You are here

ਚਿੱਪ ਵਾਲੇ ਬਿਜਲੀ ਮੀਟਰਾ ਦਾ ਕੀਤਾ ਵਿਰੋਧ

ਹਠੂਰ,10,ਅਪ੍ਰੈਲ-(ਕੌਸ਼ਲ ਮੱਲ੍ਹਾ)-ਚਿੱਪ ਵਾਲੇ ਬਿਜਲੀ ਦੇ ਮੀਟਰ ਲਾਉਣ ਦੇ ਵਿਰੋਧ ਵਿਚ ਗ੍ਰਾਮ ਪੰਚਾਇਤ ਲਤਾਲਾ,ਸਮੂਹ ਪਿੰਡ ਵਾਸੀਆ ਅਤੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂਆ ਦਾ ਇੱਕ ਭਾਰੀ ਇਕੱਠ ਪਿੰਡ ਲਤਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ।ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਵਿੱਤ ਸਕੱਤਰ ਕਾਮਰੇਡ ਬਲਦੇਵ ਸਿੰਘ ਲਤਾਲਾ,ਸਰਪੰਚ ਸੁਖਵਿੰਦਰ ਸਿੰਘ, ਪ੍ਰਧਾਨ ਬੰਤ ਸਿੰਘ,ਪ੍ਰਧਾਨ ਜਸਵਿੰਦਰ ਸਿੰਘ,ਕੁਲਦੀਪ ਸਿੰਘ,ਨਰਿੰਦਰ ਸਿੰਘ ਗੋਰਾ ਆਦਿ ਆਗੂਆ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋ ਸਮੇਂ-ਸਮੇਂ ਤੇ ਪੰਜਾਬ ਨੂੰ ਨਿਸਾਨਾ ਬਣਾਇਆ ਜਾ ਰਿਹਾ ਹੈ ਭਾਵੇ ਕਾਲੇ ਕਾਨੂੰਨ ਕਿਸਾਨਾ ਦੇ ਏਕੇ ਨੇ ਰੱਦ ਕਰਵਾ ਦਿੱਤੇ ਹਨ ਪਰ ਕੇਂਦਰ ਸਰਕਾਰ ਵੱਲੋ ਕਿਸਾਨਾ ਅਤੇ ਪੰਜਾਬ ਵਿਰੋਧੀ ਅਨੇਕਾ ਹੋਰ ਕਾਨੂੰਨ ਤਿਆਰ ਕੀਤੇ ਜਾ ਰਹੇ ਹਨ।ਉਨ੍ਹਾ ਕਿਹਾ ਕਿ ਅਸੀ ਪਿੰਡਾ ਅਤੇ ਸਹਿਰਾ ਵਿਚ ਚਿੱਪ ਵਾਲੇ ਬਿਜਲੀ ਦੇ ਮੀਟਰ ਨਹੀ ਲੱਗਣ ਦੇਵਾਗੇ।ਚਿੱਪ ਵਾਲੇ ਮੀਟਰ ਤਿਆਰ ਕਰਨ ਵਾਲੀਆ ਨਿਜੀ ਕੰਪਨੀਆ ਕੇਂਦਰ ਸਰਕਾਰ ਦੇ ਚਹੇਤਿਆ ਦੀਆ ਕੰਪਨੀਆ ਹਨ।ਜਿਸ ਕਰਕੇ ਪੰਜਾਬ ਵਿਚ ਚਿੱਪ ਵਾਲੇ ਮੀਟਰ ਲਾਉਣ ਲਈ ਪੰਜਾਬ ਦੇ ਲੋਕਾ ਨਾਲ ਧੱਕਾ ਵਰਤਿਆ ਜਾ ਰਿਹਾ ਹੈ।ਉਨ੍ਹਾ ਕਿਹਾ ਕਿ ਪੰਜਾਬ ਵਿਚ ਪਾਵਰਕਾਮ ਵੱਲੋ ਬਿਜਲੀ ਦੇ ਮੀਟਰ 13 ਸਾਲ ਪਹਿਲਾ ਹੀ ਘਰਾ ਵਿਚੋ ਬਾਹਰ ਕੱਢੇ ਕੇ ਲਗਾ ਦਿੱਤੇ ਸਨ,ਜਿਸ ਨਾਲ ਪੰਜਾਬ ਵਿਚ ਬਿਜਲੀ ਚੋਰੀ ਬੰਦ ਹੋ ਚੁੱਕੀ ਹੈ,ਮੌਜੂਦਾ ਸਮੇਂ ਵਿੱਚ ਚਿੱਪ ਵਾਲੇ ਮੀਟਰ ਲਾਉਣ ਦੀ ਕੋਈ ਜਰੂਰਤ ਨਹੀ ਹੈ।ਉਨ੍ਹਾ ਸਮੂਹ ਪਿੰਡਾ ਅਤੇ ਸਹਿਰਾ ਦੇ ਲੋਕਾ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਪਾਵਰਕਾਮ ਦਾ ਅਧਿਕਾਰੀ ਚਿੱਪ ਵਾਲਾ ਮੀਟਰ ਲਾਉਣ ਲਈ ਆਉਦਾ ਹੈ ਤਾਂ ਉਸ ਦਾ ਸਖਤ ਵਿਰੋਧ ਕਰੋ ਅਤੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਤੁਹਾਡੇ ਨਾਲ ਖੜ੍ਹੀ ਹੈ।ਇਸ ਮੌਕੇ ਉਨ੍ਹਾ ਨਾਲ ਸਰਪੰਚ ਸੁਖਵਿੰਦਰ ਸਿੰਘ,ਹਰਪ੍ਰੀਤ ਸਿੰਘ ਲਤਾਲਾ,ਸਤਵੰਤ ਸਿੰਘ,ਜਗਰੂਪ ਸਿੰਘ,ਮਹਿੰਦਰ ਸਿੰਘ,ਅਜੈਬ ਸਿੰਘ,ਕੁਲਵੰਤ ਸਿੰਘ,ਬੱਬੀ ਸਿੰਘ,ਕੁਲਵੀਰ ਸਿੰਘ,ਪਰਮਿੰਦਰ ਸਿੰਘ,ਕਾਲਾ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਲਤਾਲਾ ਵਾਸੀ ਹਾਜ਼ਰ ਸਨ।