You are here

ਜਗਰਾਓਂ ਪੁਲਿਸ਼ ਨੇ ਵੱਡੀ ਮਾਤਰਾ ਵਿੱਚ ਨਸ਼ੇ ਦੀਆ ਗੋਲੀਆਂ ਫੜਿਆ-VIDEO

ਪੁਲਿਸ ਵੱਲੋਂ 80 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫਤਾਰ ਕੀਤੇ ਮੁੱਲਾਂ ਅਤੇ ਸੋਨੂੰ  

ਵੱਖ ਵੱਖ ਥਾਵਾਂ ਤੋਂ ਫੜੇ ਨਸ਼ਾ ਤਸਕਰਾਂ ਦੀ ਐਸ ਐਸ ਪੀ ਚਰਨਜੀਤ ਸਿੰਘ ਸੋਹਲ ਨੇ ਦਿਤੀ ਜਾਣਕਾਰੀ

ਜਗਰਾਓਂ, ਨਵੰਬਰ  2020-(ਸਤਪਾਲ ਸਿੰਘ ਦੇਹਰਕਾ/ ਮਨਜਿੰਦਰ ਗਿੱਲ) 

ਜਗਰਾਓਂ ਸੀਆਈਏ ਸਟਾਫ ਦੀ ਪੁਲਿਸ ਵੱਲੋਂ 80 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫਤਾਰ ਕੀਤੇ ਮੁੱਲਾਂ ਅਤੇ ਸੋਨੂੰ ਨੇ ਪੰਜਾਬ ਵਿਚ ਨਸ਼ੀਲੀਆਂ ਗੋਲੀਆਂ ਦਾ ਚੰਗਾ ਖਾਸਾ ਬਿਜਨਿਸ ਖੜ੍ਹਾ ਕਰ ਰੱਖਿਆ ਸੀ। ਦੋਵਾਂ ਨੇ ਜਿੱਥੇ ਰਾਜਸਥਾਨ ਦੇ 3 ਸ਼ਹਿਰਾਂ 'ਚ ਨਸ਼ੀਲੀਆਂ ਗੋਲੀਆਂ ਦਾ ਜਖੀਰਾ ਇਕੱਠਾ ਕਰਨ ਲਈ ਠਿਕਾਣੇ ਬਣਾ ਰੱਖੇ ਸਨ, ਉਥੇ ਪੰਜਾਬ ਭਰ ਵਿਚ ਸੈਂਕੜੇ ਛੋਟੇ ਛੋਟੇ ਤੋਂ ਲੈ ਕੇ ਵੱਡੇ ਵੱਡੇ ਸਮੱਗਲਰ ਇਸ ਧੰਦੇ ਨੂੰ ਚਲਾਉਣ ਲਈ ਆਪਣੇ ਨਾਲ ਜੋੜੇ ਹੋਏ ਸਨ।

ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਮੁੱਲਾਂ ਜੋ ਕਿ ਰਾਜਸਥਾਨ ਦੇ ਸਿਕਰੀ ਦਾ ਰਹਿਣ ਵਾਲਾ ਹੈ, ਨੇ ਯੂਪੀ ਦੇ ਮਾਧਪੁਰੀ 'ਚ ਰਹਿਣ ਵਾਲੇ ਸੋਨੂੰ ਨਾਲ ਮਿਲ ਕੇ ਰਾਜਸਥਾਨ ਦੇ ਜੈਪੁਰ, ਅਲਵਰ ਅਤੇ ਭਰਤਪੁਰ ਵਿਚ ਨਸ਼ੀਲੀਆਂ ਗੋਲੀਆਂ ਦਾ ਜਖੀਰਾ ਰੱਖਣ ਲਈ ਠਿਕਾਣੇ ਬਣਾਏ ਸਨ। ਪੰਜਾਬ ਤੋਂ ਡਿਮਾਂਡ ਆਉਣ 'ਤੇ ਇਨ੍ਹਾਂ ਠਿਕਾਣਿਆਂ ਤੋਂ ਮੁੱਲਾਂ ਗੋਲੀਆਂ ਦਾ ਜਖੀਰਾ ਲਗਜਰੀ ਗੱਡੀਆਂ ਅਤੇ ਆਲੀਸ਼ਾਨ ਸੂਟਕੇਸ ਵਿਚ ਲੈ ਕੇ ਸੋਨੂੰ ਤਕ ਪਹੁੰਚਾਉਂਦਾ ਸੀ, ਫਿਰ ਸੋਨੂੰ ਗੋਲੀਆਂ ਦੀ ਡਿਲਵਰੀ ਪੰਜਾਬ ਦੇ ਗਾਹਕਾਂ ਨੂੰ ਦੇਣ ਜਾਂਦਾ ਸੀ। ਇਸ ਤਰ੍ਹਾਂ ਦੋਵੇਂ ਪਿਛਲੇ ਲੰਮੇਂ ਸਮੇਂ ਤੋਂ ਇਹ ਕਾਰੋਬਾਰ ਕਰਦੇ ਆ ਰਹੇ ਸਨ। ਪੰਜਾਬ ਵਿਚ ਨਸ਼ੀਲੀ ਗੋਲੀਆਂ ਦੀ ਖਰੀਦ 'ਤੇ ਸਖ਼ਤੀ ਜ਼ਿਆਦਾ ਹੋਣ ਕਾਰਨ ਇਨ੍ਹਾਂ ਰਾਜਸਥਾਨ ਤੋਂ ਗੋਲੀਆਂ ਦਾ ਜਖੀਰਾ ਸ਼ੁਰੂ ਕੀਤਾ ਅਤੇ ਪੰਜਾਬ ਵਿਚ ਚੰਗੇ ਭਾਅ 'ਤੇ ਵੇਚ ਰਹੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਕਾਰੋਬਾਰ ਨਾਲ ਕਈ ਵੱਡੇ ਤਸਕਰਾਂ ਦੇ ਵੀ ਤਾਰ ਜੁੜਦੇ ਹਨ। ਇਸ 'ਤੇ ਵੀ ਪੁਲਿਸ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਦੋਵੇਂ ਹੀ ਡਰੱਗ ਮਨੀ ਨਾਲ ਐਸ਼ਪ੍ਰਸਤੀ ਅਤੇ ਲਗਜਰੀ ਜ਼ਿੰਦਗੀ ਜੀਣ ਦੇ ਆਦੀ ਹੋ ਚੁੱਕੇ ਹਨ। ਪੁਲਿਸ ਦਾ ਹੁਣ ਅਗਲਾ ਕਦਮ ਇਨ੍ਹਾਂ ਦੋਵਾਂ ਵੱਲੋਂ ਡਰੱਗ ਮਨੀ ਨਾਲ ਖਰੀਦੀ ਪ੍ਰਰਾਪਰਟੀ ਦੀ ਵੀ ਜਾਂਚ ਕਰਕੇ ਕੇਸਾਂ ਨਾਲ ਅਟੈਚ ਕਰੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਲਾਫ ਦਰਜ ਪਹਿਲੇ ਮੁਕੱਦਮਿਆਂ ਦੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ।