ਗਾਰਡ ਨੂੰ ਬੰਦੀ ਬਣਾਕੇ ਏਟੀਐੱਮ ਪੁੱਟਣ ਵਾਲੇ ਤਿੰਨ ਲੁਟੇਰੇ ਪੁਲਿਸ ਨੇ ਕੀਤੇ ਕਾਬੂ

ਜਗਰਾਓਂ, (ਰਛਪਾਲ ਸਿੰਘ ਸ਼ੇਰਪੁਰੀ) ਕਸਬਾ ਸਿੱਧਵਾਂ ਬੇਟ ਵਿਖੇ ਆਈਸੀਆਈਸੀਆਈ ਬੈਂਕ ਦੇ ਸਕਿਉਰਟੀ ਗਾਰਡ ਨੂੰ ਹੱਥਿਆਰਾਂ ਦੀ ਨੌਕ 'ਤੇ ਬੰਦੀ ਬਣਾਕੇ ਨਕਾਬਪੋਸ਼ ਲੁਟੇਰੇ ਏ.ਟੀ.ਐਮ ਮਸ਼ੀਨ ਪੁੱਟ ਕੇ ਲੈ ਗਏ ਸਨ। ਪੁਲਿਸ ਨੇ ਕਾਰਵਾਈ ਕਰਦੇ ਹੋਏ ਤਿੰਨ ਲੁਟੇਰਿਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਕੁਝ ਨਕਦੀ ਦਾ ਬਰਾਮਦ ਕਰ ਲਈ ਹੈ ਪਰ ਗਿਰੋਹ ਦਾ ਸਰਗਨਾ ਅਤੇ ਕੁਝ ਹੋਰ ਲੁਟੇਰੇ ਬਾਕੀ ਨਕਦੀ ਸਮੇਤ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਵਰਿੰਦਰ ਸਿੰੰਘ ਬਰਾੜ ਨੇ ਦੱਸਿਆ ਕਿ ਥਾਣਾ ਸਿੱਧਵਾਂ ਬੇਟ ਵਿਖੇ ਆਈਸੀਆਈਸੀਆਈ ਬੈਂਕ ਦੇ ਸਕਿਉਰਟੀ ਗਾਰਡ ਨੂੰ ਬੰਦੀ ਬਣਾਕੇ ਏ.ਟੀ.ਐਮ ਤੋੜਨ ਸਬੰਧੀ ਦਰਜ ਮਾਮਲੇ ਨੂੰ ਲੈ ਕੇ ਪੁਲਿਸ ਟੀਮਾਂ ਵੱਲੋਂ ਤਰੁੰਤ ਕਾਰਵਾਈ ਕਰਦੇ ਹੋਏ ਘਟਨਾ ਵਾਪਰਨ ਤੋਂ ਕੁੱਝ ਹੀ ਘੰਟਿਆਂ ਬਾਅਦ 03 ਦੋਸ਼ੀਆਂ ਅਕਾਸ਼ਦੀਪ ਸਿੰਘ ਉਰਫ ਸਰਵਣ ਸਿੰਘ ਪੁੱਤਰ ਸੁਰਜਨ ਸਿੰਘ ਉਰਫ ਸੁਰਜੀ ਵਾਸੀ ਕੁਲ ਗਹਿਣਾ, ਕੁਲਵਿੰਦਰ ਸਿੰਘ ਉਰਫ ਕਿੰਦਰ ਪੁੱਤਰ ਬੂਟਾ ਸਿੰਘ ਵਾਸੀ ਅੱਕੂਵਾਲ, ਹਰਪਾਲ ਸਿੰਘ ਉਰਫ ਕਾਲੂ ਪੁੱਤਰ ਪਿਆਰਾ ਸਿੰਘ ਵਾਸੀ ਗੋਰਸੀਆਂ ਖਾਨ ਮੁਹੰਮਦ ਥਾਣਾ ਸਿੱਧਵਾਂ ਬੇਟ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ ਇੱਕ ਟੁੱਟੀ ਹੋਈ ਏ.ਟੀ.ਐਮ ਮਸ਼ੀਨ, ਇੱਕ ਟਰੈਕਟਰ ਸਵਰਾਜ, 67000 ਰੁਪਏ ਨਕਦ, ਇੱਕ ਬੇਸਬਾਲ, ਇੱਕ ਹਥੌੜਾ, ਇੱਕ ਕੋਹਾੜਾ, ਇੱਕ ਦਾਹ ਬਰਾਮਦ ਕਰ ਲਏ ਸਨ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਗਿਆ ਤਾਂ ਕਿ ਲੁੱਟ ਦੀ ਬਾਕੀ ਰਕਮ ਅਤੇ ਵਾਰਦਾਤ ਨੂੰ ਅੰਜਾਮ 'ਚ ਵਰਤੇ ਗਏ ਹੋਰ ਹਥਿਆਰ ਅਤੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਇਸ ਤੋ ਇਲਾਵਾ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਵੱਲੋ ਮੁਕੱਦਮਾਂ ਨੰਬਰ 180 ਮਿਤੀ 03/06/2018 ਅ/ਧ 302/307/427/148/149/120-ਬੀ ਆਈ.ਪੀ.ਸੀ ਥਾਣਾ ਸਿੱਧਵਾਂ ਬੇਟ ਵਿੱਚ ਭਗੌੜੇ ਦੋਸ਼ੀ ਜਸਵੀਰ ਸਿੰਘ ਉਰਫ ਜੱਸਾ ਪੁੱਤਰ ਬੂਟਾ ਸਿੰਘ ਵਾਸੀ ਅੱਕੂਵਾਲ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਮੁਕੱਦਮਾ ਨੰਬਰ 40 ਮਿਤੀ 27/02/2019 ਅ/ਧ 307/506/148/149 ਆਈ.ਪੀ.ਸੀ ਥਾਣਾ ਸਿੱਧਵਾਂ ਬੇਟ ਵਿੱਚ ਭਗੌੜੇ ਦੋਸ਼ੀ ਰਾਜਵਿੰਦਰ ਸਿੰਘ ਉਰਫ ਵੀਰੂ ਪੁੱਤਰ ਕੁਲਵੀਰ ਸਿੰਘ ਵਾਸੀ ਗੋਰਸੀਆਂ ਖਾਨ ਮੁਹੰਮਦ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਤਰਾਂ ਏ.ਐਸ.ਆਈ ਰਾਜਵਰਿੰਦਰਪਾਲ ਸਿੰਘ, ਇੰਚਾਰਜ ਪੁਲਿਸ ਚੌਕੀ ਗਾਲਿਬ ਕਲਾਂ ਨੇ ਦੌਰਾਨੇ ਗਸ਼ਤ ਦੋਸ਼ੀ ਰਾਜੂ ਸਿੰਘ ਉਰਫ ਕਾਕਾ ਪੁੱਤਰ ਮੁਨਸ਼ਾ ਸਿੰਘ ਵਾਸੀ ਪਿੰਡ ਕੰਨੀਆਂ ਹੁਸੈਨੀ ਪਾਸੋਂ ਸਵਾ 30 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕਰਕੇ ਉਸ ਵਿਰੁੱਧ ਮੁਕੱਦਮਾ ਨੰਬਰ 86 ਮਿਤੀ 12.04.2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਦਰ ਜਗਰਾਂਉ ਦਰਜ ਰਜਿਸਟਰ ਕੀਤਾ ਗਿਆ ਹੈ।