You are here

ਸੰਪਾਦਕੀ

ਸਿੱਖਾਂ ਲਈ ਜ਼ਰੂਰੀ ਕਿ ਸੰਸਾਰ ਨੂੰ ਪਹਿਚਾਨੋ ਅਤੇ ਆਪਣੀ ਪਹਿਚਾਨ ਬਣਾਓ-ਪਰਮਿੰਦਰ ਸਿੰਘ ਬਲ 

ਇਸ ਹਫ਼ਤੇ ਸਕਾਟਲੈਂਡ ਵਿੱਚ ਸੰਸਾਰ ਪੱਧਰ ਤੇ “ਕਲਾਈਮੇਟ ਚੇਂਜ ਕਾਨਫਰੰਸ “ ਹੋ ਰਹੀ ਸੀ , ਇਹੀ ਹਫ਼ਤਾ ਸੀ ਜਦ ਨਵੰਬਰ 1984 ਵਿੱਚ ਸਿੱਖਾਂ ਦਾ ਦਿਲੀ ਵਿੱਚ ਕਾਂਗਰਸੀਆਂ ਵੱਲੋਂ ਸ਼ਰੇਆਂਮ ਕਤਲੇਆਮ ਕੀਤਾ ਗਿਆ ਸੀ। ਯੂ .ਕੇ . ਵਿੱਚ ਕੁਝ ਕਲੇਮ ਕਰਦੇ ਸਿੱਖ ਆਗੂਆਂ ਨੇ ਇਹਨਾਂ ਦੋਨਾਂ ਮੁੱਦਿਆਂ ਤੋਂ ਹਟਾ ਕੇ , ਸਿੱਖਾਂ ਨੂੰ ਇਕ ਫਜ਼ੂਲ ,ਬੇਤੁਕੇ , ਨੌਨ-ਬਾਈਡਿੰਗ ਰੈਫਰੰਡਮ ਵਿੱਚ ਗੁਮਰਾਹ ਕੀਤਾ। ਬਹੁਤੇ ਲੋਕ ਇਸ ਨੂੰ ਇਕ ਗੁਆਂਢੀ ਮੁਲਕ ਦੀ ਸਾਜਸ਼ ਕਹਿ ਰਹੇ ਹਨ ,ਕਿ ਸਿੱਖਾਂ ਨੂੰ ਆਪਣੇ ਇਤਿਹਾਸਕ ਵਿਰਸੇ ਨਾਲ਼ੋਂ ਵੱਖ ਕਰਕੇ ਤੋੜਿਆ ਜਾਵੇ, ਤਾਂ ਜੋ ਸਿੱਖ ਆਪਣੀ ਸਿਧਾਂਤਿਕ ਸੋਚ ਨਾਲ ਆਪਣੇ ਫੈਸਲੇ ਖੁਦ ਨਾ ਕਰਕੇ , ਇਕ ਚੰਗੀ ਪਹਿਚਾਣ ਨਾ ਬਣ ਸਕਣ । ਵਰਨਾ ਇਕ ਇੰਟਰਨੇਸ਼ਨਲ ਅਖਬਾਰ ਮੁਤਾਬਕ ਇਸ ਰੈਫਰੰਡਮ ਵਿੱਚ ਪਾਕਿਸਤਾਨੀਆਂ , ਅਫ਼ਗ਼ਾਨੀਆਂ ,ਕਸ਼ਮੀਰੀਆਂ ਦੀ ਹੋਂਦ ਬਾਰੇ ਕਿਓਂ ਲਿਖਿਆ ਗਿਆ। ਮੇਰੀ ਰਾਏ ਹੈ ਕਿ ਸਿੱਖਾਂ ਨੂੰ ਕਲਾਈਮੇਟ ਮੁੱਦੇ ਤੇ ਵੱਡੀ  ਇਕੱਤਰਤਾ ਵਜੋਂ ਇਕੱਤਰ ਹੋ ਕੇ ਸੰਸਾਰ ਨਾਲ ਸਾਂਝ ਪਾਉਣੀ ਚਾਹੀਦੀ ਸੀ। ਇਸੇ ਨਾਲ ਉਹ ਇੰਦਰਾ ਦੇ 1984 ਦੇ ਕਾਂਗਰਸੀ ਦਰਿੰਦਿਆਂ ਦੀ ਦਰਿੰਦਗੀ ਨੂੰ ਭੀ ਸੰਸਾਰ ਸਾਹਮਣੇ ਰੱਖ ਸਕਦੇ ਸਨ। ਸਾਰਾ ਸੰਸਾਰ ਵਾਯੂ-ਮੰਡਲ ਨੂੰ ਮੁੱਖ ਰੱਖਕੇ ਚਿੰਤਤ ਹੈ ਅਤੇ ਇਹ ਧਰਤੀ ਗ੍ਰਿਹ ਜਿਸ ਉਤੇ ਅਸੀਂ ਵੱਸ ਰਹੇ ਹਾਂ , ਇਸ ਨੂੰ ਭਵਿੱਖ ਵਿੱਚ ਖ਼ਤਰਨਾਕ ਵਾਯੂ-ਮੰਡਲ ਕਾਰਨ ਕਿਸੇ ਆ ਰਹੀ ਤਬਾਹੀ ਤੋਂ ਬਚਾਉਣ ਲਈ  ਇਕਜੁਟ ਹੋ ਰਿਹਾ। ਸਵਾਲ ਪੈਦਾ ਹੁੰਦਾ ਹੈ ਕਿ ਸਿੱਖ ਕਿਸ  ਚੰਗੀ ਸਿਆਣਪ ਨਾਲ ਆਪਣੇ ਮੁੱਦਿਆਂ ਤੇ ਮੁਜ਼ਾਹਰਿਆਂ ਦੀ ਚੋਣ ਕਰਕੇ ਸੰਸਾਰ ਅੱਗੇ ਸਾਂਝੇ ਬਣਦੇ ਹਨ? ਪਰ ਜੋ ਲੋਕ ਹੱਥ-ਠੋਕਾ ਬੱਣਕੇ ਗੁੰਮਰਾਹ ਕਰਦੇ ਹਨ , ਉਹ ਸੰਸਾਰ ਦੀ ਤਬਾਹੀ ਤੇ ਵੀ ਚਿੰਤਤ ਨਹੀਂ ਅਤੇ ਨਾ ਹੀ ਉਹ ਦਿਲੀ ਦੀ 1984 ਦੇ ਸਿੱਖ ਕਤਲੇਆਮ ਦੀ ਗੱਲ ਦੁਨੀਆ ਨੂੰ ਦੱਸ ਸਕੇ। ਸੰਸਾਰ ਸਾਹਮਣੇ ਆਪਣੀ ਪਛਾਣ ਅਤੇ ਦੁਖੀ ਦਾਸਤਾਨ ਪੇਸ਼ ਕਰਨ ਲਈ ਸੁਚੱਜੇ ਢੰਗਾਂ ਦਾ ਆਸਰਾ ਲੈਣਾ ਚਾਹਿਦਾ ਹੈ। ਜੋ ਆਗੂ ਇਸ ਨਵੰਬਰ 2021 ਦੇ ਪਹਿਲੇ ਹਫ਼ਤੇ ਵਿੱਚ ਕਿਸੇ  ਸਾਜ਼ਿਸ਼ੀ ਰੁਝਾਨ ਅਧੀਨ ਰੁੱਝੇ ਰਹੇ , ਉਹਨਾਂ ਸਿੱਖ ਕੌਮ ਦੀ ਚੰਗੀ ਸਿਧਾਂਤਿਕ ਸੋਚ ਨੂੰ ਸੰਸਾਰ ਤੋਂ ਵਾਂਝੇ ਰੱਖਿਆ ਹੈ । ਇਹ ਆਗੂ ਅਜਿਹੀ ਬੇਲੋੜੀ ਗੈਰਜੁਮੇਵਾਰੀ ਅਤੇ ਓਹਲੇਪਨ ਲਈ ਜ਼ਿੰਮੇਵਾਰ ਹਨ ।ਕਲਾਈਮੇਟ(ਵਾਯੂ ਮੰਡਲ) ਤੋਂ  ਬਗੈਰ ਸੰਸਾਰ ਦੀਆਂ ਕਈ ਕੌਮਾਂ ਦੀਆਂ ਸਮੱਸਿਆਵਾਂ ਸਾਡੇ ਸਿੱਖਾਂ ਦੀ ਤਰਾਂ ਹੀ ਹਨ । ਉਹ ਕੌਮਾਂ ਆਪਣੇ  ਚਿੰਤਤ ਮੁੱਦੇ ਖੁਦ ਵਿਚਾਰਦੀਆਂ ਹਨ ਅਤੇ ਹਰ ਚੰਗੇ ਹੱਲ ਦਾ ਰਸਤਾ ਅਪਣਾਉਦੀਆਂ ਹਨ । ਉਹ ਸਾਡੇ ਕੁਝ ਆਗੂਆਂ ਵਾਂਗ ਆਪਣੀ ਹੀ ਕੌਮ ਦੇ ਦੁੱਖ ਨੂੰ ਵਪਾਰ ਨਹੀਂ ਬਣਾਉਂਦੀਆਂ ।ਸ਼ੰਗਰਸ਼ ਕਰਦੀਆਂ ਕੌਮਾਂ ਕਦੇ ਵੀ ਕਿਸੇ ਵੀ ਸਾਜ਼ਿਸ਼ ਦੇ ਸਿਰਹਾਣੇ ਨੂੰ ਨਹੀਂ ਕਬੂਲਦੀੱਆਂ । ਸਿੱਖਾਂ ਦੀ ਆਪਣੀ ਪਛਾਣ ਦਾ ਨਵੇਕਲ਼ਾ ਵਿਰਸਾ ਹੈ। ਅਸੀਂ ਸੰਸਾਰ ਦੇ ਹਰੇਕ ਧਰਮ ਅਤੇ ਨਸਲ ਨੂੰ ਹਮੇਸ਼ਾ ਦਿਲੋਂ ਸਤਿਕਾਰ ਦਿੰਦੇ ਹਾਂ । ਸਾਨੂੰ ਆਪਣੀ ਪਹਿਚਾਣ ਦੀ ਦਰ ਇਸੇ ਆਧਾਰ ਤੇ ਕਾਇਮ ਰੱਖਣੀ ਅਤੀ ਜ਼ਰੂਰੀ ਹੈ।

ਪਰਮਿੰਦਰ ਸਿੰਘ ਬਲ , ਪ੍ਰਧਾਨ , ਸਿੱਖ ਫੈਡਰੇਸ਼ਨ , ਯੂ.ਕੇ . Email:psbal46@gmail.com

'ਕਰਵਾਚੌਥ' ਮੌਕੇ ਦਰਸ਼ਕਾਂ ਲਈ ਮਨੋਰੰਜਨ ਸ਼ੋਅ 'ਪੰਜਾਬੀਆਂ ਦੀ ਦਾਦਾਗਿਰੀ' ਲੈ ਕੇ ਆ ਰਿਹਾ ਜ਼ੀ ਪੰਜਾਬੀ     

ਜਿਵੇਂ ਕਿ ਜ਼ੀ ਪੰਜਾਬੀ ਆਪਣੇ ਧਾਰਾਵਾਹਿਕ ਰਾਹੀਂ ਤਿਓਹਾਰਾਂ ਨੂੰ ਧਮਾਕੇਦਾਰ ਬਣਾਉਣ ਦੀ ਤਿਆਰੀ ਕਰ ਰਿਹਾ ਹੈ, 'ਪੰਜਾਬੀਆਂ ਦੀ ਦਾਦਾਗਿਰੀ' ਵੀ ਇਸ ਹਫਤੇ ਦੇ ਅੰਤ ਨੂੰ ਰੋਮਾਂਚਕ ਬਣਾਉਣ ਲਈ ਤਿਆਰ ਹੈ, 'ਕਰਵਾਚੌਥ' ਨੂੰ ਪ੍ਰਤਿਭਾਸ਼ਾਲੀ ਅਭਿਨੇਤਰੀ ਰਮਨਦੀਪ ਕੌਰ ਦੀ ਅਦਾਕਾਰੀ ਦੇ ਹੁਨਰ ਨਾਲ ਮਨਾਉਂਦਾ ਹੈ ਜੋ ਕੀ ਰਿਸ਼ਤਿਆਂ ਦੀ ਐਹਮੀਅਤ ਨੂੰ ਆਪਣੀ ਅਦਾਕਾਰੀ ਰਾਹੀਂ ਦਰਸ਼ਾਉਂਦੀ ਹੈ। 'ਯੋਗਾ' ਵਰਗੀਆਂ ਪੂਰਕ ਗਤੀਵਿਧੀਆਂ ਵੀ ਹੋਣਗੀਆਂ ਜੋ ਕੀ ਡਾ: ਵਿਵੇਕਜੋਤ ਬਰਾੜ ਦੁਆਰਾ ਕੀਤੀਆਂ ਜਾਣਗੀਆਂ, ਅੱਜਕਲ ਦੀ ਚੱਲ ਰਹੀ ਵਾਇਰਸ ਦੀ ਸਥਿਤੀ ਦੇ ਦੌਰਾਨ ਆਪਣੀ ਸਿਹਤ ਨੂੰ ਬਣਾਈ ਰੱਖਣ ਦੇ ਮਹੱਤਵ ਨੂੰ ਸਮਝਣ ਵਿੱਚ ਸਹਾਇਤਾ ਕਰਦੇ ਹਨ। ਮਨੋਰੰਜਕ ਵਾਤਾਵਰਣ ਨੂੰ ਬਣਾਈ ਰੱਖਣ ਲਈ, ਬਿਜਲੀ ਆਪਣੀਆਂ ਖੇਡਾਂ ਵਿੱਚ ਮਹਿਮਾਨਾਂ ਨੂੰ ਸ਼ਾਮਲ ਕਰਦੇ ਹੋਏ ਹਮੇਸ਼ਾ ਵਾਂਗ, ਸ਼ੋਅ ਦੇ ਮੇਜ਼ਬਾਨ ਭੱਜੀ ਨਾਲ ਹਾਸਾ ਮਜ਼ਾਕ ਕਰਦੇ ਦਿਖਾਈ ਦੇਣਗੇ । ਇਸ ਤੋਂ ਇਲਾਵਾ, ਸ਼ੋਅ ਵਿੱਚ, ਮਸ਼ਹੂਰ ਗੋਲਡ ਮੈਡਲਿਸਟ ਪਹਿਲਵਾਨ ਹਰਪ੍ਰੀਤ ਸਿੰਘ ਦਾ ਵੀ ਸਵਾਗਤ ਕੀਤਾ ਜਾਂਦਾ ਹੈ ਅਤੇ ਇਸ ਅਹੁਦੇ 'ਤੇ ਪਹੁੰਚਣ ਲਈ ਉਸਨੇ ਕਿੰਨੀ ਮਿਹਨਤ ਕੀਤੀ, ਇਸ ਬਾਰੇ ਗੱਲ ਕਰਦਾ ਹੈ ।ਨਾਲ ਹੀ, ਮਸ਼ਹੂਰ ਐਂਕਰ ਆਕਾਸ਼ਦੀਪ ਨੰਦਾ ਆਪਣੇ ਗੇਂਦਬਾਜ਼ੀ ਦੇ ਹੁਨਰ ਨਾਲ ਭੱਜੀ ਨੂੰ ਪ੍ਰਭਾਵਤ ਕਰਦਾ ਹੈ ।
ਪੰਜਾਬੀਆਂ ਦੀ ਦਾਦਾਗਿਰੀ' ਦੇ ਅਗਲੇ ਐਪੀਸੋਡ ਵਿੱਚ, ਅੰਮ੍ਰਿਤਸਰ ਤੋਂ ਇੰਸਟਾਗ੍ਰਾਮ ਤੇ ਮਸ਼ਹੂਰ ਗਾਇਕਾ ਪੂਨਮ ਕੰਡਿਆਰਾ ਦੇ ਨਾਲ ਤੁਸੀ ਇੱਸ ਹਫ਼ਤੇ ਰੁਬਰੂ ਹੋਵੋਂਗੇ, ਜਿਸਨੂੰ ਦਿਲਜੀਤ ਦੋਸਾਂਝ ਅਤੇ ਸਿੱਧੂ ਮੂਸੇਵਾਲਾ ਵਰਗੇ ਵੱਡੇ ਸਿਤਾਰਿਆਂ ਦੁਆਰਾ ਚੰਗਾ ਸਮਰਥਨ ਹੈ, ਆਪਣੀ ਆਵਾਜ਼ ਨਾਲ ਦਰਸ਼ਕਾਂ ਨੂੰ ਮਨਮੋਹਿਤ ਕਰੇਗੀ । ਇਹ ਧਾਰਾਵਾਹਿਕ ਦਾ ਮੰਚ ਐਸੇ ਲੋਕਾਂ ਲਈ ਬਣਿਆ ਹੈ ਜੋ ਦੂਸਰੇ ਲੋਕਾਂ ਦੀ ਭਲਾਈ ਲਈ ਹੀ ਹਮੇਸਾਂ ਸੋਚਦੇ ਹਨ ਪਰ ਜਨਤਾ ਦੁਆਰਾ ਜਾਂਦਾ ਨਹੀਂ ਜਾਣੇ ਜਾਂਦੇ ਓਹਨਾ ਵਿੱਚੋਂ ਇੱਕ ਪੰਜਾਬ ਦੇ ਮਨਪ੍ਰੀਤ ਸਿੰਘ ਹਨ ਜਿਸਨੇ ਆਪਣੇ ਪਿੰਡ ਵਿੱਚ ਲਾਇਬ੍ਰੇਰੀ ਖੋਲ੍ਹੀ ਹੈ ਤਾਂਕਿ ਲੋਕਾਂ ਨੂੰ ਸਿੱਖਣ ਦੀ ਮਹਾਨ ਸ਼ਕਤੀ ਨਾਲ ਆਪਣੇ ਗਿਆਨ ਦਾ ਵਿਕਾਸ ਕਰਨ ਦਾ ਮੌਕਾ ਮਿਲੇ ।ਸਾਡੇ ਕਿਸਾਨਾਂ ਦੇ ਸੰਬੰਧ ਵਿੱਚ, ਹਰਮਨਪ੍ਰੀਤ ਕੌਰ ਇੱਕ ਔਰਤ ਕਿਸਾਨ ਹੈ ਅਤੇ ਉਸਦੀ ਸ਼ਖਸੀਅਤ ਨੂੰ ਧੱਕੜ ਕੁੜੀਆਂ ਵਿੱਚ ਜੋੜਿਆ ਗਿਆ ਹੈ। ਭੱਜੀ ਨਾਲ ਬਾਂਹ ਦੀ ਕੁਸ਼ਤੀ ਦਾ ਇੱਕ ਪਲ ਵੀ ਦੇਖਣ ਨੂੰ ਮਿਲੇਗਾ । ਇਸ ਤੋਂ ਇਲਾਵਾ, ਅਸੀਂ ਖੇਡ ਪੱਤਰਕਾਰ ਨਵਦੀਪ ਸਿੰਘ ਗਿੱਲ ਦੀ ਦਿਲ ਨੂੰ ਛੂਹਣ ਵਾਲੀ ਕਹਾਣੀ ਬਾਰੇ ਜਾਣਾਂਗੇ, ਕਿ ਉਹ ਖੇਡ ਪੱਤਰਕਾਰ ਬਣਨ ਲਈ ਕਿਵੇਂ ਪ੍ਰੇਰਿਤ ਹੋਏ ਸਨ।ਇਹ ਹਫ਼ਤੇ ਦਾ ਅੰਤ ਨਾ ਸਿਰਫ ਦਰਸ਼ਕਾਂ ਨੂੰ ਖੁਸ਼ ਕਰੇਗਾ ਬਲਕਿ ਬਹੁਤ ਗਿਆਨਵਾਨ ਵੀ ਹੋਵੇਗਾ। 

ਹਰਜਿੰਦਰ ਸਿੰਘ ਜਵੰਦਾ

ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਉੱਪਰ ਵਿਸ਼ੇਸ਼ ✍️ ਹਰਨਰਾਇਣ ਸਿੰਘ ਮੱਲੇਆਣਾ

ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 22 ਅਕਤੂਬਰ ਨੂੰ ਆ ਰਿਹਾ ਹੈ ਸੱਭ ਤੋ ਪਹਿਲਾ ਸਰਬੱਤ ਸੰਗਤਾ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ । ਅੱਜ ਮੈ ਉਸ ਗੁਰੂ ਸਹਿਬ ਜੀ ਦੇ ਸਬੰਧ ਵਿੱਚ ਲਿਖਣ ਦੀ ਕੋਸ਼ਿਸ਼ ਕਰਨ ਲੱਗਾ ਜਿਹਨਾਂ ਦੇ ਗੁਣ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਸੱਤੇ ਬਲਵੰਡ ਜੀ ਨੇ ਭੱਟ ਸਹਿਬਾਨ ਨੇ ਗੁਰੂ ਗ੍ਰੰਥ ਸਹਿਬ ਵਿਚ ਦਰਜ ਕੀਤੇ ਹਨ । ਮੈ ਛੋਟੀ ਜਿਹੀ ਇਕ ਬੂੰਦ ਅਥਾਹ ਸਮੁੰਦਰ ਦੀ ਕੀ ਸਿਫਤ ਲਿਖ ਸਕਦਾ ਹਾ ਪਰ ਫੇਰ ਵੀ ਗੁਰੂ ਰਾਮਦਾਸ ਸਾਹਿਬ ਜੀ ਦਾਸ ਤੇ ਮਿਹਰ ਦੀ ਨਿਗਾਹ ਕਰਕੇ ਉਸਤਿਤ ਲਿਖਵਾ ਲੈਣ ਜੀ । ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਜਨਮ ਚੂਨਾ ਮੰਡੀ ਲਾਹੌਰ ਪਾਕਿਸਤਾਨ ਵਿੱਚ  ਪਿਤਾ ਹਰਿਦਾਸ ਜੀ ਦੇ ਘਰ ਤੇ ਮਾਤਾ ਦਇਆ ਕੌਰ ਜੀ ਦੀ ਪਵਿੱਤਰ ਕੁੱਖ ਤੋ 1534 ਵਿੱਚ ਹੋਇਆ । ਆਪ ਜੀ ਪਹਿਲੀ ਸੰਤਾਨ ਹੋਣ ਦੇ ਨਾਤੇ ਲੋਕ ਆਪ ਜੀ ਨੂੰ ਜੇਠਾ ਕਹਿ ਕੇ ਬਲੌਣ ਲਗੇ । ਸੱਤ ਕੁ ਸਾਲ ਦੀ ਉਮਰ ਵਿੱਚ ਪਹਿਲਾ ਮਾਤਾ ਜੀ ਤੇ ਫੇਰ ਪਿਤਾ ਜੀ ਚਲ ਵਸੇ । ਆਂਢ ਗੁਆਢ ਤੇ ਰਿਸਤੇਦਾਰ ਜੇਠਾ ਜੀ ਤੋ ਨਫਰਤ ਕਰਨ ਲੱਗ ਪਏ ਆਪਣੇ ਬੱਚਿਆ ਤੇ ਵੀ ਰਾਮਦਾਸ ਸਾਹਿਬ ਜੀ ਦਾ ਪਰਿਸ਼ਾਵਾ ਤੱਕ ਨਾ ਪੈਣ ਦੇਂਦੇ । ਪਰ ਅੱਜ ਉਸ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦੇ  ਦਰਸ਼ਨਾਂ ਲਈ ਸੰਗਤ ਤਰਸਦੀਆਂ ਫਿਰਦੀਆਂ ਹਨ । ਜਿਸ ਰਾਮਦਾਸ ਸਾਹਿਬ ਜੀ ਨੂੰ ਕੋਈ ਆਸਰਾ ਤਕ ਨਹੀ ਸੀ ਦੇਂਦਾ ਅੱਜ ਉਹ ਗੁਰੂ ਰਾਮਦਾਸ ਸਾਹਿਬ ਜੀ ਨਿਆਸਰਿਆਂ ਦੇ ਆਸਰਾ ਹਨ । ਜਿਸ ਗੁਰੂ ਰਾਮਦਾਸ ਸਾਹਿਬ ਨੂੰ ਕੋਈ ਖਾਣ ਲਈ ਰੋਟੀ ਨਹੀ ਸੀ ਦੇਂਦਾ ਅੱਜ ਉਸ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋ ਹਰ ਰੋਜ ਲੱਖਾਂ ਸੰਗਤਾਂ ਪ੍ਰਸ਼ਾਦਾ ਛੱਕਦੀਆਂ ਹਨ । ਜਿਸ ਰਾਮਦਾਸ ਨੂੰ ਕੋਈ ਪੈਸਾਂ ਤੱਕ ਨਹੀ ਸੀ ਦੇਣ ਨੂੰ ਤਿਆਰ ਅੱਜ ਉਸ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਹਰ ਰੋਜ ਲੱਖਾਂ ਕਰੋੜਾਂ ਰੁਪਏ ਚੜਦੇ ਹਨ । ਜਿਸ ਰਾਮਦਾਸ ਦਾ ਨਾਮ ਆਢ ਗੁਆਢ ਜਾ ਰਿਸਤੇਦਾਰ ਆਪਣੇ ਬੱਚਿਆ ਨੂੰ ਨਹੀ ਸਨ ਲੈਣ ਦੇਂਦੇ ਅੱਜ ਉਸ ਰਾਮਦਾਸ ਸਾਹਿਬ ਜੀ ਦਾ ਨਾਮ ਲੈ ਕੇ ਸੰਗਤਾਂ ਮੁਕਤੀ ਪ੍ਰਾਪਤ ਕਰ ਦੀਆਂ ਹਨ । ਜਿਸ ਰਾਮਦਾਸ ਸਾਹਿਬ ਜੀ ਨੂੰ ਇਹ ਆਖ ਕੇ ਛੱਡ ਦਿਤਾਂ ਸੀ ਕਿ ਇਸ ਦੇ ਜਨਮ ਲੈਣ ਕਰਕੇ ਇਸ ਦੇ ਮਾ ਪਿਉ  ਮਰ ਗਏ ਹਨ । ਅੱਜ ਉਸ ਗੁਰੂ ਰਾਮਦਾਸ ਸਾਹਿਬ ਜੀ ਦਾ ਨਾਮ ਲੈਣ ਕਰਕੇ ਮਰਦੇ ਲੋਕ ਵੀ ਤੰਦਰੁਸਤ ਹੋ ਰਹੇ ਹਨ । ਜਿਸ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਢ ਗੁਆਢ  ਤੇ ਰਿਸਤੇਦਾਰ ਆਪਣੇ  ਘਰਾਂ ਵਿੱਚ ਰਹਿਣ ਨਹੀ ਸਨ ਦੇਂਦੇ , ਅੱਜ ਉਸ ਗੁਰੂ ਰਾਮਦਾਸ ਸਾਹਿਬ ਜੀ ਦਾ ਘਰ ਸੋਨੇ ਹੀਰਿਆਂ ਨਾਲ ਜੜਿਆ ਹੈ ਜਿਸ ਦੇ ਦਰਸ਼ਨਾਂ ਵਾਸਤੇ ਸਾਰੀ ਦੁਨੀਆ ਤੋ ਸੰਗਤਾ ਆਉਦੀਆਂ ਹਨ । ਜਿਸ ਰਾਮਦਾਸ ਸਾਹਿਬ ਜੀ ਦੇ ਤਨ ਢੱਕਣ ਨੂੰ ਕੋਈ ਰਿਸਤੇਦਾਰ ਕਪੜਾ ਨਹੀ ਸੀ ਦੇਂਦਾ ਅੱਜ ਉਸ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਲੱਖਾ ਦੇ ਰੁਮਾਲਿਆ ਦੀ ਕਈ ਕਈ ਸਾਲ ਵਾਰੀ ਨਹੀ ਆਉਦੀ । ਇਹ ਹਨ ਬਰਕਤਾਂ ਮੇਰੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀਆਂ । ਗੁਰੂ ਰਾਮਦਾਸ ਸਾਹਿਬ ਨੇ ਜਦੋ ਅਵਤਾਰ ਧਾਰਿਆ ਸੀ ਉਸ ਸਮੇ ਇਸ ਧਰਤੀ ਤੇ ਵੱਡੇ ਤਿੰਨ ਗੁਰੂ ਸਹਿਬਾਨ ਸਰੀਰ ਕਰਕੇ ਵਿਚਰ ਰਹੇ ਸਨ ਤੇ ਚੌਥੇ ਗੁਰੂ ਸਹਿਬਾਨ ਵੀ ਇਸ ਧਰਤੀ ਤੇ ਸਰੀਰ ਕਰਕੇ ਆ ਗਏ ਸਨ।  ਕਿਨਾ ਕਰਮਾ ਵਾਲਾ ਉਹ ਸਮਾਂ ਹੋਵੇਗਾ ਜਦੋ ਆਪ ਅਕਾਲ ਪੁਰਖ ਜੀ ਚਾਰ ਸਰੀਰ ਧਾਰ ਕੇ ਇਸ ਮਾਤਲੋਕ ਤੇ ਵਿਚਰ ਰਹੇ ਹੋਣਗੇ  ਧਰਤੀ ਦੇ ਕਿਨੇ ਵੱਡੇ ਭਾਗ ਹੋਣਗੇ । ਗੁਰੂ ਰਾਮਦਾਸ ਸਾਹਿਬ ਜੀ ਦਾ ਅਵਤਾਰ ਧਾਰਨ ਨਾਲ ਉਹ ਲਾਹੌਰ ਦੀ ਸ਼ਰਾਪੀ ਧਰਤੀ ਸਿਫਤੀ ਦਾ ਘਰ ਬਣ ਗਈ।  ਬਹੁਤ ਸੋਚਣ ਵਾਲੀ ਗੱਲ ਹੈ ਜਿਵੇ ਮਗਹਰ ਦੀ ਧਰਤੀ ਜਿਥੇ ਲੋਕ ਮਰਨ ਤੋ ਡਰਦੇ ਸਨ ਕਿ ਏਥੇ ਮਰਿਆ ਖੋਤੇ ਦੀ ਜੂੰਨ ਮਿਲਦੀ ਹੈ । ਪਰ ਭਗਤ ਕਬੀਰ ਸਾਹਿਬ ਜੀ ਦੇ ਉਸ ਮਗਹਰ ਦੀ ਧਰਤੀ ਤੇ ਸਰੀਰ ਛੱਡਣ ਨਾਲ ਉਹ ਸ਼ਰਾਪੀ ਧਰਤੀ ਪੂਜਨ ਯੋਗ ਹੋ ਗਈ  । ਇਸੇ ਤਰਾਂ ਕਿਸੇ ਸਮੇ ਗੁਰੂ ਨਾਨਕ ਸਾਹਿਬ ਜੀ ਜੀਵਾਂ ਤੇ ਅਤਿਆਚਾਰ ਹੁੰਦਾ ਵੇਖ ਕੇ ਕਹਿ ਦਿੰਦੇ ਹਨ ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ । ਜਦੋ ਗੁਰੂ ਰਾਮਦਾਸ ਸਾਹਿਬ ਜੀ ਨੇ ਲਾਹੌਰ ਦੀ ਧਰਤੀ ਚੂਨਾ ਮੰਡੀ ਵਿੱਚ ਅਵਤਾਰ ਧਾਰਨ ਕੀਤਾਂ ਤਾ ਗੁਰੂ ਅਮਰਦਾਸ ਸਾਹਿਬ ਜੀ ਨੇ ਕਹਿ ਦਿੱਤਾ ਮਹਲਾ ੩ ॥ ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ ।।
ਬਿਰਧ ਨਾਨੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਨਾਲ ਬਾਸਰਕੇ ਪਿੰਡ ਲੈ ਆਈ ਤੇ ਫੇਰ ਗੋਇੰਦਵਾਲ ਸਾਹਿਬ ਵਿਖੇ ਲੈ ਗਈ ।ਬਿਰਧ ਨਾਨੀ ਰਾਤ ਨੂੰ ਹੀ ਕਣਕ  ਭਿਉ ਰਖਦੀ  ਸਵੇਰੇ ਹੀ ਜੇਠਾ ਜੀ ਗੁਰੂ ਦਰਬਾਰ ਵਿਚ ਜਿਥੇ ਕਾਰ  -ਸੇਵਾ ਹੁੰਦੀ ਮਿਠੀ ਤੇ ਸੁਰੀਲੀ ਅਵਾਜ਼ ਵਿਚ ਸੌਦਾ ਵੇਚਦੇ ,ਸੰਗਤਾਂ ਨੂੰ  ਠੰਡਾ ਜਲ  ਛਕਾਂਦੇ ਤੇ ਨਾਲ ਨਾਲ ਤੰਤੀ ਵਜਾ ਕੇ  ਗੁਰਬਾਣੀ ਵੀ ਸੁਣਾਉਂਦੇ  ਰਹਿੰਦੇ  ਸੰਗਤਾਂ  ਉਨ੍ਹਾ  ਦੀ ਸੋਹਣੀ ਸੂਰਤ , ਮਿਠੀ ਅਵਾਜ਼ ਤੇ ਗੁਣੀ ਸੁਭਾਵ ਕਰਕੇ ਬਦੋ -ਬਦੀ ਖਿਚੀਆਂ ਆਉਦੀਆਂ  ਘੁੰਗਨੀਆਂ ਵੇਚਣ ਤੋ ਬਾਦ ਜੇਠਾ ਜੀ ਗੁਰੂ ਦਰਬਾਰ ਵਿਚ ਹਾਜਰੀ ਭਰਦੇ , ਬੜੇ ਪਿਆਰ ਨਾਲ  ਸੇਵਾ ਦੇ ਨਾਲ ਨਾਲ ਸਿਮਰਨ ਵੀ ਕਰਦੇ ਰਹਿੰਦੇ ਤੇ ਕਦੀ ਕਦੀ ਤੰਤੀ ਵਜਾਕੇ ਕੀਰਤਨ ਵੀ ਕਰਦੇ ਇਸ  ਬਚੇ ਦੀ ਇਸ ਛੋਟੀ ਜਹੀ ਉਮਰ ਵਿਚ  ਇਤਨੀ ਲਗਨ , ਪ੍ਰੇਮ ਸਾਦਗੀ ,ਤੇ ਨਿਮਰਤਾ  ਦੇਖ ਕੇ  ਗੁਰੂ ਸਹਿਬ ਮਨ ਹੀ ਮਨ ਵਿਚ ਬਹੁਤ ਖੁਸ਼ ਹੁੰਦੇ ਤੇ  ਉਸਨੂੰ ਆਸ਼ੀਰਵਾਦ ਦਿੰਦੇ ।
ਸਾਹਿਬ ਸ੍ਰੀ ਗੁਰੂ ਅਮਰ ਦਾਸ ਦੀਆ ਦੋ ਸਪੁਤਰੀਆਂ ਸਨ ਵਡੀ ਪੁਤਰੀ ਦਾਨੀ  ਦਾ ਵਿਆਹ ਭਾਈ ਰਾਮਾ ਜੀ ਨਾਲ ਹੋ ਗਿਆ ਸੀ । ਛੋਟੀ ਪੁਤਰੀ ਬੀਬੀ ਭਾਨੀ  ਦੇ ਵਿਆਹ ਦਾ ਜਿਕਰ ਆਪਣੀ ਪਤਨੀ ਮਨਸਾ ਦੇਵੀ ਨਾਲ ਕਰਦਿਆਂ ਕਰਦਿਆਂ ਇਕ ਦਿਨ ਅਚਾਨਕ ਪੁਛ ਲਿਆ ਕਿ ਬੀਬੀ ਭਾਨੀ ਲਈ ਤੁਹਾਨੂੰ ਕਿਹੋ ਜਿਹਾ ਵਰ ਚਾਹੀਦਾ ਹੈ ?  ਸਾਮਣੇ  ਭਾਈ ਜੇਠਾ ਜੀ ਸੇਵਾ ਕਰ  ਰਹੇ ਸਨ , ਕਹਿਣ ਲਗੇ ਇਹੋ ਜਿਹਾ , ਤਾਂ  ਗੁਰੂ ਸਾਹਿਬ ਨੇ ਕਿਹਾ ਕੀ ਇਹੋ ਜਿਹਾ ਤਾ ਸਿਰਫ ਇਹੀ ਹੋ ਸਕਦਾ ਹੈ ? ਬਸ ਫੈਸਲਾ ਕਰ ਲਿਆ  ਨਾਨੀ ਨੂੰ ਬੁਲਾ ਕੇ ਬੀਬੀ ਭਾਨੀ ਦਾ ਰਿਸ਼ਤਾ ਪਕਾ ਕਰ ਦਿਤਾ  ਅਗਲੇ ਸਾਲ ਜੇਠਾ ਜੀ ਨੂੰ ਸਭ ਗੁਣ ਸੰਪੂਰਨ ਦੇਖਕੇ, ਬੀਬੀ ਭਾਨੀ ਦਾ ਵਿਆਹ ਜੇਠਾ ਜੀ ਨਾਲ ਕਰਵਾ ਦਿਤਾ ।

ਸਾਹਿਬ ਸ੍ਰੀ ਗੁਰੂ ਅਮਰ ਦਾਸ  ਜੇਠਾ ਜੀ ਦੀ ਸਖਸ਼ੀਅਤ ਤੋ ਕਾਫੀ ਪਰਭਾਵਤ ਸਨ । ਉਨ੍ਹਾ  ਦੀ ਅਦੁਤੀ ਸੇਵਾ, ਨਿਮਰਤਾ ਮਿਠਾ ਬੋਲਣਾ, ਤੇ ਚੇਹਰੇ ਤੇ ਅਲਾਹੀ ਨੂਰ ਸੀ । ਵਿਆਹ ਤੋ ਬਾਅਦ ਵੀ ਓਹ ਗੁਰੂ ਅਮਰਦਾਸ ਦੀ ਤਨ-ਮਨ  ਨਾਲ ਸੇਵਾ ਕਰਦੇ  ਗੋਇੰਦਵਾਲ ਦੀ ਬਾਓਲੀ ਸੇਵਾ ਦੀ ਤਿਆਰੀ ਕੀਤੀ, ਜਿਸਦਾ ਸਾਰਾ ਕਾਰਜ ਰਾਮਦਾਸ ਜੀ ਨੇ ਸੰਭਾਲ ਲਿਆ । ਸੇਵਾ ਕਰਦੇ ਕਰਦੇ ਓਹ ਖੁਦ ਵੀ ਟੋਕਰੀਆਂ ਢੋਂਦੇ ਸਾਰਾ ਸਾਰਾ ਦਿਨ ਗੁਰੂ ਘਰ ਦੀ ਸੇਵਾ, ਕਾਰ ਸੇਵਾ ਤੇ ਲੰਗਰ ਦੀ ਸੇਵਾ ਵਿਚ ਲਗੇ ਰਹਿੰਦੇ  ਉਨਾ ਦੀ ਹਲੀਮੀ, ਬਾਣੀ ਦੀ ਮਿਠਾਸ , ਤੇ ਤਾਂਤੀ ਵਜਾਕੇ ਕੀਰਤਨ ਕਰਨ ਨਾਲ ਸੰਗਤਾਂ ਨਿਹਾਲ ਹੋ ਜਾਂਦੀਆ  ਬੀਬੀ ਭਾਨੀ ਦਾ ਵੀ ਸਮੁਚਾ ਜੀਵਨ ਗੁਰੂ ਘਰ ਦੀ ਸੇਵਾ ਵਿਚ ਹੀ ਲੰਘਿਆ  ਓਹ ਵੀ ਆਪਣੇ ਪਿਤਾ ਨੂੰ ਗੁਰੂ ਨਾਨਕ ਦਾ ਰੂਪ ਜਾਣ ਸੇਵਾ ਵਿਚ ਲਗੇ ਰਹਿੰਦੇ  ਇਕ ਦਿਨ ਭਾਨੀ ਜੀ ਗੁਰੂ ਅਮਰ ਦਾਸ ਜੀ ਨੂੰ ਨੁਹਾ ਰਹੇ ਸੀ  ਅਚਾਨਕ ਚੌਕੀ ਦਾ ਪਾਵਾ ਟੁਟ ਗਿਆ,ਇਹ ਸੋਚਕੇ ਕੀ ਗੁਰੂ ਸਾਹਿਬ ਡਿਗ ਨਾ ਪੈਣ ਆਪਣਾ ਹਥ ਥਲੇ ਰਖ ਦਿਤਾ, ਲਹੂ  ਦੇ ਫੋਹਾਰੇ ਛੁਟੇ ਜਦੋਂ ਗੁਰੂ ਅਮਰ ਦਾਸ ਜੀ ਨੇ ਪੁਛਿਆ ਤਾਂ ਇਨਾ ਦੀ ਸੇਵਾ ਦੇਖਕੇ ਬਹੁਤ ਖੁਸ਼ ਹੋਏ   ਕੁਝ ਮੰਗਣ ਨੂੰ ਕਿਹਾ ਬੀਬੀ ਭਾਨੀ ਨੇ ਘਰ ਦੀ ਗਦੀ  ਘਰ ਵਿਚ ਰਹੇ ਦੀ ਮੰਗ ਕੀਤੀ ।

ਇਕ ਦਿਨ ਰਾਮ ਦਾਸ ਜੀ ਨੇ ਬਾਓਲੀ ਦੀ ਸੇਵਾ ,ਕਰਦੇ ਸਿਰ ਤੇ ਤਸਲਾ ਚੁਕਿਆ ਹੋਇਆ ਸੀ । ਕਪੜੇ ਸਾਰੇ ਮਿਟੀ  ਤੇ ਗਾਰੇ ਨਾਲ ਲਿਬੜੇ ਹੋਏ ਸੀ ਓਨ੍ਹਾ  ਦੇ ਰਿਸ਼ਤੇਦਾਰ ਤੇ ਗੁਆਂਢੀ ,ਜੋ ਲਾਹੌਰ ਦੀਆਂ ਸੰਗਤਾ ਨਾਲ ਗੁਰੂ ਸਾਹਿਬ ਦੇ ਦਰਸ਼ਨਾ ਲਈ ਆਈਆਂ ਹੋਈਆਂ ਸੀ ,ਜਦ ਜੇਠੇ ਜੀ  ਨੂੰ ਦੇਖਿਆ ਤੇ ਬੁਰਾ ਭਲਾ ਕਿਹਾ ” ਤੂੰ ਪੇਟ ਦੀ ਖਾਤਿਰ ਸਹੁਰਿਆਂ ਦੀ ਟੋਕਰੀ ਢੋਂਦਾ ਹੈ ,  ਤੂੰ  ਤਾਂ ਸਾਡੇ ਪਿੰਡ ਦਾ ਨਕ ਵਢਾ ਦਿਤਾ ਹੈ ।  ਗੁਰੂ ਸਾਹਿਬ ਨੂੰ ਵੀ ਓਲਾਹਬਾ ਦਿਤਾ ਕਿ ਤੁਸੀਂ ਜਵਾਈ ਕੋਲੋਂ ਮਜਦੂਰੀ ਕਰਾ ਰਹੇ ਹੋ  ਜਦੋਂ ਭਾਈ ਜੇਠਾ ਜੀ ਨੂੰ ਪਤਾ ਲਗਾ ਤਾਂ ਬਹੁਤ ਦੁਖੀ ਹੋਏ । ਗੁਰੂ ਸਾਹਿਬ ਦੇ ਚਰਨਾ ਵਿਚ ਡਿਗ ਪਏ ਤੇ ਕਹਿਣ ਲਗੇ ਇਹ ਮੈਨੂੰ  ਬਹੁਤ  ਪਿਆਰ ਕਰਦੇ ਹਨ  ਇਨਾ ਤੋਂ ਭੁਲ ਹੋ ਗਈ ਹੈ ,ਮਾਫ਼ ਕਰ ਦਿਓ  ਮੈਨੂੰ ਸੇਵਾ ਵਿਚ  ਕਿਤਨਾ ਅਨੰਦ ਤੇ ਸੁਖ ਮਿਲਦਾ ਹੈ ਓਹ  ਇਹ ਨਹੀ ਜਾਣਦੇ ।
ਏਨੀ ਨਿਮਰਤਾ ਸੇਵਾ, ਸਬਰ, ਸੰਤੋਖ ,ਸਿਦਕ ਤੇ ਸਾਦਗੀ  ਇਨਾ ਸਭ  ਗੁਣਾ ਕਰਕੇ ਇਕ ਦਿਨ ਓਹ ਗਦੀ  ਦੇ ਵਾਰਿਸ ਬਣ ਗਏ , ਗੁਰੂ ਅਮਰ ਦਾਸ ਨੇ ਆਪਣੇ ਸਚ ਖੰਡ ਦੀ ਵਾਪਸੀ ਦਾ ਸਮਾ ਜਾਣ ਕੇ ,ਭਾਈ ਜੇਠਾ ਜੀ ਨੂੰ ਗੱਦੀ   ਦੇਕੇ ਗੁਰੂ ਰਾਮ ਦਾਸ ਬਣਾ ਦਿਤਾ ।

ਬਾਣੀ

  ਗੁਰੂ ਰਾਮ ਦਾਸ ਜੀ ਦੀ ਬਾਣੀ ਅਗਿਆਨਤਾ  ਦੇ ਹਨੇਰੇ ਵਿਚ ਪਈ ਮਨੁਖਤਾ ਲਈ  ਚਾਨਣ ਮੁਨਾਰਾ ਹੈ  ਗੁਰੂ ਗਰੰਥ ਸਾਹਿਬ ਦੇ 31 ਰਾਗਾਂ ਵਿਚੋਂ  30 ਰਾਗਾਂ ਵਿਚ ਬਾਣੀ ਉਚਾਰੀ  ਜਿਸ ਵਿਚ ਬੜੀ ਵੇਦਨਾ, ਨਿਮਰਤਾ ਤੇ ਤੜਪ ਦੀ ਝਲਕ ਮਿਲਦੀ ਹੈ । ਓਨ੍ਹਾ  ਦੀ ਬਾਣੀ ਵਿਚ ਮੁਖ ਰੂਪ ਵਿਚ  , ਚਉਪਦੇ , ਅਸ਼ਟਪਦੀਆ , ਛੰਦ ,ਸਲੋਕ ,ਵਾਰਾਂ ,ਪਉੜੀਆਂ,ਪਹਰੇ , ਵਣਜਾਰੇ ,ਕਰਹਲੇ , ਅਤੇ ਘੋੜੀਆਂ ਸ਼ਾਮਲ ਹਨ   ,246 ਸ਼ਬਦ, 33,ਅਸ਼ਟਪਦੀਆਂ ,28 ਛੰਦ 183 ਪਉੜੀਆਂ, (135) 138  ਸਲੋਕ 8 ,ਪਹਰੇ, ਵਣਜਾਰਾ  , ਕਰਹਲੇ ,ਘੋੜੀਆਂ ਤੇ ਸੋਹਲੇ  ਹਨ  । ਉਨ੍ਹਾ  ਨੇ ਰਹਿਰਾਸ ਸਾਹਿਬ ਤੇ ਕੀਰਤਨ ਸੋਹਿਲੇ ਵਿੱਚ ਵੀ ਬਾਣੀ ਉਚਾਰੀ ਜੋ ਨਿਤਨੇਮ ਵਿਚ ਪੜੀ ਜਾਣ ਲਗੀ   ਹਿੰਦੂਆਂ ਦੀਆ 7 ਲਾਵਾਂ ਛਡਕੇ  ਰਾਗ ਸੂਹੀ  ਵਿਚ 4 ਲਾਵਾਂ ਦੇ ਸ਼ਬਦ ਜੋੜ ਕੇ ਅਨੰਦੁ ਕਾਰਜ ਦੀ ਰਸਮ ਪੂਰੀ ਕਰਕੇ  ਸਿਖਾਂ ਦੀ ਵਖਰੀ ਪਹਿਚਾਨ ਬਣਾਈ । ਆਸਾ ਦੀ ਵਾਰ ਦੇ ਮੁਢਲੇ 24 ਛੰਦ ਰਚਕੇ ਆਸਾ ਦੀ ਵਾਰ ਦਾ ਵਿਧੀ ਅਨੁਸਾਰ ਕੀਰਤਨ ਕਰਨ ਦੀ ਰਵਾਇਤ ਪ੍ਰਚਲਿਤ ਕੀਤੀ ।

       ਆਪਜੀ ਨੇ ਗੁਰਬਾਣੀ ਰਾਹੀਂ ਸਿਖਾ ਨੂੰ ਜੀਵਨ ਜਾਚ ਸਿਖਾਈ ਤੇ  ਸਿਖੀ ਮਰਯਾਦਾਵਾਂ ਨੂੰ ਪਕਿਆਂ ਕੀਤਾ ਜਿਸ ਵਿਚ ਸਿਖ ਪਰਿਭਾਸ਼ਾ , ਸਿਖ ਦੇ ਕਰਮ,ਸੰਸਕਾਰ ਤੇ ਖਾਸ ਕਰਕੇ ਅਰਦਾਸ ਦੀ ਮਹਾਨਤਾ   ਆਪਜੀ ਨੇ ਲੋਕਾਂ ਨੂੰ ਸਮਝਾਇਆ ਕੀ ਕੋਈ ਵੀ ਕੰਮ ਕਰਨ ਤੋ ਪਹਿਲਾ ਅਕਾਲ ਪੁਰਖ ਅਗੇ ਅਰਦਾਸ ਕਰਨੀ ਹਰੇਕ ਸਿਖ ਦਾ ਫਰਜ਼ ਹੈ । ਹਰੇਕ ਕੰਮ ਚਾਹੇ ਖੁਸ਼ੀ ਦਾ ਹੋਵੇ ਜਾ ਗੰਮੀ,  ਕਰਤਾਰ ਤੇ ਭਰੋਸਾ  ਰਖ ਕੇ ਅਰਦਾਸ ਕਰਕੇ ਆਰੰਭ ਕਰਨ ਦਾ ਉਪਦੇਸ਼ ਦਿਤਾ   ਆਪਣੇ ਵਡਹੰਸ ਰਾਗ ਵਿਚ 2 ਸ਼ਬਦ “ਘੋੜੀਆਂ” ਵਿਆਹ ਵਿਚ ਗਾਓਣ  ਦੇ ਅਧਾਰ ਤੇ ਰਚੇ, ਜਿਸਦਾ ਮੁਖ ਉਦੇਸ਼ ਸੀ ਕਿ ਖੁਸ਼ੀ ਦੇ ਕਾਰਜਾਂ ਸਮੇ  ਵੀ ਕਰਤਾਰ ਨੂੰ  ਭੁਲਿਆ  ਨਾ ਜਾਏ   ਇਸੇ ਤਰਹ ਆਪਨੇ  ਛੰਦ ਵੀ ਰਚੇ ।
 ਇਹ ਪਉੜੀ ਗੁਰ ਮਰਿਆਦਾ ਦਾ ਮੁਢ ਬਣ ਗਈ ਤੇ ਹਰ ਸ਼ੁਭ ਕਾਰਜ ਕਰਨ ਤੋਂ ਪਹਿਲੇ ਉਚਾਰੀ ਜਾਂਦੀ ਹੈ ।

         ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਅਖਿਐ
         ਕਾਰਜ ਦੇਇ ਸਵਾਰਿ ਸਤਿਗੁਰੁ ਸਚੁ ਸਾਖੀਐ ।।

ਸਾਹਿਬ ਸ੍ਰੀ ਗੁਰੂ ਰਾਮਦਾਸ ਨੇ ਸਿਖੀ ਦੇ ਮੁਢਲੇ ਸਿਧਾਂਤਾ ਅਤੇ ਰਵਾਇਤਾਂ ਨੂੰ ਉਲੀਕਿਆ  ਸਿਖ ਦੀ ਮੁਢਲੀ ਪਹਚਾਨ ਕਰਵਾਈ ।

ਉਨ੍ਹਾ  ਨੇ ਹਰ ਸਿਖ ਨੂੰ  ਬਾਣੀ, ਰਹਿਤ ਤੇ  ਗੁਰਮਤਿ ਅਨੁਸਾਰ ਜੀਓਣ ਦੀ ਪ੍ਰੇਰਨਾ ਦਿਤੀ ।

  ਗੁਰੂ ਦੀ ਬਾਣੀ ਗੁਰੂ ਹੈ , ਗੁਰੂ ਬਾਣੀ ਵਿਚ ਵਿਆਪਕ ਹੈ  ਜੋ ਉਸਤੇ  ਸਹਾਰਾ ਤੇ ਸ਼ਰਧਾ ਰਖਦਾ ਹੈ ਓਹ ਯਕੀਨੀ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ । ਸਿਖਾਂ ਦੇ ਨਿਤ ਨੇਮ -ਤੇ ਰਹਿਣੀ- ਬਹਿਣੀ ਬਾਰੇ ਸਪਸ਼ਟ ਫੁਰਮਾਨ  ਹੈ ਰੋਜ਼ਾਨਾ ਦੇ ਕਾਰਜਾਂ ਵਿਚ ਨਿਤਨੇਮ ਦੀ ਮਹਾਨਤਾ ਨੂੰ ਦਰਸਾਇਆ ।

            ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅਮ੍ਰਿਤੁ ਸਾਰੇ
            ਗੁਰੂ ਬਾਣੀ ਕਹੈ ਸੇਵਕੁ ਜਨੁ ਮਨਾਈ ਪਰਤਖਿ ਗੁਰੂ ਨਿਸਤਾਰੈ ।।

           “ਗੁਰੂ ਸਤਿਗੁਰੁ ਕਾ ਜੋ ਸਿਖ ਅਖਾਵੇ “

            ਸੁ ਭਲਕੇ ਉਠਿ ਹਰਿ ਨਾਮ ਧਿਆਵੈ

             ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ

            ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ

            ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ

            ਬਹਿੰਦਿਆਂ ਉਠਦਿਆਂ ਹਰਿ ਨਾਮੁ ਧਿਆਵੈ ।
ਆਪਜੀ ਨੇ ਆਸਾ ਦੀ ਵਾਰ ਦੇ ਮੁਢਲੇ  24 ਛੰਦ ਰਚਕੇ ਆਸਾ ਦੀ ਵਾਰ ਦਾ ਵਿਧੀ ਅਨੁਸਾਰ ਕੀਰਤਨ ਕਰਨ ਦੀ ਰਵਾਇਤ ਕਾਇਮ ਕੀਤੀ ਆਪ ਖੁਦ ਵੀ ਆਪ ਉਚ ਦਰਜੇ ਦੇ ਸੰਗੀਤਕਾਰ ਸਨ  ਤੰਤੀ ਸਾਜ਼ ਵਜਾ ਕੇ ਆਪ  ਵੀ ਕੀਰਤਨ ਕਰਦੇ ਰਹੇ ।

ਵਾਹਿਗੁਰੂ ਨੂੰ ਯਾਦ ਰਖੋ , ਪਿਆਰ ਕਰੋ, ਭਰੋਸਾ ਕਰੋ ਤੇ ਗ੍ਰਹਿਸਤ ਵਿਚ ਰਹਿੰਦਿਆਂ ਉਸ ਨੂੰ  24 ਘੰਟੇ  ਮਨ ਵਿਚ ਰਖੋ ।

           “ਵਿਚੇ ਗ੍ਰਿਹਿ ਸਦਾ ਰਹੇ ਉਦਾਸੀ

            ਜੀਓ ਕਮਲ ਰਹੇ ਵਿਚਿ ਪਾਣੀ ਹੇ

ਇਸ ਕਲਿਜੁਗ ਵਿਚ ਕੋਈ ਵਿਕਾਰਾਂ ਦੇ ਜਾਲ ਵਿਚੋਂ ਬਾਹਰ ਨਿਕਲਣਾ ਚਾਹੇ ਤਾ ਪ੍ਰਮਾਤਮਾ ਦਾ ਨਾਮ ਹੀ ਹੈ  ਜੋ ਤੁਹਾਡੇ ਦੁਖਾਂ ਨੂੰ ਹਰ ਸਕਦਾ ਹੈ ਤੇ ਤੁਹਾਨੂੰ ਸੰਸਾਰ ਸਮੁੰਦਰ ਤੋਂ ਬਾਹਰ ਕਢ ਸਕਦਾ ਹੈ । ਅਜ ਅਸੀਂ ਕੁਰਾਹੇ ਤੁਰੇ ਜਾ ਰਹੇ ਹਾਂ  ਨਾਮ-ਸਿਮਰਨ ਤੋ ਵਧ  ਫੋਕਟ ਦੇ ਕਰਮਾਂ ਨੂੰ  ਤਰਜੀਹ ਦੇਣ ਲਗੇ ਹਾਂ । ਗੁਰੂ ਸਾਹਿਬ ਨੇ ਸਮਝਾਇਆ ਹੈ ਕੀ ਸਾਰੇ ਤੀਰਥ, ਵਰਤ,ਯਗ ਅਤੇ ਪੁਨ-ਦਾਨ ਕਰਨ ਤੇ ਵੀ ਇਹ ਨਾਮ -ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦੇ  ਪ੍ਰਭੁ ਦਾ ਸਿਮਰਨ ਹੀ ਜਪ-ਤਪ ਅਤੇ ਪੂਜਾ ਹੈ ।

ਗੁਰੂ ਸਾਹਿਬ ਦੇ ਉਪਦੇਸ਼ ਅਨੁਸਾਰ ਪ੍ਰਮਾਤਮਾ ਆਦਿ ਪੁਰਖ ਅਪਰੰਪਰ , ਸ਼੍ਰਿਸ਼ਟੀ ਕਰਤਾ, ਜੁਗਾਂ ਜੁਗੰਤਰ ਤਕ ਇਕੋ ਤੇ ਸਦੀਵੀ ਹੈ

         ”  ਤੂੰ ਆਦਿ ਪੁਰਖ ਅਪਰੰਪਰ ਤੁਧ ਜੇਵਡੁ ਅਵਰ ਨਾ ਕੋਇ ।

            ਤੂੰ ਜੁਗਿ ਜੁਗਿ ਏਕੋ ਸਦਾ ਸਦਾ ਤੂੰ ਨਿਹਿਚ੍ਲ ਕਰਤਾ ਸੋਇ ।

ਸੁਆਰਥ ਵਸ ਝੂਠੀ ਮਾਣ ਪ੍ਰਤਿਸ਼ਟਾ ਜਾਂ ਧੰਨ- ਦੋਲਤ  ਦੀ ਪ੍ਰਾਪਤੀ ਲਈ ਦੁਨਿਆ ਦੀ ਵਡਿਆਈ ਜਾ ਖੁਸ਼ਾਮਤ ਕਰਦੇ  ਜੀਵਨ ਨੂੰ ਵਿਅਰਥ ਗੁਆ ਲੈਣ ਵਾਲੇ ਜੀਆਂ ਨੂੰ ਸੁਚੇਤ ਕਰਦੇ ਫੁਰਮਾਂਦੇ ਹਨ ਵਡਿਆਈ ਕਰਨੀ ਹੈ ਤਾ ਸਿਰਫ  ਉਸ ਪ੍ਰਮਾਤਮਾ ਦੀ ਕਰੋ  ਬਾਕੀ ਸਭ ਫਿਕਾ ਤੇ ਵਿਅਰਥ ਹੈ ।

     ਵਿਣੁ ਨਾਵੈ ਹੋਰ ਸਲਾਹਣਾ ਸਭੁ ਬੋਲਣ ਫਿਕਾ ਸਾਦੁ ।।

 ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨੀ ਗੁਰੂ ਨਾਨਕ ਦੇ ਅਸੂਲਾਂ  ਦੇ ਨਾਲ ਨਾਲ ਆਪਣੇ ਪਰਿਵਾਰਕ ਜਿਮੇਦਾਰੀਆਂ ਲਈ ਤੇ ਸਮਾਜਿਕ ਵਿਕਾਸ ਲਈ ਸੇਵਾ ਨੂੰ ਉਤਮ ਮੰਨਿਆ,  ਜਿਸ ਲਈ ਕਾਮ, ਕ੍ਰੋਧ, ਲੋਭ ,ਮੋਹ, ਹੰਕਾਰ,ਕਪਟ ਝੂਠ ਨਿੰਦਾ , ਦੁਬਿਧਾ, ਤੇ ਈਰਖਾ ਨੂੰ ਤਿਆਗਣਾ ਬਹੁਤ ਜਰੂਰੀ ਹੈ । ਮਾਇਆ ਦਾ ਮਾਨ ਕੂੜਾ ਹੈ  ਮਾਇਆ ਪਰਛਾਵੈ ਦੀ ਨਿਆਈ ਹੈ  ਜੋ ਕਦੇ ਚੜਦੇ ਤੇ ਕਦੀ ਲਹਿੰਦੇ ਪਾਸੇ ਹੋ ਜਾਂਦੀ ਹੈ  ਘੁਮਿਆਰ  ਦੇ ਚਕਰ  ਵਾਂਗ ਤੁਰਦੀ ਫਿਰਦੀ ਰਹਿੰਦੀ ਹੈ ।  ਗੁਰਮਤਿ ਸਿਧਾਂਤਾਂ ਦਾ ਪਾਲਣ ਕਰਨ ਵਾਲਾ ਹੀ ਗੁਰਸਿਖ ਅਖਵਾਣ ਦਾ ਅਧਿਕਾਰੀ ਹੈ ।

 ਹਰਨਰਾਇਣ ਸਿੰਘ ਮੱਲੇਆਣਾ

ਅੱਜ ਵਾਲਮੀਕਿ ਪ੍ਰਗਟ ਦਿਵਸ 'ਤੇ ਵਿਸ਼ੇਸ਼- ਕਲਮ ਅਤੇ ਝਾੜੂ !✍️ਸਲੇਮਪੁਰੀ ਦੀ ਚੂੰਢੀ

ਕਲਮ ਅਤੇ ਝਾੜੂ !
ਅੱਜ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸਮੂਹ ਵਾਲਮੀਕੀ ਸਮਾਜ ਨੂੰ  ਪ੍ਰਣ ਕਰਦੇ ਹੋਏ ਆਪਣੇ ਬੱਚਿਆਂ ਨੂੰ ਮਨੂੰਵਾਦੀ ਵਿਚਾਰਧਾਰਾ ਰੱਖਣ ਵਾਲੇ ਧਾਰਮਿਕ ਸਥਾਨਾਂ ਵਿਚ ਮੱਥੇ ਟੇਕ ਕੇ ਆਪਣੀ ਕਿਸਮਤ ਬਦਲਾਉਣ ਦੇ ਸੁਫਨੇ ਪੂਰੇ ਕਰਨ ਦੀ ਬਜਾਏ ਸਕੂਲਾਂ /ਕਾਲਜਾਂ /ਯੂਨੀਵਰਸਿਟੀਆਂ ਵੱਲ ਮੂੰਹ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ, ਕਿਉਂਕਿ ਇਸ ਸਮਾਜ ਦੀ ਗੁਲਾਮੀ, ਗਰੀਬੀ ਅਤੇ ਅਨਪੜ੍ਹਤਾ ਦਾ ਮੁੱਖ ਕਾਰਨ ਇਸ ਸਮਾਜ ਦੇ ਲੋਕਾਂ ਦਾ ਮਨੂੰਵਾਦੀ ਵਿਚਾਰਧਾਰਾ ਨੂੰ ਗ੍ਰਹਿਣ ਕਰਕੇ ਵਿੱਦਿਅਕ ਅਦਾਰਿਆਂ ਵਲ ਮੂੰਹ ਕਰਨ ਦੀ ਬਜਾਏ ਮਨੂੰਵਾਦੀ ਵਿਚਾਰਧਾਰਾ ਵਾਲੇ ਧਾਰਮਿਕ ਸਥਾਨਾਂ ਦੀ ਸ਼ਰਨ ਵਿਚ ਜਾਣਾ ਹੈ!
ਵਾਲਮੀਕੀ ਸਮਾਜ ਦੇਸ਼ ਦਾ ਸੱਭ ਤੋਂ ਵੱਧ ਅਨਪੜ੍ਹ, ਲਿਤਾੜਿਆ ਤੇ ਪੱਛੜਿਆ ਹੋਇਆ  ਸਮਾਜ ਹੈ,ਇਸ ਲਈ ਜਦੋਂ ਤੱਕ ਇਹ ਸਮਾਜ ਆਪਣੀ ਸੋਚ ਨਹੀਂ ਬਦਲਦਾ, ਉਦੋਂ ਤਕ ਦੇਸ਼ ਵਿਚ ਗੁਲਾਮੀ ਭਰਿਆ ਜੀਵਨ ਬਤੀਤ ਕਰਦਾ ਰਹੇਗਾ। ਵਾਲਮੀਕੀ ਸਮਾਜ ਨੂੰ ਚਾਹੀਦਾ ਹੈ, ਕਿ ਉਹ ਆਪਣੇ ਆਪ ਨੂੰ ਉੱਚਾ ਚੁੱਕਣ ਲਈ ਮਨੂੰਵਾਦੀ ਵਿਚਾਰਧਾਰਾ ਵਾਲੇ ਧਾਰਮਿਕ ਗ੍ਰੰਥਾਂ ਤੋਂ ਖਹਿੜਾ ਛੁਡਾਉਣ, ਤਾਂ ਹੀ ਉਨ੍ਹਾਂ ਦੇ ਹੱਥਾਂ ਵਿਚੋਂ ਝਾੜੂ ਅਤੇ ਸਿਰ 'ਤੇ ਗੰਦ ਢੋਹਣ ਦੀ ਪ੍ਰਥਾ ਦਾ ਖਾਤਮਾ ਹੋ ਸਕੇਗਾ! ਇਸ ਸਮਾਜ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਕਿਸਮਤ ਦੇ ਸਿਤਾਰੇ ਧਾਰਮਿਕ ਸਥਾਨਾਂ ਵੱਲ ਜਾ ਕੇ ਨਹੀਂ ਬਲਕਿ ਵਿੱਦਿਅਕ ਅਦਾਰਿਆਂ ਵਿੱਚ ਜਾ ਕੇ ਹੀ ਚਮਕ ਸਕਦੇ ਹਨ, ਕਿਉਂਕਿ ਵਿੱਦਿਆ ਸਾਨੂੰ 'ਬੰਦੇ ਦਾ ਪੁੱਤ' ਬਣਾ ਕੇ ਆਪਣੇ ਹੱਕਾਂ ਅਤੇ ਹਿੱਤਾਂ ਪ੍ਰਤੀ ਜਾਗਰੂਕ ਕਰਨ ਦੇ ਯੋਗ ਬਣਾਉਂਦੀ ਹੈ। 
ਅੱਜ ਬਹੁਤ ਹੀ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਜਿਥੇ ਵੀ ਵਾਲਮੀਕਿ ਜੀ ਦੀ ਤਸਵੀਰ ਲਟਕਦੀ ਦਿਖਾਈ ਦਿੰਦੀ ਹੈ, ਤਾਂ ਹਰ ਤਸਵੀਰ ਵਿੱਚ ਉਨ੍ਹਾਂ ਦੇ ਹੱਥ ਵਿਚ ਕਲਮ ਅਤੇ ਕਿਤਾਬ ਫੜੀ ਹੁੰਦੀ ਹੈ, ਜੋ  "ਗਿਆਨ ਦਾ ਪ੍ਰਕਾਸ਼ ਦਾ ਪ੍ਰਤੀਕ ਹੈ" , ਪਰ ਵਾਲਮੀਕਿ ਜੀ ਦੇ ਪੈਰੋਕਾਰਾਂ ਨੇ ਉਨ੍ਹਾਂ ਦੀ ਤਸਵੀਰ ਤੋਂ "ਕਲਮ ਫੜਨ ਅਤੇ ਕਿਤਾਬ ਪੜ੍ਹਨ" ਦੀ ਸੇਧ ਲੈਣ ਦੀ ਬਜਾਏ ਸਿਰਫ ਝਾੜੂ ਫੜਨ ਅਤੇ ਸਿਰ 'ਤੇ ਗੰਦਗੀ ਢੋਹਣ ਨੂੰ ਅਪਣਾ ਲਿਆ, ਜੋ ਵਾਲਮੀਕਿ ਵਿਚਾਰਧਾਰਾ ਦੇ ਬਿਲਕੁਲ ਉਲਟ ਹੈ। ਅੱਜ ਇਹ ਵੀ ਬਹੁਤ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਕੁਝ ਸਿਆਸੀ ਪਾਰਟੀਆਂ ਦੇ ਆਗੂ ਜਦੋਂ ਉਨ੍ਹਾਂ ਦੇ ਘਰਾਂ ਵਿਚ ਜਾਂਦੇ ਹਨ ਤਾਂ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪੜ੍ਹਾਈ ਵਲ ਪ੍ਰੇਰਿਤ ਕਰਨ ਦੀ ਬਜਾਏ ਉਨ੍ਹਾਂ ਦੇ ਧੀਆਂ-ਪੁੱਤਰਾਂ ਲਈ "ਸਫਾਈ ਸੇਵਕ ਜਾਂ ਸੀਵਰਮੈਨ" ਦੀ ਨੌਕਰੀ ਦਿਵਾਉਣ ਲਈ ਵਾਅਦੇ ਕਰਦੇ ਨਹੀਂ ਥੱਕਦੇ। ਇਥੇ ਹੀ ਗੱਲ ਨਹੀਂ ਮੁੱਕਦੀ, ਕਈ ਸਿਆਸੀ ਸ਼ਰਾਰਤੀ ਲੋਕ ਜਦੋਂ ਵਾਲਮੀਕੀ ਸਮਾਜ ਦੇ ਘਰਾਂ ਵਿਚ ਜਾਂਦੇ ਹਨ ਤਾਂ ਉਹ "ਝਾੜੂ" ਨੂੰ "ਜਾਦੂਗਰ ਦੀ ਛੜੀ" ਕਹਿ ਕੇ ਉਕਸਾਉਂਦੇ ਹਨ, ਕਿ " ਤੁਹਾਡਾ ਝਾੜੂ ਗੰਦਗੀ ਦੀ ਸਫਾਈ ਕਰਦਾ ਹੈ, ਇਸ ਲਈ ਝਾੜੂ ਨੂੰ ਘੁੱਟ ਕੇ ਫੜੀ ਰੱਖਣਾ, ਇਹ ਝਾੜੂ ਤੁਹਾਡਾ ਮਾਣ-ਸਨਮਾਨ ਹੈ, ਇਸ ਨੂੰ ਉੱਚਾ ਚੁੱਕਣਾ" 
ਗੱਲ ਕੀ ਦੇਸ਼ ਦੀ ਕੋਈ ਵੀ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਆਪਣੇ ਆਪ ਨੂੰ ਬੁੱਧੀਜੀਵੀਆਂ ਅਤੇ ਲੇਖਕਾਂ ਦਾ ਵਰਗ ਕਹਾਉਣ ਵਾਲੀ ਸੰਸਥਾਵਾਂ /ਜਥੇਬੰਦੀਆਂ ਵਾਲਮੀਕਿ ਸਮਾਜ ਦੇ ਲੋਕਾਂ ਦੇ ਹੱਥਾਂ ਵਿੱਚੋਂ ਝਾੜੂ ਛੁਡਾਕੇ "ਕਲਮ-ਕਿਤਾਬ" ਫੜਾਉਣਾ ਨਹੀਂ ਚਾਹੁੰਦੀਆਂ ਅਤੇ ਨਾ ਹੀ ਇਸ ਸਮਾਜ ਦੇ ਲੋਕ ਕਲਮ ਫੜਨ ਅਤੇ ਕਿਤਾਬ ਪੜ੍ਹਨ ਨੂੰ ਤਿਆਰ ਹਨ, ਕਿਉਂਕਿ ਮਨੂੰਵਾਦੀ ਵਿਚਾਰਧਾਰਾ ਨੇ ਉਨ੍ਹਾਂ ਦੀ ਸੋਚ ਨੂੰ ਖੁੰਡੀ ਬਣਾ ਕੇ ਰੱਖ ਦਿੱਤਾ ਹੈ। ਵਾਲਮੀਕੀ ਸਮਾਜ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਵਾਲਮੀਕਿ ਜੀ ਦੀ ਤਸਵੀਰ ਤੋਂ ਅਗਵਾਈ ਲੀਹਾਂ ਲੈਂਦੇ ਹੋਏ ਆਪਣੇ ਹੱਥ ਵਿੱਚ 'ਝਾੜੂ' ਫੜਨ ਦੀ ਪ੍ਰੰਪਰਾ ਨੂੰ ਤਿਆਗ ਕੇ 'ਕਲਮ ਅਤੇ ਕਿਤਾਬ' ਫੜਨ ਨੂੰ ਤਰਜੀਹ ਦੇਣ ਲਈ ਕਮਰ ਕੱਸ ਲੈਣ ਤਾਂ ਜੋ ਉਨ੍ਹਾਂ ਦਾ ਭਵਿੱਖ ਸੁਨਹਿਰਾ ਅਤੇ ਉੱਜਲ ਬਣ ਸਕੇ। ਵਾਲਮੀਕੀ ਸਮਾਜ ਦੇ ਲੋਕਾਂ ਨੇ ਜੇ ਆਪਣੇ ਹੱਥ ਵਿੱਚ ਕਲਮ ਤੇ ਕਿਤਾਬ ਨਾ ਫੜੀ ਤਾਂ ਸਿੰਘੂ ਬਾਰਡਰ 'ਤੇ ਆਪਣੇ ਹੱਥ-ਪੈਰ ਵਢਾ ਕੇ ਕਾਵਾਂ ਵਾਗੂੰ ਮਾਰ ਕੇ ਟੰਗੇ ਜਾਂਦੇ ਰਹਿਣਗੇ ! 
ਸੁਖਦੇਵ ਸਲੇਮਪੁਰੀ
09780620233
20 ਅਕਤੂਬਰ, 2021.

ਅੱਜ ਦੇ ਦਿਨ ਭਰਾ ਦਾ ਵਿਸ਼ਵਾਸ ਹਾਰਿਆ ਸੀ! ✍️ ਸਲੇਮਪੁਰੀ ਦੀ ਚੂੰਢੀ

ਅੱਜ ਦਾ ਦਿਨ ਸਾਨੂੰ ਇਸ ਗੱਲ ਲਈ ਚੇਤੰਨ ਕਰਦਾ ਹੈ ਕਿ ਕਦੀ ਵੀ ਕਿਸੇ ਭਰਾ ਦਾ ਭਰਾ ਧੋਖੇਬਾਜ਼ ਅਤੇ ਫਰੇਬੀ ਨਹੀਂ ਹੋਣਾ ਚਾਹੀਦਾ, ਕਿਉਂਕਿ ਧੋਖੇਬਾਜ ਭਰਾ ਸੋਨੇ ਦੀ ਲੰਕਾ ਤਬਾਹ ਕਰਵਾ ਦਿੰਦਾ ਹੈ। ਦੋਸਤੋ ਲਾਲਚ ਬਹੁਤ ਬੁਰੀ ਬਲਾ ਹੁੰਦੀ ਹੈ ਤਾਂ ਹੀ ਤਾਂ ਅੱਜ ਇੱਕ ਇੱਕ ਇੰਚ ਲਈ ਭਰਾ ਭਰਾ ਨੂੰ ਮਾਰ ਰਿਹਾ ਹੈ।
ਅੱਜ ਦਾ ਦਿਨ ਸਾਨੂੰ ਇਸ ਗੱਲ ਦੀ ਸਿੱਖਿਆ ਦਿੰਦਾ ਹੈ ਕਿ ਮਹਾਤਮਾ ਰਾਵਣ ਵਰਗਾ ਭਰਾ ਹਰ ਭੈਣ ਨੂੰ ਮਿਲਣਾ ਚਾਹੀਦਾ ਹੈ, ਜਿਹੜਾ ਆਪਣੀ ਭੈਣ ਦੀ ਬੇਪਤੀ ਦਾ ਬਦਲਾ ਲੈ ਸਕੇ ਤਾਂ ਜੋ ਅੱਜ 2 ਸਾਲ ਦੀ ਬੱਚੀ ਤੋਂ ਲੈ ਕੇ 80 ਸਾਲ ਦੀ ਬਜੁਰਗ ਔਰਤ ਨਾਲ ਹੋ ਰਹੇ ਬਲਾਤਕਾਰਾਂ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਠੱਲ੍ਹਿਆ ਜਾ ਸਕੇ। 
ਅੱਜ ਕੋਈ ਵੀ ਔਰਤ ਨਾ ਤਾਂ ਘਰ ਵਿਚ ਅਤੇ ਨਾ ਹੀ ਘਰ ਤੋਂ ਬਾਹਰ ਸੁਰੱਖਿਅਤ ਹੈ।
ਅੱਜ ਦਾ ਦਿਨ ਬਹੁਤ ਹੀ ਅਫਸੋਸਜਨਕ ਦਿਨ ਹੈ, ਕਿਉਂਕਿ ਅੱਜ ਦੇ ਦਿਨ ਇਕ ਭਰਾ ਦਾ ਭਰਾ ਪ੍ਰਤੀ ਵਿਸ਼ਵਾਸ ਟੁੱਟਿਆ ਸੀ, ਵਿਸ਼ਵਾਸ ਹਾਰਿਆ ਸੀ, ਜਿਸ ਕਾਰਨ ਇੱਕ ਮਹਾਨ ਵਿਦਵਾਨ ਅਤੇ ਯੋਧੇ ਦੀ ਮੌਤ ਹੋਈ ਸੀ। ਵਿਦਵਾਨਾਂ ਅਤੇ ਯੋਧਿਆਂ ਦੀਆਂ ਮੌਤਾਂ ਉਪਰ ਜਸ਼ਨ ਨਹੀਂ ਸੋਗ ਮਨਾਈਦਾ, ਸਗੋਂ ਜਿਹੜੇ ਪਤੀ  ਆਪਣੀ ਪਤਨੀ ਨੂੰ ਕੁੱਟਦੇ ਨੇ, ਮਾਰਦੇ ਨੇ, ਘਰੋਂ ਬਾਹਰ ਕੱਢ ਦਿੰਦੇ ਨੇ, ਜਮੀਨ, ਕੁਰਸੀ ਅਤੇ ਪੈਸੇ ਦੇ ਲਾਲਚ ਵਿਚ ਆ ਕੇ ਆਪਣੀ ਪਤਨੀ ਨੂੰ ਦੂਜੇ ਮਰਦਾਂ ਅੱਗੇ ਪੇਸ਼ ਕਰਦੇ ਨੇ, ਆਪਣੀ ਪਤਨੀ ਉਪਰ ਸ਼ੱਕ ਕਰਦੇ ਨੇ,ਜਾਂ ਜਿਹੜੇ ਭਰਾ ਆਪਣੀ ਭੈਣ ਦੀ ਰਾਖੀ ਕਰਨ ਵਿਚ ਨਾਕਾਮ ਹੁੰਦੇ ਹਨ, ਉਨ੍ਹਾਂ ਨੂੰ ਲਾਹਣਤਾਂ ਪਾਈ ਦੀਆਂ ਨੇ! 
ਦੋਸਤੋ! ਅੱਜ ਦਾ ਦਿਨ ਬੁਰਾਈ ਉਪਰ ਸੱਚਾਈ ਦੀ ਜਿੱਤ ਦਾ ਪ੍ਰਤੀਕ ਨਹੀਂ ਬਲਕਿ ਅੱਜ ਦੇ ਦਿਨ ਤਾਂ ਇਕ ਭਰਾ ਦਾ ਭਰਾ ਪ੍ਰਤੀ ਵਿਸ਼ਵਾਸ ਹਾਰਿਆ ਸੀ! 
ਜਦੋਂ ਇੱਕ ਭਰਾ ਦੀ ਬਦਨੀਤੀ ਅਤੇ ਬੇਈਮਾਨੀ ਨਾਲ ਭਰੀ ਮਾਨਸਿਕਤਾ ਨਾਲ ਦੂਜੇ ਭਰਾ ਦਾ ਘਰ ਤਬਾਹ ਹੋ ਜਾਵੇ, ਕਤਲ ਹੋ ਜਾਵੇ, ਅੰਤ ਹੋ ਜਾਵੇ ਤਾਂ ਮਠਿਆਈਆਂ ਨਹੀਂ ਵੰਡੀ ਦੀਆਂ, ਖੁਸ਼ੀਆਂ ਨਹੀਂ ਮਨਾਈ ਦੀਆਂ, ਜਸ਼ਨ ਨਹੀਂ ਕਰੀ ਦੇ ਸਗੋਂ ਦਿਮਾਗ ਨਾਲ ਸੋਚੀਦਾ, ਵਿਚਾਰੀ ਦਾ  ਤਾਂ ਜੋ ਭਵਿੱਖ ਵਿਚ ਜਿਹੇ ਮੰਦਭਾਗੇ ਰੁਝਾਨ ਨੂੰ ਰੋਕਿਆ ਜਾ ਸਕੇ, ਕਿਉਂਕਿ ਕੱਲ੍ਹ ਨੂੰ ਖੁਦ ਸਾਡੇ ਨਾਲ ਵੀ ਅਜਿਹਾ ਮਾੜਾ ਵਾਪਰਦਾ ਸਕਦਾ ਹੈ। 
ਸੱਚ ਤਾਂ ਇਹ ਵੀ ਹੈ ਕਿ-
 'ਤਿਉਹਾਰ ਆਮ ਲੋਕਾਂ ਲਈ
 ਨੁਕਸਾਨ ਹੁੰਦੇ ਨੇ! 
 ਵਪਾਰੀ 'ਤੇ ਪੁਜਾਰੀ ਲਈ
 ਵਰਦਾਨ ਹੁੰਦੇ ਨੇ! 
-ਸੁਖਦੇਵ ਸਲੇਮਪੁਰੀ
09780620233
15 ਅਕਤੂਬਰ, 2021.

ਮਸਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਮਾਤਾ ਚਿੰਤਪੁਰਨੀ ਜਾਣ ਤੇ ਪਹਿਰੇਦਾਰ ਅਖ਼ਬਾਰ ਦੇ ਸੰਪਾਦਕ ਦਾ ਸਵਾਲ - ਪਰਮਿੰਦਰ ਸਿੰਘ ਬੱਲ ਪ੍ਰਧਾਨ ਸਿੱਖ ਫੈਡਰੇਸ਼ਨ ਯੂਕੇ    

ਇੱਕ ਅਟੱਲ ਸੱਚਾਈ ਹੈ ਕਿ ਜ਼ੁਬਾਨ ਵਿੱਚੋਂ ਨਿਕਲੇ ਬੋਲ ਅਤੇ ਕਮਾਨ ਵਿੱਚੋਂ ਛੁੱਟੀ ਤੀਰ ਕਦੇ ਵਾਪਸ ਨਹੀਂ ਮੁੜਦੇ । ਕਮਾਨ ਵਿਚੋਂ ਛੁੱਟੇ ਤੀਰ ਨੂੰ ਵਾਪਸ ਮੋੜਨਾ ਤਾਂ ਅਸੰਭਵ ਹੈ ਪ੍ਰੰਤੂ ਸ਼ਾਤਰ ਚਲਾਕ ਲੋਕ ਜਵਾਨਾਂ ਵਿੱਚੋਂ ਕਹੇ ਬੋਲਾਂ ਨੂੰ ਜ਼ਰੂਰ ਆਪਣੀ ਨੀਯਤ ਮੁਤਾਬਕ ਢਾਲਣ ਦੀ ਕੋਸ਼ਿਸ਼ ਕਰ ਲੈਂਦੇ ਹਨ।ਸ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਚਿੰਤਪੁਰਨੀ ਦੇ ਦਰਸ਼ਨਾਂ ਨੂੰ ਜਾਣਾ ਜਿਸ ਸਬੰਧ ਵਿਚ ਪਹਿਰੇਦਾਰ ਅਖ਼ਬਾਰ ਦੇ ਐਡੀਟਰ ਸ ਜਸਪਾਲ ਸਿੰਘ ਹੇਰਾਂ ਨੇ ਬਾਦਲ ਸਾਹਿਬ ਤੇ ਸਵਾਲ ਕੀਤਾ ਹੈ । ਇਸ ਦਾ ਉੱਤਰ ਸਿੱਧੇ ਤੌਰ ਤੇ ਸਰਦਾਰ ਬਾਦਲ ਸਾਹਿਬ ਹੀ ਦੇ ਸਕਦੇ ਸਨ ਅਤੇ ਉੱਤਰ ਦੇਣਾ ਵੀ ਚਾਹੀਦਾ ਹੈ ਇਹ ਮੁੱਦਾ ਕਿਸੇ ਦੂਸਰੀ ਧਿਰ ਦਾ ਨਹੀਂ ਅਤੇ ਨਾ ਹੀ ਇਸ ਨੂੰ ਹਿੰਦੂ ਵਿਰੋਧੀ ਦੱਸ ਕੇ ਗੁੰਮਰਾਹ ਨਹੀਂ ਕਰਨਾ ਚਾਹੀਦਾ। ਇਹ ਬੇਲੋੜਾ ਅਤੇ ਗ਼ੈਰ ਸਮਾਜਿਕ ਢੰਗ ਹੈ ਇਹ ਸਿਰਫ਼ ਸਿੱਖ ਵਿਚਾਰਧਾਰਾ ਸਿੱਖ ਮਰਿਆਦਾ ਅਨੁਸਾਰ ਇਕ ਸਿੱਖ ਵੱਲੋਂ ਹੀ ਦੂਸਰੇ ਸਿੱਖ ਨੇਤਾ ਨੂੰ ਸਵਾਲ ਹੈ। ਲਫ਼ਜ਼ ਭਾਵੇਂ ਮਿੱਠੇ ਹੋਣ ਜਾਂ ਫਿੱਕੇ ਇਸ ਵਿੱਚ ਕੋਈ ਚਿੰਤਾ ਵਾਲੀ ਗੱਲ ਨਹੀਂ ਸੀ ਪ੍ਰੰਤੂ ਜੋ ਚਾਤਰ ਲੋਕ ਸਿਰਫ ਲੋਕਾਂ ਨੂੰ ਗੁੰਮਰਾਹ ਕਰਕੇ ਇਸ ਨੂੰ ਗਲਤ ਤਰੀਕੇ ਨਾਲ ਮੁੱਦਾ ਬਣਾ ਕੇ ਹਿੰਦੂ ਭਾਈਚਾਰੇ ਦੇ ਮੋਢਿਆਂ ਤੇ ਧਰ ਰਹੇ ਹਨ ਉਹ ਖ਼ੁਦ ਇਸ ਤਰੀਕੇ ਨਾਲ ਹਿੰਦੂ ਧਰਮ ਦਾ ਹੀ ਅਪਮਾਨ ਕਰ ਰਹੇ ਹਨ। ਹਾਂ ਸਰਦਾਰ ਬਾਦਲ ਇਸ ਮਸਲੇ ਤੇ ਚੁੱਪ ਰਹਿ ਕੇ ਖ਼ੁਦ ਨੂੰ ਇਸ ਲਪੇਟ ਵਿਚ ਕਿਉਂ ਰੱਖ ਰਹੇ ਹਨ ਉਹ ਖੁਦ ਸਪੱਸ਼ਟ ਕਰ ਸਕਦੇ ਹਨ ਕਿ ਇਕ ਸਿੱਖ ਵੱਲੋਂ ਕੀਤੇ ਪ੍ਰਸ਼ਨ ਤੇ ਉਨ੍ਹਾਂ ਦੇ ਦਿਲ ਦੀ ਭਾਵਨਾ ਕੀ ਹੈ । ਉਹ ਖ਼ੁਦ ਜ਼ਿੰਮੇਵਾਰ ਹੁੰਦਿਆਂ ਸਪੱਸ਼ਟ ਕਰਨ ਕਿ ਚਿੰਤਪੁਰਨੀ ਜਾਣ ਦੀ ਉਨ੍ਹਾਂ ਦੀ ਭਾਵਨਾ ਕੀ ਹੈ ਜੇਕਰ ਸੁਖਬੀਰ ਬਾਦਲ ਦੀ ਚੁੱਪ ਹਿੰਦੂ ਸਿੱਖਾਂ ਵਿੱਚ ਵਿਵਾਦ ਖੜ੍ਹਾ ਕਰਦੀ ਹੈ ਤਾਂ ਹੋ ਸਕਦੈ ਉਹ  ਹਿੰਦੂ ਵੋਟ ਤੋਂ ਸੱਖਣੇ ਹੀ ਰਹਿ ਜਾਣ ਕਿਉਂਕਿ ਬਿ ਜੇ ਪੀ ਨਾਲੋਂ ਉਹ ਐਲਾਨੀਆ ਤੌਰ ਤੇ ਸਪੱਸ਼ਟ ਟੁੱਟ ਚੁੱਕੇ ਹਨ। ਰਹੇ ਗਏ ਪੱਤਰਕਾਰ ਦੇ ਲਫ਼ਜ਼ਾਂ ਨੂੰ ਵਲੇਵਾਂ ਦੇ ਕੇ ਭਾਵੇਂ ਜਿੱਤਣਾ ਵੀ ਮਰੋੜਿਆ ਜਾਵੇ ਪ੍ਰੰਤੂ ਅਸਲੀਅਤ ਨਹੀਂ ਲੁਕਦੀ ਮੌਕਾ ਪ੍ਰਸਤ ਲੋਕ ਜੇਕਰ ਇਸ ਬਹਾਨੇ ਹਿੰਦੂ ਸਿੱਖ ਤ੍ਰੇੜਾਂ ਪਾ ਕੇ ਸਮਾਜਿਕ ਦੁਸ਼ਮਣੀਆਂ ਖੱਟ ਰਹੇ ਹਨ ਤਦ ਏਹ ਗੁਮਰਾਹ ਕੁਨ ਸਾਜ਼ਿਸ਼ ਹੈ । ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸਿਰਫ਼ ਲੋਕ ਭਲਾਈ ਲਈ ਸਮਾਜ ਅੱਗੇ ਠੋਸ ਸੱਚਾਈ ਰੱਖਣੀ ਚਾਹੀਦੀ ਹੈ । ਭਾਈ ਜਸਪਾਲ ਸਿੰਘ ਹੇਰਾਂ ਤਜਰਬੇਕਾਰ ਸਿੱਖ ਹਨ ਸਿਆਣੇ ਹਨ ਉਨ੍ਹਾਂ ਦੀ ਕਹੀ ਗੱਲ ਵਜ਼ਨਦਾਰ ਹੈ ਲੀਡਰਸ਼ਿਪ ਨੂੰ ਕਬੂਲਣੀ ਚਾਹੀਦੀ ਹੈ ਕਹੇ ਗਏ ਬੋਲਾਂ ਨੂੰ ਰਸਤੇ ਵਿੱਚ ਢੁੱਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਇਸ ਵਿੱਚ ਹੀ ਸਮਾਜ ਦਾ ਭਲਾ ਹੈ ।

ਲੰਡਨ, 15 ਅਕਤੂਬਰ  2021

ਦੁਸਹਿਰੇ ਦੇ ਤਿਉਹਾਰ ਤੇ ਵਿਸ਼ੇਸ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਸਾਡੇ ਦੇਸ਼ ਵਿੱਚ ਅਨੇਕਾਂ ਮੇਲੇ ਤੇ ਤਿਉਹਾਰ ਮਨਾਏ ਜਾਂਦੇ ਹਨ।ਸਾਲ ਭਰ ਵਿਚ ਅਨੇਕਾਂ ਤਿਉਹਾਰ ਆਉਂਦੇ ਹਨ ਜੋ ਸਾਨੂੰ ਰਾਸ਼ਟਰ, ਜਾਤੀ ਅਤੇ ਮਨੁੱਖ ਦੇ ਪ੍ਰਤੀ ਕਰਤੱਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਤਿਉਹਾਰਾਂ ਨੂੰ ਮਨਾਉਣ ਦੀ ਰੀਤ ਸਦੀਆਂ ਤੋਂ ਚੱਲਦੀ ਆ ਰਹੀ ਹੈ।ਦੁਸਹਿਰਾ ਵੀ ਇਹਨਾਂ ਵਿਚੋਂ ਹੀ ਇਕ ਹੈ, ਜੋ ਭਾਰਤ ਵਾਸੀਆਂ ਨੂੰ ਅਧਰਮ ਤੋਂ ਧਰਮ ਵੱਲ, ਅਗਿਆਨ ਤੋਂ ਗਿਆਨ ਵੱਲ ਅਤੇ ਝੂਠ ਤੋਂ ਸੱਚ ਵਲ ਜਾਣ ਦੀ ਪ੍ਰੇਰਣਾ ਦਿੰਦਾ ਹੈ।ਦੋਸਤੋਂ ਹਰ ਇੱਕ ਤਿਉਹਾਰ ਤੋਂ ਸਾਨੂੰ ਕੋਈ ਨਾ ਕੋਈ ਸਿੱਖਿਆ ਜਿਵੇਂ ਸੱਭਿਆਚਾਰਕ ਸੰਸਕ੍ਰਿਤੀ ,ਇਤਿਹਾਸਿਕ ,ਨੈਤਿਕ ਮੁੱਲਾਂ,ਆਦਿ ਬਾਰੇ ਜਾਣਕਾਰੀ ਮਿਲਦੀ ਹੈ।
ਦੋਸਤੋ ਦੁਸਹਿਰੇ ਦੇ ਤਿਉਹਾਰ ਦਾ ਸਭ ਨੂੰ ਚਾਅ ਹੁੰਦਾ ਹੈ ਕਿਉਂਕਿ ਇਸ ਤਿਉਹਾਰ ਤੋਂ ਸਰਦੀ ਸ਼ੁਰੂ ਹੋ ਜਾਂਦੀ ਹੈ ਇਸ ਤੋਂ ਬਾਅਦ ਲਗਾਤਾਰ ਬਾਕੀ ਤਿਉਹਾਰ ਆਉਣੇ ਸ਼ੁਰੂ ਹੋ ਜਾਂਦੇ ਹਨ।ਕਈ ਪਰਿਵਾਰਾਂ ਵਿੱਚ ਵਿਆਹ ਸ਼ੁਰੂ ਹੋ ਜਾਂਦੇ ਹਨ।
ਦੁਸਹਿਰਾ’ ਸ਼ਬਦ ਦਾ ਅਰਥ ਹੈ “ਦਸ ਸਿਰਾਂ ਨੂੰ ਹਰਨ ਵਾਲਾ ਇਹ ਤਿਉਹਾਰ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਵੀਂ ਨੂੰ ਮਨਾਇਆ ਜਾਂਦਾ ਹੈ। ਇਸੇ ਲਈ ਇਸ ਨੂੰ ਵਿਜੇ-ਦਸ਼ਮੀ ਵੀ ਕਹਿੰਦੇ ਹਨ।ਇਹ ਤਿਉਹਾਰ ਦੀਵਾਲੀ ਤੋਂ ਵੀਹ ਦਿਨ ਪਹਿਲਾ ਮਨਾਇਆ ਜਾਂਦਾ ਹੈ।ਇਸ ਦਿਨ ਭਗਵਾਨ ਰਾਮ ਜੀ ਨੇ ਸੀਤਾ ਮਾਤਾ ਜੀ ਨੂੰ ਰਾਵਣ ਦੀ ਕੈਦ ਚੋਂ ਮੁਕਤ ਕਰਵਾਇਆ ਅਤੇ ਉਸਤੇ ਜਿੱਤ ਪ੍ਰਾਪਤ ਕੀਤੀ ਸੀ।
ਦਸਮੀ ਤੋਂ ਪਹਿਲਾਂ ਨੌ ਨੌਰਾਤੇ ਹੁੰਦੇ ਹਨ।ਦੋਸਤੋਂ ਦੁਸਹਿਰੇ ਤੋਂ ਪਹਿਲਾ ਸਾਂਝੀ ਮਾਈ ਦੀ ਪੂਜਾ ਕੀਤੀ ਜਾਂਦੀ ਹੈ ਉਸਨੂੰ ਵੀ ਦੁਸਹਿਰੇ ਵਾਲੇ ਦਿਨ ਪਾਣੀ ਵਿੱਚ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ।ਦੁਸਹਿਰੇ ਵਾਲੇ ਲੋਕ ਨਵੇਂ ਨਵੇਂ ਕੱਪੜੇ ਪਾਉਂਦੇ ਹਨ ।ਬੱਚਿਆਂ ਨੂੰ ਦੁਸਹਿਰਾ ਦੇਖਣ ਦਾ ਬੜਾ ਹੀ ਚਾਅ ਹੁੰਦਾ ਹੈ।ਵੱਖ -ਵੱਖ ਸ਼ਹਿਰਾਂ ਵਿੱਚ ਝਲਕੀਆਂ ਦਿਖਾਈਆਂ ਜਾਂਦੀਆਂ ਹਨ। ਦੁਸਹਿਰੇ ਤੋਂ ਪਹਿਲਾ ਕਥਾ (ਰਮਾਇਣ)ਵੀ ਸੁਣਾਈ ਜਾਂਦੀ ਹੈ।ਰਾਮ-ਰੀਲਾ ਦਿਖਾਈ ਜਾਂਦੀ ਹੈ।ਦੁਸਹਿਰੇ ਦਾ ਚਾਅ ਮੈਨੂੰ ਵੀ ਬਹੁਤ ਹੁੰਦਾ ਹੈ ਦੋਸਤੋਂ ।ਜਦੋਂ ਅਸੀਂ ਬਹੁਤ ਛੋਟੇ ਹੁੰਦੇ ਸੀ ਤਾਂ ਅਸੀਂ ਸਾਰੇ ਜਾਣੇ ਪਾਪਾ ਨਾਲ ਬਰਨਾਲੇ ਦੁਸਹਿਰਾ ਦੇਖਣ ਜਾਂਦੇ ਸੀ ਰਾਮ ਲਛਮਣ ਦੀਆਂ ਝਾਕੀਆਂ ਦੇਖ ਕੇ ਬੜੇ ਖੁਸ਼ ਹੁੰਦੇ ਸੀ ਕਈ ਵਾਰ ਤੀਰ ਕਮਾਨ ਲੈਣ ਦੀ ਵੀ ਜਿੱਦ ਕਰਦੇ ਸੀ।ਤੇ ਨਿੱਕੇ ਨਿੱਕੇ ਪਿਸਤੌਲ ਖਰੀਦ ਲੈਂਦੇ ਸੀ ਉਹ ਲਾਲ ਗੋਲ ਬਿੰਦੀਆਂ ਵਾਲੇ ਪਟਾਖੇ ਲੈਂਦੇ ਸੀ ਜੋ ਪਿਸਤੌਲ ਵਿੱਚ ਪਾਕੇ ਚੱਲਦੇ ਸਨ ਉਹ ਪਟਾਖੇ ਅਸੀਂ ਦੀਵਾਲੀ ਤੱਕ ਵਜਾਈ ਹੀ ਜਾਂਦੇ ਸੀ ਪਰ ਦੋਸਤੋਂ ਅੱਜ ਉਹ ਦੁਸਹਿਰੇ ਦੇ ਦਿਨ ਨਹੀਂ ਰਹੇ ਜੋ ਕਦੇ ਬਚਪਨ ਵਿੱਚ ਹੋਇਆਂ ਕਰਦੇ ਸੀ।ਦੋਸਤੋ ਦੁਸਹਿਰੇ ਵਾਲੇ ਦਿਨ ਲੋਕ ਘਰਾਂ ਵਿੱਚ ਕਈ ਤਰਾਂ ਦੇ ਪਕਵਾਨ ਵੀ ਬਣਾਏ ਜਾਂਦੇ ਹਨ।ਦਸਮੀ ਵਾਲੇ ਦਿਨ ਸ਼ਹਿਰਾਂ ਵਿਚ ਇਕ ਖੁਲ੍ਹੇ ਸਥਾਨ ਤੇ ਰਾਵਣ, ਕੁਭੰਕਰਣ ਅਤੇ ਮੇਘਨਾਥ ਦੇ ਵੱਡੇ ਵੱਡੇ ਬੁੱਤ ਬਣਾਏ ਜਾਂਦੇ ਹਨ ਅਤੇ ਸਵੇਰ ਤੋਂ ਹੀ ਉਹਨਾਂ ਨੂੰ ਮੈਦਾਨ ਵਿਚ ਖੜੇ ਕਰ ਦਿੱਤਾ ਜਾਂਦਾ ਹੈ। ਉਹਨਾਂ ਵਿੱਚ ਕਈ ਤਰਾਂ ਦੇ ਪਟਾਕੇ ਪੋਟਾਸ ਭਰਿਆ ਜਾਂਦਾ ਹੈ।ਸ਼ਾਮ ਨੂੰ ਬਹੁਤ ਸਾਰੇ ਲੋਕਾਂ ਦੇ ਵਿਚਕਾਰ ਆਤਿਸ਼ਬਾਜੀਆਂ ਚਲਾਈਆਂ ਜਾਂਦੀਆਂ ਹਨ ਅਤੇ ਸ੍ਰੀ ਰਾਮ ਚੰਦਰ ਜੀ ਦੁਆਰਾ ਇਹਨਾਂ ਬੁੱਤਾਂ ਨੂੰ ਜਲਾ ਦਿੱਤਾ ਜਾਂਦਾ ਹੈ। ਬੁੱਤਾਂ ਦੇ ਜਲ ਜਾਣ ਦੇ ਨਾਲ ਹੀ ਇਹ ਤਿਉਹਾਰ ਖਤਮ ਹੋ ਜਾਂਦਾ ਹੈ।ਸ਼ਾਮ ਨੂੰ ਲੋਕ ਮੇਲਾ ਵੇਖ ਕੇ ਖੁਸ਼ੀ-ਖੁਸ਼ੀ ਮਠਿਆਈਆਂ,
ਖਿਡੌਣੇ ਆਦਿ ਖ਼ਰੀਦ ਕੇ ਆਪਣੇ-ਆਪਣੇ ਘਰਾਂ ਨੂੰ ਵਾਪਸ ਪਰਤ ਜਾਂਦੇ ਹਨ। ਇਹ ਨੇਕੀ ਦੀ ਬਦੀ ਉੱਤੇ ਜਿੱਤ ਦਾ ਪ੍ਰਤੀਕ ਹੈ।

ਗਗਨਦੀਪ ਧਾਲੀਵਾਲ ।

ਬਿਮਾਰ ਮਾਨਸਿਕਤਾ! ✍️ ਸਲੇਮਪੁਰੀ ਦੀ ਚੂੰਢੀ -

ਮਾਨਸਿਕ ਸਿਹਤ ਦਿਵਸ 'ਤੇ ਵਿਸ਼ੇਸ਼ ; ਬਿਮਾਰ ਮਾਨਸਿਕਤਾ!  ਸਲੇਮਪੁਰੀ ਦੀ ਚੂੰਢੀ -
 ਅੱਜ 10 ਅਕਤੂਬਰ ਹੈ, ਅੱਜ ਦੇ ਦਿਨ ਭਾਰਤ ਸਮੇਤ ਪੂਰੇ ਸੰਸਾਰ ਭਰ ਵਿੱਚ 'ਮਾਨਸਿਕ ਸਿਹਤ ਦਿਵਸ' ਮਨਾਇਆ ਜਾ ਰਿਹਾ ਹੈ। ਸੰਸਾਰ ਵਿੱਚ ਮਾਨਸਿਕ ਦਿਵਸ ਮਨਾਉਣ ਦੀ ਸ਼ੁਰੂਆਤ ਅੱਜ ਦੇ ਦਿਨ 1992 ਵਿਚ ਸ਼ੁਰੂ ਹੋਈ ਸੀ ਅਤੇ ਉਸ ਵੇਲੇ ਸੰਸਾਰ ਦੇ ਲਗਭਗ 150 ਦੇਸ਼ਾਂ ਵਲੋਂ ਮਾਨਸਿਕ ਦਿਵਸ ਮਨਾਉਣ ਦਾ ਅਹਿਦ ਲਿਆ ਸੀ।  ਮਾਨਸਿਕ ਦਿਵਸ ਮਨਾਉਣ ਦਾ ਮੁੱਖ ਮਕਸਦ ਸੰਸਾਰ ਦੇ ਹਰੇਕ ਨਾਗਰਿਕ ਨੂੰ ਮਾਨਸਿਕ ਤੌਰ 'ਤੇ ਤੰਦਰੁਸਤ ਬਣਾ ਕੇ ਰੱਖਣ ਲਈ ਪ੍ਰੇਰਿਤ ਕਰਦਿਆਂ ਜਾਗਰੂਕ ਕਰਨਾ ਹੈ ਤਾਂ ਜੋ ਉਹ ਆਪਣੀ ਜਿੰਦਗੀ ਨੂੰ ਵਧੀਆ ਢੰਗ ਨਾਲ ਬਤੀਤ ਕਰ ਸਕੇ। ਅੱਜ ਮਨੁੱਖ ਦੇ ਚਾਰ-ਚੁਫੇਰੇ ਸਮੱਸਿਆਵਾਂ ਅਤੇ ਮੁਸ਼ਕਿਲਾਂ ਦਾ ਵਾਤਾਵਰਣ ਘੱਤਿਆ ਹੋਣ ਕਰਕੇ ਉਹ ਮਾਨਸਿਕ ਪ੍ਰੇਸ਼ਾਨੀਆਂ ਵਿਚੋਂ ਗੁਜਰ ਰਿਹਾ ਹੈ, ਜਿਸ ਕਰਕੇ ਉਹ ਮਾਨਸਿਕ ਤੌਰ 'ਤੇ ਬਿਮਾਰ ਹੋ ਚੁੱਕਿਆ ਹੈ। ਮਾਨਸਿਕ ਤੌਰ 'ਤੇ ਬਿਮਾਰ ਮਨੁੱਖ ਕਈ ਵਾਰ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਂਦਾ ਹੈ। ਮਾਨਸਿਕ ਪ੍ਰੇਸ਼ਾਨੀ ਤੋਂ ਪੀੜ੍ਹਤ ਮਨੁੱਖ ਦਾ ਕੰਮ ਕਰਨ ਵਿਚ ਮਨ ਨਹੀਂ ਲੱਗਦਾ।ਬਿਮਾਰ ਮਾਨਸਿਕਤਾ ਨਾਲ ਜੂਝ ਰਿਹਾ ਮਨੁੱਖ ਜਿਥੇ ਆਪਣੇ ਆਪ ਨੂੰ ਮੁਸ਼ਕਿਲਾਂ ਵਿਚ ਸੁੱਟ ਬੈਠਦਾ ਹੈ, ਉਥੇ ਉਹ ਆਪਣੇ ਪਰਿਵਾਰ ਦੇ ਨਾਲ ਨਾਲ ਸਮਾਜ ਨੂੰ ਵੀ  ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦੀ ਅੱਗ ਵਿਚ ਧੱਕ ਦਿੰਦਾ ਹੈ। ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਮਾਨਸਿਕ ਰੋਗੀ ਦਾ ਇਲਾਜ ਕਰਵਾ ਕੇ ਉਸ ਨੂੰ ਮਾਨਸਿਕ ਤੌਰ 'ਤੇ ਤੰਦਰੁਸਤ ਬਣਾਇਆ ਜਾ ਸਕਦਾ ਹੈ, ਪਰ ਬਿਮਾਰ ਮਾਨਸਿਕਤਾ ਵਾਲੇ ਰੋਗੀਆਂ ਦਾ ਇਲਾਜ ਕਿਵੇਂ ਕੀਤਾ ਜਾਵੇ, ਨੂੰ ਲੈ ਕੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਦੇ ਹੱਥ ਖੜ੍ਹੇ ਹੋ ਜਾਂਦੇ ਹਨ।
ਭਾਰਤ ਵਿੱਚ ਇਸ ਵੇਲੇ ਬਿਮਾਰ ਮਾਨਸਿਕਤਾ ਵਾਲੇ ਲੋਕਾਂ ਨੇ  ਸਮੁੱਚਾ ਦੇਸ਼ ਨੂੰ ਤਬਾਹੀ ਵੱਲ ਲਿਜਾਣ ਲਈ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ, ਜਿਸ ਕਰਕੇ ਸਮਾਜ ਦੇ ਆਮ ਲੋਕ ਅੱਜ ਤ੍ਰਾਹ ਤ੍ਰਾਹ ਕਰ ਰਹੇ ਹਨ। ਬਿਮਾਰ ਮਾਨਸਿਕਤਾ ਤੋਂ ਪੀੜ੍ਹਤ ਲੋਕਾਂ ਵਲੋਂ ਅੱਜ ਆਮ ਲੋਕਾਂ ਨੂੰ ਕੁਚਲਣ ਲਈ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਅੱਜ ਜਿਹੜੇ ਲੋਕ ਕੁਰਸੀ ਉਪਰ ਬੈਠੇ ਹਨ, ਉਹ ਆਪਣੀ ਕੁਰਸੀ ਬਚਾਉਣ ਲਈ ਅਤੇ ਜਿਹੜੇ ਲੋਕਾਂ ਕੋਲ ਕੁਰਸੀ ਨਹੀਂ ਉਹ ਕੁਰਸੀ ਖੋਹਣ ਲਈ ਅਤੇ ਜਿਹੜੇ ਲੋਕਾਂ ਕੋਲੋਂ ਕੁਰਸੀ ਖੁਸ ਗਈ ਹੈ, ਉਹ ਕੁਰਸੀ ਹਥਿਆਉਣ ਲਈ ਲੋਕਾਂ ਨੂੰ ਆਪਸ ਵਿਚ ਲੜਾਕੇ ਰੋਜ ਨਵੀਆਂ ਨਵੀਆਂ ਨਕਾਰਾਤਮਕ ਚਾਲਾਂ ਚੱਲ ਰਹੇ ਹਨ। ਭਾਰਤ ਵਿਚ ਬਿਮਾਰ ਮਾਨਸਿਕਤਾ ਵਾਲੇ ਸਰਮਾਏਦਾਰ ਦੇਸ਼ ਦਾ ਸਾਰਾ ਧਨ ਅਤੇ ਸਾਰੀ ਜਮੀਨ ਅਤੇ ਹਰ ਪ੍ਰਕਾਰ ਦੇ ਵਪਾਰ ਉਪਰ ਕਬਜ਼ਾ ਕਰਨ ਲਈ ਦੇਸ਼ ਦੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਲੱਗੇ ਪਏ ਹਨ। ਬਿਮਾਰ ਮਾਨਸਿਕਤਾ ਵਾਲੇ ਧਰਮ ਦੇ ਠੇਕੇਦਾਰ ਲੋਕਾਂ ਨੂੰ ਧਰਮ ਦੇ ਨਾਂ 'ਤੇ ਲੜਾ ਕੇ ਆਪਣੀ ਰੋਟੀ ਕਮਾ ਰਹੇ ਹਨ। ਬਿਮਾਰ ਮਾਨਸਿਕਤਾ ਵਾਲੇ ਲੋਕ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਜਾਤ-ਪਾਤ ਦੇ ਨਾਂ 'ਤੇ ਜਾਤੀ ਸੂਚਕ ਸ਼ਬਦ ਬੋਲਕੇ ਪ੍ਰੇਸ਼ਾਨ ਕਰਨ ਵਿਚ ਮਾਣ ਮਹਿਸੂਸ ਕਰ ਰਹੇ ਹਨ। ਬਿਮਾਰ ਮਾਨਸਿਕਤਾ ਵਾਲੇ ਲੋਕ ਧਰਨਾ ਦੇ ਰਹੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ /ਫੈਕਟਰੀ ਮਜਦੂਰਾਂ ਨੂੰ ਕੁਚਲ ਕੇ ਮਾਰ ਦੇਣ ਵਿਚ ਆਪਣੇ ਆਪ ਨੂੰ ਵਧੀਆ ਹੁਕਮਰਾਨ ਹੋਣ ਦਾ ਸਰਟੀਫਿਕੇਟ ਲੈਣ ਲਈ ਤਰਲੋ ਮੱਛੀ ਹੋ ਰਹੇ ਹਨ। ਬਿਮਾਰ ਮਾਨਸਿਕਤਾ ਵਾਲੇ ਲੋਕ ਪੰਜਾਬ ਦੇ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਨੂੰ ਸ਼ਰੇਆਮ ਆਪ-ਸ਼ਬਦ ਬੋਲ ਕੇ ਆਪਣੀ ਮੂਰਖਤਾ ਭਰੀ ਲਿਆਕਤ ਦਾ ਸਬੂਤ ਦੇਣ ਵਿਚ ਖੁਸ਼ੀ ਮਹਿਸੂਸ ਕਰ ਰਹੇ ਹਨ।
ਆਪਣੇ ਡੇਰਿਆਂ ਅਤੇ ਆਪਣੇ ਧਾਰਮਿਕ ਸਥਾਨਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਬਿਮਾਰ ਮਾਨਸਿਕਤਾ ਵਾਲੇ ਬਾਬੇ /ਸਾਧ ਅਤੇ ਪੁਜਾਰੀ ਆਮ ਲੋਕਾਂ ਨੂੰ ਰੱਬ, ਸਵਰਗ - ਨਰਕ, ਦੁੱਖ-ਸੁੱਖ ਅਤੇ ਜੰਮਣ-ਮਰਨ ਦੇ ਵਹਿਮਾਂ - ਭਰਮਾਂ ਦਾ ਡਰ ਪੈਦਾ ਕਰਨ ਵਿਚ ਲੱਗੇ ਹੋਏ ਹਨ।
ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਕੋਲ ਜੇ ਬਿਮਾਰ ਮਾਨਸਿਕਤਾ ਵਾਲੇ ਲੋਕਾਂ ਦਾ ਇਲਾਜ ਕਰਨ ਲਈ ਕੋਈ ਦਵਾਈ ਹੈ ਤਾਂ ਉਕਤ ਮਾਨਸਿਕ ਪੀੜ੍ਹਤਾਂ ਦਾ ਇਲਾਜ ਜਰੂਰ ਕਰਨ ਲਈ ਅੱਗੇ ਆਉਣ, ਨਹੀਂ ਤਾਂ ਭਾਰਤ ਦੇ ਆਮ ਲੋਕਾਂ ਦਾ ਜੀਣਾ ਦੁੱਭਰ ਹੋ ਜਾਵੇਗਾ ਅਤੇ ਉਨ੍ਹਾਂ ਕੋਲ ਖੁਦਕੁਸ਼ੀਆਂ ਕਰਨ ਤੋਂ ਬਿਨਾਂ ਹੋਰ ਕੋਈ ਵੀ ਰਾਹ ਨਹੀਂ ਬਚੇਗਾ, ਕਿਉਂਕਿ ਉਨ੍ਹਾਂ ਕੋਲ ਖਾਣ ਲਈ ਰੋਟੀ ਵੀ ਨਹੀਂ ਹੋਵੇਗੀ ਜਾਂ ਫਿਰ ਮੁਫਤ ਦੀ ਕਣਕ, ਦਾਲ ਅਤੇ ਚੌਲ ਲੈਣ ਲਈ ਕਤਾਰਾਂ ਵਿਚ ਖੜ੍ਹੇ ਹੋ ਇੱਕ - ਦੂਜੇ ਨਾਲ ਲੜਨ ਜੋਗੇ ਰਹਿ ਜਾਣਗੇ ਅਤੇ ਬਿਮਾਰ ਮਾਨਸਿਕਤਾ ਵਾਲੇ ਇਹ ਤਮਾਸ਼ਾ ਵੇਖ ਵੇਖ ਕੇ ਖੁਸ਼ ਹੋਣਗੇ।
-ਸੁਖਦੇਵ ਸਲੇਮਪੁਰੀ
09780620233
10 ਅਕਤੂਬਰ, 2021.

ਮੇਰੇ ਪੰਜਾਬ ਅਤੇ ਮੇਰੀ ਕਿਸਮਤ ਇਹ ਦੁੱਖਾਂਤ ਹੈ ✍️ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ

ਮੇਰੇ ਪੰਜਾਬ ਅਤੇ ਮੇਰੀ ਕਿਸਮਤ ਇਹ ਦੁੱਖਾਂਤ ਹੈ ਮੇਰੇ ਭਾਰਤ ਦੇਸ਼ ਦਾ ਕਿ, ਸਾਨੂੰ ਭਾਜਪਾ ਪਾਰਟੀ ਦੀ ਸਰਕਾਰ ਵਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਬਹੁਤ ਹੀ ਜਿੱਦੀ ਸੁਭਾਅ ਦੇ ਮਿਲੇ ਹਨ, ਪੰਜਾਬ ਦੇ ਨਾਲ ਨਾਲ ਸਾਰੇ ਅਪਣੇ ਭਾਰਤ ਦੇਸ਼ ਦੇ ਕਿਸਾਨ ਅੰਦੋਲਨ ਕਰ ਰਹੇ ਹਨ, ਇੱਕ ਸਾਲ ਤੋਂ ਵੱਧ ਦਾ ਸਮਾਂ ਹੋਗਿਆ ਹੈ, ਇਹਨਾਂ ਕਿਸਾਨਾਂ ਵਿੱਚੋਂ 700/ ਕਿਸਾਨ ਨੇ ਸ਼ਹੀਦੀਆਂ ਦਿੱਤੀਆਂ ਹਨ  ਲੇਕਿਨ ਅਪਣੇ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਨ ਉਪਰ  ਜੂੰ ਤੱਕ ਨਹੀਂ ਰਹੇਂਗੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਮੰਨੇਗਾ, ਮੈਂ ਸਮਝਦਾ ਹਾਂ, ਇਸ ਦੇ 2 ਹੱਲ ਹਨ, 1 ਕਿਸਾਨ ਅੰਦੋਲਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਕੋਲ ਜਾਣ, ਜਾਕੇ ਦੇਸ਼ ਦੇ ਕਿਸਾਨਾਂ ਦਾ ਦੁੱਖ ਰੋਣ, 2 ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਜੀ ਜਿਨ੍ਹਾਂ ਨੇ ਹਜੇ ਲਿਖਤੀ ਰੂਪ ਵਿੱਚ ਕਾਂਗਰਸ ਪਾਰਟੀ ਛੱਡੀ ਨਹੀਂ ਹੈ,ਹਜੇ ਤਾਂ ਮੁੰਹ ਜੁਬਾਨੀ ਹੀ ਗੱਲਾਂਬਾਤਾਂ ਹਨ, ਫਿਰ ਵੀ ਕੈਪਟਨ ਅਮਰਿੰਦਰ ਸਿੰਘ ਜੀ ਪੰਜਾਬ ਦੇ ਸਿਰ ਕੱਢ ਨੇਤਾ ਹਨ ਅਤੇ ਸ਼ਰੌਮਣੀ ਅਕਾਲੀ ਦਲ ਦੇ ਸਰਪ੍ਰਸਤ ਬਾਬਾ ਬੁੱਢਾ ਬੋਹੜ ਪੰਜਾਬ ਦੇ ਮੁੱਖ ਮੰਤਰੀ ਰਹੇ ਸਤਿਕਾਰਯੋਗ ਪ੍ਰਕਾਸ਼ ਸਿੰਘ ਬਾਦਲ ਜੀ ਅਤੇ ਪੰਜਾਬ ਭਾਜਪਾ ਪਾਰਟੀ ਦੀ ਬੇਦਾਗ਼ ਸ਼ਖਸੀਅਤ ਲਕਸ਼ਮੀ ਕਾਂਤਾ ਚਾਵਲਾ ਸਾਬਕਾ ਮੰਤਰੀ ਪੰਜਾਬ ਸਰਕਾਰ, ਇਹ ਤਿੰਨੇ ਪੰਜਾਬ ਦੇ ਸਤਿਕਾਰਯੋਗ ਨੇਤਾਵਾਂ ਨੂੰ ਇੱਕਠੇ ਹੋ ਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਕੋਲ ਜਾਣ ਚਾਹੀਦਾ ਹੈ, ਕਿਸਾਨਾਂ ਦੀਆਂ ਮੁਸਕਲਾਂ ਵਾਰੇ ਦਸਨਾ ਚਾਹੀਦਾ ਹੈ, ਤਾਂਕਿ ਕਿਸਾਨਾਂ ਦਾ ਅੰਦੋਲਨ ਖ਼ਤਮ ਹੋ ਜਾਵੇ, ਇਸ ਤਰ੍ਹਾਂ ਕਰਨ ਨਾਲ ਪੰਜਾਬ  ਭਾਰਤ ਦੇਸ਼ ਦੇ ਨਾਗਰਿਕਾਂ ਦੀ ਕਿਸਮਤ ਵੀ ਚਮਕ ਜਾਵੇਗੀ, ਮੈਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ ਜੀ ਨੂੰ ਅਤੇ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼੍ਰੀ ਨਵਜੋਤ ਸਿੰਘ ਸਿੱਧੂ ਜੀ ਨੂੰ ਕਹਿੰਦਾ ਹਾਂ ਕਿ, ਪੰਜਾਬ ਵਿੱਚ ਵਾਪਸ ਆ ਜਾਵੋਂ, ਤਾਂਕਿ, ਪੰਜਾਬ ਕਾਂਗਰਸ ਪਾਰਟੀ ਦਾ ਅਤੇ ਪੰਜਾਬ ਸਰਕਾਰ ਦੇ ਕਰੋਨਾ ਵਾਰਿਸ ਦੀ ਵਜਾਹ ਕਰਕੇ ਲੌਕਡਾਉਣ ਲਗਣ ਕਾਰਨ ਕੰਮ ਕਾਜ ਰੁਕ ਗਏ ਸਨ, ਫਿਰ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਅਤੇ ਫਿਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਅਸਤੀਫਾ ਦੇ ਗਏ ਹਨ ਇਹਨਾਂ ਕਾਰਨਾਂ ਕਰਕੇ ਪੈੰਡਿੰਗ ਕੰਮ ਰੁਕੇ ਹੋਏ ਹਨ, ਹੁਣ ਇਹਨਾਂ ਸਾਰੇ ਕੰਮਾਂ ਕਾਰਾਂ ਨੂੰ  ਸੁਚਾਰੂ ਢੰਗ ਨੇਪੜੇ ਚਾੜਿਆ ਜਾਵੇ ਇਹ ਮੇਰੀ ਗੁਜਾਰਿਸ਼ ਹੈ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੀ ਨੂੰ ਅਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਜੀ ਨੂੰ, ਕਿਉਂਕਿ, ਹੁਣ ਤਾਂ, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 2022 ਦੇ ਇਲੈਕਸ਼ਨ ਹੁਣ ਬਿਲਕੁਲ ਸਿਰ ਉਪਰ ਖ਼ੜੇ ਹਨ, ਸ਼ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ਼੍ਰੀ ਸੁਖਬੀਰ ਸਿੰਘ ਬਾਦਲ ਪੰਜਾਬ ਵਿੱਚ ਤੂੜ ਪਟੀ ਜਾਂਦਾ ਹਨ, ਪੰਜਾਬ ਦੇ ਲੋਕਾਂ ਦੇ ਨਾਲ ਸੰਪਰਕ ਸਾਧਦੇ ਹੋਏ ਘਰ ਘਰ ਜਾ ਰਹੇ ਹਨ, ਅਤੇ ਸ਼ਰਧਾ ਨਾਲ ਸੁਖਬੀਰ ਸਿੰਘ ਬਾਦਲ ਜੀ ਨੇ ਜਗਤ ਜਨਨੀ ਮਾਤਾ ਚਿੰਤਪੂਰਨੀ ਦੇ ਮੰਦਿਰ ਵਿੱਚ ਜਾਕੇ ਅਪਣਾ ਸ਼ਿਸ਼ ਝੁਕਾਕੇ ਮੱਥਾ ਟੇਕਿਆ ਹੈ, ਇਸ ਤਰ੍ਹਾਂ ਕਰਨ ਨਾਲ ਸੁਖਬੀਰ ਸਿੰਘ ਬਾਦਲ ਨੇ ਸੰਸਾਰ ਵਿੱਚ ਜਨਜਾਤ ਭਾਈ ਚਾਰਕ ਸਾਂਝ ਵਿੱਚ ਇੱਕ ਪੱਕਾ ਵਿਸ਼ਵਾਸ ਰਖਦੇ ਹੋਏਆਂ ਨੇ ਸੰਸਾਰ ਨੂੰ ਸਬੂਤ ਸੌੰਪੇ ਹੈ, ਮੈਂ ਹਾਂ ਸਾਰੀ ਕਾਇਨਾਤ ਦਾ ਸ਼ੁਭਚਿੰਤਕ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ 9815318924

ਕਿਸਾਨ ਅੰਦੋਲਨ ਦੇ ਇੱਕ ਵਰ੍ਹੇ ਦਾ ਲੇਖਾ-ਜੋਖਾ ✍️  ਨਰਾਇਣ ਦੱਤ

8 ਅਕਤੂਬਰ 2021

ਭਾਰਤੀ ਇਤਿਹਾਸ ਅੰਦਰ 1947- 1984-2002-2019 ਦੇ ਸਾਲ ਕਾਲੇ ਵਰ੍ਹੇ ਹਨ। ਇਨ੍ਹਾਂ ਦੇ ਜ਼ਖ਼ਮ ਅਜੇ ਤੱਕ ਅੱਲੇ ਹਨ। ਮਨੁੱਖਤਾ ਦੀ ਨਸਲਕੁਸ਼ੀ ਦਾ ਇਹ ਦੌਰ ਸਦੀਆਂ ਬੀਤ ਜਾਣ ਬਾਅਦ ਵੀ ਯਾਦ ਰਹੇਗਾ। 5 ਜੂਨ 2020 ਦਾ ਦਿਨ ਭਾਰਤੀ ਇਤਿਹਾਸ ਵਿਚ ਇੱਕ ਹੋਰ ਕਾਲੇ ਦਿਨ ਵਜੋਂ ਯਾਦ ਰੱਖਿਆ ਜਾਵੇਗਾ। ਇਸ ਦਿਨ ਆਰਡੀਨੈਂਸ ਰਾਹੀਂ ਦੋ ਖੇਤੀ ਕਾਨੂੰਨ ਅਤੇ ਜ਼ਰੂਰੀ ਵਸਤਾਂ ਸੋਧ ਐਕਟ ਜਾਰੀ ਕਰ ਦਿੱਤਾ। ਇਹ ਆਰਡੀਨੈਂਸ 27 ਸਤੰਬਰ 2020 ਨੂੰ ਰਾਸ਼ਟਰਪਤੀ ਦੀ ਮੋਹਰ ਲੱਗਣ ਤੋਂ ਬਾਅਦ ਕਾਨੂੰਨ ਦਾ ਦਰਜਾ ਹਾਸਲ ਕਰ ਗਏ। ਇਹ ਸਾਰਾ ਕੁਝ ਖੁੱਲ੍ਹੀ ਮੰਡੀ ਵਾਲੀਆਂ ਨੀਤੀਆਂ ਤਹਿਤ ਕੀਤਾ ਗਿਆ। ਭਾਰਤ ਵਿਚ ਇਹ ਨੀਤੀਆਂ 1990-91 ਵਿਚ ਨਰਸਿਮਹਾ ਰਾਓ-ਮਨਮੋਹਨ ਸਿੰਘ ਹਕੂਮਤ ਨੇ ਨਵੀਆਂ ਆਰਥਿਕ ਨੀਤੀਆਂ ਦੇ ਰੂਪ ਵਿਚ ਲਾਗੂ ਕੀਤੀਆਂ ਗਈਆਂ। ਨਤੀਜੇ ਵਜੋਂ ਸਾਡੇ ਅਮੀਰ ਕੁਦਰਤੀ ਸੋਮਿਆਂ ਉੱਪਰ ਡਾਕਾ ਮਾਰਨ ਦੀ ਵਿਉਂਤ ਤਹਿਤ ਇੱਕ ਇੱਕ ਕਰਕੇ ਜਨਤਕ ਖੇਤਰ ਦੇ ਸਾਰੇ ਅਦਾਰਿਆਂ ਦਾ ਅਪਨਿਵੇਸ਼ ਦੇ ਨਾਂ ਹੇਠ ਭੋਗ ਪਾਉਣਾ ਸ਼ੁਰੂ ਕੀਤਾ।.. 2014 ਵਿਚ ਮੋਦੀ ਹਕੂਮਤ ਆਉਣ ਤੇ ਆਰਥਿਕ ਸੁਧਾਰਾਂ ਦੀ ਰਫਤਾਰ ਤੇਜ਼ ਹੋਈ।
ਸੰਸਾਰ ਵਪਾਰ ਸੰਸਥਾ , ਜੋ ਖੁੱਲ੍ਹੀ ਮੰਡੀ ਦੇ ਵਿਸਥਾਰ ਲਈ ਬਣਾਈ ਗਈ ਸੀ, ਦੀਆਂ ਮੀਟਿੰਗਾਂ ਵਿਚ ਖੇਤੀ ਖੇਤਰ ਅਤੇ ਵਾਤਾਵਰਨ ਦਾ ਮੁੱਦਾ ਅਹਿਮ ਰਿਹਾ ਹੈ। ਖੇਤੀ ਨੂੰ ਕਿਸੇ ਸਮੇਂ ਉੱਤਮ ਅਤੇ ਵਪਾਰ ਨੂੰ ਮੱਧਮ ਸਮਝਿਆ ਜਾਂਦਾ ਸੀ। ਇਹ ਉਹ ਸਮਾਂ ਸੀ, ਜਦ 1960 ਵਿਆਂ ਅੰਦਰ ਅਨਾਜ ਦੀ ਥੁੜ੍ਹ ਦਾ ਸਾਹਮਣਾ ਕਰ ਰਹੇ ਭਾਰਤ ਉੱਪਰ ਸਾਮਰਾਜੀ ਮੁਲਕਾਂ ਨੇ ਆਪਣੀਆਂ ਸ਼ਰਤਾਂ ਥੋਪੀਆਂ। ਖੇਤੀ ਨੂੰ ਵਿਕਸਤ ਕਰਨ ਦੇ ਨਾਂ ਹੇਠ ਹਰੇ ਇਨਕਲਾਬ ਦੇ ਖਿਤਿਆਂ ਅੰਦਰ ਖੇਤੀਬਾੜੀ ਯੂਨੀਵਰਸਿਟੀਆਂ ਖੋਲ੍ਹੀਆਂ। ਮਸ਼ੀਨਰੀ, ਹਾਈਬ੍ਰਿਡ ਬੀਜ, ਰਸਾਇਣਕ ਖਾਦਾਂ, ਕੀਟਨਾਸ਼ਕ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਲਈ ਰਾਹ ਪੱਧਰਾ ਕੀਤਾ। ਸਿੱਟਾ ਇਹ ਨਿਕਲਿਆ ਕਿ ਕੁਝ ਹੀ ਸਾਲਾਂ ਵਿਚ ਭਾਰਤ ਅਨਾਜ ਪੱਖੋਂ ਆਤਮ-ਨਿਰਭਰ ਹੋ ਗਿਆ। ਹਰੇ ਇਨਕਲਾਬ ਵਾਲੇ ਖਿੱਤਿਆਂ ਅੰਦਰ ਝਾੜ ਵਧਿਆ। ਫਸਲਾਂ ਦੀ ਘੱਟੋ-ਘੱਟ ਕੀਮਤ ਤੈਅ ਹੋਣ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਕੁਝ ਹੱਦ ਤੱਕ ਸੁਧਰੀ , ਪਰ ਅੰਨ ਪੈਦਾ ਕਰਨ ਵਾਲੇ ਕਿਸਾਨਾਂ ਦੀ ਖੁਸ਼ਹਾਲੀ ਮੱਧਮ ਪੈਣ ਲੱਗੀ ਅਤੇ ਫਿਰ 1990 ਵਿਆਂ ਤੋਂ ਬਾਅਦ ਮੰਦਹਾਲੀ ਵੱਲ ਧੱਕੀ ਗਈ। ਅਜਿਹਾ ਇਸ ਕਰਕੇ ਹੋਇਆ ਕਿਉਂਕਿ ਖੇਤੀ ਮਸ਼ੀਨਰੀ, ਰੇਹਾਂ, ਸਪਰੇਆਂ, ਹਾਈਬ੍ਰਿਡ ਬੀਜਾਂ ਆਦਿ ਉੱਪਰ ਨਿਰਭਰ ਬਣਾ ਦਿੱਤੀ ਗਈ। ਫਸਲ ਲਾਗਤਾਂ ਵਧਦੀਆਂ ਗਈਆਂ ਅਤੇ ਕੀਮਤਾਂ ਵਿਚ ਵਾਧਾ ਸੁੰਗੇੜ ਦਿੱਤਾ ਜਾਂਦਾ ਰਿਹਾ। ਖੇਤੀ ਸਬਸਿਡੀਆਂ ਵਿਚ ਲਗਾਤਾਰ ਕਟੌਤੀ ਕੀਤੀ ਗਈ ਕਿਉਂਕਿ ਹਾਕਮਾਂ ਨੇ 2018 ਤੱਕ ਸਬਸਿਡੀਆਂ ਖਤਮ ਕਰਨ ਬਾਰੇ ਸਹਿਮਤੀ ਦੇ ਦਿੱਤੀ ਸੀ। ਸਿੱਟਾ ਇਹ ਨਿੱਕਲਿਆ ਕਿ ਕਿਸਾਨ ਖੁਦਕੁਸ਼ੀਆਂ ਲਈ ਮਜਬੂਰ ਕਰ ਦਿੱਤਾ ਗਿਆ। ਹੁਣ ਸਰਕਾਰ ਨੇ ਖੇਤੀ ਕਾਨੂੰਨ ਲੈ ਆਈ ਹੈ। ਅਸਲ ਵਿਚ 2013 ਵਿਚ ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਵਿਚ ਮੰਤਰੀ ਪੱਧਰ ਦੀ ਸੰਸਾਰ ਵਪਾਰ ਸੰਸਥਾ ਦੀ ਮੰਤਰੀ ਪੱਧਰ ਦੀ ਮੀਟਿੰਗ ਵਿਚ ਤੈਅ ਹੋਇਆ ਸੀ ਕਿ ਪਿੰਡਾਂ ਦੀ 40% ਵਸੋਂ ਖੇਤੀ ਕਿੱਤੇ ਵਿਚੋਂ ਬਾਹਰ ਕਰਕੇ ਸ਼ਹਿਰਾਂ ਵੱਲ ਧਕੇਲ ਦਿੱਤੀ ਜਾਵੇ। ਐੱਨਸੀਆਰਬੀ ਦੇ ਡੇਟਾ ਮੁਤਾਬਿਕ 2001-11 ਤੱਕ ਦਸ ਸਾਲਾਂ ਵਿਚ 86 ਲੱਖ ਕਿਸਾਨ ਖੇਤੀ ਛੱਡਣ ਲਈ ਮਜਬੂਰ ਹੋਏ ਹਨ।
ਕੇਂਦਰੀ ਹਕੂਮਤ ਨੇ ਤਿੰਨੇ ਕਾਨੂੰਨ ਸਾਰੇ ਸੰਵਿਧਾਨਕ ਪਹਿਲੂਆਂ ਨੂੰ ਛਿੱਕੇ ਟੰਗ ਕੇ ਬਣਵਾ ਲਏ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ਕਾਨੂੰਨਾਂ ਦੇ ਕਿਸਾਨਾਂ ਸਮੇਤ ਸਮੁੱਚੀ ਲੋਕਾਈ ਉੱਪਰ ਪੈਣ ਵਾਲੇ ਅਸਰ ਦੇ ਮੱਦੇਨਜ਼ਰ, ਕਰੋਨਾ ਸੰਕਟ ਦੇ ਬਾਵਜੂਦ, ਜ਼ੋਰਦਾਰ ਪ੍ਰਚਾਰ ਮੁਹਿੰਮ ਦੇ ਨਾਲ ਨਾਲ ਸੰਘਰਸ਼ ਦਾ ਬਿਗਲ ਵਜਾ ਦਿੱਤਾ। ਅਗਲੇ ਪੜਾਅ ਵਿਚ ਵੱਡੀਆਂ ਰੈਲੀਆਂ ਕਰਕੇ 25 ਸਤੰਬਰ ਦਾ ਪੰਜਾਬ ਬੰਦ ਅਤੇ ਪਹਿਲੀ ਅਕਤੂਬਰ ਤੋਂ ਸਮੁੱਚੇ ਪੰਜਾਬ ਅੰਦਰ ਵੱਖ ਵੱਖ ਥਾਵਾਂ ਤੇ ਰੇਲ ਪਟੜੀਆਂ ਜਾਮ ਕਰਨ, ਟੋਲ ਪਲਾਜ਼ੇ ਬੰਦ ਕਰਨ, ਰਿਲਾਇੰਸ ਦੇ ਮਾਲ ਤੇ ਪੈਟਰੋਲ ਪੰਪ ਘੇਰਨ ਦਾ ਐਲਾਨ ਕਰ ਦਿੱਤਾ। ਉਸ ਸਮੇਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਅੰਦਰ ਇੰਨੀ ਕੁ ਸਾਂਝੀ ਸਮਝਦਾਰੀ ਬਣ ਗਈ ਕਿ ਕੇਂਦਰੀ ਹਕੂਮਤ ਵੱਲੋਂ ਸੰਸਾਰ ਵਪਾਰ ਸੰਸਥਾ ਦੇ ਦਬਾਅ ਤਹਿਤ ਇਹ ਕਾਨੂੰਨ ਵੱਡੇ ਪੂੰਜੀਪਤੀ ਘਰਾਣਿਆਂ ਨੂੰ ਅੰਨ੍ਹੇ ਮੁਨਾਫੇ ਬਖਸ਼ਣ ਦੇ ਨਾਲ ਨਾਲ ਖੇਤੀ ਖੇਤਰ ਸਮੇਤ ਪੇਂਡੂ ਸੱਭਿਅਤਾ ਦਾ ਉਜਾੜਾ ਕਰਨ ਲਈ ਲਿਆਂਦੇ ਹਨ। ਇਸ ਦਾ ਟਾਕਰਾ ਵਿਸ਼ਾਲ ਏਕਾ ਉਸਾਰ ਕੇ ਹੀ ਕੀਤਾ ਜਾ ਸਕਦਾ ਹੈ। ਫਿਰ ਤਾਂ ਹਾਕਮਾਂ ਦੀਆਂ ਕਿਸਾਨ/ਲੋਕ ਵਿਰੋਧੀ ਨੀਤੀਆਂ ਖਿਲ਼ਾਫ ਮੁਲਕ ਪੱਧਰ ਤੇ ਸਾਂਝ ਬਣਨੀ ਸ਼ੁਰੂ ਹੋ ਗਈ।
ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ 26 ਨਵੰਬਰ ਨੂੰ ‘ਦਿੱਲੀ ਚੱਲੋ’ ਦੇ ਨਾਅਰੇ ਦੀਆਂ ਤਿਆਰੀਆਂ ਦੇ ਨਾਲ ਨਾਲ ਹਰਿਆਣਾ ਦੀ ਖੱਟਰ ਸਰਕਾਰ ਕਿਸੇ ਵੀ ਕਿਸਾਨ ਨੂੰ ਹਰਿਆਣੇ ਵਿਚ ਦਾਖਲ ਨਾ ਹੋਣ ਦੇਣ ਦੀਆਂ ਫੜ੍ਹਾਂ ਮਾਰਨ ਲੱਗੀ। ਪੰਜਾਬ ਨਾਲ ਲਗਦੀਆਂ ਸਾਰੀਆਂ ਹੱਦਾਂ ਪੁਲੀਸ ਛਾਉਣੀ ਵਿਚ ਤਬਦੀਲ ਕਰ ਦਿੱਤੀਆਂ। ਪਾਣੀ ਦੀਆਂ ਬੁਛਾੜਾਂ ਵਾਲੀਆਂ ਗੱਡੀਆਂ ਖੜ੍ਹੀਆਂ ਕੀਤੀਆਂ, ਸੜਕਾਂ ਪੁੱਟ ਦਿੱਤੀਆਂ, ਸੜਕਾਂ ਤੇ ਟਿੱਬੇ ਉਸਾਰ ਦਿੱਤੇ, ਕੰਡਿਆਲੀ ਵਾੜ, ਭਾਰੀ ਪੱਥਰ ਸੁੱਟ ਦਿੱਤੇ, ਪਰ ਸ਼ਹੀਦ ਭਗਤ ਸਿੰਘ ਦੀ ਵਾਰਸ ਨੌਜਵਾਨ ਕਿਸਾਨੀ ਨੇ ਇਹ ਤਮਾਮ ਰੋਕਾਂ ਹਵਾ ਦੇ ਬੁੱਲਿਆਂ ਵਾਂਗ ਉਡਾ ਦਿੱਤੀਆਂ ਅਤੇ ਕਿਸਾਨਾਂ ਦੇ ਕਾਫਲੇ ਦਿੱਲੀ ਦੀਆਂ ਹੱਦਾਂ ਦੇ ਐਨ ਨੇੜੇ ਪਹੁੰਚ ਗਏ। ਪੁਲੀਸ ਦੀਆਂ ਭਾਰੀ ਰੋਕਾਂ ਨੇ ਜਦ ਕਿਸਾਨ ਕਾਫਲਿਆਂ ਨੂੰ ਰੋਕਿਆ ਤਾਂ ਦਿੱਲੀ ਨਾਲ ਲਗਦੀਆਂ ਸੜਕਾਂ ਨੂੰ ਸਿੰਘੂ, ਕੁੰਡਲੀ, ਟਿੱਕਰੀ, ਗਾਜ਼ੀਪੁਰ, ਪਲਵਲ ਉੱਪਰ ਹੀ ਡੇਰੇ ਜਮਾ ਲਏ ਜੋ ਅੱਜ ਜਾਰੀ ਹਨ। ਇਸ ਤੋਂ ਇਲਾਵਾ ਇੱਕ ਕਿਸਾਨ ਜਥੇਬੰਦੀ ਦਿੱਲੀ ਦੀ ਹੱਦ ਤੋਂ ਦਸ ਕਿਲੋਮੀਟਰ ਦੂਰ ਪਕੌੜਾ ਚੌਕ ਵਿਚ ਸੰਘਰਸ਼ ਦੇ ਮੈਦਾਨ ਵਿਚ ਡਟੀ ਹੋਈ ਹੈ।
ਬਦਲੇ ਸਰਮਾਏਦਾਰਾਨਾ ਰਿਸ਼ਤਿਆਂ ਦੇ ਬਾਵਜੂਦ ਜ਼ਮੀਨ ਦਾ ਸਵਾਲ ਅਹਿਮ ਬਣਿਆ ਹੋਇਆ ਹੈ। ਮੁਲਕ ਦੀ 55-60% ਵਸੋਂ ਅੱਜ ਵੀ ਖੇਤੀ ਤੇ ਨਿਰਭਰ ਹੈ । ਭਾਵੇਂ ਜੀਡੀਪੀ ਵਿਚ ਖੇਤੀਬਾੜੀ ਦਾ ਹਿੱਸਾ ਮਹਿਜ਼ 14% ਰਹਿ ਗਿਆ ਹੈ ਅਤੇ 14.5 ਕਰੋੜ ਕਿਸਾਨਾਂ ਅਤੇ 27 ਕਰੋੜ ਖੇਤ ਮਜ਼ਦੂਰਾਂ ਉੱਪਰ (ਤਕਰੀਬਨ 30%) ਸਿੱਧੇ ਰੂਪ ਵਿਚ ਅਸਰ ਪਵੇਗਾ। ਖੇਤੀ ਵਪਾਰ ਨਹੀਂ, ਜੀਵਨ ਆਧਾਰ ਹੈ। ਜਦ ਕਰੋਨਾ ਸੰਕਟ ਦੌਰਾਨ ਸਾਰਾ ਅਰਥਚਾਰਾ ਮੂਧੇ ਮੂੰਹ ਡਿੱਗਿਆ ਸੀ ਤਾਂ ਸਿਰਫ ਖੇਤੀ ਅਰਥਚਾਰਾ ਸੀ ਜਿਸ ਨੇ ਮੁਲਕ ਦੇ ਅਰਥਚਾਰੇ ਨੂੰ ਬਚਾ ਕੇ ਰੱਖਿਆ।
ਭਾਰਤ ਖੇਤੀ ਪ੍ਰਧਾਨ ਮੁਲਕ ਹੋਣ ਕਰਕੇ ਜਗੀਰਦਾਰੀ ਯੁੱਗ ਦੇ ਸਮੇਂ ਤੋਂ ਹੀ ਜ਼ਮੀਨਾਂ ਦੀ ਰਾਖੀ ਲਈ ਸੰਘਰਸ਼ਾਂ ਦਾ ਦੌਰ ਚਲਦਾ ਆ ਰਿਹਾ ਹੈ। ਦੁੱਲਾ ਭੱਟੀ, ਬਾਬਾ ਬੰਦਾ ਸਿੰਘ ਬਹਾਦਰ ਦੇ ‘ਜ਼ਮੀਨ ਹਲਵਾਹਕ ਦੀ ਵਾਲੇ ਨਾਅਰੇ, ਚਾਚਾ ਅਜੀਤ ਸਿੰਘ ਦੀ ਪਗੜੀ ਸੰਭਾਲ ਜੱਟਾ ਲਹਿਰ, ਪੈਪਸੂ ਦੀ ਮੁਜਾਰਾ ਲਹਿਰ, ਰਾਜਸਥਾਨ ਦੇ ਭੀਲਵਾੜਾ ਤੇ ਬਿਜੌਲੀਆ ਕਿਸਾਨ ਅੰਦੋਲਨ, ਤਿਭਾਗਾ ਕਿਸਾਨ ਲਹਿਰ ਤੋਂ ਇਲਾਵਾ ਸਮੇਂ ਸਮੇਂ ਅਨੁਸਾਰ ਜ਼ਮੀਨਾਂ ਦੀ ਰਾਖੀ ਦਾ ਸਵਾਲ ਉੱਭਰ ਕੇ ਸਾਹਮਣੇ ਆਉਂਦਾ ਰਿਹਾ ਹੈ। ਅੱਜ ਦਾ ਕਿਸਾਨੀ ਅੰਦੋਲਨ ਰਾਜ ਜਾਂ ਮੁਲਕ ਦੀਆਂ ਹੱਦਾਂ ਪਾਰ ਕਰਕੇ ਸੰਸਾਰ ਪੱਧਰ ਤੇ ਫੈਲ ਗਿਆ ਹੈ।
ਅੰਦੋਲਨ ਦੀ ਅਗਵਾਈ ਕਰਨ ਵਾਲੀ ਸੰਯੁਕਤ ਕਿਸਾਨ ਮੋਰਚਾ ਦੀ ਆਗੂ ਟੀਮ ਨੇ ਵਿਚਾਰਾਂ ਦੀ ਪੱਧਰ ’ਤੇ ਸੂਝ ਨਾਲ ਅੰਦਰੂਨੀ ਵਿਰੋਧਾਂ ਅਤੇ ਬਾਹਰੀ ਤਾਕਤਾਂ ਨਾਲ ਨਜਿੱਠਿਆ ਹੈ। ਹੁਣ ਇਹ ਲੜਾਈ ਮਹਿਜ਼ ਖੇਤੀ ਕਾਨੂੰਨਾਂ ਖਿਲ਼ਾਫ ਲੜਾਈ ਨਾ ਹੋ ਕੇ ਕੇਂਦਰੀ ਹਕੂਮਤ ਦੀਆਂ ਲੋਕ ਵਿਰੋਧੀ ਨੀਤੀਆਂ ਖਿਲ਼ਾਫ ਵੱਡੀ ਲੜਾਈ ਦਾ ਹਿੱਸਾ ਹੈ। ਇਨਕਲਾਬੀ ਸ਼ਕਤੀਆਂ ਨੂੰ ਇਸ ਇਤਿਹਾਸਕ ਮਹਾਂ ਕਿਸਾਨ ਅੰਦੋਲਨ ਨੂੰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸੁਫ਼ਨਿਆਂ ਦਾ ਨਵਾਂ ਲੋਕ-ਪੱਖੀ ਸਮਾਜ ਸਿਰਜਣ ਜੱਦੋਜਹਿਦ ਅੱਗੇ ਵਧਾਉਣ ਦੀ ਲੋੜ ਹੈ।
ਲੇਖਕ  :-ਨਰਾਇਣ ਦੱਤ ਸੰਪਰਕ: 84275-11770

ਰਾਹੀਂ:- ਪੱਤਰਕਾਰ ਗੁਰਸੇਵਕ ਸੋਹੀ   ਮਹਿਲਕਲਾਂ- (ਬਰਨਾਲਾ )  

ਗੁੱਸੇ ‘ਤੇ ਕਾਬੂ ਪਾਉਣਾ ਜ਼ਰੂਰੀ ✍️ ਗੋਬਿੰਦਰ ਸਿੰਘ ਢੀਂਡਸਾ

ਗੁੱਸਾ ਆਉਣਾ ਸੁਭਾਵਿਕ ਗੱਲ ਹੈ ਪਰੰਤੂ ਗੁੱਸੇ ਤੇ ਕਾਬੂ ਕਰਨਾ ਇੱਕ ਕਲਾ ਹੈ। ਗੁੱਸਾ ਕੁਝ ਸਮੇਂ ਲਈ ਆਉਂਦਾ ਹੈ ਤੇ ਪਿੱਛੇ ਡਾਢਾ ਨੁਕਸਾਨ ਛੱਡ ਜਾਂਦਾ ਹੈ। ਗੁੱਸਾ ਮਨੁੱਖੀ ਮਨ ਦਾ ਇੱਕ ਭਾਵ ਹੈ ਅਤੇ ਗੁੱਸੇ ਦੌਰਾਨ ਕਈ ਸਰੀਰਕ ਲੱਛਣ ਪੈਦਾ ਹੁੰਦੇ ਹਨ ਜਿਵੇਂ ਕਿ ਦਿਲ ਦੀ ਗਤੀ ਦਾ ਵੱਧਣਾ, ਰਕਤ ਚਾਪ ਵਿੱਚ ਵਾਧਾ ਆਦਿ। ਗੁੱਸਾ ਉਹ ਹਨੇਰੀ ਹੈ ਜੋ ਅਕਲ ਦਾ ਦੀਵਾ ਬੁਝਾ ਦਿੰਦਾ ਹੈ ਅਤੇ ਇੱਕ ਕ੍ਰੋਧਿਤ ਵਿਅਕਤੀ ਦੇ ਸੋਚਣ ਅਤੇ ਵਿਚਾਰਨ ਦੀ ਸ਼ਕਤੀ ਜ਼ੀਰੋ ਹੋ ਜਾਂਦੀ ਹੈ।

ਗੁੱਸੇ ਦਾ ਕੋਈ ਵੀ ਚਰਨ ਸਹਿਜ ਨਹੀਂ ਹੈ। ਗੁੱਸਾ ਮਨੁੱਖੀ ਭਾਵ ਦੀ ਚਰਮ ਸੀਮਾ ਹੈ। ਜਦ ਕਦੇ ਕਿਸੇ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ, ਵਿਸ਼ਵਾਸ ਟੁੱਟਦਾ ਹੈ, ਸਵੈ ਮਾਣ ਜਾਂ ਅਹੰਕਾਰ ਨੂੰ ਧੱਕਾ ਵੱਜਦਾ ਹੈ ਜਾਂ ਉਮੀਦਾਂ ਤੇ ਖਰਾ ਨਾ ਉਤਰਨ ਆਦਿ ਕਾਰਨ ਗੁੱਸਾ ਜਨਮ ਲੈਂਦਾ ਹੈ। ਗੁੱਸਾ ਜੁਆਲਾਮੁੱਖੀ ਵਾਂਗ ਫੁੱਟਦਾ ਹੈ ਤੇ ਨੁਕਸਾਨ ਕਰਦਾ ਹੈ।

ਗੁੱਸਾ ਆਉਣ ਪਿੱਛੇ ਵੱਖੋ ਵੱਖਰੇ ਕਾਰਨ ਹੋ ਸਕਦੇ ਹਨ। ਡਰ ਨੂੰ ਗੁੱਸੇ ਦਾ ਜਨਕ ਦੇ ਰੂਪ ਵਿੱਚ ਵੀ ਮੰਨਿਆ ਜਾਂਦਾ ਹੈ ਕਿਉਂਕਿ ਜਦ ਵਿਅਕਤੀ ਡਰ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਗੁੱਸੇ ਦੇ ਰੂਪ ਵਿੱਚ ਪ੍ਰਗਟ ਕਰਦਾ ਹੈ। ਗੁੱਸੇ ਨੂੰ ਕਾਇਰਤਾ ਦੀ ਨਿਸ਼ਾਨੀ ਵੀ ਕਿਹਾ ਜਾਂਦਾ ਹੈ ਜੋ ਕਿ ਸਿਹਤ ਲਈ ਹਾਨੀਕਾਰਕ ਹੈ। ਜਿਹਨਾਂ ਵਿੱਚ ਸਬਰ ਤੇ ਸਾਹਸ ਦੀ ਘਾਟ ਹੁੰਦੀ ਹੈ, ਉਹ ਕ੍ਰੋਧਿਤ ਹੁੰਦੇ ਹਨ। 

ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਸੋ ਕੁਝ ਵੀ ਕਹਿਣ ਜਾਂ ਕਰਨ ਤੋਂ ਪਹਿਲਾ ਜ਼ਰੂਰ ਸੋਚਣਾ ਚਾਹੀਦਾ ਹੈ। ਕਿਸੇ ਕਾਰਨ ਵੱਸ ਹਾਲਾਤ ਵਿਗੜਦੇ ਵੇਖ ਉੱਥੋਂ ਪਾਸਾ ਵੱਟਣਾ ਵਧੇਰੇ ਸਾਰਥਕ ਹੈ। ਗੁੱਸੇ ਅਤੇ ਲੜਾਈ ਨਾਲ ਤੁਸੀਂ ਜਿੱਤ ਤਾਂ ਸਕਦੇ ਹੋ ਪਰੰਤੂ ਕਿਸੇ ਨੂੰ ਅਪਣਾ ਨਹੀਂ ਬਣਾ ਸਕਦੇ। ਗੁਸੈਲੇ ਵਿਅਕਤੀ ਦਾ ਕੋਈ ਮਿੱਤਰ ਨਹੀਂ ਬਣਨਾ ਪਸੰਦ ਕਰਦਾ ਅਤੇ ਬੇਕਾਬੂ ਗੁੱਸਾ ਤੁਹਾਡੀ ਨੇਕ ਨਾਮੀ ਨੂੰ ਵੀ ਖ਼ਰਾਬ ਕਰਦਾ ਹੈ।

ਖੁਸ਼ੀਂ ਵਿੱਚ ਕੋਈ ਵਾਅਦਾ ਨਹੀਂ ਕਰਨਾ ਚਾਹੀਦਾ ਅਤੇ ਗੁੱਸੇ ਵਿੱਚ ਕੋਈ ਫੈਸਲਾ। ਪਾਣੀ ਅਕਸਰ ਨਿਵਾਣ ਵੱਲ ਨੂੰ ਜਾਂਦਾ ਹੈ ਸੋ ਗੁੱਸੇ ਦੀ ਇੱਕ ਫਿਤਰਤ ਵੀ ਹੈ ਕਿ ਇਹ ਆਪ ਤੋਂ ਮਾੜੇ ਤੇ ਹੀ ਨਿਕਲਦਾ ਹੈ, ਤਕੜੇ ਅੱਗੇ ਤਾਂ ਚੁਰਕਦਾ ਨਹੀਂ। ਘਰ, ਦਫ਼ਤਰੀ ਜਾਂ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਤਣਾਅ ਨੂੰ ਕੰਟਰੋਲ ਕਰਕੇ ਆਪਣੇ ਸਬਰ ਤੇ ਸਹਿਜਤਾ ਨੂੰ ਵਧਾਉਣਾ ਚਾਹੀਦਾ ਹੈ, ਜੇਕਰ ਕੋਈ ਸਮੱਸਿਆ ਹੈ ਉਸਦੇ ਸਾਰਥਕ ਹੱਲ ਤੇ ਕੰਮ ਕਰਨਾ ਚਾਹੀਦਾ ਹੈ ਨਾ ਕਿ ਗੁੱਸਾ ਕੀਤਾ ਜਾਵੇ।

ਜ਼ਿੰਦਗੀ ਵਿੱਚ ਉਤਾਰ ਚੜਾਅ ਅਹਿਮ ਅੰਗ ਹਨ, ਇਹ ਤੁਹਾਡੇ ਹੱਥ ਵਿੱਚ ਨਹੀਂ ਹੁੰਦਾ ਕਿ ਤੁਸੀਂ ਕਿਸੇ ਹਾਲਾਤ ਵਿੱਚ ਕਿਵੇਂ ਮਹਿਸੂਸ ਕਰੋਗੇ ਪਰੰਤੂ ਇਹ ਜ਼ਰੂਰ ਤੁਹਾਡੇ ਹੱਥ ਵਿੱਚ ਹੁੰਦਾ ਹੈ ਕਿ ਤੁਸੀਂ ਉਸ ਸਮੇਂ ਆਪਣੇ ਜ਼ਜਬਾਤਾਂ ਨੂੰ ਕਿਵੇਂ ਜ਼ਾਹਰ ਕਰਦੇ ਹੋ, ਤੁਹਾਨੂੰ ਗੁੱਸੇ ਵਿੱਚ ਭੜਕਣ ਦੀ ਲੋੜ ਨਹੀਂ। ਧਾਰਮਿਕ ਗ੍ਰੰਥਾਂ ਵਿੱਚ ਵੀ ਜ਼ਿਕਰ ਹੈ ਕਿ ਜਿਹੜਾ ਗੁੱਸੇ ਵਿੱਚ ਧੀਮਾ ਹੈ, ਉਹ ਸੂਰਬੀਰ ਨਾਲੋ, ਅਤੇ ਆਪਣੀ ਰੂਹ ਨੂੰ ਵੱਸ ਵਿੱਚ ਰੱਖਣ ਵਾਲਾ, ਸ਼ਹਿਰ ਦੇ ਜਿੱਤਣ ਵਾਲੇ ਨਾਲੋਂ ਚੰਗਾ ਹੈ।

ਗੁੱਸੇ ‘ਤੇ ਕਾਬੂ ਰੱਖ ਕੇ ਜ਼ਿੰਦਗੀ ਨੂੰ ਹੋਰ ਬੇਹਤਰੀ ਨਾਲ ਮਾਣਿਆ ਜਾ ਸਕਦਾ ਹੈ। ਪ੍ਰਸਿੱਧ ਕਵੀ ਸ਼ੇਖ ਸਾਅਦੀ ਅਨੁਸਾਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਗੁੱਸੇ ਦਾ ਸੇਕ ਪਹਿਲਾਂ ਦੁਸ਼ਮਣ ਨੂੰ ਭਸਮ ਕਰੇ, ਗੁੱਸੇ ਦੀ ਲਾਰ ਸਭ ਤੋਂ ਪਹਿਲਾਂ ਖੁਦ ਨੂੰ ਸਾੜ ਕੇ ਸੁਆਹ ਕਰਦੀ ਹੈ। ਗੁੱਸੇ ਸਮੇਂ ਆਪਣੇ ਆਪ ਤੇ ਰੱਖੇ ਨਿਯੰਤ੍ਰਣ ਕਰਕੇ ਤੁਸੀਂ ਭਵਿੱਖ ਦੀਆਂ ਕਈਆਂ ਸਮੱਸਿਆਵਾਂ ਤੋਂ ਆਪਣਾ ਬਚਾ ਕਰ ਸਕਦੇ ਹੋ। 

 

 ਗੋਬਿੰਦਰ ਸਿੰਘ ਢੀਂਡਸਾ 

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ) ਜ਼ਿਲ੍ਹਾ: ਸੰਗਰੂਰ (ਪੰਜਾਬ) bardwal.gobinder@gmail.com

ਲੋਕਤੰਤਰ ਦਾ ਚੌਥਾ ਥੰਮ੍ਹ!✍️ ਸਲੇਮਪੁਰੀ ਦੀ ਚੂੰਢੀ

ਪ੍ਰੈਸ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ, ਪਰ ਅੱਜ ਭਾਰਤ ਵਿੱਚ ਪ੍ਰੈਸ ਜੋ ਆਪਣਾ ਰੋਲ ਅਦਾ ਕਰ ਰਹੀ ਹੈ, ਨੂੰ ਲੈ ਕੇ ਜਿਥੇ ਦੇਸ਼ ਸ਼ਰੀਫ ਵਿਅਕਤੀ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਤ ਹਨ ਉਥੇ ਸੰਸਾਰ ਦੇ ਵੱਖ ਵੱਖ ਦੇਸ਼ਾਂ ਦਾ ਮੀਡੀਆ ਵੀ ਹੈਰਾਨੀ ਦਾ ਪ੍ਰਗਟਾਵਾ ਕਰ ਰਿਹਾ ਹੈ। ਦੇਸ਼ ਵਿਚ ਇਸ ਵੇਲੇ ਵਿਕਾਊ ਪ੍ਰੈਸ ਅਜਗਰ ਸੱਪ ਵਾਂਗੂੰ ਕੰਮ ਕਰ ਰਹੀ ਹੈ, ਜਦ ਕਿ ਦੇਸ਼ ਵਿਚ ਆਮ ਲੋਕਾਂ ਦੀ ਹਾਲਤ ਇੱਕ ਮਾਸੂਮ ਮੱਛੀ ਦੀ ਤਰ੍ਹਾਂ ਹੋ ਚੁੱਕੀ ਹੈ , ਜਿਸ ਨੂੰ ਅਜਗਰ ਰੂਪੀ ਮੀਡੀਆ ਹਮੇਸ਼ਾ ਨਿਗਲਣ ਦੀ ਤਾਕ ਵਿਚ  ਰਹਿੰਦਾ ਹੈ।
ਉੱਤਰ ਪ੍ਰਦੇਸ਼ ਦੇ ਸ਼ਹਿਰ ਲਖੀਮਪੁਰ ਪੁਰ ਖੀਰੀ ਵਿਚ ਖੇਤੀ ਕਾਨੂੰਨਾਂ ਵਿਰੁੱਧ ਧਰਨਾ ਦੇ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਉਪਰ ਕੇਂਦਰੀ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੇ ਆਪਣੀ ਗੱਡੀ ਚੜ੍ਹਾ ਕੇ ਅਜਿਹਾ ਦਰਦ ਦਿੱਤਾ ਹੈ , ਜਿਸ ਨੂੰ ਬਿਆਨਿਆ ਨਹੀਂ ਜਾ ਸਕਦਾ, ਪਰ ਵਿਕਾਊ ਪ੍ਰੈਸ ਨੇ ਇਸ ਘਟਨਾ ਲਈ ਜਿੰਮੇਵਾਰ ਦੋਸ਼ੀਆਂ ਨੂੰ ਕਸੂਰਵਾਰ ਕਹਿਣ ਦੀ ਬਜਾਏ ਸਾਰਾ ਦੋਸ਼ ਕਿਸਾਨਾਂ ਉਪਰ ਹੀ ਸੁੱਟ ਦਿੱਤਾ ਹੈ । ਦੇਸ਼ ਦੀਆਂ ਕੌਮੀ ਪੱਧਰ ਦੀਆਂ ਅਖਬਾਰਾਂ ਅਤੇ ਚੈਨਲਾਂ ਵਿੱਚੋਂ ਵਿਕਾਊ ਅਖਬਾਰਾਂ ਅਤੇ ਚੈਨਲਾਂ ਦਾ ਰਵੱਈਆ ਇਸ ਦਰਦਨਾਕ ਘਟਨਾ ਨੂੰ ਲੈ ਕੇ ਪੀੜਤਾਂ ਅਤੇ ਕਿਸਾਨਾਂ ਪ੍ਰਤੀ ਬੇਹੱਦ ਨਕਾਰਾਤਮਿਕ ਰਿਹਾ ਹੈ। ਇਸੇ ਤਰ੍ਹਾਂ ਹੀ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਫਿਲਮੀ ਸਿਤਾਰੇ ਸ਼ਾਹਰੁਖ ਖਾਨ ਦੇ ਬੇਟੇ ਕੋਲੋਂ 13 ਗ੍ਰਾਮ ਚਰਸ ਬਰਾਮਦ ਹੋਣ 'ਤੇ ਵਿਕਾਊ ਪ੍ਰੈਸ, ਜਿਸ ਵਿਚ ਚੈਨਲ ਅਤੇ ਪ੍ਰਿੰਟ ਮੀਡੀਆ ਸ਼ਾਮਲ ਹੈ, ਨੇ ਇਸ ਮਾਮਲੇ ਨੂੰ ਇਸ ਤਰ੍ਹਾਂ ਉਗਲਿਆ ਜਿਸ ਤਰ੍ਹਾਂ ਸ਼ਾਹਰੁਖ ਖਾਨ ਦੇ ਬੇਟੇ ਨੇ ਕੋਈ ਬਹੁਤ ਵੱਡਾ ਜੁਰਮ ਕਰ ਦਿੱਤਾ ਹੋਵੇ, ਪਰ ਐਨ ਇਸ ਦੇ ਉਲਟ ਅਡਾਨੀ ਬੰਦਰਗਾਹ ਤੋਂ ਬਰਾਮਦ ਹੋਈ ਸਾਢੇ ਤਿੰਨ ਕੁਵਿੰਟਲ ਛੇ ਸੌ ਗ੍ਰਾਮ ਅਫੀਮ ਜਿਸ ਦੀ ਬਜਾਰੀ ਕੀਮਤ 21000 ਕਰੋੜ ਰੁਪਏ ਬਣਦੀ ਹੈ, ਨੂੰ ਲੈ ਕੇ ਲੋਕਤੰਤਰ ਦੇ ਵਿਕਾਊ ਚੌਥੇ ਥੰਮ ਦੇ ਮੂੰਹ ਅਤੇ ਅੱਖਾਂ ਉਪਰ ਪੱਟੀ ਬੰਨ੍ਹੀ ਗਈ, ਕਲਮਾਂ ਦੀ ਸਿਆਹੀ ਸੁੱਕ ਗਈ ਹੈ। ਵਿਕਾਊ ਮੀਡੀਆ ਨੇ ਸ਼ਾਹਰੁਖ ਦੇ ਬੇਟੇ ਨਾਲ ਸਬੰਧਿਤ ਚਰਸ ਦੀ ਘਟਨਾ ਨੂੰ ਇਸ ਤਰ੍ਹਾਂ ਪੇਸ਼ ਕੀਤਾ, ਜਿਵੇਂ ਦੇਸ਼ ਦਾ ਸਮੁੱਚਾ ਮੁਸਲਿਮ ਭਾਈਚਾਰਾ ਹੀ ਇਸ ਲਈ ਦੋਸ਼ੀ ਹੋਵੇ।
ਦੇਸ਼ ਦੇ ਕਿਸੇ ਕੋਨੇ ਵਿਚ ਜਦੋਂ ਅਨੂਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਘੱਟ ਗਿਣਤੀ ਕੌਮਾਂ ਦੇ ਲੋਕਾਂ ਉਪਰ ਅੱਤਿਆਚਾਰ ਕੀਤਾ ਜਾਂਦਾ ਹੈ ਤਾਂ ਵਿਕਾਊ ਮੀਡੀਆ ਸੁਸਰੀ ਵਾਂਗ ਸੌਂ ਜਾਂਦਾ ਹੈ ਜਾਂ ਫਿਰ ਵਾਪਰੀ ਮੰਦਭਾਗੀ ਘਟਨਾ ਨੂੰ ਅਜਿਹਾ ਮਨਘੜਤ ਰੂਪ ਦਿੰਦਾ ਹੈ ਕਿ ਪੀੜਤਾਂ ਨੂੰ ਹੀ ਦੋਸ਼ੀ ਬਣਾਕੇ ਪੇਸ਼ ਕਰ ਦਿੰਦਾ ਹੈ। ਦੇਸ਼ ਦੇ ਕਿਸੇ ਕੋਨੇ ਵਿਚ ਜਦੋਂ ਕਿਸੇ ਅਨੂਸੂਚਿਤ ਜਾਤੀ ਜਾਂ ਪੱਛੜੀ ਸ਼੍ਰੇਣੀ ਜਾਂ ਕਿਸੇ ਘੱਟ ਗਿਣਤੀ ਕੌਮ ਦੀ ਕਿਸੇ ਲੜਕੀ /ਔਰਤ ਨਾਲ ਬਲਾਤਕਾਰ ਹੁੰਦਾ ਹੈ ਜਾਂ ਬਲਾਤਕਾਰ ਕਰਨ ਤੋਂ ਬਾਅਦ ਮਾਰ ਦਿੱਤਾ ਜਾਂਦਾ ਹੈ ਅਤੇ ਮਾਰਨ ਤੋਂ ਬਾਅਦ ਪੀੜਤ ਪਰਿਵਾਰ ਤੋਂ ਬਿਨਾਂ ਹੀ ਸਸਕਾਰ ਕਰ ਦਿੱਤਾ ਜਾਂਦਾ ਹੈ ਤਾਂ ਵਿਕਾਊ ਮੀਡੀਆ ਦੇ ਮੂੰਹ ਨੂੰ ਤਾਲਾ ਲੱਗ ਜਾਂਦਾ ਹੈ। ਵਿਕਾਊ ਮੀਡੀਆ ਅਸਲ ਘਟਨਾ ਨੂੰ ਨਵਾਂ ਰੂਪ ਦੇ ਕੇ ਦੇਸ਼ ਦੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣਾ ਸ਼ੁਰੂ ਕਰ ਦਿੰਦਾ ਹੈ।
ਅਕਸਰ ਵੇਖਣ ਵਿਚ ਆਇਆ ਹੈ ਕਿ ਜੇ ਕਿਸੇ ਗਰੀਬ ਦੀ ਬੇਟੀ ਕੁਝ ਦਿਨ ਲਈ ਆਪਣੇ ਨਾਨਕੇ ਚਲੀ ਜਾਵੇ ਤਾਂ ਲੋਕਤੰਤਰ ਦਾ ਚੌਥਾ ਥੰਮ੍ਹ ਆਖਣਾ ਸ਼ੁਰੂ ਕਰ ਦਿੰਦਾ ਹੈ ਕਿ ਫਲਾਣੇ ਦੀ ਕੁੜੀ ਭੱਜ ਗਈ ਹੈ, ਜਦਕਿ ਐਨ ਇਸ ਦੇ ਉਲਟ ਜਦੋਂ ਕਿਸੇ ਖਾਂਦੇ-ਪੀਂਦੇ ਪਰਿਵਾਰ ਵਾਲਿਆਂ ਦੀ ਕੁੜੀ ਕਿਸੇ ਮੁੰਡੇ ਨਾਲ ਚਲੀ ਜਾਵੇ ਤਾਂ ਚੌਥੇ ਥੰਮ੍ਹ ਦੀ ਅਵਾਜ ਬਦਲ ਜਾਂਦੀ ਹੈ ਅਤੇ ਆਖਣ ਲੱਗ ਜਾਂਦਾ ਹੈ ਕਿ 'ਉਨ੍ਹਾਂ ਦੀ ਬੇਟੀ ਤਾਂ ਆਪਣੇ ਬੁਆਏ ਫ੍ਰੈਂਡ ਨਾਲ ਸ਼ਿਮਲੇ ਪਿਕਨਿਕ ਮਨਾਉਣ ਗਈ ਹੈ।'
ਜਦੋਂ ਅਸੀਂ ਵਿਦੇਸ਼ੀ ਮੀਡੀਆ ਦੀ ਗੱਲ ਕਰਦੇ ਹਾਂ, ਤਾਂ ਉਹ ਸੱਚ ਨੂੰ ਸੱਚ ਕਹਿਣ ਅਤੇ ਝੂਠ ਨੂੰ ਝੂਠ ਕਹਿਣ ਦੀ ਜੁਅਰਤ ਰੱਖਦਾ ਹੈ। ਦੇਸ਼ ਵਿਚ ਜਿਹੜੇ ਪੱਤਰਕਾਰ ਸੱਚ ਲਿਖਦੇ ਹਨ, ਉਨ੍ਹਾਂ ਦੀ ਜੁਬਾਨ ਬੰਦ ਕਰਨ ਲਈ ਕਦੇ ਸਰਕਾਰ ਵਲੋਂ, ਕਦੀ ਸਰਮਾਏਦਾਰਾਂ ਵਲੋਂ  ਕਦੀ ਸਿਆਸੀ ਆਗੂਆਂ ਵਲੋਂ ਅਤੇ ਕਦੀ ਸਰਕਾਰੀ ਤੰਤਰ ਵਲੋਂ ਝੂਠੇ ਪੁਲਿਸ ਮੁਕੱਦਮੇ ਪਾ ਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ।
ਦੇਸ਼ ਦੀ ਪੀਲੀ ਪੱਤਰਕਾਰੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਾਡਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਪੀਲੀ ਪੱਤਰਕਾਰੀ ਕਰਨ ਵਾਲੇ ਪੱਤਰਕਾਰ ਲੁੱਟ-ਖਸੁੱਟ ਕਰਨ ਲਈ ਆਮ ਲੋਕਾਂ ਨੂੰ ਬਲੈਕਮੇਲ ਕਰਕੇ ਉਨ੍ਹਾਂ ਨੂੰ ਕਿਵੇਂ ਪ੍ਰੇਸ਼ਾਨ ਕਰਦੇ ਹਨ, ਦੇ ਬਾਰੇ ਵਰਨਣ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਸੱਭ ਲੋਕ ਇਸ ਸਬੰਧੀ ਭਲੀਭਾਂਤ ਜਾਣਦੇ ਹਨ।
ਦੇਸ਼ ਦੇ ਬੁੱਧੀਜੀਵੀ ਵਰਗ ਦਾ ਕਹਿਣਾ ਹੈ ਕਿ ਦੇਸ਼ ਦਾ ਵਿਕਾਊ ਚੌਥਾ ਥੰਮ੍ਹ ਲੋਕਤੰਤਰ ਦੇ ਮੱਥੇ ਉਪਰ ਕਲੰਕ ਹੈ।
ਸੁਖਦੇਵ ਸਲੇਮਪੁਰੀ
09780620233
7 ਅਕਤੂਬਰ, 2021.

ਬਿੱਲੀ ਥੈਲਿਓੰ ਬਾਹਰ! ✍️  ਸਲੇਮਪੁਰੀ ਦੀ ਚੂੰਢੀ

ਜਿਸ ਦਿਨ ਪੰਜਾਬ ਦੇ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਬਣੇ ਹਨ, ਉਸੇ ਦਿਨ ਤੋਂ ਹੀ ਪੰਜਾਬ ਸਮੇਤ ਸਮੁੱਚੇ ਦੇਸ਼ ਦੇ ਅਤੇ ਵਿਦੇਸ਼ਾਂ ਵਿਚ ਬੈਠੇ ਮਨੂੰਵਾਦੀ ਵਿਚਾਰਧਾਰਾ ਪਾਲਣ ਵਾਲੇ ਲੋਕਾਂ ਨੂੰ ਹਜਮ ਨਹੀਂ ਹੋ ਰਿਹਾ , ਜਿਸ ਕਰਕੇ ਉਹ ਹਰ ਰੋਜ ਜਾਤੀਵਾਦ ਨੂੰ ਲੈ ਕੇ ਅੱਗ ਉੱਗਲਦੇ ਹਨ।  ਲੰਬੇ ਸਮੇਂ ਤੋਂ ਪੰਜਾਬ ਉਪਰ ਕਾਬਜ ਲੋਕਾਂ ਨੂੰ ਹੱਥਾਂ ਪੈਰਾਂ ਦੀ ਬਣੀ ਹੋਈ ਹੈ, ਜਿਸ ਦਾ ਸਬੂਤ ਹਰ ਰੋਜ ਸੋਸ਼ਲ ਮੀਡੀਆ ਉਪਰ ਘੁੰਮਦੀਆਂ ਪੋਸਟਾਂ ਅਤੇ ਵੀਡੀਓਜ ਤੋਂ ਸਪਸ਼ਟ ਹੋ ਰਿਹਾ ਹੈ। ਕੱਲ੍ਹ 1 ਅਕਤੂਬਰ 2021 ਨੂੰ ਜਦੋਂ ਆਪਣੇ ਆਪ ਨੂੰ  'ਪੰਜਾਬ ਦਾ ਵਾਰਿਸ' ਕਹਾਉਣ ਵਾਲਾ ਦੀਪ ਸਿੱਧੂ ਦਿੱਲੀ ਕਿਸਾਨ ਮੋਰਚਾ ਵਿਚ ਪਹੁੰਚਿਆ ਤਾਂ ਉਹ ਬਹੁਤ ਹੀ ਖੁਸ਼ ਮੂੜ ਵਿਚ  ਸਿੱਧਾ ਲਾਈਵ ਹੋ ਕੇ ਕਿਸਾਨਾਂ ਨਾਲ ਗੱਲਬਾਤ ਕਰਦਾ ਹੋਇਆ ਇੱਕ ਸ਼ਰਾਬੀ ਜੋ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਆਇਆ ਹੋਇਆ ਆਪਣੇ ਆਪ ਨੂੰ ਬਹੁਤ, ਸਿਆਣਾ ਸਮਝਦਾ ਹੋਇਆ ਇੱਕ ਬਹਾਦਰ ਵਜੋਂ ਪੇਸ਼ ਕਰਦਾ ਹੋਇਆ ਮੌਜੂਦਾ ਪੰਜਾਬ ਦੀ ਸਿਆਸਤ ਨੂੰ ਲੈ ਕੇ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਲਈ ਜਾਤੀ-ਸੂਚਕ ਸ਼ਬਦ ਬੋਲਦਾ ਹੈ, ਨੂੰ ਗਲਤ ਕਹਿਣ ਦੀ ਬਜਾਏ ਆਖਦਾ ਹੈ ਕਿ 'ਬਜੁਰਗੋ ਤੁਸੀਂ ਗਲਤ ਹੋ ਕੇ ਵੀ ਠੀਕ ਹੋ।' ਜਾਣੀ ਕਿ ਦੀਪ ਸਿੱਧੂ ਬਿਮਾਰ ਮਾਨਸਿਕਤਾ ਵਾਲੇ ਦੀ ਜਾਤੀ-ਸੂਚਕ ਵਾਲੀ ਗੱਲ ਨੂੰ ਸਹੀ ਠਹਿਰਾਉਂਦਾ ਹੋਇਆ ਉਸ ਉਪਰ ਆਪਣੀ 'ਮੋਹਰ' ਲਾਉਂਦਾ ਹੈ।
ਦੀਪ ਸਿੱਧੂ ਜੋ ਆਪਣੇ ਆਪ ਨੂੰ ਕਿਸਾਨਾਂ ਦਾ ਹਿਤੈਸ਼ੀ ਅਖਵਾਉਣ ਲਈ 'ਪੰਜਾਬ ਦੇ ਵਾਰਸ ' ਨਾਂ ਦੀ ਸੰਸਥਾ ਦੀ 3 ਅਕਤੂਬਰ, 2021 ਤੋਂ ਸ਼ੁਰੂਆਤ ਕਰਨ ਲਈ ਡੌਂਡੀ ਪਿੱਟ ਰਿਹਾ ਹੈ, ਅਸਲ ਵਿਚ ਉਹ ਕਿਸਾਨਾਂ ਦਾ ਨਹੀਂ ਕੇਵਲ 'ਜੱਟਾਂ' ਦਾ ਵਾਰਸ ਬਣਨ ਲਈ ਤਰਲੋਮੱਛੀ ਹੋ ਰਿਹਾ ਹੈ।  ਸਿੱਧੂ ਇਸ ਗੱਲ ਤੋਂ ਵੀ ਨਾਵਾਕਫ ਜਾਪਦਾ ਹੈ ਕਿ ਕਿਸਾਨ ਕੇਵਲ 'ਜੱਟ' ਨਹੀਂ ਬਲਕਿ ਹੋਰ ਵੀ ਜਮਾਤਾਂ ਦੇ ਲੋਕ ਹਨ, ਜੋ ਉਸ ਨੂੰ ਹਜਮ ਨਹੀਂ ਹੋ ਰਿਹਾ। ਉਹ ਇਹ ਗੱਲ ਭੁੱਲ ਚੁੱਕਿਆ ਹੈ ਕਿ ਪੰਜਾਬ ਵਿਚ ਸਿਰਫ ਇਕ ਜਾਤ ਨਹੀਂ ਬਲਕਿ ਹੋਰ ਵੀ ਬਹੁਤ ਸਾਰੀਆਂ ਜਮਾਤਾਂ ਅਤੇ ਧਰਮਾਂ ਦੇ ਲੋਕ ਰਹਿੰਦੇ ਹਨ, ਜੋ ਪੰਜਾਬ ਨੂੰ ਹਮੇਸ਼ਾ ਹੱਸਦਾ - ਵੱਸਦਾ ਵੇਖਣਾ ਲੋਚਦੇ ਹੋਏ ਭਾਰਤ ਨੂੰ ਮੁੰਦਰੀ ਮੰਨਦੇ ਹੋਏ ਪੰਜਾਬ ਨੂੰ ਮੁੰਦਰੀ ਦਾ ਬਹੁ-ਮੁੱਲਾ ਨਗ ਆਖਦੇ ਹਨ।
ਇਹ ਗੱਲ ਬਿਲਕੁਲ ਸੱਚੀ ਹੈ ਕਿ ਜਦੋਂ ਵੀ ਪੰਜਾਬ ਦੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਜਾਂ ਸੜਕਾਂ 'ਤੇ ਧਰਨੇ ਲਾਏ ਹਨ, ਤਾਂ ਖੇਤ ਮਜ਼ਦੂਰਾਂ ਸਮੇਤ ਭੁੱਖਮਰੀ ਦੀ ਚਾਦਰ ਹੇਠ ਦਿਨ ਕੱਟੀ ਕਰ ਰਹੀ ਜਮਾਤ  ਉਨ੍ਹਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੀ ਹੈ । ਹੁਣ ਵੀ ਡੇਢ ਸਾਲ ਤੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਹਰ ਥਾਂ ਭਾਵੇਂ ਦਿੱਲੀ ਦਾ ਕਿਸਾਨ ਮੋਰਚਾ ਹੋਵੇ, ਭਾਵੇਂ ਟੋਲ ਪਲਾਜ਼ਾ ਬੰਦ ਕਰਨੇ ਹੋਣ ਗਰੀਬ ਜਮਾਤ ਹਰ ਵੇਲੇ ਨਾਲ ਖੜ੍ਹੀ ਹੈ, ਪਰ ਪੰਜਾਬ ਉਪਰ ਹਮੇਸ਼ਾ ਤੋਂ ਭਾਰੂ ਰਹੇ ਲੋਕਾਂ ਦੀ ਬਿਮਾਰ ਮਾਨਸਿਕਤਾ ਨਹੀਂ ਬਦਲੀ, ਉਹ ਜਦੋਂ ਧਰਨੇ ਉਪਰ ਬੈਠਦੇ ਹਨ ਤਾਂ 'ਕਿਸਾਨ' ਅਖਵਾਉਂਦੇ ਹਨ, ਅਤੇ ਜਦੋਂ ਵਾਪਸ ਪਿੰਡ ਆਉਂਦੇ ਹਨ ਤਾਂ 'ਜੱਟ' ਬਣਕੇ ਗਰੀਬ ਜਮਾਤ ਨੂੰ ਦਬਕੇ ਮਾਰ ਕੇ ਦਬਾਉਣਾ ਸ਼ੁਰੂ ਕਰ ਦਿੰਦੇ ਹਨ। ਉਹ ਗੀਤਾਂ, ਕਹਾਣੀਆਂ, ਨਾਵਲਾਂ ਅਤੇ ਫਿਲਮਾਂ ਵਿਚ ਵਾਰ ਵਾਰ 'ਜੱਟ' ਸ਼ਬਦ ਦੀ ਵਰਤੋਂ ਕਰਕੇ ਦੂਜੀਆਂ ਜਮਾਤਾਂ ਨੂੰ ਦਬਾਉਣ ਲਈ ਰੋਅਬ ਪਾਉਂਦੇ ਹਨ, ਹਾਲਾਂਕਿ ਪੰਜਾਬ ਤਾਂ ' ਗੁਰੂਆਂ ਦੇ ਨਾਂ 'ਤੇ ਜਿਉਂਦਾ ਹੈ।' ਪੰਜਾਬ ਦਾ ' ਜੱਟ' ਕਿਸਾਨ ਆਪਣੇ ਆਪ ਨੂੰ 'ਸਿੱਖ' ਕਹਾਉਂਦਾ ਹੈ ਜਦਕਿ ਹੋਰ ਜਮਾਤਾਂ ਦੇ ਲੋਕਾਂ ਨੂੰ 'ਸਿੱਖ' ਮੰਨਣ ਨੂੰ ਤਿਆਰ ਹੀ ਨਹੀਂ, ਇਸੇ ਲਈ ਤਾਂ ਪਿੰਡਾਂ ਵਿਚ ਗੁਰਦੁਆਰੇ ਤਾਂ ਵੱਖਰੇ ਹੈ ਹੀ ਹਨ, ਮੜੀਆਂ ਵੀ ਵੱਖਰੀਆਂ ਹਨ । ਦੀਪ ਸਿੱਧੂ ਦੀ ਲਾਈਵ ਵੀਡੀਓ ਵਿਚ ਪੰਜਾਬ ਦਾ ਇਕ ਕਿਸਾਨ  ਜੋ ਆਪਣੇ ਆਪ ਨੂੰ ਪੰਜਾਬ ਦਾ ਵਾਰਸ ਕਹਾਉਂਦਾ ਹੈ, ਸ਼ਰਾਬ ਨਾਲ ਰੱਜਿਆ ਹੋਇਆ ਪੰਜਾਬ ਦੇ 'ਜੱਟ' ਕਿਸਾਨਾਂ ਦੀ ਅੰਦਰੂਨੀ ਅਵਾਜ ਨੂੰ ਉਜਾਗਰ ਕਰਦਾ ਹੈ, ਕਿ ਹੁਣ ਉਨ੍ਹਾਂ ਅੱਗੇ ਕਿਸਾਨ ਮਸਲੇ ਨਹੀਂ ਬਲਕਿ ਪੰਜਾਬ ਦੀ ਵਾਗਡੋਰ ਕਿਸੇ ਗਰੀਬ ਜਮਾਤੀ ਦੇ ਪੜ੍ਹੇ ਲਿਖੇ ਇਨਸਾਨ ਦੇ ਹੱਥ ਵਿਚ ਆਉਣਾ ਵੱਡਾ ਮਸਲਾ ਬਣ ਚੁੱਕਿਆ ਹੈ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਪੰਜਾਬ ਜਾਂ ਦੇਸ਼ ਦੀ ਵਾਗਡੋਰ ਕਿਸੇ ਗਰੀਬ ਜਮਾਤ ਦੇ ਇਨਸਾਨ ਦੇ ਹੱਥ ਵਿਚ ਹੋਵੇ। ਜੇ ਅੱਜ ਪੰਜਾਬ ਦੇ ਜਾਂ ਦੇਸ਼ ਦੇ ਆਰਥਿਕ ਹਾਲਾਤ ਮਾੜੇ ਹੋਏ ਹਨ, ਦੇ ਲਈ ਸਦੀਆਂ ਤੋਂ ਲਤਾੜੇ ਵਰਗ ਦੇ ਲੋਕਾਂ ਨੂੰ ਮਿਲ ਰਹੇ ਰਾਖਵੇਂਕਰਨ  ਕਰਕੇ ਨਹੀਂ ਬਲਕਿ ਦੇਸ਼ ਦੀ ਅਜਾਦੀ ਤੋਂ ਬਾਅਦ ਦੇਸ਼ ਅਤੇ ਦੇਸ਼ ਦੇ ਸੂਬਿਆਂ ਉਪਰ ਕਾਬਜ ਰਹੇ ਮਨੂੰਵਾਦੀ ਵਿਚਾਰਧਾਰਾ ਵਾਲੇ 'ਉੱਚ ਜਾਤੀ' ਦੇ ਲੋਕਾਂ ਕਰਕੇ ਹੈ।
(ਲੇਖਕ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ)
-ਸੁਖਦੇਵ ਸਲੇਮਪੁਰੀ
09780620233
6 ਅਕਤੂਬਰ, 2021.

ਕੌਮਾਂਤਰੀ ਅਹਿੰਸਾ ਦਿਵਸ - 2 ਅਕਤੂਬਰ ✍️.  ਗੋਬਿੰਦਰ ਸਿੰਘ ਢੀਂਡਸਾ

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜਨਮ ਮਿਤੀ 2 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਕੌਮਾਂਤਰੀ ਅਹਿੰਸਾ ਦਿਵਸ ਮਨਾਇਆ ਜਾਂਦਾ ਹੈ। ਭਾਰਤ ਵਿੱਚ ਇਸ ਨੂੰ ਗਾਂਧੀ ਜਯੰਤੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਪਿਤਾ ਕਰਮਚੰਦ ਗਾਂਧੀ ਅਤੇ ਮਾਤਾ ਪੁਤਲੀਬਾਈ ਦੇ ਘਰ ਮੋਹਨ ਦਾਸ ਕਰਮਚੰਦ ਗਾਂਧੀ ਦਾ ਜਨਮ ਗੁਜਰਾਤ ਦੇ ਪੋਰਬੰਦਰ ਵਿੱਚ 2 ਅਕਤੂਬਰ 1869 ਨੂੰ ਹੋਇਆ। ਸਾਲ 1948 ਵਿੱਚ 30 ਜਨਵਰੀ ਦੀ ਸ਼ਾਮ 5 ਵੱਜਕੇ 17 ਮਿੰਟਾਂ ਤੇ ਨਾਥੂਰਾਮ ਗੋਡਸੇ ਅਤੇ ਉਸਦੇ ਸਹਿਯੋਗੀ ਗੋਪਾਲਦਾਸ ਨੇ ਬਿਰਲਾ ਹਾਊਸ ਵਿੱਚ ਮਹਾਤਮਾ ਗਾਂਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਨਵੀਂ ਦਿੱਲੀ ਦੇ ਰਾਜਘਾਟ ਵਿੱਚ ਮਹਾਤਮਾ ਗਾਂਧੀ ਦੀ ਸਮਾਧੀ ਸਥਿਤ ਹੈ।

ਗਾਂਧੀ ਨੂੰ ‘ਮਹਾਤਮਾ’ ਦੇ ਨਾਂ ਨਾਲ ਸਭ ਤੋਂ ਪਹਿਲਾਂ 1915 ਵਿੱਚ ਰਾਜਵੈਦ ਜੀਵਰਾਮ ਕਾਲੀਦਾਸ ਨੇ ਸੰਬੋਧਿਤ ਕੀਤਾ ਸੀ। 4 ਜੂਨ 1944 ਨੂੰ ਸਿੰਗਾਪੁਰ ਰੇਡੀਓ ਤੋਂ ਇੱਕ ਸੰਦੇਸ਼ ਵਿੱਚ ਮਹਾਤਮਾ ਗਾਂਧੀ ਨੂੰ ਪਹਿਲੀਵਾਰ ਸੁਭਾਸ਼ ਚੰਦਰ ਬੋਸ ਨੇ ‘ਰਾਸ਼ਟਰ ਪਿਤਾ’ ਕਹਿ ਕੇ ਸੰਬੋਧਿਤ ਕੀਤਾ ਸੀ।

ਮਹਾਤਮਾ ਗਾਂਧੀ ਦਾ ਦਰਸ਼ਨ ਅਤੇ ਉਹਨਾਂ ਦੀ ਵਿਚਾਰਧਾਰਾ ਸੱਚ ਅਤੇ ਅਹਿੰਸਾ ਭਗਵਤ ਗੀਤਾ ਅਤੇ ਹਿੰਦੂ ਮੰਨਤਾਂ, ਜੈਨ ਧਰਮ ਅਤੇ ਲਿਓ ਟਾਲਸਟਾਏ ਦੀ ਸ਼ਾਂਤੀਵਾਦੀ ਇਸਾਈ ਧਰਮ ਦੀ ਸਿੱਖਿਆਵਾਂ ਤੋਂ ਪ੍ਰਭਾਵਿਤ ਹੈ। ਉਹਨਾਂ ਨੇ ਸੱਤ ਸਮਾਜਿਕ ਬੁਰਾਈਆਂ ਸਿਧਾਂਤਾ ਬਿਨ੍ਹਾਂ ਰਾਜਨੀਤੀ, ਮਿਹਨਤ ਬਿਨ੍ਹਾਂ ਸੰਪੱਤੀ, ਆਤਮ ਚੇਤਨਾ ਬਿਨ੍ਹਾਂ ਆਨੰਦ, ਚਰਿੱਤਰ ਬਾਝੋਂ ਗਿਆਨ, ਨੈਤਿਕਤਾ ਬਾਝੋਂ ਵਪਾਰ, ਮਾਨਵਤਾ ਤੋਂ ਬਿਨ੍ਹਾਂ ਵਿਗਿਆਨ ਅਤੇ ਬਲੀਦਾਨ ਤੋਂ ਬਿਨ੍ਹਾਂ ਪੂਜਾ ਗਿਣਾਈਆਂ ਸਨ।

ਜਨਵਰੀ 2004 ਵਿੱਚ ਨੋਬਲ ਪੁਰਸਕਾਰ ਜੇਤੂ ਸ਼ਿਰੀਨ ਇਬਾਦੀ ਨੇ ਅਹਿੰਸਾ ਦੇ ਮਹੱਤਵ ਤੋਂ ਜਾਣੂ ਕਰਵਾਉਣ ਲਈ ਕੌਮਾਂਤਰੀ ਅਹਿੰਸਾ ਦਿਵਸ ਦੀ ਗੱਲ ਰੱਖੀ। ਭਾਰਤ ਨੇ ਇਸਨੂੰ ਸੰਯੁਕਤ ਰਾਸ਼ਟਰ ਸੰਘ ਵਿੱਚ ਰੱਖਿਆ ਅਤੇ 191 ਦੇਸ਼ਾਂ ਵਿੱਚੋਂ 140 ਦੇਸ਼ਾਂ ਨੇ ਇਸ ਦਾ ਸਮਰਥਨ ਕੀਤਾ ਅਤੇ 15 ਜੂਨ 2007 ਨੂੰ ਗਾਂਧੀ ਜਯੰਤੀ ਨੂੰ ਕੌਮਾਂਤਰੀ ਪੱਧਰ ਤੇ ਅਹਿੰਸਾ ਦਿਵਸ ਦੇ ਰੂਪ ਵਿੱਚ ਘੋਸ਼ਿਤ ਕੀਤਾ ਗਿਆ।

ਅਹਿੰਸਾ ਦਾ ਸ਼ਾਬਦਿਕ ਅਰਥ ਹੈ  ਹਿੰਸਾ ਰਹਿਤ ਪ੍ਰਵਿਰਤੀ। ਇਹ ਸ਼ਬਦ ਸੁਣਨ ਵਿੱਚ ਆਸਾਨ ਲੱਗਦਾ ਹੈ ਪਰੰਤੂ ਜੀਵਨ ਦੀ ਕਠਿਨਾਈਆਂ ਨਾਲ ਜੂਝਦੇ ਹੋਏ ਇਸਦਾ ਪਾਲਣ ਕਰਨਾ ਬਹੁਤ ਮੁਸ਼ਕਿਲ ਹੈ। ਹਿੰਸਾਤਮਕ ਰਵੱਈਏ ਨਾਲ ਬੰਦੇ ਨੂੰ ਜਿੱਤ ਤਾਂ ਹਾਸਿਲ ਹੋ ਜਾਂਦੀ ਹੈ ਪਰੰਤੂ ਆਤਮਿਕ ਸ਼ਾਂਤੀ ਕਦੇ ਨਹੀਂ ਮਿਲਦੀ ਅਤੇ ਸਹੀ ਜੀਵਨ ਜਿਊਣ ਲਈ ਆਤਮਿਕ ਸ਼ਾਂਤੀ ਅਹਿਮ ਹੈ, ਸਮਰਾਟ ਅਸ਼ੋਕ ਦੀ ਉਦਾਹਰਨ ਇਸਦੀ ਤਸਦੀਕੀ ਕਰਦੀ ਹੈ।

ਗੁੱਸਾ ਅਤੇ ਹੰਕਾਰ ਅਹਿੰਸਾ ਦੇ ਵੱਡੇ ਦੁਸ਼ਮਣ ਹਨ ਅਤੇ ਅਹਿੰਸਾ ਕੋਈ ਕੱਪੜਾ ਨਹੀਂ ਕਿ ਜਦ ਦਿਲ ਕੀਤਾ ਪਾ ਲਿਆ, ਇਹ ਇੱਕ ਜਜ਼ਬਾਤ ਹੈ ਜੋ ਦਿਲ ਵਿੱਚ ਵਸਦਾ ਹੈ। ਅਹਿੰਸਾ ਦਿਮਾਗੀ ਵਿਵਹਾਰ ਨਹੀਂ ਸਗੋਂ ਮਾਨਸਿਕ ਵਿਚਾਰ ਹੈ। ਅੱਜ ਦੇ ਸਮੇਂ ਵਿੱਚ ਅਹਿੰਸਾ ਕਿਤਾਬੀ ਪੰਨ੍ਹਿਆਂ ਤੱਕ ਸਿਮਟਦੀ ਜਾ ਰਹੀ ਹੈ ਜਦਕਿ ਇਸਦੀ ਜ਼ਰੂਰਤ ਬਹੁਤ ਜ਼ਿਆਦਾ ਹੈ। ਪਰਮਾਤਮਾ ਵਿੱਚ ਯਕੀਨ ਰੱਖਣ ਵਾਲਾ ਅਹਿੰਸਾ ਸੰਬੰਧੀ ਦਿਲਚਸਪੀ ਰੱਖਦਾ ਹੈ ਅਚੇ ਸੱਚ, ਅਹਿੰਸਾ ਦਾ ਰਾਹ ਜਿੰਨਾ ਔਖਾ ਹੈ ਉਸਦਾ ਅੰਤ ਓਨਾ ਹੀ ਆਤਮਾ ਨੂੰ ਸ਼ਾਂਤੀ ਦੇਣ ਵਾਲਾ ਹੈ।

ਦੇਸ਼ ਦਾ ਦੁਖਾਂਤ ਹੈ ਕਿ ਵੱਖੋ ਵੱਖਰੇ ਸੂਬਿਆਂ ਵਿੱਚ ਸਮੇਂ ਸਮੇਂ ਦੇ ਹਿੰਸਾ ਦੀ ਘਟਨਾਵਾਂ ਵਾਪਰੀਆਂ ਹਨ, ਇਹਨਾਂ ਦੰਗਿਆਂ ਵਿੱਚ ਹਜ਼ਾਰਾਂ ਬੇਨਿਰਦੋਸ਼ੇ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਹਨ। ਦੇਸ਼ ਵਿੱਚ ਹੁੰਦੇ ਧਾਰਮਿਕ ਫਿਰਕੂਪੁਣੇ, ਹਿੰਸਾ ਪਿੱਛੇ ਸਿੱਧੇ ਅਸਿੱਧੇ ਰਾਜਨੀਤਿਕ ਦਲਾਂ ਦੀ ਸ਼ੈਅ ਨਿੰਦਣਯੋਗ ਹੈ। ਭਾਰਤ ਮਹਾਤਮਾ ਗਾਂਧੀ ਦਾ ਦੇਸ਼ ਹੈ ਇੱਥੇ ਅਹਿੰਸਾ ਦੇ ਆਦਰਸ਼ਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਜੋ ਸਮੁੱਚੀ ਦੁਨੀਆਂ ਵਿੱਚ ਸ਼ਾਂਤੀ, ਪਿਆਰ ਅਤੇ ਮਿਲਵਰਤਣ ਦੀ ਵਿਚਾਰਧਾਰਾ ਦੀ ਅਮਲੀ ਅਗਵਾਈ ਕਰ ਸਕੇ।

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਜ਼ਿਲ੍ਹਾ : ਸੰਗਰੂਰ (ਪੰਜਾਬ)

ਈਮੇਲ : bardwal.gobinder@gmail.com

ਅੰਧ-ਵਿਸ਼ਵਾਸ਼ੀ ਸਿੱਖਿਆ ✍️ ਸਲੇਮਪੁਰੀ ਦੀ ਚੂੰਢੀ

 ਭਾਰਤੀ ਸਿੱਖਿਆ ਪ੍ਰਣਾਲੀ ਸਾਨੂੰ 'ਬੰਦੇ ਦਾ ਪੁੱਤ' ਬਣਾਉਣ ਵਿਚ  ਸਫਲ ਨਹੀਂ ਹੋ ਰਹੀ, ਜਿਸ ਦਾ ਮੁੱਖ ਕਾਰਨ ਸਾਡੀ ਸਿੱਖਿਆ ਪ੍ਰਣਾਲੀ ਉਪਰ 'ਮਨੂੰਵਾਦੀ ਵਿਚਾਰਧਾਰਾ' ਦਾ ਹਾਵੀ ਹੋਣਾ ਹੈ। ਮਨੂੰਵਾਦੀ ਵਿਚਾਰਧਾਰਾ ਜਿਥੇ ਮਨੁੱਖ ਨੂੰ ਮਨੁੱਖ ਨਾਲ ਜੋੜਨ ਦੀ ਬਜਾਏ ਇਕ ਦੂਜੇ ਤੋਂ ਤੋੜ ਕੇ ਰੱਖਣ ਉਪਰ ਜੋਰ ਦਿੰਦੀ ਹੈ, ਉਥੇ ਅੰਧ-ਵਿਸ਼ਵਾਸ਼ੀ ਬਣਾ ਕੇ ਵਿਗਿਆਨਿਕ ਵਿਚਾਰਧਾਰਾ ਤੋਂ ਵੀ ਦੂਰ ਲਿਜਾਣ ਲਈ ਕੰਮ ਕਰ ਰਹੀ ਹੈ। ਅੰਧ-ਵਿਸ਼ਵਾਸੀ ਸਿੱਖਿਆ ਮਨੁੱਖ ਦੀ ਸੋਚ ਨੂੰ ਖੁੰਡੀ ਬਣਾ ਕੇ ਮਾਨਸਿਕ ਗੁਲਾਮੀ ਵੱਲ ਧੱਕਦੀ ਹੈ। 
ਮਹਾਤਮਾ ਬੁੱਧ ਦਾ ਕਥਨ ਹੈ ਕਿ, 'ਜਦੋਂ  ਸਿੱਖਿਆ ਉਪਰ ਅੰਧ-ਵਿਸ਼ਵਾਸ ਭਾਰੂ ਹੋ ਜਾਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ, ਤੁਸੀਂ ਮਾਨਸਿਕ ਗੁਲਾਮ ਬਣ ਚੁੱਕੇ ਹੋ।' 
ਭਾਰਤ ਵਿਚ ਸਮੇਂ ਸਮੇਂ 'ਤੇ ਜਿਨ੍ਹੀਆਂ ਵੀ ਕੇਂਦਰ ਅਤੇ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਵੱਖ ਵੱਖ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਬਣੀਆਂ ਹਨ, ਉਨ੍ਹਾਂ ਨੇ ਸਿੱਖਿਆ ਪ੍ਰਣਾਲੀ ਨੂੰ ਵਿਗਿਆਨਕ ਲੀਹਾਂ  'ਤੇ ਲਿਜਾਣ ਦੀ ਬਜਾਏ ਅੰਧ-ਵਿਸ਼ਵਾਸੀ ਬਣਾਉਣ ਲਈ ਹੀ ਪਾਠ-ਕ੍ਰਮ ਤਿਆਰ ਕਰਵਾਏ ਹਨ, ਕਿਉਂਕਿ ਵਿਗਿਆਨਿਕ ਸਿੱਖਿਆ ਬੰਦੇ ਦਾ ਮਾਨਸਿਕ ਵਿਕਾਸ ਕਰਦੀ ਹੋਈ ਠੀਕ - ਗਲਤ, ਸੱਚ-ਝੂਠ, ਚੰਗਾ-ਮਾੜਾ ਦੀ ਪਰਖ ਕਰਨ ਦੇ ਯੋਗ ਬਣਾਉਂਦੀ ਹੈ ਜਦਕਿ ਅੰਧ-ਵਿਸ਼ਵਾਸਾਂ ਦੇ ਅਧਾਰਿਤ ਤਿਆਰ ਕੀਤਾ ਪਾਠ-ਕ੍ਰਮ ਸਾਡੀ ਸੋਚ ਨੂੰ ਵਿਗਿਆਨਕ ਬਣਾਉਣ ਦੀ ਬਜਾਏ ਜੰਮਣ-ਮਰਨ ਅਤੇ ਪੁੰਨ-ਪਾਪ ਦੇ ਚੱਕਰ ਵਿਚ ਫਸਾਕੇ ਦਿਮਾਗ ਨੂੰ ਸੁੰਨ ਕਰਨ ਲਈ ਕੰਮ ਕਰਦਾ। 
ਮੈਨੂੰ ਉਸ ਵੇਲੇ ਬਹੁਤ ਹੈਰਾਨੀ ਹੁੰਦੀ ਹੈ, ਜਦੋਂ ਅਨਪੜ੍ਹ ਲੋਕਾਂ ਦੇ ਨਾਲ - ਨਾਲ ਪੜ੍ਹੇ-ਲਿਖੇ ਵੱਡੀਆਂ ਵੱਡੀਆਂ ਕਾਰਾਂ ਵਾਲੇ ਲੋਕਾਂ ਵਲੋਂ ਆਪਣੇ ਪਾਪ ਉਤਾਰਨ ਲਈ, ਨੌਕਰੀਆਂ ਲੈਣ ਲਈ, ਵਪਾਰ ਵਧਾਉਣ ਲਈ, ਅਦਾਲਤਾਂ ਵਿੱਚ ਚੱਲਦੇ ਮਾਮਲਿਆਂ ਵਿੱਚੋਂ ਬਰੀ ਹੋਣ ਲਈ, ਪੜ੍ਹਾਈ ਵਿਚ ਅੱਗੇ ਆਉਣ ਲਈ, ਤਰੱਕੀਆਂ ਲੈਣ ਲਈ, ਕੈਂਸਰ ਵਰਗੀਆਂ ਬੀਮਾਰੀਆਂ ਤੋਂ ਨਿਜਾਤ ਪਾਉਣ ਲਈ, ਔਲਾਦ ਖਾਸ ਕਰਕੇ ਮੁੰਡੇ ਦੀ ਪ੍ਰਾਪਤੀ ਸਮੇਤ ਆਦਿ ਹੋਰ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਦਰਿਆਵਾਂ, ਨਹਿਰਾਂ ਦੇ ਅੰਮ੍ਰਿਤ ਵਰਗੇ ਪਾਣੀ ਵਿਚ ਪਤਾ ਨਹੀਂ ਕੀ-ਕੀ ਖੇਹ-ਸੁਆਹ ਸੁੱਟ ਕੇ, ਨੂੰ ਗੰਦ ਘੋਲਦਿਆਂ ਵੇਖਦਾ ਹਾਂ । ਕਿੱਕਰਾਂ ਦੇ ਰੁੱਖਾਂ ਵਿਚ ਮੇਖਾਂ ਗੱਡ- ਗੱਡ ਕੇ ਉਨ੍ਹਾਂ ਦੀ ਜੂਨ ਤਬਾਹ ਕੀਤੀ ਜਾ ਰਹੀ ਹੈ, ਚੁਰਸਤਿਆਂ ਵਿਚ ਟੂਣੇ ਕੀਤੇ ਜਾ ਰਹੇ ਹਨ, ਦੁਕਾਨਾਂ /ਫੈਕਟਰੀਆਂ / ਨਿੱਜੀ ਤੇ ਸਰਕਾਰੀ ਦਫਤਰਾਂ ਦੇ ਬੂਹਿਆਂ ਅੱਗੇ ਨਿੰਬੂ - ਮਿਰਚਾਂ, ਟੁੱਟੇ ਛਿੱਤਰ ਅਤੇ ਨਜ਼ਰ - ਵੱਟੂ ਬੰਨ੍ਹੇ ਜਾਂਦੇ ਹਨ, ਗਿੱਟਿਆਂ ਤੇ ਡੌਲਿਆਂ ਨੂੰ ਕਾਲੇ ਧਾਗੇ ਬੰਨ੍ਹੇ ਜਾਂਦੇ ਹਨ । 
ਗੁਰੂ ਗ੍ਰੰਥ ਸਾਹਿਬ ਜੀ ਅੰਧ - ਵਿਸ਼ਵਾਸਾਂ ਤੋਂ ਮੁਕਤ ਹੋਣ ਦਾ ਸੰਦੇਸ਼ ਦਿੰਦਾ ਹੈ, ਪਰ ਸਿੱਖ  ਅੰਧ-ਵਿਸ਼ਵਾਸੀ ਬਣ ਕੇ ਵਹਿਮਾਂ - ਭਰਮਾਂ ਵਿਚ ਫਸੇ ਪਏ ਹਨ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਗਿਆਨ ਪੜ੍ਹਾਉਣ ਵਾਲੇ ਬਹੁਤ ਸਾਰੇ ਅਧਿਆਪਕਾਂ , ਡਾਕਟਰਾਂ ਸਮੇਤ ਆਈ. ਏ. ਐਸ. / ਆਈ. ਪੀ. ਐੱਸ. ਅਧਿਕਾਰੀ ਵੀ ਅੰਧ-ਵਿਸ਼ਵਾਸਾਂ ਦੀ ਕੁੜਿੱਕੀ ਵਿਚ ਫਸੇ ਹੋਣ ਕਰਕੇ ਟੂਣਿਆਂ-ਮਟਾਣਿਆਂ ਅਤੇ ਵਹਿਮਾਂ - ਭਰਮਾਂ ਤੋਂ ਮੁਕਤ ਨਹੀਂ ਹਨ।
ਸੱਚ ਤਾਂ ਇਹ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਅੰਧ-ਵਿਸ਼ਵਾਸੀ ਹੋਣ ਕਰਕੇ ਅਸੀਂ ਮਾਨਸਿਕ ਤੌਰ 'ਤੇ ਗੁਲਾਮ ਅਤੇ ਬਿਮਾਰ ਹਾਂ, ਇਸੇ ਕਰਕੇ ਅਸੀਂ ਸਾਡੇ ਦੇਸ਼ ਤੋਂ ਇੱਕ ਸਾਲ ਬਾਅਦ ਅਜਾਦ ਹੋਏ ਚੀਨ ਤੋਂ ਵਿਕਾਸ ਦੇ ਹਰ ਖੇਤਰ ਵਿਚ ਬਹੁਤ ਪੱਛੜ ਕੇ ਚੱਲ ਰਹੇ ਹਾਂ।ਅਸੀਂ ਤਾਂ ਦੇਸ਼ ਦੀ ਸਰਹੱਦ ਦੇ ਨਾਲ ਬੰਨ੍ਹੀ ਹੋਈ ਸੁਰੱਖਿਆ ਕੰਡਿਆਲੀ ਤਾਰ ਨਾਲ ਵੀ ਨਿੰਬੂ ਅਤੇ ਮਿਰਚਾਂ ਬੰਨ੍ਹੀਆਂ ਹੋਈਆਂ ਹਨ ਤਾਂ ਜੋ  ਗੁਆਂਢੀ ਦੇਸ਼  ਸਾਡੇ ਦੇਸ਼ ਉਪਰ ਹਮਲਾ ਨਾ ਕਰ ਸਕਣ, ਜਾਣੀ ਕਿ  ਨਿੰਬੂ-ਮਿਰਚ ਸਾਡੇ ਦੇਸ਼ ਲਈ ਰੱਖਿਅਕ ਹਨ। ਵਹਿਮਾਂ ਭਰਮਾਂ ਅਤੇ ਅੰਧ-ਵਿਸ਼ਵਾਸ਼ਾਂ ਵਿਚ ਫਸੇ ਭਾਰਤ ਨੇ ਜਦੋਂ ਵਿਦੇਸ਼ੀ ਸ਼ਕਤੀਸ਼ਾਲੀ ਲੜਾਕੂ ਰੈਫੇਲ ਜਹਾਜ਼ ਖ੍ਰੀਦੇ ਸਨ, ਉਸ ਵੇਲੇ ਵੀ ਜਹਾਜ਼ਾਂ ਨਾਲ ਨਿੰਬੂ-ਮਿਰਚਾਂ ਬੰਨ੍ਹੇ ਸਨ ਨਾਲ ਹੀ  ਨਾਰੀਅਲ  ਵੀ ਛੁਹਾਏ ਸਨ। ਭਾਰਤੀ ਸਿੱਖਿਆ ਪ੍ਰਣਾਲੀ ਗੈਰ-ਵਿਗਿਆਨਿਕ, ਅਸਮਾਜਿਕ ਅਤੇ ਅੰਧ-ਵਿਸ਼ਵਾਸ਼ੀ ਹੈ, ਜਿਸ ਕਰਕੇ ਇਹ ਸਿੱਖਿਆ ਜਾਤ-ਪਾਤ, ਊਚ-ਨੀਚ ਅਤੇ ਅਮੀਰ-ਗਰੀਬ ਵਿੱਚ ਦਿਨ-ਬ-ਦਿਨ ਪਾੜਾ ਅਤੇ ਵਿਤਕਰਾ ਵਧਾਉਣ ਲਈ ਕੰਮ ਕਰ ਰਹੀ ਹੈ। 
ਸੰਸਾਰ ਵਿੱਚ ਬਹੁਤ ਸਾਰੇ ਛੋਟੇ - ਛੋਟੇ ਦੇਸ਼ ਹਨ, ਜਿਹੜੇ ਹਰ ਖੇਤਰ ਵਿਚ ਭਾਰਤ ਤੋਂ ਬਹੁਤ ਅੱਗੇ ਹਨ, ਕਿਉਂਕਿ ਉਨ੍ਹਾਂ ਦੇਸ਼ਾਂ ਦੀ ਸਿੱਖਿਆ ਪ੍ਰਣਾਲੀ ਅੰਧ-ਵਿਸ਼ਵਾਸ਼ਾਂ ਤੋਂ ਮੁਕਤ ਹੋ ਕੇ ਵਿਗਿਆਨਿਕ ਵਿਚਾਰਧਾਰਾ ਦੇ ਅਧਾਰਿਤ ਹੈ। 
-ਸੁਖਦੇਵ ਸਲੇਮਪੁਰੀ
09780620233
25 ਸਤੰਬਰ, 2021.

ਤੁਸੀ ਹੀ ਦੱਸੋ ਕੀ ਅਜ਼ਾਦ ਹਾਂ ਮੈਂ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਸੰਨ 1947 ਤੋਂ ਲੈਕੇ ਹੁਣ ਤੱਕ ਦਾ ਬੇਰੁਜ਼ਗਾਰ ਹਾਂ ਮੈਂ ।
ਬੇਰੁਜ਼ਗਾਰੀ ਬਹੁਤ ਹੀ ਭਿਆਨਕ ਸਮੱਸਿਆ ਹੈ।ਭਾਰਤ ਵਿੱਚ ਵੱਧ ਰਹੀ ਬੇਰੁਜ਼ਗਾਰੀ ਇੱਕ ਗੰਭੀਰ ਮੁੱਦਾ ਬਣ ਰਿਹਾ ਹੈ ।ਭਾਰਤ ਵਿਚ ਇਸਦੇ ਵਧਣ ਦੀ ਰਫ਼ਤਾਰ ਸਭ ਦੇਸ਼ਾਂ ਨਾਲੋਂ ਬੜੀ ਤੇਜ਼ ਹੈ। ਇਸ ਦਾ ਜੋ ਭਿਆਨਕ ਰੂਪ ਅੱਜ ਦੇ ਸਮੇਂ ਵਿਚ ਦਿਖਾਈ ਦੇ ਰਿਹਾ ਹੈ, ਪਹਿਲਾਂ ਕਦੇ ਵੀ ਵੇਖਣ ਵਿਚ ਨਹੀਂ ਸੀ ਆਇਆ।
ਰੁਜ਼ਗਾਰ ਦਫਤਰਾਂ ਦੇ ਰਜਿਸਟਰਾਂ ਅਨੁਸਾਰ ਸੰਨ 1956 ਵਿਚ ਕੇਵਲ 7.6 ਲੱਖ ਆਦਮੀ ਬੇਰੁਜ਼ਗਾਰ ਸਨ, ਪਰ ਸੰਨ 1967 ਵਿਚ ਇਹ ਗਿਣਤੀ26 ਵੱਖ ਨੂੰ ਪੁੱਜ ਗਈ।ਵਰਤਮਾਨ ਸਮੇਂ ਤਾਂ ਬੇਰੁਜ਼ਗਾਰਾਂ ਵਿੱਚ ਬਹੁਤ ਵਾਧਾ ਹੋ ਰਿਹਾ ਹੈ ।ਸਾਡੀ ਸਿੱਖਿਅਤ ਨੌਜਵਾਨ ਪੀੜੀ ਲੱਖਾਂ ਪੈਸੇ ਲਾ ਕੇ ਉਚੇਰੀਆਂ ਡਿਗਰੀਆਂ ਪ੍ਰਾਪਤ ਕਰਕੇ ਅੱਜ ਲੋਕ-ਤੰਤਰੀ ਦੇਸ਼ ਵਿੱਚ ਸੜਕਾਂ ਉੱਪਰ ਧਰਨੇ ਦੇਣ ਲਈ ਮਜਬੂਰ ਹੈ ।ਆਪਣੇ ਹੱਕਾਂ ਲਈ ਆਪਣੇ ਹੱਕ ਦੇ ਰੁਜ਼ਗਾਰ ਲਈ ਲੋਕ-ਤੰਤਰੀ ਸਰਕਾਰ ਨੂੰ ਜਗਾ ਰਹੀ ਹੈ ਕਿ ਉਸਦੇ ਦੇਸ਼ ਦਾ ਆਉਣ ਵਾਲਾ ਭਵਿੱਖ (ਬੇਰੁਜ਼ਗਾਰ ਅਧਿਆਪਕ ਵਰਗ ) ਅੱਜ ਸੜਕਾਂ ‘ਤੇ ਬੈਠਾ ਹੋਇਆਂ ਹੈ।ਇਹ ਸਭ ਦੇਖ ਕੇ ਵੀ ਸਰਕਾਰ ਵੱਲੋ ਘਰ-ਘਰ ਰੁਜ਼ਗਾਰ ਦਾ ਕੀਤਾ ਹੋਇਆਂ ਵਾਅਦਾ ਵੀ ਯਾਦ ਨਹੀਂ ਆ ਰਿਹਾ ।ਪਿਛਲੇ ਮਹੀਨੇ ਤੋਂ ਮਨੀਸ ਵੀਰ ਜੋ ਸੰਗਰੂਰ ਵਿਖੇ ਸਮਾਜਿਕ ਸਿੱਖਿਆ ,ਪੰਜਾਬੀ ,ਹਿੰਦੀ ਦੀਆਂ 9000 ਪੋਸਟਾਂ ਦੀ ਮੰਗ ਲਈ ਟੈਂਕੀ ਉੱਪਰ ਬੈਠਿਆ ਹੋਇਆਂ ਹੈ।ਕਿਸੇ ਦਾ ਵੀ ਉਸ ਵੱਲ ਕੋਈ ਧਿਆਨ ਨਹੀ ਹੈ।ਨਾ ਹੀ ਕੋਈ ਭਰੋਸਾ ਦਿਵਾਇਆ ਗਿਆ ਹੈ।ਜ਼ਰ੍ਹਾ ਸੋਚੋ ਲੋਕਾਂ ਦੁਆਰਾਂ ਹੀ ਲੋਕਾਂ ਲਈ ਚੁਣੀ ਗਈ ਲੋਕ-ਤੰਤਰੀ ਸਰਕਾਰ ਬੇਰੁਜ਼ਗਾਰ ਬੀ.ਐਡ ਟੈੱਟ ਪਾਸ ਅਧਿਆਪਕਾਂ ਵੱਲ ਬਿਲਕੁਲ ਵੀ ਕੋਈ ਧਿਆਨ ਨਹੀਂ ਦੇ ਰਹੀ । ਪੰਜ-ਸਾਲਾ ਯੋਜਨਾਵਾਂ ਦੇ ਹਿਸਾਬ ਅਨੁਸਾਰ ਸੰਨ 1972 ਵਿਚ ਪੌਣੇ ਦੋ ਕਰੋੜ ਵਿਅਕਤੀ ਬੇਰੁਜ਼ਗਾਰ ਘੂੰਮ ਰਹੇ ਸਨ।ਦੇਸ ਦੀ ਤਾਕਤ ਨੌਜਵਾਨ ਪੀੜੀ ਹੁੰਦੀ ਹੈ।ਕਿਹਾ ਜਾਂਦਾ ਹੈ ਕਿ ਇੱਕ ਸਿੱਖਿਅਤ ਵਿਅਕਤੀ ਹੀ ਦੇਸ ਦੀ ਤਰੱਕੀ ਦਾ ਰਾਹ ਤੇ ਆਉਣ ਵਾਲੇ ਸਮੇਂ ਦਾ ਭਵਿੱਖ ਹੁੰਦਾ ਹੈ।ਪਰ ਅੱਜ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਹਨ ਅੱਜ ਦਾ ਸਿੱਖਿਅਤ ਨੌਜਵਾਨ ਵਿਦਿਆਰਥੀ ਦੇਸ਼ ਦਾ ਭਵਿੱਖ ਜੋ ਕਿ ਖ਼ਤਰਾ ਮਹਿਸੂਸ ਕਰ ਰਿਹਾ ਹੈ ਨੌਕਰੀ ਦਾ ਹੱਕਦਾਰ ਹੋਣ ਦੇ ਬਾਵਜੂਦ ਵੀ ਜੋ ਥਾਂ-ਥਾਂ ਤੇ ਠੇਡੇ ਖਾ ਰਿਹਾ ਹੈ।ਪ੍ਰਸ਼ਾਸਨ ਵੱਲੋਂ ਧੱਕੇ ਦਾ ਸ਼ਿਕਾਰ ਹੋ ਰਿਹਾ ਹੈ।ਪੜ ਲਿਖ ਕੇ ਡਿਗਰੀਆਂ ਨੂੰ ਇੱਕ ਕਾਗ਼ਜ਼ ਦੇ ਰੂਪ ਵਿੱਚ ਹੱਥਾਂ ਵਿੱਚ ਲੈਕੇ ਘੁੰਮ ਰਿਹਾ ਹੈ ਇੰਝ ਲੱਗਦਾ ਹੈ ਕਿ ਜਿਵੇ ਇਹਨਾਂ ਦਾ ਕੋਈ ਮੁੱਲ ਨਹੀਂ ਸਿਰਫ ਇੱਕ ਕੋਰੇ ਕਾਗ਼ਜ਼ ਦੀ ਤਰ੍ਹਾਂ ਹਨ ।ਅਜਿਹਾ ਕਿਓ ਹੋ ਰਿਹਾ ਹੈ ਕਿਉਂਕਿ ਸਾਡੇ ਦੁਆਰਾਂ ਚੁਣੀ ਗਈ ਲੋਕ-ਤੰਤਰੀ ਸਰਕਾਰ ਪੜੇ ਲਿਖੇ ਵਰਗ ਵੱਲ ਧਿਆਨ ਨਹੀਂ ਦੇ ਰਹੀ ।ਜਿਸ ਤਰ੍ਹਾਂ ਵੋਟਾਂ ਵੇਲੇ ਧਿਆਨ ਦਿੱਤਾ ਜਾਂਦਾ ਹੈ ਜੇਕਰ ਓਸੇ ਤਰ੍ਹਾਂ ਸੱਤਾ ਵਿੱਚ ਆਉਣ ਤੇ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਵੱਲ ਧਿਆਨ ਦਿੱਤਾ ਜਾਂਦਾ ਤਾਂ ਅੱਜ ਦਾ ਹਰ ਇੱਕ ਸਿੱਖਿਅਤ ਵਿਦਿਆਰਥੀ ਆਪਣੀ ਰੋਜੀ ਰੋਟੀ ਕਮਾ ਰਿਹਾ ਹੁੰਦਾ ਨਾ ਕਿ ਸੜਕਾਂ ਤੇ ਰੁਲ ਰਿਹਾ ਹੁੰਦਾ ।ਅਜਿਹੇ ਹਾਲਾਤ ਦੇਖ ਕੇ ਮੇਰੀ ਕਲਮ ਅੱਜ ਵੀ ਸਤਿਗੁਰ ਨਾਨਕ ਜੀ ਨੂੰ ਪੁਕਾਰ ਰਹੀ ਹੈ

ਭੁੱਖਮਰੀ ,ਬੇਰੁਜ਼ਗਾਰੀ ਪੈ ਗਈ ਵਿੱਚ ਜ਼ਮਾਨੇ ਦੇ ,
ਮਿੱਠਾ-ਮਿੱਠਾ ਰਾਗ ਨਾ ਛੇੜੇ ਕੋਈ ਵਾਂਗ ਮਰਦਾਨੇ ਦੇ ,
ਵਿੱਚੋਂ ਖਾਲ਼ੀ ਖਿੱਦੋਆ,ਪਾਟੀਆਂ ਲੀਰਾਂ ਨੇ ,
ਸਤਿਗੁਰ ਨਾਨਕ ਆਜਾ ਪੈ ਗਈਆਂ ਜੱਗ ‘ਤੇ ਪੀੜਾਂ ਨੇ ।

ਪਿਛਲੇ ਸਾਢੇ ਚਾਰ ਸਾਲਾਂ ਵਿੱਚ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।ਅਧਿਆਪਕ ਭਰਤੀ ਨਹੀਂ ਕੀਤੀ ਗਈ ।ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਜੋ ਹਰ ਸਾਲ ਹੋਣਾ ਚਾਹੀਦਾ ਹੈ ।
ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ।ਮਾਸਟਰ ਕਾਡਰ ਪੰਜਾਬੀ ,ਸਮਾਜਿਕ ਸਿੱਖਿਆ ,ਹਿੰਦੀ ਆਦਿ ਵਿਸ਼ਿਆਂ ਵੱਲ ਕੋਈ ਧਿਆਨ ਨਹੀਂ ।ਇਹਨਾਂ ਵਿਸ਼ਿਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਓ ਕੀਤਾ ਜਾ ਰਿਹਾ ਹੈ। ਕੀ ਸਕੂਲਾਂ ਵਿੱਚ ਪੰਜਾਬੀ ਅਧਿਆਪਕਾਂ ਦੀ ਲੋੜ ਨਹੀਂ। ਇਨ੍ਹਾਂ ਮੰਗਾਂ ਨੂੰ ਲੈਕੇ ਬੀਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਵਾਰ ਵਾਰ ਆਪਣੇ ਹੱਕਾਂ ਲਈ ਧਰਨੇ ਦਿੱਤੇ ਜਾ ਰਹੇ ਹਨ ਤਾ ਜੋ ਸਰਕਾਰ ਨੂੰ ਜਾਣੂ ਕਰਵਾਇਆਂ ਜਾ ਸਕੇ ਕਿ ਪੜਿਆ ਲਿਖਿਆਂ ਵਰਗ ਬੇਰੁਜ਼ਗਾਰ ਹੈ।
ਹੁਣ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੁਣੇ ਗਏ ਹਨ।ਜਿੰਨਾਂ ਤੋਂ ਬੇਰੁਜ਼ਗਾਰ ਅਧਿਆਪਕ ਵਰਗ ਨੂੰ ਬਹੁਤ ਉਮੀਦਾਂ ਹਨ ।ਅਸੀਂ ਆਸ ਕਰਦੇ ਹਾਂ ਕਿ ਉਹ ਬੇਰੁਜ਼ਗਾਰ ਅਧਿਆਪਕਾਂ ਵੱਲ ਧਿਆਨ ਦੇਣਗੇ ਤੇ ਪੰਜਾਬੀ ,ਸਾਮਾਜਿਕ ਸਿੱਖਿਆ ,ਹਿੰਦੀ ਵਿਸ਼ਿਆਂ ਨਾਲ ਇਨਸਾਫ਼ ਹੋਵੇਗਾ।ਇਹਨਾਂ ਵਿਸ਼ਿਆਂ ਦੀਆਂ ਪੋਸਟਾਂ ਜਲਦ ਹੀ ਜਾਰੀ ਕਰਨਗੇ।ਸੋ ਅੰਤ ਵਿੱਚ ਕਹਿ ਸਕਦੇ ਹਾਂ ਕਿ ਪੰਜਾਬ ਵਿਚ ਤੇਜ਼ੀ ਨਾਲ ਵਧ ਰਹੀ ਆਬਾਦੀ ਨੂੰ ਨੱਥ ਪਾਉਣੀ ਬਹੁਤ ਜ਼ਰੂਰੀ ਹੈ।ਨੌਜਵਾਨ ਸਿੱਖਿਅਤ ਵਰਗ ਨੂੰ ਰੁਜ਼ਗਾਰ ਦੇ ਮੌਕੇ ਦੇਣੇ ਚਾਹੀਦੇ ਹਨ।

ਗਗਨਦੀਪ ਧਾਲੀਵਾਲ ।

ਇੱਕ ਚੰਗਾ ਵਿਦਿਆਰਥੀ ਬਣ ਸਕਦਾ ਹੈ ਆਉਣ ਵਾਲੇ ਸਮੇਂ ਦਾ ਭਵਿੱਖ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦੋਸਤੋਂ ਇੱਕ ਚੰਗਾ ਵਿਦਿਆਰਥੀ ਉਹ ਹੁੰਦਾ ਹੈ ਜੋ ਸਖਤ ਮਿਹਨਤ ਲਗਨ ਨਾਲ ਵਿੱਦਿਆ ਹਾਸਿਲ ਕਰਕੇ ਆਪਣੇ ਟੀਚੇ ਮਿੱਥ ਕੇ ਮੰਜਿਲ ਦੀ ਪ੍ਰਾਪਤੀ ਵੱਲ ਵੱਧਦਾ ਹੈ।ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਦਾ ਹੈ।ਵਿਦਿਆਰਥੀ ਦਾ ਮੁੱਖ ਕਰਤੱਵ ਵਿੱਦਿਆ ਪ੍ਰਾਪਤ ਕਰਨਾ ਤੇ ਕੁੱਝ ਸਿੱਖਣਾ ਹੈ । ਇਹ ਹੀ ਉਮਰ ਸਿੱਖਣ ਦੀ ਹੁੰਦੀ ਹੈ । ਉਨ੍ਹਾਂ ਨੂੰ ਆਪਣਾ ਕੀਮਤੀ ਸਮਾਂ ਫ਼ਜੂਲ ਕੰਮਾਂ ਵਿਚ ਲਾ ਕੇ ਨਸ਼ਟ ਨਹੀਂ ਕਰਨਾ ਚਾਹੀਦਾ । ਪੜ੍ਹਾਈ ਵਲ ਧਿਆਨ ਨਾ ਦੇਣਾ ਕੋਈ ਸਿਆਣਪ ਨਹੀਂ ਆਖੀ ਜਾਂਦੀ ।ਇੱਕ ਚੰਗੇ ਵਿਦਿਆਰਥੀ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਪ੍ਰਤੀ ਆਪਣਾ ਵਿਹਾਰ ਪਿਆਰ ਤੇ ਸਤਿਕਾਰ ਵਾਲਾ ਰੱਖਣਾ ਚਾਹੀਦਾ ਹੈ।ਅਕਸਰ ਹੀ ਦੇਖਿਆਂ ਜਾਂਦਾ ਹੈ ਉਹੀ ਵਿਦਿਆਰਥੀ ਕਾਮਯਾਬ ਹੁੰਦੇ ਹਨ ਜਿਨ੍ਹਾਂ ਨੇ ਆਪਣੇ ਜੀਵਨ ਵਿਚ ਸਖ਼ਤ ਮਿਹਨਤ ਕੀਤੀ ਹੈ ਤੇ ਭਾਰਤ ਨੂੰ ਅਜਿਹੇ ਨਾਗਰਿਕਾਂ ਦੀ ਜ਼ਰੂਰਤ ਹੈ, ਜੋ ਆਪਣੀ ਮਿਹਨਤ ਨਾਲ ਪਛੜੇ ਦੇਸ਼ ਨੂੰ ਤਰੱਕੀ ਦੀ ਟੀਸੀ `ਤੇ ਲੈ ਜਾਣ। ਵੱਡਿਆਂ ਅਤੇ ਗੁਰੂਆਂ ਦਾ ਆਦਰ ਕਰਨ ਵਾਲਾ, ਨਿਯਮਬੱਧ ਅਤੇ ਮਿਹਨਤੀ ਨੌਜਵਾਨ ਹੀ ਦੇਸ਼ ਨੂੰ ਤਰੱਕੀ ਵੱਲ ਲਿਜਾ ਸਕਦਾ ਹੈ।ਰੌਜਾਨਾ ਦੀ ਜ਼ਿੰਦਗੀ ਵਿੱਚ ਦੇਖਿਆਂ ਜਾਂਦਾ ਹੈ ਕਿ ਕਈ ਵਿਦਿਆਰਥੀ ਅਸਫਲ ਹੋ ਜਾਂਦੇ ਹਨ ਤੇ ਛੇਤੀ ਹੀ ਹੌਸਲਾ ਹਾਰ ਜਾਂਦੇ ਹਨ ਜੋ ਤਰੱਕੀਆਂ ਦੀਆਂ ਲੀਹਾਂ ਤੋਂ ਮੁੱਖ ਮੋੜ ਲੈਂਦੇ ਹਨ।ਪਰ ਸਫਲ ਵਿਦਿਆਰਥੀ ਬਣਨ ਲਈ ਮਿਹਨਤ, ਅਨੁਸ਼ਾਸਨ, ਸਮੇਂ ਦੇ ਪਾਬੰਦ,ਇੱਕ ਸਕਾਰਾਤਮਕ ਰਵੱਈਆ, ਅਤੇ ਹੋਰ ਬਹੁਤ ਸਾਰੇ ਗੁਣ ਹੋਣੇ ਜ਼ਰੂਰੀ ਹਨ।ਇਹ ਸਾਰੇ ਚੰਗੇ ਗੁਣਾਂ ਦਾ ਉਪਯੋਗ ਵਿਦਿਆਰਥੀ ਨੂੰ ਨਿਸ਼ਚਤ ਤੌਰ 'ਤੇ ਇਕ ਵਧੀਆ ਵਿਦਿਆਰਥੀ ਬਣਾ ਦੇਵੇਗਾ।
ਇੱਕ ਚੰਗਾ ਵਿਦਿਆਰਥੀ ਹੀ ਬੁਰੀ ਸੰਗਤ ਤੋਂ ਬੱਚਦਾ ਅਤੇ ਚੰਗੇ ਆਚਰਣ ਵਾਲੇ ਗੁਣ ਗ੍ਰਹਿਣ ਕਰਦਾ ਹੈ।
ਇਸ ਕਰਕੇ ਚੰਗਾ ਵਿਦਿਆਰਥੀ ਉਹੀ ਹੈ, ਜੋ ਸਕੂਲਾਂ ਅਤੇ ਕਾਲਜਾਂ ਵਿਚ ਮਿਲਣ ਵਾਲੀ ਵਿੱਦਿਆ ਦੇ ਮਹੱਤਵ ਨੂੰ ਸਮਝਦਾ ਹੈ ਕਿ ਇਸ ਨਾਲ ਉਸ ਦੇ ਜੀਵਨ ਦੇ ਘੋਲ ਲਈ ਤਿਆਰੀ ਹੋ ਰਹੀ ਹੈ। ਉਸ ਨੂੰ ਆਪਣਾ ਇਹ ਜੀਵਨ ਇਕ ਸਾਧ ਵਾਂਗ ਗੁਜ਼ਾਰਨਾ ਚਾਹੀਦਾ ਹੈ, ਕਿਉਂਕਿ ਉਸ ਦੇ ਇਸ ਜੀਵਨ ਉੱਪਰ ਹੀ ਉਸ ਦੀ ਆਉਣ ਵਾਲੀ ਜ਼ਿੰਦਗੀ ਦੀ ਰੂਪ-ਰੇਖਾ ਉਸਰੇਗੀ।ਇੱਕ ਚੰਗਾ ਵਿਦਿਆਰਥੀ ਹਮੇਸ਼ਾ ਹੀ ਆਪਣੇ ਭਵਿੱਖ ਲਈ ਚਿੰਤਤ ਰਹਿੰਦਾ ਹੈ।
ਮਿੱਠਾ ਬੋਲਣਾ ਚੰਗੇ ਵਿਦਿਆਰਥੀ ਦਾ ਗੁਣ ਹੈ। ਉਸ ਨੂੰ ਵੱਡਿਆਂ-ਛੋਟਿਆਂ ਨਾਲ ਬੋਲਦੇ ਸਮੇਂ ਆਪਣੇ ਮੂੰਹ ਵਿਚੋਂ ਨਿਕਲਦੇ ਸ਼ਬਦਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਸ ਨੂੰ ਮਿੱਠਤ ਅਤੇ ਨਿਮਰਤਾ ਦਾ ਪੱਲਾ ਕਦੇ ਵੀ ਨਹੀਂ ਛੱਡਣਾ ਚਾਹੀਦਾ।ਕਹਿੰਦੇ ਹਨ ਕਿ ਮਿੱਠਾ ਬੋਲਣ ਨਾਲ ਹਰ ਇੱਕ ਦਾ ਦਿਲ ਜਿੱਤਿਆ ਜਾ ਸਕਦਾ ਹੈ।
ਵਿਦਿਆਰਥੀ ਇਕ ਪਾਠ-ਪੁਸਤਕਾਂ ਪੜ੍ਹਨ ਵਾਲਾ ਕਿਤਾਬੀ-ਕੀੜਾ ਨਹੀਂ ਬਣਨਾ ਚਾਹੀਦਾ । ਅਸਲ ਵਿਚ ਆਪਣੀਆਂ ਪਾਠ-ਪੁਸਤਕਾਂ ਤੋਂ ਬਿਨਾਂ ਹੋਰ ਪੁਸਤਕਾਂ ਤੇ ਅਖ਼ਬਾਰਾਂ ਰਸਾਲਿਆਂ ਨੂੰ ਪੜ੍ਹ ਕੇ ਵਿਦਿਆਰਥੀ ਨੂੰ ਰਾਜਨੀਤੀ, ਅਰਥ-ਵਿਗਿਆਨ ਤੇ ਵਿਗਿਆਨ ਦੀਆਂ ਨਵੀਨ ਕਾਢਾਂ ਸੰਬੰਧੀ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ, ਪਰ ਉਸ ਨੂੰ ਸਰਗਰਮ ਹੋ ਕੇ ਰਾਜਨੀਤੀ ਵਿਚ ਵੀ ਹਿੱਸਾ ਲੈਣਾ ਚਾਹੀਦਾ ਤੇ ਆਪਣੇ ਜੀਵਨ ਦੇ ਇਸ ਕੀਮਤੀ ਸਮੇਂ ਨੂੰ ਰਾਜਨੀਤੀ ਦੇ ਸਿਧਾਂਤਾਂ ਨੂੰ ਪੜ੍ਹਨ, ਵੱਖ-ਵੱਖ ਲਹਿਰਾਂ, ਰਾਜਸੀ ਪਾਰਟੀਆਂ ਤੇ ਸੰਸਾਰ ਰਾਜਨੀਤੀ ਬਾਰੇ ਡੂੰਘਾ ਗਿਆਨ ਪ੍ਰਾਪਤ ਕਰਨ ਵਿਚ ਲਾਉਣਾ ਚਾਹੀਦਾ ਹੈ, ਤਾਂ ਜੋ ਜਦੋਂ ਉਹ ਆਪਣੀ ਪੜ੍ਹਾਈ ਸਮਾਪਤ ਕਰ ਕੇ ਸਕੂਲ ਜਾਂ ਕਾਲਜ ਵਿਚੋਂ ਬਾਹਰ ਆਵੇ, ਤਾਂ ਉਹ ਆਪਣੀਆਂ ਰਾਜਨੀਤਿਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਪੂਰੀ ਤਰ੍ਹਾਂ ਯੋਗ ਹੋਵੇ । ਅਜਿਹੇ ਰਾਜਨੀਤੀਵੇਤਾ ਦਾ ਰਾਜਸੀ ਘੋਲ, ਸੰਘਰਸ਼ ਤੇ ਅਗਵਾਈ ਲੋਕਾਂ ਲਈ ਤੇ ਦੇਸ਼ ਲਈ ਕਲਿਆਣਕਾਰੀ ਸਾਬਤ ਹੋ ਸਕਦੀ ਹੈ ।ਇੱਕ ਚੰਗਾ ਵਿਦਿਆਰਥੀ ਇੱਕ ਚੰਗਾ ਨੇਤਾ (ਲੀਡਰ)ਹੋਣਾ ਚਾਹੀਦਾ ਹੈ।ਚੰਗੇ ਵਿਦਿਆਰਥੀ ਵਿੱਚ ਨੈਤਿਕਾਂ ਮੁੱਲਾਂ ਦਾ ਹੋਣਾ ਜ਼ਰੂਰੀ ਹੈ।ਜਿਵੇ ਕਿ ਸੱਚਾਈ,ਇਮਾਨਦਾਰੀ ,ਨੇਕੀ,ਵੱਡਿਆਂ ਦਾ ਸਤਿਕਾਰ ਆਦਿ।ਚੰਗੇ ਵਿਦਿਆਰਥੀ ਨੂੰ ਆਪਣਾ ਸਮਾਂ ਬੇਕਾਰ ਨਹੀਂ ਗੁਆਉਣਾ ਚਾਹੀਦਾ। ਉਸ ਨੂੰ ਸਮੇਂ ਦਾ ਪਾਬੰਦ ਹੋਣਾ ਚਾਹੀਦਾ ਹੈ। ਉਸ ਨੂੰ ਆਪਣੇ ਹਰ ਕੰਮ ਲਈ ਸਮਾਂ ਨਿਰਧਾਰਿਤ ਕਰਨਾ ਚਾਹੀਦਾ ਹੈ।ਇੱਕ ਚੰਗਾ ਵਿਦਿਆਰਥੀ ਹੀ ਦੇਸ਼ ਦਾ ਭਵਿੱਖ ਬਣ ਸਕਦਾ ਹੈ।ਵਿਦਿਆਰਥੀ ਨੂੰ ਅਨੁਸ਼ਾਸਨ ਦਾ ਪਾਬੰਦ ਵੀ ਹੋਣਾ ਚਾਹੀਦਾ ਹੈ।ਉਸ ਨੂੰ ਆਪਣੇ ਸਾਰੇ ਕੰਮ ਨੇਮ ਨਾਲ ਕਰਨ ਦੇ ਨਾਲ ਨਾਲ ਸਕੂਲ ਜਾਂ ਕਾਲਜ ਵਿਚ ਬਣੇ ਨੇਮਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ।ਅਧਿਆਪਕਾਂ ਨੂੰ ਹਮੇਸ਼ਾ ਸਤਿਕਾਰ ਦੇਣ ਵਾਲਾ ਤੇ ਸਮਾਜ ਦੀ ਸੇਵਾ ਕਰਨ ਵਾਲਾ ਵਿਦਿਆਰਥੀ ਇੱਕ ਚੰਗਾ ਨਾਗਰਿਕ ਬਣ ਸਕਦਾ ਹੈ।ਚੰਗੇ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੀਵਨ ਦਾ ਇਹ ਸਮਾਂ ਆਪਣੇ ਆਪ ਨੂੰ ਵਧੇਰੇ ਗਿਆਨਵਾਨ ਬਣਾਉਣ, ਆਪਣੀ ਸਿਹਤ ਨੂੰ ਚੰਗਾ ਬਣਾਉਣ, ਸਮਾਜ ਸੇਵਾ ਕਰਨ, ਅਨਪੜ੍ਹਤਾ ਨੂੰ ਦੂਰ ਕਰਨ ਤੇ ਵੱਧ ਤੋਂ ਵੱਧ ਪੜ੍ਹਾਈ ਕਰਨ ਵਿਚ ਗੁਜ਼ਾਰਨ ਤੇ ਆਪਣੇ ਆਪ ਨੂੰ ਭਵਿੱਖ ਵਿਚ ਜ਼ਿੰਮੇਵਾਰ ਰਾਜਸੀ ਆਗੂ ਬਣਾਉਣ ਲਈ ਤਿਆਰ ਕਰਨ ਕਿਉਂਕਿ ਇਸ ਵਿਚ ਹੀ ਵਿਦਿਆਰਥੀ ਜਮਾਤ ਸੁਮੱਚੀ ਨੌਜਵਾਨ ਪੀੜੀ ਤੇ ਦੇਸ਼ ਦਾ ਭਲਾ ਹੈ ।ਵਰਤਮਾਨ ਸਾਡੇ ਦੇਸ਼ ਦੇ ਜੋ ਹਾਲਾਤ ਹਨ ਹੁਣ ਸਾਨੂੰ ਆਪਣੇ ਦੇਸ਼ ਦੇ ਲਈ ਕੁੱਝ ਕਰਨਾ ਚਾਹੀਦਾ ਹੈ ਤੇ ਦੇਸ਼ ਲਈ ਕੁੱਝ ਕਰਨ ਵਿਚ ਜੋ ਹਿੱਸਾ ਇਕ ਚੰਗਾ ਪੜਿਆ ਲਿਖਿਆ ਵਿਅਕਤੀ ਕਰ ਸਕਦਾ ਹੈ, ਉਹ ਇਕ ਅਨਪੜ੍ਹ ਜਾਂ ਅੱਧ-ਪੜਿਆ ਨਹੀਂ ਕਰ ਸਕਦਾ । ਜਿਸ ਆਦਮੀ ਵਿਚ ਸਿਆਣਪ, ਗੰਭੀਰਤਾ ਤੇ ਤਜਰਬਾ ਨਹੀਂ ਹੁੰਦਾ।ਅੱਜ ਪੰਜਾਬ ਦੀ ਅਜਿਹੀ ਸਥਿਤੀ ਹੋ ਚੁੱਕੀ ਹੈ ਕਿ ਪੰਜਾਬ ਦੇ ਹਰ ਇੱਕ ਵਰਗ ਨੂੰ ਲੋਕ-ਤੰਤਰੀ ਸਰਕਾਰ ਤੋ ਵੀ ਆਪਣੇ ਹੱਕ ਲੈਣ ਲਈ ਸੜਕਾਂ ਤੇ ਰੁਲ਼ਣਾ ਪੈ ਰਿਹਾ ਹੈ।ਪੰਜਾਬ ਦੇ ਨੌਜਵਾਨ ਪੜ ਲਿਖ ਕੇ ਡਿਗਰੀਆਂ ਲੈ ਕੇ ਵੀ ਬੇਰੁਜ਼ਗਾਰ ਅੱਜ ਸੜਕਾਂ ‘ਤੇ ਹਨ।ਪ੍ਰਸ਼ਾਸਨ ਵੱਲੋਂ ਇਹਨਾਂ ਆਉਣ ਵਾਲੇ ਭਵਿੱਖਤ ਅਧਿਆਪਕਾਂ ਨਾਲ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ।ਸੋ ਅੱਜ ਦਾ ਨੌਜਵਾਨ ਵਿਦਿਆਰਥੀ ਵਰਗ ਆਪਣੀ ਵਿਸ਼ੇਸ਼ ਭੂਮਿਕਾ ਨਿਭਾ ਸਕਦਾ ਹੈ ਤੇ ਆਪਣੇ ਹੱਕਾਂ ਲਈ ਸਰਕਾਰ ਨੂੰ ਜਾਗਰੂਕ ਕਰ ਸਕਦਾ ਹੈ।

ਗਗਨਦੀਪ ਧਾਲੀਵਾਲ ।

ਪਿਆਰ ਮੁਹੱਬਤਾਂ ਦੀ ਅਨੌਖੀ ਦਾਸਤਾਨ ‘ਕਿਸਮਤ 2’ ✍️  ਹਰਜਿੰਦਰ ਸਿੰਘ ਜਵੰਦਾ 

 ਕਿਸਮਤ ਫ਼ਿਲਮ ਨੂੰ ਮਿਲੀ ਰਿਕਾਰਡ ਤੋੜ ਸਫ਼ਲਤਾ ਤੋਂ ਬਾਅਦ ਦਰਸ਼ਕਾਂ ਦੀਆਂ ਨਜ਼ਰਾਂ ‘ਕਿਸਮਤ 2’ ‘ਤੇ ਟਿਕੀਆਂ ਹੋਈਆਂ ਹਨ ਜੋ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਅਧੂਰੀ ਪਿਆਰ ਕਹਾਣੀ ਨੂੰ ਨਵੇਂ ਰੂਪ ਨਾਲ ਪਰਦੇ ‘ਤੇ ਰੂਪਮਾਨ ਕਰੇਗੀ। ਪਿਆਰ ਮੁਹੱਬਤ ਦੀ ਇਸ ਨਿਵੇਕਲੀ ਕਹਾਣੀ ਨੂੰ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਨੇ ਬਹੁਤ ਹੀ ਖੂਬਸੂਰਤੀ ਨਾਲ ਪਰਦੇ ‘ਤੇ ੳਤਾਰਿਆ ਹੈ। ‘ਸ਼੍ਰੀ ਨਰੋਤਮ ਜੀ ਸਟੂਡੀਓਜ਼’ ਦੇ ਬੈਨਰ ਹੇਠ ਨਿਰਮਾਤਾ ਜੋੜੀ ਅੰਕਿਤ ਵਿਜਨ ਤੇ ਨਵਦੀਪ ਨਰੂਲਾ ਦੀ ਇਸ ਫ਼ਿਲਮ ਨੂੰ ‘ਜੀ ਸਟੂਡੀਓਜ਼’ ਵਲੋਂ ਪੇਸ਼ ਕੀਤਾ ਗਿਆ ਹੈ। ਪਹਿਲੀ ਫ਼ਿਲਮ ਦੀ ਗੱਲ ਕਰੀਏ ਤਾਂ 2018 ‘ਚ ਰਿਲੀਜ਼ ਹੋਈ ‘ਕਿਸਮਤ’ ਨੇ ਵਿਆਹ ਕਲਚਰ ਤੇ ਕਾਮੇਡੀ ਸਿਨਮੇ ਤੋਂ ਅੱਕੇ ਦਰਸ਼ਕਾਂ ਨੂੰ ਰੁਮਾਂਟਿਕਤਾ ਭਰੇ ਸੰਗੀਤਕ ਸਿਨਮੇ ਨਾਲ ਜੋੜਿਆ। ਅਚਾਨਕ ਆਈ ਇਸ ਫ਼ਿਲਮ ਦੀ  ਕਹਾਣੀ ਅਤੇ ਗੀਤ-ਸੰਗੀਤ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਪਹਿਲੀ ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਦਰਸ਼ਕਾਂ ਦੇ ਦਿਲਾਂ ਵਿੱਚ ‘ਕਿਸਮਤ 2’ ਦੀ ਕਲਪਨਾ ਸ਼ੁਰੂ ਹੋਣੀ ਲਾਜ਼ਮੀ ਸੀ, ਜਿਸਨੂੰ ਪੂਰਾ ਕਰਨ ਲਈ ਫ਼ਿਲਮ ਦੀ ਪੂਰੀ ਟੀਮ ਵਲੋਂ ਮੇਹਨਤ ਕੀਤੀ ਗਈ। ਗੀਤਕਾਰ ਜਾਨੀ ਦੇ ਲਿਖੇ ਗੀਤਾਂ ਨੂੰ ਬੀ ਪਰਾਕ ਨੇ ਸੰਗੀਤਬੱਧ ਕੀਤਾ। ਫ਼ਿਲਮ ਦਾ ਸਕਰੀਨ ਪਲੇਅ ਤੇ ਕਹਾਣੀ ਨੂੰ ਜਬਰਦਸ਼ਤ  ਡਾਇਲਾਗਾਂ ਨਾਲ ਸ਼ਿੰਗਾਰਿਆ, ਜੋ ਹੁਣ 23 ਸਤੰਬਰ ਤੋਂ ਦਰਸ਼ਕ ਸਿਨੇਮਾ ਘਰਾਂ ‘ਚ ਵੇਖਣਗੇ।  ਪਹਿਲੀ ਫ਼ਿਲਮ ਵਾਂਗ ਇਸ ਵਿੱਚ ਵੀ ‘ਐਮੀ ਵਿਰਕ ਤੇ ਸਰਗੁਣ ਮਹਿਤਾ’ ਦੀ ਜੋੜੀ ਦਰਸ਼ਕਾਂ ਨੂੰ ਜਰੂਰ ਪ੍ਰਭਾਵਤ ਕਰੇਗੀ। ਫ਼ਿਲਮ ਦਾ ਸੰਗੀਤ ਵੀ ਬਹੁਤ ਕਮਾਲ ਦਾ ਹੋਵੇਗਾ ਜੋ ਦਰਸ਼ਕਾਂ ਦੇ ਦਿਲਾਂ ਵਿੱਚ ਵਸੇਗਾ। ਉਨ੍ਹਾਂ ਨੂੰ ਸੌ ਫ਼ੀਸਦੀ ਯਕੀਂ ਹੈ ਕਿ ‘ਕਿਸਮਤ 2 ’ ਦਰਸ਼ਕਾਂ ਦੀ ਪਸੰਦ ਬਣੇਗੀ। ਦਰਸ਼ਕਾਂ ਦੀ ਪਸੰਦ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਸਿਨੇਮੇ ਦਾ ਨਿਰਮਾਣ ਕਰਨਾ ਉਨਾਂ ਨੂੰ ਚੰਗਾ ਲੱਗਦਾ ਹੈ। ਅੰਕਿਤ ਵਿਜਨ ਤੇ ਨਵਦੀਪ ਨਰੂਲਾ ਦੇ ਮੁਤਾਬਕ ਉਨਾਂ ਨੂੰ ਪੂਰੀ ਊਮੀਦ ਹੈ ਕਿ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਰੁਮਾਂਟਿਕ ਜੋੜੀ ਵਾਲੀ ‘ਕਿਸਮਤ 2’ ਇਕ ਨਵਾਂ ਇਤਿਹਾਸ ਬਣਾਵੇਗੀ ਤੇ ਪਹਿਲੀ ਫ਼ਿਲਮ ਵਾਂਗ ਵੱਡੀ ਸਫ਼ਲਤਾ ਨੂੰ ਪੰਜਾਬੀ ਸਿਨਮੇ ਦੇ ਇਤਿਹਾਸ ਵਿੱਚ ਦਰਜ਼ ਕਰਵਾਏਗੀ। ਸਾਡੀ ਟੀਮ ਨੇ ਇਸ ਫ਼ਿਲਮ ਨੂੰ ਮਹਾਨ ਬਣਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਫ਼ਿਲਮ ਦਾ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਹੈ। ਫ਼ਿਲਮ ‘ਚ ਐਮੀ ਵਿਰਕ, ਸਰਗੁਣ ਮਹਿਤਾ, ਤਾਨੀਆ, ਹਰਦੀਪ ਗਿੱਲ, ਸਤਵੰਤ ਕੌਰ, ਅੰਮ੍ਰਿਤ ਅੰਬੇ, ਬਲਵਿੰਦਰ ਬੁਲਟ ਆਦਿ ਕਲਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਬੀ ਪਰਾਕ ਨੇ ਤਿਆਰ ਕੀਤਾ ਹੈ । ਗੀਤ ਜਾਨੀ ਨੇ ਲਿਖੇ ਹਨ।

ਹਰਜਿੰਦਰ ਸਿੰਘ ਜਵੰਦਾ 

 

ਦਲਿਤ ਮੁੱਖ ਮੰਤਰੀ ਅਤੇ ਚੁਣੌਤੀਆਂ ✍️ ਸਲੇਮਪੁਰੀ ਦੀ ਚੂੰਢੀ -

ਦੇਸ਼ ਦੇ ਇਤਿਹਾਸ ਦੇ ਪੰਨਿਆਂ ਵਿਚ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਸ਼ੁਰੂ ਹੋ ਗਈ ਹੈ, ਕਿ ਹਜਾਰਾਂ  ਸਾਲਾਂ ਤੋਂ ਸਮਾਜਿਕ, ਆਰਥਿਕ, ਅਤੇ ਰਾਜਨੀਤਕ ਵਿਤਕਰਿਆਂ ਦਾ ਸ਼ਿਕਾਰ ਹੁੰਦੇ ਆ ਰਹੇ ਦਲਿਤ ਵਰਗ ਵਿਚ ਪੰਜਾਬ ਜਿਸ ਨੂੰ ਦੇਸ਼ ਦੀ ਖੜਕ, ਖੇਡ ਅਤੇ ਖੇਤੀ ਭੁਜਾ ਦੇ ਨਾਉਂ ਨਾਲ ਜਾਣਿਆ ਜਾਂਦਾ ਹੈ, ਦਾ ਪਹਿਲੀ ਵਾਰ ਦਲਿਤ ਮੁੱਖ ਮੰਤਰੀ ਬਣਿਆ ਹੋਇਆ, ਅਤੇ ਮੁੱਖ ਮੰਤਰੀ ਵੀ ਉਹ ਇਨਸਾਨ ਬਣਿਆ ਹੋਇਆ, ਜਿਹੜਾ ਉੱਚ ਸਿੱਖਿਆ ਪ੍ਰਾਪਤ ਇਨਸਾਨ ਹੈ। ਕਿਸੇ ਦਲਿਤ ਦਾ ਮੁੱਖ ਮੰਤਰੀ ਬਣ ਜਾਣਾ, ਭਾਵੇਂ ਬਹੁਤ ਸਾਰੇ ਵਰਗਾਂ ਦੇ ਲੋਕਾਂ ਦੇ ਢਿੱਡ ਵਿਚ ਪੀੜਾ ਵੀ ਪੈਦਾ ਕਰ ਰਿਹਾ ਹੋਵੇਗਾ, ਕਿਉਂਕਿ ਦੇਸ਼ ਦੀ ਕੋਈ ਵੀ ਸਿਆਸੀ ਪਾਰਟੀ ਕਦੀ ਵੀ ਕਿਸੇ ਸੂਬੇ ਦਾ ਮੁੱਖ ਮੰਤਰੀ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਕਿਸੇ ਦਲਿਤ ਨੂੰ ਬਣਾਉਣਾ ਨਹੀਂ ਚਾਹੁੰਦੀ।
ਪੰਜਾਬ ਨੂੰ ਮਿਲਿਆ ਨਵਾਂ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਦੀ ਜਦੋਂ ਅਸੀਂ ਕਾਬਲੀਅਤ ਉਪਰ ਝਾਤੀ ਮਾਰਦੇ ਹਾਂ ਤਾਂ, ਵੇਖਕੇ ਦੰਗ ਰਹਿ ਜਾਈਦਾ। ਮੁੱਖ ਮੰਤਰੀ ਸ ਚੰਨੀ ਆਪਣੇ ਕਾਲਜ ਦੇ ਦਿਨਾਂ ਦੌਰਾਨ ਵਿਦਿਆਰਥੀ ਜਥੇਬੰਦੀ ਦੇ ਪ੍ਰਧਾਨ ਰਹੇ ਹਨ। ਉਹ ਤਿੰਨ ਵਾਰ ਕੌਂਸਲਰ ਰਹਿ ਚੁੱਕੇ ਹਨ, ਜਦ ਕਿ ਉਹ ਹੁਣ ਤੱਕ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਇੱਕ ਵਾਰ ਕਾਂਗਰਸ ਨਾਲ ਤਾਣੀ ਉਲਝ ਜਾਣ ਕਾਰਨ ਕਾਂਗਰਸ ਨੇ ਉਨ੍ਹਾਂ ਨੂੰ ਆਪਣੀ ਟਿਕਟ ਤੋਂ ਵੰਚਿਤ ਕਰਕੇ ਰੱਖ ਦਿੱਤਾ, ਪਰ ਚਮਕੌਰ ਸਾਹਿਬ ਦੇ ਹਲਕੇ ਵਿਚ ਉਨ੍ਹਾਂ ਦੀ ਹਰਮਨਪਿਆਰਤਾ ਹੋਣ ਕਰਕੇ ਲੋਕਾਂ ਨੇ ਉਨ੍ਹਾਂ ਨੂੰ ਅਜਾਦ ਉਮੀਦਵਾਰ ਵਜੋਂ ਖੜ੍ਹਾਕੇ ਵਿਧਾਇਕ ਬਣਾਕੇ ਵਿਧਾਨ ਸਭਾ ਵਿਚ ਭੇਜ ਦਿੱਤਾ, ਜਿਸ ਪਿੱਛੋਂ ਮੁੜ ਕਾਂਗਰਸ ਨੇ ਆਪਣੇ ਵਿਚ ਸ਼ਾਮਲ ਕਰ ਲਿਆ। ਉਹ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਹਨ ਅਤੇ ਤਕਨੀਕੀ ਸਿੱਖਿਆ ਵੀ ਰਹੇ ਹਨ। ਉਹ ਇੱਕ ਸੂਝਵਾਨ ਨੇਤਾ ਅਤੇ ਉੱਚ ਸਿੱਖਿਆ ਪ੍ਰਾਪਤ ਇਨਸਾਨ ਹਨ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ ਏ (ਰਾਜਨੀਤੀ), ਵਕਾਲਤ ਅਤੇ ਐਮ ਬੀ ਏ ਪਾਸ ਹਨ ਅਤੇ ਇਸ ਵੇਲੇ ਉਹ ਸਿਆਸਤ ਦੇ ਰੁਝੇਵਿਆਂ ਵਿਚ ਰੁੱਝਿਆ ਹੋਣ ਦੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੀ ਐਚ ਡੀ ਵੀ ਕਰ ਰਹੇ ਹਨ। ਉਹ ਕੇਵਲ ਸਿਆਸਤ ਦੇ ਹੀ ਉੱਚ ਖਿਡਾਰੀ ਨਹੀਂ ਹਨ, ਬਲਕਿ ਇਸ ਦੇ ਨਾਲ ਨਾਲ ਉਹ ਬਾਸਕਟਬਾਲ ਦੇ ਵੀ ਚੋਟੀ ਦੇ ਖਿਡਾਰੀ ਰਹਿ ਚੁੱਕੇ ਹਨ। ਇੰਟਰ ਯੂਨੀਵਰਸਿਟੀ ਬਾਸਕਟਬਾਲ ਦੇ ਮੁਕਾਬਲੇ ਵਿਚ ਉਹ ਤਿੰਨ ਵਾਰ ਗੋਲਡ ਮੈਡਲਿਸਟ ਰਹਿ ਚੁੱਕੇ ਹਨ।
ਇਸ ਵੇਲੇ ਮੁੱਖ ਮੰਤਰੀ ਸ ਚੰਨੀ ਸਾਹਮਣੇ ਜਿਥੇ ਸੂਬੇ ਦੀ ਆਰਥਿਕ ਮੰਦਹਾਲੀ ਦਾ ਡਰਾਉਣਾ ਪਹਾੜ ਖੜ੍ਹਾ ਹੈ, ਉਥੇ ਹੀ ਉਨ੍ਹਾਂ ਨੂੰ ਆਪਣੀ ਹੀ ਕਾਂਗਰਸ ਪਾਰਟੀ ਨੂੰ ਇਕ ਮੰਚ 'ਤੇ ਲਿਆ ਕੇ ਖੜ੍ਹਾ ਕਰਨਾ ਬਹੁਤ ਵੱਡਾ ਚੁਣੌਤੀ ਹੈ। ਦਲਿਤਾਂ ਕਹਿਣਾ ਹੈ ਕਿ ਸ਼ੁਕਰ ਹੈ ਕਿ ਕਾਂਗਰਸ  ਨੂੰ 75 ਸਾਲ ਬਾਅਦ ਦਲਿਤ ਮੁੱਖ ਮੰਤਰੀ ਬਣਾਉਣ ਦੀ ਯਾਦ ਆਈ ਹੈ। ਇਥੇ ਹੀ ਬਸ ਨਹੀਂ ਕਾਂਗਰਸ ਸਮੇਤ ਦੂਜੀਆਂ ਸਿਆਸੀ ਪਾਰਟੀਆਂ ਅਤੇ ਅਫ਼ਸਰਸ਼ਾਹੀ ਜਿਨ੍ਹਾਂ ਦੀ ਜਾਤ-ਪਾਤ ਨੂੰ ਲੈ ਕੇ ਬਿਮਾਰ ਮਾਨਸਿਕਤਾ ਹੈ, ਦੇ ਨਾਲ ਵੀ ਨਾਲੋ ਨਾਲ ਨਜਿੱਠਣ ਲਈ ਤਕੜੇ ਹੋ ਕੇ ਰਹਿਣਾ ਪਵੇਗਾ। ਦਲਿਤ ਮੁੱਖ ਮੰਤਰੀ ਨੂੰ ਅਹੁਦਾ ਮਿਲਦਿਆਂ ਹੀ ਢੇਰ ਸਾਰੀਆਂ ਚੁਣੌਤੀਆਂ ਪਰੋਸੀਆਂ ਮਿਲੀਆਂ ਹਨ ਅਤੇ ਇੰਨ੍ਹਾਂ ਚੁਣੌਤੀਆਂ ਦਾ ਮੁਕਾਬਲਾ ਮੁੱਖ ਮੰਤਰੀ ਨੇ ਕਿਵੇਂ ਕਰਨਾ ਹੈ, ਇੱਕ ਵੱਡੀ ਚੁਣੌਤੀ ਹੈ। ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਜ, ਕਿਸਾਨਾਂ ਅਤੇ ਦਲਿਤਾਂ ਲਈ 85 ਵੀੰ ਸੰਵਿਧਾਨਿਕ ਸੋਧ ਨੂੰ ਲਾਗੂ ਕਰਨ ਸਮੇਤ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਕੇ ਉਨ੍ਹਾਂ ਨੂੰ ਸੰਤੁਸ਼ਟ ਕਰਨਾ ਮੁੱਖ ਮੰਤਰੀ ਲਈ ਗੰਭੀਰ ਸਮੱਸਿਆ ਹੈ, ਪਰ ਸੂਬੇ ਦੇ ਲੋਕਾਂ ਨੂੰ ਉਮੀਦ ਹੈ ਕਿ , ਉਹ ਉਨ੍ਹਾਂ ਦੀਆਂ ਉਮੀਦਾਂ ਉਪਰ ਖਰਾ ਉਤਰਨਗੇ।
-ਸੁਖਦੇਵ ਸਲੇਮਪੁਰੀ
09780620233
19 ਸਤੰਬਰ, 2021.

ਇਕ ਖਿਆਲ ✍️ ਡਾ ਮਿੱਠੂ ਮੁਹੰਮਦ ਮਹਿਲਕਲਾਂ (ਬਰਨਾਲਾ )

ਮਾਂ ਦੀ ਕਬਰ ਉਤੇ ਜਾ ਕੇ ਪੈ ਗਿਆ। ਕਿਸੇ ਨੇ ਆਣ ਕੇ ਫੋਟੋ ਖਿਚੀ ਕਿ ਕਮਲਾ ਲਗਦਾ। ਜਦੋਂ ਉਹ ਉਠਿਆ ਤਾਂ ਸਵਾਲ ਕੀਤਾ ਕਿ ਤੈਨੂੰ ਪਤਾ ਨਹੀ ਕਿ ਤੂੰ ਕਬਰ ਉਤੇ ਪਿਆਂ? ਜਵਾਬ ਜੋ ਦਿਤਾ ਉਸਨੇ ਅਖਾਂ ਭਰ ਦਿਤੀਆਂ। ਕਹਿੰਦਾ ਰੋਜ ਦਿਹਾੜੀ ਮਜਦੂਰੀ ਕਰਦਾਂ,ਟਬਰ ਪਾਲਦਾਂ ਭਜਦਾਂ ਦੋੜਦਾਂ ਪਰ ਸਕੂਨ ਨਹੀ ਮਿਲ ਰਿਹਾ ਸੀ।ਉਹ ਸਕੂਨ ਨਿਘ ਨਹੀ ਮਿਲ ਰਿਹਾ ਸੀ ਜੋ ਕਦੇ ਮਾਂ ਦੀ ਗੋਦੜੀ ਚ ਮਿਲਦਾ ਹੁੰਦਾ ਸੀ।ਇਹ ਮੇਰੀ ਮਾਂ ਦੀ ਕਬਰ ਹੈ ਜਦੋਂ ਵੀ ਥੋੜਾ ਬਹੁਤ ਮਾਂ ਦੀ ਗੋਦੜੀ ਦਾ ਨਿਘ ਯਾਦ ਆਉਂਦਾ ਤਾਂ ਐਥੇ ਆਣ ਕੇ ਪੈ ਜਾਂਦਾ ਹਾਂ ਅਤੇ ਮਹਿਸੂਸ ਕਰਦਾਂ ਹਾਂ ਕਿ ਮਾਂ ਦੀ ਗੋਦੀ ਚ ਪਿਆਂ ਹਾਂ।ਮਾਂ ਨਾਲ ਉਹ ਦੁੱਖ-ਸੁੱਖ ਕਰਕੇ ਜਾਂਦਾ ਹਾਂ ਜੋ ਸਾਇਦ ਕਿਸੇ ਹੋਰ ਨਾਲ ਨਹੀ ਕਰ ਸਕਦਾ।ਕਬਰ ਅੰਦਰੋਂ ਆਵਾਜ ਮਹਿਸੂਸ ਹੁੰਦੀ ਹੈ ਜਿਵੇਂ ਅੰਮੀ ਕਹਿੰਦੀ ਹੋਵੇ ਪੁੱਤਰਾ ਰੋਟੀ ਵਖਤ ਨਾਲ ਖਾ ਲਿਆ ਕਰ। ਸਿਹਤ ਦਾ ਧਿਆਨ ਰਖਿਆ ਕਰ।ਮੇਰੇ ਪੋਤੇ ਪੋਤੀਆਂ ਦਾ ਨੂੰਹ ਦਾ ਖਿਆਲ ਰਖੀਂ। ਭਾਈਆਂ ਨਾਲ ਵੀ ਕੁਝ ਪਲ ਬੈਠਿਆ ਕਰ। ਇਹ ਉਹੀ ਗੱਲਾਂ ਨੇ ਜੋ ਮਾਂ ਜਿਓਂਦੀ ਹੁੰਦੀ ਕਹਿੰਦੀ ਹੁੰਦੀ ਸੀ ਜਿਸ ਵਿਚ ਸਿਰਫ ਖਿਆਲ ਸਬਦ ਹੀ ਜਿਆਦਾ ਵਰਤਿਆ ਜਾਂਦਾ ਸੀ। ਜਵਾਬ ਦੇ ਦਿਂਨਾ ਕਿ ਅੰਮੀ ਤੂੰ ਕਬਰ ਵਿਚ ਪਈ ਵੀ ਮੇਰੇ ਖਿਆਲ ਦਾ ਖਿਆਲ ਨਹੀ ਛਡਿਆ। ਜੇ ਐਨਾਂ ਹੀ ਖਿਆਲ ਸੀ ਤਾਂ ਸਾਨੂੰ ਛਡਕੇ ਗਈ ਹੀ ਕਿਉਂ ਹੈਂ ??

ਅਨੁਵਾਦ:- ਡਾ ਮਿੱਠੂ ਮੁਹੰਮਦ ਮਹਿਲਕਲਾਂ  (ਬਰਨਾਲਾ )
ਪੰਜਾਬ -148104