ਲੁਧਿਆਣਾ

ਮੁੱਲਾਂਪੁਰ ਸ਼ਹਿਰ ਦੇ ਜੁਝਾਰੂ ਵਰਕਰਾਂ ਤੇ ਆਗੂਆਂ ਨਾਲ ਹਰਕਿੰਦਰ ਸਿੰਘ ਇਆਲੀ ਵੱਲੋਂ ਵਿਸ਼ੇਸ਼ ਮੀਟਿੰਗ 

ਚੋਣ ਪ੍ਰਚਾਰ ਤੇ ਵੋਟਾਂ ਦੌਰਾਨ ਨਿਭਾਈ ਸ਼ਲਾਘਾਯੋਗ ਭੂਮਿਕਾ ਦੀ ਕੀਤੀ ਹੌਸਲਾ ਅਫਜ਼ਾਈ 
ਹਲਕਾ ਦਾਖਾ ਦੇ ਵੋਟਰਾਂ ਵੱਲੋਂ ਦਿੱਤੇ ਸਮਰਥਨ ਲਈ ਇਆਲੀ ਪਰਿਵਾਰ ਹਮੇਸ਼ਾ ਰਿਣੀ ਰਹੇਗਾ-ਹਰਕਿੰਦਰ ਇਆਲੀ 

ਮੁੱਲਾਂਪੁਰ ਦਾਖਾ, 1 ਮਾਰਚ(ਸਤਵਿੰਦਰ ਸਿੰਘ ਗਿੱਲ )—ਮਹੀਨਾ ਭਰ ਚੱਲੇ ਚੋਣ ਮੁਹਿੰਮ ਅਤੇ ਵੋਟਾਂ ਦੌਰਾਨ ਅਕਾਲੀ ਦਲ ਦੇ ਹੱਕ ਵਿੱਚ ਪਹਿਰਾ ਦੇਣ ਵਾਲੇ ਮੁੱਲਾਂਪੁਰ ਸ਼ਹਿਰ ਦੇ ਜੁਝਾਰੂ ਵਰਕਰਾਂ ਅਤੇ ਸਰਗਰਮ ਆਗੂਆਂ ਦੀ ਹੌਸਲਾ ਅਫਜਾਈ ਅਤੇ ਧੰਨਵਾਦ ਕਰਨ ਲਈ ਵਿਧਾਨ ਸਭਾ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਨਿਧੜਕ ਆਗੂ ਅਤੇ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਭਰਾ ਅਤੇ ਚੋਣ ਇੰਚਾਰਜ ਹਰਕਿੰਦਰ ਸਿੰਘ ਇਆਲੀ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ।ਜਿਸ ਦੌਰਾਨ ਜਿਥੇ ਉਨ੍ਹਾਂ ਨਾਲ ਵੋਟਾਂ ਵਾਲੇ ਦਿਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ, ਉਥੇ ਹੀ ਵੋਟਾਂ ਦੇ ਨਤੀਜਿਆਂ ਦਾ ਲੇਖਾ-ਜੋਖਾ ਕੀਤਾ।ਇਸ ਮੌਕੇ ਗੱਲਬਾਤ ਕਰਦਿਆਂ ਹਰਕਿੰਦਰ ਸਿੰਘ ਇਆਲੀ ਨੇ ਆਖਿਆ ਕਿ ਚੋਣ ਪ੍ਰਚਾਰ ਦੌਰਾਨ ਸਮੂਹ ਜੁਝਾਰੂ ਵਰਕਰਾਂ ਤੇ ਆਗੂਆਂ ਨੇ ਦਿਨ ਰਾਤ ਸ਼ਲਾਘਾਯੋਗ ਮਿਹਨਤ ਕੀਤੀ।ਜਿਸ ਲਈ ਹਮੇਸ਼ਾ ਇਆਲੀ ਪਰਿਵਾਰ ਰਿਣੀ ਰਹੇਗਾ, ਉਥੇ ਹੀ ਉਨ੍ਹਾਂ ਵੋਟਾਂ ਅਮਨ ਅਮਾਨ ਨਾਲ ਪੈਣ 'ਤੇ ਹਲਕਾ ਦਾਖਾ ਦੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਗੱਲਬਾਤ ਕਰਦਿਆਂ ਆਖਿਆ ਕਿ ਸਮੁੱਚੇ ਜੁਝਾਰੂ ਵਰਕਰਾਂ ਅਤੇ ਆਗੂਆਂ ਨੇ ਚੋਣ ਪ੍ਰਚਾਰ ਤੇ ਵੋਟਾਂ ਦੌਰਾਨ ਸਖਤ ਮਿਹਨਤ ਕੀਤੀ ਹੈ ਅਤੇ ਉਨ੍ਹਾਂ ਦਾ ਸਾਥ ਦਿੱਤਾ, ਹਲਕਾ ਦਾਖਾ ਦੇ ਲੋਕਾਂ ਵੱਲੋਂ ਦਿੱਤੇ ਭਰਵੇਂ ਹੁੰਗਾਰੇ ਤੋਂ ਨਜ਼ਰ ਆ ਰਿਹਾ ਹੈ ਕਿ ਅਕਾਲੀ ਬਸਪਾ ਗੱਠਜੋੜ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ।ਮੀਟਿੰਗ ਦੌਰਾਨ ਮੁੱਲਾਂਪੁਰ ਸ਼ਹਿਰ ਦੇ ਸਮੂਹ ਆਗੂਆਂ ਤੇ ਵਰਕਰਾਂ ਨੇ ਸ਼ਿਰਕਤ ਕੀਤੀ।

ਸ੍ਰੀ ਗੌਰੀ ਸ਼ੰਕਰ ਸੇਵਾ ਮੰਡਲ ਵਲੋਂ ਭੰਡਾਰੇ ਦੀ ਸ਼ੁਰੂਆਤ ਹਵਨ ਯੱਗ ਨਾਲ ਕੀਤੀ ਗਈ      

ਜਗਰਾਉ 1 ਮਾਰਚ (ਅਮਿਤ ਖੰਨਾ)  ਜਗਰਾਉਂ ਦੀ ਮਸ਼ਹੂਰ ਸਮਾਜ ਸੇਵੀ ਸੰਸਥਾ  ਸ੍ਰੀ ਗੌਰੀ ਸ਼ੰਕਰ ਸੇਵਾ ਮੰਡਲ ਵਲੋਂ ਸ਼੍ਰੀ ਅਮਰਨਾਥ ਯਾਤਰਾ ਤੇ ਲਗਾਏ ਜਾਣ ਵਾਲੇ ਸਾਲਾਨਾ ਭੰਡਾਰੇ ਦੀ ਸ਼ੁਰੂਆਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ  ਹਵਨ ਯੱਗ ਨਾਲ ਕੀਤੀ ਗਈ ਇਸ ਸੰਬੰਧੀ ਜਾਣਕਾਰੀ ਸਾਂਝਾ ਕਰਦੇ ਹੋਏ ਪ੍ਰਧਾਨ ਵਿਵੇਕ ਗਰਗ ਅਤੇ   ਚੇਅਰਮੈਨ ਯੋਗਰਾਜ ਸ਼ਰਮਾ ਨੇ ਦੱਸਿਆ ਕਿ  ਕੋਰੋਨਾ ਮਹਾਂਮਾਰੀ ਕਾਰਨ ਸੰਸਥਾ ਵੱਲੋਂ ਦੋ ਸਾਲ ਭੰਡਾਰਾ ਭੰਡਾਰਾ ਨਹੀਂ ਲਗਾਇਆ ਜਾ ਸਕਿਆ , ਇਸ ਸਾਲ ਭੰਡਾਰਾ ਲੱਗਣ   ਦੀ ਉਮੀਦ ਜਾਗੀ ਹੈ ਜਿਸ ਕਾਰਨ  ਸਾਰੇ ਹੀ ਮੈਂਬਰਾਂ ਵਿੱਚ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉਨ੍ਹਾਂ ਦੱਸਿਆ ਕਿ ਅੱਜ ਦੇ ਹਵਨ ਯੱਗ ਵਿਚ  ਮੰਡਲ  ਦੇ ਕੈਸ਼ੀਅਰ ਵਰਿੰਦਰ ਗਰਗ ਸਚਿਨ ਲੂੰਬਾ ਸਕੱਤਰ ਗੋਪਾਲ ਸ਼ਰਮਾ ਫਾਊਂਡਰ ਮੈਂਬਰ ਅਸ਼ਵਨੀ ਕੁਮਾਰ ਲਾਲਾ  ਹੇਮਰਾਜ ਸਿੰਗਲਾ ਵਿਨੈ  ਗੌਰ ਸੰਜੀਵ ਮਲਹੋਤਰਾ ਸੁਖਦੀਪ ਨਾਹਰ   ਅਮਿਤ ਨਿਜਾਵਨ ਅਮਿਤ ਸ਼ਰਮਾ ਦੀਪਕ ਪਲਣ ਰਮਨ ਗੌਰ ਕਨ੍ਹੱਈਆ ਕੁਮਾਰ ਗੋਪੀ ਸ਼ਰਮਾ ਦੀਪਕ ਗੌਰ  ਜਗਦੀਸ਼ ਅਵਸਥੀ ਯੋਗੇਸ਼ ਸ਼ਰਮਾ ਚਰਨਜੀਤ ਸ਼ਰਮਾ ਮਨੀਸ਼  ਅੰਕੁਸ਼ ਗਰਗ  ਨੇ ਭਾਗ ਲਿਆ । ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਭੰਡਾਰੇ ਦੀ ਰਵਾਇਤੀ ਸ਼ੁਰੂਆਤ ਹਵਨ ਯੱਗ ਨਾਲ ਹੀ ਸ਼ੁਰੂ ਹੋ ਜਾਂਦੀ ਹੈ  ਹੁਣ ਇੱਕ ਮੀਟਿੰਗ ਬੁਲਾਈ ਜਾਵੇਗੀ ਜਿਸ ਵਿਚ ਸ੍ਰੀ ਅਮਰਨਾਥ ਯਾਤਰਾ ਸ਼ੁਰੂ  ਹੋਣ ਦੇ ਨਾਲ ਹੀ ਭੰਡਾਰੇ ਨੂੰ ਵੀ ਸ਼ੁਰੂ ਕਰ ਦਿੱਤਾ ਜਾਵੇਗਾ ਜੋ ਸ਼ਿਵ ਇੱਛਾ ਤਕ ਚੱਲੇਗਾ । ਸੰਸਥਾ ਦੇ ਕੁਝ ਮੈਂਬਰ ਜਾ ਕੇ ਭੰਡਾਰਾ ਲਗਾਉਣ ਦਾ ਸਥਾਨ ਨਿਰਧਾਰਿਤ ਕਰਨ ਦੇ ਨਾਲ ਨਾਲ ਭੰਡਾਰੇ ਲਈ ਜੋ ਜੰਮੂ ਕਸ਼ਮੀਰ ਸਰਕਾਰ ਦੀਆਂ ਕਾਨੂੰਨੀ ਕਾਰਵਾਈਆਂ ਹਨ ਉਨ੍ਹਾਂ ਨੂੰ ਪੂਰਾ ਕਰਨਗੇ ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਸੰਸਥਾ ਦੇ ਮੈਂਬਰਾਂ ਦੇ ਨਾਲ ਨਾਲ ਪੂਰਾ ਜਗਰਾਉਂ ਸ਼ਹਿਰ ਅਤੇ ਸਾਡੇ ਨਾਲ ਸੇਵਾ ਨਿਭਾਅ ਰਹੇ ਹੋਰ ਵੀ  ਸਤਿਕਾਰਯੋਗ  ਸੱਜਣ ਉਸੇ ਤਰ੍ਹਾਂ ਹੀ ਸਾਥ ਦੇਣਗੇ ਜਿਵੇਂ ਪਹਿਲਾਂ ਦਿੰਦੇ ਆ ਰਹੇ ਹਨ

ਸ਼ਿਵਰਾਤਰੀ 'ਤੇ ਸ਼ਿਵ ਭਗਤਾਂ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਖੀਰ, ਪੂੜੇ, ਚਨਾਪੁਰੀ, ਕੁਲਚੇ ਛੋਲਿਆਂ ਦੇ ਲੰਗਰ ਲਗਾਏ

ਜਗਰਾਉ 1 ਮਾਰਚ (ਅਮਿਤ ਖੰਨਾ) ਜਗਰਾਉਂ ਵਿੱਚ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਮਹਾਸ਼ਿਵਰਾਤਰੀ ਦੇ ਮੌਕੇ 'ਤੇ ਸਾਰੇ ਸ਼ਿਵ ਮੰਦਰਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਸਵੇਰ ਤੋਂ ਹੀ ਮੰਦਰਾਂ ਵਿੱਚ ਸ਼ਿਵ ਭਗਤਾਂ ਦੀ ਆਮਦ ਦੇਖਣ ਨੂੰ ਮਿਲੀ। ਸ਼ਿਵ ਭਗਤਾਂ ਨੇ ਪੂਰੀ ਸ਼ਰਧਾ ਨਾਲ ਕੱਚੀ ਲੱਸੀ ਨਾਲ ਜਲਾਭਿਸ਼ੇਕ ਕੀਤਾ ਅਤੇ ਸ਼ਰਧਾਲੂਆਂ ਨੇ ਸ਼ਿਵਲਿੰਗ 'ਤੇ ਬੇਲਪੱਤਰ, ਧਤੂਰਾ, ਭੰਗ, ਵੱਖ-ਵੱਖ ਤਰ੍ਹਾਂ ਦੇ ਫਲ ਅਤੇ ਫੁੱਲ ਚੜ੍ਹਾਏ। ਮੰਦਰਾਂ ਵਿੱਚ ਪੁਜਾਰੀ ਨੇ ਸ਼ਿਵ ਮੰਤਰਾਂ ਨਾਲ ਸ਼ਿਵ ਦੀ ਪੂਜਾ ਕੀਤੀ ਅਤੇ ਰੁਦਰਾਕਸ਼ ਦੀ ਪੂਜਾ ਕੀਤੀ। ਸ਼ਿਵਰਾਤਰੀ 'ਤੇ, ਸੁਹਾਗੀਨਾਂ ਨੇ ਮਾਂ ਪਾਰਵਤੀ ਨੂੰ ਸ਼ਹਿਦ, ਮਹਿੰਦੀ, ਹਲਦੀ ਅਤੇ ਮੇਕਅੱਪ ਦੀਆਂ ਚੀਜ਼ਾਂ ਭੇਟ ਕੀਤੀਆਂ। ਇੰਨਾ ਹੀ ਨਹੀਂ ਸ਼ਿਵਰਾਤਰੀ 'ਤੇ ਸ਼ਿਵ ਭਗਤਾਂ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਖੀਰ, ਪੂੜੇ, ਚਨਾਪੁਰੀ, ਕੁਲਚੇ ਛੋਲਿਆਂ ਦੇ ਲੰਗਰ ਲਗਾਏ | ਸ਼ਿਵਰਾਤਰੀ 'ਤੇ ਸ਼ਹਿਰ ਭਗਵਾਨ ਸ਼ਿਵ ਦੇ ਭਜਨ ਨਾਲ ਭਰਿਆ ਰਿਹਾ ਅਤੇ ਮੰਦਰਾਂ 'ਚ ਸ਼ਿਵ ਵਿਆਹ ਕਰਵਾਏ ਗਏ ਅਤੇ ਲੋਕਾਂ ਨੇ ਮੰਦਰਾਂ 'ਚ ਹਵਨ ਯੱਗ ਵੀ ਕੀਤਾ। ਮਹਾਸ਼ਿਵਰਾਤਰੀ 'ਤੇ ਪੰਡਿਤ ਹਰੀਸ਼ ਸ਼ਾਸਤਰੀ ਨੇ ਸ਼ਿਵ ਸ਼ਕਤੀ ਮੰਦਰ ਮੋਹੱਲਨ ਬਲੋਚਨ ਵਿਖੇ ਸ਼ਿਵ ਪੂਜਾ ਕਰਵਾਈ | ਗੀਤਾ ਭਵਨ ਮੰਦਿਰ ਵਿੱਚ ਗੰਥ ਵੈਲਫੇਅਰ ਕਲੱਬ, ਗੌਰੀ ਸ਼ੰਕਰ ਸੇਵਾ ਮੰਡਲ, ਹਿੰਦੂ ਏਕਤਾ ਮੰਚ ਵੱਲੋਂ ਖੀਰ ਪੂੜੇ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਜ਼ੀਨਾਥ ਵੈਲਫੇਅਰ ਕਲੱਬ ਦੇ ਮੁਖੀ ਰਾਕੇਸ਼ ਮਲਹੋਤਰਾ ਨੇ ਦੱਸਿਆ ਕਿ ਮਹਾਸ਼ਿਵਰਾਤਰੀ ਮੌਕੇ ਕਲੱਬ ਵੱਲੋਂ ਸਵੇਰੇ ਦੁੱਧ, ਰੋਟੀ ਦਾ ਲੰਗਰ ਅਤੁੱਟ ਵਰਤਾਇਆ ਗਿਆ, ਉਪਰੰਤ ਖੀਰ ਪੁਰੀ ਦਾ ਲੰਗਰ ਲਗਾਇਆ ਗਿਆ | ਹਿੰਦੂ ਏਕਤਾ ਮੰਚ ਵੱਲੋਂ ਸੁਭਾਸ਼ ਗੇਟ ਵਿਖੇ ਆਲੂ, ਪਨੀਰ, ਗੋਭੀ, ਪਾਲਕ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਡਾ: ਭੂਸ਼ਨ ਰਤਨਾ, ਪ੍ਰੇਮਪਾਲ ਭੰਡਾਰੀ, ਸੁਰਿੰਦਰ ਖੰਨਾ, ਸੰਜੀਵ ਮਲਹੋਤਰਾ, ਸੰਤ ਮਹੇਸ਼ਗਿਰੀ ਜੀ ਮਹਾਰਾਜ, ਅਮਿਤ ਸ਼ਾਮਾਜ਼, ਸੁਖਦੀਪ ਨਾਹਰ ਅਤੇ ਹੋਰ ਕਲੱਬ ਮੈਂਬਰ ਹਾਜ਼ਰ ਸਨ | ਮਹਾਸ਼ਿਵਰਾਤਰੀ 'ਤੇ ਸ਼ਿਵ ਦੇ ਭਗਤਾਂ ਨੇ ਸ਼ਿਵ ਮੰਦਰਾਂ 'ਚ ਜਾ ਕੇ ਚਾਰ ਘੰਟੇ ਪੂਜਾ ਅਰਚਨਾ ਕੀਤੀ ਅਤੇ ਸਾਰਿਆਂ ਨੂੰ ਖੁਸ਼ੀਆਂ ਦੀ ਕਾਮਨਾ ਕੀਤੀ |
ਕੈਪਸ਼ਨ ਸੰਤ ਮਹੇਸ਼ਗਿਰੀ ਜੀ ਮਹਾਰਾਜ, ਡਾ: ਭੂਸ਼ਨ ਰਤਨਾ, ਪ੍ਰੇਮਪਾਲ ਭੰਡਾਰੀ, ਸੁਰਿੰਦਰ ਖੰਨਾ, ਸੰਜੀਵ ਮਲਹੋਤਰਾ, ਅਮਿਤ ਸ਼ਰਮਾ ਅਤੇ ਹੋਰ ਮੈਂਬਰ ਮਹਾਸ਼ਿਵਰਾਤਰੀ ਮੌਕੇ ਗੀਤਾ ਮੰਦਿਰ ਵਿਖੇ ਜੀਨਾਥ ਵੈਲਫੇਅਰ ਕਲੱਬ ਵੱਲੋਂ ਖੀਰ-ਪੂੜੇ ਦਾ ਲੰਗਰ ਵਰਤਾਉਂਦੇ ਹੋਏ

ਸਫਾਈ ਸੇਵਕ ਯੂਨੀਅਨ ਜਗਰਾਉਂ ਵਲੋਂ ਸ਼ਿਵਰਾਤਰੀ ਮੌਕੇ ਤੇ ਪੂਰੀਆਂ ਛੋਲੇ ਦਾ ਲੰਗਰ ਲਗਾਇਆ

ਜਗਰਾਉਂ 1 ਮਾਰਚ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਅੱਜ ਪੁਰੇ ਦੇਸ਼ ਅੰਦਰ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਤੇ ਜਗਰਾਉਂ ਸਫਾਈ ਸੇਵਕ ਯੂਨੀਅਨ ਵੱਲੋਂ ਇਸ ਤਿਉਹਾਰ ਨੂੰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਪੂਰੀਆਂ ਛੋਲੇ ਦਾ ਲੰਗਰ ਲਗਾਇਆ ਗਿਆ। ਇਸ ਲੰਗਰ ਵਿਚ ਸਮੂਹ ਸਫਾਈ ਸੇਵਕ ਯੂਨੀਅਨ ਵੱਲੋਂ ਵਧ ਕੇ ਚੜ ਕੇ ਹਿੱਸਾ ਪਾਇਆ ਤੇ ਆਪਣੇ ਹੱਥੀਂ ਸੇਵਾ ਵੀ ਕੀਤੀ ਗਈ। ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਹਨ ਜੱਗਾ ਵਿਸ਼ੇਸ਼ ਤੌਰ ਤੇ ਪਹੁੰਚੇ,ਕੋਸਲਰ ਰਵਿੰਦਰ ਪਾਲ ਰਾਜੂ ਕਾਮਰੇਡ, ਜਗਜੀਤ ਸਿੰਘ ਜੱਗੀ,ਅਮਨ ਕਪੂਰ ਬੋਬੀ,ਰੋਕੀ ਗੋਇਲ, ਸਫਾਈ ਯੂਨੀਅਨ ਦੇ ਪ੍ਰਧਾਨ,ਗਵਰਧਨ ਰਾਮ, ਸੁਤੰਤਰ ਗਿੱਲ,ਪ੍ਰਦੀਪ ਕੁਮਾਰ,ਰਾਜ ਕੁਮਾਰ, ਰਜਿੰਦਰ ਕੁਮਾਰ, ਸੀਵਰੇਜ ਕਰਮਚਾਰੀ ਯੂਨੀਅਨ,ਰਾਜ ਕੁਮਾਰ ਲਖਵੀਰ ਸਿੰਘ,ਕਚੇ ਸਫਾਈ ਸੇਵਕ ਯੂਨੀਅਨ ਦੇ ਭੂਸ਼ਨ ਕੁਮਾਰ ਗਿਲ, ਸੁਖਵਿੰਦਰ ਸਿੰਘ, ਅਤੇ ਸਮੂਹ ਸਫਾਈ ਕਰਮਚਾਰੀ ਮੌਜੂਦ ਰਹੇ।

ਘਰ-ਘਰ ਜਾ ਕੇ ਪਲਸ ਪੋਲਿਓ ਬੂੰਦਾ ਪਿਆਈਆ

ਹਠੂਰ,1,ਮਾਰਚ-(ਕੌਸ਼ਲ ਮੱਲ੍ਹਾ)- ਸਿਹਤ ਵਿਭਾਗ ਦੀਆ ਸਖਤ ਹਦਾਇਤਾ ਅਨੁਸਾਰ ਪੋਲਿਓ ਦੀ ਬਿਮਾਰੀ ਨੂੰ ਜੜ੍ਹ ਤੋ ਖਤਮ ਕਰਨ ਲਈ ਅੱਜ ਡਾਕਟਰ ਵਰੁਣ ਸਾਗਰ ਐਸ.ਐਮ.ਓ ਹਠੂਰ ਦੇ ਦਿਸਾ ਨਿਰਦੇਸਾ ਹੇਠ ਹਠੂਰ ਇਲਾਕੇ ਵਿਚ ਪੈਦੇ 54 ਪਿੰਡਾ ਦੇ ਜੀਰੋ ਤੋ ਲੈ ਕੇ ਪੰਜ ਸਾਲ ਦੇ ਬੱਚਿਆ ਨੂੰ ਵੱਖ-ਵੱਖ ਟੀਮਾ ਨੇ ਘਰ-ਘਰ ਜਾ ਕੇ ਪਲਸ ਪੋਲਿਓ ਬੂੰਦਾ ਪਿਆਈਆ।ਇਸ ਮੌਕੇ ਗੱਲਬਾਤ ਕਰਦਿਆ ਆਗਣਵਾੜੀ ਵਰਕਰ ਅੰਮ੍ਰਿਤਪਾਲ ਸਰਮਾਂ ਨੇ ਦੱਸਿਆ ਕਿ 27 ਫਰਵਰੀ ਨੂੰ ਬੂਥਾ ਤੇ ਪੋਲਿਓ ਬੂੰਦਾ ਪਲਾਈਆ ਗਈਆ ਸਨ ਜੋ ਬੱਚੇ ਉਸ ਦਿਨ ਬੂੰਦਾ ਪੀਣ ਤੋ ਬਾਝੇ ਰਹਿ ਗਏ ਸਨ ਉਨ੍ਹਾ ਬੱਚਿਆ ਨੂੰ ਅੱਜ ਘਰ-ਘਰ ਜਾ ਕੇ ਬੂੰਦਾ ਪਿਆਈਆ ਗਈਆ ਹਨ।ਇਸ ਮੌਕੇ ਉਨ੍ਹਾ ਨਾਲ ਪਰਮਜੀਤ ਕੌਰ,ਬਲਜੀਤ ਕੌਰ,ਅਰਵਿੰਦਰ ਸਿੰਘ ਆਦਿ ਹਾਜ਼ਰ ਸਨ।  
ਫੋਟੋ ਕੈਪਸਨ :- ਆਗਣਵਾੜੀ ਵਰਕਰ ਅੰਮ੍ਰਿਤਪਾਲ ਸਰਮਾਂ ਘਰ-ਘਰ ਜਾ ਕੇ ਪਲਸ ਪੋਲਿਓ ਬੂੰਦਾ ਪਿਆਉਦੀ ਹੋਈ

ਸਲਾਨਾ ਇਨਾਮ ਵੰਡ ਸਮਾਰੋਹ ਸਮਾਗਮ ਕਰਵਾਇਆ

ਜਗਰਾਓ,ਹਠੂਰ,1,ਮਾਰਚ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬੀ.ਬੀ.ਐੱਸ.ਬੀ ਕਾਨਵੈੱਟ ਸਕੂਲ ਸਿੱਧਵਾ ਬੇਟ ਦੀ ਪ੍ਰਬੰਧਕੀ ਕਮੇਟੀ ਦੀ ਅਗਵਾਈ ਹੇਠ ਸਕੂਲ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਦੀ ਸ਼ੁਰੂਆਤ ਚੇਅਰਮੈਨ ਸਤੀਸ਼ ਕਾਲੜਾ, ਪ੍ਰਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨ ਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੰੁਦਰ ਭਾਰਦਵਾਜ ਅਤੇ ਵਾਈਸ ਪ੍ਰੈਂਜੀਡੈਂਟ ਸ਼ਨੀ ਅਰੋੜਾ, ਡਾਇਰੈਕਟਰ ਰਾਜੀਵ ਸੱਗੜ,ਪ੍ਰਿੰਸੀਪਲ ਅਨੀਤਾ ਕੁਮਾਰੀ ਆਦਿ ਨੇ ਰੀਬਨ ਕੱਟ ਕੇ ਕੀਤੀ।ਇਸ ਸਮਾਗਮ ਦੇ ਮੁੱਖ ਮਹਿਮਾਨ ਤਹਿਸੀਲਦਾਰ ਜਗਰਾਉਂ ਮਨਮੋਹਨ ਕੋਸ਼ਿਕ ਅਤੇ ਸ਼ੰੌ ਪ੍ਰਦੀਪ ਮਹਿੰਦਰਾ ਉਚੇਚੇ ਤੌਰ ਤੇ ਸਾਮਲ ਹੋਏ।ਇਸ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ਆਏ ਹੋਏ ਮਹਿਮਾਨਾਂ, ਮੈਨੇਜਮੈਂਟ ਮੈਬਰਜ਼, ਸੂਸਮ ਕੌਸ਼ਿਕ, ਨਰੇਸ਼ ਵਰਮਾ,ਪ੍ਰਿੰਸੀਪਲ ਅਨੀਤਾ ਕੁਮਾਰੀ ਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਰਧਾਜਲੀ ਭੇਂਟ ਕਰਨ ਉਪਰੰਤ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ।ਸੁਰਆਤੀ ਰਸਮ ਤੋਂ ਬਾਅਦ ਪ੍ਰਮਾਤਮਾ ਦਾ ਆਸ਼ੀਰਵਾਦ ਲੈਂਦੇ ਹੋਏ ਬੱਚਿਆਂ ਦੁਆਰਾ ਬੜੀ ਸ਼ਰਧਾਂ ਤੇ ਭਾਵਨਾ ਨਾਲ ਸ਼ਬਦ ਗਾਇਨ ਅਤੇ ਗਣੇਸ਼ ਵੰਦਨਾ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਬੱਚਿਆਂ ਦੁਆਰਾ ਸੱਭਿਆਚਾਰ ਦੇ ਸਭ ਰੰਗਾਂ ਨੂੰ ਬਾਖੂਬੀ ਪੇਸ਼ ਕਰਦੇ ਹੋਏ ਔਰਤਾਂ ਦੀ ਬਹਾਦਰੀ ਦੀ ਪ੍ਰਤੀਕ-ਝਾਂਸੀ ਦੀ ਰਾਣੀ, ਸੋਸ਼ਲ ਮੀਡੀਆ (ਮੋਬਾਇਲ), ਕਦੇ ਨਾ ਹਾਰੋ, ਮੁਹਾਵਰੇ/ ਵਾਰਤਾਲਾਪ ਅਤੇ ਦੇਸ਼ ਭਗਤੀ ਦੀ ਮਾਈਮ ਆਦਿ ਪੇਸ਼ਕਾਰੀਆਂ ਨਾਲ ਸਮਾਜ ਦੇ ਲੋਕਾਂ ਨੂੰ ਸੁਚੱਜੇ ਸਮਾਜ ਨੂੰ ਸਿਰਜਣ ਦਾ ਸੁਨੇਹਾ ਦਿੱਤਾ ਗਿਆ।ਸਮਾਗਮ ਵਿੱਚ ਵਿਿਦਆਰਥੀਆਂ ਵੱਲੋਂ ਪੇਸ਼ ਕੀਤੀ ਗਈ "ਕਾਰਗਿਲ" ਨਾਲ ਸੰਬੰਿਧਤ ਕੋਰੀਉਗ੍ਰਾਫੀ ਨੇ ਹਰ ਇੱਕ ਮਹਿਮਾਨ ਦੀਆਂ ਅੱਖਾਂ ਨਮ ਕਰ ਦਿੱਤੀਆਂ। ਵਿਿਦਆਰਥਣਾਂ ਵੱਲੋਂ ਪੇਸ਼ ਕੋਰੀਉਗ੍ਰਾਫੀ "ਲੱਠੇ ਦੀ ਚਾਦਰ", "ਬਾਬਲ ਮੇਰੀਆ ਗੱੁਡੀਆਂ", "ਹੀਲ ਦ ਵਰਲਡ", "ਪੰਡਿਤ ਜੀ", “ਲੇਜ਼ੀ ਡਾਂਸ”, ਰਾਜਸਥਾਨੀ ਫੋਕ ਡਾਂਸ” ਅਤੇ “ਬਾਗਬਾਨ” ਨੂੰ ਵੀ ਮਹਿਮਾਨਾਂ ਵੱਲੋਂ ਖੂਬ ਸਲਾਹਿਆ ਗਿਆ।ਇਸ ਮੌਕੇ ਬੱਚਿਆਂ ਦੇ ਮੰਨੋਰੰਜਨ ਪੇਸ਼ਕਾਰੀਆਂ ਤੋਂ ਬਿਨਾ ਇਸ ਸਮਾਰੋਹ ਵਿੱਚ ਆਏ ਵਿਸ਼ੇਸ ਮਹਿਮਾਨਾਂ ਵੱਲੋਂ ਪੜ੍ਹਾਈ, ਸੱਭਿਆਚਾਰ, ਖੇਡਾਂ ਅਤੇ ਹੋਰ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਲਗਭਗ 250 ਵਿਿਦਆਰਥੀਆਂ ਨੂੰ ਇਨਾਮ ਤਕਸੀਮ ਕਰਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਗਈ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਤਹਿਸੀਲਦਾਰ ਮਨਮੋਹਨ ਕੋਸ਼ਿਕ ਨੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਇਸ ਨੂੰ ਇੱਕ ਸਫਲ ਸੱਭਿਆਚਾਰ ਪ੍ਰੋਗਰਾਮ ਐਲਾਨਿਆ ਅਤੇ ਉਹਨਾਂ ਸਕੂਲ ਚੇਅਰਮੈਨ ਸ਼ਤੀਸ਼ ਕਾਲੜਾ ਅਤੇ ਪ੍ਰਿੰਸੀਪਲ ਅਨੀਤਾ ਕੁਮਾਰੀ ਨੂੰ ਸਫਲ ਸਮਾਰੋਹ ਦੀ ਵਧਾਈ ਵੀ ਦਿੱਤੀ ਅਤੇ ਉਹਨਾਂ ਸਭ ਬੱਚਿਆਂ ਦੀ ਵਧੀਆਂ ਕਾਰਜਗਾਰੀ ਤੇ ਵਧਾਈ ਵੀ ਦਿੱਤੀ।ਇਸ ਮੌਕੇ ਉਨ੍ਹਾ ਨਾਲ ਅਮਰਜੀਤ ਸਿੰਘ ਮੱਲੀ੍ਹ ਸਾਬਕਾ ਸਰਪੰਚ, ਬੂਟਾ ਸਿੰਘ ਮੱਲ੍ਹੀ ਸ਼ੇਖਦੌਲਤ,ਅਮਨਦੀਪ ਸਿੰਘ ਸ਼ੇਖਦੌਲਤ,ਗੁਰਨਾਮ ਸਿੰਘ ਸਰਪੰਚ ਬਸੈਮੀ, ਜਗਦੀਸ਼ ਸਿੰਘ ਬਸੈਮੀ, ਮਾਸਟਰ ਬਾਲ ਕਿਸ਼ਨ, ਸੁਖਜੀਵਨ ਸਿੰਘ ਦਿਓਲ, ਸ਼ਮਸ਼ੇਰ ਸਿੰਘ ਸਰਪੰਚ ਸਦਰਪੁਰਾ, ਨਰੇਸ਼ ਵਰਮਾ ਪ੍ਰਿੰਸੀਪਲ ਆਰ. ਕੇ. ਸਕੂਲ ਜਗਰਾਂਉ,ਕਰਮ ਸਿੰਘ ਸੰਧੂ,ਸੱਤਪਾਲ ਦੇਹੜਕਾ,ਕੰਚਨ ਗੁਪਤਾ,ਹੈਪੀ ਫਾਰਮਾਸਿਸਟ,ਸੰਗੀਤ ਬਾਲਾ,ਗੁਲਸ਼ਨ ਕਾਲੜਾ, ਅਵਤਾਰ ਸਿੰਘ ਕੈਂਥ,ਗਗਨਦੀਪ ਬਾਵਾ,ਉਰਮਿਲਾ ਦੇਵੀ,ਰਾਜ ਰਾਣੀ ਆਦਿ ਹਾਜਰ ਸਨ।ਅੰਤ ਵਿਚ ਚੇਅਰਮੈਂਨ ਸਤੀਸ਼ ਕਾਲੜਾ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਸਕੂਲ ਪ੍ਰਿੰਸੀਪਲ ਅਨੀਤਾ ਕੁੁਮਾਰੀ ਦੁਆਰਾ ਸਕੂਲ ਦੀ ਸਲਾਨਾ ਰਿਪੋਰਟ ਪੜ੍ਹੀ ਗਈ ਜਿਸ ਵਿੱਚ ਉਹਨਾਂ ਨੇ ਸਕੂਲ ਦੀਆਂ ਉਪਲਬਧੀਆਂ ੳੱੁਪਰ ਚਾਨਣਾ ਪਾਇਆ ਅਤੇ ਉਹਨਾਂ ਆਏੇ ਹੋਏ ਮਾਪਿਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਪ੍ਰਕਾਰ ਇਹ ਸਮਾਗਮ ਦਰਸ਼ਕਾਂ ਦੇ ਦਿੱਲ੍ਹਾਂ ੳੱੁਪਰ ਆਪਣੀ ਅਮਿੱਟ ਛਾਪ ਛੱਡਦਾ ਹੋਇਆ ਸਪੰਨ ਹੋਇਆ।
ਫੋਟੋ ਕੈਪਸਨ:- ਤਹਿਸੀਲਦਾਰ ਜਗਰਾਉਂ ਮਨਮੋਹਨ ਕੋਸ਼ਿਕ ਨੂੰ ਸਨਮਾਨਿਤ ਕਰਦੀ ਹੋਈ ਸਕੂਲ ਦੀ ਪ੍ਰਬੰਧਕੀ ਕਮੇਟੀ

ਨੈਸਨਲ ਵਿਿਗਆਨ ਦਿਵਸ ਮਨਾਇਆ

ਹਠੂਰ,28,ਫਰਵਰੀ-(ਕੌਸ਼ਲ ਮੱਲ੍ਹਾ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀ ਪ੍ਰਬੰਧਕੀ ਕਮੇਟੀ ਅਤੇ ਐਕਟੀਵਿਟੀ ਇੰਚਾਰਜ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਨੈਸਨਲ ਵਿਿਗਆਨ ਦਿਵਸ ਮਨਾਇਆ ਗਿਆ।ਇਸ ਪ੍ਰੋਗਰਾਮ ਦਾ ਉਦਘਾਟਨ ਸਕੂਲ ਦੇ ਸਟਾਫ ਵੱਲੋ ਰੀਬਨ ਕੱਟ ਕੇ ਸਾਝੇ ਤੌਰ ਤੇ ਕੀਤਾ ਗਿਆ।ਇਸ ਮੌਕੇ ਬਾਰਵੀ ਕਲਾਸ ਦੀਆ ਵਿਿਦਆਰਥਣਾ ਅਰਸਪ੍ਰੀਤ ਕੌਰ,ਅਨਮੋਲਦੀਪ ਕੌਰ,ਮਨਜੋਤ ਕੌਰ ਵੱਲੋ ਸਾਇੰਸ ਵਿਸੇ ਨਾਲ ਸਬੰਧਿਤ ਵੱਖ-ਵੱਖ ਤਰ੍ਹਾ ਦੇ ਪਰਚੇ ਪੜ੍ਹੇ ਗਏ।ਇਸ ਮੌਕੇ ਸਾਇੰਸ ਅਧਿਆਪਕ ਸਰਬਜੋਤ ਕੌਰ ਨੇ ਵਿਿਗਆਨ ਬਾਰੇ ਵੱਖ-ਵੱਖ ਤਰ੍ਹਾ ਦੇ ਤੱਥਾ ਬਾਰੇ ਚਾਨਣਾ ਪਾਇਆ।ਇਸ ਮੌਕੇ ਐਕਟੀਵਿਟੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਵਿਿਦਆਰਥੀਆ ਨੂੰ ਆਪਣੇ ਜੀਵਨ ਵਿਚ ਵਿਿਗਆਨ ਦੀ ਲੋੜ ਅਤੇ ਪ੍ਰਭਾਵਾ ਨੂੰ ਸਮਝਣ ਲਈ ਪ੍ਰੇਰਿਤ ਕੀਤਾ।ਅੰਤ ਵਿਚ ਸਕੂਲ ਦੇ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਕਿਹਾ ਕਿ ਧਰਮ ਅਤੇ ਵਿਿਗਆਨ ਦੋਵੇ ਇੱਕ-ਦੂਜੇ ਦੇ ਪੂਰਕ ਹਨ,ਇਸ ਕਰਕੇ ਸਾਨੂੰ ਧਰਮ ਅਤੇ ਵਿਿਗਆਨ ਨੂੰ ਆਪਣੀ ਜਿੰਦਗੀ ਜਿਉਣ ਲਈ ਅਪਣਾਉਣਾ ਅੱਜ ਸਮੇਂ ਦੀ ਲੋੜ ਹੈ।ਇਸ ਮੌਕੇ ਉਨ੍ਹਾ ਨਾਲ ਵਾਇਸ ਪਿੰ੍ਰਸੀਪਲ ਕਸ਼ਮੀਰ ਸਿੰਘ,ਚੇਅਰਮੈਨ ਡਾ:ਚਮਕੌਰ ਸਿੰਘ, ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਹਰਪਾਲ ਸਿੰਘ ਮੱਲ੍ਹਾ,ਧਾਰਮਿਕ ਅਧਿਆਪਕ ਇੰਦਰਜੀਤ ਸਿੰਘ ਰਾਮਾ,ਹਰਦੀਪ ਸਿੰਘ ਸਿੱਧੂ ਅਤੇ ਸਕੂਲ ਦਾ ਸਟਾਫ  ਹਾਜ਼ਰ ਸੀ।
ਫੋਟੋ ਕੈਪਸਨ-ਆਪਣੇ ਵਿਚਾਰ ਪੇਸ ਕਰਦੇ ਹੋਏ ਅਧਿਆਪਕ ਅਤੇ ਵਿਿਦਆਰਥੀ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ  ਏਡੀਸੀ ਅਤੇ ਐੱਸਡੀਐੱਮ ਨੂੰ ਮੰਗ ਪੱਤਰ  

ਵੱਡੀ ਗਿਣਤੀ ਵਿਚ ਇਕੱਠੇ ਹੋਏ ਕਿਸਾਨ ਮਜ਼ਦੂਰ ਆਗੂਆਂ ਵੱਲੋਂ ਕਿਸਾਨਾਂ ਦੀ ਆਲੂਆਂ ਦੀ ਫਸਲ ਅਤੇ ਹੋਰ ਫ਼ਸਲਾਂ ਖ਼ਰਾਬ ਹੋਣ ਦਾ ਮੁਆਵਜ਼ਾ  ਕਿਸਾਨ ਅੰਦੋਲਨ ਨਾਲ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰ ਲਈ ਨੌਕਰੀ ਅਤੇ ਮੁਆਵਜ਼ਾ ਦੇਣ ਦੀ ਕੀਤੀ ਮੰਗ

 ਜਗਰਾਉਂ,28 ਫ਼ਰਵਰੀ (ਮਨਜਿੰਦਰ ਗਿੱਲ ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਅੱਜ ਸਥਾਨਕ ਵਧੀਕ ਡਿਪਟੀ ਕਮਿਸ਼ਨਰ ਮੈਡਮ ਨਯਨ ਜੱਸਲ ਅਤੇ ਐਸ ਡੀ ਐਮ ਜਗਰਾਂਓ ਸ਼੍ਰੀ ਵਿਕਾਸ ਹੀਰਾ ਦੇ ਦਫਤਰਾਂ ਅਗੇਂ ਰੋਹ ਭਰਪੂਰ ਰੋਸ ਧਰਨੇ ਦੇ ਕੇ ਲਿਖਤੀ ਮੰਗ ਪੱਤਰ ਪੇਸ਼ ਕੀਤੇ ਗਏ। ਮਹਿੰਦਰ ਸਿੰਘ ਕਮਾਲਪੁਰਾ ਜਿਲਾ ਪ੍ਰਧਾਨ ਦੀ ਅਗਵਾਈ ਚ ਦਿਤੇ ਇਨਾਂ  ਧਰਨਿਆਂ ਰਾਹੀ ਦੋਹਾਂ ਅਧਿਕਾਰੀਆਂ ਤੋਂ ਮੰਗ ਕੀਤੀ ਗਈ ਕਿ ਬੀਤੇ ਦਿਨਾਂ ਚ ਇਲਾਕੇ ਭਰ ਚ ਫਸਲਾਂ  ਵਿਸ਼ੇਸ਼ਕਰ ਆਲੂਆਂ ਦੇ ਖਰਾਬੇ ਦਾ ਮੁਆਵਜਾ ਪੀੜਤ ਕਿਸਾਨਾਂ ਨੂੰ ਜਲਦੀ ਦਿੱਤਾ ਜਾਵੇ। ਕਿਸਾਨ ਅੰਦੋਲਨ ਦੋਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਵਿਸ਼ੇਸ਼ਕਰ ਜਗਰਾਂਓ ਵਾਸੀ ਗੁਰਪ੍ਰੀਤ ਸਿੰਘ ਦੇ ਦੁੱਖੀ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਚੈਕ ਸਮੇਤ ਨੌਕਰੀ ਦਿੱਤੀ ਜਾਵੇ।ਇਸ ਸਮੇਂ ਪੇਸ਼ ਕੀਤੇ ਗਏ ਮੰਗ ਪੱਤਰ ਰਾਹੀਂ ਪ੍ਰਸਾਸ਼ਨ ਤੋਂ ਇਲਾਕੇ ਭਰ ਚ ਲਾਵਾਰਿਸ ਪਸ਼ੂਆਂ ਦੀ ਸੰਭਾਲ ਲਈ ਯੋਗ ਪ੍ਰਬੰਧ ਕੀਤੇ ਜਾਣਦੀ ਮੰਗ ਕੀਤੀ ਗਈ। ਮੰਗ ਪੱਤਰ ਚ ਦਰਜ ਕੀਤਾ ਗਿਆ ਕਿ ਲਾਵਾਰਿਸ ਪਸ਼ੂ ਪਿੰਡਾਂ ਚ ਫਸਲਾਂ ਦਾ ਭਾਰੀ ਨੁਕਸਾਨ ਕਰ ਰਹੇ ਹਨ ਅਤੇ ਸੜਕੀ ਹਾਦਸਿਆਂ ਚ ਕੀਮਤੀ ਜਾਨਾਂ ਜਾ ਰਹੀਆਂ ਹਨ।  ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਨਾਂ ਮੰਗਾਂ ਦੀ ਪਹਿਲ ਦੇ ਆਧਾਰ ਤੇ ਪੂਰਤੀ ਨਾ ਹੋਣ ਦੀ ਸੂਰਤ ਚ ਇਨਾਂ ਅਧਿਕਾਰੀਆਂ ਦੇ ਦਫਤਰਾਂ ਅੱਗੇ ਪੱਕੇ ਧਰਨੇ ਲਗਾਏ ਜਾਣਗੇ।ਉਨਾਂ ਕਿਹਾ ਕਿ ਜਥੇਬੰਦੀ ਦੇ ਦਬਾਅ ਕਾਰਨ ਆਲੂਆਂ ਦੇ ਨੁਕਸਾਨ ਦੀ ਗਿਰਦਾਵਰੀ ਹੋ ਚੁੱਕੀ ਹੈ ਪਰ ਮੁਆਵਜੇ ਦੀ ਰਿਪੋਰਟ ਸਿਫਾਰਸ਼ ਸਹਿਤ ਸਬੰਧਤ ਅਧਿਕਾਰੀਆਂ ਨੂੰ ਅਜੇ ਤਕ ਨਹੀਂ ਭੇਜੀ ਗਈ।ਉਨਾਂ ਪੰਜਾਬ ਸਰਕਾਰ ਤੋਂ ਜਲਦੀ ਮੁਆਵਜਾ ਦਿਵਾਉਣ ਦੀ ਮੰਗ ਕੀਤੀ।ਸ਼ਹੀਦ ਪਰਿਵਾਰ ਮੰਗ ਪੁਰਤੀ ਨਾ ਹੋਣ ਕਾਰਨ ਬਿਲਕ ਰਹੇ ਹਨ। ਲਾਵਾਰਿਸ ਪਸ਼ੂਆਂ ਦੀ ਸੰਭਾਲ ਨੂੰ ਲੈ ਕੇ ਅਨੇਕਾਂ ਵਾਰ ਧਰਨੇ ਲਗਾਏ ਜਾ ਚੁੱਕੇ ਹਨ ਪਰ ਪਰਨਾਲਾ ਓਥੇ ਦਾ ਉਥੇ ਹੀ ਹੈ।ਅੱਜ ਦੇ ਇਸ ਧਰਨੇ ਚ  ਗੁਰਪ੍ਰੀਤ ਸਿੰਘ ਸਿਧਵਾਂ, ਜਗਤਾਰ ਸਿੰਘ ਦੇਹੜਕਾ,ਧਰਮ ਸਿੰਘ ਸੂਜਾਪੁਰ, ਬਲਦੇਵ ਸਿੰਘ ਸੰਧੂ ਮਾਣੂਕੇ, ਠਾਣਾ ਸਿੰਘ ਸੂਜਾਪੁਰ,  ਹਾਕਮ ਸਿੰਘ ਬਿੰਜਲ, ਦੇਵਿੰਦਰ ਸਿੰਘ ਗਾਲਬ , ਹਰਚੰਦ ਸਿੰਘ ਢੌਲਣ,  ਹਰਬੰਸ ਸਿੰਘ ਬਾਰਦੇਕੇ, ਬਲਬੀਰ ਸਿੰਘ ਅਗਵਾੜ ਲੋਪੋ,  ਜਗਜੀਤ ਸਿੰਘ ਕਲੇਰ, ਪਰਮਜੀਤ ਸਿੰਘ ਸੱਵਦੀ,ਜਗਦੀਪ ਸਿੰਘ ਕੋਠੇ ਖੰਜੂਰਾਂ, ਅਜਾਇਬ ਸਿੰਘ ਕੋਠੇ ਸ਼ੇਰਜੰਗ,  ਮਦਨ ਸਿੰਘ ਆਦਿ ਹਾਜਰ ਸਨ।

ਝੂਠਾ ਪਰਚਾ  ਰੱਦ ਕਰਵਾਉਣ ਲਈ ਜਨਤਕ ਆਗੂਆਂ ਦਾ ਵਫ਼ਦ ਉੱਚ ਪੁਲੀਸ ਅਧਿਕਾਰੀ ਨੂੰ ਮਿਲਿਆ 

ਅਪਾਹਜ ਵਿਅਕਤੀ ਤੇ ਹਮਲਾ ਕਰਨ ਵਾਲੇ ਢਾਬੇ ਦੇ ਮਾਲਕ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ  
ਜਗਰਾਉਂ,28 ਫ਼ਰਵਰੀ (ਗੁਰਕੀਰਤ ਜਗਰਾਉਂ) ਥਾਣਾ ਦਾਖਾ ਦੀ ਪੁਲਸ ਵੱਲੋਂ ਪਿੰਡ ਮੁਲਾਂਪੁਰ ਦੇ ਮੋਹਤਬਾਰ ਵਿਅਕਤੀਆਂ ਅਤੇ ਅਧਿਆਪਕ ਆਗੂ ਹਰਦੇਵ ਸਿੰਘ ਮੁੱਲਾਂਪੁਰ ਤੇ ਕੀਤੇ ਝੂਠੇ ਪਰਚੇ ਨੂੰ ਰੱਦ ਕਰਵਾਉਣ ਲਈ ਅੱਜ ਵੱਖ ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਦਾ ਵਫ਼ਦ ਕਾਮਰੇਡ ਕੰਵਲਜੀਤ ਖੰਨਾ ਦੀ ਅਗਵਾਈ ਵਿਚ ਐੱਸ.ਪੀ.ਡੀ. ਨੂੰ ਮਿਲਿਆ । ਆਗੂਆਂ ਦੇ ਵਫ਼ਦ ਨੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਿਤੀ 23.02.2022 ਦੀ ਰਾਤ ਨੂੰ ਪਿੰਡ ਮੁੱਲਾਂਪੁਰ ਦੇ ਕੁਝ ਵਿਅਕਤੀ ਪੰਡਤਾਂ ਦਾ ਢਾਬਾ ਮੁੱਲਾਂਪੁਰ ਵਿਖੇ ਖਾਣਾ ਖਾਣ ਲਈ ਰੁਕੇ ਸਨ , ਪਿੰਡ ਦੇ ਵਿਅਕਤੀਆਂ ਵੱਲੋਂ ਆਪਣੇ ਹੀ ਸਾਥੀ ਵਿਅਕਤੀ ਨੂੰ ਉੱਚੀ ਆਵਾਜ਼ ਵਿੱਚ ਆਵਾਜ਼ ਮਾਰਨ ਦੇ ਖ਼ਿਲਾਫ਼ ਢਾਬੇ ਦੇ ਮਾਲਕ ਨੇ ਅਪਾਹਜ ਵਿਅਕਤੀ ਤੇ ਹਮਲਾ ਕਰ ਦਿੱਤਾ ਜਿਸ ਦੇ ਨਤੀਜੇ ਵਜੋਂ ਅਪਾਹਜ ਵਿਅਕਤੀ ਦਾ ਮੱਥਾ ਲਹੂ ਲੁਹਾਣ ਹੋ ਗਿਆ । ਪਿੰਡ ਮੁੱਲਾਂਪੁਰ ਵਿਖੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ  ਪਿੰਡ ਮੁੱਲਾਂਪੁਰ ਦੇ ਮੋਹਤਬਰ ਵਿਅਕਤੀ ਮਾਸਟਰ ਹਰਦੇਵ ਸਿੰਘ  ਮੁੱਲਾਂਪੁਰ ਦੀ ਅਗਵਾਈ ਵਿੱਚ ਉਨ੍ਹਾਂ ਵਿਅਕਤੀਆਂ ਨੂੰ ਥਾਣਾ ਦਾਖਾ ਪੁਲੀਸ ਦੀ ਹਾਜ਼ਰੀ ਵਿੱਚ ਵਾਪਸ ਲੈ ਆਏ ਅਤੇ ਜ਼ਖ਼ਮੀ ਵਿਅਕਤੀ ਨੂੰ ਸੁਧਾਰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ  । ਆਪਣੇ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣ ਦੇ ਡਰ ਤੋਂ ਪੰਡਤਾਂ ਦਾ ਢਾਬਾ ਦੇ ਮਾਲਕ ਨੇ ਇਕ ਸਾਜ਼ਿਸ਼ ਘੜ ਕੇ ਮੋਹਤਬਾਰ ਵਿਅਕਤੀਆਂ ਖ਼ਿਲਾਫ਼ ਹੀ ਝੂਠੀ ਅਰਜ਼ੀ ਦੇ ਦਿੱਤੀ, ਤਾਂ ਜੋ ਕਾਊਂਟਰ ਪਰਚਾ ਦਰਜ ਕਰਵਾ ਕੇ  ਆਪਣੇ ਖ਼ਿਲਾਫ਼ ਹੋਣ ਵਾਲੀ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕੇ  । ਥਾਣਾ ਦਾਖਾ ਦੀ ਪੁਲਸ ਨੇ ਬਿਨਾਂ ਕਿਸੇ ਜਾਂਚ ਦੇ  ਮੋਹਤਵਾਰ  ਨਿਰਦੋਸ਼ ਆਗੂਆਂ ਖ਼ਿਲਾਫ਼ ਹੀ ਝੂਠਾ ਪਰਚਾ ਦਰਜ ਕਰ ਦਿੱਤਾ । ਪੁਲੀਸ ਅਧਿਕਾਰੀ ਨੇ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ ਨਿਰਦੋਸ਼ ਵਿਅਕਤੀ ਤੇ ਪਰਚਾ ਦਰਜ ਨਹੀਂ ਕੀਤਾ ਜਾਵੇਗਾ ਅਤੇ ਹਮਲਾ ਕਰਨ ਵਾਲੇ ਢਾਬੇ ਦੇ ਮਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ  ਅਮਲ ਵਿੱਚ ਲਿਆਂਦੀ ਜਾਵੇਗੀ । ਅੱਜ ਦੇ ਵਫ਼ਦ ਵਿੱਚ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਹਰਦੇਵ ਸਿੰਘ ਮੁੱਲਾਂਪੁਰ  , ਦਵਿੰਦਰ ਸਿੰਘ ਜਗਰਾਉਂ ,  ਆਲਮ ਰਾਣਾ, ਸੁਖਦੇਵ ਸਿੰਘ ਪਿੱਲੂ, ਦੀਪਕ ਰਾਏ ,  ਕਾਮਰੇਡ ਜਸਵਿੰਦਰ ਸਿੰਘ ਮੁੱਲਾਂਪੁਰ , ਮਲਕੀਤ ਸਿੰਘ ਜਗਰਾਉਂ  , ਭਾਗ ਸਿੰਘ ਗਿੱਲ , ਜਸਪਾਲ ਸਿੰਘ ਗਿੱਲ, ਦੇਸ ਰਾਜ ਕਮਾਲਪੁਰਾ, ਧਰਮ ਸਿੰਘ ਸੂਜਾਪੁਰ ,ਹਰਬੰਸ ਸਿੰਘ ਮੁੱਲਾਂਪੁਰ , ਮੰਗਾ ਸਿੰਘ, ਕੁਲਵਿੰਦਰ ਸਿੰਘ ਸ਼ੇਖੂਪੁਰਾ ,ਜਸਬੀਰ ਸਿੰਘ ਮੁੱਲਾਂਪੁਰ ,ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ , ਬੀ ਕੇ ਯੂ ਡਕੌਂਦਾ ਆਦਿ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

ਯੂਕਰੇਨ ਤੇ ਹਮਲੇ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ  

ਜਗਰਾਉਂ   (ਰਣਜੀਤ ਸਿੱਧਵਾਂ) ਸੀ.ਪੀ.ਆਈ (ਐਮ.ਐਲ) ਨਿਊਡੈਮੋਕਰੇਸੀ ਦੇ ਸੱਦੇ ਤਹਿਤ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਜਗਰਾਉਂ ਵਿਖੇ ਯੂਕਰੇਨ ਉਪਰ ਰੂਸੀ ਹਮਲੇ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਮਜ਼ਦੂਰ ਆਗੂ ਅਵਤਾਰ ਸਿੰਘ ਰਸੂਲਪੁਰ ਤੇ ਮਨੁੱਖੀ ਅਧਿਕਾਰ ਜਥੇਬੰਦੀ ਦੇ ਸਤਨਾਮ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਰੂਸ ਅਤੇ ਅਮਰੀਕਾ ਵੱਲੋਂ ਦੁਨੀਆਂ ਦੇ ਕੁਦਰਤੀ ਸੋਮਿਆਂ ਦੀ ਲੁੱਟ -ਖਸੁੱਟ ਕਰਨਾ ਅਤੇ ਕਰੋੜਾਂ ਅਰਬਾਂ ਕਿਰਤੀ ਲੋਕਾਂ ਵਿਰੁੱਧ ਜਾਰੀ ਆਪਣੀਆਂ ਸਾਜ਼ਿਸ਼ਾਂ ਦਾ ਨਵਾਂ ਖਾਜਾ ਯੂਕਰੇਨ ਨੂੰ ਬਣਾਇਆ ਜਾ ਰਿਹਾ ਹੈ। ਸਾਮਰਾਜੀ ਤਾਕਤਾਂ ਵੱਲੋਂ ਸੰਸਾਰ ਤਾਕਤ ਦੇ ਸਮਤੋਲ ਨੂੰ ਮੁੜ ਤੋਂ ਪ੍ਰੀਭਾਸ਼ਿਤ ਕਰਨ ਲਈ ਛੇੜੀ ਇਸ ਨਿਹੱਕੀ ਜੰਗ ਕਾਰਨ ਯੂਕਰੇਨ ਸਮੇਤ ਦੁਨੀਆਂ ਦੇ ਕਰੋੜਾਂ ਲੋਕ ਸਿੱਧੇ-ਅਸਿੱਧੇ ਢੰਗ ਨਾਲ ਪ੍ਰਭਾਵਿਤ ਹੋਣਗੇ। ਉਨ੍ਹਾਂ ਮੰਗ ਕੀਤੀ ਕਿ ਰੂਸੀ ਹਮਲਾ ਤੁਰੰਤ ਰੋਕਿਆ ਜਾਵੇ ਅਤੇ ਨਾਟੋ ਦੇ ਵਿਸਥਾਰ ਦੀ ਯੋਜਨਾ ਸਮੇਤ ਸਾਮਰਾਜੀ ਫ਼ੌਜੀ ਗੱਠਜੋੜ ਮੁੱਢੋਂ ਭੰਗ ਕੀਤੇ ਜਾਣ ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਇਕਬਾਲ ਸਿੰਘ ਰਸੂਲਪੁਰ, ਨਿਰਮਲ ਸਿੰਘ, ਜਗਰੂਪ ਸਿੰਘ ਝੋਰੜਾ, ਸਾਧੂ ਸਿੰਘ ਅੱਚਰਵਾਲ, ਬਲਵਿੰਦਰ ਸਿੰਘ ਕੋਠੇ ਪੋਨਾ ਅਤੇ ਸੁਖਦੇਵ ਸਿੰਘ ਮਾਣੂੰਕੇ ਹਾਜ਼ਰ ਸਨ।