ਹਠੂਰ,16,ਮਾਰਚ-(ਕੌਸ਼ਲ ਮੱਲ੍ਹਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਹੁੰ ਚੁੱਕ ਸਮਾਗਮ ਵਿਚ ਸਾਮਲ ਹੋਣ ਲਈ ਅੱਜ ਪਾਰਟੀ ਦੇ ਸੀਨੀਅਰ ਆਗੂ ਐਨ ਆਰ ਆਈ ਸਭਾ ਦੇ ਹਲਕਾ ਪ੍ਰਧਾਨ ਜਰਨੈਲ ਸਿੰਘ ਯੂ ਕੇ ਦੀ ਅਗਵਾਈ ਹੇਠ ਪਿੰਡ ਲੰਮੇ ਤੋ ਖਟਕੜ ਕਲਾਂ ਲਈ ਕਾਫਲਾ ਰਵਾਨਾ ਹੋਇਆ।ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਪ੍ਰਧਾਨ ਜਰਨੈਲ ਸਿੰਘ ਯੂ ਕੇ ਕਿਹਾ ਕਿ ਦੇਸ ਦੀ ਅਜਾਦੀ ਤੋ ਬਾਅਦ ਅੱਜ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਵੱਲੋ ਵੋਟਰਾ ਦੀ ਹਾਜਰੀ ਵਿਚ ਸਹੁੰ ਚੁੱਕੀ ਗਈ ਹੈ।ਜਿਸ ਤੋ ਸਾਫ ਸਿੱਧ ਹੋ ਚੁੱਕਾ ਹੈ ਕਿ ਅੱਜ ਪੰਜਾਬ ਵਿਚ ਆਮ-ਆਦਮੀ ਪਾਰਟੀ ਦਾ ਰਾਜ ਹੈ ਜੋ ਹਮੇਸਾ ਸ਼ਹੀਦੇ ਆਜਮ ਸ਼ਹੀਦ ਭਗਤ ਸਿੰਘ,ਰਾਜਗੁਰੂ,ਸੁਖਦੇਵ,ਇਨਕਲਾਬੀ ਸ਼ਹੀਦਾ ਅਤੇ ਗਦਰੀ ਬਾਬਿਆ ਦੀ ਸੋਚ ਤੇ ਪਹਿਰਾ ਦੇ ਰਹੀ ਹੈ।ਉਨ੍ਹਾ ਕਿਹਾ ਕਿ ਅੱਜ ਤੋ ਪਹਿਲਾ ਜੋ ਵੀ ਮੁੱਖ ਮੰਤਰੀ ਬਣੇ ਹਨ ਉਨ੍ਹਾ ਨੇ ਕਿਸੇ ਵੀ ਵੋਟਰ ਨੂੰ ਆਪਣੇ ਨਾਲ ਨਹੀ ਲਿਆ ਪਰ ਅੱਜ ਪੰਜਾਬ ਦੇ ਸਮੂਹ ਵੋਟਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਖੜੇ੍ਹ ਹਨ।ਉਨ੍ਹਾ ਕਿਹਾ ਕਿ ਜਲਦੀ ਹੀ ਪਿੰਡ ਲੰਮਾ ਵਿਚ ਇੱਕ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ।ਜਿਸ ਵਿਚ ਵਿਧਾਨ ਸਭਾ ਹਲਕਾ ਜਗਰਾਓ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ, ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ, ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੋ ਇਲਾਵਾ ਪਾਰਟੀ ਦੇ ਸੀਨੀਅਰ ਆਗੂਆ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਪਿੰਡ ਲੰਮਾ ਦੇ ਨੌਜਵਾਨ ਹਾਜ਼ਰ ਸਨ।
ਫੋਟੋ ਕੈਪਸ਼ਨ:-ਪ੍ਰਧਾਨ ਜਰਨੈਲ ਸਿੰਘ ਯੂ ਕੇ ਆਪਣੇ ਸਾਥੀਆ ਸਮੇਤ ਖਟਕੜ ਕਲਾਂ ਲਈ ਰਵਾਨਾ ਹੁੰਦੇ ਹੋਏ।