ਲੁਧਿਆਣਾ

ਤਲਵੰਡੀ ਕਲਾਂ ਚ ਭਰਵੇਂ ਚੋਣ ਜਲਸੇ ਨੂੰ ਕੈਪਟਨ ਸੰਦੀਪ ਸੰਧੂ ਨੇ ਕੀਤਾ ਸੰਬੋਧਨ

ਮੈਂ ਪਰਚਿਆਂ ਦੀ ਰਾਜਨੀਤੀ ਨਹੀਂ ਬਲਕਿ ਵਿਕਾਸ ਕੀਤਾ—ਸੰਧੂ
ਮੁੱਲਾਂਪੁਰ ਦਾਖਾ/ਸਵੱਦੀ ਕਲਾਂ,16 ਫਰਬਰੀ(ਸਤਵਿੰਦਰ ਸਿੰਘ ਗਿੱਲ ),, ਪੰਜਾਬ ਦੇ ਲੁਧਿਆਣਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਦਾਖਾ ਤੋ ਕਾਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਹੱਕ ਵਿੱਚ ਉਸ ਵੇਲੇ ਲਹਿਰ ਬਣੀ ਜਦੋ ਤਲਵੰਡੀ ਕਲਾਂ ਦੇ ਲੋਕਾਂ ਨੇ ਕੈਪਟਨ ਸੰਧੂ ਨੂੰ ਪਲਕਾਂ ਤੇ ਬਿਠਾ ਲਿਆ ਅਤੇ ਉਮੀਦਵਾਰ ਸੰਧੂ ਨੂੰ ਯਕੀਨ ਦਿੱਤਾ ਕਿ 20 ਫਰਬਰੀ ਨੂੰ ਉਹ ਆਪਣੀਆਂ ਸਾਰੀਆਂ ਵੋਟਾਂ ਹੱਥ ਪੰਜੇ ਤੇ ਪਾਉਣਗੇ।ਪਿੰਡ ਤਲਵੰਡੀ ਕਲਾਂ ਤੋ ਸਰਪੰਚ ਹਰਬੰਸ ਸਿੰਘ ਖਾਲਸਾ,ਖੇਤੀਬਾੜੀ ਸਭਾ ਦਾ ਪ੍ਰਧਾਨ ਜਗਜੀਤ ਸਿੰਘ ਧਨੋਆ ਅਤੇ ਪੰਚ ਸਰਬਜੀਤ ਸਿੰਘ ਆਦਿ ਨੇ ਕੈਪਟਨ ਸੰਧੂ ਦੇ ਹੱਕ ਵਿੱਚ ਜਿੰਦਾਬਾਦ ਦੇ ਨਾਹਰੇ ਲਗਾਏ ਅਤੇ ਪਿੰਡ ਦੇ ਵੱਲੋ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਭਰੋਸਾ ਦਿੱਤਾ ਕਿ 10 ਮਾਰਚ ਨੂੰ ਆਉਣ ਵਾਲੇ ਨਤੀਜਿਆਂ ਵਿਚ ਕਾਗਰਸ ਅੱਗੇ ਹੋਵੇਗੀ ਅਏ ਬਾਕੀ ਸਭ ਪਿੱਛੇ ਹੋਣਗੇ। ਪਿੰਡ ਤਲਵੰਡੀ ਕਲਾਂ ਵਾਸੀਆਂ ਨੂੰ ਮੌਕੇ ਸੰਬੋਧਨ ਕਰਦਿਆਂ ਕੈਪਟਨ ਸੰਧੂ ਨੇ ਕਿਹਾ ਕਿ ਪਰਮਾਤਮਾ ਜਿੱਤ ਕਰਵਾਏ ਤਾਂ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨ ਵਾਸਤੇ ਤਲਵੰਡੀ ਕਲਾਂ ਆਉਗਾ। ਇਸ ਮੌਕੇ ਪਿੰਡ ਦੇ ਸਰਪੰਚ ਹਰਬੰਸ ਸਿੰਘ ਖਾਲਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਮੁੱਚੇ ਹਲਕੇ ਦਾਖੇ ਦੇ ਵੋਟਰਾਂ ਦਾ ਹੱਕ ਬਣਦਾ ਹੈ ਕਿ ਕੈਪਟਨ ਸੰਧੂ ਨੂੰ ਵੋਟ ਪਾਏ ਕਿਊਕਿ ਉਹਨਾ ਨੇ ਬਿਨਾ ਕਿਸੇ ਭੇਦਭਾਵ ਤੋ ਹਲਕੇ ਵਾਸਤੇ ਗ੍ਰਾਂਟਾਂ ਜਾਰੀ ਕੀਤੀਆਂ।ਸਰਪੰਚ ਹਰਬੰਸ ਸਿੰਘ,ਪ੍ਰਧਾਨ ਜਗਜੀਤ ਸਿੰਘ,ਸਰਬਜੀਤ ਸਿੰਘ ਧਨੋਆ,ਪਰਮਿੰਦਰ ਸਿੰਘ,ਅਜਮੇਰ ਸਿੰਘ,ਅਮਰਜੀਤ ਸਿੰਘ,ਮਲਕੀਤ ਸਿੰਘ,ਸੁਰਜੀਤ ਸਿੰਘ,ਹਰਦੇਵ ਸਿੰਘ,ਜਗਦੇਵ ਕੌਰ(ਸਾਰੇ ਪੰਚ)ਜਸਵਿੰਦਰ ਸਿੰਘ,ਸੁਖਦੀਪ ਸਿੰਘ,ਦਵਿੰਦਰ ਸਿੰਘ,ਇੰਦਰਜੀਤ ਸਿੰਘ,ਸੁਖਦੇਵ ਸਿੰਘ (ਸਾਰੇ ਖੇਤੀਬਾੜੀ ਸਭਾ ਮੈਬਰ)ਦਰਸ਼ਨ ਸਿੰਘ ਪ੍ਰਧਾਨ,ਬਲਦੇਵ ਸਿੰਘ ਨੰਬਰਦਾਰ,ਭਾਗ ਸਿੰਘ ਸਾਬਕਾ ਪ੍ਰਧਾਨ ਖੇਤੀਬਾੜੀ ਸਭਾ,ਬਾਬਾ ਅਜੀਤ ਸਿੰਘ,ਹਰਚੰਦ ਸਿੰਘ ਧਰਮੀ ਫੋਜੀ, ਹੈਪੀ ਤੂਰ,ਗਗਨਪ੍ਰੀਤ ਸਿੰਘ,ਸੱਤਾ ਧਨੋਆ,ਕਾਕੂ ਸਿੰਘ, ਪਾਲਾ ਰੇਡਰ,ਗੇਲਾ ਨੰਬਰਦਾਰ,ਸੁਖਦੇਵ ਸਿੰਘ ਅਤੇ ਪੰਡਤ ਬਾਲਕ ਰਾਮ ਆਦਿ ਹਾਜਰ ਸਨ।

ਪਿੰਡ ਰਸੂਲਪੁਰ ਵਿਚ ‘ਆਪ’ ਆਗੂਆ ਨੇ ਕੱਢੀ ਜਾਗੋ

ਹਠੂਰ,16,ਫਰਵਰੀ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਹਲਕਾ ਜਗਰਾਓ ਤੋ‘ਆਪ’ਦੇ ਉਮੀਦਵਾਰ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਹੱਕ ਵਿਚ ਅੱਜ ਪਾਰਟੀ ਦੇ ਸੀਨੀਅਰ ਆਗੂ ਕੁਲਤਾਰਨ ਸਿੰਘ ਰਸੂਲਪੁਰ ਅਤੇ ਭਾਈ ਗੁਰਜੰਟ ਸਿੰਘ ਖਾਲਸਾ ਦੀ ਅਗਵਾਈ ਹੇਠ ਪਿੰਡ ਰਸੂਲਪੁਰ ਵਿਚ ਜਾਗੋ ਕੱਢੀ ਗਈ।ਇਸ ਮੌਕੇ ਪਿੰਡ ਦੀਆ ਔਰਤਾਂ ਨੇ ਸਿਰ ਤੇ ਜਾਗੋ ਚੱੁਕ ਕੇ ਪਿੰਡ ਦੀ ਮੁੱਖ ਫਿਰਨੀ ਤੇ ਵੱਖ-ਵੱਖ ਗਲੀਆਂ ਵਿਚੋ ਦੀ ਹੁੰਦਿਆਂ ਹੋਇਆਂ ਦੇਰ ਸ਼ਾਮ ਵਾਪਸ ਪਿੰਡ ਦੀ ਮੁੱਖ ਸੱਥ ਵਿਚ ਜਾਗੋ ਸਮਾਪਤ ਕੀਤੀ।ਇਸ ਮੌਕੇ ਉਨ੍ਹਾ ਨਾਲ ਮੇਜਰ ਸਿੰਘ,ਸਵਰਨ ਸਿੰਘ,ਭਾਗ ਸਿੰਘ,ਕੁਲਤਾਰਨ ਸਿੰਘ ਸਿੱਧੂ,ਜਤਿੰਦਰ ਸਿੰਘ,ਗੁਰਜੰਟ ਸਿੰਘ ਖਾਲਸਾ,ਅਮਰਜੀਤ ਸਿੰਘ,ਗੁਰਸੇਵਕ ਸਿੰਘ,ਜਗਰਾਜ ਸਿੰਘ ਰਾਜਾ,ਜੋਰਾ ਸਿੰਘ ਸਿੱਧੂ,ਸ਼ੇਰ ਸਿੰਘ,ਪੂਰਨ ਸਿੰਘ,ਪ੍ਰਮਜੀਤ ਕੌਰ,ਮਨਦੀਪ ਕੌਰ,ਸਨਦੀਪ ਕੌਰ,ਅਮਰਜੀਤ ਕੌਰ,ਹਰਜੀਤ ਕੌਰ,ਰਾਜ ਕੌਰ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਰਸੂਲਪੁਰ ਵਾਸੀ ਹਾਜ਼ਰ ਸਨ।
ਫੋਟੋ ਕੈਪਸਨ:-ਪਿੰਡ ਰਸੂਲਪੁਰ ਦੀਆ ਅੋਰਤਾ ਜਾਗੋ ਕੱਢਣ ਸਮੇਂ

ਭਾਜਪਾ ਆਗੂਆ ਨੇ ਘਰ-ਘਰ ਜਾ ਕੇ ਵੋਟਾਂ ਮੰਗੀਆਂ

ਹਠੂਰ,16,ਫਰਵਰੀ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਹਲਕਾ ਜਗਰਾਓ ਤੋ ਭਾਜਪਾ ਦੇ ਉਮੀਦਵਾਰ ਕੰਵਲ ਨਰਿੰਦਰ ਸਿੰਘ ਦੇ ਹੱਕ ਵਿਚ ਅੱਜ ਭਾਰਤ ਦੇ ਰਾਸਟਰਪਤੀ ਤੋ ਸਨਮਾਨੇ ਹੋਏ ਪੰਚਾਇਤ ਯੂਨੀਅਨ ਦੇ ਸਾਬਕਾ ਜਿਲ੍ਹਾ ਪ੍ਰਧਾਨ ਕੈਪਟਨ ਬਲੌਰ ਸਿੰਘ ਭੰਮੀਪੁਰਾ ਕਲਾਂ ਨੇ ਘਰ-ਘਰ ਜਾ ਕੇ ਹਲਕੇ ਦੇ ਵੋਟਰਾਂ ਤੋ ਵੋਟਾਂ ਮੰਗੀਆਂ।ਉਨ੍ਹਾ ਕਿਹਾ ਕਿ ਜਦੋ ਤੋ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ ਅਤੇ ਕਾਂਗਰਸ ਦੇ ਕੌਮਾਂਤਰੀ ਕੌਆਰਡੀਨੇਟਰ ਅਵਤਾਰ ਸਿੰਘ ਚੀਮਨਾ ਆਪਣੇ ਹਜਾਰਾ ਸਾਥੀਆ ਸਮੇਂਤ ਭਾਜਪਾ ਵਿਚ ਸਾਮਲ ਹੋਏ ਹਨ ਤਾਂ ਕੰਵਲ ਨਰਿੰਦਰ ਸਿੰਘ ਦੀ ਜਿੱਤਾ ਯਕੀਨੀ ਬਣ ਚੁੱਕੀ ਹੈ।ਉਨ੍ਹਾ ਕਿਹਾ ਕਿ ਕੰਵਲ ਨਰਿੰਦਰ ਸਿੰਘ ਇੱਕ ਸਾਫ-ਸੁਥਰੇ ਅਕਸ ਵਾਲੇ ਉਮੀਦਵਾਰ ਹਨ ਜੋ ਹਰ ਵੋਟਰ ਨੂੰ ਨੇੜੇ ਤੋ ਜਾਣਦੇ ਹਨ।ਇਸ ਮੌਕੇ ਉਨ੍ਹਾ ਨਾਲ ਅੰਤਰਰਾਸਟਰੀ ਕਬੱਡੀ ਖਿਡਾਰੀ ਜਸਵਿੰਦਰ ਸਿੰਘ ਹਾਂਸ,ਗੋਰੀ ਭੰਮੀਪੁਰਾ,ਰਵੀ ਸਿੰਘ,ਰਾਜੂ ਸਿੰਘ ਆਦਿ ਹਾਜਰ ਸਨ।
ਫੋਟੋ ਕੈਪਸਨ:- ਕੈਪਟਨ ਬਲੌਰ ਸਿੰਘ ਭੰਮੀਪੁਰਾ ਕਲਾਂ ਘਰ-ਘਰ ਜਾ ਕੇ ਵੋਟਾ ਮੰਗਦੇ ਹੋਏ

ਪੰਜਾਬ ਪੁਲਿਸ ਨੇ ਕੀਤਾ ਫਲੈਗ ਮਾਰਚ 

ਹਠੂਰ,16,ਫਰਵਰੀ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਦੀਆ ਚੋਣਾ ਨੂੰ ਮੱਦੇ ਨਜਰ ਰੱਖਦਿਆ ਅੱਜ ਪੰਜਾਬ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ)ਦੇ ਐਸ ਐਸ ਪੀ ਕੇਤਨ ਪਾਟਿਲ ਬਲੀਰਾਮ ਦੇ ਦਿਸਾ ਨਿਰਦੇਸਾ ਅਨੁਸਾਰ ਰਾਜਵਿੰਦਰ ਸਿੰਘ ਡੀ ਐਸ ਪੀ ਰਾਏਕੋਟ ਦੀ ਅਗਵਾਈ ਹੇਠ ਲੰਮੇ,ਮਾਣੂੰਕੇ,ਲੱਖਾ,ਚਕਰ,ਬੱਸੂਵਾਲ,ਰਣਧੀਰ ਗੜ੍ਹ,ਭੰਮੀਪੁਰਾ ਕਲਾਂ,ਡੱਲਾ,ਰਸੂਲਪੁਰ,ਮੱਲ੍ਹਾ,ਬੁਰਜ ਕੁਲਾਰਾ,ਹਠੂਰ ਆਦਿ ਪਿੰਡਾ ਵਿਚ ਫਲੈਗ ਮਾਰਚ ਕੀਤਾ ਗਿਆ।ਇਸ ਮੌਕੇ ਗੱਲਬਾਤ ਕਰਦਿਆ ਪੰਜਾਬ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਸਿਵ ਕੰਵਲ ਸਿੰਘ ਨੇ ਕਿਹਾ ਕਿ ਚੋਣ ਕਮਿਸਨਰ ਅਤੇ ਡੀ ਜੀ ਪੀ ਦੀਆ ਸਖਤ ਹਦਾਇਤਾ ਹਨ ਕਿ ਹਲਕੇ ਦੇ ਹਰ ਪਿੰਡ ਵਿਚ ਫਲੈਗ ਮਾਰਚ ਕੀਤਾ ਜਾਵੇ ਅਤੇ ਬਿਨਾ ਕਿਸੇ ਦਬਾਅ ਦੇ ਵੋਟਾ ਪਾਈਆ ਜਾਣ।ਉਨ੍ਹਾ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਸੱਕੀ ਵਿਅਕਤੀ ਨਜਰ ਆਉਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਸਬੰਧਿਤ ਪੁਲਿਸ ਸਟੇਸਨ ਨੂੰ ਦਿੱਤੀ ਜਾਵੇ ਤਾਂ ਜੋ ਵੋਟਾ ਦਾ ਕੰਮ ਅਮਨ-ਅਮਾਨ ਨਾਲ ਨੇਪੜੇ ਚਾੜਿਆ ਜਾਵੇ।ਇਸ ਮੌਕੇ ਉਨ੍ਹਾ ਨਾਲ ਏ ਅੇਸ ਆਈ ਜਗਜੀਤ ਸਿੰਘ,ਏ ਅੇਸ ਆਈ ਕੁਲਦੀਪ ਕੁਮਾਰ,ਹਠੂਰ ਪੁਲਿਸ,ਰਾਏਕੋਟ ਪੁਲਿਸ ਅਤੇ ਫੌਜੀ ਟੁਕੜੀ ਮੌਜੂਦ ਸੀ।

ਫੋਟੋ ਕੈਪਸਨ:- ਥਾਣਾ ਹਠੂਰ ਦੇ ਇੰਚਾਰਜ ਸਿਵ ਕੰਵਲ ਸਿੰਘ ਅਤੇ ਹੋਰ ਫਲੈਗ ਮਾਰਚ ਬਾਰੇ ਜਾਣਕਾਰੀ ਦਿੰਦੇ ਹੋਏ

ਬੀਬੀ ਗੁਣਵੀਰ ਕੌਰ ਮੋਹੀ ਤੇ ਪੰਜਾਬ ਲੋਕ ਕਾਂਗਰਸ ਦੀਆਂ ਬੀਬੀਆਂ  ਨੇ ਸੰਭਾਲੀ ਮੋਹੀ ਦੀ ਚੋਣ ਮੁਹਿੰਮ

ਮੁੱਲਾਂਪੁਰ ਸ਼ਹਿਰ ’ਚ ਘਰ ਘਰ ਜਾ ਕੇ ਕੀਤਾ ਮੋਹੀ ਦਾ ਪ੍ਰਚਾਰ

ਮੁੱਲਾਂਪੁਰ 15 ਫਰਵਰੀ (ਸਤਵਿੰਦਰ ਸਿੰਘ ਗਿੱਲ )-ਚੋਣਾਂ ਵਾਲਾ ਦਿਨ ਨੇੜੇ ਆਉਂਦਿਆਂ ਵੇਖ  ਹਲਕਾ ਦਾਖਾ ਵਿੱਚ ਚੋਣ ਸਰਗਰਮੀਆਂ ਨੇ ਤੇਜ਼ੀ ਫੜ ਲਈ ਹੈ। ਇਸ ਸਬੰਧ ਵਿੱਚ ਪੰਜਾਬ ਲੋਕ ਕਾਂਗਰਸ ਗਠਜੋੜ ਦੇ ਉਮੀਦਵਾਰ ਦਮਨਜੀਤ ਸਿੰਘ ਮੋਹੀ ਦੀ ਚੋਣ ਮੁਹਿੰਮ ਦੀ ਕਮਾਨ ਉਨ੍ਹਾਂ ਦੀ ਧਰਮਪਤਨੀ ਬੀਬੀ ਗੁਣਵੀਰ ਕੌਰ ਤੇ ਪੰਜਾਬ ਲੋਕ ਕਾਂਗਰਸ ਮਹਿਲਾ ਵਿੰਗ ਦੀ ਸੀਨੀਅਰ ਲੀਡਰ ਬੀਬੀ ਸਰਬਜੀਤ ਕੌਰ ਬਰਾੜ ਨੇ ਸੰਭਾਲ ਲਈ ਹੈ। ਅੱਜ ਮੁੱਲਾਂਪੁਰ ਸ਼ਹਿਰ ਵਿਚ ਵੱਖ ਵੱਖ ਵਾਰਡਾਂ 'ਚ ਮਹਿਲਾਵਾਂ ਨਾਲ  ਘਰ ਘਰ ਜਾ ਕੇ ਮੀਟਿੰਗ ਕੀਤੀਆਂ । ਇਸ ਮੌਕੇ ਬੀਬੀ ਗੁਣਵੀਰ ਕੌਰ ਮੋਹੀ ਨੇ ਇਹ ਚੋਣਾਂ ਪੰਜਾਬ ਲੋਕ ਕਾਂਗਰਸ ਗਠਜੋੜ  ਵਿਕਾਸ ਦੇ ਮੁੱਦੇ ’ਤੇ ਲੜ ਰਿਹਾ ਹੈ ।ਉਨ੍ਹਾਂ ਜਿੱਥੇ ਲੋਕਾਂ ਨੂੰ ਪੰਜਾਬ ਲੋਕ ਕਾਂਗਰਸ ਗਠਜੋੜ ਦੇ ਚੋਣ ਮਨਰੋਥ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ ਉਥੇ ਹੀ ਆਪਣੇ ਪਤੀ ਦਮਨਜੀਤ ਸਿੰਘ ਮੋਹੀ ਅਤੇ ਸਹੁਰੇ ਆਨੰਦ ਸਰੂਪ ਮੋਹੀ ਵਲੋਂ ਵਿਧਾਨ ਸਭਾ ਅੰਦਰ ਹਰ ਇਕ ਵਰਗ ਕਿਸਾਨਾਂ, ਵਪਾਰੀਆਂ, ਦੁਕਾਨਦਾਰਾਂ ਦੇ ਹਰ ਦੁੱਖ ਸੁੱਖ ਵਿੱਚ ਭਾਈਵਾਲ ਹੋਣ ਦਾ ਦਾਅਵਾ ਵੀ ਕੀਤਾ
ਇਸ ਮੌਕੇ ਬੀਬੀ ਸਰਬਜੀਤ ਕੌਰ ਬਰਾੜ ਨੇ ਕਿਹਾ ਅਕਾਲੀਆਂ ਅਤੇ ਕਾਂਗਰਸੀਆਂ ਨੇ ਆਪਣੇ -ਆਪਣੇ ਕਾਰਜਕਾਲ ਵਿੱਚ ਹਰ ਵਰਗ ਨਾਲ ਧ੍ਰੋਹ ਕਮਾਇਆ ਹੈ  ਉਨ੍ਹਾਂ ਕਿਹਾ ਕਿ ਕਾਂਗਰਸ ਤੇ ‘ਆਪ’ ਤੇ ਅਕਾਲੀ ਦਲ ਪਾਸੋਂ ਕਦੇ ਵੀ ਪੰਜਾਬ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ ।ਇਸ ਮੌਕੇ ਬੀਬੀ ਗੁਣਵੀਰ ਮੋਹੀ ਅਤੇ ਸਰਬਜੀਤ ਕੌਰ ਬਰਾੜ ਨੇ ਅਪੀਲ ਕੀਤੀ ਕਿ ਉਹ ਹਲਕੇ ਦੀ ਬਿਹਤਰੀ ਅਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਦਮਨਜੀਤ ਸਿੰਘ ਮੋਹੀ ਨੂੰ ਵੋਟ ਦੇ ਕੇ ਕਾਮਯਾਬ ਕਰਨ ਤਾਂਕਿ ਹਲਕੇ ਦੀਆਂ ਸਮੱਸਿਆਵਾਂ ਨੂੰ ਹੰਲ ਕੀਤਾ ਜਾ ਸਕੇ

ਕੈਪਸ਼ਨ -ਚੋਣ ਪ੍ਰਚਾਰ ਦੌਰਾਨ ਮੀਟਿੰਗ ਕਰਦੇ ਹੋਏ ਬੀਬੀ ਗੁਨਵੀਨ ਕੌਰ ਮੋਹੀ ਬੀਬੀ ਸਰਬਜੀਤ ਕੌਰ ਬਰਾੜ ਬੀਬੀ ਕਿਰਨਦੀਪ ਮਾਨ ਦੇ ਅਤੇ ਹੋਰ

ਉਮੀਦਵਾਰ ਐਸ ਆਰ ਕਲੇਰ ਨੂੰ ਲੱਡੂਆ ਨਾਲ ਤੋਲਿਆ

ਹਠੂਰ,15,ਫਰਵਰੀ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਹਲਕਾ ਜਗਰਾਓ ਤੋ ਸ੍ਰੋਮਣੀ ਅਕਾਲੀ ਦਲ (ਬਾਦਲ)ਅਤੇ ਬਸਪਾ ਗਠਜੋੜ ਦੇ ਸਾਝੇ ਉਮੀਦਵਾਰ ਐਸ ਆਰ ਕਲੇਰ ਨੂੰ ਅੱਜ ਹਲਕੇ ਦੇ ਪਿੰਡ ਮੱਲ੍ਹਾ,ਰਸੂਲਪੁਰ,ਮਾਣੂੰਕੇ,ਨਵਾ ਡੱਲਾ,ਡਾਗੀਆ ਆਦਿ ਪਿੰਡਾ ਵਿਚ ਲੱਡੂਆ ਨਾਲ ਤੋਲਿਆ ਗਿਆ।ਇਸ ਮੌਕੇ ਉਨ੍ਹਾ ਨਾਲ ਵਿਸ਼ੇਸ ਤੌਰ ਤੇ ਪਹੁੰਚੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦੇ ਓ ਐਸ ਡੀ ਬਗੀਰਥ ਸਿੰਘ ਗਿੱਲ ਲੋਪੋ ਨੇ ਕਿਹਾ ਕਿ ਜੇਕਰ ਤੁਸੀ ਆਪਣੇ ਹਲਕੇ ਦਾ ਵਿਕਾਸ ਚਾਹੰਦੇ ਹੋ ਤਾਂ ਸੂਬੇ ਵਿਚ ਸ੍ਰੋਮਣੀ ਅਕਾਲੀ ਦਲ (ਬਾਦਲ) ਅਤੇ ਬਸਪਾ ਗਠਜੋੜ ਦੀ ਸਾਝੀ ਸਰਕਾਰ ਬਣਾਓ ਤਾਂ ਜੋ ਪਿਛਲੇ ਪੰਜ ਸਾਲਾ ਤੋ ਬੰਦ ਪਏ ਵਿਕਾਸ ਕਾਰਜਾ ਨੂੰ ਦੁਆਰਾ ਸੁਰੂ ਕੀਤਾ ਜਾਵੇ।ਇਸ ਮੌਕੇ ਉਨ੍ਹਾ ਪਾਰਟੀ ਵੱਲੋ ਤਿਆਰ ਕੀਤੇ ਚੋਣ ਮੈਨੀਫੈਸਟੋ ਬਾਰੇ ਵੀ ਵਿਸਥਾਰਪੂਰਵਕ ਚਾਨਣਾ ਪਾਇਆ।ਇਸ ਮੌਕੇ ਓ ਐਸ ਡੀ ਬਗੀਰਥ ਸਿੰਘ ਗਿੱਲ ਲੋਪੋ ਅਤੇ ਉਮੀਦਵਾਰ ਐਸ ਆਰ ਕਲੇਰ ਨੂੰ ਲੋਕਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਅਤੇ ਸਾਬਕਾ ਸਰਪੰਚ ਸੇਰ ਸਿੰਘ ਨੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਉਨ੍ਹਾ ਨਾਲ ਆਏ ਆਗੂਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਭਾਈ ਗੁਰਚਰਨ ਸਿੰਘ ਗਰੇਵਾਲ,ਸਰਕਲ ਪ੍ਰਧਾਨ ਸਰਪੰਚ ਪ੍ਰਮਿੰਦਰ ਸਿੰਘ ਚੀਮਾ,ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ,ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ,ਸਾਬਕਾ ਸਰਪੰਚ ਸੇਰ ਸਿੰਘ ਰਸੂਲਪੁਰ,ਸੁਖਦੇਵ ਸਿੰਘ ਸਿੱਧੂ,ਰਜਿੰਦਰ ਸਿੰਘ,ਸਰਗੁਣ ਸਿੰਘ,ਦਲਜੀਤ ਸਿੰਘ,ਛਿੰਦਰਪਾਲ ਕੌਰ,ਗੁਰਦੇਵ ਕੌਰ,ਗੁਰਦਿਆਲ ਸਿੰਘ,ਭੋਲਾ ਸਿੰਘ,ਧੰਮੀ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:- ਓ ਐਸ ਡੀ ਬਗੀਰਥ ਸਿੰਘ ਗਿੱਲ ਲੋਪੋ ਅਤੇ ਉਮੀਦਵਾਰ ਐਸ ਆਰ ਕਲੇਰ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਅਮਰਜੀਤ ਸਿੰਘ ਹੋਰ

ਸੁਖਵੀਰ ਸਿੰਘ ਬਾਦਲ ਦੇ ਓ ਐਸ ਡੀ ਗਿੱਲ ਨੇ ਘਰ-ਘਰ ਜਾ ਕੇ ਵੋਟਾ ਮੰਗੀਆ

ਹਠੂਰ,15,ਫਰਵਰੀ-(ਕੌਸ਼ਲ ਮੱਲ੍ਹਾ)-ਸ੍ਰੋਮਣੀ ਅਕਾਲੀ ਦਲ (ਬਾਦਲ)ਦੇ ਕੌਮੀ ਪ੍ਰਧਾਨ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦੇ ਓ ਐਸ ਡੀ ਬਗੀਰਥ ਸਿੰਘ ਗਿੱਲ ਲੋਪੋ ਨੇ ਅੱਜ ਪਿੰਡ ਮੱਲ੍ਹਾ,ਲੱਖਾ,ਹਠੂਰ ਵਿਖੇ ਵਿਧਾਨ ਸਭਾ ਹਲਕਾ ਜਗਰਾਓ ਤੋ ਸ੍ਰੋਮਣੀ ਅਕਾਲੀ ਦਲ (ਬਾਦਲ) ਅਤੇ ਬਾਸਪਾ ਦੇ ਸਾਝੇ ਉਮੀਦਵਾਰ ਐਸ ਆਰ ਕਲੇਰ ਲਈ ਘਰ-ਘਰ ਜਾ ਕੇ ਵੋਟਾ ਮੰਗੀਆ।ਇਸ ਮੌਕੇ ਓ ਐਸ ਡੀ ਬਗੀਰਥ ਸਿੰਘ ਗਿੱਲ ਲੋਪੋ ਨੇ ਵੋਟਰਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਤੁਹਾਡੇ ਉਮੀਦਵਾਰ ਐਸ ਆਰ ਕਲੇਰ ਇੱਕ ਇਮਾਨਦਾਰ ਅਤੇ ਵਫਾਦਾਰ ਉਮੀਦਵਾਰ ਹਨ ਜੋ ਸਿਰਫ ਹਲਕੇ ਦੇ ਵਿਕਾਸ ਕਾਰਜਾ ਨੂੰ ਹੀ ਸਮਰਪਿਤ ਹਨ।ਉਨ੍ਹਾ ਕਿਹਾ ਕਿ ਜੇਕਰ ਤੁਸੀ ਜਗਰਾਓ ਹਲਕੇ ਦਾ ਵਿਕਾਸ ਚਾਹੁੰਦੇ ਹੋ ਤਾਂ 20 ਫਰਵਰੀ ਨੂੰ ਤੱਕੜੀ ਦਾ ਬਟਨ ਦਬਾ ਕੇ ਐਸ ਆਰ ਕਲੇਰ ਨੂੰ ਕਾਮਜਾਬ ਕਰੋ।ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਜਗਜੀਤ ਸਿੰਘ ਸਿੱਧੂ ਪੈਲਸ ਵਾਲੇ,ਜਗਜਿੰਦਰ ਸਿੰਘ ਜੱਗਾ ਅਤੇ ਬਲਜਿੰਦਰ ਸਿੰਘ ਸੁੱਖੀ ਸਿੱਧੂ ਨੇ ਓ ਐਸ ਡੀ ਬਗੀਰਥ ਸਿੰਘ ਗਿੱਲ ਲੋਪੋ ਅਤੇ ਉਮੀਦਵਾਰ ਐਸ ਆਰ ਕਲੇਰ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਉਨ੍ਹਾ ਨਾਲ ਆਏ ਆਗੂਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਜੱਗਾ ਮੱਲ੍ਹਾ,ਸੁੱਖੀ ਮੱਲ੍ਹਾ,ਹਰਬੰਸ ਸਿੰਘ ਸਿੱਧੂ,ਕੰਵਲਜੀਤ ਸਿੰਘ ਟੋਨੀ,ਗੁਰਜੀਤ ਸਿੰਘ ਰਾਜੂ,ਪਵਨਜੀਤ ਸਿੰਘ ਕੈਨੇਡਾ,ਅਜੈਬ ਸਿੰਘ ਸੈਕਟਰੀ,ਰਾਮ ਸਿੰਘ ਸਰਾਂ,ਨੰਬੜਦਾਰ ਜਸਪਾਲ ਸਿੰਘ,ਪਰਮਜੀਤ ਸਿੰਘ,ਜੋਤੀ ਧਾਲੀਵਾਲ,ਮਨਜੀਤ ਸਿੰਘ ਭੋਲਾ,ਅਰਸਪ੍ਰੀਤ ਸਿੰਘ,ਗੁਰਮਨ ਸਿੰਘ,ਤਰਲੋਚਨ ਸਿੰਘ,ਸਰਬਜੀਤ ਸਿੰਘ,ਪਾਲਾ ਸਿੰਘ,ਧੰਨਾ ਸਿੰਘ,ਹਰਭਜਨ ਸਿੰਘ,ਦਲਜੀਤ ਸਿੰਘ,ਦਰਸਨ ਸਿੰਘ,ਪ੍ਰਿਤਪਾਲ ਸਿੰਘ,ਧਰਮਾ ਸਿੰਘ,ਜੀਤ ਸਿੰਘ,ਚਰਨ ਸਿੰਘ, ਨਸੀਬ ਕੌਰ,ਸੁਰਜੀਤ ਕੌਰ,ਸੁਖਦੇਵ ਸਿੰਘ,ਚਰਨਜੀਤ ਕੌਰ,ਅਮਰਜੀਤ ਕੌਰ,ਪ੍ਰਕਾਸ ਕੌਰ,ਅਜੀਤ ਕੌਰ, ਮਨਦੀਪ ਕੌਰ,ਦਲਜੀਤ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸਨ:-ਓ ਐਸ ਡੀ ਬਗੀਰਥ ਸਿੰਘ ਗਿੱਲ ਲੋਪੋ ਅਤੇ ਉਮੀਦਵਾਰ ਐਸ ਆਰ ਕਲੇਰ ਨੂੰ ਸਨਮਾਨਿਤ ਕਰਦੇ ਹੋਏ ਜਗਜੀਤ ਸਿੰਘ ਸਿੱਧੂ ਪੈਲਸ ਵਾਲੇ,ਜਗਜਿੰਦਰ ਸਿੰਘ ਜੱਗਾ,ਬਲਜਿੰਦਰ ਸਿੰਘ ਸੁੱਖੀ ਸਿੱਧੂ ਅਤੇ ਹੋਰ

ਵਕੀਲ ਭਾਈਚਾਰੇ ਵਲੋਂ ਵਿਧਾਇਕ ਜੱਗਾ ਦਾ ਸਨਮਾਨ  

ਜਗਰਾਓਂ 15 ਫ਼ਰਵਰੀ (ਅਮਿਤ ਖੰਨਾ) ਜਗਰਾਉਂ   ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੂੰ ਅੱਜ ਵਕੀਲ ਭਾਈਚਾਰੇ ਵੱਲੋਂ ਵੀ  ਸਮਰਥਨ ਦਿੰਦਿਆਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ  । ਮੰਗਲਵਾਰ ਸਵੇਰੇ ਜਗਰਾਉਂ ਦੇ ਜੁਡੀਸ਼ਲ ਕੰਪਲੈਕਸ ਵਿਚ ਆਪਣੀ ਚੋਣ ਮੁਹਿੰਮ ਦੌਰਾਨ ਪਹੁੰਚੇ ਵਿਧਾਇਕ ਜੱਗਾ ਹਿੱਸੋਵਾਲ ਨੇ ਸਮੂਹ ਵਕੀਲ ਭਾਈਚਾਰੇ ਨਾਲ ਰਾਬਤਾ ਕਾਇਮ ਕਰਦਿਆਂ ਉਨ੍ਹਾਂ ਨੂੰ  ਇਸ ਵਾਰ ਬੋਰਡ ਦੀ ਅਪੀਲ ਕਰ ਕੇ ਕਾਮਯਾਬ ਕਰਨ  ਦੀ ਅਪੀਲ ਕੀਤੀ  ਇਸ ਮੌਕੇ ਜੱਗਾ ਹਿੱਸੋਵਾਲ ਨੇ   ਕਿਹਾ ਕਿ  ਤੋਂ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਸੇਵਾਦਾਰ ਬਣਾ ਕੇ ਭੇਜਿਆ ਹੈ ਉਹ ਜਗਰਾਉਂ ਦੀ ਸਮੱਸਿਆਵਾਂ ਮੁਸ਼ਕਿਲਾਂ ਨੂੰ  ਇਲਾਕੇ ਦਾ ਹੋਣ ਕਰਕੇ ਭਲੀ ਭਾਂਤ ਜਾਣਦੇ ਹਨ ਅਤੇ ਅੱਜ ਵਕੀਲ ਭਾਈਚਾਰੇ ਨਾਲ ਵਾਅਦਾ ਕਰਦੇ ਹਨ ਕਿ ਐਮ ਐਲ ਏ ਬਣਦੇ ਇਹ ਪਹਿਲ ਦੇ ਆਧਾਰ ਤੇ  ਜਗਰਾਉਂ ਦੀ ਸਮੱਸਿਆਵਾਂ ਨੂੰ ਸੁਲਝਾਉਣ ਦੇ ਨਾਲ ਨਾਲ ਇਲਾਕੇ ਦੀ ਨੁਹਾਰ ਬਦਲਣ ਲਈ ਦਿਨ ਰਾਤ ਇਕ ਕਰ ਦੇਣਗੇ  ਇਸ ਮੌਕੇ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਸੱਤਪਾਲ ਸ਼ਰਮਾ ਸਕੱਤਰ ਪੰਕਜ ਢੰਡ ਸਮੇਤ ਵਕੀਲਾਂ ਵੱਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ  ਇਸ ਮੌਕੇ ਐਡਵੋਕੇਟ ਪਰਮਿੰਦਰਪਾਲ ਸਿੰਘ  ਐਡਵੋਕੇਟ ਰੋਹਿਤ ਅਰੋਡ਼ਾ ਐਡਵੋਕੇਟ ਗੁਰਪ੍ਰੀਤ ਸਿੰਘ ਕਾਕਾ  ਐਡਵੋਕੇਟ ਗੁਰਵਿੰਦਰ ਸਿੰਘ ਐਡਵੋਕੇਟ ਪ੍ਰਲਾਦ ਧਾਲੀਵਾਲ ਐਡਵੋਕੇਟ ਦਰਸ਼ਨ ਸਿੰਘ  ਸਰਪੰਚ ਨਵਦੀਪ ਸਿੰਘ  ਸਤਿੰਦਰ ਜੀਤ ਸਿੰਘ ਤੱਤਲਾ  ਆਦਿ ਹਾਜ਼ਰ ਸਨ

ਸਬਜ਼ੀ ਮੰਡੀ ਚ ਵਿਧਾਇਕ ਜੱਗਾ ਨੂੰ ਚੋਣ ਮੁਹਿੰਮ ਦਾ ਮਿਲਿਆ ਭਰਵਾਂ ਸਮਰਥਨ  

ਜਗਰਾਓਂ 15 ਫ਼ਰਵਰੀ (ਅਮਿਤ ਖੰਨਾ)ਜਗਰਾਉਂ ਦੇ ਸਬਜ਼ੀ ਮੰਡੀ ਵਿਖੇ ਸਵੇਰੇ ਚੋਣ ਮੁਹਿੰਮ ਦੌਰਾਨ ਪੁੱਜੇ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੂੰ ਆੜ੍ਹਤੀਆਂ ਰੇਹੜੀ ਫੜ੍ਹੀ ਵਾਲਿਆਂ ਅਤੇ ਮਜ਼ਦੂਰਾਂ ਨੇ ਭਰਵਾਂ ਸਮਰਥਨ ਮਿਲਿਆ ਜਗਰਾਉਂ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਦੀ ਅਗਵਾਈ ਹੇਠ ਰੱਖੇ ਗਏ ਸਮਾਗਮ ਵਿਚ ਵੱਡੀ ਗਿਣਤੀ ਚ  ਲੋਕਾਂ ਨੇ ਸ਼ਿਰਕਤ ਕੀਤੀ  ਵਿਧਾਇਕ ਜੱਗਾ ਹਿੱਸੋਵਾਲ ਨੇ ਕਿਹਾ ਕਿ ਜਗਰਾਉਂ  ਸਮੂਹ ਆੜ੍ਹਤੀਆ ਐਸੋਸੀਏਸ਼ਨਾਂ ਅਤੇ ਲੇਬਰ ਜ਼ੋਨਾਂ ਤੇ ਕਾਂਗਰਸ ਨੂੰ ਬਹੁਤ ਵੱਡਾ ਮਾਣ ਹੈ ਕਾਂਗਰਸ ਨੇ ਵੀ ਪਿਛਲੇ ਪੰਜ ਸਾਲਾਂ ਵਿੱਚ ਮੰਡੀਆਂ ਦੀ ਨੁਹਾਰ ਬਦਲਣ ਅਤੇ ਨਵੀਆਂ ਸੜਕਾਂ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਚੇਅਰਮੈਨ ਕਾਕਾ ਗਰੇਵਾਲ ਦੀ ਅਗਵਾਈ ਹੇਠ ਕਰੋੜਾਂ ਰੁਪਏ ਸੜਕਾਂ ਮੰਡੀਆਂ ਤੇ ਖਰਚ ਕੀਤੇ ਗਏ  ਉਨ੍ਹਾਂ ਸਮੂਹ ਭਾਈਚਾਰੇ ਨੂੰ ਅਪੀਲ ਕੀਤੀ ਕਿ ਵਿਕਾਸ ਦੀ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰੱਖਣ ਲਈ  ਉਨ੍ਹਾਂ ਨੂੰ ਵੋਟ ਪਾ ਕੇ ਕਾਮਯਾਬ ਕਰਨ ਉਨ੍ਹਾਂ ਕਿਹਾ ਕਿ ਅੱਜ  ਉਨ੍ਹਾਂ ਦੀ ਇਹ ਵੋਟ ਜੱਗਾ ਨੂੰ ਵਿਧਾਇਕ ਬਣਾਉਣ ਲਈ ਨਹੀਂ ਬਲਕਿ ਚਰਨਜੀਤ ਸਿੰਘ ਚੰਨੀ ਨੂੰ ਮੁੜ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਹੋਵੇਗੀ  ਇਸ ਮੌਕੇ ਚੇਅਰਮੈਨ ਕਾਕਾ ਗਰੇਵਾਲ ਕੌਂਸਲਰ ਜਗਜੀ ਸਿੰਘ ਜੱਗੀ ਨੇ ਵੀ ਵਿਧਾਇਕ ਜੱਗਾ ਹਿੱਸੋਵਾਲ ਨੂੰ ਆੜ੍ਹਤੀ ਐਸੋਸੀਏਸ਼ਨ ਅਤੇ ਲੇਬਰ ਜਥੇਬੰਦੀਆਂ ਸਮੇਤ ਭਾਈਚਾਰੇ ਵੱਲੋਂ  ਭਾਰੀ ਬਹੁਮਤ ਨਾਲ ਜਿਤਾਉਣ ਦਾ ਵਿਸ਼ਵਾਸ ਦਿਵਾਇਆ

ਪਿੰਡ ਮਾਣੂਕੇ ਹਲਕਾ ਜਗਰਾਓਂ ਦੇ ਨਿਵਾਸੀਆਂ ਨੇ ਦਿੱਤਾ  ਲੋਕ ਇਨਸਾਫ਼ ਪਾਰਟੀ ਨੂੰ ਪੂਰਾ ਸਮਰਥਨ 

ਤੇਜੀ ਸੰਧੂ ਦੇ ਹੱਕ 'ਚ ਨੁੱਕੜ ਮੀਟਿੰਗ ਦੌਰਾਨ ਮਾਣੂਕੇ ਪਿੰਡ  ਤੋਂ ਵੱਡਾ ਹੁੰਘਾਰਾ 
ਜਗਰਾਓਂ 15 ਫ਼ਰਵਰੀ (ਅਮਿਤ ਖੰਨਾ)-ਵਿਧਾਨ ਸਭਾ ਹਲਕਾ ਜਗਰਾਉਂ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਤਜਿੰਦਰ ਕੌਰ ਤੇਜੀ ਸੰਧੂ  ਵੱਲੋਂ ਵੱਲੋਂ ਕਈ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਗਿਆ ਪਿੰਡ ਪਿੰਡ ਮਾਣੂਕੇ ਤੇਜੀ ਸੰਧੂ ਉਮੀਦਵਾਰ ਲੋਕ ਇਨਸਾਫ਼ ਪਾਰਟੀ ਦੀ ਪਿੰਡ ਵਾਸੀਆਂ ਦੀ ਮਿੱਟਿੰਗ ਨੇ ਦੱਸਿਆ ਕਿ ਇਸ ਵਾਰ ਅਸੀਂ ਲੋਕ ਇਨਸਾਫ ਪਾਰਟੀ ਦੀ ਸਰਕਾਰ ਬਣਾਵਾਂਗੇ  ਅਤੇ ਤੇਜੀ ਸੰਧੂ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ ਪਿੰਡਾਂ ਤੇਜੀ ਸੰਧੂ ਨੇ ਦੱਸਿਆ ਕਿ ਸਭ ਬੜੇ ਪਿਆਰ ਨਾਲ ਉਨ੍ਹਾਂ ਨੂੰ ਮਿਲੇ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ । ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਮਿਲੇ ਲੋਕਾਂ ਦੇ ਭਰਪੂਰ ਹੁੰਗਾਰੇ ਨੇ ਦੱਸ ਦਿੱਤਾ ਕਿ ਪਿੰਡਾਂ ਦੇ ਲੋਕ ਵੀ ਬਦਲਾਅ ਲਈ ਤਿਆਰ ਹਨ   ਪਿੰਡਾਂ ਦੇ  ਤੁਹਾਡੇ ਪੈਂਡਿੰਗ ਕੰਮ ਪਹਿਲ ਦੇ ਅਧਾਰ ਤੇ ਹੋਣਗੇ ਤੇਜੀ ਸੰਧੂ ਨੂੰ ਪਿੰਡ ਸਿੱਧਵਾਂ ਕਲਾਂ ਵਿੱਚ ਲੱਡੂਆਂ ਨਾਲ ਤੋਲਿਆ ਇਸ ਮੌਕ ਸੁਖਦੇਵ ਸਿੰਘ ਡੱਲਾ ਜਗਰੂਪ ਸਿੰਘ ਸੋਹੀ ਕਮਲ ਅਖਾੜਾ  ਰਾਜਵਿੰਦਰ ਸਿੰਘ ਜੱਸੋਵਾਲ ਸਰਬਜੀਤ ਸਿੰਘ ਸਿੱਧੂ ਨਿਰਮਲ ਸਿੰਘ ਸੰਘੇੜਾ ਜਗਰਾਜ ਸਿੰਘ ਲਾਡੀ ਸੁਰਜੀਤ ਸਿੰਘ ਜਨੇਤਪੁਰਾ  ਗੁਰਸੇਵਕ ਸਿੰਘ ਸ਼ੇਰਪੁਰ ਵਿਕਾਸ ਮਠਾੜੂ ਕੁਲਵਿੰਦਰ ਕੌਰ ਬਜ਼ੁਰਗ ਪਰਮਜੀਤ ਕੌਰ ਕੱਕੜ ਤਿਹਾੜਾ ਰਾਜਿੰਦਰ ਸਿੰਘ ਜਗਰਾਓਂ ਆਦਿ ਹਾਜ਼ਰ ਸਨ