ਟਰੱਕ ਉਪਰੇਟਰ ਖੁਦ ਹੀ ਬਣਾਉਣਗੇ ਪ੍ਰਬੰਧਕੀ ਕਮੇਟੀ

ਹਠੂਰ,14,ਮਾਰਚ-(ਕੌਸ਼ਲ ਮੱਲ੍ਹਾ)-ਟਰੱਕ ਯੂਨੀਅਨ ਹਠੂਰ ਦੀ ਪ੍ਰਧਾਨਗੀ ਨੂੰ ਲੈ ਕੇ ਅੱਜ ਯੂਥ ਆਗੂ ਮੇਹਰਦੀਪ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਇਕਾਈ ਪ੍ਰਧਾਨ ਹਰਜੀਤ ਸਿੰਘ ਦੀ ਅਗਵਾਈ ਹੇਠ ਟਰੱਕ ਉਪਰੇਟਰਾ ਦੀ ਮੀਟਿੰਗ ਹਠੂਰ ਵਿਖੇ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਯੂਥ ਆਗੂ ਮੇਹਰਦੀਪ ਸਿੰਘ,ਇਕਾਈ ਪ੍ਰਧਾਨ ਹਰਜੀਤ ਸਿੰਘ,ਗੁਰਚਰਨ ਸਿੰਘ ਹਠੂਰ ਅਤੇ ਬਿੱਕਰ ਸਿੰਘ ਹਠੂਰ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋ ਕਾਗਰਸ ਅਤੇ ਅਕਾਲੀ ਦਲ (ਬਾਦਲ) ਵੱਲੋ ਟਰੱਕ ਯੂਨੀਅਨ ਹਠੂਰ ਦਾ ਪ੍ਰਧਾਨ ਧੱਕੇ ਨਾਲ ਬਣਾਇਆ ਜਾਦਾ ਹੈ ਪਰ ਇਸ ਪ੍ਰਥਾ ਨੂੰ ਖਤਮ ਕਰਨ ਲਈ ਟਰੱਕ ਉਪਰੇਟਰਾ ਦੀ ਮੰਗ ਹੈ ਕਿ ਯੂਨੀਅਨ ਦੇ 204 ਟਰੱਕ ਉਪਰੇਟਰ ਖੁਦ ਹੀ 11 ਮੈਬਰਾ ਦੀ ਪ੍ਰਬੰਧਕੀ ਕਮੇਟੀ ਬਣਾਉਣਗੇ ਜਿਸ ਵਿਚ ਇੱਕ ਵਿਅਕਤੀ ਨੂੰ ਸਰਬਸਮੰਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ।ਉਨ੍ਹਾ ਕਿਹਾ ਕਿ ਅੱਜ ਇਲਾਕੇ ਦਾ ਇੱਕ ਆਗੂ ਸਾਨੂੰ ਬਿਨਾ ਸੂਚਿੱਤ ਕੀਤਿਆ ਆਪਣੀ ਮਰਜੀ ਨਾਲ ਟਰੱਕ ਯੂਨੀਅਨ ਹਠੂਰ ਦਾ ਧੱਕੇ ਨਾਲ ਪ੍ਰਧਾਨ ਬਣਨ ਲਈ ਬਾਹਰਲੇ ਵਿਅਕਤੀਆ ਨੂੰ ਨਾਲ ਲੈ ਕੇ ਯੂਨੀਅਨ ਤੇ ਕਬਜਾ ਕਰਨ ਆਇਆ ਸੀ ਜਿਸ ਦਾ ਅਸੀ ਸ਼ਖਤ ਵਿਰੋਧ ਕੀਤਾ ਅਤੇ ਹਠੂਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਹੌਲ ਨੂੰ ਸਾਂਤ ਕੀਤਾ।ਉਨ੍ਹਾ ਕਿਹਾ ਕਿ ਸਾਡੀ ਮੁੱਖ ਮੰਗ ਹੈ ਕਿ ਯੂਨੀਅਨ ਦਾ ਉਹ ਪ੍ਰਧਾਨ ਬਣਨਾ ਦਾ ਹੱਕਦਾਰ ਹੋਵੇਗਾ ਜਿਸ ਦਾ ਯੂਨੀਅਨ ਵਿਚ ਟਰੱਕ ਰਜਿਸਟਰਡ ਕੀਤਾ ਹੋਵੇ ਪਰ ਜੋ ਵਿਅਕਤੀ ਯੂਨੀਅਨ ਦਾ ਪ੍ਰਧਾਨ ਬਣਨਾ ਚਾਹੁੰਦਾ ਹੈ ਉਸ ਦਾ ਟਰੱਕ ਯੂਨੀਅਨ ਹਠੂਰ ਵਿਚ ਰਜਿਸਟਰਡ ਹੀ ਨਹੀ ਹੈ।ਉਨ੍ਹਾ ਕਿਹਾ ਕਿ ਜੇਕਰ ਯੂਨੀਅਨ ਵਿਚ ਧੱਕੇਸਾਹੀ ਕੀਤੀ ਗਈ ਤਾਂ ਅਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਖੁਦ ਮਿਲਾਗੇ।ਇਸ ਮੌਕੇ ਉਨ੍ਹਾ ਨਾਲ ਪਰਮਿੰਦਰ ਸਿੰਘ,ਅਵਤਾਰ ਸਿੰਘ,ਪਰਮਜੀਤ ਸਿੰਘ,ਕਮਲਜੀਤ ਸਿੰਘ,ਹਰਮੰਦਰ ਸਿੰਘ,ਪ੍ਰਗਟ ਸਿੰਘ,ਹਰਪ੍ਰੀਤ ਸਿੰਘ,ਗੁਰਦੀਪ ਸਿੰਘ,ਬਿੱਕਰ ਸਿੰਘ,ਸੁਰਜੀਤ ਸਿੰਘ,ਦਰਸਨ ਸਿੰਘ,ਜਗਰੂਪ ਸਿੰਘ,ਅਮਨਦੀਪ ਸਿੰਘ,ਕਾਲਾ ਸਿੰਘ,ਇੰਦਰਪਾਲ ਸਿੰਘ,ਰਣਜੀਤ ਸਿੰਘ,ਟਹਿਲ ਸਿੰਘ,ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਥਾਣਾ ਹਠੂਰ ਦੇ ਐਸ ਐਚ ਓ ਸਿਵ ਕੰਵਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਦੋਵਾ ਧਿਰਾ ਨੂੰ ਲੜਾਈ ਝਗੜੇ ਤੋ ਰੋਕਿਆ ਗਿਆ ਜੇਕਰ ਕੋਈ ਵੀ ਵਿਅਕਤੀ ਲੜਾਈ ਝਗੜਾ ਕਰਦਾ ਹੈ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਫੋਟੋ ਕੈਪਸ਼ਨ:- ਯੂਥ ਆਗੂ ਮੇਹਰਦੀਪ ਸਿੰਘ ਟਰੱਕ ਉਪਰੇਟਰ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ