ਲੁਧਿਆਣਾ

ਲੁੱਟ ਖੋਹ ਅਤੇ ਕੁੱਟ ਦਾ ਸ਼ਿਕਾਰ ਹੋਏ ਪੀੜਤ ਪਲਵਿੰਦਰ ਸਿੰਘ ਨੂੰ ਪੁਲਸ ਨੇ ਹੀ ਪਾਇਆ ਭੰਭਲਭੂਸੇ

ਸਵੱਦੀ ਕਲਾਂ / ਭੂੰਦੜੀ 17 ਫਰਵਰੀ (ਬਲਜਿੰਦਰ  ਸਿੰਘ ਵਿਰਕ,ਮਨੀ ਰਸੂਲਪੁਰੀ )
ਪੰਜਾਬ ਅੰਦਰ ਹੋ ਰਹੀਆ ਵਾਰਦਾਤਾ ਨੂੰ ਨੱਥ ਪਾਉਣ ਦੇ ਦਮਗਜੇ ਮਾਰਣ ਵਾਲੀ ਪੰਜਾਬ ਪੁਲਸ  ਹਰ ਪਾਸੇ ਤੋਂ ਨਾਕਾਮਯਾਬ ਸਾਬਤ ਹੋ ਰਹੀ ਹੈ ਆਏ ਦਿਨੀ ਪੰਜਾਬ ਦੇ ਨਾਮੀ ਜਿਲ੍ਹੇ ਲੁਧਿਆਣੇ ਅੰਦਰ ਕਈ ਮੇਜਰ ਵਾਰਦਾਤਾ ਜਨਮ ਲੈ ਰਹੀਆ ਹਨ ਪਰ ਪੁਲਸ  ਦੀ ਕਾਰਗੁਜਾਰੀ ਠੰਡੀ ਹੀ ਨਸਰ ਹੋ ਰਹੀ ਹੈ ।  ਜਿੱਥੇ ਲੁਧਿਆਣਾ ਦਿਹਾਂਤੀ ਚ ਮੇਜਰ ਵਾਰਦਾਤਾ ਹੋ ਰਹੀਆ ਹਨ ਉੱਥੇ ਹੀ ਕਈ ਛੋਟੀਆ ਮੋਟੀਆ ਲੁੱਟਾਂ ਖੋਹਾਂ ਦੀਆਂ  ਵਾਰਦਾਤਾਂ ਤਾਂ ਆਮ ਹੋ ਰਹੀਆ ਹਨ  । ਅਜਿਹੀ ਹੀ ਲੁੱਟ ਖੋਹ ਅਤੇ ਕੁੱਟ ਦੀ ਵਾਰਦਾਤਾ ਦਾ ਸ਼ਿਕਾਰ ਹੋਇਆਂ ਪਲਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸੰਗਤਪੁਰਾ ਢੈਪਈ ਨੇ ਪੱਤਰਕਾਰਾਂ ਦਾ ਰੁਬਰੂ ਹੁੰਦੇ ਹੋਏ ਦੱਸਿਆ ਕਿ ਉਹ ਮਿਹਨਤ ਮਜਦੂਰੀ ਦਾ ਕੰਮ ਕਰਦਾ ਹੈ ਅਤੇ ਬੀਤੀ ਰਾਤ ਤਕਰੀਬਨ 7 ਵਜੇ ਦੇ ਕਰੀਬ ਜਦੋ  ਨੇੜਲੇ ਪਿੰਡ ਕੋਟਮਾਨ ਤੋਂ ਕੰਮ ਤੋਂ ਛੁੱਟੀ ਕਰਕੇ ਘਰ ਆ ਰਿਹਾ ਸੀ ਤਾਂ ਪਿੰਡ ਗੋਰਸੀਆ ਅਤੇ ਸੰਗਤਪਰਾ ਢੈਪਈ ਵਿਚਕਾਰ ਪੈਂਦੀ ਨਹਿਰ ਤੇ ਉਸ ਨੂੰ ਤਿੰਨ ਅਣਪਛਾਤੇ ਨੌਜਵਾਨਾ ਨੇ ਘੇਰ ਲਿਆ ਜੋਕਿ  ਮੋਟਰਸਾਈਕਲ ਤੇ ਸਵਾਰ ਸਨ ਉਹਨਾ ਨੇ ਮੈਨੂੰ ਰੋਕਦੇ ਸਾਰ ਹੀ ਮੇਰੇ ਤੇ ਵੇਸਬਾਲਾ ਨਾਲ ਹਮਲਾ ਕਰ ਦਿੱਤਾ ਅਤੇ ਮੇਰੇ ਪਾਸੋ 400 ਸੋ ਅਤੇ ਮੇਰਾ ਲਾਵਾ ਕੰਪਨੀ ਦਾ  ਫੋਨ  ਖੋਹ ਕਿ ਚੱਲਦੇ ਬਣੇ ਜਿਸ ਸਬੰਧੀ ਦਰਖਾਸਤ ਮੈਂ ਥਾਣਾ  ਸਦਰ ਜਗਰਾਉ ਦਿੱਤੀ ਅਤੇ ਮੌਕਾ ਵੇਖਣ ਆਏ  ਮੁਲਾਜਮਾਂ ਨੇ ਮੈਨੂੰ ਪੁੱਛਿਆ ਕਿ ਇਹ ਖੇਤ ਕਿਸ ਦਾ ਹੈ ਅਤੇ ਮੈਂ ਕਿਹਾ ਇਹ ਖੇਤ ਫਲਾਣੇ ਦਾ ਹੈ ਤਾਂ ਉਹ ਤੁਰੰਤ ਤੁਰ ਪਏ ਅਤੇ ਇਹ ਕਿਹ ਕਿ ਪੱਲਾਂ ਝਾੜ ਲਿਆ ਕਿ ਇਹ ਇਲਾਕਾ ਸਾਡੀ ਹੱਦਬੰਦੀ ਚ ਨਹੀ ਆਉਂਦਾ । ਇਸ ਸਮੇਂ ਪੀੜਤ ਪਲਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਪੁਲਸ ਪ੍ਰਸਾਸਨ ਇਸੇ ਤਰ੍ਹਾ ਕਰਦਾ ਰਿਹਾ ਤਾਂ ਸਾਡਾ ਗਰੀਬਾਂ ਦਾ ਬਾਲੀ ਵਾਰਸ ਕੌਣ ਹੋਵੇਗਾ । 

ਓੁਵਰਸੀਜ ਅੈਜੂਕੇਸ਼ਨ ਸੋਸਾਇਟੀ ਸੋਹੀਆ (ਬੀ ਸੀ ਕਨੈਡਾਂ ) ਵੱਲੋਂ ਸ: ਹ ;ਸ ਪੱਬੀਆ ਨੂੰ ਗੋਦ ਲੈਣਾ ਸਲਾਂਘਾ ਯੋਗ ਕਦਮ

ਚੌਕੀਮਾਨ/ 17 ਫਰਵਰੀ (ਨਸੀਬ ਸਿੰਘ ਵਿਰਕ) ਸ: ਹਾਈ ਸਕੂਲ ਪੱਬੀਆਂ ਵਿਖੇ ਇੱਕ ਸਾਦਾ ਸਮਾਗਮ ਕਰਵਾਇਆਂ ਗਿਆਂ ਜਿਸ ਵਿੱਚ ਨਗਰ ਨਿਵਾਸੀਆ ਅਤੇ ਸੋਹੀਆ ਨਗਰ ਦੇ ਸਹਿਯੋਗ ਸਦਕਾ ਓੁਵਰਸੀਜ ਐਜੂਕੇਸ਼ਨ ਸੋਸਾਇਟੀ ਸੋਹੀਆਂ ਬੀ ਸੀ ਕਨੈਡਾ ਵੱਲੋਂ  ਬਹੁਤ ਵੀ ਵਧੀਆਂ ਸਲਾਘਾਯੋਗ ਉਦਮ ਕੀਤਾ ਗਿਆਂ ਜਿਸ ਵਿੱਚ ਟਰੱਸਟ ਦੇ ਡਾਇਰੈਟਰ ਸ; ਰਣਜੀਤ ਸਿੰਘ , ਡਾਇਰੈਟਰ ਸੁਖਵਿੰਦਰ ਸਿੰਘ ਅਤੇ ਟਰੱਸਟ ਦੇ ਮੈਂਬਰ ਗੁਰਦੇਵ ਸਿੰਘ, ਬਲਵਿੰਦਰ  ਸਿੰਘ, ਹਰਨੇਕ ਸਿੰਘ ਬਾੜਿੰਗ ਆਦਿ ਨੇ ਸ: ਹ: ਸ ਪੱਬੀਆ ਵਿਖੈ ਹਾਜਰ ਹੋਕੇ ਸਕੂਲ ਨੂੰ ਗੋਦ ਲਿਆ । ਇਸ ਸਮੇਂ ਵਧੀਆ ਅੰਕ ਲੈਣ ਵਾਲੇ ਵਿਦਿਆਰਥੀਆ ਨੂੰ  ਇਨਾਮ,ਸਰਟੀਫਕੇਟ ਅਤੇ ਮੈਡਲ ਦੇਕੇ ਕਿ ਸਨਮਾਨ ਕੀਤਾ ਗਿਆ । ਸਕੂਲ ਸਟਾਫ ਅਤੇ ਉਜਾਗਰ ਸਿੰਘ  ਵੱਲੋਂ ਟਰੱਸਟ ਦਾ ਧੰਨਵਾਦ ਕੀਤਾ ਗਿਆ ।   ਇਸ ਸਮੇਂ ਸਕੂਲ ਸਟਾਫ ਸਮੇਤ ਹੋਰ ਨਗਰ ਵਾਸੀ ਵੱਡੀ ਗਿਣਤੀ ਵਿੱਚ ਇਸ ਸਮਾਗਮ ਚ ਹਾਜਰ ਸਨ । 

ਲੁਧਿਆਣਾ ਗੈਂਗ ਰੇਪ ਤੇ ਪੀੜਤਾਂ ਦੇ ਹੱਕ ਚ ਅਤੇ ਦੋਸ਼ੀਆਂ ਖਿਲਾਫ ਦੋ ਸ਼ਬਦ ਵੀ ਨਾ ਸਰੇ ਹਲਕਾ ਦਾਖਾ ਦੇ ਵਿਧਾਇਕ ਫੂਲਕਾਂ ਤੋਂ

ਚੌਕੀਮਾਨ 17 ਫਰਵਰੀ (ਨਸੀਬ ਸਿੰਘ ਵਿਰਕ)  ਪੰਜਾਬ ਦੀ ਧਰਤੀ ਤੇ ਸਭ ਤੋਂ ਵੱਡੀ ਇੰਡਟਰੀ ਦੇ ਵਸਬੇ ਕਾਰਣ ਦੇਸ਼ ਭਰ ਚ ਮਸਹੂਰ ਜਿਲ੍ਹਾ ਲੁਧਿਆਣਾ ਜਿਸ ਵਿੱਚ  ਬੀਤੇ ਦਿਨੀ  ਇਕ ਲੜਕੀ ਨਾਲ ਹੋਏ ਸਮੂਹਿਕ ਬਲਾਤਕਾਰ ਨੇ ਦੇਸ਼ ਦੇ ਕੋਨੇ ਕੋਨੇ ਚ ਹਕਾਕਾਰ ਮਚਾ ਦਿੱਤੀ ਸੀ । ਇਸ ਗੈਂਗ ਰੇਪ ਦੀ ਚਰਚਾ ਸੁਣਦੇ ਸਾਰ ਹੀ ਦੇਸ਼ ਭਰ ਦੀਆਂ ਵੱਖ-ਵੱਖ ਜੱਥੇਬੰਦੀਆਂ ,ਸਰਕਾਰੀ ਅਫਸਰਾਂ ,ਕਈ ਸਿਆਸੀ ਲੀਡਰਾਂ ਅਤੇ ਆਮ ਵੋਟਰਾਂ ਨੇ ਰੱਜ ਕੇ  ਠੋਸ਼ ਸਬਦਾ ਚ  ਨਿੰਦਿਆ ਕੀਤੀ ਸੀ । ਜਿੱਥੇ ਇਸ ਗੈਂਗ ਰੇਪ ਦੀ ਚਰਚਾ ਨੇ ਪੀੜਤ ਪਰਿਵਾਰ ਦੇ ਹੱਕ ਚ ਹਾਅ ਦਾ ਨਾਅਰਾ ਮਾਰਿਆ ਅਤੇ ਦੋਸ਼ੀਆ ਨੂੰ ਸਖਤ ਤੋਂ ਸਖਤ ਸਜਾ ਦਵਾਉਣ ਦਾ  ਅਪੀਲ ਕੀਤੀ ਉੱਥੇ ਹੀ ਹਲਕਾ ਦਾਖਾ ਦੀ ਵਿਧਾਇਕ ਦੀ ਕੁਰਸੀ ਤੇ ਬੈਠੇ ਆਮ ਆਦਮੀ ਪਾਰਟੀ ਦੇ ਉਹ ਸਿਆਸੀ ਲੀਡਰ  ਜਿਸ ਨੂੰ ਕਿਸੇ ਸਮੇਂ ਵੋਟਰ ਲੋਕ ਹਿਤੈਸ਼ੀ ਨਾਮ ਨਾਲ ਜਾਣਦੇ ਸਨ ਅਤੇ ਉਹਨਾਂ ਦੀਆਂ ਲੂੰਬੜ ਚਾਲਾਂ ਚ  ਆਕੇ  ਚੰਗੇ ਚੰਗੇ ਲੀਡਰਾਂ ਨੂੰ ਮਨੋ ਵਿਸਾਰ ਗਏ ਸਨ ਦੇ ਮੂੰਹੋ ਗੈਂਗ ਰੇਪ ਦੇ ਦੋਸੀਆ ਖਿਲਾਫ ਇੱਕ ਵੀ ਸਬਦ ਨਹੀ ਸੁਨਣ ਨੂੰ ਮਿਲਿਆ ,ਫੂਲਕਾ ਸਾਹਿਬ ਦੇ ਇਸ ਵਤੀਰੇ ਦੀ ਚਰਚਾ  ਨੇ ਵੋਟਰਾਂ ਦੇ ਦਿਲਾਂ ਨੂੰ ਵਲੂੰਧਰ ਕਿ ਰੱਖ ਦਿੱਤਾ ਹੈ । ਅੱਜ ਵੋਟਰ ਦਾ ਮੰਨਣਾ ਹੈ ਕਿ  ਵੋਟਾਂ ਤੋਂ ਪਹਿਲਾ ਫੂਲਕਾ ਸਾਹਿਬ ਦਾ ਚਿਹਰਾ ਹੋਰ ਸੀ ਜੋ ਮਖੋਟਾ ਹੁਣ ਉਤਰ ਚੁੱਕਾ ਹੈ ਅਤੇ ਉਹ ਆਪਣੇ ਆਪ ਨੂੰ ਬਚਾਉਣ ਲਈ  ਕਈ ਪੈਂਤਰੇ ਮਾਰ ਰਹੇ ਹਨ । 

ਦੋਸ਼ੀਆਂ ਨੂੰ ਬਖਸ਼ਿਆਂ ਨਹੀ ਜਾਣਾ ਚਾਹੀਦਾ:ਸਰਪੰਚ ਜਗਦੀਸ਼ ਚੰਦ ਦੀਸ਼ਾਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ੍ਹ 'ਚ ਬੀਤੇ ਦਿਨ ਹੋਏ ਸਭ ਤੋ ਵੱਡੇ ਅਤੇ ਦਰਦਨਾਕ ਅੱਤਵਾਦੀ ਹਮਲੇ ਦੌਰਾਨ ਸ਼ਹੀਦ 44 ਜਵਾਨਾਂ ਦੀ ਸ਼ਹਾਦਤ ਨੂੰ ਬਿਆਨ ਕਰਨ ਨਾ ਮੁਮਕਿਨ ਹੈ ਸ਼ਹੀਦ ਜਵਾਨਾਂ ਨੂੰ ਸ਼ਰਧਾ ਦੇ ਫੱੁਲ ਭੇਟ ਕਰਦਿਆਂ ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ ਚੰਦ ਦੀਸ਼ਾ ਨੇ  ਸ਼ਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਇਸ ਦਿਲ ਹਲਾ ਦੇਣ ਵਾਲੀ ਘਟਨਾ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਬਖਸ਼ਿਆਂ ਨਹੀ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਅੱਤਵਾਦ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਨੂੰ ਸਖਤ ਕਦਮ ਚੱੁਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿਹਾ ਕਿ ਪਾਰਟੀ ਸੁਪਰੀਮੋ ਰਾਹੁਲ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ ਤੇ ਪਾਰਟੀ ਵਰਕਰ ਅੱਤਵਾਦ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ।ਇਸ ਸਮੇ ਹਰਮਿੰਦਰ ਸਿੰਘ ਪੰਚ,ਰਣਜੀਤ ਸਿੰਘ ਪੰਚ,ਪੰਚ ਜਗਸੀਰ ਸਿੰਘ,ਪੰਚ ਜਸਵਿੰਦਰ ਸਿੰਘ,ਪੰਚ ਨਿਰਮਲ ਸਿੰਘ,ਕੋਅਪਰਿਟ ਸੁਸਇਟੀ ਪ੍ਰਧਾਨ ਜਸਵਿੰਦਰ ਸਿੰਘ ਬੱਗਾ,ਪ੍ਰਧਾਨ ਸੁਰਤਾਜ ਸਿੰਘ,ਖਜ਼ਾਨਜੀ ਕੁਲਵਿੰਦਰ ਸਿੰਘ ਛਿੰਦਾ ਆਦਿ ਹਾਜ਼ਰ ਸਨ। 
 

ਜਗਰਾੳ ਦੀ ਵਿਧਾਇਕ ਸਰਬਜੀਤ ਕੌਰ ਮਾਣੰੂਕੇ ਨੇ ਸ਼ਹੀਦ ਜੈਮਲ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਝਾ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ੍ਹ 'ਚ ਬੀਤੇ ਦਿਨ ਹੋਏ ਸਭ ਤੋ ਵੱਡੇ ਅਤੇ ਦਰਦਨਾਕ ਅੱਤਵਾਦੀ ਹਮਲੇ ਦੌਰਾਨ ਸ਼ਹੀਦ 44 ਜਵਾਨਾਂ ਦੀ ਸ਼ਹਾਦਤ ਨੂੰ ਬਿਆਨ ਕਰਨ ਨਾ ਮੁਮਕਿਨ ਹੈ ਵੀਰਵਾਰ ਨੂੰ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜ਼ਿਲ੍ਹਾ ਮੋਗਾ ਦੇ ਫੋਜੀ ਜਵਾਨ ਜੈਮਲ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਘਲੋਟੀ ਵਿੱਚ ਕੀਤਾ ਗਿਆ।5 ਸਾਲ ਪੱੁਤਰ ਨੇ ਸ਼ਹਿਦ ਪਿਤਾ ਦੀ ਚਿਖਾ ਨੂੰ ਅਗਨੀ ਦਿਖਾਈ।ਇਸ ਮੌਕੇ ਵੱਡੀ ਗਿਣਤੀ 'ਚ ਹਾਜ਼ਰ ਲੋਕਾਂ ਨੇ ਜਿੱਥੇ ਸ਼ਹੀਦ ਦੇ ਸਨਮਾਨ 'ਚ ਨਾਅਰੇ ਲਗਾਏ ਉਥੇ ਹੀ ਪਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਰੱੁਧ ਜੰਮ ਕੇ ਨਾਅਰੇਬਾਜ਼ੀ ਕੀਤੀ।ਇਸ ਸਮੇ ਹਲਕਾ ਜਗਰਾਉ ਤੋ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੰੂਕੇ ਨੇ ਸ਼ਹੀਦ ਦੀ ਪਤਨੀ ਸੁਖਜੀਤ ਕੌਰ;ਮਾਤਾ ਸੁਖਵਿੰਦਰ ਕੌਰ ਤੇ ਭੈਣ ਹਰਜਿੰਦਰ ਕੌਰ ਨਾਲ ਦੱੁਖ ਸਾਝਾ ਕੀਤਾ।ਇਸ ਸਮੇ ਵਿਧਾਇਕ ਮਾਣੰੂਕੇ ਨੇ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਅਜਾਈ ਨਹੀ ਜਾਵੇਗੀ ਤੇ ਦੇਸ਼ ਵਿਰੋਧੀ ਤਾਕਤਾਂ ਨੂੰ ਮੰੂਹ ਤੋੜਵਾਂ ਜਵਾਬ ਦਿੱਤਾ ਜਾਵੇਗਾ।ਮਾਣੰੂਕੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਜਿਹੜੇ ਪੰਜਾਬ ਦੇ ਚਾਰ ਜਵਾਨ ਸ਼ਹੀਦ ਹੋਏ ਹਨ ਉਨ੍ਹਾਂ ਨੂੰ ਪੰਜਾਬ ਸਰਕਾਰ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰਪਏ ਦੀ ਸਹਾਇਤਾ ਤੇ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਪਾਰਟੀਬਾਜ਼ੀ ਉਪਰ ਉਠ ਕੇ ਸਮੂਹ ਸ਼ਹੀਦਾਂ ਪਰਿਵਾਰਾਂ ਦਾ ਸਾਥ ਦੇਣਾ ਚਾਹੀਦਾ ਹੈ।ਉਨਾਂ ੁਕਿਹਾ ਕਿ ਮੈ ਪੰਜਾਬ ਦੇ ਚਾਰ ਸ਼ਹੀਦਾਂ ਦੇ ਪਰਿਵਾਰਾਂ ਨਾਲ ਦੱੁਖ ਦਾ ਪ੍ਰਗਟਾਵਾ ਕਰਦੀ ਹਾਂ।ਇਸ ਮੌਕੇ ਪੋ੍ਰਫੈਸਰ ਸੁਖਵਿੰਦਰ ਸਿੰਘ,ਛਿੰਦਰਪਾਲ ਸਿੰਘ ਆਦਿ ਹਾਜ਼ਰ ਸਨ।

ਭਗਤ ਰਵਿਦਾਸ ਜੀ ਦੇ ਆਗਮਨ ਪੁਰਬ ਤੇ ਭਾਈ ਪਿਰਤਪਾਲ ਸਿੰਘ ਪਾਰਸ ਦੇ ਢਾਡੀ ਜੱਥੇ ਵੱਲੋ ਢਾਡੀ ਦਰਬਾਰ ਲਗਾਇਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਚੂਹੜਚੱਕ ਵਿੱਚ ਭਗਤ ਰਵਿਦਾਸ ਜੀ ਦਾ 642ਵਾਂ ਜਨਮ ਦਿਹਾੜਾ ਮਨਾਇਆ ਗਿਆ।ਗੁਰਦੁਆਰਾ ਪ੍ਰਬੰਧਕੀ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਨੂੰ ਫੱੁਲਾਂ ਨਾਲ ਸਿੰਗਾਰੀ ਸੰੁਦਰ ਪਾਲਕੀ ਵਿੱਚ ਸੋਸ਼ਭਿਤ ਕੀਤਾ ਗਿਆ ਸੀ ਅਤੇ ਗਤਕਾ ਪਾਰਟੀਆਂ ਗਤਕੇ ਦੇ ਜੌਹਰ ਦਿਖਾ ਰਹੀਆਂ ਸਨ।ਇਸ ਮੋਕੇ ਇੰਟਰਨੈਸ਼ਨਲ ਢਾਡੀ ਜੱਥੇ ਭਾਈ ਪਿਰਤਪਾਲ ਸਿੰਘ ਪਾਰਸ ਵਲੋ ਭਗਤ ਰਵਿਦਾਸ ਜੀ ਦੇ ਜੀਵਨ ਨਾਲ ਸਬੰਧਤ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਨਗਰ ਨਿਵਾਸੀਆਂ ਵਲੋ ਸੰਗਤਾਂ ਲਈ ਪਿੰਡ ਵਾਸੀਆਂ ਵਲੋ ਵੱਖ-ਵੱਖ ਥਾਵਾਂ ਤੇ ਚਾਹ ਪਕੌੜਿਆਂ ਆਦਿ ਦੇ ਲੰਗਰ ਲਗਾਏ ਗਏ।ਦੇਰ ਸ਼ਾਮ ਇਹ ਨਗਰ ਕੀਰਤਨ ਵਾਪਸ ਗੁਰਦੁਆਰਾ ਸਾਹਿਬ ਪੁਜ ਕੇ ਸਮਾਪਤ ਹੋਇਆ।ਇਸ ਸਮੇ ਬਲਵੰਤ ਸਿੰਘ ਸਿੱਧੂ,ਕਰਮ ਸਿੰਘ ਕੋਮਲ,ਦਲਜੀਤ ਸਿੰਘ ਅੱਬੂਵਾਲ,ਕੁਲਦੀਪ ਸਿੰਘ ਸਾਬਕਾ ਸਰਪੰਚ,ਚਰਨਜੀਤ ਕੌਰ,ਨਗਰੂਪ ਸਿੰਘ, ਰਸ਼ੇਮ ਸਿੰਘ ਜਰਨਕ ਸੱਕਤਰ ਕਾਂਗਰਸ ਪਾਰਟੀ,ਸੁਰਜੀਤ ਸਿੰਘ,ਜਸਵੀਰ ਸਿੰਘ,ਆਦਿ ਸੰਗਤਾਂ ਹਾਜ਼ਰ ਸਨ
 

ਜ਼ਿਲ੍ਹਾਂ ਭਾਜਪਾ ਜਗਰਾਉਂ ਨੇ ਫੁੱਕਿਆ ਪਾਕਿਸਤਾਨ ਦਾ ਪੁੱਤਲਾ

ਜਗਰਾਉਂ ( ਜਨ ਸ਼ਕਤੀ ਬਿਓੁਰੋ ) ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਜਵਾਨਾਂ ਤੇ ਪਾਕਿਸਤਾਨ  ਤੇ ਜੈਸ਼-ਏ-ਮਹੁੰਮਦ ਦੇ ਸਹਿਯੋਗ ਨਾਲ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਜ਼ਿਲ੍ਹਾਂ ਪ੍ਰਧਾਨ ਭਾਜਪਾ ਜਗਰਾਉਂ ਗੋਰਵ ਖੁੱਲਰ , ਯੂਵਾ ਮੋਰਚਾ  ਜਿਲ੍ਹਾਂ ਪ੍ਰਧਾਨ ਅਮਿਤ ਸ਼ਿੰਗਲ , ਲੀਗਲ ਸੈਲ ਦੇ ਸੰਯੋਜਕ ਵਿਵੇਕ ਭਾਰਦਵਾਜ਼ ਤੇ ਮੰਡਲ ਪ੍ਰਧਾਨ ਰਾਜਾ ਵਰਮਾ ਦੀ ਅਗਵਾਈ ਹੇਠ ਭਾਜਪਾ ਵਰਕਰਾ ਨੇ ਪਾਕਿਸਤਾਨ ਦਾ ਪੁੱਤਲਾ ਫੱਕਿਆ । ਪ੍ਰਧਾਨ ਖੁੱਲਰ ਤੇ ਸਿੰਗਲਾ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੇਂਦਰ ਸਰਕਾਰ ਵੱਲੋ ਇਸ ਹਮਲੇ ਦਾ ਮੁੰਹ ਤੋੜ ਜਵਾਬ ਦਿੱਤਾ ਜਾਵੇਗਾ ਤੇ ਹਮੇਸ਼ਾ ਅੱਤਵਾਦੀਆਂ ਦੀ ਮਦਦ ਕਰਨ ਵਾਲੇ ਪਾਕਿਸਤਾਨ ਨੂੰ ਭੱਵਿਖ ਵਿੱਚ ਇਸ ਦਾ ਭਿਆਨਕ ਖਾਮਿਆਜ਼ਾ  ਭੁਗਤਨਾ ਪਵੇਗਾ । ਪ੍ਰਧਾਨ ਖੁੱਲਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋ ਸੈਨਾ ਨੂੰ ਫ੍ਰੀ ਹੈਂਡ ਕਰਨ ਤੇ ਪਾਕਿਸਤਾਨ ਤੋ ਐਮਐਫਐਨ ਦਾ ਦਰਜ਼ਾ ਵਾਪਿਸ ਲੈਣ ਦੇ ਫੈਂਸਲੇ ਦਾ ਸਵਾਗਤ ਕੀਤਾ । ਇਸ ਮੋਕੇ, ਸੀਨੀਅਰ ਨੇਤਾ ਭਾਜਪਾ ਪਰਮਜੀਤ ਪੰਮਾ , ਜਗਦੀਸ਼ ਓਹਰੀ , ਜਗਦੀਸ਼ ਲੂੰਬਾ , ਕੋਂਸਲਰ ਸਤੀਸ਼ ਪੱਪੂ , ਕੋੰਸਲਰ ਅੰਕੂਸ਼ ਧੀਰ , ਪੰਕਜ਼ ਗੁਪਤਾ , ਅਰੁਣ ਮੋਰਿਆ , ਜਾਨਸਨ ਮਸੀਹ , ਮੰਡਲ ਪ੍ਰਧਾਨ ਹਠੂਰ ਕੇਵਲ ਸਿੰਘ , ਕੋਂਸਲਰ ਦਰਸ਼ਨ ਸਿੰਘ , ਰਮਨ ਅਰੋੜਾ , ਅਸ਼ੋਕ ਨਾਹਰ , ਵਿਨੋਦ ਬਾਂਸਲ , ਹਨੀ ਗੋਇਲ , ਸਰਜੀਵਨ ਬਾਂਸਲ , ਅਮਰਜੀਤ ਸਿੰਘ , ਅਜੈ ਅੱਗਰਵਾਲ , ਜੌਗਿੰਦਰ ਪਾਲ ਨਿਜ਼ਾਵਨ , ਮੰਜੀਤ ਸਿੰਘ , ਨਵਨੀਤ ਗੁਪਤਾ ਤੇ ਸਮੁਹ ਭਾਜਪਾ ਵਰਕਰ ਹਾਜ਼ਿਰ ਸੀ । 
 

ਜਗਰਾਉਂ ਵਾਸੀਆਂ ਨੇ ਸ਼ਹੀਦਾ ਨੂੰ ਦਿੱਤੀ ਸ਼ਰਧਾਂਜਲੀ

ਜਗਰਾਉਂ ( ਜਨ ਸ਼ਕਤੀ ਬਿਓੁਰੋ ) ਜਗਰਾਉਂ ਸ਼ਹਿਰ ਦੇ ਵਾਸੀਆ ਵੱਲੋ ਸਥਾਨਕ ਝਾਂਸੀ ਚੋਂਕ ਵਿੱਚ ਕੈਂਡਲ ਜਲਾ ਕੇ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਸ਼ਹੀਦ ਹੋਏ  ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ । ਜਗਰਾੳੇਂ ਵਾਸੀਆ ਨੇ ਮੰਗ ਕਰਦੇ ਹੋਏ ਕਿਹਾ ਕਿ ਅੱਤਵਾਦੀ ਸੰਗਠਨ ਜੈਸ਼-ਏ-ਮਹੁੰਮਦ ਤੇ ਲਸ਼ਕਰ ਏ ਤੋਇਬਾ ਤੇ ਫੋਜ਼ੀ ਕਾਰਵਾਈ ਕਰਕੇ ਖਤਮ ਕੀਤਾ ਜਾਵੇ । ਉਹਨਾਂ ਨੇ ਉਮੀਦ ਜਿਤਾਈ ਕਿ ਜਲੱਦ ਹੀ ਫੋਜ਼ ਇਸ ਹਮਲੇ ਦਾ ਮੁੰਹ ਤੋੜ ਜਵਾਬ ਦੇਵੇਗੀ । ਇਸ ਮੋਕੇ ਕੋਂਸਲਰ ਅਮਨਜੀਤ ਸਿੰਘ ਖਹਿਰਾ , ਗੋਪੀ ਸ਼ਰਮਾ , ਗੁਰਪ੍ਰੀਤ ਸਿੰਘ , ਅੰਕੂਸ਼ ਮਿੱਤਲ , ਦਵਿੰਦਰ ਜੈਨ , ਗੁਰਚਰਨ ਸਿੰਘ ਗਰੇਵਾਲ, ਜਤਿੰਦਰ ਗਰਗ , ਰੁਪੇਸ਼ ਸ਼ਰਮਾ , ਦੀਪਕ ਗੋਇਲ , ਸੁੱਖ ਜਗਰਾਉਂ , ਇੰਦਰਜੀਤ ਸਿੰਘ ਲਾਂਬਾ , ਸਤੀਸ਼ ਕਾਲੜਾ , ਸੰਦੀਪ ਬੱਬਰ ਹਾਜਿਰ ਸੀ । 

ਕਾਂਗਰਸ ਨੇ ਜੰਮੂ-ਕਸ਼ਮੀਰ 'ਚ ਹੋਏ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਜਗਰਾਉਂ, 15 ਫਰਵਰੀ - ਬੀਤੇ ਦਿਨੀਂ ਜੰਮੂ ਕਸ਼ਮੀਰ 'ਚ ਸੀ.ਆਰ.ਪੀ. ਐਫ਼ ਦੇ ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ ਦੌਰਾਨ 40 ਦੇ ਕਰੀਬ ਸ਼ਹੀਦ ਹੋਏ ਜਵਾਨਾਂ ਨੂੰ ਅੱਜ ਕਾਂਗਰਸ ਪਾਰਟੀ ਦੇ ਲੁਧਿਆਣਾ (ਦਿਹਾਤੀ) ਪ੍ਰਧਾਨ ਸੋਨੀ ਗਾਲਿਬ ਦੀ ਅਗਵਾਈ 'ਚ ਝਾਂਸੀ ਰਾਣੀ ਚੌਕ ਵਿਖੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਮੌਕੇ ਸੋਨੀ ਗਾਲਿਬ ਨੇ ਕਿਹਾ ਕਿ ਦੇਸ਼ ਅੰਦਰ ਅੱਤਵਾਦੀ ਹਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਤੇ ਆਏ ਦਿਨ ਸਾਡੇ ਜਵਾਨ ਸ਼ਹੀਦ ਹੋ ਰਹੇ ਹਨ। ਉਨ ਕਿਹਾ ਕਿ ਅੱਜ ਭਾਰਤ ਨੂੰ ਇਸ ਦਾ ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ ਹੈ। ਇਸ ਮੌਕੇ ਸਾਬਕਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਬਲਾਕ ਸ਼ਹਿਰੀ ਪ੍ਰਧਾਨ ਰਵਿੰਦਰ ਕੁਮਾਰ ਸੱਭਰਵਾਲ, ਪ੍ਰਸ਼ੋਤਮ ਲਾਲ ਖਲੀਫਾ, ਚੇਅਰਮੈਨ ਅਜਮੇਰ ਸਿੰਘ ਢੋਲਣ, ਦਿਹਾਤੀ ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਮੇਸ਼ੀ ਸਹੋਤਾ, ਨੀਟਾ ਸੱਭਰਵਾਲ, ਸਾਬਕਾ ਕੌਂਸਲਰ ਕਾਲਾ ਕਲਿਆਣ, ਸਰਪੰਚ ਗੁਰਸਿਮਰਨ ਸਿੰਘ ਰਸੂਲਪੁਰ, ਵਿਨੋਦ ਕੁਮਾਰ ਬਾਂਸਲ, ਵਿਕਰਮ ਜੱਸੀ, ਰੋਹਿਤ ਗੋਇਲ, ਸੰਦੀਪ ਲੇਖੀ, ਜੈਸੂਰੀਆ, ਕੌਂਸਲਰ ਕਰਮਜੀਤ ਸਿੰਘ ਕੈਂਥ, ਸਰਪੰਚ ਨਵਦੀਪ ਸਿੰਘ ਗਰੇਵਾਲ, ਜਗਜੀਤ ਸਿੰਘ ਜੱਗੀ, ਬੌਬੀ ਕਪੂਰ, ਪਰਾਸ਼ਰ ਦੇਵ ਸ਼ਰਮਾ, ਨਰੈਸ਼ ਘੈਂਟ ਆਦਿ ਹਾਜ਼ਰ ਸਨ।

ਗਾਲਿਬ ਰਣ ਸਿੰਘ 'ਚ ਮੀਹ ਕਾਰਨ ਕਈ ਏਕੜ ਦੇ ਕਰੀਬ ਆਲੂਆਂ ਦੀ ਫਸਲ ਹੋਈ ਤਬਾਹ

ਸਿੱਧਵਾਂ ਬੇਟ(ਜਸਮੇਲ ਗਾਲਿਬ)ਹਲਕਾ ਜਗਰਾਉ ਦੇ ਪਿੰਡ ਗਾਲਿਬ ਰਣ 'ਚ ਪਿਛਲੇ ਦਿਨੀ ਪਏ ਭਾਰੀ ਮੀਹ ਤੇ ਗੜੇਮਾਰੀ ਨਾਲ ਕਿਸਾਨਾਂ ਦੀ ਕਈ ਏਕੜ ਆਲੂਆਂ ਦੀ ਫਸਲ ਪੂਰੀ ਤਰ੍ਹਾਂ ਤਾਬਹ ਹੋ ਚੁੱਕੀ ਹੈ।ਇਸ ਸਮੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਹਰਸਿਮਰਨ ਸਿੰਘ ਬਾਲੀ ਨੇ ਦੱਸਿਆ ਕਿ ਪਿੰਡ ਗਾਲਿਬ ਰਣ ਸਿੰਘ 'ਚ ਗੁਰਜੀਵਨ ਸਿੰਘ ਦੀ 10 ਕਿੱਲੇ,ਰਜਿੰਦਰ ਸਿੰਘ ਸਾਬਕਾ ਮੈਂਬਰ 8 ਕਿੱਲੇ,ਗੁਰਮੇਲ ਸਿੰਘ ਫੌਜੀ  8 ਕਿੱਲੇ,ਲਖਵਿੰਦਰ ਸਿੰਘ 8 ਕਿੱਲੇ,ਕਮਿਕਰ ਸਿੰਘ 3 ਕਿੱਲੇ,ਜਸਵਿੰਦਰ ਸਿੰਘ 3 ਕਿੱਲੇ,ਸੁਖਦੇਵ ਸਿੰਘ 8 ਕਿੱਲੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੱੁਕੀ। ਇਸ ਸਮੇ ਸਾਰੇ ਕਿਸਾਨਾਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਆਲੂਆਂ ਦੀ ਤਬਾਹ ਹੋਈ ਫਸਲ ਦਾ ਮੁਆਵਜ਼ਾ ਜਲਦ ਤੋ ਜਲਦ ਕਿਸਾਨਾਂ ਨੂੰ ਦਿੱਤਾ ਜਾਵੇ।ਇਸ ਸਮੇ ਅਜਮੇਰ ਸਿੰਘ,ਗੁਰਮੱੁਖ ਸਿੰਘ ਆਦਿ ਹਾਜ਼ਰ ਸਨ।