ਇਲਾਕੇ ਦੇ ਵੱਡੇ ਪਿੰਡ ਮਾਣੂੰਕੇ ਚ ਉਮੀਦਵਾਰ ਜੱਗਾ ਹਿੱਸੋਵਾਲ ਦੇ ਹੱਕ ਵਿਚ ਉਮੜਿਆ ਪਿੰਡ  

 ਜਗਰਾਓਂ 10 ਫ਼ਰਵਰੀ (ਅਮਿਤ ਖੰਨਾ)- ਜਗਰਾਉਂ ਤੋਂ ਕਾਂਗਰਸ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਇਲਾਕੇ ਦੇ ਪਿੰਡਾਂ ਦਾ ਦੌਰਾ ਕਰਕੇ ਚੋਣ ਮੁਹਿੰਮ ਦੌਰਾਨ ਵੋਟਰਾਂ ਨੂੰ ਵੋਟਾਂ ਦੀ ਅਪੀਲ ਕੀਤੀ । ਇਸ ਦੌਰਾਨ ਇਲਾਕੇ ਦੇ ਵੱਡੇ ਪਿੰਡ ਮਾਣੂੰਕੇ ਦੇ ਵੱਡੇ ਇਕੱਠ   ਵੱਲੋਂ ਕਾਂਗਰਸ ਦੇ ਹੱਕ ਵਿੱਚ ਫਤਵਾ ਦਿੰਦਿਆਂ ਵਿਧਾਇਕ ਜੱਗਾ ਹਿੱਸੋਵਾਲ ਦਾ ਜਿੱਥੇ ਸਵਾਗਤ ਕੀਤਾ ਉਥੇ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਗਿਆ । ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਜੱਗਾ ਹਿੱਸੋਵਾਲ ਨੇ ਜਨਤਾ ਦੀ  ਕਚਹਿਰੀ ਵਿਚ ਖੜ੍ਹੇ ਹੋ ਕੇ ਲੋਕਾਂ ਨਾਲ ਵਾਅਦਾ ਕੀਤਾ ਕਿ ਉਹ ਉਨ੍ਹਾਂ ਨੂੰ ਸੇਵਾ ਦਾ ਮੌਕਾ ਦੇਣ,  ਜੇ ਉਨ੍ਹਾਂ ਦੀ ਉਮੀਦਾਂ ਤੇ ਖਰੇ ਨਾ ਉੱਤਰੇ ਤਾਂ ਪੰਜ ਸਾਲ ਬਾਅਦ ਉਨ੍ਹਾਂ ਨੂੰ ਵੋਟਾਂ ਮੰਗਣ ਆਉਣ ਤੇ ਵਿਰੋਧ ਕਰਕੇ ਭਜਾ ਦੇਣ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੋਚ ਇਹੀ ਹੈ ਕਿ ਜੋ ਲੀਡਰ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰ ਨਹੀਂ ਸਕਦਾ ਉਹ ਇਨਸਾਨ ਹੀ ਨਹੀਂ ।  ਉਨ੍ਹਾਂ ਪੰਜ ਸਾਲ ਰਾਏਕੋਟ ਦੀ ਨੁਮਾਇੰਦਗੀ ਕਰਦਿਆਂ ਰਾਏਕੋਟ ਦੇ ਹੱਕਾਂ ਲਈ ਵਿਧਾਨ ਸਭਾ ਵਿਚ ਆਵਾਜ਼ ਬੁਲੰਦ ਕੀਤੀ। ਉਹ ਇੱਕ ਰਿਕਾਰਡ ਹੈ ।ਜਿਸ ਨੂੰ ਜਦੋਂ ਮਰਜ਼ੀ ਚੈੱਕ ਕੀਤਾ ਜਾ ਸਕਦਾ ਹੈ।  ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਕੀ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨੀ ਤੈਅ ਹੈ ਅਤੇ ਕਾਂਗਰਸ ਦੀ ਸਰਕਾਰ ਬਣਨ ਤੇ ਜਗਰਾਉਂ ਹਿੱਸੇ ਬਣਦੀ ਗਰਾਂਟ ਪ੍ਰਾਜੈਕਟ ਸਥਾਪਤ ਕਰਨ ਲਈ ਉਹ  ਬਣਦਾ ਯੋਗਦਾਨ ਜਿੱਥੇ ਅਦਾ ਕਰਨਗੇ, ਉਥੇ ਸਰਕਾਰ ਕੋਲੋਂ ਜਗਰਾਉਂ ਦਾ ਹੱਕ ਲੈ ਕੇ ਆਉਣ ਲਈ ਆਪਣੀ ਜੀਅ ਜਾਨ ਲਗਾ ਦੇਣਗੇ।  ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਰਨਜੀਤ ਸੋਨੀ ਗਾਲਿਬ ਅਤੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਕਿਹਾ ਕਿ  ਕਾਂਗਰਸ ਸਰਕਾਰ ਵੱਲੋਂ ਜਗਰਾਉਂ ਹਲਕੇ ਦੇ ਕੀਤੇ ਵਿਕਾਸ ਕਾਰਜਾਂ ਦੀ ਮੁਹਿੰਮ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਲਈ  ਵਿਧਾਇਕ ਜੱਗਾ ਹਿੱਸੋਵਾਲ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ । ਇਸ ਮੌਕੇ  ਇਸ ਮੌਕੇ ਹਰਜਿੰਦਰ ਸਿੰਘ ਬਿੱਟੂ ਹਰਪ੍ਰੀਤ ਸਿੰਘ ਕੁਲਦੀਪ ਕੌਰ  ਭੱਠਲ ਪੰਚ ਸ਼ਮਸ਼ੇਰ ਸਿੰਘ ਨਛੱਤਰ ਸਿੰਘ ਭੁਪਿੰਦਰ ਸਿੰਘ ਬਿੱਟੂ ਭੁੱਲਰ ਦਰਸ਼ਨ ਸਿੰਘ ਲੱਖਾ ਵੀ ਹਾਜ਼ਰ ਸਨ