ਲੁਧਿਆਣਾ

ਜਗਰਾਉਂ ਦੀ ਸੰਗਤ ਲੰਮੇ ਪਿੰਡ ਤੋਂ ਸ਼ਬਦ ਗੁਰੂ ਯਾਤਰਾ ਦਾ ਕਰੇਗੀ ਸਨਮਾਨ-ਭਾਈ ਗੁਰਚਰਨ ਸਿੰਘ ਗਰੇਵਾਲ

ਲੁਧਿਆਣਾ 4 ਮਾਰਚ  ( ਮਨਜਿੰਦਰ ਸਿੰਘ ਗਿੱਲ )—ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਸਾਹਿਬ ਤੋਂ ਆਰੰਭ ਹੋਈ ਯਾਤਰਾ ਦਾ 6 ਮਾਰਚ ਨੂੰ ਹਲਕਾ ਜਗਰਾਉਂ ਪਹੁੰਚਣ 'ਤੇ ਇਲਾਕੇ ਦੀ ਸੰਗਤ ਵੱਲੋਂ ਲੰਮੇ ਨਗਰ ਦੇ ਇਤਿਹਾਸਿਕ ਅਸਥਾਨ ਪੰਜੂਆਣਾ ਸਾਹਿਬ ਵਿਖੇ ਸਨਮਾਨ ਕੀਤਾ ਜਾਵੇਗਾ। ਇਹ ਜਾਣਕਾਰੀ ਹਲਕਾ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਯਾਤਰਾ ਸਬੰਧੀ ਪਿੰਡ ਵਾਰ ਮੀਟਿੰਗਾਂ ਦੌਰਾਨ ਸੰਗਤ ਨੂੰ ਸੰਬੋਧਨ ਹੁੰਦਿਆਂ ਦਿੱਤੀ। ਭਾਈ ਗਰੇਵਾਲ ਨੇ ਦੱÎਸਿਆ ਕਿ 6 ਮਾਰਚ ਨੂੰ ਸਵੇਰੇ 10 ਵਜੇ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਤੋਂ ਯਾਤਰਾ ਚੱਲੇਗੀ, ਜਿਹੜੀ ਕਿ ਬੱਸੀਆਂ, ਝੋਰੜਾਂ, ਜੱਟਪੁਰਾ ਤੋਂ ਬਾਅਦ ਹਲਕਾ ਜਗਰਾਉਂ ਦੇ ਨਗਰਾਂ ਲੰਮਾ, ਮਾਣੂੰਕੇ, ਦੇਹਡਕਾ, ਡੱਲਾ, ਕਾਉਂਕੇ ਤੋਂ ਬਾਅਦ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ ਵਿਖੇ ਪਹੁੰਚੇਗੀ। ਅਗਲੇ ਦਿਨ 7 ਮਾਰਚ ਨੂੰ ਸਵੇਰੇ 10 ਵਜੇ ਯਾਤਰਾ ਆਰੰਭ ਹੋ ਕੇ ਗੁਰਦੁਆਰਾ ਨਾਨਕਸਰ ਕਲੇਰਾਂ, ਗਾਲਿਬ, ਸ਼ੇਰਪੁਰਾ, ਸਵੱਦੀ ਖੁਰਦ, ਰਾਮਗੜ੍ਹ, ਲੀਲਾਂ, ਜੰਡੀ, ਬਰਸਾਲ ਤੋਂ ਬਾਅਦ ਹਲਕਾ ਦਾਖਾ ਦੇ ਪਿੰਡ ਬਿਰਕ, ਸਵੱਦੀ ਕਲਾਂ, ਤਲਵੰਡੀ ਤੋਂ ਇਲਾਵਾ ਮੰਡਿਆਣੀ ਗੁਰਦੁਆਰਾ ਮਸ਼ਕੀਆਣਾ ਸਾਹਿਬ ਮੁੱਲਾਂਪੁਰ ਵਿਸ਼ਰਾਮ ਕਰੇਗੀ। ਭਾਈ ਗਰੇਵਾਲ ਨੇ ਦੱਸਿਆ ਕਿ ਇਲਾਕੇ ਦੀਆਂ ਸੰਗਤਾਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਦਾ ਭਰਪੂਰ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਇਸ ਯਾਤਰਾ 'ਚ ਗੁਰੂ ਸਾਹਿਬਾਨ ਜੀ ਦੀਆਂ ਨਿਸ਼ਾਨੀਆਂ ਦੇ ਦਰਸ਼ਨਾਂ ਦੀ ਖਿੱਚ ਸੰਗਤਾਂ 'ਚ ਵੱਡੀ ਪੱਧਰ 'ਤੇ ਦਿਖਾਈ ਦੇ ਰਹੀ ਹੈ। ਅੱਜ ਭਾਈ ਗਰੇਵਾਲ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਦੇ ਨਾਲ ਕਾਉਂਕੇ, ਗੁਰੂਸਰ, ਡੱਲਾ, ਦੇਹੜਕਾ, ਮਾਣੂੰਕੇ, ਝੋਰੜਾਂ, ਲੰਮਾ ਜੱਟਪੁਰਾ ਪਿੰਡਾਂ ਦੀਆਂ ਸੰਸਥਾਵਾਂ ਨਾਲ ਦਿਨ-ਭਰ ਸੰਪਰਕ ਕੀਤਾ ਅਤੇ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਦੇ ਨਾਲ-ਨਾਲ ਯਾਤਰਾ ਦੇ ਸਵਾਗਤ ਲਈ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ।

ਓਬੀਸੀ ਵਰਗ ਦੀਆਂ ਸਮੱਸਿਆਵਾਂ ਦੇ ਹੱਲ ਲਈ ਗਠਤ ਓਬੀਸੀ ਵੈਲਫੇਅਰ ਫਰੰਟ ਡੈਮੋਕ੍ਰੇਟਿਕ ਦੇ ਨਾਰੰਗਵਾਲ ਬਣੇ ਪ੍ਰਧਾਨ

ਆਪਣੇ ਹੱਕਾਂ ਲਈ ਉੱਠ ਖੜੇ ਹੋਣ ਦਾ ਹੁਣ ਸਮਾਂ ਆ ਗਿਆ ਹੈ : ਸਾਬਕਾ ਆਈ ਏ ਐਸ ਅਧਿਕਾਰੀ ਐਸ ਆਰ ਲੱਧੜ 

ਲੁਧਿਆਣਾ 4 ਮਾਰਚ - (ਮਨਜਿੰਦਰ ਸਿੰਘ ਗਿੱਲ)—ਸਥਾਨਕ ਸਰਕਟ ਹਾਊਸ ਵਿਖੇ 25 ਪਿਛੜੀਆਂ ਜਾਤੀਆਂ ਦੇ ਬੁੱਧੀਜੀਵੀਆਂ ਦੀ ਇੱਕ ਅਹਿਮ ਮੀਟਿੰਗ ਕਰਮਜੀਤ ਸਿੰਘ ਨਾਰੰਗਵਾਲ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸਾਬਕਾ ਸੀਨੀਅਰ ਆਈ ਏ ਐਸ ਅਧਿਕਾਰੀ ਐਸ ਆਰ ਲੱਧੜ ਜੋ ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਦੇ ਅਹੁਦੇ ਤੋਂ ਰਿਟਾਇਰਡ ਹੋਏ ਹਨ ਨੇ ਸ਼ਿਰਕਤ ਕੀਤੀ ਜਿਨਾਂ ਦੀਆਂ ਨਜ਼ਰਾਂ ਹੇਠ ਸਾਰੀ ਕਾਰਵਾਈ ਚੱਲੀ । ਇਸ ਤੋਂ ਇਲਾਵਾ ਟੀਮ ਪੈਗਾਮ ਵੀ ਇਸ ਮੀਟਿੰਗ ਵਿੱਚ ਪਹੁੰਚੀ। ਮੀਟਿੰਗ ਪਿਛੜੇ ਵਰਗ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਸਮੱਸਿਆਵਾਂ ਤੇ ਵਿਚਾਰ ਵਿਟਾਂਦਰਾ ਕੀਤਾ ਗਿਆ ਅਤੇ ਇਨਾਂ ਦੇ ਹੱਲ ਨਾ ਹੋਣ ਦੇ ਕਾਰਨਾਂ ਨੂੰ ਦੂਰ ਕਰਨ ਦੀ ਰਣਨੀਤੀ ਬਣਾਈ ਗਈ। ਪਿਛੜੇ ਵਰਗ ਦੇ ਹੱਕਾਂ ਦੀ ਲਗਾਤਾਰ ਰਾਖੀ ਲਈ ਓਬੀਸੀ ਵੈਲਫੇਅਰ ਫਰੰਟ ਡੈਮੋਕ੍ਰੇਟਿਕ ਦਾ ਗਠਨ ਕੀਤਾ ਗਿਆ ਜਿਸਦਾ ਪਹਿਲਾ ਪ੍ਰਧਾਨ ਕਰਮਜੀਤ ਸਿੰਘ ਨਾਰੰਗਵਾਲ ਨੂੰ ਬਣਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਲੱਧੜ ਨੇ ਕਿਹਾ ਕਿ ਹੱਕ ਪ੍ਰਾਪਤੀ ਦੇ ਮਾਮਲੇ ਵਿੱਚ ਪਿਛੜਾ ਵਰਗ ਦੀਆਂ ਜਾਤੀਆਂ ਬਹੁਤ ਪਿਛੜ ਗਈਆਂ ਹਨ ਜਿਨਾਂ ਨੂੰ ਆਪਣੀ ਗੱਲ ਰੱਖਣ ਅਤੇ ਮਨਵਾਉਣ ਲਈ ਫਰੰਟ ਦਾ ਮੰਚ ਮਿਲ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਭਰ ਦੇ ਪਿਛੜੇ ਵਰਗ ਦੇ ਲੋਕਾਂ ਨੂੰ ਹੁਣ ਫਰੰਟ ਨਾਲ ਜੁੜ ਕੇ ਆਪਣੇ ਹੱਕ ਮੰਗਣੇ ਚਾਹੀਦੇ ਹਨ। ਉਨਾਂ ਕਿਹਾ ਕਿ ਹੱਕਾਂ ਦੀ ਪ੍ਰਾਪਤੀ ਲਈ ਉੱਠ ਖੜੇ ਹੋਣ ਦਾ ਹੁਣ ਸਮਾਂ ਆ ਗਿਆ ਹੈ। ਉਨਾਂ ਕਿਹਾ ਕਿ ਜੇਕਰ ਪਿਛੜੇ ਵਰਗ ਦੇ ਲੋਕ ਅਨੁਸੂਚਿਤ ਜਾਤੀ ਅਤੇ ਜਨ ਜਾਤੀ ਦੇ ਲੋਕਾਂ ਨਾਲ ਮਿਲ ਕੇ ਸੰਘਰਸ਼ ਕਰਨਗੇ ਤਾਂ ਟੀਚੇ ਨੂੰ ਜਲਦੀ ਪ੍ਰਾਪਤ ਕਰ ਲੈਣਗੇ। ਸ: ਨਾਰੰਗਵਾਲ ਨੇ ਦਿੱਤੀ ਹੋਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਆਪਣੇ ਪਿਛੜੇ ਵਰਗ ਦੇ ਲੋਕਾਂ ਲਈ ਕੁਝ ਕਰਨਾ ਚਾਹੁੰਦੇ ਸਨ ਪਰ ਕੋਈ ਮੰਚ ਨਾ ਹੋਣ ਕਾਰਨ ਉਨਾਂ ਦੇ ਪੱਲੇ ਨਿਰਾਸ਼ਾ ਰਹੀ। ਹੁਣ ਫਰੰਟ ਦੇ ਰਾਹੀਂ ਉਹ ਸੰਘਰਸ਼ ਸੁਰੂ ਕਰਨਗੇ। ਉਨਾਂ ਦੀ ਟੀਮ ਵੱਲੋਂ ਸ੍ਰੀ ਲੱਧੜ ਅਤੇ ਟੀਮ ਪੈਗਾਮ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਵਿੰਦਰ ਕੌਰ, ਪ੍ਰੋ: ਗੋਪਾਲ ਕ੍ਰਿਸ਼ਨ, ਕੇ ਐਸ ਵਿਰਦੀ, ਗੁਰਚਰਨ ਸਿੰਘ ਨਾਟੀ, ਪ੍ਰਗਟ ਸਿੰਘ ਰਾਜੇਆਣਾ, ਸਤਨਾਮ ਵਰਮਾ, ਗੁਰਚਰਨ ਸਿੰਘ ਫਤਿਆਵਾਦੀ, ਮਹਿੰਗਾ ਸਿੰਘ ਖਹਿਰਾ, ਬਲਵੀਰ ਸਿੰਘ, ਸੁਖਵਿੰਦਰ ਸਿੰਘ, ਪ੍ਰੋ: ਜੋਗਾ ਸਿੰਘ, ਪ੍ਰੋ: ਪਿਆਰਾ ਸਿੰਘ, ਗੁਰਮੀਤ ਸਿੰਘ ਤਲਵੰਡੀ, ਇਕਬਾਲ ਸਿੰਘ ਵਿਰਕ, ਡਾ: ਸੋਹਣ ਲਾਲ ਬਲੱਗਣ, ਚਰਨਜੀਤ ਸਿੰਘ, ਸੁਰਿੰਦਰ ਕੌਰ ਅਤੇ ਹੋਰ ਹਾਜਰ ਸਨ।

ਲੋਕ ਸਭਾ ਹਲਕਾ ਲੁਧਿਆਣਾ ਦੇ ਕਾਂਗਰਸ ਛੱਡਕੇ ਅਕਾਲੀਦਲ ਦੇ ਬੇੜੇ ਚ ਸਵਾਰ ਹੋਏ ਵਰਕਰ ਹੁਣ ਲੁੱਟੇ-ਲੁੱਟੇ ਮਹਿਸੂਸ ਕਰ ਰਹੇ ਨੇ ।

ਚੌਕੀਮਾਨ / 4 ਮਾਰਚ   (ਨਸੀਬ ਸਿੰਘ ਬਿਰਕ ) ਐਸ ਜੀ ਪੀ ਸੀ ਚੋਣਾਂ ਤੋਂ ਲੈਕੇ ਹੁਣ ਤੱਕ ਸਾਡੇ ਸੂਬੇ ਪੰਜਾਬ ਅੰਦਰ ਜਿੰਨੀਆ ਵੀ ਚੋਣਾਂ ਹੋਈਆ ਸਭ ਵਿੱਚ ਅਕਾਲੀ ਭਾਜਪਾ ਸਰਕਾਰ ਦੇ ਉਮੀਦਵਾਰਾ ਨੇ ਹੀ ਕਿਲ•ਾ ਸਰ ਕੀਤਾ ਹੈ । ਕਾਂਗਰਸ ਦਾ ਵਜੂਦ ਖਤਮ ਹੁੰਦਾ ਨਜਰ ਆ ਰਿਹਾ ਸੀ ਕਾਂਗਰਸ ਦਾ ਦਿਨ ਪ੍ਰਤੀ ਦਿਨ ਖਤਮ ਹੋਣਾ ਜਿੱਥੇ ਕਾਂਗਰਸ ਪਾਰਟੀ ਦੇ ਉੱਚ ਅਹੁਦੇਦਾਰਾ ਨੂੰ ਫਿਕਰ ਖੜਾ ਕਰ ਰਹੀ ਸੀ ਉੱਥੇ ਹੀ ਹੇਠਲੇ ਲੇਬਲ ਦੇ ਵੋਟਰਾ ਸਪੋਟਰਾ ਲਈ ਵੀ ਕਾਂਗਰਸ ਖਤਮ ਹੋਣਾ ਸਿਰਦਰਦੀ ਬਣਦਾ ਜਾਪ ਰਿਹਾ ਸੀ । ਕੌਮੀ ਪਾਰਟੀ ਕਾਂਗਰਸ ਨੂੰ ਖਤਮ ਹੁੰਦਾ ਵੇਖਕੇ ਆਪਣੇ ਆਪ ਨੂੰ ਕੱਟੜ ਕਾਂਗਰਸੀਏ ਅਖਵਾਉਣ ਵਾਲੇ ਕਈ ਕਾਂਗਰਸੀ ਲੀਡਰ ਅਤੇ ਵਰਕਰ ਅਕਾਲੀਆ ਨਾਲ ਅੰਦਰਖਾਤੇ ਗੁਪਤ ਗੂੰ ਕਰਕੇ ਅਕਾਲੀਦਲ ਦੇ ਬੇੜੇ ਵਿੱਚ ਸਵਾਰ ਹੋ ਗਏ ਸਨ ਇੰਨਾ ਦੇ ਇਸ ਝੂਟੇ ਦਾ ਮੌਕੇ ਤੇ ਹੀ ਪਤਾ ਚੱਲਦਾ ਕਿ ਫਲਾਣਾ ਵੋਟਰ ਸਪੋਟਰ ਅਕਾਲੀ ਦਲ ਦਾ ਪੱਲਾ ਫੜ ਚੁੱਕਾ ਹੈ । ਲਗਾਤਾਰ ਕਾਂਗਰਸੀਆ ਦਾ ਆਪਣੀ ਪਾਰਟੀ ਛੱਡਕੇ ਅਕਾਲੀਦਲ ਵਿੱਚ ਜਾਣ ਦਾ ਮੁੱਖ ਕਾਰਣ ਸੀ ਕਿ ਉਹਨਾ ਨੂੰ ਲੱਗ ਰਿਹਾ ਸੀ ਕਿ ਆਉਂਦੀਆ ਲੋਕ ਸਭਾ ਚੋਣਾਂ ਦੌਰਾਨ ਵੀ ਹਰ ਪਾਸੇ ਵਿਜਯੀ ਰਿਹ ਚੁੱਕੀ ਅਕਾਲੀਦਲ ਹੀ ਆਪਣੇ ਨਾਮ ਦਾ ਝੰਡਾ ਗੱਡੇਗੀ। ਇਸੇ ਤਰਾਂ ਪੰਜਾਬ ਦੇ ਲੋਕ ਸਭਾ ਹਲਕਾ ਲੁਧਿਆਣਾ ਦੇ ਕਈ ਕਟੱੜ ਕਾਂਗਰਸੀਏ ਵੀ ਆਪਣੇ ਮਨ ਅੰਦਰ ਗਲਤ ਸੁੱਫਨੇ ਸੁਰਜੀਤ ਕਰਦੇ ਹੋਏ ਅਕਾਲੀਦਲ ਨੂੰ ਪੂਰੀ ਤਰਾਂ• ਸਮਰਪਿਤ ਹੋ ਗਏ ਸਨ ਕਿਉ ਕਿ ਉਹਨਾ ਨੂੰ ਲੱਗ ਰਿਹਾ ਸੀ ਕਿ ਇਹ ਸੀਟ ਇਸ ਵਾਰ ਪੱਕੀ ਅਕਾਲੀਦਲ ਦੀ ਝੋਲੀ ਪਏਗੀ ਜਿਸ ਕਾਰਣ ਜੇਕਰ ਅਸੀ ਕਾਂਗਰਸ ਵਿੱਚ ਹੀ ਰਹੇ ਤਾਂ ਸਾਡੇ ਕੰਮ ਨਹੀ ਹੋਣੇ । ਪਰ ਕਿਸੇ ਨੇ ਇਹ ਸੱਚ ਲਿਖਿਆ ਹੈ ਕਿ ਜਿਸ ਨੂੰ ਪ੍ਰਮਾਤਮਾ ਵਡਿਆਈ ਦੇਣੀ ਚਾਹੇ ਉਸ ਦੇ ਨਸੀਬ ਵਿੱਚ ਹੁੰਦੀ ਹੈ । 30 ਅਪ੍ਰੈਲ ਨੂੰ ਪਾਈਆਂ ਵੋਟਾ ਤੋਂ ਨਤੀਜੇ ਤੱਕ ਸਭ ਨੂੰ ਇਹ ਹੀ ਲੱਗ ਰਿਹਾ ਸੀ ਕਿ ਅਕਾਲੀ ਉਮੀਦਵਾਰ ਜਿੱਤ ਪ੍ਰਾਪਤ ਕਰੇਗਾ । ਪਰ ਜਦੋ ਨਤੀਜੇ ਦੀ 16 ਮਈ ਆਈ ਤਾਂ ਸਭ ਦੇ ਚਾਵਾਂ ਨੂੰ ਲਾਂਬੂੰ ਲੱਗ ਗਿਆ s9 ਜਿੱਤ ਉਸ ਉਮੀਦਵਾਰ ਦੀ ਹੋ ਗਈ ਜਿਸ ਨੂੰ ਸਾਡੇ ਵੋਟਰ ਵੀਰ ਸਭ ਤੋਂ ਮਾੜਾ ਸਮਝ ਰਹੇ ਸਨ । ਲੁਧਿਆਣਾ ਲੋਕ ਸਭਾ ਹਲਕਾ ਦੀ ਧਰਤੀ ਤੇ ਫਿਰ ਤੋਂ ਕਾਂਗਰਸੀ ਉਮੀਦਵਾਰ ਬਿੱਟੂ ਆ ਧਮਕਿਆਂ ਇੰਨਾ ਆਏ ਨਤੀਜਿਆ ਨੇ ਸਭ ਨੂੰ ਹੌਰ ਭੌਰ ਕਰ ਦਿੱਤਾ । ਅੱਜ ਕੱਲ ਉਹ ਕਾਂਗਰਸੀਏ ਜੋ ਕਿਸੇ ਸਮੇਂ ਭੱਵਿਖ ਨੂੰ ਭਾਫਦੇ ਹੋਏ ਅਕਾਲੀ ਦੇ ਵਿਹੜੇ ਜਾ ਕੁੱਦੇ ਸਨ ਅੱਜ ਆਪਣੇ ਆਪ ਨੂੰ ਅਧੂਰੇ -ਅਧੂਰੇ ਮਹਿਸ਼ੂਸ ਕਰ ਰਹੇ ਹਨ ਪਰ ਹੁਣ ਉਹ ਕਰ ਵੀ ਕੀ ਸਕਦੇ ਹਨ ਬਿੰਨਾ ਪਛਤਾਵੇਂ ਦੇ ਉਹਨਾ ਕੋਲ ਕੁੱਝ ਨਹੀ ਰਿਹਾ ।  ਅਕਾਲੀ ਬਣੇ ਸਭ ਵਰਕਰ ਹੁਣ ਵਿਟਰ-ਵਿਟਰ ਵੇਖ ਰਹੇ ਹਨ ਕਿ ਇਹ ਕੀ ਹੋ ਗਿਆ ਸਭ ਕੁੱਝ ਖਤਮ ਹੋ ਗਿਆ । ਹੁਣ ਕੀ ਕਰਾਂਗੇ ਨਾ ਅਸੀ ਉੱਧਰ ਦੇ ਰਹੇ ਨਾ ਇੱਧਰ ਦੇ ਇੰਨਾ ਨਾਲ ਤਾਂ ਉਹ ਗਈ ਕਿ ਅਸਮਾਨ ਤੋਂ ਡਿੱਗਿਆ ਖੰਜੂਰ ਤੇ ਲਟਕਿਆਂ”। ਇੱਥੇ ਹੀ ਬਸ ਨਹੀ  ਕਾਂਗਰਸ ਛੱਡਕੇ ਅਕਾਲੀਦਲ ਚ ਟਪਕੇ ਕਈ ਵੋਟਰ ਅਤੇ ਸਪੋਟਰ ਇੱਕ ਵਾਰ ਫੇਰ ਸਮਾ ਤਾਕਦੇ ਹੋਏ ਕਾਂਗਰਸ ਦੇ ਵਿਹੜੇ ਆਲੂਆਂ ਵਾਂਗ ਆ ਡਿੱਗੇ  ਜਿੰਨਾ ਨੂੰ ਅੱਜ ਕੱਲ ਸਭ ਕਾਂਗਰਸੀ ਲੀਡਰ ਜਿੱਥੇ ਚਾਹੇ ਉੱਥੇ ਵਰਤ ਰਹੇ ਹਨ ।
 

ਪਰਮਜੀਤ ਧੰਜਲ ਦਾ ਸਿੰਗਲ ਟਰੈਕ ਗੀਤ 'ਚੁੰਨੀ ਵਾਡਸ ਪੱਗ' ਰਿਲੀਜ

ਚੌਕੀਂਮਾਨ/ ਭੂੰਦੜੀ  4 ਮਾਰਚ (ਨਸੀਬ ਸਿੰਘ ਵਿਰਕ)- ਪੰਜਾਬੀ ਲੋਕ ਗਾਇਕਾ ਪਰਮਜੀਤ ਧੰਜਲ 'ਚੁੰਨੀ ਵਾਡਸ ਪੱਗ' ਸਿੰਗਲ ਟਰੈਕ ਗੀਤ ਨੂੰ ਲੇ ਕੇ ਸਰੋਤਿਆ ਦੀ ਕਚਿਹਰੀ ਵਿੱਚ ਹਾਜ਼ਰ ਹੋਈ ਹੈ ਜਿਸ ਦੀ ਵੀਡੀਓ  ਗ੍ਰਾਫੀ ਰਾਜਿੰਦਰ ਪ੍ਰਿੰਸ ਨੇ ਕੀਤੀ ਅਤੇ ਇਸ ਦੇ ਗੀਤਕਾਰ ਲਾਡੀ ਗਾਦੜੀ ਵਾਲਾ ਹਨ । ਇਸ ਗੀਤ ਦਾ ਮਿਊਜਿਕ ਸਰਨਜੀਤ ਸਾਨੂੰ ਨੇ ਦਿੱਤਾ ਅਤੇ ਇਸ ਗੀਤ ਨੂੰ  ਗੋਲਡ ਟੱਚ ਕੰਪਨੀ ਨੇ ਰਿਲੀਜ਼ ਕੀਤਾ ਅਤੇ ਇਸ ਦੇ ਪੇਸ਼ਕਸ ਸਰਬਜੀਤ ਬਿਰਦੀ ਵੱਲੋਂ ਕੀਤੀ ਗਈ । ਆਪਣੀ ਇਸ ਟੇਪ ਵਾਰੇ ਪੱਤਰਕਾਰਾਂ ਨਾਲ  ਗੱਲਬਾਤ  ਕਰਦੇ ਹੋਏ ਗਾਇਕਾ ਪਰਮਜੀਤ ਧੰਜਲ ਨੇ ਕਿਹਾ ਕਿ ਮੇਰੇ ਮਾਰਕੀਟ ਵਿੱਚ ਚੱਲ ਰਹੇ ਗੀਤਾਂ ਨੂੰ ਸਰੋਤਿਆਂ ਵੱਲੋ ਬਹੁਤ ਭਰਵਾਂ ਹੁਗਾਰਾਂ ਦਿੱਤਾ ਗਿਆ  ਹੈ ਮੇਰੀਆ ਮਾਰਕਿਟ ਵਿੱਚ  ਇਕ ਦਰਜਨ ਤੋਂ ਵੱਧ ਟੇਪਾਂ ਆ ਚੁੱਕੀਆਂ ਹਨ।  ਪਰਮਜੀਤ ਧੰਜ਼ਲ ਨੇ ਕਿਹਾ ਕਿ  ਮੇਰੀਆਂ ਮਾਰਕੀਟ ਵਿੱਚ ਚੱਲ ਰਹੀਆਂ ਧਾਰਮਿਕ ਭੇਂਟਾ ਦੇ ਟਾਇਟਲ ਅਤੇ ਗੀਤ ਜੀ ਆਇਆ ਨੂੰ, ਉਚੀਆ ਚੜ•ਾਈਆ, ਸੌਣ ਦਾ ਮਹੀਨਾ, ਜੈ ਜੈ ਕਾਰ, ਦਰ ਅੰਬੈ ਰਾਣੀ ਦਾ , ਮਸਤ ਮਲੰਗ, ਖੈਰਾਂ ਝੋਲੀ ਵਿੱਚ, ਮੁਰਾਦਾਂ, ਚੁੰਨੀਆਂ, ਭਗਤਾਂ ਨੂੰ ਮਿਲਣਾ, ਵਧਾਈਆਂ, ਮੇਲੇ ਨੂੰ ਚੱਲੀਏ, ਬੋਲੀਆਂ, ਕੈਮਰਾ ਅਤੇ ਹੋਰ ਕਈ ਗੀਤਾਂ ਦੀਆਂ ਵੀਡੀਓ ਯੂ ਟਿਉਬ ਤੇ ਦੇਖ ਸਕਦੇ ।

ਪਿੰਡ ਗਾਲਿਬ ਰਣ ਸਿੰਘ 'ਚ ਉੱਘੇ ਸਮਾਜ ਸੇਵੀ ਮਾਸਟਰ ਲਖਵੀਰ ਸਿੰਘ ਕਨੈਡਾ ਨੂੰ ਸਮੂਹ ਪੰਚਾਇਤ ਤੇ ਗੁਰਦੁਆਰਾ ਕਮੇਟੀ ਵਲੋ ਸਨਮਾਨਇਤ ਕੀਤਾ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ ਦੇ ਗੁਰਦੁਆਰਾ ਵਿਖੇ ਸਰਪੰਚ ਜਗਦੀਸ਼ ਚੰਦ ਤੇ ਸਮੂਹ ਪੰਚਾਇਤ ਤੇ ਗੁਰਦੁਆਰਾ ਪ੍ਰਬਧੰਕ ਕਮੇਟੀ ਨੇ ਉਘੇ ਸਮਾਜ ਸੇਵੀ ਮਾਸਟਰ ਲਖਵੀਰ ਸਿੰਘ ਕਨੇਡਾ ਅਤੇ ਉਨ੍ਹਾਂ ਦੀ ਧਰਮਪਤਨੀ ਮਾਸਟਰਨੀ ਬਲਵੰਤ ਕੌਰ ਕਨੇਡਾ ਨੂੰ ਪਿੰਡ ਵਿੱਚ ਕੀਤੀਆਂ ਚੰਗੀਆਂ ਸੇਵਾਵਾਂ ਬਦਲੇ ਸਨਮਨਾਇਤ ਕੀਤਾ ਗਿਆ।ਇਸ ਸਮੇ ਸਰਪੰਚ ਜਗਦੀਸ ਚੰਦ ਨੇ ਕਿਹਾ ਕਿ ਐਨ.ਆਰ.ਆਈ ਮਾਸਟਰ ਲਖਵੀਰ ਸਿੰਘ ਨੇ ਪਿੰਡ ਵਿੱਚ ਕਿਸੇ ਵੀ ਤਰ੍ਹਾਂ ਦਾ ਸਮਾਜ ਸੇਵੀ ਕੰਮ ਲਈ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਹੈ।ਉਨ੍ਹਾਂ ਕਿਹਾ ਕਿ ਮਾਸਟਰ ਜੀ ਵਲੋ ਸਕੂਲ ਨੂੰ ਵਰਦੀਆਂ ਦੇਣੀਆਂ,ਪਿੰਡ ਦੇ ਆਲੇ-ਦੁਆਲੇ ਪੋਦੇ ਲਗਾਉਣੇ,ਸਕੂਲ ਵਿੱਚ ਬੱਚਿਆਂ ਨੂੰ ਨਗਦ ਰਾਸ਼ੀ ਇਨਾਮ ਵਜੋ ਦੇਣੀ ਤੇ ਗਰੀਬਾਂ ਦੀ ਮਦਦ ਕਰਨੀ ਆਦਿ ਵਰਗੇ ਚੰਗੇ ਕੰਮ ਕੀਤੇ ਹਨ।ਇਸ ਸਮੇ ਮਾਸਟਰ ਲਖਵੀਰ ਸਿੰਘ ਨੇ ਕਿਹਾ ਕਿ ਮੈ ਆਉਣ ਵਾਲੇ ਸਮੇ ਵਿੱਚ ਵੀ ਸਮਾਜ ਸੇਵੀ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਦਾ ਰਹਾਂਗਾ ਤੇ ਮੈ ਸਮੂਹ ਪੰਚਾਇਤ ਤੇ ਨਗਰ ਨਿਵਾਸੀਆਂ ਦਾ ਹਮੇਸ਼ਾ ਰਿਣੀ ਰਹੇਗਾ।ਇਸ ਸਮੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਤਾਜ ਸਿੰਘ,ਨਿਰਮਲ ਸਿੰਘ,ਜਗਸੀਰ ਸਿੰਘ,ਰਣਜੀਤ ਸਿੰਘ,ਹਰਮਿੰਦਰ ਸਿੰਘ,ਜਸਵਿੰਦਰ ਸਿੰਘ(ਸਾਰੇ ਪੰਚ),ਪਧਾਨ ਜਸਵਿੰਦਰ ਸਿੰਘ,ਖਜਾਨਚੀ ਕੁਲਵਿੰਦਰ ਸਿੰਘ,ਚਮਕੋਰ ਸਿੰਘ ਕਨੇਡਾ,ਸੁਰਿਦਰਪਾਲ ਸਿੰਘ ਫੌਜੀ,ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।
 

ਸਿੱਖ ਨੌਜਵਾਨਾਂ ਦੀ ਰਿਹਾਈ ਲਈ ਕਨਵੈਨਸ਼ਨ ਕਰਨ ਦਾ ਫ਼ੈਸਲਾ

ਲੁਧਿਆਣਾ-ਜ਼ਿਲ੍ਹਾ ਨਵਾਂ ਸ਼ਹਿਰ ਦੀ ਸੈਸ਼ਨ ਅਦਾਲਤ ਵਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਸਿਰਫ ਕੁਝ ਕਿਤਾਬਾਂ, ਪੈਂਫਲਿਟ, ਰਸਾਲੇ ਅਤੇ ਤਸਵੀਰਾਂ ਰੱਖਣ ਬਦਲੇ ਸੁਣਾਈ ਉਮਰ ਕੈਦ ਦੀ ਸਜ਼ਾ ਖ਼ਤਮ ਕਰਾਉਣ ਦੀ ਮੰਗ ਨੂੰ ਲੈ ਕੇ 2 ਦਰਜਨ ਦੇ ਕਰੀਬ ਸਿਆਸੀ, ਜਮੂਹਰੀ, ਕਿਸਾਨ, ਨੌਜਵਾਨ ਤੇ ਲੋਕਤੰਤਰੀ ਸੰਗਠਨਾਂ ਵੱਲੋਂ 6 ਮਾਰਚ ਨੂੰ ਚੰਡੀਗੜ੍ਹ ਵਿਚ ਕਨਵੈਨਸ਼ਨ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਿੰਨ ਸਿੱਖ ਨੌਜਵਾਨਾਂ ਦੀ ਰਿਹਾਈ ਅਤੇ ਵਿਚਾਰਾਂ ਦੀ ਆਜ਼ਾਦੀ ਦੀ ਰਾਖੀ ਲਈ ਕਮੇਟੀ ਦੇ ਆਗੂ ਕਾਮਰੇਡ ਸੁਖਦਰਸ਼ਨ ਨੱਤ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਸੁਣਾਈ ਸਜ਼ਾ ਨੇ ਇਕ ਵਾਰ ਫਿਰ ਦੇਸ਼ ਦੀ ਨਿਆਂਪਾਲਿਕਾ ਦੀ ਭੂਮਿਕਾ ਨੂੰ ਸ਼ੱਕ ਦੇ ਘੇਰੇ ਵਿਚ ਲੈ ਆਂਦਾ ਹੈ ਕਿਉਂਕਿ ਇਹ ਫ਼ੈਸਲਾ ਘੱਟਗਿਣਤੀਆਂ ਪ੍ਰਤੀ ਕਾਨੂੰਨ ਦੇ ਦੂਹਰੇ ਮਾਪਦੰਡ ਦੇ ਨਾਲ ਨਾਲ ਦੇਸ਼ ਦੇ ਸੰਵਿਧਾਨ ਵਿਚ ਦਰਜ ਹਰ ਨਾਗਰਿਕ ਨੂੰ ਆਜ਼ਾਦ ਵਿਚਾਰ ਤੇ ਅਸਹਿਮਤੀ ਰੱਖਣ ਅਤੇ ਕਿਸੇ ਨੂੰ ਨੁਕਸਾਨ ਪਹੁੰਚਾਏ ਬਗੈਰ ਸ਼ਾਂਤੀਪੂਰਨ ਢੰਗ ਨਾਲ ਉਨ੍ਹਾਂ ਦਾ ਪ੍ਰਗਟਾਵਾ ਕਰ ਸਕਣ ਦੇ ਮੁੱਢਲੇ ਜਮਹੂਰੀ ਅਧਿਕਾਰ ਉਤੇ ਹਮਲਾ ਹੈ।
ਉਨ੍ਹਾਂ ਦੱਸਿਆ ਕਿ ਕਮੇਟੀ ਦੇ ਬੈਨਰ ਹੇਠ 6 ਮਾਰਚ ਨੂੰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਗੁਰੂ ਗ੍ਰੰਥ ਸਾਹਿਬ ਭਵਨ, ਪਲਾਟ ਨੰਬਰ-1 , ਸੈਕਟਰ 28 ਏ, ਮੱਧ ਮਾਰਗ, ਚੰਡੀਗੜ੍ਹ ਵਿਚ ਕਨਵੈਨਸ਼ਨ ਕਰਨ ਪਿੱਛੋਂ ਇਹ ਸਜ਼ਾ ਰੱਦ ਕਰਨ ਦੀ ਮੰਗ ਨੂੰ ਲੈ ਕੇ ਗਵਰਨਰ ਪੰਜਾਬ ਨੂੰ ਮਿਲਿਆ ਜਾਵੇਗਾ।

1971 ਤੋਂ ‘ਫਲਾਇਟ ਲੈਫਟੀਨੈਂਟ ਗੁਰਦੇਵ ਸਿੰਘ ਰਾਏ’ ਦੀ ਉਡੀਕ ਕਰ ਰਿਹੈ ਪਿੰਡ ਚੱਕ ਸਰਵਨ ਨਾਥ

ਲੁਧਿਆਣਾ--ਸੰਨ 1971 ਦੀ ਜੰਗ ਵਿਚ ਲਾਪਤਾ ਹੋਏ ਚੰਡੀਗੜ੍ਹ ਰੋਡ ਸਥਿਤ ਪਿੰਡ ਚੱਕ ਸਵਰਨ ਨਾਥ ਦੇ ਫਲਾਇਟ ਲੈਫਟੀਨੈਂਟ ਗੁਰਦੇਵ ਸਿੰਘ ਰਾਏ ਦਾ ਪਰਿਵਾਰ ਹਾਲੇ ਵੀ ਆਪਣੇ ‘ਅਭਿਨੰਦਨ’ ਦੀ ਉਡੀਕ ਕਰ ਰਿਹਾ ਹੈ। ਦੋ ਦਿਨ ਪਹਿਲਾਂ ਪਾਕਿਸਤਾਨ ਦੇ ਲੜਾਕੂ ਜਹਾਜ਼ ਨੂੰ ਖਦੇੜਦੇ ਹੋਏ ਪਾਕਿਸਤਾਨੀ ਸੈਨਾ ਦੀ ਹਿਰਾਸਤ ’ਚ ਪੁੱਜੇ ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਤੋਂ ਬਾਅਦ ਇਸ ਪਰਿਵਾਰ ਦੀ ਵੀ ਆਸ ਜੱਗੀ ਹੈ ਕਿ ਸ਼ਾਇਦ ਸਰਕਾਰ ਉਨ੍ਹਾਂ ਦੇ ਪਰਿਵਾਰ ਦੀ ਸਾਰ ਲਵੇ। ਦਰਅਸਲ, ਪਿੰਡ ਚੱਕ ਸਵਰਨ ਨਾਥ ਦੇ ਫਲਾਈਟ ਲੈਫਟੀਨੈਂਟ, ਗੁਰਦੇਵ ਸਿੰਘ ਰਾਏ 1971 ਦੀ ਜੰਗ ’ਚ ਉਨ੍ਹਾਂ ਦੇ 54 ਕੈਦੀਆਂ ’ਚ ਸ਼ਾਮਲ ਹੈ, ਜਿਨ੍ਹਾਂ ਬਾਰੇ ’ਚ ਪਾਕਿਸਤਾਨ ਨੇ ਕਦੇ ਮੰਨਿਆ ਹੀ ਨਹੀਂ ਕਿ ਉਹ ਜੰਗਬੰਦੀ ਉਨ੍ਹਾਂ ਕੋਲ ਹੈ।
ਲਾਪਤਾ ਭਾਰਤੀ ਹਵਾਈ ਸੈਨਾ ਦੇ ਜਵਾਨ ਗੁਰਦੇਵ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਗੁਰਦੇਵ ਸਿੰਘ 1965 ’ਚ ਏਅਰਫੋਰਸ ’ਚ ਭਰਤੀ ਹੋਇਆ ਸੀ। 1971 ਦੀ ਜੰਗ ’ਚ ਉਸ ਨੂੰ ਪਹਿਲਾਂ 3 ਤੇ ਫਿਰ 5 ਪੰਜ ਦਸੰਬਰ ਨੂੰ ਦੁਸ਼ਮਣ ਦੇ ਟਿਕਾਣੇ ਖਤਮ ਕਰਨ ਦਾ ਨਿਸ਼ਾਨਾ ਦਿੱਤਾ ਗਿਆ। ਪੰਜ ਦਸੰਬਰ ਨੂੰ ਉਸ ਨੇ ਰਾਡਾਰ ਤਾਂ ਨਸ਼ਟ ਕਰ ਦਿੱਤੇ, ਪਰ ਬਾਅਦ ’ਚ ਉਸ ਦਾ ਹੈਡਕੁਆਰਟਰ ਨਾਲ ਸੰਪਰਕ ਟੁੱਟ ਗਿਆ। ਪਹਿਲਾਂ ਉਸ ਨੂੰ ਲਾਪਤਾ ਮੰਨਿਆ ਗਿਆ, ਫਿਰ 25 ਜਨਵਰੀ 1974 ਨੂੰ ਏਅਰ ਚੀਫ਼ ਮਾਰਸ਼ਲ ਓ.ਪੀ. ਮਹਿਰਾ ਦੇ ਦਫ਼ਤਰ ਤੋਂ ਗੁਰਦੇਵ ਦੇ ਪਿਤਾ ਨੂੰ ਸੂਚਨਾ ਦਿੱਤੀ ਗਈ ਕਿ ਉਨ੍ਹਾਂ ਦੇ ਲੜਕੇ ਨੂੰ ਸ਼ਹੀਦੀ ਮਗਰੋਂ ਰਾਸ਼ਟਰਪਤੀ ਵੱਲੋਂ ਵੀਰ ਚੱਕਰ ਦਿੱਤਾ ਗਿਆ ਹੈ, ਪਰ ਪਰਿਵਾਰ ਨੇ ਕਦੇ ਉਸ ਨੂੰ ਮ੍ਰਿਤਕ ਮੰਨਿਆ ਹੀ ਨਹੀਂ।
ਉਨ੍ਹਾਂ ਦੇ ਭਤੀਜੇ ਸੁਖਕੁੰਵਰ ਸਿੰਘ ਨੇ ਦੱਸਿਆ 1982 ’ਚ ਦਿੱਲੀ ਤੋਂ ਇੱਕ ਅਖਬਾਰ ’ਚ ਖਬਰ ਪ੍ਰਕਾਸ਼ਿਤ ਹੋਈ, ਜਿਸ ’ਚ ਪਾਕਿ ਜੇਲ੍ਹ ’ਚ ਹੋਰ ਕੈਦੀਆਂ ਸਮੇਤ ਗੁਰਦੇਵ ਦੇ ਵੀ ਬੰਦ ਹੋਣ ਦਾ ਜ਼ਿਕਰ ਸੀ। 1988 ’ਚ ਕੋਟ ਲਖਪੱਤ ਰਾਏ ਜੇਲ੍ਹ ਤੋਂ ਰਿਹਾਅ ਹੋ ਕੇ ਆਏ ਕੈਦੀ ਮੁਖਤਿਆਰ ਸਿੰਘ ਨੇ ਉੱਥੇ ਗੁਰਦੇਵ ਸਿੰਘ ਦੇ ਹੋਣ ਦੀ ਗ਼ੱਲ ਕਹੀ। ਗੁਰਦੇਵ ਦੀ ਭੈਣ ਨੇ ਲੰਦਨ ਦੇ ਇੱਕ ਟੀਵੀ ਚੈਨਲ ’ਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ ਦੀ ਇੱਕ ਡਾਕੂਮੈਂਟਰੀ ਦੇਖੀ, ਜਿਸ ’ਚ ਉਸ ਦਾ ਭਰਾ ਗੁਰਦੇਵ ਸਿੰਘ ਵੀ ਸੀ। ਉਸ ਦੇ ਬਾਅਦ ਉਨ੍ਹਾਂ ਨੇ ਉਦੋਂ ਦੇ ਵਿਦੇਸ਼ ਮੰਤਰੀ ਨਟਵਰ ਲਾਲ ਰਾਹੀਂ ਦਬਾਅ ਬਣਾ ਕੇ ਅੰਤਰ ਰਾਸ਼ਟਰੀ ਮਨੁੱਖ ਅਧਿਕਾਰ ਸੰਸਥਾ ਤੋਂ ਜੇਲ੍ਹ ’ਚ ਚੈਕਿੰਗ ਕਰਾਈ ਪਰ ਉੱਥੇ ਗੁਰਦੇਵ ਨਹੀਂ ਮਿਲਿਆ।
ਪਰਿਵਾਰ ਦੇ ਅਨੁਸਾਰ ਕੈਦੀਆਂ ਦੇ ਆਪਣੀਆਂ ਜੇਲ੍ਹਾਂ ’ਚ ਨਾ ਹੋਣ ਦਾ ਦਾਅਵਾ ਕਰਨ ਵਾਲੀ ਪਾਕਿ ਸਰਕਾਰ ਨੂੰ ਪੋਲ ਖੁੱਲ੍ਹ ਜਾਣ ਦਾ ਸ਼ੱਕ ਸੀ, ਇਸ ਲਈ ਉਸ ਨੇ ਭਿਣਕ ਲੱਗਣ ’ਤੇ ਚੈਕਿੰਗ ਤੋਂ ਪਹਿਲਾਂ ਗੁਰਦੇਵ ਨੂੰ ਇੱਧਰ ਉਧਰ ਕਰ ਦਿੱਤਾ ਸੀ। ਪਾਕਿਸਤਾਨ ਦੀ ਕੋਟ ਲਖਪਤ ਰਾਏ ਜੇਲ੍ਹ ’ਚੋਂ ਰਿਹਾਅ ਹੋਏ ਕੈਦੀ ਵੀ ਗੁਰਦੇਵ ਦੇ ਉੱਥੋਂ ਹੋਣ ਦੀ ਹਾਮੀ ਭਰ ਚੁੱਕੇ ਹਨ। ਪਰਿਵਾਰ ਨੂੰ ਆਪਣੇ ਦਾਅਵਿਆਂ ’ਤੇ ਇੰਨਾ ਯਕੀਨ ਹੈ ਕਿ ਜਦੋਂ ਲੁਧਿਆਣਾ ’ਚ ਗੁਰਦੇਵ ਦੀ ਯਾਦ ’ਚ ਬੁੱਤ ਲਗਾਉਣ ਦੀ ਗ਼ੱਲ ਉਠੀ ਤਾਂ ਉਸ ਦੀ ਮਾਂ ਰਣਜੀਤ ਕੌਰ ਨੇ ਇਹ ਕਹਿ ਕੇ ਮਨ੍ਹਾਂ ਕਰ ਦਿੱਤਾ ਸੀ ਕਿ ਉਹ ਆਪਣੇ ਜਿੰਦਾ ਲੜਕੇ ਦਾ ਬੁੱਤ ਨਹੀਂ ਲਵਾਏਗੀ।
ਪਿੰਡ ਹੀਰਾ ਦੇ ਹਾਈ ਸਕੂਲ ਦੇ ਨਾਮ ’ਚ ਵੀ ਫਲਾਈਟ ਲੈਫਟੀਨੈਂਟ ਜੀ.ਐਸ ਰਾਏ ਦੇ ਨਾਲ ਮੈਮੋਰੀਅਲ ਸ਼ਬਦ ਨਹੀਂ ਲਿਖਿਆ ਹੋਇਆ। ਲੜਕੇ ਨੂੰ ਵਾਪਸ ਲਿਆ ਗ਼ਲੇ ਲਾਉਣ ਦੀ ਆਸ ’ਚ ਗੁਰਦੇਵ ਸਿੰਘ ਦੇ ਪਿਤਾ ਕਿਰਪਾਲ ਸਿੰਘ ਤੇ ਮਾਂ ਰਣਜੀਤ ਕੌਰ ਦੁਨੀਆਂ ਤੋਂ ਰੁਖਸਤ ਵਿਦਾ ਹੋ ਗਏ। ਭਰਾ ਸੁਖਦੇਵ ਸਿੰਘ ਵੀ ਆਪਣੇ ਭਰਾ ਦੇ ਲਈ ਸਰਕਾਰਾਂ ਦੇ ਅੱਗੇ ਗ਼ੁਹਾਰ ਲਾਉਂਦਾ ਲਾਉਂਦਾ ਦੁਨੀਆਂ ਤੋਂ ਚਲਾ ਗਿਆ। ਭਤੀਜੇ ਸੁਖਕੁੰਵਰ ਸਿੰਘ ਨੇ ਲੰਬੀ ਲੜਾਈ ਦੇ ਬਾਅਦ ਆਸ ਗਵਾ ਦਿੱਤੀ ਹੈ ਕਿ ਕਦੇ ਉਹ ਆਪਣੇ ਚਾਚੇ ਨੂੰ ਦੇਖ ਪਾਵੇਗਾ, ਪਰ ਸੁਖਕੁੰਵਰ ਅੱਜ ਵੀ ਉਨ੍ਹਾਂ ਨੂੰ ਮ੍ਰਿਤਕ ਮੰਨਣ ਨੂੰ ਰਾਜ਼ੀ ਨਹੀਂ ਹੈ। ਉਹ ਕਹਿੰਦੇ ਹਨ ਕਿ ਬੇਸ਼ੱਕ ਕਾਫ਼ੀ ਸਮਾਂ ਬੀਤ ਚੁੱਕਿਆ ਹੈ, ਪਰ ਦਿਲ ਅੱਜ ਵੀ ਉਨ੍ਹਾਂ ਨੂੰ ਮ੍ਰਿਤਕ ਮੰਨਣ ਨੂੰ ਰਾਜ਼ੀ ਨਹੀਂ ਹੈ। ਇੱਥੇ ਇਹ ਵੀ ਲੱਗਦਾ ਹੈ ਕਿ ਅੱਜ ਵੀ ਉਹ ਪਾਕਿਸਤਾਨ ਦੀ ਕਿਸੇ ਜੇਲ੍ਹ ’ਚ ਬੰਦ ਹੋਣਗੇ।

ਸਰਪੰਚ ਜਗਦੀਸ਼ ਚੰਦ ਤੇ ਸਮੂਹ ਪੰਚਾਇਤ ਵਲੋ ਸਮਾਰਟ ਕਾਰਡ ਬਣਾੳੇਣ ਲਈ ਫਾਰਮ ਭਰੇ ਗਏ

ਗਾਲਿਬ ਕਲਾਂ(ਜਸਮੇਲ ਗਾਲਿਬ)ਪੰਜਾਬ ਸਰਕਾਰ ਦੁਆਰਾ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋ ਬਣਾਏ ਗਏ ਨੀਲੇ ਕਾਰਡਾਂ ਦੀ ਥਾਂ ਤੇ ਨਵੇ ਬਣਾਏ ਜਾ ਰਹੇ ਸਮਾਰਟ ਕਾਰਡ ਬਣਾਉਣ ਲਈ ਫਾਰਮ ਅੱਜ ਪਿੰਡ ਗਾਲਿਬ ਰਣ ਸਿੰਘ ਵਿਖੇ ਸਰਪੰਚ ਜਗਦੀਸ਼ ਚੰਦ ਸ਼ਰਮਾ ਤੇ ਸਮੂਹ ਮੈਂਬਰ ਪੰਚਾਇਤ ਵਲੋ ਆਪਣੇ ਗ੍ਰਹਿ ਵਿਖੇ ਭਰੇ ਗਏ।ਸਰਪੰਚ ਜਗਦੀਸ਼ ਚੰਦ ਨੇ ਕਿਹਾ ਕਿ ਸ਼ਰਤਾਂ ਪੂਰੀਆਂ ਕਰਨ ਵਾਲੇ ਹਰ ਲੋੜਵੰਦ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋ ਮਿਲਦੀਆਂ ਸਹੂਲਤਾਂ ਦਿਵਾਈਆਂ ਜਾਣਗੀਆਂ। ਇਸ ਹਰਮਿੰਦਰ ਸਿੰਘ,ਨਿਰਮਲ ਸਿੰਘ,ਰਣਜੀਤ ਸਿੰਘ,ਜਗਸੀਰ ਸਿੰਘ,ਜਸਵਿੰਦਰ ਸਿੰਘ(ਸਾਰੇ ਪੰਚ) ਆਦਿ ਹਾਜ਼ਰ ਸਨ।
 

ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ 7 ਮਾਰਚ ਨੂੰ ਪਿੰਡ ਕਿਲੀ ਚਾਹਲਾਂ ਵਿੱਚ ਪਹੰੁਚ ਰਹੇ ਹਨ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੋਕ ਸਭਾ ਚੋਣਾਂ ਦਾ ਪ੍ਰਚਾਰ ਦਾ ਆਗਾਜ਼ ਕਰਨ ਲਈ 7 ਮਾਰਚ ਨੂੰ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਦੇ ਪਿੰਡ ਕਿਲੀ ਚਾਹਲਾਂ ਵਿੱਚ ਪਹੁੰਚ ਰਹੇ ਹਨ।ਪਿੰਡ ਕਿਲੀ ਚਾਹਲਾਂ ਜਿਥੇ ਪਹਿਲਾਂ ਵੀ ਵੱਡੀਆਂ ਰਾਜਨੀਤਕ ਰੈਲੀਆਂ ਹੁ ਚੱੁਕੀਆਂ ਹਨ।ਦੇਰ ਸ਼ਾਮ ਪਿੰਡ ਕਿਲੀ ਚਾਹਲਾਂ ਵਿਖੇ ਰੈਲੀ ਦੇ ਆਯੋਜਨ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਮੱੁਖੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ੳਐਸਡੀ ਕੈਪਟਨ ਸੰਦੀਪ ਸਿੰਘ ਸੰਧੂ ਨੇ ਜਗਰਾਉ ਤੇ ਮੋਗਾ ਦੀ ਕਾਂਗਰਸੀ ਲੀਡਰਸ਼ਿਪ ਨਾਲ ਦੌਰਾ ਕੀਤਾ।ਇਸ ਦੌਰੇ ਦੌਰਾਨ ਸਮੂਹ ਲੀਡਰਸ਼ਿਪ ਨੂੰ ਦੱਸਿਆ ਕਿ ਪਾਰਟੀ ਵੱਲੋ ਪੰਜਾਬ ਦੀਆਂ ਸਾਰੀਆਂ ਸੀਟਾਂ ਜਿਤਾਉਣ ਦੀ ਜ਼ਿੰਮੇਵਾਰੀ ਲੱਗੀ ਹੈ।ਇਸੇ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਸਮਾ ਆ ਗਿਆ ਹੈ।ਉਨ੍ਹਾਂ ਦੱਸਿਆ ਕਿ ਪਿੰਡ ਕਿਲੀ ਚਾਹਲਾਂ ਦੀ ਇਤਿਹਾਸਕ ਰੈਲੀ ;ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸੀਨੀਅਰ ਲੀਡਰਸ਼ਿਪ ਲੋਕ ਸਭ ਚੋਣਾਂ ਦਾ ਆਗਾਜ਼ ਕਰਨਗੇ।ਉਨ੍ਹਾਂ ਸਮੂਹ ਲੀਡਰਸ਼ਿਪ ਨੂੰ ਇਸ ਰੈਲੀ ਦੀ ਕਾਮਯਾਬੀ ਲਈ ਦਿਨ-ਰਾਤ ਇਕ ਕਰਨ ਦੀ ਅਪੀਲ ਕੀਤੀ।ਇਸ ਮੌਕੇ ਵਿਧਾਇਕ ਦਰਸ਼ਨ ਸਿੰਘ ਬਰਾੜ,ਵਿਧਾਇਕ ਹਰਜੋਤ ਕਮਲ,ਸਤਿੰਦਰਪਾਲ ਸਿੰਘ ਕਾਕਾ ਗਰੇਵਾਲ,ਪ੍ਰਸ਼ੋਤਮ ਲਾਲ ਖਲੀਫਾ,ਸਰਪੰਚ ਜਗਦੀਸ਼ ਚੰਦ ਸ਼ਰਮਾ,ਸਰਪੰਚ ਸਿੰਕਦਰ ਸਿੰੰਘ,ਸਰਪੰਚ ਗੁਰਪੀਤ ਸਿੰਘ ਪੀਤਾ,ਆਦਿ ਹਾਜ਼ਰ ਸਨ।
 

ਗਾਲਿਬ ਕਲਾਂ ਦੇ ਸਰਪੰਚ ਸਿਕੰਦਰ ਸਿੰਘ ਵਲੋ ਦੋ ਗਰੀਬ ਲੜਕੀਆਂ ਦੇ ਵਿਆਹਾਂ ਤੇ ਸਗਨ ਸਕੀਮ ਤਹਿਤ ਮਾਇਆ ਦਿੱਤੀ ਗਈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਗਾਲਿਬ ਕਲਾਂ ਦੇ ਸਰਪੰਚ ਸਿਕੰਦਰ ਸਿੰਘ ਨੇ ਚੋਣਾਂ ਤੋ ਪਹਿਲਾਂ ਪਿੰਡ ਵਾਸੀਆਂ ਨਾਲ ਆਪਣੇ ਚੋਣ ਮਨੋਰਥ ਪੱਤਰ ਰਾਹੀ ਹੋਏ ਕੀਤੇ ਹੋਏ ਵਾਅਦੇ ਨੂੰ ਪੂਰਾ ਕਰਨਾ ਸੁਰੂ ਕਰ ਦਿੱਤਾ ਹੈ।ਸਰਪੰਚ ਸਿਕੰਦਰ ਸਿੰਘ ਨੇ ਗਰੀਬ ਲੜਕੀਆਂ ਦੇ ਵਿਆਹ ਮੌਕੇ ਦੇਣ ਲਈ ਐਲਾਨ ਗਈ ਰਾਸ਼ੀ ਤਹਿਤ ਦੋ ਬੱਚੀਆਂ ਪਰਿਵਾਰਾਂ ਨੂੰ ਵਿਆਹਾਂ ਤੇ ਸਗਨ ਸਕੀਮ ਦੇ ਰੁਪਏ ਦਿੱਤੇ ਗਏ ਹਨ।ਇਨ੍ਹਾਂ ਪਰਿਵਾਰਾਂ ਨੂੰ ਸਰਪੰਚ ਸਿਕੰਦਰ ਸਿੰਘ ਨੇ 11 ਹਾਜ਼ਰ ਰੁਪਏ ਸਗਨ ਦਿੱਤਾ ਗਿਆ।ਸਰਪੰਚ ਪੈਚ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਵਿੱਚ ਬਾਕੀ ਸਹੂਲਤਾਂ ਤੇ ਲੋਕ ਭਾਲਈ ਸਕੀਮਾਂ ਨੂੰ ਇੱਕ -ਇੱਕ ਕਰਕੇ ਪੰਚਾਇਤ ਮੈਬਰਾਂ ਐਨ.ਆਰ.ਆਈ ਵੀਰਾਂ ਤੇ ਸਮੂਹ ਨਗਰ ੁਨਿਵਾਸੀਆਂ ਦੇ ਸਹਿਯੋਗ ਨਾਲ ਵਚਨਵੱਧਤਾ ਨਾਲ ਪੂਰਾ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪੰਚਾਇਤ ਦਾ ਮੱੁਖ ਮਨੋਰਥ ਪਿੰਡ ਦੇ ਸਰਬਪੱਖੀ ਵਿਕਾਸ ਲਈ ਪਿੰਡ ਵਾਸੀਆਂ ਦੇ ਸਾਂਝੇ ਉਪਰਾਲੇ ਨਾਲ ਪਾਰਟੀਬਾਜ਼ੀ ਤੇ ਧੜੇ੍ਹਬੰਦੀ ਤੋ ਉਠ ਕੇ ਕਰਵਾਉਣਾ ਹੈ।ਇਹ ਮਾਇਆ ਪੰਚਾਇਤ ਨੇ ਆਪਣੇ ਕੋਲੋ ਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਦੇ ਨਾਲ ਦਿੱਤੀ ਜਾਦੀ ਹੈ।ਇਸ ਸਮੇ ਉਨ੍ਹਾਂ ਨਾਲ ਜਥੇਦਾਰ ੋਿਪ੍ਰਤਪਾਲ ਸਿੰਘ,ਜੱਥੇਦਾਰ ਬਲਦੇਵ ਸਿੰਘ ਗਾਲਿਬ,ਮਨਦੀਪ ਸਿੰਘ ਬਿੱਟੂ,ਗੁਰਦਿਆਲ ਸਿੰਘ ਪੰਚ,ਪੰਚ ਅਵਤਾਰ ਸਿੰਘ ਘੈਟ,ਪੰਚ ਜਸਵੀਰ ਸਿੰਘ,ਪੰਚ ਅਜਮੇਰ ਸਿੰਘ,ਪੰਚ ਰੁਲਦੂ ਸ਼ਿੰਘ,ਪੰਚ ਜਸਵਿੰਦਰ ਸਿੰਘ,ਪੰਚ ਵਿੱਕੀ ਸਹੋਤਾ ਅਦਿ ਹਾਜ਼ਰ ਸਨ।