ਜਗਰਾਓਂ 12 ਅਕਤੂਬਰ (ਅਮਿਤ ਖੰਨਾ) ਸਥਾਨਕ ਆੜ੍ਹਤੀ ਐਸੋਸੀਏਸ਼ਨ ਦੀ ਹੋਈ ਚੋਣ 'ਚ ਸਰਬਸੰਮਤੀ ਨਾਲ ਸੁਰਜੀਤ ਕਲੇਰ ਨੂੰ ਚੇਅਰਮੈਨ ਤੇ ਘਨ੍ਹੱਈਆ ਲਾਲ ਗੁਪਤਾ ਬਾਂਕਾ ਨੂੰ ਪ੍ਰਧਾਨ ਚੁਣਿਆ ਗਿਆ। ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਦੀ ਆੜ੍ਹਤੀ ਐਸੋਸੀਏਸ਼ਨ ਦਾ ਇਕੱਠ ਪਹਿਲੇ ਪ੍ਰਧਾਨ ਸੁਰਜੀਤ ਕਲੇਰ ਦੇ ਦਫ਼ਤਰ ਵਿਖੇ ਹੋਇਆ, ਜਿਥੇ ਪ੍ਰਧਾਨ ਕਲੇਰ ਤੇ ਜਨਰਲ ਸਕੱਤਰ ਜਗਜੀਤ ਸਿੰਘ ਸਿੱਧੂ ਨੇ ਆਪਣੀ ਸਿਹਤ ਦਾ ਹਵਾਲਾ ਦਿੰਦਿਆਂ ਹਾਊਸ ਤੋਂ ਅਸਤੀਫੇ ਪ੍ਰਵਾਨ ਕਰਵਾਏ।ਇਸ ਉਪਰੰਤ ਸਰਪ੍ਰਸਤ ਅੰਮਿ੍ਤ ਲਾਲ ਮਿੱਤਲ ਵੱਲੋਂ ਨਵੀਂ ਟੀਮ ਦਾ ਐਲਾਨ ਕਰਦਿਆ ਘਨ੍ਹੱਈਆ ਲਾਲ ਗੁਪਤਾ ਬਾਂਕਾ ਪ੍ਰਧਾਨ, ਤੇਜਿੰਦਰ ਸਿੰਘ ਚਚਰਾੜੀ ਨੂੰ ਜਨਰਲ ਸਕੱਤਰ, ਸੁਰਜੀਤ ਕਲੇਰ ਨੂੰ ਚੇਅਰਮੈਨ, ਰਿਪਨ ਝਾਂਜੀ, ਬਲਰਾਜ ਸਿੰਘ ਖਹਿਰਾ, ਰਾਜੇਸ਼ ਕੁਮਾਰ, ਦਰਸ਼ਨ ਕੁਮਾਰ, ਨਵੀਨ ਨੰਨੂ ਸਿੰਗਲਾ ਨੂੰ ਮੀਤ ਪ੍ਰਧਾਨ, ਜਗਜੀਤ ਸਿੰਘ ਸਿੱਧੂ ਨੂੰ ਕੈਸ਼ੀਅਰ, ਜਸਪਾਲ ਸਿੰਘ ਨੂੰ ਸੈਕਟਰੀ ਤੇ ਮਨੋਹਰ ਲਾਲ ਨੂੰ ਪ੍ਰਰੈੱਸ ਸੈਕਟਰੀ ਨਿਯੁਕਤ ਕੀਤਾ ਗਿਆ। ਨਵੀਂ ਟੀਮ ਵੱਲੋਂ ਬਾਕੀ ਦੀ ਕਾਰਜਕਰਨੀ ਵੀ ਐਲਾਨੀ ਜਾਵੇਗੀ। ਪ੍ਰਧਾਨ ਬਾਂਕਾ ਸਮੇਤ ਨਵੀਂ ਟੀਮ ਨੇ ਆੜ੍ਹਤੀ ਐਸੋਸੀਏਸ਼ਨ ਦੇ ਹੱਕਾਂ ਦੀ ਰਾਖੀ ਕਿਸਾਨਾਂ ਨਾਲ ਭਾਈਚਾਰਕ ਸਾਂਝ ਤੇ ਪ੍ਰਸ਼ਾਸਨ ਨਾਲ ਬੇਹਤਰ ਤਾਲਮੇਲ ਪਹਿਲਾ ਵਾਂਗ ਹੀ ਜਾਰੀ ਰੱਖਣ ਦੇ ਨਾਲ ਬਿਹਤਰੀ ਲਈ ਕੰਮ ਕਰਨ ਦਾ ਅਹਿਦ ਲਿਆ। ਇਸ ਮੌਕੇ ਸੁਰੇਸ਼ ਗਿਦੜਵਿੰਡੀ, ਰਾਜੇਸ਼ ਅਗਰਵਾਲ, ਰਾਜੂ ਮਿੱਤਲ ਆਦਿ ਹਾਜ਼ਰ ਸਨ।