ਸ਼ਹੀਦੇ ਆਜ਼ਮ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਭਾਰਤ ਪਾਕ ਸਰਹੱਦ ਤਕ ਸਾਈਕਲ ਰੈਲੀ ਰਵਾਨਾ

ਜਗਰਾਉ 22 ਮਾਰਚ(ਅਮਿਤਖੰਨਾ) ਸ਼ਹੀਦੇ ਆਜ਼ਮ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਜਗਰਾਓਂ ਪੁਲਿਸ ਵੱਲੋਂ ਆਯੋਜਿਤ ਦੋ ਰੋਜ਼ਾ ਸਾਈਕਲ ਰੈਲੀ ਅੱਜ ਸਵੇਰੇ ਰਵਾਨਾ ਹੋਈ। ਇਹ ਰੈਲੀ ਭਾਰਤ -ਪਾਕਿ ਸੀਮਾ ਹੁਸੈਨੀਵਾਲਾ ਫਿਰੋਜ਼ਪੁਰ ਵਿਖੇ ਸ਼ਹੀਦਾਂ ਦੀ ਸ਼ਹੀਦੀ ਸਮਾਰਕ ਤੇ ਕੱਲ੍ਹ ਸ਼ਹੀਦੀ ਦਿਹਾੜੇ 'ਤੇ ਨਤਮਸਤਕ ਹੋਵੇਗੀ। ਇਸ ਰੈਲੀ ਨੂੰ ਅੱਜ ਜਗਰਾਉਂ ਪੁਲਿਸ ਲਾਈਨ ਤੋਂ ਸ਼ਹੀਦ ਭਗਤ ਸਿੰਘ ਦੇ ਭਤੀਜੇ ਜ਼ੋਰਾਵਰ ਸਿੰਘ ਸੰਧੂ, ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ, ਆਈਜੀ ਐੱਸਪੀਐੱਸ ਪਰਮਾਰ, ਸੀ ਪੀ ਲੁਧਿਆਣਾ ਗੁਰਪ੍ਰੀਤ ਸਿੰਘ ਭੁੱਲਰ, ਡੀ ਸੀ ਵਰਿੰਦਰ ਸ਼ਰਮਾ ਤੇ ਐਸਐਸਪੀ ਡਾ ਕੇਤਨ ਪਾਟਿਲ ਬਾਲੀਰਾਮ ਵੱਲੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਸਾਈਕਲ ਰੈਲੀ ਵਿੱਚ ਜਿੱਥੇ ਜਗਰਾਓਂ ਪੁਲਿਸ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ ਉਥੇ ਜਵਾਨਾਂ ਤੋਂ ਇਲਾਵਾ ਆਮ ਲੋਕਾਂ ਨੇ ਵੀ ਰੈਲੀ ਦਾ ਹਿੱਸਾ ਬਣਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਹ ਸਾਈਕਲ ਰੈਲੀ ਜਗਰਾਉਂ ਤੋਂ ਵਾਇਆ ਮੋਗਾ ਕਰੀਬ ਸੌ ਕਿਲੋਮੀਟਰ ਦਾ ਪੈਂਡਾ ਤੈਅ ਕਰਦੀ ਹੋਈ ਬੁੱਧਵਾਰ ਸਵੇਰੇ ਹੁਸੈਨੀਵਾਲਾ ਸ਼ਹੀਦੀ ਸਮਾਰਕ 'ਤੇ ਪਹੁੰਚੇਗੀ, ਜਿੱਥੇ ਸਮੂਹ ਸਾਈਕਲਿਸਟ ਜਗਰਾਓਂ ਪੁਲਿਸ ਵੱਲੋਂ ਦੇਸ਼ ਦੇ ਮਹਾਨ ਯੋਧਿਆਂ ਨੂੰ ਸ਼ਰਧਾਂਜਲੀ ਭੇਂਟ ਕਰਨਗੇ। ਇਸ ਮੌਕੇ ਨਰੇਸ਼ ਵਰਮਾ ,ਰਾਜ ਕੁਮਾਰ ਭੱਲਾ, ਗੁਰਿੰਦਰ ਸਿੰਘ ਸਿੱਧੂ ,ਰਾਜਿੰਦਰ ਜੈਨ,  ਹਾਜ਼ਰ ਸੀ