ਪਿੰਡ ਉੱਗੋਕੇ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। 

ਮਹਿਲ ਕਲਾਂ/ਬਰਨਾਲਾ-ਫਰਵਰੀ 2021 (ਗੁਰਸੇਵਕ ਸਿੰਘ ਸੋਹੀ)- 

ਅੱਜ ਬਲੱਡ ਡੋਨਰ ਸੁਸਾਇਟੀ ਬਰਨਾਲਾ ਪੰਜਾਬ ਵੱਲੋਂ ਪਿੰਡ ਉੱਗੋਕੇ, ਜਗਜੀਤਪੁਰਾ, ਨਾਨਕ ਪੁਰਾ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਸਿੱਧ ਭੋਇ ਗੁਰਦੁਆਰਾ ਸਾਹਿਬ ਉੱਗੋਕੇ ਵਿਖੇ ਲਗਾਇਆ ਗਿਆ । ਇਸ ਕੈਂਪ ਦਾ ਉਦਘਾਟਨ ਸ੍ਰ ਕੈਪਟਨ ਰਘਵੀਰ ਸਿੰਘ ਉੱਗੋਕੇ ਨੇ ਕੀਤਾ ਇਸ ਕੈਂਪ ਵਿੱਚ ਸਰਕਾਰੀ ਹਸਪਤਾਲ ਬਰਨਾਲਾ ਦੀ ਬਲੱਡ ਬੈਂਕ ਦੀ ਟੀਮ ਪਹੁੰਚੀ ਅਤੇ 40 ਯੂਨਿਟਾਂ ਖੂਨਦਾਨ ਕੀਤੀਆਂ ਗਈਆਂ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲੱਡ ਡੋਨਰ ਸੁਸਾਇਟੀ ਬਰਨਾਲਾ ਦੇ ਆਗੂ ਅਤੇ ਜੈ ਜਵਾਨ ਜੈ ਕਿਸਾਨ ਪਾਰਟੀ ਦੇ ਮੀਡੀਆ ਇੰਚਾਰਜ ਪੰਜਾਬ ਨਿਰਮਲ ਝਿੰਜਰ ਨੈਣੇਵਾਲੀਆ ਨੇ ਕਿਹਾ ਕਿ ਖੇਤੀ ਵਿਰੋਧੀ ਚੱਲ ਰਹੇ ਸੰਘਰਸ਼ ਦੇ ਦੋਰਾਨ ਖੂਨਦਾਨ ਕਰਨ ਦੀ ਲੋੜ ਹੈ ਇਸ ਕੰਮ ਲਈ ਨੌਜਵਾਨ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਖੂਨ ਦੀ ਕਮੀਂ ਨੂੰ ਪੂਰਾ ਕੀਤਾ ਜਾ ਸਕੇ ਉਨ੍ਹਾਂ ਕਿਹਾ ਖੂਨਦਾਨ ਕਰਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਹੀਂ ਲਗਦੀਆ । ਇਸ ਕੈਂਪ ਵਿੱਚ ਜਥੇਦਾਰ ਨਾਥ ਸਿੰਘ ਸਰਪੰਚ ਹਮੀਦੀ ਨੇ 23ਵੀ ਵਾਰ ਖੂਨ ਦਾਨ ਕੀਤਾ, ਇਸ ਮੌਕੇ ਉਂਕਾਰ ਸਿੰਘ ਬਰਾੜ ਭਦੌੜ, ਗੁਰਤੇਜ ਸਿੰਘ ਸੰਧੂ ਨੈਣੇਵਾਲ ਪ੍ਰਧਾਨ ਸਹਿਕਾਰੀ ਸੁਸਾਇਟੀ, ਬਲਵਿੰਦਰ ਨਿੱਕਾ ਨੈਣੇਵਾਲ, ਗੁਰਤੇਜ ਸਿੰਘ ਉੱਗੋਕੇ ਮੀਤ ਪ੍ਰਧਾਨ ਬਲੱਡ ਡੋਨਰ ਸੁਸਾਇਟੀ ਬਰਨਾਲਾ, ਅਮਨਦੀਪ ਉੱਗੋਕੇ ਜਰਨਲ ਸੈਕਟਰੀ, ਪੱਤਰਕਾਰ ਬਾਜ਼ ਸਿੰਘ ਰਟੋਲ, ਅਮਨਦੀਪ ਸਿੰਘ ਮੈਂਬਰ, ਜਸਟਿਨ  ਨੱਤ, ਪ੍ਰਗਟ ਸਿੰਘ ਭੀਮਾ, ਹਰਜਿੰਦਰ ਸਿੰਘ ਬਿੱਟੂ, ਜਗਸੀਰ ਸਿੰਘ ਸਿੱਧੂ ਆਗੂ ਸ਼੍ਰੋਮਣੀ ਅਕਾਲੀ ਦਲ, ਲਵੀਂ ਉੱਗੋਕੇ, ਪ੍ਰੈਂਸ ਉੱਗੋਕੇ, ਤਾਰੀ ਉੱਗੋਕੇ, ਰਾਮ ਸਿੰਘ ਉੱਗੋਕੇ ਆਦਿ ਹਾਜ਼ਰ ਸਨ।