ਮੱੁਖ ਮੰਤਰੀ ਵੱਲੋ ਮੁਆਫੀ ਯੂਨਿਟ ਦੀ ਸਰਤ ਹਟਾਉਣ ਦੇ ਬਾਵਜੂਦ ਵੀ ਦਲਿਤ ਵਰਗ ਨੂੰ ਆਏ ਹਜਾਰਾ ਰੁਪਏ ਦੇ ਬਿੱਲ।

ਕਾਉਂਕੇ ਕਲਾਂ, 2 ਮਾਰਚ  ( ਜਸਵੰਤ ਸਿੰਘ ਸਹੋਤਾ)-ਪੰਜਾਬ ਸੂਬੇ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਬੀਤੇ ਦਿਨੀ ਆਪਣੇ ਮੰਤਰੀ ਮੰਡਲ ਦੀ ਬੈਠਕ ਦੌਰਾਨ ਸੂਬੇ ਦੇ ਸਮੂਹ ਦਲਿਤ ਵਰਗ ਨੂੰ ਦਿੱਤੀ ਜਾਣ ਵਾਲੀ ਬਿਜਲੀ ਮੁਆਫੀ ਦੀ ਸਰਤ ਹਟਾਉਣ ਦੇ ਕੀਤੇ ਐਲਾਨ ਦੀ ਅੱਜ ਉਸ ਸਮੇ ਫੂਕ ਨਿਕਲੀ ਜਦੋ ਸਮੂਹ ਦਲਿਤਾ ਨੂੰ ਪਹਿਲਾ ਦੀ ਤਰਾਂ ਹਜਾਰਾ ਰੁਪਏ ਦੇ ਵੱਡੇ ਬਿੱਲ ਆਏ ਤੇ ਉਨਾ ਮੱੁਖ ਮੰਤਰੀ ਵੱਲੋ ਕੀਤੇ ਵਾਅਦੇ ਦੇ ਬਾਵਜੂਦ ਵੀ ਸਸਤੀ ਬਿਜਲੀ ਦਾ ਲਾਭ ਨਹੀ ਮਿਿਲਆ।ਅੱਜ ਪਿੰਡ ਕਾਉਂਕੇ ਕਲਾਂ ਵਿਖੇ ਬੇਜਮੀਨੇ ਕਿਸਾਨ ਮਜਦੂਰ ਕਰਜਾ ਮੁਕਤੀ ਮੋਰਚਾ ਦੇ ਕਨਵੀਨਰ ਸਤਪਾਲ ਸਿੰਘ ਦੇਹੜਕਾ ਨੇ ਹੋਰਨਾ ਦਲਿਤ ਆਗੂਆ ਦੀ ਮੌਜੂਦਗੀ ਵਿੱਚ ਅੱਜ ਪਾਵਰਕਾਮ ਵੱਲੋ ਭੇਜੇ ਹਜਾਰਾ ਰੁਪਏ ਦੇ ਬਿੱਲ ਵਿਖਾਉਦਿਆ ਕਿਹਾ ਕਿ ਸੂਬੇ ਦੀ ਸਰਕਾਰ ਵੱਲੋ ਆਪਣੇ ਚੋਣ ਮੈਨੀਫੈਸਟੋ ਦੌਰਾਨ ਵਾਅਦਾ ਕੀਤਾ ਸੀ ਕਿ ਸਰਕਾਰ ਬਨਣ ਤੇ ਦਲਿਤਾ ਨੂੰ ਬਿਨਾ ਕਿਸੇ ਸਰਤ ਬਿਜਲੀ ਮੁਆਫ ਮਿਲੇਗੀ ਪਰ ਸਰਕਾਰ ਬਣਦਿਆ ਹੀ ਉਕਤ ਵਾਅਦਾ ਹਵਾ ਵਿੱਚ ਛੱਡਿਆ ਤੀਰ ਬਣ ਗਿਆ ਤੇ ਗਰੀਬ ਵਰਗ ਨੂੰ ਹਜਾਰਾ ਰੁਪਏ ਦੇ ਬਿੱਲ ਆ ਰਹੇ ਹਨ।ਉਨਾ ਕਿਹਾ ਕਿ ਬੀਤੇ ਦਿਨੀ ਹੀ ਸੂਬੇ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਆਪਣੇ ਮੰਤਰੀ ਮੰਡਲ ਦੀ ਬੈਠਕ ਦੌਰਾਨ ਐਲਾਨ ਕੀਤਾ ਸੀ ਕਿ ਦਲਿਤਾ ਨੂੰ ਬਿਜਲੀ ਮੁਆਫੀ ਦੀ ਛੋਟ ਤੇ ਸਰਤ ਹਟਾਈ ਜਾ ਰਹੀ ਹੈ ਜਿਸ ਸਬੰਧੀ ਪਾਵਰਕਾਮ ਦੇ ਸਮੂਹ ਦਫਤਰਾ ਨੂੰ ਵੀ ਇਸ ਸਬੰਧੀ ਨੋਟੀਫਿਕੇਸਨ ਜਾਰੀ ਕਰ ਦਿੱਤਾ ਗਿਆ ਹੈ।ਕਨਵੀਨਰ ਦੇਹੜਕਾ ਨੇ ਦੱੁਖ ਪ੍ਰਗਟ ਕੀਤਾ ਕਿ ਮੱੁਖ ਮੰਤਰੀ ਦਾ ਇਹ ਬਿਆਨ ਆਉਣ ਵਾਲੀਆ ਲੋਕ ਸਭਾ ਚੋਣਾ ਨੂੰ ਮੱੁਖ ਰੱਖ ਕੇ ਵੋਟਾ ਹਾਸਿਲ ਦੇ ਮਕਸਦ ਨਾਲ ਦਿੱਤਾ ਗਿਆ ਹੈ ਤੇ ਸੂਬੇ ਦੇ ਸਮੂਹ ਦਲਿਤ ਭਾਈਚਾਰੇ ਦੀਆ ਭਾਵਨਾਵਾਂ ਨਾਲ ਖਿਲਵਾੜ ਵੀ ਕੀਤਾ ਗਿਆ ਹੈ।ਉਨਾ ਅੱਜ ਪਿੰਡ ਕਾਉਂਕੇ ਕਲਾਂ ਦੇ ਹੀ ਅਸੋਕ ਕੁਮਾਰ 14000 ਤੋ ਵੱਧ,ਸਰਦਾਰ ਕੌਰ 24000 ਤੋ ਵਧ,ਰਾਮ ਸਿੰਘ 33000 ਤੋ ਵੱਧ,ਚਰਨ ਸਿੰਘ 22000 ਤੋ ਵੱਧ ਗੁਰਦੇਵ ਸਿੰਘ 17000 ਤੋ ਵੱਧ ਸਮੇਤ ਹੋਰਨਾ ਬਿਜਲੀ ਖਪਤਕਾਰਾ ਦੇ ਬਿਜਲੀ ਦੇ ਬਿੱਲ ਵਿਖਾਉਦਿਆ ਕਿਹਾ ਕਿ ਇਹ ਗਰੀਬ ਦਿਹਾੜੀ ਕਰਕੇ ਟਾਈਮ ਪਾਸ ਕਰ ਰਹੇ ਹਨ ਪਰ ਇਹ ਕਿਵੇਂ ਇਨੇ ਵੱਡੇ ਬਿੱਲ ਦੇ ਸਕਦੇ ਹਨ।ਸਤਪਾਲ ਸਿੰਘ ਨੇ ਬਿਜਲੀ ਬਿੱਲਾ ਵਿੱਚ ਸਰਕਾਰ ਵੱਲੋ ਗਉ ਸੈੱਸ ਵਜੋ ਵਸੂਲੀ ਜਾ ਰਹੀ ਹਜਾਰਾ ਰੁੁਪਏ ਦੀ ਰਾਸੀ ਨੂੰ ਵੀ ਗਰੀਬ ਵਰਗ ਸਮੇਤ ਆਮ ਵਰਗ ਲਈ ਲੱਕ ਮਾਰੀ ਦੱਸਿਆ।ਉਨਾ ਦੱਸਿਆ ਕਿ ਇੱਕ ਬਿਜਲੀ ਬਿੱਲ ਵਿੱਚ 982 ਰੁਪਏ ਦੀ ਰਾਸੀ ਤਾਂ ਗਉ ਸੈੱਸ ਦੀ ਹੀ ਲਾਈ ਗਈ ਹੈ।ਸਤਪਾਲ ਨੇ ਇੱਕ ਬਿੱਲ ਇਹ ਵੀ ਵਿਖਾਇਆ ਜਿਸ ਵਿੱਚ ਖਪਤਕਾਰ ਦੀਆ 97 ਯੁਨਿਟਾ ਹੀ ਖਪਤ ਹੋਈਆ ਹਨ ਜਦਕਿ ਉਸ ਨੂੰ ਵੀ ਬਿਲ ਆਇਆ ਜਦਕਿ ਐਲਾਨ ਮੁਤਾਬਿਕ ਉਸ ਦੀ 200 ਯੁਨਿਟ ਤੋ ਖਪਤ ਘੱਟ ਹੈ ਤੇ ਉਸ ਨੂੰ ਬਿੱਲ ਨਹੀ ਆ ਸਕਦਾ।ਕਨਵੀਨਰ ਸੱਤਪਾਲ ਸਿੰਘ ਨੇ ਕਿਹਾ ਕਿ ਉਹ ਸਮੂਹ ਹਲਕੇ ਦੇ ਦਲਿੱੱੱਤ ਭਾਈਚਾਰੇ ਨੂੰ ਲੇ ਕੇ ਜਗਰਾਓ ਪਾਵਰਕਾਮ ਦਫਤਰ ਦਾ ਘਿਰਾਓ ਕਰਨਗੇ ਜਿਸ ਸਮੇ ਕਿਸੇ ਵੀ ਜਾਨੀ ਮਾਲੀ ਨੁਕਸਾਨ ਦੀ ਜਿੰਮੇਵਾਰ ਸਰਕਾਰ ਹੋਵੇਗੀ।ਇਸ ਸਬੰਧੀ ਜਦੋ ਜਗਰਾਓ ਹਲਕੇ ਦੇ ਇੰਚਾਰਜ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨਾਲ ਗੱਲ ਕੀਤੀ ਤਾ ਉਨਾ ਕਿਹਾ ਕਿ ਇਸ ਸਬੰਧੀ ਪਾਵਰਕਾਰਮ ਅਧਿਕਾਰੀ ਹੀ ਢੁਕਵਾਂ ਜਵਾਬ ਦੇ ਸਕਦੇ ਹਨ।