ਬ੍ਰਿਟੇਨ 'ਚ ਭਾਰਤੀ ਮੂਲ ਦੀ ਡਾਕਟਰ ਦੀ ਕੋਰੋਨਾ ਨਾਲ ਮੌਤ

ਡਰਹਮ/ਮਾਨਚੈਸਟਰ,ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-  ਦੁਨੀਆ ਭਰ 'ਚ ਵੱਧ ਰਹੇ ਕੋਰੋਨਾ ਵਾਇਰਸ ਸੰਕ੍ਰਮਣ ਦੇ ਮਾਮਲਿਆਂ 'ਚ ਕਮੀ ਨਹੀਂ ਆ ਰਹੀ। ਇਸ ਬਿਮਾਰੀ ਨਾਲ ਪ੍ਰਭਾਵਿਤ ਦੇਸ਼ ਅਮਰੀਕਾ, ਬ੍ਰਿਟੇਨ ਤੋਂ ਇਲਾਵਾ ਇਟਲੀ ਤੇ ਫਰਾਂਸ ਹਨ। ਇਨ੍ਹਾਂ ਦੇਸ਼ਾਂ 'ਚ ਰੋਜ਼ਾਨਾ ਹਜ਼ਾਰਾਂ ਲੋਕਾਂ ਦੀ ਮੌਤ ਹੋ ਰਹੀ ਹੈ। ਇਸ ਘੜੀ ਦੌਰਾਨ ਬ੍ਰਿਟੇਨ 'ਚ ਰਹਿ ਰਹੀ ਭਾਰਤੀ ਮੂਲ ਦੀ ਇਕ ਮਹਿਲਾ ਦੀ ਮੰਗਲਵਾਰ ਨੂੰ ਕੋਰੋਨਾ ਨਾਲ ਮੌਤ ਹੋ ਗਈ। ਉਹ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੇਟਰ 'ਤੇ ਸੀ। ਮੂਲਰੂਪ 'ਚ ਦਿੱਲੀ ਦੀ ਰਹਿਣ ਵਾਲੀ ਡਾ. ਪੁਨਿਮਾ ਨਈਅਰ ਇੰਗਲੈਂਡ ਦੇ ਡਰਹਮ ਸਥਿਤ ਸਟੇਸ਼ਨ ਵਾਯੂ ਮੈਡੀਕਲ ਸੈਂਟਰ 'ਚ ਕੰਮ ਕਰਦੀ ਸੀ। ਸਟੇਸ਼ਨ ਵਾਯੂ ਮੈਡੀਕਲ ਸੈਂਟਰ ਨੇ ਇਕ ਸੰਦੇਸ਼ 'ਚ ਕਿਹਾ,' ਸਾਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਸਾਡੀ ਪਿਆਰੀ ਸਹਿਕਰਮੀ ਤੇ ਦੋਸਤ ਡਾ. ਪੁਨਿਮਾ ਨਈਅਰ ਦੀ ਮੌਤ ਹੋ ਗਈ ਹੈ। ਇਸ ਖਬਰ ਨਾਲ ਅਸੀਂ ਸਾਰੇ ਦੁੱਖੀ ਹਾਂ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਥਨਾ ਕਰੋਗੇ। ਨਈਅਰ ਦੇ ਕਈ ਰੋਗੀਆਂ 'ਚ ਇਕ ਨੇ ਆਪਣੀ ਮਾਂ ਦੀ ਜ਼ਿੰਦਗੀ ਬਚਾਉਣ ਲਈ ਉਨ੍ਹਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਲਿਖਿਆ ਕਿ, ''ਈਸ਼ਵਰ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ। 10 ਸਾਲ ਪਹਿਲਾ ਤੁਸੀਂ ਮੇਰੀ ਮਾਂ ਦੀ ਜਾਨ ਬਚਾਈ ਸੀ ਇਸ ਲਈ ਮੈਂ ਜ਼ਿੰਦਗੀ ਭਰ ਤੁਹਾਡਾ ਧੰਨਵਾਦੀ ਰਹਾਂਗਾ।'' ਮੰਨਿਆ ਜਾਂਦਾ ਹੈ ਕਿ ਡਾ. ਪੁਨਿਮਾ ਅਜਿਹੀ ਦਸਵੀਂ ਡਾਕਟਰ ਹੈ ਜੋ ਫਰੰਟ ਲਾਈਨ 'ਤੇ ਕੰਮ ਕਰਦੇ ਕੋਰੋਨਾ ਨਾਲ ਸੰਕ੍ਰਮਿਤ ਹੋ ਗਈ ਤੇ ਉਨ੍ਹਾਂ ਦੀ ਮੌਤ ਹੋ ਗਈ। ਬਿਟ੍ਰੇਨ 'ਚ ਹੁਣ ਤਕ 32 ਹਜ਼ਾਰ ਲੋਕ ਆਪਣੀ ਜਾਨ ਗਵਾ ਚੁੱਕੇ ਹਨ।