ਮਿਲਾਪੜੇ ਅਤੇ ਮਿਲਵਰਤਣ ਵਾਲੇ ਸੁਭਾਅ ਸਦਕਾ ਮਨਪ੍ਰੀਤ ਸਿੰਘ ਇਆਲੀ ਜਿੱਤ ਰਹੇ ਨੇ ਵੋਟਰਾਂ ਦੇ ਦਿਲ

ਮੁੱਲਾਂਪੁਰ ਦਾਖਾ, 10 ਜਨਵਰੀ(ਸਤਵਿੰਦਰ ਸਿੰਘ ਗਿੱਲ )— ਦਾਖਾ ਹਲਕੇ ਅੰਦਰ ਸਾਰੀਆਂ ਸਿਆਸੀ ਪਾਰਟੀਆਂ ਦਾ ਚੋਣ ਪ੍ਰਚਾਰ ਪੂਰੀ ਤਰ੍ਹਾਂ ਨਾਲ ਗਰਮਾਇਆ ਹੋਇਆ ਹੈ ਪ੍ਰੰਤੂ ਦੋ ਦਹਾਕਿਆਂ ਤੋਂ ਹਲਕਾ ਦਾਖਾ ਦੇ ਲੋਕਾਂ ਨਾਲ ਪਰਿਵਾਰਕ ਸਾਂਝ ਬਣਾ ਕੇ ਚਲਦੇ ਆ ਰਹੇ ਅਕਾਲੀ ਅਤੇ ਬਸਪਾ ਦੇ ਉਮੀਦਵਾਰ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਜਿੱਥੇ ਪਹਿਲੇ ਦਿਨ ਤੋਂ ਹੀ ਦੂਸਰੀਆਂ ਪਾਰਟੀਆਂ ਨੂੰ ਪਛਾੜਦੇ ਦਿਖਾਈ ਦੇ ਰਹੇ ਸਨ, ਉਥੇ ਹੀ ਹੁਣ ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਬੜੀ ਤੇਜ਼ੀ ਆਉਣ ਕਾਰਨ ਉਹ ਵਿਰੋਧੀ ਪਾਰਟੀਆਂ ਤੋਂ ਅੱਗੇ ਲੰਘਦੇ ਨਜ਼ਰ ਆ ਰਹੇ ਹਨ, ਸਗੋਂ ਮਨਪ੍ਰੀਤ ਸਿੰਘ ਇਆਲੀ ਨਿੱਘੇ, ਮਿਲਾਪੜੇ ਅਤੇ ਮਿਲਵਰਤਣ ਵਾਲੇ ਸੁਭਾਅ ਸਦਕਾ ਵੋਟਰਾਂ ਦੇ ਦਿਲ ਜਿੱਤਣ ਵਿੱਚ ਸਫ਼ਲ ਹੋ ਰਹੇ ਹਨ। ਪਿੰਡਾਂ ਵਿਚ ਹੋ ਰਹੇ ਚੋਣ ਜਲਸਿਆਂ ਦੌਰਾਨ ਜਨਤਕ ਅਤੇ ਲੋਕਾਂ ਦੀਆਂ ਨਿੱਜੀ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਸੁਣਦੇ, ਉਨ੍ਹਾਂ ਦਾ ਹੱਲ ਜਲਦ ਕਰਵਾਉਣ ਦਾ ਭਰੋਸਾ ਦਿੰਦੇ ਹਨ, ਬਲਕਿ ਵਿਧਾਇਕ ਇਆਲੀ ਲੋਕਾਂ ਦੀ ਔਖੇ ਸਮੇਂ ਵਿਚ ਬਾਂਹ ਫੜਨ ਤੋਂ ਕਦੇ ਵੀ ਪਿਛੇ ਨਹੀਂ ਰਹਿੰਦੇ, ਸਗੋਂ ਲੋੜਵੰਦਾਂ ਦੀ ਮਦਦ ਕਰਨ ਲਈ ਹਰ ਸਮੇਂ ਤੱਤਪਰ ਰਹਿੰਦੇ ਹਨ, ਉਨ੍ਹਾਂ ਵੱਲੋਂ ਵਿਰੋਧੀ ਧਿਰ ਵਿੱਚ ਹੁੰਦੇ ਹੋਏ ਕੋਰੋਨਾ ਕਾਲ ਤੇ ਕਿਸਾਨੀ ਸੰਘਰਸ਼ ਦੌਰਾਨ ਨਿਭਾਈ ਗਈ ਭੂਮਿਕਾ ਸਦਕਾ ਸ. ਇਆਲੀ ਲੋਕਾਂ ਦੇ ਦਿਲਾਂ ਦੇ ਹੋਰ ਨੇੜੇ ਆ ਗਏ, ਉਨ੍ਹਾਂ ਦੇ ਮਦਦਗਾਰ ਵਾਲੇ ਵਿਅਕਤਿੱਤਵ ਤੋਂ ਹਰ ਕੋਈ ਕਾਇਲ ਹੈ। ਇਸੇ ਸਦਕਾ ਹੀ ਅਕਾਲੀ ਬਸਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਹੱਕ ਵਿੱਚ ਜਨ-ਸੈਲਾਬ ਉਮੜ ਰਿਹਾ ਹੈ, ਬਲਕਿ ਲੋਕ ਆਪ ਮੁਹਾਰੇ ਉਨ੍ਹਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਡੱਟੇ ਹੋਏ ਹਨ, ਜਿਸ ਤੋਂ ਉਨ੍ਹਾਂ ਦੀ ਜਿੱਤ ਯਕੀਨੀ ਨਜ਼ਰ ਆ ਰਹੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸ. ਮਨਪ੍ਰੀਤ ਸਿੰਘ ਇਆਲੀ ਨੇ ਆਖਿਆ ਕਿ ਇਸ ਵਾਰ ਹਲਕਾ ਦਾਖਾ ਦੇ ਲੋਕਾਂ ਉਨ੍ਹਾਂ ਨੂੰ ਦੁਬਾਰਾ ਫਿਰ ਮਾਣ ਦਿੰਦੇ ਹੋਏ ਤਾਕਤ ਬਖਸ਼ਦੇ ਹਨ ਤਾਂ ਅਕਾਲੀ-ਬਸਪਾ ਗੱਠਜੋੜ ਸਰਕਾਰ ਬਣਨ 'ਤੇ ਹਲਕੇ ਦੀ ਪਹਿਲਾਂ ਵਾਂਗ ਹਲਕੇ ਨੂੰ ਤਰੱਕੀ 'ਤੇ ਲਿਜਾਣ ਦੇ ਤੋਂ ਨੌਜਵਾਨਾਂ ਦੀ ਬੇਹਤਰ ਲਈ ਜਿੱਥੇ ਸਕਿੱਲ ਟ੍ਰੇਨਿੰਗ ਸੈਂਟਰ ਖੋਲ੍ਹਿਆ ਜਾਵੇਗਾ, ਉੱਥੇ ਹੀ ਨਿੱਜੀ ਖੇਤਰ ਵਿੱਚ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਏ ਜਾਣਗੇ।