ਬੇਰੁਜਗਾਰੀ ਦੂਰ ਕੀਤੀ ਜਾਵੇਗੀ ਤੇ ਨੌਜਵਾਨਾਂ ਨੂੰ ਰੁਜਗਾਰ ਦਿੱਤਾ ਜਾਵੇਗਾ—ਕੈਪਟਨ ਸੰਧੂ

ਸਦਰਪੁਰਾ ਪਿੰਡ ਚ ਕਾਗਰਸ ਦੀਆਂ ਝੰਡੀਆਂ ਦਿਖਾਈ ਦੇਣ ਲੱਗੀਆ
ਮੁੱਲਾਂਪੁਰ ਦਾਖਾ13  ਫਰਬਰੀ(ਸਤਵਿੰਦਰ ਸਿੰਘ ਗਿੱਲ ),ਪੰਜਾਬ ਦੇ ਹਲਕਾ ਦਾਖਾ ਦੇ ਪਿੰਡ ਸਦਰਪੁਰਾ ਵਿੱਚ ਅੱਜ ਪਿੰਡ ਵਾਸੀਆਂ ਦਾ ਵੱਡਾ ਇਕੱਠ ਹੋਇਆ ਜਿਸ ਵਿਚ  ਸਰਪੰਚ ਸਾਈ ਦਾਸ ਅਤੇ ਹਰਜਿੰਦਰ ਸਿੰਘ ਕੰਨਗੋ ਅਤੇ  ਐਡਵੋਕੇਟ ਗੁਰਬਿੰਦਰ ਸਿੰਘ ਦੀ ਅਗਵਾਈ ਵਿੱਚ ਸਮੁੱਚੇ ਪਿੰਡ ਵਾਸੀਆਂ ਨੇ ਇਹ ਫੈਸਲਾ ਕੀਤਾ ਕਿ ਅਸੀਂ 20 ਫਰਬਰੀ ਨੂੰ ਕੈਪਟਨ ਸੰਦੀਪ ਸੰਧੂ ਨੂੰ ਵੋਟਾਂ ਪਾ ਕੇ ਕਾਮਯਾਬ ਕਰਕੇ ਢੋਲ ਦੇ ਡੱਗੇ ਤੇ ਪਿੰਡ ਅੰਦਰ ਉਹਨਾ ਦਾ ਭਰਵਾਂ ਸਵਾਗਤ ਕਰਾਗੇ। ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੈਪਟਨ ਸੰਧੂ ਨੇ ਕਿਹਾ ਕਿ ਪੰਜਾਬ ਅੰਦਰ ਬੇਰੁਜਗਾਰੀ  ਹੈ ਜਿਸ ਬਾਰੇ ਮੈਂ ਚਿੰਚਤ ਹਾਂ,ਇਸ ਕਰਕੇ ਮੇਰੀ ਕੋਸ਼ਸ਼ ਹੋਵੇਗੀ ਹਰ ਸਾਲ ਵੱਡੀ ਗਿਣਤੀ ਨੌਜਵਾਨਾ ਨੂੰ ਨੌਕਰੀ ਦੇ ਸਕਾਂ। ਕੈਪਟਨ ਸੰਧੂ ਨੇ ਕਿਹਾ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਲਈ ਫ਼ਿਕਰਮੰਦ ਹਨ ਅਤੇ ਆਪਣੇ ਬੱਚਿਆਂ ਨੂੰ ਬਹੁਤ ਜਿਆਦਾ ਪੈਸਾ ਲਗਾ ਕੇ ਕੈਨੇਡਾ ਅਤੇ ਅਮਰੀਕਾ ਵਗੈਰਾ ਭੇਜ ਰਹੇ ਹਨ। ਇਸ ਕਰਕੇ ਹਲਕੇ ਦਾਖੇ ਅੰਦਰ ਹਰ ਮਹੀਨੇ ਮੈਂ ਵੱਡੀ ਗਿਣਤੀ ਨੌਜਵਾਨਾ ਨੂੰ ਰੁਜਗਾਰ ਦੇਵਾਗਾ ਤਾਂ ਜੌ ਉਹ ਬੱਚੇ ਭਵਿੱਖ ਵਿਚ ਵਿਦੇਸ਼ ਵੱਲ 
ਜਾਣ ਬਾਰੇ ਨਾ ਸੋਚਣ। ਕੈਪਟਨ ਸੰਧੂ ਨੇ ਦਸਿਆ ਕਿ ਈ ਵੀ ਐਮ ਮਸ਼ੀਨ ਵਿੱਚ ਆਪਣਾ ਨਿਸ਼ਾਨ ਪਹਿਲੇ ਨੰਬਰ ਤੇ ਹੈ ਜਿਸ ਨੂੰ ਤੁਸੀਂ ਦਬਾ ਕੇ ਕਾਗਰਸ ਪਾਰਟੀ ਦੇ ਹੱਕ ਵਿੱਚ ਭੁਗਤਣਾ ਹੈ।ਇਸ ਮੌਕੇ ਸਦਰਪੁਰਾ ਪਰਮਜੀਤ ਸਿੰਘ ਛੀਨਾ,ਸਰਬਜੀਤ ਸਿੰਘ ਛੀਨਾ,ਹਰਜਾਪ ਸਿੰਘ ,ਚਮਨ ਅਲੀ ਅਤੇ ਗੁਰਦੀਪ ਸਿੰਘ ਆਦਿ ਆਗੂ ਹਾਜਰ ਸਨ