ਪਿੰਡ ਰਸੂਲਪੁਰ ਵਿਖੇ ਨਗਰ ਕੀਰਤਨ ਸਜਾਏ

 ਹਠੂਰ,12,ਫਰਵਰੀ (ਕੌਸ਼ਲ ਮੱਲ੍ਹਾ) ਭਗਤ ਰਵਿਦਾਸ ਜੀ  ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਭਗਤ ਰਵਿਦਾਸ ਜੀ ਪਿੰਡ ਰਸੂਲਪੁਰ (ਮੱਲ੍ਹਾ) ਦੀ ਪ੍ਰਬੰਧਕੀ ਕਮੇਟੀ ਅਤੇ ਸਮੂਹ ਪਿੰਡ ਵਾਸੀਆ ਦੇ ਸਹਿਯੋਗ ਨਾਲ ਸਲਾਨਾ ਨਗਰ ਕੀਰਤਨ ਸਜਾਇਆ ਗਿਆ।ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਸੁੰਦਰ ਫੁੱਲਾ ਨਾਲ ਸਜਾਇਆ ਹੋਇਆ ਸੀ।ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ।ਇਸ ਮੌਕੇ ਸਕੂਲੀ ਬੱਚੇ ਆਪਣੇ ਹੱਥਾ ਵਿਚ ਪੀਲੀਆ ਝੰਡੀਆ ਫੜ੍ਹ ਕੇ ਨਗਰ ਕੀਰਤਨ ਦਾ ਸਵਾਗਤ ਕਰ ਰਹੇ ਸਨ ਅਤੇ ਨਗਰ ਕੀਰਤਨ ਵਾਲੀ ਪਾਲਕੀ ਅੱਗੇ ਫੌਜੀ ਬੈਂਡ ਅਤੇ ਨਹਿੰਗ ਸਿੰਘਾ ਦੀ ਗੱਤਕਾ ਪਾਰਟੀ ਆਪਣੀ ਕਲਾ ਦੇ ਜੌਹਰ ਦਿਖਾ ਰਹੇ ਸਨ।ਇਸ ਮੌਕੇ ਕੀਰਤਨੀ ਜੱਥੇ ਨੇ ਆਪਣੀ ਰਸ ਭਿੰਨੀ ਅਵਾਜ ਵਿਚ ਸਾਰਾ ਦਿਨ ਕੀਰਤਨ ਕੀਤਾ ਅਤੇ ਵੱਖ-ਵੱਖ ਢਾਡੀ ਜੱਥਿਆ ਨੇ ਭਗਤ ਸ੍ਰੀ ਰਵਿਦਾਸ ਜੀ  ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।ਇਹ ਨਗਰ ਕੀਰਤਨ ਪਿੰਡ ਦੇ ਵੱਖ-ਵੱਖ ਰਸਤਿਆ ਤੋ ਹੁੰਦਾ ਹੋਇਆ ਵਾਪਸ ਸ੍ਰੀ ਗੁਰਦੁਆਰਾ ਭਗਤ ਰਵੀਦਾਸ ਜੀ ਪਿੰਡ ਰਸੂਲਪੁਰ ਵਿਖੇ ਪੁੱਜਾ।ਅੰਤ ਵਿਚ ਗੁਰਦੁਆਰਾ ਸ੍ਰੀ ਭਗਤ ਰਵਿਦਾਸ ਜੀ  ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ ਅਤੇ ਸਮੂਹ ਕਮੇਟੀ ਨੇ ਨਗਰ ਕੀਰਤਨ ਮੌਕੇ ਸੇਵਾ ਕਰਨ ਵਾਲੇ ਸਮੂਹ ਸੇਵਾਦਾਰਾ ਅਤੇ ਪੰਜ ਪਿਆਰਿਆ ਨੂੰ ਸਿਰਪਾਓ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ,ਬੇਅੰਤ ਸਿੰਘ,ਹਰਪਾਲ ਸਿੰਘ,ਸਾਬਕਾ ਸਰਪੰਚ ਜਥੇਦਾਰ ਜੋਗਿੰਦਰ ਸਿੰਘ ਰਸੂਲਪੁਰ,ਸਾਬਕਾ ਪੰਚ ਗੁਰਚਰਨ ਸਿੰਘ,ਬੂਟਾ ਸਿੰਘ,ਕਾਲਾ ਸਿੰਘ,ਗੁਰਪ੍ਰੀਤ ਸਿੰਘ,ਓਕਾਰ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਹਾਜਰ ਸੀ।
ਫੋਟੋ ਕੈਪਸਨ:-ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ ਅਤੇ ਨਾਲ ਹੈ ਸ੍ਰੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ