ਪਿਛਲੇ ਢਾਈ ਸਾਲਾਂ ’ਚ ਸ਼ਹਿਰ ਅੰਦਰ 60 ਕਰੋੜ ਤੋਂ ਵਧੇਰੇ ਹੋਏ ਵਿਕਾਸ ਕਾਰਜ - ਕੈਪਟਨ ਸੰਧੂ

ਸ਼ਹਿਰ ’ਚ ਹੋਏ  ਵਿਕਾਸ ਨੂੰ ਲੈ ਕੇ ਲੋਕ ਕਾਂਗਰਸ ਨੂੰ ਪਾਉਣਗੇ ਵੋਟ -- ਕੌਂਸਲਰ ਰੁਪਾਲੀ ਜੈਨ  
ਮੁੱਲਾਂਪੁਰ ਦਾਖਾ 13 ਫਰਵਰੀ(ਸਤਵਿੰਦਰ ਸਿੰਘ ਗਿੱਲ  )- ਹਲਕਾ ਦਾਖਾ ’ਚ ਕਾਂਗਰਸ ਪਾਰਟੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਵਲੋਂ ਆਪਣੇ ਚੋਣ ਨਿਸ਼ਾਨ ਹੱਥ ਪੰਜਾ ਨੂੰ ਵੋਟ ਦੀ ਅਪੀਲ ਲਈ ਦੇਰ ਸ਼ਾਮ ਤੱਕ ਮੁੱਲਾਂਪੁਰ ਦਾਖਾ ਸ਼ਹਿਰੀ ਵਾਰਡਾਂ ’ਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਕੈਪਟਨ ਸੰਧੂ ਨਾਲ ਉਨ੍ਹਾਂ ਦੀ ਧਰਮਪਤਨੀ ਪੁਨੀਤਾ ਸੰਧੂ, ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ, ਸੀਨੀਅਰ ਵਾਇਸ ਪ੍ਰਧਾਨ ਕਰਨਵੀਰ ਸਿੰਘ ਸੇਖੋਂ, ਵਾਰਡ ਨੰਬਰ-11 ਕੌਂਸਲਰ ਰੁਪਾਲੀ ਜੈਨ, ਯੂਥ ਕਾਂਗਰਸੀ ਆਗੂ ਤੇ ਆੜ੍ਹਤੀ ਅਨਿਲ ਜੈਨ, ਆੜ੍ਹਤੀ ਕ੍ਰਿਸ਼ਨ ਧੋਤੀਵਾਲਾ, ਮਾਰਕੀਟ ਕਮੇਟੀ ਦੇ ਵਾਇਸ ਚੇਅਰਮੈਨ ਸ਼ਾਮ ਲਾਲ ਜਿੰਦਲ, ਪ੍ਰਧਾਨ ਸੰਜੂ ਅਗਰਵਾਲ ਦੇ ਯਤਨਾਂ ਨਾਲ ਵੋਟਰਾਂ ਦੇ ਵੱਡੇ ਇਕੱਠ ਵਿਚ ਵੋਟ ਦੀ ਅਪੀਲ ਲਈ ਪਹੁੰਚੇ । 
       ਕੈਪਟਨ ਸੰਦੀਪ ਸੰਧੂ ਨੇ ਵਿਕਾਸ ਬਦਲੇ ਵੋਟ ਦੀ ਮੰਗ ਕਰਦਿਆਂ ਕਿਹਾ ਕਿ ਪਿਛਲੇ ਢਾਈ ਸਾਲ ਸ਼ਹਿਰ ਅੰਦਰ  ਵਿਕਾਸ ਨੂੰ ਲੋਕਾਂ ਵਿਚ ਪ੍ਰਚਾਰਦਿਆਂ ਇਕ-ਇਕ ਵੋਟਰ ਨੂੰ ਕਾਂਗਰਸ ਦੇ ਹੱਥ ਪੰਜਾ ਚੋਣ ਨਿਸ਼ਾਨ ਨੂੰ ਵੋਟ ਲਈ ਅਪੀਲ ਹੋਵੇ। ਕੈਪਟਨ ਸੰਦੀਪ ਸੰਧੂ ਕਿਹਾ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਪਿਛਲੀਆਂ ਚੋਣਾਂ ਵਾਂਗ ਇਸ ਵਾਰ ਵੀ ਬਿਨਾਂ ਕਿਸੇ ਕੰਮ ਕੀਤਿਆਂ ਗੁੰਮਰਾਹਕੁੰਨ ਪ੍ਰਚਾਰ ਨਾਲ ਵੋਟ ਦੀ ਅਪੀਲ ਕਰ ਰਹੀ ਹੈ, ਅਜਿਹੇ ਲੋਕਾਂ ਤੋਂ ਸਾਵਧਾਨ ਹੋਇਆ ਜਾਵੇ। ਸੰਧੂ ਕਿਹਾ ਕਿਹਾ ਕਿ ਜਿਨ੍ਹਾਂ ਦਿੱਲੀ ਵਿਚ ਕੁਝ ਨਹੀਂ ਕੀਤਾ, ਹੁਣ ਪੰਜਾਬ ਆ ਕੇ ਕੀ ਕਰਨਗੇਂ। ਇਸ ਮੌਕੇ ਸੁਭਾਸ਼ ਵਰਮਾ, ਆੜ੍ਹਤੀ ਚੰਦਰਭਾਨ ਜੈਨ, ਰਮੇਸ਼ ਜੈਨ,  ਆੜ੍ਹਤੀ ਕ੍ਰਿਸ਼ਨ ਧੋਤੀਵਾਲਾ, ਸ਼ੈੱਲਰ ਉਦਯੋਗ ਮਾਲਕ ਸੁਰਿੰਦਰ, ਆੜ੍ਹਤੀ ਸਹਿਦੇਵ, ਬਾਲ ਕ੍ਰਿਸ਼ਨ ਰਾਮ, ਮਹਾਂਵੀਰ ਬਾਂਸਲ, ਵਿੱਕੀ ਮਲਹੋਤਰਾ, ਸ਼ੰਕਰ ਗੋਇਲ, ਸੰਤੋਸ਼ ਰਾਣੀ,  ਹੋਰਨਾਂ ਵੋਟਰਾਂ ਦੀ ਵੱਡੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਕਾਂਗਰਸ ਪਾਰਟੀ ਦੇ ਹੱਥ ਪੰਜਾ ਚੋਣ ਨਿਸ਼ਾਨ ਲਈ ਵੋਟ ਦੀ ਮੰਗ ਕੀਤੀ। ਆੜ੍ਹਤੀ ਚੰਦਰਭਾਨ ਜੈਨ, ਅਨਿਲ ਜੈਨ ਵਲੋਂ ਕੈਪਟਨ ਸੰਦੀਪ ਸੰਧੂ ਨੂੰ ਚੋਣ ਫੰਡ ਦਿੱਤਾ ਗਿਆ।