ਹਠੂਰ,15,ਫਰਵਰੀ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਹਲਕਾ ਜਗਰਾਓ ਤੋ ਸ੍ਰੋਮਣੀ ਅਕਾਲੀ ਦਲ (ਬਾਦਲ)ਅਤੇ ਬਸਪਾ ਗਠਜੋੜ ਦੇ ਸਾਝੇ ਉਮੀਦਵਾਰ ਐਸ ਆਰ ਕਲੇਰ ਨੂੰ ਅੱਜ ਹਲਕੇ ਦੇ ਪਿੰਡ ਮੱਲ੍ਹਾ,ਰਸੂਲਪੁਰ,ਮਾਣੂੰਕੇ,ਨਵਾ ਡੱਲਾ,ਡਾਗੀਆ ਆਦਿ ਪਿੰਡਾ ਵਿਚ ਲੱਡੂਆ ਨਾਲ ਤੋਲਿਆ ਗਿਆ।ਇਸ ਮੌਕੇ ਉਨ੍ਹਾ ਨਾਲ ਵਿਸ਼ੇਸ ਤੌਰ ਤੇ ਪਹੁੰਚੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦੇ ਓ ਐਸ ਡੀ ਬਗੀਰਥ ਸਿੰਘ ਗਿੱਲ ਲੋਪੋ ਨੇ ਕਿਹਾ ਕਿ ਜੇਕਰ ਤੁਸੀ ਆਪਣੇ ਹਲਕੇ ਦਾ ਵਿਕਾਸ ਚਾਹੰਦੇ ਹੋ ਤਾਂ ਸੂਬੇ ਵਿਚ ਸ੍ਰੋਮਣੀ ਅਕਾਲੀ ਦਲ (ਬਾਦਲ) ਅਤੇ ਬਸਪਾ ਗਠਜੋੜ ਦੀ ਸਾਝੀ ਸਰਕਾਰ ਬਣਾਓ ਤਾਂ ਜੋ ਪਿਛਲੇ ਪੰਜ ਸਾਲਾ ਤੋ ਬੰਦ ਪਏ ਵਿਕਾਸ ਕਾਰਜਾ ਨੂੰ ਦੁਆਰਾ ਸੁਰੂ ਕੀਤਾ ਜਾਵੇ।ਇਸ ਮੌਕੇ ਉਨ੍ਹਾ ਪਾਰਟੀ ਵੱਲੋ ਤਿਆਰ ਕੀਤੇ ਚੋਣ ਮੈਨੀਫੈਸਟੋ ਬਾਰੇ ਵੀ ਵਿਸਥਾਰਪੂਰਵਕ ਚਾਨਣਾ ਪਾਇਆ।ਇਸ ਮੌਕੇ ਓ ਐਸ ਡੀ ਬਗੀਰਥ ਸਿੰਘ ਗਿੱਲ ਲੋਪੋ ਅਤੇ ਉਮੀਦਵਾਰ ਐਸ ਆਰ ਕਲੇਰ ਨੂੰ ਲੋਕਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਅਤੇ ਸਾਬਕਾ ਸਰਪੰਚ ਸੇਰ ਸਿੰਘ ਨੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਉਨ੍ਹਾ ਨਾਲ ਆਏ ਆਗੂਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਭਾਈ ਗੁਰਚਰਨ ਸਿੰਘ ਗਰੇਵਾਲ,ਸਰਕਲ ਪ੍ਰਧਾਨ ਸਰਪੰਚ ਪ੍ਰਮਿੰਦਰ ਸਿੰਘ ਚੀਮਾ,ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ,ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ,ਸਾਬਕਾ ਸਰਪੰਚ ਸੇਰ ਸਿੰਘ ਰਸੂਲਪੁਰ,ਸੁਖਦੇਵ ਸਿੰਘ ਸਿੱਧੂ,ਰਜਿੰਦਰ ਸਿੰਘ,ਸਰਗੁਣ ਸਿੰਘ,ਦਲਜੀਤ ਸਿੰਘ,ਛਿੰਦਰਪਾਲ ਕੌਰ,ਗੁਰਦੇਵ ਕੌਰ,ਗੁਰਦਿਆਲ ਸਿੰਘ,ਭੋਲਾ ਸਿੰਘ,ਧੰਮੀ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਓ ਐਸ ਡੀ ਬਗੀਰਥ ਸਿੰਘ ਗਿੱਲ ਲੋਪੋ ਅਤੇ ਉਮੀਦਵਾਰ ਐਸ ਆਰ ਕਲੇਰ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਅਮਰਜੀਤ ਸਿੰਘ ਹੋਰ