ਲੁਧਿਆਣਾ

ਪਿੰਡ ਗੁਰੂਸਰ ਕਾਓਂਕੇ ਦੀ ਨਵੀ ਬਣੀ ਪੰਚਾਇਤ ਨੇ ਕੀਤਾ ਮਨਰੇਗਾ ਦਾ ਕੰਮ ਸ਼ੁਰੂ

ਜਗਰਾਓ (ਰਾਣਾ ਸ਼ੇਖਦੌਲਤ) ਇੱਥੋ ਨਜ਼ਦੀਕ ਪਿੰਡ ਗੁਰੂਸਰ ਕਾਓਂਕੇ ਦੀ ਨਵੀ ਬਣੀ ਪੰਚਾਇਤ ਨੇ ਸਰਕਾਰ ਵੱਲੋਂ ਚਲਾਈ ਗਈ ਗਰੀਬਾ ਵਾਸਤੇ ਮੁਹਿਮ ਮਨਰੇਗਾ ਸਕੀਮ ਦਾ ਕੰਮ ਅੱਜ ਆਪਣੇ ਪਿੰਡ ਗੁਰੂਸਰ ਵਿੱਚ ਸ਼ੁਰੂ ਕਰ ਦਿੱਤਾ ਉਹਨਾ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਛੇਵੀ ਪਾਤਸ਼ਾਹੀ ਨੂੰ ਜਾਣ ਵਾਲੇ ਰਸਤੇ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਦੀਪਾ ਨੇ ਕਿਹਾ ਅਸੀ ਆਪਣੇ ਪਿੰਡ ਨੂੰ ਪੂਰੇ ਇਲਾਕੇ ਪਹਿਲੇ ਨੰਬਰ ਤੇ ਲੈ ਕੇ ਜਾਣ ਲਈ ਦਿਨ ਰਾਤ ਇਕ ਕਰ ਦੇਵਾਗੇ। ਇਸ ਮੌਕੇ ਪੰਚ ਜਗਦੀਸ਼ ਸਿੰਘ ਦੀਸ਼ਾ, ਪੰਚ ਅਮਨਜੌਤ ਸਿੰਘ, ਪੰਚ ਕੁਲਦੀਪ ਸਿੰਘ, ਪੰਚ ਗੁਲਜਾਰ ਸਿੰਘ, ਪੰਚ ਪ੍ਰਿਤਪਾਲ ਸਿੰਘ ਅਤੇ ਕਈ ਨਗਰ ਨਿਵਾਸੀ ਹਾਜ਼ਰ ਸਨ। 

ਦਸਤਾਰ ਕੱਪ ਸਮਰਾਲਾ ਵਿੱਚ ਸੋਹਣੀ ਦਸਤਾਰ ਸਜਾਉਣ ਵਾਲੇ ਨੂੰ ਦਿੱਤਾ ਜਾਵੇਗਾ ਮੋਟਰਸਾਈਕਲ (ਦਬੜੀਖਾਨਾ/ ਸਿੱਧਵਾਂ/)

ਚੌਕੀਂਮਾਨ 6 ਫਰਵਰੀ (ਨਸੀਬ ਸਿੰਘ ਵਿਰਕ ) ਖਾਲਸਾ ਸਾਜਨਾ ਦਿਵਸ ਅਤੇ ਦਸਤਾਰ ਦਿਵਸ ਨੂੰ ਸਮਰਪਿਤ ਕੌਮ ਦੀਆਂ ਸਿਰਮੌਰ ਜਥੇਬੰਦੀਆਂ ਭਾਈ ਮਰਦਾਨਾ ਜੀ ਚੈਰੀਟੇਬਲ ਸੁਸਾਇਟੀ ਅਤੇ ਸਰਦਾਰੀਆਂ ਟ੍ਰੱਸਟ ਪੰਜਾਬ ਵੱਲੋਂ ਪੱਗਾਂ ਵਾਲਾ ਪੰਜਾਬ ਸਿਰਜਣ ਲਈ ਜੋ ਪਿਛਲੇ 13 ਸਾਲਾਂ ਤੋਂ ਪੰਜਾਬ ਅਤੇ ਨਾਲ ਦੇ ਸੂਬਿਆਂ ਵਿੱਚ ਲਗਤਾਰ ਦਸਤਾਰ ਸਿਖਲਾਈ ਕੈਂਪ ਅਤੇ ਦਸਤਾਰ ਮੁਕਾਬਲੇ ਕਰਵਾਏ ਜਾਦੇ ਹਨ ਉਸ ਲੜੀ ਤਹਿਤ ਜਿਲਾ ਲੁਧਿਆਣਾ ਸਮਰਾਲਾਦੇ ਵਿਖੇ ਦਸਤਾਰ ਕੱਪ ਦਾ ਆਯੋਜਿਤ ਕੀਤਾ ਗਿਆ ਹੈ ਇਸ ਸਮਾਗਮ ਦਾ ਪਹਿਲਾ ਐਡੀਸ਼ਨ ਅੱਜ 7 ਫਰਵਰੀ ਨੂੰ ਸਰਕਾਰੀ ਕੰਨਿਆ ਸਕੂਲ ਸਮਰਾਲਾ ਵਿਖੇ ਹੋਵੇਗਾ ਅਤੇ ਫਾਈਨਲ ਮੁਕਾਬਲਾ 28 ਅਪ੍ਰੈਲ 2019 ਨੂੰ ਕਰਵਾਇਆ ਜਾਵੇਗਾ ਕੱਪ ਦੇ ਸਬੰਧੀ ਬਾਕੀ ਐਡੀਸ਼ਨਾਂ ਦੀ ਵੀ ਲਿਸਟ ਜਲਦ ਹੀ ਜਾਰੀ ਕੀਤੀ ਜਾਵੇਗੀ ਸਰਦਾਰੀਆਂ ਟ੍ਰੱਸਟ ਪੰਜਾਬ ਦੇ ਚੇਅਰਮੈਨ ਭਾਈ ਸਤਨਾਮ ਸਿੰਘ ਦਬੜੀਖਾਨਾ ਜੀ ਯੋਗ ਅਗਵਾਈ ਹੇਠਾ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ ਟ੍ਰੱਸਟ ਦੇ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਸਿੱਧਵਾਂ ਅਤੇ ਭਾਈ ਮਰਦਾਨਾ ਜੀ ਚੈਰੀਟੇਬਲ ਸੁਸਾਇਟੀ ਦੇ ਮੈਂਬਰਾਂ ਸਾਂਝੇ ਤੋਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਦਸਤਾਰ ਕੱਪ ਵਿਸ਼ੇਸ਼ ਤੌਰ ਤੇ ਖਿੱਚ ਦਾ ਕੇਂਦਰ ਰਹੇਗਾ ,ਕਿਉਂਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਅਤੇ ਪਤਿਤਪੁਣੇ ਤੋਂ ਬਚਾਉਣ ਲਈ ਦੋਵੇਂ ਜਥੇਬੰਦੀਆਂ ਮਿਲ ਕੇ ਵੱਡੇ ਪੱਧਰ ਤੇ ਦਸਤਾਰ ਕੱਪ ਕਰਵਾਉਣ ਜਾ ਰਹੀਆਂ ਹਨ। ਜਿਸ ਵਿੱਚ ਸੀਨੀਅਰ ਗਰੁੱਪ ਨੂੰ ਪਹਿਲਾ ਇਨਾਮ ਜੇਤੂ ਨੌਜਵਾਨ ਨੂੰ ਜਿੱਥੇ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ ਦੂਸਰੇ ਨੰ ਤੇ ਆਉਣ ਵਾਲੇ ਨੋਜਵਾਨ ਨੂੰ 21 ਹਜਾਰ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਨੌਜਵਾਨ ਨੂੰ 11 ਹਜਾਰ ਅਤੇ ਇਸੇ ਤਰਾ ਜੂਨੀਅਰ ਗਰੁੱਪ ਦੇ ਨੌਜਵਾਨਾਂ ਨੂੰ 11000,7100,5100 ਦੇ ਨਗਦ ਇਨਾਮ ਅਤੇ ਇਸਦੇ ਨਾਲ ਹੋਰ ਦਿਲ ਖਿੱਚਵੇ ਇਨਾਮ ਦਿੱਤੇ ਜਾਣਗੇ ਉੱਥੇ ਪੰਜਾਬ ਭਰ ਤੋਂ ਆਏ ਕੋਚਾਂ ਦੀ ਵੀ ਵੱਡੇ ਇਨਾਮਾਂ ਨਾਲ ਹੌਸਲਾ ਅਫ਼ਜ਼ਾਈ ਕੀਤੀ ਜਾਵੇਗੀ, ਤਾਂ ਜੋ ਨੌਜਵਾਨਾਂ ਨੂੰ ਸੋਹਣੀਆਂ ਦਸਤਾਰਾਂ ਸਜਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ ।ਉਨ੍ਹਾਂ ਕਿਹਾ ਕਿ ਦਸਤਾਰ ਕੱਪ ਕਰਵਾਉਣ ਦਾ ਮੁੱਖ ਮਕਸਦ ਪਤਿਤ ਹੋ ਚੁੱਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਮੁੜ ਤੋਂ ਗੁਰਸਿੱਖੀ ਨਾਲ ਜੋੜਨਾ ਅਤੇ ਸਿੱਖੀ ਨੂੰ ਪ੍ਰਫੁੱਲਤ ਕਰਨਾ ਹੈ । ਦੋਵੇ ਜਥੇਬੰਦੀਆਂ ਵੱਲੋ ਸਾਂਝੇ ਤੌਰ ਤੇ ਪਹਿਲਾ ਉਪਰਾਲਾ ਖਾਲਸਾ ਸਾਜਨਾ ਦਿਵਸ ਅਤੇ ਦਸਤਾਰ ਦਿਵਸ ਨੂੰ ਸਮਰਪਿਤ ਦਸਤਾਰ ਕੱਪ ਕਰਵਾਉਣਾ ਹੈ । ਨੌਜਵਾਨਾਂ ਨੂੰ ਇਸ ਦਸਤਾਰ ਕੱਪ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਨ੍ਹਾਂ ਜਥੇਬੰਦੀਆਂ ਨੇ ਹਜ਼ਾਰਾਂ ਨੌਜਵਾਨਾਂ ਨੂੰ ਜੋ ਕਿ ਕ੍ਰੀਤੀਆਂ ਦੇ ਰਾਹ ਪੈ ਚੁੱਕੇ ਸਨ,ਪਤਿਤਪੁਣੇ ਵੱਲ ਜਾ ਚੁੱਕੇ ਸਨ,ਉਨ੍ਹਾਂ ਨੂੰ ਮੁੜ ਤੋਂ ਗੁਰਸਿੱਖੀ ਨਾਲ ਜੋੜਿਆ ਹੈ ।ਉਨ੍ਹਾਂ ਕਿਹਾ ਖਾਲਸਾ ਸਾਜਨਾ ਦਿਵਸ ਅਤੇ ਦਸਤਾਰ ਦਿਵਸ ਨੂੰ ਸਮਰਪਿਤ ਅਸੀਂ ਹਰ ਸਾਲ ਵੱਡੇ ਤੋਂ ਵੱਡੇ ਇਨਾਮ ਲੈ ਕੇ ਆ ਰਹੇ ਹਾਂ ਤਾਂ ਜੋ ਪ੍ਰੇਰਤ ਹੋ ਕੇ ਨੌਜਵਾਨ ਪੀੜ੍ਹੀ ਦਸਤਾਰ ਸਜਾਉਣੀ ਸ਼ੁਰੂ ਕਰੇ । ਇਸ ਦਸਤਾਰ ਕੱਪ ਵਿੱਚ ਪੰਜਾਬ ਹੀ ਨਹੀਂ, ਬਲਕਿ ਪੂਰੇ ਭਾਰਤ ਦੇ ਵਿੱਚੋਂ ਨਾਮਵਾਰ ਦਸਤਾਰ ਕੋਚ ਪਹੁੰਚ ਰਹੇ ਹਨ ਜਿਨ੍ਹਾਂ ਦੀ ਦੇਖ ਰੇਖ ਦੇ ਵਿੱਚ ਹੀ ਇਹ ਦਸਤਾਰ ਕੱਪ ਸਫਲਤਾਪੂਰਕ ਕਰਵਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਦਸਤਾਰ ਕੱਪ ਵਿੱਚ ਸਿਰਫ ਨਵੇਂ ਨੌਜਵਾਨ ਹੀ ਹਿੱਸਾ ਲੈ ਸਕਣਗੇ ਨਾ ਕਿ ਪਿਛਲੇ ਮੁਕਾਬਲਿਆਂ ਵਿੱਚ ਦਸਤਾਰ ਜੇਤੂ ਨੌਜਵਾਨ ।ਸਾਰੇ ਵਰਗਾਂ ਦੇ ਪਹਿਲਾਂ ਵੱਖੋ ਵੱਖਰੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ। ਇਸ ਮੋਕੇ ਜਗਰਾਜ ਸਿੰਘ ਢੱਡਰੀਆਂ,ਗੁਰਪ੍ਰੀਤ ਸਿੰਘ ਜੰਡੂ,ਕਰਮਜੀਤ ਸਿੰਘ ਫਰੀਦਕੋਟ,ਜਸਪ੍ਰੀਤ ਸਿੰਘ ਦੁੱਗਾ,ਹਰਜਿੰਦਰ ਸਿੰਘ ਰੋਮਾਣਾ, ਨਵਜੋਤ ਸਿੰਘ ਸ਼ੈਰੀ,ਕੁਲਵੀਰ ਸਿੰਘ ਲਂਬੜਾ,ਰਣਜੀਤ ਸਿੰਘ,ਕੁਲਬੀਰ ਸਿੰਘ ਦਕੋਹਾ,ਪ੍ਰੀਤ ਸਿੰਘ ਸੋਢੀ,ਅਮਰਜੀਤ ਸਿੰਘ ਆਦਿ ਮਜੂਦ ਸਨ

22 ਕਿਲੋ ਭੁੱਕੀ ਚੂਰਾ ਸਮੇਤ 4 ਨੌਜਵਾਨ ਕਾਬੂ

ਕੁਝ ਦਿਨ ਪਹਿਲਾ ਇਕ ਵਿਪਾਰੀ ਤੋਂ ਗੋਲੀਆ ਚਲਾ ਕੇ ਨਕਦੀ ਖੋਹਣ ਵਾਲੇ ਕੁਝ ਵਿਅਕਤੀ ਕੀਤੇ ਗ੍ਰਿਫਤਾਰ

ਜਗਰਾਉਂ 6 ਫਰਵਰੀ (ਰਛਪਾਲ ਸ਼ੇਰਪੁਰੀ)- ਆਈ ਪੀ ਐਸ ਸ੍ਰੀ ਰਣਬੀਰ ਸਿੰਘ ਖਟੜਾ ਡਿਪਟੀ ਇਸਪੈਕਟਰ ਜਨਰਲ ਪੁਲਿਸ ਰੇਂਜ ਦੇ ਦਿਸ਼ਾ ਨਿਰਦੇਸ਼ਾਂ ਸ੍ਰੀ ਵਰਿੰਦਰ ਸਿੰਘ ਬਰਾੜ ਪੀ ਪੀ ਐਸ ਐਸ ਪੀ ਲੁਧਿਆਣਾ ਦਿਹਾਤੀ ਵਲੋਂ ਅੱਜ ਪ੍ਰੈਸ ਕਾਨਰਫੰਸ ਕਰਦਿਆਂ ਦਸਿਆ ਕਿ ਮੁਕੱਦਮਾ ਨੰਬਰ 12 ਅ/ਧ 392 ਅ/ਧ 25/54/69 ਅਸਲਾ ਥਾਣਾ ਸਿਟੀ ਜਗਰਾਉਂ ਵਿਖੇ ਰਾਜੇਸ਼ ਕੁਮਾਰ ਗੁਪਤਾ ਪੁੱਤਰ ਕੇਸਰ ਮੱਲ ਜਗਰਾਉਂ ਤੇ ਕੇਸ ਦਰਜ ਕੀਤਾ ਗਿਆ ਸੀ ਮੁੱਦਈ ਆਪਣੀ ਸਕੂਟਰੀ ਤੇ ਸ਼ਾਮ ਕਰੀਬ 7:30 ਵਜੇ ਵਾਪਸ ਘਰ ਆ ਰਿਹਾ ਸੀ। ਜਦੋਂ ਉਹ ਘਰ ਦੇ ਨੇੜੇ ਸਕੂਟਰੀ ਮੋੜਨ ਲਗਾ ਤਾਂ ਦੋ ਅਣਪਛਾਤੇ ਵਿਅਕਤੀ ਜਿਨਾਂ ਦੇ ਸਿਰ ਮੋਨੇ ਉਮਰ 25-26 ਸਾਲ ਸੀ। ਮੁੱਦਈ ਨੂੰ ਧੱਕਾ ਮਾਰਿਆ ਤੇ ਉਹ ਥੱਲੇ ਡਿਗ ਪਿਆ ਉਕਤ ਨੌਜਵਾਨਾਂ ਨੇ ਉਸ ਦੀ ਸਕੂਟਰੀ ਦੇ ਵਿਚਕਾਰ ਰੱਖਿਆ ਨਗਦੀ ਵਾਲਾ ਬੈਗ ਜਿਸ ਵਿਚ ਇਕ ਲੱਖ ਰੁਪਏ ਸਨ ਜਿਸ ਨੂੰ ਉਹਨਾ ਵੱਲੋਂ ਪੈਸਿਆਂ ਵਾਲਾ ਬੈਗ ਖਹਾਉਣ ਦੇ ਵਿਰੋਧ ਕਰਨ ਤੇ ਅਣਪਛਾਤੇ ਵਿਅਕਤੀਆਂ ਨੇ ਉਸ ਤੇ ਗੋਲੀਆਂ ਮਾਰੀਆਂ ਇਕ ਗੋਲੀ ਉਸ ਦੀ ਲਤ ਵਿਚ ਇਕ ਵੱਖੀ ਵਿਚ ਵੱਜੀ। ਜਿਸ ਤੇ ਉਹ ਡਿਗ ਪਿਆ ਉਕਤ ਨੌਜਵਾਨ ਵਿਅਕਤੀਆਂ ਨਗਦੀ ਵਾਲਾ ਬੇਗ ਖੋਹ ਕੇ ਫਰਾਰ ਹੋ ਗਏ। ਇਸ ਮੁਕੱਦਮੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸ ਐਸ ਪੀ ਲੁਧਿਆਣਾ ਦਿਹਾਤੀ ਦੇ ਦਿਸਾ ਨਿਰਦੇਸਾਂ ਤੇ ਸ੍ਰੀ ਤਰੁਣ ਰਤਨ ਪੀਪੀਐਸ ਪੁਲਸ ਕਪਤਾਨ ਜਾਂਚ ਲੁਧਿਆਣਾ ਦਿਹਾਤੀ ਮਿਸ ਪ੍ਰਭਜੋਤ ਕੌਰ ਪੀਪੀਐਸ ਉਪ ਕਪਤਾਨ ਪੁਲਿਸ ਜਗਰਾਉਂ ਤੇ ਅਮਨਦੀਪ ਸਿੰਘ ਬਰਾੜ ਪੀਪੀਐਸ ਉਪ ਕਪਤਾਨ ਦੀ ਜਾਂਚ ਦੀ ਨਿਗਰਾਨੀ ਹੇਠ ਮੁਕੱਦਮੇ ਨੂੰ ਟਰੇਸ ਕਰਨ ਲਈ ਇਨਸਪੈਕਟਰ ਲਖਵੀਰ ਸਿੰਘ ਇਨਚਾਰਜ ਸੀਆਈਏ ਸਟਾਫ ਇੰਨਸਪੈਕਟਰ ਹਰਜਿੰਦਰ ਸਿਘ ਮੁੱਖ ਅਫਸਰ ਥਾਣਾ ਸਿਟੀ ਜਗਰਾਉਂ ਥਾਣਾ ਅਵਦੀਪ ਕੌਰ ਥਾਣਾ ਸਿਟੀ, ਇੰਸਪੈਕਟਰ ਰਸਮਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਧਵਾਂ ਬੇਟ ਥਾਣੇਦਾਰ ਜਸਪਾਲ ਸਿੰਘ ਇਮਚਾਰਜ ਪੀਓ ਸਟਾਫ ਜਗਰਾਉਂ ਵਲੋਂ ਦੋਸ਼ੀਆਂ ਗ੍ਰਿਫਤਾਰ ਕਰਨ ਲਈ ਪੁਲਿਸ ਦੀਆਂ ਵਖ ਵੱਖ ਪੰਜ ਟੀਮਾਂ ਦਾ ਗਠਨ ਕੀਤਾ ਗਿਆ। ਅਜ ਜਦੋ ਪੁਲਿਸ ਪਾਰਟੀਆਂ ਸਾਂਝੇ ਆਪ੍ਰੇਸ਼ਨ ਲਈ ਤਹਿਸੀਲ ਚੌਕ ਜਗਰਾਉਂ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਵੀਰਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਸਿਧਵਾਂ ਬੇਟ, ਸੁਖਜਿੰਦਰ ਸਿੰਘ ਉਰਫ ਕਾਕਾ ਪੁੱਤਰ ਚਮਕੌਰ ਸਿੰਘ ਵਾਸੀ ਭੂੰਦੜੀ, ਗੁਰਸਿਮਰਤ ਸਿੰਘ ਉਰਫ ਸਿਮੂ, ਪੁੱਤਰ ਚਰਨਜੀਤ ਸਿੰਘ ਵਾਸੀ ਸਿਧਵਾਂ ਬੇਟ ਮਨਪ੍ਰੀਤ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਗੋਰਸੀਆਂ ਕਾਦਰ ਬਖਸ, ਰਾਜ ਕੁਮਾਰ ਪੁੱਤਰ ਕਸ਼ਮੀਰ ਸਿੰਘ ਵਾਸੀ ਖੁਰਸ਼ੇਦਪੁਰਾ, ਗੁਰਵਿੰਦਰ ਸਿੰਘ ਉਰਫ ਕਾਲੂ ਪੁੱਤਰ ਮੇਹਰ ਸਿੰਘ ਵਾਸੀ ਭੈਣੀ ਅਰਾਈਆਂ ਹਾਲ ਵਾਸੀ ਮਦਾਰਾ ਸਮੇਤ ਇਕ ਹੋਰ ਅਣਪਾਂਛਾਤਾ ਵਿਅਕਤੀ ਅਸਲੇ ਅਤੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਮੋਟਰ ਸਾਈਕਲਾਂ ਤੇ ਕਾਰਾਂ ਤੇ ਸਵਾਰ ਹੋ ਕੇ ਇਲਾਕੇ ਵਿਚ ਚੋਰੀਆਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਤਾਦਾਂ ਕਰਦੇ ਸਨ ਅਜ ਵੀ ਅਸਲੇ ਅਤੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਚੁੰਗੀ ਨੰਬਰ 5 ਤੋਂ ਅਲੀਗੜ ਵਾਈਪਾਸ ਡਰੇਨ ਪੁਲ ਤੋਂ ਸ਼ਹਿਰ ਜਗਰਾਉਂ ਵੱਲ ਰੇਲਵੇ ਲਾਈਨ ਕੋਲ ਬੇਆਬਾਦ ਜਗਾ ਵਿਚ ਬੈਠ ਕੇ ਖਕੈਤੀ ਦੀ ਯੋਜਨਾ ਬਣਾ ਰਹੇ ਸਨ। ਇਤਲਾਹ ਸੱਚੀ ਤੇ ਭਰੋਸਾ ਯੋਗ ਹੋਣ ਕਰਕੇ ਦੋਸ਼ੀਆਂ ਵਿਰੁਧ ਮੁਕੱਦਮਾ ਨੰਬਰ 18 ਅ/ਧ 399/402 ਭ/ਦ 25/54/59 ਅਸਲਾ ਐਕਟ ਥਾਣਾ ਸਿਟੀ ਜਗਰਾਉਂ ਦਰਜ ਕਰਕੇ ਰੇਡ ਮਾਰ ਕੇ ਦੋਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨਾਂ ਕੋਲੋ ਦੋ ਕੱਟੇ ਦੇਸੀ 32 ਬੋਰ, ਬੋਰ ਕੱਟੇ 315 ਬੋਰ, 11 ਜਿੰਦਾ ਕਾਰਤੂਸ ਇਕ ਕਾਰ ਵਾਰਦਾਤ ਵਾਲੀ ਇਕ ਲੱਖ ਰੁਪਏ ਨਗਦ ਦੋ ਸੋਨੇ ਦੀਆਂ ਮੁੰਦਰੀਆਂ ਤਿੰਨ ਵੋਟਰ ਕਾਰਡ ਬਰਾਮਦ ਕੀਤੇ ਗਏ। ਇਸੇ ਗੈਗ ਦੇ ਰਾਜਕੁਮਾਰ ਪੁੱਤਰ ਕਸ਼ਮੀਰ ਸਿੰਘ ਵਾਸੀ ਖੁਰਸੈਦਪੁਰ ਗੁਰਵਿੰਦਰ ਸਿੰਘ ਉਰਫ ਕਾਲੂ ਪੁੱਤਰ ਮੇਹਰ ਸਿੰਘ ਵਾਸੀ ਭੈਣੀ ਅਰਾਈਆਂ ਹਾਲ ਵਾਸੀ ਮਦਰਾ ਇਕ ਅਣਪਛਾਤਾ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਗ੍ਰਿਫਤਾਰ ਦੋਸ਼ੀਆਂ ਨੇ ਪੁੱਛਗਿਛ ਦਸਿਆ ਕਿ ਉਨਾਂ ਨੇ ਰਾਜੇਸ ਗੁਪਤਾ ਨੂੰ ਗੋਲੀ ਮਾਰ ਕੇ ਉਸ ਕੋਲੋ ਇਕ ਲੱਖ ਰੁਪਏ ਦੀ ਖੋਹ ਦੀ ਵਾਰਦਾਤ ਨੂੰ ਅਨਜਾਮ ਦਿੱਤਾ ਸੀ ਗ੍ਰਿਫਤਾਰ ਦੋਸ਼ੀਆਂ ਨੂੰ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਪੁਛਗਿਛ ਕੀਤੀ ਜਾਵੇਗੀ ਜਿਨ੍ਹਾਂ ਪਾਸੋਂ ਹੋਰ ਵੀ ਖਲਾਸੇ ਹੋਣ ਦੀ ਸੰਭਾਵਨਾ ਹੈ।

 

ਸ੍ਰੀ ਵਰਿੰਦਰ ਸਿੰਘ ਪੀਪੀਐਸ ਐਸਐਸਪੀ ਲੁਧਿਆਣਾ ਦਿਹਾਤੀ ਦੇ ਦਿਸਾ ਨਿਰਦੇਸ ਹੇਠ ਅੱਜ ਐਂਟੀ ਨਾਰੋਟਿਕ ਸੈਲ ਦੇ ਇਨਸਪੈਕਟਰ ਨਵਦੀਪ ਸਿੰਘ ਵਲੋਂ ਦੋਸੀ ਬੂਟਾ ਸਿੰਘ ਪੁੱਤਰ ਉਜਗਰ ਸਿੰਘ ਵਾਸੀ ਡਾਗੀਆਂ ਨੂੰ 22 ਕਿਲੋ ਭੁੱਕੀ ਚੂਰਾ ਸਮੇਤ ਗ੍ਰਿਫਤਾਰ ਕਰਕੇ ਮੁਕਦਮਾ ਨੰਬਰ 19 ਅ/ਧ 15/61/85 ਐਨਡੀਪੀਐਸ ਐਕਟ ਥਾਣਾ ਸਦਰ ਜਗਰਾਉਂ ਵਿਖੇ ਕੇਸ ਦਰਜ ਕੀਤਾ ਗਿਆ

ਐਨ.ਆਰ.ਆਈ ਪਰਿਵਾਰ ਵਲੋ ਪ੍ਰਾਇਮਾਰੀ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ 60 ਬੱਚਿਆਂ ਨੂੰ ਐਨ.ਆਰ.ਆਈ ਇਕਬਾਲ ਸਿੰਘ ਕਨੇਡਾ ਦੇ ਪਰਿਵਾਰ ਵਲੋ ਵਰਦੀਆਂ ਵੰਡੀਆਂ ਗਈਆਂ।ਇਸ ਸਮੇ ਮਾਸਟਰ ਪਰਮਿੰਦਰ ਸਿੰਘ( ਨੈਸ਼ਨਲ ਅਵਰਾਡ)ਨੇ ਕਿਹਾ ਕਿ ਸਾਨੂੰ ਪਿੰਡ ਦੇ ਐਨ.ਆਰ.ਆਈ ਵੀਰਾਂ ਦਾ ਪਹਿਲਾਂ ਵੀ ਬਹੁਤ ਵੱਡਾ ਸਹਿਯੋਗ ਮਿਲਾ ਰਿਹਾ ਹੈ। ਉਨ੍ਹਾਂ ਕਿਹਾ ਕਿਹਾ ਕਿ ਇਕਬਾਲ ਸਿੰਘ ਕਨੇਡਾ ਨੂੰ ਜਦੋ ਵੀ ਕਿਸੇ ਵੀ ਸਮਾਜ ਸੇਵਾ ਦੇ ਕੰਮ ਲਈ ਆਖਿਆ ਤਾਂ ਸਾਨੂੰ ੳਸ ਨੇ ਹਮੇਸ਼ਾ ਹੀ ਖੁਲਕੇ ਸਾਡੀ ਮਦਦ ਕੀਤੀ।ਮਾਸਟਰ ਜੀ ਨੇ ਕਿਹਾ ਕਿ ਇਨ੍ਹਾਂ ਐਨ.ਆਰ.ਆਈ ਪਰਿਵਾਰਾਂ ਵਲੋ ਸਕੂਲੀ ਬੱੋਿਚਆਂ ਲਈ ਅਜਿਹੇ ਉਪਰਾਲੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ।ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਪੜਦੇ ਗਰੀਬ ਬੱਚਿਆਂ ਨੂੰ ਕੜਾਕੇ ਦੀ ਠੰਡ 'ਚ ਵਰਦੀਆਂ ,ਬੂਟ ਆਦਿ ਲਈ ਸਰਕਾਰ ਨੇ ਕੋਈ ਵੀ ਪੈਸਾ ਨਹੀ ਭੇਜਿਆ ਜਿਸ ਕਰਕੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਲੋੜਵੰਦ ਬੱਚਿਆਂ ਦੀ ਮਦਦ ਕੀਤੀ ਜਾ ਰਹੀ ਹੈ।ਮਾਸਟਰ ਜੀ ਕਿਹਾ ਕਿ ਇਸ ਐਨ.ਆਰ ਆਈ ਪਰਿਵਾਰ ਵਲੋ ਹਰ ਸਾਲ ਬੱਚਿਆਂ ਨੂੰ ਵਰਦੀਆਂ ਦਿੱਤੀਆਂ ਜਾਣਗੀਆਂ।ਇਸ ਸਮੇ ਮਾਸਟਰ ਪਰਮਿੰਦਰ ਸਿੰਘ ਵਲੋ ਆਏ ਐਨ.ਆਰ.ਆਈ ਪਰਿਵਾਰ ਦਾ ਧੰਨਵਾਦ ਕੀਤਾ।ਇਸ ਸਮੇ ਇਕਬਾਲ ਸਿੰਘ ਕਨੇਡਾ ਦੀ ਮਾਤਾ ਪਰਮਜੀਤ ਕੌਰ ਵਿਸ਼ੇਸ਼ ਤੌਰ ਤੇ ਪੁਹੰਚੇ ਸਨ।ਨਾਲ ਮਾਤਾ ਪਰਮਜੀਤ ਕੌਰ ਜੀ ਨੇ ਕਿਹਾ ਕਿ ਅਸੀ ਮਾਰਚ ਮਹੀਨੇ ਵਿੱਚ ਸਰਕਾਰੀ ਮਿਡਲ ਸਕੂਲ ਦੇ ਬੱਚਿਆਂ ਨੂੰ ਵੀ ਵਰਦੀਆਂ ਦਿੱਤੀਆਂ ਜਾਣਗੀਆਂ।ਇਸ ਸਮੇ ਮੈਡਮ ਜਗਦੀਪ ਕੌਰ(ਇੰਨਚਾਰਜ ਪ੍ਰਾਇਮਾਰੀ ਸਕੂਲ),ਮਾਸਟਰ ਮਨਜਿੰਦਰ ਸਿੰਘ,ਮਾਸਟਰ ਪ੍ਰਿਤਪਾਲ ਸਿੰਘ(ਇੰਨਚਾਰਜ ਮਿਡਲ ਸਕੂਲ),ਮਾਸਟਰ ਜੁਗਰਾਜ ਸਿੰਘ,ਮਾਸਟਰ ਮੋਹਣ ਸਿੰਘ,ਮਾਸਟਰ ਮਨਜੀਤ ਰਾਏ,ਮੈਡਮ ਸੀਮਾ ਆਦਿ ਹਾਜ਼ਰ ਸਨ।
 

ਕੇਸਾਂ ਨੂੰ ਖਰੀਦਣ ਤੇ ਵੇਚਣ ਵਾਲਿਆ ਖਿਲਾਫ ਜਲਦੀ ਕਾਨੂੰਨ ਬਣਾਇਆ ਜਾਵੇ:ਭਾਈ ਸਰਤਾਜ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ) ਅੱਜ-ਕੱਲ ਪਾਵਨ ਕੇਸਾ ਨੂੰ ਖਰੀਦਣ ਦਾ ਧੰਦਾ ਜੰਗਲੀ ਬੂਟੀ ਵਾਗ ਵੱਧ ਰਿਹਾ ਹੈ ਜੋ ਸਿੱਖ ਕੌਮ ਲਈ ਇੱਕ ਵੱਡੀ ਚਿੱਤਾ ਦਾ ਵਿਸ਼ਾ ਹੈ।ਇੰਨ੍ਹਾਂ ਸਬਦਾਂ ਦਾ ਪ੍ਰਗਟਾਵਾ ਪਿੰਡ ਗਾਲਿਬ ਰਣ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸਰਤਾਜ ਸਿੰਘ ਨੇ ਜਨ ਸ਼ਕਤੀ ਦੇ ਪੱਤਰਕਾਰ ਨਾਲ ਕੀਤੇ।ਉਨ੍ਹਾਂ ਕਿਹਾ ਕਿ ਜਿਨ੍ਹਾਂ ਪਾਵਨ ਕੇਸਾ ਲਈ ਭਾਈ ਤਾਰੂ ਸਿੰਘ ਵਰਗੇ ਅਣਖੀ ਸਿੰਘਾ ਨੇ ਸਹਾਦਤ ਦੇ ਜਾਮ ਪੀ ਲਏ ਅਣਗਿਣਤ ਸੂਰਮਿਆ ਨੇ ਆਪਣਾ-ਆਪ ਵਾਰ ਦਿੱਤਾ ਪਰ ਸਿੱਖੀ ਸਿਦਕ ਨਹੀਂ ਹਾਰਿਆ ਪਰ ਅੱਜ ਪੰਜਾਬ ਦੀ ਗਲੀ-ਗਲੀ ਵਿਚ ਕੇਸਾ ਨੂੰ ਪਲਾਟਿਕ ਦੇ ਭਾਡੇ,ਖਿਲਾ ਅਤੇ ਮਖਾਣਿਆ ਦੇ ਬਰਾਬਰ ਖਰੀਦੀਆ ਜਾ ਰਿਹਾ ਹੈ ਜੋ ਬਹੁਤ ਹੀ ਸਰਮ ਦੀ ਗੱਲ ਹੈ।ਉਨ੍ਹਾਂ ਕਿਹਾ ਕਿ ਕੇਸਾ ਨੂੰ ਵੇਚਣ ਅਤੇ ਖਰੀਦਣ ਦਾ ਅਸ਼ੀ ਸਖਤ ਵਿਰੋਧ ਕਰਦੇ ਹਾਂ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਕੇਸਾ ਨੂੰ ਖਰੀਦਣਾ ਤੁਰੰਤ ਬੰਦ ਕੀਤਾ ਜਾਵੇ ਅਤੇ ਕੋਈ ਐਸਾ ਕਾਨੂੰਨ ਜਲਦੀ ਬਣਾਇਆ ਜਾਵੇ ਤਾਂ ਜੋ ਕੇਸਾ ਨੂੰ ਖਰੀਦਣ ਅਤੇ ਵੇਚਣ ਵਾਲਿਆ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਮੌਕੇ ਉਨ੍ਹਾਂ ਨਾਲ ਖਜ਼ਨਾਚੀ ਕੁਲਵਿੰਦਰ ਸਿੰਘ,ਹਿੰਮਤ ਸਿੰਘ,ਗੁਰਮੀਤ ਸਿੰਘ,ਮਲਕੀਤ ਸਿੰਘ,ਜਸਵਿੰਦਰ ਸਿੰਘ(ਸਾਰੇ ਕਮੇਟੀ ਮੈਂਬਰ ਆਦਿ ਹਾਜ਼ਰ ਸਨ
 

ਸੱਭਿਆਚਾਰਕ ਮੇਲਿਆ ਦੀ ਸ਼ਾਨ ਪੰਜਾਬੀ ਕਲਾਕਾਰ ਬਰਾੜ ਗੁਰਵਿੰਦਰ

ਸਵੱਦੀ ਕਲਾਂ / 4 ਫਰਵਰੀ (ਬਲਜਿੰਦਰ ਸਿੰਘ ਵਿਰਕ) ਪ੍ਰਮਾਤਮਾ ਕਰਮਾਂ ਵਾਲੇ ਇਨਸਾਨਾ ਨੂੰ  ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਦਾ ਮੌਕਾ ਦਿੰਦਾ ਹੈ  ਅਜਿਹੀ ਹੀ ਕਿਸਮਤ ਦਾ ਧਨੀ ਹੈ ਉਸਤਾਦ ਬਰਕਤ ਸਿੱਧੂ ਦੀਪ ਢਿੱਲੋਂ ,  ਮਨਜੀਤ ਰੂਪੋਵਾਲੀਆਂ ਅਤੇ  ਜਸਵੰਤ ਸੰਦੀਲਾ ਨਾਲ ਸਟੇਜ ਕਰ ਚੁੱਕਾ  ਨਵਾਂ ਉਭਰ ਰਿਹਾ ਪੰਜਾਬੀ ਕਲਾਕਾਰ  ਬਰਾੜ ਗੁਰਵਿੰਦਰ ਜਿਸ ਨੇ ਪੰਜਾਬ ਭਰ ਦੇ ਸੱਭਿਆਰਚਕ ਮੇਲਿਆ ਚ ਆਪਣੇ ਨਾਮ ਦਾ ਚੋਖਾ ਲੋਹਾ ਮਨਵਾਇਆਂ ਹੈ। ਬਰਾੜ ਦਾ ਅਲਾਪ ਕੰਪਨੀ  ਚ  ਗਾਇਆਂ  ਅਤੇ ਬੱਲੋਮਾਜਰਾ ਦੀ ਕਲਮ ਦਾ ਪਰੋਇਆਂ ਗੀਤ ”ਮਜਬੂਰੀਆ” ਜਿਸ ਨੇ ਬਰਾੜ ਗੁਰਵਿੰਦਰ ਨੂੰ ਮੇਲਿਆਂ ਦੀ ਸ਼ਾਨ ਬਣਾਕੇ ਸਰੋਤਿਆਂ ਦੀ ਕਚਿਹਰੀ  ਪੇਸ਼ ਕੀਤਾ ਸੀ । ਗੀਤ ਮਜਬੂਰੀਆਂ  ਨੂੰ ਸੰਗੀਤਕਾਰ ਦਵਿੰਦਰ ਕੈਂਥ ਨੇ ਆਪਣੀਆਂ ਮਧੁਰ ਧੁੰਨਾ ਨਾਲ ਤਿਆਰ ਕੀਤਾ ਹੈ । ਸਰੋਤਿਆ ਦੀ ਕਸੌਟੀ ਤੇ ਖਰਾ ਉਤਰਣ ਵਾਲਾ ਕੋਇਲ ਦੀ ਕੂਕ ਜਿਹਾ ਪੰਜਾਬੀ ਕਲਾਕਾਰ ਬਰਾੜ ਗੁਰਵਿੰਦਰ ਜਲਦ ਰੱਬ ਵਰਗੇ ਸਰੋਤਿਆਂ ਪੂਰਜ਼ੋਰ ਮੰਗ ਤੇ ਨਵਾਂ ਸਿੰਗਲ ਟਰੈਕ ਲੈਕੇ ਲੋਕ ਕਚਿਹਰੀ ਚ ਪੇਸ਼ ਹੋਵੇਗਾ । ਆਪਣੇ ਨਵੇਂ ਆ ਰਹੇ  ਸਿੰਗਲ ਟਰੈਕ ਬਾਰੇ  ਵਿਚਾਰ ਚਰਚਾ ਕਰਦੇ ਹੋਏ ਬਰਾੜ ਗੁਰਵਿੰਦਰ ਨੇ ਪੱਤਰਕਾਰਾਂ ਦੇ ਰੁਬਰੂ ਹੁੰਦੇ ਹੋਏ ਦੱਸਿਆ ਕਿ ਗੀਤਕਾਰ ਬੱਲੋਮਾਜਰਾ ਦੀ ਕਲਮ ਦੇ ਗਰਭ ਚੋਂ ਜਨਮਿਆ ਗੀਤ ” ਮਜਬੂਰੀਆ ”ਨੇ ਉਸ ਦੇ ਨਾਮ ਨੁੰ ਚਾਰ ਚੰਨ ਲਗਾਏ ਹਨ  ਅਤੇ ਇਸ ਗੀਤ ਕਰਕੇ ਉਸ ਨੂੰ  ਕਈ ਐਵਾਰਡ ਵੀ ਨਸੀਬ ਹੋਏ ਹਨ । ਇਸ ਸਮੇਂ ਉਹਨਾ ਨੇ ਕਿਹਾ ਕਿ ਮੈਂ ਆਪਣੇ ਰੱਬ ਵਰਗੇ ਸਰੋਤਿਆਂ ਦਾ  ਸਦਾ ਅਭਾਰੀ ਰਾਹਾਂਗਾ ਜਿੰਨਾ ਨੇ ਸਮੁੰਦਰ ਦੀ ਗਹਿਰਾਈ ਤੋਂ ਵੀ ਡੂੰਘੇ ਪੰਜਾਬੀ ਕਲਾਕਾਰੀ ਦੇ ਖੇਤਰ ਚ  ਸਵੀਕਾਰ ਕੇ ਉਸ ਨੂੰ ਮਾਣ ਬਕਸਿਆ ਹੈ ।

ਵਿੱਦਿਆਂ ਦੇ ਚਾਨਣ ਮੁਨਾਰੇ ਸਾਡੇ ਸਕੂਲ ਇੰਨਾ ਦੇ ਵਿਕਾਸ ਕਾਰਜਾ ਲਈ ਦਾਨੀ ਸੱਜਣਾਂ ਨੂੰ ਅੱਗੇ ਆਉਣ ਦੀ ਲੋੜ -ਗੁਰਸੇਵਕ ਸਿੰਘ ਢਿੱਲੋਂ

ਚੌਕੀਂਮਾਨ 4 ਫਰਵਰੀ (ਨਸੀਬ ਸਿੰਘ ਵਿਰਕ) ਹਲਕਾ ਜਗਰਾਉ ਦੇ ਸਰਹੱਦੀ ਨਗਰ ਬਰਸਾਲ ਦੀ ਹੱਦ ਤੇ ਬਣਿਆ ਸ: ਸ: ਸ: ਸਕੂਲ ਜਿਸ ਵਿੱਚ  ਇਮਾਰਤ ਨੂੰ  ਰੰਗ ਰੋਗਨ ਅਤੇ ਹੋਰ ਕੰਮਾਂ ਦੀ  ਅਰੰਭਤਾ ਕੀਤੀ ਗਈ ਹੈ ।  ਚੇਅਰਮੈਨ ਗੁਰਸੇਵਕ ਸਿੰਘ ਢਿੱਲੋਂ ਬਰਸਾਲ ਨੇ  ਆਪਣੇ ਪਿਤਾ ਸਵ: ਸ: ਹਰਭਗਵਾਨ ਸਿੰਘ ਢਿੱਲੋ ਦੇ ਨਕਸ਼ੇ ਕਦਮਾ ਤੇ ਚੱਲਦੇ ਹੋਏ  11000 ਦੀ ਰਾਸ਼ੀ ਦਾ ਹਿੱਸਾ ਪਾਇਆਂ ਅਤੇ  ਇਸ ਸਮੇਂ ਉਹਨਾ ਨੇ ਦੱਸਿਆ ਕਿ  ਜਿੱਥੇ ਲਾਗਲੇ ਪਿੰਡ ਸੰਗਤਪੁਰਾ (ਢੈਪਈ ) ਦੇ ਐਨ ਆਰ ਆਈ ਹੁਸਿਆਰ ਸਿੰਘ ਨੇ 5100 ਸੌ ਰੁਪਏ ਦਾਨ ਕੀਤੇ ਹਨ ਉੱਥੇ ਹੀ ਮੇਰਾ ਛੋਟੇ ਵੀਰ  ਦੀਪਾ ਕਨੈਡਾ ਨੇ ਵੀ  ਵੱਡਾ ਹਿੱਸਾ ਪਾਉਂਦੇ ਹੋਏ  ਆਪਣੀਆ ਕਮਾਈਆ ਨੂੰ ਸਫਲ ਕੀਤਾ ਹੈ । ਇਸ ਮੌਕੇ ਉਹਨਾ ਨੇ ਕਿਹਾ ਕਿ  ਮੇਰੇ ਇਲਾਕੇ ਦੇ ਪ੍ਰਵਾਸੀ ਵੀਰਾਂ ਸਮੇਤ ਹੋਰ ਵੀ ਇਲਾਕਾ ਨਿਵਾਸੀ ਆਪਣਾ ਹਿੱਸਾ ਸਕੂਲ ਕਾਰਜਾ ਚ  ਪਾਉਣ ਤਾਂ ਕਿ ਸਾਡੀ ਜਿੰਦਗੀ ਦਾ  ਹਿੱਸਾ ਸਾਡੇ ਚਾਨਣ ਮੁਨਾਰੇ ਸਾਡੇ ਭੱਵਿਖ ਵਾਂਗ ਹੋਰ ਵੀ ਵਿਦਿਆਰਥੀਆ ਦੇ ਭੱਵਿਖ ਨੂੰ ਸਵਾਰ ਸਕਣ । ਇਸ ਸਮੇਂ ਉਹਨਾ ਨੇ ਪੱਤਰਕਾਰਾਂ ਭਾਈਚਾਰੇ ਰਾਂਹੀ  ਬੇਨਤੀ ਕਰਦੇ ਹੋਏ ਕਿਹਾ ਕਿ ਇਸ ਨੇਕ ਕਾਰਜ ਚ ਹਿੱਸਾ ਪਾਉਣ ਲਈ  ਹਰ ਦਾਨੀ ਸੱਜਣ ਸਕੂਲ ਸਟਾਫ ਨਾਲ ਸੰਪਰਕ ਕਰ ਸਕਦਾ ਹੈ ।

ਬੇਜ਼ਮੀਨੇ ਕਿਸਾਨ ਮਜਦੂਰ ਕਰਜ਼ਾ ਮੁਕਤੀ ਮੋਰਚਾ ਪੰਜਾਬ ਦੇ ਕਨਵੀਨਰ ਵਲੋਂ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੂੰ ਮੰਗ ਪੱਤਰ ਦਿੱਤਾ ਗਿਆ

ਜਗਰਾਓਂ -(ਮਨਜਿੰਦਰ ਸਿੰਘ ਗਿੱਲ/ ਜਨ ਸਕਤੀ ਨਿਉਜ)-

ਬੇਜ਼ਮੀਨੇ ਕਿਸਾਨ ਮਜਦੂਰ ਕਰਜਾ ਮੁਕਤੀ ਮੋਰਚਾ ਪੰਜਾਬ ਵਲੋਂ ਜਗਰਾਓਂ ਪਹੁੰਚੇ ਸਾਬਕਾ ਮੰਤਰੀ ਤੇ ਐਸ ਸੀ ਵਿੰਗ ਪੰਜਾਬ ਦੇ ਪ੍ਰਧਾਨ ਸਰਦਾਰ ਗੁਲਜਾਰ ਸਿੰਘ ਰਾਣੀਕੇ ਨੂੰ ਕਨਵੀਨਰ ਸਤਪਾਲ ਸਿੰਘ ਦੇਹੜਕਾ ਦੀ ਅਗਵਾਈ ਵਿਚ ਮੰਗ ਪੱਤਰ ਦਿਤਾ ਗਿਆ, ਸ਼੍ਰ ਦੇਹੜਕਾ ਨੇ ਦਸਿਆ ਕੇ ਪੰਜਾਬ ਸਰਕਾਰ ਵਲੋਂ ਕੋ :ਸੋਸਾਇਟੀਆ ਦੇ ਮਾਫ ਕੀਤੇ ਜਾ ਰਹੇ ਕਰਜਿਆ ਵਿਚ ਸਿਰਫ ਜਮੀਨਾਂ ਵਾਲੇ (ਕਾਸਤਕਾਰ) ਲੋਕਾਂ ਦਾ ਕਰਜਾ ਹੀ ਮਾਫ ਕੀਤਾ ਜਾ ਰਿਹਾ ਹੈ ਇਕ ਵੀ ਬੇਜ਼ਮੀਨੇ (ਗ਼ੈਰਕਾਸਤਕਾਰ) ਵਿਅਕਤੀ ਦਾ ਕਰਜ ਮਾਫ ਨਹੀਂ ਕੀਤਾ ਗਿਆ, ਬੇਜ਼ਮੀਨੇ ਮੋਰਚੇ ਨੇ ਮੰਗ ਕੀਤੀ ਕੇ ਜੇ ਸਰਕਾਰ ਜਮੀਨਾ ਵਾਲੇ ਲੋਕਾਂ ਦਾ ਕਰਜ ਮਾਫ ਕਰ ਸਕਦੀ ਹੈ ਤਾ ਬੇਜ਼ਮੀਨੇ ਲੋਕਾਂ ਦਾ ਕਰਜ ਕਿਊ ਮਾਫ ਨਹੀਂ ਕਰ ਰਹੀ, ਜ਼ਿਕਰ ਯੋਗ ਹੈ ਕੇ ਬੇਜ਼ਮੀਨੇ ਲੋਕਾਂ ਦਾ ਕਰਜ ਸਿਰਫ ਪੰਜ ਸੋਂ ਕਰੋੜ ਦੇ ਲਗਭਗ ਹੀ ਹੈ, ਸ਼੍ਰ ਗੁਲਜਾਰ ਸਿੰਘ ਰਾਣੀਕੇ ਨੇ ਮੋਰਚੇ ਦੇ ਆਗੂਆਂ ਨੂੰ ਭਰੋਸਾ ਦਵਾਇਆ ਕੇ ਉਹ ਇਸ ਗੰਭੀਰ ਮਸਲੇ ਨੂੰ ਵੱਡੇ ਪਧਰ ਤੇ ਉਠੋਂਨ ਗੇ ਅਤੇ ਸ਼੍ਰੀ ਐਸ ਆਰ ਕਲੇਰ ਨੇ ਬੇਜ਼ਮੀਨੇ ਮੋਰਚੇ ਦੇ ਆਗੂਆਂ ਨੂੰ ਆਉਣ ਵਾਲੇ ਦਿਨਾਂ ਵਿਚ ਪਾਰਟੀ ਪ੍ਰਧਾਨ ਸ਼੍ਰ. ਸੁਖਬੀਰ ਸਿੰਘ ਬਾਦਲ ਨੂੰ ਮਿਲੋਣ ਦਾ ਭਰੋਸਾ ਵੀ ਦਵਾਇਆ ਤਾ ਕੇ ਬੇਜ਼ਮੀਨੇ ਲੋਕਾਂ ਨੂੰ ਕਰਜਾ ਮੁਕਤ ਕਰਵਾਉਣ ਲਈ ਇਹ ਮੁੱਦਾ ਵਿਧਾਨ ਸਭਾ ਸ਼ੇਸ਼ਨ ਵਿਚ ਪਾਰਟੀ ਪਧਰ ਤੇ ਚੁਕਿਆ ਜਾਵੇ ਇਸ ਸਮੇ ਸਾਬਕਾ ਵਿਦਾਇਕ ਦਰਸ਼ਨ ਸਿੰਘ ਸਿਵਾਲਕ, ਸ੍ਰ ਗੁਰਚਰਨ ਸਿੰਘ ਗਰੇਵਾਲ, ਸ਼੍ਰ ਹਰਸੁਰਿੰਦਰ ਸਿੰਘ ਗਿਲ,ਸੁਰਿੰਦਰ ਸਿੰਘ ਪਰਜਿਆ ,ਭਾਗ ਸਿੰਘ ਮਾਨਗੜ੍ਹ,  ਪ੍ਰਧਾਨ ਬੂਟਾ ਸਿੰਘ ਗਾਲਿਬ,ਬਲਦੇਵ ਸਿੰਘ ਬੱਲੀ,ਜਥੇਦਾਰ ਪਰਮਿੰਦਰ ਸਿੰਘ  ਚੀਮਾ, ਜਥੇਦਾਰ ਰਣਜੀਤ ਸਿੰਘ ਰਾਜਾ, ਪੂਰਨ ਸਿੰਘ, ਸਤੀਸ਼ ਕੁਮਾਰ ਪੱਪੂ, ਲਾਲੀ ਪਹਿਲਵਾਨ, ਜੱਗਾ ਡੱਲਾ, ਗੁਡਗੋ ਮਾਣੋਕੇ, ਸਤਿਨਾਮ ਸਿੰਘ ਪਰਜੀਆ, ਪ੍ਰਧਾਨ ਜਸਵੰਤ ਸਿੰਘ ਕੋਠੇ ਆਦਿ ਵਡੀ ਗਿਣਤੀ ਵਿਚ ਲੋਕ ਹਾਜਰ ਸਨ

ਪੀਐੱਨਬੀ ਬੈਂਕ ਦੇ ਐੱਮ. ਡੀ ਪੁੱਜੇ ਕੀਤਾ ਲਾਲਾ ਜੀ ਦੇ ਜਨਮ ਸਥਾਨ ਢੂਡੀਕੇ ਦਾ ਦੋਰਾ, ਵਿਕਾਸ ਲਈ ਭੇਂਟ ਕੀਤੇ 5 ਲੱਖ ਰੁਪਇਆ

ਜਗਰਾਓਂ 1, ਫਰਵਰੀ (ਰਛਪਾਲ ਸ਼ੇਰਪੁਰੀ) । ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਚੀਫ ਐਗਜ਼ੈਕਟਿਵ ਅਫਸਰ ਸੁਨੀਲ ਮਹਿਤਾ ਨੇ ਆਪਣੀ ਟੀਮ ਦੇ ਨਾਲ ਅਮਰ ਸ਼ਹੀਦ ਲਾਲਾ ਲਾਜਪਤ ਰਾਏ ਜੀ ਦੇ ਜਨਮ ਸਥਾਨ ਢੂਡੀਕੇ ਪਿੰਡ ਦਾ ਦੋਰਾ ਕੀਤਾ। ਇਸ ਦੋਰਾਨ ਉਨ•ਾਂ ਨੇ ਲਾਲਾ ਜੀ ਦੇ ਪਿੰਡ ਦੇ ਵਿਕਾਸ ਅਤੇ ਸਟਰੀਟ ਲਾਈਟਾਂ ਲਗਵਾਉਣ ਲਈ 5 ਲੱਖ ਰੁਪਏ ਦਾ ਚੈੱਕ ਵੀ ਭੇਂਟ ਕੀਤਾ। ਲਾਲਾ ਜੀ ਦੀ ਜਨਮ ਭੂਮੀ ਨੂੰ ਸਜਦਾ ਕਰਦੇ ਹੋਏ ਉਨ•ਾਂ ਕਿਹਾ ਕਿ ਅਸੀਂ ਭਾਗਾਂ ਵਾਲੇ ਹਾਂ ਕਿ ਸਾਨੂੰ ਇਸ ਜਗ•ਾ ਤੇ ਆਉਣ ਦਾ ਮੋਕਾ ਮਿਲਿਆ। ਉਨ•ਾਂ ਦੱਸਿਆ ਕਿ ਇਹ ਪੰਜਾਬ ਨੈਸ਼ਨਲ ਬੈਂਕ ਜੋ ਕਿ ਲਾਲਾ ਜੀ ਨੇ 20 ਹਜ਼ਾਰ ਰੁਪਏ ਦੀ ਪੂੰਜੀ ਨਿਵੇਸ਼ ਕਰਕੇ ਸ਼ੁਰੂ ਕੀਤਾ ਸੀ, ਉਹ ਅੱਜ ਹਜ਼ਾਰਾਂ ਕਰੋੜ ਰੁਪਏ ਨਾਲ ਪੁਰੀ ਦੁਨੀਆ ਵਿੱਚ ਫੈਲ ਚੁੱਕਾ ਹੈ। ਇਸ ਦੋਰੇ ਦੋਰਾਨ ਸਰਪੰਚ ਜਸਵੀਰ ਸਿੰਘ ਢਿਲੋਂ ਸਮੇਤ ਸਮੂਹ ਪੰਚਾਇਤ ਵੱਲੋਂ ਉਨ•ਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੋਕੇ ਉਨ•ਾਂ ਨਾਲ ਪੀਐਨਬੀ ਪੰਜਾਬ ਜੋਨ ਦੇ ਜਰਨਲ ਮੈਨੇਜਰ ਪੀ.ਕੇ. ਆਨੰਦ,  ਡੀਜੀਐਮ ਪੀ, ਕੇ, ਮੇਹਤਾ, ਬੀ.ਐਨ. ਮਿਸ਼ਰਾ, ਵਿਸ਼ਜੀਤ ਸਤਪਾਥੀ, ਸੀਨੀਅਰ ਬੈਂਕ ਮੈਨੇਜਰ ਬਲਦੇਵ ਸਿੰਘ ਢੂਡੀਕੇ, ਮਧੂ ਬਾਲਾ ਚੀਫ ਮੈਨੇਜਰ, ਪੀ. ਆਰ ਮਹਿਤਾ, ਅਸ਼ੌਕ ਅਰੋੜਾ ਸਰਕਲ ਸਕਿਉਰਟੀ, ਰਣਜੀਤ ਸਿੰਘ ਧੰਨਾ ਆਦਿ ਹਾਜ਼ਰ ਸਨ।  

ਪੁਲਿਸ ਜਬਰ ਦੇ ਖਿਲਾਫ ਕਿਸਾਨ ਜੱਥੇਬੰਦੀਆਂ ਵੱਲੋਂ ਰੋਸ ਮੁਜਾਹਰਾ ਅਤੇ ਧਰਨਾ 8 ਫਰਵਰੀ ਨੂੰ

ਜਗਰਾਓਂ, 1 ਫਰਵਰੀ (ਰਛਪਾਲ ਸ਼ੇਰਪੁਰੀ) । ਬੀਤੇ ਸਾਲ 2017 'ਚ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੇ ਸੰਘਰਸ਼ ਦੋਰਾਨ ਰਾਏਕੋਟ ਥਾਣੇ ਵਿਚ ਦਸ ਕਿਸਾਨ ਆਗੂਆਂ 'ਤੇ ਆਵਾਜਾਈ ਵਿਚ ਵਿਘਨ ਪਾਉਣ ਦੇ ਨਾਂਅ 'ਤੇ ਦਰਜ ਕੀਤੇ ਮੁਕੱਦਮੇ ਨੂੰ ਰੱਦ ਕਰਵਾਉਣ ਲਈ 8 ਫਰਵਰੀ ਨੂੰ ਜਗਰਾਓਂ ਸ਼ਹਿਰ ਵਿਚ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੀਨੀਅਰ ਆਗੂਆਂ ਦੀ ਇਕ ਮੀਟਿੰਗ ਹੋਈ। ਮੀਟਿੰਗ ਵਿਚ ਲਏ ਫੈਸਲੇ ਅਨੁਸਾਰ ਸਾਰੇ ਹੀ ਕਿਸਾਨ ਆਗੂਆਂ ਨੇ ਪੁਲਿਸ ਦੀ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਸਾਰੀਆਂ ਹੀ ਕਿਸਾਨ ਯੂਨੀਅਨਾਂ ਦੇ ਸਮੱਰਥਨ ਨਾਲ ਜਗਰਾਓਂ ਸ਼ਹਿਰ ਵਿਚ 8 ਫਰਵਰੀ ਨੂੰ ਵਿਸ਼ਾਲ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਗਿਆ ਹੈ। ਪ੍ਰੈਸ ਨੂੰ ਜਾਰੀ ਬਿਆਨ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ•ਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੁਦਾਗਰ ਸਿੰਘ ਘੁਡਾਣੀ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਹਰਦੀਪ ਸਿੰਘ ਗਾਲਿਬ ਨੇ ਕਿਹਾ ਕਿ ਪਿਛਲੇ ਸਾਲ 2017 ਵਿਚ ਪੰਜਾਬ ਸਰਕਾਰ ਨੂੰ ਚੋਣਾਂ ਵਿਚ ਕੀਤੇ ਵਾਅਦੇ ਯਾਦ ਕਰਵਾਉਣ ਲਈ ਸਾਰੀਆਂ ਹੀ ਕਿਸਾਨ ਜੱਥੇਬੰਦੀਆਂ ਦੇ ਸਾਂਝੇ ਸੱਦੇ 'ਤੇ ਰਾਏਕੋਟ ਵਿਖੇ ਸੜਕਾਂ ਜਾਮ ਕੀਤੀਆਂ ਗਈਆਂ ਸਨ ਅਤੇ ਫਿਰ ਸਰਕਾਰ ਨਾਲ ਹੋਈਆਂ ਉੱਚ ਪੱਧਰੀ ਮੀਟਿੰਗਾਂ ਵਿਚ ਸਾਰੇ ਮੁੱਦੇ ਵਿਚਾਰੇ ਜਾ ਗਏ ਸਨ। ਉਨਾਂ ਕਿਹਾ ਕਿ ਸਰਕਾਰ ਮੰਗਾਂ ਮੰਨਣ ਦੀ ਬਿਜਾਏ ਕਿਸਾਨਾਂ ਦੀ ਅਵਾਜ਼ ਬੰਦ ਕਰਨਾ ਚਾਹੁੰਦੀ ਹੈ ਜਿਸ ਨੂੰ ਕਿਸੇ ਵੀ ਕੀਮਤ ਪਰ ਸਹਿਣ ਨਹੀਂ ਕੀਤਾ ਜਾਵੇਗਾ। ਉਨਾਂ ਇਹ ਵੀ ਕਿਹਾ ਕਿ ਯੂਨੀਅਨ ਆਗੂ ਲਗਾਤਾਰ ਪੁਲਿਸ ਅਧਿਕਾਰੀਆਂ ਨੂੰ ਮਿਲ ਕੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਾਮਲੇ ਹੱਲ ਕਰਨ ਦੀ ਵੀ ਵਾਰ ਵਾਰ ਮੰਗ ਕਰ ਚੁੱਕੇ ਹਨ ਪਰ ਪੁਲਿਸ ਅਫਸਰਾਂ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ। ਉਲਟਾ ਰੋਸ ਕਰਨ ਦਾ ਜਮਹੂਰੀ ਹੱਕ ਵੀ ਬੰਦ ਕਰਨਾ ਚਹੁੰਦੀ ਹੈ। ਉਨ•ਾਂ ਮਨੁੱਖੀ ਅਧਿਕਾਰ ਕਾਰਕੁੰਨ ਮਾਸਟਰ ਇਕਬਾਲ ਸਿੰਘ ਦੇ ਪਰਿਵਾਰ ਤੇ ਅੱਤਿਆਚਾਰ ਕਰਨ ਵਾਲੇ ਗੁੰਡੇ ਥਾਣੇਦਾਰ 'ਤੇ ਕਾਰਵਾਈ ਕਰਨ ਵਿਚ ਵੀ ਜਾਣਬੁੱਝ ਕੇ ਆਨਾ ਕਾਨੀ ਕਰ ਰਹੀ ਹੈ। ਉਨਾਂ ਕਿਹਾ ਇੰਨਾਂ ਸਾਰੀਆਂ ਹੀ ਮੰਗਾਂ ਨੁੰ ਲੈ ਕੇ 8 ਫਰਵਰੀ ਨੂੰ ਜਗਰਾਓਂ ਸ਼ਹਿਰ ਵਿਚ ਪੁਲਿਸ ਦੇ ਇਸ ਜ਼ਬਰ ਦੇ ਖਿਲਾਫ ਲੋਕ ਅਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਸਾਧੂ ਸਿੰਘ ਅੱਚਰਵਾਲ, ਜਗਰੂਪ ਸਿੰਘ ਝੋਰੜਾਂ, ਦਰਸ਼ਨ ਗਾਲਿਬ, ਪਵਿਤਰ ਸਿੰਘ, ਜਲੌਰ ਸਿੰਘ, ਨਿਰਮਲ ਸਿੰਘ ਅਤੇ ਇਕਬਾਲ ਸਿੰਘ ਰਸੂਲਪੁਰ ਹਾਜ਼ਰ ਸਨ।