ਜਗਰਾਉਂ ਦੀ ਸੰਗਤ ਲੰਮੇ ਪਿੰਡ ਤੋਂ ਸ਼ਬਦ ਗੁਰੂ ਯਾਤਰਾ ਦਾ ਕਰੇਗੀ ਸਨਮਾਨ-ਭਾਈ ਗੁਰਚਰਨ ਸਿੰਘ ਗਰੇਵਾਲ

ਲੁਧਿਆਣਾ 4 ਮਾਰਚ  ( ਮਨਜਿੰਦਰ ਸਿੰਘ ਗਿੱਲ )—ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਸਾਹਿਬ ਤੋਂ ਆਰੰਭ ਹੋਈ ਯਾਤਰਾ ਦਾ 6 ਮਾਰਚ ਨੂੰ ਹਲਕਾ ਜਗਰਾਉਂ ਪਹੁੰਚਣ 'ਤੇ ਇਲਾਕੇ ਦੀ ਸੰਗਤ ਵੱਲੋਂ ਲੰਮੇ ਨਗਰ ਦੇ ਇਤਿਹਾਸਿਕ ਅਸਥਾਨ ਪੰਜੂਆਣਾ ਸਾਹਿਬ ਵਿਖੇ ਸਨਮਾਨ ਕੀਤਾ ਜਾਵੇਗਾ। ਇਹ ਜਾਣਕਾਰੀ ਹਲਕਾ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਯਾਤਰਾ ਸਬੰਧੀ ਪਿੰਡ ਵਾਰ ਮੀਟਿੰਗਾਂ ਦੌਰਾਨ ਸੰਗਤ ਨੂੰ ਸੰਬੋਧਨ ਹੁੰਦਿਆਂ ਦਿੱਤੀ। ਭਾਈ ਗਰੇਵਾਲ ਨੇ ਦੱÎਸਿਆ ਕਿ 6 ਮਾਰਚ ਨੂੰ ਸਵੇਰੇ 10 ਵਜੇ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਤੋਂ ਯਾਤਰਾ ਚੱਲੇਗੀ, ਜਿਹੜੀ ਕਿ ਬੱਸੀਆਂ, ਝੋਰੜਾਂ, ਜੱਟਪੁਰਾ ਤੋਂ ਬਾਅਦ ਹਲਕਾ ਜਗਰਾਉਂ ਦੇ ਨਗਰਾਂ ਲੰਮਾ, ਮਾਣੂੰਕੇ, ਦੇਹਡਕਾ, ਡੱਲਾ, ਕਾਉਂਕੇ ਤੋਂ ਬਾਅਦ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ ਵਿਖੇ ਪਹੁੰਚੇਗੀ। ਅਗਲੇ ਦਿਨ 7 ਮਾਰਚ ਨੂੰ ਸਵੇਰੇ 10 ਵਜੇ ਯਾਤਰਾ ਆਰੰਭ ਹੋ ਕੇ ਗੁਰਦੁਆਰਾ ਨਾਨਕਸਰ ਕਲੇਰਾਂ, ਗਾਲਿਬ, ਸ਼ੇਰਪੁਰਾ, ਸਵੱਦੀ ਖੁਰਦ, ਰਾਮਗੜ੍ਹ, ਲੀਲਾਂ, ਜੰਡੀ, ਬਰਸਾਲ ਤੋਂ ਬਾਅਦ ਹਲਕਾ ਦਾਖਾ ਦੇ ਪਿੰਡ ਬਿਰਕ, ਸਵੱਦੀ ਕਲਾਂ, ਤਲਵੰਡੀ ਤੋਂ ਇਲਾਵਾ ਮੰਡਿਆਣੀ ਗੁਰਦੁਆਰਾ ਮਸ਼ਕੀਆਣਾ ਸਾਹਿਬ ਮੁੱਲਾਂਪੁਰ ਵਿਸ਼ਰਾਮ ਕਰੇਗੀ। ਭਾਈ ਗਰੇਵਾਲ ਨੇ ਦੱਸਿਆ ਕਿ ਇਲਾਕੇ ਦੀਆਂ ਸੰਗਤਾਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਦਾ ਭਰਪੂਰ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਇਸ ਯਾਤਰਾ 'ਚ ਗੁਰੂ ਸਾਹਿਬਾਨ ਜੀ ਦੀਆਂ ਨਿਸ਼ਾਨੀਆਂ ਦੇ ਦਰਸ਼ਨਾਂ ਦੀ ਖਿੱਚ ਸੰਗਤਾਂ 'ਚ ਵੱਡੀ ਪੱਧਰ 'ਤੇ ਦਿਖਾਈ ਦੇ ਰਹੀ ਹੈ। ਅੱਜ ਭਾਈ ਗਰੇਵਾਲ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਦੇ ਨਾਲ ਕਾਉਂਕੇ, ਗੁਰੂਸਰ, ਡੱਲਾ, ਦੇਹੜਕਾ, ਮਾਣੂੰਕੇ, ਝੋਰੜਾਂ, ਲੰਮਾ ਜੱਟਪੁਰਾ ਪਿੰਡਾਂ ਦੀਆਂ ਸੰਸਥਾਵਾਂ ਨਾਲ ਦਿਨ-ਭਰ ਸੰਪਰਕ ਕੀਤਾ ਅਤੇ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਦੇ ਨਾਲ-ਨਾਲ ਯਾਤਰਾ ਦੇ ਸਵਾਗਤ ਲਈ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ।