ਇਕ ਵਾਰ ਇਕ ਬਾਜ਼ ਉੱਡਦਾ ਜਾ ਰਿਹਾ ਸੀ
ਉਸਨੇ ਕੀ ਦੇਖਿਆ ਇਕ ਹਿਰਨੀ ਘਾਹ ਪਈ ਚੁਗਦੀ ਸੀ ਤੇ ਉਹਦੇ ਨੇੜੇ ਇਕ ਬੱਬਰ ਸ਼ੇਰ ਬੈਠਾ
ਬਾਜ਼ ਹੈਰਾਨ ਹੋ ਗਿਆ ਨੇੜੇ ਜਾ ਕੇ ਪੁੱਛਣ ਲੱਗਾ ਇਹ ਕੀ ਗੱਲ ਤੁਸੀ ਇਕੱਠੇ ਕਿਵੇਂ
ਹਿਰਨੀ ਕਹਿੰਦੀ ਕੁਝ ਨਹੀਂ ਬੱਸ ਜਦੋਂ ਇਹ ਸ਼ੇਰ ਛੋਟਾ ਜਿਹਾ ਸੀ ਇਸਦੀ ਮਾਂ ਮਰ ਗਈ ਮੈ ਇਸਨੂੰ ਆਪਣਾ ਦੁੱਧ ਪਿਆਇਆ , ਹੁਣ ਇਹ ਵੱਡਾ ਹੋ ਗਿਆ, ਓਦੋਂ ਦਾ ਮੇਰੇ ਨਾਲ ਰਹਿੰਦਾ ਕੇ ਕੋਈ ਮੇਰੇ ਤੇ ਹਮਲਾ ਨਾ ਕਰੇ ,
ਬਾਜ਼ ਬੜਾ ਖੁਸ਼ ਹੋਇਆ ਉਸਨੇ ਸੋਚਿਆ ਇਹ ਤਾਂ ਬੁਹਤ ਵਧੀਆ ਗੱਲ ਹੈ ਮੈ ਵੀ ਕਿਸੇ ਦਾ ਭਲਾ ਕਰਾਗਾ
ਉਹ ਉੱਡਦਾ ਹੋਇਆ ਅੱਗੇ ਗਿਆ ਤਾਂ ਇਕ ਚੂਹਾ ਪਾਣੀ ਚ ਡੁੱਬ ਰਿਹਾ ਗੋਤੇ ਪਿਆ ਖਾਵੇ
ਬਾਜ਼ ਨੇ ਚੂਹੇ ਨੂੰ ਚੱਕਿਆ ਤੇ ਪਾਣੀ ਤੋ ਬਾਹਰ ਕੱਢ ਆਪਣੇ ਖੰਭਾਂ ਵਿੱਚ ਲੈ ਕੇ ਸੁੱਕਾ ਦਿੱਤਾ
ਇੰਨੇ ਦੇਰ ਚ ਚੂਹੇ ਨੇ ਬਾਜ਼ ਦੇ ਖੰਭ ਕੁਤਰ ਦਿੱਤੇ
ਜਦੋਂ ਬਾਜ਼ ਨੇ ਉਡਾਰੀ ਮਾਰਨ ਦੀ ਕੋਸ਼ਿਸ ਕੀਤੀ ਖੰਭ ਕੁਤਰ ਜਾਣ ਕਰਕੇ ਮਿੱਟੀ ਵਿੱਚ ਰੁੱਲ ਗਿਆ ਤੇ ਉਸਦੀ ਹਾਲਤ ਖਰਾਬ ਹੋ ਗਈ
ਇੰਨੇ ਦੇਰ ਨੂੰ ਹਿਰਨੀ ਉੱਥੇ ਪੁਹੰਚ ਗਈ ਤੇ ਉਸਨੇ ਬਾਜ਼ ਨੂੰ ਪੁੱਛਿਆ ਇਹ ਕੀ ਹੋਇਆ
ਬਾਜ਼ ਨੇ ਸਾਰੀ ਗੱਲ ਦੱਸੀ
ਹਿਰਨੀ ਉਦਾਸ ਹੋ ਕੇ ਕਹਿਣ ਲੱਗੀ ਤੈਨੂੰ ਭਲਾ ਕਰਨ ਤੋ ਪਹਿਲਾ ਸੋਚ ਲੈਣਾ ਚਾਹੀਦਾ ਸੀ ਕਿੳਂਕਿ "ਅਹਿਸਾਨ" ਵੀ ਸਿਰਫ ਚੰਗੀ "ਨਸਲ" ਹੀ ਯਾਦ ਰੱਖਦੀ ਹੈ