ਬਲੌਜ਼ਮਜ਼ ਦੇ ਪਰਿਆਂਸ਼ਪ੍ਰੀਤ ਵੱਲੋਂ ਇਕ ਹੋਰ ਮੀਲ ਪੱਥਰ ਸਥਾਪਿਤ

ਜਗਰਾਉ 3 ਮਾਰਚ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਖੇਡ ਜਗਤ ਵਿਚ ਚਮਕਦੇ ਸਿਤਾਰੇ ਪਰਿਆਂਸ਼ਪ੍ਰੀਤ ਜਮਾਤ ਗਿਆਰਵੀਂ (ਹਿਊਮੈਨਟੀਜ਼ ਗਰੁੱਪ) ਨੇ ਵਰਲਡ ਰੋਇੰਗ ਇੰਨਡੋਰ ਚੈਂਪੀਅਨਸ਼ਿਪ ਜੋ ਕਿ ਹੈਮਬਰਗ ਜਰਮਨੀ ਵਿਖੇ 26 ਫਰਵਰੀ ਨੂੰ ਆਨ-ਲਾਈਨ  ਹੋਈ ਸੀ। ਜਿਸ ਵਿਚ ਢੁੱਡੀਕੇ ਪਿੰਡ ਦੀ ਟੀਮ ਦੇ ਮੈਂਬਰ ਵਜੋਂ ਖੇਡਦਿਆਂ ਬਲੌਜ਼ਮਜ਼ ਦੇ ਪਰਿਆਂਸ਼ਪ੍ਰੀਤ ਨੇ ਮੀਲ ਪੱਥਰ ਸਥਾਪਿਤ ਕਰਦੇ ਹੋਏ ਪਹਿਲੇ ਦਸ ਟਾਪ ਖਿਡਾਰੀਆਂ ਵਿਚ ਆਪਣਾ ਨਾਮ ਦਰਜ ਕਰਦੇ ਹੋਏ ਆਪਣੇ ਮਾਪਿਆਂ ਅਧਿਆਪਕਾਂ ਅਤੇ ਸਕੂਲ ਦੇ ਨਾਮ ਨੂੰ ਰੌਸ਼ਨ ਕੀਤਾ। ਇਸ ਵਿਦਿਆਰਥੀ ਵੱਲੋ ਇਸੇ ਖੇਡ ਵਿਚ ਪਹਿਲਾਂ ਵੀ ਕਈ ਮੈਡਲ ਜਿੱਤੇ ਜਾ ਚੁੱਕੇ ਹਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਅਮਰਜੀਤ ਕੌਰ ਨਾਜ਼ ਨੇ ਬੱਚੇ ਦੇ ਪਿਤਾ ਸ. ਸੁਰਜੀਤ ਸਿੰਘ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਵੀ ਇਸ ਬੱਚੇ ਉੱਤੇ ਪੂਰਾ ਮਾਣ ਹੈ ਜਿਸਨੇ ਇਸ ਵਿਲੱਖਣ ਖੇਡ ਨੂੰ ਅਪਣਾਉਂਦੇ ਆਪਣੀ ਇਕ ਵੱਖਰੀ ਪਹਿਚਾਣ ਬਣਾ ਲਈ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹੋ ਜਿਹੇ ਵਿਦਿਆਰਥੀ ਤੋਂ ਪ੍ਰੇਰਿਤ ਹੋ ਕੇ ਪੜਾਈ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਮੱਲਾਂ ਮਾਰਨ ਦੀ ਜ਼ਰੂਰਤ ਹੈ। ਛੋਟੇ-ਛੋਟੇ ਖੇਡ ਮੈਦਾਨਾਂ ਤੋਂ ਖੇਡ ਕੇ ਪਰਿਆਂਸ਼ਪ੍ਰੀਤ ਅੱਜ ਵਿਦੇਸ਼ਾਂ ਵਿੱਚ ਆਪਣਾ ਨਾਮ ਬਣਾ ਰਿਹਾ ਹੈ। ਸਾਡੇ ਸਮਾਜ ਨੂੰ, ਸਾਡੇ ਦੇਸ਼ ਨੂੰ ਇਹੋ ਜਿਹੇ ਹੋਣਹਾਰ ਬੱਚਿਆਂ ਦੀ ਲੋੜ ਹੈ ਜੋ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਦੇ ਹੋਏ ਆਪਣੇ ਭਵਿੱਖ ਦਾ ਰਾਹ ਪੱਧਰਾ ਕਰ ਰਹੇ ਹਨ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ. ਮਨਪ੍ਰੀਤ ਸਿੰਘ ਬਰਾੜ, ਸ.ਅਜਮੇਰ ਸਿੰਘ ਰੱਤੀਆਂ ਅਤੇ ਸਮੂਹ ਸਟਾਫ਼ ਵੱਲੋਂ ਬੱਚੇ ਨੂੰ ਵਧਾਈ ਦਿੱਤੀ ਗਈ।