ਔਰਤ ਦਿਵਸ ਨੂੰ ਸਮਰਪਿਤ!
ਸੰਵਿਧਾਨ ਅਤੇ ਔਰਤ
ਭਾਰਤੀ ਸੰਵਿਧਾਨ ਔਰਤ ਨੂੰ ਮਰਦ ਦੇ ਬਰਾਬਰ ਲਿਆਕੇ ਖੜ੍ਹਾ ਕਰਦਾ ਹੈ। ਅੱਜ ਸੰਵਿਧਾਨ ਸਦਕਾ ਦੇਸ਼ ਦੀਆਂ ਔਰਤਾਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਰਗੇ ਸੱਭ ਤੋਂ ਉਪਰਲੇ ਮਹੱਤਵਪੂਰਨ ਅਹੁਦਿਆਂ ਤੱਕ ਪਹੁੰਚ ਗਈਆਂ ਹਨ। ਅੱਜ ਦੇਸ਼ ਦਾ ਸਿਆਸੀ, ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਵਪਾਰਕ ਖੇਤਰ ਸਮੇਤ ਕੋਈ ਵੀ ਸਰਕਾਰੀ, ਅਰਧ-ਸਰਕਾਰੀ ਅਤੇ ਗੈਰ ਸਰਕਾਰੀ ਅਦਾਰਾ ਨਹੀਂ ਹੈ, ਜਿਸ ਵਿਚ ਔਰਤਾਂ ਦੀ ਹਿੱਸੇਦਾਰੀ ਨਾ ਹੋਵੇ। ਸੰਵਿਧਾਨ ਸਦਕਾ ਔਰਤਾਂ ਘਰ ਦੀ ਚਾਰਦੀਵਾਰੀ 'ਚੋਂ ਬਾਹਰ ਨਿਕਲ ਕੇ ਦੇਸ਼ ਨੂੰ ਚਲਾਉਣ ਲਈ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਜਿੰਮੇਵਾਰੀ ਨਿਭਾ ਕੇ ਆਪਣੀ ਕਾਬਲੀਅਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ। ਦੇਸ਼ ਦੀਆਂ ਔਰਤਾਂ ਨੂੰ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਦਾ ਹਮੇਸ਼ਾ ਰਿਣੀ ਹੋਣਾ ਚਾਹੀਦਾ, ਜਿਨ੍ਹਾਂ ਨੇ ਭਾਰਤੀ ਸੰਵਿਧਾਨ ਦੀ ਸਿਰਜਣਾ ਕਰਦਿਆਂ ਔਰਤਾਂ ਨੂੰ ਘਰ ਦੀ ਚਾਰਦੀਵਾਰੀ ਤੋਂ ਬਾਹਰ ਕੱਢਣ ਅਤੇ ਉਨ੍ਹਾਂ ਦੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਦਿਆਂ ਮਰਦਾਂ ਦੇ ਬਰਾਬਰ ਹੱਕ ਲੈ ਕੇ ਦਿੱਤੇ, ਲੇਕਿਨ ਐਨ ਇਸ ਦੇ ਉਲਟ 'ਧਰਮ' ਤਾਂ ਸਦੀਆਂ ਤੋਂ ਔਰਤਾਂ ਸਮੇਤ ਦਲਿਤਾਂ ਨੂੰ ਗੁਲਾਮ ਬਣਾ ਕੇ ਰੱਖਣ ਲਈ ਆਖ ਰਿਹਾ ਹੈ। ਧਰਮ ਤਾਂ ਔਰਤਾਂ ਅਤੇ ਦਲਿਤਾਂ ਨੂੰ 'ਧਾਰਮਿਕ ਸਥਾਨਾਂ' ਵਿਚ ਜਾਣ ਤੋਂ ਰੋਕਦਾ ਹੈ।ਇਹ ਭਾਰਤੀ ਸੰਵਿਧਾਨ ਹੀ ਹੈ ਜਿਹੜਾ ਔਰਤ ਨੂੰ 'ਸਤਿਕਾਰਤ ਸਥਾਨ' ਪ੍ਰਦਾਨ ਕਰਦਾ ਹੈ।
-ਸੁਖਦੇਵ ਸਲੇਮਪੁਰੀ
09780620233
7 ਮਾਰਚ, 2021