You are here

ਕਾਂਗਰਸੀ ਕੌਂਸਲਰਾਂ ਵੱਲੋਂ ਕੀਤੇ ਕਬਜ਼ਿਆਂ 'ਤੇ ਹੋਵੇ ਕਾਰਵਾਈ

ਜਗਰਾਉ 17 ਮਾਰਚ (ਅਮਿਤ ਖੰਨਾ) ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਫੇਰੀ ਦੌਰਾਨ ਕਾਂਗਰਸੀ ਕੌਂਸਲਰ ਵੱਲੋਂ ਕਾਂਗਰਸੀ ਕੌਂਸਲਰਾਂ ਦੇ ਹੀ ਨਾਜਾਇਜ਼ ਕਬਜੇ ਕਰਨ ਦੇ ਕੀਤਾ ਜਨਤਕ ਖੁਲਾਸਾ ਵਿਰੋਧੀਆਂ ਪਾਰਟੀਆਂ ਵੱਲੋਂ ਮੁੱਦਾ ਬਣਾ ਲਿਆ ਗਿਆ ਹੈ।ਇਸ 'ਤੇ ਵਿਰੋਧੀ ਕੌਂਸਲਰਾਂ ਨੇ ਕਬਜਾ ਕਰਨ ਵਾਲੇ ਕੌਂਸਲਰਾਂ ਦੇ ਨਾਵਾਂ ਦਾ ਖੁਲਾਸਾ ਕਰਨ ਤੇ ਉਨ੍ਹਾਂ ਵੱਲੋਂ ਕਰਵਾਏ ਗਏ ਨਾਜਾਇਜ਼ ਕਬਜ਼ੇ ਖਾਲੀ ਕਰਵਾ ਕੇ ਕਾਨੂੰਨੀ ਕਾਰਵਾਈ ਕਰਨ ਲਈ ਈਓ ਜਗਰਾਓਂ ਨੂੰ ਸ਼ਿਕਾਇਤ ਸੌਂਪੀ। ਸ਼ੋ੍ਮਣੀ ਅਕਾਲੀ ਦਲ ਦੇ ਕੌਂਸਲਰ ਅਮਰਜੀਤ ਮਾਲਵਾ, ਸਤੀਸ਼ ਕੁਮਾਰ ਪੱਪੂ, ਰਣਜੀਤ ਕੌਰ ਸਿੱਧੂ ਤੇ ਦਰਸ਼ਨਾ ਦੇਵੀ ਨੇ ਅੱਜ ਈਓ ਜਗਰਾਓਂ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਬੀਤੇ ਕੱਲ੍ਹ ਕਾਂਗਰਸੀ ਕੌਂਸਲਰ ਰਵਿੰਦਰਪਾਲ ਰਾਜੂ ਕਾਮਰੇਡ ਵੱਲੋਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਸਮੇਤ ਵੱਡੇ ਇਕੱਠ ਵਿਚ ਕੌਂਸਲਰਾਂ ਵੱਲੋਂ ਹੀ ਨਗਰ ਕੌਂਸਲ ਦੀਆਂ ਜਾਇਦਾਦਾਂ ਤੇ ਨਾਜਾਇਜ਼ ਕਬਜੇ ਕਰਨ ਦੇ ਦੋਸ਼ ਲਗਾਏ ਗਏ ਹਨ। ਉਨ੍ਹਾਂ ਕਿਹਾ ਕੌਂਸਲਰ ਰਾਜੂ ਵੱਲੋਂ ਸ਼ਰ੍ਹੇਆਮ ਲਗਾਏ ਗਏ ਦੋਸ਼ਾਂ ਦੀ ਸਚਾਈ ਨੂੰ ਜਾਂਚ ਦੌਰਾਨ ਸਾਹਮਣੇ ਲਿਆਂਦਾ ਜਾਵੇ ਤੇ ਇਸ ਜਾਂਚ ਵਿਚ ਜੇ ਕਿਸੇ ਵੱਲੋਂ ਨਾਜਾਇਜ਼ ਕਬਜੇ ਕੀਤੇ ਗਏ ਹਨ ਤਾਂ ਉਹ ਹਟਾ ਕੇ ਅਜਿਹਾ ਕਰਨ ਵਾਲੇ ਕੌਂਸਲਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।