ਮੌਸਮੇ ਮੀਂਹ ਨਾਲ ਨੁਕਸਾਨੀ ਫਸਲ ਦਾ ਜਾਇਜਾ ਲਿਆ

ਹਠੂਰ,11,ਫਰਵਰੀ-(ਕੌਸ਼ਲ ਮੱਲ੍ਹਾ)-ਪਿਛਲੇ ਮਹੀਨੇ ਪਏ ਬੇ ਮੌਸਮੇ ਮੀਂਹ ਨਾਲ ਪਿੰਡ ਬੁਰਜ ਕੁਲਾਰਾ ਦੇ ਕਿਸਾਨਾ ਦੀਆ ਨੁਕਸਾਨੀਆ ਫਸ਼ਲਾ ਦਾ ਅੱਜ ਮਾਲ ਵਿਭਾਗ ਦੇ ਪਟਵਾਰੀ ਜਸਪ੍ਰੀਤ ਸਿੰਘ ਨੇ ਜਾਇਜਾ ਲਿਆ।ਇਸ ਮੌਕੇ ਭਾਰਤੀ ਕਿਸਾਨ ਯੁਨੀਅਨ (ਏਕਤਾ)ਡਕੌਦਾ ਦੇ ਇਕਾਈ ਪ੍ਰਧਾਨ ਦਲਵੀਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਇਨਸਾਫ ਪਸੰਦ ਜੱਥੇਬੰਦੀਆ ਦੇ ਆਗੂਆ ਨੇ ਐਸ ਡੀ ਐਮ ਦਫਤਰ ਜਗਰਾਓ ਨੂੰ ਮੰਗ ਪੱਤਰ ਦਿੱਤਾ ਸੀ ਕਿ ਜਗਰਾਓ ਤਹਿਸੀਲ ਅਧੀਨ ਪੈਦੇ ਪਿੰਡਾ ਦੀਆ ਮੀਂਹ ਨਾਲ ਨੁਕਸਾਨੀਆ ਫਸਲਾ ਦਾ ਜਾਇਜਾ ਲੈ ਕੇ ਪੀੜ੍ਹਤ ਕਿਸਾਨਾ ਨੂੰ ਯੋਗ ਮੁਆਵਜਾ ਦਿੱਤਾ ਜਾਵੇ।ਇਸ ਮੰਗ ਨੂੰ ਮੁੱਖ ਰੱਖਦਿਆ ਅੱਜ ਪਿੰਡ ਬੁਰਜ ਕੁਲਾਰਾ ਦੇ ਵੱਖ-ਵੱਖ ਕਿਸਾਨਾ ਦੀ ਲਗਭਗ 101 ਏਕੜ ਆਲੂਆ ਦੀ ਬੁਰੀ ਤਰ੍ਹਾ ਗਲ ਚੁੱਕੀ ਫਸ਼ਲ ਦਾ ਮਾਲ ਵਿਭਾਗ ਵੱਲੋ ਜਾਇਜਾ ਲਿਆ ਗਿਆ।ਇਸ ਮੌਕੇ ਪਟਵਾਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਾਰੇ ਕਿਸਾਨਾ ਦੀ ਨੁਕਸਾਨੀ ਆਲੂਆ ਦੀ ਫਸਲਾ ਦੀ ਰਿਪੋਰਟ ਉੱਚ ਅਧਿਕਾਰੀਆ ਨੂੰ ਅੱਜ ਹੀ ਭੇਜ ਦਿੱਤੀ ਜਾਵੇਗੀ ਅਤੇ ਆਉਣ ਵਾਲੇ ਵੀਹ ਦਿਨਾ ਵਿਚ ਪੀੜ੍ਹਤ ਕਿਸਾਨਾ ਨੂੰ ਬਣਦਾ ਮੁਆਵਜਾ ਦਿੱਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਲਛਮਣ ਸਿੰਘ,ਗੁਰਮੀਤ ਸਿੰਘ,ਬਲਤੇਜ ਸਿੰਘ,ਵਰਿੰਦਰ ਸਿੰਘ,ਹਰਪਾਲ ਸਿੰਘ,ਬਲਜਿੰਦਰ ਸਿੰਘ,ਬੂਟਾ ਸਿੰਘ,ਹਰਪ੍ਰੀਤ ਸਿੰਘ,ਜਗਸੀਰ ਸਿੰਘ,ਜਸਵੀਰ ਸਿੰਘ,ਸੁਰਿੰਦਰ ਸ਼ਰਮਾਂ,ਸੀਤਾ ਸਿੰਘ ਆਦਿ ਕਿਸਾਨ ਹਾਜ਼ਰ ਸਨ।
ਫੋਟੋ ਕੈਪਸਨ:-ਨੁਕਸਾਨੀ ਫਸਲ ਦਾ ਜਾਇਜਾ ਲੈਦੇ ਹੋਏ ਪਟਵਾਰੀ ਜਸਪ੍ਰੀਤ ਸਿੰਘ ਅਤੇ ਹੋਰ