You are here

ਖੇਤੀਬਾੜੀ ਮਹਿਕਮੇ ਨੇ ਕਣਕਾਂ ਦੀਆਂ ਫਸਲਾਂ ਦਾ ਲਿਆ ਜਾਇਜਾ

ਜਗਰਾਓਂ, 7 ਫਰਵਰੀ (ਰਛਪਾਲ ਸਿੰਘ ਸ਼ੇਰਪੁਰੀ)। ਖੇਤੀਬਾੜੀ ਮਹਿਕਮੇ ਦੇ ਡਾ. ਬਲਵਿੰਦਰ ਸਿੰਘ ਅੱਜ ਆਪਣੀ ਟੀਮ ਸਮੇਤ ਹਲਕੇ ਦੇ ਦਰਜਨਾਂ ਪਿੰਡਾਂ ਵਿਚ ਗਏ। ਜਿਥੇ ਉਨ•ਾਂ ਮੀਂਹ ਦੇ ਨਾਲ ਹੋ ਰਹੀ ਗੜ•ੇਮਾਰੀ ਕਾਰਨ ਕਿਸਾਨਾਂ ਦੀਆਂ ਕਣਕਾਂ ਦੇ ਨੁਕਸਾਨ ਤੋਂ ਬਚਾਅ ਲਈ ਜਾਇਜਾ ਲਿਆ। ਉਨ•ਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਂਹ ਪੈਣ ਨਾਲ ਕਣਕਾਂ ਦਾ ਨੁਕਸਾਨ ਨਹੀ ਹੋਵੇਗਾ। ਕਿਉਂਕਿ ਮੀਂਹ ਦੀ 11 ਐਮਐਮ ਔਸਤਨ ਦਰਜ ਕੀਤੀ ਗਈ ਹੈ ਜੋ ਕਣਕ ਦੀ ਫ਼ਸਲ ਨੂੰ ਨੁਕਸਾਨ ਨਹੀ ਦੇਵੇਗੀ। ਉਨ•ਾਂ ਦੱਸਿਆ ਕਿ ਮੀਂਹ ਆਉਣ ਦੀ ਸਥਿਤੀ ਲਗਾਤਾਰ ਬਣੀ ਹੋਈ ਹੈ। ਜਿਆਦਾ ਮੀਂਹ ਆਉਣ ਨਾਲ ਸਬਜੀਆਂ, ਹਰਾ ਚਾਰਾ ਅਤੇ ਆਲੂਆਂ ਦੀ ਫ਼ਸਲ ਲਈ ਨੁਕਸਾਨ ਦੇਹ ਸਾਬਿਤ ਹੋ ਸਕਦਾ ਹੈ। ਮਾਹਿਰ ਟੀਮ ਨੇ ਕਿਸਾਨ ਧਰਮ ਸਿੰਘ ਚਚਰਾੜੀ ਦੀ ਖੇਤ ਵਿਚਲੀ ਕਣਕ ਦੀ ਫ਼ਸਲ ਦਾ ਨਿਰਿਖਣ ਕਰਨ ਤੇ ਦੱਸਿਆ ਕਿ ਉਨ•ਾਂ ਦੀ ਫ਼ਸਲ ਬਿਲਕੁਲ ਸਰੁੱਖਿਅਤ ਹੈ। ਇਸ ਮੌਕੇ ਰਮਿੰਦਰ ਸਿੰਘ,ਜਸਵਿੰਦਰ ਸਿੰਘ,ਸੁਖਵਿੰਦਰ ਸਿੰਘ ਆਦਿ ਮੌਜੂਦ ਸਨ।