ਲੁਧਿਆਣਾ

ਮੱੁਖ ਮੰਤਰੀ ਵੱਲੋ ਮੁਆਫੀ ਯੂਨਿਟ ਦੀ ਸਰਤ ਹਟਾਉਣ ਦੇ ਬਾਵਜੂਦ ਵੀ ਦਲਿਤ ਵਰਗ ਨੂੰ ਆਏ ਹਜਾਰਾ ਰੁਪਏ ਦੇ ਬਿੱਲ।

ਕਾਉਂਕੇ ਕਲਾਂ, 2 ਮਾਰਚ  ( ਜਸਵੰਤ ਸਿੰਘ ਸਹੋਤਾ)-ਪੰਜਾਬ ਸੂਬੇ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਬੀਤੇ ਦਿਨੀ ਆਪਣੇ ਮੰਤਰੀ ਮੰਡਲ ਦੀ ਬੈਠਕ ਦੌਰਾਨ ਸੂਬੇ ਦੇ ਸਮੂਹ ਦਲਿਤ ਵਰਗ ਨੂੰ ਦਿੱਤੀ ਜਾਣ ਵਾਲੀ ਬਿਜਲੀ ਮੁਆਫੀ ਦੀ ਸਰਤ ਹਟਾਉਣ ਦੇ ਕੀਤੇ ਐਲਾਨ ਦੀ ਅੱਜ ਉਸ ਸਮੇ ਫੂਕ ਨਿਕਲੀ ਜਦੋ ਸਮੂਹ ਦਲਿਤਾ ਨੂੰ ਪਹਿਲਾ ਦੀ ਤਰਾਂ ਹਜਾਰਾ ਰੁਪਏ ਦੇ ਵੱਡੇ ਬਿੱਲ ਆਏ ਤੇ ਉਨਾ ਮੱੁਖ ਮੰਤਰੀ ਵੱਲੋ ਕੀਤੇ ਵਾਅਦੇ ਦੇ ਬਾਵਜੂਦ ਵੀ ਸਸਤੀ ਬਿਜਲੀ ਦਾ ਲਾਭ ਨਹੀ ਮਿਿਲਆ।ਅੱਜ ਪਿੰਡ ਕਾਉਂਕੇ ਕਲਾਂ ਵਿਖੇ ਬੇਜਮੀਨੇ ਕਿਸਾਨ ਮਜਦੂਰ ਕਰਜਾ ਮੁਕਤੀ ਮੋਰਚਾ ਦੇ ਕਨਵੀਨਰ ਸਤਪਾਲ ਸਿੰਘ ਦੇਹੜਕਾ ਨੇ ਹੋਰਨਾ ਦਲਿਤ ਆਗੂਆ ਦੀ ਮੌਜੂਦਗੀ ਵਿੱਚ ਅੱਜ ਪਾਵਰਕਾਮ ਵੱਲੋ ਭੇਜੇ ਹਜਾਰਾ ਰੁਪਏ ਦੇ ਬਿੱਲ ਵਿਖਾਉਦਿਆ ਕਿਹਾ ਕਿ ਸੂਬੇ ਦੀ ਸਰਕਾਰ ਵੱਲੋ ਆਪਣੇ ਚੋਣ ਮੈਨੀਫੈਸਟੋ ਦੌਰਾਨ ਵਾਅਦਾ ਕੀਤਾ ਸੀ ਕਿ ਸਰਕਾਰ ਬਨਣ ਤੇ ਦਲਿਤਾ ਨੂੰ ਬਿਨਾ ਕਿਸੇ ਸਰਤ ਬਿਜਲੀ ਮੁਆਫ ਮਿਲੇਗੀ ਪਰ ਸਰਕਾਰ ਬਣਦਿਆ ਹੀ ਉਕਤ ਵਾਅਦਾ ਹਵਾ ਵਿੱਚ ਛੱਡਿਆ ਤੀਰ ਬਣ ਗਿਆ ਤੇ ਗਰੀਬ ਵਰਗ ਨੂੰ ਹਜਾਰਾ ਰੁਪਏ ਦੇ ਬਿੱਲ ਆ ਰਹੇ ਹਨ।ਉਨਾ ਕਿਹਾ ਕਿ ਬੀਤੇ ਦਿਨੀ ਹੀ ਸੂਬੇ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਆਪਣੇ ਮੰਤਰੀ ਮੰਡਲ ਦੀ ਬੈਠਕ ਦੌਰਾਨ ਐਲਾਨ ਕੀਤਾ ਸੀ ਕਿ ਦਲਿਤਾ ਨੂੰ ਬਿਜਲੀ ਮੁਆਫੀ ਦੀ ਛੋਟ ਤੇ ਸਰਤ ਹਟਾਈ ਜਾ ਰਹੀ ਹੈ ਜਿਸ ਸਬੰਧੀ ਪਾਵਰਕਾਮ ਦੇ ਸਮੂਹ ਦਫਤਰਾ ਨੂੰ ਵੀ ਇਸ ਸਬੰਧੀ ਨੋਟੀਫਿਕੇਸਨ ਜਾਰੀ ਕਰ ਦਿੱਤਾ ਗਿਆ ਹੈ।ਕਨਵੀਨਰ ਦੇਹੜਕਾ ਨੇ ਦੱੁਖ ਪ੍ਰਗਟ ਕੀਤਾ ਕਿ ਮੱੁਖ ਮੰਤਰੀ ਦਾ ਇਹ ਬਿਆਨ ਆਉਣ ਵਾਲੀਆ ਲੋਕ ਸਭਾ ਚੋਣਾ ਨੂੰ ਮੱੁਖ ਰੱਖ ਕੇ ਵੋਟਾ ਹਾਸਿਲ ਦੇ ਮਕਸਦ ਨਾਲ ਦਿੱਤਾ ਗਿਆ ਹੈ ਤੇ ਸੂਬੇ ਦੇ ਸਮੂਹ ਦਲਿਤ ਭਾਈਚਾਰੇ ਦੀਆ ਭਾਵਨਾਵਾਂ ਨਾਲ ਖਿਲਵਾੜ ਵੀ ਕੀਤਾ ਗਿਆ ਹੈ।ਉਨਾ ਅੱਜ ਪਿੰਡ ਕਾਉਂਕੇ ਕਲਾਂ ਦੇ ਹੀ ਅਸੋਕ ਕੁਮਾਰ 14000 ਤੋ ਵੱਧ,ਸਰਦਾਰ ਕੌਰ 24000 ਤੋ ਵਧ,ਰਾਮ ਸਿੰਘ 33000 ਤੋ ਵੱਧ,ਚਰਨ ਸਿੰਘ 22000 ਤੋ ਵੱਧ ਗੁਰਦੇਵ ਸਿੰਘ 17000 ਤੋ ਵੱਧ ਸਮੇਤ ਹੋਰਨਾ ਬਿਜਲੀ ਖਪਤਕਾਰਾ ਦੇ ਬਿਜਲੀ ਦੇ ਬਿੱਲ ਵਿਖਾਉਦਿਆ ਕਿਹਾ ਕਿ ਇਹ ਗਰੀਬ ਦਿਹਾੜੀ ਕਰਕੇ ਟਾਈਮ ਪਾਸ ਕਰ ਰਹੇ ਹਨ ਪਰ ਇਹ ਕਿਵੇਂ ਇਨੇ ਵੱਡੇ ਬਿੱਲ ਦੇ ਸਕਦੇ ਹਨ।ਸਤਪਾਲ ਸਿੰਘ ਨੇ ਬਿਜਲੀ ਬਿੱਲਾ ਵਿੱਚ ਸਰਕਾਰ ਵੱਲੋ ਗਉ ਸੈੱਸ ਵਜੋ ਵਸੂਲੀ ਜਾ ਰਹੀ ਹਜਾਰਾ ਰੁੁਪਏ ਦੀ ਰਾਸੀ ਨੂੰ ਵੀ ਗਰੀਬ ਵਰਗ ਸਮੇਤ ਆਮ ਵਰਗ ਲਈ ਲੱਕ ਮਾਰੀ ਦੱਸਿਆ।ਉਨਾ ਦੱਸਿਆ ਕਿ ਇੱਕ ਬਿਜਲੀ ਬਿੱਲ ਵਿੱਚ 982 ਰੁਪਏ ਦੀ ਰਾਸੀ ਤਾਂ ਗਉ ਸੈੱਸ ਦੀ ਹੀ ਲਾਈ ਗਈ ਹੈ।ਸਤਪਾਲ ਨੇ ਇੱਕ ਬਿੱਲ ਇਹ ਵੀ ਵਿਖਾਇਆ ਜਿਸ ਵਿੱਚ ਖਪਤਕਾਰ ਦੀਆ 97 ਯੁਨਿਟਾ ਹੀ ਖਪਤ ਹੋਈਆ ਹਨ ਜਦਕਿ ਉਸ ਨੂੰ ਵੀ ਬਿਲ ਆਇਆ ਜਦਕਿ ਐਲਾਨ ਮੁਤਾਬਿਕ ਉਸ ਦੀ 200 ਯੁਨਿਟ ਤੋ ਖਪਤ ਘੱਟ ਹੈ ਤੇ ਉਸ ਨੂੰ ਬਿੱਲ ਨਹੀ ਆ ਸਕਦਾ।ਕਨਵੀਨਰ ਸੱਤਪਾਲ ਸਿੰਘ ਨੇ ਕਿਹਾ ਕਿ ਉਹ ਸਮੂਹ ਹਲਕੇ ਦੇ ਦਲਿੱੱੱਤ ਭਾਈਚਾਰੇ ਨੂੰ ਲੇ ਕੇ ਜਗਰਾਓ ਪਾਵਰਕਾਮ ਦਫਤਰ ਦਾ ਘਿਰਾਓ ਕਰਨਗੇ ਜਿਸ ਸਮੇ ਕਿਸੇ ਵੀ ਜਾਨੀ ਮਾਲੀ ਨੁਕਸਾਨ ਦੀ ਜਿੰਮੇਵਾਰ ਸਰਕਾਰ ਹੋਵੇਗੀ।ਇਸ ਸਬੰਧੀ ਜਦੋ ਜਗਰਾਓ ਹਲਕੇ ਦੇ ਇੰਚਾਰਜ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨਾਲ ਗੱਲ ਕੀਤੀ ਤਾ ਉਨਾ ਕਿਹਾ ਕਿ ਇਸ ਸਬੰਧੀ ਪਾਵਰਕਾਰਮ ਅਧਿਕਾਰੀ ਹੀ ਢੁਕਵਾਂ ਜਵਾਬ ਦੇ ਸਕਦੇ ਹਨ।

ਕੈਨਡਾ ਚ' ਜਗਮੀਤ ਸਿੰਘ ਵਲੋ ਜ਼ਿਮਨੀ ਚੋਣ ਜਿੱਤੀ ਤੇ ਪੰਜਾਬੀਆਂ ਵਿੱਚ ਖੁਸ਼ੀ ਦੀ ਲਹਿਰ:ਭਾਈ ਸਰਤਾਜ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੈਨੇਡਾ ਦੀ ਧਰਤੀ ਤੇ ਐੱਨ.ਡੀ.ਪੀ ਦੇ ਕੌਮੀ ਆਗੂ ਪੰਜਾਬ ਦੇ ਪੁੱਤਰ ਸ:ਜਗਮੀਤ ਸਿੰਘ ਨੇ ਬ੍ਰਿਿਟਸ਼ ਕੋਲੰਬੀਆ ਦੇ ਬਰਨਬੀ ਸਾਉਥ ਹਲਕੇ ਤੋਂ ਸੰਸਦ ਮੈਂਬਰ ਲਈ ਹੋਈ ਜਿਮਨੀ ਚੋਣ ਵਿੱਚ ਵਿਰੋਧੀ ਧਿਰਾਂ ਨੂੰ 2800 ਦੇ ਕਰੀਬ ਵੋਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਾ ਝੰਡਾ ਗੱਡਿਆ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਗਾਲਿਬ ਰਣ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸਰਤਾਜ ਸਿੰਘ ਨੇ ਗੱਲ-ਬਾਤ ਕਰਦਿਆਂ ਕੀਤਾ।ਜਿਸ ਕਰਕੇ ਸਮੂਹ ਪੰਜਾਬੀਆਂ 'ਚ ਖੁਸ਼ੀ ਦੀ ਲਹਿਰ ਹੈ।ਭਾਈ ਸਰਤਾਜ ਸਿੰਘ ਨੇ ਕਿਹਾ ਹੈ ਕਿ ਇਸ ਸ਼ਾਨਦਾਰ ਜਿੱਤ ਇੰਡੀਆ ਦੀ ਧਰਤੀ ਤੇ ਵਸਦੇ ਪੰਜਾਬੀਆਂ ਸਮੇਤ ਦੁਨੀਆਂ ਭਰ ਦੇ ਪੰਜਾਬੀ ਬਾਗੋ-ਬਾਗ ਹਨ।ਤੇ ਸ਼ੋਸ਼ਲ ਮੀਡੀਆ ਤੇ ਬੇਹੱਦ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ।ਅੰਤ ਵਿੱਚ ਉਹਨਾਂ ਕਿਹਾ ਕਿ ਹੁਣ ਸ:ਜਗਮੀਤ ਸਿੰਘ ਆਉਣ ਵਾਲੇ ਦਿਨਾਂ ਵਿੱਚ ਸੰਸਦ ਵਿੱਚ ਜਰੂਰੀ ਮੱੁਦਿਆਂ ਨੂੰ ਚੁੱਕ ਸਕਣਗੇ ਇਸ ਲਈ ਸਮੂਹ ਪੰਜਾਬੀ ਭਾਈਚਾਰਾ ਵਧਾਈ ਦਾ ਪਾਤਰ ਹੈ।ਕਿਉਂਕਿ ਪੰਜਾਬੀਆਂ ਨੇ ਵਿਦੇਸ਼ਾਂ ਦੀ ਧਰਤੀ ਤੇ ਵੀ ਵੱਡੀ ਪੱਧਰ ਤੇ ਆਪਣਾ ਨਾਮ ਚਮਕਾਇਆ ਹੈ।ਇਸ ਸਮੇ ਖਜ਼ਾਨਚੀ ਕੁਲਵਿੰਦਰ ਸਿੰਘ,ਬਲਵਿੰਦਰ ਸਿੰਘ,ਸੁਰਿੰਦਪਾਲ ਸਿੰਘ,ਮਹਿੰਦਰ ਸਿੰਘ,ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।
 

ਸਰਕਾਰੀ ਸਕੂਲ ਦੀਆਂ ਵਿਿਦਆਰਥਣਾਂ ਨੂੰ ਸਾਈਕਲਾਂ ਦੀ ਵੰਡ ਕੀਤੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ(ਲੁਧਿ:)ਵਿਖੇ ,ਪੰਜਾਬ ਸਰਕਾਰ ਵਲੋਂ ਲੜਕੀਆਂ ਦੀ ਸਹੂਲਤ ਲਈ,ਚਲਾਈ ਗਈ'ਮਾਈ ਭਾਗੋ ਸਕੀਮ ਤਹਿਤ ਸ਼ੈਸ਼ਨ 2018-19 ਲਈ ਸਕੂਲ ਦੀਆਂ ਚਾਲੀ(40) ਵਿਿਦਆਰਥਣਾਂ ਨੂੰ ਸਕੂਲ ਆਉਣ-ਜਾਣ ਲਈ ਸਾਈਕਲਾਂ ਦੀ ਵੰਡ ਕੀਤੀ ਗਈ।ਇਸ ਸਮੇਂ ਪ੍ਰਿੰਸੀਪਲ ਵਿਨੋਦ ਕੁਮਾਰ ਜੀ ਨੇ ,ਇਸ ਵਿਸ਼ੇ 'ਤੇ ਜਾਣਕਾਰੀ ਦਿੰਦਿਆਂ ,ਸਰਕਾਰੀ ਸਕੂਲਾਂ 'ਚ ਚਲ ਰਹੀਆਂ ਸਕੀਮਾਂ ਦੀ ਪ੍ਰਸੰਸਾ ਕਰਦਿਆਂ,ਸਿੱਖਿਆ ਵਿਭਾਗ ਦਾ ਵੀ ਧੰਨਵਾਦ ਕੀਤਾ ਗਿਆ।ਇਸ ਮੌਕੇ ਪੰਚਾਇਤ ਵਲੋਂ ਸ੍ਰੀ.ਸਰਬਜੀਤ ਸਿੰਘ ਖਹਿਰਾ ,ਮੈਨੇਜਰ ਸ੍ਰੀ ਬੇਅੰਤ ਸਿੰਘ,ਹੋਰ ਪਤਵੰਤਿਆਂ ਸੱਜਣਾ ਸਮੇਤ,ਸਮੂਹ ਸਕੂਲ ਸਟਾਫ ਅਤੇ ਵਿਿਦਆਰਥੀ ਅਤੇ ਮਾਪੇ ਹਾਜ਼ਰ ਸਨ।
 

ਸਰਪੰਚ ਜਗਦੀਸ਼ ਚੰਦ ਅਤੇ ਸਮੂਹ ਪੰਚਾਇਤ ਮੈਂਬਰਾਂ ਵੱਲੋ ਮਨੇਗਰਾ ਸਕੀਮ ਤਹਿਤ ਕੰਮ ਜੋਰਾਂ ਨਾਲ ਸੁਰੂ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ ਵਿਖੇ ਸਰਪੰਚ ਜਗਦੀਸ ਚੰਦ ਸ਼ਰਮਾ ਨੇ ਸਮੂਹ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਮਨਰੇਗਾ ਸਕੀਮ ਤਹਿਤ  ਛੱਪੜ ਕੋਲ ਸਫਾਈ ਦਾ ਕੰਮ ਪੂਰੀ ਜੰਗੀ ਜੋਰਾਂ ਨਾਲ ਸੁਰੂ ਕਰਵਾਇਆ ਗਿਆ ਹੈ।ਸਭ ਤੋ ਪਹਿਲਾਂ ਜੋ ਸ਼ਮਸਾਨਘਾਟ ਨੂੰ ਜੋ ਰਾਹ ਜਾਦਾ ਹੈ ਉਸ ਉਪਰ ਜੋ ਗੰਦਗੀ ਪਈ ਉਹ ਸਾਫ ਕੀਤੀ ਜਾਵੇਗੀ।ਸਰਪੰਚ ਜਗਦੀਸ ਚੰਦ ਨੇ ਕਿਹਾ ਕਿ ਮਨਰੇਗਾ ਦੇ ਕੰਮ ਲਈ ਸਮੂਹ ਨਗਰ ਨਿਵਾਸੀਆਂ ਦਾ ਪੂਰਾ-ਪੂਰਾ ਸਹਿਯੋਗ ਮਿਲਾ ਰਿਹਾ ਹੈ ਪਿਛਲੇ ਲੰਬੇ ਸਮੇ ਤੋ ਸ਼ਮਸਾਨਘਾਟ ਵਾਲੇ ਰਾਹ ਦੀ ਸਫਾਈ ਨਹੀ ਹੋਈ ਸੀ ਜੋ ਬਹੁਤ ਜਿਆਦਾ ਗੰਦਗੀ ਪਈ ਸੀ ਜੋ ਲੋਕਾਂ ਦਾ ਲ਼ੰਘਣ ਮੁਸਕਲ ਹੋਇਆ ਸੀ।ਸਰਪੰਚ ਦੀਸ਼ਾ ਗਾਲਿਬ ਨੇ ਕਿਹਾ ਕਿ ਮਨਰੇਗਾ ਸਕੀਮ ਵਿੱਚ ਪਿੰਡ ਦੇ ਗਰੀਬ ਪਰਿਵਾਰਾਂ ਨੂੰ ਪਾਰਟੀ,ਧਰਮ,ਜਾਤ-ਪਾਤ,ਉਚ-ਨੀਚ,ਅਮੀਰੀ ਗਰੀਬੀ ਤੋ ਉੱਪਰ ਉਠ ਕੇ ਹਰ ਇੱਕ ਨੂੰ ਕੰਮ ਦਿੱਤਾ ਜਾਵੇਗਾ।ਇਸ ਸਮੇ ਹਰਮਿੰਦਰ ਸਿੰਘ,ਨਿਰਮਲ ਸਿੰਘ, ਜਗਸੀਰ ਸਿੰਘ,ਰਣਜੀਤ ਸਿੰਘ,ਜਸਵਿੰਦਰ ਸਿੰਘ(ਸਾਰੇ ਪੰਚ),ਪ੍ਰਧਾਨ ਸਰਤਾਜ ਸਿੰਘ,ਖਜ਼ਾਨਚੀ ਕੁਲਵਿੰਦਰ ਸਿੰਘ,ਮਾਸਟਰ ਲਖਵੀਰ ਸਿੰਘ ਕਨੈਡਾ,ਚਮਕੋਰ ਸਿੰਘ ਕਨੈਡਾ,ਜਸਵਿੰਦਰ ਸਿੰਘ,ਮਹਿੰਦਰ ਸਿੰਘ,ਮਹਿੰਦਰ ਸਿੰਘ ਤੇ ਮੇਂਟ ਕਮਲਦੀਪ ਕੌਰ ਆਦਿ ਹਾਜ਼ਰ ਸਨ।
 

ਗਾਲਿਬ ਕਲਾਂ ਦੀ ਪੰਚਾਇਤ ਨੇ ਸਰਬਸੰਮਤੀ ਨਾਲ ਕੀਤਾ ਮਤਾ ਪਾਸ ਪੇ੍ਰਮ-ਵਿਆਹ ਕਰਨ ਵਾਲਿਆਂ ਮੁੰਡੇ-ਕੁੜੀ ਨੂੰ ਪਿੰਡ ਵਿੱਚ ਨਹੀ ਵੜ੍ਹਨ ਦਿੱਤਾ ਜਾਵੇਗਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਗਾਲਿਬ ਕਲਾਂ ਵਿਖੇ ਸਰਪੰਚ ਸਿਕੰਦਰ ਸਿੰਘ ਪੰਚ ਦੀ ਅਗਵਾਈ ਵਿੱਚ ਸਮੂਹ ਪੰਚਾਇਤ ਤੇ ਪਿੰਡ ਵਾਸੀਆਂ ਦਾ ਭਰਵਾਂ ਪਲੇਠਾ ਇੱਕਠਾ ਰੱਖਿਆ ਗਿਆ।ਜਿਸ ਵਿੱਚ ਪਿੰਡ ਦੀ ਭਲਾਈ ਕਾਰਜਾਂ ਤੇ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਦਰਾਂ ਕੀਤਾ ਗਿਆ ਤੇ ਲੋਕਾਂ ਤੋਂ ਪਿੰਡ ਦੀ ਬੇਹਤਰੀ,ਤਰੱਕੀ ਤੇ ਖੁਸ਼ਹਾਲੀ ਵਿੱਚ ਸਾਂਝੇ ਸੁਝਾਅ ਲਏ ਗਏ।ਸਰਪੰਚ ਸਿੰਕਦਰ ਸਿੰਘ ਪੰਚ ਵੱਲੋਂ ਪਿੰਡ ਦੇ ਪ੍ਰੇਮ-ਵਿਆਹ ਕਰਵਾਉਣ ਵਾਲੇ ਮੁੰਡੇ-ਕੁੜੀ ਖਿਲਾਫ ਫੈਸਲਾ ਲਿਆ ਗਿਆ ਕਿ ਜਿਹੜੇ ਬੱਚੇ ਆਪਣੇ ਮਾਪਿਆਂ ਤੋਂ ਬਾਗੀ ਹੋ ਕੇ ਉਨ੍ਹਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਘਰਾਂ ਤੋਂ ਦੌੜ ਕੇ ਵਿਆਹ ਕੇ ਵਿਆਹ ਕਰਵਾਉਂਦੇ ਹਨ ਤੇ ਕੁਝ ਦਿਨਾਂ ਬਾਅਦ ਹੀ ਪਿੰਡ ਵਿੱਚ ਆ ਕੇ ਰਹਿੰਦੇ ਹਨ, ਜਿਸ ਕਾਰਨ ਪਿੰਡ ਦੇ ਮਾਹੌਲ ਤੇ ਭਾਈਚਾਰਕ ਸਾਂਝ ਨੂੰ ਖੋਰਾ ਲੱਗਦਾ ਹੈ ਤੇ ਸਮੁੱਚੇ  ਨਗਰ ਦੀ ਬਦਨਾਮੀ ਹੁੰਦੀ ਹੈ।ਉਨ੍ਹਾਂ ਦੇ ਇਸ ਕਾਰੇ ਦਾ ਪਿੰਡ ਦੇ ਬਾਕੀ ਬੱਚਿਆਂ ਤੇ ਵੀ ਬਹੁਤ ਗਲਤ ਅਸਰ ਪੈਦਾ ਹੈ,ਅਜਿਹੇ ਪ੍ਰੇਮ-ਵਿਆਹ ਕਰਨ ਵਾਲਿਆਂ ਖਿਲਾਫ ਮਤਾ ਪਾਸ ਕਰਦਿਆਂ ਪੰਚਾਇਤ ਤੇ ਸਮੁੱਚੇ ਪਿੰਡ ਵੱਲੋਂ ਉਨ੍ਹਾਂ ਦਾ ਪੂਰਨ ਤੌਰ ਤੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਹੈ ਅਤੇ ਐਲਾਨ ਕੀਤਾ ਗਿਆ ਹੈ ਕਿ ਸਭਿਆਚਾਰਕ ,ਅਮਨ-ਸਾਂਤੀ ਨੂੰ ਭੰਗ ਕਰਨ ਵਾਲੇ ਅਜਿਹੇ ਮੁੰਡੇ-ਕੁੜੀ ਨੂੰ ਪਿੰਡ ਵਿੱਚ ਵੜ੍ਹਨ ਨਹੀਂ ਦਿੱਤਾ ਜਾਵੇਗਾ ਤੇ ਉਨ੍ਹਾਂ ਦੀਆਂ ਸਾਰੀਆਂ ਸਰਕਾਰੀ ਸਹੂਲਤਾਂ ਬੰਦ ਕਰ ਦਿੱਤੀਆਂ ਜਾਣਗੀਆਂ।ਸਮੁੱਚੀ ਪੰਚਾਇਤ ਵੱਲੋਂ ਇਸ ਫੈਸਲੇ ਦਾ ਪਿੰਡ ਵਾਸੀਆਂ ਨੇ ਡੱਟਵਾਂ ਸਮਰਥਨ ਕੀਤਾ ਤੇ ਹੱਥ ਖੜੈ੍ਹ ਕਰਕੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ।ਸਰਪੰਚ ਸਿਕੰਦਰ ਸਿੰਘ ਪੰਚ ਵੱਲੋਂ ਪੂਰੀ ਦਲੇਰੀ ਤੇ ਹਿੰਮਤ ਨਾਲ ਪਿੰਡ ਦੇ ਭਲੇ ਲਈ ਲਏ ਇਤਿਹਾਸਿਕ ਫੈਸਲਾ ਦੀ ਇਲਾਕੇ ਤੇ ਵਿਦੇਸ਼ਾਂ ਵਿੱਚ ਸਲਾਘਾ ਕੀਤੀ ਜਾ ਰਹੀ ਹੈ ਤੇ ਬਾਕੀ ਪਿੰਡਾਂ ਲਈ ਵੀ ਇਸ ਫੈਸਲਾ ਤੋਂ ਪ੍ਰੇਰਨਾ ਲੈਣ ਤੇ ਆਪਣੇ-ਆਪਣੇ ਪਿੰਡਾਂ ਵਿੱਚ ਅਜਿਹੇ ਫੈਸਲੇ ਲੈ ਕੇ ਮਤਾ ਪਾਸ ਕਰਨ ਲਈ ਚੰਗਾ ਉਪਰਾਲਾ ਸਾਬਿਤ ਹੋਇਆ ਹੈ।ਸਰਪੰਚ ਸਿਕੰਦਰ ਸਿੰਘ ਨੇ ਦੱਸਿਆ  ਕਿ ਸਾਰੀ ਪੰਚਾਇਤ ਤੇ ਨਗਰ ਨਿਵਾਸੀਆਂ ਵੱਲੋਂ ਲਏ ਫੈਸਲੇ ਸਬੰਧੀ ਪ੍ਰਸਾਸਨ ਤੇ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ ਤੇ ਸਰਕਾਰੀ ਅਧਿਕਾਰੀ ਨੇ ਇਸ ਫੈਸਲੇ ਪ੍ਰਤੀ ਭਰਵਾਂ ਸਹਿਯੋਗ ਦੇਣ ਲਈ ਆਖਿਆ ਹੈ।ਇਸ ਇਜਲਾਸ ਵਿੱਚ ਸਮੂਹ ਮੈਂਬਰ ਪੰਚਾਇਤ,ਮੋਹਤਵਾਰ ਤੇ ਪੰਤਵੰਤੇ ਸੱਜਣ ਸਨ।
 

ਮਨਜੀਤ ਸਿੰਘ ਸਿੰਘਮ ਨੇ ਐਡੀਸ਼ਨਲ ਐਸ ਐਚ ਉ ਵਜੋਂ ਚਾਰਜ ਸੰਭਾਲਿਆ

ਲੁਧਿਆਣਾ 28 ਫਰਵਰੀ (ਨਸੀਬ ਸਿੰਘ ਵਿਰਕ) ਥਾਣਾ ਹੰਬੜਾ ਚ ਚੌਕੀਂ ਇੰਚਾਰਜ  ਵਜੋ ਸੇਵਾ ਨਿਭਾ ਚੁੱਕੇ ਸ: ਮਨਜੀਤ ਸਿੰਘ ਸਿੰਘਮ ਨੇ  ਅੱਜ ਥਾਣਾ ਹੈਬੋਵਾਲ ਵਿਖੇ  ਐਡੀਸ਼ਨਲ ਐਸ ਐਚ ਉ ਵਜੋਂ  ਚਾਰਜ ਸੰਭਾਲਿਆ ਇਸ ਸਮੇਂ  ਇੰਨਾ ਨੂੰ ਜੀ ਆਇਆਂ ਆਖਦੇ ਹੋਏ ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰਾ ਨੇ ਸਵਾਗਤ ਕੀਤਾ ਅਤੇ  ਕਿਹਾ ਕਿ  ਸ: ਸਿੰਘਮ ਨੇ ਪਹਿਲਾ ਹੰਬੜਾ ਵਿਖੇ ਪੂਰੀ ਤਨਦੇਹੀ ਨਾਲ ਡਿਊਟੀ ਕੀਤੀ ਹੈ ਅਤੇ ਗਲਤ ਅਨਸਰਾਂ ਨੂੰ ਕੁਸ਼ਕਣ ਨਹੀ ਦਿੱਤਾ ਇੰਨਾ ਦੀ ਇਸ ਫਿਤਰਤ ਕਾਰਣ ਹੁਣ ਹੈਬੋਵਾਲ ਦੇ ਲੋਕਾਂ ਚ ਵੀ ਖੁਸ਼ੀ ਦੀ ਲਹਿਰ ਹੈ ਕਿਉ ਕਿ ਹੁਣ ਸਭ ਨੂੰ ਆਸ ਹੈ ਕਿ ਹੈਬੋਵਾਲ ਦੇ ਗਲਤ ਅਨੁਸਰਾਂ ਨੂੰ ਵੀ ਹੁਣ ਠੱਲ ਪਏਗੀ । ਇਸ ਸਮੇਂ ਮਨਜੀਤ ਸਿੰਘ ਸਿੰਘਮ ਨੇ ਕਿਹਾ ਕਿ ਪੂਰੀ ਇਮਨਦਾਰੀ ਅਤੇ ਲਗਨ ਨਾਲ ਹੁਣ ਤੱਕ ਆਪਣੀ ਡਿਊਟੀ ਕਰਦਾ ਆਇਆਂ ਹਾਂ ਅਤੇ ਅੱਗੇ ਵੀ ਇਸ ਨੂੰ ਇਸੇ ਤਰ੍ਹਾ ਨਿਰਵਿਘਨ ਜਾਰੀ ਰੱਖਾਗਾਂ ।

ਆਮ ਆਦਮੀ ਪਾਰਟੀ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ

ਲੁਧਿਆਣਾ, 27 ਫਰਵਰੀ  ਗਰੈਂਡ ਮੈਨਰ ਹੋਮ ਮਾਮਲੇ ’ਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਅੱਜ ਆਮ ਆਦਮੀ ਪਾਰਟੀ ਵੱਲੋਂ ਜ਼ੋਨ ਇੰਚਾਰਜ ਗੁਰਦਿੱਤ ਸਿੰਘ ਸੇਖੋਂ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਧਰਨੇ ਤੋਂ ਬਾਅਦ ਡੀਸੀ ਰਾਹੀਂ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਭੇਜਿਆ, ਜਿਸ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮੰਤਰੀ ਮੰਡਲ ’ਚੋਂ ਬਾਹਰ ਕਰਨ ਤੇ ਆਤਮ ਨਗਰ ਤੋਂ ਕਾਂਗਰਸੀ ਉਮੀਦਵਾਰ ਰਹੇ ਕਮਲਜੀਤ ਸਿੰਘ ਕੜਵਲ ਸਮੇਤ ਤਿੰਨ ਉੱਚ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ।
‘ਆਪ’ ਦੇ ਜ਼ਿਲ੍ਹਾ ਪ੍ਰਧਾਨ ਭੋਲਾ ਗਰੇਵਾਲ ਨੇ ਕਿਹਾ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪੰਜਾਬ ਤੇ ਦੇਸ਼ ਦੀ ਜਨਤਾ ਨਾਲ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦੇ ਵਾਅਦੇ ਨੂੰ ਪੂਰਾ ਕਰਦੇ ਹੋਏ ਮੰਤਰੀ ਆਸ਼ੂ ਨੂੰ ਬਰਖ਼ਾਸਤ ਕਰਨਾ ਚਾਹੀਦਾ ਹੈ ਅਤੇ ਸਾਥੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਸ੍ਰੀ ਸੇਂਖੋਂ ਨੇ ਕਿਹਾ ਕਿ ਘੁਟਾਲੇ ਦਾ ਪਰਦਾਫਾਸ਼ ਹੋਣ ਦੇ ਏਨੇ ਦਿਨਾਂ ਬਾਅਦ ਵੀ ਕੋਈ ਕਾਰਵਾਈ ਨਾ ਕਰਨਾ ਕਾਂਗਰਸ ਸਰਕਾਰ ਦੀ ਪੋਲ ਖੋਲ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਹੋ ਰਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਗਲਤ ਮੰਤਰੀ ਦਾ ਸਾਥ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਦੋਸ਼ੀ ਪਾਏ ਜਾਣ ਵਾਲੇ ਮੰਤਰੀ ਤੋਂ ਲੈ ਕੇ ਸੰਤਰੀ ਤੱਕ ਸਭ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ, ਪਰ ਕਈ ਦਿਨ ਬੀਤਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ, ਜਿਸ ਤੋਂ ਕਾਂਗਰਸ ਦੀ ਅਸਲੀਅਤ ਸਾਹਮਣੇ ਦਿਖ ਰਹੀ ਹੈ। ਪੁਲੀਸ ਦੇ ਇਕ ਅਧਿਕਾਰੀ ਨੇ ਇਸ ਸਬੰਧੀ ਜੇਕਰ ਸਹੀ ਰਿਪੋਰਟ ਬਣਾ ਦਿੱਤੀ ਤਾਂ ਉਸ ਨੂੰ ਫੋਨ ’ਤੇ ਸ਼ਰੇਆਮ ਧਮਕੀਆਂ ਦੇ ਰਹੇ ਹਨ। ਇਸ ਮੌਕੇ ਅਹਿਬਾਬ ਸਿੰਘ ਗਰੇਵਾਲ, ਸਰੁੇਸ਼ ਗੋਇਲ ਰਣਜੀਤ ਸਿੰਘ ਧਮੋਟ, ਹਰਨੇਕ ਸੇਖੋਂ, ਅਮਨ ਮੋਹੀ, ਰਵਿੰਦਰਪਾਲ ਸਿੰਘ ਪਾਲੀ, ਜੀਵਨ ਸਿੰਘ, ਪੁਨੀਤ ਸਾਹਨੀ ਸਮੇਤ ਕਈ ਆਗੂ ਮੌਜੂਦ ਸਨ।

 

ਪੁਰਾਣੇ ਕਬੱਡੀ ਖਿਡਾਰੀਆਂ ਚ ਲੋਕ ਪ੍ਰਰੀਏ ਬਣਿਆ ਦਲਜਿੰਦਰ ਸਿੰਘ ਸਮਰਾ

ਮਾਂ ਖੇਡ ਕਬੱਡੀ ਦੇ ਉਹ ਪੁਰਾਣੇ ਹੀਰੇ ਜਿੰਨਾ ਦੇ ਨਾਮ ਦਾ ਕਦੇ ਸਿੱਕਾ ਚੱਲਿਆ ਕਰਦਾ ਸੀ ਪਰ ਅੱਜ ਆਪਣੀਆਂ ਉਮਰਾਂ  ਦੇ ਹਿਸਾਬ ਨਾਲ ਉਹ ਸਿਰਫ ਮਾਂ ਖੇਡ ਕਬੱਡੀ ਦੇ ਦਰਸ਼ਕ ਬਣ ਕੇ ਰਿਹ ਚੁੱਕੇ ਹਨ ਪਰ ਅਜਿਹੇ ਪੁਰਾਣੇ ਹੀਰਿਆ ਨੂੰ ਅੱਜ ਵੀ ਬਣਦਾ ਰੁਤਬਾ ਦੇਕੇ  ਗੱਡੀਆ ,ਮੋਟਰਸਾਈਕਲ ,ਦੇਸ਼ੀ ਘੀ ਦੇ ਟੀਨਾ ਨਾਲ ਸਨਮਾਨਿਤ ਕਰਦੇ ਆਏ ਹਨ ਜਿਲ•ਾ ਲੁਧਿਆਣਾ ਦੇ ਪਿੰਡ ਗੋਰਸੀਆ ਮੱਖਣ ਦੇ ਉੱਘੇ ਸਮਾਜਸੇਵੀ ਸ: ਦਲਜਿੰਦਰ ਸਿੰਘ ਸਮਰਾ (ਯੂਕੇ) ਵਾਲੇ  ਜਿੰਨਾ ਨੇ ਜਿੱਥੇ ਪੁਰਾਣੇ ਕਬੱਡੀ ਖਿਡਾਰੀਆ ਦਾ ਮਾਣ ਕਰਦੇ ਹੋਏ ਵਾਅ ਵਾਅ ਖੱਟੀ ਹੈ ਉੱਥੇ ਹੀ  ਆਪਣੇ ਪਿੰਡ ਦੇ ਹਰ ਲੋੜਵੰਦ ਪਰਿਵਾਰ ਦੀ ਬਾਂਹ ਵੀ ਫੜੀ ਹੈ , ਬੱਚਿਆ ਨੂੰ ਹਰ ਵਰ•ੇ ਸਾਈਕਲ ਤਕਸੀਮ ਕੀਤੇ ਹਨ  , ਪਿੰਡ ਗੋਰਸੀਆ ਮੱਖਣ  ਦੀ ਧਰਮਸ਼ਾਲਾ ਦੇ ਕੰਮਾਂ ਲਈ ਰਾਸ਼ੀ ਭੇਂਟ ਕੀਤੀ ਹੈ । ਅੱਜ ਜਿੱਥੇ ਗਰੀਬ ਪਰਿਵਾਰਾ , ਸਕੂਲੀ ਬੱਚਿਆ ਅਤੇ ਪੁਰਾਣੇ ਖਿਡਾਰੀਆ ਦੀ ਜੁਬਾਨ ਤੇ ਦਲਜਿੰਦਰ ਸਿੰਘ ਸਮਰੇ ਦਾ ਨਾਮ ਬੋਲਦਾ ਹੈ ਉੱਥੇ ਹੀ ਆਂਗਣਵਾੜੀ ਪਿੰਡ ਬਿਰਕ ਦੇ ਛੋਟੇ ਛੋਟੇ ਬੱਚੇ ਵੀ ਆਂਗਣਵਾੜੀ ਸੈਂਟਰ ਚ ਸਮਰਾ ਪਰਿਵਾਰ ਵੱਲੋਂ ਦਿੱਤੇ ਹਜਾਰਾ ਰੁਪਏ ਦੇ ਖਿਡਾਉਣਿਆ ਨਾਲ ਖੇਡਕੇ ਮਨ ਪਰਚਾਵਾ ਕਰ ਰਹੇ ਹਨ ।  

ਸਤਿਕਾਰਯੋਗ ਮਾਤਾ ਸੁਰਿੰਦਰ ਕੌਰ ਪਤਨੀ ਸ: ਪਰਮਜੀਤ ਸਿੰਘ ਸਲੇਮਪੁਰਾ ਨੂੰ ਵੱਖ-ਵੱਖ ਆਗੂਆ ਨੇ ਭੇਂਟ ਕੀਤੇ ਸਰਧਾਂ ਦੇ ਫੁੱਲ

ਚੌਕੀਮਾਨ 26 ਫਰਵਰੀ  (ਨਸੀਬ ਸਿੰਘ ਵਿਰਕ) ਬੀਤੇ ਦਿਨੀ ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰਾ  ਦੇ ਸਤਿਕਾਰਯੋਗ ਮਾਤਾ ਸੁਰਿੰਦਰ ਕੌਰ ਪਤਨੀ ਸ: ਪਰਮਜੀਤ ਸਿੰਘ ਆਪਣੇ ਸਵਾਸਾ ਦੀ ਪੂੰਜੀ ਸੰਪੂਰਨ ਕਰਦੇ ਸਦੀਵੀਂ ਵਿਛੋੜਾ ਦੇ ਗਏ ਸਨ ਜਿੰਨਾ ਦੀ ਆਤਮਿਕ ਸ਼ਾਂਤੀ ਲਈ ਰੱਖੇ  ਆਖੰਡ ਪਾਠ ਦੇ ਭੋਗ ਪਾਏ ਗਏ । ਇਸ ਸਮੇਂ ਪੀ ਪੀ ਸੀ ਸੀ ਮੈਂਬਰ ਸ: ਮਨਜੀਤ ਸਿੰਘ ਹੰਬੜਾਂ ,ਹਰਮਿੰਦਰ ਸਿੰਘ ਗਿੱਲ ,  ਗੁਰੇਤਜ ਸਿੰਘ ਗਿੱਲ , ਅਵਤਾਰ ਸਿੰਘ ਤਾਰੀ ,  ਇਕਬਾਲ ਸਿੰਘ ਗਿੱਲ , ਅਰਸ਼ ਭੰਦੋਲ ,  ਸਾਬਕਾ ਵਿਧਾਇਕ  ਹਲਕਾ ਗਿੱਲ ਦਰਸ਼ਨ ਸਿੰਘ ਸਿਵਾਲਿਕ ਯੂਥ ਅਕਾਲੀ ਆਗੂ ਹਰਵੀਰ ਸਿੰਘ ਇਆਂਲੀ, ਇੰਦਰਜੀਤ ਸਿੰਘ ਸਰਪੰਚ ਸਲੇਮਪੁਰਾ, ਲੱਕੀ ਸਰਪੰਚ ਖਹਿਰਾ,  ਕਰਮਜੀਤ ਸਿੰਘ ਮਲਕਪੁਰ,  ਕੁਲਦੀਪ ਸਿੰਘ ਖੰਗੂੜਾ, ਬਲਾਕ ਸੰਮਤੀ ਮੈਂਬਰ ਮਲਕੀਤ ਸਿੰਘ , ਜਗਜੀਵਨ ਝੱਜ ,  ਬਲਾਕ ਸੰਮਤੀ ਮੈਂਬਰ ਸੋਨੀ ਧਾਲੀਵਾਲ ,ਗੁਰਦੀਪ ਮੱਲਣ ,ਜੈਨ ਸਟੋਰੀ ਹੰਬੜਾ ,ਸੰਤੋਖ ਸਿੰਘ ਹੀਰਾ ਆਦਿ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਚ ਨਤਮਸਤਕ ਹੁੰਦੇ ਹੋਏ ਸਰਧਾ ਦੇ ਫੁੱਲ਼ ਭੇਂਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸ਼ਾਂਝਾ ਕੀਤਾ ।  ਇਸ ਸਮੇਂ ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰਾ ਨੇ  ਦੁੱਖ ਦੀ ਘੜੀ ਚ ਸ਼ਰੀਕ ਹੋਣ ਵਾਲੇ ਪੱਤਵੰਤਿਆ ਦਾ ਧੰਨਵਾਦ ਕੀਤਾ ।

ਛੇੜਛਾੜ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲੀ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਰੋਸ ਪ੍ਰਦਰਸ਼ਨ

ਲੁਧਿਆਣਾ, 23 ਫਰਵਰੀ ਪਿੰਡ ਸੰਗੋਵਾਲ ’ਚ ਬੀਤੇ ਦਿਨ ਦੋ ਨੌਜਵਾਨਾਂ ਵੱਲੋਂ ਕੀਤੀ ਗਈ ਛੇੜਛਾੜ ਤੋਂ ਬਾਅਦ ਖੁਦਕੁਸ਼ੀ ਕਰਨ ਵਾਲੀ ਲੜਕੀ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਅੱਜ ਲੁਧਿਆਣਾ ਵਿੱਚ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨੇ ਐੱਸਐੱਚਓ ਅਤੇ ਜਿਸ ਘਰ ’ਚ ਲੜਕੀ ਕੰਮ ਕਰਦੀ ਸੀ, ਦੇ ਮਾਲਕ ਵਿਰੁੱਧ ਵੀ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਏਡੀਸੀਪੀ-2 ਅਨੁਸਾਰ ਐੱਸਐੱਚਓ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਨੇੜਲੇ ਪਿੰਡ ਸੰਗੋਵਾਲ ਵਿੱਚ ਦੋ ਕੁ ਦਿਨ ਪਹਿਲਾਂ ਬਿੱਕਰ ਸਿੰਘ ਨਾਂ ਦੇ ਵਿਅਕਤੀ ਦੇ ਘਰ ਕੰਮ ਕਰਦੀ ਦਲਿਤ ਲੜਕੀ ਨੇ ਰਸਤੇ ਵਿੱਚ ਦੋ ਨੌਜਵਾਨਾਂ ਵੱਲੋਂ ਕੀਤੀ ਗਈ ਛੇੜਛਾੜ ਤੋਂ ਬਾਅਦ ਘਰ ਜਾ ਕੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ ਸੀ। ਇਹ ਵੀ ਪਤਾ ਲੱਗਾ ਹੈ ਕਿ ਲੜਕੀ ਨੇ ਕਥਿਤ ਤੌਰ ’ਤੇ ਇਸ ਸਬੰਧੀ ਆਪਣੇ ਮਾਲਕ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਦੱਸਿਆ ਸੀ। ਪਰਿਵਾਰਕ ਮੈਂਬਰਾਂ ਨੇ ਬੇਇੱਜ਼ਤੀ ਹੋਣ ਤੋਂ ਡਰਦਿਆਂ ਇਸ ਦੀ ਸੂਚਨਾ ਪੁਲੀਸ ਨੂੰ ਨਹੀਂ ਦਿੱਤੀ ਸੀ। ਲੜਕੀ ਨੇ ਜ਼ਲਾਲਤ ਨਾ ਝੱਲਦਿਆਂ ਆਪਣੀ ਜਾਨ ਦੇ ਦਿੱਤੀ। ਇਸ ਸਬੰਧੀ ਪੁਲੀਸ ਨੇ ਭਾਵੇਂ ਛੇੜਛਾੜ ਕਰਨ ਵਾਲੇ ਨੌਜਵਾਨਾਂ ਜਗਦੀਪ ਸਿੰਘ ਅਤੇ ਗੁਰਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਲੋਕਾਂ ਨੇ ਮਕਾਨ ਮਾਲਕ ਬਿੱਕਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਲੜਕੀ ਦੇ ਰਿਸ਼ਤੇਦਾਰਾਂ ਦਾ ਕਹਿਣਾ ਸੀ ਕਿ ਜਦੋਂ ਉਹ ਪੁਲੀਸ ਸਟੇਸ਼ਨ ਗਏ ਤਾਂ ਉੱਥੇ ਮੌਜੂਦ ਐੱਸਐੱਚਓ ਨੇ ਵੀ ਆਪਣੇ ਅਹੁਦੇ ਦਾ ਰੋਅਬ ਦਿਖਾਉਂਦਿਆਂ ਉਨ੍ਹਾਂ ਨੂੰ ਝਿੜਕਣਾ ਸ਼ੁਰੂ ਕਰ ਦਿੱਤਾ। ਮਜਬੂਰ ਹੋ ਕੇ ਉਨ੍ਹਾਂ ਨੂੰ ਅੱਜ ਲੜਕੀ ਦੀ ਲਾਸ਼ ਰੱਖ ਕੇ ਰੋਸ ਧਰਨਾ ਦੇਣਾ ਪਿਆ ਹੈ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਤਰਸੇਮ ਜੋਧਾਂ ਨੇ ਕਿਹਾ ਕਿ ਲੜਕੀ ਅਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ 11 ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਗਈ ਹੈ। ਇਸ ਕਮੇਟੀ ਵੱਲੋਂ ਜਿੱਥੇ ਐੱਸਐੱਚਓ ਵਿਰੁੱਧ ਕਾਰਵਾਈ ਮੰਗੀ ਗਈ ਹੈ ਉੱਥੇ ਮਾਲਕ ਵਿਰੁੱਧ ਮਾਮਲਾ ਦਰਜ ਕਰਨ ਦੇ ਨਾਲ-ਨਾਲ ਪਰਿਵਾਰ ਦੀ ਬਣਦੀ ਸਹਾਇਤਾ ਕਰਨ ਦੀ ਵੀ ਗੱਲ ਕੀਤੀ ਹੈ। ਸ੍ਰੀ ਜੋਧਾਂ ਨੇ ਕਿਹਾ ਕਿ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਕਾਨੂੰਨ ਬਣਨੇ ਚਾਹੀਦੇ ਹਨ ਤਾਂ ਜੋ ਧੀਆਂ ’ਤੇ ਹੋ ਰਹੇ ਜ਼ੁਲਮਾਂ ਨੂੰ ਨੱਥ ਪਾਈ ਜਾ ਸਕੇ। ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਦਿਵਾਉਣ ਦਾ ਪੂਰਾ ਭਰੋਸਾ ਦਿੱਤਾ।
ਮੌਕੇ ’ਤੇ ਪੁੱਜੇ ਪੁਲੀਸ ਅਧਿਕਾਰੀਆਂ ਨੇ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਐੱਸਐੱਚਓ ਅਤੇ ਮਕਾਨ ਮਾਲਕ ਵਿਰੁੱਧ ਬਣਦੀ ਕਾਰਵਾਈ ਦਾ ਭਰੋਸਾ ਦੇ ਕੇ ਧਰਨਾ ਚੁਕਵਾ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਲੜਕੀ ਦਾ ਸਸਕਾਰ ਐਤਵਾਰ ਨੂੰ ਪਿੰਡ ’ਚ ਕੀਤਾ ਜਾਵੇਗਾ।
ਏਡੀਸੀਪੀ-2 ਜਸਕਰਨ ਸਿੰਘ ਤੇਜਾ ਨੇ ਕਿਹਾ ਕਿ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਦੀ ਮੰਗ ’ਤੇ ਐੱਸਐੱਚਓ ਨੂੰ ਲਾਈਨਹਾਜ਼ਰ ਕਰ ਦਿੱਤਾ ਗਿਆ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁੱਛ-ਪੜਤਾਲ ਲਈ ਮਕਾਨ ਮਾਲਕ ਦਾ ਨਾਂ ਵੀ ਇਸ ਵਿੱਚ ਸ਼ਾਮਲ ਕਰ ਲਿਆ ਗਿਆ ਹੈ।