ਲੁਧਿਆਣਾ

ਸਿੱਖ ਯੂਥ ਵੈੱਲਫੇਅਰ ਸੁਸਾਇਟੀ ਵੱਲੋਂ ਹੋਮਿਓਪੈਥਿਕ ਕੈਂਪ ਲਾਇਆ 

ਜਗਰਾਉ 14 ਮਾਰਚ (ਅਮਿਤ ਖੰਨਾ) ਸਿੱਖ ਯੂਥ ਵੈੱਲਫੇਅਰ ਸੁਸਾਇਟੀ ਵੱਲੋਂ ਅਗਵਾੜ ਲੋਪੋ ਵਿਵੇਕ ਕਲੀਨਿਕ ਵਿਖੇ ਹੋਮਿਓਪੈਥਿਕ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਵਿਮੈਨ ਸੈੱਲ ਦੀ ਇੰਚਾਰਜ ਐੱਸਆਈ ਕਮਲਦੀਪ ਕੌਰ ਨੇ ਰਿਬਨ ਕੱਟ ਕੇ ਕੀਤਾ। ਕੈਂਪ ਦੌਰਾਨ ਡਾ. ਤਮੰਨਾ ਜੈਨ ਹੋਮਿਓਪੈਥਿਕ ਫਿਜ਼ੀਸ਼ਨ ਤੇ ਸਰਜਣ ਨੇ 80 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ ਡਾ. ਤਮੰਨਾ ਜੈਨ ਨੇ ਕਿਹਾ ਕਿ ਹੋਮਿਓਪੈਥਿਕ ਇਲਾਜ ਨਾਲ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਹੋਮਿਓਪੈਥਿਕ ਦਵਾਈ ਬਿਮਾਰੀਆਂ ਨੂੰ ਹੌਲੀ-ਹੌਲੀ ਖ਼ਤਮ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਲੋਕ ਵੱਡੀ ਗਿਣਤੀ 'ਚ ਹੋਮਿਓਪੈਥਿਕ ਰਾਹੀਂ ਆਪਣਾ ਇਲਾਜ ਕਰਵਾ ਕੇ ਠੀਕ ਵੀ ਹੋਏ ਹਨ। ਇਸ ਮੌਕੇ ਵਿਮੈਨ ਸੈੱਲ ਦੀ ਇੰਚਾਰਜ ਕਮਲਦੀਪ ਕੌਰ ਨੇ ਸਿੱਖ ਯੂਥ ਵੈੱਲਫੇਅਰ ਸੁਸਾਇਟੀ ਵੱਲੋਂ ਸਮਾਜ ਸੇਵੀ ਕੰਮਾਂ 'ਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਸੰਸਥਾ ਦੇ ਪ੍ਰਧਾਨ ਚਰਨਜੀਤ ਸਿੰਘ ਸਰਨਾ, ਚੇਅਰਮੈਨ ਗਗਨਦੀਪ ਸਿੰਘ ਸਰਨਾ, ਜਨਰਲ ਸਕੱਤਰ ਇੰਦਰਪ੍ਰਰੀਤ ਸਿੰਘ ਵਛੇਰ, ਅਮਨ ਤਿਹਾੜਾ, ਇਕਬਾਲ ਸਿੰਘ, ਜਸਵਿੰਦਰ ਸਿੰਘ ਡਾਂਗੀਆਂ, ਨਛੱਤਰ ਸਿੰਘ, ਚਰਨ ਸਿੰਘ, ਰਾਜੂ ਰਾਈਟਰ, ਡਾ. ਪਾਲੀ ਤੇ ਚਰਨੀ ਵੀ ਹਾਜ਼ਰ ਸਨ।

ਪਸ਼ੂਆ ਦੀਆ ਬਿਮਾਰੀਆ ਦੇ ਇਲਾਜ ਸਬੰਧੀ ਜਾਗਰੂਕਤਾ ਕੈਪ 16 ਮਾਰਚ ਨੂੰ

ਹਠੂਰ,14,ਮਾਰਚ-(ਕੌਸ਼ਲ ਮੱਲ੍ਹਾ)-ਪਸੂ ਪਾਲਣ ਵਿਭਾਗ ਪੰਜਾਬ ਦੀਆ ਹਦਾਇਤਾਂ ਅਨੁਸਾਰ ਡਾਇਰੈਕਟਰ ਪਸੂ ਪਾਲਣ ਵਿਭਾਗ ਲੁਧਿਆਣਾ ਅਤੇ ਐੱਸ ਵੀ ਓ ਜਗਰਾਓ ਦੀ ਅਗਵਾਈ ਹੇਠ ਵੈਟਰਨਰੀ ਹਸਪਤਾਲ ਪਿੰਡ ਰਸੂਲਪੁਰ (ਮੱਲ੍ਹਾ)ਵਿਖੇ ਪਸ਼ੂ ਪਾਲਣ ਸਬੰਧੀ ਜਾਗਰੂਕਤਾ ਕੈਪ 16 ਮਾਰਚ ਦਿਨ ਵੀਰਵਾਰ ਨੂੰ ਲਗਾਇਆ ਜਾ ਰਿਹਾ ਹੈ।ਇਸ ਕੈਪ ਸਬੰਧੀ ਜਾਣਕਾਰੀ ਦਿੰਦਿਆ ਡਾਕਟਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਪਸੂਆ ਨੂੰ ਗਰਮੀ ਦੇ ਮੌਸਮ ਵਿਚ ਹੋਣ ਵਾਲੀ ਬਿਮਾਰੀਆ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।ਬਿਮਾਰੀਆ ਤੋ ਬਚਾਉਣ ਸਬੰਧੀ ਵੱਖ-ਵੱਖ ਤਰ੍ਹਾ ਦੇ ਨੁਕਤੇ ਦੱਸੇ ਜਾਣਗੇ ਅਤੇ ਸਰਕਾਰ ਵੱਲੋ ਪਸੂ ਪਾਲਕਾ ਨੂੰ ਦਿੱਤੀਆ ਜਾ ਰਹੀਆ ਸਹੂਲਤਾ ਸਬੰਧੀ ਵੀ ਜਾਣੂ ਕਰਵਾਇਆ ਜਾਵੇਗਾ।ਉਨ੍ਹਾ ਸਮੂਹ ਪਿੰਡ ਦੇ ਪਸੂ ਪਾਲਕਾ ਨੂੰ ਇਸ ਕੈਪ ਦਾ ਲਾਹਾ ਪ੍ਰਾਪਤ ਕਰਨ ਲਈ ਕੈਪ ਵਿਚ ਪਹੁੰਚਣ ਦਾ ਸੱਦਾ ਦਿੱਤਾ।ਇਸ ਮੌਕੇ ਉਨ੍ਹਾ ਨਾਲ ਪ੍ਰਸ਼ੋਤਮ ਸਿੰਘ,ਅਮਨਿੰਦਰ ਸਿੰਘ,ਵੀ ਪੀ ਸੁਖਜਿੰਦਰ ਸਿੰਘ,ਨੀਲਾ ਸਿੰਘ,ਮਿੱਠਾ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਡਾਕਟਰ ਪ੍ਰਭਜੋਤ ਕੌਰ ਕੈਪ ਸਬੰਧੀ ਜਾਣਕਾਰੀ ਦਿੰਦੇ ਹੋਏ

ਲੋਕ ਸੇਵਾ ਸੁਸਾਇਟੀ ਵੱਲੋਂ 22ਵਾਂ ਅੱਖਾਂ ਦਾ ਚੈੱਕਅੱਪ ਤੇ ਅਪਰੇਸ਼ਨ ਕੈਂਪ ਲਗਾਇਆ 

ਜਗਰਾਉ 13 ਮਾਰਚ (ਅਮਿਤ ਖੰਨਾ) ਪਿੰਡ ਮਾਣੂਕੇ ਦੇ ਭਾਈ ਦਾਨ ਸਿੰਘ ਪਬਲਿਕ ਸਕੂਲ ਵਿਖੇ ਅੱਜ ਲੋਕ ਸੇਵਾ ਸੁਸਾਇਟੀ ਵੱਲੋਂ ਸਵਰਗਵਾਸੀ ਰਾਮ ਲਾਲ ਗਰਗ ਦੀ ਯਾਦ ਵਿਚ 22ਵਾਂ ਅੱਖਾਂ ਦਾ ਚੈੱਕਅੱਪ ਤੇ ਅਪਰੇਸ਼ਨ ਕੈਂਪ ਲਗਾਇਆ ਗਿਆ। ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਲਗਾਏ ਕੈਂਪ ਦਾ ਉਦਘਾਟਨ ਕਰਦਿਆਂ ਸਰਪੰਚ ਗੁਰਮੁਖ ਸਿੰਘ ਮਾਣੂਕੇ ਨੇ ਕਰਦਿਆਂ ਸੁਸਾਇਟੀ ਵੱਲੋਂ ਅੱਖਾਂ ਦੀ ਬਿਮਾਰੀਆਂ ਨੂੰ ਦੂਰ ਕਰਨ ਲਈ ਲਗਾਏ ਜਾ ਰਹੇ ਕੈਂਪਾਂ ਦੀ ਸ਼ਲਾਘਾ ਕਰਦਿਆਂ ਮਰਨ ਉਪਰੰਤ ਅੱਖਾਂ ਦਾ ਦਾਨ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੀ ਯਾਦ ਵਿਚ ਲੋਕਾਂ ਦੀ ਭਲਾਈ ਲਈ ਸਮਾਜ ਸੇਵੀ ਕੰਮ ਕਰਨੇ ਬਹੁਤ ਜ਼ਰੂਰੀ ਹਨ। ਕੈਂਪ ਵਿਚ ਸ਼ੰਕਰਾ ਆਈ ਹਸਪਤਾਲ ਦੇ ਡਾਕਟਰ ਮਨਮੀਤ ਸਿੰਘ ਨੇ ਆਪਣੀ ਟੀਮ ਨਾਲ 147 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਕਰਦਿਆਂ 67 ਮਰੀਜ਼ਾਂ ਦੀ ਚੋਣ ਕੀਤੀ ਜਿਨ੍ਹਾਂ ਦੇ ਅਪਰੇਸ਼ਨ ਸ਼ੰਕਰਾ ਆਈ ਹਾਸਪੀਟਲ ਵਿਖੇ ਸੁਸਾਇਟੀ ਵੱਲੋਂ ਮੁਫ਼ਤ ਕਰਵਾਏ ਜਾਣਗੇ। ਕੈਂਪ ਵਿਚ 72 ਮਰੀਜ਼ਾਂ ਦੇ ਕੋਰੋਨਾ ਟੈੱਸਟ ਅਤੇ 147 ਮਰੀਜ਼ਾਂ ਦੇ ਸ਼ੂਗਰ ਟੈੱਸਟ ਵੀ ਕੀਤੇ ਗਏ। ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਕੰਵਲ ਕੱਕੜ, ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਰਾਜਿੰਦਰ ਜੈਨ ਕਾਕਾ, ਸੁਖਜਿੰਦਰ ਸਿੰਘ ਢਿੱਲੋਂ, ਅਨਿਲ ਮਲਹੋਤਰਾ, ਮੁਕੇਸ਼ ਗੁਪਤਾ, ਨੀਰਜ ਮਿੱਤਲ, ਆਰ ਕੇ ਗੋਇਲ ਸਮੇਤ ਮਦਨ ਲਾਲ ਗਰਗ, ਪਵਨ ਕੁਮਾਰ ਗੋਇਲ, ਕੇਵਲ ਕਿ੍ਰਸ਼ਨ, ਸੁਖਦੇਵ ਸਿੰਘ ਸੰਧੂ, ਗੁਰਪ੍ਰੀਤ ਸਿੰਘ, ਸਾਧੂ ਸਿੰਘ, ਰਾਮ ਸਿੰਘ, ਗੁਰਮੀਤ ਕੌਰ, ਕਮਲਜੀਤ ਕੌਰ ਆਦਿ ਹਾਜ਼ਰ ਸਨ।

ਅਮਿੱਟ ਯਾਦਾ ਛੱਡ ਗਿਆ ਪਿੰਡ ਮੱਲ੍ਹਾ ਦਾ ਸੱਭਿਆਚਾਰਕ ਮੇਲਾ

ਹਠੂਰ,13,ਮਾਰਚ-(ਕੌਸ਼ਲ ਮੱਲ੍ਹਾ)-ਯੂਥ ਇੰਡੀਪੈਂਡੈਂਟ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ:) ਮੱਲ੍ਹਾ,ਸਮੂਹ ਐਨ.ਆਰ.ਆਈ ਵੀਰਾ ਅਤੇ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਅਠਾਰਵਾਂ ਸੱਭਿਆਚਾਰਕ ਮੇਲਾ ਅਤੇ ਭੰਡਾਰਾ ਪੀਰ ਬਾਬਾ ਲੱਖ ਦਾਤਾ ਦੀ ਦਰਗਾਹ ਪਿੰਡ ਮੱਲ੍ਹਾ ਵਿਖੇ ਕਰਵਾਇਆ ਗਿਆ।ਇਸ ਮੌਕੇ ਸਮੂਹ ਮੇਲਾ ਪ੍ਰਬੰਧਕੀ ਕਮੇਟੀ ਨੇ ਪੀਰ ਬਾਬਾ ਲਾਲਾ ਵਾਲੇ ਦੀ ਦਰਗਾਹ ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ।ਇਸ ਮੇਲੇ ਦੀ ਸੁਰੂਆਤ ਗਗਨ ਮੱਲ੍ਹਾ ਨੇ ਧਾਰਮਿਕ ਗੀਤ ਨਾਲ ਕੀਤੀ।ਇਸ ਮੌਕੇ ਗਾਇਕ ਜੋੜੀ ਬਲਕਾਰ ਅਣਖੀਲਾ ਅਤੇ ਬੀਬਾ ਮਨਜਿੰਦਰ ਗੁਲਸ਼ਨ ਨੇ ਇੱਕ ਦਰਜਨ ਤੋ ਵੱਧ ਹਿੱਟ ਗੀਤ ਪੇਸ ਕੀਤੇ।ਇਸ ਮੇਲੇ ਵਿਚ ਕਾਮੇਡੀ ਕਲਾਕਾਰ ਮਿੰਟੂ ਜੱਟ(ਭਾਨਾ ਭਗੌੜਾ),ਨਵਤੋਜ ਟਿੱਬਾ (ਬੀਬੋ ਭੂਆ),ਜਸਪ੍ਰੀਤ ਕੌਰ ਧਾਲੀਵਾਲ,ਜਗਦੀਪ ਜੋਗਾ ਨੇ ਹਾਸਰਸ ਸਕਿੱਟ ਪੇਸ ਕਰਕੇ ਦਰਸਕਾ ਦੇ ਢਿੱਡੀ ਪੀੜਾ ਪਾਈਆ। ਇਸ ਮੌਕੇ ਗਾਇਕ ਰਾਜੂ ਗਿੱਲ,ਗਾਇਕ ਗਗਨ ਮੱਲ੍ਹਾ,ਗਾਇਕ ਪਾਰਸ ਮੱਲ੍ਹਾ,ਸੁਭਾਸ ਭੱਟੀ,ਸੰਮਾ ਜਗਰਾਓ ਨੇ ਪਰਿਵਾਰਕ ਗੀਤ ਗਾ ਕੇ ਆਪਣੀ ਹਾਜ਼ਰੀ ਲਗਵਾਈ।ਇਸ ਮੌਕੇ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਰਣਧੀਰ ਸਿੰਘ ਧੀਰਾ ਅਤੇ ਬਾਬਾ ਜੋਗਿੰਦਰ ਸਿੰਘ ਨੇ ਸਾਝੇ ਤੌਰ ਤੇ ਵੱਡੀ ਗਿਣਤੀ ਵਿਚ ਪੁੱਜੇ ਸਮੂਹ ਦਰਸਕਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਡਾ ਸੱਭਿਆਚਾਰ ਬਹੁਤ ਹੀ ਅਮੀਰ ਹੈ ਇਸ ਨੂੰ ਸਾਭਣਾ ਸਾਡਾ ਮੁੱਢਲਾ ਫਰਜ ਬਣਦਾ ਹੈ ਅੰਤ ਵਿਚ ਮੇਲਾ ਕਮੇਟੀ ਦੇ ਮੁੱਖ ਪ੍ਰਬੰਧਕ ਰਣਧੀਰ ਸਿੰਘ ਧੀਰਾ,ਗੁਰਚਰਨ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਨੇ ਸਾਝੇ ਤੌਰ ਤੇ ਸਮੂਹ ਕਲਾਕਾਰਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਵੱਡੀ ਗਿਣਤੀ ਵਿਚ ਪੁੱਜੇ ਸਮੂਹ ਦਰਸਕਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਹਰਬੰਸ ਸਿੰਘ,ਸਾਬਕਾ ਸਰਪੰਚ ਗੁਰਮੇਲ ਸਿੰਘ,ਬਾਬਾ ਜੋਗਿੰਦਰ ਸਿੰਘ,ਬਾਬਾ ਭੋਲੇ ਸਾਹ,ਪ੍ਰਧਾਨ ਕੁਲਦੀਪ ਸਿੰਘ,ਗੋਪੀ ਡਾਗੀਆਂ,ਹਰਮਨਦੀਪ ਸਿੰਘ ਮਧੇਕੇ, ਸੀਰਾ ਲੋਪੋ,ਲੱਬੀ ਮੱਲ੍ਹਾ,ਮਨੀ ਸਿੱਧੂ,ਰਾਜਾ ਸਿੱਧੂ,ਸੰਦੀਪ ਸੋਹਣੀ,ਜਗਵਿੰਦਰਪਾਲ ਸਿੰਘ ਕੈਨੇਡਾ,ਸੰਨੀ ਦਿਓਲ,ਗੁਰਮੇਲ ਸਿੰਘ ਗੇਲਾ ਮੰਡੀਲਾ,ਸੁੱਖੀ ਦਿਓਲ ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਤੋ ਇਲਾਵਾ ਵੱਡੀ ਗਿਣਤੀ ਵਿਚ ਦਰਸਕ ਹਾਜਰ ਸਨ।    
ਫੋਟੋ ਕੈਪਸਨ:-ਮੇਲਾ ਕਮੇਟੀ ਕਲਾਕਾਰਾ ਨੂੰ ਸਨਮਾਨਿਤ ਕਰਦੀ ਹੋਈ

ਸਵਰਗੀ ਸ੍ਰੀ ਓਮ ਪ੍ਰਕਾਸ਼ ਭੰਡਾਰੀ ਦੀ ਯਾਦ ਵਿਚ ਪੱਤਰਕਾਰ ਜਾਗਰੂਕਤਾ ਸੈਮੀਨਰ ਲਗਾਇਆ  

 ਜਗਰਾਉਂ (ਅਮਿਤ ਖੰਨਾ)  ਪ੍ਰੈਸ ਕਲੱਬ ਰਜਿਸਟਰਡ ਜਗਰਾਉਂ ਦੇ ਸਰਪ੍ਰਸਤ  ਸਵਰਗੀ ਸ੍ਰੀ ਓਮ ਪ੍ਰਕਾਸ਼ ਭੰਡਾਰੀ ਜੀ ਦੀ ਯਾਦ ਵਿਚ  ਕਲੱਬ ਵੱਲੋਂ  ਪੱਤਰਕਾਰ ਜਾਗਰੂਕਤਾ ਸੈਮੀਨਾਰ ਬਲੌਜ਼ਮ ਕਾਨਵੈਟ ਸਕੂਲ ਲੀਲਾਂ ਮੇਘ ਸਿੰਘ ਵਿਖੇ  ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਦੀ ਪ੍ਰਧਾਨਗੀ ਹੇਠ ਕਰਵਾਇਆ   ਗਿਆ  । ਸਮਾਗਮ ਦੀ ਰਸਮੀ ਸ਼ੁਰੂਆਤ ਸਕੂਲ ਦੀ ਵਿਦਿਆਰਥਣ ਦੀਪਾਂਸ਼ਾ ਵੱਲੋਂ ਵੈਲਕਮ ਨੋਟ ਪੜ੍ਹ ਕੇ ਕੀਤੀ ਗਈ  । ਇਸ ਸਮਾਗਮ ਦਾ ਮੁੱਖ ਉਦੇਸ਼  ਪੱਤਰਕਾਰੀ ਵਿਸ਼ੇ ਦੀ ਪੜ੍ਹਾਈ ਕਰ ਰਹੇ ਬੱਚਿਆਂ ਨੂੰ ਪੱਤਰਕਾਰੀ ਬਾਰੇ ਜਾਣਕਾਰੀ ਦੇਣਾ ਅਤੇ ਦਿਹਾਤੀ ਇਲਾਕਿਆਂ ਵਿੱਚ  ਪੱਤਰਕਾਰੀ ਪੇਸ਼ੇ ਵਿੱਚ ਲੜਕੀਆਂ ਦੀ ਘਾਟ  ਤੇ  ਵਿਚਾਰ ਵਿਮਰਸ਼ ਕਰਨਾ ਸੀ  । ਸੈਮੀਨਾਰ ਦਾ ਉਦਘਾਟਨ ਸਵਰਗੀ ਓਮ ਪ੍ਰਕਾਸ਼ ਭੰਡਾਰੀ ਜੀ ਦੀ ਧਰਮ ਪਤਨੀ ਸਰਿਤਾ ਭੰਡਾਰੀ  ਵੱਲੋਂ ਕੀਤਾ ਗਿਆ  , ਸਮਾਗਮ ਵਿੱਚ ਲੁਧਿਆਣਾ ਦਿਹਾਤੀ ਪੁੁਲੀਸ ਦੇ ਐਸ ਪੀ ਡੀ ਗੁਰਦੀਪ ਸਿੰਘ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ  ਉਨ੍ਹਾਂ ਦੇ ਨਾਲ ਡੀ ਪੀ ਆਰ ਓ ਮੋਗਾ ਪ੍ਰਭਦੀਪ ਸਿੰਘ ਨੱਥੋਵਾਲ ਅਤੇ ਰੋਜ਼ਾਨਾ ਪਹਿਰੇਦਾਰ ਅਖ਼ਬਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ  ਹੇਰਾ  ਨੇ ਵੀ ਸ਼ਮੂਲੀਅਤ ਕੀਤੀ , ਇਸ ਮੌਕੇ ਮੁੱਖ ਸੰਪਾਦਕ ਹੇਰਾ   ਵੱਲੋਂ ਆਪਣੇ ਨਿੱਜੀ ਤਜਰਬੇ ਅਤੇ ਪੱਤਰਕਾਰੀ ਦੇ ਪੁਰਾਤਨ ਅਤੇ ਆਧੁਨਿਕ ਸਰੂਪ ਤੇ   ਚਰਚਾ ਕਰਦੇ ਹੋਏ ਬੱਚਿਆਂ ਨੂੰ ਬਹੁਤ ਹੀ ਵਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਗਈ ਨਾਲ ਹੀ ਉਨ੍ਹਾਂ ਨੇ ਬਲੌਜ਼ਮ ਸਕੂਲ ਦੀ ਸ਼ਲਾਘਾ ਕਰਦੇ ਕਿਹਾ ਕਿ ਇਕ ਦਿਹਾਤੀ ਸਕੂਲ ਵਿਚ ਇਸ ਤਰ੍ਹਾਂ ਦਾ ਕੋਰਸ ਚਲਾਉਣਾ ਬਹੁਤ ਵੱਡੀ ਗੱਲ ਹੈ  । ਡੀ ਪੀ ਆਰ ਓ ਪ੍ਰਭਦੀਪ ਸਿੰਘ ਨੇ ਦੱਸਿਆ ਕਿ ਉਹ ਸਰਕਾਰ ਅਤੇ ਪੱਤਰਕਾਰਾਂ ਵਿੱਚ ਕੜੀ ਦਾ ਕੰਮ ਕਰਦੇ ਹਨ    ਸਰਕਾਰ ਦੁਆਰਾ ਕੀਤੇ ਜਾ ਰਹੇ  ਕੰਮਾਂ ਦੀ ਜਾਣਕਾਰੀ   ਉਹ ਪੱਤਰਕਾਰਾਂ ਤਕ ਪਹੁੰਚਾਉਂਦੇ ਹਨ ਜਿਸ ਤੋਂ ਬਾਅਦ ਪੱਤਰਕਾਰ ਉਨ੍ਹਾਂ ਨੂੰ ਆਪਣੇ  ਅਖ਼ਬਾਰਾਂ ਵੱਖ ਵੱਖ ਟੀਵੀ ਚੈਨਲਾਂ ਤੇ ਪ੍ਰਕਾਸ਼ਿਤ  ਕਰ ਕੇ ਲੋਕਾਂ ਤਕ ਸਰਕਾਰ ਦੀ ਆਵਾਜ ਪਹੁੰਚਾਉਂਦੇ ਹਨ, ਉਨ੍ਹਾਂ ਜਿੱਥੇ ਸੋਸ਼ਲ ਮੀਡੀਆ ਦੀ ਕ੍ਰਾਂਤੀ ਤੇ ਖੁਸ਼ੀ ਪ੍ਰਗਟ ਕੀਤੀ ਉੱਥੇ ਹੀ ਉਨ੍ਹਾਂ ਨੇ ਇਸ ਗੱਲ ਦਾ ਅਫਸੋਸ ਵੀ ਜ਼ਾਹਰ ਕੀਤਾ ਕਿ ਸੋਸ਼ਲ ਮੀਡੀਆ ਨੇ ਪੱਤਰਕਾਰਾਂ  ਦੇ ਸਨਮਾਨ ਤੇ ਡੂੰਘੀ ਸੱਟ ਮਾਰੀ ਹੈ ਕਿਉਂਕਿ ਬਹੁਤ ਸਾਰੇ ਫੇਕ ਪੱਤਰਕਾਰ ਫੇਕ ਖ਼ਬਰਾਂ ਪਾ ਕੇ ਲੋਕਾਂ ਨੂੰ ਗੁਮਰਾਹ ਕਰਦੇ ਹਨ  ਜਿਸ ਨਾਲ ਪੱਤਰਕਾਰਤਾ ਵਰਗੇ  ਪੇਸ਼ੇ ਦੀ ਭਰੋਸੇਯੋਗਤਾ ਖ਼ਤਰੇ ਚ ਆਉਂਦੀ  ਹੈ  । ਸੀਨੀਅਰ ਪੱਤਰਕਾਰ ਸੰਜੀਵ ਗੁਪਤਾ ਵੱਲੋਂ ਵੀ ਸੋਸ਼ਲ ਮੀਡੀਆ, ਪ੍ਰਿੰਟ ਅਤੇ ਟੀ ਵੀ ਚੈਨਲਾਂ ਦੀ ਸਮਾਜਿਕ  ਭੂਮਿਕਾ ਬਾਰੇ  ਚਾਨਣਾ ਪਾਇਆ ਗਿਆ ਅਤੇ ਕਿਸ ਤਰ੍ਹਾਂ ਸੋਸ਼ਲ ਮੀਡੀਆ ਲੋਕਾਂ ਨੂੰ ਗੁੰਮਰਾਹ ਕਰਦਾ  ਹੈ  ।  ਬਲੌਜ਼ਮ ਸਕੂਲ ਦੇ ਪ੍ਰਿੰਸੀਪਲ ਡਾ ਅਮਰਜੀਤ ਕੌਰ ਨਾਜ਼ ਨੇ ਆਪਣੇ ਸਕੂਲ ਵਿੱਚ ਹੋਏ ਇਸ ਸਮਾਗਮ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਇਹ ਬੜੇ ਮਾਣ  ਦੀ ਗੱਲ ਹੈ ਕਿ ਉਨ੍ਹਾਂ ਦੇ ਸਕੂਲ ਨੂੰ ਕਲੱਬ ਵੱਲੋਂ ਇਸ ਨਿਵੇਕਲੇ ਉਪਰਾਲੇ ਲਈ ਚੁਣਿਆ ਗਿਆ  ਕਿਉਂਕਿ ਇਸ ਤਰ੍ਹਾਂ ਦੇ ਸਮਾਗਮ ਨਾਲ ਉਨ੍ਹਾਂ ਦੇ ਸਕੂਲ ਵਿੱਚ ਪੱਤਰਕਾਰਤਾ ਵਿਸ਼ੇ ਤੇ ਪੜ੍ਹਾਈ ਕਰ ਰਹੇ ਬੱਚਿਆਂ ਦਾ ਹੌਸਲਾ ਵਧੇਗਾ ਅਤੇ ਅੱਗੇ ਉਨ੍ਹਾਂ ਨੂੰ ਪੱਤਰਕਾਰੀ ਪੇਸ਼ੇ ਵਿੱਚ ਆਪਣਾ ਭਵਿੱਖ ਲੱਭਣ ਲਈ ਆਸਾਨੀ ਹੋਵੇਗੀ  ਕਿਉਂਕਿ ਅੱਜ ਦੇ ਯੁੱਗ ਵਿੱਚ ਪੱਤਰਕਾਰਤਾ ਸਿਰਫ਼ ਲੋਕ ਸੇਵਾ ਹੀ ਨਹੀਂ ਹੈ ਇਹ ਇਕ ਬਹੁਤ ਵਧੀਆ  ਭਵਿੱਖ ਵੀ ਹੈ । ਮੰਚ ਸੰਚਾਲਨ ਦੀ ਅਹਿਮ ਜ਼ਿੰਮੇਵਾਰੀ  ਕਲੱਬ ਦੇ ਸਰਪ੍ਰਸਤ ਜਤਿੰਦਰ ਮਲਹੋਤਰਾ ਵੱਲੋਂ ਬਾਖੂਬੀ ਨਿਭਾਈ ਗਈ  ਸਮਾਗਮ ਦੇ ਅੰਤ ਵਿਚ ਪ੍ਰੈੱਸ ਕਲੱਬ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ  ਸਨਮਾਨਤ ਕੀਤਾ ਗਿਆ । ਇਸ ਕਲੱਬ ਦੇ ਚੇਅਰਮੈਨ ਸੁਖਦੇਵ ਗਰਗ ਸੁਖਦੀਪ ਨਾਹਰ ਦੀਪਕ ਜੈਨ ਪ੍ਰਦੀਪ ਜੈਨ   ਬਿੰਦੂ ਉੱਪਲ   ਹਰਿੰਦਰ  ਚਾਹਲ ਗਾਲਿਬ    ਚਰਨਜੀਤ ਚੰਨ ਚਰਨਜੀਤ ਸਰਨਾ  ਕ੍ਰਿਸ਼ਨ ਵਰਮਾ   ਪਰਮਜੀਤ ਗਰੇਵਾਲ ਰਣਜੀਤ ਸਿੱਧਵਾਂ ਰਾਜ ਗ਼ਾਲਿਬ   ਬਲਜੀਤ ਗੋਲਡੀ ਦਵਿੰਦਰ ਜੈਨ , ਕੋਮਲ  ਰਜਨੀਸ਼ ਬਾਂਸਲ ਪ੍ਰਦੀਪ ਪਾਲ   ਆਦਿ ਪੱਤਰਕਾਰਾਂ ਨੇ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ   ਸਕੂਲ ਦੇ ਕੋ ਆਰਡੀਨੇਟਰ ਮੈਡਮ ਮਨਜੀਤ ਕੌਰ ਨੇ ਆਪਣੀ ਡਿਊਟੀ ਬਹੁਤ ਹੀ ਤਨ ਦੇਹੀ   ਨਾਲ ਨਿਭਾਈ  ਇਨ੍ਹਾਂ ਤੋਂ ਇਲਾਵਾ ਸਕੂਲ ਸਟਾਫ ਅਤੇ ਸਕੂਲ ਦੇ ਪੱਤਰਕਾਰਤਾ ਨਾਲ ਸਬੰਧਤ ਵਿਦਿਆਰਥੀ   ਹਾਜ਼ਰ ਸਨ ।

ਡੀ ਏ ਵੀ ਕਾਲਜ ਜਗਰਾਓਂ ਵੱਲੋਂ ਸਾਬਕਾ ਵਿਦਿਆਰਥੀਆਂ ਦੀ ਕਮੇਟੀ ਦੇ ਨਾਲ ਕੀਤੀ ਮੀਟਿੰਗ

 ਜਗਰਾਉਂ (ਅਮਿਤ ਖੰਨਾ)  _ਪੁਰਾਣੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ, ਲਾਜਪਤ ਰਾਏ ਡੀਏਵੀ ਕਾਲਜ, ਜਗਰਾਉਂ ਦੀ ਸਾਬਕਾ ਵਿਦਿਆਰਥੀ ਕਮੇਟੀ ਨੇ ਆਪਣੇ ਮਾਣਯੋਗ ਸਾਬਕਾ ਵਿਦਿਆਰਥੀਆਂ ਨਾਲ ਇੱਕ ਅਲੂਮਨੀ ਮੀਟਿੰਗ ਦਾ ਆਯੋਜਨ ਕੀਤਾ, ਜੋ ਹੁਣ ਆਸ ਪਾਸ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਰਾਸ਼ਟਰ ਨਿਰਮਾਤਾ ਵਜੋਂ ਸੇਵਾ ਕਰ ਰਹੇ ਹਨ। ਕਨਵੀਨਰ ਡਾ: ਬਿੰਦੂ ਸ਼ਰਮਾ ਨੇ ਕਾਲਜ ਦੇ ਸਾਬਕਾ ਵਿਦਿਆਰਥੀਆਂ ਦਾ ਉਨ੍ਹਾਂ ਦੀ ਘਰ ਵਾਪਸੀ 'ਤੇ ਨਿੱਘਾ ਸੁਆਗਤ ਕੀਤਾ।ਪ੍ਰਿੰਸੀਪਲ ਡਾ: ਅਨੁਜ ਕੁਮਾਰ ਸ਼ਰਮਾ ਨੇ ਸਾਰੇ ਮੈਂਬਰਾਂ ਨੂੰ ਆਪਣੇ ਆਲਮਾ ਮੇਟਰ ਲਈ ਸਮਾਂ ਕੱਢਣ ਅਤੇ ਕਾਲਜ ਦੇ ਬੇਮਿਸਾਲ ਵਿਕਾਸ ਲਈ ਆਪਣੇ ਵਿਚਾਰ ਪ੍ਰਗਟ ਕਰਨ ਲਈ ਸ਼ਲਾਘਾ ਕੀਤੀ। ਸਾਰੇ ਸਾਬਕਾ ਵਿਦਿਆਰਥੀ। ਇਸ ਕਾਲਜ ਵਿੱਚ ਜਜ਼ਬਾਤ ਭਰੇ ਹੋਏ ਸਨ ਅਤੇ ਪੁਰਾਣੀਆਂ ਯਾਦਾਂ ਤਾਜ਼ਾ ਸਨ।ਸਾਡੇ ਉੱਘੇ ਸਾਬਕਾ ਵਿਦਿਆਰਥੀ ਸ਼੍ਰੀ ਰਣਜੀਤ ਸਿੰਘ ਨੇ ਆਪਣੀ ਸੁਰੀਲੀ ਅਵਾਜ਼ ਨਾਲ ਸਰੋਤਿਆਂ ਦਾ ਮਨ ਮੋਹ ਲਿਆ।ਸ਼ ਰਾਜ ਕੁਮਾਰ ਭੱਲਾ ਅਤੇ ਸ਼੍ਰੀ ਨਰੇਸ਼ ਵਰਮਾ ਨੇ ਵੀ ਆਪਣੀ ਸੁਰੀਲੀ ਹਾਜ਼ਰੀ ਨਾਲ ਇਸ ਮੌਕੇ ਨੂੰ ਨਿਹਾਲ ਕੀਤਾ।ਪ੍ਰੋ ਮਲਕੀਤ। ਕੌਰ, ਪ੍ਰੋ: ਮਨਦੀਪ ਕੌਰ, ਪ੍ਰੋ: ਵਰੁਣ ਗੋਇਲ, ਪ੍ਰੋ: ਰਮਨਦੀਪ ਸਿੰਘ, ਸ਼੍ਰੀਮਤੀ ਰਜਨੀ, ਸ਼੍ਰੀਮਤੀ ਸੁਸ਼ਮਾ ਅਤੇ ਗੁਲਸ਼ਨ ਕੁਮਾਰ ਆਦਿ ਹਾਜ਼ਰ ਸਨ   ਜਗਰਾਉਂ (ਅਮਿਤ ਖੰਨਾ)  _ਪੁਰਾਣੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ, ਲਾਜਪਤ ਰਾਏ ਡੀਏਵੀ ਕਾਲਜ, ਜਗਰਾਉਂ ਦੀ ਸਾਬਕਾ ਵਿਦਿਆਰਥੀ ਕਮੇਟੀ ਨੇ ਆਪਣੇ ਮਾਣਯੋਗ ਸਾਬਕਾ ਵਿਦਿਆਰਥੀਆਂ ਨਾਲ ਇੱਕ ਅਲੂਮਨੀ ਮੀਟਿੰਗ ਦਾ ਆਯੋਜਨ ਕੀਤਾ, ਜੋ ਹੁਣ ਆਸ ਪਾਸ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਰਾਸ਼ਟਰ ਨਿਰਮਾਤਾ ਵਜੋਂ ਸੇਵਾ ਕਰ ਰਹੇ ਹਨ। ਕਨਵੀਨਰ ਡਾ: ਬਿੰਦੂ ਸ਼ਰਮਾ ਨੇ ਕਾਲਜ ਦੇ ਸਾਬਕਾ ਵਿਦਿਆਰਥੀਆਂ ਦਾ ਉਨ੍ਹਾਂ ਦੀ ਘਰ ਵਾਪਸੀ 'ਤੇ ਨਿੱਘਾ ਸੁਆਗਤ ਕੀਤਾ।ਪ੍ਰਿੰਸੀਪਲ ਡਾ: ਅਨੁਜ ਕੁਮਾਰ ਸ਼ਰਮਾ ਨੇ ਸਾਰੇ ਮੈਂਬਰਾਂ ਨੂੰ ਆਪਣੇ ਆਲਮਾ ਮੇਟਰ ਲਈ ਸਮਾਂ ਕੱਢਣ ਅਤੇ ਕਾਲਜ ਦੇ ਬੇਮਿਸਾਲ ਵਿਕਾਸ ਲਈ ਆਪਣੇ ਵਿਚਾਰ ਪ੍ਰਗਟ ਕਰਨ ਲਈ ਸ਼ਲਾਘਾ ਕੀਤੀ। ਸਾਰੇ ਸਾਬਕਾ ਵਿਦਿਆਰਥੀ। ਇਸ ਕਾਲਜ ਵਿੱਚ ਜਜ਼ਬਾਤ ਭਰੇ ਹੋਏ ਸਨ ਅਤੇ ਪੁਰਾਣੀਆਂ ਯਾਦਾਂ ਤਾਜ਼ਾ ਸਨ।ਸਾਡੇ ਉੱਘੇ ਸਾਬਕਾ ਵਿਦਿਆਰਥੀ ਸ਼੍ਰੀ ਰਣਜੀਤ ਸਿੰਘ ਨੇ ਆਪਣੀ ਸੁਰੀਲੀ ਅਵਾਜ਼ ਨਾਲ ਸਰੋਤਿਆਂ ਦਾ ਮਨ ਮੋਹ ਲਿਆ।ਸ਼ ਰਾਜ ਕੁਮਾਰ ਭੱਲਾ ਅਤੇ ਸ਼੍ਰੀ ਨਰੇਸ਼ ਵਰਮਾ ਨੇ ਵੀ ਆਪਣੀ ਸੁਰੀਲੀ ਹਾਜ਼ਰੀ ਨਾਲ ਇਸ ਮੌਕੇ ਨੂੰ ਨਿਹਾਲ ਕੀਤਾ।ਪ੍ਰੋ ਮਲਕੀਤ। ਕੌਰ, ਪ੍ਰੋ: ਮਨਦੀਪ ਕੌਰ, ਪ੍ਰੋ: ਵਰੁਣ ਗੋਇਲ, ਪ੍ਰੋ: ਰਮਨਦੀਪ ਸਿੰਘ, ਸ਼੍ਰੀਮਤੀ ਰਜਨੀ, ਸ਼੍ਰੀਮਤੀ ਸੁਸ਼ਮਾ ਅਤੇ ਗੁਲਸ਼ਨ ਕੁਮਾਰ ਆਦਿ ਹਾਜ਼ਰ ਸਨ।

ਜਗਰਾਓਂ ਚ ਨਜ਼ਰ ਆਵੇਗਾ ਬਦਲਾਅ ਅਤੇ ਨੁਹਾਰ ਬਦਲਣ  ਲਈ ਕੀਤਾ ਜਾਵੇਗਾ ਦਿਨ-ਰਾਤ ਇਕ - ਵਿਧਾਇਕ ਮਾਣੂੰਕੇ

ਜਗਰਾਓਂ, 11 ਮਾਰਚ  (ਮਨਜਿੰਦਰ ਗਿੱਲ  ) ਜਗਰਾਓਂ ਤੋਂ ਆਮ ਆਦਮੀ ਪਾਰਟੀ ਦੇ ਸਰਬਜੀਤ ਕੌਰ ਮਾਣੂੰਕੇ ਦੀ ਦੁਬਾਰਾ ਜਿੱਤ 'ਤੇ ਪਾਰਟੀ ਵਲੰਟੀਅਰਾਂ ਤੇ ਆਗੂਆਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਧੰਨਵਾਦ ਸਮਾਗਮ ਰੱਖਿਆ ਗਿਆ। ਸਥਾਨਕ ਡਿਸਪੋਜਲ ਰੋਡ 'ਤੇ ਸਥਿਤ ਗੁਰਦੁਆਰਾ ਕਲਗੀਧਰ ਵਿਖੇ ਧਾਰਮਿਕ ਸਮਾਗਮ 'ਚ ਪੁੱਜੇ ਸਰਬਜੀਤ ਕੌਰ ਮਾਣੂੰਕੇ ਨੇ ਸ਼ਾਨਦਾਰ ਜਿੱਤ 'ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਜਗਰਾਓਂ ਦੀ ਜਨਤਾ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦਾ ਓਟ ਆਸਰਾ ਤੇ ਜਨਤਾ ਦੇ ਵਿਸ਼ਵਾਸ ਨੇ ਉਨ੍ਹਾਂ ਨੂੰ ਇੱਕ ਵਾਰ ਫਿਰ ਆਪਣੀ ਆਵਾਜ਼ ਬਣਾ ਕੇ ਵਿਧਾਨਸਭਾ ਭੇਜਿਆ। ਉਹ ਜਨਤਾ ਵੱਲੋਂ ਮੁੜ ਲਗਾਈ ਗਈ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਂਦਿਆਂ ਜਗਰਾਓਂ ਦੀ ਨੁਹਾਰ ਬਦਲਣ ਲਈ ਦਿਨ ਰਾਤ ਇਕ ਕਰ ਦੇਣਗੇ। ਇਸ ਸਮਾਗਮ 'ਚ ਬੀਬੀ ਮਾਣੂੰਕੇ ਤੇ ਉਨਾਂ੍ਹ ਦੇ ਪਤੀ ਪੋ੍. ਸੁਖਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਬਾਹਰ ਵੱਡੇ ਇਕੱਠ ਵੱਲੋਂ ਬੀਬੀ ਮਾਣੂੰਕੇ ਦਾ ਸਵਾਗਤ ਕੀਤਾ ਗਿਆ। ਜਗਰਾਓਂ ਵਿਧਾਨ ਸਭਾ ਦੀ ਚੋਣ ਜਿੱਤੇ ਸਰਬਜੀਤ ਕੌਰ ਮਾਣੂੰਕੇ ਜਿੱਤ ਤੋਂ ਬਾਅਦ ਅੱਜ ਜਿਥੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ, ਉਥੇ ਜਨਤਾ ਦੀ ਕਚਹਿਰੀ 'ਚ ਪੇਸ਼ ਹੁੰਦਿਆਂ ਜਿਤਾਉਣ ਲਈ ਧੰਨਵਾਦ ਕੀਤਾ।

 ਆਪ ਦੀ ਸਰਕਾਰ ਬਣਨ ਤੇ ਲੱਡੂ ਵੰਡੇ

ਹਠੂਰ,11,ਮਾਰਚ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਹਲਕਾ ਜਗਰਾਓ ਤੋ ਬੀਬੀ ਸਰਬਜੀਤ ਕੌਰ ਮਾਣੂੰਕੇ,ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋ ਮਨਜੀਤ ਸਿੰਘ ਬਿਲਾਸਪੁਰ ਨੂੰ ਦੂਜੀ ਵਾਰ ਇਤਿਹਾਸਕ ਜਿੱਤ ਦਿਵਾਉਣ ਤੇ ਆਮ-ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਰਿੰਦਰ ਸਿੰਘ ਸੱਗੂ ਦੀ ਅਗਵਾਈ ਹੇਠ ਪਿੰਡ ਭੰਮੀਪੁਰਾ ਕਲਾਂ ਵਿਖੇ ਲੱਡੂ ਵੰਡੇ ਕੇ ਸਮੂਹ ਵੋਟਰਾ ਅਤੇ ਸਪੋਟਰਾ ਦਾ ਧੰਨਵਾਦ ਕੀਤਾ।ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਸੁਰਿੰਦਰ ਸਿੰਘ ਸੱਗੂ ਨੇ ਕਿਹਾ ਕਿ ਪੰਜਾਬ ਦਾ ਵੋਟਰ ਬਹੁਤ ਹੀ ਸਿਆਣਾ ਅਤੇ ਉੱਚੀ ਸੋਚ ਰੱਖਣ ਵਾਲਾ ਵੋਟਰ ਹੈ।ਜਿਸ ਨੇ ਆਮ-ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਪੰਜਾਬ ਵਿਚੋ ਹੂੰਝਾ ਫੇਰ ਜਿੱਤ ਦਿਵਾਈ ਹੈ।ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਗੇ ਜੋ ਹਮੇਸਾ ਹੀ ਲੋਕ ਪੱਖੀ ਮੰਗਾ ਮੰਨਵਾਉਣ ਲਈ ਸਮੇਂ-ਸਮੇਂ ਤੇ ਸੰਘਰਸ ਕਰਦੇ ਆ ਰਹੇ ਹਨ ਜਿਨ੍ਹਾ ਦੀ ਅਣਥੱਕ ਮਿਹਨਤ ਨੂੰ ਅੱਜ ਬੂਰ ਪਿਆ ਹੈ।ਉਨ੍ਹਾ ਕਿਹਾ ਕਿ ਹੁਣ ਪੰਜਾਬ ਵਿਚ ਅਮਨ ਸਾਤੀ ਦਾ ਰਾਜ ਹੋਵੇਗਾ ਅਤੇ ਹਰ ਵਰਗ ਸੁੱਖ ਦੀ ਨੀਦ ਸੌਵੇਗਾ।ਇਸ ਮੌਕੇ ਉਨ੍ਹਾ ਨਾਲ ਕਰਮਜੀਤ ਸਿੰਘ ਭੰਮੀਪੁਰਾ ਕਲਾਂ,ਮੰਗੂ ਸਿੰਘ,ਪ੍ਰਧਾਨ ਗੁਰਦੇਵ ਸਿੰਘ,ਲਾਲੀ ਮਾਣੂੰਕੇ,ਸ਼ਮਸੇਰ ਸਿੰਘ,ਰਵਿੰਦਰ ਸਿੰਘ,ਬਲਵੀਰ ਸਿੰਘ,ਡਾ:ਗੋਪੀ ਸਿੰਘ,ਮੋਹਣ ਸਿੰਘ ਉਪਲ,ਮੰਦਰ ਸਿੰਘ ਧਾਲੀਵਾਲ,ਈਸਰ ਸਿੰਘ,ਬਖਸੀਸ ਸਿੰਘ,ਗੁਰਮੀਤ ਸਿੰਘ,ਦਰਸਨ ਸਿੰਘ,ਦਵਿੰਦਰ ਸਿੰਘ,ਕਾਲਾ ਸਿੰਘ,ਸਰੂਪ ਸਿੰਘ,ਅਵਤਾਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:-ਸੁਰਿੰਦਰ ਸਿੰਘ ਸੱਗੂ ਆਪਣੇ ਸਾਥੀਆ ਸਮੇਂਤ ਲੱਡੂ ਵੰਡਦੇ ਹੋਏ

ਜਗਰਾਉਂ ਵੈਲਫੇਅਰ ਸੁਸਾਇਟੀ ਵੱਲੋਂ ਸਰਬਜੀਤ ਕੌਰ ਮਾਣੂੰਕੇ ਦਾ ਫੁੱਲਾਂ ਦੇ ਨਾਲ ਕੀਤਾ ਸੁਆਗਤ  

ਜਗਰਾਉ 11 ਮਾਰਚ (ਅਮਿਤ ਖੰਨਾ) ਜਗਰਾਉਂ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਰਬਜੀਤ ਕੌਰ ਮਾਣੂਕੇ ਵੱਡੀ ਲੀਡ ਦੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ  ਜਗਰਾਉਂ  ਪਹੁੰਚਣ ਤੇ ਜਗਰਾਉਂ ਵੈਲਫੇਅਰ ਸੁਸਾਇਟੀ ਵੱਲੋਂ ਸਰਬਜੀਤ ਕੌਰ ਮਾਣੂੰਕੇ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ  ਅਤੇ  ਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ  ਇਸ ਮੌਕੇ ਜਗਰਾਉਂ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ  ਗੁਰਿੰਦਰ ਸਿੰਘ ਸਿੱਧੂ ਰਜਿੰਦਰ ਜੈਨ  ਨੇ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਜਗਰਾਉਂ ਤੋਂ ਵੀ ਆਮ ਆਦਮੀ ਪਾਰਟੀ ਦੀ ਉਮੀਦਵਾਰ  ਦੀ ਵੱਡੀ ਲੀਡ ਨਾਲ ਜਿੱਤ ਹੋਈ ਅਤੇ  ਇਨ੍ਹਾਂ ਨੂੰ ਮੰਤਰੀ ਦਾ ਅਹੁਦਾ ਮਿਲੇਗਾ ਤੇ ਜਗਰਾਉਂ ਹਲਕੇ ਦੀ ਨੁਹਾਰ ਬਦਲ ਦੇਣਗੇ ਇਸ ਮੌਕੇ ਜਗਰਾਉਂ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ  ਗੁਰਿੰਦਰ ਸਿੰਘ ਸਿੱਧੂ, ਰਜਿੰਦਰ ਜੈਨ,  ਪ੍ਰਿੰਸੀਪਲ ਸਤੀਸ਼ ਸ਼ਰਮਾ ,ਡਾਇਰੈਕਟਰ ਡੀ ਏ ਵੀ ਕਾਲਜ  ਰਾਜ ਕੁਮਾਰ ਭੱਲਾ, ਸ਼ਿਵ ਕੁਮਾਰ,  ਏ ਪੀ ਰਿਫਾਇਨਰੀ,  ਡਾ ਨਰਿੰਦਰ ਸਿੰਘ ਬੀ ਕੇ ਗੈਸ ਵਾਲੇ,  ਪਵਨ ਕੁਮਾਰ ਵਰਮਾ ਲੱਡੂ ਲੱਖੇ ਵਾਲੇ ਆਦਿ ਸਮੂਹ ਮੈਂਬਰ ਹਾਜ਼ਰ ਸਨ

ਹਰਕਿੰਦਰ ਸਿੰਘ ਇਯਾਲੀ ਵਲੋਂ ਹਲਕੇ ਦੇ ਸ਼ਹਿਰੀ-ਦਿਹਾਤੀ ਵੋਟਰ ਦਾ ਧੰਨਵਾਦ 

ਜਗਰਾਉ 11 ਮਾਰਚ (ਅਮਿਤ ਖੰਨਾ) ਪੰਜਾਬ ਵਿਧਾਨ ਸਭਾ ਚੋਣ ਹਲਕਾ ਦਾਖਾ ਲਈ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ (ਗਠਜੋੜ) ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੇ ਤੀਸਰੀ ਵਾਰ ਐੱਮ.ਐੱਲ.ਏ. ਚੁਣੇ ਜਾਣ 'ਤੇ ਇਯਾਲੀ ਦੇ ਚੋਣ ਇੰਚਾਰਜ ਹਰਕਿੰਦਰ ਸਿੰਘ ਇਯਾਲੀ ਵਲੋਂ ਹਲਕੇ ਦੇ ਸ਼ਹਿਰੀ-ਦਿਹਾਤੀ ਵੋਟਰ ਦਾ ਧੰਨਵਾਦ ਕੀਤਾ | ਹਰਕਿੰਦਰ ਸਿੰਘ ਇਯਾਲੀ ਕਿਹਾ ਕਿ ਮੇਰੇ ਪਰਿਵਾਰ ਦਾ ਪਿਛਲੇ 2 ਦਹਾਕੇ ਤੋਂ ਸਮਾਜ ਸੇਵਾ ਨਾਲ ਜੁੜੇ ਹੋਣਾ ਅੱਜ ਦੀ ਜਿੱਤ ਦਾ ਸਿੱਟਾ ਹੈ | ਹਰਕਿੰਦਰ ਸਿੰਘ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ਼ ਆਗੂਆਂ ਦਾ ਇਸ ਚੋਣ ਵਿਚ ਹਾਰ ਜਾਣਾ ਭਾਵੇਂ ਮੇਰੇ ਲਈ ਦੁਖਦਾਈ ਹੈ, ਉਥੇ ਮੇਰੇ ਭਰਾ ਮਨਪ੍ਰੀਤ ਸਿੰਘ ਇਯਾਲੀ ਦੀ ਜਿੱਤ ਸਾਡੇ ਪਰਿਵਾਰ ਨੂੰ ਡਾਹਢੀ ਖੁਸ਼ੀ ਦੇਣ ਵਾਲੀ ਹੈ | ਹਰਕਿੰਦਰ ਸਿੰਘ ਇਯਾਲੀ ਨੇ ਕਿਹਾ ਕਿ ਜਲਦੀ ਹੀ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਵਲੋਂ ਹਲਕੇ ਅੰਦਰ ਵੋਟਰਾਂ ਦੇ ਧੰਨਵਾਦ ਲਈ ਧੰਨਵਾਦੀ ਦੌਰਾ ਸ਼ੁਰੂ ਕੀਤਾ ਜਾਵੇਗਾ |