ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਬਿੱਟੂ ਦੇ ਮਾਮਲੇ ਚ ਤਫ਼ਤੀਸ਼ੀ ਅਫਸਰ ਬਦਲ ਕੇ ਐੱਸਪੀ ਸੰਗਰੂਰ ਸਿੱਧੂ ਨੂੰ ਕਮਾਨ ਸੌਂਪੀ 

 ਮੋਹਤਬਰਾਂ ਨੇ ਕਿਹਾ ਬਿੱਟੂ ਤੇ ਨਸ਼ੀਲਾ ਪਾਊਡਰ ਗਲਤ ਪਾਇਆ ਗਿਆ        

ਮਹਿਲ ਕਲਾਂ /ਬਰਨਾਲਾ- ਜੁਲਾਈ 2020 (ਗੁਰਸੇਵਕ ਸਿੰਘ ਸੋਹੀ) - ਦਸਮੇਸ਼ ਟਰੱਕ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਅਰਸ਼ਦੀਪ ਸਿੰਘ ਬਿੱਟੂ ਖਿਲਾਫ ਬੀਤੇ ਕੁਝ ਮਹੀਨੇ ਪਹਿਲਾਂ ਪੁਲਿਸ ਵੱਲੋਂ ਦਰਜ ਕੀਤੇ ਪਰਚੇ ਚ ਇੰਨਸਾਫ਼ ਲੈਣ ਲਈ ਬਿੱਟੂ ਦੀ ਪਤਨੀ ਤੇ ਰਿਸ਼ਤੇਦਾਰਾਂ ਵੱਲੋਂ ਮਾਣਯੋਗ ਪੰਜਾਬ ਅੈਡ ਹਰਿਆਣਾ ਹਾਈਕੋਰਟ ਚ ਸ਼ਰਨ ਲਈ ਗਈ। ਅਰਸ਼ਦੀਪ ਸਿੰਘ ਬਿੱਟੂ ਦੀ ਪਤਨੀ ਬੀਬੀ ਸੁਖਪਾਲ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 10 ਮਾਰਚ 2020 ਨੂੰ ਸੀਆਈਏ ਸਟਾਫ਼ ਦੇ ਬਲਜੀਤ ਸਿੰਘ ਤੇ ਪੁਲਿਸ ਪਾਰਟੀ ਨੇ ਉਨ੍ਹਾਂ ਦੇ ਘਰ ਰੇਡ ਕੀਤੀ ਗਈ ,ਜਿਸ ਤੋਂ ਬਾਅਦ ਅਰਸ਼ਦੀਪ ਸਿੰਘ ਬਿੱਟੂ ਤੇ ਪੰਜ ਸਾਥੀਆਂ ਵਿਰੁੱਧ ਧਾਰਾ 307, 25 ਆਰਮਜ਼ ਐਕਟ ਅਤੇ ਐੱਨ ਡੀ ਪੀ ਐੱਸ ਐਕਟ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਪਰ ਪੁਲਿਸ ਵੱਲੋਂ ਬਿੱਟੂ ਉਪਰ ਨਾਜਾਇਜ਼ ਤੌਰ ਤੇ 290 ਗ੍ਰਾਮ ਨਸ਼ੀਲਾ ਪਾਊਡਰ ਪਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਚ ਇਨਸਾਫ ਲੈਣ ਲਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਪਟੀਸ਼ਨ ਨੰਬਰ ਸੀ.ਆਰ .ਐਮ- ਐਮ ਨੰਬਰ 13952ਆਫ 2020 ਤੇ ਸੁਣਵਾਈ ਕਰਦਿਆਂ ਡੀ.ਜੀ.ਪੀ ਪੰਜਾਬ ਪੁਲਿਸ ਨੂੰ ਤਫਤੀਸੀ ਅਫ਼ਸਰ ਬਦਲਣ ਦੇ  ਹੁਕਮਾਂ ਤੋਂ ਬਾਅਦ ਇਸ ਮਾਮਲੇ ਦੀ ਤਫਤੀਸ਼ ਹੁਣ ਐੱਸਪੀ ਸੰਗਰੂਰ ਗੁਰਮੀਤ ਸਿੰਘ ਸਿੱਧੂ(ਪੀ.ਬੀ.ਆਈ, ਓ.ਸੀ.ਸੀ.ਡਬਲ ਯੂ ਅਤੇ ਨਾਰਕੋਟਿਕਸ ਨੂੰ ਸੌਂਪੀ ਗਈ ਹੈ।ਬਿੱਟੂ ਦੀ ਪਤਨੀ ਸੁਖਪਾਲ ਕੌਰ ਦੇ ਨਾਲ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਜਸਵੰਤ ਸਿੰਘ ਜੌਹਲ, ਪੰਚਾਇਤ ਸੰਮਤੀ ਮਹਿਲ ਕਲਾਂ ਦੀ ਚੇਅਰਪਰਸਨ ਬੀਬੀ ਹਰਜਿੰਦਰ ਕੌਰ ਹੈਰੀ,ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਬਲਜੀਤ ਸਿੰਘ ਨਿਹਾਲੂਵਾਲ , ਸਾਬਕਾ ਵਾਇਸ ਚੇਅਰਮੈਨ ਰੂਬਲ ਗਿੱਲ ਕੈਨੇਡਾ,ਸੀਨੀਅਰ ਅਕਾਲੀ ਆਗੂ ਰਿੰਕਾ ਕੁਤਬਾ- ਬਾਹਮਣੀਆਂ, ਸਰਪੰਚ ਮਨਜੀਤ ਕੌਰ ਕਲਾਲਾ, ਸਰਪੰਚ ਬਲੌਰ ਸਿੰਘ ਤੋਤੀ ਮਹਿਲ ਕਲਾਂ,ਸਰਪੰਚ ਕੁਲਦੀਪ ਸਿੰਘ ਗੁਰਮ,ਹਰਜਿੰਦਰ ਸਿੰਘ ਸੋਹੀ ਠੁੱਲੀਵਾਲ ,ਟਰੱਕ ਯੂਨੀਅਨ ਦੇ ਮੈਨੇਜਰ ਸਮਰੱਥ ਸਿੰਘ ਮਹਿਲ ਖ਼ੁਰਦ, ਸਰਪੰਚ ਸਿਮਲਜੀਤ ਕੌਰ ਛੀਨੀਵਾਲ ਕਲਾਂ,ਸਰਪੰਚ ਧਰਮਪਾਲ ਸਿੰਘ, ਇਕਬਾਲ ਸਿੰਘ ਖਿਆਲੀ, ਬੇਅੰਤ ਸਿੰਘ ਮਹਿਲ ਖ਼ੁਰਦ ਆਦਿ ਨੇ ਤਫ਼ਤੀਸ਼ੀ ਅਫ਼ਸਰ ਕੋਲ ਪੱਖ ਰੱਖਦਿਆਂ ਸਪਸ਼ਟ ਕੀਤਾ ਕਿ ਅਰਸ਼ਦੀਪ ਸਿੰਘ ਬਿੱਟੂ ਤੇ ਪੁਲਸ ਵੱਲੋਂ ਨਸ਼ੀਲਾ ਪਾਊਡਰ ਨਾਜਾਇਜ਼ ਪਾਇਆ ਗਿਆ ਹੈ। ਉਹ ਨਸ਼ੇ ਦੀ ਤਸਕਰੀ ਨਹੀਂ ਕਰਦਾ। ਐੱਸਪੀ ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਤਫਤੀਸ ਸ਼ੁਰੂ ਕਰ ਦਿੱਤੀ ਹੈ, ਤੱਥਾਂ ਦੇ ਆਧਾਰ ਤੇ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ ।