ਟਰਾਂਸਫਾਰਮਰ ਚੋਰ ਗਰੋਹ ਦੇ 5 ਵਿਅਕਤੀ ਗ੍ਰਿਫ਼ਤਾਰ 

ਮਹਿਲ ਕਲਾਂ/ਬਰਨਾਲਾ-ਦਸੰਬਰ  2020 (ਗੁਰਸੇਵਕ ਸਿੰਘ ਸੋਹੀ)

 ਸ੍ਰੀ ਸੰਦੀਪ ਗੋਇਲP.P.S ਸੀਨੀਅਰ ਪੁਲੀਸ ਕਪਤਾਨ ਬਰਨਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਪ੍ਰਿਗਿਆ ਜੈਨ I.P.S  ਸਹਾਇਕ ਕਪਤਾਨ ਪੁਲਸ ਸਬ ਡਿਵੀਜ਼ਨ ਮਹਿਲਕਲਾਂ ਦੀ ਸੁਪਰਵੀਜ਼ਨ ਅਧੀਨ ਸਬ ਡਿਵੀਜ਼ਨ ਮਹਿਲਕਲਾਂ ਦੇ ਏਰੀਏ ਵਿਚ ਸ਼ੱਕੀ ਵਿਅਕਤੀਆਂ ਦੀ ਕੀਤੀ ਜਾ ਰਹੀ ਚੈਕਿੰਗ ਸਬੰਧੀ ਨਾਕਾਬੰਦੀਆਂ ਦੌਰਾਨ ਮਿਤੀ 19-12-2020 ਨੂੰ ਪੁਲਸ ਪਾਰਟੀ ਵੱਲੋਂ ਚੱਕ ਦਾ ਪੁਲ ਮੂੰਮ ਵਿਖੇ ਸ਼ੱਕੀ ਵਿਅਕਤੀ ਸਾਜਨ ਉਰਫਕਪਤਾਨ ਪੁੱਤਰ ਓਮ ਪ੍ਰਕਾਸ਼,ਬਾਦਲ ਪੁੱਤਰ ਓਮ ਪ੍ਰਕਾਸ਼ ਵਾਸੀਆਨ ਮਿਰਚ ਮੰਡੀ ਰਾਜਪੁਰਾ,ਸ਼ਿਆਮਾਨੰਦ ਪੁੱਤਰ ਓਮ ਪ੍ਰਕਾਸ਼ ਵਾਸੀ ਖੰਨਾ,ਸਨੀ ਪੁੱਤਰ ਬਾਣੀਆ 'ਬਾਣੀਆ ਪੁੱਤਰ ਜੀਤ ਰਾਮ ਵਾਸੀਅਨ ਬਗੀਚੀ ਬਸਤੀ ਰਾਏਕੋਟ ਨੂੰ ਚੈੱਕ ਕੀਤਾ ਗਿਆ ਜੋ ਕਿ ਇਕ ਟੈਂਪੂ ਵਿਚ ਸ਼ੱਕੀ ਹਾਲਤ ਵਿੱਚ ਘੁੰਮ ਰਹੇ ਸਨ। ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਦੌਰਾਨੇ ਤਫਤੀਸ਼ ਇਨ੍ਹਾਂ ਦੇ ਕਬਜ਼ੇ ਵਿੱਚੋਂ 8.5 ਕਿੱਲੋ ਟਰਾਂਸਫਾਰਮ ਵਿੱਚੋਂ ਚੋਰੀ ਕੀਤਾ  ਤਾਂਬਾ ਬਰਾਮਦ ਕੀਤਾ ਗਿਆ ਅਤੇ ਇਨ੍ਹਾਂ ਦਾ ਪਿਛੋਕੜ ਚੈੱਕ ਕਰਨ ਤੇ ਕ੍ਰਿਮੀਨਲ ਹੋਣਾ ਪਾਇਆ ਗਿਆ। ਜਿਨ੍ਹਾਂ ਵਿਚੋਂ ਸ਼ਿਆਮ ਨੰਦ ਉਕਤ ਦੇ ਖਿਲਾਫ ਥਾਣਾ ਮਲੌਦ ਵਿਖੇ ਟਰਾਂਸਫਾਰਮਰ ਚੋਰੀ ਦੇ 3 ਮੁਕੱਦਮੇ ਅਤੇ ਸਾਜਨ ਦੇ ਖਿਲਾਫ ਥਾਣਾ ਪਾਇਲ ਅਤੇ ਰਾਜਪੁਰਾ ਵਿਖੇ 4 ਮੁਕੱਦਮੇ ਚੋਰੀ ਤੇ ਅਤੇ ਬਾਦਲ ਦੇ ਖਿਲਾਫ 2 ਮੁਕੱਦਮੇ ਥਾਣਾ ਰਾਜਪੁਰਾ ਵਿਖੇ ਦਰਜ ਰਜਿਸਟਰਡ ਹੋਏ ਪਾਏ ਗਏ ਹਨ । ਇਹ ਚੋਰ ਗਰੋਹ ਮਹਿਲਕਲਾਂ ਦੇ ਏਰੀਏ ਵਿਚ ਟਰਾਂਸਫਾਰਮ ਅਤੇ ਚੋਰੀਆਂ ਕਰਨ ਦੀ ਤਾਕ ਵਿੱਚ ਸੀ ।ਡਾ ਪ੍ਰਿਗਿਆ ਜੈਨ I.P.S ਵੱਲੋਂ ਦੱਸਿਆ ਗਿਆ ਕਿ ਸਬ ਡਿਵੀਜ਼ਨ ਮਹਿਲਕਲਾਂ ਦੇ ਏਰੀਏ ਵਿਚ  ਕਰਾਈਮ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਪੈਸ਼ਲ ਨਾਕਾਬੰਦੀ ਅਤੇ ਰਾਤ ਸਮੇਂ ਸਪੈਸ਼ਲ ਟੀਮਾਂ ਰਾਹੀਂ ਗਸ਼ਤਾਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਆਮ ਪਬਲਿਕ  ਅਤੇ ਪੰਚਾਇਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪਿੰਡਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਉਣ ਅਤੇ ਪੁਲੀਸ ਨਾਲ ਹਰੇਕ ਪ੍ਰਕਾਰ ਦੀ  ਜਾਣਕਾਰੀ ਸਾਂਝੀ ਕਰਕੇ ਪੁਲਸ ਦਾ ਸਹਿਯੋਗ ਦੇਣ ਤਾਂ ਜੋ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ  ।