ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 30 ਵਾਂ ਦਿਨ

ਮਾਨਵੀ ਫਰਜ਼ਾਂ ਲਈ, ਇਕ ਉਮੀਦ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠਦਾ ਹਾਂ-ਦੇਵ ਸਰਾਭਾ

ਮੁੱਲਾਂਪੁਰ ਦਾਖਾ 22 ਮਾਰਚ ( ਸਤਵਿੰਦਰ ਸਿੰਘ ਗਿੱਲ)-ਫਰੰਗੀਆਂ ਤੋਂ ਦੇਸ਼ ਦੀ ਗੁਲਾਮੀ ਵਾਲਾ ਜੂਲ਼ਾ ਗਲੋਂ ਲਾਹੁਣ ਲਈ ਆਪਾ ਨਿਛਾਵਰ ਕਰਨ ਵਾਲੇ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਦੇ ਮੁੱਖ ਚੌਕ, ਸਥਿੱਤ ਅੱਜ 30 ਵੇਂ ਦਿਨ ਸਹਿਯੋਗੀ ਸਾਥੀਆਂ ਰਾਜਦੀਪ ਸਿੰਘ ਜੰਡ,ਬਲਦੇਵ ਸਿੰਘ ਈਸ਼ਨਪੁਰ,   ਤਜਿੰਦਰ ਸਿੰਘ ਖੰਨਾ ਜੰਡ, ਜਰਨੈਲ ਸਿੰਘ ਜੰਡ,ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹੜਤਾਲ ‘ਤੇ ਬੈਠੇ ਸ੍ਰ: ਬਲਦੇਵ ਸਿੰਘ ‘ਦੇਵ ਸਰਾਭਾ’ ਨੇ ਪੰਜਾਬੀਆਂ ਖਾਸਕਰ ਪੰਥਕ ਅਖਵਾਉਦੀਆਂ ਧਿਰਾਂ ਨਾਲ ਨਿਰਾਜਗੀ ਜਾਹਰ ਕਰਦਿਆਂ ਕਿਹਾ ਕਿ ਕਹਿਣੀ ਤੇ ਕਰਨੀ ‘ਚ ਅੰਤਰ ਨਾ ਹੋਵੇ, ਸਾਡੇ ਪੁਰਖਿਆਂ ਦੀਆਂ ਸਿੱਖਿਆਵਾਂ ‘ਚ ਸਮਝਾਇਆ ਹੈ। ਵੱਡੇ ਕਾਰਜ਼ਾਂ ਲਈ ਵੱਡੇ ਉਪਰਾਲੇ ਕਰਨੇ ਪੈਂਦੇ ਨੇ, ਪਰ ਜਦੋਂ ਕੋਈ ਮੇਰੇ ਵਰਗਾ, ਜੋ ਸਧਾਰਣ ਕਿਰਤੀ ਪ੍ਰਵਾਰ ਨਾਲ ਸਬੰਧਿਤ ਹੋਵੇ, ਸੀਮਤ ਜਿਹੇ ਸਾਧਨਾਂ ਨਾਲ ਵੱਡੇ ਕਾਰਜ਼ਾਂ ਲਈ ਵੱਡਾ ਹੌਸਲਾ ਕੱਢੇ, ਹੌਸਲੇ ਦੇ ਨਾਲ-ਨਾਲ ਲਗਾਤਾਰ ਕਾਰਜ਼ਸ਼ੀਲ ਵੀ ਹੋਵੇ। ਤਾਂ ਕੀ ਸਭਨਾਂ ਦਾ ਫਰਜ਼ ਨਹੀਂ ਬਣਦਾ ਕਿ ਮੇਰੇ ਵਰਗੇ ਦਾ ਦੁੱਖ-ਸੁੱਖ ਪੁੱਛਣ? ਉਨਾਂ੍ਹ ਭਰੇ ਮਨ ਨਾਲ ਕਿਹਾ ਫੇਸਬੁੱਕੀ ਨੰੁਮਾ ਅਖੌਤੀ ਵਿਦਵਾਨ ਸ਼ੋਸ਼ਲ ਮੀਡੀਏ ‘ਤੇ ਦਾਅਵੇ-ਵਾਅਦਿਆਂ ਦੀਆਂ ਝੜੀਆਂ ਲਾਈ ਜਾਂਦੇ ਨੇ, ਪਰ ਸਹਿਯੋਗ ਦੇਣ ਲਈ ਇਕ ਬੰਦਾ ਤੱਕ ਨਹੀਂ ਭੇਜਦੇ ਕਿ ਉਹ ‘ਦੇਵ’ ਦੇ ਨਾਲ ਇਕ ਦਿਨ ਬੈਠ ਜਾਵੇ। ‘ਦੇਵ’ ਨੇ ਦਿਲੀ ਖਾਹਸ਼ ਦੱਸਦਿਆਂ ਕਿਹਾ, ਮੈਂ ਤਾਂ ਸਭਨਾਂ ਤੋਂ ਉਸਰੂ ਸਹਿਯੋਗ ਦੀ ਉਮੀਦ ਕਰਦਾ ਹਾਂ, ਦੂਜਾ ਉਸ ਸੁਲੱਖਣੀ ਘੜ੍ਹੀ ਦੀ ਉਡੀਕ ‘ਚ ਹਾਂ, ਕਿ ਕਦੋਂ ਉਹ ਖਬਰ ਕੰਨ੍ਹੀ ਪਵੇ ਕਿ ਸਜਾਵਾਂ ਪੂਰੀਆਂ ਕਰਕੇ ਜੋ ਬੰਦੀ ਸਿੰਘ ਅਜੇ ਵੀ ਜੇਲ੍ਹਾਂ ‘ਚ ਬੰਦ ਨੇ, ਉਹ ਰਿਹਾ ਹੋ ਗਏ ਹਨ। ਕਿਉਕਿ ਉਹ ਸਜਾਵਾਂ ਪੂਰੀਆਂ ਕਰ ਚੁੱਕੇ ਨੇ, ਉਨ੍ਹਾਂ ਦੇ ਵੀ ਪ੍ਰਵਾਰ ਨੇ, ਉਨ੍ਹਾਂ ਦੀ ਵੀ ਕੋਈ ਉਡੀਕ ਕਰਦਾ ਹੈ। ਕਦੇ ਇਮਾਨਦਾਰੀ ਨਾਲ ਸੋਚਣਾ ਚਾਹੀਦਾ ਹੈ ਕਿ ਇਕ ਦਿਨ ਪੱਖੇ ਤੋਂ ਬਿਨਾ ਗਰਮੀ ‘ਚ ਸਾਡਾ ਕੀ ਹਾਲ ਹੋ ਜਾਂਦਾ ਹੈ। ਪਰ ਉਹ ਬੰਦ ਕੋਠੜੀਆਂ ‘ਚ ਕਿਨ੍ਹੇ-ਕਿਨ੍ਹੇ ਸਾਲਾਂ ਤੋਂ, ਉਹ ਵੀ ਸਜਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ। ਇਸ ਲਈ ਮਾਨਵੀ ਫਰਜ਼ਾਂ ਲਈ ਸਾਨੂੰ ਸਭਨਾਂ ਨੂੰ ਇਸ ਕੰਮ ਲਈ ਪਹਿਲ ਕਰਨੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਮੇਰੀ ਕਿਸੇ ਬੰਦੀ ਸਿੰਘ ਨਾਲ ਰਿਸ਼ਤੇਦਾਰੀ ਜਾਂ ਯਾਰੀ ਨਹੀਂ, ਮੈਂ ਤਾਂ ਮਾਨਵੀ ਹੱਕਾਂ ਲਈ, ਇਕ ਪਾਸੇ ਹੋਇਆ ਭੁੱਖ ਹੜਤਾਲ ‘ਤੇ ਬੈਠਦਾ ਹਾਂ। ਇਕ ਉਮੀਦ ਨਾਲ ਕਿ ਸ਼ਾਸ਼ਨ/ਪ੍ਰਸ਼ਾਸ਼ਨ ਦਾ ਧਿਆਨ ਇਸ ਪਾਸੇ ਵੀ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਨਵੀ ਹੱਕਾਂ ਲਈ ਜੂਝਣਾ ਸਾਡਾ ਫਰਜ਼ ਹੈ, ਇਹ ਡਕੋਈ ਅਪਰਾਧ ਨਹੀ। ਅੱਜ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਇੰਦਰਜੀਤ ਸਿੰਘ ਸਹਿਜਾਦ,ਕੁਲਜੀਤ ਸਿੰਘ ਭੰਮਰਾ ਸਰਾਭਾ,ਮਨਪ੍ਰੀਤ ਸਿੰਘ ਜੋਨੂੰ ਸਰਾਭਾ,    ਕੁਲਜਿੰਦਰ ਸਿੰਘ ਬੌਬੀ ਸਹਿਯਾਦ, ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ,ਜਸਬੀਰ ਸਿੰਘ ਜੱਸਾ ਤਾਜਪੁਰ, ਢਾਡੀ ਕਰਨੈਲ ਸਿੰਘ ਛਾਪਾ, ਸਾਬਕਾ ਫੌਜੀ ਮੇਜਰ ਸਿੰਘ, ਸਰਾਭਾ,ਜਸਵਿੰਦਰ ਸਿੰਘ ਕਾਲਖ, ਹਰਦੀਪ ਸਿੰਘ ਮਹਿਮਾ ਸਿੰਘ ਵਾਲਾ, ਕਲਰਕ ਸੁਖਦੇਵ ਸਿੰਘ ਸਰਾਭਾ, ਕੈਪਟਨ ਰਾਮ ਲੋਕ ਸਿੰਘ ਸਰਾਭਾ, ਫੌਜੀ ਗਿਆਨ ਸਿੰਘ ਸਰਾਭਾ,ਮਨਜੀਤ ਸਿੰਘ ਸਰਾਭਾ, ਸੁਮਨਜੀਤ ਸਿੰਘ ਸਰਾਭਾ, ਬਲਵਿੰਦਰ ਸਿੰਘ ਸੁਧਾਰ,ਲੱਕੀ ਅੱਬੂਵਾਲ ਪਰਮਜੀਤ ਕੌਰ ਪਮਾਲ, ਸਰਬਜੀਤ ਕੌਰ ਘੁੰਗਰਾਣਾ, ਮਨਜੀਤ ਕੌਰ ਤਲਵੰਡੀ ਕਲਾਂ, ਰਣਜੀਤ ਕੌਰ ਹਲਵਾਰਾ ਆਦਿ ਨੇ ਵੀ ਹਾਜ਼ਰੀ ਭਰੀ।