ਲੁਧਿਆਣਾ

ਪਾਣੀ ਬਚਾਓ ਜੀਵਨ ਬਚਾਓ ਦੇ ਉਦੇਸ਼ ਨਾਲ ਗਰੀਨ ਪੰਜਾਬ ਮਿਸ਼ਨ ਵੱਲੋਂ ਕੀਤਾ ਜਾਗਰੂਕ

ਜਗਰਾਉਂ, 23 ਮਾਰਚ (ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ)ਪੰਜਾਬ ਦੇ ਇਕ ਤਿਹਾਈ ਹਿੱਸੇ ਨੂੰ ਹਰਾ ਭਰਾ ਬਣਾਉਣ ਲਈ ਸੰਘਰਸ਼ ਕਰ ਰਹੀ ਗਰੀਨ ਪੰਜਾਬ ਮਿਸ਼ਨ ਦੀ ਵਲੋਂ ਇਥੇ ਦੇ ਝਾਂਸੀ ਰਾਣੀ ਚੋਂਕ ਵਿੱਚ ਆਮ ਲੋਕਾਂ ਨੂੰ ਜਾਗਰੂਕ ਕੀਤਾ। ਸੰਸਥਾ ਦੇ ਮੈਂਬਰ ਸਾਹਿਬਾਨ ਨੇ ਹੱਥਾਂ ਵਿਚ ਸਲੋਗਨਾਂ ਨੂੰ ਚੁੱਕ ਕੇ ਲੋਕਾਂ ਨੂੰ ਪਾਣੀ ਦੀ ਮੱਹਤਤਾ ਦੇ ਵਾਰੇ ਵਿਚ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਸੰਸਥਾ ਦੇ ਪ੍ਰਮੁੱਖ ਆਗੂ ਸਤਪਾਲ ਸਿੰਘ ਦੇਹੜਕਾ ਅਤੇ ਮੈਡਮ ਕੰਚਨ ਗੁਪਤਾ ਨੇ ਕਿਹਾ ਕਿ ਪਾਣੀ ਦੀ ਲੋੜ ਹਰ ਮਨੁੱਖ ਨੂੰ ਹੁੰਦੀ ਹੈ ਕਿਉਂਕਿ ਜੱਲ ਹੈ ਤਾਂ ਜੀਵਨ ਹੈ, ਪ੍ਰਕਿਰਤੀ ਵਲੋਂ ਪਾਣੀ ਦਿੱਤਾ ਜਾਂਦਾ ਹੈ ਜਿਸ ਨਾਲ ਮਨੁੱਖ ਜੀਵਤ ਰਹਿੰਦਾ ਹੈ ਪਰ ਇਸ ਵੇਲੇ ਮਨੁੱਖ ਆਪਣੇ ਸਵਾਰਥ ਲਈ ਪ੍ਰਕਿਰਤੀ ਨਾਲ ਖਿਲਵਾੜ ਕਰ ਰਿਹਾ ਹੈ, ਧਰਤੀ ਹੇਠਲਾ ਪਾਣੀ ਦਿਨ ਪ੍ਰਤੀ ਦਿਨ ਗੰਧਲਾ ਹੋ ਰਿਹਾ ਹੈ ਜਿਸ ਨੂੰ ਵਿਚਾਰਨ ਲਈ ਅਤਿ ਜ਼ਰੂਰੀ ਹੈ ਕਿ ਪਾਣੀ ਬਚਾਓ ਜੀਵਨ ਬਚਾਓ ਲਈ ਜਾਗਰੂਕ ਹੋਈਏ, ਇਸ ਮੌਕੇ ਤੇ ਹਰਨਰਾਇਨ ਸਿੰਘ, ਮੇਜ਼ਰ ਸਿੰਘ ਛੀਨਾ,ਕੇਵਲ ਮਲਹੋਤਰਾ, ਲਖਵਿੰਦਰ ਧੰਜਲ, ਹਰਿੰਦਰ ਸਿੰਘ ਮਾਣੂੰਕੇ, ਗੁਰਪ੍ਰੀਤ ਸਿੰਘ ਆਦਿ ਵਾਤਾਵਰਨ ਪ੍ਰੇਮੀ ਅਤੇ ਛੋਟੇ ਬੱਚੇ ਹਾਜ਼ਰ ਸਨ।

ਸਫਾਈ ਸੇਵਕ ਯੂਨੀਅਨ ਪੰਜਾਬ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੁਬਾ ਪੱਧਰੀ ਮੀਟਿੰਗ ਕੀਤੀ

 ਜਗਰਾਉਂ ਮਾਰਚ ( ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ)    ਅੱਜ ਮਿਤੀ 23 ਮਾਰਚ ਦਿਨ ਬੁੱਧਵਾਰ ਨੂੰ ਸ਼ਹੀਦ ਏ ਆਜ਼ਮ ਸ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਸਿੰਘ ਦੇ 92ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਸਫਾਈ ਸੇਵਕ ਯੂਨੀਅਨ ਪੰਜਾਬ ਪ੍ਰਧਾਨ ਸ਼੍ਰੀ ਅਸ਼ੋਕ ਸਾਰਵਾਨ ਜੀ ਦੀ ਯੋਗ ਅਗਵਾਈ ਹੇਠ ਕੀਤੀ ਗਈ ਜਿਸ ਦੀ ਸਟੇਜ ਸੈਕਟਰੀ ਦੀ ਭੂਮਿਕਾ ਸ਼੍ਰੀ ਰਮੇਸ਼ ਗੇਚੰਡ ਜੀ ਵੱਲੋਂ ਨਿਭਾਈ ਗਈ ਮੀਟਿੰਗ ਦਾ ਮੁੱਖ ਅਜੰਡਾ ਪਿਛਲੀ ਸਰਕਾਰ ਮੌਕੇ ਕੀਤੀ ਗਈ 52 ਦਿਨਾ  ਦੀ ਹੜਤਾਲ  ਸਮਾਪਤੀ ਸਬੰਧੀ ਹੋਏ ਸਮਝੌਤੇ ਮੁਤਾਬਕ ਠੇਕੇਦਾਰੀ ਪ੍ਰਥਾ ਨੂੰ ਸਮਾਪਤ ਕਰਕੇ ਆਉਟ ਸੋਰਸ ਸਫਾਈ ਕਰਮਚਾਰੀਆਂ /ਸੀਵਰਮੈਨਾ ਨੂੰ ਕੰਟਰੈਕਟ ਬੇਸ ਤੇ 20 ਦਿਨਾ ਦੇ  ਵਿਚ ਪੂਰਾ ਕੀਤਾ ਜਾਵੇਗਾ ਪ੍ਰੰਤੂ ਕਈ ਨਗਰ ਕੋਂਸਲਾ, ਨਗਰ ਪੰਚਾਇਤਾਂ ਅੰਦਰ ਇਹ ਪ੍ਰੋਸੈਸ ਪੂਰਾ ਨਹੀਂ ਕੀਤਾ ਗਿਆ ਅਤੇ ਨਾਂ ਹੀ ਸੀਵਰਮੈਨਾ ਨੂੰ ਉਸ ਸਮੇਂ ਦੀ ਤਨਖਾਹ ਦਿੱਤੀ ਗਈ ਹੈ ਅਤੇ ਸੀਵਰਮੈਨਾ ਨੂੰ ਪੱਕੇ ਤੌਰ ਤੇ ਸੀਵਰੇਜ ਬੋਰਡ  ਵਿਚੋਂ ਕੱਢ ਕੇ ਨਗਰ ਕੌਂਸਲਾਂ ਅਧੀਨ ਕੀਤਾ ਜਾਵੇ ਅਤੇ  ਵੱਖ ਵੱਖ ਆਏ ਰਿਜਨ ਪ੍ਰਧਾਨਾ ਜਿਲਾ ਪ੍ਰਧਾਨਾ ਅਤੇ ਸਕੱਤਰਾਂ ਵੱਲੋਂ ਆਪਣੇ  ਆਪਣੇ  ਵਿਚਾਰ ਪੇਸ਼ ਕੀਤੇ ਗਏ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਦੇ ਸਮੂਹ ਸਫਾਈ ਕਰਮਚਾਰੀਆਂ /ਸੀਵਰਮੈਨਾ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸਫਾਈ ਸੇਵਕ ਯੂਨੀਅਨ ਪੰਜਾਬ ਸੰਘਰਸ਼ ਦੇ ਰਾਹ ਨੂੰ ਅਪਨਾਉਣ ਲਈ ਮਜਬੂਰ ਹੋਵੇਗੀ ਜਿਸਦੀ ਨਫੇ ਨੁਕਸਾਨ ਦੀ ਜਿੰਮੇਵਾਰੀ ਖੁਦ ਪੰਜਾਬ ਸਰਕਾਰ ਹੋਵੇਗੀ ਇਸ ਮੌਕੇ ਸ਼੍ਰੀ ਹੰਸ ਰਾਜ ਬਾਨਵਾੜੀ ਰਿਜਨ ਪ੍ਰਧਾਨ ਪਟਿਆਲਾ, ਸ਼੍ਰੀ ਸੋਨੂ ਧਵਨ  ਰਿਜਨ ਪ੍ਰਧਾਨ ਲੁਧਿਆਣਾ, ਰਜਿੰਦਰ ਬਹੁਤ ਜਿਲਾ ਪ੍ਰਧਾਨ ਮੋਗਾ, ਸ਼੍ਰੀ ਭਾਰਤ ਬੇਦੀ  ਜਿਲਾ ਪ੍ਰਧਾਨ ਸੰਗਰੂਰ, ਸੰਜੇ ਕੁਮਾਰ ਧੂਰੀ,ਅਮ੍ਰਿਤਾ ਸੁਜਾਨਪੁਰ, ਕਲਿਆਣ  ਮਲੇਰਕੋਟਲਾ, ਬੋਬੀ ਰਾਏਕੋਟ, ਵਿੱਕੀ ਮੁਲਾਂਪੁਰ, ਰੋਕੀ ਦੋਰਾਹਾ, ਬੁਧਰਾਮ ਪਾਇਲ, ਜ਼ਿਲ੍ਹਾ ਪ੍ਰਧਾਨ ਲੁਧਿਆਣਾ ਅਰੁਣ ਗਿੱਲ , ਅਤੇ ਪੰਜਾਬ ਦੀਆਂ  ਵੱਖ ਵੱਖ ਜਿਲ੍ਹਿਆਂ, ਸ਼ਹਿਰਾ ਕਸਬਿਆ ਤੋਂ ਆਗੂਆਂ ਨੇ ਹਿੱਸਾ ਲਿਆ।

ਜਗਰਾਉਂ ਪੁਲਿਸ ਵੱਲੋਂ ਦੋਪਹੀਆ ਵਾਹਨ ਚੋਰੀ ਕਰਨ ਵਾਲੇ 2 ਕਾਬੂ

ਜਗਰਾਉਂ   (ਰਣਜੀਤ ਸਿੱਧਵਾਂ) ਡਾ. ਪਾਟਿਲ ਕੇਤਨ ਬਾਲੀਰਾਮ ਆਈ.ਪੀ.ਐੱਸ ਐੱਸ.ਐੱਸ.ਪੀ ਲੁਧਿਆਣਾ (ਦਿਹਾਤੀ) ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਵਿਖੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਨ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਭੈੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ  ਗੁਰਦੀਪ ਸਿੰਘ ਪੀ.ਪੀ.ਐੱਸ ਪੁਲਿਸ ਕਪਤਾਨ (ਡੀ) ਲੁਧਿਆਣਾ (ਦਿਹਾਤੀ) ਅਤੇ ਅਨਿਲ ਕੁਮਾਰ ਭਨੋਟ ਪੀ.ਪੀ.ਐੱਸ  ਉਪ-ਕਪਤਾਨ ਪੁਲਿਸ (ਡੀ) ਲੁਧਿਆਣਾ (ਦਿਹਾਤੀ) ਅਤੇ ਹਰਸਪ੍ਰੀਤ ਸਿੰਘ ਪੀ.ਪੀ.ਐੱਸ ਡੀ.ਐੱਸ.ਪੀ, ਐਨ.ਡੀ.ਪੀ.ਐੱਸ  ਲੁਧਿ. (ਦਿਹਾਤੀ) ਦੀ ਨਿਗਰਾਨੀ ਹੇਠ ਏ.ਐੱਸ.ਆਈ ਪਹਾੜਾ ਸਿੰਘ ਸੀ.ਆਈ.ਏ ਸਟਾਫ਼ ਜਗਰਾਉਂ  ਸਮੇਤ ਪੁਲਿਸ ਪਾਰਟੀ ਦੇ ਕਿਸ਼ਨਪੁਰਾ ਚੌੰਕ ਸਿੱਧਵਾਂ ਬੇਟ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਸਪ੍ਰੀਤ ਸਿੰਘ ਪੁੱਤਰ ਸਿੰਦਰਪਾਲ ਸਿੰਘ, ਵੀਰੂ ਪੁੱਤਰ ਕੁਲਵੀਰ ਸਿੰਘ ਵਾਸੀਆਨ ਗੋਰਸੀਆਂ ਖਾਨ ਮੁਹੰਮਦ ਅਤੇ ਬੋਹੜ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਠੂਠਗੜ੍ਹ ਥਾਣਾ ਧਰਮਕੋਟ ਜ਼ਿਲ੍ਹਾ  ਮੋਗਾ ਜੋ ਕਿ ਵੱਖ-ਵੱਖ ਸ਼ਹਿਰਾਂ ਤੋਂ ਮੋਟਰਸਾਈਕਲ ਅਤੇ ਸਕੂਟਰੀਆਂ ਚੋਰੀ ਕਰਕੇ ਸਸਤੇ ਰੇਟਾਂ ਵਿੱਚ ਵੇਚਣ ਦੇ ਆਦੀ ਹਨ। ਜੋ ਅੱਜ ਮੋਟਰਸਾਈਕਲ ਅਤੇ ਸਕੂਟਰੀਆਂ ਗ੍ਰਾਹਕਾਂ ਨੂੰ ਵੇਚਣ ਲਈ ਸਿੱਧਵਾਂ ਬੇਟ ਅਤੇ ਜਗਰਾਉਂ ਸ਼ਹਿਰ ਵੱਲ ਆ ਰਹੇ ਹਨ। ਜਿਸ ਤੇ ਉਕਤ ਵਿਆਕਤੀਆਂ ਵਿਰੁੱਧ ਮੁਕੱਦਮਾ ਨੰਬਰ 61 ਮਿਤੀ 21.03. 2022  ਅ/ਧ 379 ਭ/ਦ ਥਾਣਾ ਸਿੱਧਵਾਂ ਬੇਟ ਦਰਜ ਰਜਿਸਟਰ ਕਰਕੇ ਕੀਤਾ ਗਿਆ। ਮੁਖ਼ਬਰ ਖਾਸ ਦੀ  ਸੂਚਨਾ ਦੇ ਆਧਾਰ ਤੇ ਸਿੱਧਵਾਂ ਬੇਟ-ਹੰਬੜਾਂ ਰੋਡ ਬੱਸ ਅੱਡਾ ਮੇਨ ਗੇਟ ਪਿੰਡ ਗੋਰਸੀਆਂ ਕਾਦਰਬਖਸ਼ ਕੋਲ ਨਾਕਾਬੰਦੀ ਕੀਤੀ ਗਈ ਤਾਂ ਦੋਰਾਨੇ ਨਾਕਾਬੰਦੀ ਪਿੰਡ ਗੋਰਸ਼ੀਆਂ ਕਾਦਰਬਖਸ਼ ਵੱਲੋਂ 02 ਮੋਟਰਸਾਈਕਲ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਵਿੱਚੋਂ ਇੱਕ ਮੋਟਰਸਾਈਕਲ ਪਰ 02 ਵਿਅਕਤੀ ਅਤੇ ਇੱਕ ਮੋਟਰਸਾਈਕਲ ਪਰ 01 ਵਿਅਕਤੀ ਆ ਰਹੇ ਸਨ ਜੋ ਨਾਕਾਬੰਦੀ ਦੇਖ ਦੇ ਘਬਰਾ ਕੇ ਪਿੱਛੇ ਮੁੜਨ ਲੱਗੇ। ਜਿੰਨ੍ਹਾਂ ਵਿੱਚੋ ਜਸਪ੍ਰੀਤ ਸਿੰਘ ਪੁੱਤਰ ਸਿੰਦਰਪਾਲ ਸਿੰਘ ਅਤੇ ਬੋਹੜ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਠੂਠਗੜ੍ਹ ਥਾਣਾ ਧਰਮਕੋਟ ਜ਼ਿਲ੍ਹਾ ਮੋਗਾ ਨੂੰ ਮੋਟਰਸਾਈਕਲ ਨੰਬਰ ਪੀ.ਬੀ-67-ਡੀ-6488 ਹੀਰੋ ਸਪਲੈੰਡਰ ਅਤੇ ਮੋਟਰਸਾਈਕਲ ਨੰਬਰ ਪੀ.ਬੀ.29-ਏ-7953 ਬਜਾਜ ਸੀ.ਟੀ-100 ਦੇ ਮੌਕਾ ਪਰ ਗ੍ਰਿਫ਼ਤਾਰ ਕੀਤਾ ਗਿਆ। ਦੋਰਾਨੇ ਤਫਤੀਸ਼ ਦੋਸ਼ੀਆ ਦੀ ਨਿਸ਼਼ਾਨਦੇਹੀ 'ਤੇ ਪਿੰਡ ਗੋਰਸੀਆਂ ਖਾਨ ਮੁਹੰਮਦ ਦੇ ਸ਼ਮਸ਼ਾਨਘਾਟ ਦੇ ਅੰਦਰ ਸ਼ੈਡ ਦੇ ਇੱਕ ਪਾਸੇ ਕੱਪੜੇ ਨਾਲ ਢੱਕ ਕੇ ਰੱਖੇ ਹੋਏ ਮੋਟਰਸਾਈਕਲ ਪੀ.ਬੀ-08-ਡੀ.ਏ-1443 ਹੀਰੋ ਸਪਲੈਂਡਰ, ਮੋਟਰਸਾਈਕਲ ਪੀ.ਬੀ-10 ਐਚ.ਕੇ-9153 ਹੀਰੋ ਸਪਲੈਡਰ, ਮੋਟਰਸਾਈਕਲ ਪਲੈਟਿਨਾ ਬਿਨ੍ਹਾਂ ਨੰਬਰੀ ਜਿਸ ਦੀ ਚੈਸੀ ਨੰਬਰ MDZA76AY4ARH65062 ਅਤੇ ਇੱਕ ਐਕਟਿਵਾ ਨੰਬਰ ਪੀ.ਬੀ-25-ਐਫ-7815 ਬਰਾਮਦ ਕੀਤੇ ਗਏ। ਇਸੇ ਤਰ੍ਹਾਂ  ਇੰਚਾਰਜ ਪੁਲਿਸ ਚੌਕੀ ਬੱਸ ਸਟੈਂਡ ਜਗਰਾਉਂ  ਵੱਲੋਂ ਮੁਕੱਦਮਾ ਨੰਬਰ 39 ਮਿਤੀ 21.03.2022 ਅ/ਧ 379/411 ਭ/ਦ ਥਾਣਾ ਸਿਟੀ ਜਗਰਾਉਂ  ਵਿੱਚ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਲੀਲਾਂ ਮੇਘ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਚੋਰੀ ਦਾ ਮੋਟਰ ਸਾਈਕਲ ਨੰਬਰ ਪੀ.ਬੀ-25-ਬੀ-7456 ਅਤੇ ਮੋਟਰ ਸਾਈਕਲ ਨੰਬਰ ਪੀ.ਬੀ-10-ਐਫ.ਜੇ-4534 ਬਰਾਮਦ ਕੀਤੇ ਗਏ।

ਬਰਾਮਦਗੀ-

ਮੁਕੱਦਮਾ ਨੰਬਰ 61 ਮਿਤੀ 21.03.2022 ਅ/ਧ 379 ਭ/ਦ ਥਾਣਾ ਸਿੱਧਵਾਂ ਬੇਟ

1. ਮੋਟਰਸਾਈਕਲ ਨੰਬਰ ਪੀ.ਬੀ-67-ਡੀ-6488 ਹੀਰੋ ਸਪਲੈੰਡਰ

2. ਮੋਟਰਸਾਈਕਲ ਨੰਬਰ ਪੀ.ਬੀ.29-ਏ-7953 ਬਜਾਜ ਸੀ.ਟੀ-100

3. ਮੋਟਰਸਾਈਕਲ ਪੀ.ਬੀ-08-ਡੀ.ਏ-1443 ਹੀਰੋ ਸਪਲੈੰਡਰ,

4. ਮੋਟਰਸਾਈਕਲ ਪੀ.ਬੀ-10ਐਚ.ਕੇ-9153 ਹੀਰੋ ਸਪਲੈੰਡਰ,

5. ਮੋਟਰਸਾਈਕਲ ਪਲਟੀਨਾ ਬਿਨ੍ਹਾਂ ਨੰਬਰੀ ਚੈਸੀ ਨੰਬਰ MDZA76AY4ARH65062 

6. ਇੱਕ ਐਕਟਿਵਾ ਨੰਬਰ ਪੀ.ਬੀ-25-ਐਫ-7815

ਮੁਕੱਦਮਾ ਨੰਬਰ 39 ਮਿਤੀ 21.03.2022 ਅ/ਧ

379/411 ਭ/ਦ ਥਾਣਾ ਸਿਟੀ ਜਗਰਾਉਂ ।

1. ਮੋਟਰਸਾਈਕਲ ਨੰਬਰ ਪੀ.ਬੀ-25-ਬੀ-7456.

1. ਮੋਟਰ ਸਾਈਕਲ ਨੰਬਰ ਪੀ.ਬੀ-10-ਐਫ.ਜੇ-4534.

ਸ਼ਹੀਦੇ ਆਜ਼ਮ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਭਾਰਤ ਪਾਕ ਸਰਹੱਦ ਤਕ ਸਾਈਕਲ ਰੈਲੀ ਰਵਾਨਾ

ਜਗਰਾਉ 22 ਮਾਰਚ(ਅਮਿਤਖੰਨਾ) ਸ਼ਹੀਦੇ ਆਜ਼ਮ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਜਗਰਾਓਂ ਪੁਲਿਸ ਵੱਲੋਂ ਆਯੋਜਿਤ ਦੋ ਰੋਜ਼ਾ ਸਾਈਕਲ ਰੈਲੀ ਅੱਜ ਸਵੇਰੇ ਰਵਾਨਾ ਹੋਈ। ਇਹ ਰੈਲੀ ਭਾਰਤ -ਪਾਕਿ ਸੀਮਾ ਹੁਸੈਨੀਵਾਲਾ ਫਿਰੋਜ਼ਪੁਰ ਵਿਖੇ ਸ਼ਹੀਦਾਂ ਦੀ ਸ਼ਹੀਦੀ ਸਮਾਰਕ ਤੇ ਕੱਲ੍ਹ ਸ਼ਹੀਦੀ ਦਿਹਾੜੇ 'ਤੇ ਨਤਮਸਤਕ ਹੋਵੇਗੀ। ਇਸ ਰੈਲੀ ਨੂੰ ਅੱਜ ਜਗਰਾਉਂ ਪੁਲਿਸ ਲਾਈਨ ਤੋਂ ਸ਼ਹੀਦ ਭਗਤ ਸਿੰਘ ਦੇ ਭਤੀਜੇ ਜ਼ੋਰਾਵਰ ਸਿੰਘ ਸੰਧੂ, ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ, ਆਈਜੀ ਐੱਸਪੀਐੱਸ ਪਰਮਾਰ, ਸੀ ਪੀ ਲੁਧਿਆਣਾ ਗੁਰਪ੍ਰੀਤ ਸਿੰਘ ਭੁੱਲਰ, ਡੀ ਸੀ ਵਰਿੰਦਰ ਸ਼ਰਮਾ ਤੇ ਐਸਐਸਪੀ ਡਾ ਕੇਤਨ ਪਾਟਿਲ ਬਾਲੀਰਾਮ ਵੱਲੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਸਾਈਕਲ ਰੈਲੀ ਵਿੱਚ ਜਿੱਥੇ ਜਗਰਾਓਂ ਪੁਲਿਸ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ ਉਥੇ ਜਵਾਨਾਂ ਤੋਂ ਇਲਾਵਾ ਆਮ ਲੋਕਾਂ ਨੇ ਵੀ ਰੈਲੀ ਦਾ ਹਿੱਸਾ ਬਣਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਹ ਸਾਈਕਲ ਰੈਲੀ ਜਗਰਾਉਂ ਤੋਂ ਵਾਇਆ ਮੋਗਾ ਕਰੀਬ ਸੌ ਕਿਲੋਮੀਟਰ ਦਾ ਪੈਂਡਾ ਤੈਅ ਕਰਦੀ ਹੋਈ ਬੁੱਧਵਾਰ ਸਵੇਰੇ ਹੁਸੈਨੀਵਾਲਾ ਸ਼ਹੀਦੀ ਸਮਾਰਕ 'ਤੇ ਪਹੁੰਚੇਗੀ, ਜਿੱਥੇ ਸਮੂਹ ਸਾਈਕਲਿਸਟ ਜਗਰਾਓਂ ਪੁਲਿਸ ਵੱਲੋਂ ਦੇਸ਼ ਦੇ ਮਹਾਨ ਯੋਧਿਆਂ ਨੂੰ ਸ਼ਰਧਾਂਜਲੀ ਭੇਂਟ ਕਰਨਗੇ। ਇਸ ਮੌਕੇ ਨਰੇਸ਼ ਵਰਮਾ ,ਰਾਜ ਕੁਮਾਰ ਭੱਲਾ, ਗੁਰਿੰਦਰ ਸਿੰਘ ਸਿੱਧੂ ,ਰਾਜਿੰਦਰ ਜੈਨ,  ਹਾਜ਼ਰ ਸੀ

ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਬੱਚਿਆਂ ਨੇ ਰੇਤ ਨਾਲ ਵੱਖ-ਵੱਖ ਗਤੀਵਿਧੀਆਂ ਕੀਤੀਆਂ

ਜਗਰਾਉ 22 ਮਾਰਚ(ਅਮਿਤਖੰਨਾ)ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਪਹਿਲੀ ਜਮਾਤ ਦੇ ਬੱਚਿਆਂ ਨੇ ਰੇਤ ਨਾਲ ਵੱਖ-ਵੱਖ ਗਤੀਵਿਧੀਆਂ ਕੀਤੀਆਂ। ਜਿਸ ਵਿਚ ਉਹਨਾਂ ਨੇ ਮਿੱਟੀ ਨਾਲ ਖੇਡਦੇ ਸਮੇਂ ਮਿੱਟੀ ਨੂੰ ਅਲੱਗ-ਅਲੱਗ ਕਲਾਕ੍ਰਿਤੀਆਂ ਵਿਚ ਢਾਲਿਆ। ਇਸ ਦੌਰਾਨ ਬੱਚਿਆਂ ਦਾ ਉਤਸ਼ਾਹ ਦੇਖਣਯੋਗ ਸੀ ਕਿਉਂਕਿ ਪੜ੍ਹਾਈ ਦੇ ਨਾਲ-ਨਾਲ ਉਹਨਾਂ ਨੂੰ ਇਹੋ ਜਿਹੀਆਂ ਗਤੀਵਿਧੀਆਂ ਵੀ ਬਹੁਤ ਕੁਝ ਸਿਖਾਉਣ ਦੇ ਕੰਮ ਆਉਂਦੀਆਂ ਹਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਦੱਸਦਿਆਂ ਕਿਹਾ ਕਿ ਇਸ ਤਰ੍ਹਾਂ ਛੋਟੀਆਂ-ਛੋਟੀਆਂ ਗਤੀਵਿਧੀਆਂ ਬੱਚਿਆਂ ਦੇ ਮਾਨਸਿਕ ਪੱਧਰ ਨੂੰ ਉੱਚਾ ਚੁੱਕਦੀਆਂ ਹਨ ਇਸ ਕਰਕੇ ਅਸੀਂ ਉਹਨਾਂ ਦੇ ਵਿੱਦਿਅਕ ਵਿਕਾਸ ਦੇ ਨਾਲ-ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਵੱਲ ਵੀ ਧਿਆਨ ਦਿੰਦੇ ਹਾਂ। ਇਸ ਤੋਂ ਇਲਾਵਾ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪੈ੍ਰਜ਼ੀਡੈਂਟ ਸ: ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਵੀ ਹਾਜ਼ਰ ਸਨ।

ਕੁੱਲ ਹਿੰਦ ਕਿਸਾਨ ਸਭਾ ਨੇ ਕੇਂਦਰ ਸਰਕਾਰ ਦਾ ਪੁੱਤਲਾ ਸਾੜਿਆ        

ਜਗਰਾਓ,ਹਠੂਰ,21,ਮਾਰਚ-(ਕੌਸ਼ਲ ਮੱਲ੍ਹਾ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਜਗਰਾਓ ਦੇ ਸਕੱਤਰ ਕਾਮਰੇਡ ਗੁਰਦੀਪ ਸਿੰਘ ਕੋਟਉਮਰਾ ਦੀ ਅਗਵਾਈ ਹੇਠ ਜਗਰਾਓ ਦੇ ਮੇਨ ਚੌਕ ਵਿਚ ਕੇਂਦਰ ਸਰਕਾਰ ਦਾ ਪੁੱਤਲਾ ਸਾੜ ਕੇ ਰੋਸ ਪ੍ਰਦਰਸਨ ਕੀਤਾ ਗਿਆ।ਇਸ ਰੋਸ ਪ੍ਰਦਰਸਨ ਨੂੰ ਸੰਬੋਧਨ ਕਰਦਿਆ ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਕਾਮਰੇਡ ਸਤਨਾਮ ਸਿੰਘ ਬੜੈਚ ਕਿਹਾ ਕਿ ਆਰ ਐਸ ਐਸ ਦੇ ਇਸਾਰਿਆ ਤੇ ਚੱਲਣ ਵਾਲੀ ਦੇਸ ਦੀ ਭਾਜਪਾ ਸਰਕਾਰ ਨੇ ਜੋ ਸੰਯੁਕਤ ਕਿਸਾਨ ਮੋਰਚੇ ਨਾਲ ਵਾਅਦੇ ਕੀਤੇ ਸਨ।ਉਨ੍ਹਾ ਵਾਅਦਿਆ ਨੇ ਅੱਜ ਤੱਕ ਵਫਾ ਨਹੀ ਕੀਤੀ।ਉਨ੍ਹਾ ਕਿਹਾ ਕਿ ਕਿਸਾਨ ਮੋਰਚੇ ਦੌਰਾਨ ਕਿਸਾਨਾ ਉਪਰ ਦਰਜ ਕੀਤੇ ਮੁੱਕਦਮੇ ਖਾਰਜ ਕੀਤੇ ਜਾਣ,ਐਮ ਐਸ ਪੀ ਦੀ ਗਰੰਟੀ ਕੀਤੀ ਜਾਵੇ,ਲਖਣਪੁਰ ਖੀਰੀ ਦੇ ਦੋਸੀਆ ਨੂੰ ਸਜਾ ਦਿੱਤੀ ਜਾਵੇ।ਕਿਸਾਨੀ ਸੰਘਰਸ ਦੌਰਾਨ 700 ਸ਼ਹੀਦ ਕਿਸਾਨਾ ਦੇ ਪਰਿਵਾਰਾ ਦੇ ਇੱਕ ਮੈਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਸ਼ਹੀਦ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਵੇ।ਉਨ੍ਹਾ ਕਿਹਾ ਕਿ ਕੁੱਲ ਹਿੰਦ ਕਿਸਾਨ ਸਭਾ ਵੱਲੋ 25 ਮਾਰਚ ਦਿਨ ਸੁੱਕਰਵਾਰ ਨੂੰ ਪੰਜਾਬ ਦੇ ਗਵਰਨ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਜੇਕਰ ਫਿਰ ਵੀ ਲੋਕ ਪੱਖੀ ਮੰਗਾ ਨਾ ਮੰਨੀਆ ਗਈਆ ਤਾਂ ਆਉਣ ਵਾਲੇ ਦਿਨਾ ਵਿਚ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਕਾਮਰੇਡ ਹਾਕਮ ਸਿੰਘ ਡੱਲਾ,ਪਰਮਜੀਤ ਸਿੰਘ ਪੰਮਾ,ਮੁਖਤਿਆਰ ਸਿੰਘ ਢੋਲਣ,ਭਰਪੂਰ ਸਿੰਘ,ਕਰਮਜੀਤ ਸਿੰਘ ਮੰਗੂ,ਅਜੀਤ ਸਿੰਘ ਘਮਣੇਵਾਲ,ਬੂਟਾ ਸਿੰਘ ਹਾਂਸ,ਤੇਜਿੰਦਰ ਸਿੰਘ,ਹਰਬੰਸ ਸਿੰਘ,ਪ੍ਰੀਤਮ ਸਿੰਘ,ਰਣਜੀਤ ਸਿੰਘ,ਸੁਖਦੇਵ ਸਿੰਘ,ਜੋਤੀ ਜਗਰਾਓ,ਹਰਦੀਪ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਕੇਂਦਰ ਸਰਕਾਰ ਦਾ ਪੁੱਤਲਾ ਸਾੜਦੇ ਹੋਏ ਕਾਮਰੇਡ ਸਤਨਾਮ ਸਿੰਘ ਬੜੈਚ ਅਤੇ ਹੋਰ

ਸ਼ਹੀਦਾਂ ਦੀ ਯਾਦ ਵਿੱਚ ਲੁਧਿਆਣਾ ਦਿਹਾਤੀ ਪੁਲਿਸ ਜਗਰਾਉਂ ਤੋਂ ਹੂਸੈਨੀਵਾਲਾ ਬਾਰਡਰ ਤੱਕ ਕਰੇਗੀ ਸਾਇਕਲ ਰੈਲੀ

ਜਗਰਾਉਂ ਮਾਰਚ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਡਾਕਟਰ ਪਾਟਿਲ ਕੇਤਨ ਬਾਲੀਰਾਮ ਆਈ ਪੀ ਐੱਸ ਐਸ ਐਸ ਪੀ ਦੀ ਅਗਵਾਈ ਹੇਠ ਇਕ ਸਾਇਕਲ ਰੈਲੀ ਜਗਰਾਉਂ ਤੋਂ ਹੂਸੈਨੀਵਾਲਾ ਬਾਰਡਰ ਤੱਕ ਕੀਤੀ ਜਾਵੇਗੀ। ਜਿਸ ਵਿੱਚ ਪਦਮ ਸ਼੍ਰੀ ਬਲਵੀਰ ਸਿੰਘ ਸੀਚੇਵਾਲ ਅਤੇ ਸ਼ਹੀਦੇ ਆਜ਼ਮ ਸਰ ਸ੍ਰੀ ਜੋਰਾਵਰ ਸਿੰਘ ਸੰਧੂਦਾਰ ਭਗਤ ਸਿੰਘ ਦੇ ਭਤੀਜੇ, ਸ੍ਰੀ ਐੱਸ ਪੀ ਐੱਸ ਪਰਮਾਰ,ਆਈ ਪੀ ਐੱਸ ਆਰ ਜੀ ਪੀ ਲੁਧਿਆਣਾ ਰੇਂਜ, ਅਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ ਪੀ ਐੱਸ ਕਮਿਸ਼ਨਰ ਪੁਲਿਸ ਲੁਧਿਆਣਾ, ਸ੍ਰੀ ਵਰਿੰਦਰ ਕੁਮਾਰ ਸ਼ਰਮਾ ਆਈ ਏ ਐਸ ਡਿਪਟੀ ਕਮਿਸ਼ਨਰ ਲੁਧਿਆਣਾ, ਸ੍ਰੀ ਮਤੀ ਨਯਨ ਜੱਸਲ ਏ ਡੀ ਸੀ ਜਗਰਾਉਂ, ਸ੍ਰੀ ਵਿਕਾਸ ਹੀਰਾ ਐਸ ਡੀ ਐਮ ਜਗਰਾਉਂ, ਸ੍ਰੀ ਪਿਰਥੀਪਾਲ ਸਿੰਘ ਐਸ ਪੀ ਹੈਡ ਕੁਆਰਟਰ ਲੁਧਿਆਣਾ ਦਿਹਾਤੀ,ਸ੍ਰੀ ਰਾਜਪਾਲ ਸਿੰਘ ਹੁੰਦਲ ਐਸ ਪੀ (ਸਾਬਕਾ ਕਪਤਾਨ ਭਾਰਤੀ ਹਾਕੀ ਟੀਮ) ਡਾਕਟਰ ਦੀਪਕ ਕਲਿਆਣੀ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਗਰਾਉਂ,ਸ੍ਰੀ ਰਜਿੰਦਰ ਜੈਨ, ਬਲਵੀਰ ਸਿੰਘ ਗਿੱਲ ਫਾਇਨਾਂਸ ਜਗਰਾਉਂ, ਅਤੇ ਗਾਇਕ ਰਾਜਵੀਰ ਜਾਵੰਦਾ, ਇਸ ਰੈਲੀ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਗੇ। ਇਸ ਰੈਲੀ ਵਿਚ ਐਲ ਆਰ ਡੀ ਏ ਵੀ ਕਾਲਜ ਜਗਰਾਉਂ, ਸਾਇੰਸ ਕਾਲਜ ਜਗਰਾਉਂ,ਸੀ ਟੀ ਯੁਨੀਵਰਸਿਟੀ ਸਿੱਧਵਾਂ ਖੁਰਦ ਲੁਧਿਆਣਾ ਗਰੁੱਪ ਆਫ ਕਾਲਜ ਚੋਕੀਮਾਨ,ਜੀ ਐਚ ਜੀ ਕਾਲਜ ਆਫ ਨਰਸਿੰਗ ਗੋਇੰਦਵਾਲ, ਜੀ ਐਚ ਜੀ ਖਾਲਸਾ ਕਾਲਜ ਸੁਧਾਰ, ਜੀ ਟੀ ਬੀ ਨੈਸ਼ਨਲ ਕਾਲਜ ਦਾਖਾ, ਜੀ ਟੀ ਬੀ ਇੰਸਟੀਚਿਊਟ ਮੈਨੇਜਮੈਂਟ ਟੈਕਨਾਲੋਜੀ ਸ਼ਹੀਦ ਕਰਤਾਰ ਸਿੰਘ ਨਰਸਿੰਗ ਡੈਂਟਲ ਤੇ ਆਯੁਰਵੈਦਿਕ ਕਾਲਜ ਸਰਾਭਾ, ਗੋਬਿੰਦ ਨੈਸ਼ਨਲ ਕਾਲਜ ਨਾਰੰਗ ਵਾਲ,ਨਾਇਟੀਗੇਲ ਨਰਸਿੰਗ ਐਂਡ ਬੀ ਐਡ ਕਾਲਜ ਨਾਰੰਗ ਵਾਲ, ਬਾਬਾ ਫਰੀਦ ਕਾਲਜ ਆਫ ਫਾਰਮੈਸੀ ਮੋਰਕਰੀਮਾ, ਆਦਿ ਕਾਲਜਾਂ ਦੇ ਵਿਦਿਆਰਥੀ ਲੁਧਿਆਣਾ ਅਤੇ ਜਗਰਾਉਂ ਦੀਆਂ ਸਾਇਕਲ ਕਲੱਬਾਂ ਦੇ ਚਾਹਵਾਨ ਨੋਜਵਾਨ ਇਸ ਰੈਲੀ ਵਿਚ ਭਾਗ ਲੇ ਰਹੇ ਹਨ।ਇਹ ਸਾਇਕਲ ਰੈਲੀ ਪੁਲਿਸ ਲਾਈਨ ਲੁਧਿਆਣਾ ਦਿਹਾਤੀ ਜਗਰਾਉਂ ਤੋਂ 22-03-2022 ਨੂੰ ਸਵੇਰੇ 07:00 ਵਜੇ ਸਮਾਗਮ ਵਿੱਚ ਪਹੁੰਚ ਰਹੀਆਂ ਯੋਗ ਸਖ਼ਸ਼ੀਅਤਾਂ ਵਲੋਂ ਹਰੀ ਝੰਡੀ ਦੇ ਕੇ ਆਰੰਭ ਕੀਤੀ ਜਾਵੇਗੀ। ਜੋ ਜੀ ਟੀ ਰੋਡ ਮੋਗਾ ਫਿਰੋਜ਼ਪੁਰ ਰਾਹੀਂ ਆਪਣਾ ਸਫ਼ਰ ਤੈਅ ਕਰ ਦੇ ਹੋਏ ਮੋਗਾ ਤਲਵੰਡੀ ਭਾਈ ਫਿਰੋਜ਼ਪੁਰ ਤੋਂ ਹੁੰਦੇ ਹੋਏ ਮਿਤੀ 23-03-2022 ਨੂੰ ਸ਼ਹੀਦੀ ਸਮਾਰਕ ਹੂਸੈਨੀਵਾਲਾ ਵਿਖੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਇਸ ਰੈਲੀ ਵਿਚ ਭਾਗ ਲੇ ਰਹੇ ਨੋਜਵਾਨਾਂ ਨੂੰ ਸਿਹਤ ਸੁਰੱਖਿਆ ਲਈ ਡਾਕਟਰੀ ਟੀਮਾਂ ਅਤੇ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਨ ਜੀ ਓ ਅਤੇ ਵੱਖ ਵੱਖ ਸੰਸਥਾਵਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਰੈਲੀ ਦਾ ਮੁੱਖ ਉਦੇਸ਼ ਨੋਜਵਾਨਾਂ ਨੂੰ ਸਾਇਕਲਿੰਗ ਨਾਲ ਜੋੜਨਾ, ਸ਼ਹੀਦਾਂ ਨੂੰ ਯਾਦ ਕਰਨਾਂ, ਅਤੇ ਨੋਜਵਾਨਾਂ ਦੇ ਦਿੱਲਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਹੈ। ਅਤੇ ਨਸ਼ੇ ਤੋਂ ਛੁਟਕਾਰਾ ਪਾਉਂਦੇਆ ਆਪਣੀ ਸਿਹਤ ਅਤੇ ਵਾਤਾਵਰਨ ਦੀ ਰਖਿਆ ਕਰਨ ਲਈ ਜਾਗਰੂਕ ਕਰਨਾ ਹੈ। ਇਥੇ ਇਹ ਵੀ ਵਰਨਣਯੋਗ ਹੈ ਕਿ ਡਾਕਟਰ ਪਾਟਿਲ ਕੇਤਨ ਬਾਲੀਰਾਮ ਆਈ ਪੀ ਐੱਸ ਜੀ ਵੱਲੋਂ ਆਪਣੀ ਦੇਖ-ਰੇਖ ਹੇਠ ਪਹਿਲਾਂ ਵੀ ਸਾਲ 2016 ਦੋਰਾਨ ਇਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖਟਕੜ ਕਲਾਂ ਤੋਂ ਲੁਧਿਆਣਾ ਹੁੰਦੇ ਹੋਏ ਸ਼ਹੀਦੀ ਸਮਾਰਕ ਹੂਸੈਨੀਵਾਲਾ ਫਿਰੋਜ਼ਪੁਰ ਤੱਕ ਕਰੀਬ 200 ਕਿਲੋਮੀਟਰ ਤੱਕ ਸਾਇਕਲ ਰੈਲੀ ਅਤੇੇ ਸਾਲ 2017   ਵਿਚ ਆਸਫਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਜਲਾਲਾਬਾਦ ਫਿਰੋਜ਼ਪੁਰ ਤੋਂ ਹੁੰਦੇ ਹੋਏ ਸ਼ਹੀਦੀ ਸਮਾਰਕ ਹੂਸੈਨੀਵਾਲਾ ਤੱਕ ਸਾਇਕਲ ਰੈਲੀ ਆਂ ਦਾ ਆਯੋਜਨ ਕੀਤਾ ਗਿਆ ਸੀ।18 ਸਾਲ ਤੋਂ ਵੱਧ ਦੀ ਉਮਰ ਦੇ ਨੌਜਵਾਨ ਇਸ ਰੈਲੀ ਵਿਚ ਭਾਗ ਲੈਣ ਲਈ ਸ੍ਰੀ ਹਰਪ੍ਰੀਤ ਸਿੰਘ ਡੀ ਐਸ ਪੀ ਐਨ ਡੀ ਪੀ ਐੱਸ ਲੁਧਿਆਣਾ ਦਿਹਾਤੀ ਨੂੰ ਮਿਲਨ। ਜਿਨਾ ਦਾ ਫੋਨ ਨੰਬਰ 9646010117 ਹੈ

ਸਰਵਹਿੱਤਕਾਰੀ ਸਕੂਲ ਵਿਖੇ ਹਵਨ ਨਾਲ ਨਵੇਂ ਸੈਸ਼ਨ ਦੀ ਸ਼ੁਰੂਆਤ

ਜਗਰਾਉ 21ਮਾਰਚ(ਅਮਿਤਖੰਨਾ)ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਜਗਰਾਉ ਵਿਖੇ ਨਵੇਂ ਸ਼ੈਸ਼ਨ ਨਮਿਤ ਹਵਨ ਦਾ ਆਯੋਜਨ ਕੀਤਾ ਗਿਆ। ਇਸ ਸ਼ੁੱਭ ਮੌਕੇ ਤੇ ਸਕੂਲ ਦੇ ਸੁਰੰਖਿਅਕ ਸ੍ਰੀ ਰਵਿੰਦਰ ਸਿੰਘ ਵਰਮਾ ਜੀ, ਪ੍ਰਬੰਧਕ ਸ੍ਰੀ ਰਵਿੰਦਰ ਗੁਪਤਾ ਜੀ, ਡਾਕਟਰ ਬੀ. ਬੀ.ਸਿੰਗਲਾ ਜੀ, ਲੁਧਿਆਣਾ ਵਿਭਾਗ ਦੇ ਪ੍ਰਾਂਤ ਕਿਰਿਆਨਵਨ ਪ੍ਰਮੁੱਖ ਅਤੇ  ਐੱਮ ਐੱਲ ਬੀ ਗੁਰੂਕੁਲ ਦੇ ਪ੍ਰਧਾਨ ਸ਼੍ਰੀ ਦੀਪਕ ਗੋਇਲ ਜੀ, ਸ੍ਰੀ ਅਮਨ ਜੀ, ਸ੍ਰੀ ਸ਼ਾਮ ਸੁੰਦਰ ਜੀ, ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ, ਐੱਮ ਐੱਲ ਬੀ ਗੁਰੂਕੁਲ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਜੀ, ਸਮੂਹ ਸਟਾਫ ਅਤੇ ਬੱਚਿਆਂ ਨੇ ਹਵਨ ਯੱਗ ਵਿੱਚ ਆਹੂਤੀਆਂ ਪਾ ਕੇ ਨਵੇਂ ਸੈਸ਼ਨ ਦਾ ਆਗਾਜ਼ ਕੀਤਾ।ਹਵਨ ਦੌਰਾਨ ਆਏ ਹੋਏ ਸਾਰੇ ਮਹਿਮਾਨਾਂ, ਸਮੂਹ ਸਟਾਫ ਤੇ ਬੱਚਿਆਂ ਨੇ ਮੰਗਲ ਕਾਮਨਾ ਲਈ ਹੱਥ ਜੋੜ ਕੇ ਬੇਨਤੀ ਕੀਤੀ ਕਿ ਨਵਾਂ ਸੈਸ਼ਨ ਸਭ ਦੇ ਲਈ ਹਿਤਕਾਰੀ ਹੋਵੇ।ਅੰਤ ਵਿਚ ਨਵੇਂ ਦਾਖਲੇ ਲਈ ਆਏ ਹੋਏ ਬੱਚਿਆਂ ਤੋ ਵਿੱਦਿਆ ਆਰੰਭ ਸੰਸਕਾਰ ॐ ਲਿਖਵਾ ਕੇ ਸੰਪੂਰਨ ਕਰਵਾਇਆ ਗਿਆ।ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਬੱਚਿਆਂ ਦੇ ਮਾਤਾ-ਪਿਤਾ ਨੂੰ ਨਵੇਂ ਸੈਸ਼ਨ ਦੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ।ਅੰਤ ਵਿਚ ਪ੍ਰਸ਼ਾਦ ਦਾ ਵਿਤਰਨ ਕਰਕੇ ਇਸ ਮਹਾਂਯੱਗ ਦਾ ਸਮਾਪਨ ਕੀਤਾ ਗਿਆ।

23ਵੇਂ ਵਿਸ਼ਵ ਕਵਿਤਾ ਦਿਵਸ ਮੌਕੇ ਕਵਿਤਾ ਉਚਾਰਨ ਮੁਕਾਬਲੇ ਦਾ ਆਯੋਜਨ ਕੀਤਾ 

ਜਗਰਾਉ 21ਮਾਰਚ(ਅਮਿਤਖੰਨਾ)21 ਮਾਰਚ, 2022_ ਭਾਸ਼ਾ ਵਿਭਾਗ ਨੇ ਕਾਲਜ ਦੇ "ਭਾਸ਼ਾ ਮੰਚ" ਦੇ ਸਹਿਯੋਗ ਨਾਲ 23ਵੇਂ ਵਿਸ਼ਵ ਕਵਿਤਾ ਦਿਵਸ ਮੌਕੇ ਕਵਿਤਾ ਉਚਾਰਨ ਮੁਕਾਬਲੇ ਦਾ ਆਯੋਜਨ ਕੀਤਾ। ਇਸ ਸਮਾਗਮ ਵਿੱਚ ਵੱਖ-ਵੱਖ ਜਮਾਤਾਂ ਦੇ 25 ਵਿਦਿਆਰਥੀਆਂ ਨੇ ਭਾਗ ਲਿਆ। ਸ਼੍ਰੀਮਤੀ ਪੂਜਾ ਵਰਮਾ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ।ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਡਾ: ਅਨੁਜ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਾਹਿਤ ਪ੍ਰਤੀ ਆਪਣੀ ਰੁਚੀ ਪੈਦਾ ਕਰਨ ਅਤੇ ਸਾਹਿਤਕ ਸਮਾਗਮਾਂ ਵਿੱਚ ਆਪਣੀ ਸੂਝ-ਬੂਝ ਦਿਖਾਉਣ ਦੀ ਪ੍ਰੇਰਨਾ ਦਿੱਤੀ। ਮੁੱਖ ਮਹਿਮਾਨ ਸ਼੍ਰੀਮਤੀ ਵਰਮਾ ਨੇ ਆਪਣੀਆਂ ਕਾਵਿ ਰਚਨਾਵਾਂ ਸਾਂਝੀਆਂ ਕਰਨ 'ਤੇ ਖੂਬ ਪ੍ਰਸ਼ੰਸਾ ਕੀਤੀ। ਵਿਦਿਆਰਥੀਆਂ ਨੂੰ ਕਾਵਿ ਰਚਨਾਵਾਂ ਪੜ੍ਹਨ ਦਾ ਸ਼ੌਕ ਪੈਦਾ ਕਰਨ ਲਈ ਪ੍ਰੇਰਿਆ।ਡਾ: ਬਿੰਦੂ ਸ਼ਰਮਾ ਅਤੇ ਸ੍ਰੀ ਮਨਦੀਪ ਸਿੰਘ ਨੇ ਵੀ ਹਾਜ਼ਰੀਨ ਨਾਲ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।ਇਸ ਮੌਕੇ ਪ੍ਰੋ: ਮਲਕੀਤ ਕੌਰ ਵੀ ਹਾਜ਼ਰ ਸਨ।ਪ੍ਰੋ: ਮਨਦੀਪ ਕੌਰ, ਡਾ: ਰਮਨਦੀਪ ਸਿੰਘ ਅਤੇ ਪ੍ਰੋ.ਪ੍ਰੀਤੀ ਕੱਕੜ ਨੇ ਜਿਊਰੀ ਵਜੋਂ ਕੰਮ ਕੀਤਾ।ਅੰਗ੍ਰੇਜ਼ੀ ਕਵਿਤਾ ਉਚਾਰਨ ਵਿੱਚ ਜਾਹਨਵੀ ਨਾਹਰ ਨੇ ਪਹਿਲਾ, ਮਹਿਕ ਬੇਰੀ ਨੇ ਦੂਸਰਾ ਅਤੇ ਹਰਜੋਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਜਦਕਿਅਭੈਜੀਤਝਾਂਜੀ ਨੇ ਪਹਿਲਾ, ਸੌਰਵਪ੍ਰੀਤ ਸਿੰਘ ਨੇ ਦੂਜਾ ਅਤੇ ਰਾਜਵੀਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪੰਜਾਬੀ ਕਵਿਤਾ ਉਚਾਰਨ ਵਿੱਚ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।ਹਿੰਦੀ ਕਵਿਤਾ ਪਾਠ ਵਿੱਚ ਪ੍ਰਿਯਾਂਸ਼ੀ ਜੈਨ, ਸੋਨਾਲੀਕਾ ਅਤੇ ਅਰਵਿੰਦ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।

ਪੁਲਿਸ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੀ ਐੱਸਪੀ ਜਾਂਚ ਕਰਨਗੇ ਜਾਂਚ

ਜਗਰਾਉ 21ਮਾਰਚ(ਅਮਿਤਖੰਨਾ) ਹੋਲੀ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਜਗਰਾਓਂ ਦੇ ਨਾਮੀ ਵਪਾਰੀ ਨੂੰ ਚੋਰੀ ਦੀ ਕਣਕ ਖਰੀਦਣ ਦੀ ਝੂਠੀ ਸ਼ਿਕਾਇਤ 'ਚ ਪੁਲਿਸ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੀ ਐੱਸਪੀ ਜਾਂਚ ਕਰਨਗੇ।ਸੋਮਵਾਰ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਨਜ਼ਦੀਕੀ ਆਗੂ ਪ੍ਰਰੀਤਮ ਸਿੰਘ ਅਖਾੜਾ ਦੀ ਅਗਵਾਈ 'ਚ ਸ਼ਹਿਰ ਦੇ ਪ੍ਰਮੁੱਖ ਵਪਾਰੀਆਂ ਦਾ ਵਫ਼ਦ ਐੱਸਐੱਸਪੀ ਡਾ. ਕੇਤਨ ਪਾਟਿਲ ਬਾਲੀਰਾਮ ਨੂੰ ਮਿਲਣ ਪੁੱਜਾ। ਉਨ੍ਹਾਂ ਦੀ ਗੈਰ ਮੌਜੂਦਗੀ 'ਚ ਐੱਸਪੀ ਪਿ੍ਰਥੀਪਾਲ ਸਿੰਘ ਨੇ ਵਫ਼ਦ ਨੂੰ ਮਿਲ ਕੇ ਘਟਨਾ ਦੀ ਪੂਰੀ ਜਾਣਕਾਰੀ ਹਾਸਲ ਕੀਤੀ ਤੇ ਦੋ ਘੰਟੇ ਵਪਾਰੀ ਨੂੰ ਪਰੇਸ਼ਾਨ ਕਰਨ, ਪੁਲਿਸ ਗੱਡੀ 'ਚ ਬਿਠਾਉਣ ਤੇ ਮੋਬਾਈਲ ਚੁੱਕਣ ਦੇ ਮਾਮਲੇ 'ਚ ਲਿਖਤੀ ਸ਼ਿਕਾਇਤ ਲੈਂਦਿਆਂ ਕਾਰਵਾਈ ਦਾ ਭਰੋਸਾ ਦਿੱਤਾ।ਇਸ ਦੌਰਾਨ ਵਫ਼ਦ ਨੇ ਪੁਲਿਸ ਦੀ ਟੀਮ ਵੱਲੋਂ ਤਿਉਹਾਰ ਵਾਲੇ ਦਿਨ ਸ਼ਹਿਰ ਦੀ ਸ਼ਖ਼ਸੀਅਤ ਨੂੰ ਭਰੇ ਬਾਜ਼ਾਰ ਬੇਇੱਜ਼ਤ ਕਰਨਾ, ਉਚਾ ਨੀਵਾਂ ਬੋਲਣਾ ਤੇ ਗੱਡੀ 'ਚ ਬਿਠਾਉਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਪੁਲਿਸ ਜਨਤਾ 'ਚ ਬਿਹਤਰ ਤਾਲਮੇਲ ਨੂੰ ਗਵਾ ਬੈਠੇਗੀ। ਵਪਾਰੀ ਵਰਗ ਹੀ ਪੁਲਿਸ ਤੋਂ ਅਸੁਰੱਖਿਅਤ ਸਮਝਣ ਲੱਗਾ ਤਾਂ ਪੁਲਿਸ ਵੱਲੋਂ 24 ਘੰਟੇ ਸੇਵਾ 'ਚ ਹਾਜ਼ਰ ਦਾ ਸੁਨੇਹਾ ਵੀ ਝੂਠਾ ਪੈ ਜਾਵੇਗਾ। ਇਸ ਮੌਕੇ ਰਾਜੀਵ ਅਗਰਵਾਲ, ਹਰਸ਼ ਮੰਗਲਾ, ਗੁਰਮੀਤ ਸਿੰਘ, ਰਾਕੇਸ਼ ਕੁਮਾਰ ਸੋਨੂੰ ਹਾਜ਼ਰ ਸਨ।