ਸਵਰਗੀ ਸ੍ਰੀ ਓਮ ਪ੍ਰਕਾਸ਼ ਭੰਡਾਰੀ ਦੀ ਯਾਦ ਵਿਚ ਪੱਤਰਕਾਰ ਜਾਗਰੂਕਤਾ ਸੈਮੀਨਰ ਲਗਾਇਆ  

 ਜਗਰਾਉਂ (ਅਮਿਤ ਖੰਨਾ)  ਪ੍ਰੈਸ ਕਲੱਬ ਰਜਿਸਟਰਡ ਜਗਰਾਉਂ ਦੇ ਸਰਪ੍ਰਸਤ  ਸਵਰਗੀ ਸ੍ਰੀ ਓਮ ਪ੍ਰਕਾਸ਼ ਭੰਡਾਰੀ ਜੀ ਦੀ ਯਾਦ ਵਿਚ  ਕਲੱਬ ਵੱਲੋਂ  ਪੱਤਰਕਾਰ ਜਾਗਰੂਕਤਾ ਸੈਮੀਨਾਰ ਬਲੌਜ਼ਮ ਕਾਨਵੈਟ ਸਕੂਲ ਲੀਲਾਂ ਮੇਘ ਸਿੰਘ ਵਿਖੇ  ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਦੀ ਪ੍ਰਧਾਨਗੀ ਹੇਠ ਕਰਵਾਇਆ   ਗਿਆ  । ਸਮਾਗਮ ਦੀ ਰਸਮੀ ਸ਼ੁਰੂਆਤ ਸਕੂਲ ਦੀ ਵਿਦਿਆਰਥਣ ਦੀਪਾਂਸ਼ਾ ਵੱਲੋਂ ਵੈਲਕਮ ਨੋਟ ਪੜ੍ਹ ਕੇ ਕੀਤੀ ਗਈ  । ਇਸ ਸਮਾਗਮ ਦਾ ਮੁੱਖ ਉਦੇਸ਼  ਪੱਤਰਕਾਰੀ ਵਿਸ਼ੇ ਦੀ ਪੜ੍ਹਾਈ ਕਰ ਰਹੇ ਬੱਚਿਆਂ ਨੂੰ ਪੱਤਰਕਾਰੀ ਬਾਰੇ ਜਾਣਕਾਰੀ ਦੇਣਾ ਅਤੇ ਦਿਹਾਤੀ ਇਲਾਕਿਆਂ ਵਿੱਚ  ਪੱਤਰਕਾਰੀ ਪੇਸ਼ੇ ਵਿੱਚ ਲੜਕੀਆਂ ਦੀ ਘਾਟ  ਤੇ  ਵਿਚਾਰ ਵਿਮਰਸ਼ ਕਰਨਾ ਸੀ  । ਸੈਮੀਨਾਰ ਦਾ ਉਦਘਾਟਨ ਸਵਰਗੀ ਓਮ ਪ੍ਰਕਾਸ਼ ਭੰਡਾਰੀ ਜੀ ਦੀ ਧਰਮ ਪਤਨੀ ਸਰਿਤਾ ਭੰਡਾਰੀ  ਵੱਲੋਂ ਕੀਤਾ ਗਿਆ  , ਸਮਾਗਮ ਵਿੱਚ ਲੁਧਿਆਣਾ ਦਿਹਾਤੀ ਪੁੁਲੀਸ ਦੇ ਐਸ ਪੀ ਡੀ ਗੁਰਦੀਪ ਸਿੰਘ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ  ਉਨ੍ਹਾਂ ਦੇ ਨਾਲ ਡੀ ਪੀ ਆਰ ਓ ਮੋਗਾ ਪ੍ਰਭਦੀਪ ਸਿੰਘ ਨੱਥੋਵਾਲ ਅਤੇ ਰੋਜ਼ਾਨਾ ਪਹਿਰੇਦਾਰ ਅਖ਼ਬਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ  ਹੇਰਾ  ਨੇ ਵੀ ਸ਼ਮੂਲੀਅਤ ਕੀਤੀ , ਇਸ ਮੌਕੇ ਮੁੱਖ ਸੰਪਾਦਕ ਹੇਰਾ   ਵੱਲੋਂ ਆਪਣੇ ਨਿੱਜੀ ਤਜਰਬੇ ਅਤੇ ਪੱਤਰਕਾਰੀ ਦੇ ਪੁਰਾਤਨ ਅਤੇ ਆਧੁਨਿਕ ਸਰੂਪ ਤੇ   ਚਰਚਾ ਕਰਦੇ ਹੋਏ ਬੱਚਿਆਂ ਨੂੰ ਬਹੁਤ ਹੀ ਵਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਗਈ ਨਾਲ ਹੀ ਉਨ੍ਹਾਂ ਨੇ ਬਲੌਜ਼ਮ ਸਕੂਲ ਦੀ ਸ਼ਲਾਘਾ ਕਰਦੇ ਕਿਹਾ ਕਿ ਇਕ ਦਿਹਾਤੀ ਸਕੂਲ ਵਿਚ ਇਸ ਤਰ੍ਹਾਂ ਦਾ ਕੋਰਸ ਚਲਾਉਣਾ ਬਹੁਤ ਵੱਡੀ ਗੱਲ ਹੈ  । ਡੀ ਪੀ ਆਰ ਓ ਪ੍ਰਭਦੀਪ ਸਿੰਘ ਨੇ ਦੱਸਿਆ ਕਿ ਉਹ ਸਰਕਾਰ ਅਤੇ ਪੱਤਰਕਾਰਾਂ ਵਿੱਚ ਕੜੀ ਦਾ ਕੰਮ ਕਰਦੇ ਹਨ    ਸਰਕਾਰ ਦੁਆਰਾ ਕੀਤੇ ਜਾ ਰਹੇ  ਕੰਮਾਂ ਦੀ ਜਾਣਕਾਰੀ   ਉਹ ਪੱਤਰਕਾਰਾਂ ਤਕ ਪਹੁੰਚਾਉਂਦੇ ਹਨ ਜਿਸ ਤੋਂ ਬਾਅਦ ਪੱਤਰਕਾਰ ਉਨ੍ਹਾਂ ਨੂੰ ਆਪਣੇ  ਅਖ਼ਬਾਰਾਂ ਵੱਖ ਵੱਖ ਟੀਵੀ ਚੈਨਲਾਂ ਤੇ ਪ੍ਰਕਾਸ਼ਿਤ  ਕਰ ਕੇ ਲੋਕਾਂ ਤਕ ਸਰਕਾਰ ਦੀ ਆਵਾਜ ਪਹੁੰਚਾਉਂਦੇ ਹਨ, ਉਨ੍ਹਾਂ ਜਿੱਥੇ ਸੋਸ਼ਲ ਮੀਡੀਆ ਦੀ ਕ੍ਰਾਂਤੀ ਤੇ ਖੁਸ਼ੀ ਪ੍ਰਗਟ ਕੀਤੀ ਉੱਥੇ ਹੀ ਉਨ੍ਹਾਂ ਨੇ ਇਸ ਗੱਲ ਦਾ ਅਫਸੋਸ ਵੀ ਜ਼ਾਹਰ ਕੀਤਾ ਕਿ ਸੋਸ਼ਲ ਮੀਡੀਆ ਨੇ ਪੱਤਰਕਾਰਾਂ  ਦੇ ਸਨਮਾਨ ਤੇ ਡੂੰਘੀ ਸੱਟ ਮਾਰੀ ਹੈ ਕਿਉਂਕਿ ਬਹੁਤ ਸਾਰੇ ਫੇਕ ਪੱਤਰਕਾਰ ਫੇਕ ਖ਼ਬਰਾਂ ਪਾ ਕੇ ਲੋਕਾਂ ਨੂੰ ਗੁਮਰਾਹ ਕਰਦੇ ਹਨ  ਜਿਸ ਨਾਲ ਪੱਤਰਕਾਰਤਾ ਵਰਗੇ  ਪੇਸ਼ੇ ਦੀ ਭਰੋਸੇਯੋਗਤਾ ਖ਼ਤਰੇ ਚ ਆਉਂਦੀ  ਹੈ  । ਸੀਨੀਅਰ ਪੱਤਰਕਾਰ ਸੰਜੀਵ ਗੁਪਤਾ ਵੱਲੋਂ ਵੀ ਸੋਸ਼ਲ ਮੀਡੀਆ, ਪ੍ਰਿੰਟ ਅਤੇ ਟੀ ਵੀ ਚੈਨਲਾਂ ਦੀ ਸਮਾਜਿਕ  ਭੂਮਿਕਾ ਬਾਰੇ  ਚਾਨਣਾ ਪਾਇਆ ਗਿਆ ਅਤੇ ਕਿਸ ਤਰ੍ਹਾਂ ਸੋਸ਼ਲ ਮੀਡੀਆ ਲੋਕਾਂ ਨੂੰ ਗੁੰਮਰਾਹ ਕਰਦਾ  ਹੈ  ।  ਬਲੌਜ਼ਮ ਸਕੂਲ ਦੇ ਪ੍ਰਿੰਸੀਪਲ ਡਾ ਅਮਰਜੀਤ ਕੌਰ ਨਾਜ਼ ਨੇ ਆਪਣੇ ਸਕੂਲ ਵਿੱਚ ਹੋਏ ਇਸ ਸਮਾਗਮ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਇਹ ਬੜੇ ਮਾਣ  ਦੀ ਗੱਲ ਹੈ ਕਿ ਉਨ੍ਹਾਂ ਦੇ ਸਕੂਲ ਨੂੰ ਕਲੱਬ ਵੱਲੋਂ ਇਸ ਨਿਵੇਕਲੇ ਉਪਰਾਲੇ ਲਈ ਚੁਣਿਆ ਗਿਆ  ਕਿਉਂਕਿ ਇਸ ਤਰ੍ਹਾਂ ਦੇ ਸਮਾਗਮ ਨਾਲ ਉਨ੍ਹਾਂ ਦੇ ਸਕੂਲ ਵਿੱਚ ਪੱਤਰਕਾਰਤਾ ਵਿਸ਼ੇ ਤੇ ਪੜ੍ਹਾਈ ਕਰ ਰਹੇ ਬੱਚਿਆਂ ਦਾ ਹੌਸਲਾ ਵਧੇਗਾ ਅਤੇ ਅੱਗੇ ਉਨ੍ਹਾਂ ਨੂੰ ਪੱਤਰਕਾਰੀ ਪੇਸ਼ੇ ਵਿੱਚ ਆਪਣਾ ਭਵਿੱਖ ਲੱਭਣ ਲਈ ਆਸਾਨੀ ਹੋਵੇਗੀ  ਕਿਉਂਕਿ ਅੱਜ ਦੇ ਯੁੱਗ ਵਿੱਚ ਪੱਤਰਕਾਰਤਾ ਸਿਰਫ਼ ਲੋਕ ਸੇਵਾ ਹੀ ਨਹੀਂ ਹੈ ਇਹ ਇਕ ਬਹੁਤ ਵਧੀਆ  ਭਵਿੱਖ ਵੀ ਹੈ । ਮੰਚ ਸੰਚਾਲਨ ਦੀ ਅਹਿਮ ਜ਼ਿੰਮੇਵਾਰੀ  ਕਲੱਬ ਦੇ ਸਰਪ੍ਰਸਤ ਜਤਿੰਦਰ ਮਲਹੋਤਰਾ ਵੱਲੋਂ ਬਾਖੂਬੀ ਨਿਭਾਈ ਗਈ  ਸਮਾਗਮ ਦੇ ਅੰਤ ਵਿਚ ਪ੍ਰੈੱਸ ਕਲੱਬ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ  ਸਨਮਾਨਤ ਕੀਤਾ ਗਿਆ । ਇਸ ਕਲੱਬ ਦੇ ਚੇਅਰਮੈਨ ਸੁਖਦੇਵ ਗਰਗ ਸੁਖਦੀਪ ਨਾਹਰ ਦੀਪਕ ਜੈਨ ਪ੍ਰਦੀਪ ਜੈਨ   ਬਿੰਦੂ ਉੱਪਲ   ਹਰਿੰਦਰ  ਚਾਹਲ ਗਾਲਿਬ    ਚਰਨਜੀਤ ਚੰਨ ਚਰਨਜੀਤ ਸਰਨਾ  ਕ੍ਰਿਸ਼ਨ ਵਰਮਾ   ਪਰਮਜੀਤ ਗਰੇਵਾਲ ਰਣਜੀਤ ਸਿੱਧਵਾਂ ਰਾਜ ਗ਼ਾਲਿਬ   ਬਲਜੀਤ ਗੋਲਡੀ ਦਵਿੰਦਰ ਜੈਨ , ਕੋਮਲ  ਰਜਨੀਸ਼ ਬਾਂਸਲ ਪ੍ਰਦੀਪ ਪਾਲ   ਆਦਿ ਪੱਤਰਕਾਰਾਂ ਨੇ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ   ਸਕੂਲ ਦੇ ਕੋ ਆਰਡੀਨੇਟਰ ਮੈਡਮ ਮਨਜੀਤ ਕੌਰ ਨੇ ਆਪਣੀ ਡਿਊਟੀ ਬਹੁਤ ਹੀ ਤਨ ਦੇਹੀ   ਨਾਲ ਨਿਭਾਈ  ਇਨ੍ਹਾਂ ਤੋਂ ਇਲਾਵਾ ਸਕੂਲ ਸਟਾਫ ਅਤੇ ਸਕੂਲ ਦੇ ਪੱਤਰਕਾਰਤਾ ਨਾਲ ਸਬੰਧਤ ਵਿਦਿਆਰਥੀ   ਹਾਜ਼ਰ ਸਨ ।