ਲੁਧਿਆਣਾ

ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਹੋਲੀ ਦਾ ਤਿਉਹਾਰ ਮਨਾਇਆ

ਜਗਰਾਉ 17 ਮਾਰਚ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਜੂਨੀਅਰ ਵਿੰਗ ਦੇ ਬੱਚਿਆਂ ਵੱਲੋਂ ਹੋਲੀ ਦਾ ਤਿਉਹਾਰ ਮਨਾਇਆ ਗਿਆ। ਉਹਨਾਂ ਨੇ ਸਿਹਤ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਨਾ ਪਹੁੰਚਾਉਣ ਵਾਲੇ ਰੰਗਾਂ ਦੀ ਵਰਤੋਂ ਕਰਦੇ ਹੋਏ ਸਕੂਲ ਨੂੰ ਰੰਗਾਂ ਵਿਚ ਰੰਗ ਦਿੱਤਾ। ਉਹਨਾਂ ਆਪਣੇ ਅਧਿਆਪਕਾਂ ਨਾਲ ਵੀ ਇਸ ਤਿਉਹਾਰ ਦੀ ਸਾਂਝ ਪਾਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਪੂਰੇ ਸਮਾਜ ਨੂੰ ਇਸ ਤਿਉਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਬੱਚਿਆਂ ਨੂੰ ਹਰ ਇਕ ਦਿਨ ਤਿਉਹਾਰ ਦੀ ਮਹੱਤਤਾ ਬਾਰੇ ਦੱਸਣਾ ਸਾਡਾ ਫਰਜ਼ ਹੈ। ਉਹਨਾਂ ਦੱਸਿਆ ਕਿ ਚੰਗਿਆਈ ਕਿਵੇਂ ਬੁਰਾਈ ਤੇ ਜਿੱਤ ਪ੍ਰਾਪਤ ਕਰਦੀ ਹੈ ਉਹ ਹੋਲੀ ਦੀ ਪੁਰਾਤਨ ਗਾਥਾ ਤੋਂ ਅਸੀਂ ਭਲੀ-ਭਾਂਤ ਜਾਣੰੂ ਹਾਂ। ਇਸ ਲਈ ਪ੍ਰਮਾਤਮਾ ਸਰਵ-ਸ਼ਕਤੀਮਾਨ ਹੈ ਉਹ ਹੀ ਦੁਨੀਆ ਦਾ ਰਚਨਹਾਰ ਹੈ। ਇਨਸਾਨ ਨੂੰ ਕਦੇ ਵੀ ਕਿਸੇ ਤਰ੍ਹਾਂ ਦਾ ਘਮੰਡ ਨਹੀਂ ਕਰਨਾ ਚਾਹੀਦਾ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਹੋਲੀ ਦੀ ਵਧਾਈ ਦਿੱਤੀ ਅਤੇ ਨਾਲ ਹੀ ਹੋਲੇ-ਮਹੱਲੇ ਦੀਆਂ ਮੁਬਾਰਕਾਂ ਵੀ ਸਾਂਝੀਆਂ ਕੀਤੀਆਂ।

ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਨੇੜੇ ਨਾਨਕਸਰ ਜਗਰਾਓ ਨੇ ਹੋਲੇ ਮਹੱਲੇ ਤੇ ਸੰਗਤਾਂ ਲਈ ਜਲ ਦੀ ਸੇਵਾ ਕਰਨ ਵਜੋ ਵਾਟਰ ਟੈਂਕਰ ਰਵਾਨਾ ਕੀਤਾ

ਜਗਰਾਉ 17 ਮਾਰਚ (ਅਮਿਤ ਖੰਨਾ) ਨਾਨਕਸਰ ਜਗਰਾਓ (ਲੁਧਿਆਣਾ ) ਦੇ ਨਜਦੀਕੀ ਪੈਂਦੇ  ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਨੇ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਸੰਗਤਾ ਦੀ ਨਿਸਕਾਮ ਸੇਵਾ ਕਰਨ  ਵਜੋ ਵਾਟਰ ਟੈਂਕਰ ਨੁੰ ਰਵਾਨਾ ਕੀਤਾ । ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਦੇ ਮੱੁਖ ਸੇਵਾਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ  ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਖਾ ਦੀ ਤਾਦਾਦ ਵਿੱਚ ਸੰਗਤਾਂ ਨਤਮਸਤਕ ਹੁੁੰਦੀਆਂ ਹਨ ਤੇ ਕਈ ਥਾਵਾਂ ਤੇ ਉਨਾ ਨੂੰ ਪਾਣੀ ਦੀ ਸਮੱਸਿਆਂ ਆੳਂੁਦੀ ਹੈ ਜਿਸ ਵਜੋ ਵਾਟਰ ਟੈਂਕਰ ਹਰ ਜਗਾ  ਤੇ ਜਾ ਕੇ ਪਾਣੀ  ਮੁਹੱਈਆਂ ਕਰਵਾਉਣ ਦੀ ਸੇਵਾ ਕਰੇਗਾ । ਉਨਾ ਦੱਸਿਆ ਕਿ ਸੰਗਤਾਂ ਹੀਰਾਂ ਐਨੀਮਲਜ ਹਸਪਤਾਲ ਦੇ ਦੱਸੇ ਨੰਬਰ ਤੇ ਸੰਪਰਕ ਕਰਕੇ ਵੀ ਆਪਣੀ ਦੱਸੀ ਥਾਂ ਤੇ ਪਾਣੀ ਦੀ ਸੂਹਲਤ ਲੈ ਸਕਦੀਆਂ ਹਨ ਜਿਸ ਨਾਲ ਦੂਰੋ ਨੇੜਿਓ ਪੱੁਜੀਆਂ ਸੰਗਤਾਂ ਨੂੰ ਰਾਹਤ ਮਿਲੇਗੀ । ਉਨਾ ਦੱਸਿਆ ਕਿ ਹੀਰਾ ਐਨੀਮਲਜ ਹਸਪਤਾਲ ਵੱਲੋ ਬੇਸਹਾਰਾ ਜਖਮੀ ਗਊਆਂ ਤੇ ਹੋਰਨਾ ਜੀਵਾਂ ਦਾ ਨਿਸਕਾਮ ਇਲਾਜ ਕਰਨ ਤੋ ਇਲਾਵਾ ਹੋਰ ਵੀ ਸਮਾਜ ਸੇਵੀ ਕਾਰਜ ਕੀਤੇ ਜਾਂਦੇ ਹਨ ।  ਇਸ ਮੌਕੇ ਉਨਾ ਸੁਰਿੰਦਰ ਸਿੰਘ ਗਰੇਵਾਲ ਕੈਨੇਡਾ , ਆਰ.ਕੇ ਸਰਮਾ , ਜੋਬਨਪ੍ਰੀਤ ਸਿੰਘ, ਸੋਹਨ ਲਾਲ , ਹਿਰਦੇਪਾਲ ਸਿੰਘ, ਕੁਲਵੰਤ ਸਿੰਘ, ਜਗਤਾਰ ਸਿੰਘ, ਹਰਪ੍ਰੀਤ ਸਿੰਘ , ਕਾਕਾ ਪੰਡਿਤ ਸੇਵਾਦਾਰ, ਕੁਲਵਿੰਦਰ ਸਿੰਘ ਸੂਬੇਦਾਰ , ਦਵਿੰਦਰ ਸਿੰਘ ਢਿੱਲੋ ਆਦਿ ਵੀ ਹਾਜਿਰ ਸਨ ।

ਕਾਂਗਰਸੀ ਕੌਂਸਲਰਾਂ ਵੱਲੋਂ ਕੀਤੇ ਕਬਜ਼ਿਆਂ 'ਤੇ ਹੋਵੇ ਕਾਰਵਾਈ

ਜਗਰਾਉ 17 ਮਾਰਚ (ਅਮਿਤ ਖੰਨਾ) ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਫੇਰੀ ਦੌਰਾਨ ਕਾਂਗਰਸੀ ਕੌਂਸਲਰ ਵੱਲੋਂ ਕਾਂਗਰਸੀ ਕੌਂਸਲਰਾਂ ਦੇ ਹੀ ਨਾਜਾਇਜ਼ ਕਬਜੇ ਕਰਨ ਦੇ ਕੀਤਾ ਜਨਤਕ ਖੁਲਾਸਾ ਵਿਰੋਧੀਆਂ ਪਾਰਟੀਆਂ ਵੱਲੋਂ ਮੁੱਦਾ ਬਣਾ ਲਿਆ ਗਿਆ ਹੈ।ਇਸ 'ਤੇ ਵਿਰੋਧੀ ਕੌਂਸਲਰਾਂ ਨੇ ਕਬਜਾ ਕਰਨ ਵਾਲੇ ਕੌਂਸਲਰਾਂ ਦੇ ਨਾਵਾਂ ਦਾ ਖੁਲਾਸਾ ਕਰਨ ਤੇ ਉਨ੍ਹਾਂ ਵੱਲੋਂ ਕਰਵਾਏ ਗਏ ਨਾਜਾਇਜ਼ ਕਬਜ਼ੇ ਖਾਲੀ ਕਰਵਾ ਕੇ ਕਾਨੂੰਨੀ ਕਾਰਵਾਈ ਕਰਨ ਲਈ ਈਓ ਜਗਰਾਓਂ ਨੂੰ ਸ਼ਿਕਾਇਤ ਸੌਂਪੀ। ਸ਼ੋ੍ਮਣੀ ਅਕਾਲੀ ਦਲ ਦੇ ਕੌਂਸਲਰ ਅਮਰਜੀਤ ਮਾਲਵਾ, ਸਤੀਸ਼ ਕੁਮਾਰ ਪੱਪੂ, ਰਣਜੀਤ ਕੌਰ ਸਿੱਧੂ ਤੇ ਦਰਸ਼ਨਾ ਦੇਵੀ ਨੇ ਅੱਜ ਈਓ ਜਗਰਾਓਂ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਬੀਤੇ ਕੱਲ੍ਹ ਕਾਂਗਰਸੀ ਕੌਂਸਲਰ ਰਵਿੰਦਰਪਾਲ ਰਾਜੂ ਕਾਮਰੇਡ ਵੱਲੋਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਸਮੇਤ ਵੱਡੇ ਇਕੱਠ ਵਿਚ ਕੌਂਸਲਰਾਂ ਵੱਲੋਂ ਹੀ ਨਗਰ ਕੌਂਸਲ ਦੀਆਂ ਜਾਇਦਾਦਾਂ ਤੇ ਨਾਜਾਇਜ਼ ਕਬਜੇ ਕਰਨ ਦੇ ਦੋਸ਼ ਲਗਾਏ ਗਏ ਹਨ। ਉਨ੍ਹਾਂ ਕਿਹਾ ਕੌਂਸਲਰ ਰਾਜੂ ਵੱਲੋਂ ਸ਼ਰ੍ਹੇਆਮ ਲਗਾਏ ਗਏ ਦੋਸ਼ਾਂ ਦੀ ਸਚਾਈ ਨੂੰ ਜਾਂਚ ਦੌਰਾਨ ਸਾਹਮਣੇ ਲਿਆਂਦਾ ਜਾਵੇ ਤੇ ਇਸ ਜਾਂਚ ਵਿਚ ਜੇ ਕਿਸੇ ਵੱਲੋਂ ਨਾਜਾਇਜ਼ ਕਬਜੇ ਕੀਤੇ ਗਏ ਹਨ ਤਾਂ ਉਹ ਹਟਾ ਕੇ ਅਜਿਹਾ ਕਰਨ ਵਾਲੇ ਕੌਂਸਲਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਟੋਆਇਟਾ ਕੰਪਨੀ ਵਲੋਂ ਸਵੱਦੀ ਕਲਾਂ ਚ ਗਾਹਕ ਮਿਲਣੀ ਆਯੋਜਿਤ

ਮੁੱਲਾਂਪੁਰ ਦਾਖਾ 16 ਮਾਰਚ( ਸਤਵਿੰਦਰ ਸਿੰਘ ਗਿੱਲ)—ਲੁਧਿਆਣਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਸਵੱਦੀ ਕਲਾਂ ਵਿਖੇ ਅੱਜ ਟੋਆਇਟਾ ਕੰਪਨੀ ਵਲੋਂ ਗ੍ਰਾਮੀਣ ਗਾਹਕ ਮਿਲਣੀ ਆਯੋਜਿਤ ਕਰਵਾਈ ਗਈ ਜਿਸ ਵਿੱਚ ਕੰਪਨੀ ਵੱਲੋ ਲੋਕਾਂ ਨੂੰ ਕਾਰਾਂ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਟੋਆਇਟਾ ਇਨੋਵਾ ਅਤੇ ਫਾਰਚੂਨਰ ਤੋਂ ਇਲਾਵਾ ਕੰਪਨੀ ਦੀ ਅਰਬਨ ਕਰੂਜਰ ਅਤੇ ਹਾਲ ਹੀ ਵਿੱਚ ਲਾਂਚ ਹੋਈ ਗਲੰਜਾ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਬਹੁਤ ਹੀ ਨਵੇਂ ਫੀਚਰ ਹਨ ਉਸ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਟੋਆਇਟਾ ਕੰਪਨੀ ਨੇ ਸੀਨੀਅਰ ਗਰੁੱਪ ਜਨਰਲ ਮੈਨੇਜਰ ਸੁਨੀਲ ਖੰਨਾ,ਸੀਨੀਅਰ ਮੈਨੇਜਰ ਕੁਲਵੰਤ ਸਿੰਘ,ਟੀਮ ਰੀਡਰ ਰਾਜਵਿੰਦਰ ਸਿੰਘ ਅਤੇ ਜਸਮੀਤ ਸਿੰਘ ਆਦਿ ਨੇ ਸਵੱਦੀ ਕਲਾਂ ਪਿੰਡ ਦੇ ਸਾਬਕਾ ਸਰਪੰਚ ਗੁਰਚਰਨ ਸਿੰਘ ਚੰਨਾਂ,ਪੰਚ ਗੁਰਦੀਪ ਸਿੰਘ ਕਾਕਾ,ਸਾਬਕਾ ਪੰਚ ਜਗਤਾਰ ਸਿੰਘ ਆਦਿ ਨੂੰ ਜਿਥੇ ਕੰਪਨੀ ਦੀਆਂ ਨਵੀਆਂ ਕਾਰਾਂ ਬਾਰੇ ਜਾਣਕਾਰੀ ਦਿੱਤੀ ਉਥੇ ਇਹਨਾ ਆਗੂਆਂ ਦਾ ਸਨਮਾਨ ਵੀ ਕੀਤਾ।ਇਸ ਮੌਕੇ ਕੰਪਨੀ ਵਲੋਂ ਕਿਹਾ ਗਿਆ ਕਿ ਕੰਪਨੀ ਦੇ ਭਨੋਹੜ ਮੁੱਲਾਂਪੁਰ ਸ਼ੋਰੂਮ ਵਿੱਚ ਪੁੱਜ ਕੇ ਤੁਸੀ ਹਰ ਪ੍ਰਕਾਰ ਦੀ ਨਵੀਂ ਕਾਰ ਖਰੀਦ ਸਕਦੇ ਹੋ ਅਤੇ ਕਾਰ ਦੀ ਸਰਵਿਸ ਵਾਸਤੇ ਵੀ ਉਹਨਾ ਤੱਕ ਪਹੁੰਚ ਕਰ ਸਕਦੇ ਹੋ।

 ਪਿੰਡ ਲੰਮੇ ਤੋ ਖਟਕੜ ਕਲਾਂ ਨੂੰ ਕਾਫਲਾ ਰਵਾਨਾ

 ਹਠੂਰ,16,ਮਾਰਚ-(ਕੌਸ਼ਲ ਮੱਲ੍ਹਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਹੁੰ ਚੁੱਕ ਸਮਾਗਮ ਵਿਚ ਸਾਮਲ ਹੋਣ ਲਈ ਅੱਜ ਪਾਰਟੀ ਦੇ ਸੀਨੀਅਰ ਆਗੂ ਐਨ ਆਰ ਆਈ ਸਭਾ ਦੇ ਹਲਕਾ ਪ੍ਰਧਾਨ ਜਰਨੈਲ ਸਿੰਘ ਯੂ ਕੇ ਦੀ ਅਗਵਾਈ ਹੇਠ ਪਿੰਡ ਲੰਮੇ ਤੋ ਖਟਕੜ ਕਲਾਂ ਲਈ ਕਾਫਲਾ ਰਵਾਨਾ ਹੋਇਆ।ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਪ੍ਰਧਾਨ ਜਰਨੈਲ ਸਿੰਘ ਯੂ ਕੇ ਕਿਹਾ ਕਿ ਦੇਸ ਦੀ ਅਜਾਦੀ ਤੋ ਬਾਅਦ ਅੱਜ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਵੱਲੋ ਵੋਟਰਾ ਦੀ ਹਾਜਰੀ ਵਿਚ ਸਹੁੰ ਚੁੱਕੀ ਗਈ ਹੈ।ਜਿਸ ਤੋ ਸਾਫ ਸਿੱਧ ਹੋ ਚੁੱਕਾ ਹੈ ਕਿ ਅੱਜ ਪੰਜਾਬ ਵਿਚ ਆਮ-ਆਦਮੀ ਪਾਰਟੀ ਦਾ ਰਾਜ ਹੈ ਜੋ ਹਮੇਸਾ ਸ਼ਹੀਦੇ ਆਜਮ ਸ਼ਹੀਦ ਭਗਤ ਸਿੰਘ,ਰਾਜਗੁਰੂ,ਸੁਖਦੇਵ,ਇਨਕਲਾਬੀ ਸ਼ਹੀਦਾ ਅਤੇ ਗਦਰੀ ਬਾਬਿਆ ਦੀ ਸੋਚ ਤੇ ਪਹਿਰਾ ਦੇ ਰਹੀ ਹੈ।ਉਨ੍ਹਾ ਕਿਹਾ ਕਿ ਅੱਜ ਤੋ ਪਹਿਲਾ ਜੋ ਵੀ ਮੁੱਖ ਮੰਤਰੀ ਬਣੇ ਹਨ ਉਨ੍ਹਾ ਨੇ ਕਿਸੇ ਵੀ ਵੋਟਰ ਨੂੰ ਆਪਣੇ ਨਾਲ ਨਹੀ ਲਿਆ ਪਰ ਅੱਜ ਪੰਜਾਬ ਦੇ ਸਮੂਹ ਵੋਟਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਖੜੇ੍ਹ ਹਨ।ਉਨ੍ਹਾ ਕਿਹਾ ਕਿ ਜਲਦੀ ਹੀ ਪਿੰਡ ਲੰਮਾ ਵਿਚ ਇੱਕ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ।ਜਿਸ ਵਿਚ ਵਿਧਾਨ ਸਭਾ ਹਲਕਾ ਜਗਰਾਓ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ, ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ, ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੋ ਇਲਾਵਾ ਪਾਰਟੀ ਦੇ ਸੀਨੀਅਰ ਆਗੂਆ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਪਿੰਡ ਲੰਮਾ ਦੇ ਨੌਜਵਾਨ ਹਾਜ਼ਰ ਸਨ।
ਫੋਟੋ ਕੈਪਸ਼ਨ:-ਪ੍ਰਧਾਨ ਜਰਨੈਲ ਸਿੰਘ ਯੂ ਕੇ ਆਪਣੇ ਸਾਥੀਆ ਸਮੇਤ ਖਟਕੜ ਕਲਾਂ ਲਈ ਰਵਾਨਾ ਹੁੰਦੇ ਹੋਏ।
 

ਦਸਵੀ ਕਲਾਸ ਦੇ ਪਹਿਲੀ ਟਰਮ ਦਾ  ਨਤੀਜਾ 100 ਪ੍ਰਤੀਸਤ ਰਿਹਾ

ਹਠੂਰ,16,ਮਾਰਚ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੇ ਦਸਵੀ ਕਲਾਸ ਦੇ ਵਿਿਦਆਰਥੀਆ ਦਾ ਪਹਿਲੀ ਟਰਮ ਦਾ ਨਤੀਜਾ 100 ਪ੍ਰਤੀਸਤ ਰਿਹਾ।ਇਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਦੀ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਕਿਹਾ ਕਿ ਦਸਵੀ ਕਲਾਸ ਦੇ ਕੁੱਲ 76 ਵਿਿਦਆਰਥੀਆ ਨੇ ਇਮਤਿਹਾਨ ਦਿੱਤਾ ਸੀ।ਜਿਨ੍ਹਾ ਵਿਚੋ 11 ਵਿਿਦਆਰਥੀਆ ਨੇ 90 ਪ੍ਰਤੀਸਤ ਤੋ ਵੱਧ ਅੰਕ ਪ੍ਰਾਪਤ ਕੀਤੇ ਹਨ।ਜਿਨ੍ਹਾ ਵਿਚ ਨਵਜੀਤ ਕੌਰ ਪੁੱਤਰੀ ਜਸਵਿੰਦਰ ਸਿੰਘ ਰਾਮਾ ਨੇ 94 ਪ੍ਰਤੀਸਤ,ਹਰਨੀਤ ਕੌਰ ਪੁੱਤਰੀ ਕੁਲਵੰਤ ਸਿੰਘ ਬੁੱਟਰ ਕਲਾਂ ਨੇ 93.6% ਅਤੇ ਗਗਨਦੀਪ ਕੌਰ ਪੁੱਤਰੀ ਰੇਸਮ ਸਿੰਘ ਕੁੱਸਾ ਨੇ 91.6% ਪ੍ਰਤੀਸਤ ਅੰਕ ਪ੍ਰਾਪਤ ਕੀਤੇ ਹਨ।ਉਨ੍ਹਾ ਕਿਹਾ ਕਿ ਇਨ੍ਹਾ ਵਿਿਦਆਰਥਣਾ ਨੇ ਮੁੱਢਲੀਆ ਪੁਜੀਸਨਾ ਪ੍ਰਾਪਤ ਕਰਕੇ ਜਿਥੇ ਸਕੂਲ ਦਾ ਨਾਮ ਰੌਸਨ ਕੀਤਾ ਹੈ ਉੱਥੇ ਆਪਣਾ ਅਤੇ ਆਪਣੇ ਮਾਪਿਆ ਦਾ ਨਾਮ ਵੀ ਰੌਸਨ ਕੀਤਾ ਹੈ।ਇਸ ਮੌਕੇ ਚੇਅਰਮੈਨ ਜਗਜੀਤ ਸਿੰਘ ਯੂ ਐਸ ਏ ਨੇ ਕਿਹਾ ਕਿ ਵਿਿਦਆਰਥੀਆ ਵੱਲੋ ਪੁਜੀਸਨਾ ਪ੍ਰਾਪਤ ਕਰਨ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਨੂੰ ਜਾਦਾ ਹੈ।ਜਿਨ੍ਹਾ ਨੇ ਕੋਰੋਨਾ ਕਾਲ ਦੌਰਾਨ ਵੀ ਆਨਲਾਇਨ ਕਲਾਸਾ ਲਾ ਕੇ ਵਿਿਦਆਰਥੀਆ ਨੂੰ ਤਨਦੇਹੀ ਨਾਲ ਪੜ੍ਹਾਇਆ ਹੈ।ਇਸ ਮੌਕੇ ਉਨ੍ਹਾ ਨਾਲ ਵਾਇਸ ਪਿੰ੍ਰਸੀਪਲ ਕਸ਼ਮੀਰ ਸਿੰਘ,ਚੇਅਰਮੈਨ ਡਾ:ਚਮਕੌਰ ਸਿੰਘ,ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਹਰਪਾਲ ਸਿੰਘ ਮੱਲ੍ਹਾ,ਧਾਰਮਿਕ ਅਧਿਆਪਕ ਇੰਦਰਜੀਤ ਸਿੰਘ ਰਾਮਾ,ਹਰਦੀਪ ਸਿੰਘ ਸਿੱਧੂ,ਗੁਰਪ੍ਰੀਤ ਸਿੰਘ ਅਤੇ ਸਕੂਲ ਦਾ ਸਟਾਫ  ਹਾਜ਼ਰ ਸੀ।
ਫੋਟੋ ਕੈਪਸਨ:-ਮੁੱਢਲੀਆ ਪੁਜੀਸਨਾ ਪ੍ਰਾਪਤ ਕਰਨ ਵਾਲੀਆ ਵਿਿਦਆਰਥਣਾ ਨਾਲ ਸਕੂਲ ਦਾ ਸਟਾਫ ਅਤੇ ਪ੍ਰਬੰਧਕੀ ਕਮੇਟੀ।

ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੋਗੀ ਵੱਲੋਂ ਬਿਜਲੀ ਵਿਭਾਗ ਨੂੰ ਨਿਰਦੇਸ਼

 ਖ਼ਪਤਕਾਰਾਂ ਦੇ ਕੱਟੇ ਹੋਏ ਬਿਜਲੀ ਕੁਨੈਕਸ਼ਨ ਤੁਰੰਤ ਬਹਾਲ ਕੀਤੇ ਜਾਣ

 ਕਿਹਾ! ਜਨਤਾ ਦੀ ਸਹੂਲਤ ਲਈ ਬਿੱਲਾਂ ਦੀ ਬਕਾਇਆ ਰਾਸ਼ੀ ਆਸਾਨ ਕਿਸ਼ਤਾਂ 'ਚ ਲਈ ਜਾਵੇ

 ਨਗਰ ਨਿਗਮ ਦੇ ਅਧਿਕਾਰੀਆਂ ਨਾਲ ਵੀ ਕੀਤੀ ਮੀਟਿੰਗ

ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ - ਵਿਧਾਇਕ ਗੁਰਪ੍ਰੀਤ ਬੱਸੀ ਗੋਗੀ

ਲੁਧਿਆਣਾ, 15 ਮਾਰਚ (ਰਣਜੀਤ ਸਿੱਧਵਾਂ) -  ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਅੱਜ ਸਥਾਨਕ ਸਰਕਟ ਹਾਊਸ ਵਿਖੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਉੱਚ ਅਧਿਕਾਰੀਆਂ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਜਿਹੜੇ ਖ਼ਪਤਕਾਰਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟੇ ਹੋਏ ਹਨ, ਉਨ੍ਹਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ।ਇਸ ਮੌਕੇ ਉਨ੍ਹਾਂ ਦੇ ਨਾਲ ਪੀ.ਐਸ.ਪੀ.ਸੀ.ਐਲ. ਦੇ ਚੀਫ ਇੰਜੀਨੀਅਰ ਸ. ਜਸਬੀਰ ਸਿੰਘ ਭੁੱਲਰ ਅਤੇ ਡਿਪਟੀ ਚੀਫ ਇੰਜੀਨੀਅਰ ਸ੍ਰੀ ਸੰਜੀਵ ਪ੍ਰਭਾਕਰ ਵੀ ਮੌਜੂਦ ਸਨ।ਵਿਧਾਇਕ ਸ੍ਰੀ ਗੋਗੀ ਨੇ ਸਪੱਸ਼ਟ ਕੀਤਾ ਕਿ ਸੂਬੇ ਵਿੱਚ ਜਨਤਾ ਵੱਲੋਂ ਆਪਣਾ ਫਤਵਾ ਜਾਰੀ ਕਰਦਿਆਂ ਆਮ ਲੋਕਾਂ ਵਾਲੀ 'ਆਮ ਆਦਮੀ ਪਾਰਟੀ' ਦੀ ਸਰਕਾਰ ਬਣਾਈ ਗਈ ਹੈ। ਉਨਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਮ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਜਿਸ ਦੇ ਤਹਿਤ ਉਨ੍ਹਾਂ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ 'ਚ ਜਿਹੜੇ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਬਿੱਲਾਂ ਦਾ ਭੁਗਤਾਨ ਨਾ ਹੋਣ ਕਰਕੇ ਕੱਟੇ ਗਏ ਸਨ ਉਨ੍ਹਾਂ ਨੂੰ ਫੋਰੀ ਤੌਰ 'ਤੇ ਬਹਾਲ ਕੀਤਾ ਜਾਵੇ। ਉਨ੍ਹਾ ਇਹ ਵੀ ਨਿਰਦੇਸ਼ ਦਿੱਤੇ ਕਿ ਖ਼ਪਤਾਕਾਰਾਂ ਦੇ ਬਕਾਇਆ ਬਿੱਲਾਂ ਨੂੰ ਆਸਾਨ ਕਿਸ਼ਤਾਂ ਵਿੱਚ ਵਸੂਲਿਆ ਜਾਵੇ ਤਾਂ ਜੋ ਖ਼ਪਤਕਾਰਾਂ ਨੂੰ ਵੀ ਬਕਾਇਆ ਰਾਸ਼ੀ ਦੀ ਅਦਾਇਗੀ ਕਰਨ ਲਈ ਕੋਈ ਔਕੜ ਪੇਸ਼ ਨਾ ਆਵੇ। ਉਨ੍ਹਾਂ ਖ਼ਪਤਾਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰ ਨੂੰ ਸਹਿਯੋਗ ਦੇਣ ਅਤੇ ਤੁਰੰਤ ਆਪਣੇ ਸਬੰਧਤ ਬਿਜਲੀ ਦਫ਼ਤਰ ਵਿਖੇ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਸੁਧਾਰ ਲਿਆਂਦਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਮ ਜਨਤਾ ਦੀ ਸਹੂਲਤ ਲਈ  ਆਪਣੇ ਦਫ਼ਤਰਾਂ ਵਿੱਚ ਹੈਲਪ ਡੈਸਕ ਵੀ ਸਥਾਪਤ ਕਰਨ।
ਮੀਡੀਆ ਵੱਲੋਂ ਪੁੱਛੇ ਗਏ ਸਵਾਲ ਦਾ ਜੁਆਬ ਦਿੰਦਿਆਂ ਡਿਪਟੀ ਚੀਫ਼  ਇੰਜੀਨੀਅਰ ਸ੍ਰੀ ਪ੍ਰਭਾਕਰ ਨੇ ਕਿਹਾ ਕਿ ਲਗਭਗ 23 ਹਜ਼ਾਰ ਦੇ ਕਰੀਬ ਸ਼ਹਿਰ ਵਿੱਚ ਘਰੇਲੂ ਅਤੇ ਕਮਰਸ਼ੀਅਲ ਕੁਨੈਕਸ਼ਨ ਬਿੱਲ ਜਮ੍ਹਾਂ ਨਾ ਕਰਵਾਏ ਜਾਣ ਕਰਕੇ ਕੱਟੇ ਗਏ ਹਨ ਜਿਸਦੀ ਖ਼ਪਤਕਾਰਾਂ ਵੱਲ ਕਰੀਬ 160 ਤੋਂ 165 ਕਰੋੜ ਦੀ ਬਕਾਇਆ ਰਾਸ਼ੀ ਖੜੀ ਹੈ।ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਉਨ੍ਹਾਂ ਲੋਕਾਂ ਦੀ ਲੰਬੇ ਸਮੇਂ ਤੋ਼ ਚੱਲ ਰਹੀ ਮੰਗ ਦਾ ਨਿਪਟਾਰਾ ਕਰਦੇ ਹੋਏ ਸ੍ਰੀ ਗੋਗੀ ਨੇ ਸਥਾਨਕ ਨਿਊ ਸ਼ਾਮ ਨਗਰ ਨੇੜੇ ਸੁਨੇਤ ਫਾਟਕਾਂ ਵਿਖੇ ਲੱਗਾ ਪੁਰਾਣਾ ਕੂੜੇ ਦਾ ਡੰਪ ਵੀ ਨਗਰ ਨਿਗਮ ਦੇ ਅਧਿਕਾਰੀਆਂ ਰਾਹੀਂ ਚੁਕਵਾਇਆ, ਜਿਸ ਨਾਲ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ। ਪ੍ਰੈੱਸ ਕਾਨਫਰੰਸ ਤੋਂ ਬਾਅਦ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸ਼ਹਿਰ ਵਿੱਚ ਥਾਂ-ਥਾਂ ਲੱਗੇ ਕੂੜੇ ਦੇ ਡੰਪ ਤੁਰੰਤ ਖ਼ਤਮ ਕੀਤੇ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਸਟਾਫ ਦੀ ਦਿਨ-ਰਾਤ ਸ਼ਿਫਟਾਂ ਵਿੱਚ ਡਿਊਟੀ ਲਗਾ ਕੇ ਅਣ-ਅਧਿਕਾਰਤ ਥਾਵਾਂ 'ਤੇ ਕੂੜਾ ਸੁੱਟਣ ਵਾਲਿਆਂ 'ਤੇ ਵੀ ਨਜ਼ਰ ਰੱਖੀ ਜਾਵੇ ਤਾਂ ਜੋ ਸ਼ਹਿਰ ਦੀ ਸਫਾਈ ਵਿਵਸਥਾ ਵਿੱਚ ਸੁਧਾਰ ਹੋ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨਿਗਮ ਨੂੰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਲੱਗਣ ਵਾਲੀਆਂ ਸਬਜ਼ੀ ਮੰਡੀਆਂ ਵਿੱਚ ਸਰਗਰਮ ਮਾਫੀਆਂ 'ਤੇ ਨਕੇਲ ਕੱਸਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਗਰੀਬ ਰੇਹੜੀਆਂ ਵਾਲਿਆਂ ਪਾਸੋਂ ਧੱਕੇ ਨਾਲ ਉਗਰਾਹੀ ਕੀਤੀ ਜਾਂਦੀ ਹੈ। ਉਨ੍ਹਾਂ ਸਬਜ਼ੀ ਵਿਕਰੇਤਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਿਡਰ ਹੋ ਕੇ ਆਪਣਾ ਕੰਮ ਕਰਨ। ਮੀਟਿੰਗ ਦੌਰਾਨ ਉਨ੍ਹਾਂ ਨਾਲ ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਤੇ ਸਟਾਫ ਤੋਂ ਇਲਾਵਾ ਉਨ੍ਹਾਂ ਦੀ ਟੀਮ ਵਿੱਚ ਸ੍ਰੀ ਗੋਲਡੀ ਸ਼ਰਮਾ, ਸ੍ਰੀ ਪਰਮਵੀਰ ਸਿੰਘ ਅਠਵਾਲ, ਸ੍ਰੀ ਸਤਵੀਰ ਸਿੰਘ, ਸ੍ਰੀ ਸਤਨਾਮ ਸਿੰਘ ਸੰਨੀ ਮਾਸਟਰ ਅਤੇ ਸ੍ਰੀ ਧਰੁਵ ਅਗਰਵਾਲ ਵੀ ਹਾਜ਼ਰ ਸਨ। ਵਿਧਾਇਕ ਸ੍ਰੀ ਗੋਗੀ ਨੇ ਕਿਹਾ ਸੂਬੇ ਵਿੱਚ ਸ. ਭਗਵੰਤ ਸਿੰਘ ਮਾਨ ਦੀ ਅਗੁਵਾਈ ਵਾਲੀ ਸਰਕਾਰ ਆਮ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

ਗਰੀਨ ਪੰਜਾਬ ਮਿਸ਼ਨ ਟੀਮ ਵਲੋਂ ਅਨੋਖੇ ਢੰਗ ਨਾਲ ਮਨਾਇਆ ਵਾਤਾਵਰਣ ਦਿਵਸ

ਜਗਰਾਉਂ ਮਾਰਚ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਧਰਤੀ ਦੇ 33 % ਹਿੱਸੇ ਨੂੰ ਰੁੱਖਾਂ ਨਾਲ ਸਜਾਉਣ ਦਾ ਸੁਪਨਾ ਦੇਖਣ ਵਾਲੀ ਜੀ ਪੀ ਐਮ ਟੀਮ ਨੇ ਵਾਤਾਵਰਣ ਦਿਵਸ ਅਨੋਖੇ ਤਰੀਕੇ ਨਾਲ ਉਦਾਰਣ ਦੇ ਕੇ ਮਨਾਇਆ ,ਟੀਮ ਵਲੋਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਗਲੋਬਲ ਵਾਰਮਿੰਗ ਕਾਰਣ ਧਰਤੀ ਦੀ ਤਪਸ਼ ਇਹਨੀ ਵੱਧ ਚੁੱਕੀ ਹੈ ਕਿ ਜਿੰਨੇ ਵੀ ਬਰਫ ਦੇ ਗਲੇਸ਼ੀਅਰ ਹਨ ਓਹ ਇਸ ਗਰਮੀ ਕਾਰਣ ਪਿਘਲ ਰਹੇ ਹਨ ਅਤੇ ਦੁਨੀਆਂ ਦੇ ਹਰ ਇਨਸਾਨ ਦੇ ਗਲ਼ ਵਿੱਚ ਫਾਂਸੀ ਦਾ ਫੰਧਾ ਹੈ ਜਿਵੇਂ ਜਿਵੇਂ ਬਰਫ ਪਿਘਲ ਰਹੀ ਹੈ ਉਵੇਂ ਉਵੇਂ ਇਨਸਾਨੀ ਜਿੰਦਗੀ ਮੌਤ ਦੇ ਕਰੀਬ ਜਾ ਰਹੀ ਹੈ ਟੀਮ ਦੇ ਪ੍ਰੋ ਕਰਮ ਸਿੰਘ ਸੰਧੂ, ਸਤਪਾਲ ਸਿੰਘ ਦੇਹੜਕਾ ਅਤੇ ਮੈਡਮ ਕੰਚਨ ਗੁਪਤਾ ਜੀ ਨੇ ਬੜੇ ਦੁਖੀ ਹਿਰਦੇ ਨਾਲ ਕਿਹਾ ਕਿ ਅੱਜ ਦਾ ਇਨਸਾਨ ਚੁਪ ਚਾਪ ਆਪਣੀ ਮੌਤ ਦਾ ਤਮਾਸ਼ਾ ਦੇਖ ਰਿਹਾ ਹੈ ਨਾ ਕੁਝ ਬੋਲ ਰਿਹਾ ਹੈ ਨਾ ਕੁਝ ਕਰ ਰਿਹਾ ਹੈ ਜੇ ਹੁਣ ਵੀ ਨਾ ਸੰਭਲੇ ਤਾ ਇਨਸਾਨ ਦੀ ਹੋਂਦ ਨੂੰ ਬਚਾਉਣਾ ਹੀ ਅਸੰਭਵ ਹੋ ਜਾਣਾ ਹੈ।

ਮਾਣੂੰਕੇ ਦੀ ਜਿੱਤ 'ਤੇ ਵਧਾਈ ਦਿੱਤੀ

ਜਗਰਾਉ 15 ਮਾਰਚ (ਅਮਿਤ ਖੰਨਾ) ਇਲਾਕੇ ਤੋਂ ਦੂਜੀ ਵਾਰ ਚੋਣ ਜਿੱਤੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਜਿੱਤ ਦੀ ਖੁਸ਼ੀ ਵਿਚ ਸਮਾਜ ਸੇਵੀ ਇੰਦਰਜੀਤ ਲੰਮਾ ਨੇ ਜਿੱਤ 'ਤੇ ਵਧਾਈ ਦਿੱਤੀ ਇੰਦਰਜੀਤ ਲੰਮਾ ਦੀ ਅਗਵਾਈ ਹੇਠ ਵਿਧਾਇਕਾ ਦੀ ਜਿੱਤ 'ਤੇ ਖੁਸ਼ੀ ਪ੍ਰਗਟਾਉਂਦਿਆਂ ਬੁਲਾਰਿਆਂ ਨੇ ਕਿਹਾ ਜਗਰਾਓਂ ਵਾਸੀਆਂ ਨੂੰ ਵਿਧਾਇਕਾ ਮਾਣੂੰਕੇ ਤੋਂ ਬਹੁਤ ਆਸਾਂ ਹਨ। ਹੁਣ ਉਨ੍ਹਾਂ ਵੱਲੋਂ ਪਹਿਲ ਦੇ ਆਧਾਰ 'ਤੇ ਲੋਕਾਂ ਦੀਆਂ ਆਸਾਂ 'ਤੇ ਖਰਾ ਉਤਰਨ ਲਈ ਹੰਭਲਾ ਮਾਰਨਾ ਪਵੇਗਾ।ਉਨ੍ਹਾਂ ਵਿਧਾਇਕਾ ਮਾਣੂੰਕੇ ਨੂੰ ਜਿੱਤ 'ਤੇ ਵਧਾਈ ਦਿੱਤੀ। ਇਸ ਮੌਕੇ ਇਸ ਮੌਕੇ ਸਮਾਜ ਸੇਵੀ ਇੰਦਰਜੀਤ ਲੰਮਾ , ਲਵਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਗੁਰਵੀਰ, ਬੂਟਾ ਸਿੰਘ, ਹੈਪੀ ਲੰਮਾ ,ਬਲਵਿੰਦਰ ਸਿੰਘ, ਸੁੱਖਾ ਚਕਰ ਆਦਿ ਹਾਜ਼ਰ ਸਨ।

ਬਲੌਜ਼ਮਜ਼ ਵਿਖੇ ਨਰਸਰੀ ਦੇ ਵਿਿਦਆਰਥੀਆਂ ਦਾ ਸੁਆਗਤ

ਜਗਰਾਉ 14 ਮਾਰਚ (ਅਮਿਤ ਖੰਨਾ) ਪੰਬਲੌਜ਼ਮਜ਼ ਕਾਨਵੈਂਟ ਸਕੂਲ ਵਿਚ ਅੱਜ ਨਵੇਂ ਸ਼ੈਸ਼ਨ ਦੀ ਅਰੰਭਤਾ ਮੌਕੇ ਨਰਸਰੀ ਵਿਚ ਨਵੇਂ ਦਾਖਲ ਹੋਏ ਬੱਚਿਆਂ ਨੂੰ ਜੀ ਆਇਆਂ ਆਖਿਆ ਗਿਆ ਉਹਨਾਂ ਬੱਚਿਆਂ ਨੇ ਸਿੱਖਿਆ ਦੇ ਖੇਤਰ ਵਿਚ ਆਪਣੇ ਬਚਪਨ ਦੀ ਪੁਲਾਘਾਂ ਪੁੱਟਦੇ ਹੋਏ ਨਿੱਕੇ - ਨਿੱਕੇ ਬਸਤੇ ਲੈ ਕੇ ਸਕੂਲ ਵਿਚ ਦਾਖਲ ਹੋਏ। ਉਹਨਾਂ ਦੇ ਅਧਿਆਪਕਾਂ ਨੇ ਬੱਚਿਆਂ ਨੂੰ ਘਰ ਵਰਗਾ ਮਹੌਲ ਦਿੰਦੇ ਹੋਏ ਉਹਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਅਮਰਜੀਤ ਕੌਰ ਨਾਜ਼ ਨੇ ਇਹਨਾਂ ਨਿੱਕੇ – ਨਿੱਕੇ ਬੱਚਿਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹਨਾਂ ਨੇ ਆਪਣੇ ਜੀਵਨ ਦੀ ਅੱਜ ਇਕ ਨਵੀਂ ਸ਼ੁਰੂਆਤ ਕੀਤੀ ਹੈ। ਅਸੀਂ ਇਥੋਂ ਇਹਨਾਂ ਨੂੰ ਚੰਗੀ ਸਿਿਖਆ ਦੇ ਕੇ ਆਪਣੇ ਆਉਣ ਵਾਲੇ ਭਵਿੱਖ ਦੇ ਅਜਿਹੇ ਚਮਕਦੇ ਸਿਤਾਰੇ ਬਣਾ ਕੇ ਭੇਜਾਂਗੇ ਜਿਸ ਉੱਤੇ ਇਹਨਾਂ ਦੇ ਮਾਪੇ ਮਾਣ ਮਹਿਸੂਸ ਕਰਨਗੇ। ਮੇਰੀਆਂ ਦੁਆਵਾਂ ਹਮੇਸ਼ਾਂ ਇਹਨਾਂ ਦੇ ਨਾਲ ਹਨ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ. ਮਨਪ੍ਰੀਤ ਸਿੰਘ ਬਰਾੜ, ਸ.ਅਜਮੇਰ ਸਿੰਘ ਰੱਤੀਆਂ ਨੇ ਵੀ ਇਹਨਾਂ ਦੇ ਬੱਚਿਆਂ ਦੇ ਚੰਗੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।