You are here

ਸੰਪਾਦਕੀ

UK Government the Report  ; ਭਾਰਤੀ ਵਿਦਿਆਰਥੀਆਂ ਗੋਰਿਆਂ ਤੋਂ ਵੱਧ ਪ੍ਰਤਿਭਾਸ਼ਾਲੀ ✍️ ਅਮਨਜੀਤ ਸਿੰਘ ਖਹਿਰਾ

ਤਜਰਬਾ ਅਤੇ ਕਮਾਈ ’ਚ ਵੀ ਭਾਰਤੀ ਪੇਸ਼ੇਵਰ ਅੱਗੇ

ਪਿਛਲੇ ਦਿਨਾਂ ਅੰਦਰ ਬਰਤਾਨੀਆ ਵਿਚ ਇਕ ਨਸਲੀ ਗੈਰ ਬਰਾਬਰੀ ਦੇ ਦੋਸ਼ਾਂ ਦੌਰਾਨ ਇਕ ਸਰਕਾਰੀ ਸਰਵੇ ਰਿਪੋਰਟ ਅਨੁਸਾਰ ਬਰਤਾਨੀਆ ’ਚ ਰਹਿਣ ਵਾਲੇ ਭਾਰਤੀ ਵਿਦਿਆਰਥੀ ਪ੍ਰਤਿਭਾਸ਼ਾਲੀ ਹੁੰਦੇ ਹਨ ਤੇ ਉਹ ਛੇਤੀ ਹੀ ਉੱਚ ਆਮਦਨ ਵਾਲੇ ਸਮੂਹ ’ਚ ਸ਼ਾਮਲ ਹੋ ਜਾਂਦੇ ਹਨ। ਇਹ ਗੱਲ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੱਲੋਂ ਕਰਵਾਈ ਗਈ ਸਮੀਖਿਆ ’ਚ ਸਾਹਮਣੇ ਆਈ ਹੈ।

ਨਸਲੀ ਤੇ ਜਾਤੀ ਗ਼ੈਰ ਬਰਾਬਰੀ ਸਬੰਧੀ ਕਮਿਸ਼ਨ ਦੀ ਬੁੱਧਵਾਰ ਨੂੰ ਆਈ ਰਿਪੋਰਟ ’ਚ ਕਿਹਾ ਗਿਆ ਹੈ ਕਿ ਵਰਗੀ ਬਦਲਾਅ ਨਸਲੀ ਗ਼ੈਰ ਬਰਾਬਰੀ ਨੂੰ ਹੌਲੀ-ਹੌਲੀ ਦੂਰ ਕਰ ਦਿੰਦਾ ਹੈ। ਉਹ ਜੀਵਨ ਜੀਊਣ ਦੇ ਮੌਕਿਆਂ ’ਚ ਵੀ ਬਦਲਾਅ ਲਿਆਉਂਦਾ ਹੈ। ਅਜਿਹਾ ਪੂਰੇ ਬਰਤਾਨੀਆ ’ਚ ਮਹਿਸੂਸ ਕੀਤਾ ਜਾ ਰਿਹਾ ਹੈ। ਰਿਪੋਰਟ ’ਚ ਬੀਏਐੱਮਈ ਸ਼ਬਦ ਨੂੰ ਰੁਝਾਨ ਤੋਂ ਬਾਹਰ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਦਾ ਅਰਥ-ਬਲੈਕ, ਏਸ਼ੀਅਨ ਐਂਡ ਮਾਈਨਾਰਿਟੀ ਐਥਨਿਕ ਹੁੰਦਾ ਹੈ। ਇਨ੍ਹਾਂ ਨੂੰ ਬਰਤਾਨਵੀ ਇੰਡੀਅਨ ਦੇ ਨਾਂ ਵਰਗੀ ਪਛਾਣ ਦੇਣ ਦਾ ਸੁਝਾਅ ਦਿੱਤਾ ਗਿਆ ਹੈ। ਕਮਿਸ਼ਨ ਨੇ ਕਿਹਾ ਹੈ ਕਿ ਸਿੱਖਿਆ ਦੇ ਖੇਤਰ ’ਚ ਮਿਲਣ ਵਾਲੀਆਂ ਕਾਮਯਾਬੀਆਂ ਨੂੰ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ, ਭਾਵੇਂ ਵਿਦਿਆਰਥੀ ਸਮਾਜ ਦੇ ਕਿਸੇ ਵਰਗ ਨਾਲ ਹੋਣ। ਉਨ੍ਹਾਂ ਦੀ ਜਨਤਕ ਪ੍ਰਸ਼ੰਸਾ ਹੋਣੀ ਚਾਹੀਦੀ ਹੈ। ਕਾਮਯਾਬ ਵਿਦਿਆਰਥੀਆਂ ਨੂੰ ਪੂਰੇ ਯੁਨਾਈਟਡ ਕਿੰਗਡਮ (ਯੂਕੇ) ਲਈ ਮਿਸਾਲ ਦੇ ਤੌਰ ’ਤੇ ਪੇਸ਼ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਸਾਰੇ ਵਰਗਾਂ ਦੇ ਵਿਦਿਆਰਥੀ ਉਨ੍ਹਾਂ ਤੋਂ ਪ੍ਰੇਰਿਤ ਹੋਣ। ਪ੍ਰੀਖਿਆ ਨਤੀਜੇ ਦੱਸਦੇ ਹਨ ਕਿ ਬਰਤਾਨੀਆ ’ਚ ਰਹਿਣ ਵਾਲੇ ਭਾਰਤੀ, ਬੰਗਲਾਦੇਸ਼ੀ ਤੇ ਸਿਆਹਫਾਮ ਅਫਰੀਕੀ ਮੂਲ ਦੇ ਵਿਦਿਆਰਥੀ ਆਮ ਗੋਰੇ ਵਿਦਿਆਰਥੀਆਂ ਤੋਂ ਬਿਹਤਰ ਕਾਰਗੁਜ਼ਾਰੀ ਦਿਖਾ ਰਹੇ ਹਨ। ਇਹ ਸਿਫ਼ਾਰਸ਼ ਸਿੱਖਿਆ ਨਾਲ ਜੁਡ਼ੇ ਮਾਮਲਿਆਂ ਦੇ ਸਲਾਹਕਾਰ ਡਾ. ਟੋਨੀ ਸਿਵੇਲ ਦੀ ਪ੍ਰਧਾਨਗੀ ਵਾਲੇ ਕਮਿਸ਼ਨ ਦੀ ਕਮੇਟੀ ਨੇ ਕੀਤੀ ਹੈ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ ਆਸ਼ਾਵਾਦ ਇਹ ਹੈ ਕਿ ਹੋਰ ਦੇਸ਼ਾਂ ਤੋਂ ਆਏ ਲੋਕ ਸਿੱਖਿਆ ਪ੍ਰਾਪਤੀ ’ਚ ਖ਼ੁਦ ਨੂੰ ਸਮਰਪਿਤ ਕਰ ਦਿੰਦੇ ਹਨ। ਸਿੱਖਿਆ ਪ੍ਰਤੀ ਉਨ੍ਹਾਂ ਦਾ ਸਮਰਪਣ ਆਮ ਬਰਤਾਨਵੀ ਲੋਕਾਂ ਤੋਂ ਵੱਧ ਹੁੰਦਾ ਹੈ। ਇਸ ਦੇ ਚੰਗੇ ਨਤੀਜੇ ਸਾਹਮਣੇ ਆਉਂਦੇ ਹਨ ਤੇ ਹੌਲੀ-ਹੌਲੀ ਵਿਦੇਸ਼ ਤੋਂ ਆਏ ਲੋਕਾਂ ਦੀ ਆਰਥਿਕ-ਸਮਾਜਿਕ ਸਥਿਤੀ ਮਜ਼ਬੂਤ ਹੁੰਦੀ ਜਾਂਦੀ ਹੈ। ਜਿਵੇਂ-ਜਿਵੇਂ ਉਨ੍ਹਾਂ ਦੀ ਸਥਿਤੀ ਮਜ਼ਬੂਤ ਹੁੰਦੀ ਜਾਂਦੀ ਹੈ, ਉਵੇਂ-ਉਵੇਂ ਨਸਲੀ ਗ਼ੈਰ ਬਰਾਬਰੀ ਦੇ ਹਾਲਾਤ ਲੰਘਦੇ ਚਲੇ ਜਾਂਦੇ ਹਨ। 258 ਪੰਨਿਆਂ ਦੀ ਇਸ ਰਿਪੋਰਟ ’ਚ ਕਈ ਮਾਮਲਿਆਂ ’ਚ ਸਿੱਖਿਆ ਵਿਭਾਗ ਨੂੰ ਸਿਫ਼ਾਰਸ਼ ਕੀਤੀ ਗਈ ਹੈ। ਰਿਪੋਰਟ ’ਚ ਸਾਲ 2019 ਦੀ ਮਿਸਾਲ ਦੇ ਕੇ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਆਇਰਿਸ਼ ਚੀਨੀ ਤੇ ਭਾਰਤੀ ਮੂਲ ਦੇ ਲੋਕਾਂ ਦੀ ਆਮਦਨ ਵਧ ਰਹੀ ਹੈ। 2019 ’ਚ ਆਮ ਬਰਤਾਨਵੀ ਨਾਗਰਿਕ ਤੋਂ ਇਹ ਆਮਦਨ 2.3 ਫ਼ੀਸਦੀ ਵਧੇਰੇ ਰਹੀ।ਕੁੱਲ ਮਿਲਾ ਕੇ ਜੇ ਗੱਲ ਕਰੀਏ ਤਾਂ ਇਸ ਰਿਪੋਰਟ ਮੁਤਾਬਕ ਜਿੱਥੇ ਭਾਰਤੀ ਵਿਦਿਆਰਥੀ ਬੜੀ ਵਾਹ ਵਾਹ ਖੱਟ ਰਹੇ ਹਨ ਇਹ ਬੜੇ ਮਾਣ ਵਾਲੀ ਗੱਲ ਹੈ।  

ਅਮਨਜੀਤ ਸਿੰਘ ਖਹਿਰਾ    

ਅਰਦਾਸ ਦਾ ਵਿਗਾਸ

ਮੈਂ ਇਹ ਜਾਣਕਾਰੀ ਤੁਹਾਡੇ ਨਾਲ ਪਰਿਵਾਰ ਔਲਖ ਦਾ ਇੱਕ ਵ੍ਹੱਟਸਐਪ ਰਾਹੀਂ ਸ਼ੇਅਰ ਕੀਤਾ ਹੋਇਆ ਸੁਨੇਹਾ ਸਾਂਝਾ ਕਰ ਰਿਹਾ ਹਾਂ  ਜਦੋਂ ਕਦੇ ਅਸੀਂ ਅਕਾਂਤ ਵਿੱਚ ਬਹਿ ਕੇ ਡੂੰਘੀ ਸੋਚ ਦੇ ਨਾਲ ਕਿਸੇ ਗੱਲ ਤੇ ਵਿਚਾਰ ਕਰੀਏ ਤਾਂ ਉਸ ਦੇ ਅਰਥ ਕੀ ਨਿਕਲਦੈ ਹਨ । ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਕਿੱਡਾ ਵੱਡਾ ਸੰਕਲਪ ਦਿੱਤਾ ਹੈ ਸਰਬੱਤ ਦੇ ਭਲੇ ਦੀ ਅਰਦਾਸ ਦਾ ਅਤੇ ਇਹ ਪਰਿਵਾਰ ਔਲਖ ਦਾ ਸੁਨੇਹਾ ਉਸ ਦੇ ਸਹੀ ਅਰਥ ਕਰਦਾ ਹੈ ਹੁਣ ਸਮਝਣਾ ਅਸੀਂ ਹੈ ਇਹ ਆਪਣੇ ਤੇ ਮੁਨੱਸਰ ਕਰਦਾ ਹੈ । 

ਅਮਨਜੀਤ ਸਿੰਘ ਖਹਿਰਾ    

ਅਰਦਾਸ ਦਾ ਵਿਗਾਸ

ਮੈਂ ਓਦੋਂ ਦਿੱਲੀ ਦੇ ਵੱਡੇ ਹਸਪਤਾਲ ਵਿੱਚ ਡਾਕਟਰ ਸਾਂ । ਬੱਚਿਆਂ ਦੇ ਵਾਰਡ ਵਿਚ ਮੇਰੀ ਫੇਰੀ ਸੀ । ਇੱਕ ਬੱਚਾ ਗੰਗਾ ਰਾਮ ਉਥੇ ਦਾਖਲ ਹੋਇਆ ਹੋਇਆ ਸੀ ਜਿਸ ਦੇ ਦਿਲ ਵਿਚ ਕੁਥਾਵੇਂ ਇਕ ਮੋਰੀ ਸੀ । ਉਸ ਦਾ ਓਪਰੇਸ਼ਨ ਹੋਣਾ ਸੀ । ਉਸਦੀ ਮਾਤਾ ਉਸਦੇ ਕੋਲ ਬੈਠੀ ਹੋਈ ਸੀ । ਪਹਿਲਾਂ ਉਹ ਉਸਦੇ ਕੋਲ ਬੈਠੀ ਰੋਂਦੀ ਰਹਿੰਦੀ ਸੀ । ਦੋ ਦਿਨਾਂ ਤੋਂ ਉਹ ਬੱਚੇ ਦਾ ਹੱਥ ਪਕੜ ਕੇ ਤੇ ਅੱਖਾਂ ਮੀਟ ਕੇ ਬੈਠੀ ਰਹਿੰਦੀ ਸੀ । ਡਾਕਟਰਾਂ ਨੇ ਸੋਚਿਆ ਉਸਨੂੰ ਉਦਾਸੀ ਰੋਗ ਹੋ ਗਿਆ ਹੈ ਤੇ ਉਸਨੂੰ ਵੇਖਣ ਲਈ ਮੈਨੂੰ ਬੁਲਾਇਆ ਗਿਆ ਸੀ ।ਮੈਂ ਆਇਆ ਤੇ ਵੇਖਿਆ ਉਹ ਅੱਖਾਂ ਮੀਟੀ ਬਿਲਕੁਲ ਅਹਿੱਲ ਬੈਠੀ ਸੀ । ਬੱਚੇ ਦਾ ਹੱਥ ਉਸਨੇ ਆਪਣੇ ਹੱਥ ਵਿੱਚ ਲਿਆ ਹੋਇਆ ਸੀ । ਮੇਰੇ ਉਸ ਦੇ ਕੋਲ ਪਹੁੰਚਣ ਤੇ ਵੀ ਉਸਨੇ ਅੱਖ ਨਹੀਂ ਖੋਲੀ । ਉਸ ਵਾਰਡ ਦੇ ਡਾਕਟਰ ਨੇ ਮੈਨੂੰ ਉਸ ਬਾਰੇ ਉਸਦੇ ਕੋਲ ਖੜਿਆਂ ਹੀ ਉਸਦਾ ਹਾਲ ਦੱਸਿਆ ਸੀ, ਪਰ ਉਸਨੇ ਅੱਖ ਨਹੀਂ ਖੋਲੀ ।
ਮੈਂ “ਵਾਹਿਗੁਰੂ” ਆਖ ਕੇ ਉਸਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ, “ਬੱਚੀਏ, ਆਪਣੇ ਬੱਚੇ ਦੀ ਜਿੰਦਗੀ ਵਾਸਤੇ ਅਰਦਾਸ ਕਰ ਰਹੀ ਏਂ ? ਉਸਨੇ ਅੱਖਾਂ ਖੋਲੀਆਂ ਤੇ ਕਿਹਾ “ਪਹਿਲੇ ਦਿਨ ਮੈਂ ਇਹੋ ਅਰਦਾਸ ਕੀਤੀ ਸੀ ਪਰ ਅੱਜ ਨਹੀਂ ।” ਅੱਜ ਕੀ ਅਰਦਾਸ ਕਰ ਰਹੀ ਏਂ ? ਪਹਿਲੇ ਦਿਨ ਹੀ ਮੈਨੂੰ ਸਮਝ ਆ ਗਈ ਸੀ ਕਿ ਮੇਰੀ ਅਰਦਾਸ ਖੁਦਗਰਜੀ ਨਾਲ ਲਿਬੜੀ ਹੋਈ ਹੈ ਕਿਉਂਕਿ ਮੈਂ ਵੇਖਿਆ ਮੇਰੇ ਬੱਚੇ ਦੇ ਸੱਜੇ ਵੀ, ਖੱਬੇ ਵੀ ਹੋਰ ਬੱਚੇ ਪਏ ਹੋਏ ਹਨ, ਜਿਨ੍ਹਾਂ ਦਾ ਓਪਰੇਸ਼ਨ ਹੋਣਾ ਸੀ । ਸੋ ਮੇਰੀ ਹਿੰਮਤ ਨਹੀਂ ਪਈ ਕਿ ਮੈਂ ਕੇਵਲ ਆਪਣੇ ਬੱਚੇ ਦੀ ਸਿਹਤਯਾਬੀ ਲਈ ਅਰਦਾਸ ਕਰਾਂ । ਤਦ ਤੋਂ ਮੈਂ ਰੱਬ ਨੂੰ ਇਹ ਕਹਿਣ ਲੱਗੀ, ਸੱਚੇ ਪਾਤਸ਼ਾਹ, ਏਥੋਂ ਦੇ ਡਾਕਟਰਾਂ ਦੇ ਹੱਥ ਵਿਚ ਸ਼ਫਾ ਬਖਸ਼ੀਂ ਕਿ ਉਹ ਜਿਸ ਬੱਚੇ ਦਾ ਵੀ ਇਲਾਜ ਕਰਨ ਉਹ ਰਾਜੀ ਹੋ ਜਾਵੇ ।” ਪਰ ਇਸ ਅਰਦਾਸ ਵਿਚ ਵੀ ਮੈਨੂੰ ਸਵਾਰਥ ਨਜ਼ਰ ਆਉਣ ਲੱਗਾ । ਕੱਲ੍ਹ ਦੀ ਮੈਂ ਇਹ ਅਰਦਾਸ ਕਰ ਰਹੀ ਹਾਂ , “ਸੱਚੇ ਪਾਤਸ਼ਾਹ, ਸੰਸਾਰ ਦੇ ਸਭ ਡਾਕਟਰਾਂ ਦੇ ਹੱਥ ਵਿਚ ਸ਼ਫ਼ਾ ਬਖਸ਼ੀਂ ਤਾਂ ਜੁ ਕਿਸੇ ਮਾਂ ਦਾ ਕੋਈ ਵੀ ਰੋਗੀ ਬੱਚਾ ਤੇਰੀ ਰਹਿਮਤ ਤੋਂ ਵਾਂਝਾ ਨਾ ਰਹੇ ।”
ਮੈਂ ਉਸਦੇ ਸਿਰ ਤੇ ਹੱਥ ਰੱਖਦਿਆਂ ਕਿਹਾ, “ਬੱਚੀਏ, ਤੂੰ ਅੱਜ ਮੈਨੂੰ ਵੀ ਸਹੀ ਅਰਦਾਸ ਕਰਨੀਂ ਸਿਖਾ ਦਿੱਤੀ ਏ ।”  ਉਸ ਦੀਆਂ ਅੱਖਾਂ ਫਿਰ ਤੋਂ ਮੁੰਦੀਆਂ ਗਈਆਂ ।

ਭਾਰਤ ਕੋਰੋਨਾ ਵੈਕਸੀਨ ਨੂੰ ਲੈ ਕੇ ਦੁਨੀਆਂ ਵਿੱਚ ਮੋਹਰੀ ਮੁਲਕ ਦਾ ਕੰਮ ਰਿਹਾ ਹੈ ✍️ਅਮਨਜੀਤ ਸਿੰਘ ਖਹਿਰਾ  

ਭਾਰਤ ਦੁਨੀਆ ਨੂੰ ਸਭ ਤੋਂ ਵੱਧ ਵੈਕਸੀਨ ਦੇਣ ਵਾਲਾ ਦੇਸ਼ ਹੀ ਨਹੀਂ, ਬਲਕਿ ਵੈਕਸੀਨ ਨਾਲ ਸਬੰਧਿਤ ਹੋਰ ਲੋੜੀਂਦੀਆਂ ਵਸਤੂਆਂ ਦੀ ਸਪਲਾਈ ਲਈ ਵੀ ਅਹਿਮ ਯੋਗਦਾਨ ਪਾ ਰਿਹਾ ਹੈ । ਯੂ.ਕੇ. ਦੀ ਆਕਸਫੋਰਡ/ਐਸਟਰਾਜੈਨੇਕ ਵੈਕਸੀਨ ਦੀ ਖੁਰਾਕ ਸਭ ਤੋਂ ਵੱਧ ਭਾਰਤ 'ਚ ਤਿਆਰ ਹੋ ਰਹੀ ਹੈ । ਦੁਨੀਆ ਦੀ 8 ਅਰਬ ਅਬਾਦੀ ਦਾ ਟੀਕਾਕਰਨ ਕਰਨ ਲਈ ਵੀ ਸਰਿੰਜ਼ਾਂ ਦੀ ਵੀ ਜ਼ਰੂਰਤ ਹੈ । ਭਾਰਤ ਦੀ ਰਾਜੀਵ ਨਾਥ ਹਿੰਦੋਸਤਾਨ ਸਰਿੰਜ਼ ਐਂਡ ਮੈਡੀਕਲ ਡੀਵਾਇਸ ਫੈਕਟਰੀ 'ਚ ਵੱਡੀ ਮਾਤਰਾ 'ਚ ਸਰਿੰਜ਼ਾਂ ਤਿਆਰ ਕੀਤੀਆਂ ਜਾ ਰਹੀਆਂ । ਇਸ ਫੈਕਟਰੀ 'ਚ 6000 ਸਰਿੰਜ਼ਾਂ ਪ੍ਰਤੀ ਮਿੰਟ ਦੇ ਹਿਸਾਬ ਨਾਲ 40 ਲੱਖ ਸਰਿੰਜ਼ਾਂ ਇਕ ਦਿਨ 'ਚ ਤਿਆਰ ਕੀਤੀਆਂ ਜਾ ਰਹੀਆਂ ਹਨ ।

13 ਮਾਰਚ ਦਾ ਦਿਨ ਬਦਲਾ ਲੈਣ ਵਾਲੇ ਮਹਾਨ ਇਨਕਲਾਬੀ ਦੇ ਨਾ ✍️ ਅਮਨਜੀਤ ਸਿੰਘ ਖਹਿਰਾ 

 ਅੱਜ ਦੇ ਦਿਨ ਊਧਮ ਸਿੰਘ ਨੇ ਲਿਆ ਸੀ ਜਲ੍ਹਿਆਂਵਾਲਾ ਬਾਗ਼ ਕਤਲੇਆਮ ਦਾ ਬਦਲਾ

ਦੇਸ਼ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਆਜ਼ਾਦ ਕਰਾਉਣ ਲਈ ਸੈਂਕੜੇ ਨੌਜਵਾਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਅਜਿਹੇ ਹੀ ਮਹਾਨ ਇਨਕਲਾਬੀ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਲੈਣ ਦੀ ਸਹੁੰ ਖਾਧੀ ਸੀ। ਬਦਲਾ ਲੈਣ ਲਈ ਉਹ ਲੰਡਨ ਆਇਆ ਤੇ ਇੱਥੇ ਆ ਕੇ ਪੰਜਾਬ ਦੇ ਤੱਤਕਾਲੀ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਮਾਰ ਮੁਕਾਇਆ। ਆਜ਼ਾਦੀ ਦੇ ਇਸ ਦੀਵਾਨੇ ਤੇ ਭਾਰਤ ਦੇ ਮਹਾਨ ਸਪੂਤ ਨੇ 13 ਮਾਰਚ 1940 ਨੂੰ ਈਸਟ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ 10 ਕੈਕਸਟਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ, ਜਿੱਥੇ ਜਲ੍ਹਿਆਂਵਾਲੇ ਬਾਗ ਦੇ ਘਿਨੌਣੇ ਸਾਕੇ ਦਾ ਦੋਸ਼ੀ ਮਾਈਕਲ ਉਡਵਾਇਰ ਬੁਲਾਰੇ ਵਜੋਂ ਭਾਸ਼ਣ ਦੇ ਰਿਹਾ ਸੀ। ਸ਼ਹੀਦ ਊਧਮ ਸਿੰਘ ਨੇ ਆਪਣੇ ਨਾਲ ਛੁਪਾ ਕੇ ਰੱਖੀ ਹੋਈ ਰਿਵਾਲਵਰ ਨਾਲ ਉਸ ਨੂੰ ਮਾਰ ਮੁਕਾਇਆ। ਸ਼ਹੀਦ ਊਧਮ ਸਿੰਘ ਵੱਲੋਂ ਮਾਈਕਲ ਉਡਵਾਇਰ ਦੇ ਕੀਤੇ ਕਤਲ ਨੂੰ ਵਿਸ਼ਵ ਪੱਧਰ ਦੀਆਂ ਅਖ਼ਬਾਰਾਂ ਨੇ ਵੱਖ-ਵੱਖ ਅੰਦਾਜ਼ ਵਿੱਚ ਪ੍ਰਕਾਸ਼ਿਤ ਕੀਤਾ। ਲੰਡਨ ਤੋਂ ਪ੍ਰਕਾਸ਼ਿਤ ਹੁੰਦੇ ਅਖ਼ਬਾਰ ‘ਦੀ ਟਾਈਮਜ਼ ਆਫ ਲੰਡਨ’ ਨੇ ਸ਼ਹੀਦ ਊਧਮ ਸਿੰਘ ਨੂੰ ‘ਆਜ਼ਾਦੀ ਦਾ ਲੜਾਕਾ’ ਅਤੇ ਉਸ ਦੇ ਕਾਰਨਾਮੇ ਨੂੰ ਗੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਕਿਹਾ। ਇਸ ਬਾਰੇ ਜਰਮਨ ਰੇਡੀਓ ਤੋਂ ਵਾਰ-ਵਾਰ ਇਹ ਨਸ਼ਰ ਹੁੰਦਾ ਰਿਹਾ, ‘‘ਹਾਥੀਆਂ ਦੀ ਤਰ੍ਹਾਂ ਭਾਰਤੀ ਆਪਣੇ ਦੁਸ਼ਮਣਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਦੇ। ਉਹ ਵੀਹ ਸਾਲ ਤੋਂ ਲੰਮੇ ਵਕਫ਼ੇ ਬਾਅਦ ਵੀ ਉਹਨਾਂ ਨੂੰ ਮਾਰ ਮੁਕਾਉਂਦੇ ਹਨ।’’ ਹਾਲਾਂਕਿ ਪੰਡਤ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵਰਗੇ ਆਗੂਆਂ ਨੇ ਇਸ ਦੀ ਨਿੰਦਾ ਕੀਤੀ। ਕੇਵਲ ਸੁਭਾਸ਼ ਚੰਦਰ ਬੋਸ ਨੇ ਹੀ ਇਸ ਕਾਰਨਾਮੇ ਦੀ ਪ੍ਰਸ਼ੰਸਾ ਕੀਤੀ। ਇੱਥੇ ਜਾਣਕਾਰੀ ਲਈ ਦੱਸ ਦਈਏ ਕਿ ਮਾਈਕਲ ਉਡਵਾਇਰ ਉਹ ਇਨਸਾਨ ਸੀ ਜਿਸ ਨੇ ਆਪਣੀ ਤਾਕਤ ਦੇ ਜ਼ੋਰ ਤੇ ਉੱਤੇ ਨਹਾਤੇ ਹਜ਼ਾਰਾਂ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ ।

 

(ਫੋਟੋ ਸ਼ਹੀਦ ਊਧਮ ਸਿੰਘ ਅਤੇ ਗਵਰਨਰ ਮਾਈਕਲ ਓਡਵਾਇਰ  )

ਬਲੈਕਮੇਲਰ ਅਤੇ ਗੁੰਡਾ ਅਨਸਰਾਂ ਦਾ ਬੋਲਬਾਲਾ ✍️ਪੰ ਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ

ਲੁੱਚਾ ਲੰਡਾ ਚੌਧਰੀ ਗੁੰਡੀ ਰੰਨ ਪ੍ਰਧਾਨ ਦੇ ਕਥਾ ਵਾਕਾ ਅਨੁਸਾਰ ਲੋੜਾ ਗਜਬ ਸਾਈਂ ਦਾ ਅਪਣੇ ਆਪ ਨੂੰ ਕਟਰ ਟਕਸਾਲੀ ਕਾਂਗਰਸੀ ਕਹਿਣ ਤੇ ਕਹਾਉਣ ਵਾਲਾ ਅਤੇ ਅਪਣੇ ਮਾਨ ਸਨਮਾਨ ਨੂੰ ਹਮੇਸ਼ਾ ਬਰਕਰਾਰ ਰੱਖਣ ਲਈ ਯਤਨਸ਼ੀਲ ਰਹਿਣ ਵਾਲਾ, ਸਾਰੇ ਇਨਸਾਨਾਂ ਦਾ ਅਤੇ ਸਾਰੇ ਧਰਮਾਂ ਦਾ ਹਮੇਸ਼ਾ ਮਾਨਸਤਿਕਾਰ ਕਰਨ ਵਾਲਾ ਸਾਰੀ ਕਾਇਨਾਤ ਦੀ ਸਲਾਮਤੀ ਮੰਗਨਾ ਵਾਲਾ ਇਹ ਸੀਨੀਅਰ ਸਿਟੀਜਨ ਦਾ ਬੁਰਾ ਹਾਲ ਬਾਂਕੇ ਦਿਹਾੜੇ।ਇਹ ਹੈ ਮੇਰੇ ਤੰਨ ਮੰਨ ਧੰਨ ਦਾ ਅਤੇ ਮੇਰੀ ਜਿੰਦਗੀ ਦੇ ਇਸ ਵਕਤ ਦੇ ਦੋਰ ਦਾ ਨਾ ਸਹਿਣਯੋਗ ਦੁੱਖ ਦਾਈ ਦਰਦ । ਮੇਰੇ ਹਮੇਸ਼ਾ ਲਈ ਬਹੁਤ ਹੀ ਸਤਿਕਾਰ ਯੋਗ ਮੇਰੇ ਸੁੱਘੜ ਸਿਆਣੇ ਪੰਜਾਬ ਵਾਸੀਓ ਮੇਰੇ ਭੈਣੋ ਭਰਾਵੋ ਅਤੇ ਮੇਰੇ ਪੰਜਾਬ ਦੇ ਨੋਜਵਾਨੋ ਰਾਮ ਰਾਮ ਜੀ ਸਤਿ ਸ਼੍ਰੀ ਆਕਾਲ ਜੀ ਮੈਂ ਪਿਛਲੇ ਕੁੱਝ ਸਮੇਂ ਤੋਂ ਅਪਣੇ ਇਲਾਕੇ ਦੇ ਗੁੰਡਾਅੰਸਰਾ ਵਲੋ ਬਲੈਕਮੇਲ ਹੁੰਦਾ ਆ ਰਿਹਾ ਹਾਂ, ਜਿਸ ਨਾਲ ਮੇਰੀ ਸੇਹਿਤ ਉਪਰ ਮੇਰੇ ਪਰਿਵਾਰ ਉਪਰ ਅਤੇ ਮੇਰੇ ਕੰਮ ਕਾਜ ਉਪਰ ਬਹੁਤ ਹੀ ਭੈੜਾ ਅਸਰ ਪਿਆ ਹੈ । ਮੈਂ ਬਰਨਾਲਾ ਦੇ ਪਹਿਲੇ ਪੁਲਿਸ ਕਪਤਾਨ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਸੀ ਅਤੇ ਮੈਂ ਕੁੱਝ ਗੁੰਡਾ ਅਨਸਰਾਂ ਦੇ ਨਾਮਾ ਵਾਰੇ ਵੀ ਉਹਨਾ ਨੂੰ ਦਸਿਆ ਸੀ । ਉਸ ਵਕਤ ਉਨ੍ਹਾਂ ਨੇ ਮੇਰੇ ਸਾਹਮਣੇ ਹੀ ਆਪਣੀਆਂ ਮੁੱਛਾਂ ਵਿੱਚ ਦੀ ਮੁਸਕਰਾਉਂਦੇ ਹੋਏ ਅਪਣੇ ਮਾਤਹਿਤ ਕਿਸੇ ਅਫ਼ਸਰ ਨੂੰ ਹੁਕਮ ਦੇਕੇ  ਇਹਨਾਂ ਲਾਲਚੀ ਭੈੜੇ ਚਾਲਚਲਨ ਵਾਲਿਆਂ ਦਾ ਪਤਾ ਕਰਨ ਲਈ ਕਿਹਾ ਸੀ । ਮੇਰੇ ਸਤਿਕਾਰਯੋਗ ਭੈਣੋ ਭਰਾਵੋ ਅਤੇ ਨੋਜਵਾਨੋ ਅਪਣੇ ਸ਼ਹਿਰ  ਬਰਨਾਲਾ ਵਿੱਚ ਸ਼ਰੇਆਮ ਧੜਲੇ ਨਾਲ ਜੁਆ ਸੱਟਾ ਖੇਡਨ ਦੀਆਂ ਦੁਕਾਨਾਂ ਚਲ ਰਹੀਆਂ ਹਨ ਅਤੇ ਕ੍ਰਿਕਟ ਮੈਚਾ ਵਿੱਚ ਰੁਪਏ ਪੈਸਾ ਲਾਕੇ ਜੁਆ ਸੱਟਾ ਖੇਡਿਆ ਜਾ ਰਿਹਾ ਹੈ, ਰੰਡੀਬਾਜੀ ਦੇ ਧੰਦੇ ਪੂਰੇ ਜ਼ੋਰਾ ਸੋਰਾ ਨਾਲ ਚੱਲ ਰਹੇ ਹਨ । ਇਹ ਗੁੰਡੇ ਭੈੜੇ ਅਨਸਰਾ ਵਲੋਂ ਨੋਜਵਾਨਾਂ ਨੂੰ ਇਸ ਪਾਸੇ ਲਾਕੇ ਖਰਾਬ ਕਿਤਾ ਜਾ ਰਿਹਾ ਹੈ ਲੁਟਿਆ ਪਟਿਆ ਜਾ ਰਿਹਾ ਹੈ, ਨੋਜਵਾਨ ਦੀ ਜ਼ਿੰਦਗੀ ਨੂੰ ਖਰਾਬ ਬਰਬਾਦ ਕਿਤਾ ਜਾ ਰਿਹਾ ਹੈ ਅਤੇ ਚੰਦ ਸਕਿਆ ਦੀ ਖਾਤਰ ਆਪ ਸਕੂਨ ਦੀ ਜ਼ਿੰਦਗੀ ਜਿਉਣ ਦਾ ਦਮ ਭਰ ਰਹੇ ਹਨ, ਹੁਣ ਇਸ ਤਰ੍ਹਾਂ ਨਹੀਂ ਹੋਵੇਗਾ, ਅਤੇ ਪੁਲਿਸ ਪ੍ਰਸ਼ਾਸਨ ਵਲੋਂ ਵੀ ਵਗੈਰ ਕਿਸੇ ਠੋਸ ਨਤੀਜੇ ਕੱਢਣ ਦੇ, ਇਹਨਾਂ ਭੈੜੇ ਗੁੰਡੇ ਅੰਸਰਾਂ ਦੇ ਦਬਾਵ ਵਿੱਚ ਆਕੇ ਨੋਜਵਾਨ ਉਪਰ ਦੜਾਦੜ ਪਰਚੇ ਦਰਜ ਕੀਤੇ ਜਾ ਰਹੇ ਹਨ, ਜਿਸ ਤਰ੍ਹਾਂ ਓਹੀ ਨੋਜਵਾਨ ਇਕਲਾ ਹੀ ਕਸੂਰਵਾਰ ਹੋਵੇ  ਬਾਕੀ ਇਹ ਦਾਮਨ ਦੇ ਗੰਦੇ ਲੋਕ ਗੁੰਡੇ ਅੰਸਰ ਸਾਰੇ ਦੁੱਧ ਤੇ ਧੋਤੇ ਹੋਏ ਹਨ, ਪੁਲਿਸ ਪ੍ਰਸ਼ਾਸਨ ਵਲੋਂ ਇਸ ਤਰ੍ਹਾਂ ਕਰਨ ਨਾਲ ਗੈਰਤਮੰਦ ਇੰਸਾਨ ਨੂੰ ਬਹੁਤ ਹੀ ਭਾਰੀ ਇਜ਼ਤ ਦਾ ਜਾਨਮਾਲ ਦਾ ਧੰਨ ਦੋਲਤ ਦਾ ਬਹੁਤ ਵੱਡਾ ਭਾਰੀ ਨੁਕਸਾਨ ਹੁੰਦਾ ਹੈ । ਪੁਲਿਸ ਪ੍ਰਸ਼ਾਸਨ ਤਾਂ  ਝੱਟ ਪੱਟ ਹੀ ਝੁੱਠੇ ਪਰਚੇ ਦਰਜ ਕਰਕੇ ਅਪਣਾ ਪਲਾਂ ਝਾੜ ਲੈਂਦਾ ਹੈ, ਇਸ ਤਰ੍ਹਾਂ ਬਲੈਕਮੇਲ ਕਰਨ ਵਾਲੇ ਗੁੰਡੇਅੰਸਰਾ ਦੇ ਹੋਂਸਲੇ ਬੁਲੰਦ ਹੁੰਂਦੇ ਹਨ, ਅਤੇ ਨਜੋਵਾਨ ਦੀ ਮੁੱਲਵਾਨ ਜ਼ਿੰਦਗੀ ਬਰਬਾਦ ਕਿੱਤੀ ਜਾਂਦੀ ਹੈ। ਹੁਣ ਹੋਰ ਚੁੱਪ ਰਹਿਣ ਨਾਲ ਹੋਰ ਨੁਕਸਾਨ ਹੁੰਦਾ ਨਹੀਂ ਦੇਖਿਆ ਜਾ ਸਕਦਾ, ਸਗੋਂ ਅਪਣੀ ਇਜ਼ੱਤ ਨੂੰ ਮਾਨਸਨਮਾਨ ਨੂੰ ਬਚਾਉਣ ਲਈ ਅਤੇ ਹੋਰ ਅਗੇ ਵਧਾਉਂਣ ਲਈ ਅਤੇ ਆਪਣੀ ਆਤਮਕ  ਰਖਿਆ ਲਈ ਹੁਣ ਡਾਂਗ ਨੂੰ ਚੁੱਕ ਲੈਣਾ ਹੀ ਹੁਣ ਬੇਹਤਰ ਹੋਵੇਗਾ, ਹੁਣ ਹੋਰ ਬਲੈਕ ਮੇਲ ਨਹੀਂ ਹੋਵਾਂਗਾ ਅਤੇ ਨਾ ਹੀ ਧਮਕੀਆਂ ਨੂੰ ਬਰਦਾਸ਼ਤ ਕਰਾਂਗਾ, ਹੁਣ ਬਹੁਤ ਜ਼ਲਾਲਤ ਬਰਦਾਸ਼ਤ ਕਰ ਲਿਤੀ ਹੈ।  ਮਾਨਸਿਕ ਤੌਰ ਤੇ ਪਰੈਸਾਨ ਰਹਿਣ ਨਾਲ ਡਿਪਰੈਸ਼ਨ ਵਿੱਚ ਆਪ ਗਿਆ ਹਾਂ, ਮੈਂ ਸਾਰਿਆਂ ਦੇ ਪੋਤੜੇ ਨੂੰ ਜਾਣਦਾ ਹਾਂ, ਅਤੇ ਸੁੱਘੜ ਸਿਆਣੇ ਲੋਕ ਮੇਰੇ ਪੋਤੜਿਆਂ ਤੋਂ ਭਲੀ-ਭਾਂਤ ਜਾਣੂ ਹਨ । ਮੈਂ ਡਾਂਕੇ ਦੀ ਚੋੱਟ ਨਾਲ ਕਹਿੰਦਾ ਹਾਂ ਮੈਂ ਅਪਣੀ ਇਸ ਵਿੱਚ ਜਿੰਦਗੀ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਕਿਤਾ, ਕੋਈ ਮੇਰਾ ਨੁਕਸਾਨ ਕਰ ਗਿਆ ਹੈ ਤਾਂ ਮੈਂ ਦੇਰ ਸਵੇਰ ਉਸ ਨੁਕਸਾਨ ਨੂੰ ਪੁਰਾ ਜ਼ਰੂਰ ਕਿਤਾ ਹੈ ਅਤੇ ਕਰ ਰਿਹਾ ਹਾਂ, ਮੈਂ ਚੰਦ ਸਿੱਕਿਆਂ ਦੇ ਲਈ ਕਿੱਸੇ ਮਿੱਤਰ ਨਾਲ ਬਿਗਾੜ ਨਹੀਂ ਪਾਇਆ ਹੈ ਅਤੇ ਨਾ ਹੀ ਉਸ ਉਪਰ ਝੁੱਠੇ ਪਰਚੇ ਦਰਜ ਕਰਵਾਉਣ ਦੀ ਧਮਕੀ ਦੇਕੇ ਉਸ ਨੂੰ ਬਲੈਕ ਮੇਲ ਕਿਤਾ ਹੈ, ਪਿਛਲੇ ਜਨਮ ਦਾ ਮੈਨੂੰ ਨਹੀਂ ਪਤਾ ਹੈ, ਇੰਸਾਨ ਦੀ ਕਰਮਗਤਿ ਪ੍ਰਾਲਬਧ ਨੂੰ ਮੈਂ ਇੱਕ ਧਾਰਮਿਕ ਇੰਸਾਨ ਹੋਣ ਦੇ ਨਾਤੇ ਦ੍ਰਿੜ੍ਹ ਵਿਸ਼ਵਾਸ ਨਾਲ ਜ਼ਰੂਰ ਮੰਨਦਾ ਹਾਂ । ਮੈਂ ਅਪਣੇ ਸੁਬਹਾਂ ਆਦਤ ਦੇ ਮੁਤਾਬਿਕ ਦੋਸਤਾਂ ਨੂੰ ਅਤੇ ਅਪਣੀ ਜ਼ਿੰਦਗੀ ਵਿੱਚ ਮੈਂ ਪਹਿਲੀ ਵਾਰ ਮਹਿਸੂਸ ਕਿਤਾ ਹੈ , ਮੇਰੇ ਆਪੇ ਬਣੇ ਦੁਸ਼ਮਣਾਂ ਨੂੰ ਫਿਰ ਵੀ ਇਹ ਕਹਿੰਦਾ ਹਾਂ,,,ਚੰਗਾ ਭਾਈ ਮੇਰੇ ਪੰਜਾਬ ਤੇ ਭਾਰਤ ਵਾਸੀਓ ਤੰਦਰੁਸਤ ਰਹੋ ਖੁਸ਼ ਰਹੋ ਚੜਦੀ ਕਲਾ ਵਿੱਚ ਰਹੋ ਜਿਉਂਦੇ ਵਸਦੇ ਰਹੋ।

ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ 9815318924

ਔਰਤਾਂ ਦਾ ਮਾਣ ਸਨਮਾਨ ਸਿਰਫ ਇੱਕ ਹੀ ਦਿਨ ਕਿਉਂ ✍️ ਸੰਜੀਵ ਸਿੰਘ ਸੈਣੀ, ਮੋਹਾਲੀ

ਪ੍ਰਾਚੀਨ ਸਮੇਂ ਤੋਂ ਹੀ ਸੰਤ ਗੁਰੂਆਂ,ਪੀਰ ਪੈਗੰਬਰਾਂ ਨੇ ਔਰਤ ਨੂੰ ਪੂਰਾ ਮਾਣ ਸਨਮਾਨ ਦਿੱਤਾ ਹੈ। ਔਰਤ ਹੀ ਜੱਗ ਜਣਨੀ ਹੈ। ਅੱਜ ਔਰਤਾਂ ਮਰਦਾਂ ਦੀ ਬਰਾਬਰੀ  ਕਰ ਰਹੀਆਂ ਹਨ।8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਕੀ ਇਹ ਸਨਮਾਨ ਸਿਰਫ ਇੱਕ ਦਿਨ ਲਈ ਹੀ ਹੈ ?ਇਹ ਬਹੁਤ ਸੋਚਣ ਵਾਲੀ ਗੱਲ ਹੈ।ਜਦੋਂ ਕੋਈ ਵੀ ਪ੍ਰੀਖਿਆਵਾਂ ਦਾ ਨਤੀਜਾ ਘੋਸ਼ਿਤ ਹੁੰਦਾ ਹੈ, ਤਾਂ ਟਾਪ ਪੁਜੀਸ਼ਨਾਂ ਤੇ ਕੁੜੀਆਂ ਹੀ ਬਾਜ਼ੀ ਮਾਰਦਿਆਂ ਹਨ। ਕਲਪਨਾ ਚਾਵਲਾ ਨੇ ਪੁਲਾੜ ਵਿੱਚ ਜਾ ਕੇ ਇਤਿਹਾਸ ਰਚਿਆ। ਧਰਤੀ ਤੋਂ ਲੈ ਕੇ ਚੰਨ ਤੱਕ ਔਰਤਾਂ ਨੇ ਬਾਜ਼ੀ ਮਾਰ ਲਈ ਹੈ। ਚਾਹੇ ਉਹ ਰਾਜਨੀਤੀ, ਪੁਲਾੜ, ਹਵਾਈ ਸੈਨਾ, ਪ੍ਰਸ਼ਾਸਨਿਕ ਸੇਵਾਵਾਂ ਜਾਂ ਹੋਰ ਕੋਈ ਖੇਤਰ। ਅੱਜ ਕਿਸਾਨੀ ਸੰਘਰਸ਼ ਸਿਖਰਾਂ ਤੇ ਹੈ। ਔਰਤਾਂ ਦੀ ਸ਼ਮੂਲੀਅਤ ਵੱਡੇ ਪੱਧਰ ਤੇ ਹੋ ਰਹੀ ਹੈ । ਟਰੈਕਟਰ ਮਾਰਚ ਵਿੱਚ ਔਰਤਾਂ ਨੇ ਖ਼ੁਦ ਟਰੈਕਟਰ ਚਲਾ ਕੇ ਮਿਸਾਲ ਪੇਸ਼ ਕੀਤੀ। ਆਏ ਦਿਨ ਅਖ਼ਬਾਰਾਂ ਵਿਚ ਜਬਰ-ਜਨਾਹ ਦੀਆਂ ਘਟਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਮੁੰਡਿਆਂ ਦੀ ਲਾਲਸਾ ਕਰਕੇ ਕਈ ਪਰਿਵਾਰ ਕੁੜੀਆਂ ਨੂੰ ਪੇਟ ਵਿਚ ਹੀ ਮਾਰ ਦਿੰਦੇ ਹਨ। ਪਰਿਵਾਰਾਂ ਦੇ ਦਿਮਾਗ ਵਿਚ ਇਹ ਹੁੰਦਾ ਹੈ ਕਿ ਕੁੜੀਆਂ ਬੇਗਾਨਾਂ ਧੰਨ ਹੁੰਦੀਆਂ ਹਨ।ਕਿਸੇ ਨੇ ਸਹੀ ਕਿਹਾ ਹੈ,"ਪੁੱਤ ਵੰਡਾਉਣ ਜ਼ਮੀਨਾਂ , ਧੀਆਂ ਦੁਖ ਵੰਡਾਉਂਦੀਆਂ ਹਨ"।

          ਅੱਜ  ਕੁੜੀਆਂ ਨੂੰ ਜਨਮ ਹੀ ਨਹੀਂ ਲੈਣ ਦਿੱਤਾ ਜਾਂਦਾ ।ਤੇਲੰਗਾਨਾ ਵਿੱਚ ਜਾਨਵਰਾਂ ਦੀ ਡਾਕਟਰ ਨਾਲ ਬਲਾਤਕਾਰ ਕੀਤਾ ਗਿਆ। ਉਸ ਦੀ ਲਾਸ਼ ਨੁੰ ਜਲਾ ਦਿੱਤਾ ਗਿਆ। ਇਸ ਕਾਂਡ ਨਾਲ ਸਬੰਧਤ ਦੋਸ਼ੀ ਐਨਕਾਉਂਟਰ ਵਿੱਚ ਮਾਰੇ ਗਏ । ਉਥੋਂ ਦੇ ਪੁਲਿਸ ਕਮਿਸ਼ਨਰ ਦਾ ਸ਼ਲਾਘਾਯੋਗ ਕਦਮ ਸੀ।ਕੀ ਇਹ ਮਹਿਲਾਵਾਂ ਦਾ ਸਨਮਾਨ ਹੈ?ਚਾਹੇ ਅਸੀਂ ਇੱਕੀਵੀਂ ਸਦੀ ਵਿੱਚੋ ਗੁਜਰ ਰਹੇ ਹਨ।ਫਿਰ ਅੱਜ ਮਹਿਲਾਵਾਂ ਸੁਰੱਖਿਅਤ  ਕਿਉਂ ਨਹੀਂ ਹਨ?ਨਿਰਭਿਆ ਕੇਸ ਨੂੰ ਸਾਰੇ ਹੀ ਚੰਗੀ ਤਰਾਂ ਜਾਣਦੇ ਹਨ। ਸੱਤ ਸਾਲ ,ਤਿੰਨ ਮਹੀਨੇ, 8 ਦਿਨ ਬਾਅਦ ਆਖਿਰ ਨਿਰਭਿਆ ਦੇ ਮਾਤਾ-ਪਿਤਾ ਨੂੰ ਇਨਸਾਫ ਮਿਲਿਆ ਸੀ । ਤੜਕੇ ਸਾਰ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ।ਤਿਹਾੜ ਜੇਲ੍ਹ ਦੇ ਬਾਹਰ ਜਸ਼ਨ ਦਾ ਮਾਹੌਲ ਸੀ। ਲੋਕਾਂ ਨੇ ਇਕ ਦੂਜੇ ਨੂੰ ਮਠਿਆਈ ਵੰਡ ਕੇ ਖੁਸ਼ੀ ਮਨਾਈ ।ਦੋਸ਼ੀਆਂ ਰਾਹੀਂ ਬਾਰ-ਬਾਰ ਰਹਿਮ ਦੀ ਅਪੀਲ  ਵੀ ਪਾਈ ਗਈ।ਜ਼ਰਾ ਵਿਚਾਰਨ ਵਾਲੀ ਗੱਲ ਹੈ ਆਖਿਰ ਸੱਤ ਸਾਲ ਕਿਉਂ ਲੱਗ ਗਏ ?ਜਦੋਂ ਇੱਕ ਵਾਰ ਸੁਪਰੀਮ ਕੋਰਟ ਦਾ ਫੈਸਲਾ ਆ ਚੁੱਕਿਆ ਸੀ ਕਿ ਫਾਂਸੀ ਹੋ ਜਾਏਗੀ ।ਕਿਉਂ ਵਾਰ ਵਾਰ ਰਹਿਮ ਦੀ ਅਪੀਲ ਪਾ ਕੇ ਸੁਪਰੀਮ ਕੋਰਟ ਦਾ ਵੀ  ਸਮਾਂ ਬਰਬਾਦ ਕੀਤਾ ਗਿਆ।ਬਲਾਤਕਾਰ, ਛੇੜਛਾੜ, ਜਬਰਜਨਾਹ, ਤੇਜ਼ਾਬੀ ਹਮਲਾ ਵਰਗੇ ਘੋਰ ਅਪਰਾਧ ਜਿਹੇ ਕੇਸ  ਵਕੀਲਾਂ ਨੂੰ ਨਹੀ ਫੜਨੇ ਚਾਹੀਦੇ। ਜੋ ਵੀ ਕੋਈ ਵਕੀਲ ਅਜਿਹਾ ਕੇਸ ਫੜਦਾ ਹੈ ਤਾਂ ਬਾਰ ਕੌਂਸਲ ਉਸ ਦੀ ਰਜਿਸਟ੍ਰੇਸ਼ਨ ਤੁਰੰਤ ਕੈਂਸਲ ਕਰੇ।ਜਦੋਂ ਵੀ ਅਜਿਹਾ ਕੋਈ ਕੇਸ ਸਾਹਮਣੇ ਆਉਂਦਾ ਹੈ, ਤਾਂ ਪੁਲੀਸ ਪ੍ਰਸ਼ਾਸਨ ਨੂੰ ਵੀ ਔਰਤ ਦੀ ਸੁਣਨੀ ਚਾਹੀਦੀ ਹੈ। ਹਾਲਾਂਕਿ ਨਿਰਭਿਆ ਗੈਂਗਰੇਪ ਮਾਮਲੇ ਤੋਂ ਬਾਅਦ ਕਾਨੂੰਨਾਂ ਵਿਚ ਤਬਦੀਲੀ ਆਈ ਹੈ। ਨਵੇਂ ਕਾਨੂੰਨ ਬਣੇ ਹਨ।ਜੇਕਰ ਜ਼ੁਡੀਸ਼ੀਅਲ ਸਿਸਟਮ ਵਿਚ ਤਬਦੀਲੀਆਂ ਕਰ ਦਿੱਤੀਆਂ ਜਾਂਦੀਆਂ ਹਨ, ਤਾਂ ਦੋਸ਼ੀਆਂ ਨੂੰ ਜ਼ਿਆਦਾ ਸਮਾਂ ਬਖਸ਼ਿਆ ਨਹੀਂ ਜਾ ਸਕੇਗਾ ।

ਇਤਿਹਾਸ ਗਵਾਹ ਹੈ ਕਿ ਫੂਲਨ ਦੇਵੀ ਨੇ 22 ਬਲਾਤਕਾਰੀਆਂ ਨੂੰ ਕਤਾਰ ਵਿਚ ਖੜੇ ਕਰਕੇ ਆਪ ਹੀ ਗੋਲੀ ਮਾਰੀ ਸੀ।ਹਾਲ ਹੀ ਵਿਚ ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਦਲਿਤ ਕੁੜੀ ਨਾਲ ਜੋ ਘਟਨਾ ਵਾਪਰੀ, ਉਹ ਦੇਸ਼ ਦੀ ਕਾਨੂੰਨ ਵਿਵਸਥਾ ਤੇ ਸਵਾਲੀਆ ਚਿੰਨ੍ਹ ਲਾਉਂਦੀ ਹੈ। ਚਾਰ ਵਿਅਕਤੀਆਂ ਨੇ ਸਮੂਹਿਕ ਜਬਰ-ਜਨਾਹ ਕੀਤਾ।ਇਹ ਵਹਿਸ਼ੀ ਕਾਰਾ ਕਰਨ ਤੋਂ ਬਾਅਦ ਉਸ ਦੇ ਗੁਪਤ ਅੰਗਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਪੀੜਤਾਂ ਦੀ ਦਿੱਲੀ ਦੇ ਹਸਪਤਾਲ ਵਿੱਚ ਮੌਤ ਹੋ ਗਈ।ਪੁਲੀਸ ਪ੍ਰਸ਼ਾਸਨ ਨੇ ਚੁੱਪ ਚੁਪੀਤੇ ਰਾਤ ਨੂੰ ਹੀ ਕੁੜੀ ਦਾ ਸੰਸਕਾਰ ਕਰ ਦਿੱਤਾ ।ਪੁਲਿਸ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਸੀ।  ਪਰਿਵਾਰ ਦੇ ਫੋਨ ਤੱਕ ਖੋਹ ਲਏ ਸਨ। ਕਾਬਿਲੇਗੌਰ ਹੈ ਕਿ ਸਾਰੇ ਮੁਲਕ ਖ਼ਾਸ ਤੌਰ ਤੇ ਯੂਪੀ ਵਿੱਚ ਤਾਂ ਔਰਤਾਂ ਤੇ ਨਿਰੰਤਰ ਅੱਤਿਆਚਾਰ ਹੋ ਰਹੇ ਹਨ। ਮਹਿਲਾਵਾਂ ਬਲਾਤਕਾਰ ਤੇ ਹੋਰ ਹਿੰਸਾ ਦੀਆਂ ਸ਼ਿਕਾਰ ਹੋ ਰਹੀਆਂ ਹਨ । ਹਾਲਾਂਕਿ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ ਆਰਥਿਕ ਮਦਦ ਦਾ ਵੀ ਐਲਾਨ ਕੀਤਾ ਗਿਆ ਹੈ।ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਉੱਤਰ ਪ੍ਰਦੇਸ਼ ਦੇ ਬਾਰਡਰ ਤੇ ਹੀ ਰੋਕ ਦਿੱਤਾ ਗਿਆ ਸੀ।ਵੈਸੇ ਤਾਂ ਸਰਕਾਰ ਬੇਟੀ ਬਚਾਓ ,ਬੇਟੀ ਪੜ੍ਹਾਓ ਦਾ ਰਾਗ ਅਲਾਪਦੀ ਰਹਿੰਦੀ ਹੈ ,ਉਸ ਨੂੰ ਦੇਸ਼  'ਚ ਮਹਿਲਾ ਸੁਰੱਖਿਆ ਦੇ ਮੁਹਾਜ ਤੇ ਵੀ ਬੇਹੱਦ ਚੌਕਸੀ ਵਰਤਣੀ ਚਾਹੀਦੀ ਹੈ। ਦਰਿੰਦਿਆਂ ਨੂੰ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ, ਤਾਂ ਕਿ ਉਹ ਔਰਤਾ ਤੇ ਜ਼ੁਲਮ ਕਰਣ ਤੋਂ ਪਹਿਲਾਂ ਸੌ ਵਾਰ ਸੋਚਣ। ਅੱਜ ਨੌਜਵਾਨ ਪੀੜੀ ਨੂੰ ਔਰਤਾਂ ਪ੍ਰਤੀ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ।ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਚਾਹੇ ਅਸੀਂ ਕਿਸੇ ਵੀ ਅਦਾਰੇ ਵਿਚ ਅਫ਼ਸਰ ਹੋਈਏ, ਕਿਤੇ ਵੀ  ਅਸੀਂ ਕੰਮ ਕਰੀਂਏ, ਮਹਿਲਾਵਾਂ ਨੂੰ ਹਰ ਦਿਨ ਸਨਮਾਨ ਦਈਏ।

ਸੰਜੀਵ ਸਿੰਘ ਸੈਣੀ, ਮੋਹਾਲੀ ।

ਸੰਵਿਧਾਨ ਅਤੇ ਔਰਤ ✍️ ਸਲੇਮਪੁਰੀ ਦੀ ਚੂੰਢੀ 

ਔਰਤ ਦਿਵਸ ਨੂੰ ਸਮਰਪਿਤ!

ਸੰਵਿਧਾਨ ਅਤੇ ਔਰਤ

ਭਾਰਤੀ ਸੰਵਿਧਾਨ ਔਰਤ ਨੂੰ ਮਰਦ ਦੇ ਬਰਾਬਰ ਲਿਆਕੇ ਖੜ੍ਹਾ ਕਰਦਾ ਹੈ। ਅੱਜ ਸੰਵਿਧਾਨ ਸਦਕਾ ਦੇਸ਼ ਦੀਆਂ ਔਰਤਾਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਰਗੇ ਸੱਭ ਤੋਂ ਉਪਰਲੇ ਮਹੱਤਵਪੂਰਨ ਅਹੁਦਿਆਂ ਤੱਕ ਪਹੁੰਚ ਗਈਆਂ ਹਨ। ਅੱਜ ਦੇਸ਼ ਦਾ  ਸਿਆਸੀ, ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਵਪਾਰਕ ਖੇਤਰ ਸਮੇਤ ਕੋਈ ਵੀ ਸਰਕਾਰੀ, ਅਰਧ-ਸਰਕਾਰੀ ਅਤੇ ਗੈਰ ਸਰਕਾਰੀ ਅਦਾਰਾ ਨਹੀਂ ਹੈ, ਜਿਸ ਵਿਚ ਔਰਤਾਂ ਦੀ ਹਿੱਸੇਦਾਰੀ ਨਾ ਹੋਵੇ। ਸੰਵਿਧਾਨ ਸਦਕਾ ਔਰਤਾਂ ਘਰ ਦੀ ਚਾਰਦੀਵਾਰੀ 'ਚੋਂ ਬਾਹਰ ਨਿਕਲ ਕੇ ਦੇਸ਼ ਨੂੰ ਚਲਾਉਣ ਲਈ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਜਿੰਮੇਵਾਰੀ ਨਿਭਾ ਕੇ ਆਪਣੀ ਕਾਬਲੀਅਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ। ਦੇਸ਼ ਦੀਆਂ ਔਰਤਾਂ ਨੂੰ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਦਾ ਹਮੇਸ਼ਾ ਰਿਣੀ ਹੋਣਾ ਚਾਹੀਦਾ, ਜਿਨ੍ਹਾਂ ਨੇ ਭਾਰਤੀ ਸੰਵਿਧਾਨ ਦੀ ਸਿਰਜਣਾ ਕਰਦਿਆਂ ਔਰਤਾਂ ਨੂੰ ਘਰ ਦੀ ਚਾਰਦੀਵਾਰੀ ਤੋਂ ਬਾਹਰ ਕੱਢਣ ਅਤੇ ਉਨ੍ਹਾਂ ਦੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਦਿਆਂ ਮਰਦਾਂ ਦੇ ਬਰਾਬਰ ਹੱਕ ਲੈ ਕੇ ਦਿੱਤੇ, ਲੇਕਿਨ ਐਨ ਇਸ ਦੇ ਉਲਟ  'ਧਰਮ' ਤਾਂ ਸਦੀਆਂ ਤੋਂ ਔਰਤਾਂ ਸਮੇਤ ਦਲਿਤਾਂ ਨੂੰ ਗੁਲਾਮ ਬਣਾ ਕੇ ਰੱਖਣ ਲਈ ਆਖ ਰਿਹਾ ਹੈ। ਧਰਮ ਤਾਂ ਔਰਤਾਂ ਅਤੇ ਦਲਿਤਾਂ ਨੂੰ 'ਧਾਰਮਿਕ ਸਥਾਨਾਂ' ਵਿਚ ਜਾਣ ਤੋਂ ਰੋਕਦਾ ਹੈ।ਇਹ ਭਾਰਤੀ ਸੰਵਿਧਾਨ ਹੀ ਹੈ ਜਿਹੜਾ ਔਰਤ ਨੂੰ 'ਸਤਿਕਾਰਤ ਸਥਾਨ' ਪ੍ਰਦਾਨ ਕਰਦਾ ਹੈ।

-ਸੁਖਦੇਵ ਸਲੇਮਪੁਰੀ

09780620233

7 ਮਾਰਚ, 2021

*ਕ੍ਰਾਂਤੀਕਾਰੀ ਗੁਰੂ ਰਵਿਦਾਸ*✍️ ਸਲੇਮਪੁਰੀ ਦੀ ਚੂੰਢੀ-

ਗੁਰੂ ਰਵਿਦਾਸ ਨੂੰ ਸਮਰਪਿਤ

- ਗੂਰੂ ਰਵਿਦਾਸ ਜੀ ਜਿਨ੍ਹਾਂ ਦਾ ਜਨਮ ਕਾਸ਼ੀ (ਉੱਤਰ ਪ੍ਰਦੇਸ਼) ਵਿਚ ਹੋਇਆ ਸੀ, ਸੰਸਾਰ ਦੇ ਇਕ ਮਹਾਨ ਸੰਤ, ਦਾਰਸ਼ਨਿਕ, ਸਮਾਜ ਸੁਧਾਰਕ, ਮਹਾਨ ਲੇਖਕ, ਕ੍ਰਾਂਤੀਕਾਰੀ ਅਤੇ ਬੁੱਧੀਜੀਵੀ ਇਨਸਾਨ ਸਨ। ਗੁਰੂ ਰਵਿਦਾਸ ਜੀ ਨੇ ਆਪਣਾ ਸਾਰਾ ਜੀਵਨ ਸਮਾਜ ਸੁਧਾਰ ਦੇ ਲੇਖੇ ਲਾਇਆ। ਜਿਸ ਵੇਲੇ ਉਨ੍ਹਾਂ ਨੇ ਅਵਤਾਰ ਧਾਰਿਆ, ਉਸ ਵੇਲੇ ਸਮਾਜ ਵਿਚ ਮਨੂੰ ਸ੍ਰਿਮਤੀ ਵਿਧਾਨ ਪੂਰੀ ਤਰ੍ਹਾਂ ਲਾਗੂ (ਉਂਝ ਤਾਂ ਹੁਣ ਵੀ ਦੇਸ਼ ਵਿਚ ਭਾਰਤੀ ਸੰਵਿਧਾਨ ਦੀ ਥਾਂ ਮਨੂੰ ਸ੍ਰਿਮਤੀ ਹੀ ਲਾਗੂ ਹੀ ਹੈ) ਹੋਣ ਕਰਕੇ ਜਾਤ-ਪਾਤ ਅਤੇ ਊਚ-ਨੀਚ ਦੀਆਂ ਉੱਚੀਆਂ ਉੱਚੀਆਂ ਅਤੇ ਮਜਬੂਤ ਕੰਧਾਂ ਉਸਰੀਆਂ ਹੋਈਆਂ ਸਨ।  ਮਨੂੰਵਾਦੀ ਵਿਚਾਰਧਾਰਾ ਵਾਲੇ ਲੋਕਾਂ ਵਲੋਂ ਅਖੌਤੀ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਪਸ਼ੂ ਨਾਲੋਂ ਵੀ ਭੈੜਾ ਵਰਤਾਓ ਕੀਤਾ ਜਾਂਦਾ ਸੀ ਅਤੇ ਇਸ ਦੇ ਨਾਲ ਨਾਲ ਅਮੀਰ ਅਤੇ ਗਰੀਬ ਵਿੱਚ ਬਹੁਤ ਵੱਡਾ ਪਾੜਾ ਸੀ। ਸਮਾਜ ਵਿਚ ਪਏ ਪਾੜੇ ਨੂੰ ਸਮਝਦਿਆਂ ਉਨ੍ਹਾਂ ਨੇ ਉਸ ਵੇਲੇ ਦੇ ਹਾਕਮਾਂ, ਅਮੀਰਜ਼ਾਦਿਆਂ ਅਤੇ ਮਨੂੰਵਾਦੀ ਲੋਕਾਂ ਨਾਲ ਡੱਟ ਕੇ ਮੁਕਾਬਲਾ ਕਰਦਿਆਂ ਅਜਿਹੇ ਸਮਾਜ ਦੇ ਕਲਪਨਾ ਕੀਤੀ ਜਿਥੇ ਸਾਰੇ ਲੋਕ ਇੱਕ ਸਮਾਨ ਹੋਣ, ਜਾਤ-ਪਾਤ, ਊਚ-ਨੀਚ ਅਤੇ ਅਮੀਰੀ-ਗਰੀਬੀ ਦਾ ਪਾੜਾ ਖਤਮ ਹੋਵੇ। ਗੁਰੂ ਰਵਿਦਾਸ ਲਿਖਦੇ ਹਨ ਕਿ -

'ਐਸਾ ਚਾਹੂੰ ਰਾਜ ਮੈਂ,

ਜਹਾਂ ਮਿਲੇ ਸਭਨ ਕੋ ਅੰਨ!

ਛੋਟ ਬੜੇ ਸਭ ਸਮ ਰਹੇ,

ਰਵੀਦਾਸ ਰਹੇ ਪ੍ਰਸੰਨ!

ਇਸ ਤਰ੍ਹਾਂ ਗੂਰੂ ਰਵਿਦਾਸ ਜੀ ਇੱਕ ਅਜਿਹਾ ਸਮਾਜ ਸਿਰਜਣਾ ਲੋਚਦੇ ਸਨ, ਜਿਥੇ ਸਾਰਿਆਂ ਨੂੰ ਰੋਟੀ ਮਿਲੇ ਤੇ ਕੋਈ ਵੀ ਭੁੱਖਾ ਨਾ ਰਹੇ।  ਮਹਾਨ ਦਾਰਸ਼ਨਿਕ ਅਤੇ ਇਨਕਲਾਬੀ ਹੋਣ ਕਰਕੇ  ਸਮੇਂ ਦੇ ਹਾਕਮਾਂ, ਸਰਮਾਏਦਾਰਾਂ ਅਤੇ ਮਨੂੰਵਾਦੀ ਵਿਚਾਰਧਾਰਾ ਵਾਲੇ ਲੋਕਾਂ ਵਲੋਂ ਉਨ੍ਹਾਂ ਨੂੰ ਅਕਸਰ ਤਸੀਹਿਆਂ ਅਤੇ ਤਸ਼ੱਦਦਾਂ ਦਾ ਸ਼ਿਕਾਰ ਹੋਣਾ ਪੈਂਦਾ ਸੀ। ਸਮੇਂ ਦੇ ਹਾਕਮਾਂ ਨੇ ਉਨ੍ਹਾਂ ਦੀ ਅਵਾਜ ਨੂੰ ਦਬਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥ ਕੰਡੇ ਵਰਤੇ ਅਤੇ ਕਈ ਵਾਰ ਜੇਲ੍ਹ ਵਿੱਚ ਬੰਦ ਵੀ ਕੀਤਾ , ਪਰ ਉਹ  ਮਨੁੱਖਤਾ ਦੇ ਭਲੇ ਵਾਲੀ ਆਪਣੀ ਵਿਚਾਰਧਾਰਾ ਉਪਰ ਅਡੋਲ ਖੜ੍ਹੇ ਰਹੇ ਅਤੇ ਸਮਾਜ ਸੇਵੀ ਫੈਲੀਆਂ ਕੁਰੀਤੀਆਂ ਵਿਰੁੱਧ ਅਵਾਜ ਬੁਲੰਦ ਕਰਦੇ ਰਹੇ। ਉਹ  ਸਮੁੱਚੇ ਸਮਾਜ ਨੂੰ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਕ ਤੌਰ 'ਤੇ ਸਿਹਤਮੰਦ ਬਣਾਉਣ ਲਈ ਆਪਣੀ ਜਿੰਦਗੀ ਵਿੱਚ ਹਮੇਸ਼ਾਂ ਸੰਘਰਸਸ਼ੀਲ ਰਹੇ ਅਤੇ ਉਨ੍ਹਾਂ ਨੇ  ਆਪਣਾ ਸਾਰਾ ਜੀਵਨ ਸਮਾਜ ਦੇ ਲੇਖੇ ਲਾ ਦਿੱਤਾ। ਉਨ੍ਹਾਂ ਦੁਆਰਾ ਸਿਰਜੀ ਇਨਕਲਾਬੀ ਬਾਣੀ ਅਤੇ ਦਰਸਾਏ ਮਾਰਗ ਦੀ  ਜਿੰਨ੍ਹੀ ਮਹੱਤਤਾ  ਉਸ ਸਮੇਂ ਸੀ, ਉਸ ਨਾਲੋਂ ਕਿਤੇ ਜਿਆਦਾ ਅਜੋਕੇ ਸਮੇਂ ਵਿੱਚ ਵੀ ਹੈ, ਕਿਉਂਕਿ ਇਸ ਵੇਲੇ ਵੀ ਅਮੀਰ ਅਤੇ ਗਰੀਬ ਲੋਕਾਂ ਦੇ ਵਿਚਕਾਰ  'ਧਨ ਦੀ ਕਾਣੀ ਵੰਡ' ਨੂੰ ਲੈ ਕੇ ਦਿਨ- ਬ- ਦਿਨ ਪਾੜਾ ਵੱਧਦਾ ਹੀ ਜਾ ਰਿਹਾ ਹੈ। ਆਉ ਸਾਰੇ ਰਲਕੇ ਗੁਰੂ ਰਵਿਦਾਸ ਦੁਆਰਾ ਦਰਸਾਏ ਮਾਰਗ ਨੂੰ ਆਪਣੀ ਜਿੰਦਗੀ ਵਿੱਚ ਅਪਣਾਉਂਦੇ ਹੋਏ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਕਰੀਏ। 

-ਸੁਖਦੇਵ ਸਲੇਮਪੁਰੀ

27 ਫਰਵਰੀ, 2021.

ਇੱਕ ਸੀ ਖੁਸ਼ੀ (ਕੁੜੀ )

ਇੱਕ ਵਾਰ ਇੱਕ ਗ਼ਰੀਬ ਘਰ ਦੀ ਕੁੜੀ ਸੀ ।ਉਸ ਦਾ ਨਾਮ ਖ਼ੁਸ਼ੀ ਸੀ  ।ਘਰ  ਵਿੱਚ ਗ਼ਰੀਬੀ ਹੋਣ ਕਰ ਕੇ ਉਸ ਦੇ ਮਾਂ ਬਾਪ ਉਸ ਨੂੰ ਪੜ੍ਹਾ ਨਹੀਂ ਸਕਦੇ ਸਨ  ।ਉਸ ਦੇ ਮਾਂ ਬਾਪ ਮਿਹਨਤ ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਕਰਦੇ ਸਨ  ।ਖੁਸ਼ੀ ਵੀ ਉਨ੍ਹਾਂ ਦੇ ਨਾਲ ਕੰਮ ਵਿੱਚ ਹੱਥ ਵਟਾਉਂਦੀ ਸੀ  ।ਖ਼ੁਸ਼ੀ ਦੀ ਇੱਕ ਸਹੇਲੀ ਸੀ  ।ਜਿਸ ਦਾ ਨਾਮ ਮੀਨੂੰ ਸੀ  ।ਖ਼ੁਸ਼ੀ ਦੀ ਸਹੇਲੀ ਦਾ ਦਾਖਲਾ ਸਕੂਲ ਵਿਚ ਹੋ ਗਿਆ  ।ਉਹ ਸਕੂਲ ਪੜ੍ਹਨ ਜਾਣ ਲੱਗ ਪਈ  ।ਜਦੋਂ ਉਸ ਦੀ ਸਹੇਲੀ ਸਕੂਲ ਜਾਣ ਲੱਗ ਪਈ ਤਾਂ ਖ਼ੁਸ਼ੀ ਬਹੁਤ ਹੀ ਉਦਾਸ ਹੋ ਗਈ  ਕਿਉਂਕਿ ਖ਼ੁਸ਼ੀ ਵੀ ਸਕੂਲ ਪੜ੍ਹਨ ਜਾਣਾ ਚਾਹੁੰਦੀ ਸੀ  ।ਪਰ ਖ਼ੁਸ਼ੀ ਖ਼ੁਸ਼ੀ ਦੇ ਮਾਂ ਬਾਪ ਕੋਲ ਦਾਖਲਾ ਭਰਨ ਲਈ ਪੈਸੇ ਨਹੀਂ ਸਨ  ।ਇਸ ਲਈ ਖ਼ੁਸ਼ੀ ਸਕੂਲ ਨਹੀਂ ਜਾ ਸਕਦੀ ਸੀ  ।ਉਹ ਦੁਖੀ ਹੋ ਕੇ ਇੱਕ ਦਿਨ ਜੰਗਲ ਵਿੱਚ ਚਲੀ ਗਈ  ।ਕਿਉਂਕਿ  ਕਿਉਂਕਿ ਉਸ ਨੂੰ ਜੰਗਲ ਵਿੱਚ ਜਾ ਕੇ ਸ਼ਾਂਤੀ ਮਿਲਦੀ ਸੀ  ।ਜੰਗਲ ਵਿੱਚ ਜਾ ਕੇ ਉਹ ਬਹੁਤ ਹੀ ਪੁਰਾਣੇ ਬੋਹੜ ਦੇ ਦਰੱਖ਼ਤ ਥੱਲੇ ਬੈਠ ਗਈ  ।ਖ਼ੁਸ਼ੀ ਆਪਣੇ ਆਪ ਨਾਲ ਗੱਲਾਂ ਕਰਨ ਲੱਗੀ  ।ਏਨੇ ਨੂੰ ਬੋਹੜ ਨੂੰ ਜਾਗ ਆ ਗਈ  ।ਬੋਹੜ ਖ਼ੁਸ਼ੀ ਨੂੰ ਪੁੱਛਣ ਲੱਗਿਆ ਮੇਰੀ ਬੱਚੀ ਕਿਉਂ ਉਦਾਸ ਬੈਠੀ ਹੈ  ।ਖ਼ੁਸ਼ੀ ਹੈਰਾਨ ਹੋ ਕੇ ਏਧਰ ਓਧਰ ਦੇਖਣ ਲੱਗੀ ਇਹ ਕੌਣ ਬੋਲਿਆ ਹੈ  ।ਖ਼ੁਸ਼ੀ ਕਹਿਣ ਲੱਗੀ ਮੈਨੂੰ ਦੱਸੋ ਕੌਣ ਬੋਲ ਰਿਹਾ ਹੈ  ।ਬੋਹੜ ਕਹਿੰਦਾ ਜਿਸਦੇ ਤੋਂ ਛਾਵੇਂ ਬੈਠੀ ਹੈ ਮੈਂ ਬੋਹੜ ਬੋਲ ਰਿਹਾ ਹਾਂ  ।ਫਿਰ ਖ਼ੁਸ਼ੀ ਕਹਿਣ ਲੱਗੀ ਮੈਂ ਜਦੋਂ ਵੀ ਉਦਾਸ ਹੋ ਜਾਂਦੀ ਹਾਂ ਇੱਥੇ ਆ ਕੇ ਬੈਠ ਜਾਂਦੀ ਹਾਂ  ।ਅੱਜ ਮੈਂ ਇਸ ਕਰਕੇ ਉਦਾਸ ਹਾਂ ਕਿ ਮੇਰੀ ਸਹੇਲੀ ਸਕੂਲ ਪੜ੍ਹਨ ਲੱਗ ਗਈ ਹੈ ਮੈਂ ਵੀ ਉਹਦੇ ਨਾਲ ਸਕੂਲ ਜਾਣਾ ਚਾਹੁੰਦੀ ਹਾਂ  ।ਪਰ ਮੇਰੇ ਕੋਲ ਸਕੂਲ ਵਿੱਚ ਦਾਖਲਾ ਭਰਨ ਲਈ ਪੈਸੇ ਨਹੀਂ ਹਨ  ।ਫਿਰ ਬੋਹੜ ਖ਼ੁਸ਼ੀ ਨੂੰ ਕਹਿਣ ਲੱਗਿਆ ਮੇਰੀ ਬੱਚੀ ਤੂੰ ਉਦਾਸ ਨਾ ਹੋ  ।ਤੇਰੀ ਪੜ੍ਹਾਈ ਦਾ ਵੀ ਕੋਈ ਨਾ ਕੋਈ ਰਸਤਾ ਨਿਕਲ ਆਵੇਗਾ  ।ਪਿਆਰੀ ਬੱਚੀ ਤੂੰ ਆਪਣੇ ਮਾਂ ਬਾਪ ਨਾਲ ਕੰਮ ਕਰਵਾਇਆ ਕਰ ਫਿਰ ਤੁਹਾਨੂੰ ਪੈਸੇ ਜ਼ਿਆਦਾ ਮਿਲਣਗੇ ਤੇ ਤੂੰ ਸਕੂਲ ਜਾ ਸਕੇਗੀ  ।ਇਹ ਗੱਲ ਸੁਣ ਕੇ ਖੁਸ਼ੀ ਬਹੁਤ ਹੀ ਖ਼ੁਸ਼ ਹੋਈ  ।ਉਹ ਘਰ ਆ ਕੇ ਆਪਣੇ ਮਾਂ ਬਾਪ ਦੀ ਕੰਮਾਂ ਵਿੱਚ ਮਦਦ ਕਰਨ ਲੱਗੀ  ।ਫੇਰ ਉਸ ਦੇ ਮਾਂ ਬਾਪ ਨੂੰ ਪੈਸੇ ਵੱਧ ਮਿਲਣ ਲੱਗੇ ਤਾਂ ਉਹ ਸਕੂਲ ਜਾਣ ਲੱਗ ਗਈ  ।

ਜਸਜੀਤ ਕੌਰ

ਕਲਾਸ ਚੌਥੀ 

8569001590

ਮਿੰਨੀ ਕਹਾਣੀ_ ਅਹਿਸਾਨ-ਹਰਨਰਾਇਣ ਸਿੰਘ ਮੱਲੇਆਣਾ

ਇਕ ਵਾਰ ਇਕ ਬਾਜ਼ ਉੱਡਦਾ ਜਾ ਰਿਹਾ ਸੀ 

ਉਸਨੇ ਕੀ ਦੇਖਿਆ ਇਕ ਹਿਰਨੀ ਘਾਹ ਪਈ ਚੁਗਦੀ ਸੀ ਤੇ ਉਹਦੇ ਨੇੜੇ ਇਕ ਬੱਬਰ ਸ਼ੇਰ ਬੈਠਾ

ਬਾਜ਼ ਹੈਰਾਨ ਹੋ ਗਿਆ ਨੇੜੇ ਜਾ ਕੇ ਪੁੱਛਣ ਲੱਗਾ ਇਹ ਕੀ ਗੱਲ ਤੁਸੀ ਇਕੱਠੇ ਕਿਵੇਂ

ਹਿਰਨੀ ਕਹਿੰਦੀ ਕੁਝ ਨਹੀਂ ਬੱਸ ਜਦੋਂ ਇਹ ਸ਼ੇਰ ਛੋਟਾ ਜਿਹਾ ਸੀ ਇਸਦੀ ਮਾਂ ਮਰ ਗਈ ਮੈ ਇਸਨੂੰ ਆਪਣਾ ਦੁੱਧ ਪਿਆਇਆ , ਹੁਣ ਇਹ ਵੱਡਾ ਹੋ ਗਿਆ, ਓਦੋਂ ਦਾ ਮੇਰੇ ਨਾਲ ਰਹਿੰਦਾ ਕੇ ਕੋਈ ਮੇਰੇ ਤੇ ਹਮਲਾ ਨਾ ਕਰੇ , 

ਬਾਜ਼ ਬੜਾ ਖੁਸ਼ ਹੋਇਆ ਉਸਨੇ ਸੋਚਿਆ ਇਹ ਤਾਂ ਬੁਹਤ ਵਧੀਆ ਗੱਲ ਹੈ ਮੈ ਵੀ ਕਿਸੇ ਦਾ ਭਲਾ ਕਰਾਗਾ

ਉਹ ਉੱਡਦਾ ਹੋਇਆ ਅੱਗੇ ਗਿਆ ਤਾਂ ਇਕ ਚੂਹਾ ਪਾਣੀ ਚ ਡੁੱਬ ਰਿਹਾ ਗੋਤੇ ਪਿਆ ਖਾਵੇ 

ਬਾਜ਼ ਨੇ ਚੂਹੇ ਨੂੰ ਚੱਕਿਆ ਤੇ ਪਾਣੀ ਤੋ ਬਾਹਰ ਕੱਢ ਆਪਣੇ ਖੰਭਾਂ ਵਿੱਚ ਲੈ ਕੇ ਸੁੱਕਾ ਦਿੱਤਾ 

ਇੰਨੇ ਦੇਰ ਚ ਚੂਹੇ ਨੇ ਬਾਜ਼ ਦੇ ਖੰਭ ਕੁਤਰ ਦਿੱਤੇ 

ਜਦੋਂ ਬਾਜ਼ ਨੇ ਉਡਾਰੀ ਮਾਰਨ ਦੀ ਕੋਸ਼ਿਸ ਕੀਤੀ ਖੰਭ ਕੁਤਰ ਜਾਣ ਕਰਕੇ ਮਿੱਟੀ ਵਿੱਚ ਰੁੱਲ ਗਿਆ ਤੇ ਉਸਦੀ ਹਾਲਤ ਖਰਾਬ ਹੋ ਗਈ 

ਇੰਨੇ ਦੇਰ ਨੂੰ ਹਿਰਨੀ ਉੱਥੇ ਪੁਹੰਚ ਗਈ ਤੇ ਉਸਨੇ ਬਾਜ਼ ਨੂੰ ਪੁੱਛਿਆ ਇਹ ਕੀ ਹੋਇਆ

ਬਾਜ਼ ਨੇ ਸਾਰੀ ਗੱਲ ਦੱਸੀ

ਹਿਰਨੀ ਉਦਾਸ ਹੋ ਕੇ ਕਹਿਣ ਲੱਗੀ ਤੈਨੂੰ ਭਲਾ ਕਰਨ ਤੋ ਪਹਿਲਾ ਸੋਚ ਲੈਣਾ ਚਾਹੀਦਾ ਸੀ ਕਿੳਂਕਿ "ਅਹਿਸਾਨ" ਵੀ ਸਿਰਫ ਚੰਗੀ "ਨਸਲ" ਹੀ  ਯਾਦ ਰੱਖਦੀ ਹੈ

ਜੋ ਕਰਨਾ ਹੈ ਅੱਜ ਕਰੋ ਬਾਅਦ ਵਿੱਚ ਸਮਾਂ ਨਹੀਂ ਮਿਲੇਗਾ  -ਹਰਨਰਾਇਣ  ਸਿੰਘ ਮੱਲੇਆਣਾ  

ਇੱਕ ਸਾਧੂ ਬਹੁਤ ਦਿਨਾਂ ਤੋਂ ਨਦੀ ਦੇ ਕਿਨਾਰੇ ਬੈਠਾ ਸੀ । ਇੱਕ ਦਿਨ ਕਿਸੇ ਬੰਦੇ ਨੇ ਪੁੱਛ ਕਿ ਤੁਸੀਂ ਇਥੇ ਕਿ ਕਰ ਰਹੇ ਹੋ । ਸਾਧੂ ਨੇ ਅੱਗੋਂ ਜਵਾਬ ਦਿੱਤਾ ਕਿ ਨਹਿਰ ਦਾ ਸਾਰਾ ਪਾਣੀ ਵਹਿਣ ਦਾ ਇੰਤਜ਼ਾਰ ਕਰ ਰਿਹਾ । ਇਹ ਸੁਣਕੇ ਬੰਦੇ ਨੇ ਅੱਗੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ? ਇਹ ਪਾਣੀ ਤਾ ਹਮੇਸ਼ਾ ਹੀ ਚਲਦਾ ਰਹੇਗਾ । ਜੇਕਰ ਸਾਰਾ ਪਾਣੀ ਵਹਿ ਵੀ ਜਾਵੇ ਤਾਂ ਤੁਸੀਂ ਕਿ ਕਰੋਗੇ । ਸਾਧੂ ਕਹਿੰਦਾ ਮੈਂ ਦੂਜੇ ਪਾਸੇ ਜਾਣਾ ਹੈ , ਸਾਰਾ ਪਾਣੀ ਵਹਿ ਜਾਣ ਤੋਂ ਬਾਦ ਮੈਂ ਤੁਰਕੇ ਓਧਰ ਜਾਵਾਂਗਾ । ਤਾਂ ਇਹ ਸੁਣਕੇ ਵਿਅਕਤੀ ਨੇ ਗੁੱਸੇ ਵਿਚ ਕਿਹਾ ਕਿ ਤੁਸੀਂ ਪਾਗਲ ਓ ਕਿਉਂਕਿ ਇਸ ਤਰਾਂ ਕਦੀ ਨਹੀਂ ਹੋਵੇਗਾ । ਇਹ ਸਭ ਸੁਣਕੇ ਸਾਧੂ ਨੇ ਹੱਸਕੇ ਕਿਹਾ ਕਿ ਮੈਂ ਇਹ ਕੰਮ ਤੁਹਾਨੂੰ ਲੋਕਾਂ ਨੂੰ ਦੇਖ ਕੇ ਸਿੱਖਿਆ ਹੈ । ਤੁਸੀਂ ਲੋਕ ਹਮੇਸ਼ਾ ਸੋਚਦੇ ਰਹਿੰਦੇ ਓ ਕਿ ਜੀਵਨ ਵਿਚ ਥੋੜੀਆਂ ਔਕੜਾ ( ਮੁਸੀਬਤਾਂ ਘੱਟ ਹੋ ਜਾਣ , ਬੱਚਿਆਂ ਦੀ ਪੜਾਈ ਹੋ ਜਾਵੇ , ਮਕਾਨ ਬਣ ਜਾਵੇ , ਉਹਨਾਂ ਦਾ ਵਿਆਹ ਹੋ ਜਾਵੇ , ਕੁਝ ਪੈਸੇ ਇਕੱਠਾ ਹੋ ਜਾਵੇ ਫਿਰ ਅਰਾਮ ਨਾਲ ਬੈਠ ਕੇ ਰੱਬ ਦਾ ਨਾਮ ਲਵਾਂਗਾਂ ਅਤੇ ਸ਼ਾਂਤੀ ਨਾਲ ਜ਼ਿੰਦਗੀ ਜੀਵਾਗਾਂ । ਜੀਵਨ ਵੀ ਇਕ ਨਦੀ ਦੇ ਵਰਗਾ ਹੈ ਤੇ ਕੰਮ ਤੇ ਮੁਸੀਬਤਾਂ ਇਸ ਵਿਚ ਪਾਣੀ ਵਾਂਗ ਹਨ ਜੋ ਹਮੇਸ਼ਾ ਵਗਦੀਆਂ ਹੀ ਰਹਿਣਗੀਆਂ । ਸੋ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਕਿਸੇ ਚੰਗੇ ਸਮੇ ਦੀ ਉਡੀਕ ਨਾ ਕਰੋ | ਜੋ ਕਰਨਾ ਹੈ ਅੱਜ ਕਰੋ

ਵਿਕਾਊ -ਹਰਨਰਾਇਣ ਸਿੰਘ ਮੱਲੇਆਣਾ  

ਗਵਾਲੀਅਰ ਦੇ ਕਿਲ੍ਹੇ ਤੋਂ ਵਾਪਸੀ ਤੇ ਛੇਵੇਂ ਗੁਰੂ ਨਾਨਕ ਸਤਿਗੁਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਲੱਗ ਅਲੱਗ ਜਗਾਹ ਪੜਾਅ ਕਰਦੇ ਐ । ਜਹਾਂਗੀਰ ਨੇ ਵੀ ਕਾਫੀ ਲੰਮਾ ਸਫ਼ਰ ਸਤਿਗੁਰ ਨਾਲ ਤਹਿ ਕੀਤਾ ਕਿਉਂਕਿ ਓਹਨੇ ਕਸ਼ਮੀਰ ਵੱਲ ਨੂੰ ਜਾਣਾ ਸੀ । ਰਾਹ ਚ ਕਿਸੇ ਜਗਾਹ ਪੜਾਅ ਲੱਗਿਆ ਹੋਇਆ ਏ । ਜਹਾਂਗੀਰ ਅਤੇ ਮੀਰੀ ਪੀਰੀ ਦੇ ਮਾਲਕ ਛੇਵੇਂ ਸਤਿਗੁਰ ਆਵਦੇ ਆਵਦੇ ਤੰਬੂ ਚ ਨੇ । ਇੱਕ ਗਰੀਬੜਾ ਜੇਹਾ ਦਿੱਸਣ ਵਾਲਾ ਬੰਦਾ ਘਾਹ ਦੀ ਪੰਡ ਸਿਰ ਤੇ ਚੱਕੀ ਸਿਪਾਹੀਆਂ ਦੇ ਤਰਲੇ ਲੈ ਰਿਹਾ ਏ ਕਿ ਮੈਂ ਸੱਚੇ ਪਾਤਸ਼ਾਹ ਨੂੰ ਮਿਲਣਾ ਚਾਹੁੰਨਾ । ਸਿਪਾਹੀਆਂ ਨੇ ਜਾਣ ਬੁਝ ਕੇ ਘਾਹੀ ਸਿੱਖ ਨੂੰ ਜਹਾਂਗੀਰ ਵਾਲੇ ਤੰਬੂ ਚ ਭੇਜ ਦਿੱਤਾ ਕਿ ਸਿਰ ਤੇ ਕਲਗੀ ਤੇ ਛਤਰ ਝੂਲਦਾ ਦੇਖ ਸਿੱਖ ਨੂੰ ਭੁਲੇਖਾ ਲੱਗ ਜੂ । ਘਾਹੀ ਸਿੱਖ ਨੇ ਜਾਂਦਿਆਂ ਇੱਕ ਟਕਾ ਤੇ ਘਾਹ ਦੀ ਪੰਡ ਜਹਾਂਗੀਰ ਦੇ ਕਦਮਾਂ ਚ ਰੱਖੀ ਤੇ ਆਖਿਆ ," ਸੱਚੇ ਪਾਤਸ਼ਾਹ , ਮੇਰਾ ਜਨਮ ਮਰਨ ਕੱਟ ਦਿਓ , ਪਰਲੋਕ ਸਵਾਰ ਦਿਓ ।" 

ਜਹਾਂਗੀਰ ਸਮਝ ਚੁੱਕਾ ਸੀ ਕਿ ਇਹਨੂੰ ਭੁਲੇਖਾ ਪੈ ਗਿਆ । ਜਹਾਂਗੀਰ ਆਖਦਾ ਐ ਕਿ ਮੈਂ ਉਹ ਨਹੀਂ ਜੋ ਤੂੰ ਸਮਝ ਰਿਹਾ ਹੈਂ । ਮੇਰੀ ਬਾਦਸ਼ਾਹਤ ਮਾਤ ਲੋਕ ਦੀ ਏ , ਪਰਲੋਕ ਚ ਮੇਰਾ ਕੋਈ ਵੱਸ ਨਹੀਂ । ਸਮੇਂ ਦਾ ਬਾਦਸ਼ਾਹ ਹਾਂ ਮੈਂ , ਦੱਸ ..... ਜੇ ਤੂੰ ਕਹੇਂ ਤਾਂ ਇਸ ਘਾਹ ਦੀ ਪੰਡ ਤੇ ਇੱਕ ਟਕੇ ਬਦਲੇ ਮੈਂ ਤੇਰੇ ਨਾਂ ਕੋਈ ਜਗੀਰ ਲਵਾ ਦਿਆਂ ....?

ਸਿੱਖ ਹੈਰਾਨ ਪਰੇਸ਼ਾਨ ਹੋ ਕੇ ਘਾਹ ਦੀ ਪੰਡ ਤੇ ਟਕਾ ਚੁੱਕ ਲੈਂਦਾ ਏ ਤੇ ਜਹਾਂਗੀਰ ਫਿਰ ਬੋਲਦਾ ਏ ," ਇਹ ਕੰਮ ਨਾ ਕਰ ਤੂੰ , ਇਸ ਟਕੇ ਤੇ ਪੰਡ ਬਦਲੇ ਤੂੰ ਸੋਨੇ ਦੀਆਂ ਮੋਹਰਾਂ ਲੈ ਜਾ , ਜਾ ਕੇ ਗੁਰੂ ਨੂੰ ਮੋਹਰਾਂ ਭੇਟ ਕਰੀਂ ਉਹ ਖੁਸ਼ ਹੋਣ ਗੇ । ਘਾਹੀ ਸਿੱਖ ਰੋਹ ਚ ਆ ਕੇ ਬੋਲਿਆ ," ਜਹਾਂਗੀਰ ..... ਸਿੱਖ ਦਾ ਸਿਦਕ ਨਾ ਪਰਖ ... ਜੇ ਤੇਰਾ ਵੱਸ ਪਰਲੋਕ ਚ ਨਹੀਂ ਤਾਂ ਤੇਰੀਆਂ ਮੋਹਰਾਂ ਵੀ ਗੁਰੂ ਘਰ ਚ ਪਰਵਾਨ ਨਹੀਂ । ਓਥੇ ਸੱਚੀ ਸੁੱਚੀ ਕਿਰਤ ਨਾਲ ਕੀਤੀ ਸੇਵਾ ਪਰਵਾਨ ਏ । ਮੈਂ ਬੜੀ ਰੀਝ ਨਾਲ ਪਾਤਸ਼ਾਹ ਦੇ ਘੋੜਿਆਂ ਲਈ ਇਹ ਘਾਹ ਸਾਫ ਸਾਫ ਚੁਣ ਕੇ ਬੜੇ ਪ੍ਰੇਮ ਨਾਲ ਧੋਅ ਸਵਾਰ ਕੇ ਲਿਆਇਆ ਹਾਂ , ਇਹ ਤਾਂ ਪਾਤਸ਼ਾਹ ਦੇ ਚਰਨਾਂ ਚ ਹੀ ਜਾਊ । ਨਾਲੇ ਸੌਦਾ ਉਸ ਚੀਜ਼ ਦਾ ਹੁੰਦਾ , ਜਿਹੜੀ ਚੀਜ਼ ਵਿਕਾਊ ਹੋਵੇ ।

ਐਨਾ ਕਹਿੰਦਿਆਂ ਸਿੱਖ ਨੇ ਟਕਾ ਤੇ ਪੰਡ ਚੁੱਕੀ ਤੇ ਸੱਚੇ ਪਾਤਸ਼ਾਹ ਕੋਲ ਆ ਕੇ ਭੁੱਲ ਦੀ ਖਿਮਾਂ ਮੰਗੀ । ਪਾਤਸ਼ਾਹ ਨੇ ਸਿੱਖ ਦਾ ਸਿਦਕ ਤੇ ਪਿਆਰ ਦੇਖ ਕੇ ਉਹਨੂੰ ਗਲ ਨਾਲ ਲਾ ਲਿਆ ।

ਅੱਜ ਜਿਹੜੇ ਲੋਕ ਚੰਦ ਪੈਸਿਆਂ ਤੇ ਹੋਰ ਸਹੂਲਤਾਂ ਖ਼ਾਤਰ ਆਪਣਾ ਦੀਨ ਛੱਡ ਰਹੇ ਆ , ਉਹ ਇਖਲਾਕੀ ਨਹੀਂ ਵਿਕਾਊ ਮਾਲ ਐ । ਆਪਣੇ ਗੁਰੂ ਨਾਲ , ਆਪਣੇ ਇਸ਼ਟ ਨਾਲ ਰਿਸ਼ਤਾ ਖਸਮ ਤੇ ਪਿਓ ਵਾਲਾ ਹੁੰਦਾ ਏ । ਤੇ ਜਿਸ ਦੇ ਇੱਕ ਤੋਂ ਵੱਧ ਕੇ ਪਿਓ ਤੇ ਖਸਮ ਹੋਣ , ਉਹ ਬੰਦਾ ਚਰਿੱਤਰਹੀਣ ਹੁੰਦਾ । ਚਰਿੱਤਰਹੀਣ ਬੰਦੇ ਕੋਲ ਪੈਸਾ ਤੇ ਸਹੂਲਤ ਤਾਂ ਹੋ ਸਕਦੀ ਐ ਪਰ ਲੋਕ ਪਰਲੋਕ ਚ ਇੱਜਤ ਨਹੀਂ ਹੁੰਦੀ । ਭਾਈ ਨੰਦ ਲਾਲ ਸਿੰਘ ਦਾ ਬਚਨ ਯਾਦ ਆ ਰਿਹਾ ਏ , ਉਹ ਕਹਿੰਦੇ ਆ," ਪਾਤਸ਼ਾਹ , ਮੈਨੂੰ ਵਰ ਦੇ .... ਜਿਸ ਦਿਨ ਮੈਂ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋਵਾਂ , ਉਸ ਦਿਨ ਹਵਾ ਤੇਰੇ ਅਨੰਦਪੁਰ ਵੱਲ ਨੂੰ ਰੁਮਕਦੀ ਹੋਵੇ । ਜਿਓੰਦੇ ਜੀਅ ਤਾਂ ਮੈਂ ਕਿਸੇ ਹੋਰ ਦਰ ਤੇ ਜਾਣਾ ਈ ਕੀ ਏ , ਮੇਰੀ ਮਿੱਟੀ ਦੀ ਰਾਖ ਵੀ ਕਿਸੇ ਹੋਰ ਦਰ ਤੇ ਨਾ ਜਾਵੇ । 

ਧਰਮ ਸਭ ਦੇ ਆਪਣੀ ਥਾਂ ਚੰਗੇ । ਤੁਮ ਕੋ ਤੁਮਾਰਾ ਖੂਬ , ਹਮ ਕੋ ਹਮਾਰਾ ਖੂਬ । ਲਾਲਚ ਵੱਸ ਹੋ ਆਪਣਾ ਦੀਨ ਛੱਡਣ ਨਾਲੋਂ ਸਰੀਰ ਚੋਂ ਜਿੰਦ ਨਿਕਲ ਜੇ । ਸਿੱਖ ਤਾਂ ਵੈਸੇ ਵੀ ਰੋਜ ਪੜ੍ਹਦਾ ਏ ਕਿ ਜਦੋਂ ਦਾ ਤੇਰੇ ਚਰਨ ਕਮਲਾਂ ਨਾਲ ਮੇਰਾ ਇਸ਼ਕ ਹੋਇਆ ਏ , ਮੈਂ ਕਿਸੇ ਹੋਰ ਦੂਜੇ ਨੂੰ ਆਪਣੀ ਨਜ਼ਰਾਂ ਹੇਠੋਂ ਨਹੀਂ ਕੱਢਿਆ ।

 

ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ ।।

ਕਿਸਾਨ ਅੰਦੋਲਨ ਨੂੰ ਸਮਰਪਿਤ ਗਾਇਕ ਬਾਗੀ ਭੰਗੂ ਦਾ ਗੀਤ ‘ਕਿਸਾਨ ਮਨ’ ਹੋਇਆ ਰਿਲੀਜ਼ ✍️ ਹਰਜਿੰਦਰ ਸਿੰਘ ਜਵੰਦਾ

ਕਿਸਾਨੀ ਅੰਦੋਲਨ ਇਤਿਹਾਸਿਕ ਰੂਪ ਧਾਰ ਚੁੱਕਾ ਹੈ। ਹਰ ਕੋਈ ਇਸ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੁੰਦਾ ਹੈ। ਪਰ ਹਰ ਕੋਈ ਕਿਸੇ ਨਾ ਕਿਸੇ ਮਜਬੂਰੀ ਕਰਕੇ ਧਰਨੇ ਤੇ ਆਪਣੀ ਹਾਜ਼ਰੀ ਨਹੀਂ ਲਗਵਾ ਸਕਦਾ। ਪਰ ਮਨ ਦੇ ਵਲਵਲੇ ਭਲਾ ਕਿਵੇਂ ਸ਼ਾਂਤ ਹੋਣ। ਇਸੇ ਦੁਵਿਧਾ ਨੂੰ ਹੱਲ ਕਰਦਾ ਇੱਕ ਗੀਤ ‘ਕਿਸਾਨ ਮਨ’ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਤੋਂ ਇਹ ਸੰਕੇਤਿਕ ਅੰਦਾਜ਼ਾ ਲੱਗ ਜਾਂਦਾ ਹੈ ਕਿ ਅੰਦੋਲਨਕਾਰੀ ਕਿਤੇ ਵੀ ਹੋਵੇ, ਕਿਸੇ ਵੀ ਕਿੱਤੇ ਚ ਕਿਓਂ ਨਾ ਹੋਵੇ ਉਹ ਕਿਸਾਨੀ ਅੰਦੋਲਨ ਵਿੱਚ ਆਪਣਾ ਭਰਪੂਰ ਯੋਗਦਾਨ ਪਾ ਸਕਦਾ ਹੈ।

ਬਾਗੀ ਭੰਗੂ ਦੇ ਗਾਏ ਇਸ ਗੀਤ ਵਿੱਚ ਚਰਚਿਤ ਕਲਾਕਾਰ ਗੁਰਪ੍ਰੀਤ ਭੰਗੂ ਅਤੇ ਗੁਰਪ੍ਰੀਤ ਬਠਿੰਡਾ ਨੇ ਅਹਿਮ ਭੂਮਿਕਾ ਨਿਭਾਈ ਹੈ। ਗੀਤ ਦਾ ਨਿਰਦੇਸ਼ਨ ਇਸ ਤਰਾਂ ਕੀਤਾ ਗਿਆ ਹੈ ਕਿ ਬੰਦੇ ਕੋਲ ਭਾਵੇਂ ਬਹੁਤ ਹੀਲੇ ਵਸੀਲੇ ਨਾ ਵੀ ਹੋਣ ਫੇਰ ਵੀ ਉਹ ਆਪਣੇ ਰੋਸ ਦਾ ਪ੍ਰਗਟਾਵਾ ਕਰ ਸਕਦਾ ਹੈ।ਅਸਲ ਵਿੱਚ ਰੋਸ ਦਿਲ ਵਿੱਚ ਨਹੀਂ ਹਾਕਮਾਂ ਦੇ ਮੂਹਰੇ ਨਿਕਲਣਾ ਚਾਹੀਦਾ ਹੈ। ਜਦ ਪਿੰਡ-ਪਿੰਡ, ਗਲੀ-ਗਲੀ ਰੋਸ ਪ੍ਰਦਰਸ਼ਨ ਦੀ ਆਵਾਜ਼ ਚੁੱਕੀ ਜਾਵੇਗੀ ਤਾਂ ਹੰਕਾਰ ਭਰੀ ਸਰਕਾਰ ਵੀ ਢਹਿ ਢੇਰੀ ਹੋ ਜਾਵੇਗੀ। ਰੋਸ ਜਤਾਉਣ ਦੇ ਬਹੁਤ ਤਰੀਕੇ ਹੁੰਦੇ ਹਨ ਪਰ ਅਹਿੰਸਾਵਾਦੀ ਤਰੀਕਾ ਹੀ ਸਭ ਤੋਂ ਜ਼ਿਆਦਾ ਕਾਰਗਰ ਹੁੰਦਾ ਹੈ। ਜਾਨੀ ਮਾਲੀ ਨੁਕਸਾਨ ਦੋਹਾਂ ਧਿਰਾਂ ਲਈ ਮਾੜਾ ਹੀ ਹੁੰਦਾ ਹੈ। ਇਸੇ ਲਈ ਗੀਤ ਦੇ ਵੀਡੀਓ ਤੋਂ ਸਮਾਜ ਨੂੰ ਇੱਕ ਮਿਸਾਲ ਮਿਲਦੀ ਹੈ ਕਿ ਰੋਸ ਆਪਣੀ ਹੱਦ ਵਿੱਚ ਰਹਿ ਕੇ ਵੀ ਸ਼ਾਨਦਾਰ ਤਰੀਕੇ ਨਾਲ ਪ੍ਰਗਟਾਇਆ ਜਾ ਸਕਦਾ ਹੈ। ਹਰਜਿੰਦਰ ਜੋਹਲ ਦੇ ਲਿਖੇ ਇਸ ਗਾਣੇ ਦੇ ਕੱਲੇ ਕੱਲੇ ਸ਼ਬਦ ਵਿੱਚ ਵਜ਼ਨ ਹੈ, ਉਮੀਦ ਹੈ, ਧਰਵਾਸ ਹੈ। ਗਾਇਕ ਗਾ ਕੇ, ਲਿਖਾਰੀ ਲਿਖ ਕੇ ਅਤੇ ਹੋਰ ਕਿੱਤੇ ਵਾਲੇ ਆਪਣੇ ਆਪਣੇ ਢੰਗ ਨਾਲ ਰੋਸ ਪ੍ਰਗਟਾਵਾ ਕਰ ਸਕਦੇ ਹਨ। ਗੀਤ ਵਿੱਚ ਕਿਸਾਨ ਇੱਕ ਪੇਂਟਰ ਦੇ ਤੌਰ ਤੇ ਵੀ ਦਿਖਾਇਆ ਗਿਆ ਹੈ ਜੋ ਚੱਲ ਰਹੇ ਪ੍ਰਸੰਗ ਵਿੱਚ ਇੱਕ ਅਜਿਹੀ ਤਸਵੀਰ ਉਕੇਰਦਾ ਹੈ ਜੋ ਇਹ ਸੰਦੇਸ਼ ਦਿੰਦੀ ਹੈ ਕਿ ਸਰਕਾਰ ਦੀਆਂ ਮਾਰੂ ਨੀਤੀਆਂ ਕਿਸ ਤਰਾਂ ਨਿਰਦੋਸ਼ ਕਿਸਾਨਾਂ ਦੇ ਰਾਹਾਂ ਵਿੱਚ ਕੰਡੇ ਬੀਜ ਰਹੀਆਂ ਹਨ ਅਤੇ ਦੂਜੇ ਪਾਸੇ ਕਿਸਾਨ ਦੁਨੀਆ ਦਾ ਢਿੱਡ ਭਰਨ ਲਈ ਅੰਨ ਉਗਾ ਰਹੇ ਹਨ ਅਤੇ ਇਹ ਸਭ ਜਾਲਮ ਹਾਕਮ ਦੇਖ ਰਿਹਾ ਹੈ। ਉਮੀਦ ਹੈ ਇਸ ਸਬਕ ਤੋਂ ਸਾਡੇ ਨੌਜਵਾਨ ਕੁਝ ਪਹਿਲਕਦਮੀ ਕਰਣਗੇ ਅਤੇ ਰੋਸ ਪ੍ਰਦਰਸ਼ਨ ਨੂੰ ਇੱਕ ਨਵਾਂ ਮੋੜ ਦੇਣਗੇ। ਅਜਿਹੇ ਗੀਤ ਨੂੰ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਨਾ ਵੀ ਇੱਕ ਤਰਾਂ ਅੰਦੋਲਨ ਵਿੱਚ ਹਿੱਸਾ ਲੈਣ ਦੇ ਬਰਾਬਰ ਹੀ ਹੈ। ਅਜਿਹੇ ਗੀਤਾਂ ਨੂੰ ਵੱਧ ਤੋਂ ਵੱਧ ਅਗਾਹਾਂ ਵਧਾਉਣਾ ਚਾਹੀਦਾ ਹੈ ਤਾਂ ਜੋ ਸੰਘਰਸ਼ ਹੋਰ ਤੇਜ ਹੋ ਸਕੇ ਅਤੇ ਆਮ ਲੋਕਾਂ ਨੂੰ ਸਹੀ ਜਾਣਕਾਰੀ ਮਿਲਦੀ ਰਹੇ।

ਹਰਜਿੰਦਰ ਸਿੰਘ ਜਵੰਦਾ 9463828000

ਮਾਤ ਭਾਸ਼ਾ ਦਿਵਸ ਤੇ ਵਿਸ਼ੇਸ਼ ✍️ ਵੀਰਪਾਲ ਕੌਰ ‘ਕਮਲ

ਮਾਤ ਭਾਸ਼ਾ ‘ਚ ਹੋਵੇ ਮੁੱਢਲੀ ਸਿੱਖਿਆ

ਮਾਤ ਭਾਸ਼ਾ ਜਾਂ ਮਾਂ ਬੋਲੀ ,ਮਾਂ ਤੋਂ ਸਿੱਖੀ ਹੋਈ ਉਹ ਬੋਲੀ ਹੈ ਜਿਸ ਨੂੰ ਮਨੁੱਖ ਜਨਮ ਤੋਂ ਹੀ ਸਿੱਖਦਾ ਹੈ ।ਇਸ ਕਰਕੇ ਇਸ ਨੂੰ ‘ਮਾਂ ਦੀ ਭਾਸ਼ਾ’ ਵੀ ਕਿਹਾ ਜਾਂਦਾ ਹੈ। ਬੱਚੇ ਇਹ ਭਾਸ਼ਾ ਆਪਣੇ ਮਾਂ -ਬਾਪ ਤੋਂ ਹੀ ਸਿੱਖਦੇ ਹਨ । ਇਸ ਨੂੰ ਪਹਿਲੀ ਭਾਸ਼ਾ ਵੀ ਕਿਹਾ ਜਾਂਦਾ ਹੈ ।ਬੱਚੇ ਦਾ ਮਾਂ ਬੋਲੀ ਨਾਲ ਬਚਪਨ ਤੋਂ ਹੀ ਸਬੰਧ ਬਣ ਜਾਂਦਾ ਹੈ ।ਉਸ ਤੋਂ ਬਾਅਦ ਬੱਚਾ ਜੇਕਰ ਕੋਈ ਹੋਰ ਭਾਸ਼ਾ ਸਿੱਖਦਾ ਹੈ ਤਾਂ ਉਸ ਨੂੰ ਦੂਜੀ ਭਾਸ਼ਾ ਕਿਹਾ ਜਾਂਦਾ ਹੈ ।ਬੱਚਾ ਆਪਣੀ ਮਾਤ ਭਾਸ਼ਾ ਵਿਚ ਉੱਠਣਾ -ਬੈਠਣਾ , ਤੁਰਨਾ , ਖੇਡਦਾ ਤੇ ਬੋਲਣਾ ਸਿੱਖਦਾ ਹੈ ।ਇੱਥੇ ਹੀ ਉਸ ਦੀ ਪਹਿਲੀ ਸਿੱਖਿਆ ਸ਼ੁਰੂ ਹੋ ਜਾਂਦੀ ਹੈ ।

ਇਹ ਸਵੈ ਸਿੱਧ ਹੈ ਕਿ ਬੱਚਿਆਂ ਲਈ ਸਿੱਖਿਆ ਦਾ ਸਭ ਤੋਂ ਉੱਤਮ ਮਾਧਿਅਮ ਉਸ ਦੀ ਮਾਤ ਭਾਸ਼ਾ ਹੀ ਹੈ ।ਮਨੋਵਿਗਿਆਨਕ ਤੌਰ ਤੇ ਇਹ ਸਾਰਥਕੀ ਚਿੰਨ੍ਹਾਂ ਦੀ ਅਜਿਹੀ ਪ੍ਰਣਾਲੀ ਹੁੰਦੀ ਹੈ ਜੋ ਪ੍ਰਗਟਾਓ ਅਤੇ ਸਮਝ ਲਈ ਉਸ ਦੇ ਦਿਮਾਗ ਵਿੱਚ ਸਵੈਚਾਲੀ ਰੂਪ ਵਿਚ ਕੰਮ ਕਰਦੀ ਹੈ ।ਸਮਾਜੀ ਤੌਰ ਤੇ ਜਿਸ ਜਨ- ਸਮੂਹ ਦੇ ਮੈਂਬਰਾਂ ਨਾਲ ਉਸ ਦਾ ਸਬੰਧ ਹੁੰਦਾ ਹੈ ,ਉਸ ਨਾਲ ਇਕ ਮਿਕ ਹੋਣ ਦਾ ਸਾਧਨ ਹੈ ।ਸਿੱਖਿਆਵੀ ਤੌਰ ਤੇ ਉਹ ਮਾਤ ਭਾਸ਼ਾ ਰਾਹੀਂ ਇਕ ਅਣਜਾਣੇ ਭਾਸ਼ਾਈ ਮਾਧਿਅਮ ਨਾਲੋਂ ਤੇਜ਼ੀ ਨਾਲ ਸਿੱਖਦਾ ਹੈ ।(ਯੂਨੈਸਕੋ ,੧੯੫੩-੧੧)

ਨੇਮ ਚੌਮਸਕੀ ਅਤੇ ਹੋਰ ਭਾਸ਼ਾ ਵਿਗਿਆਨੀਆਂ ਦਾ ਮੰਨਣਾ ਹੈ ਕਿ ਮਾਤ ਭਾਸ਼ਾ ਲਗਪਗ ਬਾਰਾਂ ਸਾਲਾਂ ਦੀ ਉਮਰ ਤਕ ਸਿੱਖੀ ਜਾ ਸਕਦੀ ਹੈ ।ਇੱਕ ਵਾਰ ਜਦੋਂ ਇਹ ਆਬਦੀ ਖ਼ਤਮ ਹੋ ਜਾਂਦੀ ਹੈ ਤਾਂ ਵਿਅਕਤੀ ਦੁਆਰਾ ਸਿੱਖੀ ਹਰੇਕ ਭਾਸ਼ਾ ਦੂਜੀ ਭਾਸ਼ਾ ਬਣ ਜਾਂਦੀ ਹੈ ।ਇਹ ਗੱਲ ਵੱਖ ਹੈ ਕਿ ਵਿਅਕਤੀ ਵਿਸ਼ੇਸ਼ ਦੀਆਂ ਭਾਸ਼ਾਈ ਯੋਗਤਾਵਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਹਨ ।

ਬੱਚੇ ਮੁੱਢਲੀ ਸਿੱਖਿਆ ਜਨਮ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਉਹ ਮਾਂ ਦੀ ਭਾਸ਼ਾ ਤੋਂ ਸ਼ਬਦ ਬੋਲਣੇ ਸਿੱਖਦਾ ਹੈ । ਸਕੂਲ ਜਾਣ ਦੀ ਉਮਰ ਤੱਕ ਜਾਣੀ ਤਿੱਨ- ਚਾਰ ਸਾਲ ਦੀ ਉਮਰ ਹੋਣ ਵੇਲੇ ਤੱਕ ਇੱਕ ਬੱਚਾ ਬਹੁਤ ਸਾਰਾ ਸ਼ਬਦ ਭੰਡਾਰ, ਗਿਆਨ ਭੰਡਾਰ ਅਤੇ ਚਿੰਨ੍ਹਾਂ ਨੂੰ ਆਪਣੇ ਜ਼ਿਹਨ ਵਿੱਚ ਗ੍ਰਹਿਣ ਕਰ ਚੁੱਕਿਆ ਹੁੰਦਾ ਹੈ । ਉਸ ਨੇ ਸ਼ਬਦਾਵਲੀ ਅਤੇ ਬਿੰਬ ਉਕਰਨੇ ਸਿੱਖ ਲਏ ਹੁੰਦੇ ਹਨ ।ਇਨ੍ਹਾਂ ਹਾਲਤਾਂ ਵਿੱਚ ਜੇਕਰ ਬੱਚੇ ਨੂੰ ਦੂਜੀ ਭਾਸ਼ਾ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਸਮਝ ਲਿਆ ਜਾਵੇ ਕਿ ਉਸ ਨੂੰ ਤਿੰਨ ਚਾਰ ਸਾਲ ਪਿਛਾਂਹ ਵੱਲ ਲੈ ਕੇ ਜਾਣਾ ਹੀ ਹੈ ।ਅਜਿਹੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਬੱਚੇ ਦਾ ਤਿੰਨ ਤਿੰਨ ਚਾਰ ਸਾਲ ਦਾ ਸਮਾਂ ਬਰਬਾਦ ਹੀ ਹੋਇਆ ਹੈ ।ਨਵੇਂ ਸਿਰੇ ਤੋਂ ਉਹੀ ਸਭ ਕੁਝ ਸਿੱਖਣਾ ਬੱਚੇ ਲਈ ਕਠਿਨ ਕਾਰਜ ਹੀ ਹੁੰਦਾ ਹੈ ।ਦੂਜੀ ਭਾਸ਼ਾ ਵਿੱਚ ਮੁੱਢਲੀ ਪੜ੍ਹਾਈ ਕਰਨ ਵਾਸਤੇ ਉਸ ਨੂੰ ਮਾਨਸਿਕ ਬੋਝ ਝੱਲਣਾ ਪੈਂਦਾ ਹੈ ।ਇਕ ਛੋਟੇ ਬੱਚੇ ਨੂੰ ਉਦੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ,ਜਦੋਂ ਉਸ ਦੀ ਸਕੂਲ ਦੀ ਭਾਸ਼ਾ ਹੋਰ ਅਤੇ ਘਰ ਦੀ ਭਾਸ਼ਾ ਹੋਰ ਹੁੰਦੀ ਹੈ । ਬੱਚੇ ਦੀ ਮੁੱਢਲੀ ਪੜ੍ਹਾਈ ਲਈ ਮਾਤ ਭਾਸ਼ਾ ਹੀ ਢੁੱਕਵੀਂ ਹੈ ।ਬੱਚੇ ਦੇ ਗਿਆਨ ਦਾ ਵਿਕਾਸ ਜਿਨ੍ਹਾਂ ਮਾਤ ਭਾਸ਼ਾ ਨਾਲ ਹੋ ਸਕਦਾ ਹੈ, ਉਨ੍ਹਾਂ ਦੂਜੀ ਭਾਸ਼ਾ ਨਾਲ ਕਦੇ ਵੀ ਨਹੀਂ ਹੋ ਸਕਦਾ । ਜਿੱਥੇ ਮੁੱਢਲੀ ਸਿੱਖਿਆ ਮਾਤ ਭਾਸ਼ਾ ਨਾਲ ਹੀ ਬਿਹਤਰ ਤਰੀਕੇ ਨਾਲ ਕਰਵਾਈ ਜਾ ਸਕਦੀ ਹੈ, ਉਥੇ ਦੂਜੀ ਭਾਸ਼ਾ ਨੂੰ ਸਿੱਖਣ --ਸਿਖਾਉਣ ਲਈ ਵੀ ਮਾਤ ਭਾਸ਼ਾ ‘ਤੇ ਬਿਹਤਰ ਪਕੜ ਹੋਣੀ ਜ਼ਰੂਰੀ ਹੁੰਦੀ ਹੈ ।ਦੂਜੀ ਭਾਸ਼ਾ ਵਿੱਚ ਬੱਚੇ ਦਾ ਸ਼ਬਦ -ਭੰਡਾਰ

,ਮਾਤ ਭਾਸ਼ਾ ਜਿੰਨਾ ਨਹੀਂ ਹੋ ਸਕਦਾ ।ਜਿਸ ਕਰ ਕੇ ਦੂਜੀ ਭਾਸ਼ਾ ਵਿਚ ਪ੍ਰਾਪਤ ਗਿਆਨ ਅਧੂਰਾ ਗਿਆਨ ਬਣਕੇ ਹੀ ਰਹਿ ਜਾਂਦਾ ਹੈ । ਖੇਤਰੀ ਭਾਸ਼ਾ ਜਾਂ ਮਾਤ ਭਾਸ਼ਾ ਵਿਚ ਪੜ੍ਹਾਈ ਕਰਨ ਵਾਲੀ ਬੱਚੇ ਦੂਜੀ ਭਾਸ਼ਾ ਅਤੇ ਮਾਤ ਭਾਸ਼ਾ ਦੀ ਕਸ਼ਮਕਸ਼ ਵਿੱਚ ਸਿੱਖਿਆ ਵਿੱਚ ਪਛੜ ਜਾਂਦੇ ਹਨ ।ਮਾਤ ਭਾਸ਼ਾ ਵਿੱਚ ਮੁਹਾਰਤ ਹਾਸਿਲ ਕਰਨ ਵਾਲੇ ਬੱਚੇ ਹੀ ਦੂਜੀ ਭਾਸ਼ਾ ਵਿੱਚ ਮੁਹਾਰਤ ਹਾਸਿਲ ਕਰ ਸਕਦੇ ਹਨ ਪੰਜਾਬ ਵਿੱਚ ਅਜਿਹੀ ਸਥਿਤੀ ਹੋ ਗਈ ਹੈ ਕਿ ਬੱਚੇ ਨਾ ਹੀ ਦੂਜੀ ਭਾਸ਼ਾ ਵਿੱਚ ਸਿੱਖਿਆ ਚੰਗੀ ਤਰ੍ਹਾਂ ਪ੍ਰਾਪਤ ਕਰ ਸਕੇ ਹਨ ਤੇ ਨਾ ਹੀ ਮਾਤ ਭਾਸ਼ਾ ਵਿੱਚ ਹੀ ਮੁਹਾਰਤ ਹਾਸਲ ਕਰ ਸਕੇ ਹਨ। ਦੋਨਾਂ ਭਾਸ਼ਾਵਾਂ ਨੂੰ ਸਿੱਖਦਿਆਂ ਹੋਇਆ ਉਹ ਨਾ ਹੀ ਮਾਤ ਭਾਸ਼ਾ ਨੂੰ ਨਾ ਹੀ ਪੰਜਾਬੀ ਭਾਸ਼ਾ ਨੂੰ ਚੰਗੀ ਤਰ੍ਹਾਂ ਲਿਖ ਬੋਲ ਸਕਦੇ ਹਨ, ਨਾ ਹੀ ਦੂਜੀ ਭਾਸ਼ਾ ਜਾਣੀ ਅੰਗਰੇਜ਼ੀ ਨੂੰ ਚੰਗੀ ਤਰ੍ਹਾਂ ਲਿਖ ਬੋਲ ਸਕਦੇ ਹਨ ।ਮਾਤ ਭਾਸ਼ਾ ਕੋਲ ਵੱਧ ਤੋਂ ਵੱਧ ਸ਼ਬਦ ਭੰਡਾਰ ਹੁੰਦਾ ਹੈ ,ਜਿਨ੍ਹਾਂ ਦੂਜੀ ਭਾਸ਼ਾ ਸਿੱਖ ਕੇ ਨਹੀਂ ਹੋ ਸਕਦਾ ।ਮਾਤ ਭਾਸ਼ਾ ਵਿੱਚ ਹੀ ਵੱਧ ਤੋਂ ਵੱਧ ਸ਼ਬਦ ਭੰਡਾਰ ਹੁੰਦਾ ਹੈ ,ਜਿਸ ਕਰਕੇ ਖੁੱਲ੍ਹ ਕੇ ਪ੍ਰਗਟਾਵਾ ਕੀਤਾ ਜਾ ਸਕਦਾ ਹੈ ਜੋ ਕਿ ਦੂਜੀ ਭਾਸ਼ਾ ਵਿੱਚ ਨਹੀਂ ਹੋ ਸਕਦਾ ।ਬੱਚੇ ਦਾ ਬੌਧਿਕ, ਨੈਤਿਕ ਤੇ ਗਿਆਨਾਤਮਕ ਵਿਕਾਸ ਮਾਤ ਭਾਸ਼ਾ ਵਿੱਚ ਹੀ ਹੋ ਸਕਦਾ ਹੈ । ।ਸਾਹਿਤ ਨ੍ਰਿਤ ਕਲਾ ,ਮੂਰਤੀ ਕਲਾ, ਚਿੱਤਰ ਕਲਾ ਆਦਿ ਵਿੱਚ ਵੀ ਮਾਤ ਭਾਸ਼ਾ ਨਾਲ ਹੀ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ।ਇਹ ਇਹ ਗਲਤ ਧਾਰਨਾ ਹੈ ਕਿ ਅੰਗਰੇਜ਼ੀ ਵਿਚ ਪ੍ਰਾਪਤ ਗਿਆਨ ਹੀ ਵਿਅਕਤੀ ਦੇ ਬੁੱਧੀਮਾਨ ਹੋਣ ਦਾ ਸਬੂਤ ਹੈ । ਅੰਗਰੇਜ਼ੀ ਸਿਰਫ਼ ਇੱਕ ਭਾਸ਼ਾ ਹੈ ,ਭਾਸ਼ਾ ਹਮੇਸ਼ਾ ਸੰਚਾਰ ਦਾ ਸਾਧਨ ਹੁੰਦੀ ਹੈ ਨਾ ਕਿ ਕਿਸੇ ਦੇ ਬੁੱਧੀਮਾਨ ਜਾਂ ਘੱਟ ਬੁੱਧੀਮਾਨ ਹੋਣ ਦਾ ਮਾਨਦੰਡ ਹੁੰਦੀ ਹੈ । ਬੱਚਾ ਆਪਣੀਆਂ ਦਾਦੀਆਂ ਨਾਨੀਆਂ ਤੋਂ ਸੁਣੀਆਂ ਕਹਾਣੀਆਂ ਦੇ ਅਰਥ ਮਾਤ ਭਾਸ਼ਾ ਵਿਚੋਂ ਵੀ ਲੱਭ ਸਕਦਾ ਹੈ ।

ਅਖੀਰ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਬੱਚਿਆਂ ਨੂੰ ਮੁੱਢਲੀ ਸਿੱਖਿਆ ਪ੍ਰਦਾਨ ਕਰਨ ਲਈ ਮਾਤ ਭਾਸ਼ਾ ਦਾ ਕੋਈ ਬਦਲ ਨਹੀਂ ਹੋ ਸਕਦਾ ।ਬੇਸ਼ੱਕ ਦੂਜੀਆਂ ਭਾਸ਼ਾਵਾਂ ਵੀ ਸਿੱਖਣੀਆਂ ਜ਼ਰੂਰੀ ਹਨ ।ਭਾਸ਼ਾਵਾਂ ਜਿੰਨੀਆਂ ਮਰਜ਼ੀ ਸਿੱਖ ਲਈਆਂ ਜਾਣ ,ਉਹ ਦੂਜੀਆਂ ਭਾਸ਼ਾਵਾਂ ਹਨ ।ਦੂਜੀਆਂ ਭਾਸ਼ਾਵਾਂ ਬੱਚੇ ਨੂੰ ਜਾਣਕਾਰੀ ਤਾਂ ਦੇ ਸਕਦੀਆਂ ਹਨ ਪਰ ਮੁਹਾਰਤ ਹਾਸਲ ਨਹੀਂ ਕਰਵਾ ਸਕਦੀਆਂ ।ਔਖੇ ਤੋਂ ਔਖੇ ਵਿਸ਼ੇ ਵੀ ਜੇਕਰ ਮਾਤ ਭਾਸ਼ਾ ਰਾਹੀਂ ਪੜ੍ਹਾਏ ਜਾਣ ਤਾਂ ਬੱਚੇ ਉਨ੍ਹਾਂ ਨੂੰ ਜਲਦੀ ਸਮਝ ਸਕਦੇ ਹਨ ।ਦੂਜੀਆਂ ਭਾਸ਼ਾਵਾਂ ਦਾ ਸੀਮਤ ਗਿਆਨ ਪੜ੍ਹਨ ਪੜ੍ਹਾਉਣ ਅਤੇ ਸਮਝਣ ਵਿੱਚ ਰੁਕਾਵਟ ਪੈਦਾ ਕਰਦਾ ਹੈ ।ਜੇਕਰ ਸਮਾਜ ਅਤੇ ਸਰਕਾਰਾਂ ਨੇ ਇਸ ਗੱਲ ਵੱਲ ਗਹਿਰਾਈ ਨਾਲ ਸੋਚ ਵਿਚਾਰ ਨਾ ਕੀਤੀ ਤਾਂ ਆਉਣ ਵਾਲੇ ਕੱਲ੍ਹ ਨੂੰ ਖਤਰਨਾਕ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਨਿੱਕੇ ਬਾਲ ਮਲੂਕ ਜਿੰਦਾਂ ਇਸੇ ਤਰ੍ਹਾਂ ਹੀ ਮਾਨਸਿਕ ਬੋਝ ਥੱਲੇ ਦੱਬ ਕੇ ਰਹਿ ਜਾਣਗੀਆਂ ।

ਵੀਰਪਾਲ ਕੌਰ ‘ਕਮਲ ‘

8569001590

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਫਕਿਰਮੰਦ ਗਾਇਕ ਮੰਨਾ ਫਗਵਾੜਾ✍️ ਹਰਜੰਿਦਰ ਸੰਿਘ ਜਵੰਦਾ

ਕਸਿਾਨੀ ਅੰਦੋਲਨ ਨਾਲ ਜੁੜੀਆਂ ਘਟਨਾਵਾਂ ਤੇ ਅਧਾਰਤਿ ਨਵੇਂ ਗੀਤ ‘ਅੱਕੇ ਹੋਏ ਜੱਟ’ ਨਾਲ ਚਰਚਾ ‘ਚ

ਪੰਜਾਬੀ ਬੰਦੇ ਵੱਿਚੋਂ ਨਾ ਕਦੀ ਪੰਜਾਬੀ ਨਕਿਲ ਸਕਦੀ ਹੈ ਨਾ ਹੀ ਪੰਜਾਬਙ ਭਾਵੇਂ ਉਹ ਦੁਨੀਆਂ ਦੇ ਕਸਿੇ ਵੀ ਕੋਨੇ ਵੱਿਚ ਹੀ ਕਉਿਂ ਨਾ ਵਸਦਾ ਹੋਵੇਙ ਮਨਪ੍ਰੀਤ ਸੰਿਘ ਉਰਫ ਮੰਨਾ ਫਗਵਾੜਾ ਵੀ ਇਸੇ ਤੱਥ ਨੂੰ ਸੱਚ ਕਰਦਾ ਹੋਇਆ ਕਲਾਕਾਰ ਹੈਙ

ਮੰਨਾ ਫਗਵਾੜਾ ਨੂੰ ਪੰਜਾਬ ਵੱਿਚੋਂ ਯੂਰੋਪ ਦੇ ਇੱਕ ਖੂਬਸੂਰਤ ਦੇਸ਼ ਇਟਲੀ ਗਏ ਹੋਏ 15 ਸਾਲਾਂ ਤੋਂ ਉੱਪਰ ਦਾ ਸਮਾਂ ਹੋ ਗਆਿ ਹੈ ਫਰਿ ਵੀ ਉਸਦਾ ਪੰਜਾਬ ਅਤੇ ਪੰਜਾਬੀ ਪ੍ਰਤੀ ਮੋਹ ਕਦੀ ਭੰਗ ਨਹੀਂ ਹੋਇਆਙ ਓਥੇ ਰਹ ਿਕੇ ਵੀ ਉਸਨੇ ਆਪਣੀ ਪੰਜਾਬੀ ਵਰਿਸੇ ਪ੍ਰਤੀ ਸ਼ਮੂਲੀਅਤ ਜਾਰੀ ਰੱਖੀ ਹੈਙ ਭਾਵੇਂ ਉਹ ਖੇਡਾਂ ਕਰਾ ਕੇ ਹੋਵੇ ਜਾਂ ਸਭਆਿਚਾਰਕਿ ਮੇਲੇ ਕਰਵਾ ਕੇਙ ਮੰਨਾ ਫਗਵਾੜਾ ਨੇ ਹਮੇਸ਼ਾ ਇਟਲੀ ਵੱਿਚ ਪੰਜਾਬੀ ਵਰਿਸੇ ਦੀ ਗੱਲ ਕੀਤੀ ਹੈ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਵੱਿਚ ਯੋਗਦਾਨ ਪਾਇਆ ਹੈਙ

ਕੁਝ ਮਹੀਨੇ ਪਹਲਿਾਂ ਭਾਰਤ ਦੇਸ਼ ਵੱਿਚ ਸਰਕਾਰ ਵੱਲੋਂ ਤੰਿਨ ਕਾਲੇ ਕਾਨੂੰਨ ਪਾਸ ਕੀਤੇ ਗਏ ਹਨ ਜਸਿਦਾ ਸਾਰੇ ਦੇਸ਼ ਵੱਿਚ ਵਰਿੋਧ ਹੋ ਰਹਿਾ ਹੈਙ ਮੰਨਾ ਫਗਵਾੜਾ ਨੇ ਭਾਰਤ ਦੇਸ਼ ਤੋਂ ਹਜ਼ਾਰਾਂ ਮੀਲ ਦੂਰ ਬੈਠੇ ਹੋਣ ਦੇ ਬਾਵਜੂਦ ਇਸ ਕਸਿਾਨੀ ਅੰਦੋਲਨ ਵੱਿਚ ਹੱਿਸਾ ਪਾਇਆ ਹੈ ਆਪਣਾ ਗੀਤ "ਅੱਕੇ ਹੋਏ ਜੱਟ" ਕੱਢ ਕੇਙ ਇਸ ਗੀਤ ਵੱਿਚ ਸੱਿਧੀ ਸਰਕਾਰ ਨੂੰ ਵੰਗਾਰ ਹੈ ਕ ਿਦੱਿਲੀ ਦੀ ਹਰ ਸਰਕਾਰ ਨੇ ਮਜ਼ਲੂਮਾਂ ਉੱਤੇ ਕਹਰਿ ਹੀ ਢਾਇਆ ਹੈ ਅਤੇ ਇੱਕ ਵਾਰ ਫੇਰ ਉਸਦਾ ਮੁਕਾਬਲਾ ਬਹਾਦਰ ਯੋਧਆਿਂ ਨਾਲ ਹੈਙ ਭਾਰਤੀ ਕਸਿਾਨ ਆਪਣਾ ਹੱਕ ਮੰਗ ਰਹੇ ਹਨ ਪਰ ਸਰਕਾਰ ਓਹਨਾ ਉੱਤੇ ਜ਼ੁਲਮ ਢਾ ਰਹੀ ਹੈਙ ਇਸੇ ਜ਼ੁਲਮ ਨੂੰ ਨੱਥ ਪਾਉਣ ਲਈ ਦੁਨੀਆ ਭਰ ਵੱਿਚ ਬੈਠੇ ਪੰਜਾਬੀ ਇੱਕ ਜੁੱਟ ਹੋਏ ਹਨ ਅਤੇ ਹਰ ਖੇਤਰ ਦੇ ਲੋਕ ਇਸ ਵੱਿਚ ਵੱਧ ਚੜ ਕੇ ਹੱਿਸਾ ਪਾ ਰਹੇ ਹਨਙ ਮੰਨਾ ਫਗਵਾੜਾ ਨੇ ਆਪਣੇ ਇਸ ਗੀਤ "ਅੱਕੇ ਹੋਏ ਜੱਟ" ਨਾਲ ਆਪਣੀ ਹਾਜ਼ਰੀ ਦਰਜ ਕਰਾਈ ਹੈਙ ਉਸਦੇ ਇਸ ਜੋਸ਼ੀਲੇ ਗੀਤ ਨੂੰ ਚਰਚਤਿ ਗੀਤਕਾਰ ਲਵਲੀ ਨੂਰ ਨੇ ਲਖਿਿਆ ਹੈਙ ਗੀਤ ਵੱਿਚ ਕਸਿਾਨੀ ਅੰਦੋਲਨ ਨਾਲ ਜੁੜੀਆਂ ਕੁਝ ਚਰਚਤਿ ਘਟਨਾਵਾਂ ਦਾ ਜ਼ਕਿਰ ਕੀਤਾ ਗਆਿ ਹੈ ਜਵਿੇਂ ਕੰਗਨਾ ਰਣੌਤ ਨੂੰ ਵਕਤ ਆਉਣ ਤੇ ਭਾਜੀ ਮੋੜੀ ਜਾਣੀ ਹੈਙ ਅੰਦੋਲਨ ਦੌਰਾਨ ਕਸਿਾਨਾਂ ਦੀ ਤਆਿਰੀਆਂ ਅਤੇ ਸਰਕਾਰਾਂ ਦੇ ਫੈਸਲੇ ਦੀ ਉਡੀਕਙ

ਮੰਨਾ ਫਗਵਾੜਾ ਦੇ ਇਸਤੋਂ ਪਹਲਿਾਂ ਵੀ ਜੋ ਗੀਤ ਆਏ ਹਨ ਉਹ ਸਾਫ ਸੁਥਰੇ, ਯਾਰੀ ਦੋਸਤੀ ਅਤੇ ਸੱਭਆਿਚਾਰ ਨੂੰ ਪ੍ਰਭਾਸ਼ਤਿ ਕਰਦੇ ਹਨਙ ਜਓਿੰਦੇ ਰਹਣਿ ਇਹੋ ਜਹਿੇ ਪੰਜਾਬੀ ਜੋ ਵਦਿੇਸ਼ਾਂ ਵੱਿਚ ਵੀ ਰਹ ਿਕੇ ਪੰਜਾਬੀਅਤ ਨਹੀਂ ਭੁੱਲੇ ਅਤੇ ਦੇਸ਼ ਦਾ ਨਾਂ ਉੱਚਾ ਕਰਦੇ ਹਨਙ

ਹਰਜੰਿਦਰ ਸੰਿਘ ਜਵੰਦਾ 9463828000

ਹੁਲਾਸ ਅਤੇ ਖੇੜਿਆਂ ਭਰਪੂਰ ਬਸੰਤ ਰੁੱਤ✍️ਵੀਰਪਾਲ ਕੌਰ ਕਮਲ

ਹਰ ਸਾਲ ਵਿੱਚ ਬਾਰਾਂ ਮਹੀਨੇ ਹੁੰਦੇ ਹਨ। ਛੇ ਰੁੱਤਾਂ ਵਾਰੋ ਵਾਰੀ ਆਉਂਦੀਆਂ ਹਨ ।ਹਰੇਕ ਰੁੱਤ ਦੀ ਆਪਣੀ ਮਹੱਤਤਾ ਹੈ। ਬੇਸ਼ੱਕ ਦੋ ਰੁੱਤਾਂ ਹੀ ਮੁੱਖ ਤੌਰ ਤੇ ਮੰਨੀਆਂ ਗਈਆਂ ਹਨ । ਗਰਮੀ ਦੀ ਰੁੱਤ ਅਤੇ ਸਰਦੀ ਦੀ ਰੁੱਤ। ਪਰ ਸਾਡੇ ਧਾਰਮਿਕ ਗ੍ਰੰਥ , ਪੁਰਾਤਨ, ਗ੍ਰੰਥ ਵੇਦ ਸਾਹਿਤ, ਸੱਭਿਆਚਾਰ, ਲੋਕ ਸਾਹਿਤ ,ਕਿੱਸਾ ਸਾਹਿਤ, ਬਾਰਾਂ ਮਾਹ ਸਹਿਤ, ਸਾਰੇ ਹੀ ਛੇ ਰੁੱਤਾਂ ਦਾ ਵਰਣਨ ਕਰਦੇ ਹਨ ।

ਪੰਜਾਬ ਨੂੰ ਸੱਭਿਆਚਾਰ ਦਾ ਪੰਘੂੜਾ ਕਿਹਾ ਜਾਂਦਾ ਹੈ । ਇੱਥੋਂ ਦੇ ਵਸਨੀਕਾਂ ਨੂੰ ਵੱਖ -ਵੱਖ ਰੁੱਤਾਂ ਦਾ ਅਨੁਭਵ ਪ੍ਰਾਪਤ ਹੁੰਦਾ ਹੈ ।ਦੋ -ਦੋ ਮਹੀਨੇ ਦੀ ਹਰ ਰੁੱਤ ਦੀ ਆਪਣੀ ਹੀ ਵਿਸ਼ੇਸ਼ਤਾ ਹੈ ।ਇਨ੍ਹਾਂ ਰੁੱਤਾਂ ਵਿੱਚੋਂ ਹੀ ਹੈ-- ਬਸੰਤ ਰੁੱਤ । ਇਹ ਚੇਤ ਅਤੇ ਵਿਸਾਖ ਦੇ ਵਿਚਕਾਰ ਆਉਣ ਵਾਲੀ ਰੁੱਤ ਹੈ। ਇਹ ਅੰਗਰੇਜ਼ੀ ਮਹੀਨੇ ਦੇ ਮਾਰਚ, ਅਪ੍ਰੈਲ ਵਿਚਕਾਰ ਆਉਂਦੀ ਹੈ । ਇਸ ਰੁੱਤ ਦੇ ਸਮੇਂ ਦੌਰਾਨ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ ਮੌ।ਸਮ ਬੜਾ ਹੀ ਸੁਹਾਵਣਾ ਹੁੰਦਾ ਹੈ ।

ਬਸੰਤ ਰੁੱਤ ਨੂੰ’ ਰੁੱਤਾਂ ਦੀ ਰਾਣੀ ‘ਕਿਹਾ ਜਾਂਦਾ ਹੈ। ਇਸ ਨੂੰ ਕਾਲਿਕਾ ਪੁਰਾਣ ਵਿੱਚ ਸ਼ਾਵਰਾ ਕਿਹਾ ਗਿਾਆ ਹੈ । ਕਿਸੇ ਸਮੇਂ ‘ਮਦਨ ਉਤਸਵ” ਵੀ ਕਿਹਾ ਜਾਂਦਾ ਸੀ । ਸ੍ਰੀ ਕ੍ਰਿਸ਼ਨ ਜੀ ਨੇ ਗੀਤਾ ਵਿੱਚ ਬਸੰਤ ਰੁੱਤ ਨੂੰ” ਰਿਤੂ ਮੇਂ ਮੈਂ ਬਸੰਤ ਹੂੰ “ ਕਿਹਾ ਸੀ ।

ਇਸ ਤਰ੍ਹਾਂ ਖ਼ੂਬਸੂਰਤ ਵਿਸ਼ੇਸ਼ਣਾਂ ਨਾਲ ਨਿਵਾਜੀ ਹੋਈ ਇਹ ਬਸੰਤ ਰੁੱਤ ਮਸਤੀ ਹੁਲਾਸ ਤੇ ਖੇੜਾ ਲੈ ਕੇ ਆਉਂਦੀ ਹੈ। ਫੁੱਲਾਂ ਅਤੇ ਦਰਖਤਾਂ ਨੂੰ ਇਸ ਸਮੇਂ ਦੌਰਾਨ ਨਵਾਂ ਜੀਵਨ ਮਿਲਦਾ ਹੈ ।ਬਾਗਾਂ ਵਿੱਚ ਫੁੱਲ ਖਿੜਦੇ ਹਨ ,ਕੋਇਲ ਗੀਤ ਗਾਉਂਦੀ ਹੈ, ਭੌਰੇ ਮਸਤੀ ਦੇ ਰਾਗ ਗਾਉਂਦੇ ਹੋਏ ਫੁੱਲਾਂ ਤੇ ਮੰਡਰਾਉਂਦੇ ਹਨ। ਇਸ ਨੂੰ ਵਧਣ- ਫੁੱਲਣ ਦੀ ਰੁੱਤ ਵੀ ਕਿਹਾ ਜਾਂਦਾ ਹੈ। ਕੜਾਕੇ ਦੀ ਠੰਢ ਤੋਂ ਬਾਅਦ ਆਉਣ ਵਾਲਾ ਇਹ ਸਮਾਂ ਹੁਲਾਸ ਭਰਪੂਰ ਹੁੰਦਾ ਹੈ ।

ਇਸ ਰੁੱਤ ਵਿੱਚ ਸੈਰ ਕਰਨ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ ।ਇਸ ਸਮੇਂ ਸੈਰ ਕਰਨ ਨਾਲ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਮਿਲਦੀ ਹੈ । ਇਹ ਸੁਹਾਵਣੀ ਰੁੱਤ ਸਰੀਰ ਨੂੰ ਰਿਸ਼ਟ- ਪੁਸ਼ਟ ਕਰਦੀ ਹੈ ।ਜ਼ਿਆਦਾ ਸਰਦੀ ਜਾਂ ਗਰਮੀ ਹੋਣ ਨਾ ਕਰਕੇ ਸਵੇਰ ਦੇ ਸਮੇਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ ।ਇਸ ਰੁੱਤ ਨੂੰ ਪ੍ਰੇਮ ਮੇਲਣ ਦੀ ਰੋਮਾਂਟਿਕ ਰੁੱਤ ਵੀ ਮੰਨਿਆ ਗਿਆ ਹੈ। ਸੁਹਾਵਣੀ ਰੁੱਤ ਹੋਣ ਕਰਕੇ ਵਾਤਾਵਰਣ ਅਨੁਕੂਲ ਰਹਿੰਦਾ ਹੈ ।ਇਸੇ ਕਰ ਕੇ ਇਸ ਰੁੱਤ ਵਿੱਚ ਖਾਣ ਪੀਣ ਨੂੰ ਵੀ ਮਹੱਤਵਪੂਰਨ ਮੰਨਿਆ ਗਿਆ ਹੈ । ਹੋਲੀ, ਰਾਮ ਨੌਮੀ, ਵਿਸਾਖੀ ਸਾਰੇ ਤਿਉਹਾਰ ਇਸ ਰੁੱਤ ਦੌਰਾਨ ਹੀ ਆਉਂਦੇ ਹਨ। ਪੰਜਾਬੀ ਗੁਰੂ -ਪੀਰਾਂ ,ਫ਼ਕੀਰਾਂ ,ਸੰਤਾਂ ਅਤੇ ਭਗਤਾਂ ਨੇ ਇਸ ਰੁੱਤ ਦਾ ਸਬੰਧ ਕੁਦਰਤ ਨਾਲ ਜੋੜ ਕੇ ਕੁਦਰਤ ਦੀ ਸੁੰਦਰਤਾ ਨੂੰ ਬਿਆਨਿਆ ਅਤੇ ਵਡਿਆਇਆ ਹੈ । ਕੁਦਰਤ ਦਾ ਪ੍ਰਮਾਤਮਾ ਦਾ ਅਤੇ ਆਤਮਾ ਦਾ ਰਹੱਸ ਦੱਸ ਕੇ ਲੋਕਾਂ ਨੂੰ ਕੁਦਰਤ ਦੇ ਨੇੜੇ ਦਾ ਸਬੰਧ ਦੱਸਿਆ ਹੈ । ਗੁਰੂ ਨਾਨਕ ਦੇਵ ਜੀ ਨੇ ਬਾਰਾਂ ਮਾਹ ਤੁਖਾਰੀ ਰਾਗ ਵਿਚ ਇਸ ਤਰ੍ਹਾਂ ਵਰਣਨ ਕੀਤਾ ਹੈ :-

 

ਚੇਤ ਬਸੰਤ ਭਲਾ ਭਵਰ ਸੁਹਾਵੜੇ ਬਲ ਫੂਲੈ ।।।

ਪੰਜ ਬਾਰਿ ਮੈਂ ਪਿਰੁ ਘਰਿ ਬਾਹੁੜੈ ।।

ਪਿਰ ਘਰਿ ਨਹੀਂ ਆਵੈ ਧਨ ਕਿਉਂ ਸੁੱਖ ਪਾਵੇ ।।

ਬਿਰਹਾ ਵਿਰੋਧ ਤਨ ਛੀਜੈ ।।

ਕੋਕਿਲ ਅੰਬ ਸੁਹਵੈ ਬੋਲੈ ਕਿਉਂ ਦੁਖ ਅੰਕ ਸਹੀ ਜੈ ।।

ਭੰਵਰ ਭਾਵ ਤਾ ਭੰਵਤਾ ਫੂਲੀ ਛਾਤੀ ਕਿਉਂ ਜੀਵ ਘਰ ਆਏ ।।

ਨਾਨਕ ਚੇਤ ਸਹਿਜ ਸੁਖ ਪਾਵੈ ।ਜੋ ਹਰਿ ਵਰ ਘਰਿ ਧਨ ਪਾਵੇ ।।

ਪੰਜਾਬ ਦੇ ਇਤਿਹਾਸ ਵਿੱਚ ਬਸੰਤ ਰੁੱਤ ਦਾ ਬਹੁਤ ਮਹੱਤਵ ਹੈ। ਗਿਆਨ ਅਤੇ ਕਲਾ ਦੀ ਦੇਵੀ ਸਰਸਵਤੀ ਦਾ ਜਨਮ ਇਸ ਦਿਨ ਮਨਾਇਆ ਜਾਂਦਾ ਹੈ ।ਪੂਜਾ ਅਰਚਨਾ ਵਰਤ ਕੀਤੇ ਜਾਂਦੇ ਹਨ ।ਰਾਜਿਆਂ -ਮਹਾਰਾਜਿਆਂ ਦੇ ਸਮੇਂ ਇਸ ਦਿਨ ਕਾਮਦੇਵ ਦੀ ਪੂਜਾ ਕੀਤੀ ਜਾਂਦੀ ਸੀ । ਇਸ ਦਿਨ ਦਾ ਸੰਬੰਧ’ ਵੀਰ ਹਕੀਕਤ ਰਾਏ ‘ਦੀ ਸ਼ਹੀਦੀ ਨਾਲ ਵੀ ਹੈ। 1741ਈਸਵੀ ਵਿੱਚ ਵੀਰ ਹਕੀਕਤ ਰਾਏ ਨੂੰ ਸਿਰਫ ਸਤਾਰਾਂ ਸਾਲ ਦੀ ਉਮਰ ਵਿੱਚ ਧਰਮ ਪਰਿਵਰਤਨ ਨਾ ਕਰਨ ਦੇ ਦੋਸ਼ ਵਿੱਚ ਸਜ਼ਾ ਦਿੱਤੀ ਗਈ ਸੀ ।

 

ਜਿੱਥੇ ਇਸ ਦਿਨ ਦਾ ਐਨਾ ਇਤਿਹਾਸਕ ਮਹੱਤਵ ਹੈ। ਉੱਥੇ ਇਹ ਵੀ ਮਨਜ਼ੂਰ ਕਰਨਾ ਪੈਣਾ ਹੈ ਕਿ ਇਸ ਦਾ ਸਮਾਜਿਕ ਮਹੱਤਵ ਵੀ ਓਨਾ ਹੀ ਹੈ ।ਇਹ ਰੁੱਤ ਸੰਪੂਰਣ ਮਨੁੱਖਤਾ ਨੂੰ ਹੁਲਾਸ ਦੇਣ ਸੰਬੰਧ ਬਣਾਉਣ ਖ਼ੁਸ਼ੀਆਂ ਖੇੜਿਆਂ ਨੂੰ ਜਨਮ ਦੇਣ ਦੀ ਰੁੱਤ ਹੈ ।ਪੰਜਾਬ ਵਿੱਚ ਇਸ ਸਮੇਂ ਕਣਕ ਅਤੇ ਸਰ੍ਹੋਂ ਦੀ ਫ਼ਸਲ ਦੀ ਜੋਬਨ ਰੁੱਤ ਹੁੰਦੀ ਹੈ । ਹਰ ਪਾਸੇ ਸਰ੍ਹੋਂ ਦੇ ਪੀਲੇ ਫੁੱਲਾਂ ਦੀ ਭਾਹ ਮਾਰਦੀ ਹੈ । ਇਨ੍ਹਾਂ ਦਿਨਾਂ ਦੌਰਾਨ ਮੁਟਿਆਰਾਂ ਅਤੇ ਗੱਭਰੂ ਪੀਲੇ ਰੰਗ( ਬਸੰਤੀ ਰੰਗ )ਦਾ ਪਹਿਰਾਵਾ ਪਾਉਂਦੇ ਹਨ ।ਇਹੋ ਜਿਹੇ ਵਾਤਾਵਰਣ ਨੂੰ ਲਾਲਾ ਧਨੀ ਰਾਮ ਚਾਤ੍ਰਿਕ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ -:

ਪੰਛੀਆਂ ਨੇ ਗਾਇਆ ਹਿੰਡੋਲ ਤੇ ਬਸੰਤ ਰਾਗ ‘

ਚਿਰਾਂ ਪਿੱਛੋਂ ਰੱਬ ਨੇ ਮੁਰਾਦਾਂ ਨੇ ਵਿਖਾਲੀਆਂ।

ਕੇਸਰੀ ਦੁਪੱਟੇ ਬਸੰਤ ਕੌਰ ਪੈਣ ਜਦੋਂ ,

ਡੋਰੇਦਾਰ ਨੈਣਾਂ ਵਿੱਚ ਸੁੱਟੀਆਂ ਗਲਾਲੀਆਂ ।

ਬਸੰਤ ਰੁੱਤ ਇਤਿਹਾਸਕ ਅਤੇ ਸਮਾਜਿਕ ਵਰਤਾਰੇ ਵਿੱਚ ਖ਼ੂਬ ਸਥਾਨ ਰੱਖਦੀ ਹੈ ।ਆਓ ਅਸੀਂ ਇਸ ਰੁੱਤ ਨੂੰ ਖੁਸ਼ੀਆਂ ਖੇੜਿਆਂ ਨਾਲ ਮਾਣੀਏ ‘ਆਪਣੇ ਗਵਾਚ ਰਹੇ ਵਿਰਸੇ ਨੂੰ ਬਚਾਈਏ ।

ਵੀਰਪਾਲ ਕੌਰ “ਕਮਲ “(8569001590)

ਹੋਂਦ ਨਹੀਂ ਛੱਡੀਦੀ ✍️ਸਾਬ!ਸਲੇਮਪੁਰੀ ਦੀ ਚੂੰਢੀ

ਖੇਤੀ ਕਾਨੂੰਨਾਂ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਕਿਰਤੀ-ਕਿਸਾਨਾਂ ਵਲੋਂ ਅੰਦੋਲਨ ਵਿੱਢਿਆ ਹੋਇਆ ਹੈ। ਦੇਸ਼ ਵਿਚ ਖੇਤੀ ਕਾਨੂੰਨਾਂ ਦੇ ਬੁਰੇ ਪ੍ਰਭਾਵਾਂ ਵਿਰੁੱਧ ਸੱਭ ਤੋਂ ਪਹਿਲਾਂ ਪੰਜਾਬ ਨੇ ਅਵਾਜ ਬੁਲੰਦ ਕੀਤੀ। ਪੰਜਾਬ ਦੀਆਂ ਵੱਖ ਵੱਖ ਕਿਰਤੀ-ਕਿਸਾਨ ਜਥੇਬੰਦੀਆਂ ਇੱਕ ਮੰਚ 'ਤੇ ਇਕੱਠੀਆਂ ਹੋ ਕੇ ਅੰਦੋਲਨ ਕਰ ਰਹੀਆਂ ਹਨ। ਕਿਰਤੀ-ਕਿਸਾਨ ਅੰਦੋਲਨ ਦੌਰਾਨ ਹੁਣ ਤੱਕ ਲਗਭਗ 200-250 ਦੇ ਕਰੀਬ ਅੰਦੋਲਨਕਾਰੀਆਂ ਦੀ ਜਾਨ ਵੀ ਚਲੀ ਗਈ ਹੈ ਅਤੇ ਇਥੇ ਹੀ ਬਸ ਨਹੀਂ ਹੁਣ ਵੀ ਹਰ ਰੋਜ ਅੰਦੋਲਨ ਕਰ ਰਹੇ ਕਿਰਤੀ-ਕਿਸਾਨਾਂ ਵਿਚੋਂ ਮੌਤਾਂ ਹੋਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ। 26 ਜਨਵਰੀ ਨੂੰ ਜਾਣੇ-ਅਣਜਾਣੇ ਵਿਚ ਦਿੱਲੀ ਦੇ ਲਾਲ ਕਿਲ੍ਹੇ ਤੱਕ ਕਿਰਤੀ-ਕਿਸਾਨਾਂ ਦੇ ਪਹੁੰਚ ਜਾਣ ਤੋਂ ਬਾਅਦ ਦਿੱਲੀ ਪੁਲਿਸ ਵਲੋਂ ਕਿਰਤੀ-ਕਿਸਾਨਾਂ ਨਾਲ ਜੋ ਵਰਤਾਓ ਕੀਤਾ ਗਿਆ ਅਤੇ ਜੋ ਹੁਣ ਵੀ ਜਾਰੀ ਹੈ, ਨੂੰ ਬਿਆਨਿਆ ਜਾਣਾ ਬਹੁਤ ਔਖਾ ਹੈ। ਪੁਲਿਸ ਵਲੋਂ ਬਜੁਰਗਾਂ ਅਤੇ ਔਰਤਾਂ ਉਪਰ ਵੀ ਰੱਜ ਕੇ ਤਸ਼ੱਦਦ ਕੀਤਾ ਗਿਆ, ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ। ਕੇਂਦਰ ਸਰਕਾਰ ਵਲੋਂ ਅੰਦੋਲਨ ਨੂੰ ਕੁਚਲਣ ਲਈ ਹਰ ਸੰਭਵ ਯਤਨ ਜੁਟਾਏ ਗਏ, ਜਿਸ ਨਾਲ ਇੱਕ ਵਾਰੀ ਤਾਂ ਅੰਦੋਲਨ ਨੂੰ ਸੱਟ ਵੱਜੀ, ਪਰ ਫਿਰ ਅੰਦੋਲਨਕਾਰੀਆਂ ਨੇ ਮੁੜ ਆਪਣਾ ਮੋਰਚਾ ਸੰਭਾਲ ਲਿਆ, ਜੋ ਹੁਣ ਚੜ੍ਹਦੀ ਕਲਾ ਵਿੱਚ ਹੈ। ਪੰਜਾਬ ਦੇ ਬਹਾਦਰ ਕਿਰਤੀ-ਕਿਸਾਨਾਂ ਵਲੋਂ ਸ਼ੁਰੂ ਕੀਤੇ ਅੰਦੋਲਨ ਦੀਆਂ ਬਾਹਵਾਂ ਹੁਣ ਦੇਸ਼ ਦੇ ਸਾਰੇ ਸੂਬਿਆਂ ਦੇ ਕਿਰਤੀ- ਕਿਸਾਨ ਬਣ ਚੁੱਕੇ ਹਨ। 26 ਜਨਵਰੀ ਦੀ ਦਿੱਲੀ ਘਟਨਾ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਅੱਗੇ ਆ ਗਏ ਹਨ, ਜਿਸ ਕਰਕੇ ਅਸੀਂ ਪੰਜਾਬ ਦੇ ਕਿਰਤੀ-ਕਿਸਾਨ ਆਗੂਆਂ ਜਿਨ੍ਹਾਂ ਨੇ ਦੇਸ਼ ਵਿਚ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦਾ ਮੁੱਢ ਬੰਨ੍ਹਿਆ, ਮਹਿਸੂਸ ਹੋ ਰਿਹਾ ਹੈ ਕਿ ਹੁਣ ਉਨ੍ਹਾਂ ਨੂੰ ਸੂਬਾ ਅਤੇ ਕੌਮੀ ਪੱਧਰ 'ਤੇ ਉਹ ਥਾਂ ਨਹੀਂ ਦਿੱਤੀ ਜਾ ਰਹੀ, ਜਿਸ ਦੇ ਉਹ ਹੱਕਦਾਰ ਹਨ। ਖੇਤੀ ਅੰਦੋਲਨ ਦੀ ਹੋਂਦ ਪੰਜਾਬ ਦਾ ਕਿਰਤੀ-ਕਿਸਾਨ ਹੈ, ਇਸ ਲਈ ਪੰਜਾਬ ਦੇ ਸਾਰੇ ਕਿਰਤੀ-ਕਿਸਾਨ ਆਗੂਆਂ ਨੂੰ ਹਮੇਸ਼ਾ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਉੱਚਾ ਰੁਤਬਾ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਹੌਂਸਲੇ ਬੁਲੰਦ ਰਹਿਣ। ਪੰਜਾਬ ਦੇ ਕਿਰਤੀ-ਕਿਸਾਨ ਆਗੂਆਂ ਦਾ ਕੱਦ ਬਹੁਤ ਉੱਚਾ ਹੈ। ਸਿਆਣਿਆਂ ਦਾ ਕਥਨ ਹੈ ਕਿ ਕਦੀ ਵੀ ਆਪਣੀ ਹੋਂਦ ਨਹੀਂ ਛੱਡੀਦੀ।  ਪੰਜਾਬ ਦਾ ਕਿਰਤੀ-ਕਿਸਾਨ  ਸਿਰੜੀ ਹੋਣ ਕਰਕੇ ਅੱਜ ਪੂਰੇ ਹੌਸਲਾ ਨਾਲ ਡਟਿਆ ਬੈਠਾ ਹੈ, ਕੇਂਦਰ ਸਰਕਾਰ ਉਨ੍ਹਾਂ ਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ  ਪਿਛੇ ਧੱਕਣਾ ਚਾਹੁੰਦੀ ਹੈ, ਕਿਉਂਕਿ ਸਰਕਾਰ ਸਮਝਦੀ ਹੈ ਕਿ ਜੇ ਪੰਜਾਬ ਪਿਛੇ ਹੱਟ ਗਿਆ ਤਾਂ ਬਾਕੀ ਸੂਬਿਆਂ ਦੇ ਕਿਰਤੀ-ਕਿਸਾਨ ਆਪਣੇ ਆਪ ਪਿਛੇ ਹਟ ਜਾਣਗੇ। ਇਸ ਵੇਲੇ ਕਦੀ ਕਦਾਈਂ ਜਦੋਂ ਗੋਦੀ ਮੀਡੀਆ ਖੇਤੀ ਅੰਦੋਲਨ ਦੀ ਪੇਸ਼ਕਾਰੀ ਕਰਦਾ ਹੈ ਤਾਂ ਉਹ   ਪੰਜਾਬ ਦੇ ਆਗੂਆਂ ਨੂੰ ਪਹਿਲ ਦੇਣ ਦੀ ਥਾਂ ਰਾਕੇਸ਼ ਟਿਕੈਤ ਨੂੰ ਪਹਿਲ ਦਿੰਦਾ ਹੈ। ਇਸ ਵਿਚ ਵੀ ਕੋਈ ਸ਼ੱਕ  ਨਹੀਂ ਹੈ, ਕਿ ਰਾਕੇਸ਼ ਟਿਕੈਤ  ਕੌਮੀ ਪੱਧਰ ਦੇ ਕਿਸਾਨ ਆਗੂ ਹਨ, ਪਰ ਪੰਜਾਬ ਜਿਸ ਨੇ ਅੰਦੋਲਨ ਦਾ ਮੁੱਢ ਬੰਨ੍ਹਿਆ ਦੇ ਕਿਰਤੀ-ਕਿਸਾਨ ਆਗੂ ਵੀ ਕਿਸੇ ਗੱਲੋਂ ਘੱਟ ਨਹੀਂ ਹਨ। 

-ਸੁਖਦੇਵ ਸਲੇਮਪੁਰੀ 

12 ਫਰਵਰੀ, 2021

ਭਾਰਤ/ਚੀਨ ਮਸਲਾ ਹੱਲ ਹੋਣ ਦੀ ਉਮੀਦ ਜਾਗੀ ✍️ ਰਣਜੀਤ ਸਿੰਘ ਹਿਟਲਰ 

ਕਈ ਮਹੀਨਿਆਂ ਤੋਂ ਚੱਲੇ ਆ ਰਹੇ ਤਣਾਅ ਤੋਂ ਬਾਅਦ ਆਖਰਕਾਰ ਭਾਰਤ/ਚੀਨ ਸੀਮਾ ਤੋਂ ਦੋਨਾਂ ਸੈਨਾਵਾਂ ਦੇ ਨੂੰ ਪਿੱਛੇ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।ਭਾਰਤ ਦੇ ਰਕਸ਼ਾਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਰਾਜਸਭਾ ਵਿਚ ਦੋਨਾਂ ਧਿਰਾਂ ਵਿਚ ਬਣੀ ਸਹਿਮਤੀ ਬਾਰੇ ਦੇਸ਼ ਨੂੰ ਜਾਣੂ ਕਰਵਾਇਆ। ਬੀਤੇ ਸਾਲ ਜੂਨ 2020 ਵਿੱਚ ਹੋਏ ਗਲਵਾਨ ਘਾਟੀ ਦੇ ਟਕਰਾਅ ਤੋਂ ਬਾਅਦ ਲਗਾਤਾਰ ਦੋਨਾਂ ਦੇਸ਼ਾਂ ਦੀਆਂ ਫੌਜਾਂ ਵਿੱਚ ਤਣਾਅਪੂਰਨ ਮਾਹੌਲ ਬਣਿਆ ਹੋਇਆ ਸੀ।ਉਸ ਤਣਾਅ ਨੂੰ ਘੱਟ ਕਰਨ ਲਈ ਦੋਨੋ ਦੇਸ਼ਾਂ ਵੱਲੋ ਪੈਂਗੋਂਗ ਝੀਲ ਤੋਂ ਫੋਜਾਂ ਨੂੰ ਆਪਣੇ-ਆਪਣੇ ਸਥਾਨ ਤੋਂ ਪਿੱਛੇ ਹਟਾਉਣਾ ਯਕੀਨਨ ਇਕ ਸਾਕਾਰਾਤਮਕ ਕਦਮ ਹੈ।ਜਿਵੇਂ ਕਿ ਰਕਸ਼ਾਮੰਤਰੀ ਨੇ ਇਹ ਵੀ ਦੱਸਿਆ ਕੀ ਇਹ ਸਹਿਮਤੀ ਹਾਲਾਤਾਂ ਨੂੰ ਅਪ੍ਰੈਲ 2020 ਤੋਂ ਪਹਿਲਾਂ ਵਰਗੇ ਬਣਾਉਣ ਨੂੰ ਲੈਕੇ ਬਣੀ ਹੈ। ਪੈਂਗੋਂਗ ਝੀਲ ਦੇ ਉੱਤਰੀ ਕਿਨਾਰੇ 'ਤੇ ਚੀਨੀ ਸੈਨਿਕ ਫੀਂਗਰ 8 ਦੇ ਕੋਲ ਜਦਕਿ ਭਾਰਤੀ ਸੈਨਿਕ ਫੀਂਗਰ 3 ਦੇ ਕੋਲ ਰਹਿਣਗੇ। ਅਪ੍ਰੈਲ ਤੋਂ ਪਹਿਲਾਂ ਭਾਰਤੀ ਫੌਜ ਫੀਂਗਰ 8 ਤੱਕ ਗਸ਼ਤ ਲਗਾਂਉਦੇ ਸੀ। ਪਰੰਤੂ ਹੁਣ ਫੀਂਗਰ 3 ਤੋਂ 8 ਦੇ ਵਿਚਕਾਰ ਗਸ਼ਤ ਲਗਾਉਣ ਉਪਰ ਅਸਥਾਈ ਤੌਰ 'ਤੇ ਰੋਕ ਰਹੇਗੀ।ਦੋਨੋ ਦੇਸ਼ਾਂ ਦੇ ਤਣਾਅ ਵਿਚਕਾਰ ਇਸ ਖੇਤਰ ਵਿੱਚ ਜੋ ਵੀ ਨਿਰਮਾਣ ਹੋਇਆ ਹੈ।ਉਸਨੂੰ ਹਟਾਉਣ ਉਪਰ ਵੀ ਸਹਿਮਤੀ ਬਣੀ ਹੈ। ਪਰੰਤੂ ਚਾਲਬਾਜ਼ ਚੀਨ ਆਪਣੀ ਇਸ ਗੱਲ ਉਤੇ ਕਿੰਨਾ ਕੁ ਖ਼ਰਾ ਉਤਰਦਾ ਹੈ,ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਲਹਾਲ ਇਸ ਵਿਚਕਾਰ ਇਹ ਪਹਿਲੂ ਨੂੰ ਵੀ ਧਿਆਨ ਵਿਚ ਰੱਖਣਾ ਬੇਹੱਦ ਲਾਜ਼ਮੀ ਹੈ ਕਿ ਇਹ ਸਮਝੌਤਾ ਸਿਰਫ ਇੱਕ ਵਿਵਾਦਿਤ ਖੇਤਰ ਨੂੰ ਲੈਕੇ ਹੀ ਹੋਇਆ ਹੈ।ਉਤਰ ਵਿੱਚ ਡੇਪਸਾਂਗ ਮੈਦਾਨ ਅਤੇ ਦੱਖਣ ਵਿੱਚ ਗਲਵਾਨ ਘਾਟੀ ਸਮੇਤ ਬਾਕੀ ਵਿਵਾਦਿਤ ਬਿੰਦੂਆਂ ਉਪਰ ਅਜੇ ਕੋਈ ਵੀ ਸਹਿਮਤੀ ਨਹੀਂ ਬਣੀ ਹੈ।ਰਕਸ਼ਾਮੰਤਰੀ ਰਾਜਨਾਥ ਸਿੰਘ  ਨੇ ਆਪਣੇ ਬਿਆਨ ਵਿੱਚ ਇਸ ਗੱਲ ਵੱਲ ਇਸ਼ਾਰਾ ਵੀ ਕੀਤਾ ਹੈ ਕਿ ਵਿਵਾਦ ਦੇ ਕਈ ਬਿੰਦੂਆਂ ਉਪਰ ਅਜੇ ਸਹਿਮਤੀ ਨਹੀਂ ਬਣ ਪਾਈ। ਪਰੰਤੂ ਇਕ ਬਿੰਦੂ ਉਪਰ ਸਹਿਮਤੀ ਨਾਲ ਦੂਜੇ ਵਿਵਾਦਿਤ  ਖੇਤਰਾਂ ਵਿੱਚ ਸਹਿਮਤੀ ਬਣਨ ਦੀ ਉਮੀਦ ਤਾਂ ਜਾਗੀ ਹੈ,ਕਿ ਜੇਕਰ ਦੋਨੋ ਧਿਰਾਂ ਸਮਝਦਾਰੀ ਦਿਖਾਉਣ ਤਾਂ ਵਿਵਾਦ ਦੇ ਵਿਚਕਾਰ ਵੀ ਤਣਾਅ ਘੱਟ ਕਰਨ ਦਾ ਰਾਹ ਕੱਢਿਆ ਜਾ ਸਕਦਾ ਹੈ।ਫੌਜਾਂ ਦਾ ਵਿਵਾਦਤ ਖੇਤਰਾਂ ਤੋਂ ਪਿੱਛੇ ਹੱਟਣਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਕਿਸੇ ਵੀ ਸਮੇਂ,ਕੁਝ ਵੀ ਹੋਣ ਦਾ ਖਤਰਾ ਘੱਟ ਜਾਂਦਾ ਹੈ। ਫਿਲਹਾਲ ਅਜਿਹਾ ਜਾਪਦਾ ਹੈ ਕਿ ਦੋਨੋ ਦੇਸ਼ਾਂ ਵਿਚਕਾਰ ਸੀਮਾ ਵਿਵਾਦ ਨੂੰ ਮੁਕੰਮਲ ਤੌਰ ਤੇ ਹੱਲ ਹੋਣ ਵਿੱਚ ਅਜੇ ਕਾਫੀ ਸਮਾਂ ਲੱਗੇਗਾ।ਪਰੰਤੂ ਫਿਰ ਵੀ ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰੇਆਂ ਨੂੰ ਲੈਕੇ ਬਣੀ ਇਸ ਸਹਿਮਤੀ ਉਪਰ ਯਕੀਨਨ ਸਹੀ ਢੰਗ ਨਾਲ ਅਮਲ ਕਰਨਾ ਚਾਹੀਦਾ ਹੈ, ਤਾਂਕਿ ਇਹ ਦੂਜੇ ਵਿਵਾਦਿਤ ਖੇਤਰਾਂ ਉੱਪਰ ਵੀ ਦੋਨੋ ਦੇਸ਼ਾਂ ਦੀ ਸਹਿਮਤੀ ਦਾ ਠੋਸ ਆਧਾਰ ਬਣ ਸਕੇ।

ਲੇਖਕ:- ਰਣਜੀਤ ਸਿੰਘ ਹਿਟਲਰ 

 ਫਿਰੋਜ਼ਪੁਰ,ਪੰਜਾਬ। 

ਮੋ:ਨੰ:- 7901729507

ਈਮੇਲ:- ranjeetsinghhitlar21@gmail.com

 ਵਿਿਗਆਨ ਅਤੇ ਸਕੂਲੀ ਵਿਿਦਆਰਥੀ✍️ਬਰਜਿੰਦਰ ਪਾਲ ਸਿੰਘ ਬਰਨਾਲਾ

ਵਿਿਗਆਨ ਨੂੰ ਅੰਗਰੇਜੀ ਵਿੱਚ ਸਾਇੰਸ ਕਹਿੰਦੇ ਹਨ ਸਾਇੰਸ ਸਬਦ ਸਾਇਸਟਾ ਭਾਵ ਜਾਣਨਾ ਤੋ ਬਣਿਆ ਹੈ। ਵਿਿਗਆਨੀਆ ਵੱਲੋ ਅਨੇਕਾ ਖੋਜਾ ਕੱਢੀਆ ਗਈਆ ਹਨ ।ਹਰ ਵਿਿਗਆਨੀ ਦਾ ਜੀਵਨ ਹਰ ਵਿਿਦਆਰਥੀ ਲਈ ਪ੍ਰੇਰਨਾ ਦਾ ਸ੍ਰੋਤ ਹੈ।ਵਿਿਗਆਨ ਸਕੂਲ ਸਕੂਲ ਪੱਧਰ ਉੱਪਰ ਭੋਤਿਕ ਵਿਿਗਆਨ ਰਸਾਇਣਕ ਵਿਿਗਆਨ ਜੀਵ ਵਿਿਗਆਨ ਪੜ੍ਹਨਾ ਹੁੰਦਾ ਹੈ।ਵਿਿਗਆਨ ਸਬਦ ਵਿਧੀ ਰਾਹੀ ਗਿਆਨ ਦੀ ਪ੍ਰਾਪਤੀ ਹੈ। ਪ੍ਰਯੋਗਾ,ਕਿਿਰਆਵਾ ਨੂੰ ਤਰਜੀਹ ਦਿੱਤੀ ਗਈ ਹੈ। ਅਧਿਆਪਕ ਜੋ ਵਿਿਗਆਨ ਪੜ੍ਹਾਉਦੇ ਹਨ ਉਹਨਾ ਨੇ ਆਪਣੇ ਵਿਿਦਆਰਥੀ ਜੀਵਨ ਵਿੱਚ ਅਨੇਕਾ ਪ੍ਰਯੋਗ ਕੀਤੇ ਹੋਏ ਹੂੰਦੇ ਹਨ। ਜੋ ਵਿਅਕਤੀ ਲਗਾਤਾਰ ਅਧਿਆਨ,ਪੜ੍ਹਦਾ ਹੈ ਉਸਨੂੰ ਅਧਿਆਪਕ ਕਿਹਾ ਜਾਦਾ ਹੈ। ਸਾਇੰਸ ਦੀ ਕਿਤਾਬ ਵਿੱਚ ਲਿਖੇ ਅੰਗਰਜੀ ਦੇ ਸਬਦ ਹਰ ਵਿਿਦਆਰਥੀ ਨੂੰ ਧਿਆਨ ਨਾਲ ਪੜ੍ਹਨੇ ਚਾਹੀਦੇ ਹਨ।ਇਸ ਨਾਲ ਉਸਦੇ ਚੰਗੇ ਨੰਬਰ  ਸਾਇੰਸ ਵਿਸੇ ਵਿੱਚੋ ਆਉਣਗੇ। ਸਾਇੰਸ ਵਿਸੇ ਵੱਲ ਵਿਿਦਆਰਥੀ ਦੀ ਰੁਚੀ ਵੀ  ਵਧੇਗੀ।ਦਸਵੀ ਜਮਾਤ ਤੋ ਬਾਦ ਗਿਆਰਵੀ ਜਮਾਤ ਅਤੇ ਅੱਗੇ ਜਮਾਤਾਂ ਦੀ ਪੜ੍ਹਾਈ ਦਾ ਮਾਧਿਅਮ ਵੀ ਅੰਗਰੇਜੀ ਹੋਵੇਗਾ ।ਇਸ ਨਾਲ ਵਿਸੇ ਉੱਪਰ ਹੋਰ ਪਕੜ੍ਹ ਮਜਬੂਤ ਹੋਵੇਗੀ।ਜੀਵ ਵਿਿਗਆਨ ਵਿੱਚ ਰੁਚੀ ਰੱਖਣ ਵਾਲੇ ਵਿਿਦਆਰਥੀ ਮੈਡੀਕਲ ਦੀ ਪੜ੍ਹਾਈ ਅਤੇ ਹਿਸਾਬ ਵਿਸੇ ਵਾਲੇ ਨਾਨ ਮੈਡੀਕਲ ਦੀ ਪੜ੍ਹਾਈ ਉੱਚ ਪੱਧਰ ਤੱਕ ਪੜ੍ਹ ਸਕਦੇ ਹਨ।ਮੈ ਸੁਣਿਆ ਮੈ ਭੁੱਲ ਗਿਆ ਮੈ ਦੇਖਿਆ ਮੇਰੇ ਕੁਝ ਕੁਝ ਯਾਦ ਹੈ ਮੈ ਕਰਕੇ ਵੇਖਿਆ ਮੇਰੇ ਸਾਰਾ ਕੁਝ ਯਾਦ ਹੈ। ਪ੍ਰਯੋਗਾਂ ਦੀ ਮਹੱਤਤਾ ਨੂੰ ਦਰਸਾਉਦਾ ਹੈ।ਇਸ ਲਈ ਹਰ ਵਿਿਦਆਰਥੀ ਨੁੰ ਪ੍ਰਯੋਗਾਂ। ਨੂੰ ਸਾਇੰਸ ਲੈਬ ਵਿੱਚ ਬਹੁਤ ਧਿਆਨ ਲਗਨ ਸਿੱਖਣ ਦੇ ਉਦੇਸ ਨਾਲ ਕਰਨਾ ਚਾਹੀਦਾ ਹੈ। ਪ੍ਰਯੋਗ ਕਰਕੇ ਸਿੱਖਿਆ ਸਕੂਲੀ ਵਿਿਦਆਰਥੀ ਦੇ ਸਦੀਵੀ ਯਾਦ ਰਹਿੰਦਾ ਹੈ।
ਹਲਕੇ ਅਤੇ ਭਾਰ ਬੀਜ: ਵਿਿਦਆਰਥੀ ਜਦੋ ਇਸ ਕਿਿਰਆ ਨੂੰ ਕਰਨਗੇ ਇੱਕ ਪਾਣੀ ਦਾ ਗਲਾਸ ਲਉ ਉਸ ਵਿੱਚ ਕੁਝ ਵਧੀਆ ਭਾਰੇ ਬੀਜ ਕੁਝ ਹਲਕੇ ਭਾਵ ਖੋਖਲੇ ਬੀਜ ਲਉ ।ਵਧੀਆ ਬੀਜ ਭਾਰੀ ਹੋਣ ਕਾਰਨ ਹੇਠਾ ਰਹਿ ਜਾਣਗੇ। ਹਲਕੇ ਜਾ ਖੋਖਲੇ ਬੀਜ ਹਲਕੇ ਹੋਣ ਕਾਰਨ ਪਾਣੀ ਦੇ ਗਲਾਸ ਦੇ ਉੱਪਰ ਆ ਜਾਣਗੇ। ਇਸ ਤਰਾ ਕਰਨ ਨਾਲ ਵਿਿਦਆਰਥੀ ਇਹ ਪ੍ਰਸਨ ਦਾ ਉੱਤਰ ਆਪਣੇ ਜੀਵਨ ਵਿੱਚ ਨਹੀ ਭੁੱਲਣਗੇ।
ਘੁਲਣਸੀਲ ਅਤੇ ਅਘੁਲਣਸੀਲ ਵਸਤੂਆ; ਦੋ ਪਾਣੀ ਦੇ ਗਲਾਸ ਲਵੋ। ਇੱਕ ਗਲਾਸ ਵਿੱਚ ਖੰਡ,ਨਮਕ ਵਾਰੋ ਵਾਰੀ ਘੋਲੋ ਇਹ ਘੁਲ ਜਾਣਗੇ। ਦੂਸਰੇ ਗਲਾਸ ਵਿੱਚ ਲੱਕੜ ਦਾ ਬੁਰਾ ਘੋਲੋ  ਇਹ ਨਹੀ  ਘੁੱਲੇਗਾ ਇਸ ਤਰਾ ਕਰਨ ਨਾਲ ਇਹ ਸਦੀਵੀ ਸਕੂਲੀ ਵਿਿਦਆਰਥੀਆਂ ਦੇ ਯਾਦ ਰਹੇਗਾ।
ਪਾਰਦਰਸੀ ,ਅਪਾਰਦਰਸੀ ਅਤੇ ਅਲਪ ਪਾਰਦਰਸੀ ਵਸਤੂਆ; ਇੱਕ ਟਾਰਚ ਲਵੋ ਤੁਸੀ ਇਸ ਦੇ ਪ੍ਰਕਾਸ ਨੂੰ  ਸੀਸੇ ਵਿੱਚੋ ਦੀ ਗੁਜਾਰੋ ਇਹ ਲੰਘ ਜਾਵੇਗਾ ਇੱਕ ਲੱਕੜ ਦਾ ਟੁਕੜਾ ਲਵੋ ਇਸ ਵਿੱਚੋ ਦੀ ਟਾਰਚ ਦਾ ਪ੍ਰਕਾਸ ਗੁਜਾਰੋ ਇਹ ਬਿਲਕੁਲ ਨਹੀ ਹੀ ਲੰਘੇਗਾ ਫਿਰ ਟਾਰਚ ਦੀ ਰੋਸਨੀ ਨੂੰ ਮੋਮੀਕਾਗਜ ਵਿੱਚੋ ਦੀ ਲੰਘਾਉ ਕੁਝ ਕੁ ਲੰਘ ਜਾਵੇਗਾ ਕੁਝ ਨਹੀ ਲੰਘੇਗਾ। ਇਹ ਅਲਪ ਪਾਰਦਰਸੀ ਹੈ। ਇਸ ਪ੍ਰਯੋਗ ਨਾਲ ਪਾਰਦਰਸੀ ਅਪਾਰਦਰਸੀ ਅਤੇ ਅਲਪ ਪਾਰਦਰਸੀ ਬਾਰੇ ਵਿਿਗਆਨਿਕ ਸਮਝ ਪ੍ਰਾਪਤ ਕਰ ਸਕਦੇ ਹੋ।
ਚਾਲਕ ਅਤੇ ਰੋਧਕ :ਇੱਕ ਬਿਜਲੀ ਸਰਕਟ ਤਿਆਰ ਕਰ ਇੱਕ ਬੈਟਰੀ ਦੋ ਸੈਲਾ ਵਾਲੀ,ਤਾਰਾ,ਛੋਟਾ ਬੱਲਬ  ਲਵੋ ਸਵਿੱਚ ਲਗਾਉ ਸਰਕਟ ਪੂਰਾ ਕਰੋ। ਬੱਲਬ ਜਗ ਜਾਵੇਗਾ।ਹੁਣ ਰਸਤੇ ਵਿੱਚ  ਤਾਰ ਵਿੱਚਕਾਰ ਦੋ ਨਿਚਕੁਡੀਆ ਲਗਾੳ ,ੁ ਨਿਚਕੁੰਡੀਆ ਵਿੱਚ ਤਾਬੇ ਦੀ ਤਾਰ ਲਗਾਉ ਚਾਲਕ ਹੋਣ ਕਾਰਨ ਬੱਲਬ ਜੱਗ ਜਾਵੇਗਾ ਫਿਰ ਸਕੇਲ ਲਗਾਉ ਰੋਧਿਕ ਹੋਣ ਕਾਰਨ ਬਲਬ ਨਹੀ ਜਗੇਗਾ ਇਸ ਤਰਾ ਨਾਲ ਚਾਲਕ ਰੋਧਕ ਬਾਰੇ ਸਹੀ ਜਾਣਕਾਰੀ ਪ੍ਰਾਪਤ ਹੋ ਜਾਵੇਗੀ।
ਵਿਰਾਮ ਅਤੇ ਗਤੀ ਅਵਸਥਾ: ਵਿਰਾਮ ਅਵਸਥਾ ਕਿਸੇ ਵਸਤੂ ਦਾ ਵਿਰਾਮ ਅਵਸਥਾ ਵਿੱਚ ਰਹਿਣਾ ਅਤੇ ਆਲੇ ਦੁਆਲੇ ਨਾਲ ਆਪਣੀ ਸਥਿਤੀ ਨਾ ਬਦਲਣਾ ਹੈ। ਜਿਸ ਤਰਾ ਮੇਜ ਉੱਪਰ ਕਿਤਾਬ ਪਈ ਹੈ ਇਹ ਕਿਤਾਬ ਉਨੀ ਦੇਰ ਤੱਕ ਪਈ ਰਹੇਗੀ ਜਦੋ ਤੱਕ ਇਸ ਉੱਪਰ ਬਾਹਰੀ ਬਲ ਨਹੀ ਲੱਗੇਗਾ। ਜੋ ਵਸਤੂਆ ਆਲੇ ਦੁਆਲੇ ਨਾਲ ਆਪਣੀ ਸਥਿਤੀ ਬਦਲਦੀਆ ਹਨ ਉਹਨਾ ਨੂੰ ਗਤੀ ਅਵਸਥਾ ਵਿੱਚ ਕਿਹਾ ਜਾਦਾ ਹੈ ਕਿ ਜਿਸ ਤਰਾ ਚੱਲ ਰਹੀ ਬੱਸ, ਚੱਲ ਰਹੀ ਟਰੇਨ ਅਦਿ ਹਨ।
ਇਹਨਾ ਪ੍ਰਯੋਗਾਂ ਕਿਿਰਆਵਾ ਨੂੰ ਕਰਨ ਲਈ ਵੱਡੇ ਉਪਕਰਨਾ ਵੱਡੀਆ ਪ੍ਰਯੋਗਸਾਲਾਵਾ ਦੀ ਲੋੜ ਨਹੀ ਇਹ ਸਾਰਾ ਕੂਝ ਤੁਹਾਡੇ ਘਰਾ ਵਿੱਚ ਹੀ ਹੈ।ਜੇਕਰ ਤੁਸੀ ਆਪਣੇ ਘਰ ਵਿੱਚ ਵੇਖੋ ਤਾ ਬਿਜਲੀ ਦੀਆ ਤਾਰਾ ,ਬੱਲਬ ਅਤੇ ਫਿਊਜ ਵੀ ਤਾ ਹੈ।ਘਰ ਵਿੱਚ ਬਿਜਲੀ ਦੀਆ ਕਾਢਾ ਜਾ ਬਿਜਲੀ ਦੇ ਚਮਤਕਾਰ ਪ੍ਰੈਸ, ਕੱਪੜੇ ਧੋਣ ਵਾਲੀ ਮਸੀਨ ,ਟੀ ਵੀ ,ਫਰਿੰਜ,ਮਿਕਸੀ ਵੀ ਹੈ ਸੋ ਇਹਨਾ ਬਾਰੇ ਆਪ ਸਕੂਲ਼ੀ ਵਿਿਦਆਰਥੀਆਂ ਨੂੰ ਵਿਿਗਆਨਿਕ ਜਾਣਕਾਰੀ ਜਰੂਰੀ ਚਾਹੀਦੀ ਹੈ ਤਾ ਹੀ ਅਸੀ ਅੱਜ ਦੇ ਆਧੁਨਿਕ ਵਿਿਗਆਨਿਕ ਯੁੱਗ ਦੇ ਹਾਣੀ ਬਣ ਸਕਦੇ ਹਾ ਅਤੇ ਵਿਿਗਆਨ ਦੀਆ ਕਾਢਾਂ ਦਾ ਲਾਭ ,ਫਾਇਦਾ ਲੈ ਸਕਦੇ ਹਾ।ਵਿਿਗਆਨਕ ਉਪਕਰਨਾ ਦੀ ਵਰਤੋ ਕਰਦੇ ਹੋਏ ਸਾਡੇ ਪੈਰਾ ਵਿੱਚ ਰੋਧਿਕ ਮਟੀਰੀਅਲ ,ਚੱਪਲਾ ਆਦਿ ਜਰੂਰ ਪਹਿਨਣਾ ਚਾਹੀਦਾ  ਹੈ ਨਹੀ ਕਦੇ ਵੀ ਮਾੜਾ ਹਾਦਸਾ ਵਾਪਰ ਸਕਦਾ ਹੈ ਨੰਗੇ ਪੈਰੀ ਬਹੁਤ ਰਿਸਕ ਹੈ ਕਿਉਕਿ ਮਨੁੱਖੀ ਸਰੀਰ ਬਿਜਲੀ ਦਾ ਬਹੁਤ ਵਧੀਆ ਚਾਲਕ ਹੈ।ਲੋੜ ਹੈ ਕਿ ਪਿਆਰੇ ਵਿਿਦਆਰਥੀਉ ਤੁਸੀ ਆਪਣੀ ਸਾਇੰਸ ਦੀ ਕਿਤਾਬ ਦੀ ਲਾਇਨ ਨੂੰ ਪ੍ਰਸਨ ਉੱਤਰ ਨੂੰ ਕਿਵੇ ਆਪਣੀ ਪਕੜ੍ਹ ਦੇ ਨਾਲ ਸਮਝ ਸਕਦੇ ਹੋ ਇੱਕੋ ਇੱਕ ਇਸ ਨੂੰ ਪ੍ਰੈਕਟੀਕਲ ਰੂਪ ਵਿੱਚ ਕਰਨਾ ਹੈ।

                                   ਬਰਜਿੰਦਰ ਪਾਲ ਸਿੰਘ ਬਰਨ ਧਨੌਲਾ
                                                           ਪ੍ਰਿੰਸੀਪਲ
ਲੋਕ ਕਵੀ ਸੰਤ ਰਾਮ ਉਦਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ ਪੰਜਾਬ                 
                                                        ਜਿਲ੍ਹਾ ਬਰਨਾਲਾ
                   ਘਰ ਦਾ ਪਤਾ: ਨੇੜੇ ਸੋਹਲ ਵਕਰਸਾਪ ਬਰਨਾਲਾ ਰੋਡ ਧਨੌਲਾ
                                    ਤਹਿਸੀਲ ਅਤੇ ਜਿਲਾ ਬਰਨਾਲਾ (ਪੰਜਾਬ)    
                                                  ਮੋਬਾਈਲ 9814121926
                                            ਵਟਸਐਪ ਨੰਬਰ 9815516435
                                        ਈਮੇਲ ਦਰਬੳਰਜਨਿਦੲਰ57੍ਗਮੳਲਿ.ਚੋਮ 

ਦੇਸ਼ ਦੇ ਆਮ ਲੋਕਾਂ ਲਈ ਗਣਤੰਤਰ ਦਿਵਸ ਦੀ ਮਹੱਤਤਾ।

 ਭਾਰਤ ਦੇਸ਼ ਨੇ ਬਹੁਤ ਲੰਮਾ ਸਮਾਂ ਗੁਲਾਮੀ ਦਾ ਦਰਦ ਹੰਢਾਇਆ ਹੈ। ਲੰਮੀ ਗੁਲਾਮੀ ਦਾ ਸੰਤਾਪ ਝੱਲਦਿਆਂ ਆਖਰ 15 ਅਗਸਤ 1947 ਨੂੰ ਭਾਰਤ ਨੂੰ ਆਜ਼ਾਦੀ ਰੂਪੀ ਸੂਰਜ ਦਾ ਨਿੱਘ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ। ਜ਼ੁਲਮ, ਜਬਰ, ਗੁਲਾਮੀ ਦੇ ਦਰਦਾਂ ਨਾਲ ਵਿੰਨ੍ਹਿਆਂ ਜੀਵਨ ਤੇ ਭਾਰਤੀਆਂ ਦੇ ਹੋਂਦ-ਵਿਹੂਣੇ ਅਸਤਿਤਵ ਤੋਂ ਮੁਕਤ ਹੋਣ ਦਾ ਸਵੇਰਾ ਚੜ੍ਹਿਆ। ਸਭ ਭਾਰਤੀਆਂ ਲਈ ਆਜ਼ਾਦੀ ਦਾ ਇਹ ਦਿਨ ਖੁਸ਼ੀਆ ਖੇੜਿਆਂ ਤੇ ਆਸਾਂ ਉਮੰਗਾਂ ਦੇ ਪੂਰਾ ਹੋਣ ਕਾਰਨ ਮਨਾਂ ਵਿਚ ਵਸਿਆ ਹੋਇਆ ਹੈ। ਹੱਸ ਹੱਸ ਫਾਂਸੀਆਂ ਦੇ ਰੱਸੇ ਆਪਣੇ ਗਲਾਂ ਵਿਚ ਪਾਉਣ ਵਾਲੇ ਸਿਰੜੀ ਯੋਧਿਆਂ, ਕਾਲੇ ਪਾਣੀ ਦੀਆਂ ਸਜ਼ਾਵਾਂ ਭੋਗਦੇ ਆਜ਼ਾਦੀ ਪਰਵਾਨਿਆਂ ਅਤੇ ਹਜ਼ਾਰਾਂ ਗਦਰੀ ਦੇਸ਼ ਭਗਤਾਂ ਨੇ ਆਜ਼ਾਦੀ ਦੀ ਸ਼ਮ੍ਹਾ ਨੂੰ ਬਲਦੀ ਰੱਖਣ ਲਈ ਆਪਣੇ ਖੂਨ ਦੀ ਆਹੂਤੀ ਦਿੱਤੀ। ਇਸ ਤਰ੍ਹਾਂ ਇਹ ਆਜ਼ਾਦੀ ਬਹੁਤ ਮਹਿੰਗੀ ਕੀਮਤ ਤਾਰ ਕੇ ਹਾਸਲ ਕੀਤੀ ਗਈ।ਦੇਸ਼ ਨੂੰ ਨਵੀਂ ਦਿਸ਼ਾ ਦੇਣ ਅਤੇ ਸਦੀਆਂ ਦੀ ਗੁਲਾਮੀ ਦਾ ਜੀਵਨ ਹੰਢਾਅ ਕੇ ਹੰਭੇ ਹੋਏ ਭਾਰਤੀਆਂ ਨੂੰ ਆਪਣੀ ਹੋਣੀ ਦੇ ਆਪ ਮਾਲਕ ਬਣਾਉਣ ਲਈ ਨਿਯਮਾਂ, ਕਾਨੂੰਨਾਂ, ਆਸ਼ਿਆਂ ਤੇ ਉਦੇਸ਼ਾਂ ਦੀ ਲੋੜ ਮਹਿਸੂਸ ਕੀਤੀ ਗਈ। ਨਵੰਬਰ 1949 ਵਿਚ ਵਿਦਵਾਨ, ਚਿੰਤਕ ਤੇ ਕਾਨੂੰਨਸਾਜ਼ ਡਾ. ਭੀਮ ਰਾਉ ਅੰਬੇਦਕਰ ਦੀ  ਅਗਵਾਈ ਹੇਠ 299 ਮੈਂਬਰੀ ਸੰਵਿਧਾਨਕ ਅਸੰਬਲੀ ਨੂੰ ਦੇਸ਼ ਦਾ ਸੰਵਿਧਾਨਕ ਦਸਤਾਵੇਜ਼ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਰਾਸ਼ਟਰੀ ਅਸੰਬਲੀ ਨੇ 24 ਜਨਵਰੀ 1950 ਨੂੰ ਸੰਵਿਧਾਨ ਦੇ ਅੰਗਰੇਜ਼ੀ ਅਤੇ ਹਿੰਦੀ ਦਸਤਾਵੇਜ਼ ’ਤੇ ਦਸਤਖ਼ਤ ਕੀਤੇ। ਪੂਰਨ ਸਵਰਾਜ ਦੀ ਘੋਸ਼ਣਾ 26 ਜਨਵਰੀ 1930 ਨੂੰ ਕੀਤੀ ਗਈ ਸੀ। ਇਸ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਣ ਲਈ ਭਾਰਤ ਵਿਚ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਗਵਰਨਰ ਜਨਰਲ ਦੀ ਥਾਂ ਡਾ. ਰਾਜਿੰਦਰ ਪ੍ਰਸਾਦ ਨੂੰ ਭਾਰਤ ਦੇ ਪਹਿਲੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਦਾ ਮਾਣ ਹਾਸਲ ਹੋਇਆ। ਆਜ਼ਾਦ ਭਾਰਤ ਦਾ ਪਹਿਲਾ ਗਣਤੰਤਰ ਦਿਵਸ 26 ਜਨਵਰੀ 1950 ਨੂੰ ਮਨਾਇਆ ਗਿਆ।ਭਾਰਤ ਦਾ ਸੰਵਿਧਾਨ ਸੰਸਾਰ ਦਾ ਸਭ ਤੋਂ ਵਿਸ਼ਾਲ ਸੰਵਿਧਾਨਕ ਦਸਤਾਵੇਜ਼ ਹੈ। ਇਸ ਲਿਖਤੀ ਸੰਵਿਧਾਨ ਦੇ 395 ਆਰਟੀਕਲ ਅਤੇ 8 ਸ਼ਡਿਊਲ ਸਨ ਜੋ ਹੁਣ ਵਧ ਕੇ 448 ਆਰਟੀਕਲ ਅਤੇ 12 ਸ਼ਡਿਊਲ ਦੇ ਲਗਭਗ ਹੋ ਚੁੱਕੇ ਹਨ। ਬਹੁਤ ਸਾਰੇ ਵਿਚਾਰ ਵੱਖ ਵੱਖ ਦੇਸ਼ਾਂ ਦੇ ਸੰਵਿਧਾਨਾਂ ਤੋਂ ਲਏ ਗਏ ਹਨ। ਸਰਕਾਰ ਦੀ ਸੰਸਦੀ ਪ੍ਰਣਾਲੀ ਦਾ ਵਿਚਾਰ ਅੰਗਰੇਜ਼ਾਂ ਤੋਂ ਲਿਆ ਗਿਆ ਹੈ। ਅਮਰੀਕੀ ਸੰਵਿਧਾਨ ਤੋਂ ਨਾਗਰਿਕ ਦੇ ਬੁਨਿਆਦੀ ਅਧਿਕਾਰਾਂ ਨੂੰ ਅਪਣਾਇਆ ਗਿਆ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 12 ਤੋਂ 35 ਤੱਕ ਨਾਗਰਿਕਾਂ ਦੇ ਇਨ੍ਹਾਂ ਅਧਿਕਾਰਾਂ ਨੂੰ ਦਰਸਾਇਆ ਗਿਆ ਹੈ। ਨਿਰਦੇਸ਼ਕ ਸਿਧਾਤਾਂ ਦਾ ਵਿਚਾਰ ਅਇਰਸ਼ ਸੰਵਿਧਾਨ ਤੋਂ ਲਿਆ ਗਿਆ ਹੈ। 2005 ਵਿਚ ਸੂਚਨਾ ਦਾ ਅਧਿਕਾਰ ਵੀ ਇਨ੍ਹਾਂ ਵਿਚ ਸ਼ਾਮਲ ਕੀਤਾ ਗਿਆ ਹੈ। ਸਮੇਂ ਸਮੇਂ ’ਤੇ ਸੰਵਿਧਾਨ ਵਿਚ ਹੁਣ ਤੱਕ 99 ਤੋਂ ਵੱਧ ਸੋਧਾਂ ਕੀਤੀਆਂ ਗਈਆਂ ਹਨ।ਬਿਨਾਂ ਸ਼ੱਕ ਦੇਸ਼ ਨੇ ਵਿਕਾਸ ਦੀਆਂ ਕੁਝ ਮੰਜ਼ਿਲਾਂ ਜ਼ਰੂਰ ਤੈਅ ਕੀਤੀਆਂ ਹਨ। ਪਰ ਵਿਕਾਸ ਦੀ ਇਹ ਪ੍ਰਕਿਰਿਆ ਕਈ ਸਾਲਾਂ ਬਾਅਦ ਵੀ ਆਮ ਆਦਮੀ ਤੱਕ ਨਹੀਂ ਪਹੁੰਚੀ। ਕਰੋੜਾਂ ਲੋਕ ਅੱਜ ਵੀ ਜੀਵਨ ਦੀਆਂ ਬੁਨਿਆਦੀ ਲੋੜਾਂ ਤੋਂ ਵਿਰਵੇ ਅਣਹੋਇਆਂ ਦਾ ਜੀਵਨ ਹੰਢਾਅ ਕੇ ਇਸ ਜਹਾਨ ਤੋਂ ਰੁਖ਼ਸਤ ਹੋ ਜਾਂਦੇ ਹਨ। ਅੱਜ ਵੀ ਦੇਸ਼ ਦੇ 83% ਲੋਕਾਂ ਦੀ ਰੋਜ਼ਾਨਾ ਆਮਦਨ 20 ਰੁਪਏ ਤੋਂ ਵੀ ਘੱਟ ਹੈ। ਜਿਸ ਦੇਸ਼ ਦੇ 30 ਕਰੋੜ ਲੋਕ ਭੁੱਖਮਰੀ ਦਾ ਸਾਹਮਣਾ ਕਰ ਰਹੇ ਹੋਣ, ਉਸ ਦੇਸ਼ ਦੇ ਨੇਤਾ ਵਿਕਾਸ ਦੇ ਕਿਹੜੇ ਦਾਅਵਿਆਂ ’ਤੇ ਮਾਣ ਕਰਦੇ ਹਨ, ਇਹ ਗੱਲ ਸਮਝ ਤੋਂ ਬਾਹਰ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦੇਸ਼ ਦੇ ਗੁਦਾਮਾਂ ਵਿਚ ਹਰ ਸਾਲ ਲੱਖਾਂ ਟਨ ਅਨਾਜ ਗਲ ਸੜ ਰਿਹਾ ਹੈ ਪਰ ਭੁੱਖਿਆਂ ਨੂੰ ਮਰਨ ਤੋਂ ਬਚਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ। ਸਰਕਾਰੀ ਤੰਤਰ ਵਲੋਂ ਜਾਰੀ ਕੀਤੀ ਗਈ ਸਮਾਜਿਕ ਆਰਥਿਕ ਮਰਦਮ-ਸ਼ੁਮਾਰੀ ਦੇ ਅੰਕੜੇ ਵੀ ਚੀਕ-ਚੀਕ ਕੇ ਇਹੀ ਕਹਿ ਰਹੇ ਹਨ ਕਿ ਅੱਜ ਵੀ ਪੇਂਡੂ ਭਾਰਤ ਦੇ 51% ਪਰਿਵਾਰ ਮਾੜੀ-ਮੋਟੀ ਮਜ਼ਦੂਰੀ ਕਰਕੇ ਹੀ ਪੇਟ ਪਾਲ ਰਹੇ ਹਨ। ਦੇਸ਼ ਦੇ ਕਰੋੜਾਂ ਲੋਕਾਂ ਨੂੰ ਅਜੇ ਤੱਕ ਵੀ ਪੀਣ ਲਈ ਸਾਫ ਤੇ ਸ਼ੁੱਧ ਪਾਣੀ ਵੀ ਉਪਲਬਦ ਨਹੀਂ ਹੈ। ਅਜਿਹੀ ਹਾਲਤ ਵਿਚ ਸਕੂਲ ਦਾ ਰਾਹ ਦੇਖਣ ਦੀ ਸੁਰਤ ਕਿਸ ਨੂੰ ਹੋ ਸਕਦੀ ਹੈ।

ਦੇਸ਼ ਵਿਚ ਖੇਤੀ-ਬਾੜੀ ਬਹੁਤ ਵੱਡੀ ਜਨ-ਸੰਖਿਆ ਦਾ ਜੱਦੀ-ਪੁਸ਼ਤੀ ਕਿੱਤਾ ਹੈ। ਲੱਖਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਇਹੀ ਇਕ ਵਸੀਲਾ ਹੈ। ਪਰ ਅੱਜ ਕਿਸਾਨੀ ਦੀ ਹਾਲਤ ਬਹੁਤ ਹੀ ਤਰਸਯੋਗ ਹੋਈ ਪਈ ਹੈ। ਅੰਨਦਾਤਾ ਜਿਹੇ ਲਕਬਾਂ ਨਾਲ ਨਿਵਾਜਿਆ ਕਿਸਾਨ ਭੁੱਖਮਰੀ ਦੀ ਜੂਨ ਹੰਢਾਉਣ ਲਈ ਮਜਬੂਰ ਹੈ। ਨਕਲੀ ਬੀਜਾਂ, ਨਕਲੀ ਕੀੜੇ-ਮਾਰ ਦਵਾਈਆਂ, ਕਰਜ਼ਿਆਂ ਦੀ ਮਾਰ, ਕੁਦਰਤੀ ਕਰੋਪੀਆਂ ਤੇ ਫਸਲਾਂ ਦੇ ਵਾਜਬ ਮੁੱਲ ਨਾ ਮਿਲਣ ਦੇ ਦਰਦਾਂ ਨਾਲ ਵਿੰਨ੍ਹਿਆਂ ਕਿਸਾਨ ਅੱਜ ਖ਼ੁਦਕੁਸ਼ੀਆਂ ਦੇ ਰਾਹ ਤੁਰਿਆ ਹੋਇਆ ਹੈ, ਪਰ ਹਕੂਮਤਾਂ ਇੰਨੀਆਂ ਬੇਰਹਿਮ ਹੋ ਗਈਆਂ ਹਨ ਕਿ ਕੋਈ ਕਿਸਾਨ ਦੀ ਬਾਂਹ ਫੜਨ ਲਈ ਤਿਆਰ ਨਹੀਂ।ਹੁਣ ਤੱਕ ਤਿੰਨ ਲੱਖ ਤੋਂ ਵੱਧ ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਚੁੱਕੇ ਹਨ।ਉਤੋਂ ਸਰਕਾਰ ਖੇਤੀਬਾੜੀ ਸੈਕਟਰ ਵਿੱਚ ਵੀ ਕਾਰਪੋਰੇਟ ਘਰਾਣੇ ਸਿੱਧੇ ਰੂਪ ਵਿਚ ਵਾੜਨ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ, ਜੋ ਕਿ ਕਿਸਾਨ ਦੇ ਨਾਲ ਨਾਲ ਕਿਸੇ ਦੂਜੇ ਸਾਧਾਰਨ ਵਰਗ ਦੇ ਹੱਕ ਵਿਚ ਵੀ ਨਹੀ ਹਨ। ਆਰਥਿਕ ਪਾੜਾ ਬਹੁਤ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਗਰੀਬ ਤੇ ਸਾਧਨ-ਵਿਹੂਣੇ ਲੋਕ ਲਗਾਤਾਰ ਗਰੀਬੀ ਦੀ ਦਲਦਲ ਵਿਚ ਧਸਦੇ ਜਾ ਰਹੇ ਹਨ, ਪਰ ਧਨਾਡ ਤੇ ਧਨ-ਕੁਬੇਰ ਮਾਲਾਮਾਲ ਹੋ ਰਹੇ ਹਨ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ ਆਕਸਫੈਮ ਦੀ ਹਾਲੀਆ ਰਿਪੋਰਟ ਅਨੁਸਾਰ ਭਾਰਤ ਦੇ ਕੇਵਲ 57 ਵਿਅਕਤੀਆਂ ਕੋਲ 70% ਦੇ ਬਰਾਬਰ ਧਨ ਹੈ। ਇਹ ਰਿਪੋਰਟ ਇਹ ਵੀ ਖੁਲਾਸਾ ਕਰਦੀ ਹੈ ਕਿ ਦੇਸ਼ ਦੇ 1% ਅਰਬਪਤੀ ਦੇਸ਼ ਦੀ 58% ਦੌਲਤ ’ਤੇ ਕਾਬਜ਼ ਹਨ।ਦੇਸ਼ ਵਿਚ ਬਹੁਤ ਕੁਝ ਅਜਿਹਾ ਵਾਪਰ ਰਿਹਾ ਹੈ ਜੋ ਸੰਵਿਧਾਨ ਦੀ ਭਾਵਨਾ ਦੇ ਉਲਟ ਹੈ। ਜਾਤਪਾਤ ਦੀ ਘਿਨਾਉਣੀ ਪ੍ਰਵਿਰਤੀ ਅੱਜ ਵੀ ਜਾਰੀ ਹੈ। ਘੱਟ-ਗਿਣਤੀਆਂ ਤੋਂ ਜੀਣ ਦਾ ਅਧਿਕਾਰ ਹੀ ਖੋਇਆ ਜਾ ਰਿਹਾ ਹੈ। ਅਸਹਿਣਸ਼ੀਲਤਾ ਦਾ ਮਾਹੌਲ ਪੈਦਾ ਕਰਕੇ ਲੋਕਾਂ ਨੂੰ ਖ਼ੌਫਜ਼ਦਾ ਕੀਤਾ ਜਾ ਰਿਹਾ ਹੈ। ਲੋਕਾਂ ਦੇ ਖਾਣ-ਪੀਣ, ਪਹਿਨਣ, ਵਿਚਾਰਨ ਤੇ ਆਸਥਾ ਉੱਤੇ ਪਾਬੰਦੀਆਂ ਲਾ ਕੇ ਆਪਣੀ ਧੌਂਸ ਦਾ ਖੁੱਲ੍ਹੇ-ਆਮ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਕਹਿਣ ਨੂੰ ਤਾਂ ਸਾਡਾ ਸੰਵਿਧਾਨ ਮਨੁੱਖੀ ਅਧਿਕਾਰਾਂ ਦਾ ਰਾਖਾ ਹੈ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਅੱਜ ਵੀ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਤੇ ਹੋਰ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ ਹੈ। ਦੂਜਿਆਂ ਦੀ ਦੇਸ਼ਭਗਤੀ ’ਤੇ ਸਵਾਲ ਉਠਾ ਕੇ ਆਪਣੇ ਆਪ ਨੂੰ ਵੱਡੇ ਦੇਸ਼ਭਗਤ ਦਰਸਾਇਆ ਜਾ ਰਿਹਾ ਹੈ। ਕੀ ਸੰਵਿਧਾਨ ਦਾ ਨਿਰਮਾਣ ਕਰਨ ਵਾਲਿਆਂ ਨੇ ਅਜਿਹਾ ਹੀ ਸੁਪਨਾ ਸਿਰਜਿਆ ਸੀ? ਇਹ ਉਸ ਸੰਵਿਧਾਨ ਦੀ ਵੀ ਤੌਹੀਨ ਹੈ, ਜਿਸ ਦੀ ਸੌਂਹ ਚੁੱਕ ਕੇ ਹਾਕਮ ਰਾਜ ਸਤਾ ਦਾ ਆਨੰਦ ਮਾਣਦੇ ਹਨ।ਫਿਰਕਾਪ੍ਰਸਤੀ ਦੀ ਸਿਆਸਤ ਕਰਨਾ ਦੇਸ਼ ਦੇ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਦੇ ਬਰਾਬਰ ਹੈ।ਪਰੰਤੂ ਜਿਸ ਦੇ ਹੱਥ ਸੱਤਾ ਆ ਜਾਵੇਂ ਫਿਰ ਉਸਨੂੰ ਰੋਕ ਕੌਣ ਸਕਦਾ ਹੈ।ਪੱਤਰਕਾਰਾਂ, ਲੇਖਕਾਂ, ਕਲਾਕਾਰਾਂ ਅਤੇ ਫਿਲਮਸਾਜ਼ਾਂ ਦੇ ਵਿਚਾਰ-ਪ੍ਰਗਟਾਵੇ ਦੀ ਆਜ਼ਾਦੀ ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਸਰਕਾਰ ਦੀ ਆਲੋਚਨਾ ਕਰਨ ਵਾਲੀ ਹਰ ਆਵਾਜ਼ ਨੂੰ ਸ਼ੱਕੀ ਨਜ਼ਰਾਂ ਨਾਲ ਦੇਖਿਆ ਜਾ ਰਿਹਾ ਹੈ। ਇਹ ਸਭ ਕੁਝ ਸੰਵਿਧਾਨ ਦੀ ਭਾਵਨਾ ਦੇ ਉਲਟ ਹੈ। ਗੱਲੀਂਬਾਤੀਂ ਤਾਂ ਭਾਰਤ ਨੂੰ ਦੁਨੀਆਂ ਦਾ ਬਹੁਤ ਵੱਡਾ ਤੇ ਮਜ਼ਬੂਤ ਲੋਕਤੰਤਰ ਪਰਚਾਰਿਆ ਜਾ ਰਿਹਾ ਹੈ ਪਰ ਅਸਲ ਅਰਥਾਂ ਵਿਚ ਲੋਕਤੰਤਰੀ ਵਿਵਸਥਾ ਪੂਰੀ ਤਰ੍ਹਾਂ ਬਿਖਰ ਚੁੱਕੀ ਹੈ। ਆਮ ਨਾਗਰਿਕ ਨਾਲ ਹਰ ਪੱਧਰ ’ਤੇ ਵਿਤਕਰਾ ਹੋਣਾ ਆਮ ਗੱਲ ਹੋ ਗਈ ਹੈ। ਪ੍ਰਸ਼ਾਸਨਿਕ ਪੱਧਰ ’ਤੇ ਭ੍ਰਿਸ਼ਟਤੰਤਰ ਦੀ ਬਦੌਲਤ ਸਰਕਾਰੀ ਨੀਤੀਆਂ ਦਾ ਜੋ ਹਸ਼ਰ ਹੋ ਰਿਹਾ ਹੈ, ਉਹ ਹੁਣ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਇਸ ਦੇਸ਼ ਦਾ ਵਿਯੋਗਿਆ ਹੋਇਆ ਆਮ ਆਦਮੀ ਤਾਂ ਕੇਵਲ ਨਾਂ ਦਾ ਹੀ ‘ਨਾਗਰਿਕ’ ਹੈ। ਕੇਵਲ ਵੋਟ ਪਰਚੀ ਤੋਂ ਬਿਨਾਂ ਉਸ ਦੇ ਪੱਲੇ ਕੁਝ ਵੀ ਨਹੀਂ ਹੈ। ਇਹ ਪਰਚੀ ਵੀ ਉਸ ਨੂੰ ਵਰਗਲਾ ਕੇ, ਦਿਲ-ਲਭਾਊ ਵਾਅਦਿਆਂ ਦਾ ਭਰਮਜਾਲ ਫੈਲਾ ਕੇ, ਉਸ ਦੀਆਂ ਅੱਖਾਂ ਵਿਚ ਰੰਗੀਨ ਸੁਪਨੇ ਸਿਰਜ ਕੇ ਇਕ ਤਰ੍ਹਾਂ ਨਾਲ ਉਸ ਕੋਲੋਂ ਖੋਹ ਹੀ ਲਈ ਜਾਂਦੀ ਹੈ।ਕਿਸੇ ਦੇਸ਼ ਦੀ ਨਿਆਂ ਪਾਲਿਕਾ ਲੋਕਤੰਤਰੀ ਵਿਵਸਥਾ ਦਾ ਥੰਮ੍ਹ ਮੰਨੀ ਜਾਂਦੀ ਹੈ। ਸਾਡੇ ਦੇਸ਼ ਦੀ ਨਿਆਪਾਲਿਕਾ ਨੇ ਬਹੁਤ ਹੱਦ ਤੱਕ ਆਪਣੇ ਸੰਵਿਧਾਨਿਕ ਤੇ ਨਿਆਂਇਕ ਫਰਜ਼ਾਂ ਨੂੰ ਜ਼ਿੰਮੇਵਾਰੀ ਨਾਲ ਨਿਭਾਇਆਂ ਹੈ। ਪਰ ਕੁਝ ਸਮੇਂ ਤੋਂ ਇੱਥੇ ਵੀ ‘ਸਭ ਅੱਛਾ’ ਨਹੀਂ ਹੈ। ਪਿਛਲੇ ਸਾਮੇਂ ਵਿਚ ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜ ਸਹਿਬਾਨ ਜਸਟਿਸ ਜੇ. ਚੇਲਾਮੇਸਵਰ, ਜਸਟਿਸ ਰੰਜਨ ਗੋਗੋਈ, ਜਸਟਿਸ ਐੱਮ. ਬੀ. ਲੋਕੁਰ ਅਤੇ ਜਸਟਿਸ ਕੁਰੀਅਨ ਜੋਸਫ ਨੇ ਜਿਸ ਤਰ੍ਹਾਂ ਸਾਡੀ ਨਿਆਇਕ ਪ੍ਰਣਾਲੀ ਤੇ ਸਵਾਲ ਉਠਾਏ ਹਨ, ਉਹ ਬਹੁਤ ਗੰਭੀਰ ਹਨ ਤੇ ਜੱਜ ਸਾਹਿਬਾਨ ਦਾ ਦਰਦ ਉਸ ਵਿੱਚੋਂ ਸਪਸ਼ਟ ਝਲਕਦਾ ਨਜ਼ਰ ਆਉਂਦਾ ਹੈ।ਅਜਿਹੀ ਘਟਨਾ ਭਾਰਤ ਦੇ ਨਿਆਂਇਕ ਇਤਿਹਾਸ ਵਿਚ ਪਹਿਲੀ ਵਾਰੀ ਵਾਪਰੀ ਹੈ।ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਕੰਮ-ਢੰਗ ਸਬੰਧੀ ਜਿਸ ਤਰ੍ਹਾਂ ਚਾਰ ਜੱਜਾਂ ਨੇ ਆਪਣੀ ਨਿਰਾਸ਼ਾ ਤੇ ਲਾਚਾਰੀ ਦਾ ਪ੍ਰਗਟਾਵਾ ਕੀਤਾ ਹੈ, ਉਹ ਬਹੁਤ ਹੀ ਚਿੰਤਾਜਨਕ ਹੈ।ਇਸ ਤੋਂ ਅਨੁਮਾਨ ਲਾਉਣਾ ਔਖਾ ਨਹੀਂ ਕਿ ਜੇ ਸੁਪਰੀਮ ਕੋਰਟ ਦੇ ਜੱਜਾਂ ਦੀ ਹੀ ਕੋਈ ਸੁਣਵਾਈ ਨਹੀਂ ਤਾਂ ਇਸ ਦੇਸ਼ ਦੇ ਆਮ ਆਦਮੀ ਦਾ ਕੀ ਹਾਲ ਹੋਵੇਗਾ? ਅਜਿਹੀਆਂ ਘਟਨਾਵਾਂ ਸਾਡੇ ਲੋਕਤੰਤਰ ਲਈ ਬਹੁਤ ਮਾੜੀਆਂ ਹਨ।ਜੇ ਸੰਵਿਧਾਨ ਨੂੰ ਲਾਗੂ ਕਰਨ ਵਾਲੀਆਂ ਹਕੂਮਤੀ ਜਮਾਤਾਂ ਥੋੜ੍ਹਾ ਜਿਹਾ ਵੀ ਲੋਕਾਂ ਦੀ ਭਲਾਈ ਦਾ ਸੋਚ ਲੈਂਦੀਆਂ ਤਾਂ ਅੱਜ ਸਥਿਤੀ ਇੰਨੀ ਬਦਤਰ ਨਹੀਂ ਹੋਣੀ ਸੀ।ਦੇਸ਼ ਦੇ ਕਰੋੜਾਂ ਲੋਕ ਜਿਸ ਤਰ੍ਹਾਂ ਦਾ ਜੀਵਨ ਜੀਣ ਲਈ ਮਜਬੂਰ ਹਨ, ਉਹ ਦੇਸ਼ ਦੇ ਸਿਆਸੀ ਨੇਤਾਵਾਂ ਲਈ ਸ਼ਰਮਸਾਰ ਹੋਣ ਵਾਲੀ ਗੱਲ ਹੈ।ਦੇਸ਼ ਦੇ ਲੋਕਾਂ ਨੂੰ ਆਪਣੇ ਹੱਕਾਂ ਦੇ ਨਾਲ ਨਾਲ ਆਪਣੇ ਫਰਜ਼ਾਂ ਪ੍ਰਤੀ ਵੀ ਜਾਗਰੂਕ ਹੋਣ ਦੀ ਲੋੜ ਹੈ, ਲੋਕਾਂ ਦੀ ਜਾਗਰੂਕਤਾ ਨਾਲ ਹੀ ਲੋਕਤੰਤਰ ਦੀ ਉਮਰ ਲੰਮੀ ਹੁੰਦੀ ਹੈ।

 

 

ਲੇਖਕ:- ਰਣਜੀਤ ਸਿੰਘ ਹਿਟਲਰ 

ਫਿਰੋਜ਼ਪੁਰ, ਪੰਜਾਬ।

ਈਮੇਲ:-  ranjeetsinghhitlar21@gmail.com