ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 199ਵਾਂ ਦਿਨ ਪਿੰਡ ਜੜਾਹਾਂ ਨੇ ਭਰੀ ਹਾਜ਼ਰੀ   

ਮੁੱਲਾਂਪੁਰ ਦਾਖਾ, 7 ਸਤੰਬਰ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 199ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਜਥੇਦਾਰ ਅਮਰ ਸਿੰਘ ਜੁੜਾਹਾਂ,ਪੰਥਕ ਕਵੀ ਮੋਹਣ ਮੋਮਨਾਬਾਦੀ, ਜਗਦੇਵ ਸਿੰਘ ਜੁੜਾਹਾਂ, ਸੁਖਪਾਲ ਸਿੰਘ ਫੱਲੇਵਾਲ,ਮਨਮਿਹਰ ਸਿੰਘ ਰੰਗੂਵਾਲ, ਸਰਪੰਚ ਗੁਰਮੇਲ ਸਿੰਘ ਜੁੜਾਹਾਂ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਜਦੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਬਣੀ ਤਾਂ ਪਾਰਟੀ ਦੇ ਲੀਡਰ ਬੜੇ ਦਮਗਜੇ ਮਾਰਦੇ ਸੀ ਕੇ ਇੱਕ ਵਾਰ ਤੁਸੀਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਫਿਰ ਦੇਖਿਓ ਕਿ ਦਿੱਲੀ ਵਾਂਗ ਕਿੱਦਾਂ ਪੰਜਾਬ ਨੂੰ ਖ਼ੁਸ਼ਹਾਲ ਬਣਾ ਦਿਆਂਗੇ ਅਤੇ ਬਾਣੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਿਰਫ 24 ਘੰਟਿਆਂ ਵਿੱਚ ਜੇਲ੍ਹੀਂ ਡੱਕਾ ਗਏ। ਹੁਣ ਪੰਜਾਬ ਵਿੱਚ ਆਪ ਦੀ ਸਰਕਾਰ ਬਣੀ ਨੂੰ ਸਾਢੇ ਪੰਜ ਮਹੀਨਿਆਂ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਨਾ ਤਾਂ ਕੋਈ ਖੁਸ਼ਹਾਲੀ ਦਿਖਾਈ ਦਿੰਦੀ ਹੈ ਅਤੇ ਨਾ ਹੀ ਕੋਈ ਬਦਲਾਅ ਜਦ ਕਿ ਲੋਕ ਖੁੰਢ ਚਰਚਾ ਤੇ ਹੁਣ ਸ਼ਰ੍ਹੇਆਮ ਆਖਣ ਲੱਗ ਪਏ ਕਿ ਇਨ੍ਹਾਂ ਨਾਲੋਂ ਤਾਂ ਅਕਾਲੀ,ਕਾਂਗਰਸ ਹੀ ਚੰਗੇ ਸਨ।ਜੇਕਰ ਹਾਲੇ ਵੀ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਨੇ ਦਿੱਲੀ ਵਾਲਿਆਂ ਦਾ ਮਿੱਠੂ ਤੋਤਾ ਬਣਨ ਨਾ ਛੱਡਿਆ ਤਾਂ ਪੰਜਾਬ ਲਈ ਖ਼ਤਰੇ ਦੀ ਘੰਟੀ ਅਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਆਪ ਪਾਰਟੀ ਰਵਾਇਤੀ ਪਾਰਟੀਆਂ ਨਾਲੋਂ ਵੀ ਭੈੜਾ ਹਾਲ ਹੋਵੇਗਾ । ਜਦ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਾ ਤਾਂ ਰੁਜ਼ਗਾਰ ਮਿਲਿਆ ਤੇ ਨਾ ਹੀ ਨਸ਼ਿਆਂ ਦਾ ਖ਼ਾਤਮਾ ਤਾਂ ਫਿਰ ਬਦਲਾਅ ਕਾਹਦਾ ਜਿਵੇਂ ਕਿ ਹਰ ਰੋਜ਼ ਹੱਕ ਮੰਗਦਿਆਂ ਤੇ ਡਾਂਗਾਂ ਵਰ੍ਹਦੀਆਂ ਹਨ ਅਤੇ ਸ਼ਾਂਤਮਈ ਤਰੀਕੇ ਨਾਲ ਰੋਸ ਮੁਜ਼ਾਹਰਿਆਂ ਤੇ ਪੁਲਸ ਦੀ ਪਾਵਰ ਦੀ ਗਲਤ ਵਰਤੋਂ ਕਰ ਕੇ ਰੋਕਾਂ ਲਾਉਣੀਆਂ ਸਰਕਾਰ ਲਈ ਖਤਰੇ ਦੀ ਘੰਟੀ ਜੋ ਪੰਜਾਬ ਦੇ ਜੁਝਾਰੂ ਲੋਕ ਬਹੁਤਾ ਚਿਰ ਬਰਦਾਸ਼ਤ ਨਹੀਂ ਕਰਨਗੇ।ਅੱਜ ਪੰਜਾਬ ਦੀ ਧਰਤੀ ਤੇ ਨਹੀਂ ਬਲਕਿ ਜਿੱਥੋਂ ਤਕ ਗੁਰਬਾਣੀ ਨੂੰ ਪਿਆਰ ਕਰਨ ਵਾਲੇ ਅਤੇ ਹੋਈ ਬੇਅਦਬੀ ਦੇ ਲਈ ਦਰਦ ਰੱਖਣ ਵਾਲੇ ਸੰਗਤਾਂ ਵਸਦੀਆਂ ਹਨ ।ਉਹ ਹਰ ਰੋਜ਼ ਹੱਕ ਮੰਗਦੇ ਹਨ ਕਿ ਬੇਅਦਬੀਆਂ ਕਰਨ ਵਾਲੇ ਪਾਪੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਜਦ ਕਿ ਸਰਕਾਰਾਂ ਗੰਦੀ ਰਾਜਨੀਤੀ ਦੀ ਖੇਡ ਖੇਡ ਕੇ ਦਿਨ ਗੁਜ਼ਾਰੇ ਕਰਦੀਆਂ ਹਨ। ਪਰ ਇੱਕ ਦੂਜੇ ਨਾਲ ਮਿਲੀ  ਭੁਗਤੀ ਦੇ ਚੱਲਦਿਆਂ ਇਨਸਾਫ਼ ਦੇਣ ਨੂੰ ਤਿਆਰ ਨਹੀਂ । ਜਦ ਕਿ ਇਤਿਹਾਸ ਗਵਾਹ ਹੈ ਸਿੱਖਾਂ ਦੇ ਨਾਲ ਵਧੀਕੀਆਂ ਕਰਨ ਵਾਲਿਆਂ ਨੂੰ ਸਿੱਖਾਂ ਨੇ ਕਦੇ ਮੁਆਫ਼ ਨਹੀਂ ਕੀਤਾ। ਜਦ ਕੇ ਜਿਨ੍ਹਾਂ ਲਈ ਸਾਡੇ ਗੁਰੂਆਂ ਨੇ ਆਪਣੇ ਸੀਸ ਤਕ ਨਿਸ਼ਾਵਰ ਕਰ ਦਿੱਤੇ ਅੱਜ ਉੁਨ੍ਹਾਂ ਹਿੰਦੂਤਵੀਆਂ ਦੇ ਵਾਰਸ ਸਿੱਖ ਕੌਮ ਨੂੰ ਨੁਕਸਾਨ ਪਚਾਉਣ ਲਈ ਪੱਬਾਂ ਭਾਰ ਹੋਏ ਫਿਰਦੇ ਹਨ।ਹਿੰਦੂ ਤਵੀਆਂ ਦੇ ਵਾਰਸ ਸਿੱਖਾਂ ਦਾ ਜਿੰਨਾ ਮਰਜ਼ੀ ਨੁਕਸਾਨ ਕਰਨ ਲਈ ਮਨ ਬਣਾ ਲੈਣ ਪਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਾਜੀ ਕੌਮ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੂਗੀ ਅਤੇ ਜਿੱਤ ਹਮੇਸ਼ਾਂ ਸੱਚ ਦੀ ਹੋਵੇਗੀ । ਇਸ ਸਮੇਂ ਜਥੇਦਾਰ ਅਮਰ ਸਿੰਘ ਜੁੜਾਹਾਂ ਅਤੇ ਮਨਮਿਹਰ ਸਿੰਘ ਰੰਗੂਵਾਲ ਨੇ ਆਖਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਤੋਂ ਭਾਈਬਾਲਾ ਚੌਕ ਸ਼ਹੀਦ ਕਰਤਾਰ ਸਿੰਘ ਸਰਾਭਾ ਬੁੱਤ ਪਾਰਕ ਤਕ ਜਾਣ ਵਾਲੀ ਰੋਸ ਮਾਰਚ ਜੋ ਕਿ 18 ਸਤੰਬਰ ਦਿਨ ਐਤਵਾਰ ਨੂੰ ਕੱਢੀ ਜਾਵੇਗੀ। ਜਿਸ ਦੀ ਤਿਆਰੀ ਲਈ ਇਕ ਪੰਥਕ ਇਕੱਤਰਤਾ 8 ਸਤੰਬਰ ਵੀਰਵਾਰ ਸਵੇਰੇ 11ਵਜੇ ਸਰਾਭਾ ਮੋਰਚਾ ਸਥਾਨ ਵਿਖੇ ਹੋਵੇਗੀ। ਸੋ ਸਮੂਹ ਕਮੇਟੀ ਮੈਂਬਰ ਅਤੇ ਸਮੂਹ ਜਥੇਬੰਦੀਆਂ ਤੇ ਨੌਜਵਾਨ ਅਪੀਲ ਹੈ ਵਧ ਚੜ੍ਹ ਕੇ ਹਾਜ਼ਰ ਹੋਣ ਤਾਂ ਜੋ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਤੇ ਜਲਦ ਜਿੱਤ ਪ੍ਰਾਪਤ ਕਰ ਸਕੀਏ। ਇਸ ਮੌਕਾ ਸਾਬਕਾ ਸਰਪੰਚ ਜਸਬੀਰ ਸਿੰਘ ਟੂਸੇ,ਖਜ਼ਾਨਚੀ ਪਰਮਿੰਦਰ ਸਿੰਘ ਟੂਸੇ,ਜਸਪ੍ਰੀਤ ਸਿੰਘ ਤੁਗਲ, ਜਸਪਾਲ ਸਿੰਘ ਸਰਾਭਾ,ਬਾਬਾ ਬੰਤ ਸਿੰਘ ਸਰਾਭਾ,ਕੁਲਦੀਪ ਸਿੰਘ ਕਿਲ੍ਹਾ ਰਾਏਪੁਰ,ਬਲਦੇਵ ਸਿੰਘ ਈਸਾਪੁਰ,ਹਰਬੰਸ ਸਿੰਘ ਪੰਮਾ ਹਿੱਸੋਵਾਲ,ਗੁਲਜ਼ਾਰ ਸਿੰਘ ਮੋਹੀ,ਕੇਵਲ ਸਿੰਘ ਮੁੱਲਾਂਪੁਰ, ਦਲਜੀਤ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।