ਵਿਧਾਇਕ ਮਾਣੂੰਕੇ ਨੇ ਕਣਕ ਦੀ ਖਰੀਦ ਸ਼ੁਰੂ ਕਰਵਾਈ

ਹਠੂਰ,10,ਅਪ੍ਰੈਲ-(ਕੌਸ਼ਲ ਮੱਲ੍ਹਾ)-ਆਮ-ਆਦਮੀ ਪਾਰਟੀ ਦੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਆਪਣੇ ਪੇਕੇ ਪਿੰਡ ਮਾਣੂੰਕੇ ਦੀ ਦਾਣਾ ਮੰਡੀ ਤੋ ਕਣਕ ਦੀ ਖਰੀਦ ਸੁਰੂ ਕਰਵਾਈ।ਇਸੇ ਤਰ੍ਹਾਂ ਆਮ-ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੋ:ਸੁਖਵਿੰਦਰ ਸਿੰਘ ਸੁੱਖੀ ਨੇ ਪਿੰਡ ਚਕਰ ਅਤੇ ਲੱਖਾ ਦੀਆ ਦਾਣਾ ਮੰਡੀਆ ਵਿਚ ਕਣਕ ਦੀ ਖਰੀਦ ਸੁਰੂ ਕਰਵਾਈ।ਇਸ ਮੌਕੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਪ੍ਰੋ:ਸੁਖਵਿੰਦਰ ਸਿੰਘ ਸੁੱਖੀ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਵੀ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ।ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆ ਸਖਤ ਹਦਾਇਤਾ ਹਨ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ ਕਿਸਾਨਾ ਨੂੰ ਪ੍ਰੇਸਾਨ ਕਰਦਾ ਹੈ ਤਾਂ ਉਸ ਦੀ ਸੂਚਨਾ ਤੁਸੀ ਹਲਕਾ ਵਿਧਾਇਕ ਨੂੰ ਤੁਰੰਤ ਦੇਵੋ।ਉਨ੍ਹਾ ਕਿਹਾ ਕਿ ਕਿਸਾਨਾ ਦੀ ਵੇਚੀ ਫਸਲ ਦੀ ਅਦਾਇਗੀ 48 ਘੰਟਿਆ ਵਿਚ ਕਿਸਾਨਾ ਦੇ ਬੈਂਕ ਖਾਤਿਆ ਵਿਚ ਪਾਈ ਜਾਵੇਗੀ।ਇਸ ਮੌਕੇ ਉਨ੍ਹਾ ਨਾਲ ਲੇਖਾਕਾਰ ਗੁਰਦੇਵ ਸਿੰਘ,ਪ੍ਰਧਾਨ ਗੁਰਦੇਵ ਸਿੰਘ ਜੈਦ,ਸਵਰਨਜੀਤ ਸਿੰਘ ਸਰਨਾ ਆੜ੍ਹਤੀਆ,ਮੋਹਣ ਲਾਲ,ਯੂਥ ਵਿੰਗ ਦੇ ਪ੍ਰਧਾਨ ਗੁਰਦੀਪ ਸਿੰਘ ਭੁੱਲਰ,ਮਨੋਜ ਕੁਮਾਰ,ਗੁਰਜੰਟ ਸਿੰਘ,ਰਣਜੀਤ ਸਿੰਘ,ਦਲਜੀਤ ਸਿੰਘ,ਜਗਜੀਤ ਸਿੰਘ,ਜਗਸੀਰ ਸਿੰਘ,ਬਲਜੀਤ ਸਿੰਘ,ਪੰਚ ਸੋਹਣ ਸਿੰਘ,ਬਲਵੀਰ ਸਿੰਘ,ਪਰਮਜੀਤ ਸਿੰਘ ਪਰਮਾ,ਗੁਰਮੀਤ ਸਿੰਘ ਖੱਤੀ,ਸੁੱਖਾ ਬਾਠ,ਬੇਅੰਤ ਸਿੰਘ ਆਦਿ ਹਾਜ਼ਰ ਸਨ।