ਜਗਰਾਉਂ ,ਦਸੰਬਰ 2020(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)
ਕਿਸਾਨ ਜਥੇਬੰਦੀਆਂ ਜਿਥੇ ਕੜਕਦੀ ਠੰਡ ਵਿੱਚ ਸੰਘਰਸ਼ ਕਰ ਰਹੀਆਂ ਹਨ ਉਥੇ ਦਾਨੀ ਸੱਜਣ ਵੀ ਦਿਲ ਖੋਲ੍ਹ ਕੇ ਇਸ ਸੰਘਰਸ਼ ਵਿੱਚ ਉਹਨਾਂ ਦਾ ਸਾਥ ਦੇਣ ਵਿਚ ਕੋਈ ਕਸਰ ਨਹੀਂ ਛੱਡ ਰਹੇ। ਇਸ ਦੀ ਮਸਾਲ ਕਰਨਲ ਕਰਤਾਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਕਿਸਾਨ ਅੰਦੋਲਨ ਵਿਚ ਹਿੱਸਾ ਲੈ ਰਹੇ ਕਿਸਾਨਾਂ ਵਾਸਤੇ 100ਟੈਂਟ ਦਿੱਤਾ ਗਿਆ ਹੈ ਅਤੇ ਬਲਜੀਤ ਸਿੰਘ ਬੱਬੀ ਕਨੇਡਾ ਵਲੋਂ 65ਗੱਦੇ ਦਿਤੇ ਗਏ ਹਨ। ਇਸ ਦੀ ਜਾਣਕਾਰੀ ਪ੍ਰਧਾਨ ਚਮਕੌਰ ਸਿੰਘ ਡੱਲਾ, ਪ੍ਰਧਾਨ ਮਲਕੀਤ ਸਿੰਘ ਹਠੂਰ, ਅਤੇ ਮਾ ਜਗਤਾਰ ਸਿੰਘ ਦੇਹੜਕਾ ਦਵਾਰਾ ਦਿਤੀ ਗਈ। ਇਸ ਮੌਕੇ ਤੇ ਸ ਚੰਦ ਸਿੰਘ ਡੱਲਾ, ਪਰਵਿੰਦਰ ਸਿੰਘ, ਪਰਮਿੰਦਰ ਸਿੰਘ ਬਿਜਲੀ ਵਾਲੇ ਸ਼ੈਰੀ ਡੱਲਾ, ਬੇਅੰਤ ਸਿੰਘ, ਸੁਖਰਾਜ ਸਿੰਘ, ਗੁਰਪਿੰਦਰ ਸਿੰਘ, ਸੁੱਖੀ ਡੱਲਾ, ਗੁਰਚਰਨ ਸਿੰਘ, ਜਗਦੀਪ ਸਿੰਘ, ਹਰਦੀਪ ਰਾਏ, ਸਿਮਰਨ ਸਿੱਧੂ ਆਦਿ ਵੀ ਦਿੱਲੀ ਕਿਸਾਨ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ, ਤੇ ਕੇਂਦਰ ਸਰਕਾਰ ਦੇ ਖਿਲਾਫ ਪਿਛਲੇ ਲੰਮੇ ਸਮੇਂ ਤੋਂ ਸ਼ਾਂਤਮਈ ਢੰਗ ਨਾਲ ਇਸ ਅੰਦੋਲਨ ਦਾ ਹਿੱਸਾ ਬਣ ਰਹੇ ਹਨ।