ਲੁਧਿਆਣਾ

ਹਲਕਾ ਦਾਖਾ ਚ ਕਾਂਗਰਸੀ ਵਰਕਰਾਂ ਦਾ ਜੋਸ਼ ਅਤੇ ਉਤਸ਼ਾਹ ਜਿੱਤ ਦੇ ਸੰਕੇਤ ਦੇਣ ਲੱਗਾ -- ਚੇਅਰਮੈਨ ਘਮਨੇਵਾਲ

 ਮੁੱਲਾਂਪੁਰ ਦਾਖਾ/ ਹੰਬੜਾਂ 10 ਫਰਵਰੀ (ਸਤਵਿੰਦਰ ਸਿੰਘ ਗਿੱਲ ) - ਕੈਪਟਨ ਸੰਦੀਪ ਸਿੰਘ ਸੰਧੂ ਨੇ ਬੇਟ ਇਲਾਕੇ ’ਚ ਵੱਡੀ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਹਨ, ਜਿਸਦਾ ਮੁੱਲ ਬੇਟ ਇਲਾਕੇ ਦੇ ਲੋਕ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਵੋਟਾ ਪਾ ਕੇ ਮੋੜਨਗੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਬਲਾਕ ਸੰਮਤੀ ਦੇ ਚੇਅਰਮੈਨ ਲਖਵਿੰਦਰ ਸਿੰਘ ਘਮਨੇਵਾਲ ਨੇ ਪਿੰਡ ਕੋਟਲੀ ਵਿਖੇ ਸਰਦਾਰ ਹਰਜਿੰਦਰ ਸਿੰਘ ਹੇਰ ਅਤੇ  ਯੂਥ ਆਗੂ ਹਰਮੀਤ ਸਿੰਘ ਹੇਰ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਸਾਂਝੇ ਕਰਦਿਆ ਕੀਤਾ। ਉਨ੍ਹਾਂ ਨਾਲ ਸਮਾਜ ਸੇਵੀ ਰਣਯੌਧ ਸਿੰਘ ਹੇਰ, ਸਰਪੰਚ ਸੁਖਵਿੰਦਰ ਸਿੰਘ ਟੋਨੀ ਭੱਠਾ ਧੂਆਂ, ਬੋਬੀ ਕੋਟਲੀ ਆਦਿ ਹਾਜਰ ਸਨ। 
        ਚੇਅਰਮੈਨ ਘਮਨੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਹੀ ਚ ਸੂਬੇ ਅੰਦਰ ਕਰੋੜਾਂ ਰੁਪਏ ਨਾਲ ਜੰਗੀ ਪੱਧਰ ਤੇ ਵਿਕਾਸ ਹੋਇਆਂ ਹੈ। ਦੂਸਰੇ ਪਾਸੇ ਅਕਾਲੀ ਸਰਕਾਰ ਸਮੇ ਕੋਈ ਵੀ ਵਿਕਾਸ ਨਾ ਹੋਣ ਦਾ ਮੈ ਹਮੇਸਾਂ ਵਿਰੋਧ ਕਰਦਾ ਆ ਰਿਹਾਂ ਹਾਂ ਅਤੇ ਅਕਾਲੀ ਦਲ ਬਸਪਾ ਦੇ ਉਮੀਦਵਾਰ ਦਾ ਲੋਕਾਂ ਕੋਲੋ ਵੋਟਾਂ ਮੰਗਣ ਦਾ ਕੋਈ ਹੱਕ ਨਹੀ ਬਣਦਾ। ਹਲਕੇ ਦਾਖੇ ਅੰਦਰ ਕੈਪਟਨ ਸੰਦੀਪ ਸਿੰਘ ਸੰਧੂ ਦੀ ਅਗਵਾਹੀ ਚ ਹੋਏ ਵਿਕਾਸ ਕਾਰਜ ਦੀ ਲੋਕ ਇਤਿਹਾਸਕ ਜਿੱਤ ਦੀ ਹਾਮੀ ਭਰ ਰਹੇ ਹਨ। ਚੇਅਰਮੈਨ ਨੇ ਅੱਗੇ ਕਿਹਾ ਕਿ ਹਲਕੇ ਦਾਖੇ ਦਾ ਬਹੁਪੱਖੀ ਵਿਕਾਸ ਸਿਰਫ ਤੇ ਸਿਰਫ ਕੈਪਟਨ ਸੰਦੀਪ ਸੰਧੂ ਹੀ ਕਰ ਸਕਦੇ ਹਨ। 
         ਉਕਤ ਆਗੂਆਂ ਨੇ ਕਿਹਾ ਕਿ ਉਹ ਬੇਟ ਇਲਾਕੇ ਵਿੱਚੋਂ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਵੱਡੀ ਬਹੁਮੱਤ ਨਾਲ ਜਿਤਾਇਆ ਜਾਵੇਗਾ, ਕਿਉਂਕਿ ਉਨ੍ਹਾਂ ਨੇ ਬੇਟ ਇਲਾਕੇ ਦੇ ਹਰ ਇੱਕ ਪਿੰਡ ਅੰਦਰ ਘਰ-ਘਰ ਜਾ ਕੇ ਵੋਟਰਾਂ ਅਤੇ ਸਪੋਟਰਾਂ ਨੂੰ ਕੈਪਟਨ ਸੰਧੂ ਜੀ ਦੇ ਹੱਕ ਵਿੱਚ ਫਤਵਾ ਦੇਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਈ ਵੀ ਐਮ ਤੇ ਇਕ ਨੰਬਰ ਦਾ ਬਟਨ ਦਬਾ ਕੇ ਮੈਨੂੰ ਕਾਮਯਾਬ ਕਰੋ—ਕੈਪਟਨ ਸੰਧੂ

ਸਹੋਲੀ ਪਿੰਡ ਚ ਕੀਤਾ ਚੋਣ ਜਲਸਾ
ਮੁੱਲਾਂਪੁਰ ਦਾਖਾ/ਜੋਧਾਂ,10 ਫਰਵਰੀ(ਸਤਵਿੰਦਰ ਸਿੰਘ ਗਿੱਲ ),,ਪੰਜਾਬ ਵਿੱਚ ਜੀ ਵਿਧਾਨ ਸਭਾ ਦੀਆਂ ਚੋਣਾਂ ਪੋਲ ਹੋਣ ਜਾ ਰਹੀਆਂ ਹਨ ਉਹਨਾ ਵਿਚ ਤੁਸੀ ਸਮੁੱਚਾ ਸਹੋਲੀ ਪਿੰਡ ਮੇਰਾ ਸਹਿਯੋਗ ਦਿਓ ਅਤੇ ਆਪਣੀਆਂ ਸਾਰੀਆਂ ਕੀਮਤੀ ਵੋਟਾਂ ਮੈਨੂੰ ਪਾਓ ਅਤੇ ਕਾਮਯਾਬ ਕਰੋ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਕੈਪਟਨ ਸੰਦੀਪ ਸਿੰਘ ਸੰਧੂ ਨੇ ਅੱਜ ਪਿੰਡ ਸਹੋਲੀ ਚ ਚੋਣ ਜਲਸੇ ਦੌਰਾਨ ਸੰਬੋਧਨ ਕਰਦਿਆਂ ਕੀਤਾ। ਸਾਬਕਾ ਸਰਪੰਚ ਹਰਵਿੰਦਰ ਸਿੰਘ ਬਿੱਲੂ ,ਪ੍ਰਧਾਨ ਸੰਜੀਵ ਬੱਬੂ,ਪੰਚ ਸ਼ਮਸੇਰ ਸਿੰਘ,ਪੰਚ ਦਰਸ਼ਨ ਸਿੰਘ ਅਤੇ ਕਰਨੈਲ ਸਿੰਘ ਆਦਿ ਪਿੰਡ ਵਾਸੀਆਂ ਨੇ ਇਸ ਮੌਕੇ ਕੈਪਟਨ ਸੰਧੂ ਨੂੰ ਭਰੋਸਾ ਦਿੱਤਾ ਕਿ ਉਹਨਾ ਦੇ ਪਿੰਡ ਚੋ ਜਿੱਤ ਕਾਗਰਸ ਪਾਰਟੀ ਦੀ ਹੋਵੇਗੀ। ਪਿੰਡ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਸੰਧੂ ਨੇ ਕਿਹਾ ਕਿ ਅਗਲੇ ਮੁੱਖ ਮੰਤਰੀ ਵੀ ਚਰਨਜੀਤ ਸਿੰਘ ਚੰਨੀ ਹੀ ਹੋਣਗੇ। ਉਹਨਾ ਕਿਹਾ ਕਿ ਹਲਕਾ ਨੂੰ ਮੈਂ ਆਪਣਾ ਪਰਿਵਾਰ ਸਮਝਦਾ ਹਾਂ,ਇਹ 2019 ਦੀ ਜਿਮਨੀ ਚੋਣ ਵਾਲੀ ਗਲਤੀ ਫਿਰ ਤੋ ਨਹੀ ਕਰਨਗੇ,ਇਸ ਵਾਰ ਵੋਟਰ ਵੋਟਾਂ ਮਸ਼ੀਨ ਦੇ ਪਹਿਲੇ ਨਿਸ਼ਾਨ ਤੇ ਪਾਉਣਗੇ। ਨੌਜਵਾਨਾਂ ਨੂੰ ਰੁਜਗਾਰ ਦੇਣ ਦੇ ਬਾਰੇ ਵੀ ਉਹਨਾ ਕਿਹਾ ਕਿ ਹਰ ਮਹੀਨੇ ਉਹ ਵੱਡੀ ਗਿਣਤੀ ਨੌਜਵਾਨਾ ਨੂੰ ਰੁਜਗਾਰ ਦੇਣ ਲਈ ਦਿਨ ਰਾਤ ਇਕ ਕਰ ਦੇਣਗੇ। ਇਸ ਮੌਕੇ ਪੰਚ ਸੁਖਦੇਵ ਸਿੰਘ ਗਰੇਵਾਲ,ਸਾਬਕਾ ਪੰਚ ਸੁਰਜੀਤ ਸਿੰਘ,ਸਾਬਕਾ ਸਰਪੰਚ ਜਸਪਾਲ ਸਿੰਘ,ਸਾਬਕਾ ਪੰਚ ਮਨਵੀਰ ਸਿੰਘ,ਪੰਚ ਪਰਮਜੀਤ ਸਿੰਘ,ਪੰਚ ਗੁਰਤੇਜ ਸਿੰਘ,ਪ੍ਰਧਾਨ ਖੇਤੀਬਾੜੀ ਸਭਾ ਜਗਪਾਲ ਸਿੰਘ,ਵਰਿੰਦਰ ਸਿੰਘ ਕਿਸਾਨ ਆਗੂ,ਤੇਜਪਾਲ ਸਿੰਘ ਕਿਸਾਨ ਆਗੂ,ਜਸਵਿੰਦਰ ਸਿੰਘ ਭੁੱਲਰ ਸੁਸਾਇਟੀ ਮੈਬਰ,ਹਰਮੇਲ ਸਿੰਘ ਸਾਬਕਾ ਪੰਚ,ਪਿਆਰਾ ਸਿੰਘ ਪੰਚ,ਦਰਸ਼ਨ ਸਿੰਘ ਲਿੱਟ ਅਤੇ ਜਸਵੰਤ ਸਿੰਘ ਆਦਿ ਹਾਜਰ ਸਨ।

ਮਿਲਾਪੜੇ ਅਤੇ ਮਿਲਵਰਤਣ ਵਾਲੇ ਸੁਭਾਅ ਸਦਕਾ ਮਨਪ੍ਰੀਤ ਸਿੰਘ ਇਆਲੀ ਜਿੱਤ ਰਹੇ ਨੇ ਵੋਟਰਾਂ ਦੇ ਦਿਲ

ਮੁੱਲਾਂਪੁਰ ਦਾਖਾ, 10 ਜਨਵਰੀ(ਸਤਵਿੰਦਰ ਸਿੰਘ ਗਿੱਲ )— ਦਾਖਾ ਹਲਕੇ ਅੰਦਰ ਸਾਰੀਆਂ ਸਿਆਸੀ ਪਾਰਟੀਆਂ ਦਾ ਚੋਣ ਪ੍ਰਚਾਰ ਪੂਰੀ ਤਰ੍ਹਾਂ ਨਾਲ ਗਰਮਾਇਆ ਹੋਇਆ ਹੈ ਪ੍ਰੰਤੂ ਦੋ ਦਹਾਕਿਆਂ ਤੋਂ ਹਲਕਾ ਦਾਖਾ ਦੇ ਲੋਕਾਂ ਨਾਲ ਪਰਿਵਾਰਕ ਸਾਂਝ ਬਣਾ ਕੇ ਚਲਦੇ ਆ ਰਹੇ ਅਕਾਲੀ ਅਤੇ ਬਸਪਾ ਦੇ ਉਮੀਦਵਾਰ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਜਿੱਥੇ ਪਹਿਲੇ ਦਿਨ ਤੋਂ ਹੀ ਦੂਸਰੀਆਂ ਪਾਰਟੀਆਂ ਨੂੰ ਪਛਾੜਦੇ ਦਿਖਾਈ ਦੇ ਰਹੇ ਸਨ, ਉਥੇ ਹੀ ਹੁਣ ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਬੜੀ ਤੇਜ਼ੀ ਆਉਣ ਕਾਰਨ ਉਹ ਵਿਰੋਧੀ ਪਾਰਟੀਆਂ ਤੋਂ ਅੱਗੇ ਲੰਘਦੇ ਨਜ਼ਰ ਆ ਰਹੇ ਹਨ, ਸਗੋਂ ਮਨਪ੍ਰੀਤ ਸਿੰਘ ਇਆਲੀ ਨਿੱਘੇ, ਮਿਲਾਪੜੇ ਅਤੇ ਮਿਲਵਰਤਣ ਵਾਲੇ ਸੁਭਾਅ ਸਦਕਾ ਵੋਟਰਾਂ ਦੇ ਦਿਲ ਜਿੱਤਣ ਵਿੱਚ ਸਫ਼ਲ ਹੋ ਰਹੇ ਹਨ। ਪਿੰਡਾਂ ਵਿਚ ਹੋ ਰਹੇ ਚੋਣ ਜਲਸਿਆਂ ਦੌਰਾਨ ਜਨਤਕ ਅਤੇ ਲੋਕਾਂ ਦੀਆਂ ਨਿੱਜੀ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਸੁਣਦੇ, ਉਨ੍ਹਾਂ ਦਾ ਹੱਲ ਜਲਦ ਕਰਵਾਉਣ ਦਾ ਭਰੋਸਾ ਦਿੰਦੇ ਹਨ, ਬਲਕਿ ਵਿਧਾਇਕ ਇਆਲੀ ਲੋਕਾਂ ਦੀ ਔਖੇ ਸਮੇਂ ਵਿਚ ਬਾਂਹ ਫੜਨ ਤੋਂ ਕਦੇ ਵੀ ਪਿਛੇ ਨਹੀਂ ਰਹਿੰਦੇ, ਸਗੋਂ ਲੋੜਵੰਦਾਂ ਦੀ ਮਦਦ ਕਰਨ ਲਈ ਹਰ ਸਮੇਂ ਤੱਤਪਰ ਰਹਿੰਦੇ ਹਨ, ਉਨ੍ਹਾਂ ਵੱਲੋਂ ਵਿਰੋਧੀ ਧਿਰ ਵਿੱਚ ਹੁੰਦੇ ਹੋਏ ਕੋਰੋਨਾ ਕਾਲ ਤੇ ਕਿਸਾਨੀ ਸੰਘਰਸ਼ ਦੌਰਾਨ ਨਿਭਾਈ ਗਈ ਭੂਮਿਕਾ ਸਦਕਾ ਸ. ਇਆਲੀ ਲੋਕਾਂ ਦੇ ਦਿਲਾਂ ਦੇ ਹੋਰ ਨੇੜੇ ਆ ਗਏ, ਉਨ੍ਹਾਂ ਦੇ ਮਦਦਗਾਰ ਵਾਲੇ ਵਿਅਕਤਿੱਤਵ ਤੋਂ ਹਰ ਕੋਈ ਕਾਇਲ ਹੈ। ਇਸੇ ਸਦਕਾ ਹੀ ਅਕਾਲੀ ਬਸਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਹੱਕ ਵਿੱਚ ਜਨ-ਸੈਲਾਬ ਉਮੜ ਰਿਹਾ ਹੈ, ਬਲਕਿ ਲੋਕ ਆਪ ਮੁਹਾਰੇ ਉਨ੍ਹਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਡੱਟੇ ਹੋਏ ਹਨ, ਜਿਸ ਤੋਂ ਉਨ੍ਹਾਂ ਦੀ ਜਿੱਤ ਯਕੀਨੀ ਨਜ਼ਰ ਆ ਰਹੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸ. ਮਨਪ੍ਰੀਤ ਸਿੰਘ ਇਆਲੀ ਨੇ ਆਖਿਆ ਕਿ ਇਸ ਵਾਰ ਹਲਕਾ ਦਾਖਾ ਦੇ ਲੋਕਾਂ ਉਨ੍ਹਾਂ ਨੂੰ ਦੁਬਾਰਾ ਫਿਰ ਮਾਣ ਦਿੰਦੇ ਹੋਏ ਤਾਕਤ ਬਖਸ਼ਦੇ ਹਨ ਤਾਂ ਅਕਾਲੀ-ਬਸਪਾ ਗੱਠਜੋੜ ਸਰਕਾਰ ਬਣਨ 'ਤੇ ਹਲਕੇ ਦੀ ਪਹਿਲਾਂ ਵਾਂਗ ਹਲਕੇ ਨੂੰ ਤਰੱਕੀ 'ਤੇ ਲਿਜਾਣ ਦੇ ਤੋਂ ਨੌਜਵਾਨਾਂ ਦੀ ਬੇਹਤਰ ਲਈ ਜਿੱਥੇ ਸਕਿੱਲ ਟ੍ਰੇਨਿੰਗ ਸੈਂਟਰ ਖੋਲ੍ਹਿਆ ਜਾਵੇਗਾ, ਉੱਥੇ ਹੀ ਨਿੱਜੀ ਖੇਤਰ ਵਿੱਚ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਏ ਜਾਣਗੇ।

ਰੁੜਕਾ ਪਿੰਡ ਕਾਗਰਸ ਦੇ ਰੰਗ ਵਿੱਚ ਰੰਗਿਆ ਗਿਆ

ਤੁਹਾਡੀ ਵੋਟ ਦਾ ਮੁੱਲ ਵਿਕਾਸ ਨਾਲ ਮੋੜਾਂਗਾ—ਕੈਪਟਨ ਸੰਦੀਪ ਸਿੰਘ ਸੰਧੂ
ਮੁੱਲਾਂਪੁਰ ਦਾਖਾ,10 ਫਰਬਰੀ(ਸਤਵਿੰਦਰ ਸਿੰਘ ਗਿੱਲ )—ਅੱਜ ਵਿਧਾਨ ਸਭਾ ਹਲਕਾ ਦਾਖਾ ਤੋ ਕਾਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੀ ਸਥਿਤੀ ਉਸ ਵੇਲੇ ਮਜ਼ਬੂਤ ਹੋ ਗਈ ਜਦੋਂ ਹਲਕੇ ਦੇ ਨਾਮਵਰ ਪਿੰਡ ਰੁੜਕਾ ਵਾਸੀਆਂ ਨੇ ਵੱਡੇ ਇਕੱਠ ਵਿੱਚ ਵਾਅਦਾ ਕੀਤਾ ਕਿ ਇਸ ਵਾਰ ਵੋਟ ਹੱਥ ਪੰਜੇ ਤੇ ਪਵੇਗੀ। ਸੰਧੂ ਨੇ ਕਿਹਾ। ਕੀ ਢਾਈ ਸਾਲਾ ਵਿੱਚ ਮੈਂ ਪਹਿਲੀ ਵਾਰ ਆਪਣੇ ਵਾਸਤੇ ਕੋਈ ਬੇਨਤੀ ਕਰਨ ਵਾਸਤੇ ਆਇਆ ਹਾਂ , ਸੋ ਮੇਰੀ ਬੇਨਤੀ ਪਰਵਾਨ ਕਰਨੀ 20 ਫਰਬਰੀ ਨੂੰ ਵੋਟ ਹੱਥ ਪੰਜੇ ਤੇ ਪਾਉਣੀ। ਇਸ ਮੌਕੇ ਪਿੰਡ ਦੀਆਂ ਵੱਡੀ ਗਿਣਤੀ ਬੀਬੀਆਂ ਵੀ ਹਾਜਰ ਸਨ।ਇਸ ਮੌਕੇ ਸਰਪੰਚ ਰਣਵੀਰ ਸਿੰਘ,ਗੁਰਵਿੰਦਰ ਸਿੰਘ ਪੰਚ,ਡਰੈਕਟਰ ਤਰਸੇਮ ਸਿੰਘ ਪੰਚ,ਨਰਿੰਦਰਪਾਲ ਸਿੰਘ ਪੰਚ,ਨਰਿੰਦਰ ਸਿੰਘ,ਸੂਬੇਦਾਰ ਬਲਜਿੰਦਰ ਸਿੰਘ,ਅਵਤਾਰ ਸਿੰਘ ,ਅਮਰੀਕ ਸਿੰਘ,ਪ੍ਰਧਾਨ ਕੁਲਦੀਪ ਸਿੰਘ,ਦਲਜੀਤ ਸਿੰਘ,ਲਖਵਿੰਦਰ ਸਿੰਘ,ਭੋਲਾ ਸਿੰਘ,ਨਪਿੰਦਰ ਸਿੰਘ ਨੰਬਰਦਾਰ,ਭਜਨ ਸਿੰਘ ਦਿਉਲ,ਸਤਨਾਮ ਸਿੰਘ,ਬਲਜਿੰਦਰ ਸਿੰਘ,ਦੀਦਾਰ ਸਿੰਘ,ਕਰਮਜੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਹਾਜਰ ਸਨ।

ਕੈਪਟਨ ਸੰਧੂ ਨੇ ਜਾਂਗਪੁਰ ਚ ਭਰਵੇ ਚੋਣ ਜਲਸੇ ਨੂੰ ਸੰਬੋਧਨ ਕੀਤਾ

ਚੰਨੀ ਮੁੱਖ ਮੰਤਰੀ ਆਮ ਘਰ ਦੀਆਂ ਸਮੱਸਿਆਵਾਂ ਸਮਝਣ ਵਾਲਾ ਨੇਤਾ—ਕੈਪਟਨ ਸੰਧੂ
ਮੁੱਲਾਂਪੁਰ ਦਾਖਾ,10 ਫਰਬਰੀ(ਸਤਵਿੰਦਰ ਸਿੰਘ ਗਿੱਲ )—ਇਕ ਆਮ ਸਾਧਾਰਨ ਪਰਿਵਾਰ ਵਿਚੋਂ ਉੱਠ ਕੇ ਮੁੱਖ ਮੰਤਰੀ ਦੀ ਕੁਰਸੀ ਤੱਕ ਜਾਣ ਵਾਲਾ ਆਗੂ ਚਰਨਜੀਤ ਸਿੰਘ ਚੰਨੀ 
ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਚੰਗੀ ਤਰਾਂ ਜਾਣਦਾ ਹੈ ਕਿਊਕਿ ਉਹ ਇਕ ਆਮ ਘਰ ਦਾ ਆਗੂ ਹੈ ਇਹ ਗੱਲਾਂ ਅੱਜ ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ  ਜਾਂਗਪੁਰ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਸੰਧੂ ਨੇ ਉਸ ਵੇਲੇ ਆਖੀਆਂ ਜਦੋ ਉਹ 20 ਫਰਬਰੀ ਨੂੰ ਪੋਲ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਸਬੰਧ ਵਿੱਚ ਪਿੰਡ ਦੇ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।ਕੈਪਟਨ ਸੰਧੂ ਨੇ ਕਿਹਾ ਕਿ ਜੇਕਰ ਕੋਈ ਵਿਕਾਸ ਕਾਰਜਾਂ ਵਿਚ ਕੋਈ ਕਮੀ ਰਹਿ ਗਈ ਹੋਵੇ ਤਾਂ ਉਹ ਨੇਪਰੇ ਚੜਾਈ ਜਾਵੇਗੀ। ਉਹਨਾ ਕਿਹਾ ਕਿ ਮੇਰੇ ਵਾਲੋ ਥੋੜੇ ਸਮੇਂ ਵਿੱਚ ਕਰਵਾਏ ਵਿਕਾਸ ਕਾਰਜਾਂ ਨੂੰ ਅਤੇ  ਦੋ ਹੋਰ ਚੋਣ ਲੜਨ ਵਾਲਿਆਂ ਦਾ ਲੇਖਾ ਜੋਖਾ ਜਰੂਰ ਕਰਿਓ। ਕੈਪਟਨ ਸੰਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 20 ਫਰਬਰੀ ਨੂੰ ਮਸ਼ੀਨ ਤੇ ਪਹਿਲਾ ਬਟਨ ਹੀ ਦੱਬਣਾ ਹੈ । ਇਸ ਮੌਕੇ ਸੀਨੀਅਰ ਆਗੂ ਸਰਪੰਚ ਅਮਰਜੀਤ ਸਿੰਘ,ਯੂਥ ਆਗੂ ਹਰਮਿੰਦਰ ਸਿੰਘ ਜਾਗਪੁਰ,ਜਗਤਾਰ ਸਿੰਘ ਜੱਗੀ,ਮਨਜਿੰਦਰ ਸਿੰਘ,ਸਤਨਾਮ ਸਿੰਘ,ਇੰਦਰਪਾਲ ਸਿੰਘ,ਇੰਦਰਜੀਤ ਸਿੰਘ,ਬਲਾਕ ਸੰਮਤੀ ਮੈਂਬਰ ਰਾਜਪ੍ਰੀਤ ਕੌਰ,ਮਹਿਲਾ ਪ੍ਰਧਾਨ ਸਖੁਵਿੰਦਰ ਕੌਰ,ਪੰਚ ਗੁਰਜੀਤ ਸਿੰਘ,ਪੰਚ ਅਜਮੇਰ ਸਿੰਘ,ਪੰਚ ਨਿਰਮਲ ਸਿੰਘ,ਪੰਚ ਭਗਵੰਤ ਸਿੰਘ,ਜਸਪ੍ਰੀਤ ਸਿੰਘ ਅਤੇ ਨਿਰਮਲ ਸਿੰਘ ਆਦਿ ਹਾਜ਼ਰ ਸਨ।

ਇਲਾਕੇ ਦੇ ਵੱਡੇ ਪਿੰਡ ਮਾਣੂੰਕੇ ਚ ਉਮੀਦਵਾਰ ਜੱਗਾ ਹਿੱਸੋਵਾਲ ਦੇ ਹੱਕ ਵਿਚ ਉਮੜਿਆ ਪਿੰਡ  

 ਜਗਰਾਓਂ 10 ਫ਼ਰਵਰੀ (ਅਮਿਤ ਖੰਨਾ)- ਜਗਰਾਉਂ ਤੋਂ ਕਾਂਗਰਸ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਇਲਾਕੇ ਦੇ ਪਿੰਡਾਂ ਦਾ ਦੌਰਾ ਕਰਕੇ ਚੋਣ ਮੁਹਿੰਮ ਦੌਰਾਨ ਵੋਟਰਾਂ ਨੂੰ ਵੋਟਾਂ ਦੀ ਅਪੀਲ ਕੀਤੀ । ਇਸ ਦੌਰਾਨ ਇਲਾਕੇ ਦੇ ਵੱਡੇ ਪਿੰਡ ਮਾਣੂੰਕੇ ਦੇ ਵੱਡੇ ਇਕੱਠ   ਵੱਲੋਂ ਕਾਂਗਰਸ ਦੇ ਹੱਕ ਵਿੱਚ ਫਤਵਾ ਦਿੰਦਿਆਂ ਵਿਧਾਇਕ ਜੱਗਾ ਹਿੱਸੋਵਾਲ ਦਾ ਜਿੱਥੇ ਸਵਾਗਤ ਕੀਤਾ ਉਥੇ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਗਿਆ । ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਜੱਗਾ ਹਿੱਸੋਵਾਲ ਨੇ ਜਨਤਾ ਦੀ  ਕਚਹਿਰੀ ਵਿਚ ਖੜ੍ਹੇ ਹੋ ਕੇ ਲੋਕਾਂ ਨਾਲ ਵਾਅਦਾ ਕੀਤਾ ਕਿ ਉਹ ਉਨ੍ਹਾਂ ਨੂੰ ਸੇਵਾ ਦਾ ਮੌਕਾ ਦੇਣ,  ਜੇ ਉਨ੍ਹਾਂ ਦੀ ਉਮੀਦਾਂ ਤੇ ਖਰੇ ਨਾ ਉੱਤਰੇ ਤਾਂ ਪੰਜ ਸਾਲ ਬਾਅਦ ਉਨ੍ਹਾਂ ਨੂੰ ਵੋਟਾਂ ਮੰਗਣ ਆਉਣ ਤੇ ਵਿਰੋਧ ਕਰਕੇ ਭਜਾ ਦੇਣ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੋਚ ਇਹੀ ਹੈ ਕਿ ਜੋ ਲੀਡਰ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰ ਨਹੀਂ ਸਕਦਾ ਉਹ ਇਨਸਾਨ ਹੀ ਨਹੀਂ ।  ਉਨ੍ਹਾਂ ਪੰਜ ਸਾਲ ਰਾਏਕੋਟ ਦੀ ਨੁਮਾਇੰਦਗੀ ਕਰਦਿਆਂ ਰਾਏਕੋਟ ਦੇ ਹੱਕਾਂ ਲਈ ਵਿਧਾਨ ਸਭਾ ਵਿਚ ਆਵਾਜ਼ ਬੁਲੰਦ ਕੀਤੀ। ਉਹ ਇੱਕ ਰਿਕਾਰਡ ਹੈ ।ਜਿਸ ਨੂੰ ਜਦੋਂ ਮਰਜ਼ੀ ਚੈੱਕ ਕੀਤਾ ਜਾ ਸਕਦਾ ਹੈ।  ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਕੀ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨੀ ਤੈਅ ਹੈ ਅਤੇ ਕਾਂਗਰਸ ਦੀ ਸਰਕਾਰ ਬਣਨ ਤੇ ਜਗਰਾਉਂ ਹਿੱਸੇ ਬਣਦੀ ਗਰਾਂਟ ਪ੍ਰਾਜੈਕਟ ਸਥਾਪਤ ਕਰਨ ਲਈ ਉਹ  ਬਣਦਾ ਯੋਗਦਾਨ ਜਿੱਥੇ ਅਦਾ ਕਰਨਗੇ, ਉਥੇ ਸਰਕਾਰ ਕੋਲੋਂ ਜਗਰਾਉਂ ਦਾ ਹੱਕ ਲੈ ਕੇ ਆਉਣ ਲਈ ਆਪਣੀ ਜੀਅ ਜਾਨ ਲਗਾ ਦੇਣਗੇ।  ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਰਨਜੀਤ ਸੋਨੀ ਗਾਲਿਬ ਅਤੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਕਿਹਾ ਕਿ  ਕਾਂਗਰਸ ਸਰਕਾਰ ਵੱਲੋਂ ਜਗਰਾਉਂ ਹਲਕੇ ਦੇ ਕੀਤੇ ਵਿਕਾਸ ਕਾਰਜਾਂ ਦੀ ਮੁਹਿੰਮ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਲਈ  ਵਿਧਾਇਕ ਜੱਗਾ ਹਿੱਸੋਵਾਲ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ । ਇਸ ਮੌਕੇ  ਇਸ ਮੌਕੇ ਹਰਜਿੰਦਰ ਸਿੰਘ ਬਿੱਟੂ ਹਰਪ੍ਰੀਤ ਸਿੰਘ ਕੁਲਦੀਪ ਕੌਰ  ਭੱਠਲ ਪੰਚ ਸ਼ਮਸ਼ੇਰ ਸਿੰਘ ਨਛੱਤਰ ਸਿੰਘ ਭੁਪਿੰਦਰ ਸਿੰਘ ਬਿੱਟੂ ਭੁੱਲਰ ਦਰਸ਼ਨ ਸਿੰਘ ਲੱਖਾ ਵੀ ਹਾਜ਼ਰ ਸਨ

ਵਿਧਾਇਕ ਜੱਗਾ ਨੂੰ ਜਿਤਾਉਣਾ ਹੀ ਹਰ ਇੱਕ ਕਾਂਗਰਸੀ ਦਾ ਫਰਜ਼  

ਜਗਰਾਓਂ 10 ਫ਼ਰਵਰੀ (ਅਮਿਤ ਖੰਨਾ)- ਜਗਰਾਉਂ ਤੋਂ ਕਾਂਗਰਸ ਦੇ ਉਮੀਦਵਾਰ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਦੇ ਹੱਕ ਵਿੱਚ ਨਿੱਤਰੀ ਲੀਡਰਸ਼ਿਪ ਨੇ  ਦੇਰ ਰਾਤ ਤੱਕ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਚੋਣ ਦੌਰੇ ਅਤੇ ਚੋਣ ਮੀਟਿੰਗਾਂ ਕਰ ਕੇ ਵੋਟਾਂ ਦੀ ਅਪੀਲ ਕੀਤੀ।  ਇਸ ਮੌਕੇ ਇਨ੍ਹਾਂ ਮੀਟਿੰਗਾਂ ਅਤੇ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸੋਨੀ ਗਾਲਿਬ , ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ , ਜਗਰਾਉਂ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਅਤੇ ਕੌਂਸਲਰ ਰਵਿੰਦਰਪਾਲ ਕਾਮਰੇਡ ਰਾਜੂ ਨੇ ਕਿਹਾ ਕਿ ਜਗਤਾਰ ਸਿੰਘ ਜੱਗਾ ਹਿੱਸੋਵਾਲ ਬੇਦਾਗ, ਈਮਾਨਦਾਰ, ਸਾਫ਼ ਸੁਥਰੇ ਅਕਸ ਵਾਲੀ ਸ਼ਖ਼ਸੀਅਤ ਹੈ । ਕਾਂਗਰਸ ਹਾਈ ਕਮਾਂਡ ਨੇ ਵੀ ਉਨ੍ਹਾਂ ਦੇ ਇਨ੍ਹਾਂ ਗੁਣਾਂ ਨੂੰ ਦੇਖਦਿਆਂ ਜਗਰਾਉਂ ਤੋਂ ਉਮੀਦਵਾਰ ਐਲਾਨਿਆ ਹੈ ।ਅੱਜ ਹਰ ਇਕ ਕਾਂਗਰਸੀ ਵਰਕਰ ਆਗੂ ਅਤੇ ਲੀਡਰਸ਼ਿਪ ਦਾ ਫ਼ਰਜ਼ ਬਣਦਾ ਹੈ ਕਿ ਜਗਤਾਰ ਸਿੰਘ ਜੱਗਾ ਹਿੱਸਾ  ਨੂੰ ਜਿਤਾਉਣ ਲਈ ਦਿਨ ਰਾਤ ਇਕ ਕਰ ਦੇਣ । ਉਨ੍ਹਾਂ ਕਿਹਾ ਕਿ ਇਲਾਕੇ ਵਿੱਚ  ਪਿਛਲੇ ਪੰਜ ਸਾਲ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਰਿਕਾਰਡ ਤੋੜ ਵਿਕਾਸ ਸਦਕਾ ਅੱਜ ਹਰ ਇਕ ਚੋਣ ਰੈਲੀ, ਮੀਟਿੰਗ, ਰੋਡਸ਼ੋਅ, ਡੋਰ ਟੂ ਡੋਰ ਪ੍ਰਚਾਰ ਦੌਰਾਨ ਵਿਧਾਇਕ ਹਿੱਸੋਵਾਲ ਨੂੰ ਭਰਵਾਂ  ਹੁੰਗਾਰਾ ਮਿਲ ਰਿਹਾ ਹੈ। ਜਿਸ ਦੇ ਲਈ ਉਹ ਜਗਰਾਉਂ ਦੇ ਲੋਕਾਂ ਦੇ ਧੰਨਵਾਦੀ ਹਨ । ਇਸ ਮੌਕੇ ਵਿਧਾਇਕ ਜੱਗਾ ਹਿੱਸੋਵਾਲ ਨੇ ਕਿਹਾ ਕਿ ਉਹ  ਆਮ ਲੋਕਾਂ ਦੇ ਵਿਚ ਰਹਿਣ ਵਾਲੇ ਆਮ ਸਾਧਾਰਨ ਘਰ ਵਿਚ ਜੰਮੇ ਪਲੇ ਇਨਸਾਨ ਹਨ। ਉਹ ਅੱਜ ਜਨਤਾ ਦੀ ਕਚਹਿਰੀ ਵਿੱਚ ਵਾਅਦਾ ਕਰਦੇ ਹਨ ਕਿ ਪੰਜ ਸਾਲ ਇਲਾਕੇ ਨੂੰ ਸਮਰਪਤ  ਹੋ ਕੇ ਦਿਨ ਰਾਤ ਸੇਵਾ ਲਈ ਇਕ ਕਰ ਦੇਣਗੇ।   ਇਸ ਮੌਕੇ  ਪ੍ਰਧਾਨ  ਰਵਿੰਦਰ ਸਭਰਵਾਲ, ਕੌਂਸਲਰ ਕੰਵਰਪਾਲ ਸਿੰਘ , ਵੀਰੇਂਦਰ ਕਲੇਰ,  ਗੋਪਾਲ ਸ਼ਰਮਾ ,ਦੇਬਰਤ ਸ਼ਰਮਾ  ਸਮੇਤ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ  ।

ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਦਮਨਜੀਤ ਮੋਹੀ ਨੂੰ ਪਿੰਡ ਦੇਤਵਾਲ 'ਚ  ਮਿਲਿਆ ਭਰਵਾਂ ਹੁੰਗਾਰਾ

ਮੋਹੀ ਵਿਧਾਇਕ ਬਣੇ ਤਾਂ ਬਦਲ ਜਾਵੇਗੀ  ਦਾਖਾ ਦੀ ਤਕਦੀਰ-ਮੇਜਰ ਦੇਤਵਾਲ 

ਮੁੱਲਾਂਪੁਰ 9 ਫਰਵਰੀ(ਸਤਵਿੰਦਰ ਸਿੰਘ ਗਿੱਲ )  ਵਿਧਾਨ ਸਭਾ ਹਲਕਾ ਦਾਖਾ ਤੋਂ ਹਾਕੀ ਬਾਲ ਚੋਣ ਨਿਸ਼ਾਨ ਤੇ  ਚੋਣ ਲੜ ਰਹੇ ਭਾਰਤੀ ਜਨਤਾ ਪਾਰਟੀ -ਪੰਜਾਬ ਲੋਕ ਕਾਂਗਰਸ - ਅਕਾਲੀ ਦਲ ਸੰਯੁਕਤ ਗਠਜੋੜ  ਦੇ ਉਮੀਦਵਾਰ ਦਮਨਜੀਤ ਸਿੰਘ ਮੋਹੀ ਵੱਲੋਂ ਬਾਕੀ ਉਮੀਦਵਾਰਾਂ ਨੂੰ ਪਛਾੜਦੇ ਹੋਏ ਆਪਣੀ ਚੋਣ ਮੁਹਿੰਮ ਜੰਗੀ ਪੱਧਰ ਤੇ ਚਲਾਈ ਜਾ ਰਹੀ ਹੈ। ਜਿਸ ਤਹਿਤ ਉਨ੍ਹਾਂ ਵੱਲੋਂ ਸੀਨੀਅਰ ਬੀਜੇਪੀ ਆਗੂ ਮੇਜਰ ਸਿੰਘ ਦੇਤਵਾਲ ਦੇ ਸਹਿਯੋਗ ਨਾਲ ਪਿੰਡ ਦੇਤਵਾਲ 'ਚ ਕੀਤੇ ਗਏ ਚੋਣ ਜਲਸੇ 'ਚ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ।ਇਸ ਮੋਕੇ ਦਮਨਜੀਤ ਮੋਹੀ ਨੇ ਲੋਕਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ।ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਅਤੇ ਅਕਾਲੀ ਦਲ ਨੇ  ਕੁਰਸੀ ਦੀ ਲੜਾਈ ਤੇ ਲੋਕਾਂ ਨੂੰ ਲੁੱਟਣ ਤੋਂ ਸਿਵਾਏ ਕੋਈ ਕੰਮ ਨਹੀਂ ਕੀਤਾ
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੀਆਂ ਮਾੜੀਆਂ ਤੇ ਭ੍ਰਿਸ਼ਟ ਨੀਤੀਆਂ ਕਾਰਨ ਅੱਜ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ ਜਦੋਂਕਿ ਆਮ ਆਦਮੀ ਪਾਰਟੀ ਦੀਆਂ ਗਰੰਟੀਆਂ ਅਤੇ ਲਹਿਰ ਦੋਨੋ ਹੀ ਫਰਜੀ ਹਨ। 
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੋੜ ਤੋਂ ਤਰੱਕੀ ਦੀਆਂ ਲੀਹਾਂ ਤੇ ਲਿਜਾਣ ਲਈ ਭਾਜਪਾ ਦੀ ਡਬਲ ਇੰਜਣ ਸਰਕਾਰ ਨੂੰ ਇਕ ਮੌਕਾ ਜ਼ਰੂਰ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਭਾਜਪਾ ਹੀ ਇੱਕਮਾਤਰ ਅਜਿਹਾ ਸੰਗਠਨ ਹੈ ਜੋ ਸਬਦਾ ਸਾਥ,ਸਬਦਾ ਵਿਕਾਸ ਦਾ ਸਿੱਧਾਂਤ ਲੈ ਕੇ ਚੱਲਦੀ ਹੈ। ਕੇਂਦਰ ਸਰਕਾਰ ਦੀ ਅਗਵਾਈ ਵਿੱਚ ਭਾਰਤ ਤਰੱਕੀ ਦੇ ਰਸਤੇ ਤੇ ਆਗੂ ਹੈ।
ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਭ ਤੋਂ ਵੱਧ ਯੋਗਦਾਨ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੀ ਅਗਵਾਈ ਵੀ ਹਰ ਭਾਰਤਵਾਸੀ ਦਾ ਵਿਸ਼ਵਾਸ ਬਣਦੀ ਜਾ ਰਹੀ ਹੈ ਅਤੇ ਜਨਤਾ ਦੇ ਵਿੱਚ ਇੱਕ ਨਵੀਂ ਉਰਜਾ ਦਾ ਸੰਚਾਰ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਅੱਜ ਅਸੀ ਸਾਰੇ ਲੋਕਾਂ ਦੇ ਚੇਹਰਿਆਂ ਤੇ ਆਸ ਅਤੇ ਤਰੱਕੀ ਦੀ ਮੁਸਕਾਨ ਵੇਖ ਸੱਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੀਤੀਆਂ ਅਤੇ ਸਿੱਧਾਂਤਾਂ ਤੇ ਚੱਲਣ ਵਾਲੀ ਪਾਰਟੀ ਹੈ।
ਇਸ ਮੌਕੇ ਸੀਨੀਅਰ ਬੀਜੇਪੀ ਆਗੂ ਮੇਜਰ ਸਿੰਘ ਦੇਤਵਾਲ ਨੇ ਦੱਸਿਆ ਕਿ ਸਮੁੱਚੇ ਦਾਖਾ ਹਲਕੇ ਦੇ ਲੋਕਾਂ ਅੰਦਰ ਪੰਜਾਬ ਲੋਕ ਕਾਂਗਰਸ -ਭਾਜਪਾ- ਅਕਾਲੀ ਦਲ ਸੰਯੁਕਤ ਗਠਜੋੜ ਪ੍ਰਤੀ ਚੰਗਾ ਹੁੰਗਾਰਾ ਮਿਲ ਰਿਹਾ ਹੈ ਤੇ ਲੋਕਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਵਾਰ ਹਲਕਾ ਦਾਖਾ ਤੋਂ ਜਿੱਤ ਪ੍ਰਾਪਤ ਕਰਕੇ ਲੋਕਾ ਨੂੰ ਮਜਬੂਤ ਸਰਕਾਰ ਦਿੱਤੀ ਜਾਵੇਗੀ। ਲੋਕਾਂ ਤੋਂ ਮਿਲ ਰਹੇ ਸਮਰਥਨ ਅਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਜਿਲ੍ਹਾ ਪ੍ਰੀਸ਼ਦ ਮੈਂਬਰ ਰਿੱਕੀ ਚੌਹਾਨ ਨੇ ਕਿਹਾ ਕਿ ਹਲਕਾ ਵਾਸੀਆਂ ਦਾ ਪਿਆਰ ਅਤੇ ਉਤਸਾਹ ਦੱਸਦਾ ਹੈ ਕਿ ਜਨਤਾ ਅਕਾਲੀ-ਕਾਂਗਰਸ ਨੂੰ ਛੱਡ ਕੇ ਸੱਤਾ ਤਬਦੀਲੀ ਦਾ ਮਨ ਬਣਾ ਚੁੱਕੇ ਹਨ। ਆਮ ਆਦਮੀ ਪਾਰਟੀ ਦਾ ਦਿੱਲੀ ਮਾਡਲ ਫੇਲ ਹੋ ਚੁੱਕਿਆ ਮਾਡਲ ਹੈ।ਉਨ੍ਹਾਂ ਕਿਹਾ ਕਿ ਦਮਨਜੀਤ ਸਿੰਘ ਮੋਹੀ ਦੀ ਜਿੱਤ ਹਲਕਾ ਕੋਟਕਪੂਰਾ ਦੀ ਤਕਦੀਰ ਬਦਲ ਦੇਵੇਗੀ।ਇਸ ਮੌਕੇ ਸੰਜੀਵ ਢੰਡ ,ਭੁਪਿੰਦਰ ਮੁੱਲਾਂਪੁਰ, ਬਲਦੇਵ ਦੇਤਵਾਲ ,ਸਾਬਕਾ ਕੌਂਸਲਰਾਂ ਅੰਬੂ ਰਾਮ ਮਿਸਾਲ ,ਮਦਨ ਸ਼ਰਮਾ ਰਾਕੇਸ਼ ਸਿੰਗਲਾ ਤੋਂ ਇਲਾਵਾਂ ਵੱਡੀ ਗਿਣਤੀ 'ਚ ਲੋਕ ਹਾਜਰ ਸਨ 

ਪਿੰਡ ਦੇਤਵਾਲ ਚੋਣ ਜਲਸੇ ਦੌਰਾਨ ਲੋਕਾਂ ਚ ਬੈਠ ਕੇ ਤਸਵੀਰ ਖਿਚਵਾਉਂਦੇ ਹੋਏ ਦਮਨਜੀਤ ਮੋਹੀ ,ਮੇਜਰ ਸਿੰਘ ਦੇਤਵਾਲ ਰਿੱਕੀ ਚੌਹਾਨ ਅਤੇ ਹੋਰ

ਪਿੰਡ ਛੱਜਾਵਾਲ ਵਾਸੀਆਂ ਨਾਲ ਕੈਪਟਨ ਸੰਧੂ ਨੇ ਕੀਤੀ ਚੋਣਾਂ ਸਬੰਧੀ ਮੀਟਿੰਗ

ਤੁਹਾਡੀ ਇੱਕ-ਇੱਕ ਵੋਟ ਕੀਮਤੀ ਚਰਨਜੀਤ ਸਿੰਘ ਚੰਨੀ ਨੂੰ ਦੁਬਾਰਾ ਮੁੱਖ ਬਣਾਏਗੀ—ਕੈਪਟਨ ਸੰਧੂ
ਮੁੱਲਾਂਪੁਰ ਦਾਖਾ 9 ਫਰਵਰੀ(ਸਤਵਿੰਦਰ ਸਿੰਘ ਗਿੱਲ ) – ਸੂਬੇ ਅੰਦਰ ਹੋ ਜਾ ਰਹੀਆਂ ਵਿਧਾਨ ਸਭਾ ਚੋਣ ਸਬੰਧੀ ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਅੱਜ ਪਿੰਡ ਛੱਜਾਵਾਲ ਵਾਸੀਆਂ ਨਾਲ ਚੋਣਾਂ ਸਬੰਧੀ ਮੀਟਿੰਗ ਕੀਤੀ। ਪਿੰਡ ਛੱਜਾਵਾਲ ਵਾਸੀਆਂ ਨੇ ਵੱਡੀ ਇਕੱਤਰਤਾਂ ਨਾਲ ਮੀਟਿੰਗ ਵਿੱਚ ਸਮੂਲੀਅਤ ਕੀਤੀ।  ਇਸ ਮੌਕੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਤੁਹਾਡੀ ਇੱਕ-ਇੱਕ ਕੀਮਤੀ ਵੋਟ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੁਬਾਰਾ ਮੁੱਖ ਮੰਤਰੀ ਬਣਾਏਗੀ ਤੇ ਉਸਨੂੰ ਵੀ ਹਲਕਾ ਦਾਖਾ ਦਾ ਵਿਧਾਇਕ ਹੋਣ ’ਤੇ ਮਾਣ ਹਾਸਲ ਹੋਵੇਗਾ। 
           ਕੈਪਟਨ ਸੰਧੂ ਨੇ ਕਿਹਾ ਕਿ ਸ੍ਰ ਚਰਨਜੀਤ ਸਿੰਘ ਚੰਨੀ ਇੱਕ ਆਮ ਪਰਿਵਾਰ ਵਿੱਚੋਂ ਉੱਠ ਕੇ ਇਸ ਮੁਕਾਮ ’ਤੇ ਪੁੱਜ ਗਿਆ ਹੈ, ਉਸਨੂੰ ਦਬਾਉਣ ਲਈ ਸਰਮਾਏਦਾਰ ਲੋਕ ਇਕੱਠੇ ਹੋ ਗਏ ਹਨ। ਉਨ੍ਹਾਂ ਨੇ ਹਰ ਹੀਲਾ ਵਰਤਣਾ ਹੈ, ਪਰ ਤੁਸੀ ਸੁਚੇਤ ਰਹਿਣਾ ਹੈ, ਇਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਉਣਾ।  ਪੰਜਾਬ ਦੀ ਖੁਸ਼ਹਾਲੀ ਤੇ ਬੱਚਿਆਂ ਦੇ ਭਵਿੱਖ ਲਈ  ਸਿਰਫ ਤੇ ਸਿਰਫ ਚਰਨਜੀਤ ਸਿੰਘ ਚੰਨੀ ਨੂੰ ਹੀ ਚੁਣਨਾ ਹੈ, ਕਿਉਂਕਿ ਉਸਨੇ ਬਹੁਤ ਘੱਟ ਦਿਨਾਂ ਵਿੱਚ ਪੰਜਾਬ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ। ਇਸ ਮੌਕੇ ਪੇਡਾ ਦੇ ਵਾਇਸ ਚੇਅਰਮੈਨ ਡਾ. ਕਰਨ ਵੜਿੰਗ ਨੇ ਕਿਹਾ ਕਿ ਜੇਕਰ ਤੁਸੀ ਹਲਕਾ ਦਾਖਾ ਤੋਂ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਜਿਤਾਉਣੇ ਆ ਤੇ ਅੱਗੇ ਚਰਨਜੀਤ ਸਿੰਘ ਚੰਨੀ ਹੋਵੇ ਮੁੱਖ ਮੰਤਰੀ ਫਿਰ ਦੇਖਿਓ ਰਹਿੰਦੇ ਵਿਕਾਸ ਕਿੱਦਾ ਪੂਰੇ ਹੁੰਦੇ ਹਨ। ਇਸ ਮੌਕੇ ਮਾਰਕੀਟ ਕਮੇਟੀ ਜਗਰਾਓ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਕਿਹਾ ਕਿ ਪਿੰਡਾਂ ਅੰਦਰ ਲਿੰਕ ਸੜਕਾਂ ਨੂੰ ਚੌੜੀਆਂ ਕਰਕੇ 18-18 ਫੁੱਟ ਬਣਾਈਆਂ ਗਈਆਂ ਹਨ ਤਾਂ ਜੋ ਟਰੈਫਿਕ ਵਰਗੀ ਸਮੱਸਿਆ ਨਾ ਆਵੇ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ, ਮੋਹਤਬਰ ਸੱਜਣ ਅਤੇ ਪਿੰਡ ਵਾਸੀ ਹਾਜਰ ਸਨ।

ਆ ਪੁੱਤ! ਹਮੇਸ਼ਾ ਚੜ੍ਹਦੀਆਂ ਕਲਾਂ ਮਾਣੇ, ਪਰਮਾਤਮਾ ਤੈਨੂੰ ਫਿਰ ਜਿੱਤ ਬਖਸ਼ੇ,"

ਮੁੱਲਾਂਪੁਰ ਦਾਖਾ, 9 ਫਰਵਰੀ(ਸਤਵਿੰਦਰ ਸਿੰਘ ਗਿੱਲ )— ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਵੱਲੋਂ ਚੋਣ ਪ੍ਰਚਾਰ ਮੁਹਿੰਮ ਤਹਿਤ ਪਿੰਡਾਂ ਵਿੱਚ ਕੀਤੇ ਜਾ ਰਹੇ ਜਲਸਿਆਂ ਦੌਰਾਨ ਬਜ਼ੁਰਗ ਮਾਤਾਵਾਂ ਵੱਲੋਂ ਉਨ੍ਹਾਂ ਨੂੰ ਪੁੱਤਾਂ ਵਾਂਗ ਪਿਆਰ ਅਤੇ ਦੁਲਾਰ ਦਿੱਤਾ ਜਾ ਰਿਹਾ ਹੈ, ਸਗੋਂ ਬਜ਼ੁਰਗ ਮਾਤਾਵਾਂ ਗਲ ਨਾਲ ਲਾ ਕੇ ਜਿੱਥੇ ਦਿਲ ਖੋਕੇ ਆਪਣਾ ਆਸ਼ੀਰਵਾਦ ਦਿੰਦੀਆਂ ਹੋਈਆਂ ਕਹਿੰਦੀਆਂ ਹਨ ਕਿ "ਆ ਪੁੱਤ! ਹਮੇਸ਼ਾ ਚੜ੍ਹਦੀਆਂ ਕਲਾਂ ਮਾਣੇ, ਪਰਮਾਤਮਾ ਤੈਨੂੰ ਫਿਰ ਜਿੱਤ ਬਖਸ਼ੇ"। ਹਲਕੇ ਦੇ ਪਿੰਡਾਂ ਅਤੇ ਸ਼ਹਿਰ ਵਿੱਚ ਵੈਸੇ ਤਾਂ ਹਰ ਵਰਗ ਅਤੇ ਹਰ ਉਮਰ ਦੇ ਲੋਕਾਂ ਵੱਲੋਂ ਇਆਲੀ ਨੂੰ ਰੱਜਵਾਂ ਪਿਆਰ ਤੇ ਸਮਰਥਨ ਦਿੱਤਾ ਜਾ ਰਿਹਾ ਹੈ ਪ੍ਰੰਤੂ ਬਜ਼ੁਰਗ ਮਾਤਾਵਾਂ ਇਆਲੀ ਨੂੰ ਦਿਲ ਖੋਲ੍ਹ ਕੇ ਆਸ਼ੀਰਵਾਦ ਦਿੰਦੀਆਂ ਹਨ ਅਤੇ ਮਮਤਾਮਈ ਗਲਵੱਕੜੀ ਰਾਹੀ ਬਲਾਵਾਂ ਲਾਹੁੰਦੀਆਂ ਹੋਈਆਂ, ਪਰਮਾਤਮਾ ਅੱਗੇ ਇਆਲੀ ਨੂੰ ਮੁੜ ਫਤਿਹ ਬਖ਼ਸ਼ਣ ਦੀਆਂ ਅਰਦਾਸਾਂ ਕਰਦੀਆਂ ਹਨ। ਇਨ੍ਹਾਂ ਬਜ਼ੁਰਗ ਮਾਤਾਵਾਂ ਵੱਲੋਂ ਦਿੱਤੇ ਜਾ ਰਹੇ ਮਮਤਾਮਈ ਨਿੱਘ, ਪਿਆਰ ਅਤੇ ਆਸ਼ੀਰਵਾਦ ਤੋਂ ਭਾਵੁਕ ਹੋਏ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਆਖਿਆ ਕਿ ਇਨ੍ਹਾਂ ਬਜ਼ੁਰਗ ਮਾਤਾਵਾਂ ਦਾ ਪਿਆਰ ਤੇ ਆਸ਼ੀਰਵਾਦ ਹੀ ਮੇਰੀ ਅਸਲੀ ਤਾਕਤ ਹੈ, ਜਿਸ ਸਦਕਾ ਮੈਨੂੰ ਹੋਰ ਬਿਹਤਰੀ ਨਾਲ ਕੰਮ ਕਰਨ ਦਾ ਬਲ ਮਿਲਦਾ ਹੈ, ਬਲਕਿ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਆਪਣੀਆਂ ਇਨ੍ਹਾਂ ਮਾਵਾਂ ਦੀ ਸੇਵਾ ਅਤੇ ਮਾਣ-ਸਤਿਕਾਰ ਵਿੱਚ ਕਿਸੇ ਕਿਸਮ ਦੀ ਕੋਈ ਕਸਰ ਨਹੀਂ ਛੱਡਾਂਗਾ।