ਜਗਰਾਉਂ ਪੁਲਿਸ ਵੱਲੋਂ ਦੋਪਹੀਆ ਵਾਹਨ ਚੋਰੀ ਕਰਨ ਵਾਲੇ 2 ਕਾਬੂ

ਜਗਰਾਉਂ   (ਰਣਜੀਤ ਸਿੱਧਵਾਂ) ਡਾ. ਪਾਟਿਲ ਕੇਤਨ ਬਾਲੀਰਾਮ ਆਈ.ਪੀ.ਐੱਸ ਐੱਸ.ਐੱਸ.ਪੀ ਲੁਧਿਆਣਾ (ਦਿਹਾਤੀ) ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਵਿਖੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਨ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਭੈੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ  ਗੁਰਦੀਪ ਸਿੰਘ ਪੀ.ਪੀ.ਐੱਸ ਪੁਲਿਸ ਕਪਤਾਨ (ਡੀ) ਲੁਧਿਆਣਾ (ਦਿਹਾਤੀ) ਅਤੇ ਅਨਿਲ ਕੁਮਾਰ ਭਨੋਟ ਪੀ.ਪੀ.ਐੱਸ  ਉਪ-ਕਪਤਾਨ ਪੁਲਿਸ (ਡੀ) ਲੁਧਿਆਣਾ (ਦਿਹਾਤੀ) ਅਤੇ ਹਰਸਪ੍ਰੀਤ ਸਿੰਘ ਪੀ.ਪੀ.ਐੱਸ ਡੀ.ਐੱਸ.ਪੀ, ਐਨ.ਡੀ.ਪੀ.ਐੱਸ  ਲੁਧਿ. (ਦਿਹਾਤੀ) ਦੀ ਨਿਗਰਾਨੀ ਹੇਠ ਏ.ਐੱਸ.ਆਈ ਪਹਾੜਾ ਸਿੰਘ ਸੀ.ਆਈ.ਏ ਸਟਾਫ਼ ਜਗਰਾਉਂ  ਸਮੇਤ ਪੁਲਿਸ ਪਾਰਟੀ ਦੇ ਕਿਸ਼ਨਪੁਰਾ ਚੌੰਕ ਸਿੱਧਵਾਂ ਬੇਟ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਸਪ੍ਰੀਤ ਸਿੰਘ ਪੁੱਤਰ ਸਿੰਦਰਪਾਲ ਸਿੰਘ, ਵੀਰੂ ਪੁੱਤਰ ਕੁਲਵੀਰ ਸਿੰਘ ਵਾਸੀਆਨ ਗੋਰਸੀਆਂ ਖਾਨ ਮੁਹੰਮਦ ਅਤੇ ਬੋਹੜ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਠੂਠਗੜ੍ਹ ਥਾਣਾ ਧਰਮਕੋਟ ਜ਼ਿਲ੍ਹਾ  ਮੋਗਾ ਜੋ ਕਿ ਵੱਖ-ਵੱਖ ਸ਼ਹਿਰਾਂ ਤੋਂ ਮੋਟਰਸਾਈਕਲ ਅਤੇ ਸਕੂਟਰੀਆਂ ਚੋਰੀ ਕਰਕੇ ਸਸਤੇ ਰੇਟਾਂ ਵਿੱਚ ਵੇਚਣ ਦੇ ਆਦੀ ਹਨ। ਜੋ ਅੱਜ ਮੋਟਰਸਾਈਕਲ ਅਤੇ ਸਕੂਟਰੀਆਂ ਗ੍ਰਾਹਕਾਂ ਨੂੰ ਵੇਚਣ ਲਈ ਸਿੱਧਵਾਂ ਬੇਟ ਅਤੇ ਜਗਰਾਉਂ ਸ਼ਹਿਰ ਵੱਲ ਆ ਰਹੇ ਹਨ। ਜਿਸ ਤੇ ਉਕਤ ਵਿਆਕਤੀਆਂ ਵਿਰੁੱਧ ਮੁਕੱਦਮਾ ਨੰਬਰ 61 ਮਿਤੀ 21.03. 2022  ਅ/ਧ 379 ਭ/ਦ ਥਾਣਾ ਸਿੱਧਵਾਂ ਬੇਟ ਦਰਜ ਰਜਿਸਟਰ ਕਰਕੇ ਕੀਤਾ ਗਿਆ। ਮੁਖ਼ਬਰ ਖਾਸ ਦੀ  ਸੂਚਨਾ ਦੇ ਆਧਾਰ ਤੇ ਸਿੱਧਵਾਂ ਬੇਟ-ਹੰਬੜਾਂ ਰੋਡ ਬੱਸ ਅੱਡਾ ਮੇਨ ਗੇਟ ਪਿੰਡ ਗੋਰਸੀਆਂ ਕਾਦਰਬਖਸ਼ ਕੋਲ ਨਾਕਾਬੰਦੀ ਕੀਤੀ ਗਈ ਤਾਂ ਦੋਰਾਨੇ ਨਾਕਾਬੰਦੀ ਪਿੰਡ ਗੋਰਸ਼ੀਆਂ ਕਾਦਰਬਖਸ਼ ਵੱਲੋਂ 02 ਮੋਟਰਸਾਈਕਲ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਵਿੱਚੋਂ ਇੱਕ ਮੋਟਰਸਾਈਕਲ ਪਰ 02 ਵਿਅਕਤੀ ਅਤੇ ਇੱਕ ਮੋਟਰਸਾਈਕਲ ਪਰ 01 ਵਿਅਕਤੀ ਆ ਰਹੇ ਸਨ ਜੋ ਨਾਕਾਬੰਦੀ ਦੇਖ ਦੇ ਘਬਰਾ ਕੇ ਪਿੱਛੇ ਮੁੜਨ ਲੱਗੇ। ਜਿੰਨ੍ਹਾਂ ਵਿੱਚੋ ਜਸਪ੍ਰੀਤ ਸਿੰਘ ਪੁੱਤਰ ਸਿੰਦਰਪਾਲ ਸਿੰਘ ਅਤੇ ਬੋਹੜ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਠੂਠਗੜ੍ਹ ਥਾਣਾ ਧਰਮਕੋਟ ਜ਼ਿਲ੍ਹਾ ਮੋਗਾ ਨੂੰ ਮੋਟਰਸਾਈਕਲ ਨੰਬਰ ਪੀ.ਬੀ-67-ਡੀ-6488 ਹੀਰੋ ਸਪਲੈੰਡਰ ਅਤੇ ਮੋਟਰਸਾਈਕਲ ਨੰਬਰ ਪੀ.ਬੀ.29-ਏ-7953 ਬਜਾਜ ਸੀ.ਟੀ-100 ਦੇ ਮੌਕਾ ਪਰ ਗ੍ਰਿਫ਼ਤਾਰ ਕੀਤਾ ਗਿਆ। ਦੋਰਾਨੇ ਤਫਤੀਸ਼ ਦੋਸ਼ੀਆ ਦੀ ਨਿਸ਼਼ਾਨਦੇਹੀ 'ਤੇ ਪਿੰਡ ਗੋਰਸੀਆਂ ਖਾਨ ਮੁਹੰਮਦ ਦੇ ਸ਼ਮਸ਼ਾਨਘਾਟ ਦੇ ਅੰਦਰ ਸ਼ੈਡ ਦੇ ਇੱਕ ਪਾਸੇ ਕੱਪੜੇ ਨਾਲ ਢੱਕ ਕੇ ਰੱਖੇ ਹੋਏ ਮੋਟਰਸਾਈਕਲ ਪੀ.ਬੀ-08-ਡੀ.ਏ-1443 ਹੀਰੋ ਸਪਲੈਂਡਰ, ਮੋਟਰਸਾਈਕਲ ਪੀ.ਬੀ-10 ਐਚ.ਕੇ-9153 ਹੀਰੋ ਸਪਲੈਡਰ, ਮੋਟਰਸਾਈਕਲ ਪਲੈਟਿਨਾ ਬਿਨ੍ਹਾਂ ਨੰਬਰੀ ਜਿਸ ਦੀ ਚੈਸੀ ਨੰਬਰ MDZA76AY4ARH65062 ਅਤੇ ਇੱਕ ਐਕਟਿਵਾ ਨੰਬਰ ਪੀ.ਬੀ-25-ਐਫ-7815 ਬਰਾਮਦ ਕੀਤੇ ਗਏ। ਇਸੇ ਤਰ੍ਹਾਂ  ਇੰਚਾਰਜ ਪੁਲਿਸ ਚੌਕੀ ਬੱਸ ਸਟੈਂਡ ਜਗਰਾਉਂ  ਵੱਲੋਂ ਮੁਕੱਦਮਾ ਨੰਬਰ 39 ਮਿਤੀ 21.03.2022 ਅ/ਧ 379/411 ਭ/ਦ ਥਾਣਾ ਸਿਟੀ ਜਗਰਾਉਂ  ਵਿੱਚ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਲੀਲਾਂ ਮੇਘ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਚੋਰੀ ਦਾ ਮੋਟਰ ਸਾਈਕਲ ਨੰਬਰ ਪੀ.ਬੀ-25-ਬੀ-7456 ਅਤੇ ਮੋਟਰ ਸਾਈਕਲ ਨੰਬਰ ਪੀ.ਬੀ-10-ਐਫ.ਜੇ-4534 ਬਰਾਮਦ ਕੀਤੇ ਗਏ।

ਬਰਾਮਦਗੀ-

ਮੁਕੱਦਮਾ ਨੰਬਰ 61 ਮਿਤੀ 21.03.2022 ਅ/ਧ 379 ਭ/ਦ ਥਾਣਾ ਸਿੱਧਵਾਂ ਬੇਟ

1. ਮੋਟਰਸਾਈਕਲ ਨੰਬਰ ਪੀ.ਬੀ-67-ਡੀ-6488 ਹੀਰੋ ਸਪਲੈੰਡਰ

2. ਮੋਟਰਸਾਈਕਲ ਨੰਬਰ ਪੀ.ਬੀ.29-ਏ-7953 ਬਜਾਜ ਸੀ.ਟੀ-100

3. ਮੋਟਰਸਾਈਕਲ ਪੀ.ਬੀ-08-ਡੀ.ਏ-1443 ਹੀਰੋ ਸਪਲੈੰਡਰ,

4. ਮੋਟਰਸਾਈਕਲ ਪੀ.ਬੀ-10ਐਚ.ਕੇ-9153 ਹੀਰੋ ਸਪਲੈੰਡਰ,

5. ਮੋਟਰਸਾਈਕਲ ਪਲਟੀਨਾ ਬਿਨ੍ਹਾਂ ਨੰਬਰੀ ਚੈਸੀ ਨੰਬਰ MDZA76AY4ARH65062 

6. ਇੱਕ ਐਕਟਿਵਾ ਨੰਬਰ ਪੀ.ਬੀ-25-ਐਫ-7815

ਮੁਕੱਦਮਾ ਨੰਬਰ 39 ਮਿਤੀ 21.03.2022 ਅ/ਧ

379/411 ਭ/ਦ ਥਾਣਾ ਸਿਟੀ ਜਗਰਾਉਂ ।

1. ਮੋਟਰਸਾਈਕਲ ਨੰਬਰ ਪੀ.ਬੀ-25-ਬੀ-7456.

1. ਮੋਟਰ ਸਾਈਕਲ ਨੰਬਰ ਪੀ.ਬੀ-10-ਐਫ.ਜੇ-4534.