ਲੁਧਿਆਣਾ

ਲੁਧਿਆਣਾ  ਵਿਖੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਧਰਨਾ ਅਤੇ ਰੈਲੀ ਸੱਤ ਮਾਰਚ  ਨੂੰ ਕੀਤੀ ਜਾਵੇਗੀ

ਲੁਧਿਆਣਾ-03 ਮਾਰਚ- (ਗੁਰਸੇਵਕ ਸੋਹੀ )- ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਤ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਅੱਜ ਇੱਥੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਹਰਦੀਪ ਸਿੰਘ ਗਿਆਸਪੁਰਾ ਨੇ ਕੀਤੀ । ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ। ਚੰਡੀਗੜ੍ਹ ਬਿੱਜਲੀ ਬੋਰਡ ਦੇ ਨਿੱਜੀਕਰਨ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਅਤੇ ਕੇਂਦਰ ਸਰਕਾਰ ਵੱਲੋਂ ਦਿੱਲੀ ਮੋਰਚੇ ਦੀ ਮੰਨੀਆਂ ਮੰਗਾਂ ਲਾਗੂ ਨਾ ਕਰਨ ਵਿਰੁੱਧ  7 ਮਾਰਚ ਨੂੰ ਜ਼ਿਲ੍ਹਾ ਪੱਧਰੀ ਰੋਹ ਭਰਪੂਰ ਭਰਵੀਂ ਸ਼ਮੂਲੀਅਤ ਵਾਲਾ ਮੁਜ਼ਾਹਰਾ ਕੀਤਾ ਜਾਵੇਗਾ ਜੋ ਭਾਰਤ ਨਗਰ ਚੌਕ ਦੇ ਨੇੜੇ ਸਥਿਤ ਭਾਰਤ ਪੈਟਰੋਲੀਅਮ ਦੇ ਪੈਟਰੋਲ ਪੰਪ ਦੇ ਪਿਛਲੇ ਪਾਸੇ ਸਵੇਰੇ  ਸਾਢੇ ਗਿਆਰਾਂ ਵਜੇ ਸ਼ੁਰੂ ਹੋਵੇਗਾ। ਧਰਨੇ ਅਤੇ ਰੈਲੀ  ਤੋਂ ਉਪਰੰਤ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਮੀਟਿੰਗ ਵਿਚ ਭਾਰਤੀ ਕਿਸਾਨ ਯੂਨੀਅਨ- ਡਕੌਂਦਾ ਵੱਲੋਂ ਸੁਖਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ -ਕਾਦੀਆ ਵੱਲੋਂ ਹਰਦੀਪ ਸਿੰਘ ਗਿਆਸਪੁਰਾ, ਜਮਹੂਰੀ ਕਿਸਾਨ ਸਭਾ ਵਲੋਂ ਰਘਬੀਰ ਸਿੰਘ ਬੈਨੀਪਾਲ ,ਕੁੱਲ ਹਿੰਦ ਕਿਸਾਨ ਸਭਾ 1936) ਵੱਲੋਂ ਚਮਕੌਰ ਸਿੰਘ ਬੀਰਮੀ, ਪੰਜਾਬ ਕਿਸਾਨ ਯੂਨੀਅਨ ਵਲੋਂ ਡਾ : ਗੁਰਚਰਨ ਸਿੰਘ, ਭਾਰਤੀ  ਕਿਸਾਨ ਯੂਨੀਅਨ - ਰਾਜੇਵਾਲ ਵੱਲੋਂ ਕਰਮਜੀਤ ਸਿੰਘ ਜਸਪਾਲ ਬਾਂਗੜ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਤਰਲੋਚਨ ਸਿੰਘ ਝੋਰੜਾਂ ਸ਼ਾਮਲ ਹੋਏ। ਇਸ ਤੋਂ ਇਲਾਵਾ ਕੁੱਲ ਹਿੰਦ ਕਿਸਾਨ ਸਭਾ -ਪੰਜਾਬ ਵੱਲੋਂ ਬਲਦੇਵ ਸਿੰਘ ਲਤਾਲਾ ਅਤੇ ਭਾਰਤੀ ਕਿਸਾਨ ਯੂਨੀਅਨ -ਲੱਖੋਵਾਲ ਵੱਲੋਂ ਜੋਗਿੰਦਰ ਸਿੰਘ ਅਤੇ ਏ ਆਈ ਕੇ ਐਫ ਵੱਲੋਂ ਸੁਖਦੇਵ ਸਿੰਘ ਕਿਲਾ ਰਾਏਪੁਰ ਵੱਲੋਂ ਇਸ ਪ੍ਰੋਗਰਾਮ ਲਈ ਆਪਣੀ ਸਹਿਮਤੀ ਪ੍ਰਗਟਾਈ  ਗਈ ਹੈ ।ਇਨ੍ਹਾਂ ਤੋਂ ਇਲਾਵਾ ਜਿਹੜੇ ਸਾਥੀਆਂ ਨੇ ਵਿਚਾਰ ਚਰਚਾ ਵਿੱਚ ਹਿੱਸਾ ਲਿਆ ਉਨ੍ਹਾਂ ਵਿੱਚ  ਪ੍ਰੋ ਜੈਪਾਲ ਸਿੰਘ ,ਮਨਿੰਦਰ ਸਿੰਘ ਭਾਟੀਆ, ਮਨਪ੍ਰੀਤ ਸਿੰਘ ਘੁਲਾਲ, ਬੇਅੰਤ ਸਿੰਘ ਸੁਖਮਿੰਦਰ ਸਿੰਘ ਅਤੇ ਗੁਰਚਰਨ ਝੋਰੜਾਂ ਸ਼ਾਮਲ ਸਨ ।   
ਜਾਰੀ ਕਰਤਾ: ਰਘਬੀਰ ਸਿੰਘ ਬੈਨੀਪਾਲ

ਸਪਰਿੰਗ ਡਿਊ ਪਬਲਿਕ ਸਕੂਲ ਦੇ 186 ਟਾਪਰ ਵਿਿਦਆਰਥੀਆਂ ਨੂੰ “ਟਾਪਰ ਡੇ ਸਨਮਾਨਿਤ ਕੀਤਾ

ਜਗਰਾਉ 3 ਮਾਰਚ (ਅਮਿਤ ਖੰਨਾ) ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਵਿਖੇ ਸਾਲ 2020-21 ਦੇ ਵਿਿਦਆਰਥੀਆਂ ਨੂੰ ਸਨਮਾਨਿਤ ਕਰਨ ਲਈ“ਟਾਪਰ ਡੇ”ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਨਰਸਰੀ ਤੋਂ ਕਲਾਸ ਪੰਜਵੀਂ ਤੱਕ ਦੇ ਉਹ ਵਿਿਦਆਰਥੀ ਜਿੰਨਾਂ ਨੇ ਸਾਲ 2020-21 ਦੇ ਸ਼ੈਸ਼ਨ ਵਿੱਚ ਸਲਾਨਾ ਇਮਤਿਹਾਨਾਂ ਵਿੱਚ ਵਧੀਆ ਕਾਰਗੁਜਾਰੀ ਕੀਤੀ ਸੀ ਨੂੰ ਸਨਮਾਨਿਤ ਕੀਤਾ ਗਿਆ।ਇਸ ਵਿੱਚ 143 ਵਿਿਦਆਰਥੀਆਂ ਨੇ ਂ1ਗਰੇੇਡ ਅਤੇ 43 ਵਿਿਦਆਰਥੀਆਂ ਨੇ ਂ2ਗਰੇਡ ਵਿੱਚ ਇਨਾਮ ਹਾਸਿਲ ਕੀਤੇ।ਇਸ ਸਮਾਗਮ ਵਿੱਚ ਮਾਤਾ ਪਿਤਾ ਸਾਹਿਬਾਨਾਂ ਨੇ ਖਾਸ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।ਆਏ ਮਹਿਮਾਨਾਂ ਦਾ ਸਵਾਗਤ ਪ੍ਰਿੰਸੀਪਲ ਨਵਨੀਤ ਚੌਹਾਨ ਨੇ ਆਪਣੇ ਸੰਬੋਧਨ ਰਾਂਹੀ ਕੀਤਾ।ਉਹਨਾਂ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਮਾਤਾ ਪਿਤਾ ਸਾਹਿਬਾਨ ਅਤੇ ਸਕੂਲ ਦੇ ਅਧਿਆਪਕ ਹਮੇਸ਼ਾ ਆਪਣੇ ਬੱਚਿਆਂ ਦੀ ਬਿਹਤਰੀ ਚਾਹੁੰਦੇ ਹਨ।ਅਸਲ ਵਿੱਚ ਇਹ ਹੀ ਸਾਰੇ ਵਿਿਦਆਰਥੀਆਂ ਦੇ ਅਸਲੀ ਹੀਰੋ ਅਤੇ ਰੋਲ ਮਾਡਲ ਹੁੰਦੇ ਹਨ। ਜੋ ਕਿ ਿਦਨ  ਰਾਤ ਹਮੇਸ਼ਾ ਲਗਾਤਾਰ ਵਿਿਦਆਰਥੀਆਂ ਦੇ ਉਜਵੱਲ ਭਵਿੱਖ ਲਈ ਕੰਮ ਕਰਦੇ ਹਨ।ਇਸ ਸਮਾਗਮ ਵਿੱਚ ਮਾਤਾ ਪਿਤਾ ਸਾਹਿਬਾਨ ਦੇ ਆਪਣੇ ਹੱਥਾ ਨਾਲ ਆਪਣੇ ਬੱਚਿਆਂ ਨੂੰ ਟਾਪਰ ਡੇ ਦੇ ਮੌਕੇ ਤੇ ਇਨਾਮ ਦਿੱਤੇ।ਮਾਤਾ ਪਿਤਾ ਸਾਹਿਬਾਨ ਵੀ ਇਸ ਮੌਕੇ ਤੇ ਬਹੁਤ ਖੁਸ਼ ਸਨ ਕਿ ਸਕੂਲ ਵਲੋਂ ਉਹਨਾਂ ਨੂੰ ਇਹ ਮੌਕਾ ਪ੍ਰਦਾਨ ਕੀਤਾ ਗਿਆ।ਵਿਿਦਆਰਥੀਆਂ ਵਿੱਚ ਆਪਣੇ ਮਾਤਾ ਪਿਤਾ ਸਾਹਿਬਾਨਾਂ ਪਾਸੋਂ ਇਨਾਮ ਲੈ ਕੇ ਇੱਕ ਵੱਖਰੀ ਹੀ ਖੁਸ਼ੀ ਸੀ।ਸਾਰੇ ਮਾਤਾ ਪਿਤਾ ਸਾਹਿਬਾਨ ਨੇ ਸਕੂਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਕੂਲ ਵਲੋਂ ਜੋ ਸੰਸਕਾਰ ਵਿਿਦਆਰਥੀਆਂ ਅੰਦਰ ਭਰੇ ਜਾ ਰਹੇ ਹਨ ਉਹ ਵਿਲੱਖਣ ਹੀ ਹਨ ਅਤੇ ਇਸ ਨਾਲ ਹੀ ਉਹਨਾਂ ਵਲੋ ਸਕੂਲ ਪ੍ਰਤੀ ਪੂਰੀ ਸੰਤੁਸ਼ਟੀ ਜਾਹਿਰ ਕੀਤੀ ਗਈ।ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਵਲੋ ਅੰਤ ਵਿੱਚ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਉਹਨਾਂ ਨੇ ਅੱਗੇ ਕਿਹਾ ਕਿ ਆਉਣ ਵਾਲੇ ਵਿਿਦੱਅਕ ਵਰੇ੍ਹ ਵਿੱਚ ਸਾਰੇ ਮਾਤਾ ਪਿਤਾ ਸਾਹਿਬਾਨਾਂ ਨੂੰ ਸਕੂਲ ਦੇ ਵੱਖ-ਵੱਖ ਸਮਾਗਮਾਂ ਵਿੱਚ ਬੁਲਾਇਆ ਜਾਵੇਗਾ ਤਾਂ ਜੋ ਆਪਣੇ ਬੱਚਿਆਂ ਦੀ ਉਚੇਰੀ ਸਿੱਖਿਆ ਦਾ ਹਿੱਸਾ ਬਣ ਸਕਣ।ਇਸ ਮੌਕੇ ਤੇ ਪ੍ਰਬੰਧਕੀ ਕਮੇਟੀ ਵਲੋਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਅਤੇ ਮੈਨੇਜਰ ਮਨਦੀਪ ਚੌਹਾਨ ਨੇ ਵੀ ਸਕੂਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਮਾਤਾ ਪਿਤਾ ਸਾਹਿਬਾਨ ਵਲੋਂ ਜਸਪ੍ਰੀਤ ਸਿੰਘ ਤੂਰ, ਬਲਵਿੰਦਰ ਸਿੰਘ ਚਾਹਲ, ਦਵਿੰਦਰ ਸਿੰਘ ਗਿੱਲ, ਸੁਨੀਲ ਮਨਚੰਦਾ, ਸਰਵਨਦੀਪ ਸਿੰਘ ਗਿੱਲ ਅਤੇ ਸਕੂਲ ਵਲੋਂ ਮੈਡਮ ਮੌਨਿਕਾ ਚੌਹਾਨ, ਬਲਜੀਤ ਕੌਰ, ਅੰਜੂ ਬਾਲਾ, ਜਗਸੀਰ ਸ਼ਰਮਾਂ, ਕੁਲਦੀਪ ਕੌਰ, ਰਵਿੰਦਰ ਸਿੰਘ, ਅਤੇ ਸੰਬੰਧਤ ਕਲਾਸ ਇੰਨਚਾਰਜ ਵੀ ਹਾਜਿਰ ਸਨ।

ਬਲੌਜ਼ਮਜ਼ ਦੇ ਪਰਿਆਂਸ਼ਪ੍ਰੀਤ ਵੱਲੋਂ ਇਕ ਹੋਰ ਮੀਲ ਪੱਥਰ ਸਥਾਪਿਤ

ਜਗਰਾਉ 3 ਮਾਰਚ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਖੇਡ ਜਗਤ ਵਿਚ ਚਮਕਦੇ ਸਿਤਾਰੇ ਪਰਿਆਂਸ਼ਪ੍ਰੀਤ ਜਮਾਤ ਗਿਆਰਵੀਂ (ਹਿਊਮੈਨਟੀਜ਼ ਗਰੁੱਪ) ਨੇ ਵਰਲਡ ਰੋਇੰਗ ਇੰਨਡੋਰ ਚੈਂਪੀਅਨਸ਼ਿਪ ਜੋ ਕਿ ਹੈਮਬਰਗ ਜਰਮਨੀ ਵਿਖੇ 26 ਫਰਵਰੀ ਨੂੰ ਆਨ-ਲਾਈਨ  ਹੋਈ ਸੀ। ਜਿਸ ਵਿਚ ਢੁੱਡੀਕੇ ਪਿੰਡ ਦੀ ਟੀਮ ਦੇ ਮੈਂਬਰ ਵਜੋਂ ਖੇਡਦਿਆਂ ਬਲੌਜ਼ਮਜ਼ ਦੇ ਪਰਿਆਂਸ਼ਪ੍ਰੀਤ ਨੇ ਮੀਲ ਪੱਥਰ ਸਥਾਪਿਤ ਕਰਦੇ ਹੋਏ ਪਹਿਲੇ ਦਸ ਟਾਪ ਖਿਡਾਰੀਆਂ ਵਿਚ ਆਪਣਾ ਨਾਮ ਦਰਜ ਕਰਦੇ ਹੋਏ ਆਪਣੇ ਮਾਪਿਆਂ ਅਧਿਆਪਕਾਂ ਅਤੇ ਸਕੂਲ ਦੇ ਨਾਮ ਨੂੰ ਰੌਸ਼ਨ ਕੀਤਾ। ਇਸ ਵਿਦਿਆਰਥੀ ਵੱਲੋ ਇਸੇ ਖੇਡ ਵਿਚ ਪਹਿਲਾਂ ਵੀ ਕਈ ਮੈਡਲ ਜਿੱਤੇ ਜਾ ਚੁੱਕੇ ਹਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਅਮਰਜੀਤ ਕੌਰ ਨਾਜ਼ ਨੇ ਬੱਚੇ ਦੇ ਪਿਤਾ ਸ. ਸੁਰਜੀਤ ਸਿੰਘ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਵੀ ਇਸ ਬੱਚੇ ਉੱਤੇ ਪੂਰਾ ਮਾਣ ਹੈ ਜਿਸਨੇ ਇਸ ਵਿਲੱਖਣ ਖੇਡ ਨੂੰ ਅਪਣਾਉਂਦੇ ਆਪਣੀ ਇਕ ਵੱਖਰੀ ਪਹਿਚਾਣ ਬਣਾ ਲਈ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹੋ ਜਿਹੇ ਵਿਦਿਆਰਥੀ ਤੋਂ ਪ੍ਰੇਰਿਤ ਹੋ ਕੇ ਪੜਾਈ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਮੱਲਾਂ ਮਾਰਨ ਦੀ ਜ਼ਰੂਰਤ ਹੈ। ਛੋਟੇ-ਛੋਟੇ ਖੇਡ ਮੈਦਾਨਾਂ ਤੋਂ ਖੇਡ ਕੇ ਪਰਿਆਂਸ਼ਪ੍ਰੀਤ ਅੱਜ ਵਿਦੇਸ਼ਾਂ ਵਿੱਚ ਆਪਣਾ ਨਾਮ ਬਣਾ ਰਿਹਾ ਹੈ। ਸਾਡੇ ਸਮਾਜ ਨੂੰ, ਸਾਡੇ ਦੇਸ਼ ਨੂੰ ਇਹੋ ਜਿਹੇ ਹੋਣਹਾਰ ਬੱਚਿਆਂ ਦੀ ਲੋੜ ਹੈ ਜੋ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਦੇ ਹੋਏ ਆਪਣੇ ਭਵਿੱਖ ਦਾ ਰਾਹ ਪੱਧਰਾ ਕਰ ਰਹੇ ਹਨ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ. ਮਨਪ੍ਰੀਤ ਸਿੰਘ ਬਰਾੜ, ਸ.ਅਜਮੇਰ ਸਿੰਘ ਰੱਤੀਆਂ ਅਤੇ ਸਮੂਹ ਸਟਾਫ਼ ਵੱਲੋਂ ਬੱਚੇ ਨੂੰ ਵਧਾਈ ਦਿੱਤੀ ਗਈ।

ਦੋਸ਼ੀ ਡੀ ਐਸ ਪੀ ਦੀ ਗ੍ਰਿਫਤਾਰੀ ਲਈ ਜਥੇਬੰਦੀਆਂ ਨੇ 11 ਮਾਰਚ ਨੂੰ ਬੁਲਾਈ ਸਾਂਝੀ ਮੀਟਿੰਗ

ਪੁਲਿਸ ਅਫਸਰਾਂ ਦੀ ਭੂਮਿਕਾ ਸ਼ੱਕੀ---ਕਿਸਾਨ ਆਗੂ

ਜਗਰਾਉਂ , 3 ਮਾਰਚ -(ਕੁਲਦੀਪ ਸਿੰਘ ਕੋਮਲ / ਮੋਹਿਤ ਗੋਇਲ ) ਗਰੀਬ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਥਾਣੇ ਰੱਖ ਕੇ ਅੱਤਿਆਚਾਰ ਕਰਨ ਸਬੰਧੀ ਦਰਜ ਮੁਕੱਦਮੇ ਦੇ ਦੋਸ਼ੀ ਡੀ ਐਸ ਪੀ ਗੁਰਿੰਦਰ ਬੱਲ ਤੇ ਐਸ ਆਈ ਰਾਜਵੀਰ ਸਮੇਤ  ਸਰਪੰਚ ਹਰਜੀਤ ਸਿੰਘ 'ਬਿੱਲੂ' ਦੀ ਜਗਰਾਉਂ ਪੁਲਿਸ ਵਲੋਂ ਜਾਣਬੁੱਝ ਕੇ ਨਾਂ ਕੀਤੀ ਜਾ ਰਹੀ ਗ੍ਰਿਫਤਾਰੀ ਤੋਂ ਖਫਾ ਹੋਈਆਂ ਦਰਜਨ ਤੋਂ ਵਧੇਰੇ ਕਿਸਾਨ-ਮਜ਼ਦੂਰ ਜੱਥੇਬੰਦੀਆਂ ਨੇ ਅਗਲੇ ਐਕਸ਼ਨ ਲਈ 11 ਮਾਰਚ ਨੂੰ ਇੱਕ ਮੀਟਿੰਗ ਬੁਲਾ ਲਈ ਹੈ। ਅੱਜ ਜਿਲ੍ਹਾ ਪੁਲਿਸ ਅਫਸਰਾਂ ਨੂੰ ਮਿਲੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ, ਕਿਸਾਨ ਬਚਾਓ ਮੋਰਚੇ ਦੇ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਮਲ਼ਕ, ਭਾਰਤੀ ਕਿਸਾਨ ਯੂਨੀਅਨ (ਡਕੌੰਦਾ) ਦੇ ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਤੇ ਬਲਾਕ ਸਕੱਤਰ ਦਵਿੰਦਰ ਸਿੰਘ ਕਾਉਂਕੇ, ਕੁੱਲ ਹਿੰਦ ਕਿਸਾਨ ਸਭਾ ਦੇ ਸੰਯੁਕਤ ਸਕੱਤਰ ਨਿਰਮਲ ਸਿੰਘ ਧਾਲੀਵਾਲ, ਯੂਥ ਵਿੰਗ ਕੇਕੇਯੂ ਦੇ ਜਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾਂ, ਯੂਨੀਵਰਸਲ ਹਿਉਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਜਸਪ੍ਰੀਤ ਸਿੰਘ ਡੋਲ਼ਣ ਨੇ ਦੋਸ਼ ਲਗਾਇਆ ਕਿ ਦੋਸ਼ੀ ਡੀ ਐਸ ਪੀ ਨੇ ਪੁਲਿਸ ਅਧਿਕਾਰੀ ਨਾਲ ਗੰਢਤੁੱਪ ਕਰਕੇ ਗ੍ਰਿਫ਼ਤਾਰ ਤੋਂ ਬਚਣ ਦੀ ਕੋਸ਼ਿਸ਼ ਹੀ ਨਹੀਂ ਕਰ ਰਿਹਾ ਸਗੋਂ ਤਫਤੀਸ਼ ਨੂੰ ਵੀ ਨੂੰ ਵੀ ਆਪਣੇ ਖਾਸ ਅਫਸਰਾਂ ਕੋਲ਼ ਲਗਵਾ ਕੇ ਮੁਕੱਦਮੇ ਵਿੱਚ ਸਿੱਧੀ ਦਖਲ਼-ਅੰਦਾਜ਼ੀ ਕੀਤੀ ਹੈ। ਉਨ੍ਹਾਂ ਕਿਹਾ ਹੈਰਾਨੀ ਦੀ ਗੱਲ਼ ਹੈ ਕਿ ਇੱਕ ਪਾਸੇ ਧਾਰਾ 302 ਦੇ ਕੇਸਾਂ ਦੀ ਤਫਤੀਸ਼ ਤਾਂ ਜਗਰਾਉਂ ਪੁਲਿਸ ਦੇ ਐਸ ਐਚ ਓ ਕਰ ਰਹੇ ਹਨ  ਜਦ ਕਿ ਧਾਰਾ 304 ਦੇ ਇਸ ਕੇਸ ਦੀ ਤਫਤੀਸ਼ ਕਰਨ ਲਈ ਫਾਇਲ਼ ਪੁਲਿਸ ਹੈਡਕੁਆਰਟਰ ਮੰਗਵਾਈ ਗਈ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਇਹ ਵਰਤਾਰਾ ਕਿਸੇ ਡੀਲ਼ ਤੋਂ ਬਿਨਾਂ ਕਿਵੇਂ ਸੰਭਵ ਹੋ ਸਕਦਾ ਏ? ਆਗੂਆਂ ਨੇ ਇਹ ਵੀ ਕਿਹਾ ਕਿ ਜਿਲ੍ਹਾ ਪੁਲਿਸ ਬਿਨਾਂ ਕਿਸੇ ਅਦਾਲਤੀ ਹੁਕਮਾਂ ਜਾਂ ਅਰੈਸ ਸਟੇਅ ਦੇ ਸੰਗੀਨ ਧਾਰਾਵਾਂ ਦੇ ਦੋਸ਼ੀਆਂ ਨੂੰ ਕਾਨੂੰਨ ਨੂੰ ਛਿੱਕੇ ਤੰਗ ਕੇ ਗ੍ਰਿਫ਼ਤਾਰ ਨਹੀਂ ਕਰ ਰਹੀ, ਇਸ ਲਈ ਥਾਣਾ ਮੁਖੀ ਸਿੱਧੇ ਰੂਪ 'ਚ ਜ਼ਿੰਮੇਵਾਰ ਹੈ। ਮਨੁੱਖੀ ਅਧਿਕਾਰ ਆਗੂ ਸਤਨਾਮ ਧਾਲੀਵਾਲ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਜਦ ਕੋਈ ਕ‍ਾਨੂੰਨ ਇਹ ਆਗਿਆ ਹੀ ਨਹੀਂ ਦਿੰਦਾ ਕਿ ਕਿ 'ਸੰਗੀਨ ਦੋਸ਼ਾਂ' ਦ‍ਾ ਅਪਰਾਧੀ ਬਿਨਾਂ ਗ੍ਰਿਫਤਾਰੀ ਦੇ ਖੁੱਲ੍ਹਾ ਫਿਰੇ ਤਾਂ ਫਿਰ ਦੋਸ਼ੀ ਡੀ ਐਸ ਪੀ ਹੁਣ ਵੀ ਡਿਊਟੀ ਕਿਵੇਂ ਕਰ ਰਿਹਾ ਏ? ਉਨ੍ਹਾਂ ਕਿਹਾ ਕਿ ਇਹ ਵੀ ਕਿਹਾ ਕਿ ਦੇਖਣ 'ਚ ਆਇਆ ਹੈ ਕਿ ਇੱਕ ਵੱਡੇ ਤੋਂ ਵੱਡਾ ਰਸੂਖਵਾਨ ਵਿਅੱਕਤੀ ਵੀ ਅਪਰਾਧਿਕ ਕੇਸਾਂ 'ਚ ਰਲ਼ੀਫ ਲਈ ਅਦਾਲ਼ਤ ਦਾ ਸਹਾਰਾ ਲੈਂਦਾ ਹੈ ਪਰ ਇਥੇ ਇਕ ਦੋਸ਼ੀ ਡੀ ਐਸ ਪੀ ਨੂੰ ਅਦਾਲਤ ਦੀ ਬਿਜਾਏ ਪੁਲਿਸ ਅਫਸਰਾਂ 'ਤੇ ਜ਼ਿਆਦਾ ਭਰੋਸਾ ਹੈ? ਕਿਸਾਨ ਆਗੂਆਂ ਨੇ ਪੁਲਿਸ ਦੀ ਕਾਰਗੁਜ਼ਾਰੀ ਨੂੰ ਪੂਰੀ ਤਰ੍ਹਾਂ ਸ਼ੱਕੀ ਕਰਾਰ ਦਿੰਦਿਆਂ ਕਿਹਾ ਕਿ ਹੁਣ ਸੰਘਰਸ਼ ਤੋਂ ਬਿਨਾਂ ਕੋਈ ਰਸਤਾ ਨਹੀਂ ਬਚਿਆ। ਕਾਬਲ਼ੇਗੌਰ ਹੈ ਕਿ 24 ਜਨਵਰੀ ਨੂੰ ਪੁਲਿਸ ਅਧਿਕਾਰੀਆਂ ਨੇ ਜੱਥੇਬੰਦੀਆਂ ਨਾਲ਼ ਮੀਟਿੰਗ ਕਰਕੇ ਇਕ ਮਹੀਨੇ ਦਾ ਸਮਾਂ ਲੈਂਦਿਆਂ 26 ਜਨਵਰੀ ਦੇ ਪੱਕੇ ਧਰਨੇ ਦੇ ਐਕਸ਼ਨ ਨੂੰ ਇਹ ਭਰੋਸਾ ਦੇ ਕੇ ਮੁਲ਼ਤਵੀ ਕਰਵਾਇਆ ਸੀ ਕਿ ਜਲ਼ਦੀ ਤਫਤੀਸ਼ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਇਸ ਸਮੇਂ ਕਿਸਾਨ-ਮਜ਼ਦੂਰ ਆਗੂ ਗੁਰਚਰਨ ਸਿੰਘ ਰਸੂਲਪੁਰ, ਸਾਧੂ ਸਿੰਘ ਅੱਚਰਵਾਲ, ਬਲਵਿੰਦਰ ਸਿੰਘ ਪੋਨਾ, ਕੁਲਦੀਪ ਸਿੰਘ, ਸਰਪੰਚ ਬਲਵੀਰ ਸਿੰਘ, ਮਾਸਟਰ ਹਰਨੇਕ ਸਿੰਘ, ਕੈਪਟਨ ਸੇਵਕ ਸਿੰਘ ਆਦਿ ਹਾਜ਼ਰ ਸਨ।

 

ਲੋਕ ਸੇਵਾ ਸੁਸਾਇਟੀ ਵੱਲੋਂ ਗੌਰਮਿੰਟ ਪ੍ਰਾਇਮਰੀ ਸੈਂਟਰਲ ਬੁਆਏ ਸਕੂਲ ਘਾਹ ਮੰਡੀ ਗਰਾਊਂਡ ਵਿੱਚ ਭਰਤ ਪਾਉਵਾਈ

ਜਗਰਾਉ , 3 ਮਾਰਚ ਪੱਤਰਕਾਰ - ਅਮਿਤ ਖੰਨਾ/ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ 

 - ਜਗਰਾਉਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸਰਪ੍ਰਸਤ ਰਾਜਿੰਦਰ ਜੈਨ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਗੌਰਮਿੰਟ ਪ੍ਰਾਇਮਰੀ ਸੈਂਟਰਲ ਬੁਆਏ ਸਕੂਲ ਘਾਹ ਮੰਡੀ ਜਗਰਾਓਂ ਵਿਖੇ ਗਰਾਊਂਡ ਵਿੱਚ ਭਰਤ ਪਾਉਵਾਈ ਗਈ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਦੱਸਿਆ ਕਿ ਗੌਰਮਿੰਟ ਪ੍ਰਾਇਮਰੀ ਸੈਂਟਰਲ ਬੁਆਏ ਸਕੂਲ ਘਾਹ ਮੰਡੀ ਜਗਰਾਓਂ ਦੀ ਗਰਾਊਂਡ ਦਾ ਫ਼ਰਸ਼ ਨੀਵਾਂ ਹੋਣ ਕਾਰਨ ਮੀਂਹ ਦਾ ਪਾਣੀ ਭਰ ਜਾਂਦਾ ਸੀ ਅਤੇ ਪਾਣੀ ਕਮਰਿਆਂ ਦੀਆਂ ਨੀਂਹਾਂ ਵਿੱਚ ਜਾਣ ਨਾਲ ਕੰਧਾਂ ਵਿਚ ਤਰੇੜਾਂ ਆਉਣੀਆਂ ਸ਼ੁਰੂ ਹੋਈਆਂ ਜਿਸ ਨੰੂ ਦੇਖਦੇ ਹੋਏ ਸੁਸਾਇਟੀ ਵੱਲੋਂ ਗਰਾਊਂਡ ਵਿਚ ਭਰਤ ਪਵਾਉਣ ਦੇ ਨਾਲ ਸਕੂਲ ਵਿੱਚ ਬਿਜਲੀ ਦੇ ਬਲਬ ਲਗਾਏ ਗਏ। ਇਸ ਮੌਕੇ ਸਕੂਲ ਦੀ ਐੱਚ ਟੀ ਸੁਰਿੰਦਰ ਕੌਰ, ਕਾਂਤਾ ਰਾਣੀ, ਮਧੂ ਬਾਲਾ ਗਰਗ, ਗੀਤਾ ਰਾਣੀ, ਹਰਿੰਦਰ ਕੌਰ ਅਤੇ ਕੁਲਵਿੰਦਰ ਕੌਰ ਨੇ ਸੁਸਾਇਟੀ ਵੱਲੋਂ ਸਕੂਲ ਦੀ ਮਦਦ ਲਈ ਕੀਤੀ ਲਈ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਸਾਇਟੀ ਨੇ ਹਮੇਸ਼ਾ ਹੀ ਸਕੂਲ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਹੈ। ਇਸ ਮੌਕੇ ਸੁਸਾਇਟੀ ਦੇ ਸੀਨੀਅਰ ਵਾਈਸ ਪ੍ਰਧਾਨ ਕਮਲ ਕੱਕੜ, ਨੀਰਜ ਮਿੱਤਲ, ਰਾਜਿੰਦਰ ਜੈਨ ਕਾਕਾ, ਮੁਕੇਸ਼ ਗੁਪਤਾ, ਡਾ ਭਾਰਤ ਭੂਸ਼ਣ ਬਾਂਸਲ, ਵਿਨੋਦ ਬਾਂਸਲ, ਸੁਖਜਿੰਦਰ ਸਿੰਘ ਢਿੱਲੋਂ, ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਅਨਿਲ ਮਲਹੋਤਰਾ ਆਦਿ ਹਾਜ਼ਰ ਸਨ ।

 

ਰੁਪਿੰਦਰ ਗਾਂਧੀ ਵੈੱਲਫੇਅਰ ਸੁਸਾਇਟੀ ਨੇ ਡੀ ਸੀ ਅਤੇ ਸੀ ਪੀ ਨੂੰ ਦਿੱਤਾ ਮੰਗ ਪੱਤਰ  

ਲੁਧਿਆਣਾ,02 ਮਾਰਚ ( ਗੁਰਕੀਰਤ ਜਗਰਾਉਂ ) ਅੱਜ ਰੁਪਿੰਦਰ ਗਾਂਧੀ ਵੈਲਫੇਅਰ ਸੋਸਾਇਟੀ ਦੀ ਤਰਫੋਂ ਡੀ.ਸੀ ਸਰ ਅਤੇ ਸੀ.ਪੀ ਸਰ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਲਿਖਿਆ ਗਿਆ ਹੈ ਕਿ 23 ਮਾਰਚ ਦੇ ਸ਼ਹੀਦੀ ਦਿਹਾੜੇ ਨੂੰ ਡਰਾਈ ਡੇ ਵਜੋਂ ਮਨਾਇਆ ਜਾਵੇ, ਇਸ ਦੀ ਯਾਦ ਵਿੱਚ ਇਹ ਦਿਨ ਮਨਾਇਆ ਜਾਵੇ। ਸਾਡੇ ਸ਼ਹੀਦਾਂ ਬਾਰੇ ਅਤੇ ਉਸ ਦਿਨ ਕਾਲਜ, ਸਕੂਲ ਵਿੱਚ ਸ਼ਹੀਦਾਂ ਬਾਰੇ ਦੱਸਣਾ ਚਾਹੀਦਾ ਹੈ ਤਾਂ ਜੋ ਨੌਜਵਾਨਾਂ ਨੂੰ ਸਾਡੇ ਸ਼ਹੀਦਾਂ ਬਾਰੇ ਪਤਾ ਲੱਗ ਸਕੇ। ਅਤੇ ਉਸ ਤੋਂ ਚੰਗੇ ਕੰਮ ਕਰਨ ਲਈ ਪ੍ਰੇਰਨਾ ਮਿਲੇਗੀ, ਸਾਡੀ ਮੰਗ ਬਹੁਤ ਵੱਡੀ ਨਹੀਂ ਹੈ ਜਿਵੇਂ ਕਿ 2 ਅਕਤੂਬਰ 15 ਅਗਸਤ ਨੂੰ ਡਰਾਈ ਡੇ ਮਨਾਇਆ ਜਾਂਦਾ ਹੈ ਅਤੇ 26 ਜਨਵਰੀ ਨੂੰ 23 ਮਾਰਚ ਨੂੰ ਡਰਾਈ ਡੇ ਮਨਾਇਆ ਜਾਣਾ ਚਾਹੀਦਾ ਹੈ ਕਿਉਂਕਿ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ 75ਵਾਂ ਸੁਤੰਤਰਤਾ ਦਿਵਸ ਅਨਸੰਗ ਹੀਰੋਜ਼ ਨੇ ਆਜ਼ਾਦੀ ਦਾ ਤਿਉਹਾਰ ਮਨਾਇਆ ਹੈ, ਇਸ ਲਈ ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਸਰਕਾਰ ਨੇ ਇਸ ਨੂੰ ਯਕੀਨੀ ਤੌਰ 'ਤੇ ਸਵੀਕਾਰ ਕੀਤਾ ਹੈ।

 

 
 

ਬਿਲਡਿੰਗ ਠੇਕੇਦਾਰ ਰਜਿ  133  ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ  

ਜਗਰਾਉਂ,02 ਮਾਰਚ (ਅਮਿਤ ਖੰਨਾ)ਬਿਲਡਿੰਗ ਠੇਕੇਦਾਰ ਰਜਿ 133 ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਮੱਲਾ ਠੇਕੇਦਾਰ ਰਜਿੰਦਰ ਸਿੰਘ ਰਿੰਕੂ ਠੇਕੇਦਾਰ ਜਗਦੇਵ ਸਿੰਘ ਮਠਾੜੂ ਠੇਕੇਦਾਰ ਜਿੰਦਰ ਸਿੰਘ ਵਿਰਦੀ ਦੀ ਅਗਵਾਈ ਹੇਠ  ਗੁਰਦੁਆਰਾ ਵਿਸ਼ਵਕਰਮਾ ਮੰਦਰ ਅੱਡਾ ਰਾਏਕੋਟ ਵਿਖੇ ਹੋਈ ਇਸ ਮੀਟਿੰਗ ਵਿਚ ਠੇਕੇਦਾਰਾਂ ਦੀ ਸਮੱਸਿਆਵਾਂ ਦਾ ਸੁਣਿਆ ਗਈਅਾਂ   ਤਾਂ ਮੌਕੇ ਤੇ ਹੱਲ ਕੀਤੀਆਂ ਗਈਆਂ  ਇਸ ਮੌਕੇ ਰੌਸ਼ਨੀ ਦੇ ਮੇਲੇ ਦੀਆਂ ਵੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂਇਸ ਮੌਕੇ ਉਨ੍ਹਾਂ ਨੇ ਸਰਕਾਰ ਨੂੰ ਕਿਹਾ ਕਿ  ਯੂਕਰੇਨ ਦੀ ਲੱਗੀ ਜੰਗ ਤੇ ਫਸੇ ਭਾਰਤੀ ਨੌਜਵਾਨਾਂ ਨੂੰ ਸਹੀ ਸਲਾਮਤ ਲਿਆਂਦਾ ਜਾਵੇ  ਇਸ ਮੌਕੇ ਠੇਕੇਦਾਰ ਗੁਰਸੇਵਕ ਸਿੰਘ ਮੱਲਾ, ਠੇਕੇਦਾਰ ਜਗਦੇਵ ਸਿੰਘ ਮਠਾਡ਼ੂ, ਠੇਕੇਦਾਰ ਰਜਿੰਦਰ ਸਿੰਘ ਰਿੰਕੂ, ਠੇਕੇਦਾਰ ਭਵਨਜੀਤ ਸਿੰਘ, ਠੇਕੇਦਾਰ ਤਰਲੋਚਨ ਸਿੰਘ ਸੀਹਰਾ , ਠੇਕੇਦਾਰ ਰਾਜਵੰਤ ਸਿੰਘ ਸੱਗੂ, ਠੇਕੇਦਾਰ ਹਾਕਮ ਸਿੰਘ ਸੀਹਰਾ,  ਠੇਕੇਦਾਰ ਤਰਲੋਚਨ ਸਿੰਘ ਪਨੇਸਰ, ਠੇਕੇਦਾਰ ਬਲਵੀਰ ਸਿੰਘ ਸਿਵੀਆ, ਠੇਕੇਦਾਰ ਜ਼ਿੰਦਰ ਸਿੰਘ ਵਿਰਦੀ , ਰਾਜਵੰਤ ਸਿੰਘ ਸੱਗੂ, ਗੁਰਮੇਲ ਸਿੰਘ ਮਠਾੜੂ, ਹਾਕਮ ਸਿੰਘ ਸੀਰਾ, ਸੁਖਵਿੰਦਰ ਸਿੰਘ ਸੋਨੀ  ,ਹਰਦਿਆਲ ਸਿੰਘ ਮੁੰਡੇ ਠੇਕੇਦਾਰ ਗੁਰਚਰਨ ਸਿੰਘ ਘਟੌੜਾ, ਠੇਕੇਦਾਰ ਸੁਖਦੇਵ ਸਿੰਘ,  ਠੇਕੇਦਾਰ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ

ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਮਹੀਨਾਵਾਰ ਮੀਟਿੰਗ ਹੋਈ  

ਜਗਰਾਉਂ , 02 ਮਾਰਚ (ਅਮਿਤ ਖੰਨਾ) ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੀ ਗੁਰਦੁਆਰਾ ਰਾਮਗੜ੍ਹੀਆ ਨੇਡ਼ੇ ਕਮੇਟੀ ਪਾਰਕ ਵਿਖੇ  ਪ੍ਰਧਾਨ ਜਿੰਦਰਪਾਲ ਧੀਮਾਨ ਦੀ ਅਗਵਾਈ ਹੇਠ ਮਹੀਨਾਵਾਰ ਮੀਟਿੰਗ ਹੋਈ   ਇਸ ਮੀਟਿੰਗ ਵਿਚ ਠੇਕੇਦਾਰਾਂ ਦੀ ਸਮੱਸਿਆਵਾਂ ਦਾ ਸੁਣਿਆ ਗਈਅਾਂ   ਤਾਂ ਮੌਕੇ ਤੇ ਹੱਲ ਕੀਤੀਆਂ ਗਈਆਂ   ਇਸ ਮੌਕੇ ਰੌਸ਼ਨੀ ਦੇ ਮੇਲੇ ਦੀਆਂ ਵੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂਇਸ ਮੌਕੇ ਉਨ੍ਹਾਂ ਨੇ ਸਰਕਾਰ ਨੂੰ ਕਿਹਾ ਕਿ  ਯੂਕਰੇਨ ਦੀ ਲੱਗੀ ਜੰਗ ਤੇ  ਫਸੇ ਭਾਰਤੀ ਨੌਜਵਾਨਾਂ ਨੂੰ ਸਹੀ ਸਲਾਮਤ ਲਿਆਂਦਾ ਜਾਵੇ ਇਸ ਮੌਕੇ ਠੇਕੇਦਾਰ ਸਰਪ੍ਰਸਤ ਕਸ਼ਮੀਰੀ ਲਾਲ , ਠੇਕੇਦਾਰ ਪ੍ਰਧਾਨ ਜਿੰਦਰ ਪਾਲ ਧੀਮਾਨ,  ਠੇਕੇਦਾਰ ਪ੍ਰੀਤਮ ਸਿੰਘ ਗੇਂਦੂ ,ਠੇਕੇਦਾਰ ਅਮਰਜੀਤ ਸਿੰਘ ਘਟੌੜੇ, ਸਰਪ੍ਰਸਤ ਪ੍ਰਿਤਪਾਲ ਸਿੰਘ ਮਣਕੂ  ,ਠੇਕੇਦਾਰ ਮੰਗਲ ਸਿੰਘ ਗਿੱਲ , ਠੇਕੇਦਾਰ ਜਗਦੀਸ਼ ਸਿੰਘ ਗੁਰਦੁਆਰਾ ਦੇ ਪ੍ਰਧਾਨ ਕਰਮ ਸਿੰਘ ਜਗਦੇ  ਮੰਗਲ ਸਿੰਘ ਸਿੱਧੂ, ਜਗਦੀਸ਼ ਸਿੰਘ ਦੀਸ਼ਾ ,ਬਹਾਦਰ ਸਿੰਘ ਕਮਾਲਪੁਰਾ, ਸੋਹਣ ਸਿੰਘ ਸੱਗੂ, ਮਨਪ੍ਰੀਤ ਸਿੰਘ ਮਨੀ, ਪਾਲ ਸਿੰਘ ਪਾਲੀ , ਰਾਜਿੰਦਰ ਸਿੰਘ ਕਾਕਾ, ਸੁਖਵਿੰਦਰ ਸਿੰਘ ਸੁੱਖਾ, ਧਰਮ ਸਿੰਘ ਰਾਜੂ, ਸਤਪਾਲ ਸਿੰਘ ਮਲਕ, ਨਿਰਮਲ ਸਿੰਘ ਨਿੰਮਾ, ਜਗਦੀਸ਼ ਸਿੰਘ ਦੀਸ਼ਾ ਆਦਿ ਹਾਜ਼ਰ ਸਨ

ਇਆਲੀ ਵੱਲੋਂ ਚੋਣ ਪ੍ਰਕਿਰਿਆ ਦੌਰਾਨ ਤਨਦੇਹੀ ਨਾਲ ਸੇਵਾਵਾਂ ਨਿਭਾਉਣ 'ਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਸਮੇਤ ਪੱਤਰਕਾਰ ਭਾਈਚਾਰੇ ਦਾ ਧੰਨਵਾਦ 

ਚੋਣ ਡਿਊਟੀ 'ਚ ਲੱਗੇ ਹਲਕਾ ਦਾਖਾ ਦੇ ਸਮੂਹ ਮੁਲਾਜ਼ਮਾਂ ਨੂੰ ਆਪਣੇ ਹੱਕ ਵੋਟ ਪਾਉਣ ਦੀ ਕੀਤੀ ਅਪੀਲ 
ਮੁੱਲਾਂਪੁਰ ਦਾਖਾ, 2 ਮਾਰਚ(ਸਤਵਿੰਦਰ ਸਿੰਘ ਗਿੱਲ )— 16ਵੀਂ ਪੰਜਾਬ ਵਿਧਾਨ ਸਭਾ ਲਈ ਚੱਲੀ ਚੋਣ ਪ੍ਰਕਿਰਿਆ ਦੌਰਾਨ ਪੂਰੀ ਤਨਦੇਹੀ ਤੇ ਈਮਾਨਦਾਰੀ ਨਾਲ ਸੇਵਾਵਾਂ ਨਿਭਾਉਣ ਲਈ ਸਿਵਲ ਤੇ ਪੁਲੀਸ ਪ੍ਰਸ਼ਾਸਨ ਸਮੇਤ ਪੱਤਰਕਾਰ ਭਾਈਚਾਰੇ ਦਾ ਵਿਧਾਨ ਸਭਾ ਹਲਕਾ ਦਾਖਾ ਤੋਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਧੰਨਵਾਦ ਕੀਤਾ ਹੈ, ਉੱਥੇ ਹੀ ਉਨ੍ਹਾਂ ਹਲਕੇ ਦੇ ਸਮੁੱਚੇ ਵੋਟਰਾਂ ਅਤੇ ਪਾਰਟੀ ਵਰਕਰਾਂ ਦਾ ਵੀ ਸ਼ਾਂਤੀ ਪੂਰਵਕ ਤਰੀਕੇ ਨਾਲ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਆਖਿਆ ਕਿ ਚੋਣ ਪ੍ਰਚਾਰ ਅਤੇ ਵੋਟਾਂ ਦੌਰਾਨ ਸਮੁੱਚੇ ਚੋਣ ਅਮਲੇ, ਪੁਲਿਸ ਤੇ ਸਿਵਲ ਪ੍ਰਸ਼ਾਸਨ ਸਮੇਤ ਮੀਡੀਆ ਵੱਲੋਂ ਪੂਰੀ ਸ਼ਿੱਦਤ ਨਾਲ ਨਿਭਾਈ ਗਈ ਡਿਊਟੀ ਅਤੇ ਵੋਟਰਾਂ ਵੱਲੋਂ ਦਿੱਤੇ ਸਹਿਯੋਗ ਸਦਕਾ ਹੀ ਇਹ ਚੋਣਾਂ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚੜ੍ਹੀਆਂ ਹਨ, ਜਿਨ੍ਹਾਂ ਦੇ ਵੱਡਮੁੱਲੇ ਯੋਗਦਾਨ ਸਦਕਾ ਪੰਜਾਬ ਦੇ ਨਵੇਂ ਅਤੇ ਉੱਜਵਲ ਭਵਿੱਖ ਦੀ ਸਿਰਜਣਾ ਕੀਤੀ ਗਈ ਹੈ। ਇਸ ਮੌਕੇ ਇਆਲੀ ਨੇ ਵੋਟਾਂ ਸਮੇਂ ਡਿਊਟੀ ਨਿਭਾਉਣ ਵਾਲੇ ਸਮੂਹ ਮੁਲਾਜ਼ਮਾਂ ਨੂੰ ਨੂੰ ਅਪੀਲ ਕੀਤੀ ਹੈ ਕਿ ਚੋਣ ਡਿਊਟੀ ਹੋਣ ਕਾਰਨ ਉਨ੍ਹਾਂ ਦੀ ਵੋਟਿੰਗ 9 ਮਾਰਚ ਤੱਕ ਬੈਲਟ ਪੇਪਰ ਰਾਹੀਂ ਹੋਵੇਗੀ। ਇਸ ਲਈ ਹਲਕਾ ਦਾਖਾ ਦੇ ਸਮੁੱਚੇ ਮੁਲਾਜ਼ਮ ਉਨ੍ਹਾਂ ਦੇ ਹੱਕ ਵਿੱਚ ਵੋਟ ਪਾ ਕੇ ਉਨ੍ਹਾਂ ਨੂੰ ਮੁੜ ਹਲਕਾ ਦਾਖਾ ਦੀ ਨੁਮਾਇੰਦਗੀ ਕਰਨ ਦਾ ਦਾ ਮੌਕਾ ਪ੍ਰਦਾਨ ਕਰਨ, ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਪਹਿਲਾਂ ਨਾਲੋਂ ਵੀ ਬਿਹਤਰ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਗੇ, ਉੱਥੇ ਹੀ ਸਮੁੱਚੇ ਮੁਲਾਜ਼ਮ ਵਰਗ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰਨਗੇ ਅਤੇ ਹਰ ਸਮੇਂ ਉਨ੍ਹਾਂ ਨਾਲ ਖੜਨਗੇ।

ਧਾਰਮਿਕ ਸਮਾਗਮ 4 ਮਾਰਚ ਨੂੰ

ਹਠੂਰ,2,ਮਾਰਚ-(ਕੌਸ਼ਲ ਮੱਲ੍ਹਾ)-ਸਮੂਹ ਪਿੰਡ ਵਾਸੀਆ ਅਤੇ ਐਨ ਆਰ ਆਈ ਵੀਰਾ ਦੇ ਸਹਿਯੋਗ ਨਾਲ ਦੀਪ ਸਿੱਧੂ ਕਲੱਬ ਰਸੂਲਪੁਰ ਦੀ ਅਗਵਾਈ ਹੇਠ ਸ਼ਹੀਦ ਸੰਦੀਪ ਸਿੰਘ ਉਰਫ ਦੀਪ ਸਿੱਧੂ ਦੀ ਯਾਦ ਨੂੰ ਸਮਰਪਿਤ ਪਿੰਡ ਰਸੂਲਪੁਰ(ਮੱਲ੍ਹਾ)ਦੇ ਬਾਹਰਲੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ 4 ਮਾਰਚ ਦਿਨ ਸੁੱਕਰਵਾਰ ਨੂੰ ਕਰਵਾਏ ਜਾ ਰਹੇ ਹਨ।ਇਸ ਸਬੰਧੀ ਗੱਲਬਾਤ ਕਰਦਿਆ ਯੂਥ ਆਗੂ ਭਾਈ ਗੁਰਪ੍ਰੀਤ ਸਿੰਘ ਖਾਲਸਾ ਨੇ ਦੱਸਿਆ ਕਿ ਚਾਰ ਮਾਰਚ ਨੂੰ ਸ੍ਰੀ ਆਖੰਡ ਪਾਠਾ ਦੀ ਲੜੀ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ।ਜਿਸ ਵਿਚ ਗਿਆਨੀ ਜੀਵਾ ਸਿੰਘ ਕਥਾ ਵਾਚਕ,ਸੁਰਜੀਤ ਸਿੰਘ ਵਾਰਿਸ ਦਾ ਢਾਡੀ ਜੱਥਾ ਅਤੇ ਭਾਈ ਹਰਜਿੰਦਰ ਸਿੰਘ ਰਾਜਾ ਦਾ ਕੀਰਤਨੀ ਜੱਥਾ ਗੁਰੂ ਸਾਹਿਬਾ ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕਰੇਗਾ।ਉਨ੍ਹਾ ਦੱਸਿਆ ਕਿ ਸਮਾਗਮ ਵਿਚ ਸੀਰਾ ਬਨਭੋਰਾ ਅਤੇ ਇਲਾਕੇ ਦੀਆ ਨਾਮਵਰ ਸਖਸੀਅਤਾ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਗੁਰੂ ਕਾ ਲੰਗਰ ਅਟੁੱਤ ਵਰਤਾਇਆ ਜਾਵੇਗਾ।ਉਨ੍ਹਾ ਸਮੂਹ ਇਲਾਕਾ ਨਿਵਾਸੀਆ ਨੂੰ ਇਸ ਧਾਰਮਿਕ ਸਮਾਗਮ ਵਿਚ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਰਣਜੀਤ ਸਿੰਘ,ਗੁਰਪ੍ਰੀਤ ਸਿੰਘ,ਪ੍ਰਧਾਨ ਜਸਵੰਤ ਸਿੰਘ,ਜਗਜੀਤ ਸਿੰਘ,ਤੇਜਪਾਲ ਸਿੰਘ,ਲਖਵਿੰਦਰ ਸਿੰਘ,ਲਖਵੀਰ ਸਿੰਘ,ਬੱਬੂ ਸਿੰਘ,ਗੋਗਾ ਸਿੰਘ,ਜਗਰਾਜ ਸਿੰਘ,ਸੁਖਜਿੰਦਰ ਸਿੰਘ,ਸਰਪੰਚ ਗੁਰਸਿਮਰਨ ਸਿੰਘ ਗਿੱਲ,ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ,ਸਾਬਕਾ ਸਰਪੰਚ ਸੇਰ ਸਿੰਘ,ਸੁਰਗੁਣ ਸਿੰਘ,ਗੁਰਦੀਪ ਸਿੰਘ ਖਾਲਸਾ,ਰਾਮ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਯੂਥ ਆਗੂ ਭਾਈ ਗੁਰਪ੍ਰੀਤ ਸਿੰਘ ਖਾਲਸਾ ਧਾਰਮਿਕ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ