ਪਸ਼ੂਆ ਦੀਆ ਬਿਮਾਰੀਆ ਦੇ ਇਲਾਜ ਸਬੰਧੀ ਜਾਗਰੂਕਤਾ ਕੈਪ 16 ਮਾਰਚ ਨੂੰ

ਹਠੂਰ,14,ਮਾਰਚ-(ਕੌਸ਼ਲ ਮੱਲ੍ਹਾ)-ਪਸੂ ਪਾਲਣ ਵਿਭਾਗ ਪੰਜਾਬ ਦੀਆ ਹਦਾਇਤਾਂ ਅਨੁਸਾਰ ਡਾਇਰੈਕਟਰ ਪਸੂ ਪਾਲਣ ਵਿਭਾਗ ਲੁਧਿਆਣਾ ਅਤੇ ਐੱਸ ਵੀ ਓ ਜਗਰਾਓ ਦੀ ਅਗਵਾਈ ਹੇਠ ਵੈਟਰਨਰੀ ਹਸਪਤਾਲ ਪਿੰਡ ਰਸੂਲਪੁਰ (ਮੱਲ੍ਹਾ)ਵਿਖੇ ਪਸ਼ੂ ਪਾਲਣ ਸਬੰਧੀ ਜਾਗਰੂਕਤਾ ਕੈਪ 16 ਮਾਰਚ ਦਿਨ ਵੀਰਵਾਰ ਨੂੰ ਲਗਾਇਆ ਜਾ ਰਿਹਾ ਹੈ।ਇਸ ਕੈਪ ਸਬੰਧੀ ਜਾਣਕਾਰੀ ਦਿੰਦਿਆ ਡਾਕਟਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਪਸੂਆ ਨੂੰ ਗਰਮੀ ਦੇ ਮੌਸਮ ਵਿਚ ਹੋਣ ਵਾਲੀ ਬਿਮਾਰੀਆ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।ਬਿਮਾਰੀਆ ਤੋ ਬਚਾਉਣ ਸਬੰਧੀ ਵੱਖ-ਵੱਖ ਤਰ੍ਹਾ ਦੇ ਨੁਕਤੇ ਦੱਸੇ ਜਾਣਗੇ ਅਤੇ ਸਰਕਾਰ ਵੱਲੋ ਪਸੂ ਪਾਲਕਾ ਨੂੰ ਦਿੱਤੀਆ ਜਾ ਰਹੀਆ ਸਹੂਲਤਾ ਸਬੰਧੀ ਵੀ ਜਾਣੂ ਕਰਵਾਇਆ ਜਾਵੇਗਾ।ਉਨ੍ਹਾ ਸਮੂਹ ਪਿੰਡ ਦੇ ਪਸੂ ਪਾਲਕਾ ਨੂੰ ਇਸ ਕੈਪ ਦਾ ਲਾਹਾ ਪ੍ਰਾਪਤ ਕਰਨ ਲਈ ਕੈਪ ਵਿਚ ਪਹੁੰਚਣ ਦਾ ਸੱਦਾ ਦਿੱਤਾ।ਇਸ ਮੌਕੇ ਉਨ੍ਹਾ ਨਾਲ ਪ੍ਰਸ਼ੋਤਮ ਸਿੰਘ,ਅਮਨਿੰਦਰ ਸਿੰਘ,ਵੀ ਪੀ ਸੁਖਜਿੰਦਰ ਸਿੰਘ,ਨੀਲਾ ਸਿੰਘ,ਮਿੱਠਾ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਡਾਕਟਰ ਪ੍ਰਭਜੋਤ ਕੌਰ ਕੈਪ ਸਬੰਧੀ ਜਾਣਕਾਰੀ ਦਿੰਦੇ ਹੋਏ