ਲੁਧਿਆਣਾ

ਐਨ ਆਰ ਆਈ ਜੱਥੇਦਾਰ ਤ੍ਰਿਲੋਚਣ ਸਿੰਘ ਵਿਰਕ ਦੇ ਪਰਿਵਾਰ ਨੇ ਵਿਧਵਾਂ ਜਸਪ੍ਰੀਤ ਕੌਰ ਨੂੰ ਕੀਤੀ ਰਾਸ਼ੀ ਭੇਂਟ

ਪ੍ਰਮਾਤਮਾ ਇਸ ਪੀੜਤ ਪਰਿਵਾਰ ਤੇ  ਸਦਾ ਮੇਹਰ ਬਣਾਈ ਰੱਖੇ-ਦਰਸ਼ਨ ਸਿੰਘ ਵਿਰਕ

ਸਵੱਦੀ ਕਲਾਂ/ਭੂੰਦੜੀ 8 ਫਰਵਰੀ (ਨਸੀਬ ਸਿੰਘ ਵਿਰਕ,ਮਨੀ ਰਸੂਲਪੁਰੀ,ਬਲਜਿੰਦਰ ਸਿੰਘ ਵਿਰਕ)  ਕਸਬਾ ਸਵੱਦੀ ਕਲਾਂ ਨੇੜਲੇ  ਪਿੰਡ ਭਰੋਵਾਲ ਚ  ਅੱਜ ਹਲਕਾ ਦਾਖਾ ਦੇ ਪਿੰਡ ਵਿਰਕ ਦੇ ਉੱਘੇ ਸਮਾਜਸੇਵੀ ਅਤੇ ਕਿੰਗਜ ਮੇਕਰ ਦੇ ਨਾਮ  ਨਾਲ ਜਾਣੇ ਜਾਂਦੇ  ਜੱਥੇਦਾਰ ਤ੍ਰਿਲੋਚਣ ਸਿੰਘ ਵਿਰਕ (ਯੂ ਐਸ ਏ)  ਦੇ ਵਿਸ਼ੇਸ ਉਪਰਾਲੇ ਸਦਕਾ  ਉਹਨਾ ਦੇ ਪਰਿਵਾਰ ਨੇ ਨਗਰ ਭਰੋਵਾਲ ਕਲਾਂ ਦੀ ਵਿਧਵਾ ਜਸਪ੍ਰੀਤ ਕੌਰ ਪਤਨੀ ਸਵ: ਸਤਨਾਮ ਸਿੰਘ ਅਤੇ ਉਹਨਾਂ ਦੀ ਬੇਟੀਆਂ ਅਤੇ ਬੇਟੇ  ਨੂੰ 25 ਹਜਾਰ ਦੀ ਰਾਸ਼ੀ ਦਿੱਤੀ ਗਈ । ਇਸ ਸਮੇਂ ਸ: ਦਰਸ਼ਨ ਸਿੰਘ ਵਿਰਕ ਨੇ ਪਰਿਵਾਰ ਨਾਲ ਦੁੱਖ ਸ਼ਾਂਝਾ ਕਰਦੇ ਹੋਏ ਪ੍ਰਮਾਤਮਾ ਅੱਗੇ ਪਰਿਵਾਰ ਤੇ ਮੇਹਰ ਬਣਾਈ ਰੱਖਣ ਦੀ ਅਰਦਾਸ ਬੇਨਤੀ ਕੀਤੀ ਅਤੇ ਵਿਸਵਾਸ ਦਵਾਇਆ ਕਿ ਅੱਗੇ ਵੀ ਔਖੇ ਸੌਖੇ ਸਮੇਂ ਉਹ ਪਰਿਵਾਰ ਨਾਲ ਇਸੇ ਤਰ•ਾ ਖੜ•ਦੇ ਰਹਿਣਗੇ । ਇਸ ਦੁੱਖ ਦੀ ਘੜੀ ਚ  ਬੀਬੀ ਹਰਬੰਸ ਕੌਰ ਨੇ ਵੀ ਪਰਿਵਾਰ ਨਾਲ ਦੁੱਖ ਸ਼ਾਂਝਾ ਕੀਤਾ ।  ਇਸ ਸਮੇਂ ਇੰਨਾ ਦੇ ਨਾਲ ਦਵਿੰਦਰ ਸਿੰਘ ਤਤਲਾ ,ਅਰਸ਼ਪ੍ਰੀਤ ਸਿੰਘ ਤੱਤਲਾ , ਬਲਦੇਵ ਸਿੰਘ ਵਿਰਕ ਅਤੇ ਨਾਨਕੀ ਕੌਰ   ਆਦਿ ਹਾਜਰ ਸਨ 

ਕਾਂਗਰਸੀ ਆਗੂ ਆੜ੍ਹਤੀ ਮੋਹਣ ਸਿੰਘ ਮਾਂਗਟ ਨੂੰ ਸਦਮਾ , ਪਤਨੀ ਦਾ ਦਿਹਾਂਤ

ਜਗਰਾਉਂ 8 ਫਰਵਰੀ ( ਅੰਕੁਸ਼ ਸਹਿਜਪਾਲ ) - ਯੂਥ ਕਾਂਗਰਸ ਦੇ ਆਗੂ ਅਜਾਦ ਸਵੱਦੀ ਦੀ ਮਾਤਾ ਅਤੇ ਸੀਨੀਅਰ ਕਾਂਗਰਸੀ ਆਗੂ ਆੜ੍ਹਤੀ ਮੋਹਣ ਸਿੰਘ ਮਾਂਗਟ ਦੀ ਧਰਮਪਤਨੀ ਬੀਬੀ ਬਲਜੀਤ ਕੌਰ ਮਾਂਗਟ ਦਾ ਅਚਾਨਕ ਦਿਹਾਂਤ ਹੋ ਗਿਆ । ਜਿਸਨਾ ਦੇ ਅਕਾਲ ਚਲਾਣੇ ਕਾਰਨ ਜਗਰਾਉਂ ਖੇਤਰ 'ਚ ਸੋਗ ਦੀ ਲਹਿਰ ਛਾ ਗਈ । ਬੀਬੀ ਬਲਜੀਤ ਸਿੰਘ ਨਮਿੱਤ ਅੰਤਮ ਅਰਦਾਸ ਮਿਤੀ 14 ਫਰਵਰੀ ਦਿਨ ਸੁੱਕਰਵਾਰ ਨੂੰ ਪਿੰਡ ਸਵੱਦੀ ਖੁਰਦ ਨੇੜੇ ਜਗਰਾਉਂ ਵਿੱਖੇ ਹੋਵੇਗੀ । ਉਨ੍ਹਾਂ ਦੇ ਅਕਾਲ ਚਲਾਣੇ ਤੇ ਮਾਂਗਟ ਪਰਿਵਾਰ ਨਾਲ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ,ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ,ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ,ਮੇਜਰ ਸਿੰਘ ਭੈਣੀ , ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ,ਸਤਿੰਦਰਪਾਲ ਸਿੰਘ ਗਰੇਵਾਲ ,ਟਰੱਕ ਯੂਨੀਅਨ ਦੇ ਪ੍ਰਧਾਨ ਬਿੰਦਰ ਮਨੀਲਾ ,ਸਾਬਕਾ ਵਿਧਾਇਕ ਐਸ ਆਰ ਕਲੇਰ ,ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ,ਸੀਨੀਅਰ ਯੂਥ ਆਗੂ ਕੰਵਲਜੀਤ ਸਿੰਘ ਮੱਲ੍ਹਾ ,ਅਜਮੇਰ ਸਿੰਘ ਸਵੱਦੀ ,ਪ੍ਰਧਾਨ ਸੁਰਜੀਤ ਸਿੰਘ ਕਲੇਰ ਸਮੇਤ ਵੱਖ ਵੱæਖ ਰਾਜਸੀ ,ਸਮਾਜਸੇਵੀ ਅਤੇ ਧਾਰਮਿਕ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾਂ ਕੀਤਾ ਹੈ ।

ਅਕਾਲੀਆਂ ਆਗੂਆਂ ਵੱਲੋਂ ਨਵ ਨਿਯੁਕਤ ਜਿਲ੍ਹਾ ਪ੍ਰਧਾਨ ਧਾਲੀਵਾਲ ਦਾ ਸਨਮਾਨ

ਜਗਰਾਉਂ 8 ਫਰਵਰੀ ( ਅੰਕੁਸ਼ ਸਹਿਜਪਾਲ ) - ਸ੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਨਵ ਨਿਯੁਕਤ ਜਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਦਾ ਅੱਜ ਅਕਾਲੀ ਦਲ ਦੇ ਜਗਰਾਉਂ ਦਫ਼ਤਰ ਵਿੱਖੇ ਹਲਕਾ ਇੰਚਾਰਜ ਸਾਬਕਾ ਵਿਧਾਇਕ ਐਸ ਆਰ ਕਲੇਰ ਦੀ ਅਗਵਾਈ 'ਚ ਸਨਮਾਨ ਕੀਤਾ ਗਿਆ । ਇਸ ਮੌਕੇ ਸਾਬਕਾ ਵਿਧਾਇਕ ਕਲੇਰ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਹਮੇਸ਼ਾ ਪਾਰਟੀ ਲਈ ਕੰਮ ਕਰਨ ਵਾਲੇ ਮਿਹਨਤੀ ਵਰਕਰਾਂ ਨੂੰ ਮਾਣ ਦਿੱਤਾ ਹੈ । ਉਨ੍ਹਾਂ ਕਿਹਾ ਕਿ ਪ੍ਰਭਜੋਤ ਸਿੰਘ ਧਾਲੀਵਾਲ ਨੇ ਅਕਾਲੀ ਦਲ ਦੀ ਮਜਬੂਤੀ ਲਈ ਬਹੁਤ ਕੰਮ ਕੀਤਾ ਹੈ । ਜਿਨ੍ਹਾਂ ਦੀ ਅਗਵਾਈ 'ਚ ਪਾਰਟੀ ਹੋਰ ਮਜਬੂਤ ਹੋਵੇਗੀ । ਇਸ ਸਮੇਂ ਪ੍ਰਧਾਨ ਧਾਲੀਵਾਲ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦੇ ਕਿਹਾ ਕਿ ਜੱਥੇਬੰਦੀ ਵੱਲੋਂ ਉਨ੍ਹਾਂ ਨੂੰ ਬਹੁਤ ਵੱਡਾ ਮਾਣ ਦਿੱਤਾ ਹੈ । ਉਨ੍ਹਾਂ ਕਿਹਾ ਕਿ ਉਹ ਯੂਥ ਵਿੰਗ ਦੀ ਮਜਬੂਤੀ ਲਈ ਉਹ ਬੂਥ ਪੱਧਰ ਤੇ ਇਕਾਈਆਂ ਦਾ ਗਠਨ ਕਰਨਗੇ । ਇਸ ਮੌਕੇ ਸਾਬਕਾ ਜਿਲ੍ਹਾ ਪ੍ਰਧਾਨ ਕੰਵਲਜੀਤ ਸਿੰਘ ਮੱæਲ੍ਹਾ ,ਟਰੱਕ ਯੂਨੀਅਨ ਪ੍ਰਧਾਨ ਬਿੰਦਰ ਮਨੀਲਾ ,ਸਹਿਰੀ ਪ੍ਰਧਾਨ ਇੰਦਰਜੀਤ ਸਿੰਘ ਲਾਂਬਾ , ਦੀਪਇੰਦਰ ਸਿੰੰੰਘ ਭੰਡਾਰੀ ,ਹਰਦੇਵ ਸਿੰਘ ਬੌਬੀ ,ਡਾ ਚੰਦ ਸਿੰਘ ਡੱਲਾ ,ਬਲਰਾਜ ਸਿੰਘ ਭੱਠਲ ,ਸਤੀਸ਼ ਕੁਮਾਰ ਪੱਪੂ ,ਸੁਖਮੰਦਰ ਸਿੰਘ ਮਾਣੂਕੇ ,ਸਰਪੰਚ ਰੇਸਮ ਸਿੰਘ ਮਾਣੂਕੇ ,ਸੁਤੀਸ਼ ਬੱਗਾ ਸਮੇਤ ਹਲਕੇ ਦੇ ਕਈ ਯੂਥ ਆਗੂ ਹਾਜ਼ਰ ਸਨ ।

ਪਿੰਡ ਡੱਲਾ ਵਿੱਚ ਹੋਏ ਨੁਕਸਾਨ ਦਾ ਵਿਧਾਇਕਾ ਸਰਬਜੀਤ ਕੌਰ ਮਾਣੰੂਕੇ ਨੇ ਲਿਆ ਜਾਇਜ਼ਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਰਾਤ ਆਈ ਤੇਜ਼ ਹਨੇਰੀ ਅਤੇ ਵਾਵਰੋਲੇ ਦੇ ਕਾਰਨ ਪਿੰਡ ਡੱਲਾ ਵਿਖੇ ਹੋਏ ਘਰਾਂ ਦੇ ਨੁਕਸਾਨ ਦਾ ਜ਼ਾਇਜਾ ਲੈਣ ਲਈ ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੰੂਕੇ ਪਿੰਡ ਡੱਲਾ ਵਿਖੇ ਪੱੁਜੇ।ਇਸ ਮੌਕੇ ਸਰਬਜੀਤ ਕੌਰ ਮਾਣੰੂਕੇ ਨੇ ਪਿੰਡ ਡੱਲਾ ਦੇ ਘਰ-ਘਰ ਜਾ ਕੇ ਹੋਏ ਨੁਕਸਾਨ ਦਾ ਜਾਇਜਾ ਲੈਣ ਤੋ ਇਲਾਵਾ ਪਰਿਵਾਰ ਦੇ ਤਿੰਨ ਜ਼ਖਮੀ ਵਿਅਕਤੀਆਂ ਦਾ ਹਾਲ-ਚਾਲ ਪੱੁਛਿਆ।ਇਸ ਵਿਧਾਇਕਾ ਮਾਣੰੂਕੇ ਨੇ ਪੰਜਾਬ ਸਰਕਾਰ ਇਸ ਕੁਦਰਤੀ ਨੁਕਸਾਨ ਦਾ ਤੁਰੰਤ ਮੁਆਵਜਾ ਦੇਵੇ ਕਿਉਕਿ ਅੱਜ ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜੇ ਦੀ ਮਾਰ ਹੇਠ ਦੱਬਿਆ ਪਿਆ ਹੈ।ਉਨ੍ਹਾਂ ਪੀੜ੍ਹਤ ਪਰਿਵਾਰਾਂ ਨੂੰ ਮੁਆਵਜਾ ਦਿਵਾਉਣ ਲਈ ਲੁਧਿਆਣਾ ਦੇ ਡੀ.ਸੀ ਨਾਲ ਫੋਨ ਤੇ ਗੱਲਬਾਤ ਕਰਕੇ ਯਕੀਨ ਦਿਵਾਇਆ ਹੈ ਕਿ ਪਿੰਡ ਡੱਲਾ ਦੇ ਹੋਏ ਨੁਕਸਾਨ ਦੀ ਗੁਦਾਵਰੀ ਕਰਕੇ ਬਣਦਾ ਮੁਆਵਜਾ ਦਿੱਤਾ ਜਾਵੇ।ਇਸ ਸਮੇ ਸਮੂਹ ਪੰਚਾਇਤ ਵਲੋ ਵਿਧਾਇਕਾ ਸਰਬਜੀਤ ਕੌਰ ਮਾਣੰੂਕੇ ਨੂੰ ਪਿੰਡ ਡੱਲਾ ਵਿਚ ਹੋਏ ਨੁਕਸਾਨ ਸਬੰਧੀ ਮੰਗ ਪੱਤਰ ਦਿੱਤਾ।ਇਸ ਸਮੇ ਵਿਧਾਇਕਾ ਨੇ ਇਲਾਕੇ ਵਿੱਚ ਬੀਤੀ ਸ਼ਾਮ ਅਤੇ ਰਾਤ ਨੂੰ ਪਏ ਜ਼ੋਰਦਾਰ ਮੀਹ,ਗੜੇਮਾਰੀ ਅਤੇ ਤੇਜ ਹਵਾਵਾਂ ਕਾਰਨ ਫਸਲਾਂ ਕਾਫੀ ਜਿਆਦਾ ਨੁਕਸਾਨ ਹੋਇਆ ਜਿਸ ਲਈ ਸਬੰਧਿਤ ਅਧਿਕਾਰੀਆਂ ਨੂੰ ਫਸਲਾ ਦੇ ਹੋਏ ਨੁਕਸਾਨ ਦੀ ਰਿਪੋਰਟ ਬਣਾ ਕੇ ਸਰਕਾਰ ਨੂੰ ਜਲਦੀ ਭੇਜਣੀ ਚਾਹੀਦੀ ਤਾਂ ਕਿਸਾਨਾਂ ਆਪਣੀਆਂ ਫਸਲਾਂ ਦਾ ਬਣਦਾ ਮੁਆਵਜਾ ਮਿਲ ਸਕੇ।ਇਸ ਪਿੰਡ ਵਾਸੀ ਹਾਜ਼ਰ ਸਨ।

ਪਿੰਡ ਗਾਲਿਬ ਰਣ ਸਿੰਘ 'ਚ ਪੰਚਾਇਤ ਨੇ ਆੜ੍ਹਤ ਦੀ ਬੋਲੀ ਕੀਤੀ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਇਥੋ ਥੋੜੀ ਦੂਰ ਪਿੰਡ ਗਾਲਿਬ ਰਣ ਸਿੰਘ ਵਿੱਚ ਸਮੂਹ ਪੰਚਾਇਤ ਦੀ  ਮੀਟਿੰਗ ਬਾਬਾ ਜੀਵਨ ਸਿੰਘ ਜੀ ਦੀ ਧਰਮਸ਼ਾਲਾ ਵਿੱਚ ਹੋਈ।ਇਸ ਮੀਟਿੰਗ ਵਿੱਚ ਪੰਚਾਇਤ ਤੇ ਸਮੂਹ ਨਗਰ ਨਿਵਾਸੀ ਦੀ ਮਜਦੂਗੀ ਵਿੱਚ ਪਿੰਡ ਦੀ ਆੜਤ ਦੀ ਬੋਲੀ ਦਿੱਤੀ ਗਈ ਜਿਸ ਵਿੱਚ ਹਰਜਿੰਦਰ ਸਿੰਘ ਜੱਗਾ ਨੇ ਸਭ ਤੋ ਵੱਧ ਕੇ ਬੋਲੀ ਦਿੱਤੀ ਜੋ ਉਸ ਨੂੰ 10300 ਰੁਪਏ ਵਿੱਚ ਆੜ੍ਹਤ ਦੀ ਬੋਲੀ ਦਿੱਤੀ ਗਈ ਇਹ ਬੋਲੀ ਵਿੱਚ ਜੋ ਸਾਈਕਲ ਤੇ ਸਬਜੀ ਤੇ ਹੋਰ ਸਮਾਨ ਵੇਚਗਾ ਉਸ ਨੂੰ 5 ਰੁਪਏ ਆੜਤ ਲਈ ਜਾਵੇਗੀ,ਇਸ ਤੋ ਇਲਾਵਾ ਮੋਟਸਾਈਕਲ ਵਾਲੇ ਤੋ 10 ਰੁਪਏ ਆੜਤ,ਆਟੋ,ਛੋਟਾ ਹਾਥੀ ਤੋ 20 ਰੁਪਏ ਆੜਤ ਅਤੇ ਕੋਈ ਵੀ ਵੱਡੀ ਗੱਡੀ ਹੋਵੇਗੀ ਉਸ ਤੋ 30 ਰੁਪਏ ਲਏ ਜਾਣਗੇ।ਇਹ ਬੋਲੀ ਸਮੂਹ ਪੰਚਾਇਤ ਸਹਿਮਤੀ ਨਾਲ ਕੀਤੀ ਗਈ।ਇਸ ਵਿੱਚ ਸਰਪੰਚ ਜਗਦੀਸ ਚੰਦ ਦੀਸ਼ਾ,ਪੰਚ ਹਰਮਿੰਦਰ ਸਿੰਘ,ਪੰਚ ਨਿਰਮਲ ਸਿੰਘ,ਪੰਚ ਜਗਸੀਰ ਸਿੰਘ,ਪੰਚ ਜਸਵਿੰਦਰ ਸਿੰਘ,ਪੰਚ ਹਰਜੀਤ ਸਿੰਘ,ਪ੍ਰਧਾਨ ਸਰਤਾਜ ਸਿੰਘ,ਖਜ਼ਾਨਚੀ ਕੁਲਵਿੰਦਰ ਸਿੰਘ,ਸੁਸਇਟੀ ਪ੍ਰਧਾਨ ਜਸਵਿੰਦਰ ਸਿੰਘ ਬੱਗਾ,ਸਾਬਾਕਾ ਪੰਚ ਹਰਜਿੰਦਰ ਕੌਰ,ਕਰਨੈਲ ਸਿੰਘ ਕਨੇਡਾ,ਭਰਪੂਰ ਸਿੰਘ ਫੌਜੀ,ਗੁਰਦੇਵ ਸਿੰਘ,ਅਜੇਬ ਸਿੰਘ,ਦਰਸ਼ਨ ਸਿੰਘ,ਜਗਦੀਸ਼ ਸਿੰਘ ਪੰਮਾਂ,ਬਾਬਾ ਬਲਵੀਰ ਸਿੰਘ ,ਬਾਬਾ ਜਰਨੈਲ ਸਿੰਘ,ਸ਼ਗਾਰਾ ਸਿੰਘ,ਛਿੰਦ ਮਿਸਤਰੀ ,ਭੀਮਾ ਸਿੰਘ,ਮਾਨੀ,ਜੱਗਾ,ਨਿੰਮਾ ਹੱਟੀ ਵਾਲਾ ਆਦਿ ਹਾਜ਼ਰ ਸਨ।
 

ਪਿੱਪਲੀ ਵਾਲੇ ਪਾਖੰਡੀ ਸਾਧ ਵਲੋ ਸਿੱਖ ਭਾਵਨਾਵਾਂ ਦੀ ਖਿੱਲੀ ਉਡਾਉਣ ਖਿਲਾਫ ਪਰਚ ਦਰਜ ਕੀਤਾ ਜਾਵੇ:ਭਾਈ ਪਿਰਤਪਾਲ ਸਿੰਘ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅਕਸਰ ਹੀ ਵਿਵਾਦਾਂ ਵਿੱਚ ਰਹਿਣ ਵਾਲੇ ਨੀਲਧਾਰੀ ਸੰਪ੍ਰਦਾ ਦੇ ਮੁਖੀ ਵਿਵਾਦਿਤ ਸਤਨਾਮ ਸਿੰਘ ਪਿੱਪਲੀਵਾਲੇ ਵੱਲੋਂ ਪਿਛਲੇ ਸਮੇਂ ਧੰਨ ਮਾਤਾ ਗੁੱਜਰ ਕੌਰ ਤੇ ਸਾਹਿਬਜਾਦਿਆਂ ਬਾਰੇ ਉਲ ਜਲੁਲ ਬੋਲਿਆ ਜਿਸ ਕਰਕੇ ਸਿੱਖ ਸੰਗਤਾਂ ਨੇ ਇਸ ਦਾ ਵਿਰੋਧ ਕੀਤਾ ਪਰ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠੇ ਜਥੇਦਾਰਾਂ ਨੇ ਇਸ ਨੂੰ ਬਿਨਾਂ ਪੇਸ਼ ਹੋਇਆ ਹੀ ਮੁਆਫੀ ਦੇ ਦਿੱਤੀ ਸੀ ਪਰ ਹੁਣ ਫੇਰ ਇਸ ਸਾਧ ਨੇ ਇੱਕ ਪ੍ਰੋਗਰਾਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰ ਹੁਣ ਫੇਰ ਇਸ ਸਾਧ ਨੇ ਇੱਕ ਪ੍ਰੋਗਰਾਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਾਦਸ਼ਹ ਵਾਂਗ ਪ੍ਰਵੇਸ਼ ਕੀਤਾ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਢਾਡੀ ਜੱਥੇ ਦੇ ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਨੇ ਕੀਤੇ।ਉਨ੍ਹਾਂ ਕਿਹਾ ਕਿ ਇਸ ਸਾਧ ਦੇ ਆਉਣ ਮੌਕੇ ਫਿਲਮੀਂ ਗਾਣੇ ਚੱਲਣੇ ਸਿੱਖ ਮਰਿਯਾਦਾ ਤੇ ਸਿੱਧਾ ਹਮਲਾ ਹੈ ਇਸ ਲਈ ਅਜਿਹੇ ਸਾਧਾਂ ਨੂੰ ਚੰਗੀ ਤਰ੍ਹਾਂ ਨੱਥ ਪਾਉਣ ਦੀ ਲੋੜ ਹੈ ਕਿਉਂਕਿ ਇਹ ਲੋਕ ਇੱਕ ਸਾਜਿਸ਼ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਹਿਤ ਮਰਿਯਾਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਰੋਲ ਰਹੇ ਹਨ।ਪਾਰਸ ਨੇ ਕਿਹਾ ਕਿ ਇਸ ਪਾਖੰਡੀ ਨੇ ਗੁਰੂ ਸਾਹਿਬ ਜੀ ਦੇ ਬਖਸ਼ਿਸ ਕੀਤੇ ਕਕਾਰਾਂ ਦੀ ਬੇਅਦਬੀ ਕੀਤੀ ਹੈ,ਕਕਾਰਾਂ ਪਾਏ ਸਣੇ ਸਿਖ ਸਰੂਪ ਚ ਬੀਬੀਆਂ ਤੋ ਸਟੇਜ ਤੇ ਡਾਂਸ ਕਰਵਾਕੇ ਗੁਰੂ ਸਾਹਿਬ ਜੀ ਦੇ ਬਖਸ਼ਿਸ ਕੀਤੇ ਪਵਿੱਤਰ ਬਾਣੇ ਦੀ ਘੋਰ ਨਿਰਾਦਰੀ ਕੀਤੀ ਹੈਭਾਈ ਪਾਰਸ ਨੇ ਕਿਹਾ ਕਿ ਪੰਾਖਡੀ ਸਾਧ ਗੁਰੂ ਸਾਹਿਬ ਤੋ ਵੀ ਉਤੇ ਕੁਰਸੀ ਦੀ ਸਵਾਰੀ ਕਰ ਰਿਹਾ ਹੈ ਜੋ ਕਿ ਸਰਸੇ ਵਾਲੇ ਸਾਧ ਦੀ ਕਰਤੁਤ ਤੋ ਵੀ ਵੱਧ ਹੈ।ਜਿਸ ਨਾਲ ਸਿੱਖ ਕੌਮ ਦੇ ਹਿਰਦਿਆਂ ਉਤੇ ਡੂਘੀ ਸੱਟ ਵੱਜੀ ਹੈ।ਪਾਰਸ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੂੰ ਵੀਡੀੳ ਵਾਇਰਲ ਹੋਣ ਤੋਂ ਬਾਅਦ ਤੁਰੰਤ ਐਕਸ਼ਨ ਲੈਣਾ ਚਾਹੀਦਾ ਸੀ ਕਿਉਂਕਿ ਉਸਨੇ ਪੂਰੀ ਸਿੱਖ ਕੌਮ ਦਾ ਮੂੰਹ ਚਿੜ੍ਹਇਆ ਹੈ ਤੇ ਉਸਦਾ ਹੌਂਸਲਾ ਵੀ ਵਧਿਆ ਹੋਇਆ ਹੈ,ਇਸ ਲਈ ਉਸਨੂੰ ਨੱਥ ਪਾਉਣ ਦੀ ਲੋੜ ਹੈ।

ਖੇਤੀਬਾੜੀ ਮਹਿਕਮੇ ਨੇ ਕਣਕਾਂ ਦੀਆਂ ਫਸਲਾਂ ਦਾ ਲਿਆ ਜਾਇਜਾ

ਜਗਰਾਓਂ, 7 ਫਰਵਰੀ (ਰਛਪਾਲ ਸਿੰਘ ਸ਼ੇਰਪੁਰੀ)। ਖੇਤੀਬਾੜੀ ਮਹਿਕਮੇ ਦੇ ਡਾ. ਬਲਵਿੰਦਰ ਸਿੰਘ ਅੱਜ ਆਪਣੀ ਟੀਮ ਸਮੇਤ ਹਲਕੇ ਦੇ ਦਰਜਨਾਂ ਪਿੰਡਾਂ ਵਿਚ ਗਏ। ਜਿਥੇ ਉਨ•ਾਂ ਮੀਂਹ ਦੇ ਨਾਲ ਹੋ ਰਹੀ ਗੜ•ੇਮਾਰੀ ਕਾਰਨ ਕਿਸਾਨਾਂ ਦੀਆਂ ਕਣਕਾਂ ਦੇ ਨੁਕਸਾਨ ਤੋਂ ਬਚਾਅ ਲਈ ਜਾਇਜਾ ਲਿਆ। ਉਨ•ਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਂਹ ਪੈਣ ਨਾਲ ਕਣਕਾਂ ਦਾ ਨੁਕਸਾਨ ਨਹੀ ਹੋਵੇਗਾ। ਕਿਉਂਕਿ ਮੀਂਹ ਦੀ 11 ਐਮਐਮ ਔਸਤਨ ਦਰਜ ਕੀਤੀ ਗਈ ਹੈ ਜੋ ਕਣਕ ਦੀ ਫ਼ਸਲ ਨੂੰ ਨੁਕਸਾਨ ਨਹੀ ਦੇਵੇਗੀ। ਉਨ•ਾਂ ਦੱਸਿਆ ਕਿ ਮੀਂਹ ਆਉਣ ਦੀ ਸਥਿਤੀ ਲਗਾਤਾਰ ਬਣੀ ਹੋਈ ਹੈ। ਜਿਆਦਾ ਮੀਂਹ ਆਉਣ ਨਾਲ ਸਬਜੀਆਂ, ਹਰਾ ਚਾਰਾ ਅਤੇ ਆਲੂਆਂ ਦੀ ਫ਼ਸਲ ਲਈ ਨੁਕਸਾਨ ਦੇਹ ਸਾਬਿਤ ਹੋ ਸਕਦਾ ਹੈ। ਮਾਹਿਰ ਟੀਮ ਨੇ ਕਿਸਾਨ ਧਰਮ ਸਿੰਘ ਚਚਰਾੜੀ ਦੀ ਖੇਤ ਵਿਚਲੀ ਕਣਕ ਦੀ ਫ਼ਸਲ ਦਾ ਨਿਰਿਖਣ ਕਰਨ ਤੇ ਦੱਸਿਆ ਕਿ ਉਨ•ਾਂ ਦੀ ਫ਼ਸਲ ਬਿਲਕੁਲ ਸਰੁੱਖਿਅਤ ਹੈ। ਇਸ ਮੌਕੇ ਰਮਿੰਦਰ ਸਿੰਘ,ਜਸਵਿੰਦਰ ਸਿੰਘ,ਸੁਖਵਿੰਦਰ ਸਿੰਘ ਆਦਿ ਮੌਜੂਦ ਸਨ।

ਸੜਕ ਸੁਰੱਖਿਆ ਕੇਵਲ ਨਾਅਰਾ ਹੀ ਨਹੀ, ਬਲਕਿ ਜਿੰਦਗੀ ਦਾ ਰਸਤਾ ਹੈ।

ਜਗਰਾਓਂ, 7 ਫਰਵਰੀ (ਰਛਪਾਲ ਸਿੰਘ ਸ਼ੇਰਪੁਰੀ)। ਮਾਨਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ, ਟਰੈਫਿਕ, ਪੰਜਾਬ, ਚੰਡੀਗੜ• ਜੀ ਦੇ ਹੁਕਮਾ ਦੀ ਪਾਲਣਾ ਵਿੱਚ ਸ਼੍ਰੀ ਵਰਿੰਦਰ ਸਿੰਘ ਬਰਾੜ, ਪੀ.ਪੀ.ਐਸ, ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਦੇ ਦਿਸ਼ਾਂ-ਨਿਰਦੇਸ਼ਾਂ ਤੇ ਪੁਲਿਸ ਜਿਲ•ਾ ਲੁਧਿਆਣਾ (ਦਿਹਾਤੀ) ਵਿੱਖੇ 30 ਵਾਂ ਨੈਸਨਲ ਸੜਕ ਸੁਰੱਖਿਆ ਹਫਤਾ ”ਸੜਕ ਸੁਰੱਖਿਆ ਜੀਵਨ ਰੱਖਿਆ” ਤਹਿਤ ਮਿੱਤੀ 04-02-2019 ਤੋਂ 10-02-2019 ਤੱਕ ਮਨਾਇਆ ਜਾ ਰਿਹਾ ਹੈ। ਅੱਜ ਮਿੱਤੀ 07-02-2019 ਨੂੰ ਸੜਕ ਸੁਰੱਖਿਆ ਹਫਤੇ ਦੇ ਚੌਥੇ ਦਿਨ ਤਹਿਸੀਲ ਚੌਂਕ, ਜਗਰਾਓਂ ਵਿੱਖੇ ਸੈਮੀਨਾਰ ਕਰਵਾਇਆ ਗਿਆ।ਇਸ ਸਮਾਗਮ ਦੌਰਾਨ ਇੰਸਪੈਕਟਰ ਨਿਧਾਨ ਸਿੰਘ, ਇੰਚਾਰਜ ਟਰੈਫਿਕ ਵਿੰਗ ਵੱਲੋਂ, ਸਹਾਇਕ ਥਾਣੇਦਾਰ ਸੁਖਦੇਵ ਸਿੰਘ ਅਤੇ ਹੌਲਦਾਰ ਸਤਿੰਦਰਪਾਲ ਸਿੰਘ ਆਦਿ ਨੇ ਪਬਲਿਕ ਨੂੰ ਟਰੈਫਿਕ ਰੂਲਜ ਪ੍ਰਤੀ ਜਾਣੂ ਕਰਵਾਇਆ ਗਿਆ ਅਤੇ ਸੜਕ ਤੋਂ ਗੁਜਰ ਰਹੇ ਆਟੋਆਂ ਅਤੇ ਟਰਾਲੀਆਂ ਦੇ ਮਗਰ ਰਿਫਲੈਕਟਰ ਲਗਾਏ ਗਏ।ਇਸ ਮੌਕੇ ਪਰ ਮਿਊਸੀਪਲ ਕਮੇਟੀ ਦੇ ਇੰਸਪੈਕਟਰ ਅਨਿਲ ਕੁਮਾਰ ਜੀ ਤੋਂ ਇਲਾਵਾ ਸੜਕ ਨਿਰਮਾਣ ਵਿਭਾਗ ਦਾ ਸਟਾਫ ਵੀ ਹਾਜਰ ਰਿਹਾ।ਕਾਂਗਰਸੀ ਕੌਸ਼ਲਰ ਸਤਿੰਦਰਜੀਤ ਸਿੰਘ ਤਤਲਾ ਅਤੇ ਨਰੇਸ਼ ਕੁਮਾਰ ਜੀ ਵੀ ਵਿਸ਼ੇਸ਼ ਤੌਰ ਪਰ ਤਹਿਸੀਲ ਚੌਕ, ਜਗਰਾਓਂ ਵਿੱਖੇ ਮੌਕੇ ਪਰ ਹਾਜਰ ਰਹਿ ਕੇ ਲੌਕਾਂ ਨੂੰ ਟਰੈਫਿਕ ਨਿਯਮਾ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤਾਂ ਜੋ ਐਕਸੀਡੈਂਟ ਹੋਣ ਤੋ ਬਚਿਆ ਜਾ ਸਕੇ ਅਤੇ ਕੀਮਤੀ ਜਾਨਾ ਬਚਾਈਆਂ ਜਾ ਸਕਣ। 

ਬਰਾੜ ਅਤੇ ਟਿੰਕਾ ਨੇ ਵੀ ਲੁਧਿਆਣਾ ਸੀਟ ਤੋਂ ਠੋਕੀ ਆਪਣੀ ਦਾਅਵੇਦਾਰੀ

ਜਗਰਾਓਂ, 7 ਫਰਵਰੀ ( ਮਨਜਿੰਦਰ ਸਿੰਘ ਗਿੱਲ )—ਲੋਕ ਸਭਾ ਚੋਣਾਂ ਦਾ ਬਿਗਲ ਵਜਦਿਆਂ ਹੀ ਚੋਣਾਂ ਲੜਣ ਦੇ ਦਾਅਵੇਦਾਰ ਸਾਹਮਣੇ ਆਉਣ ਲੱਗੇ ਹਨ। ਭਾਵੇਂ ਕਾਂਗਰਸ ਪਾਰਟੀ ਨੇ ਉਮੀਦਵਾਰੀ ਲਈ ਦਾਅਵਾ ਪੇਸ਼ ਕਰਨ ਲਈ ਇਕ ਵੱਡੀ ਰਕਮ ਫੀਸ ਵਜੋਂ ਵੀ ਰੱਖ ਦਿਤੀ ਹੈ ਉਸਦੇ ਬਾਵਜੂ ਵੀ ਦਾਅਵੇਦਾਰ ਖੂਬ ਸਾਹਮਣੇ ਆ ਰਹੇ ਹਨ। ਲੋਕ ਸਭਾ ਹਲਕਾ ਲੁਧਿਆਣਾ ਤੋਂ ਮੌਜੂਦਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਸਾਹਮਣੇ ਮੁਸ਼ਿਕਲਾਂ ਦਾ ਪਹਾੜ ਬਣਦਾ ਜਾ ਰਿਹਾ ਹੈ। ਭਾਵੇਂ ਬਿੱਟੂ ਖੁਦ ਇਥੋਂ ਆਪਣੀ ਟਿਕਟ ਪੱਕੀ ਸਮਝ ਕੇ ਚੱਲ ਰਹੇ ਹਨ ਪਰ ਸ਼ਾਇਦ ਇਸ ਵਾਰ ਉਨ੍ਹਾਂ ਲਈ ਦਿੱਲੀ ਦੂਰ ਹੋ ਜਾਵੇ ਕਿਉਂਕਿ ਲੁਧਿਆਣਾ ਸੀਟ ਤੋਂ ਇਕ ਨਹੀਂ ਕਈ ਦਾਅਵਾਰ ਸਾਹਮਣੇ ਆ ਗਏ ਹਨ। ਪੰਜਾਬ ਕਾਂਗਰਸ਼ ਪਾਰਟੀ ਦੇ ਮੁੱਖ-ਬੁਲਾਰੇ ਅਤੇ ਲੋਕ-ਸਭਾ ਹਲਕਾ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਇੰਚਾਰਜ ਸ. ਕਮਲਜੀਤ ਸਿੰਘ ਬਰਾੜ ਨੇ ਅੱਜ ਚੰਡੀਗੜ੍ਹ ਕਾਂਗਰਸ ਪਾਰਟੀ ਦੇ ਦਫ਼ਤਰ ਵਿਖੇ ਲੋਕ-ਸਭਾ ਚੋਣਾਂ 2019 ਲਈ ਕਾਂਗਰਸ ਪਾਰਟੀ ਉਮੀਦਵਾਰ ਵੱਜੋਂ ਆਪਣੇ ਪੇਪਰ ਦਾਖਲ ਕਰਕੇ ਲੁਧਿਆਣਾ ਸੀਟ ਉੱਥੇ ਆਪਣਾ ਹੱਕ ਜਤਾਇਆ। ।ਹਲਕਾ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਦਾ ਹੋਣਹਾਰ ਫ਼ਰਜ਼ੰਦ ਕਮਲਜੀਤ ਬਰਾੜ 2011 ਤੋਂ ਲੁਧਿਆਣਾ ਹਲਕੇ ਨਾਲ ਬਤੌਰ ਹਲਕਾ ਇੰਚਾਰਜ ਜੁੜਿਆ ਹੋਇਆ ਹੈ। ਨੌਜਵਾਨਾਂ ਦਾ ਹਰਮਨ-ਪਿਆਰਾ ਅਤੇ ਪੂਰਨ ਸਿੱਖੀ ਸਰੂਪ ਵਾਲਾ ਇਹ ਨੌਜਵਾਨ ਯੂਥ ਕਾਂਗਰਸੀ ਆਗੂ ਲੁਧਿਆਣਾ ਹਲਕੇ ਦੇ ਲੋਕਾਂ ਵਿੱਚ ਬਹੁਤ ਰਸੂਖ ਰੱਖਦਾ ਹੈ ਅਤੇ ਕਾਂਗਰਸ ਪਾਰਟੀ ਲਈ ਦਿਨ-ਰਾਤ ਮਿਹਨਤ ਕਰਕੇ ਆਪਣੀ ਜ਼ੁੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹੈ।ਇਸਤੋਂ ਇਲਾਵਾ ਕਾਂਗਰਸ ਪਾਰਟੀ ਵਲੋਂ ਓ. ਬੀ. ਸੀ ਸੈਲ ਦੇ ਨਵ ਨਿਯੁਕਤ ਕੀਤੇ ਗਏ ਵਾਇਸ ਚੇਅਰਮੈਨ ਸੰਦੀਪ ਕੁਮਾਰ ਟਿੰਕਾ ਨੇ ਵੀ ਅੱਜ ਆਪਣਾ ਦਾਅਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ ਦੇ ਪਾਸ ਪੇਸ਼ ਕਰ ਦਿਤਾ। ਜਿਕਰਯੋਗ ਹੈ ਕਿ ਇਸ਼ਤੋਂ ਪਹਿਲਾਂ ਸਾਬਕਾ ਸਾਂਸਦ ਮਨੀਸ਼ ਤਿਵਾੜੀ ਦੇ ਖਾਸ ਪਵਨ ਦੀਵਾਨ ਨੇ ਆਪਣਾ ਦਾਅਵਾ ਪੇਸ਼ ਕਰ ਦਿਤਾ ਹੈ। ਲੁਧਿਆਣਾ ਤੋਂ ਛੇ ਵਾਰ ਵਿਧਾਇਕ ਚੁਣੇ ਗਏ ਰਾਕੇਸ਼ ਪਬਾਂਡੇ ਵੀ ਆਪਣੀ ਤਾਲ ਠੋਕਣ ਦੀ ਤਿਆਰੀ ਵਿਚ ਹਨ। ਇਨ੍ਹਾਂ ਸਾਰਿਆਂ ਉਮੀਦਵਾਰਾਂ ਤੋਂ ਇਲਾਵਾ ਰਵਨੀਤ ਬਿੱਟੂ ਦਾ ਪੇਚ ਸਾਬਕਾ ਸਾਂਸਦ ਮਨੀਸ਼ ਤਿਵਾੜੀ ਨਾਲ ਫਸਦਾ ਨਜਰ ਆ ਰਿਹਾ ਹੈ ਕਿਉਂਕਿ ਤਿਵਾੜੀ ਚੰਡੀਗੜ੍ਹ ਅਤੇ ਲੁਧਿਆਣਾ ਤੋਂ ਆਪਣੀ ਦਾਅਵੇਦਾਰੀ ਠੋਕ ਰਹੇ ਹਨ। ਜੇਕਰ ਤਿਵਾੜੀ ਨੂੰ ਚੰਡੀਗੜ੍ਹ ਤੋਂ ਟਿਕਟ ਨਹੀਂ ਮਿਲਦੀ ਤਾਂ ਤਿਵਾੜੀ ਲੁਧਿਆਣਾ ਤੋਂ ਮੈਦਾਨ ਵਿਚ ਸਾਹਮਣੇ ਆ ਜਾਣਗੇ।

ਅਮਰਜੀਤ ਸਿੰਘ ਇਟਲੀ ਵੱਲੋਂ ਪਿੰਡ ਗੁਰੂਸਰ ਵਿੱਚ ਨਾਮ ਪਲੇਟਾ ਅਤੇ ਗਲੀ ਨੰਬਰ ਲਗਵਾਏ ਗਏ

ਸਰਪੰਚ ਗੁਰਪ੍ਰੀਤ ਸਿੰਘ ਦੀਪਾ ਵੱਲੋਂ ਅਮਰਜੀਤ ਸਿੰਘ ਇਟਲੀ ਦਾ ਵਿਸ਼ੇਸ਼ ਧੰਨਵਾਦ 

ਜਗਰਾਉਂ (ਰਾਣਾ ਸੇਖਦੌਲਤ) ਇੱਥੇ ਨਜ਼ਦੀਕ ਪਿੰਡ ਗੁਰੂਸਰ ਕਾਓਂਕੇ ਵਿੱਚ ਅੇਨ.ਆਰ.ਆਈ ਵੀਰ ਅਮਰਜੀਤ ਸਿੰਘ ਨੇ ਆਪਣੇ ਪਿੰਡ ਵਿੱਚ ਨੇਮ ਪਲੇਟਾ ਅਤੇ ਗਲੀ ਨੰਬਰ ਲਗਾਏ।ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਉਸ ਨੇ ਕਾਫੀ ਸਮਾ ਵਿਦੇਸਾ ਦੀ ਧਰਤੀ ਤੇ ਰਿਹ ਕੇ ਵੀ ਆਪਣੇ ਜੱਦੀ ਪਿੰਡ ਗੁਰੂਸਰ ਕਾਓੁਂਕੇ ਨਾਲ ਮੋਹ ਦਾ ਰਿਸ਼ਤਾ ਨਹੀ ਟੁੱਟਣ ਦਿੱਤਾ। ਉਹਨਾ ਨੇ ਪਹਿਲਾ ਵੀ ਕਈ ਵਾਰ ਪਿੰਡ ਦੇ ਭਲਾਈ ਦੇ ਕੰਮਾ ਵਿੱਚ ਵੱਧ ਚੜ ਕੇ ਹਿੱਸਾ ਲਿਆ ਅਤੇ ਹਰ ਇਕ ਵਰਗ ਦੇ ਗਰੀਬ ਪਰਿਵਾਰ ਦੀ ਮਦਦ ਕੀਤੀ। ਉਹਨਾ ਨੇ ਆਪਣੇ ਜੱਦੀ ਪਿੰਡ ਨਾਲ ਮੋਹ ਦਾ ਸਬੂਤ ਦਿੰਦੇ ਹੋਏ ਅੱਜ ਆਪਣੇ ਪਿੰਡ ਹਰ ਘਰ ਦੇ ਸਾਹਮਣੇ ਨੇਮ ਪਲੇਟ ਅਤੇ ਗਲੀ ਨੰਬਰ ਲਗਾ ਕੇ ਸਾਬਤ ਕਰ ਦਿੱਤਾ ਕੇ ਆੳਣ ਵਾਲੇ ਸਮੇਂ ਵਿੱਚ ਉਹ ਆਪਣੇ ਪਿੰਡ ਦੀ ਨੁਹਾਰ ਬਦਲ ਦੇਣਗੇ।ਇਹ ਸਾਰਾ ਉਪਰਾਲਾ ਦੇਖ ਕੇ ਅੱਜ ਪੂਰੇ ਨਗਰ ਦੀ ਪੰਚਾਇਤ ਨੇ ਅਮਰਜੀਤ ਸਿੰਘ ਇਟਲੀ ਅਤੇ ਉਹਨਾ ਦੀ ਮਾਤਾ ਜਸਵੀਰ ਕੌਰ ਦਾ ਸਨਮਾਨ ਕੀਤਾ।