ਲੁਧਿਆਣਾ

ਸਿਵਲ ਹਸਪਤਾਲ ਜਗਰਾਉਂ ਵਿਖੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਡੇਸ਼ਨ ਵਲੋ ਸਫਾਈ ਮੁਹਿੰਮ

ਜਗਰਾਉਂ 23 (ਰਛਪਾਲ ਸ਼ੇਰਪੁਰੀ)- ਸਿਵਲ ਹਸਪਤਾਲ ਜਗਰਾਉਂ ਵਿਖੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਡੇਸ਼ਨ ਵਲੋ ਸਤਿਗੁਰ ਬਾਬਾ ਹਰਦੇਵ ਸਿੰਘ ਮਹਾਰਾਜ ਜੀ ਦੇ ਜਨਮ ਦਿਨ ਤੇ ਮੌਕੇ ਤੇ ਹਸਪਤਾਲ ਵਿਖੇ ਸਫਾਈ ਮੁਹਿੰਮ ਤੇ ਰੁੱਖ ਲਗਾਓ ਅਭਿਆਨ ਚਲਾਇਆ ਗਿਆ। ਇਸ ਅਭਿਆਨ ਤਹਿਤ ਪੁਲਿਸ ਜ਼ਿਲ੍ਹਾ ਲੁਧਿਆਣਾ ਰੂਰਲ ਦੇ ਮੁਖੀ ਸ੍ਰੀ ਵਰਿੰਦਰ ਸਿੰਘ ਬਰਾੜ ਐਸ ਐਸ ਪੀ ਜੀ ਨੇ ਵੀ ਰੁੱਖ ਲਗਾ ਕੇ ਯੋਗਦਾਨ ਪਾਇਆ। ਇਸ ਮੁਹਿੰਮ ਤਹਿਤ ਜਗਰਾਉ ਦੀ ਨਿਰੰਕਾਰੀ ਸਰਬੱਤ ਸਾਧ ਸੰਗਤ ਤੇ ਸੇਵਾ ਦਾਨ ਦੇ ਮੈਬਰਾ ਨੇ ਵਧ ਚੜ ਕੇ ਹਿਸਾ ਪਾਇਆ। ਇਸ ਸਮੇ ਕਾਗਰਸ ਦੇ ਆਗੂ ਸ੍ਰੀ ਗੇਜਾ ਰਾਮ ਨੇ ਵੀ ਸਫਾਈ ਅਭਿਆਨ ਵਿਚ ਹਿੱਸਾ ਪਾਇਆ। ਇਸ ਸਫਾਈ ਤੇ ਰੁਖ ਲਗਾਓ ਮੁਹਿੰਮ ਤਹਿਤ ਜਗਰਾਉ ਨਿਰੰਕਾਰੀ ਸਭਾ ਦੇ ਸੰਯੋਜਕ ਭਾਈ ਦਿਆਲ ਸਿੰਘ ਜੀ, ਸੰਚਾਲਕ ਪ੍ਰੀਤੀਪਾਲ ਸਿੰਘ, ਸੋਹਣ ਸਿੰਘ, ਸੰਜੀਵ ਕੁਮਾਰ ਸੋਨੀ ਜੁਨੇਜਾ, ਜਗਜੀਤ ਸਿੰਘ, ਲਾਲ ਸਿੰਘ, ਮਹਿਲਾ ਸੇਵਾ ਦਲ ਦੀ ਸੰਚਾਲਕਾ ਸ਼੍ਰੀਮਤੀ ਸਵਿਤਾ ਜੁਨੇਜਾ, ਮਨਦੀਪ ਕੌਰ, ਰਾਜਵਿੰਦਰ ਕੌਰ, ਮਲਿਕਾ ਉਰਮਿਲਾ ਤਨੇਜਾ ਵੀ ਹਾਜਰ ਸਨ। ਇਸ ਸਮੇ ਹਸਪਤਾਲ ਦੇ ਡਾ ਗੁਰਿੰਦਰ ਸਿੰਘ ਡਾ ਭਾਗੀਰਥ, ਡਾ ਧੀਰਜ ਸਿੰਗਲਾ,  ਗੁਰਪ੍ਰੀਤ ਸਿੰਘ, ਜਸਪਾਲ ਸਿੰਘ, ਨਿਰਮਲ ਸਿੰਘ ਸਮੇਤ ਸਮੂਹ ਸਟਾਫ ਹਾਜਰ ਸੀ।

ਸਾਬਕਾ ਵਿਧਾਇਕ ਐਸ.ਆਰ ਕਲੇਰ ਨੂੰ ਮੀਤ ਪ੍ਰਧਾਨ ਬਣਨ ਤੇ ਅਕਾਲੀ ਵਰਕਰਾਂ ਵਿੱਚ ਖੁਸ਼ੀ ਲਹਿਰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੰਬੇ ਸਮੇ ਤੋ ਹਲਕਾ ਜਗਰਾਉ ਦੀ ਸੇਵਾ ਕਰਦਿਆਂ ਸਾਬਕਾ ਵਿਧਾਇਕ ਸ੍ਰੀ ਐਸ.ਆਰ.ਕਲੇਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡਾ ਮਾਣ ਬਖਸਇਆ ਹੈ ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨਾਂ ਦੀ ਗਿਣਤੀ ਵਿੱਚ ਵਾਧਾ ਕਰਦਿਆਂ ਆਪਣੇ ਬਹੁਤ ਹੀ ਸਤਿਕਾਰਯੋਗ ਸਾਬਕਾ ਵਿਧਾਇਕ ਜਗਰਾਉ ਸ਼੍ਰੀ ਐਸ,ਆਰ.ਕਲੇਰ ਨੂੰ ਪਾਰਟੀ ਪ੍ਰਤੀ ਗਤੀਵਿਧੀਆਂ ਨੂੰ ਦੇਖ ਦਿਆਂ ਹੋਏ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ।ਇਸ ਸਮੇ ਪਿੰਡ ਗਾਲਿਬ ਰਣ ਸਿੰਘ ਦੇ ਪ੍ਰਧਾਨ ਸਰਤਾਜ ਸਿੰਘ ਨੇ ਕਿਹਾ ਕਿ ਅਸੀ ਸਮੱੁਚੀ ਲੀਡਰਸ਼ਿਪ ਤੇ ਸਮੂਹ ਅਕਾਲੀ ਵਰਕਰ ਸ.ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਤਹਿ ਦਿਲੋ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਨੇ ਸਾਡੇ ਹਰਮਨ ਪਿਆਰੇ ਨੇਤਾ ਸ਼੍ਰੀ ਐਸ.ਆਰ.ਕਲੇਰ ਨੂੰ ਪਾਰਟੀ ਨੇ ਬਹੁਤ ਵੱਡੀ ਜਿੰਮੇਵਾਰੀ ਨਾਲ ਨਿਵਾਜਿਆ ਹੈ।ਪ੍ਰਧਾਨ ਸਰਤਾਜ ਸਿੰਘ ਨੇ ਕਿਹਾ ਕਿ ਸਾਡੇ ਹਲਕਾ ਜਗਰਾਉ ਨੂੰ ਬਹੁਤ ਮਾਣ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਐਸ,ਆਰ ਕਲੇਰ ਪਾਰਟੀ ਦੀ ਚੜ੍ਹਦੀ ਕਲਾ ਲਈ ਪੂਰੀ ਲਗਨ ਤੇ ਮਿਹਨਤ ਨਾਲ ਕੰਮ ਕਰਨਗੇ।ਇਸ ਨਿਯੁਕਤੀ ਨਾਲ ਸ਼ੋ੍ਰਮਣੀ ਅਕਾਲੀ ਦਲ ਤੇ ਵਰਕਰਾਂ ਵਿੱਚ ਬਹੁਤ ਜਿਆਦਾ ਖੁਸ਼ੀ ਹੈ।ਇਸ ਸਮੇ ਖਜ਼ਾਨਚੀ ਕੁਲਵਿੰਦਰ ਸਿੰਘ ਛਿੰਦਾ,ਬਲਵਿੰਦਰ ਸਿੰਘ,ਸੁਰਿੰਦਰਪਾਲ ਸਿੰਘ ਫੌਜੀ ਆਦਿ ਨੇ ਸ੍ਰੀ ਐਸ.ਆਰ ਕਲੇਰ ਨੂੰ ਵਧਾਈਆਂ ਦਿੱਤੀਆਂ ਹਨ।

ਪੁਲਵਾਮਾ ਆਤਮਘਾਤੀ ਹਮਲੇ ਤੋ ਬਆਦ ਪੜਦੇ ਕਸਮੀਰੀ ਵਿਿਦਆਰਥੀਆਂ ਤੇ ਹਮਲੇ ਕਰਕੇ ਜਾਂ ਤੰਗ ਪ੍ਰੇਸ਼ਾਨ ਕਰਕੇ ਕੱਢਣਾ ਬਹੁਤ ਮੰਦਭਾਗਾ ਹੈ:ਵਿਧਾਇਕ ਮਾਣੂੰਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਦਹਿਸਤਗਰਦਾਂ ਵੱਲੋਂ ਜੰਮੂ ਕਸਮੀਰ ਵਿੱਚ ਪੁਲਵਾਮਾ ਵਿਖੇ ਆਤਮਘਾਤੀ ਹਮਲੇ ਵਿੱਚ ਦੇਸ਼ ਦੇ ਜਵਾਨਾਂ ਦੀ ਸਹਾਦਤ ਤੋਂ ਬਾਅਦ ਹਰ ਪਾਸੇ ਸੋਗ ਤੇ ਰੋਸ ਦਾ ਮਾਹੌਲ ਹੈ,ਪਰ ਇਸਦਾ ਗੁੱਸਾ ਦੇਸ ਦੇ ਵੱਖ-ਵੱਖ ਰਾਜਾਂ ਵਿੱਚ ਪੜ੍ਹਦੇ ਕਸਮੀਰੀ ਵਿਿਦਆਰਥੀਆਂ ਤੇ ਹਮਲੇ ਕਰਕੇ ਜਾਂ ਤੰਗ ਪ੍ਰੇਸ਼ਾਨ ਕਰਕੇ ਕੱਡਣਾ ਬਹੁਤ ਮੰਦਭਾਗਾ ਹੈ ਤੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਆਪਣੇ ਦੇਸ਼ ਹੀ ਨਿਰੋਦਸ ਕਸਮੀਰੀ ਵਿਿਦਆਰਥੀਆਂ ਦੀ ਸਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।ਉਕਤ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਨੇਤਾ ਤੇ ਜਗਰਾਉਂ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਜੰਮੂ-ਕਸਮੀਰ ਵਿੱਚ ਹੋਏ ਹਮਲੇ ਦੀ ਆੜ ਵਿੱਚ ਕੱਟੜਪੰਥੀ ਸਰਾਰਤੀ ਲੋਕਾਂ ਵੱਲੋਂ ਕਸਮੀਰੀ ਲੋਕਾਂ ਤੇ ਜੁਲਮ ਕੀਤਾ ਜਾ ਰਿਹਾ ਹੈ,ਉਥੇ ਕਸਮੀਰੀ ਵਿਿਦਆਰਤੀਆਂ ਨੂੰ ਸਕੂਲਾਂ ,ਕਾਲਜਾਂ ਤੇ ਕਿਰਾਏ ਤੇ ਦਿੱਤੇ ਕਮਰਿਆਂ ਵਿੱਚ ਕੱਢਿਆ ਜਾ ਰਿਹਾ ਹੈ,ਪਰ ਮਲਕ ਦੇ ਹਾਕਮ ਇਸ ਮਸਲੇ ਦਾ ਹੱਲ ਕੱਢਣ ਦੀ ਬਜਾਏ ਸਿਆਸੀ ਰੋਟੀਆਂ ਸੇਕ ਰਿਹਾ ਹੈ,ਜੇਕਰ ਕਸਮੀਰੀਆਂ ਤੇ ਜ਼ੁਲਮ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਦੇਸ਼ ਤੇ ਰਾਜ਼ਾਂ ਵਿੱਚ ਭਿਆਨਕ ਸਿੱਟੇ ਨਿਕਲ ਸਕਦੇ ਹਨ।ਬੀਬੀ ਮਾਣੂੰਕੇ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ਼ਹੀਦ ਜਵਾਨਾਂ ਬਦਲੇ ਪਾਕਿਸਤਾਨੀਆਂ ਦੀਆਂ ਜਾਨਾਂ ਲੈਣ ਦੀ ਗੱਲ ਕਰਨ ਤੇ ਬਲਦੀ ਅੱਗ 'ਤੇ ਤੇਲ ਪਾ ਦਿੱਤਾ ਹੈ,ਕਿ ਕੈਪਟਨ ਸਾਹਿਬ ਨੂੰ ਪਤਾ ਨਹੀ ਕਿ ਉਨ੍ਹਾਂ ਦਾ ਬਿਆਨ ਪੰਜਾਬ ਨੂੰ ਜੰਗ ਦਾ ਮੈਦਾਨ ਬਣਾ ਸਕਦਾ ਹੈ? ਕਸਮੀਰੀ ਲੋਕਾਂ ਤੇ ਵਿਿਦਆਰਥੀਆਂ ਨਾਲ ਹੋ ਰਹੇ ਦੁਰਵਿਹਾਰ ਨੂੰ ਠੱਲ੍ਹ ਪਾਉਣ ਲਈ ਸਰਕਾਰਾਂ ਨੂੰ ਅੱਗੇ ਆਉਣ ਚਾਹੀਦਾ ਹੈ,ਵਿਧਾਇਕ ਮਾਣੂੰਕੇ ਨੇ ਕੇਦਰ ਤੇ ਰਾਜਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਅੱਤ ਤੇ ਗੰਭੀਰ ਮਸਲੇ ਤੇ ਸਿਆਸਤ ਛੱਡ ਕੇ ਕਸਮੀਰੀ ਲੋਕਾਂ ਤੇ ਵਿਿਦਆਰਥੀਆਂ ਦੀ ਸੁਰੱਖਿਆਂ ਤੇ ਸਿੱਖਿਆਂ ਯਕੀਨੀ ਬਣਾਉਣ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ।
 

ਪਿੰਡ ਗਾਲਿਬ ਰਣ ਸਿੰਘ ਦੇ ਜੰਮਪਲ ਕੱਬਡੀ ਅੰਪਾਇਰ ਬਿੱਲਾ ਗਾਲਿਬ ਦਾ ਮਾਣੰੂਕੇ ਸੰਧੂ ਵਿੱਚ ਵਿਸ਼ੇਸ਼ ਸਨਮਾਨ ਹੋਇਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਵਿੱਚ ਕੋਈ ਹੀ ਅਜਿਹਾ ਪਿੰਡ ਹੋਵੇ ਜਿੱਥੇ ਕੱਬਡੀ ਅੰਪਾਇਰ ਬਿੱਲਾ ਗਾਲਿਬ ਦਾ ਨਾਮ ਨਾ ਹੋਵੇ ਪੰਜਾਬ ਦੇ ਜਿੰਨੇ ਵੀ ਕੱਬਡੀ ਟੂਰਨਾਮੈਂਟ ਹੁੰਦੇ ਹਨ ਉਨ੍ਹਾਂ ਕੱਬਡੀ ਟੂਰਨਮੈਂਟ ਵਿੱਚ ਕੱਬਡੀ ਅੰਪਾਇਰ ਬਿੱਲਾ ਗਾਲਿਬ ਦਾ ਵਿਸ਼ੇਸ਼ ਸਨਮਾਨ ਕੀਤਾ ਜਾਦਾ ਹੈ ਇਸ ਲੜੀ ਤਹਿਤ ਅੱਜ ਪਿੰਡ ਮਾਣੰੂਕੇ ਸੰਧੂ ਵਿੱਚ ਬਿੱਲਾ ਗਾਲਿਬ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਬਿੱਲਾ ਗਾਲਿਬ ਨੂੰ  ਐਨ.ਆਰ.ਆਈ ਵੀਰਾਂ ਵਲੋ  ਨਗਦ ਇਨਾਮ ਤੇ ਐਲ.ਈ.ਡੀ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਸਮੇ 'ਜਨ ਸ਼ਕਤੀ" ਅਖਬਾਰ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਬਿੱਲਾ ਗਾਲਿਬ ਨੇ ਕਿਹਾ ਮੈ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਹਾਂ ਤੇ ਹਮੇਸ਼ਾ ਇਨ੍ਹਾਂ ਦਾ ਰਿਣੀ ਰਹੇਗਾ ਜਿੰਨਾਂ ਨੇ ਮੈਨੂੰ ਇਹਨਾਂ ਬਹੁਤ ਵੱਡਾ ਮਾਣ ਬਖਸਿਆ ਹੈ।ਮੈਨੂੰ ਪਿੰਡਾਂ ਵਾਸੀਆਂ ਤੇ ਬਹੁਤ ਵੱਡਾ ਮਾਣ ਹੈ ਜਿੰਨਾਂ ਨੇ ਪਹਿਲਾਂ ਵੀ ਸਹਿਯੋਗ ਦਿੱਤਾ ਤੇ ਅੱਗੇ ਵੀ ਆਸ ਕਰਦਾ ਹਾਂ ਕਿ ਮੈਨੂੰ ਆਉਣ ਵਾਲੇ ਸਮੇ ਵਿੱਚ ਸਹਿਯੋਗ ਦਿੰਦੇ ਰਹਿਣਗੇ।
 

ਸ਼ੋ੍ਰਮਣੀ ਅਕਾਲੀ ਦਲ ਨੇ ਭਾਈ ਗਰੇਵਾਲ ਨੂੰ ਥਾਪਿਆ ਪੀਏਸੀ ਮੈਂਬਰ

ਅਸੀ ਸੁਖਵੀਰ ਸਿੰਘ ਬਾਦਲ ਸਮੇਤ ਸਮੱੁਚੀ ਪਾਰਟੀ ਦਾ ਧੰਨਵਾਦ ਕਰਦਿਆਂ ਹਾਂ:ਪ੍ਰਧਾਨ ਭਾਈ ਸਰਤਾਜ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੰਬਾ ਸਮੇ ਸਿੱਖ ਸਿੱਖ ਸੰਘਰਸ਼ ਨਾਲ ਜੁੜਿਆ ਨਾਮ ਭਾਈ ਗੁਰਚਰਨ ਸਿੰਘ ਗਰੇਵਾਲ ਜਿਸ ਨੂੰ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋ ਪਾਰਟੀ ਦੀ ਅਹਿਮ ਕਮੇਟੀ ਪੀ.ਏ.ਸੀ ਦੇ ਮੈਂਬਰ ਐਲਾਨ ਜਾਣ ਤੇ ਪੰਥਕ ਹਲਕਿਆਂ 'ਚ ਭਰਵਾਂ ਸਵਾਗਤ ਅਤੇ ਭਰਪੂਰ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਗਰੇਵਾਲ ਨੇ ਸ਼ੌ੍ਰਮਣੀ ਅਕਾਲੀ ਦਲ ਅਤੇ ਖਾਸ ਕਰਕੇ ਬਾਦਲ ਪਰਿਵਾਰ ਤੇ ਆਏ ਹਨੇਰਾ ਝੱਖੜਾਂ ਦਾ ਡਟਵਾਂ ਸਾਥ ਦਿੱਤਾ।ਗਰੇਵਾਲ ਨੂੰ ਅਕਾਲੀ ਦਲ ਵਲੋ ਸਮੇ-ਸਮੇ ਵੱਡੇ ਰੁਤਬਿਆਂ ਦੇ ਕੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਨੂੰ ਸਮੇ-ਸਮੇ ਸਿਰ ਵੱਡੇ ਅਹੁਦਿਆਂ ਜਿਸ 'ਚ ਮੈਂਬਰ ਐਸ ਐਸ ਬੋਰਡ,ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਮੈਂਬਰ ਅੰਤ੍ਰਿਕ ਕਮੇਟੀ ਅਤੇ ਵੱਖ-ਵੱਖ ਵਿੱਦਿਅਕ ਸੰਸਥਾਵਾਂ 'ਚ ਨੁਮਾਇੰਦਗੀ ਮਿਲੀ।ਅੱਜ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋ ਪੀਏਸੀ ਦੇ ਮੈਂਬਰ ਵਜੋ ਨਿਯੁਕਤੀ ਹੋਈ ਹੈ।ਇਸ ਸਮੇ ਪਿੰਡ ਗਾਲਿਬ ਰਣ ਸਿੰਘ ਦੇ ਗੁਰਦੁਆਰਾ ਦੇ ਪ੍ਰਧਾਨ ਭਾਈ ਸਰਤਾਜ ਸਿੰਘ ਨੇ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਪੀ.ਏ.ਸੀ ਕਮੇਟੀ ਦਾ ਮੈਂਬਰ ਬਣਨ ਤੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਸਮੇਤ ਪਾਰਟੀ ਦਾ ਧੰਨਵਾਦ ਕੀਤਾ।ਇਸ ਸਮੇ ਖਜ਼ਾਨਚੀ ਕੁਲਵਿੰਦਰ ਸਿੰਘ,ਸੁਰਿੰਦਰਪਾਲ ਸਿੰਘ ਫੌਜੀ,ਇੰਦਰਜੀਤ ਸਿੰਘ,ਬਲਵਿੰਦਰ ਸਿੰਘ ਆਦਿ ਨੇ ਵਧਾਈਆਂ ਦਿੱਤੀਆਂ ਅਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ।
 

ਖੇਡਾਂ 'ਚ ਜੇਤੂ ਬੱਚਿਆਂ ਨੂੰ ਮੈਡਲ ਦੇ ਕੇ ਕੀਤਾ ਸਨਮਾਨਿਤ

ਜਗਰਾਓਂ, 21 ਫਰਵਰੀ (ਰਛਪਾਲ ਸਿੰਘ ਸ਼ੇਰਪੁਰੀ)। ਜਗਰਾਓਂ ਦੇ ਸ਼ਿਵਾਲਿਕ ਮਾਡਲ ਸਕੂਲ ਵਿਖੇ ਬੱਚਿਆਂ ਦੀਆਂ ਸਲਾਨਾ ਦੋ ਰੋਜ਼ਾ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਖੇਡ ਮੇਲੇ ਦੇ ਪਹਿਲੇ ਦਿਨ ਗੁਬਾਰੇ ਛੱਡ ਕੇ ਮਾਰਚ ਪਾਸਟ ਕਰਦੇ ਹੋਏ ਪ੍ਰੀ-ਨਰਸਰੀ ਤੋਂ ਲੈ ਕੇ ਯੂਕੇਜੀ ਤੱਕ ਦੇ ਬੱਚਿਆਂ ਨੇ ਵੱਖ-ਵੱਖ ਖੇਡਾਂ ਜਿਵੇਂ ਕਿ ਬੈਕ ਜੀਪ ਰੇਸ, ਬੈਂਲਸ ਰੇਸ, ਫਰੋਗ ਰੇਸ ਅਤੇ ਡਰੈਸ ਅੱਪ ਆਦਿ ਖੇਡਾਂ ਵਿੱਚ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਮੇਲੇ ਦੇ ਦੂਜੇ ਦਿਨ ਪਹਿਲੀ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਨੇ ਬੈਂਲੂਨ ਰੇਸ, ਬੈਕ ਰੇਸ, 100 ਮੀਟਰ ਰੇਸ, ਰੱਸੀ ਟੱਪਣਾ ਅਤੇ ਸੂਈ ਧਾਗਾ ਆਦਿ ਖੇਡਾਂ ਵਿੱਚ ਬੜੇ ਹੀ ਅਨੂਸਾਸ਼ਨ 'ਚ ਰਹਿੰਦੇ ਹੋਏ ਆਚਰਣ ਨਾਲ ਭਾਗ ਲਿਆ। ਇਸ ਦੋਰਾਨ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਪਾਰ ਸਿੰਘ, ਚੇਅਰਮੈਨ ਬਾਲ ਕ੍ਰਿਸ਼ਨ ਸਿਆਲ, ਡਾਇਰੈਕਟਰ ਡੀ.ਕੇ. ਸ਼ਰਮਾ, ਸੈਕਟਰੀ ਡਾ. ਚੰਦਰ ਮੋਹਨ ਓਹਰੀ, ਪ੍ਰਿੰਸੀਪਲ ਮੈਡਮ ਨੀਲਮ ਸ਼ਰਮਾ ਸਮੇਤ ਸਮੂਹ ਕਮੇਟੀ ਵੱਲੋਂ ਇਸ ਖੇਡ ਮੇਲੇ ਦੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਜੀਵਨ ਦਾ ਵੱਡਮੁੱਲਾ ਅੰਗ ਹਨ, ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਖੇਡਾਂ ਵਿੱਚ ਵਦ ਚੜ• ਕੇ ਉਤਸ਼ਾਹ ਨਾਲ ਭਾਗ ਲੈਣਾ ਚਾਹੀਦਾ ਹੈ। 

ਰੋਡਵੇਜ਼ ਮੁਲਾਜ਼ਮਾਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜ਼ਲੀ

ਜਗਰਾਓਂ, 21 ਫਰਵਰੀ (ਰਛਪਾਲ ਸਿੰਘ ਸ਼ੇਰਪੁਰੀ)। ਪੰਜਾਬ ਸਟੇਟ ਮਨਿਸਟਰੀਅਲ ਸਟਾਫ ਯੂਨੀਅਨ ਸੈਂਟਰ ਬਾਡੀ ਦੇ ਸੱਦੇ ਤੇ ਸ਼ੁਰੂ ਕੀਤੀ 13 ਫਰਵਰੀ ਤੋਂ ਸ਼ੁਰੂ ਕੀਤੀ ਕਲਮ ਛੋੜ ਹੜਤਾਲ ਨੂੰ 21 ਫਰਵਰੀ ਜਾਰੀ ਰੱਖਣ ਦਾ ਅੈਲਾਨ ਕੀਤਾ ਗਿਆ ਸੀ। ਇਸ ਹੜਤਾਲ ਦੇ ਅੱਜ ਅੱਠਵੇਂ ਦਿਨ ਜਗਰਾਓਂ ਰੋਡਵੇਜ਼ ਦੇ ਦਫਤਰੀ ਮੁਲਜ਼ਮਾਂ ਨੇ ਬੱਸ ਅੱਡੇ ਦੀ ਪਾਰਕ ਵਿਖੇ ਸਭ ਤੋਂ ਪਹਿਲਾਂ ਪੁਲਵਾਮਾ ਵਿਖੇ ਸ਼ਹੀਦ ਹੋਏ ਜਵਾਨਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੋਕੇ ਸੰਬੋਧਨ ਕਰਦਿਆਂ ਹਰਵਿੰਦਰ ਸਿੰਘ ਖਾਲਸਾ ਸਮੇਤ ਹੋਰ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਮੁਲਾਜ਼ਮਾਂ ਦੇ ਡੀ. ਏ ਦੀਆਂ ਕਿਸ਼ਤਾਂ ਵਿੱਚ 3 ਪ੍ਰਤੀਸ਼ਤ ਦਾ ਵਾਧਾ ਕਰ ਦਿੱਤਾ ਹੈ ਪਰ ਪੰਜਾਬ ਸਰਕਾਰ ਪਹਿਲਾਂ ਤੋਂ ਹੀ ਰਹਿੰਦੇ ਡੀ.ਏ ਦੇਣ ਤੋਂ ਪਾਸਾ ਵੱਟ ਰਹੀ ਹੈ। ਆਗੂਆਂ ਨੇ ਦੱਸਿਆ ਕਿ ਸਾਡੀਆਂ ਮੰਗਾਂ ਜਿਵੇਂ ਕਿ 2017 ਤੋਂ ਡੀਏ ਦੀਆਂ ਕਿਸ਼ਤਾਂ ਦਾ ਭੁਗਤਾਨ ਤੁਰੰਤ ਜਾਰੀ ਕੀਤਾ ਜਾਵੇ, 2016 ਤੋਂ ਛੇਵੇਂ ਪੇ-ਕਮਿਸ਼ਨ ਦੀ ਰਿਪੋਰਟ ਨੂੰ ਜਲਦ ਤੋਂ ਜਲਦ ਲਾਗੂ ਕਰਕੇ ਉਸ ਉੱਪਰ 20 ਪ੍ਰਤੀਸ਼ਤ ਅੰਤਰਿਮ ਰਲੀਫ ਦਿੱਤੀ ਜਾਵੇ, 2004 ਤੋਂ ਭਰਤੀ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਆਦਿ ਮੰਗਾਂ ਪੰਜਾਬ ਸਰਕਾਰ ਲਾਗੂ ਕਰਨ ਤੋਂ ਟਾਲ-ਮਟੋਲ ਕਰ ਰਹੀ ਹੈ ਜਿਸ ਕਰਕੇ ਇਹ ਕਲਮ ਛੋੜ ਹੜਤਾਲ 21 ਫਰਵਰੀ ਤੱਕ ਜਾਰੀ ਰੱਖੀ ਗਈ ਹੈ। ਇਸ ਕਲਮ ਛੋੜ ਹੜਤਾਲ 'ਚ ਜੂਨੀਅਰ ਸਹਾਇਕ ਪਰਮਜੀਤ ਸਿੰਘ, ਅਵਤਾਰ ਸਿੰਘ ਗਗੜਾ, ਸਰਬਜੀਤ ਸਿੰਘ ਬੋਪਾਰਾਏ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਇੰਦਰਜੀਤ ਸਿੰਘ, ਕਲਰਕ ਅਮਰਜੋਤ ਸਿੰਘ, ਜਤਿੰਦਰ ਸਿੰਘ, ਦਲਜੀਤ ਸਿੰਘ, ਕਮਲਜੀਤ ਸਿੰਘ, ਨਵਦੀਪ ਸਿੰਘ ਬੈਂਸ, ਕਿਰਨਪਾਲ ਕੌਰ, ਗੁਰਵਿੰਦਰ ਕੌਰ ਸਮੇਤ ਹੋਰ ਦਫਤਰੀ ਕਾਮਿਆਂ ਅਤੇ ਭਰਾਤਰੀ ਜੱਥੇਬੰਦੀਆਂ ਵੱਲੋਂ ਸਾਥ ਦਿੱਤਾ ਗਿਆ।

ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਕੈਂਪ

ਜਗਰਾਉਂ, 19 ਫਰਵਰੀ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋ ਪੰਚਾਇਤ ਚਕਰ, ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਪਿੰਡ ਚਕਰ ਵਿਚ ਕੈਂਸਰ ਜਾਂਚ ਕੈਂਪ ਲਗਾਇਆ ਗਿਆ। ਕੈਪ ਦਾ ਉਦਘਾਟਨ ਸਮਾਜ ਸੇਵੀ ਬੂਟਾ ਸਿੰਘ ਚਕਰ ਅਤੇ ਖੇਡ ਪ੍ਰਮੋਟਰ ਜਗਵੀਰ ਸਿੰਘ ਜੱਗਾ ਯੂ.ਕੇ ਨੇ ਕੀਤਾ। ਕੈਪ ’ਚ ਪਿੰਡ ਚਕਰ ਤੋਂ ਇਲਾਵਾ ਮੱਲ੍ਹਾ, ਮਾਣੂੰਕੇ, ਲੱਖਾ, ਮੀਨੀਆਂ, ਕੁੱਸਾ ਅਤੇ ਰਾਮਾ ਦੇ ਓ.ਪੀ.ਡੀ ਲਿਸਟ ਮੁਤਾਬਿਕ 321 ਲੋੜਵੰਦਾਂ ਨੇ ਮੁਫਤ ਜਾਂਚ ਕਰਵਾਈ। ਕੈਂਸਰ ਮਾਹਿਰ ਡਾ. ਕੁਲਜੀਤ ਕੌਰ ਨੇ ਜਾਂਚ ਕਰਵਾਉਣ ਆਏ ਲੋਕਾਂ ਨੂੰ ਦੱਸਿਆ ਕਿ ਪੰਜਾਬ ਦਿਨੋ-ਦਿਨ ਕੈਂਸਰ ਵਰਗੀ ਭਿਆਨਕ ਬਿਮਾਰੀ ਦੀ ਲਪੇਟ ’ਚ ਆ ਰਿਹਾ ਹੈ ਜਿਸ ਦਾ ਕਾਰਨ ਇਥੋਂ ਦਾ ਦੂਸ਼ਿਤ ਪਾਣੀ, ਵਾਤਾਵਰਨ ਅਤੇ ਰੋਜ਼ਾਨਾ ਖਾਣ ਵਾਲੇ ਭੋਜਨ ਵਿਚ ਜ਼ਹਿਰੀਲੀਆਂ ਵਸਤਾ ਦਾ ਵਾਧਾ ਹੋਣਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋ ਵੱਖ-ਵੱਖ ਪਿੰਡਾਂ ’ਚ ਹਰ ਰੋਜ਼ ਇੱਕੋ ਸਮੇਂ ਅਠਾਰਾਂ ਕੈਪ ਲਗਾਏ ਜਾਂਦੇ ਹਨ। ਕੈਂਪ ਦੌਰਾਨ ਆਦਮੀਆਂ ਦੇ ਮੁਕਾਬਲੇ ਔਰਤਾਂ ’ਚ ਕੈਂਸਰ ਦੀ ਬਿਮਾਰੀ ਜ਼ਿਆਦਾ ਹੈ। ਇਸ ਕਰਕੇ ਸਭ ਨੂੰ ਸਮੇਂ-ਸਮੇਂ ’ਤੇ ਆਪਣੇ ਸਰੀਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਕੈਂਸਰ ਮਾਹਿਰਾਂ ਨੇ ਕੈਂਸਰ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੇ ਮੁਫਤ ਟੈਸਟ ਕੀਤੇ, ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਦੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਰਪੰਚ ਪਰਮਜੀਤ ਕੌਰ ਸਿੱਧੂ ਨੇ ਕੈਂਪ ਦੇ ਮੁੱਖ ਪ੍ਰਬੰਧਕ ਜੱਗਾ ਯੂ.ਕੇ ਅਤੇ ਪਰਿਵਾਰ ਦਾ ਧੰਨਵਾਦ ਕੀਤਾ। ਸੁਖਦੇਵ ਸਿੰਘ ਬਰਾੜ ਅਤੇ ਪ੍ਰਿੰਸੀਪਲ ਸਤਨਾਮ ਸਿੰਘ ਨੇ ਡਾਕਟਰਾਂ ਦੀ ਟੀਮ ਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਬੀਬੀ ਰਾਜਵਿੰਦਰ ਕੌਰ, ਸਮਾਜ ਸੇਵਕ ਸੁਖਦੇਵ ਸਿੰਘ, ਸੁਖਦੇਵ ਸਿੰਘ ਬਰਾੜ, ਜਸਵਿੰਦਰ ਸਿੰਘ, ਛਿੰਦਾ ਸਿੰਘ, ਮਨਪ੍ਰੀਤ ਸਿੰਘ ਦੁੱਲਾ, ਗੁਰਜੀਤ ਸਿੰਘ, ਜਗਰਾਜ ਸਿੰਘ, ਜੀਤ ਸਿੰਘ ਹਾਜ਼ਰ ਸਨ।

ਪਿੰਡ ਬਿਰਕ ਦੀ ਰਵਿਦਾਸ ਧਰਮਸ਼ਾਲਾ ਜਿੱਥੇ ਖੜਕਦੀ ਹੈ ਹਰ ਸ਼ਾਮ ਨੂੰ ਗਿਲਾਸੀ ਅਤੇ ਚੱਲਦਾ ਹੈ ਦੜਾ ਸੱਟਾ ਅਤੇ ਪੀਤੀ ਜਾਂਦੀ ਅਬੈਦ ਦਾਰੂ

ਚੌਕੀਂਮਾਨ / ਸਵੱਦੀ ਕਲਾਂ 20 ਫਰਵਰੀ   (ਨਸੀਬ ਸਿੰਘ ਵਿਰਕ) ਜਿਲਾ ਲੁਧਿਆਣਾ ਅਧੀਨ ਆਉਂਦੇ ਹਲਕਾ ਦਾਖਾ ਦਾ ਸਰਹੱਦੀ ਪਿੰਡ  ਬਿਰਕ ਚ ਬਣੀ ਰਵਿਦਾਸੀਆ ਧਰਮਸ਼ਾਲਾ ਜਿੱਥੇ ਹਰ ਸਾਲ ਸ਼ਰੋਮਣੀ ਭਗਤ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਤੇ   ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਦੇ ਹੋਏ  ਭੋਗ ਪਾਏ ਜਾਦੇ ਹਨ ਪਰ ਇੰਨਾ ਸਮਾਗਮਾ ਦੇ ਅੱਗੋਂ ਪਿੱਛੇ  ਇਸ ਧਰਮਸ਼ਾਲਾ ਨੂੰ ਇੱਕ ਬੀਅਰ ਬਾਰ ਜਾਂ ਜੂਏ ਦੇ ਅੱਡੇ ਵਜੋਂ ਵੀ  ਵੇਖਿਆ ਜਾ ਸਕਦਾ ਹੈ ਜਿੱਥੇ ਹਰ ਪਲ ਪਿੰਡ ਦੇ ਹੀ ਕਈ ਸਰਾਰਤੀ ਅਨਸਰ  ਦੇਸ਼ੀ,ਅੰਗਰੇਜੀ ਅਤੇ ਘਰ ਦੀ ਕੱਢੀ ਦਾਰੂ ਦਾ ਸੇਵਨ ਕਰਕੇ ਜੂਆ ਖੇਡਦੇ ਹਨ ਅਤੇ ਸ਼ਾਮ ਵੇਲੇ ਤਾਂ ਇਹ ਧਰਮਸ਼ਾਲਾ ਕੰਜਰਘਾਟ ਬਣ ਜਾਂਦੀ ਹੈ ਕਿਉ ਕਿ ਕਈ ਸ਼ਰਾਬੀ ਜਿੱਥੇ ਜੂਆ ਖੇਡਦੇ ਹਨ ਉੱਥੇ ਹੀ  ਸ਼ਰੇਆਮ ਗੰਦੀਆ ਗੰਦੀਆਂ ਗਾਲਾਂ ਕੱਢਦੇ ਹਨ  ਜਿਸ ਕਾਰਣ ਆਸ ਪਾਸ ਦੇ ਘਰਾਂ ਦਾ ਜਿਊਣਾ ਦੁਭਰ ਹੋ ਰਿਹਾ ਹੈ । ਜਦ ਜਦ ਵੀ ਇੰਂਨਾ ਸਰਾਰਤੀ  ਅਨਸਰਾ ਨੂੰ  ਜੂਆ ਖੇਡਣ ਅਤੇ ਦਾਰੂ ਪੀਣ ਤੋਂ ਰੋਕਿਆ ਜਾਂਦਾ ਹੈ ਤਾਂ  ਉਹ ਅੱਗੋ ਰਟਿਆ ਰਟਾਇਆ ਜੁਬਾਬ ਦਿੰਦੇ ਹਨ ਕਿ ਅਸੀ ਜੇਕਰ ਜੂਆ ਖੇਡਦੇ ਹਾਂ ਤਾਂ  ਆਪਣੇ ਪੈਸ਼ਿਆ ਨਾਲ ਖੇਡਦੇ ਹਾਂ ਦਾਰੂ ਪੀਂਦੇ ਹਾਂ ਤਾਂ ਆਪਣੇ ਪੈਸੇ ਨਾਲ ਪੀਂਦੇ ਹਾਂ  ਇਸ ਕਾਰਨਾਮੇ ਤੋਂ ਆਸ ਪਾਸ ਦੇ ਘਰ ਕਾਫੀ ਦੁੱਖੀ ਹਨ ਪਰ ਡਰ ਦੇ ਮਾਰੇ ਕੋਈ ਵੀ ਅਵਾਜ਼ ਬੁਲੰਦ ਨਹੀ ਕਰਦਾ ।  ਦਾਰੂ ਪੀਣੀ ,ਸਿਗਰਟਾ ਪੀਣੀਆ  ਅਤੇ ਦੜਾ ਸੱਟਾ ਇੱਥੇ ਆਮ ਹੀ ਹਰ ਪਲ ਖੇਡਿਆ ਜਾਂਦਾ ਹੈ । ਇੱਥੇ ਸੋਚਣਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਤਾਂ   ਰਵਿਦਾਸੀਆ ਭਾਈਚਾਰਾ ਹਰ ਵਰੇ  ਇਸ ਧਰਮਸ਼ਾਲਾ ਚ  ਸ੍ਰੀ ਗੁਰੂ ਗ੍ਰੰਥ ਸਾਹਿਬ  ਦਾ ਪ੍ਰਕਾਸ਼ ਕਰਵਾਕੇ ਸ਼੍ਰੋਮਣੀ ਭਗਤ ਰਵਿਦਾਸ ਜੀ ਨੂੰ ਯਾਦ ਕਰਦਾ ਹੈ ਉੱਥੇ ਹੀ ਦੂਜੇ ਪਾਸੇ  ਇੱਥੇ ਉਹ ਕਿਹੜਾ ਨਜਾਇਜ਼ ਕੰਮ ਹੈ ਜੋ ਨਹੀ ਕੀਤਾ ਜਾਂਦਾ ।  ਇਲਾਕੇ ਭਰ ਦੀਆ ਜੱਥੇਬੰਦੀਆ ਨੂੰ ਚਾਹੀਦਾ ਹੈ  ਜਾਂ ਤਾਂ ਇਸ ਸਥਾਨ ਤੇ  ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਨਾ ਬੰਦ ਕਰਵਾਇਆ ਜਾਵੇ ਜਾਂ ਫੇਰ ਇੱਥੇ ਚੱਲਦੇ ਸਭ ਨਜਾਇਜ ਧੰਦੇ ਬੰਦ ਕਰਵਾਏ ਜਾਣ । ਇੰਨਾ ਨਜਾਇਜ ਕੰਮਾ ਬਾਰੇ ਨਗਰ ਬਿਰਕ ਦੀ ਪੰਚਾਇਤ ਜਾਣੂ ਕਰਵਾਇਆ ਜਾ ਚੁੱਕਾ ਹੈ ਅਤੇ ਉਹਨਾ ਨੇ ਜਲਦ ਮੀਟਿੰਗ ਬੁਲਾਕੇ  ਇਸ ਮਸਲੇ ਨੂੰ ਸੁਝਾਉਣ ਦਾ ਵਿਸ਼ਵਾਸ ਦਵਾਇਆਂ ਹੈ । ਨਗਰ ਬਿਰਕ ਦੇ ਦਲਿਤ ਭਾਈਚਾਰੇ ਨੂੰ ਪੂਰਨ ਵਿਸ਼ਵਾਸ ਹੈ ਕਿ ਨਗਰ ਬਿਰਕ ਦੀ ਪੰਚਾਇਤ ਉਹਨਾ ਨੂੰ ਇਨਸਾਫ ਦਵਾਏਗੀ । 
 

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸ਼ੁਰੂਆਤੀ ਪ੍ਰਬੰਧ ਮੁਕੰਮਲ ਕਰਨ ਦੀਆਂ ਹਦਾਇਤਾਂ

ਆਦਰਸ਼ ਚੋਣ ਜ਼ਾਬਤਾ ਕਿਸੇ ਵੇਲ੍ਹੇ ਵੀ ਸੰਭਵ-ਪ੍ਰਦੀਪ ਕੁਮਾਰ ਅਗਰਵਾਲ

ਲੁਧਿਆਣਾ, 19 ਫਰਵਰੀ (ਮਨਜਿੰਦਰ ਸਿੰਘ ਗਿੱਲ)—ਜਿਉਂ-ਜਿਉਂ ਲੋਕ ਸਭਾ ਚੋਣਾਂ ਦਾ ਐਲਾਨ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਚੋਣਾਂ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸੰਬੰਧੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲ੍ਹਾ ਲੁਧਿਆਣਾ ਵਿਖੇ ਪੈਂਦੇ ਸਾਰੇ 14 ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਵੱਖ-ਵੱਖ ਨੋਡਲ ਅਫ਼ਸਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਗਲਾਡਾ ਦੇ ਮੁੱਖ ਪ੍ਰਸਾਸ਼ਕ ਪਰਮਿੰਦਰ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ (ਖੰਨਾ) ਜਸਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਸ੍ਰੀਮਤੀ ਨੀਰੂ ਕਤਿਆਲ ਗੁਪਤਾ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ਮੀਟਿੰਗ ਦੌਰਾਨ ਅਗਰਵਾਲ ਨੇ ਦੱਸਿਆ ਭਾਰਤੀ ਚੋਣ ਕਮਿਸ਼ਨ ਦੀ ਹਦਾਇਤ ’ਤੇ ਜ਼ਿਲ੍ਹਾ ਲੁਧਿਆਣਾ ਵਿੱਚ ਵੀ ਆਗਾਮੀ ਲੋਕ ਸਭਾ ਚੋਣਾਂ ਲਈ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ, ਜਿਸ ਹਿਸਾਬ ਨਾਲ ਤਿਆਰੀਆਂ ਨੇ ਜ਼ੋਰ ਫੜ੍ਹਿਆ ਹੈ, ਉਸ ਤੋਂ ਸਪੱਸ਼ਟ ਹੈ ਕਿ ਚੋਣਾਂ ਸੰਬੰਧੀ ਆਦਰਸ਼ ਚੋਣ ਜ਼ਾਬਤਾ ਕਿਸੇ ਵੀ ਵੇਲ੍ਹੇ ਸੰਭਵ ਹੈ। ਜਿਸ ਲਈ ਜ਼ਿਲ੍ਹਾ ਪ੍ਰਸਾਸ਼ਨ ਨੂੰ ਆਪਣੇ ਤੌਰ ’ਤੇ ਤਿਆਰੀ ਪੂਰੀ ਰੱਖਣੀ ਚਾਹੀਦੀ ਹੈ। ਸ੍ਰੀ ਅਗਰਵਾਲ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਚੋਣ ਸਰਗਰਮੀਆਂ ਨੂੰ ਚਲਾਉਣ ਲਈ ਸੈਕਟਰ ਅਫ਼ਸਰਾਂ ਅਤੇ ਬਲਾਕ ਪੱਧਰੀ ਅਫ਼ਸਰਾਂ ਦੀ ਮੁਕੰਮਲ ਤਾਇਨਾਤੀ ਯਕੀਨੀ ਬਣਾਉਣ। ਇਸੇ ਤਰ੍ਹਾਂ ਇਸ ਸੰਬੰਧੀ ਸਮੁੱਚੀ ਜਾਣਕਾਰੀ ਚੋਣ ਪੋਰਟਲ ’ਤੇ ਅਪਲੋਡ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਹਾਇਕ ਰਿਟਰਨਿੰਗ ਅਧਿਕਾਰੀ ਸਾਰੇ ਚੋਣ ਅਮਲੇ ਨਾਲ ਮੀਟਿੰਗਾਂ ਕਰਨ ਅਤੇ ਸਾਰੇ ਪੋਲਿੰਗ ਸਟੇਸ਼ਨਾਂ ਦਾ ਨਿੱਜੀ ਤੌਰ ’ਤੇ ਦੌਰਾ ਕਰਨਾ ਯਕੀਨੀ ਬਣਾਉਣ। ਸੈਕਟਰ ਮੈਪ ਪਹਿਲਾਂ ਹੀ ਤਿਆਰ ਕਰ ਲਏ ਜਾਣ ਤਾਂ ਜੋ ਚੋਣਾਂ ਮੌਕੇ ਇਨ੍ਹਾਂ ਦੀ ਸਹਾਇਤਾ ਲਈ ਜਾ ਸਕੇ। ਇਹ ਸਾਰੇ ਕੰਮ ਮਿਤੀ 10 ਫਰਵਰੀ ਤੱਕ ਮੁਕੰਮਲ ਕਰ ਲਏ ਜਾਣ ਤਾਂ ਜੋ ਇਸ ਸੰਬੰਧੀ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਾਂਝੀ ਮੀਟਿੰਗ ਕੀਤੀ ਜਾ ਸਕੇ। ਸ੍ਰੀ ਅਗਰਵਾਲ ਨੇ ਕਿਹਾ ਕਿ ਹਰੇਕ ਵਿਧਾਨ ਸਭਾ ਹਲਕੇ ਵਿੱਚ ਇਸ ਵਾਰ ਘੱਟੋ-ਘੱਟ 10 ਮਾਡਲ ਪੋਲਿੰਗ ਸਟੇਸ਼ਨ ਤਿਆਰ ਕੀਤੇ ਜਾਣਗੇ, ਜਿਨ੍ਹਾਂ ਦੀ ਪਛਾਣ ਕਰ ਲਈ ਜਾਵੇ। ਰਹਿੰਦੇ ਵੋਟਰ ਸ਼ਨਾਖ਼ਤੀ ਕਾਰਡ ਤੁਰੰਤ ਵੰਡ ਦਿੱਤੇ ਜਾਣ। ਅਗਰਵਾਲ ਨੇ ਕਿਹਾ ਕਿ ਉਹ ਚੋਣਾਂ ਦੀਆਂ ਤਿਆਰੀਆਂ ਦੀ ਸਮੁੱਚੀ ਨਿਗਰਾਨੀ ਆਪਣੇ ਪੱਧਰ ’ਤੇ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਸਵੀਪ ਗਤੀਵਿਧੀਆਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ।