You are here

ਸੰਪਾਦਕੀ

ਪੰਜਾਬ ਦੇ ਸੁਰੱਖਿਅਤ ਭਵਿੱਖ ਲਈ, ਹਰ ਪੰਜਾਬੀ ਦਾ ਜਾਗਰੂਕ ਹੋਣਾ ✍️ ਰਣਜੀਤ ਸਿੰਘ ਹਿਟਲਰ 

ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਚੰਗੇ-ਮੰਦੇ, ਸੱਜਣ-ਗੱਦਾਰ ਰੂਪੀ ਚਿਹਰਿਆਂ ਦੀ ਸਹੀ ਪਛਾਣ ਕਰਨਾ ਹਰੇਕ ਪੰਜਾਬੀ ਦਾ ਨੈਤਿਕ ਫਰਜ ਬਣਦਾ ਹੈ,ਜੋ ਕਿ ਅਜੇ ਤੱਕ ਬਹੁਤ ਹੀ ਘੱਟ ਲੋਕਾਂ ਨੇ ਨਿਭਾਇਆ ਹੈ।ਕਿਸੇ ਵੇਲੇ 'ਸੋਨੇ ਦੀ ਚਿੜੀ' ਦਾ ਦਰਜਾ ਪ੍ਰਾਪਤ ਕਰਨ ਵਾਲਾ ਪੰਜਾਬ ਅੱਜ ਬਰਬਾਦੀ ਦੇ ਕੰਢੇ 'ਤੇ ਆਣ ਖੜਾ ਹੈ,ਹਰ ਪਾਸੇ ਹਫੜਾ-ਦਫੜੀ ਅਤੇ ਆਪੋ-ਧਾਪੀ ਮੱਚੀ ਹੋਈ ਹੈ।ਸਮੇਂ-ਸਮੇਂ ਦੇ ਹਾਕਮਾਂ ਨੇ ਹੁਣ ਤੱਕ ਸਿਰਫ਼ ਆਪਣੀ ਕੁਰਸੀ ਦੀ ਭੁੱਖ ਨੂੰ ਮਿਟਾਉਣ ਲਈ ਪੰਜਾਬ ਨੂੰ ਰੱਜ ਕੇ ਲੁੱਟਿਆ ਹੈ ਅਤੇ ਅੱਜ ਵੀ ਇਹ ਲੁੱਟ-ਖਸੁੱਟ ਬੇਰੋਕ ਜਾਰੀ ਹੈ।ਇਸ ਵਕਤ ਪੰਜਾਬ ਦੇ ਲੋਕਾਂ ਦੀ ਹਾਲਤ ਆਰਥਿਕ ਤੌਰ ਉੱਪਰ ਟੁੱਟੇ ਹੋਏ ਉਸ ਜੱਟ ਵਰਗੀ ਹੈ,ਜਿਹੜਾ ਆਪਣੀ ਗਰਜ਼ ਪੂਰੀ ਕਰਨ ਲਈ ਕੋਈ ਵੀ ਗਲਤ ਕਦਮ ਚੁੱਕਣ ਤੋਂ ਵੀ ਪਰਹੇਜ਼ ਨਹੀਂ ਕਰਦਾ।ਹੁਣ ਤੱਕ ਜੋ ਵੀ ਇੰਨਾ ਲੋਕ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਖੜ੍ਹਾ ਹੁੰਦਾ ਰਿਹਾ ਹੈ,ਉਸ ਦੀ ਕਿਸੇ ਨਾ ਕਿਸੇ ਢੰਗ ਨਾਲ ਆਵਾਜ਼ ਦਬਾ ਦਿੱਤੀ ਜਾਂਦੀ ਰਹੀ ਹੈ।ਸ਼ਾਇਦ ਇਹੀ ਕਾਰਨ ਹੈ ਕਿ ਪੰਜਾਬ ਦੇ ਲੋਕ ਹੁਣ ਸਿਰਫ ਨਿੱਜਤਾ ਲਈ ਜਿਉਂ ਰਹੇ ਹਨ,ਜਦਕਿ ਚਾਹੀਦਾ ਇਹ ਹੈ ਕਿ ਉਹ ਪੰਜਾਬ ਲਈ ਜਿਉਣ।ਗੁਰੂਆਂ,ਪੀਰਾਂ ਦੀ ਧਰਤੀ ਅਖਵਾਉਣ ਵਾਲਾ ਪੰਜਾਬ ਅੱਜ ਧਰਨਿਆਂ ਮੁਜ਼ਾਹਰਿਆਂ ਦੀ ਧਰਤੀ ਬਣ ਕੇ ਰਹਿ ਗਿਆ ਹੈ।ਅੱਜ ਪੰਜਾਬ ਦੀ ਜਵਾਨੀ ਨੂੰ ਰੁਜ਼ਗਾਰ ਲੈਣ ਲਈ ਪੰਜਾਬ ਦੇ ਹਾਕਮਾਂ ਦੇ ਹੁਕਮ 'ਤੇ ਪੰਜਾਬ ਪੁਲਿਸ ਵੱਲੋਂ ਵਰਦੀਆਂ ਡਾਂਗਾਂ ਝੱਲਣੀਆਂ ਪੈਂਦੀਆਂ ਹਨ।ਜਿਸ ਕਾਰਨ ਪੜ੍ਹੇ ਲਿਖੇ ਨੌਜਵਾਨ ਸਰੀਰਕ ਅਤੇ ਮਾਨਸਿਕ ਤਸ਼ੱਦਦ ਦਾ ਸ਼ਿਕਾਰ ਹੋਕੇ ਦਿਮਾਗੀ ਬੋਝ ਹੇਠ ਦੱਬ ਰਹੇ ਹਨ।ਇਸ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਦੀ ਸੱਰਦੀ-ਪੁੱਜਦੀ ਜਵਾਨੀ ਵਿਦੇਸ਼ਾਂ ਵੱਲ ਕੂਚ ਕਰ ਰਹੀ ਹੈ ਅਤੇ ਪੰਜਾਬ ਦੇ ਨਾਲ ਖੜਨ ਵਾਲੀ ਲੋੜਵੰਦ ਜਵਾਨੀ ਅਜੇ ਤੱਕ ਡੰਡੇ ਖਾ ਰਹੀ ਹੈ ਅਤੇ ਬਾਕੀ ਬਚੀ ਖੁਚੀ ਸਰਕਾਰਾਂ ਦੀ ਗਲਤੀ ਨੀਤੀ ਕਾਰਨ ਨਸ਼ਿਆ ਵਿੱਚ ਵੜ ਗਈ।ਹਸਪਤਾਲਾਂ ਵਿਚ ਡਾਕਟਰ ਨਹੀਂ ਹਨ,ਬਿਜਲੀ ਘਰਾਂ ਵਿਚ ਮੁਲਾਜ਼ਮ ਨਹੀਂ ਹਨ, ਸਕੂਲਾਂ ਵਿੱਚ ਪੂਰੇ ਅਧਿਆਪਕ ਨਹੀਂ ਹਨ ਅਤੇ ਹਰ ਸਰਕਾਰੀ ਮਹਿਕਮਾ ਖ਼ਸਤਾ ਹਾਲਤ ਵਿਚ ਹੈ।ਟੈਕਸ ਇੰਨੇ ਜ਼ਿਆਦਾ ਹਨ,ਕੀ ਬੰਦੇ ਦੇ ਪੂਰੇ ਜੀਵਨ ਦੀ ਅੱਧੀ ਕਮਾਈ ਟੈਕਸ ਦੇਣ ਵਿੱਚ ਹੀ ਲੱਗ ਜਾਂਦੀ ਹੈ।   ਸਰਕਾਰਾਂ ਹਰੇਕ ਸੈਕਟਰ ਦਾ ਵੱਡੇ ਪੈਮਾਨੇ 'ਤੇ ਨਿੱਜੀਕਰਨ ਕਰਕੇ ਹੌਲ-ਹੌਲੀ ਧਨਾਢਾਂ ਦੇ ਹੱਥ ਸੂਬੇ ਨੂੰ ਵੇਚਣ ਅਤੇ ਨਿੱਜੀ ਨਫ਼ੇ ਵਸੂਲਣ ਲਈ ਉਤਾਵਲੀਆਂ ਹਨ।ਹਰ ਆਮ ਬੰਦਾ ਇਹ ਸੋਚ ਕੇ ਹੈਰਾਨ ਹੁੰਦਾ ਹੈ ਕਿ ਦਿਨੋਂ-ਦਿਨ ਗਰੀਬ ਹੋ ਰਹੇ ਪੰਜਾਬ ਦੇ ਲੀਡਰ ਰਾਤੋ-ਰਾਤ ਕਿਵੇਂ ਅਮੀਰ ਹੁੰਦੇ ਜਾ ਰਹੇ ਹਨ।ਫਿਰ ਇਹ ਭਾਵੇਂ ਕਿਸੇ ਵੀ ਪਾਰਟੀ ਨਾਲ ਸੰਬੰਧਤ ਕਿਉਂ ਨਾ ਹੋਣ। ਦੂਸਰੇ ਪਾਸੇ, ਕਿਸੇ ਵੀ ਦੇਸ਼/ਸੂਬੇ ਦਾ ਭਵਿੱਖ ਮੰਨੀ ਜਾਂਦੀ ਨੌਜਵਾਨ ਪੀੜੀ ਬੁਰੀ ਤਰ੍ਹਾਂ ਨਿਰਾਸ਼ ਹੈ, ਲੱਖਾਂ ਰੁਪਏ ਖਰਚ ਕਰਕੇ ਲਈਆਂ ਡਿਗਰੀਆਂ ਉਹਨਾਂ ਨੂੰ ਵੱਡ ਖਾਣ ਨੂੰ ਆਉਂਦੀਆਂ ਹਨ।ਇਸੇ ਨਿਰਾਸ਼ਾ ਦੇ ਆਲਮ ਵਿਚੋਂ ਨਿਕਲਣ ਲਈ ਉਹ ਕਈ ਵਾਰ ਫਰਜ਼ੀ ਏਜੰਟਾਂ ਧੱਕੇ ਚੜਕੇ ਲੱਖਾਂ ਦਾ ਕਰਜ਼ਾ ਚੁੱਕ ਵਿਦੇਸ਼ਾਂ ਵਿੱਚ ਆਪਣਾ ਅਤੇ ਪਰਿਵਾਰ ਦਾ ਬਿਹਤਰ ਭਵਿੱਖ ਤਲਾਸ਼ਣ ਲਈ ਤੁਰ ਪੈਂਦੇ ਹਨ। ਜੋ ਕਿ ਅੱਗੇ ਜਾਕੇ ਵੱਡੀ ਠੱਗੀ ਦਾ ਸ਼ਿਕਾਰ ਹੁੰਦੇ ਹਨ।ਜਿਨ੍ਹਾਂ ਨੂੰ ਨੌਕਰੀਆਂ ਪੰਜਾਬ ਵਿੱਚ ਮਿਲ ਗਈਆਂ ਪਰ ਵਿਚਾਰੇ ਇਮਾਨਦਾਰੀ ਪਾਲੀ ਬੈਠੇ ਹਨ।ਉਹ ਵੀ ਸਰਕਾਰੀ ਤੰਤਰ ਤੋਂ ਬੁਰੀ ਤਰ੍ਹਾਂ ਨਿਰਾਸ਼ ਹਨ।ਅੱਜ ਸਾਡੇ ਸਮਾਜ ਵਿੱਚ ਰਿਸ਼ਵਖੋਰ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਤੋਂ ਨਫ਼ਰਤ ਕਰਦੇ ਹਨ।ਉਹ ਭਾਰੂ ਵੀ ਹਨ ਕਿਉਂਕਿ ਅੱਜ ਇਮਾਨਦਾਰਾਂ ਦੀ ਗਿਣਤੀ ਰਿਸ਼ਵਤਖੋਰਾਂ ਦੇ ਸਾਹਮਣੇ ਨਾ ਦੇ ਬਰਾਬਰ ਹੈ।ਪੰਜਾਬ ਵਿਚ ਬਣਦੀਆਂ ਸਰਕਾਰਾਂ ਦੇ ਮੋਢੀ ਲੀਡਰ ਮੋਮੋਠਗਨੀਆਂ ਸਕੀਮਾਂ ਲਿਆ ਕੇ ਬਸ ਆਪਣੇ ਵੋਟ ਬੈਂਕ ਪੱਕੇ ਕਰਦੇ ਹਨ।ਕੋਈ ਇਹਨਾਂ ਹਾਕਮਾਂ ਨੂੰ ਹੁਣ ਤੱਕ ਇਹ ਸੱਚੀ ਗੱਲ ਦੱਸਣ ਜਾਂ ਸਮਝੀਂ ਪਾਉਣ ਵਾਲਾ ਅਰਥਸ਼ਾਸਤਰੀ ਨਹੀਂ ਮਿਲਿਆ।ਜਿਹੜਾ ਸਰਕਾਰਾਂ ਨੂੰ ਇਹ ਸਮਝਾ ਸਕੇ ਕਿ ਇਹਨਾਂ ਲੌਲੀਪੌਪ ਸਕੀਮਾਂ ਨਾਲ ਪੰਜਾਬ ਦੀ ਆਰਥਿਕਤਾ ਅਤੇ ਗਰੀਬ ਜਵਾਨੀ ਬੁਰੀ ਤਰ੍ਹਾਂ ਤਬਾਹ ਹੋ ਰਹੀ ਹੈ ਕਿਉਂਕਿ ਇਸ ਨਾਲ ਜਵਾਨੀ ਵਿਹਲੜ ਤੇ ਨਿਕੰਮੀ ਹੋ ਰਹੀ ਹੈ।ਤੁਸੀ ਉਹਨਾਂ ਨੂੰ ਕੰਮ ਦਿਉ ਉਹ ਆਪਣੀ ਲੋੜ ਅਤੇ ਸਹੂਲਤ ਅਨੁਸਾਰ ਵਸਤਾਂ ਆਪੇ ਖਰੀਦ ਲੈਣਗੇ।ਇਹ ਵੀ ਸਿਆਸੀ ਧਿਰਾਂ ਦੀ ਇਕ ਸ਼ੂਰੂ ਤੋਂ ਚਾਲ ਹੀ ਰਹੀ ਹੈ ਕਿ ਗਰੀਬ ਜਨਤਾ ਨੂੰ ਥੋੜ੍ਹਾ ਬਹੁਤ ਲਾਲਚ ਦੇਕੇ,ਆਪਣੇ ਪਿੱਛੇ ਕਿਵੇਂ ਲਾਈਆਂ ਜਾਵੇ।ਤਾਂ ਜੋ ਦੂਜਿਆਂ ਦੀਆਂ ਜ਼ਾਇਜ ਮੰਗਾਂ ਨੂੰ ਇਹ ਲੀਡਰ ਆਪਣੀ ਗੰਦੀ ਸਿਆਸਤ ਰੂਪੀ ਚਾਦਰ ਨਾਲ ਢੱਕ ਸਕਣ।ਸਾਡਾ ਸੜਕੀ ਢਾਂਚਾ ਜਿਹੜਾ ਕਿ ਇਕ ਮੁਲਕ ਅਤੇ ਸੂਬੇ ਦੀ ਤਰੱਕੀ ਦਾ ਅਹਿਮ ਅੰਗ ਮੰਨਿਆਂ ਜਾਂਦਾ ਹੈ।ਉਹ ਬੁਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਅੰਗਰੇਜ਼ਾ ਦੇ ਸਮੇਂ ਬਣੀਆਂ ਕਈ ਸੜਕਾਂ ਅਤੇ ਪੁਲ ਅੱਜ ਤੱਕ ਵੀ ਸਥਾਪਿਤ ਹਨ ਪਰੰਤੂ ਸਾਡੇ ਦੇਸ਼ ਭਗਤਾਂ ਵੱਲੋਂ ਬਣਾਈਆਂ ਸੜਕਾਂ ਦੀ ਮੁਨਿਆਦ ਇਕ ਸਾਲ ਤੋਂ ਵਧੇਰੇ ਨਹੀਂ ਹੁੰਦੀ।ਅੱਜ ਦੇ ਸਮੇਂ ਮਿਲੀਭੁਗਤ ਦਾ ਭਰਿਸ਼ਟਾਚਾਰ ਮੋਟੀ ਕਮਾਈ ਕਰ ਰਿਹਾ ਹੈ। ਪੰਜਾਬ ਦਾ ਕਿਸਾਨ ਜੋ ਕਿਸੇ ਸਮੇਂ ਪੂਰੀ ਦੁਨੀਆਂ ਵਿੱਚ ਪ੍ਰਥਮ ਸੀ ਆਨਾਜ ਪੈਦਾ ਕਰਨ ਵਿੱਚ ਅੱਜ ਉਹ ਖੁਦਕੁਸ਼ੀ ਕਰਨ ਵਿੱਚ ਮਸ਼ਹੂਰ ਹੈ।ਪ੍ਰੰਤੂ ਗੂੰਗੀ ਬੋਲੀ,ਅੰਨ੍ਹੀ ਅਫਸਰਸ਼ਾਹੀ ਅਤੇ ਸਿਆਸੀ ਲੀਡਰਸ਼ਿਪ ਲੰਮੀਆਂ ਤਾਣ ਕੇ ਸੁੱਤੀ ਪਈ ਬਰਬਾਦ ਹੋ ਰਹੇ ਪੰਜਾਬ ਦਾ ਤਮਾਸ਼ਾ ਵੇਖ ਰਹੀ ਹੈ। ਪੰਜਾਬ ਦਾ ਪੈਸਾ ਤੇ ਸਰਮਾਇਆ ਧੜਾਧੜ ਆਈਲੈਟ ਰਾਂਹੀ ਵਿਦੇਸ਼ਾਂ ਨੂੰ ਜਾ ਰਿਹਾ ਹੈ।ਪਹਿਲਾਂ ਪੰਜਾਬ ਦੇ ਲੋਕ ਵਿਦੇਸ਼ਾਂ ਵਿੱਚ ਕਮਾਈ ਕਰਕੇ ਵਾਪਸ ਮੁੜ ਆਉਣ ਲਈ ਜਾਂਦੇ ਸਨ ਪਰੰਤੂ ਹੁਣ ਪੰਜਾਬ ਦੇ ਪ੍ਰਬੰਧਕੀ ਢਾਂਚੇ ਤੋਂ ਨਿਰਾਸ਼ ਹੋ ਕੇ ਵਿਦੇਸ਼ ਪੱਕੇ ਤੌਰ 'ਤੇ ਵੱਸਣ ਲਈ ਜਾਂਦੇ ਜਾ ਰਹੇ ਹਨ।ਜਿਸ ਕਾਰਨ ਪੰਜਾਬ ਸਿਰਫ਼ ਨੌਜਵਾਨੀ ਹੀ ਨਹੀਂ ਬਲਕਿ ਆਪਣਾ ਭਵਿੱਖ ਸੰਵਾਰਨ ਪੱਖੋ ਵੀ ਦਿਨੋਂ-ਦਿਨ ਵਾਂਝਾ ਹੋ ਰਿਹਾ ਹੈ।ਪੰਜਾਬ ਵਿੱਚ ਸਿਆਸੀ ਪਾਰਟੀਆਂ ਦੇ ਜਮਘਟੇ ਨੇ ਸਥਿਤੀ ਪੂਰੀ ਤਰ੍ਹਾਂ ਭੰਬਲਭੂਸੇ ਵਾਲੀ ਬਣਾਈ ਹੋਈ ਹੈ।ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਕੌਣ ਪੰਜਾਬ ਦਾ ਹਮਦਰਦ ਹੈ ਅਤੇ ਕੌਣ ਫਸਲੀ ਬਟੇਰਾ।ਸਿਆਸਤਦਾਨਾਂ ਦੀ ਆਪਸੀ ਮਤਲਬੀ ਗੰਢਤੁੱਪ ਨੇ ਸਾਰੇ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਇਹ ਗੱਲ ਜਚਾਉਣ ਦੀ ਪੂਰੀ ਤਾਣ ਲਾਈ ਹੋਈ ਹੈ ਕਿ ਅਸੀਂ ਹੀ ਸੱਚੇ-ਸੁੱਚੇ ਅਤੇ ਤੁਹਾਡੇ ਆਪਣੇ ਹਾਂ ਬਾਕੀ ਸਭ ਚੋਰ ਹਨ।ਅਜਿਹੇ ਹੱਕ ਮਾਰੂ ਨੇਤਾਵਾਂ ਪਾਸੋਂ ਕਿਨਾਰਾ ਕਰਨਾ ਪੰਜਾਬ ਦੀ ਅਹਿਮ ਲੋੜ ਹੈ ਅਤੇ ਇਸ ਲਈ ਹਰ ਪੰਜਾਬੀ ਨੂੰ ਪੰਜਾਬ ਦੇ ਹੱਕ ਲਈ ਅੱਗੇ ਹੋਕੇ ਸਿਸਟਮ ਨਾਲ ਸੱਚਾਈ ਦੀ ਜੰਗ ਲੜਨੀ ਪਵੇਗੀ ਤਾਂ ਹੀ ਸਾਡੀਆਂ ਆਉਣ ਵਾਲੀਆਂ ਨਸਲਾਂ ਪੰਜਾਬ ਵਿੱਚ ਰਹਿਣ ਦੇ ਕਾਬਲ ਹੋ ਸਕਣਗੀਆਂ।ਨਹੀਂ ਤਾਂ ਬਾਕੀ ਬਚੇ-ਖੁਚੇ ਸੂਬੇ ਨੂੰ ਵੀ ਇਹ ਲੀਡਰ,ਅਗਾਂਹ ਉਨ੍ਹਾਂ ਦੇ ਬੱਚੇ,ਰਿਸ਼ਤੇਦਾਰ ਅਤੇ ਕਈ ਪਾਲੇ ਹੋਏ ਚਾਪਲੂਸ ਮਿਲ ਵੱਟ ਕੇ ਖਾ ਜਾਣਗੇ।ਪੰਜਾਬ ਇਸ ਵਕਤ ਪਲ-ਪਲ ਬੜੀ ਤੇਜੀ ਨਾਲ ਸਮਾਜਿਕ,ਆਰਥਿਕ,ਸਿਆਸੀ ਤੇ ਮਾਨਸਿਕ ਤਬਾਹੀ ਵੱਲ ਵੱਧ ਰਿਹਾ ਹੈ, ਜੇਕਰ ਇਹਨਾਂ ਮੁਸੀਬਤਾਂ ਤੋਂ ਛੁਟਕਾਰਾ ਪਾਉਣਾ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਨੂੰ ਬਚਾਉਣਾ ਪਏਗਾ।ਜੇਕਰ ਪੰਜਾਬ ਦੀ ਕਿਸਾਨੀ ਖੁਸ਼ਹਾਲ ਹੋ ਗਈ,ਨੌਜਵਾਨੀ ਨੂੰ ਇਥੇ ਹੀ ਰੁਜ਼ਗਾਰ ਮਿਲ ਗਿਆ ਤਾਂ ਪੰਜਾਬ ਖੁਦ-ਬ-ਖੁਦ ਹੀ ਖੁਸ਼ਹਾਲ ਹੋ ਜਾਏਗਾ।ਪ੍ਰੰਤੂ ਇਹ ਕਾਰਜ ਵੀ ਇੰਨਾ ਸੌਖਾ ਨਹੀਂ ਹੈ। ਇਸ ਲਈ ਹਰ ਪੰਜਾਬੀ ਨੂੰ ਆਪਣੇ ਹੱਕ ਅਤੇ ਸੂਬੇ ਦੀ ਤਰੱਕੀ ਪ੍ਰਤੀ ਜਾਗਰੂਕ ਹੋਣ ਦੀ ਸਖ਼ਤ ਜਰੂਰਤ ਹੈ।

 

ਲੇਖਕ:- ਰਣਜੀਤ ਸਿੰਘ ਹਿਟਲਰ 

ਫਿਰੋਜ਼ਪੁਰ,ਪੰਜਾਬ।

ਮੋ:ਨੰ:-7901729507

ਈਮੇਲ:- ranjeetsinghhitlar21@gmail.com

19 ਅਗਸਤ - ਵਿਸ਼ਵ ਫੋਟੋਗ੍ਰਾਫੀ ਦਿਹਾੜਾ

ਗੁਜ਼ਰੇ ਵਕਤ ਦੇ ਨਾਲ ਰੂ-ਬ-ਰੂ ਹੋਣ ਦੀ ਤਾਕਤ ਤਸਵੀਰਾਂ ਆਪਣੇ ਵਿੱਚ ਸਮੋਈ ਬੈਠੀਆਂ ਹਨ ਅਤੇ ਖਾਸ ਪਲਾਂ,ਯਾਦਾਂ ਨੂੰ ਸਮੇਟ ਕੇ ਰੱਖਣ ਵਿੱਚ ਤਸਵੀਰਾਂ ਦੀ ਆਪਣੀ ਅਹਿਮੀਅਤ ਹੈ। ਜੇਕਰ ਕਹਿ ਲਿਆ ਜਾਵੇ ਕਿ ਹਰ ਵਿਅਕਤੀ ਫੋਟੋਗ੍ਰਾਫ਼ਰ ਹੈ ਤਾਂ ਕੋਈ ਅੱਤਕੱਥਨੀ ਨਹੀਂ ਹੋਵੇਗੀ ਕਿਉਂਕਿ ਕੁਦਰਤ ਨੇ ਹਰ ਇਨਸਾਨ ਨੂੰ ਅੱਖ ਰੂਪੀ ਕੈਮਰਾ ਦਿੱਤਾ ਹੈ ਜਿਸ ਨਾਲ ਉਹ ਦੁਨੀਆਂ ਦੇਖਦਾ ਹੈ ਤੇ ਆਪਣੇ ਦਿਮਾਗ ਤੇ ਨਜ਼ਰ ਆਉਣ ਵਾਲੀਆਂ ਚੀਜਾਂ ਦੀ ਛਾਪ ਛੱਡਦਾ ਹੈ।ਇੱਕ ਤਸਵੀਰ ਜਾਂ ਚਿੱਤਰ ਹਜ਼ਾਰ ਸ਼ਬਦਾਂ ਬਰਾਬਰ ਹੁੰਦਾ ਹੈ। ਫੋਟੋਗ੍ਰਾਫਿਕ ਨਾਲ ਜੁੜੇ ਪਹਿਲੂਆਂ ਅਤੇ ਉੱਚ ਮਿਆਰੀ ਫੋਟੋਗ੍ਰਾਫੀ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਹਰ ਸਾਲ 19 ਅਗਸਤ ਨੂੰ ਦੁਨੀਆਂ ਭਰ ਵਿੱਚ ਵਿਸ਼ਵ ਫੋਟੋਗ੍ਰਾਫਿਕ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਭਾਰਤੀ ਅੰਤਰਰਾਸ਼ਟਰੀ ਫੋਟੋਗ੍ਰਾਫਿਕ ਕਾਊਂਸਿਲ, ਨਵੀਂ ਦਿੱਲੀ ਨੇ ਆਪਣੇ ਸੰਸਥਾਪਕ ਓ.ਪੀ. ਸ਼ਰਮਾਂ ਦੇ ਮਾਰਗਦਰਸ਼ਨ ਵਿੱਚ ਵੱਖੋ ਵੱਖਰੇ ਫੋਟੋਗ੍ਰਾਫਿਕ ਦਿੱਗਜਾਂ ਤੱਕ ਆਪਣੀ ਪਹੁੰਚ ਦਾ ਘੇਰਾ ਵਧਾਇਆ ਤਾਂ ਜੋ ਹਰ ਸਾਲ ਫੋਟੋਗ੍ਰਾਫੀ ਦਾ ਜਸ਼ਨ ਮਨਾਇਆ ਜਾ ਸਕੇ।ਸਭ ਤੋਂ ਪਹਿਲਾਂ 1839 ਵਿੱਚ ਫਰਾਂਸੀਸੀ ਵਿਗਿਆਨਿਕ ਲੂਈਸ ਜੇਕਸ ਅਤੇ ਮੇਂਡੇ ਡਾਗਊਰੇ ਨੇ ਫੋਟੋ ਤੱਤ ਨੂੰ ਖੋਜਣ ਦਾ ਦਾਅਵਾ ਕੀਤਾ ਸੀ। ਬ੍ਰਿਟਿਸ਼ ਵਿਗਿਆਨਿਕ ਵਿਲੀਅਮ ਹੇਨਰੀ ਫਾਕਸਟੇਲ ਬੋਟ ਨੇ ਨੈਗੇਟਿਵ ਪੌਜੀਟਿਵ ਪ੍ਰੋਸੇਸ ਲੱਭ ਲਿਆ ਸੀ। ਟੇਲ ਬੋਟ ਨੇ 1834 ਵਿੱਚ ਲਾਈਟ ਸੈਂਸਟਿਵ ਪੇਪਰ ਦਾ ਆਵਿਸ਼ਕਾਰ ਕੀਤਾ ਜਿਸ ਨਾਲ ਖਿੱਚੇ ਚਿੱਤਰ ਨੂੰ ਸਥਾਈ ਰੂਪ ਵਿੱਚ ਰੱਖਣ ਦੀ ਸੁਵਿਧਾ ਪ੍ਰਾਪਤ ਹੋਈ।ਫ੍ਰਾਂਸੀਸੀ ਵਿਗਿਆਨਿਕ ਆਰਗੇ ਨੇ ਜਨਵਰੀ 1839 ਨੂੰ ਫਰੈਂਚ ਅਕਾਦਮੀ ਆੱਫ ਸਾਇੰਸ ਦੇ ਲਈ ਇੱਕ ਰਿਪੋਰਟ ਤਿਆਰ ਕੀਤੀ। ਫਰਾਂਸ ਸਰਕਾਰ ਨੇ ਇਹ ਪ੍ਰੋਸੇਸ ਰਿਪੋਰਟ ਖਰੀਦ ਕੇ ਆਮ ਲੋਕਾਂ ਦੇ ਲਈ 19 ਅਗਸਤ 1839 ਨੂੰ ਮੁਫ਼ਤ ਘੋਸ਼ਿਤ ਕੀਤੀ। ਇਹੀ ਕਾਰਨ ਹੈ ਕਿ 19 ਅਗਸਤ ਨੂੰ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਜਾਂਦਾ ਹੈ।ਕੁਸ਼ਲਤਾ ਕਿਸੇ ਵੀ ਖੇਤਰ ਵਿੱਚ ਹੋਵੇ ਉਸਦੇ ਮਿਆਰ ਨੂੰ ਉੱਚ ਦਰਜਾ ਪ੍ਰਦਾਨ ਕਰਦੀ ਹੈ। ਫੋਟੋਗ੍ਰਾਫੀ ਨੂੰ ਬਹੁਤਿਆਂ ਨੇ ਆਪਣੇ ਕਿੱਤੇ ਵਜੋਂ ਵੀ ਅਪਣਾਇਆ ਹੋਇਆ ਹੈ। ਪ੍ਰਸਿੱਧ ਚਿੱਤਰਕਾਰ ਪ੍ਰਭੂ ਜੋਸ਼ੀ ਦਾ ਕਹਿਣਾ ਹੈ ਕਿ “ਸਾਨੂੰ ਫਰੇਮ ਵਿੱਚ ਕੀ ਲੈਣਾ ਹੈ ਇਸ ਤੋਂ ਜ਼ਿਆਦਾ ਇਸ ਗੱਲ ਦਾ ਗਿਆਨ ਜ਼ਰੂਰੀ ਹੈ ਕਿ ਸਾਨੂੰ ਕੀ ਕੀ ਛੱਡਣਾ ਹੈ।ਭਾਰਤ ਦੇ ਪ੍ਰਸਿੱਧ ਫੋਟੋਗ੍ਰਾਫਰ ਪਦਮਸ਼੍ਰੀ (1972) ਰਘੂਰਾਏ ਦੇ ਸ਼ਬਦਾਂ ਵਿੱਚ ““ਚਿੱਤਰ ਖਿੱਚਣ ਦੇ ਲਈ ਪਹਿਲਾਂ ਤੋਂ ਕੋਈ ਤਿਆਰੀ ਨਹੀਂ ਕਰਦਾ। ਮੈਂ ਉਸਨੂੰ ਉਸਦੇ ਅਸਲ ਰੂਪ ਵਿੱਚ ਅਚਾਨਕ ਕੈਂਡਿਡ ਰੂਪ ਵਿੱਚ ਹੀ ਲੈਣਾ ਪਸੰਦ ਕਰਦਾ ਹਾਂ। ਪਰੰਤੂ ਅਸਲ ਤਸਵੀਰ ਤਕਨੀਕੀ ਰੂਪ ਵਿੱਚ ਚਾਹੇ ਕਿੰਨੀ ਵੀ ਵਧੀਆ ਹੋਵੇ, ਇਹ ਓਨੀ ਦੇਰ ਸਰਵ ਵਿਆਪਕ ਤੌਰ ਤੇ ਸਵੀਕਾਰ ਨਹੀਂ ਹੋ ਸਕਦੀ ਜਿੰਨਾ ਚਿਰ ਉਸ ਵਿੱਚ ਵਿਚਾਰ ਨਹੀਂ ਹੈ। ਇੱਕ ਚੰਗੀ ਤਸਵੀਰ ਓਹੀ ਹੈ ਜੋ ਮਾਨਵੀ ਸੰਵੇਦਨਾ ਨੂੰ ਹਲੂਣਾ ਦੇਵੇ।”ਚੰਗੇ ਸਮਾਜ ਦੀ ਸਿਰਜਣਾ ਵਿੱਚ ਚੰਗੀਆਂ ਅਤੇ ਵਿਚਾਰ ਭਰਪੂਰ ਤਸਵੀਰਾਂ ਦੀ ਆਪਣੀ ਅਹਿਮੀਅਤ ਹੈ ਅਤੇ ਇਹਨਾਂ ਦੀ ਜ਼ਰੂਰਤ ਹਮੇਸ਼ਾਂ ਬਣੀ ਰਹੇਗੀ।

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ

ਤਹਿ. ਧੂਰੀ (ਸੰਗਰੂਰ)

ਈਮੇਲ- bardwal.gobinder@gmail.com

ਕੀ ਪਰਮਾਣੂ ਹਥਿਆਰ 'ਇੱਕ ਸਾਂਭ ਕੇ ਰੱਖੀ ਮੌਤ' ਹਨ? ✍️ ਰਣਜੀਤ ਸਿੰਘ ਹਿਟਲਰ

*ਦੇਸ਼ਾਂ ਅੰਦਰ ਲਗਾਤਾਰ ਵੱਧ ਰਿਹਾ ਪਰਮਾਣੂ ਜ਼ਾਖੀਰਾ! ਕਦੀ ਵੀ ਬਣ ਸਕਦਾ ਹੈ, ਦੁਨੀਆ ਦੇ ਖਾਤਮੇ ਦਾ ਕਾਰਨ। ਪਰਮਾਣੂ ਹਥਿਆਰਾਂ 'ਤੇ ਪੂਰਨ ਪਾਬੰਦੀ ਲਗਾਉਣਾ ਸਮੇਂ ਅਤੇ ਵਿਸ਼ਵ ਦੀ ਵੱਡੀ ਜ਼ਰੂਰਤ...*

ਅੱਜ ਦੇ ਵਿਗਿਆਨਕ ਯੁੱਗ ਵਿੱਚ ਚਾਹੇ,ਮਨੁੱਖ ਨੇ ਬਹੁਤ ਤਰੱਕੀ ਕਰ ਲਈ ਹੈ,ਆਪਣੇ ਸੁੱਖ ਸਹੂਲਤਾਂ ਵਾਸਤੇ ਬਹੁਤ ਵਸਤਾਂ ਤਿਆਰ ਕਰ ਲਈਆਂ ਹਨ।ਪ੍ਰੰਤੂ ਅੱਜ ਜਾਣੇ ਜਾਂ ਅਣਜਾਣੇ ਵਿੱਚ ਦੁਨੀਆ ਦਾ ਹਰ ਇੱਕ ਵਿਅਕਤੀ 'ਮੌਤ ਦੇ ਸਾਏ' ਵਿੱਚ ਜਿਉਂ ਰਿਹਾ ਹੈ।ਇਸ ਗੱਲ ਦਾ ਗਿਆਨ 'ਤਾਂ ਸਭ ਨੂੰ ਹੈ ਕਿ ਇਹ ਮਨੁੱਖ ਜਾਤੀ ਦੇ ਨਾਲ ਹੀ ਧਰਤੀ 'ਤੇ ਮੌਜੂਦ ਬੇਜ਼ੁਬਾਨ ਜੀਵ-ਜੰਤੂਆਂ ਦੀ ਵੀ ਦਰਦਨਾਕ ਮੌਤ ਹੈ।ਫਿਰ ਵੀ ਦੁਨੀਆ ਦੇ ਅਨੇਕਾਂ ਮੁਲਕ, ਸਣੇ ਭਾਰਤ ਇਸ ਮੌਤ ਨੂੰ ਆਪਣੀ ਬੁੱਕਲ ਵਿੱਚ ਸਾਂਭ ਕੇ ਰੱਖੀ ਬੈਠੇ ਹਨ।ਅਸਲ ਵਿੱਚ ਇਹ ਉਹੀ ਬੇਵਕਤੀ ਮੌਤ ਹੋਵੇਗੀ ਜੋ ਸਾਨੂੰ ਸਾਡੀ ਕੁਦਰਤ ਨਹੀਂ ਬਲਕਿ ਖੁਦ ਇੱਕ ਇਨਸਾਨ ਦੂਜੇ ਇਨਸਾਨ ਨੂੰ ਦਵੇਗਾ।ਅੱਜ ਦੇ ਸਮੇਂ ਪਰਮਾਣੂ ਹਥਿਆਰ ਹਰ ਦੇਸ਼ ਵਿਕਸਿਤ ਕਰ ਰਿਹਾ ਹੈ,ਬਹੁਤੇ ਦੇਸ਼ਾ ਨੇ ਤਾਂ ਇਸ ਮਸਲੇ ਵਿੱਚ ਪੂਰੀ ਨਿਪੁੰਨਤਾ ਵੀ ਹਾਸਿਲ ਕਰ ਲਈ ਹੈ।ਪ੍ਰੰਤੂ ਕੀ ਸਾਨੂੰ ਪਤਾ ਹੈ? ਕਿ ਪਰਮਾਣੂ ਜੰਗ ਵਿੱਚ ਜਿੱਤ ਕਿਸੇ ਦੀ ਵੀ ਨਹੀਂ ਹੋਵੇਗੀ।ਜੇਕਰ ਕੁਝ ਮਿਲੇਗਾ ਤਾਂ ਉਹ ਹੈ ਸਿਰਫ ਔਰ ਸਿਰਫ ਮੌਤ,ਫਿਰ ਚਾਹੇ ਕੋਈ ਦੇਸ਼ ਵੱਡਾ ਹੋਵੇ ਜਾਂ ਛੋਟਾ।ਕੁਦਰਤ ਨਾਲ ਛੇੜਛਾੜ ਦਾ ਨਤੀਜਾ ਅੱਜ ਅਸੀਂ ਕਰੋਨਾ ਮਹਾਂਮਾਰੀ ਦੇ ਰੂਪ ਵਿੱਚ ਭੁਗਤ ਰਹੇ ਹਾਂ।ਪ੍ਰੰਤੂ ਪਰਮਾਣੂ ਹਥਿਆਰਾਂ ਦਾ ਵਿਸ਼ਵ ਪੱਧਰ 'ਤੇ ਲਗਾਤਾਰ ਵੱਧ ਰਿਹਾ ਜ਼ਖੀਰਾ ਕੁਦਰਤ ਨਾਲ ਵੱਡੇ ਪੱਧਰ ਵਾਲੀ ਛੇੜਛਾੜ ਹੈ।ਜਿਵੇਂ ਅੱਜ ਕਰੋਨਾ ਵਾਇਰਸ ਕਿਸੇ ਇੱਕ ਮੁਲਕ ਦੀ ਗਲਤੀ ਕਾਰਨ ਇੰਨੇ ਵੱਡੇ ਪੱਧਰ 'ਤੇ ਫੈਲ ਗਿਆ ਹੈ।ਇਸੇ ਤਰ੍ਹਾ ਪਰਮਾਣੂ ਹਥਿਆਰ ਪ੍ਰਤੀ ਕਿਸੇ ਇੱਕ ਮੁਲਕ ਦੀ ਲਾਪ੍ਰਵਾਹੀ ਪੂਰੀ ਦੁਨੀਆ ਦੇ ਖ਼ਾਤਮੇ ਦਾ ਕਾਰਨ ਬਣ ਸਕਦੀ ਹੈ।ਇਸ ਤੋਂ ਇਲਾਵਾ ਖ਼ੁਦਾ-ਨਾ-ਖ਼ਾਸਤਾ ਇਹ ਹਥਿਆਰ ਕਿਸੇ ਅੱਤਵਾਦੀ ਸੰਗਠਨ ਦੇ ਹੱਥ ਲੱਗ ਗਏ ਜਾਂ ਉਹਨਾਂ ਵੱਲੋਂ ਤਿਆਰ ਕਰ ਲਏ ਗਏ, ਤਾਂ ਇੱਕ ਗੱਲ ਯਾਦ ਰੱਖ ਲੈਣਾ ਨਾ ਤਾਂ ਕਿਸੇ ਦਾ ਕੋਈ ਅੰਤਿਮ ਸੰਸਕਾਰ ਕਰਨ ਵਾਲਾ ਲੱਭੇਗਾ ਅਤੇ ਨਾ ਹੀ ਕਿਸੇ ਨੂੰ ਕੋਈ ਦਫਨਾਉਣ ਵਾਲਾ।ਅੱਜ ਪੂਰੀ ਦੁਨੀਆ ਇੱਕ ਤਰ੍ਹਾ ਦੇ ਬਾਰੂਦ ਦੇ ਢੇਰ ਉੱਪਰ ਬੈਠੀ ਹੈ ਜਿਸਦਾ ਕੋਈ ਪਤਾ ਨਹੀਂ ਕਦੋਂ ਅੱਗ ਫੜ ਜਾਵੇ।ਵੱਧ ਰਹੇ ਪਰਮਾਣੂ ਅਸਤਰਾਂ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਦੁਨੀਆ ਨੇ ਅਜੇ ਤੱਕ ਨਾਗਾਸਾਕੀ/ਹੀਰੋਸ਼ੀਮਾ ਵਿੱਚ ਹੋਏ ਤਬਾਹਕੁੰਨ ਹਮਲੇ ਤੋਂ ਕੋਈ ਸਬਕ ਨਹੀਂ ਲਿਆ।ਜਿੱਥੇ ਹਮਲੇ ਉਪਰੰਤ ਫੈਲੇ ਰੇਡੀਏਸ਼ਨ ਕਾਰਨ ਕਈ ਨਵਜੰਮੇ ਬੱਚੇ ਅੱਜ ਵੀ ਅਪਾਹਿਜ ਪੈਦਾ ਹੋ ਰਹੇ ਹਨ।ਅੰਤ ਹੋਇਆ ਕੀ! ਦੋਨਾਂ ਮੁਲਕਾਂ ਅਮਰੀਕਾ ਅਤੇ ਜਾਪਾਨ ਦੀ ਸਮੱਸਿਆ ਗੱਲਬਾਤ ਉਪਰੰਤ ਹੱਲ ਹੋ ਗਈ।ਪਰ ਕਦੀ ਸੋਚਿਆ ਕਿ ਉਨ੍ਹਾਂ ਹਜ਼ਾਰਾਂ ਲੋਕਾਂ ਦਾ ਕੀ ਗੁਨਾਹ ਸੀ ਜੋ ਦੋਨਾਂ ਦੇਸ਼ਾ ਵੱਲੋ ਕੀਤੇ ਇੱਕ ਦੂਜੇ ਉੱਪਰ ਹਮਲਿਆਂ ਵਿੱਚ ਮਾਰੇ ਗਏ, ਜਾਂ ਉਹਨਾਂ ਬੱਚਿਆਂ ਦਾ ਕੀ ਕਸੂਰ ਹੈ ਜੋ ਅੱਜ ਵੀ ਅਪਾਹਿਜ ਪੈਦਾ ਹੋ ਰਹੇ ਹਨ।ਸਦੀਆਂ ਤੋਂ ਦੁਨੀਆਂ ਦਾ ਇਤਿਹਾਸ ਰਿਹਾ ਹੈ ਕਿ ਜੰਗ ਹਮੇਸ਼ਾ ਰਾਜਿਆਂ ਅਤੇ ਵੱਡੇ ਲੋਕਾਂ ਲਈ ਮਨੋਰੰਜਨ ਦਾ ਸਾਧਨ ਰਹੀ ਹੈ,ਪਰ ਇਸਦਾ ਸੰਤਾਪ ਹਮੇਸ਼ਾ ਹੀ ਗਰੀਬ ਅਤੇ ਆਮ ਲੋਕਾਂ ਨੂੰ ਹੀ ਭੋਗਣਾ ਪੈਂਦਾ ਹੈ।ਜੋ ਕਿ ਅੱਜ ਤੱਕ ਨਿਰੰਤਰ ਜਾਰੀ ਹੈ।ਚਾਹੇ ਉਹ ਸੀਰੀਆ ਵਿੱਚ ਵਰਦੇ ਹਵਾਈ ਬੰਬ ਹੋਣ ਜਾਂ ਫਿਰ ਹੀਰੋਸ਼ੀਮਾ ਵਿੱਚ ਪਰਮਾਣੂ ਹਮਲੇ।ਉਸ ਹਮਲੇ ਮਗਰੋਂ ਜਾਪਾਨ ਨੇ ਬਹੁਤ ਸਾਲਾਂ ਤੱਕ ਆਪਣੇ ਪਰਮਾਣੂ ਪ੍ਰੋਗਰਾਮਾਂ ਉੱਪਰ ਰੋਕ ਲਗਾਈ ਰੱਖੀ।ਪ੍ਰੰਤੂ ਅੱਜ ਕੋਈ ਵੀ ਦੇਸ਼ ਆਪਣੀ ਪਰਮਾਣੂ ਸ਼ਕਤੀ ਵਧਾਉਣ ਜਾਂ ਹਥਿਆਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।ਬੀਤੇ ਦਿਨੀਂ ਲੈਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਕੀ ਵਾਪਰਿਆ ਇਹ ਸਭ ਨੇ ਦੇਖਿਆ ਕਿ ਕਿਵੇਂ ਇਕ ਵੱਡੇ ਧਮਾਕੇ ਨਾਲ ਦੇਖਦੇ ਹੀ ਦੇਖਦੇ ਬੇਰੂਤ ਦੇ ਆਸਮਾਨ ਵਿੱਚ ਕਾਲਾ ਧੂਆਂ ਛਾ ਗਿਆ।ਲੈਬਨਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਹ ਧਮਾਕਾ ਬਹੁਤ ਸਮੇਂ ਤੋਂ ਸਟੋਰ ਕੀਤੇ ਰਸਾਇਣਕ ਵਿਸਫੋਟ ਪਦਾਰਥ ਵਿੱਚ ਹੋਇਆ ਹੈ।ਪਰ ਬਹੁਤੇ ਦਾਅਵੇ ਇਹ ਵੀ ਹਨ ਕਿ ਇਹ ਇਕ ਹਥਿਆਰਾਂ ਦਾ ਜ਼ਖੀਰਾ ਸੀ।ਜਿਸਨੂੰ ਲੈਬਨਾਨ ਵਿੱਚ ਬੈਠੇ ਅੱਤਵਾਦੀ ਹਿਜ਼ਬੁਲਾਅ ਨੇ ਇਜਰਾਇਲ ਵਿਰੁੱਧ ਵਰਤਣ ਲਈ ਸਾਂਭਿਆਂ ਸੀ। ਪਰ ਇਜਰਾਇਲ ਨੇ ਇਸਨੂੰ ਪਹਿਲਾਂ ਹੀ ਨਸ਼ਟ ਕਰ ਦਿੱਤਾ।ਚੱਲੋ! ਸੱਚ ਜੋ ਮਰਜ਼ੀ ਹੋਵੇ ਪਰ ਮਰੇ ਇਸ ਵਿੱਚ ਵੀ ਬੇਗੁਨਾਹ ਹੀ ਹਨ। ਹੁਣ ਤੱਕ 150 ਤੋਂ ਵੱਧ ਲੋਕ ਮਰ ਚੁੱਕੇ ਹਨ,ਪਰ ਵਿਸਫੋਟ ਦੇ ਭਿਆਨਕ ਮੰਜ਼ਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਰਨ ਵਾਲੇ ਹਜ਼ਾਰਾਂ ਦੀ ਗਿਣਤੀ ਵਿੱਚ ਹੋਣਗੇ।ਪੰਜ ਹਜ਼ਾਰ ਤੋਂ ਵੱਧ ਲੋਕ ਇਸ ਧਮਾਕੇ ਕਾਰਨ ਜ਼ਖਮੀ ਹੋਏ ਹਨ।ਸਮੇਂ ਅਨੁਸਾਰ ਵੱਧ ਰਿਹਾ ਤਾਪਮਾਨ,ਆਵਾਜਾਈ ਸਾਧਨਾਂ ਵਿੱਚ ਵਾਧਾ ਅਤੇ ਰੁੱਖਾਂ ਦੀ ਕਟਾਈ ਆਦਿ ਕਾਰਨ ਤਾਪਮਾਨ ਬਹੁਤ ਉੱਪਰ ਜਾ ਰਿਹਾ ਹੈ,ਜੋ ਕਿ ਭਵਿੱਖ ਅੰਦਰ ਹੋਰ ਵੀ ਰਸਾਇਣਕ ਬਾਰੂਦੀ ਹਥਿਆਰਾਂ ਵਿੱਚ ਵਿਸਫੋਟ ਦਾ ਵੱਡਾ ਕਾਰਨ ਬਣ ਸਕਦਾ ਹੈ।ਪਰਮਾਣੂ    ਹਥਿਆਰਾਂ ਦਾ ਵਿਰੋਧ ਪੂਰੀ ਦੁਨੀਆ ਅੰਦਰ ਹੀ ਵੱਖ ਵੱਖ ਸਮੇਂ 'ਤੇ ਹੁੰਦਾ ਰਿਹਾ ਹੈ ਅਤੇ ਇੰਨਾ ਮਾਰੂ ਹਥਿਆਰਾਂ ਉੱਪਰ ਪੂਰਨ ਪਾਬੰਦੀ ਦੀ ਗੱਲ ਉਠਦੀ ਰਹੀ ਹੈ। ਹੁਣ ਵਿਸ਼ਵ ਦੇ ਸਾਰੇ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਵਿਸ਼ਵ ਨੇਤਾਵਾਂ ਨੂੰ ਖੁਦ ਹੀ ਅੱਗੇ ਆਕੇ,ਇਸ ਪਰਮਾਣੂ ਹਥਿਆਰਾਂ ਦੇ ਅਥਾਹ ਜਮ੍ਹਾ ਕੀਤੇ ਜ਼ਖੀਰੇ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ।ਸ਼ਾਇਦ ਇਸੇ ਲਈ ਹੀ ਸਾਡੀ ਕੁਦਰਤ ਸਾਨੂੰ ਕਰੋਨਾ ਮਹਾਂਮਾਰੀ ਜਾਂ ਹੁਣ ਬੇਰੂਤ ਰਸਾਇਣ ਵਿਸਫੋਟ ਵਰਗੀਆਂ ਚੇਤਾਵਨੀਆਂ ਦੇਕੇ ਵਾਰ-ਵਾਰ ਸੁਚੇਤ ਕਰ ਰਹੀ ਹੈ,ਕਿ ਅਜੇ ਵੀ ਸੁਧਾਰ ਵੱਲ ਕਦਮ ਚੁੱਕ ਲਵੋ! ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਅੰਜਾਮ ਇਸ ਤੋਂ ਵੀ ਕਿਤੇ ਬੁਰਾ ਭੁਗਤਣਾ ਪੈ ਸਕਦਾ ਹੈ।ਸੋਚੋ! ਕਿਤੇ ਇਹ ਨਾ ਹੋਵੇ ਕਿ ਸਾਡਾ ਹੰਕਾਰ,ਜਿੱਦ ਅਤੇ ਲਾਪਰਵਾਹੀ ਸਾਡੇ ਪਿੱਛੇ ਕੋਈ ਅਫਸੋਸ ਕਰਨ ਵਾਲਾ ਵੀ ਨਾ ਛੱਡੇ।

ਲੇਖਕ:- ਰਣਜੀਤ ਸਿੰਘ ਹਿਟਲਰ

ਫਿਰੋਜ਼ਪੁਰ, ਪੰਜਾਬ।

ਮੋ:ਨੰ:-7901729507

ਈਮੇਲ:- ranjeetsinghhitlar21@gmail.com

ਸ਼ਰਾਬ ਨਹੀਂ ਜ਼ਹਿਰ...✍️ ਰਣਜੀਤ ਸਿੰਘ ਹਿਟਲਰ

ਸ਼ਰਾਬ ਵੀ ਚਿੱਟੇ ਵਾਂਗ ਹੀ ਇੱਕ ਖ਼ਤਰਨਾਕ ਅਤੇ ਸਿਹਤ ਦਾ ਵੱਡੇ ਪੱਧਰ 'ਤੇ ਨੁਕਸਾਨ ਕਰਨ ਵਾਲਾ ਨਸ਼ਾ ਹੈ।ਪਰੰਤੂ ਸ਼ਰਾਬ ਨੂੰ ਅਸੀ ਆਪਣੇ ਸੱਭਿਆਚਾਰ ਦਾ ਹਿੱਸਾ ਕਿਉਂ ਮੰਨੀ ਬੈਠੇ ਹਾਂ।ਜਦਕਿ ਸਾਨੂੰ ਪਤਾ ਹੈ ਕਿ ਇਹ ਸਰਕਾਰੀ ਮੋਹਰ ਲੱਗ ਕੇ ਸ਼ਰੇਆਮ ਵਿਕਦੀ ਮੌਤ ਹੈ।ਬੀਤੇ ਦਿਨਾਂ ਤੋਂ ਲੈਕੇ ਹੁਣ ਤੱਕ ਪੰਜਾਬ ਵਿੱਚ ਲਗਭਗ 120 ਤੋਂ ਵੱਧ ਮੌਤਾਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋ ਗਈਆਂ ਹਨ।ਘਰਾਂ ਵਿੱਚ ਜੋ ਵੈਣਾਂ ਹੁਣ ਤੱਕ ਚਿੱਟਾ ਪਵਾ ਰਿਹਾ ਸੀ।ਉਸ ਵਿੱਚ ਹੁਣ ਚਿੱਟੇ ਦੀ ਭੈਣ ਸ਼ਰਾਬ ਵੀ ਸ਼ਾਮਿਲ ਹੋ ਗਈ ਹੈ।ਜਿੱਥੇ ਇੱਕ ਪਾਸੇ ਠੇਕੇ ਦੀ ਸਰਕਾਰੀ ਮੋਹਰ ਲੱਗ ਕੇ ਵਿਕਦੀ ਸ਼ਰਾਬ ਆਦਮੀ ਨੂੰ ਹੌਲੀ ਹੌਲੀ ਤੜਫਾ ਕੇ ਮਾਰਦੀ ਹੈ,ਉਥੇ ਇਹ ਨਕਲੀ ਜ਼ਹਿਰੀਲੀ ਸ਼ਰਾਬ ਇਕੋ ਪਲ  ਵਿੱਚ ਹੀ ਕਹਾਣੀ ਮੁਕਾ ਦਿੰਦੀ ਹੈ।ਪਰ ਹੈ!ਦੋਨੋਂ ਬੰਨ੍ਹੇ ਮੌਤ।ਦੂਜੇ ਪਾਸੇ ਸਾਡੀਆਂ ਸਰਕਾਰਾਂ ਲੋਕਾਂ ਨੂੰ ਸ਼ਰੇਆਮ ਮੌਤ ਵੰਡ ਕੇ ਖਜ਼ਾਨਾ ਭਰਨ ਦੀ ਗੱਲ ਕਹਿੰਦੀਆਂ ਹਨ।ਜੇਕਰ ਸਾਡੇ ਸਮਾਜ ਦਾ ਬੇੜਾ ਗਰਕ ਕਰਕੇ ਹੀ ਆਮਦਨੀ ਵਧਾਉਣੀ ਹੈ,ਤਾਂ ਸਰਕਾਰ ਚਿੱਟਾ ਅਤੇ ਹੋਰ ਜ਼ਾਲਮ ਨਸ਼ੇ ਵੀ ਸ਼ਰੇਆਮ ਵੇਚਣੇ ਕਿਉਂ ਨਹੀਂ ਸ਼ੁਰੂ ਕਰ ਦਿੰਦੀ।ਹੋ ਸਕਦਾ ਫਿਰ ਖਜ਼ਾਨਾ ਹੋਰ ਵੀ ਭਰ ਛੇਤੀ ਭਰ ਜਾਵੇ।ਅੱਜ ਸਾਰੀਆਂ ਹੀ ਸਿਆਸੀ ਧਿਰਾਂ ਇਕ-ਦੂਜੀ 'ਤੇ ਆਰੋਪ ਲਗਾ ਕੇ ਆਪਣੀ ਮੁੱਢਲੀ ਜਿੰਮੇਵਾਰੀ ਤੋਂ ਬਚਣਾ ਚਾਹੁੰਦੀਆਂ ਹਨ।ਇੰਨਾ ਦੀ ਜਿੰਮੇਵਾਰੀ ਹੈ ਸ਼ਰਾਬ ਵਰਗੀ ਸ਼ਰੇਆਮ ਵਿਕ ਰਹੀ ਮੌਤ ਤੇ ਮੁਕੰਮਲ ਪਾਬੰਦੀ ਲਗਾਉਣਾ।ਇੱਥੇ ਸਮਝਣ ਵਾਲੀ ਗੱਲ ਹੈ ਕਿ ਸਰਕਾਰ ਦਾ ਸਿਹਤ ਵਿਭਾਗ ਜਿੱਥੇ ਸ਼ਰਾਬ ਨੂੰ ਸ਼ਰੇਆਮ ਵਿਕਦੀ ਮੌਤ ਦੱਸਦਾ ਹੈ ਉਥੇ ਹੀ ਉਸੇ ਸਰਕਾਰ ਦਾ ਆਬਕਾਰੀ ਵਿਭਾਗ ਸ਼ਰਾਬ ਤੋਂ ਹੁੰਦੀ ਕਮਾਈ ਨੂੰ ਆਪਣੀ ਉਪਲੱਬਧੀ ਦੱਸਦਾ ਹੈ।ਇਥੋਂ ਪਤਾ ਚੱਲਦਾ ਹੈ ਕਿ ਸਰਕਾਰਾਂ ਪਤਾ ਹੁੰਦਿਆ ਵੀ ਹੁਣ ਤੱਕ ਮੌਤ ਵੰਡਦੀਆਂ ਰਹੀਆਂ ਹਨ।ਸ਼ਰਾਬਬੰਦੀ ਨਾਲ ਹੋ ਸਕਦਾ ਅੱਜ ਦੇ ਸ਼ਰਾਬੀਆਂ ਨੂੰ ਤਾਂ ਥੋੜ੍ਹੀ ਦਿੱਕਤ ਆਵੇ ਪ੍ਰੰਤੂ ਇਸ ਨਾਲ ਅਸੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਸ ਜ਼ਹਿਰ ਨਾਲ ਮਰਨ ਤੋਂ ਬਚਾ ਸਕਦੇ ਹਾਂ।ਇਹ ਲਗਾਤਾਰ ਹੋ ਰਹੀਆਂ ਮੌਤਾਂ ਉਹਨਾਂ ਦੇ ਮੂੰਹ 'ਤੇ ਵੀ ਚਪੇੜ ਹਨ,ਜੋ ਅਜੇ ਫੀਮ ਭੁੱਕੀ ਵਰਗੇ ਨਸ਼ੇ ਸ਼ਰੇਆਮ ਵੇਚਣ ਦੀ ਗੱਲ ਆਖ ਰਹੇ ਸਨ।ਜਿੱਥੇ ਸ਼ਰਾਬ ਵਰਗਾ ਸਸਤਾ ਨਸ਼ਾ ਨਕਲੀ ਬਣ ਰਿਹਾ ਹੈ,ਉੱਥੇ ਇਹ ਸਾਰੇ ਮਹਿੰਗੇ ਨਸ਼ੇ ਨਕਲੀ ਕਿਵੇਂ ਨਾ ਬਣਨਗੇ।ਫਿਰ ਇਹ ਨਸ਼ਿਆਂ ਦਾ ਜ਼ਹਿਰ 'ਸੌ' ਨਹੀਂ ਬਲਕਿ ਹਜ਼ਾਰਾਂ ਬੇਗੁਨਾਹ ਗਰੀਬ ਲੋਕਾਂ ਨੂੰ ਮਾਰੂਗਾ।ਕਿਉਂਕਿ ਨਕਲੀ ਚੀਜ਼ ਤਾਂ ਬਣਦੀ ਹੀ ਗਰੀਬ ਲਈ ਹੈ।ਉਹ ਇਸ ਝਾਂਸੇ ਵਿੱਚ ਆ ਵੀ ਆਸਾਨੀ ਨਾਲ ਜਾਂਦਾ ਹੈ ਚਾਹੇ ਉਹ ਕੋਈ ਵਸਤੂ ਹੋਵੇ ਜਾਂ ਫਿਰ ਸਾਡੇ ਲੀਡਰਾਂ ਦਾ ਨਕਲੀਪੁਣਾ।ਸਰਕਾਰ ਅਤੇ ਲੋਕਾਂ ਨੂੰ ਬੇਨਤੀ ਹੈ ਕਿ ਸ਼ਰਾਬ ਨੂੰ ਆਪਣੇ ਸਭਿਆਚਾਰ ਦਾ ਹਿੱਸਾ ਨਾ ਮੰਨੋ।ਇਸ ਸ਼ਰੇਆਮ ਵਿਕਦੀ ਮੌਤ ਉੱਤੇ ਮੁਕੰਮਲ ਪਾਬੰਦੀ ਹੋਣੀ ਚਾਹੀਦੀ ਹੈ।ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਇਸ ਜ਼ਹਿਰ ਤੋਂ ਬਚੀ ਰਹਿ ਸਕੇ।

ਲੇਖਕ:- ਰਣਜੀਤ ਸਿੰਘ ਹਿਟਲਰ 

ਫਿਰੋਜ਼ਪੁਰ,ਪੰਜਾਬ।

ਮੋ:ਨੰ:-7901729507

ਈਮੇਲ:-ranjeetsinghhitlar21@gmail.com

ਲੋਕਾਂ ਦਾ ਹਰਮਨ ਪਿਆਰਾ ਜੀਤ ਸੰਧੂ

ਪੰਜਾਬ ਦਾ ਦਿਲ ਜਿਲਾਂ ਲੁਧਿਆਣਾ ਦੇ ਪਿੰਡ ਲੱਖਾ ਦੇ ਜੰਮਪਲ ਨੋਜਵਾਨ ਗਾਇਕ ਅਤੇ ਗੀਤਕਾਰ ਜੀਤ ਸੰਧੂ

ਸੁਰੀਲੇ ਗਾਇਕ ਕਰਮਜੀਤ ਅਨਮੋਲ ਦੀ ਅਵਾਜ਼ ਵਿੱਚ ਅਏ ਗੀਤਾਂ ਨਾਲ ਪ੍ਰਸਿੱਧੀ ਹਾਸਲ ਕੀਤੀ    ਇੰਨਾਂ ਤੋਂ ਇਲਾਵਾ ਪੰਜਾਬ ਦੇ ਹੋਰ ਕਈ ਗਾਇਕਾ ਨੇ ਇੰਨਾਂ ਦੇ ਗੀਤ ਗਾਏ । "ਜੀਤ ਸੰਧੂ "  ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਉਤਰਾਅ-ਚੜਾਅ ਦੇਖੇ ਪਰ ਕਦੇ ਵੀ ਡੋਲੇ ਨਹੀਂ ਤੇ ਆਪਣੀ ਮਿਹਨਤ ਨਾਲ ਉਹ ਹਮੇਸ਼ਾਂ ਅੱਗੇ ਵੱਧਦੇ ਗਏ| ਯਾਰਾਂ-ਦੋਸਤਾਂ ਦਾ ਉਨਾਂ ਨੂੰ ਹਮੇਸ਼ਾਂ ਸਾਥ ਰਿਹਾ ਹੈ 

ਗਾਇਕ ਅਤੇ ਗੀਤਕਾਰ " ਜੀਤ ਸੰਧੂ "  ਅੱਜ-ਕੱਲ ਆਪਣੇ ਪਰਿਵਾਰ ਨਾਲ ਮੈਲਬੌਰਨ ਅਸਟ੍ਰੇਲੀਆ  ਵਿਖੇ ਇੱਕ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ| ਮੈਂ "ਵਾਹਿਗੁਰੂ " ਕੋਲ ਅਰਦਾਸ  ਕਰਦਾ ਹਾਂ ਕਿ  "ਜੀਤ ਸੰਧੂ "  ਦੀ ਗਾਇਕੀ ਅਤੇ  "ਕਲਮ" ਦਿਨ ਦੁੱਗਣੀ ਰਾਤ ਚੌਗਣੀ  ਤਰੱਕੀ ਕਰੇ ਆਉਣ ਵਾਲੇ ਗੀਤਾ ਬਾਰੇ 

ਇੱਕ ਫੁੱਲ ਐਲਬਮ ਆ ਰਹੀ ਆ ।

ਜਿਸ ਵਿੱਚ ਨਾਮਵਰ ਕਲਾਕਾਰਾਂ ਨੇ 

ਜੀਤ ਸੰਧੂ ਦੇ  ਲਿਖੇ ਹੋਏ ਗੀਤਾ ਨੂੰ ਆਪਣੀ ਅਵਾਜ ਦਿੱਤੀ ਹੈ 

ਜਿਸ ਵਿੱਚ ਸਾਰੇ (10)ਗੀਤ ਜੀਤ ਸੰਧੂ ਨੇ  ਹੀ ਲਿਖੇ ਹੋਏ ਨੇ

ਬਾਕੀ ਐਲਬਮ ਤੋ ਬਾਅਦ ਦੀ ਗੱਲ ਕਰੀਏ ਤਾਂ ਹਰਸਿਮਰਨ ਤੇ ਜੈਜੀ ਬੈਂਸ ਤੇ ਹੋਰ ਵੀ ਕਲਾਕਾਰਾਂ ਦੀ ਅਵਾਜ ਵਿੱਚ  ਗੀਤ ਆ ਰਹੇ ਹਨ।

 ਮਾਤਾ ਗੁਰਮੇਲ ਕੌਰ ਸੰਧੂ ਪਿਤਾ  ਦਾ  ਛਿੰਦਰ ਸਿੰਘ ਸੰਧੂ ਘਰ ਜੀਮੀਦਾਰ ਪਰਿਵਾਰ ਵਿੱਚ ਜਨਮੇ ਦੋ ਭੈਣਾਂ ਅਤੇ ਭਰਾਵਾਂ ਦਾ ਲਾਡਲਾ ਜੀਤ ਸੰਧੂ ਹੁਣ ਤੱਕ ਆਏ ਗੀਤ ਫ਼ਿਲਮ ਮੰਜੇ ਬਿਸਤਰੇ ਵਿੱਚ ਕਰਮਜੀਤ ਅਨਮੋਲ ਦੀ ਅਵਾਜ ਵਿੱਚ ਗੀਤ (ਨੈਣਾਂ) ਹਰਪ ਭੁੱਲਰ ਦੀ ਅਵਾਜ ਵਿੱਚ (ਦੁਨਾਲੀ ਵਰਗੀ),ਸਰਗਮ ਦੀ ਅਵਾਜ ਵਿੱਚ ਤੂੰਬਾਂ ਤੇ ਇੱਕ ਹਿੰਦੀ ਗੀਤ (ਐਸੇ ਕਿਉਂ ਜਾਨਾਂ ਥਾ)ਅਤੇ ਉਸ ਦੀ ਆਪਣੀ  ਅਵਾਜ ਵਿੱਚ ,ਉਡੀਕਾਂ, ਪਿੰਡ, ਔਡੀਆਂ ,ਬਾਬਾ ਨਾਨਕ ਜੋ ਕਿ ਮਿਲਬੌਰਨ ਦੇ ਲੋਕਲ ਸਿੰਗਰ ਨੇ ਸਾਂਝਾ ਗੀਤ ਗਾਇਆ ਸੀ । ਜਿਸ ਦੀ ਚਰਚਾ ਪੂਰੀ ਦੁਨੀਆਂ ਵਿੱਚ ਹੋਈ ਸੀ।

 

 ਸੁਰਜੀਤ ਸਿੰਘ ਲੱਖਾ ਪੱਤਰਕਾਰ ਮੈਲਬੌਰਨ ਅਸਟ੍ਰੇਲੀਆ

ਘੁਲਾਟੀਏ ਬਨਾਮ ਘੁਟਾਲੀਏ✍️ ਰਣਜੀਤ ਸਿੰਘ ਹਿਟਲਰ

ਭਾਰਤ ਦੇਸ਼ ਹਮੇਸ਼ਾ ਤੋਂ ਗਰੀਬ ਮੁਲਕ ਨਹੀਂ ਸੀ।ਇਤਿਹਾਸ ਦੱਸਦਾ ਹੈ ਕਿ ਜਿੰਨੇ ਵੀ ਵਿਦੇਸ਼ੀ ਲੁਟੇਰਿਆਂ ਨੇ ਭਾਰਤ ਉਤੇ ਹਮਲੇ ਕੀਤੇ,ਉਨਾਂ ਦੀ ਅੱਖ ਸਿਰਫ ਭਾਰਤੀ ਉਪਜਾਊ ਜ਼ਮੀਨ ਅਤੇ ਖਜਾਨੇ ਉਤੇ ਸੀ।ਪਹਿਲਾਂ ਅਫਗਾਨਾਂ,ਮੁਗਲ ਸ਼ਾਸ਼ਕਾਂ ਅਤੇ ਫਿਰ ਅੰਗਰੇਜ਼ੀ ਹਕੂਮਤ ਦਾ ਮੁੱਖ ਮੰਤਵ ਹੀ ਭਾਰਤ ਲੁੱਟਣਾ ਅਤੇ ਕੁੱਟਣਾ ਸੀ।ਅੰਗਰੇਜ਼ਾਂ ਦਾ ਮੁੱਖ ਉਦੇਸ਼ ਮੁਗਲਾਂ ਨੂੰ ਭਾਰਤੀ ਰਾਜਿਆਂ ਦੀ ਮਦਦ ਨਾਲ ਭਾਰਤ ਵਿੱਚੋ ਬਾਹਰ ਕੱਢਣਾ ਅਤੇ ਉਹਨਾਂ ਦੀ ਜਗ੍ਹਾ ਖੁਦ ਇਸ ਦੇਸ਼ ਨੂੰ ਗੁਲਾਮ ਬਣਾਕੇ ਲੁੱਟਣਾ ਸੀ।ਅੰਗਰੇਜ਼ਾਂ ਵੱਲੋਂ ਥੋੜ੍ਹੇ ਸਮੇਂ ਵਿੱਚ ਹੀ ਭਾਰਤ ਨੂੰ ਗੁਲਾਮ ਬਣਾ ਲੈਣ ਦੀ ਮੁੱਖ ਵਜ੍ਹਾ ਸੀ,ਦੇਸ਼ ਦੇ ਬਹੁਤੇ ਰਾਜਿਆਂ ਵੱਲੋਂ ਅੰਗਰੇਜ਼ਾ ਦੀ ਚਾਪਲੂਸੀ ਕਰਨਾ।ਕਿਉਂਕਿ ਉਨ੍ਹਾਂ ਨੂੰ ਆਪਣੀਆਂ ਜਗੀਰਾਂ ਖੁੱਸ ਜਾਣ ਦਾ ਡਰ ਸੀ।ਦੂਜਾ!ਅੰਗਰੇਜ਼ਾ ਦੀ ਸੈਨਿਕ ਅਤੇ ਰਾਜਨੀਤਕ ਸਮਝ ਬਹੁਤ ਜ਼ਿਆਦਾ ਸੀ।ਪਰੰਤੂ ਜਿਵੇਂ ਸਮਾਂ ਬੀਤਦਾ ਗਿਆ ਅੰਗਰੇਜ਼ਾ ਦੀਆਂ ਦੇਸ਼ ਦੇ ਆਮ ਲੋਕਾਂ ਉੱਪਰ ਜਿਆਦਤੀਆਂ ਵੀ ਵੱਧਦੀਆਂ ਗਈਆਂ।ਜਦੋਂ ਬਹੁਤੇ ਰਾਜਿਆਂ ਨੇ ਹਕੂਮਤ ਅੱਗੇ ਆਪਣੇ ਨਿੱਜੀ ਸੁਆਰਥਾਂ ਕਰਕੇ ਗੋਡੇ ਟੇਕ ਦਿੱਤੇ।ਤਾਂ ਇਸੇ ਭਾਰਤ ਵਿੱਚ ਆਮ ਘਰਾਂ ਤੋਂ ਅਨੇਕਾਂ ਹੀ ਅਜਿਹੇ ਕਰਾਂਤੀਕਾਰੀ,ਅਜ਼ਾਦੀ ਘੁਲਾਟੀਏ ਪੈਦਾ ਹੋਏ,ਜਿੰਨਾ ਨੇ ਅੰਗਰੇਜ਼ਾ ਦੇ ਵੱਡੇ ਸਾਮਰਾਜ ਦੀ ਨੀਂਹ ਹਿਲਾ ਕੇ ਰੱਖ ਦਿੱਤੀ।ਇੰਨਾ ਮਹਾਨ ਯੋਧਿਆਂ ਦੀ ਲਹਿਰ ਵਿੱਚ ਵੈਸੇ ਤਾਂ ਹਰ ਵਰਗ,ਰਾਜ ਦੇ ਲੋਕਾਂ ਨੇ ਵੱਧ ਚੜ੍ਹ ਯੋਗਦਾਨ ਪਾਇਆ।ਪਰੰਤੂ ਪੰਜਾਬੀਅਤ ਨੂੰ ਬੜਾ ਮਾਣ ਹੈ ਕਿ ਇੱਥੇ ਵੀ ਸਭ ਤੋਂ ਅੱਗੇ ਪੰਜਾਬੀ ਹੀ ਸਨ।ਘੁਲਾਟੀਏ ਸ਼ਬਦ ਅਤੇ ਭਾਰਤ ਵਿੱਚ ਇਸਦੇ ਇਤਿਹਾਸ ਬਾਰੇ ਪੜਦੇ ਹਾਂ ਤਾਂ,ਸਾਡੇ ਰੂਹ-ਕੰਢੇ ਖੜ੍ਹੇ ਹੋ ਜਾਂਦੇ ਹਨ ਅਤੇ ਸਤਿਕਾਰ ਵਿੱਚ ਉਹਨਾਂ ਮਹਾਨ ਆਤਮਾਵਾਂ ਅੱਗੇ ਸਿਰ ਝੁਕ ਜਾਂਦਾ ਹੈ।ਦਿਮਾਗ ਵਿੱਚ ਆਉਂਦਾ ਹੈ ਕਿ ਕਿਵੇਂ ਉਹਨਾਂ ਸੂਰਵੀਰ ਯੋਧਿਆਂ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਕੋਈ ਪਰਵਾਹ ਨਾ ਕਰਦੇ ਹੋਏ ਸਾਰੀ ਜਿੰਦਗੀ ਦੇਸ਼ ਦੇ ਲੇਖੇ ਲਗਾ ਦਿੱਤੀ।ਉਹ ਵੀ ਬਿੰਨਾ ਕਿਸੇ ਲੋਭ ਲਾਲਚ ਦੇ।ਪਰੰਤੂ ਅਜੋਕੇ ਦੌਰ ਵਿੱਚ ਸਾਡੇ ਦੇਸ਼ ਦੇ ਮੋਹਰੀ,ਸੱਤਾਧਾਰੀ ਜਾਂ ਸੱਤਾ ਦੀ ਤਲਾਸ਼ ਵਿਚ ਭਟਕਦੇ ਸੁਆਰਥੀ ਲੋਕ ਮੁਲਕ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਉੱਪਰ ਤੁਲ ਚੁੱਕੇ ਹਨ।ਜਿੰਨਾ ਦਾ ਉਦੇਸ਼ ਵੀ ਸਿਰਫ ਔਰ ਸਿਰਫ ਰਾਜ ਕਰਨਾ ਹੈ।ਪੁਰਾਣੇ ਸਮੇਂ ਵਿੱਚ ਆਜ਼ਾਦੀ ਘੁਲਾਟੀਆਂ ਨੇ ਦੇਸ਼ ਲਈ ਲੜਾਈਆਂ ਲੜੀਆਂ ਅਤੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਫਾਂਸੀ ਦੇ ਫੰਦੇ ਵੀ ਚੁੰਮ ਲਏ।ਪ੍ਰੰਤੂ ਅੱਜ ਕੋਈ ਉਨ੍ਹਾਂ ਵਰਗਾ ਘੁਲਾਟੀਆਂ ਤਾਂ ਨਜ਼ਰੀਂ ਨਹੀਂ ਪੈਂਦਾ ਪਰ ਘੁਟਾਲੀਏ ਬਹੁਤ ਹਨ।ਜੋ ਆਏ ਦਿਨ ਕਰੋੜਾਂ ਅਰਬਾਂ ਰੁਪਏ ਦੇ ਘੋਟਾਲੇ ਕਰਕੇ,ਸਾਡੇ ਮੁਲਕ ਨੂੰ ਅੰਦਰੋ ਅੰਦਰੀ ਖੋਖਲਾ ਕਰ ਰਹੇ ਹਨ।ਗਰੀਬ ਲੋਕਾਂ ਦੀ ਜਿੰਦਗੀ 'ਬਦ ਤੋਂ ਵੀ ਬਦਤਰ' ਹੁੰਦੀ ਜਾ ਰਹੀ ਹੈ।ਦਰਮਿਆਨੇ ਵਰਗ ਦਾ ਵੀ 'ਤੋਰੀ-ਫੁਲਕਾ' ਸੜਨਾ ਸ਼ੁਰੂ ਹੋ ਗਿਆ ਹੈ।ਕੀ ਸਾਡੇ ਉਹਨਾਂ ਮਹਾਨ ਸ਼ਹੀਦਾਂ ਦੀ ਆਤਮਾ ਨਹੀਂ ਰੌਂਦੀ ਹੋਵੇਗੀ,ਜਦੋਂ ਉਹ ਦੇਸ਼ ਦੇ ਭਵਿੱਖ ਨੂੰ ਮਿੱਟੀ ਖਾਕੇ ਮਰਦਾ ਦੇਖਦੇ ਹੋਣਗੇ।ਕੀ ਉਨ੍ਹਾਂ ਦੇ ਅੱਥਰੂ ਨਾ ਵਹਿੰਦੇ ਹੋਣਗੇ ਜਦੋਂ ਉਹ ਆਪਣੇ ਸੁਪਨਿਆਂ ਦੇ ਭਾਰਤ ਦੀ ਇੰਨਾ ਕਾਲੇ ਅੰਗਰੇਜ਼ਾ ਵੱਲੋ ਹੁੰਦੀ ਕੁਪੱਤੀ ਦੇਖਦੇ ਹੋਣਗੇ।ਅੱਜ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਅਤੇ ਗਰੀਬੀ ਆਪਣੇ ਆਖਰੀ ਸਾਹਾਂ 'ਤੇ ਹੈ।ਕੀ ਇਹ ਸਭ ਦੇਖਣ ਲਈ ਹੀ ਸਾਨੂੰ ਉਨ੍ਹਾਂ ਮਹਾਨ ਸ਼ਹੀਦਾਂ ਨੇ ਆਵਦੀਆਂ ਕੀਮਤੀ ਜਾਨਾਂ ਦੇਕੇ ਆਜ਼ਾਦ ਕਰਵਾਇਆ ਸੀ।ਕੀ ਉਹਨਾਂ ਨੂੰ ਪਤਾ ਸੀ ਕਿ ਜਿੰਨਾ ਲਈ ਅਸੀਂ ਕੁਰਬਾਨੀ ਦੇ ਰਹੇ ਹਾਂ ਉਹ ਬਾਅਦ ਵਿਚ ਸਾਨੂੰ ਹੀ ਆਪਣਾ ਸ਼ਹੀਦ ਮੰਨਣ ਅਤੇ ਸ਼ਹੀਦ ਕਹਿਣ ਵਿੱਚ ਹਿਚਕਚਾਉਣਗੇ।ਜੇਕਰ ਪਤਾ ਹੁੰਦਾ ਤਾਂ ਉਹ ਅਜਿਹੇ ਗੱਦਾਰ ਅਤੇ ਮੌਕਾਪ੍ਰਸਤ ਲੋਕਾਂ ਲਈ ਕਦੇ ਵੀ ਜਾਨ ਨਾ ਦਿੰਦੇ।ਅੱਜ ਵੀ ਅਸੀਂ ਗੁਲਾਮ ਹੀ ਹਾਂ ਕਿਉਂਕਿ ਸਾਡੀ ਸੋਚ ਹੀ ਸਾਡੇ ਹੱਥ ਵਿੱਚ ਨਹੀਂ ਹੈ।ਹੁਣ ਸਾਨੂੰ ਗੁਲਾਮੀ ਦਾ ਅਹਿਸਾਸ ਨਹੀਂ ਹੋ ਰਿਹਾ ਕਿਉਂਕਿ ਹੁਣ ਅਸੀਂ ਗੁਲਾਮੀ ਆਪਣੇ ਹਮਸ਼ਕਲਾਂ ਦੀ ਕਰ ਰਹੇ ਹਾਂ।ਇਹ ਘੁਟਾਲੀਏ ਸਾਨੂੰ ਲੱਗਦੇ ਤਾਂ ਆਪਣੇ ਵਰਗੇ ਹਨ,ਪਰੰਤੂ ਇਹਨਾਂ ਦੀ ਸੋਚ ਉਹੀ ਪੁਰਾਣੇ ਲੁਟੇਰਿਆਂ ਵਰਗੀ ਹੈ।ਅਜੇ!ਸਾਡੀ ਉਨੀਂ ਮਾੜੀ ਕਿਸਮਤ ਨਹੀਂ ਹੈ ਜਿੰਨੀ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਹੋਵੇਗੀ,ਪਰੰਤੂ ਅਜੇ ਤੱਕ ਸਾਨੂੰ ਇਸ ਗੱਲ ਦਾ ਕੋਈ ਅਹਿਸਾਸ ਨਹੀਂ ਹੈ।ਘੁਟਾਲੀਆਂ ਦੀ ਨਸਲ ਹਰ ਪੰਜ ਸਾਲ ਬਾਅਦ ਦਿਖਾਈ ਜ਼ਰੂਰ ਦਿੰਦੀ ਹੈ ਪ੍ਰੰਤੂ ਫਿਰ ਗਾਇਬ ਹੋ ਜਾਂਦੀ ਹੈ।ਇਹ ਘੁਟਾਲੀਏ ਸਾਡੇ ਮੁਲਕ ਨੂੰ ਕਿਸੇ ਖੂਨ ਪੀਣੀ ਜੋਕ ਵਾਂਗ ਚਹੁੰ ਪਾਸਿਓ ਚਿੰਬੜੇ ਹੋਏ ਨੇ।ਇਹ ਸਾਡੇ ਲਈ ਲੱਗੀ ਹੋਈ ਉਸ ਘੁਣ ਸਮਾਨ ਹਨ।ਜੋ ਸਾਡੇ ਮੁਲਕ ਅਤੇ ਸਾਡੀ ਸੋਚ ਸਮਝ ਨੂੰ ਅੰਦਰ ਤੋਂ ਖੋਖਲਾ ਬਣਾਉਂਦੀ ਜਾ ਰਹੀ ਹੈ।ਸਾਨੂੰ ਸਾਡੇ ਸ਼ਹੀਦਾਂ ਦੀ ਮਹਾਨ ਸੋਚ ਉੱਪਰ ਚੱਲਣਾ ਚਾਹੀਦਾ ਹੈ,ਜਿੰਨਾ ਨੇ ਸਾਨੂੰ ਆਜ਼ਾਦੀ ਲੈਕੇ ਦਿੱਤੀ।ਪਰੰਤੂ ਇਹ ਘਟੀਆ ਘੁਟਾਲੀਏ ਉਦੋਂ ਪੈਦਾ ਹੋਏ ਜਦੋਂ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਉਨਾਂ ਮਹਾਨ ਸ਼ਹੀਦਾਂ ਨੂੰ ਛੱਡ ਕੇ ਇਹਨਾਂ ਦੀ ਪੈਰੋਕਾਰ ਬਣ ਗਈ।ਸਾਡੇ ਸਮਾਜ ਨੂੰ ਚਾਹੀਦਾ ਹੈ ਕਿ ਉਨ੍ਹਾਂ ਮਹਾਨ ਕਰਾਂਤੀਕਾਰੀਆਂ ਦੀ ਸੋਚ ਉੱਪਰ ਚੱਲਿਆ ਜਾਵੇ।ਖ਼ਾਸਕਰ ਸਾਡੀ ਭਾਰਤੀ 'ਨੌਜਵਾਨ ਪੀੜੀ' ਨੂੰ ਇਹਨਾਂ ਘੁਟਾਲੀਆਂ ਦੀ ਪਰਖ ਕਰਨੀ ਚਾਹੀਦੀ ਹੈ, ਤਦੇ ਸਾਡਾ ਦੇਸ਼ ਤਰੱਕੀ ਦੇ ਰਾਹੇ ਪੈ ਸਕਦਾ ਹੈ, ਨਹੀਂ ਤਾਂ ਕੰਮ ਔਖਾ ਹੀ ਜਾਪਦਾ ਹੈ।

 

ਲੇਖਕ:- ਰਣਜੀਤ ਸਿੰਘ ਹਿਟਲਰ 

ਫਿਰੋਜ਼ਪੁਰ, ਪੰਜਾਬ।

ਮੋ:ਨੰ:-7901729507

ਈਮੇਲ:- ranjeetsinghhitlar21@gmail.com

ਜਮਹੂਰੀਅਤ ਦੇ ਘਾਣ ਵਿਰੁੱਧ ਆਵਾਜ਼ ਬੁਲੰਦ ਕਰਨਾ ਅਪਰਾਧ ਕਿਵੇਂ?

ਸਵਾਲ ਇਹ ਹੈ ਕਿ ਹਾਕਮ! ਲੋਕਾਂ ਦੀਆਂ ਜਾਇਜ਼ ਮੰਗਾਂ ਦੇ ਹੱਕ ਵਿੱਚ ਉੱਠਦੀਆਂ ਆਵਾਜ਼ਾਂ ਨੂੰ ਦਬਾਉਣ ਜਾਂ ਕੁਚਲਣ ਦੀ ਜਗ੍ਹਾ।ਦੇਸ਼ ਦੇ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਨ੍ਹਾ ਨੂੰ ਮੁੱਢਲੀਆਂ ਸਹੂਲਤਾਂ ਕਿਉਂ ਨਹੀਂ ਦੇ ਸਕੇ।ਇਕ ਦੂਜੇ 'ਤੇ ਦੋਸ਼ ਲਗਾਉਣ ਨਾਲ ਜਾਂ 'ਗੋਬਰ ਉੱਤੇ ਚਾਂਦੀ ਦਾ ਵਰਕ ਚੜਾਉਣ ਨਾਲ' ਇਹ ਸਮੱਸਿਆਵਾ ਹੱਲ ਨਹੀਂ ਹੋਣਗੀਆਂ।ਅਜਿਹਾ ਲਗਦਾ ਹੈ ਕਿ ਲੋਕਤੰਤਰ ਦੀ ਪਰਿਭਾਸ਼ਾ ਸ਼ਾਇਦ  ਬਦਲ ਰਹੀ ਹੈ।ਭਾਂਵੇੰ ਭਾਰਤ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ ਹੋਵੇ।ਪਰੰਤੂ ਸੱਚਾਈ ਇਹ ਹੈ ਕਿ ਸੱਤਾਧਾਰੀ ਲੋਕ ਆਪਣੀ ਆਲੋਚਨਾ ਸੁਣਨਾ ਪਸੰਦ ਨਹੀਂ ਕਰਦੇ ਹਨ।ਪਿਛਲੇ ਕਈ ਦਹਾਕਿਆਂ ਤੋਂ ਇਹ ਮਹਿਸੂਸ ਕੀਤਾ ਜਾਂਦਾ ਰਿਹਾ ਹੈ ਕਿ ਹਾਕਮ ਜਮਾਤ ਵੱਲੋਂ ਆਪਣੇ ਵਿਰੋਧੀਆਂ ਜਾਂ ਆਲੋਚਕਾਂ ਨੂੰ ਕਿਸੇ  ਬਹਾਨੇ ਨਾਲ ਚੁੱਪ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਇਸ ਲਈ ਹਾਕਮਾਂ ਵੱਲੋਂ ਆਪਣੀ ਸ਼ਕਤੀ ਦੀ ਪੂਰੀ ਤਰਾਂ ਦੁਰਵਰਤੋਂ ਕਰਕੇ ਕਈ ਸਖਤ ਕਾਨੂੰਨਾਂ ਨੂੰ ਲੋਕਾਂ ਉੱਤੇ ਜਬਰਦਸਤੀ ਥੋਪਿਆ ਜਾਂਦਾ ਰਿਹਾ ਹੈ।ਜਦੋਂਕਿ ਸਾਡੀ ਜਮਹੂਰੀਅਤ ਦੀ ਖੂਬਸੂਰਤੀ ਇਸ ਵਿਚ ਹੈ ਅਤੇ ਇਹ ਹਰ ਨਾਗਰਿਕ ਦਾ ਸੰਵਿਧਾਨਕ ਅਧਿਕਾਰ ਵੀ ਹੈ ਕਿ ਕੋਈ ਵੀ ਭਾਰਤੀ ਨਾਗਰਿਕ ਸਥਾਪਤੀ ਪ੍ਰਣਾਲੀ ਨਾਲ ਸਬੰਧਤ ਕੋਈ ਸ਼ਿਕਾਇਤ ਕਰ ਸਕਦਾ ਹੈ।ਪਰੰਤੂ ਸੱਤਾ ਦੇ ਨਸ਼ੇ ਵਿੱਚ ਅੰਨੇ ਹੋਏ ਸਿਆਸੀ ਲੋਕਾਂ ਵਿੱਚ ਆਮ ਲੋਕਾਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਦੇ ਹੱਕਾਂ ਪ੍ਰਤੀ ਕੋਈ ਸਦਭਾਵਨਾ ਨਹੀਂ ਰਹਿੰਦੀ। ਇਕ ਸਮੇਂ ਤੱਕ ਜਦੋਂ ਇਹਨਾਂ ਸਿਆਸੀ ਧੀਰਾਂ ਦੇ ਹੱਥਾਂ ਵਿੱਚ ਸੱਤਾ ਨਹੀਂ ਆਈ ਹੁੰਦੀ।ਉਦੋਂ ਤੱਕ ਇਹ ਹਰ ਵਰਗ ਦਾ ਚਹੇਤਾ ਬਣਨ ਦੀ ਕੋਸ਼ਿਸ਼ ਕਰਦੇ ਹਨ।ਵੋਟਾਂ ਤੋੰ ਪਹਿਲਾਂ ਸਭਨਾ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਵੀ ਕੀਤੀ ਜਾਂਦੀ ਹੈ।ਪ੍ਰੰਤੂ ਬਾਅਦ ਵਿਚ ਅਜਿਹਾ ਕੁਝ ਵੀ ਨਹੀਂ ਹੁੰਦਾ।ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਅਧਿਆਪਕ,ਡਾਕਟਰ,ਕਿਸਾਨ ਜਾਂ ਕੋਈ ਵੀ ਵਰਗ ਆਪਣੇ ਹੱਕ ਲਈ ਸਰਕਾਰ ਨਾਲ ਜੱਦੋ-ਜਹਿਦ ਕਰਦਾ ਹੈ ਤਾਂ ਦੇਖਦੇ ਹੀ ਦੇਖਦੇ ਸਰਕਾਰ ਦੇ ਇਕ ਇਸ਼ਾਰੇ ਉੱਪਰ ਨਿਹੱਥੇ ਪ੍ਰਦਰਸ਼ਨਕਾਰੀਆਂ ਉਤੇ ਡਾਂਗਾਂ ਵਰਨੀਆਂ ਸ਼ੁਰੂ ਹੋ ਜਾਂਦੀਆਂ ਹਨ।ਹਿੰਸਾ ਫੈਲਣ ਦੇ ਨਾਂ ਉਤੇ ਸਰਕਾਰ 144ਧਾਰਾ ਵੀ ਝੱਟ ਹੀ ਲਗਾ ਦਿੰਦੀ ਹੈ।ਪ੍ਰੰਤੂ ਜਿਸ ਕਾਰਨ ਉਹ ਕੁੱਟ ਖਾਂਦੇ ਹਨ 'ਉਹਨਾਂ ਮੰਗਾਂ ਵੱਲ ਸਰਕਾਰ ਕੋਈ ਧਿਆਨ ਨਹੀਂ ਦਿੰਦੀ।ਕੁਝ ਕੁ ਸਮਾਂ 'ਬੀਤਣ ਮਗਰੋਂ ਇੰਨਾ ਸਾਰੇ ਵਰਗਾਂ ਦਾ ਫਿਰ ਉਹੀ ਹਾਲ ਹੋਣਾ ਸ਼ੁਰੂ ਹੋ ਜਾਂਦਾ ਹੈ।ਅਤੇ ਫਿਰ ਹਿੰਸਾ ਫੈਲਾਉਣ ਦੇ ਨਾਂਅ ਉੱਤੇ ਤਸ਼ੱਦਦ ਕੀਤੀ ਜਾਂਦੀ ਹੈ।ਜਦੋਂ ਇੱਥੇ ਕੋਈ ਵਰਗ ਸ਼ਾਂਤਮਈ ਢੰਗ ਨਾਲ ਇਨਸਾਫ ਮੰਗੇ ਤਾਂ ਨਸ਼ੇ 'ਚ' ਡੁੱਬੀ ਸਰਕਾਰ ਗੋਲੀਆਂ ਚਲਾ ਕਤਲ ਕਰਨਾ ਸ਼ੁਰੂ ਕਰ ਦਿੰਦੀ ਹੈ।ਫਿਰ ਵਿਰੋਧੀ ਧਿਰਾਂ ਵੀ ਇਹਨਾਂ ਸਾਰੇ ਮੁੱਦਿਆਂ ਉੱਪਰ ਆਪਣੀਆਂ ਸਿਆਸੀ ਰੋਟੀਆਂ ਸੇਕਣ ਆ ਜਾਂਦੀਆਂ ਹਨ। ਪ੍ਰੰਤੂ ਇਨਸਾਫ ਮੰਗਣ ਵਾਲੇ ਦੀ ਜਿੰਦਗੀ ਹਰ ਪਲ ਮੁਸੀਬਤਾਂ ਨਾਲ ਘਿਰ ਜਾਂਦੀ ਹੈ ਅਤੇ ਨਾ ਹੀ ਉਸਨੂੰ ਕਿਸੇ ਪਾਸਿਓਂ ਉਮੀਦ ਦੀ ਕੋਈ ਕਿਰਨ ਹੀ ਨਜ਼ਰ ਆਉਦੀਂ ਹੈ।ਕੇਂਦਰ ਸਰਕਾਰਾਂ ਪਹਿਲਾਂ ਤੋਂ 'ਟਾਡਾ ਐਕਟ' ਅਤੇ 'ਯੂਏਪੀਏ' ਵਰਗੇ ਕਈ ਕਾਨੂੰਨ 'ਆਪਣੇ ਹੱਕਾਂ ਅਤੇ ਸਰਕਾਰ ਦੀਆਂ ਇਕਤਰਫਾ ਗਲਤ ਨੀਤੀਆਂ' ਵਿਰੁੱਧ ਉਠਦੀ ਆਵਾਜ਼ ਨੂੰ ਦਬਾਉਣ ਅਤੇ ਡਰਾਉਣ ਲਈ ਵਰਤਦੀਆਂ ਰਹੀਆਂ ਹਨ।ਜੋ ਕਿ ਅੱਗੇ ਵੀ ਵਰਤਦੀਆਂ ਰਹਿਣਗੀਆਂ।ਪ੍ਰੰਤੂ ਸਰਕਾਰ ਇਥੋਂ ਕੋਈ ਸਬਕ ਨਹੀਂ ਲੈਂਦੀ ਕਿ ਪਹਿਲਾਂ ਪਤਾ ਨੀਂ ਕਿੰਨੇ ਹੀ ਬੇਗੁਨਾਹਾਂ ਨੂੰ ਵੀ ਇਸ ਤਰਾਂ ਦੇ ਕਾਤਲ ਕਾਨੂੰਨ ਨਿਗਲ ਚੁੱਕੇ ਹਨ।ਇੰਨਾ ਕਾਨੂੰਨਾਂ ਤਹਿਤ ਦੇਸ਼ ਵਿਰੋਧੀ ਹੋਣ ਦਾ ਦੋਸ਼ ਮੜ੍ਨ ਤੇ ਉਨ੍ਹਾਂ ਸਮਾਂ ਨਹੀਂ ਲੱਗਦਾ।ਜਿੰਨਾ ਸਮਾਂ ਕਿਸੇ ਨਿਰਦੋਸ਼ ਨੂੰ ਦੇਸ਼ ਵਿਰੋਧੀ ਹੋਣ ਦਾ ਲੱਗਿਆ ਬਿੱਲਾ ਆਪਣੀ ਛਾਤੀ ਤੋਂ ਪੁੱਟ ਸੁੱਟਣ ਲਈ ਲੱਗਦਾ ਹੈ।ਦੂਜੇ ਪਾਸੇ ਇੰਨਾ ਕਾਨੂੰਨਾ ਵਿੱਚ ਅਜਿਹੀਆਂ ਸੋਧਾਂ ਕਰ ਦਿੱਤੀਆਂ ਗਈਆਂ ਹਨ ਕਿ ਜੇਕਰ ਕੋਈ ਬੇਗੁਨਾਹ ਇਸ ਵਿੱਚ ਫਸ ਗਿਆ ਤਾਂ ੳਸਦੀ ਬੇਗੁਨਾਹੀ ਸਿੱਧ ਹੁੰਦਿਆਂ ਵੀ ਅੱਧੀ ਉਮਰ ਬੀਤ ਜਾਵੇਗੀ।ਹਾਂ,ਦੇਸ਼ ਵਿਰੁੱਧ ਬੋਲਣਾ ਦੇਸ਼ ਵਿਰੋਧੀ ਵਿਚਾਰਧਾਰਾ ਹੋ ਸਕਦੀ ਹੈ।ਪ੍ਰੰਤੂ ਸਰਕਾਰ ਦੇ ਖੋਖਲੇ ਦਾਅਵਿਆਂ,ਲੋਕਾਂ ਨਾਲ ਹੁੰਦੀ ਜਿਆਦਤੀ,ਆਪਣੇ ਹੱਕਾਂ ਜਾਂ ਆਪਣੇ ਬਜ਼ੁਰਗਾਂ ਨਾਲ ਹੋਏ ਧੱਕੇ ਦਾ ਇਨਸਾਫ ਮੰਗਣ ਅਤੇ ਜਮਹੂਰੀਅਤ ਦਾ ਕਤਲ ਕਰਨ ਵਾਲੇ ਯੂਏਪੀਏ ਵਰਗੇ ਕਾਲੇ ਕਾਨੂੰਨ ਦਾ ਵਿਰੋਧ ਕਰਨਾ ਕੋਈ ਦੇਸ਼ ਵਿਰੋਧੀ ਸੋਚ ਨਹੀਂ ਹੋ ਸਕਦੀ।ਸਰਕਾਰ ਦਾ ਹਮੇਸ਼ਾ ਤੋਂ ਇਹੀ ਏਜੰਡਾ ਰਿਹਾ ਹੈ ਕਿ ਆਪਣੇ ਵਿਰੁੱਧ ਉਠਦੀ ਆਵਾਜ਼ ਨੂੰ ਦੇਸ਼ ਵਿਰੋਧੀ ਆਵਾਜ਼ ਦੱਸ ਕੇ ਦਬਾ ਦਿੱਤਾ ਜਾਵੇ।ਇਹ ਸਭ ਗੱਲਾਂ ਸਾਡੇ ਸਿਸਟਮ ਅਤੇ ਜਮਹੂਰੀਅਤ ਦਾ ਘਾਣ ਹਨ।ਆਪਣੇ ਦੇਸ਼ ਦੇ ਜਮਹੂਰੀ ਹੱਕਾਂ ਨੂੰ ਬਚਾਉਣਾ ਕਦੇ ਵੀ ਕੋਈ ਅਪਰਾਧ ਜਾਂ ਦੇਸ਼ ਵਿਰੋਧੀ ਕਦਮ ਕਿਵੇਂ ਹੋ ਸਕਦਾ ਹੈ।

Image preview

ਲੇਖਕ:- ਰਣਜੀਤ ਸਿੰਘ ਹਿਟਲਰ 

ਫਿਰੋਜ਼ਪੁਰ, ਪੰਜਾਬ।

ਮੋ:ਨੰ:-7901729507

ਈਮੇਲ:- ranjeetsinghhitlar21@gmail.com

ਖ਼ਤਰਨਾਕ ਵਾਇਰਸ ਦਾ ਦਾਇਰਾ ਹੁਣ ਜਾਣ ਲੱਗਾ 'ਸਿਖਰ' ਵੱਲ✍️ ਰਣਜੀਤ ਸਿੰਘ ਹਿਟਲਰ

*ਤੇਜ਼ ਹੋਏ ਕਰੋਨਾ ਜਾਲ ਨੇ,ਫਿਰ ਖੜ੍ਹੇ ਕੀਤੇ ਸਾਡੀ ਸਰਕਾਰ ਦੀ ਸਿਹਤ ਨੀਤੀ ਉੱਪਰ ਸਵਾਲ।ਦੇਸ਼ ਦੇ ਹਰ ਵਰਗ ਨੇ ਆਰਥਿਕ ਅਤੇ ਮਾਨਸਿਕ ਪੀੜਾ ਝੱਲ ਕੇ ਵੀ ਹੁਣ ਤੱਕ ਦਿੱਤਾ ਸਰਕਾਰ ਦਾ ਪੂਰਾ ਸਾਥ*

ਕਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਇੱਕ ਅਜਿਹੀ ਮਹਾਂਮਾਰੀ ਵਜੋਂ ਉਭਰਿਆ ਹੈ।ਜਿਸਨੇ ਪੂਰੀ ਮਨੁੱਖ ਜਾਤ ਦੇ ਜੀਵਨ ਵਿੱਚ ਉਥਲ-ਪੁਥਲ ਮਚਾ ਕੇ ਰੱਖ ਦਿੱਤੀ ਹੈ। ਇਸ ਨਾਮੁਰਾਦ ਵਾਇਰਸ ਦਾ ਸਭ ਤੋਂ ਵਧੇਰੇ ਤਸ਼ੱਦਦ ਪ੍ਰਵਾਸੀ ਮਜ਼ਦੂਰ, ਕਿਸਾਨ ਅਤੇ ਮਿਡਲਕਲਾਸ ਵਰਗ ਨੂੰ ਝੱਲਣਾ ਪਿਆ ਹੈ।ਜਿੱਥੇ ਇਕ ਬੰਨ੍ਹੇ ਬੇਰੁਜ਼ਗਾਰੀ ਸਾਡੇ ਮੁਲਕ ਦਾ ਪਹਿਲਾਂ ਹੀ ਪਿੱਛਾ ਨਹੀਂ ਛੱਡ ਰਹੀ ਸੀ।ੳਥੇ ਹੀ ਇਸ 'ਕਰੋਨਾ' ਨੇ ਆਉਣ ਵਾਲੀ ਨੌਜਵਾਨ ਪੀੜ੍ਹੀ ਲਈ ਹੋਰ ਵੀ ਵਧੇਰੇ ਬੇਰੁਜ਼ਗਾਰੀ ਵਾਲਾ ਮੱਕੜਜਾਲ ਬੁਣ ਦਿੱਤਾ ਹੈ। ਜਦੋਂ ਪੁਰੀ ਦੁਨੀਆ ਵਿੱਚ ਕਰੋਨਾ ਵਾਇਰਸ ਦਾ ਤਾਂਡਵ ਸਿਖਰ ਤੇ ਸੀ ਤਾਂ ਸਾਡੀ ਸਰਕਾਰ ਲਾਕਡਾਉਨ ਅਤੇ ਕਰਫਿਊ ਲਗਾ ਕੇ ਆਪਣੀ ਪਿੱਠ ਥਪਥਪਾ ਰਹੀ ਸੀ। ਜਦਕਿ W.H.O (World Health Organization) ਅਤੇ ਇਸ ਤੋਂ ਇਲਾਵਾ ਭਾਰਤ ਦੇ ਕਈ ਮਾਹਿਰ ਸਿਹਤ ਸੰਗਠਨ ਇਹ ਗੱਲ ਵਾਰ ਵਾਰ ਦੁਹਰਾ ਰਹੇ ਸਨ ਕਿ ਲਾਕਡਾਉਨ ਇਸ ਬਿਮਾਰੀ ਦਾ ਪਰਮਾਨੈਂਟ ਹੱਲ ਨਹੀਂ ਹੈ।ਸਾਨੂੰ ਇਸ ਭੈੜੀ ਬਿਮਾਰੀ ਨਾਲ ਨਜਿੱਠਣ ਲਈ ਆਪਣੇ ਹਸਪਤਾਲ ਅਤੇ ਹੋਰ ਮੈਡੀਕਲ ਸਹੂਲਤ ਵੱਲ ਬਹੁਤ ਧਿਆਨ ਦੇਣ ਦੀ ਲੋੜ ਹੈ। ਪਰੰਤੂ ਸਾਡੀ ਸਰਕਾਰ ਦਾ ਇਸ ਗੱਲ ਤੇ ਜ਼ਰਾ ਵੀ ਗੌਰ ਨਹੀਂ ਸੀ ਕਿ ਜਮੀਨੀ ਸਤੱਰ ਉੱਤੇ ਸਾਡੀਆਂ ਸਿਹਤ ਸਹੂਲਤਾ ਦਾ ਕਿੰਨਾ ਮਾੜਾ ਹਾਲ ਹੈ। ਹਸਪਤਾਲ ਵਿੱਚ ਤਾਂ ਸਾਡੇ ਡਾਕਟਰਾਂ ਅਤੇ ਮੈਡੀਕਲ ਸਟਾਫ ਲਈ ਹੀ ਪੂਰੇ ਸੁਰੱਖਿਆ ਉਪਕਰਨ ਨਹੀਂ ਸਨ।ਸੋਚੋ! ਆਮ ਬੰਦੇ ਦੀ ਉਥੇ ਕੀ ਬੁਕਤ ਹੋਵੇਗੀ।ਸਾਡੀਆਂ ਸਿਹਤ ਸਹੂਲਤਾਂ ਦਾ ਅਜਿਹਾ ਹਾਲ ਕੋਈ ਨਵੇਕਲਾ ਨਹੀਂ..  ਕਰੋਨਾ ਵਾਇਰਸ ਤਾਂ ਬਸ ਇਹ ਸਭ ਦੁਬਾਰਾ ਦੱਸਣ ਦਾ ਇਕ ਜ਼ਰੀਆਂ ਹੀ ਬਣਿਆ ਹੈ।ਜਿਸ ਸਮੇਂ ਅਮਰੀਕਾ ਵਿਚ ਕਰੋਨਾ ਵਾਇਰਸ ਚਰਮ ਸੀਮਾ ਉੱਪਰ ਸੀ ਤਾਂ ਉਸ ਵੇਲੇ ਵੀ ਉਥੇ ਆਮ ਲੋਕਾਂ ਦੇ ਕਰੋਨਾ ਟੈਸਟ ਹੋ ਰਹੇ ਸਨ। ਚਾਹੇ ਪੀੜਤ ਹੋਣ ਵਾਲਿਆ ਦੀ ਗਿਣਤੀ ਹਜ਼ਾਰਾ ਵਿੱਚ ਸੀ। ਜਦਕਿ ਸਾਡੇ ਦੇਸ਼ ਅੰਦਰ ਲੋਕਾਂ ਨੂੰ ਘਰਾਂ ਵਿਚ ਵਾੜ ਕੇ ਰੱਖਣਾ ਹੀ ਸਰਕਾਰਾਂ ਨੇ ਆਪਣੀ ਜਿੰਮੇਵਾਰੀ ਸਮਝੀ। ਇਸੇ ਲਾਕਡਾਉਨ ਦੌਰਾਨ ਦੇਸ਼ ਦੇ ਕਈ ਸਿਹਤ ਸੰਗਠਨ ਅਤੇ ਮਾਹਿਰ ਸਰਕਾਰ ਨੂੰ ਪਿੱਟ-ਪਿੱਟ ਕੇ ਕਹਿ ਰਹੇ ਸਨ ਕਿ ਸਾਨੂੰ ਇਸੇ ਸਮੇਂ ਅੰਤਰਗਤ ਆਪਣੇ ਹਸਪਤਾਲਾਂ ਦੀ ਕਾਰਜ ਪ੍ਰਣਾਲੀ ਵਿੱਚ ਸੁਧਾਰ ਕਰਨਾ ਪੈਣਾ ਹੈ।ਜੇਕਰ ਅਜਿਹਾ ਨਹੀਂ ਕਰਦੇ ਤਾਂ  ਅਕਤੂਬਰ, ਨਵੰਬਰ ਤੱਕ ਇਹ ਅੰਕੜਾ ਹਜ਼ਾਰਾਂ ਤੋਂ ਦੇਖਦੇ ਹੀ ਦੇਖਦੇ ਲੱਖਾਂ ਤੱਕ ਪੁੱਜ ਜਾਵੇਗਾ। ਜਿਸਨੂੰ ਕਿ ਕਮਿਊਨਿਟੀ ਸਪਰੈੱਡ ਕਹਿੰਦੇ ਹਨ। ਦੂਰਅੰਦੇਸ਼ੀ ਮਾਹਿਰਾਂ ਅਤੇ ਡਾਕਟਰਾਂ ਦੀ ਪਹਿਲਾਂ ਤੋਂ ਦਿੱਤੀ ਚੇਤਾਵਨੀ ਅਤੇ ਸਲਾਹ ਅੱਜ ਇਕ ਦਮ ਦਰੁਸਤ ਜਾਪ ਰਹੀ ਹੈ। ਕਿਉਂਕਿ ਹੁਣ ਭਾਰਤ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 11 ਲੱਖ ਤੋਂ ਵੀ ਪਾਰ ਜਾ ਚੁੱਕੀ ਹੈ। ਇਹੀ ਨਹੀਂ ਕਈ ਸਿਹਤ ਮਾਹਿਰਾਂ ਦਾ ਦਾਅਵਾ ਤਾਂ ਇਥੋਂ ਤੱਕ ਵੀ ਹੈ ਕਿ ਅਗਲੇ ਸਾਲ ਜਨਵਰੀ ਤੱਕ ਇਹ ਅੰਕੜਾ 90 ਲੱਖ ਤੀਕ ਪਹੁੰਚ ਸਕਦਾ ਹੈ।ਜੋ ਕਿ ਬਣ ਰਹੇ ਹਾਲਾਤ ਤੋਂ ਸਿੱਧ ਹੁੰਦਾ ਵੀ ਜਾਪਦਾ ਹੈ ਕਿਉਂਕਿ ਬੀਤੇ ਦਿਨੀਂ ਸਿਰਫ ਇੱਕ ਦਿਨ ਵਿੱਚ 40 ਹਜ਼ਾਰ ਤੋਂ ਵੱਧ ਨਵੇਂ ਕਰੋਨਾ ਮਰੀਜ ਸਾਹਮਣੇ ਆਏ ਹਨ। ਇਹ ਸਿਰਫ ਉਹੀ ਅੰਕੜੇ ਹਨ ਜੋ ਸਰਕਾਰ ਦੱਸ ਰਹੀ ਹੈ ਬਲਕਿ ਜਮੀਨੀ ਹਾਲਾਤ ਇਸ ਤੋਂ ਵੀ ਬਦਤਰ ਕਿਤੇ ਹੋਣਗੇ।ਬਾਹਰਲੇ ਮੁਲਕਾਂ ਵਿੱਚ ਹਾਲਾਤ ਵੱਡੇ ਪੱਧਰ ਉੱਤੇ ਖਰਾਬ ਹੋਣ ਬਾਵਜੂਦ ਵੀ ਉਹਨਾਂ ਅੰਤ ਵਿੱਚ ਇਸ ਮਹਾਂਮਾਰੀ ਉੱਤੇ ਕੰਟਰੋਲ ਪਾ ਲਿਆ ਹੈ।ਕਿਉਂਕਿ ਉਹਨਾਂ ਨੇ ਲਾਕਡਾਉਨ ਪੀਰੀਅਡ ਦੌਰਾਨ ਆਪਣੇ ਹਸਪਤਾਲਾਂ ਨੂੰ ਲਾਕਡਾਉਨ ਖੁੱਲ੍ਹਣ ਤੋਂ ਬਾਅਦ ਇਸ ਵਾਇਰਸ ਨਾਲ ਲੜਨ ਅਤੇ ਜਿੱਤਣ ਲਈ ਤਿਆਰ ਕਰ ਲਿਆ ਸੀ। ਦੂਜੇ ਪਾਸੇ ਸਾਡੇ ਮੁਲਕ ਵਿੱਚ ਜਿੰਨਾ ਡਾਕਟਰਾਂ ਅਤੇ ਹੋਰ ਸੇਵਾਵਾਂ ਨਿਭਾ ਰਹੇ ਲੋਕਾਂ ਨੂੰ ਕਰੋਨਾ ਵਾਰੀਅਰ ਘੋਸ਼ਿਤ ਕੀਤਾ ਹੋਇਆ ਸੀ। ਉਹਨਾਂ ਲਈ ਹੀ ਕਰੋਨਾ ਵਾਇਰਸ ਤੋਂ ਬਚਣ ਵਾਸਤੇ ਪੁਖਤਾ ਪ੍ਰਬੰਧ ਨਹੀਂ ਸਨ। ਇਸ ਦੇ ਬਾਵਜੂਦ ਵੀ ਸਾਡੇ ਡਾਕਟਰ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਨ।ਜਦਕਿ ਉਹਨਾਂ ਨੂੰ ਹਰ ਵਾਰ ਸਰਕਾਰਾਂ ਤੋਂ ਪੱਕੇ ਹੋਣ ਲਈ ਡਾਂਗਾ ਖਾਣੀਆਂ ਪੈਂਦੀਆਂ ਹਨ। ਹੁਣ ਜਦੋਂ ਵਾਇਰਸ ਇੰਨੇ ਵੱਡੇ ਪੱਧਰ ਤੇ ਆਪਣੇ ਪੈਰ ਪਸਾਰ ਰਿਹਾ ਹੈ ਤਾਂ ਸਰਕਾਰ ਨੇ ਬਿਲਕੁਲ ਹੀ ਚੁਪੀ ਸਾਧ ਲਈ ਹੈ।ਜਦੋਂ ਲਾਕਡਾਉਨ ਸੀ ਤਾਂ ਸਰਕਾਰ ਆਪਣੀ ਕਾਰਗੁਜ਼ਾਰੀ ੳੱਪਰ ਧਿਆਨ ਦੇਣ ਦੀ ਬਜਾਏ, ਦੂਜੇ ਮੁਲਕਾਂ ਦੇ ਅੰਕੜਿਆਂ ਦਾ ਵੇਰਵਾ ਜ਼ਿਆਦਾ ਦੇ ਰਹੀ ਸੀ।ਉਸ ਵਕਤ ਮਰੀਜ਼ਾਂ ਦੀ ਗਿਣਤੀ ਘੱਟ ਹੋਣੀ ਸੁਭਾਵਿਕ ਸੀ ਕਿਉਂਕਿ ਲੋਕ ਤਾਂ ਘਰਾਂ ਵਿੱਚ ਬੈਠੇ ਸਨ। ਪਰੰਤੂ ਲਾਕਡਾਉਨ ਤੋਂ ਬਾਅਦ ਕੀ ਭਾਣਾ ਵਾਪਰੇਗਾ ਇਸ ਗੱਲ ਵੱਲ ਕੇਂਦਰ ਅਤੇ ਰਾਜ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ।ਜਦੋਂਕਿ ਮਾਹਿਰਾਂ ਤੋਂ ਇਹ ਚੇਤਾਵਨੀ ਵਾਰ ਵਾਰ ਮਿਲ ਰਹੀ ਸੀ ਕਿ ਖਤਰਾ ਅਜੇ ਟਲਿਆ ਨਹੀਂ ਹੈ। ਪਰ ੳਦੋਂ ਕਿਸੇ ਦੀ ਗੱਲ ਸੁਣਨ ਦੀ ਬਜਾਏ ਸਰਕਾਰ ਆਪਣੇ ਹੀ ਰਾਗ ਅਲਾਪਣ ਵਿੱਚ ਮਸਤ ਸੀ। ਸਾਡੀਆਂ ਸਰਕਾਰਾਂ ਦੀਆਂ ਘਟੀਆ ਸਿਹਤ ਨੀਤੀਆਂ ਅਤੇ ਹਸਤਪਾਲ ਪ੍ਰਬੰਧਾਂ ਤੋਂ ਇੱਕ ਵਾਰ ਫਿਰ ਸਿੱਧ ਹੋ ਗਿਆ ਹੈ ਕਿ ਅਮੀਰ ਦੀ ਜਿੰਦਗੀ ਤਾਂ ਭਾਵੇਂ ਡਾਕਟਰ ਦੇ ਹੱਥ ਵਿੱਚ ਹੋ ਸਕਦੀ ਹੈ, ਪ੍ਰੰਤੂ ਗਰੀਬ ਦੀ ਜਿੰਦਗੀ ਬਚਾਉਣਾ ਅੱਜ ਵੀ ਰੱਬ ਦੇ ਹੱਥ ਹੀ ਹੈ।

 

✍️ ਰਣਜੀਤ ਸਿੰਘ ਹਿਟਲਰ 

 

ਕੋਵਿਡ-19 ਨੇ ਹਵਾ ਨੂੰ ਸਾਫ ਕਰਨ ਵਿੱਚ ਪਾਇਆ ਵਡਮੁੱਲਾ ਯੋਗਦਾਨ

ਕੁਸ ਗੱਲਾਂ ਮਾਹਰਾਂ ਦੇ ਅੰਕੜਿਆਂ ਤੋਂ ਸਪਸ਼ਟ ਹਨ ਕਿ ਅਸੀਂ ਆਪ ਹੀ ਹਵਾ ਨੂੰ ਪ੍ਰਦੂਸ਼ਿਤ ਕੀਤਾ ਹੋਇਆ ਹੈ । ਆਓ ਪੜੀਏ ਅਤੇ ਵਿਚਾਰ ਕਰੀਏ ਇਹ ਵੀ ਹੋ ਸਕਦਾ ਹੈ..! ਦੇਸ਼ 'ਚ ਕੌਮਾਂਤਰੀ ਮਹਾਮਾਰੀ ਕੋਵਿਡ-19 ਤੋਂ ਬਚਣ ਲਈ ਕੀਤੇ ਗਏ ਲਾਕਡਾਊਨ ਨੇ ਹਵਾ ਨੂੰ ਸਵੱਛ ਕਰਨ ਦੇ ਨਾਲ ਹੀ ਹਰੇਕ ਕਿਸਮ ਦੇ ਪ੍ਰਦੂਸ਼ਣ 'ਚ ਕਾਫੀ ਕਮੀ ਕਰ ਦਿੱਤੀ। ਇਸ ਲਈ ਭਾਰਤ 'ਚ ਵੱਧਦੇ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਤੇ ਉਸ ਕਾਰਨ ਹੋਣ ਵਾਲੇ ਵਾਧੂ ਖ਼ਰਚਿਆਂ 'ਚ ਵੀ ਕਮੀ ਆਈ ਹੈ। ਨਵੀਂ ਖੋਜ ਮੁਤਾਬਕ ਦਿੱਲੀ, ਮੁੰਬਈ ਤੇ ਪੰਜ ਵੱਡੇ ਮਹਾਨਗਰਾਂ 'ਚ ਪ੍ਰਦੂਸ਼ਣ 'ਚ ਕਮੀ ਕਾਰਨ 630 ਲੋਕਾਂ ਦੀ ਜਾਨ ਬਚ ਗਈ ਤੇ 69 ਕਰੋੜ ਡਾਲਰ (ਕਰੀਬ 51.69 ਅਰਬ ਰੁਪਏ) ਦੀ ਬਚਤ ਹੋਈ ਹੈ। ਬਰਤਾਨੀਆ ਦੀ ਦੁਨੀਆ ਆਫ ਸੁਰੇ ਦੇ ਵਿਗਿਆਨੀਆਂ ਨੇ ਆਪਣੀ ਨਵੀਂ ਖੋਜ 'ਚ ਪਾਇਆ ਕਿ ਲਾਕਡਾਊਨ ਦੀ ਸ਼ੁਰੂਆਤ 'ਚ ਵਾਹਨਾਂ ਨਾਲ ਹੋਣ ਵਾਲੇ ਘਾਤਕ ਪ੍ਰਦੂਸ਼ਣ ਤੱਤ (ਪੀਐੱਮ 2.5) ਦੀ ਮਾਤਰਾ ਦਿੱਲੀ, ਮੁੰਬਈ, ਕੋਲਕਾਤਾ, ਚੇਨਈ ਤੇ ਹੈਦਰਾਬਾਦ ਵਰਗੇ ਭਾਰਤੀ ਮਹਾਨਗਰਾਂ 'ਚ ਕਾਫੀ ਜ਼ਿਆਦਾ ਸੀ ਪਰ 25 ਮਾਰਚ ਤੋਂ ਲੈ ਕੇ 11 ਮਈ ਵਿਚਾਲੇ ਲਾਕਡਾਊਨ ਦੌਰਾਨ ਹਵਾ 'ਚ ਮੌਜੂਦ ਰਹਿਣ ਵਾਲੇ ਪ੍ਰਦੂਸ਼ਣ ਦੇ ਘਾਤਕ ਪੀਐੱਮ2.5 ਕਣ ਏਨੇ ਘੱਟ ਹੋ ਗਏ ਜਿੰਨੇ ਪਿਛਲੇ 5 ਸਾਲਾ 'ਚ ਘੱਟ ਨਹੀਂ ਸਨ। ਵਾਹਨਾਂ ਦਾ ਚੱਲਣਾ ਪੂਰੀ ਤਰ੍ਹਾਂ ਬੰਦ ਰਹਿਣ ਨਾਲ ਇਸ ਭਾਰਤੀ ਸ਼ਹਿਰਾਂ 'ਚ ਹਵਾ ਪ੍ਰਦੂਸ਼ਣ ਕਾਫੀ ਘੱਟ ਹੋ ਗਿਆ। ਵਿਗਿਆਨੀਆਂ ਅਨੁਸਾਰ ਲਾਕਡਾਊਨ ਦੀ ਮਿਆਦ ਅਨੁਸਾਰ ਇਹ ਘਾਤਕ ਪ੍ਰਦੂਸ਼ਣ ਕਣ ਮੁੰਬਈ 'ਚ 10 ਫ਼ੀਸਦੀ ਤਕ ਘੱਟ ਹੋ ਗਏ। ਜਦਕਿ ਦਿੱਲੀ 'ਚ 54 ਫ਼ੀਸਦੀ ਘੱਟ ਹੋ ਗਏ। ਇਸ ਤੋਂ ਇਲਾਵਾ ਹੋਰ ਸ਼ਹਿਰਾਂ 'ਚ ਪ੍ਰਦੂਸ਼ਣ ਕਣ ਹਵਾ 'ਚ 24 ਤੋਂ 32 ਫ਼ੀਸਦੀ ਤਕ ਘੱਟ ਹੋਏ। ਵਿਗਿਆਨੀਆਂ ਦੇ ਮੁਲਾਂਕਣ ਅਨੁਸਾਰ ਹਵਾ ਪ੍ਰਦੂਸ਼ਣ 'ਤੇ ਰੋਕ ਲੱਗਣ ਨਾਲ ਘੱਟ ਤੋਂ ਘੱਟ 630 ਲੋਕਾਂ ਦੀਆਂ ਜਾਨਾਂ ਬਚ ਗਈਆਂ ਜਿਨ੍ਹਾਂ 'ਤੇ ਹਵਾ ਪ੍ਰਦੂਸ਼ਣ ਕਾਰਨ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਇਸ ਕਾਰਨ ਭਾਰਤ 'ਚ ਹੋਣ ਵਾਲੇ ਸਿਹਤ ਸਬੰਧੀ ਖ਼ਰਚਿਆਂ 'ਚ ਵੀ ਕਰੀਬ 69 ਕਰੋੜ ਡਾਲਰ ਦੀ ਕਮੀ ਆਈ ਹੈ। ਖੋਜਕਰਤਾ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਭਾਰਤ ਤੋਂ ਇਲਾਵਾ ਹੋਰ ਦੇਸ਼ ਦੇ ਪ੍ਰਦੂਸ਼ਿਤ ਸ਼ਹਿਰਾਂ ਦੀ ਹਵਾ 'ਚ ਵੀ ਕਾਫੀ ਸੁਧਾਰ ਆ ਗਿਆ ਹੈ।  ਖੋਜਕਰਤਾਵਾਂ ਅਨੁਸਾਰ ਲਾਕਡਾਊਨ ਦੇ ਮੌਜੂਦਾ ਹਾਲਾਤ ਨੂੰ ਇਕ ਮੌਕੇ ਵਜੋਂ ਦੇਖਦਿਆਂ ਅਜਿਹੀ ਪ੍ਰਦੂਸ਼ਣ ਕੰਟਰੋਲ ਪ੍ਰਣਾਲੀ ਵਿਕਸਿਤ ਕਰਨੀ ਚਾਹੀਦੀ ਹੈ ਜੋ ਪ੍ਰਦੂਸ਼ਣ 'ਚ ਆਈ ਕਮੀ ਨੂੰ ਆਮ ਦਿਨਾਂ 'ਚ ਕਾਫੀ ਹੱਦ ਤਕ ਜਿਉਂ ਦੀ ਤਿਉਂ ਰੱਖ ਸਕੇ। ਸਹੀ ਨੀਤੀਆਂ 'ਤੇ ਏਕੀਕ੍ਰਿਤ ਯੋਜਨਾ ਨਾਲ ਹਵਾ ਨੂੰ ਸਵੱਛ ਰੱਖਣ ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਇਹਨਾਂ ਗੱਲਾਂ ਤੋਂ ਜੋ ਸਾਮਣੇ ਆਉਂਦਾ ਹੈ ਕੇ ਵਹਿਕਲ ਪ੍ਰਦੂਸ਼ਣ ਸ਼ਹਿਰਾਂ ਲਈ ਸਭ ਤੋਂ ਭਿਆਨਕ ਹੈ ।ਇਹ ਤਾਂ ਆਉਂਦਾ ਸਮਾਂ ਹੀ ਦੱਸੇਗਾ ਕੇ ਸਰਕਾਰਾਂ ਇਸ ਪ੍ਰਤੀ ਕਿੰਨੀਆਂ ਕੋ ਸਨਸੀਰ ਹਨ। ਪਰ ਆਪਣੇ ਫਰਜ਼ ਦੀ ਪੂਰਤੀ ਕਰੀਏ ਅਤੇ ਵਹਿਕਲ ਦੇ ਸਫ਼ਰ ਨੂੰ ਅਤੇ ਵੇਕਾਰ ਦੀ ਭੱਜ ਨੱਥ ਨੂੰ ਤਿਆਗੀਏ । ਸਿਰਫ ਬਹੁਤ ਜ਼ਰੂਰੀ ਕੰਮ ਲਈ ਹੀ ਵਹਿਕਲ ਦਾ ਪ੍ਰਯੋਗ ਕਰੀਏ ਤਾਂ ਆਪਣੇ ਬੱਚਿਆਂ ਦੀ ਲੰਬੀ ਉਮਰ ਦੀ ਕਾਮਨਾ ਕਰ ਸਕਦੇ ਹਾਂ।

ਅਮਨਜੀਤ ਸਿੰਘ ਖਹਿਰਾ

ਸੱਚੀਆਂ ਘਟਨਾਵਾਂ ‘ਤੇ ਅਧਾਰਤ ਇੱਕ ਵਿਲੱਖਣ ਕਹਾਣੀ ਪਰਦੇ ਤੇ ਪੇਸ਼ ਕਰੇਗੀ ਫ਼ਿਲਮ 'ਸੀ ਯੂ ਇਨ ਕੋਰਟ'- ਡਾ. ਆਸੂਪ੍ਰਿਆ

ਸਿਨੇਮਾ ਮਨੋਰੰਜਨ ਨਾਲ ਨਾਲ ਸਮਾਜਿਕ ਮੁੱਦਿਆਂ ਨੂੰ ਵੀ ਪਰਦੇ ਤੇ ਉਤਾਰਨ ਵਿੱਚ ਸਫ਼ਲ ਰਿਹਾ ਹੈ। ਅਜਿਹੇ ਸਿਨੇਮੇ ਨੂੰ ਦਰਸ਼ਕ ਵੱਖਰੀ ਸੋਚ ਅਤੇ ਨਜ਼ਰੀਏ ਨਾਲ ਵੇਖਦਾ ਹੈ। ਭਾਵੇਂ ਕਿ ਅਜਿਹੀਆਂ ਫਿਲਮਾਂ ਬਹੁਤ ਘੱਟ ਬਣਦੀਆਂ ਹਨ ਪਰ ਜੋ ਬਣਦੀਆਂ ਹਨ ਉਹ ਕਿਸੇ ਨਾ ਕਿਸੇ ਐਵਾਰਡ ਦੀਆਂ ਹੱਕਦਾਰ ਬਣਦੀਆਂ ਹਨ।ਬਾਲੀਵੁੱਡ ਫਿਲਮ 'ਸੀ ਯੂ ਇਨ ਕੋਰਟ' ਅਜਿਹੇ ਹੀ ਸਿਨੇਮੇ ਚ ਵਾਧਾ ਕਰਦੀ ਇੱਕ ਪਰਿਵਾਰਕ ਫ਼ਿਲਮ ਹੈ ਜੋ ਜ਼ਿੰਦਗੀ ਦੀਆਂ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਅਜੋਕੇ ਦੌਰ ਵਿਚ ਰਿਸ਼ਤਿਆਂ ਦੀ ਘਟਦੀ ਜਾ ਰਹੀ ਪਵਿੱਤਰਤਾ ਅਤੇ ਸਮਾਨਤਾ ਨੂੰ ਇਹ ਫ਼ਿਲਮ ਬਾਖੂਬੀ ਪੇਸ਼ ਕਰਦੀ ਹੈ। ਇਸ ਫ਼ਿਲਮ ਰਾਹੀਂ ਉਨ੍ਹਾਂ ਬੱਚਿਆਂ ਦੀ ਮਾਨਸਿਕਤਾ ਵਿਖਾਈ ਗਈ ਹੈ ਜੋ ਘਰੇਲੂ ਵਿਵਾਦਾਂ ਤੋਂ ਪੈਦਾ ਹੋਏ ਤਲਾਕ ਦੇ ਮਾੜੇ ਨਤੀਜਿਆਂ ਦਾ ਦੀ ਚੱਕੀ ਵਿਚ ਪਿਸਦੇ ਹਨ।'ਸੀ ਯੂ ਇਨ ਕੋਰਟ' ਇੱਕ ਛੋਟੇ ਬੱਚੇ ਦੀ ਵਿਲੱਖਣ ਕਹਾਣੀ ਹੋਵੇਗੀ ਜੋ ਅਜੋਕੇ ਮਾਪਿਆਂ ਨੂੰ ਤਲਾਕ ਦੇਣ ਦੇ ਦ੍ਰਿਸ਼ਟੀਕੋਣ ਤੋਂ ਦੁੱਖੀ ਹੈ। ਉਹ ਐਨੀ ਛੋਟੀ ਉਮਰ ਵਿਚ ਇਸ ਦੇ ਵਿਰੁੱਧ ਆਵਾਜ਼ ਉਠਾਉਦਾਂ ਹੈ।ਫਿਲਮ ਦੇ ਨਿਰਮਾਤਾ ਡਾ. ਆਸੂਪ੍ਰਿਆ ਨੇ ਕਿਹਾ ਹੈ ਕਿ ਪੇਸ਼ੇ ਤੋਂ ਮਨੋਵਿਿਗਆਨਕ ਹੋਣ ਦੇ ਨਾਤੇ ਮੈਂ ਬਹੁਤ ਸਾਰੀਆਂ ਕਹਾਣੀ ਪੜ੍ਹਦੀ ਹਾਂ, ਜਿਸ ਵਿੱਚ ਬੱਚੇ ਆਪਣੇ ਮਾਪਿਆਂ ਦੇ ਤਲਾਕ ਦੁਆਰਾ ਬਹੁਤ ਪ੍ਰਭਾਵਿਤ ਹੁੰਦੇ ਹਨ।ਇਹ ਫਿਲਮ ਇਕ ਅਜਿਹੀ ਕਹਾਣੀ ਆਧਾਰਤ ਹੈ ਜਿਸ ਵਿਚ ਇੱਕ ਛੋਟਾ ਬੱਚਾ ਤਲਾਕ ਨੂੰ ਰੋਕਣ ਲਈ ਮਾਪਿਆਂ ਦੇ ਖਿਲਾਫ ਸ਼ਿਕਾਇਤ ਦਰਜ਼ ਕਰਾਉਂਦਾ ਹੈ।ਵਿਸ਼ਾਲ ਮਿਸ਼ਰਾ ਦੁਆਰਾ ਨਿਰਦੇਸ਼ਕ ਇਸ ਫਿਲਮ ਵਿਚ ਰਾਜਬੀਰ ਬਤਸ,ਪ੍ਰਵੀਨ ਸਸੋਦੀਆ। ਛਪਾਕ ਫੇਮ ਅਦਾਕਾਰ ਦੇਵਾਸ, ਦਿਕਸ਼ਂੀਤ, ਸਮੀਰ ਸੋਨੀ, ਪ੍ਰੀਤੀ ਝਿੰਗੀਆਣੀ,ਟੀਨਾ ਤੇ ਬਾਲ ਕਲਾਕਾਰ ਆਰੀਅਨ ਜੂਬਰ ਨੇ ਮੁੱਖ ਭੂਮਿਕਾ ਨਿਭਾਈ ਹੈ।ਇਹ ਫਿਲਮ ਚੰਡੀਗੜ੍ਹ ਅਤੇ ਹਿਮਾਚਲ ਦੇ ਆਸ ਪਾਸ ਦੇ ਖੇਤਰ ‘ਚ ਫਿਲਮਾਈ ਗਈ ਜੋ ਕਿ ਯੂਨਾਈਟਿਡ ਫ਼ਿਲਮ ਸਟੂਡੀਓ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਬਹੁਤ ਜਲਦ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ।

ਹਰਜਿੰਦਰ ਸਿੰਘ ਜਵੰਦਾ 9463828000

ਐਵਾਰਡ ਮਿਲਣ ਨਾਲ ਜੁੰਮੇਵਾਰੀਆਂ ਵਧੀਆ ਹਨ-ਸ਼ਰਨ ਕੌਰ

ਛੋਟੇ ਪਰਦੇ ਤੋਂ ਵੱਡੇ ਪਰਦੇ ਤੇ ਆਈ ਖੁਬਸ਼ੂਰਤ ਅਦਾਕਾਰਾ ਸ਼ਰਨ ਕੌਰ ਆਪਣੀ ਪਲੇਠੀ ਪੰਜਾਬੀ ਫ਼ਿਲਮ ਮੁੰਡਾ ਫ਼ਰੀਦਕੋਟੀਆ ਵਿਚ ਨਿਭਾਈ ਅਦਾਕਾਰੀ ਸਦਕਾ ਮਿਲੇ ਬੈਸਟ ਐਕਟਰੇਸ ਦੇ ਐਵਾਰਡ ਨੂੰ ਮਿਲਣ ਕਰਕੇ ਫੁੱਲੇ ਨਹੀਂ ਸਮਾ ਰਹੀ। ਉਸਦਾ ਕਹਿਣਾ ਹੈ ਕਿ ਇਹ ਸੱਭ ਪਰਮਾ੍ਰਤਮਾ ਦੀ ਕਿਰਪਾ ਅਤੇ ਪੰਜਾਬੀਆਂ ਦਾ ਪਿਆਰ ਹੈ, ਉਹ ਆਪਣੇ ਨਿਰਮਾਤਾ ਅਤੇ ਨਿਰਦੇਸ਼ਕ ਦੀ ਵੀ ਰਿਣੀ ਹੇ ਜਿੰਨਾਂ ਨੇ ਉਸਨੂੰ ਇਸੋ ਫ਼ਿਲਮ ਲਈ ਚੁਣਿਆ। ਇਹ ਐਵਾਰਡ ਮਿਲਣ ਮਗਰੋਂ ਹੁਣ ਉਸ ਦੀ ਜੁੰਮੇਵਾਰੀ ਹੋਰ ਵੀ ਵੱਧ ਗਹੀ ਹੈ। ਉਹ ਪਹਿਲਾਂ ਨਾਲੋਂ ਵੀ ਵੱਧੇਰੇ ਮੇਹਨਤ ਕਰੇਗੀ। ਜਿਕਰਯੌਗ ਹੈ ਕਿ ਪੰਜਾਬ ਅਤੇ ਪਾਕਿਸਤਾਨ ਦੀ ਧਰਾਤਲ ਨਾਲ ਜੁੜੀ ਇਹ ਫ਼ਿਲਮ 'ਮੁੰਡਾ ਫ਼ਰੀਦਕੋਟੀਆਂ' ਉਸਦੀ ਪਹਿਲੀ ਫ਼ਿਲਮ ਸੀ ਜਿਸ ਵਿਚ ਉਸਨੇ ਇੱਕ ਪਾਕਿਸਤਾਨੀ ਕੁੜੀ ਦਾ ਕਿਰਦਾਰ ਨਿਭਾਅਇਆ ਸੀ ਜੋ ਫ਼ਿਲਮ ਦੇ ਨਾਇਕ ਰੋਸ਼ਨ ਪਿੰ੍ਰਸ ਨੂੰ ਦਿਲੋਂ ਜਾਨ ਮੁਹੱਬਤ ਕਰਦੀ ਹੈ। ਆਪਣੀ ਇਸ ਪਲੇਠੀ ਫ਼ਿਲਮ ਨੂੰ ਮਿਲੇ ਐਵਾਰਡ ਕਰਕੇ ਸ਼ਰਨ ਕੌਰ ਨੇ ਪੰਜਾਬੀ ਫ਼ਿਲਮ ਨਿਰਮਾਤਾਵਾਂ ਦਾ ਧਿਆਨ ਖਿੱਚਿਆ ਹੈ। ਇਸ ਵੇਲੇ ਉਸ ਕੋਲ ਕਈ ਚੰਗੀਆਂ ਫ਼ਿਲਮਾਂ ਦੀ ਅੋਫਰ ਆਈ ਹੈ । ਗੁਰਦਾਸਪੁਰ ਦੀ ਜੰਮਪਲ ਸ਼ਰਨ ਕੌਰ ਨੇ ਦੱਸਿਆ ਹੈ ਕਿ ਉਸਨੂੰ ਬਚਪਨ ਤੋਂ ਹੀ ਮੋਹ ਸੀ , ਸਕੂਲ ਕਾਲਜ ਦੇ ਸਮੇਂ ਉਸਨੇ ਕਈ ਪ੍ਰੋਗਰਾਮਾਂ ਵਿਚ ਭਾਗ ਲੈਂਦਿਆਂ ਉਸਨੇ ਆਪਣੀ ਕਲਾ ਨੂੰ ਬਲਵਾਨ ਕੀਤਾ। ਕੁਝ ਗੀਤਾਂ ਵਿਚ ਮੌਡਲੰਿਗ ਕਰਨ ਮਗਰੋਂ ਉਹ ਮੁਬੰਈ ਚਲੀ ਗਈ ਜਿੱਥੇ ਉਸਨੇ ਐਕਟਿੰਗ ਸਕੂੁਲ ਵਿਚ ਦਾਖਲਾ ਲੈ ਕੇ ਅਦਾਕਾਰੀ ਦੀਆਂ ਬਰੀਕੀਆਂ ਨੂੰ ਸਿੱਖਿਆ। ਇਸੇ ਦੌਰਾਨ ਉਸਨੇ ਕੁਝ ਕਮਰਸ਼ੀਅਲ ਫ਼ਿਲਮਾਂ ਵਿਚ ਕੰਮ ਕੀਤਾ, ਫਿਰ ਵੱਖ ਵੱਖ ਚੈਨਲਾਂ ਰਾਹੀਂ ਛੋਟੇ ਪਰਦੇ ਤੇ ਆਪਣੀ ਪਛਾਣ ਬਣਾਈ । ਇਸ ਅਵਾਰਡ ਨੂੰ ਮਿਲਣ ਦੀ ਖੁਸ਼ੀ ਜ਼ਾਹਰ ਕਰਦਿਆਂ ਉਸਨੇ ਕਿਹਾ ਕਿ ਇਹ ਅਵਾਰਡ ਮੇਰਾ ਇੱਕ ਸੁਪਨਾ ਸੀ ਜੋ ਮੈਨੂੰ ਪੰਜਾਬੀ ਦਰਸ਼ਕਾ ਨੇ ਮੇਰੀ ਫ਼ਿਲਮ ਮੰੁਡਾ ਫਰੀਦਕੋਟੀਆ ਰਾਹੀਂ ਦਵਾਇਆ ਹੈ। ਇਸ ਅਵਾਰਡ ਨਾਲ ਮੇਰੀ ਜੁੰਮੇਵਾਰੀ ਹੁਣ ਹੋਰ ਵੀ ਵਧ ਗਈ ਹੈ। ਆਉਣ ਵਾਲੇ ਸਮੇਂ ਵਿਚ ਮੇਰੀ ਇਹ ਕੋਸ਼ਿਸ਼ ਹੋਵੇਗੀ ਕਿ ਮੈਂ ਪੰਜਾਬੀ ਦਰਸ਼ਕਾਂ ਦੇ ਮੋਹ ਪਿਆਰ ਅਤੇ ਆਸ਼ਾਵਾਂ ਤੇ ਪੂਰੀ ਉਤਰਦੀ ਰਵਾਂ ਤੇ ਹੋਰ ਵੀ ਵਧੀਆ ਕੰਮ ਕਰਕੇ ਚੰਗੀ ਅਦਾਕਾਰੀ ਲੈ ਕੇ ਆਵਾਂ। ਆਪਣੀ ਆਉਣ ਵਾਲੀ ਫ਼ਿਲਮ ਬਾਰੇ ਉਸਨੇ ਕਿਹਾ ਕਿ ਉਹ ਪੰਜਾਬੀ ਫ਼ਿਲਮ ਸਈਓ ਨੀ ਅਤੇ ਸ਼ਰੀਕ-2 ਵਿਚ ਵੀ ਨਜ਼ਰ ਆਵੇਗੀ। ਉਸਨੇ ਕਲਰਜ਼ ਦੇ' ਸਾਵਿੱਤਰੀ ਦੇਵੀ ਵਿਚ ਵੀ ਕੰਮ ਕੀਤਾ । ਉੁਸਦੀ ਇੱਛਾ ਆਪਣੀ ਮਾਂ ਬੋਲੀ ਨੂੰ ਹੀ ਪਰਫੂਲਿਤ ਕਰਨ ਦੀ ਹੈ। ਸ਼ਰਨ ਕੌਰ ਦਾ ਕਹਿਣਾ ਹੈ ਕਿ ਉਹ ਪੰਜਾਬੀ ਸਿਨੇਮੇ ਲਈ ਹੀ ਕੰਮ ਕਰਨਾ ਚਾਹੰੁਦੀ ਹੈ। ਬਹੁਤ ਜਲਦ ਉਸਦੀ ਫ਼ਿਲਮ ਸਈਓ ਨੀ ਰਿਲੀਜ਼ ਹੋਵੇਗੀ ਜਿਸ ਵਿਚ ਉਸਨੇ ਪੰਜਾਬੀ ਗਾਇਕ ਸ਼ਿੰਗਾ ਨਾਲ ਕੰਮ ਕੀਤਾ ਹੈ। ਇਸ ਫ਼ਿਲਮ ਤੋਂ ਬਾਅਦ ਜਿੰਮੀ ਸ਼ੇਰਗਿੱਲ ਅਤੇ ਦੇਵ ਖਰੋੜ ਦੀ ਫ਼ਿਲਮ ਸ਼ਰੀਕ 2 ਵਿਚ ਵੀ ਕਈ ਮਹੰਤਬਪੂਰਨ ਕਿਰਦਾਰ ਨਿਭਾਉਂਂਦੀ ਹੌਈ ਨਜ਼ਰ ਆਵੇਗੀ । ਆਪਣੇ ਇਸ ਐਵਾਰਡ ਮਿਲਣ ਦਾ ਸਿਹਰਾ ਉਹ ਆਪਣੇ ਨਿਰਮਾਤਾਂ , ਨਿਰਦੇਸ਼ਕ ਅਤੇ ਸਮੂਹ ਦਰਸ਼ਕਾਂ ਨੂੰ ਦਿੰਦੀ ਹੈ।

ਹਰਜਿੰਦਰ ਸਿੰਘ ਜਵੰਦਾ 9463828000

21ਸਵੀਂ ਸਦੀ, ਭਾਰਤੀ ਲੋਕ ਅਤੇ ਅੰਧਵਿਸ਼ਵਾਸ-✍️ ਰਣਜੀਤ ਸਿੰਘ ਹਿਟਲਰ

ਅੱਜ ਦੇ ਇਸ ਵਿਗਿਆਨਕ ਯੁੱਗ ਵਿੱਚ ਜਦੋਂ ਮਨੁੱਖ ਚੰਦਰਮਾ ਤੱਕ ਪਹੁੰਚ ਕੇ ਅਤੇ ਹੋਰ ਵੱਖ ਵੱਖ ਗ੍ਰਹਿ ਉੱਪਰ ਜੀਵਨ ਦੀ ਤਲਾਸ਼ ਕਰ ਰਿਹਾ ਹੈ।ਇਹ ਸੁਣ ਅਤੇ ਸੋਚ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਸਾਡੇ ਭਾਰਤੀ ਲੋਕ ਇਸ ਅਗਾਂਹਵਧੂ ਆਧੁਨਿਕ ਯੁੱਗ ਵਿੱਚ ਅਜੇ ਵੀ ਵੱਖ ਵੱਖ ਪ੍ਰਕਾਰ ਦੇ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਹਨ।ਉਹ ਆਪਣੇ ਦੁੱਖ ਅਤੇ ਪ੍ਰੇਸ਼ਾਨੀਆਂ ਦਾ ਹੱਲ ਵਿਗਿਆਨਕ ਢੰਗ ਨਾਲ ਕੱਢਣ ਦੀ ਬਜਾਏ ਅੱਜ ਵੀ ਅੰਧਵਿਸ਼ਵਾਸ ਦੇ ਟੋਟਕੇ ਹੀ ਅਪਣਾਉਂਦੇ ਹਨ।ਵਿਗਿਆਨ ਦੇ ਇਸ ਯੁੱਗ ਵਿੱਚ ਜਦੋਂ ਮਨੁੱਖ ਦਾ ਹੱਥ ਪੁਲਾੜ ਨੂੰ ਛੂਹ ਰਿਹਾ ਹੈ।ਇਸ ਵਿਚਕਾਰ ਸਾਡੇ ਭਾਰਤੀ ਲੋਕ ਹਾਲੇ ਤੱਕ ਸੂਰਜ ਅਤੇ ਚੰਦਰਮਾ ਨੂੰ ਹੀ ਪਾਣੀ ਦੇਣ ਵਿੱਚ ਉਲਝੇ ਹੋਏ ਹਨ।ਇਹੀ ਨਹੀਂ ਬੜੇ ਵਿਸ਼ਵਾਸ ਨਾਲ ਇਹ ਦਾਅਵਾ ਵੀ ਕਰਦੇ ਹਨ ਕਿ ਉਹਨਾਂ ਵੱਲੋਂ ਹੇਠਾਂ ਨੂੰ ਡੋਲਿਆ ਪਾਣੀ ਉਪਰ ਨੂੰ ਜਾਕੇ ਸੂਰਜ ਅਤੇ ਚੰਦਰਮਾ ਦੀ ਪਿਆਸ ਬੁਝਾ ਰਿਹਾ ਹੈ।ਸਾਡੇ ਭਾਰਤੀ ਲੋਕ ਨਿੰਬੂ ਤੇ ਮਿਰਚ ਨੂੰ ਆਮ ਤੌਰ ਤੇ ਆਪਣਾ ਪੱਕਾ ਬਾਡੀਗਾਰਡ ਮੰਨਦੇ ਹਨ। ਅਤੇ ਇਹ ਸਮਝਦੇ ਹਨ ਕਿ ਇਸ ਨਾਲ ਸਾਡਾ ਕਾਰੋਬਾਰ ਵਧੇਗਾ ਫੁਲੇਗਾ ਨਾਲ ਦੀ ਨਾਲ ਬੁਰੀ ਨਜ਼ਰ ਤੋਂ ਵੀ ਬਚੇ ਰਹਾਂਗੇ।ਬਲਕਿ ਇਸ ਤੋਂ ਉਲਟ ਸਭ ਤੋਂ ਵੱਧ ਚੋਰੀ ਅਤੇ ਠੱਗੀ ਦਾ ਸ਼ਿਕਾਰ ਹੀ ਇਹ ਨਿੰਬੂ ਮਿਰਚ ਨੂੰ ਆਪਣਾ ਚੌਂਕੀਦਾਰ ਸਮਝਣ ਵਾਲੇ ਹੁੰਦੇ ਹਨ।ਅੱਜ ਵੀ ਸਾਡੇ ਦੇਸ਼ ਦਾ ਵੱਡਾ ਹਿੱਸਾ ਰਾਸ਼ੀਫਲ ਵਰਗੀਆਂ ਮਨਘੜਤ ਗੱਲਾਂ ਉਪਰ ਯਕੀਨ ਕਰਦਾ ਹੈ।ਜਿੰਨਾ ਚਿਰ ਉਹ ਰਾਸ਼ੀ ਨਾ ਦੇਖ ਲੈਣ ਉਨ੍ਹਾ ਸਮਾਂ ਉਹਨਾਂ ਨੂੰ ਚੈਨ ਨਹੀਂ ਆਉਂਦਾ।ਜੇਕਰ ਰਾਸ਼ੀ ਵਿੱਚ ਕੋਈ ਮਾੜੀ ਘਟਨਾ ਦੱਸ ਦਿੱਤੀ ਜਾਵੇ ਤਾਂ ਫਿਰ ਉਹ ਸਾਰਾ ਦਿਨ ਘਰੋਂ ਬਾਹਰ ਹੀ ਨਹੀਂ ਨਿਕਲਦੇ। ਜਿਆਦਾਤਰ ਇਹਨਾਂ ਰਾਸ਼ੀ ਦੱਸਣ ਵਾਲਿਆਂ ਦੇ ਬਿਆਨ ਹੀ ਆਪਸ ਵਿੱਚ ਨਹੀਂ ਮਿਲ ਰਹੇ ਹੁੰਦੇ।ਇਕ ਜਿਸ ਰਾਸ਼ੀ ਦਾ ਦਿਨ ਚੰਗਾ ਦੱਸਦਾ ਹੈ ਦੂਸਰਾ ਉਸੇ ਦਾ ਹੀ ਮਾੜਾ।ਫਿਰ ਵੀ ਸਾਡੇ ਲੋਕ ਇਹ ਸਭ ਖੇਡ ਨਹੀਂ ਸਮਝਦੇ।ਸਾਡਾ ਦੇਸ਼ ਤਾਂ ਅਜਿਹਾ ਹੈ ਕਿ ਜਿੱਥੇ ਲੋਕ ਛਿੱਕ ਆਉਣ ਅਤੇ ਬਿੱਲੀ ਦੇ ਰਸਤਾ ਕੱਟ ਜਾਣ ਨੂੰ ਵੀ ਅਸ਼ੁੱਬ ਮੰਨਕੇ ਕਿਸੇ ਕੰਮ ਨੂੰ ਜਾਂਦੇ ਜਾਂਦੇ ਵਾਪਸ ਘਰ ਪਰਤ ਆਉਂਦੇ ਹਨ।ਇਹ ਮਸਲਾ ਸਾਇੰਸ ਤੋਂ ਅਣਜਾਣ ਜਾਂ ਅਨਪੜ੍ਹ ਵਰਗ ਦਾ ਹੀ ਨਹੀਂ ਬਲਕਿ ਕਈ ਖੁਦ ਨੂੰ ਪੜੇ ਲਿਖੇ ਕਹਿਣ ਵਾਲੇ ਵੀ ਇਸ ਅੰਧਵਿਸ਼ਵਾਸ ਅਤੇ ਢੌਂਗ ਦੇ ਚੱਕਰਾਂ ਵਿੱਚ ਪਏ ਹੋਏ ਹਨ।ਇਸ ਤੋਂ ਇਲਾਵਾ ਨਾ ਹੀ ਇਹ ਵਿਸ਼ਾ ਕਿਸੇ ਇੱਕ ਧਰਮ ਦਾ ਹੈ, ਬਲਕਿ ਸਾਰੇ ਧਰਮ, ਜਾਤ ਦੇ ਸੂਝਵਾਨ ਲੋਕਾਂ ਨੂੰ ਹੀ ਮਿਲਕੇ ਹੀ ਇਸ ਵੱਡੀ ਸਮਾਜਿਕ ਬੁਰਾਈ ਨੂੰ ਉਖਾੜ ਸੁੱਟਣ ਲਈ ਹੰਭਲਾ ਮਾਰਨਾ ਪਵੇਗਾ।ਸਾਡੇ ਲੋਕਾਂ ਦੇ ਇਸ ਅੰਧਵਿਸ਼ਵਾਸ ਨੇ ਹੀ ਕਈ ਤੰਤਰ-ਮੰਤਰ ਕਰਨ ਵਾਲੇ ਆਖੌਤੀ ਬਾਬਿਆਂ ਨੂੰ ਜਨਮ ਦਿੱਤਾ।ਜੋ ਪਹਿਲਾਂ ਤਾਂ ਲੋਕਾਂ ਨੂੰ ਆਪਣੇ ਮੱਕੜ ਜਾਲ ਵਿੱਚ ਫਸਾਉਂਦੇ ਹਨ ਅਤੇ ਫਿਰ ਉਹੀ ਬਾਬੇ ਲੋਕਾਂ ਦੇ ਗਲੇ ਦੀ ਹੱਡੀ ਬਣ ਜਾਂਦੇ ਨੇ।ਇਸ ਅੰਧਵਿਸ਼ਵਾਸ ਨੇ ਪਤਾ ਨਹੀਂ ਕਿੰਨੇ ਹੀ ਘਰ ਉਜਾੜ ਦਿੱਤੇ।ਫਿਰ ਵੀ ਸਾਡੇ ਲੋਕ ਕਿਸੇ ਦੀ ਨਹੀਂ ਸੁਣਦੇ ਅਤੇ ਇਹਨਾਂ ਝਾੜ-ਫੁਕ ਕਰਨ ਵਾਲੇ ਆਖੌਤੀ ਬਾਬਿਆਂ ਦੀ ਚੌਂਕੀ ਭਰਦੇ ਹਨ।ਦੂਜੇ ਪਾਸੇ ਸਾਡੇ ਦੇਸ਼ ਦੀਆਂ ਅਨਪੜ੍ਹ ਬੀਬੀਆਂ ਇਕ ਸਾਧਾਰਨ ਜਿਹੇ ਬੰਦੇ ਨੂੰ ਰੱਬ ਦਾ ਦਰਜਾ ਦੇਣ ਲੱਗਿਆ ਬਹੁਤਾ ਸਮਾਂ ਨਹੀਂ ਲਾਉਂਦੀਆਂ।ਜੇਕਰ ਕੋਈ ਸੂਝਵਾਨ ਵਿਅਕਤੀ ਇੰਨਾ ਅੰਧਵਿਸ਼ਵਾਸ ਦੇ ਸ਼ਿਕਾਰ ਹੋਇਆਂ ਨੂੰ ਇਹਨਾਂ ਆਖੌਤੀ ਬਾਬਿਆਂ ਕੋਲ ਜਾਣ ਤੋਂ ਰੋਕਦਾ ਹੈ।ਤਾਂ ਉਸਦੀ ਸੁਣਨ ਦੀ ਬਜਾਏ ਉਲਟਾ ਉਸਨੂੰ ਹੀ ਇਕ ਵਾਰ ਚੱਲ ਕੇ ਤਾਂਤਰਿਕ ਬਾਬੇ ਦੇ ਰਹੱਸਮਈ ਚਮਤਕਾਰ ਦੇਖਣ ਦੀ "ਫਿੱਟੇਮੂੰਹ" ਵਾਲੀ ਸਲਾਹ ਦਿੰਦੇ ਹਨ। ਇਹ ਤਾਂਤਰਿਕ ਬਾਬੇ ਲੋਕਾਂ ਦੀ ਆਪਣੇ ਭਵਿੱਖ ਬਾਰੇ ਜਾਣਨ ਦੀ ਚਾਹਤ, ਰਾਤੋ ਰਾਤ ਅਮੀਰ ਬਣਨ ਦੀ ਲਾਲਸਾ ਅਤੇ ਅਗਲੇ ਪਿਛਲੇ ਜਨਮ ਨੂੰ ਜਾਣਨ ਦੀ ਝੂਠੀ ਤਾਂਘ ਕਾਰਨ ਉਹਨਾਂ ਨੂੰ ਇਸ ਅੰਧਵਿਸ਼ਵਾਸ ਦੇ ਚੱਕਰ ਵਿੱਚ ਫਸਾ ਕੇ ਰੱਖਦੇ ਹਨ। ਇਕ ਦਿਹਾੜੀ ਕਰਨ ਵਾਲਾ 'ਤਿੰਨ ਸੌ ਰੁਪਏ' ਦੀ ਮਜਦੂਰੀ ਵਿੱਚੋ 'ਪੰਜਾਹ ਰੁਪਏ' ਕਿਸੇ ਆਖੌਤੀ ਬਾਬੇ ਦੀ ਝੋਲੀ ਵਿੱਚ ਪਾਕੇ ਕਦੀ ਨਾ ਮਾਣੀਆਂ ਖੁਸ਼ੀਆਂ ਅਤੇ ਹਵਾਈ ਦੁਆਵਾਂ ਲੈਕੇ ਜਾਂਦਾ ਹੈ। ਦੂਜੇ ਪਾਸੇ ਉਹੀ ਢੋਂਗੀ ਬਾਬਾ ਸ਼ਾਮ ਤੱਕ 'ਦੋ ਹਜ਼ਾਰ ਰੁਪਏ' ਬਿਨਾ ਕਿਸੇ ਹੱਥ ਪੈਰ ਮਾਰੇ ਹੀ ਕਮਾ ਲੈਂਦਾ ਹੈ।ਇਸ ਲਈ ਹੁਣ ਇਹ ਸਮੇਂ ਦੀ ਮੰਗ ਅਤੇ ਜਰੂਰੀ ਹੈ ਕਿ ਸਮਾਜ ਵਿਚ ਇਸ ਮਸਲੇ ਪ੍ਰਤੀ ਵਧੇਰੇ ਜਾਗਰੂਕਤਾ ਲਿਆਂਦੀ ਜਾਵੇ।ਇਸ ਅੰਧਵਿਸ਼ਵਾਸ ਦੀ ਦੁਕਾਨ ਨੂੰ ਬੰਦ ਕਰਵਾਉਣ ਲਈ ਸਾਰੀਆਂ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆ ਨੂੰ ਅੱਗੇ ਆਉਣਾ ਚਾਹੀਦਾ ਹੈ।ਹਰ ਇਕ ਵਿਅਕਤੀ ਨੂੰ ਚੰਗਾ ਪੜ੍ਹਨ ਅਤੇ ਸੁਣਨ ਦੀ ਜਰੂਰਤ ਹੈ।ਕਿਉਂਕਿ ਇਹ ਅੰਧਵਿਸ਼ਵਾਸ ਜਦੋਂ ਵੀ ਕਿਸੇ ਦੇ ਘਰ ਅੰਦਰ ਵੜ ਜਾਂਦਾ ਹੈ ਫਿਰ ਇਹ ਪੀੜ੍ਹੀ-ਦਰ-ਪੀੜ੍ਹੀ ਨੂੰ ਆਪਣੀ ਲਪੇਟ ਵਿੱਚ ਲੈਕੇ ਸਿਉਂਕ ਵਾਂਗ ਖਾਂਦਾ ਹੈ।ਸਮੇਂ ਦੇ ਅਨੁਸਾਰ ਸਾਨੂੰ ਜਾਗਰੂਕ ਹੋਣ ਅਤੇ ਕਰਨ ਦੀ ਲੋੜ ਹੈ।ਕਿਤੇ ਇਹ ਨਾ ਹੋਵੇ ਕਿ ਪਿਛਲੀਆਂ ਸਦੀਆਂ ਵਾਂਗ ਭਾਰਤ ਦੀ ਇਹ 21ਵੀਂ ਸਦੀ ਵੀ ਇੰਨਾ ਢੋਂਗੀ ਤਾਂਤਰਿਕਾਂ ਅਤੇ ਆਖੌਤੀ ਸਾਧਾਂ ਨੂੰ ਹੀ ਰੱਬ ਮੰਨਕੇ ਪਤਿਆਉਣ ਵਿੱਚ ਗੁਜ਼ਰ ਜਾਵੇ।

 

✍️ ਰਣਜੀਤ ਸਿੰਘ ਹਿਟਲਰ 

 

ਕੀ ਹੁਣ ਲੋਕਾਂ ਦੇ ਹੱਕਾਂ ਦੀ ਥਾਂ ਹੋਵੇਗੀ ਚੋਣ ਨਿਸ਼ਾਨ ਦੀ ਲੜਾਈ ✍️ ਰਣਜੀਤ ਸਿੰਘ ਹਿਟਲਰ 

 ਸਿਆਣੇ ਕਹਿੰਦੇ ਨੇ ਕਿ ਜਦੋਂ ਇੱਕੋ ਪਰਿਵਾਰ ਦੇ ਦੋ ਲੋਕਾਂ ਦੀ ਲੜਾਈ ਕੋਰਟ ਕਚਿਹਰੀਆਂ  ਵਿੱਚ ਪੁੱਜਦੀ ਹੈ।ਤਾਂ ਬਦਨਾਮੀ ਜਿੱਤਣ ਅਤੇ ਹਾਰਨ ਵਾਲੇ ਦੀ ਇਕ ਬਰਾਬਰ ਹੀ ਹੁੰਦੀ ਹੈ।ਇਸੇ ਤਰ੍ਹਾਂ ਸਿਆਸਤ ਦੀ ਦੁਨੀਆ ਆਮ ਦੁਨੀਆ ਨਾਲੋ ਬਿਲਕੁਲ ਵੱਖਰੀ ਹੈ।ਆਮ ਵਿਅਕਤੀ ਨੂੰ ਇਹ ਦੁਨੀਆ ਇਸ ਤਰਾਂ ਲੱਗਦੀ ਹੈ ਜਿਵੇਂ ਉਹ ਕਿਸੇ ਅਣਜਾਣ ਸ਼ਹਿਰ ਵਿੱਚ ਗੁਆਚ ਗਿਆ ਹੋਵੇ।ਸਿਆਸਤੀ ਦੁਨੀਆ ਅਜਿਹੀ ਹੈ ਕਿ ਜਿੱਥੇ ਖੂਨ, ਯਾਰੀ, ਰਿਸ਼ਤੇਦਾਰੀ ਅਤੇ ਸਾਧਾਰਨ ਮਿੱਤਰਤਾ  ਸਭ ਇਕ ਬਰਾਬਰ ਹਨ। ਇਥੇ ਜੋ ਦੋ ਪਲ ਪਹਿਲੇ ਦਿਖਾਈ ਦਿੰਦਾ ਹੈ ਦੋ ਪਲ ਬਾਅਦ ਉਹ ਨਹੀਂ ਰਹਿੰਦਾ।ਕੁਰਸੀ ਦਾ ਮੋਹ ਤਾਂ ਇਹਨਾਂ ਲੀਡਰਾਂ ਨੂੰ ਐਸਾ ਹੈ ਕਿ ਜੇਕਰ ਇੰਨਾ ਨੂੰ ਜੰਗਲ ਵਿੱਚ ਵੀ ਮਿਲਜੇ ਤਾਂ ਇਹ ਉਥੇ ਹੀ ਡੇਰੇ ਲਾ ਲੈਣ। ਬਸ ਇਹੀ ਹਾਲ ਅੱਜ-ਕੱਲ੍ਹ ਸਾਡੇ ਪੰਜਾਬ ਦੀ ਸਿਆਸਤ ਦਾ ਹੈ, ਜਿੱਥੇ ਲੜਾਈ ਸਿਰਫ ਔਰ ਸਿਰਫ ਚੌਧਰ ਅਤੇ ਕੁਰਸੀ ਦੀ ਹੀ ਹੈ।ਪਿਛਲੇ ਦਿਨੀਂ ਪੰਜਾਬ ਦੀ ਸਬਤੋਂ ਬਜੁਰਗ ਪਾਰਟੀ ਅਤੇ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਪਣਾ 100ਵਾਂ ਬਰਥਡੇ ਮਨਾ ਕੇ ਹਟੀ ਸੀ।"ਕੱਲਾ ਬਰਥਡੇ" ਹੈਪੀ ਇਸ ਲਈ ਨਹੀਂ ਕਿਉਂਕਿ ਅਕਾਲੀ ਦਲ ਲਈ ਇਹ ਸਮਾਂ ਜਿਆਦਾ ਖੁਸ਼ੀ ਭਰਿਆ ਨਹੀਂ ਬੀਤ ਰਿਹਾ।ਵੈਸੇ ਤਾਂ ਇਸ 2020 ਨੇ ਪੂਰੀ ਦੁਨੀਆ ਨੂੰ ਹੀ ਝੰਜੋੜ ਕੇ ਰੱਖ ਦਿੱਤਾ ਹੈ ਕਰੋਨਾ ਵਾਇਰਸ ਕਾਰਨ, ਪਰੰਤੂ ਅਕਾਲੀ ਦਲ ਨੂੰ ਕਰੋਨਾ ਵਾਇਰਸ ਤੋਂ ਜਿਆਦਾ ਕੁਝ ਆਪਣੇ ਹੀ ਲੀਡਰ ਸਾਹਿਬਾਨਾਂ ਨੇ ਝੰਜੋੜਿਆ ਹੋਇਆ ਹੈ। ਜੋ ਕਿ ਆਏ ਦਿਨ ਨਵੇਂ ਹੀ ਬੋਲ ਕੱਢ ਰਹੇ ਹਨ। ਪਹਿਲਾਂ ਬਾਦਲ ਸਾਬ੍ਹ ਤੋਂ ਬਾਅਦ ਅਕਾਲੀ ਦਲ ਦੇ ਦੂਜੇ ਸਭ ਤੋਂ ਬਜ਼ੁਰਗ ਸਿਆਸਤਦਾਨ ਸ:ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਅਜਨਾਲਾ ਸਾਬ੍ਹ ਨੇ ਪਾਰਟੀ ਤੋਂ ਕਿਨਾਰਾ ਕੀਤਾ। ਇਹ ਤਿੰਨੇ ਚਿਹਰੇ ਮਾਝੇ ਤੋਂ ਆਉਂਦੇ ਹਨ, ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਸੀ। ਪਰੰਤੂ 2017 ਦੇ ਇਲੈਕਸ਼ਨ ਵਿੱਚ ਮਾਝੇ ਦੀਆਂ 25 ਵਿਧਾਨ ਸਭਾ ਸੀਟਾਂ ਵਿੱਚ ਅਕਾਲੀ ਦਲ ਨੂੰ ਸਿਰਫ 3 ਸੀਟਾ ਹੀ ਮਿਲੀਆਂ।ਹੁਣ ਇੰਨੀ ਵੱਡੀ ਹਾਰ ਨੂੰ ਨਾ ਸਹਾਰਦੇ ਹੋਏ।ਆਪਣੇ ਆਪ ਨੂੰ ਮਾਝੇ ਦੇ ਜਰਨੈਲ ਕਹਾਉਣ ਵਾਲੇ ਸ: ਰਣਜੀਤ ਸਿੰਘ ਬ੍ਰਹਮਪੁਰਾ ਅਤੇ ਬਿਕਰਮਜੀਤ ਮਜੀਠੀਆ ਵਿੱਚ ਅੰਦਰ ਖਾਤੇ ਤਲਖ਼ੀ ਵੱਧੀ ਜੋ ਕਿ ਸੁਭਾਵਿਕ ਵੀ ਸੀ ਕਿਉਂਕਿ ਕੋਈ ਵੀ ਹਾਰ ਦਾ ਸਿਹਰਾ ਆਪਣੇ ਸਿਰ ਨਹੀਂ ਸੀ ਲੈਣਾ ਚਾਹੁੰਦਾ। ਹਾਂ ਜਿੱਤ ਜਾਂਦੇ ਤਾਂ ਸਿਹਰਾ ਕੋਈ ਵੀ ਲੈ ਸਕਦਾ ਸੀ।ਜਦੋਂ ਇਹ ਮਾਮਲਾ ਭੱਖਦਾ-ਭੱਖਦਾ ਇੰਨਾ ਤੱਪ ਗਿਆ ਕਿ ਇਸਦੇ ਸੁਲਝਣ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹੀ। ਤਾਂ ਬ੍ਰਹਮਪੁਰਾ ਸਾਬ੍ਹ ਨੇ ਆਪਣਾ ਅਲੱਗ ਘਰ ਵਸਾਉਣਾ ਹੀ ਬਿਹਤਰ ਸਮਝਿਆ ਅਤੇ ਇਸੇ ਦੇ ਚੱਲਦਿਆਂ ਉਹਨਾਂ ਨੇ ਆਪਣੇ ਕੁਝ ਲੀਡਰਾਂ ਅਤੇ ਸਮਰਥਕਾਂ ਨੂੰ ਲਾਮਬੰਦ ਕਰਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾ ਲਿਆ। ਫਿਰ ਇਸੇ ਲੜੀ ਤਹਿਤ ਪੰਜਾਬ ਤੋਂ ਲੈਕੇ ਦਿੱਲੀ ਤੱਕ ਅਕਾਲੀ ਦਲ ਨੂੰ ਝਟਕੇ ਲੱਗਣੇ ਸ਼ੁਰੂ ਹੋ ਗਏ। ਫਿਰ ਵਾਰੀ ਆਈ ਮਾਲਵੇ ਤੋਂ ਪਾਰਟੀ ਦੇ ਵੱਡੇ ਨੇਤਾ ਸ:ਸੁਖਦੇਵ ਸਿੰਘ ਢੀਂਡਸਾ ਦੀ ਜਿੰਨਾ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਖਿਲਾਫ ਬਗਾਵਤ ਦਾ ਝੰਡਾ ਚੁੱਕ ਲਿਆ।ਜਦੋਂ ਉਹਨਾਂ ਨੇ ਸ਼ਰੇਆਮ ਹੀ ਪਾਰਟੀ ਪ੍ਰਧਾਨ ਖਿਲਾਫ ਬਿਆਨਬਾਜੀ ਸ਼ੁਰੂ ਕਰ ਦਿੱਤੀ ਤਾਂ ਦੇਖਦੇ ਹੀ ਦੇਖਦੇ ਉਹਨਾਂ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਫਾਰਗ ਕਰ ਦਿੱਤਾ ਗਿਆ।ਪਰੰਤੂ ਉਨ੍ਹਾਂ ਦੇ ਫਰਜੰਦ ਪਰਮਿੰਦਰ ਢੀਂਡਸਾ ਨੇ ਆਪਣੇ ਬਾਪੂ ਦੀ ਹਦਾਇਤ ਨੂੰ ਨਾ ਮੰਨਦੇ ਹੋਏ 2019 ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਤੋਂ ਪਾਰਲੀਮੈਂਟ ਸੀਟ ਲੜੀ। ਜੋ ਕਿ ਉਹ ਹਾਰੇ ਅਤੇ ਤੀਜੇ ਨੰਬਰ ਤੇ ਆਏ। ਉਸਤੋਂ ਬਾਅਦ ਕੁਜ਼- ਕੁ-ਸਮਾਂ ਬੀਤਣ ਮਗਰੋਂ ਉਹ ਵੀ ਖੁਲ ਕੇ ਪਾਰਟੀ ਲੀਡਰਸ਼ਿਪ ਖਿਲਾਫ ਬੋਲਣ ਲੱਗੇ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਨਾਮੰਜ਼ੂਰ ਕਰ ਦਿੱਤਾ।ਪਾਰਟੀ ਛੱਡਣ ਤੋਂ ਬਾਅਦ ਇੰਨਾ ਸਾਰੇ ਹੀ ਅਕਾਲੀ ਲੀਡਰ ਸਾਹਿਬਾਨਾਂ ਦਾ ਕਹਿਣਾ ਸੀ ਕਿ ਪਾਰਟੀ ਦੀ ਅਗਵਾਈ ਹੁਣ ਯੋਗ ਹੱਥਾਂ ਵਿੱਚ ਨਹੀਂ ਹੈ। ਦੂਸਰਾ ਬੇਅਦਬੀ ਸਿੱਖਾਂ ਦਾ ਇੱਕ ਐਸਾ ਭਾਵਨਾਤਮਕ ਮਸਲਾ ਹੈ ਕਿ ਹੁਣ ਇਸ ਪਾਸੋਂ ਹਰ ਇੱਕ ਵੱਡਾ ਅਕਾਲੀ ਲੀਡਰ ਖਹਿੜਾ ਛੁਡਾਉਣ ਚਾਹੁੰਦਾ ਹੈ।ਹੁਣ ਅਕਾਲੀ ਦਲ ਦਾ ਵੋਟ ਬੈਂਕ ਤਾਂ ਸਾਰੇ ਹੀ ਹਥਿਆਉਣਾ ਚਾਹੁੰਦੇ ਹਨ ਪਰੰਤੂ ਇਹ ਬਾਗੀ ਲੀਡਰ ਇਹ ਸੋਚਦੇ ਹਨ ਕਿ ਜਦੋਂ ਇਹ ਲੋਕਾਂ ਵਿੱਚ ਜਾਣ ਤਾਂ ਕੋਈ ਵੀ ਇਹਨਾਂ ਨੂੰ ਇਹ ਨਾਂ ਕਹੇ ਕਿ ਤੁਸੀ ਉਹੀ ਅਕਾਲੀ ਹੋ ਜਿੰਨਾ ਦੀ ਸਰਕਾਰ ਮੌਕੇ ਬੇਅਦਬੀ ਵਰਗਾ ਦੁਖਦ ਕਾਂਡ ਹੋਇਆ।ਜਦਕਿ ਬੇਅਦਬੀ ਕਾਂਡ ਤੋਂ ਬਾਅਦ ਲਗਭਗ ਡੇਢ ਸਾਲ ਤੱਕ ਅਕਾਲੀ/ਭਾਜਪਾ ਸਰਕਾਰ ਰਹੀ।ਪ੍ਰੰਤੂ ਉਦੋਂ ਇੰਨਾ ਵਿੱਚੋ ਕੋਈ ਵੀ ਲੀਡਰ ਨਹੀਂ ਬੋਲਿਆ ਕਿਉਂਕਿ ਸਾਰੇ ਆਪੋ ਆਪਣੇ ਉਚ ਅਹੁਦਿਆਂ ਦਾ ਲੁਤਫ ਉਠਾ ਰਹੇ ਸੀ।ਇਹ ਤਾਂ ਉਹੀ ਗੱਲ ਆ ਕਿ "ਖਾਣ-ਪੀਣ ਨੂੰ ਸਾਰੇ ਤੇ ਭਾਂਡੇ ਧੋਣ ਨੂੰ ਮੈਂ ਨੀਂ" ਜਦੋਂ ਲੋਕਾਂ ਦਾ ਵਿਰੋਧ ਝੱਲਣਾ ਪੈ ਰਿਹਾ ਸੀ ਤਾਂ ਸਾਰੇ ਆਪੋ ਆਪਣੇ ਢੰਗ ਤਰੀਕੇ ਨਾਲ ਬੱਚਕੇ ਨਿਕਲਣ ਲੱਗੇ।ਹੁਣ ਪਿਛਲੇ ਦਿਨੀਂ ਢੀਂਡਸਾ ਸਾਬ੍ਹ ਨੇ ਆਪਣੇ ਸਮਰਥੱਕਾਂ ਨੂੰ ਨਾਲ ਲੈਕੇ ਨਵੀਂ ਪਾਰਟੀ ਬਣਾਈ।ਜਿਸਦਾ ਨਾਮ ਫਿਰਤੋਂ ਪੁਰਾਣੀ ਪਾਰਟੀ ਵਾਲਾ ਸ਼੍ਰੋਮਣੀ ਅਕਾਲੀ ਦਲ ਹੀ ਰੱਖਿਆ ਅਤੇ ਨਾਲ ਹੀ ਪਾਰਟੀ ਚੋਣ ਨਿਸ਼ਾਨ ਤੱਕੜੀ ਉਪਰ ਵੀ ਆਪਣਾ ਦਾਅਵਾ ਠੋਕ ਦਿੱਤਾ ਹੈ।ਚਲੋ! ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਤੱਕੜੀ ਕਿਸ ਦੇ ਹਿੱਸੇ ਆਵੇਗੀ।ਇਥੇ ਹੁਣ ਜਿਕਰਯੋਗ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਯੂਨਿਟ ਨੇ ਢੀਂਡਸਾ ਵਿਰੁੱਧ ਆਪਣਾ ਹਲਫੀਆ ਬਿਆਨ ਕੋਰਟ ਵਿੱਚ ਦਰਜ ਕਰਾਉਣ ਦੀ ਗੱਲ ਆਖ ਦਿੱਤੀ ਹੈ।ਜੋ ਕਿ ਪਾਰਟੀ ਦਾ ਨਾਂ ਅਤੇ ਚਿੰਨ੍ਹ ਦੀ ਦੁਰਵਰਤੋਂ ਕਰਨ ਉਪਰ ਆਧਾਰਿਤ ਹੈ।ਜਿਸ ਤੇ ਢੀਂਡਸਾ ਨੇ ਵੀ ਇਸ ਮਸਲੇ ਉਤੇ ਕਾਨੂੰਨੀ ਲੜਾਈ ਲੜਨ ਦੀ ਗੱਲ ਕਹੀ ਹੈ।ਪ੍ਰੰਤੂ ਇੱਥੇ ਹੁਣ ਆਮ ਲੋਕਾਂ ਦੀ ਚਿੰਤਾ ਦਾ ਵਿਸ਼ਾ ਇਹ ਹੈ, ਕੀ ਸਿਆਸਤਦਾਨ ਹੁਣ ਲੋਕਾਂ ਦੇ ਹੱਕਾਂ ਲਈ ਲੜਨ ਦੀ ਥਾਂ ਚੋਣ ਨਿਸ਼ਾਨਾਂ ਪਿੱਛੇ ਲੜਨਗੇ?ਜੇਕਰ ਵਿਰੋਧੀ ਧਿਰਾਂ ਇੱਕ-ਦੂਜੀ ਨਾਲ ਕੋਰਟ ਕਚਹਿਰੀਆਂ ਵਿੱਚ ਉਲਝਦੀਆਂ ਫੀਰਨਗੀਆਂ ਤਾਂ ਸਰਕਾਰ ਦੇ ਜਨਤਾ ਵਿਰੋਧੀ ਅਤੇ ਚੰਗੇ ਮਾੜੇ ਕੰਮਾਂ ਉਪਰ ਨਜ਼ਰ ਕੌਣ ਰੱਖੇਗਾ।ਇਸ ਪਾਸੋਂ ਇੱਕ ਹੋਰ ਗੱਲ ਵੀ ਨਿਕਲਕੇ ਸਾਹਮਣੇ ਆਉਂਦੀ ਹੈ ਕਿ ਹੁਣ ਸਿਆਸੀ ਧੀਰਾਂ ਜਾਂ ਸਿਆਸਤਦਾਨਾਂ ਦਾ ਮੁੱਖ ਮੰਤਵ ਸਿਰਫ ਚੋਣ ਲੜਨਾ ਹੀ ਰਹਿ ਗਿਆ ਹੈ।ਕੀ ਆਮ ਲੋਕਾਂ ਦੇ ਮੁੱਦੇ ਇਹਨਾਂ ਲਈ ਕੋਈ ਮਾਇਨੇ ਨਹੀਂ ਰੱਖਦੇ? ਆਮ ਵਰਗ ਦੀ ਮੁੱਖ ਮੰਗ ਅਤੇ ਜਰੂਰਤ ਹੈ ਚੰਗੀ ਸਿੱਖਿਆ ਅਤੇ ਰੁਜ਼ਗਾਰ।ਅੱਜ ਕਿਸਾਨ,ਗਰੀਬ, ਮਿਡਲਕਲਾਸ ਵਰਗ ਫਾਹੇ ਲੈਕੇ ਮਰ ਰਿਹਾ ਹੈ। ਇਹ ਇੰਨੇ ਵੱਡੇ-ਵੱਡੇ ਮਸਲੇ ਸੁਲਝਾਉਣ ਦੀ ਥਾਂ ਕੀ ਲੋਕ ਹੁਣ ਇਹਨਾਂ ਲੀਡਰਾਂ ਦੇ ਪਾਰਟੀ ਨਾਵਾਂ ਅਤੇ ਚੁਣਾਵੀ ਚਿੰਨ੍ਹਾ ਦੀ ਲੜਾਈ ਦੇਖਣ ਜੋਗੇ ਹੀ ਰਹਿ ਜਾਣਗੇ।ਭਾਵੇਂ ਚੋਣ ਨਿਸ਼ਾਨ ਸੰਗਮਰਮਰ ਤੋਂ ਵੀ ਵੱਧ ਸਫੇਦ ਹੋਵੇ ਜੇਕਰ ਤੁਹਾਡੇ ਕੰਮ ਕੋਲੇ ਤੋਂ ਵੀ ਕਾਲੇ ਹਨ ਤਾਂ ਲੋਕ ਤੁਹਾਡੇ ਉਪਰ ਭਰੋਸਾ ਕਰਕੇ ਵੋਟ ਕਿਵੇਂ ਪਾਉਣਗੇ।ਇਸੇ ਲਈ ਮੇਰੀ ਸਾਡੇ ਸੂਝਵਾਨ ਸਿਆਸਤਦਾਨਾਂ ਨੂੰ ਬੇਨਤੀ ਹੈ ਕਿ ਚੋਣ ਨਿਸ਼ਾਨ ਦੀ ਲੜਾਈ ਦੀ ਜਗ੍ਹਾ ਲੋਕਾਂ ਦੇ ਹੱਕਾਂ ਲਈ ਲੜਾਈ ਕਰੋ।ਤਾਂ ਹੋ ਸਕਦਾ ਲੋਕ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਉੱਪਰ ਵਿਸ਼ਵਾਸ ਕਰ ਲੈਣ।

Image preview

ਲੇਖਕ:- ਰਣਜੀਤ ਸਿੰਘ ਹਿਟਲਰ 

ਫਿਰੋਜ਼ਪੁਰ, ਪੰਜਾਬ।

ਮੋ:ਨੰ:-7901729507

ਈਮੇਲ:- ranjeetsinghhitlar21@gmail.com

ਕਿਸੇ ਵੀ ਕਿਸਮ ਦੀ ਤਾਕਤ ਦੀ ਆਕੜ ਵਿੱਚ ਮਾਨਸਿਕ ਰੋਗੀ ਹੋਇਆਂ ਲਈ ਸੁਨੇਹਾ- ਵਿਕਾਸ ਸਿੰਘ ਮਠਾੜੂ

ਜੇ ਧਰਤੀ ਉੱਪਰਲੇ ਆਕਾਸ਼ ਦੀ ਇੱਕ ਫੁੱਟਬਾਲ ਗਰਾਉਂਡ ਬਰਾਬਰ ਤੁਲਨਾ ਕਰ 

ਲਈ ਜਾਵੇਂ ( ਸਿਰਫ ਮੰਨ ਲਓ ) ਤੇ ਉਸ ਗਰਾਉਂਡ ਵਿਚ ਡਿੱਗੀ ਇੱਕ ਪੈਂਸਲ 

ਦੀ ਨੋਕ ਦੇ ਬਰਾਬਰ ਥਾਂ ਤੋਂ ਵੀ ਘੱਟ ਜਿੰਨੀ ਥਾਂ ( ਜੋ ਕਿ ਅਸਲ ਵਿਚ ਨਾ-ਮਾਤਰ 

ਥਾਂ ) ਹੋਵੇਗੀ ' ਮਿਲਕੀ ਵੇ ਗਲੈਕਸੀ '। ਜਿਸ ਦਾ ਇੱਕ ਨਿਮਾਣਾ ਜਿਹਾ ਹਿੱਸਾ ਹੈ 

ਸਾਡਾ ਸੋਰ ਮੰਡਲ। ਜਿਸ ਦਾ ਇਕ ਛੋਟਾ ਜਿਹਾ ਭਾਗ ਹੈ ਸਾਡੀ ਧਰਤੀ। 

ਹੁਣ ਤੱਕ ਕੋਈ ਹੋਰ ਆਬਾਦੀ ਵਾਲੀ ਧਰਤੀ ਨਹੀਂ ਮਿਲੀ। ਇਹ ਸੁਭਾਗ 

ਸਾਡੀ ਧਰਤੀ ਨੂੰ ਹੀ ਪ੍ਰਾਪਤ ਹੋਇਆ। ਜੇ ਸਾਇੰਸ-ਦਾਨਾਂ ਦੀ ਮੰਨੀਏ ਤਾਂ 

ਹੋਰ ਧਰਤੀਆਂ ( ਜੀਵਨ ਵਾਲੀਆਂ ) ਹੋਣ ਦੀਆਂ ਸੰਭਾਵਨਾਵਾਂ ਹਨ ਪਰ ਅਜੇ 

ਤੱਕ ਸਾਡੀ ਧਰਤੀ ਹੀ ਇੱਕਲੀ ਜੀਵਨ ਵਾਲੀ ਥਾਂ ਉਪਲੱਧ ਹੈ। 

 

ਮੇਰਾ ਕਹਿਣ ਤੋਂ ਭਾਵ ਹੈ ਕਿ ਪ੍ਰਮਾਤਮਾ ਦੀ ਕੁਦਰਤ ਇੰਨੀ ਵੱਡੀ ਤੇ ਖੂਬ ਹੈ 

ਜਿਸ ਵਿੱਚ ਇਸ ਪੈਂਸਲ ਦੀ ਨੋਕ ਜਿੰਨੀ ' ਮਿਲਕੀ ਵੇ ' ਦੀ ਕੋਈ ਹੈਸੀਅਤ 

ਨਹੀਂ ਭਾਵ ਹੋਵੇ ਜਾਂ ਨਾ ਹੋਵੇ। ਉਸ ਸ਼ਾਹ ਪ੍ਰਮਾਤਮਾ ਤੇ ਕੁਦਰਤ ਨੂੰ ਕੋਈ ਫਰਕ ਨਹੀਂ 

ਪੈਂਦਾ । ਰੋਜਾਨਾ ਹੀ ਪ੍ਰਮਾਤਮਾ ਅਜਿਹੀਆਂ ਗਲੈਕਸੀਆਂ ਬਣਾਉਂਦਾ ਤੇ ਤੋੜਦਾ ਹੈ 

( ਸਾਇੰਸ ਤੇ ਗੁਰਬਾਣੀ ਮੁਤਾਬਿਕ ) ਤੇ ਇਹੋ ਉਸ ਕਰਤਾਰ ਦਾ ਕੰਮ ਹੈ। ਹੁਣ ਮੇਰਾ 

ਇਹ ਸਭ ਦੱਸਣ ਦਾ ਕਾਰਣ ਇਹ ਸੀ ਜੇ ‘ਮਿਲਕੀ ਵੇ’ ਦੀ ਕੋਈ ਹੈਸੀਅਤ ਨਹੀਂ ਭਾਵ ਹੋਵੇ ਜਾਂ 

ਨਾ ਹੋਵੇ ਤੇ ਧਰਤੀ ਦੀ ਵੀ ਕੋਈ ਹੈਸੀਅਤ ਨਹੀਂ ਭਾਵ ਹੋਵੇ ਜਾਂ ਨਾ ਹੋਵੇ। ਨਿਮਾਣੀ ਜਿਹੀ ਧਰਤੀ 

ਤੇ ਬੁੱਧੀਮਾਨ ਕੀੜੇ ' ਮਨੁੱਖਾਂ ' ਦੀ ਹੈਸੀਅਤ ਦੀ ਗੱਲ ਹੀ ਕੀ ਕਰੀਏ ? ਤਾਂ ਫੇਰ ਤਾਕਤ 

ਆਉਣ ਤੇ ਇਹ ਕੀੜਾ ਕਿਸ ਗੱਲ ਦਾ ਮਾਣ ਕਰ ਬੈਠਦਾ ਹੈ। ਇਹ ਕੁਰਸੀ ਅਤੇ ਪੈਸੇ ਦੀ ਤਾਕਤ 

ਦੇ ਅਹਿੰਕਾਰ ਵਿੱਚ ਇਹ ਮਨੁੱਖ ਕਿੰਨੇ ਗਲਤ ਕੰਮ ਕਰਦਾ ਤੇ ਉਹਨਾਂ ਨੂੰ ਲੁਕਾਉਣ ਲਈ ਫੇਰ

 ਤੋਂ ਗਲਤ ਕੰਮ ਕਰਦਾ ਹੈ।

 

ਤਾਕਤ ਦੇ ਨਸ਼ੇ ਵਿੱਚ ਇਨਸਾਨ ਦੂਸਰਿਆਂ ਇਨਸਾਨਾਂ ਨੂੰ ਹੀ ਕੀੜੇ ਸੱਮਝਣ ਲੱਗ ਜਾਂਦਾ ਹੈ।

ਜਦ ਕਿ ਅਸਲੀਅਤ ਇਹ ਹੈ ਕਿ ਉਸ ਪ੍ਰਮਾਤਮਾ ਲਈ ਜੇ ਲੱਖਾਂ ਧਰਤੀਆਂ ਦੀ ਕੋਈ ਹੈਸੀਅਤ 

ਨਹੀਂ ਤਾਂ ਫੇਰ ਸਾਡੀ ਤੇ ਤੁਹਾਡੀ ਕੀ ਹੈਸੀਅਤ ? ਜਾਂ ਤਾਂ ਆਪਾਂ ਦਿਖਾਵੇ ਲਈ ਧਾਰਮਿਕ ਹਾਂ ਅੰਦਰੋਂ 

ਤਾਂ ਰੱਬ ਨੂੰ ਮੰਨਦੇ ਨਹੀਂ। ਐਵੇਂ ਵਹਿਮਾਂ ਵਿੱਚ ਆ ਕੇ ਫੋਕੀ ਆਕੜ ਦਿਖਾਉਣੀ ਬੰਦ ਕਰੋਂ । 

 

ਜਿੰਨਾ ਦੇ ਢਿੱਡ ਤਾਂ ਭਰ ਗਏ, ਪਰ ਨੀਤ ਨਹੀਂ ਭਰੀ... ✍️ ਰਣਜੀਤ ਸਿੰਘ ਹਿਟਲਰ 

ਅੱਜ ਸਾਡਾ ਦੇਸ਼ ਆਜ਼ਾਦ ਹੋਏ ਨੂੰ 73 ਸਾਲ ਦੇ ਕਰੀਬ ਸਮਾਂ ਹੋ ਚੁੱਕਿਆ ਹੈ।ਇਸ ਸੱਤ ਦਹਾਕੇ ਤੋਂ ਵੱਧ ਦੇ ਅਰਸੇ ਦੌਰਾਨ ਦੇਸ਼ ਦੇ ਲੋਕਾਂ ਨੇ ਆਪਣੇ ਸੀਨੇ ਉਤੇ ਬਹੁਤ ਕੁਝ ਹੰਢਾਇਆ।ਫਿਰ ਵੀ ਸਾਡੇ ਦੇਸ਼ ਦੇ ਮਿਹਨਤਕਸ਼ ਗਰੀਬ ਲੋਕ ਬਹੁਤ ਵਾਰ ਉਜੜੇ ਪ੍ਰੰਤੂ ਫਿਰ ਆਪਣੇ ਪੈਰਾਂ ਤੇ ਉਠ ਖੜ੍ਹੇ ਹੋਏ। ਗਰੀਬ ਇਸ ਲਈ ਕਿਉਂਕਿ ਜਦੋਂ ਵੀ ਕੋਈ ਮਹਾਂਮਾਰੀ ਜਾਂ ਕੋਈ ਵੱਡੀ ਮੁਸੀਬਤ ਦੇਸ਼ ਉਪਰ ਆਉਂਦੀ ਹੈ।ਤਾਂ ਉਸਦਾ ਸਭ ਤੋਂ ਪਹਿਲਾਂ ਅਤੇ ਹਿੱਕ ਢਾਹ ਕੇ ਮੁਕਾਬਲਾ ਗਰੀਬ ਨੂੰ ਹੀ ਕਰਨਾ ਪੈਂਦਾ ਹੈ।ਚਲੋ! ਸਮਾਂ ਬਦਲਦਾ ਗਿਆ ਕੁਝ ਹੱਦ ਤੱਕ ਹਾਲਾਤ ਵੀ ਬਦਲੇ।ਪਰ ਇਕ ਚੀਜ਼ ਜੋ ਕਦੀ ਨਹੀਂ ਬਦਲੀ ਉਹ ਹੈ, ਰਿਸ਼ਵਤਖੋਰਾਂ ਦੀ ਨਸਲ।ਰਿਸ਼ਵਤਖੋਰਾਂ ਦੀ ਮੰਗ ਵੀ ਬਦਲਦੇ ਸਮੇਂ ਨਾਲ ਬਦਲਦੀ ਗਈ।ਰਿਸ਼ਵਤਖੋਰੀ ਸੌ ਰੁਪਏ ਤੋਂ ਸ਼ੁਰੂ ਹੋਕੇ ਅੱਜ ਲੱਖਾਂ ਕਰੋੜਾਂ ਰੁਪਏ ਤੱਕ ਪਹੁੰਚ ਗਈ ਹੈ।ਇਸੇ ਰਿਸ਼ਵਤਖੋਰੀ ਕਾਰਨ ਦੇਸ਼ ਦੀ ਗਰੀਬ ਜਨਤਾ ਦੇ ਅਰਬਾਂ ਰੁਪਏ ਦੇ ਗਬਨ ਅੰਦਰੋ-ਅੰਦਰ ਹੀ ਹੋ ਜਾਂਦੇ ਹਨ।ਅਤੇ ਕਿਸੇ ਲੋੜਵੰਦ ਨੂੰ ਇਕ ਨਵਾਂ ਪੈਸਾ ਵੀ ਵੇਖਣ ਨੂੰ ਨਸੀਬ ਨਹੀ ਹੁੰਦਾ।ਸਾਡੇ ਮੁਲਕ ਦੀ ਅਫਸਰਸ਼ਾਹੀ ਵਿੱਚ ਬੈਠੀਆਂ ਕਾਲੀਆਂ ਭੇਡਾਂ ਦੀ ਰਿਸ਼ਵਤਖੋਰੀ ਸਭ ਤੋ ਵੱਧ ਗਰੀਬ ਅਤੇ ਆਮ ਵਰਗ ਦੇ ਜੋੜਾਂ ਵਿਚ ਹੀ ਬਹਿੰਦੀ ਹੈ। ਕਿਉਂਕਿ ਇਹ ਦੇਸ਼ ਦੇ ਗਦਾਰ ਅਮੀਰਾਂ ਦੀ ਚੌਂਕੀ ਭਰਨਗੇ ਪਰ ਗਰੀਬ ਨੂੰ ਧੌਣ ਤੋਂ ਫੜਨਗੇ।ਦੇਸ਼ ਦੀ ਇਕਾਨਮੀ ਦਾ ਬੇੜਾ ਗਰਕ ਕਰਨ ਵਿੱਚ ਪਹਿਲੇ ਨੰਬਰ ਤੇ ਹੈ ਅਫਸਰਸ਼ਾਹੀ ਜੋ ਦੋ ਨੰਬਰ ਦੇ ਪੈਸੇ ਨੂੰ ਇਕ ਨੰਬਰ ਵਿੱਚ ਕਰਨ ਦੇ ਮਾਹਿਰ ਹੁੰਦੇ ਹਨ। ਅੱਜ ਭਾਰਤ ਦਾ ਕੋਈ ਵੀ ਖੇਤਰ ਅਜਿਹਾ ਨਹੀਂ ਹੈ ਜਿੱਥੇ ਪੈਸਾ ਹਾਵੀ ਨਾ ਹੋਵੇ। ਕਿਉਂਕਿ ਇਹ ਦੇਸ਼ ਦੇ ਗਦਾਰ ਰਿਸ਼ਵਤਖੋਰ ਹਰ ਪਾਸੇ ਬੈਠੇ ਹਨ।ਇੰਨਾ ਰਿਸ਼ਵਤਖੋਰਾਂ ਦੇ ਕਾਰਨ ਹੀ ਸਾਡੇ ਦੇਸ਼  ਦਾ ਹੁਨਰ ਜੋ ਗਰੀਬ ਤਬਕੇ ਵਿੱਚ ਸਭ ਤੋਂ ਵੱਧ ਹੁੰਦਾ ਹੈ। ਉਹ ਪਿੱਛੇ ਰਹਿ ਜਾਂਦਾ ਹੈ ਅਤੇ ਪੈਸਾ ਅੱਗੇ ਨਿਕਲ ਜਾਂਦਾ ਹੈ। ਅਜਿਹੇ ਕੁਰੱਪਟ ਅਫਸਰ ਲੀਡਰਾਂ ਵਾਂਗ ਆਪਣੇ ਤੋਂ ਬਾਅਦ ਆਪਣੇ ਬੱਚਿਆ ਨੂੰ ਅੱਗੇ ਕਰ ਦਿੰਦੇ ਹਨ। ਜੋ ਫਿਰਤੋਂ ਆਕੇ ਸਾਡਾ ਹੀ ਖੂਨ ਚੁਸਦੇ ਨੇ।ਅੱਜ-ਕੱਲ੍ਹ ਤਾਂ ਇਹ ਰਿਸ਼ਵਤਖੋਰ ਰਿਸ਼ਵਤ ਲੈਣ ਨੂੰ ਆਪਣਾ ਮੌਲਿਕ ਅਧਿਕਾਰ ਹੀ ਸਮਝਦੇ ਹਨ।ਜਿਹੜਾ ਆਦਮੀ ਇੰਨਾ ਅੱਗੇ ਜਾਕੇ ਆਪਣੀ ਜੇਬ ਢਿੱਲੀ ਨਹੀਂ ਕਰਦਾ,ਫਿਰ ਉਹਦਾ ਤਾਂ ਇਹ ਬਣਿਆ ਕੰਮ ਵੀ ਵਿਗਾੜ ਦਿੰਦੇ ਨੇ। ਸਰਕਾਰੀ ਦਫਤਰਾਂ ਦਾ ਪੈਂਡਾ ਸਭ ਤੋਂ ਵਧੇਰੇ ਗਰੀਬ ਵਰਗ ਨੂੰ ਹੀ ਸਰ ਕਰਨਾ ਪੈਂਦਾ ਹੈ।ਕਿਉਂਕਿ ਅਮੀਰਾਂ ਅਤੇ ਸਿਫਾਰਸ਼ੀਆਂ ਦਾ ਕੰਮ ਤਾਂ ਇਹ ਉਹਨਾਂ ਦੇ ਘਰੇ ਜਾਕੇ ਵੀ ਕਰ ਆਉਣਗੇ।ਅਸੀ ਕਹਿੰਦੇ ਹਾਂ ਕਿ ਅਸੀ ਡੈਮੋਕਰੇਟਿਕ ਮੁਲਕ ਦੇ ਵਸਨੀਕ ਹਾਂ ਪ੍ਰੰਤੂ ਜਮੀਨੀ ਸਤੱਰ ਉਤੇ ਅੱਜ ਵੀ ਦੋ ਕਾਨੂੰਨ ਹਨ ਜੋ ਅਮੀਰੀ ਲਈ ਵੱਖਰਾ ਅਤੇ ਗਰੀਬੀ ਲਈ ਵੱਖਰਾ ਹੈ। ਗਰੀਬ ਨੂੰ ਉਸਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਦਾ ਕੰਮ ਹੈ,ਸਾਡੀਆਂ ਸਿਆਸੀ ਧੀਰਾਂ ਦਾ ਪਰ ਜਦੋ ਖੁਦ "ਕੁੱਤੀ ਹੀ ਚੋਰਾਂ ਨਾਲ ਮਿਲੀ ਹੋਵੇ" ਤਾਂ ਕਿਸੇ ਦਾ ਕੀ ਵੱਸ ਚਲੇਗਾ।ਰਿਸ਼ਵਤਖੋਰੀ ਦਾ ਰੋਗ ਇੰਨਾ ਲੀਡਰਾਂ ਅਤੇ ਅਫਸਰਸ਼ਾਹੀ ਨੂੰ ਐਸਾ ਲੱਗਿਆ ਹੈ ਕਿ ਇਹਨਾਂ ਦੇ ਦਿਮਾਗ ਵਿਚ ਸਿਰਫ ਔਰ ਸਿਰਫ ਪੈਸਾ ਹੀ ਭਰ ਚੁੱਕਿਆ ਹੈ।ਇਕ ਗਰੀਬ ਤੋਂ ਸਾਰੀ ਜਿੰਦਗੀ ਹੱਡ ਤੋੜਵੀਂ ਮਿਹਨਤ ਕਰਕੇ ਵੀ ਸਿਰ ਤੇ ਚੰਗੀ ਛੱਤ ਨਹੀਂ ਬਣਦੀ। ਪਰ ਦੂਜੇ ਪਾਸੇ ਇਹ ਗਰੀਬਾਂ ਨੂੰ ਲੁੱਟ-ਲੁੱਟ ਕੇ ਰੰਗਲੇ-ਚੁਬਾਰੇ ਬਣਾ ਲੈਂਦੇ ਹਨ।ਅੱਜ ਦੇਸ਼ ਦੇ ਸਾਰੇ ਹੀ ਸਰਕਾਰੀ ਅਦਾਰਿਆਂ ਦੇ ਬਹੁਤ ਵੱਡੇ ਭਾਗ ਉੱਪਰ ਰਿਸ਼ਵਤ ਹਾਵੀ ਹੋ ਚੁੱਕੀ ਹੈ। ਜਿਸ ਕਾਰਨ ਹਰ-ਰੋਜ਼ ਲੱਖਾਂ ਗਰੀਬਾਂ ਦਾ ਨਜਾਇਜ਼ ਹੀ ਖੂਨ ਪੀਤਾ ਜਾ ਰਿਹਾ ਹੈ।ਕਈ ਮੁਲਾਜ਼ਮ ਲੱਖ-ਲੱਖ ਰੁਪਇਆ ਤਨਖਾਹ ਲੈਂਦੇ ਹਨ ਫਿਰ ਉੱਪਰੋਂ ਹੋਰ ਕਈ ਮਹਿੰਗੀਆਂ ਸਰਕਾਰੀ ਸਹੂਲਤਾਂ,ਇੰਨੇ ਨਾਲ ਵੀ ਇਹਨਾਂ ਦਾ ਜੀਅ ਨਹੀਂ ਭਰਦਾ।ਜੋ ਆਮ ਲੋਕਾਂ ਦਾ ਏ:ਸੀ ਕਮਰਿਆਂ ਵਿੱਚ ਬੈਠਕੇ ਖੂਨ ਚੂਸ ਰਹੇ ਨੇ।ਦੂਜੇ ਪਾਸੇ ਵਿਚਾਰਾ ਗਰੀਬ ਅਤੇ ਦਰਮਿਆਨਾ ਵਰਗ ਅੱਜ ਵੀ ਦੋ ਵਕਤ ਦੀ ਰੋਟੀ ਲਈ ਦਰ-ਦਰ ਧੱਕੇ ਖਾਂਦਾ ਫਿਰਦਾ ਹੈ।ਹਾਂ, ਪੰਜੇ ਉਂਗਲਾਂ ਵੀ ਇਕੋ ਜਿਹੀਆਂ ਨਹੀਂ ਹੁੰਦੀਆਂ।ਕਈ ਅਫਸਰ ਅਤੇ ਮੁਲਾਜ਼ਮ ਅਜਿਹੇ ਵੀ ਹਨ ਜੋ ਸਿਰਫ ਗਰੀਬ ਵਰਗ ਅਤੇ ਦੇਸ਼ ਦੀ ਸੇਵਾ ਕਰਨ ਲਈ ਹੀ ਸਰਕਾਰੀ ਅਦਾਰਿਆਂ ਵਿੱਚ ਆਏ ਹਨ।ਪਰੰਤੂ ਅਜਿਹੇ ਗੁਣਵਾਨ ਅਤੇ ਦੇਸ਼ ਭਗਤ ਅਫਸਰ ਬਹੁਤ ਹੀ ਘੱਟ ਹਨ। ਪ੍ਰੰਤੂ ਇਹ ਰਿਸ਼ਵਤਖੋਰਾਂ ਦੀ ਨਸਲ ਤਾਂ ਆਪਣੀ ਲੱਖਾਂ ਦੀ ਤਨਖਾਹ ਨੂੰ ਕੁਝ ਵੀ ਨਹੀ ਮੰਨਦੇ।ਜਿੰਨਾ ਚਿਰ ਇਹਨਾਂ ਨੂੰ ਉੱਪਰੋਂ ਗੱਫਾ ਨਾ ਵੱਜੇ, ਉਨ੍ਹਾਂ ਸਮਾਂ ਇੰਨਾ ਨੂੰ ਚੈਨ ਅਤੇ ਨੀਂਦ ਦੋਨੋ ਹੀ ਨਹੀ ਆਉਂਦੇ। ਦੂਜੇ ਪਾਸੇ ਜਿਹੜੇ ਨੌਜਵਾਨ ਇੰਨਾ ਤੋਂ ਵਧੇਰੇ ਪੜੇ-ਲਿਖੇ ਹਨ ਅਤੇ ਮਹੀਨੇ ਦਾ ਸਿਰਫ  ਪੰਜ-ਸੱਤ ਹਜ਼ਾਰ ਹੀ ਕਮਾ ਰਹੇ।ਉਹ ਇਹਨਾਂ ਸਰਕਾਰੀ ਰਿਸ਼ਵਤਖੋਰਾਂ ਤੋਂ ਕਿਤੇ ਜ਼ਿਆਦਾ ਇਮਾਨਦਾਰ ਅਤੇ ਦੇਸ਼ ਭਗਤ ਹਨ।15 ਅਗਸਤ ਨੂੰ ਜਾਕੇ ਸਿਰਫ ਝੰਡਾ ਲਹਿਰਾ ਦੇਣ ਨਾਲ ਦੇਸ਼ ਭਗਤੀ ਨੂੰ ਨਹੀਂ ਦਰਸਾਇਆ ਜਾ ਸਕਦਾ।ਬਲਕਿ ਦੇਸ਼ ਦਾ ਝੰਡਾ ਲਹਿਰਾਉਣ ਤੋਂ ਬਾਅਦ ਤੁਸੀ ਦੇਸ਼ ਨੂੰ ਸਮਰਪਿਤ ਹੋਕੇ ਕੰਮ ਕਰਦੇ ਹੋ ਜਾਂ ਪੈਸੇ ਨੂੰ ਦੇਸ਼ ਭਗਤੀ ਦਾ ਅਨੁਮਾਨ ਇਸਤੋਂ ਲਗਾਇਆ ਜਾਂਦਾ ਹੈ। ਆਪਣੇ ਜ਼ਮੀਰ ਨੂੰ ਵੇਚਕੇ ਕੰਮ ਕਰਨ ਨਾਲੋਂ ਕਿਤੇ ਚੰਗਾ ਹੈ ਕੁਝ ਨਾ ਕਰਨਾ।

ਲੇਖਕ:- ਰਣਜੀਤ ਸਿੰਘ ਹਿਟਲਰ 

ਫਿਰੋਜ਼ਪੁਰ, ਪੰਜਾਬ।

ਮੋ:ਨੰ:- 7901729507

ਈਮੇਲ:- ranjeetsinghhitlar21@gmail.com

ਉਲਟੇ ਹੋਰ ਜ਼ਮਾਨੇ ਆਏ । ਕਾਂ ਲਗੜ ਨੂੰ ਮਾਰਨ ਲੱਗੇ ਚਿੜੀਆਂ ਜੁੱਰੇ ਖਾਏ, ਉਲਟੇ ਹੋਰ ਜ਼ਮਾਨੇ ਆਏ ।

ਵਿਲਕਿਆ ਪੰਜਾਬ ਦਾ ਮਜਬੂਰ- ਵਿਕਾਸ ਮਠਾੜੂ ਜਨਲਿਸਟ  

ਦੋਸਤੋ ਇਹ ਕਿਸੇ ਮਜਬੂਰ ਦੀ ਗੱਲ ਹੈ ਕਈ ਦਿਨਾਂ ਤੋਂ ਸੋਚ ਰਿਹਾ ਸੀ ਕਿਵੇ ਲਿਖ ਇਹ ਦਾਸਤਾਨ ਹੈ ।

 ਇਮਾਨਦਾਰ ਅਤੇ ਸਾਫ ਸੁਥਰਾ ਸਮਾਜ ਹੁਣ ਬੁਜ਼ੁਰਗਾਂ ਦੀ ਕਹਾਣੀਆਂ ਵਿਚ ਹੀ ਰਹਿ ਗਿਆ। ਜਦੋਂ ਹਰ ਬੰਦਾ ਆਪਣਾ ਬਣਦਾ ਫਰਜ਼ ਪੂਰੀ ਇਮਾਨਦਾਰੀ ਨਾਲ ਨਿਭਾਉਂਦਾ ਸੀ। ਪਰ ਅੱਜ ਹਾਲਾਤ ਇਸ ਤੋਂ ਵਿਪਰੀਤ ਹਨ। ਪੁਲਿਸ ਮਹਿਮਕਾ ਇਕ ਅਜਿਹਾ ਵਿਭਾਗ ਹੈ ਜਿਸ ਵੱਲ ਦੇਖ ਸਮਾਜ ਨੂੰ ਸੁਰੱਖਿਆ ਮਹਿਸੂਸ ਹੁੰਦੀ ਹੈ। ਕਿਸੇ ਵੇਲੇ ਸ਼ਰੀਫ ਲੋਕ ਗਲਤ ਅਨਸਰਾਂ ਨੂੰ ਸਹੀ ਰਾਹੇ ਪਾਉਣ ਲਈ ਪੁਲਿਸ ਅਤੇ ਕਾਨੂੰਨ ਦਾ ਨਾਮ ਲੈਂਦੇ ਸੀ । ਪਰ ਹੁਣ ਉਲਟਾ ਹੀ ਜਮਾਨਾ ਆਗਿਆ ਹੈ।  ਹੁਣ ਤਾਂ ਠੱਗ ਮਹਿਕਮੇ ਪੁਲਿਸ ਦਾ ਨਾਮ ਠੱਗੀ ਲਈ ਇਸਤੇਮਾਲ ਕਰਦੇ ਹਨ।  

ਮੰਦੀ, ਬੇਰੋਜ਼ਗਾਰੀ ਅਤੇ ਹੋਰ ਸੈਂਕੜੇ ਹੀ ਸਮਾਜਿਕ ਬੁਰਾਈਆਂ ਤੋਂ ਤੰਗ ਹੋਏ ਪੰਜਾਬੀ ਕਰਜ਼ੇ ਚੁੱਕ ਚੁੱਕ ਵਿਦੇਸ਼ਾਂ ਵੱਲ ਜਾਣ ਲਈ ਮਜ਼ਬੂਰ ਹਨ। ਏਥੇ ਸ਼ੁਰੂ ਹੁੰਦਾ ਹੈ ਤੰਗ ਮਜ਼ਬੂਰ ਲੋਕਾਂ ਦਾ ਫ਼ੈਇਦਾ ਚੁੱਕਣ ਦਾ ਸਿਲਸਿਲਾ। ਅਹਿਜੀ ਘਟਨਾ ਦਾ ਜ਼ਿਕਰ ਕਰਨ ਜਾ ਰਿਹਾ ਜਿਸ ਨੂੰ ਦੇਖ ਤੁਸੀਂ ਸਮਝ ਜਾਓਗੇ ਕੇ ਇਹ ਲੋਕ ਕਿਸ ਤਰ੍ਹਾਂ ਆਪਣਾ ਕੰਮ ਕਰਦੇ ਹਨ ਅਤੇ ਕਿੰਨਾ ਲੋਕਾਂ ਦੀ ਮਦਦ ਨਾਲ ਹੁੰਦੇ ਹਨ ਕਬੂਤਰਬਾਜ਼ੀ ਦੇ ਧੰਦੇ।  ਜਗਰਾਉਂ ਦੇ ਇਕ ਨਕਲੀ ਏਜੈਂਟ (ਨਕਲੀ ਇਸ ਲਈ ਕੇ ਬਿਨ੍ਹਾਂ ਲਾਇਸੈਂਸ ਤੋਂ ਹੈਂ ) ਰੀਸ਼ਬ ਉਰਫ ਦੀਪਕ ਉਰਫ ਗੁਰਪ੍ਰੀਤ (ਆਤਮ ਨਗਰ) ਨਾਮ ਦੇ ਏਜੰਟ ਨੇ,ਜੋ ਕੇ ਸਿੱਧਵਾਂ ਬੇਟ ਵਿਖੇ ਮੋਬਾਈਲ ਰਿਪੇਅਰ ਦਾ ਕੰਮ ਵੀ ਕਰਦਾ ਹੈ, ਸ਼ਮਸ਼ੇਰ ਸਿੰਘ ਨਿਵਾਸੀ ਮਨਸੂਰਦੇਵਾ ਜ਼ੀਰਾ ਤੋਂ ਮਲੇਸ਼ੀਆ ਭੇਜਣ ਦੇ 1 ਲੱਖ 60 ਹਜ਼ਾਰ ਰੁਪਏ ਲਏ ਗਏ। ਰੀਸ਼ਬ ਵਲੋਂ ਦੱਸਿਆ ਗਿਆ ਮਲੇਸ਼ੀਆ ਵਿਚ ਉਸ ਦੀ ਜਾਣ ਪਹਿਚਾਣ ਹੈ ਜੋ ਓਥੇ ਏਜੰਟ ਹਨ ਅਤੇ ਉਹ ਕਈ ਲੋਕਾਂ ਨੂੰ ਮਲੇਸ਼ੀਆ ਭੇਜ ਚੁੱਕਾ ਹੈ । ਫੋਨ ਰਿਪੇਅਰ ਦੇ ਨਾਲ ਨਾਲ ਏਜੰਟੀ ਕਰਦੇ ਰੀਸ਼ਬ ਵਲੋਂ ਸ਼ਮਸ਼ੇਰ ਸਿੰਘ ਦੇ ਪਰਿਵਾਰ ਨੂੰ ਮੇਲਸ਼ੀਆ ਦੇ ਸਹਿਜ ਬਾਗਾਂ ਦੇ ਨਜ਼ਾਰੇ ਦਿਖਾ ਕੇ ਡੇਢ ਲੱਖ ਤੋਂ ਵੱਧ ਪੈਸੇ ਠੱਗ ਲਏ ਗਏ। ਖੁਦ ਕੋਲੋ ਟਿਕਟ ਲੈ ਕੇ ਜਦ ਸ਼ਮਸ਼ੇਰ ਸਿੰਘ ਮਲੇਸ਼ੀਆ ਏਅਰਪੋਰਟ ਤੇ ਪੁੱਜਾ ਤਾਂ ਕਬੂਤਰਬਾਜ਼ ਰੀਸ਼ਬ ਵਲੋਂ ਸ਼ਮਸ਼ੇਰ ਸਿੰਘ ਨੂੰ ਏਅਰਪੋਟ ਤੋਂ ਸੈਟਿੰਗ ਤੇ ਬਾਹਰ ਕੱਢਣ ਦੇ ਪਰਿਵਾਰ ਕੋਲੋ 1400 ਰਿਗੀਟ ( ਤਕਰੀਬਨ 25 ਹਜਾਰ ਰੁਪਏ) ਦੀ ਮੰਗ ਕੀਤੀ  ਗਈ । ਪਰਿਵਾਰ ਵਲੋਂ ਹੋਰ ਪੈਸੇ ਦੇਣ ਤੋਂ ਨਾਂਹ ਕਰ ਦਿੱਤਾ । ਫੇਰ ਇਸ ਕਬੂਤਰਬਾਜ਼ ਨੇ ਆਪਣਾ ਅਸਲੀ ਰੰਗ ਦਿਖਿਆ। ਉਸ ਵਲੋਂ ਫੋਨ ਕਿਹਾ ਗਿਆ ਕਿ ਜਿਸ ਕੰਪਨੀ ਦਾ ਪਰਮਿਟ ਦਿੱਤਾ ਗਿਆ ਸੀ ਉਹ ਬੰਦ ਹੋ ਗਈ ਹੈ   ਹੁਣ ਤਾਂ ਪੈਸੇ ਦੇਣੇ ਪੈਣਗੇ ਨਹੀਂ ਤਾਂ ਮੁੰਡਾ ਏਅਰਪੋਟ ਤੋਂ ਬਾਹਰ ਨਹੀਂ ਨਿਕਲ ਸੱਕਦਾ ਅਤੇ ਹੋਇਆ ਵੀ ਇਸ ਤਰਾਂ ਹੀ।  ਸ਼ਮਸ਼ੇਰ ਸਿੰਘ ਨੂੰ 3 ਦਿਨ ਮਲੇਸ਼ੀਆ ਏਅਰਪੋਟ ਅੰਦਰ ਖੱਜਲ ਹੋਣਾ ਪਿਆ ਅਤੇ ਰੀਸ਼ਬ ਨਾਲ਼ ਪਰਵਾਰ ਦੀ ਲੜਾਈ ਹੋਣ ਲੱਗੀ। ਹਾਲਾਤ ਖਰਾਬ ਹੁੰਦੇ ਦੇਖ ਕਬੂਤਰਬਾਜ਼ ਨੇ ਸ਼ਮਸ਼ੇਰ ਸਿੰਘ ਨੂੰ ਟਿਕਟ ਭੇਜ ਵਾਪਿਸ ਬੁਲਾ ਲਿਆ । ਇਸ ਦੌਰਾਨ ਰੀਸ਼ਬ ਦੁਕਾਨ ਬੰਦ ਕਰ ਫਰਾਰ ਰਿਹਾ ਅਤੇ whatsaap ਤੇ ਗੱਲ ਕਰ ਸਪੰਰਕ ਕਰਦਾ ਰਿਹਾ। ਅਖ਼ੀਰ ਰੀਸ਼ਬ ਵਲੋਂ ਦੋ ਮਹੀਨੇ ਵਿੱਚ ਸਾਰੇ ਪੈਸੇ ਵਾਪਿਸ ਕਰਨ ਜਾਂ ਦੁਬਾਰਾ ਸ਼ਮਸ਼ੇਰ ਸਿੰਘ ਨੂੰ ਸਹੀ ਤਰੀਕੇ ਮਲੇਸ਼ੀਆ ਪਹੁਚਾਉਣ ਦੀ ਗੱਲ ਕਹੀ ਗਈ ਜੋ ਕੇ ਫਰਵਰੀ 2020 ਵਿੱਚ ਖਤਮ ਹੋਈ। ਇਸ ਤੋਂ ਬਾਦ ਸ਼ੁਰੂ ਹੁੰਦਾ ਹੈ ਸਾਡੇ ਸਮਾਜ ਦਾ ਸ਼ਰਮਨਾਕ ਪੱਖ । ਰੀਸ਼ਬ ਵਲੋਂ ਮੁੱਦੇ ਦੇ ਸਮਝੋਤੇ ਲਈ ਇਕ 'ਆਕਾਲੀ ਸਰਪੰਚ ਨੂੰ ਵਿਚ ਪਾਇਆ ਗਿਆ। ਇਹ ਇਸ ਤਰਾਂ ਦੀ ਜਿਵੇ ਬਿਲੀਆਂ ਦੀ ਲੜਾਈ ਵਿੱਚ ਬਾਂਦਰ ਲਾਹਾ ਲੈਂਦਾ ਹੋਵੇ। ਸਰਪੰਚ ਸਾਬ ਵਲੋਂ ਰੀਸ਼ਬ ਨੂੰ ਸਵਾ ਦੋ ਮਹੀਨੇ ਦਾ ਟਾਈਮ ਦਿੱਤਾ ਗਿਆ। ਅਖੌਤੀ ਲੀਡਰ ਵਲੋਂ ਕਬੂਤਰਬਾਜ਼ ਦਾ ਪੱਖ ਲਿਆ ਗਿਆ ਅਤੇ ਰੀਸ਼ਬ ਨੂੰ ਬੇਕਸੂਰ ਦੱਸਿਆ ਗਿਆ। ਉਸ ਵਲੋਂ ਉਹਨਾਂ ਦੀਆਂ ਸ਼ਰਤਾਂ ਤੇ ਪੈਸੇ ਦੇਣ ਦੀ ਗੱਲ ਕਹੀ ਗਈ ਅਤੇ ਸਵਾ ਦੋ ਮਹੀਨੇ ਬਾਦ ਸਿਰਫ ਪੰਜਾਹ ਹਜ਼ਾਰ ਵਾਪਿਸ ਕੀਤੇ ਗਏ।  ਪਰ ਵਿਵਾਦ ਨਾ ਖਤਮ ਹੋਣ ਤੇ ਸ਼ਮਸ਼ੇਰ ਸਿੰਘ ਦੇ ਪਰਿਵਾਰ ਮੇਮਬਰ ਨੂੰ ਇਹ ਧਮਕੀ ਦਿੱਤੀ ਗਈ" ਮੈਂ ਸਰਪੰਚ ਹੁੰਦੈ, ਮੇਰੇ ਤੇ 14 ਕੇਸ ਚੱਲਦੇ ਨੇ ਚਾਹੇ ਪੁੱਛ ਲੈ ਕਿਸੇ ਨੂੰ, ਰਿਪੋਰਟ ਦੇਣ ਗਿਆ ਕੁੱਝ ਨਹੀਂ ਹੋਣਾ ਓਥੇ ( ਥਾਣੇ ) ਵੀ ਅਜਿਹੇ ਹੀ ਹਨ ਕਿਸੇ ਨੇ ਤੇਰੀ ਰਿਪੋਰਟ ਨਹੀਂ ਲਿਖਣੀ।   ਇਸ ਉਪਰੰਤ ਪਰਿਵਾਰ ਵਲੋਂ ਜਗਰਾਓਂ ਦੀ ਆਪ ਵਿਧਾਇਕ ਸਰਬਜੀਤ ਕੌਰ ਮਾਣੂਕੇ ਨਾਲ ਸੰਪਰਕ ਕਰ ਕਬੂਤਰਬਾਜ਼ ਰੀਸ਼ਬ ਦੀ ਸ਼ਿਕਾਇਤ ਦਰਜ ਕਰਨ ਦੀ ਬੇਨਤੀ ਕੀਤੀ ਗਈ। ਵਿਧਾਇਕ ਮੈਡਮ ਨੇ ਪੀੜਿਤ ਧਿਰ ਦੇ ਸਬੂਤ ਫੋਨ ਕਾਲ ਰਿਕਾਰਡਿੰਗ ਸੁਣ ਕੇ ਦੁੱਖ ਪ੍ਰਗਟ ਕੀਤਾ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਫਰਜ਼ੀ ਏਜੇਂਟਾਂ ਤੇ ਜਲਦ ਤੋਂ ਜਲਦ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।ਸ਼ਮਸ਼ੇਰ ਸਿੰਘ ਦੇ ਪਰਿਵਾਰ ਵਲੋਂ ਅੱਜ ਐਸ.ਪੀ.ਜਸਵਿੰਦਰ ਸਿੰਘ ਜੀ ਦੇ ਪੇਸ਼ ਹੋ ਕੇ ਇਨਸਾਫ ਦੀ ਮੰਗ ਕੀਤੀ ਗਈ।' ਹੁਣ ਭਾਵੇਂ 14 ਕੇਸਾਂ ਵਾਲੇ ਸਰਪੰਚ ਸਾਬ ਮੂੰਹੋ ਮਾਰੀ ਬੜਕ ਨੂੰ ਮੁੱਕਰ ਜਾਣ ਪਰ ਇਸ ਘਟਨਾ ਨੂੰ ਦੇਖ ਪਤਾ ਚੱਲਦਾ ਹੈ ਕੇ ਛੋਟੇ ਮੋਟੇ ਗਲਤ ਕੱਮਾ ਤੋਂ ਲੈ ਕੇ ਵੱਡੇ ਅਪਰਾਧ ਤੱਕ ਕਿਵੇਂ ਲੀਡਰਾਂ ਅਤੇ ਪੁਲਿਸ ਦੀ ਮਿਲੀ ਭੁਗਤ ਨਾਲ ਹੀ ਹੁੰਦੇ ਹਨ....

ਸ਼ਰਧਾਂਜਲੀ ਮਾਹਿਰ ✍️ ਅਰਵਿੰਦਰ ਸਿੰਘ ਕੋਹਲੀ.

ਅਕਸਰ ਹੀ ਸਾਡਾ ਵਾਹ ਕੁਝ ਅਜਿਹੀਆਂ ਹਸਤੀਆਂ ਨਾਲ ਪੈ ਜਾਂਦਾ ਹੈ ਜਿਨਾਂ੍ਹ ਨੂੰ ਅਸੀਂ ਸੰਖੇਪ ਰੂਪ ਵਿਚ ਸ਼ਰਧਾਂਜਲੀ
ਮਾਹਿਰ ਵੀ ਕਹਿ ਸਕਦੇ ਹਾਂ ।ਇਹ ਲੋਕ ਕਿਸੇ ਵੱਡੀ ਛੋਟੀ ਪਾਰਟੀ ਦੇ ਨੇਤਾ, ਕਿਸੇ ਯੂਨੀਅਨ ਦੇ ਅਹੁਦੇਦਾਰ, ਰਿਟਾਇਰਡ ਮੁਲਾਜਮ ਜਾਂ
ਫਿਰ ਪਿੰਡ ਸ਼ਹਿਰ ਦੇ ਖੜਪੈਂਚ ਆਦਿ ਹੁੰਦੇ ਹਨ । ਕਿਸੇ ਮਿਤ੍ਰਕ ਦੇ ਭੋਗ ਤੇ ਆਪਣਾ ਫ਼ਨ ਦਿਖਾਉਣਾ ਇਨ੍ਹਾਂ ਲਈ ਸੁਨਹਿਰੀ
ਮੌਕਾ ਹੁੰਦਾ ਹੈ । ਇਕ ਵਾਰ ਮਾਈਕ ਹੱਥ ਆਇਆ ਨੀਂ ਕਿ ਇਹ ਸ਼ਰਧਾਂਜਲੀ ਮਾਹਿਰ ਮਿਤ੍ਰਕ ਤੇ ਉਸ ਦੇ ਪ੍ਰੀਵਾਰ ਦੇ ਗੁਣ
ਗਾਉਣੇ ਸ਼ੁਰੂ ਕਰ ਦਿੰਦੇ ਨੇਂ ਤੇ ਕਈ ਵਾਰ ਤਾਂ ਲੋਰ ਵਿਚ ਆਏ ਤਾਂ ਉਹ ਇਹ ਵੀ ਭੁੱਲ ਜਾਂਦੇ ਨੇਂ ਕਿ ਕਿਹੜੀ ਗੱਲ ਕਹਿਣ ਵਾਲੀ
ਹੈ ਤੇ ਕਿਹੜੀ ਨਹੀਂ ।
ਪਿੱਛੇ ਜਿਹੇ ਇਕ ਬਜ਼ੁਰਗ ਦੇ ਭੋਗ ਤੇ ਅੰਤਿਮ ਅਰਦਾਸ ਤੋਂ ਬਾਅਦ ਉਸ ਦਾ ਇਕ ਪੁਰਾਣਾ ਸਾਥੀ ਉਸ ਨੂੰ ਸ਼ਰਧਾ
ਦੇ ਫੁੱਲ ਭੇਂਟ ਕਰਨ ਲਈ ਉੱਠ ਖੜ੍ਹਾ ਹੋਇਆ । ਮਿਤ੍ਰਕ ਨਾਲ ਬਿਤਾਏ ਆਪਣੇੇ ਬਚਪਨ ਦੀਆਂ ਕੁਝ ਪੁਰਾਣੀਆਂ ਯਾਦਾਂ
ਸਾਂਝੀਆਂ ਕਰਨ ਉਪਰੰਤ ਉਹ ਬੋਲਿਆ“……ਥੋਡੇ ਵਿਚੋਂ ਬਹੁਤਿਆਂ ਨੂੰ ਸ਼ਾਇਦ ਇਹ ਵੀ ਪਤਾ ਨੀਂ ਹੋਣਾ ਕਿ ਨੇਕ ਸਿਹੁੰ
ਦਾ ਇਕ ਹੋਰ ਵੀ ਵਿਆਹ ਹੋਇਆ ਸੀ। ਆਪਣੀ ਯੂਨਿਟ ਦੇ ਨਾਲ ਨੇਕ ਸਿਹੁੰ ਜਦੋਂ ਜਾਮ ਨਗਰ ਵਿਚ ਡਿਊਟੀ ਤੇ ਸੀ ਤਾਂ ਓਥੇ ਓਹਦੀ
ਇਕ ਗੁਜਰਾਤਣ ਨਾਲ ਅੱਖ ਲੜ ‘ਗੀ । ਓਸ ਗੁਜਰਾਤਣ ਤੋਂ ਨੇਕ ਸਿਹੁੰ ਦਾ ਇਕ ਮੁੰਡਾ ਵੀ ਸੀ । ਆਪਣੇ ਬਾਪੂ ਤੋਂ ਡਰਦਾ
ਮਾਰਾ ਨੇਕ ਸਿਹੁੰ ਓਸ ਗੁਜਰਾਤਣ ਨੂੰ ਕਦੇ ਪਿੰਡ ਤਾਂ ਨੀਂ ਲਿਆਇਆ ਪਰ ਅਸ਼ਕੇ ਜਾਈਏ ਨੇਕ ਸਿਹੁੰ ਦੇ, ਓਹਨੇ ਓਸ
ਗੁਜਰਾਤਣ ਨਾਲ ਵੀ ਤੋੜ ਨਿਭਾਈ। ਮਰਨ ਤਾਈਂ ਉਹ ਗੁਜਰਾਤਣ ਦੇ ਟੱਬਰ ਨੂੰ ਖਰਚਾ ਭੇਜਦਾ ਰਿਹਾ…।” ਲਓ ਜੀ, ਜਿਹੜੀ ਗੱਲ ਨੇਕ
ਸਿੰਘ ਦੇ ਟੱਬਰ ਨੂੰ ਵੀ ਪਤਾ ਨੀਂ ਸੀ, ਉਹ ਗੱਲ ਹੁਣ ਸਾਰੇ ਪਿੰਡ ਨੂੰ ਵੀ ਪਤਾ ਲੱਗ ਗਈ ਸੀ । ਹਮੇਸ਼ਾਂ ਸੱਥ ਵਿਚ ਨੇਕ ਸਿੰਘ ਦੀ
ਨੇਕ-ਨਾਮੀ ਦੀ ਚਰਚਾ ਕਰਨ ਵਾਲੇ ਹੁਣ ਉਸ ਦੀ ਗੁਜਰਾਤਣ ਤੀਵੀਂ ਬਾਰੇ ਮਸਾਲੇ ਲਾ-ਲਾ ਕੇ ਗੱਲਾਂ ਕਰਦੇ ਰਹਿੰਦੇ ।
ਸਾਡੇ ਇਕ ਅਧਿਆਪਕ ਸਾਥੀ ਦੀ ਰਿਟਾਇਰਮੈਂਟ ਮੌਕੇ ਉਸ ਦੇ ਸਟਾਫ ਨੇ ਇਕ ਸ਼ਰਧਾਂਜਲੀ ਮਾਹਿਰ ਨੂੰ ਸਟੇਜ ਸਕੱਤਰ ਦੀ
ਡਿਊਟੀ ਸੰਭਾਲ ਦਿੱਤੀ । ਲਓ ਜੀ ਉਹ ਜਨਾਬ ਆਪਣੇ ਰਵਾਇਤੀ ਸੁਰ ਵਿਚ ਹੀ ਸ਼ੁਰੂ ਹੋ ਗਏ,“ਮਾਸਟਰ ਜੀ ਦੇ ਸ਼ਰਧਾਂਜਲੀ ਸਮਾਰੋਹ ਵਿਚ
ਜੁੜ ਬੈਠੇ ਸਮੂਹ ਹਾਜ਼ਰੀਨ, ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਮਾਸਟਰ ਜੀ ਹੁਣ ਸਾਡੇ ਵਿਚ ਨਹੀਂ ਰਹੇ…।”ਇਹ ਸੁਣ ਕੇ
ਪੰਡਾਲ ਵਿਚ ਹਾਸੜ ਮੱਚ ਗਈ ਤਾਂ ਸਟੇਜ ਸਕੱਤਰ ਸਾਹਿਬ ਤੁਰੰਤ ਆਪਣੀ ਜ਼ੁਬਾਨ ਸੰਭਾਲਦੇ ਹੋਏ ਬੋਲੇ,“ਮੇਰੇ ਕਹਿਣ ਦਾ ਭਾਵ
ਸੀ ਕਿ ਮਾਸਟਰ ਜੀ ਦੇ ਵਿਦਾਇਗੀ ਸਮਾਰੋਹ ਤੇ ਜੁੜ ਬੈਠੇ ਹਾਜ਼ਰੀਨ, ਮਾਸਟਰ ਜੀ ਹੁਣ ਰਿਟਾਇਰ ਹੋ ਗਏ ਨੇਂ ਤੇ ਹੁਣ ਸਕੂਲ ਦੇ
ਸਟਾਫ ਮੈਂਬਰ ਨਹੀਂ ਰਹੇ….।”ਫਿਰ ਵਿਦਾੲਗੀ ਭਾਸ਼ਣ ਦੇ ਅੰਤ ਵਿਚ ਉਹ ਬੋਲੇ,“ਅੰਤ ਵਿਚ ਮੈਂ ਅਰਦਾਸ ਕਰਦਾ ਹਾਂ ਕਿ
ਪ੍ਰਮਾਤਮਾਂ ਮਾਸਟਰ ਜੀ ਦੀ ਆਤਮਾਂ ਨੂੰ ਸ਼ਾਂਤੀ ਦੇਵੇ ਅਤੇ ਉਨ੍ਹਾਂ ਦੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ।”
ਇਸ ਤੋਂ ਪਹਿਲਾਂ ਕਿ ਮਾਸਟਰ ਜੀ ਆਪਣੀ ਜੁੱਤੀ ਲਾਹ ਲੈਂਦੇ, ਮੌਕਾ ਸੰਭਾਲਦੇ ਹੋਏ ਉਹ ਫਿਰ ਬੋਲੇ,“ਅਸਲ ‘ਚ ਮੈਂ ਕਹਿਣਾ
ਚਾਹੁੰਦਾ ਸੀ ਕਿ ਮਾਸਟਰ ਜੀ ਹੁਣ ਘਰ ਰਹਿ ਕੇ ਚਿੜਚਿੜੇ ਸੁਭਾਅ ਦੇ ਹੋ ਜਾਣਗੇ ਤੇ ਹਰ ਇਕ ਨੂੰ ਗੱਲ-ਗੱਲ ਤੇ ਟੋਕਾ-ਟਾਕੀ
ਕਰਿਆ ਕਰਨਗੇ, ਏਸ ਲਈ ਪ੍ਰਮਾਤਮਾਂ ਉਨ੍ਹਾਂ ਦੇ ਸੁਭਾਅ ਨੂੰ ਸ਼ਾਂਤ ਰੱਖੇ ਤੇ ਪ੍ਰੀਵਾਰ ਨੂੰ ਹਰੇਕ ਤਰਾਂ੍ਹ ਦੇ ਹਾਲਾਤ
ਦਾ ਸਾਹਮਣਾ ਕਰਨ ਦਾ ਬਲ ਬਖ਼ਸ਼ੇ ।”
ਅਰਵਿੰਦਰ ਸਿੰਘ ਕੋਹਲੀ. ਜਗਰਾਉਂ ਫੋਨ : 9417985058

2020 ਦਾ ਲੇਖਾ ਜੋਖਾ ✍️ ਅਰਵਿੰਦਰ ਸਿੰਘ, ਜਗਰਾੳਂ

ਆਮ ਤੌਰ ਤੇ ਕਿਸੇ ਸਾਲ ਦਾ ਲੇਖਾ ਜੋਖਾ ਉਸ ਸਾਲ ਦੇ ਅੰਤ ਤੇ ਹੀ ਕੀਤਾ ਜਾਂਦਾ ਹੈ ਪਰ ਇਸ ਸਾਲ ਵਿਚ ਚਲਦੀ
ਕੋਰੋਨਾ ਮਹਾਂਮਾਰੀ ਕਾਰਨ 2020 ਦਾ ਲੇਖਾ ਜੋਖਾ ਸਾਲ ਦੀ ਪਹਿਲੀ ਛਿਮਾਹੀ ਬੀਤਣ ਤੇ ਕਰਨ ਲਈ ਮਜਬੂਰ ਹੋਣਾ ਪੈ ਗਿਆ ਹੈ ।
ਉਂਝ ਤਾਂ ਇਸ ਤੋਂ ਪਹਿਲਾਂ ਵੀ ਸਾਲ 1720 ਵਿਚ ਪਲੇਗ, 1820 ਵਿਚ ਹੈਜਾ ਅਤੇ 1920 ਵਿਚ ਸਪੈਨਿਸ਼ ਫਲੂ ਵਰਗੀਆਂ
ਮਹਾਂਮਾਰੀਆਂ ਆਈਆਂ ਸਨ ਜਿਸ ਵਿਚ ਕਰੋੜਾਂ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਸਨ ਪਰ ਉਸ ਸਮੇਂ ਵਿਿਗਆਨ
ਨੇਂ ਐਨੀਂ ਤਰੱਕੀ ਨਹੀਂ ਕੀਤੀ ਸੀ । ਹੁਣ ਜਦਕਿ ਵਿਿਗਆਨ ਨੇਂ ਲੱਗਪਗ ਹਰੇਕ ਖੇਤਰ ਵਿਚ ਬਹੁਤ ਤਰੱਕੀ ਕਰ ਲਈ ਹੈ ਅਤੇ ਕਈ ਦੇਸ਼ਾਂ
ਵੱਲੋਂ ਕੋਰੋਨਾਂ ਦੀ ਵੈਕਸੀਨ ਤਿਆਰ ਕਰਨ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ ਪਰ ਆਮ ਜਨਤਾ ਨੂੰ ਇਸਦੇ ਉਪਲੱਬਧ ਹੋਣ ਲਈ
ਹਾਲੇ ਦਸੰਬਰ 2020 ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ ।
ਭਾਵੇਂ ਇਸ ਮਹਾਂਮਾਰੀ ਨੇਂ ਸਾਲ ਦੇ ਆਰੰਭ ਵਿਚ ਹੀ ਦੇਸ਼ ਵਿਚ ਦਸਤਕ ਦੇ ਦਿੱਤੀ ਸੀ ਪਰ ਪੰਜਾਬ ਵਿਚ 20 ਮਾਰਚ
ਨੂੰ ਸਰਕਾਰ ਵੱਲੋਂ ਸਕੂਲ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਸੀ ਜੋ ਕਿ ਹਾਲੇ ਤੱਕ ਵੀ ਸੁੰਨੇਂ ਪਏ ਨੰਨੇ੍ਹ ਮੁੰਨੇਂ
ਬੱਚਿਆਂ ਦਾ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਇਹਨਾਂ ਸਕੂਲਾਂ ਦੇ ਵਿਹੜਿਆਂ ਵਿਚ ਫਿਰ ਤੋਂ ਰੌਣਕ ਪਰਤੇਗੀ । ਇਤਫਾਕੀਆ ਹੀ
ਕਹਿ ਲਓ ਕਿ ਇਸ ਸਾਲ ਨਾਲ 20 ਅੰਕ ਦਾ ਰਿਸ਼ਤਾ ਇਸ ਕਦਰ ਜੁੜਿਆ ਹੈ ਕਿ ਇਸ ਸਾਲ ਨੂੰ ਅਸੀਂ ਰਹਿੰਦੀ ਜ਼ਿੰਦਗੀ ਕਦੀ ਵੀ ਭੁਲਾ
ਨਹੀੰ ਸਕਾਂਗੇ। ਸਿਹਤ ਵਿਭਾਗ ਨਾਲ ਸਬੰਧਤ ਮਹਿਰ ਹਾਲੇ ਤੱਕ ਇਸ ਬਿਮਾਰੀ ਤੋਂ ਬਚਣ ਦਾ ਸਭ ਤੋਂ ਆਸਾਨ ਨੁਸਖਾ ਇਹੀ ਦੱਸ
ਰਹੇ ਹਨ ਕਿ ਹਰੇਕ 20 ਮਿਨਟ ਤੋਂ ਬਾਅਦ 20 ਸੈਕੰਡ ਲਈ ਸਾਬਣ ਅਤੇ ਪਾਣੀ ਨਾਲ ਚੰਗੀ ਤਰਾਂ੍ਹ ਮਲਮਲ ਕੇ ਹੱਥ ਧੋਣੇ ਚਾਹੀਦੇ
ਹਨ ਅਤੇ ਜਿਆਦਾ ਸਮਾਂ ਘਰ ਵਿਚ ਰਹਿ ਕੇ ਹੀ ਗੁਜ਼ਾਰਨ ਦੀ ਹਦਾਇਤ ਦਿੱਤੀ ਜਾ ਰਹੀ ਹੈ ।
ਸਾਲ 2020 ਵਿਚ ਅਸੀਂ ਇਸ ਮਹਾਂਮਾਰੀ ਨਾਲ ਜੂਝ ਹੀ ਰਹੇ ਸੀ ਕਿ ਬੀਤੀ 20 ਮਈ ਨੂੰ ਅਮਫਾਨ ਨਾਂ ਦੇ ਤੂਫਾਨ ਨੇ
ਬੰਗਾਲ ਅਤੇ ਉੜੀਸਾ ਦੇ ਤੱਟਾਂ ਤੇ ਆਣ ਦਸਤਕ ਦੇ ਦਿੱਤੀ । ਤੇਜ ਹਵਾਵਾਂ ਅਤੇ ਭਾਰੀ ਬਾਰਿਸ਼ ਕਾਰਨ ਸੈਂਕੜੇ ਵਿਅਕਤੀਆਂ
ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਅਤੇ ਕਰੋੜਾਂ ਰੁਪਏ ਦਾ ਮਾਲੀ ਨੁਕਸਾਨ ਵੀ ਸਾਨੂੰ ਝੱਲਣਾ ਪਿਆ । ਹੁਣ ਜਦੋਂ
ਕਿ ਸਰਕਾਰ ਨੇਂ ਪੜਾਅਵਾਰ ਢੰਗ ਨਾਲ ਤਾਲਾਬੰਦੀ ਖੋਲ੍ਹ ਦਿੱਤੀ ਹੈ ਅਤੇ ਅਨਲਾੱਕ ਦੇ ਸਮੇਂ ਵਿਚ ਬੱਸ ਵਿਚ 20 ਸਵਾਰੀਆਂ
ਬੈਠਣ ਦੀ ਹੀ ਇਜਾਜ਼ਤ ਦਿੱਤੀ ਗਈ ਹੈ । ਇਸ ਤੋਂ ਇਲਾਵਾ ਕਿਸੇ ਮਿਤ੍ਰਕ ਦੇ ਸਸਕਾਰ ਤੇ ਭੋਗ ਤੇ ਵੀ ਕੇਵਲ 20 ਵਿਅਕਤੀਆਂ ਦੇ ਇਕੱਠ
ਨੂੰ ਹੀ ਮਨਜ਼ੂਰੀ ਦਿੱਤੀ ਗਈ ਹੈ । ਇਸ ਤੋਂ ਪਹਿਲਾਂ ਵਿਆਹ ਸ਼ਾਦੀ ਵਿਚ ਵੀ 20 ਵਿਅਕਤੀਆਂ ਦੇ ਇਕੱਠ ਦੀ ਇਜਾਜ਼ਤ ਦਿੱਤੀ ਗਈ ਸੀ ਜੋ
ਕਿ ਬਾਅਦ ਵਿਚ 50 ਵਿਅਕਤੀਆਂ ਤੱਕ ਸੀਮਤ ਕਰ ਦਿੱਤੀ ਗਈ ਪਰ ਇਸ ਸੱਚ ਤੋਂ ਵੀ ਇਨਕਾਰ ਨਹੀ ਕੀਤਾ ਜਾ ਸਕਦਾ ਕਿ ਕਿਸੇ ਵਿਅਕਤੀ ਦੀ
ਮੌਤ ਤੇ 20 ਤੋਂ ਜਿਆਦਾ ਵਿਅਕਤੀਆਂ ਨੂੰ ਅਫਸੋਸ ਨਹੀਂ ਹੁੰਦਾ ਅਤੇ ਕਿਸੇ ਵੀ ਵਿਆਹ ਸ਼ਾਦੀ ਵਿਚ 20 ਤੋਂ ਜਿਆਦਾ
ਵਿਅਕਤੀਆਂ ਨੂੰ ਖੁਸ਼ੀ ਨਹੀਂ ਹੁੰਦੀ ਅਤੇ ਬਾਕੀ ਲੋਕ ਤਾਂ ਵਿਖਾਵਾ ਕਰਨ ਤੇ ਖਾਣ ਪੀਣ ਲਈ ਹੀ ਅਜਿਹੇ ਸਮਾਗਮਾਂ ਤੇ
ਆਪਣੀ ਹਾਜਰੀ ਲਵਾਉਂਦੇ ਹਨ। ਕਿੰਨਾਂ ਚੰਗਾ ਹੋਵੇ ਜੇਕਰ ਸਰਕਾਰ ਅਜਿਹੇ ਸਮਾਗਮਾਂ ਤੇ ਹਮੇਸ਼ਾਂ ਲਈ ਹੀ 20 ਤੋਂ ਵੱਧ
ਵਿਅਕਤੀਆਂ ਦੇ ਇਕੱਠ ਤੇ ਹਮੇਸ਼ਾਂ ਲਈ ਪਾਬੰਦੀ ਲਗਾ ਦੇਵੇ । ਇਸ ਨਾਲ ਸਾਡੇ ਵਿਚੋਂ ਕਈ ਲੋਕ ਫੋਕੀ ਸ਼ਾਨ ਲਈ ਕੀਤੇ ਗਏ
ਇਕੱਠਾਂ ਲਈ ਚੁੱਕੇ ਗਏ ਕਰਜੇ ਦੇ ਬੋਝ ਹੇਠ ਆਉਣੋਂ ਬਚ ਜਾਣਗੇ ਅਤੇ ਕਰਜੇ ਨਾਂ ਚੁਕਤਾ ਕਰ ਸਕਣ ਕਰ ਕੇ ਕੀਤੀਆਂ ਜਾਣ
ਵਾਲੀਆਂ ਖੁਦਕੁਸ਼ੀਆਂ ਦੇ ਰੁਝਾਨ ਵਿਚ ਵੀ ਬਹੁਤ ਹੱਦ ਤੱਕ ਕਮੀ ਆਵੇਗੀ ।
ਖੇਡ ਪ੍ਰੇਮੀਆਂ ਲਈ ਵੀ ਇਹ ਸਾਲ ਨਿਰਾਸ਼ਾ ਜਨਕ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਸਾਲ ਆਯੋਜਿਤ ਕੀਤੇ ਜਾਣ ਵਾਲੇ
ਕ੍ਰਿਕਟ 20-20 ਕੱਪ ਨੂੰ ਅਤੇ ਯੂਰੋ 2020 ਫੁੱਟਬਾਲ ਕੱਪ ਨੂੰ ਮਹਾਂਮਾਰੀ ਦੇ ਚੱਲਦੇ ਹੋਏ ਅਣਮਿੱਥੇ ਸਮੇਂ ਲਈ ਟਾਲਣਾ
ਪੈ ਗਿਆ ਹੈ । ਹੋਰ ਤਾਂ ਹੋਰ ਅਗਲੇ ਸਾਲ ਟੋਕੀਓ ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਦੇ ਆਯੋਜਨ ਤੇ ਟਲਣ ਦੇ ਚਰਚੇ ਹਨ।
ਭਾਵੇਂ ਸਾਡੀ ਸਰਕਾਰ ਨੇਂ ਮਹਾਂਮਾਰੀ ਤੋਂ ਪ੍ਰਭਾਵਿਤ ਹੋਈ ਆਰਥਿਕਤਾ ਨੂੰ ਮੁੜ ਤੋਂ ਲੀਹੇ ਪਾਉਣ ਲਈ 20
ਲੱਖ ਕਰੋੜ ਦਾ ਪੈਕੇਜ ਐਲਾਨਿਆਂ ਹੈ ਪਰ ਆਰਥਿਕ ਮਾਹਰ ਇਸ ਨੂੰ ਆਮ ਜਨਤਾ ਲਈ 420 ਮਤਲਬ ਧੋਖਾ ਹੀ ਕਰਾਰ ਦੇ ਰਹੇ
ਹਨ ਕਿਉਂਕਿ ਇਸ ਪੈਕੇਜ ਦਾ ਬਹੁਤਾ ਹਿੱਸਾ ਰਾਹਤ ਨਹੀਂ ਸਗੋਂ ਕਰਜੇ ਦੇ ਰੂਪ ਵਿਚ ਵੰਡਿਆ ਜਾਣਾ ਹੈ । ਸੋ ਉਪਰੋਕਤ ਸਾਰੇ
ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹੀ ਕਿਹਾ ਜਾ ਸਕਦਾ ਹੈ ਸਾਲ 2020 ਨੂੰ ਖਾਣ ਕਮਾਉਣ ਲਈ ਨਹੀਂ, ਸਿਰਫ ਜਿੰਦਾ
ਰਹਿਣ ਲਈ ਹੀ ਵਰਤਦੇ ਹੋਏ ਇਸਦੀਆਂ ਕੌੜੀਆਂ ਯਾਦਾਂ ਨੂੰ ਸਾਨੂੰ ਜੀਵਨ ਵਿਚੋਂ ਮਨਫੀ ਕਰਨਾਂ ਹੋਵੇਗਾ ।

(ਅਰਵਿੰਦਰ ਸਿੰਘ, ਜਗਰਾੳਂ-9417985058)

ਮੇਰਾ ਦੇਸ ਭਾਰਤ ✍️ ਪੰਡਿਤ ਰਮੇਸ਼ ਕੁਮਾਰ ਭਟਾਰਾ

ਮੇਰਾ ਦੇਸ ਭਾਰਤ

ਮੇਰੇ ਦੇਸ਼ ਭਾਰਤ ਦੀ ਮੋਦੀ ਸਰਕਾਰ ਨੂੰ ਅਪਣੀ ਵਿਦੇਸ਼ ਨੀਤੀ ਨੂੰ ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਵਿਦੇਸ਼ ਨੀਤੀ ਤੇ ਚਲਨਾ ਚਾਹੀਦਾ ਹੈ, ਜਿਸ ਨੇ 1967 ਵਿੱਚ ਦੇਸ਼ ਚੀਨ ਦੀਆਂ ਅੱਖਾਂ ਤੇ ਕਾਲੀ ਪੱਟੀ ਬੰਨ੍ਹ ਦਿੱਤੀ ਸੀ, ਜਿਸ ਕਰਕੇ 1967 ਤੋਂ ਬਾਅਦ ਭਾਰਤੀ ਫੌਜੀਆਂ ਦਾ ਕੋਈ ਜਾਨੀ ਮਾਲੀ ਨੁਕਸਾਨ ਚੀਨ ਦੀ ਫੌਜ ਨੇ ਨਹੀਂ ਕਿੱਤਾ ਸੀ,* ਚੀਨ ਦੇਸ਼ ਨੇ ਸੰਸਾਰ ਦੇ 100/ ਦੇਸ਼ਾ ਨੂੰ ਕਰਜੇ ਦੇਕੇ ਅਪਣੇ ਥੱਲੇ ਲਾਕੇ ਰਖਿਆ ਹੋਇਆ ਹੈ, ਜੋ ਦੇਸ਼ ਕਰਜਾ ਨਹੀਂ ਮੋੜਦਾ ਚੀਨ ਉਸਦੀਆਂ  ਆਮਦਨ ਵਾਲੀਆਂ ਖਾਨਾ ਤੇ ਕਬਜਾ ਕਰ ਲੈਂਦਾ ਹੈ, ਇਸ ਤਰ੍ਹਾਂ ਉਹ ਕਰਜਦਾਰ ਦੇਸ਼, ਚੀਨ ਦੇਸ਼ ਦੇ ਈਨ ਮੰਨਦੇ ਹਨ, ਚੀਨ ਇੱਕ ਘਮੰਡੀ ਹੰਕਾਰੀ ਅਤੇ ਸ਼ਰਾਰਤੀ ਦੇਸ਼ ਹੈ, ਇਸ ਵਕਤ ਚੀਨ ਨੇ ਸਾਰੇ ਸੰਸਾਰ ਨੂੰ ਨਾਮੁਰਾਦ ਕੋਰੋਨਾ ਵਾਰਿਸ ਨੂੰ ਜਾਨਬੁਜਕੇ ਲੀਕ ਕਰ ਦੇਣ ਨਾਲ ਆਫਤ ਵਿੱਚ ਪਾਈਆਂ ਹੋਇਆ ਹੈ, ਦੂਜੇ ਪਾਸੇ ਆਪਣੀ ਭਾਰਤੀ ਫੌਜ ਦੇ ਨਾਲ ਖੂਨੀ ਚੜਪਾ ਕਰ ਰਿਹਾ ਹੈ, ਜਿਸ ਨਾਲ ਅਪਣੇ ਫੌਜੀ ਜਵਾਨ ਸ਼ਹੀਦ ਹੋ ਰਹੇ ਹਨ, ਬੇਸ਼ੱਕ ਚੀਨ ਦੇ ਫੌਜੀ ਵੀ ਮਰ ਰਹੇ ਹਨ, ਚੀਨ ਨੇ ਰੂਸ ਦੇਸ਼ ਨਾਲ ਲਗਦੀਆ ਆਪਣੀਆਂ ਸਰਹੱਦਾਂ ਦਾ ਸਮਝੋਤਾ ਕਰ ਲਿਤਾ ਹੈ, ਮੋਦੀ ਸਰਕਾਰ ਤਾਂ ਚੀਨ ਦੇਸ਼ ਨੂੰ 6000/ ਹਜਾਰ ਕਰੋੜ ਰੁਪਏ ਦੇਕੇ ਸਰਦਾਰ ਪਟੇਲ ਦੀ ਲੋਹੇ ਦਾ ਬਹੁਤ ਉਚਾ ਬੁੱਤ ਬਨਵਾਕੇ ਲੈਕੇ ਆਈ ਹੈ ਅਤੇ ਉਸ ਨੂੰ ਗੁਜਰਾਤ ਵਿੱਚ ਲਗਾਇਆ ਹੈ, ਇਸ ਵਕਤ ਭਾਰਤ ਦੀ ਮੋਦੀ ਸਰਕਾਰ ਘਮੰਡ ਨੂੰ ਛੱਡਕੇ ਕਾਂਗਰਸ ਪਾਰਟੀ ਦੇ ਨਾਲ ਬੈਠਕੇ ਚੀਨ ਦੇਸ਼ ਦੀ ਮਜੂਦਾ ਸਮਸਿਆ ਦਾ ਹੱਲ ਨੂੰ ਲੱਭਣਾ ਚਾਹੀਦਾ ਹੈ ਅਤੇ ਭਾਰਤ ਦੇ ਪੜੋਸੀ ਦੇਸ਼ਾ ਨੇਪਾਲ ਭੂਟਾਨ ਬੰਗਲਾਦੇਸ਼ ਬਰਮਾ ਮਹਿਮਾਰ ਸ਼੍ਰੀ ਲੰਕਾ ਆਦਿ ਦੇਸ਼ਾ ਦੇ ਨਾਲ ਚੰਗੇ ਪ੍ਰੜੋਸੀਆਂ ਵਾਲੇ ਰਿਸ਼ਤੇ ਬਨਾਕੇ ਉਹਨਾਂ ਨੂੰ ਨਾਲ ਲੈਕੇ ਚਲਣਾ ਚਾਹੀਦਾ ਹੈ, ਜੈ ਹਿੰਦ ਜੈ ਭਾਰਤ ਜੈ ਜਵਾਨ ਜੈ ਕਿਸਾਨ, ਮੈਂ ਹਾਂ ਭਾਰਤਵਾਸੀ,,,

ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ, 9815318924

ਭਾਰਤੀ ਫੌਜ ਦੇ ਸਾਰੇ ਸ਼ਹੀਦ ਨੂੰ ਸ਼ਰਧਾਜਲੀ ✍️ ਅਮਨਜੀਤ ਸਿੰਘ ਖਹਿਰਾ

ਭਾਰਤੀ ਫੌਜ ਦੇ ਸਾਰੇ ਸ਼ਹੀਦ ਨੂੰ ਸ਼ਰਧਾਜਲੀ

ਲੱਦਾਖ ਵਿੱਚ ਸ਼ਹੀਦ ਹੋਏ ਜੁਆਨ ਨੂੰ ਸਰਦਾ ਦੇ ਫੁੱਲ ਭੇਟ ਕਰਦਾ ਹੋਇਆ ਕੁਸ ਭਾਰਤ ਦੇ ਨਾਗਰਿਕਾਂ ਦੀ ਸੋਚ ਬਣ ਇਕ ਬਹੁਤ ਜਰੂਰੀ ਸਵਾਲ ਦੀ ਗੱਲ ਕਰਦਾ ਹਾਂ।

ਪਿਛਲੇ ਕਈ ਦਿਨਾਂ ਤੋਂ ਅਖਬਾਰ ਅਤੇ ਟੀ ਵੀ ਇਕੋ ਹੀ ਗਲ ਦਾ ਜਿਕਰ ਕਰਦੇ ਹਨ ਭਾਰਤ ਅਤੇ ਚੀਨ ਦੀ ਸਥਿਤੀ ! ਲੱਦਾਖ਼ ਤੋਂ 15 ਅਤੇ 16 ਜੂਨ ਨੂੰ ਆਈਆਂ ਖ਼ਬਰਾਂ ਭਿਆਨਕ ਤੇ ਸਦਮੇ ਵਾਲੀਆਂ ਸਨ । ਮੇਰੀ ਅਪਣੀ ਇਹ ਸੋਚ ਸੀ ਕਿ ਇੰਝ ਨਹੀਂ ਹੋਣਾ ਚਾਹੀਦਾ । ਇਹ ਇਸ ਕਾਰਨ ਕਿ ਅਸੀਂ ਪਹਿਲਾਂ ਹੀ ਕਾਰਗਿਲ ਤੇ ਪੁਲਵਾਮਾ ਅਤੇ ਹੁਣ ਲੱਦਾਖ਼ ਵਿਚ ਭਾਰੀ ਜਾਨੀ ਨੁਕਸਾਨ ਝੱਲ ਚੁੱਕੇ ਹਾਂ ਤੇ ਅਜਿਹਾ ਹੋਰ ਨਹੀਂ ਹੋਣਾ ਚਾਹੀਦਾ । ਜਦੋਂ ਕੋਈ ਅਧਿਕਾਰਤ ਬਿਆਨ ਨਾ ਆਵੇ ਤਾਂ ਅਫ਼ਵਾਹਾਂ ਹੋਰ ਵੀ ਵੱਧ ਤੇਜ਼ੀ ਨਾਲ ਫੈਲਦੀਆਂ ਹਨ ।ਜਿਹੜੀਆਂ ਵੱਖ - ਵੱਖ ਚੈਨਲਾਂ ਤੇ ਅਖ਼ਬਾਰਾਂ ਵਿਚ ਅੱਡੋ - ਅੱਡ ਹੋ ਸਕਦੀਆਂ ਹਨ । ਸਾਡੇ ਕੋਲ ਹਮੇਸ਼ਾ ਹੀ ਵੱਖੋ - ਵੱਖ ਮੰਤਰਾਲਿਆਂ ਦੇ ਸੀਨੀਅਰ ਤਰਜਮਾਨ ਹੁੰਦੇ ਹਨ ਜਿਹੜੇ ਸਾਨੂੰ ਸਰਕਾਰੀ ਪੱਖ ਤੋਂ ਜਾਣੂ ਕਰਵਾ ਸਕਦੇ ਹਨ । ਅੱਜ ਜਿਸ ਰਫ਼ਤਾਰ ਨਾਲ ਸੋਸ਼ਲ ਮੀਡੀਆ ਚੱਲਦਾ ਤੇ ਜਿਸ ਗੈਰਜ਼ਿੰਮੇਵਾਰੀ ਨਾਲ ਸੱਚ - ਝੂਠ ਫੈਲਾਉਂਦਾ ਹੈ.! ਉਸ ਵਿਚ ਤਾਂ ਅਧਿਕਾਰਤ ਸਰਕਾਰੀ ਪੱਖ ਦੀ ਲੋੜ ਹੋਰ ਵੀ ਵਧ ਜਾਂਦੀ ਹੈ । ਸਾਡੇ ਵਿਚੋਂ ਬਹੁਤੇ ਸੋਸ਼ਲ ਮੀਡੀਆ ਦੀਆਂ ਅਫ਼ਵਾਹਾਂ ਨੂੰ ਸੱਚ ਮੰਨ ਵੀ ਬੈਠਦੇ ਹਨ । ਇਸ ਮਾਮਲੇ ਵਿਚ ਜ਼ਰੂਰੀ ਸੀ ਕਿ ਰੱਖਿਆ ਮੰਤਰਾਲੇ ਵੱਲੋਂ ਕਾਫ਼ੀ ਉੱਚੇ ਪੱਧਰ ਤੋਂ ਅਧਿਕਾਰਤ ਬਿਆਨ ਜਾਰੀ ਕੀਤਾ ਜਾਂਦਾ ਤਾਂ ਕਿ ਇਸ ਦੀ ਪ੍ਰਮਾਣਿਕਤਾ ਉੱਤੇ ਕੋਈ ਉਂਗਲ ਨਾ ਉੱਠਦੀ।

ਪੁਲਵਾਮਾ ਘਟਨਾ ਵੇਲੇ ਡਾਇਰੈਕਟਰ ਜਨਰਲ ਮਿਲਿਟਰੀ ਅਪਰੇਸ਼ਨਜ਼ ਵੱਲੋਂ ਪ੍ਰੈੱਸ ਬਿਆਨ ਜਾਰੀ ਕਰਨ ਦੀ ਕਾਰਵਾਈ ਦੀ ਅਗਵਾਈ ਕੀਤੀ ਗਈ ਸੀ , ਤਾਂ ਇਸ ਵਾਰ ਅਜਿਹਾ ਕਿਉਂ ਨਹੀਂ ਹੋਇਆ । ਕਿਸੇ ਵੀ ਕਾਰਨ ਅਜਿਹਾ ਨਾ ਹੋਇਆ ਹੋਵੇ , ਪਰ ਅਧਿਕਾਰਤ ਪੱਖ ਦੀ ਅਣਹੋਂਦ ਕਾਰਨ ਹਰ ਕੋਈ ਆਪਣੀ ਖ਼ਬਰ ਦਾ ਵਜ਼ਨ ਵਧਾਉਣ ਲਈ ਉੱਚ ਪੱਧਰੀ ਸੂਤਰਾਂ ਦਾ ਹਵਾਲਾ ਦੇ ਰਿਹਾ ਸੀ । ਝੜਪ ਵਿਚ ਮਾਰੇ ਗਏ ਜਾਂ ਬੰਦੀ ਬਣਾ ਲਏ ਗਏ ਅਫ਼ਸਰਾਂ ਤੇ ਜਵਾਨਾਂ ਦੀ ਗਿਣਤੀ ਬਾਰੇ ਕਿਆਸਾਂ ਦਾ ਬਾਜ਼ਾਰ ਗਰਮ ਸੀ । ਕੁਝ ਅਖ਼ਬਾਰ ਤੇ ਚੈਨਲ ਤਾਂ ਜਵਾਨਾਂ ਦੇ ਦਰਿਆ ਵਿਚ ਰੁੜ ਜਾਣ ਜਾਂ ਉਨ੍ਹਾਂ ਦੇ ਠੰਢ ਕਾਰਨ ਮਾਰੇ ਜਾਣ ਤੱਕ ਦੀਆਂ ਗੱਲਾਂ ਕਰ ਰਹੇ ਸਨ । ਇਹ ਭਾਰਤੀ ਫ਼ੌਜ ਦੇ ਅਫ਼ਸਰ ਤੇ ਜਵਾਨ ਸਨ ਜਿਨ੍ਹਾਂ ਬਾਰੇ ਇੰਝ ਗੱਲਾਂ ਹੋ ਰਹੀਆਂ ਸਨ ਅਤੇ ਉਨ੍ਹਾਂ ਦੇ ਦੇਸ਼ ਭਰ ਵਿਚਲੇ ਸਹਿਕਰਮੀ ਦੇਖ ਰਹੇ ਸਨ । ਇੰਨਾ ਹੀ ਨਹੀਂ ਸਗੋਂ ਉਨ੍ਹਾਂ ਦੇ ਪਰਿਵਾਰ ਵੀ ਦੇਖ ਰਹੇ ਸਨ । ਇਸ ਬਾਰੇ ਰੱਖਿਆ ਮੰਤਰਾਲੇ ਨੇ ਆਖ਼ਰ 17 ਜੂਨ ਨੂੰ ਅਧਿਕਾਰਤ ਬਿਆਨ ਦਿੱਤਾ ਜਿਸ ਵਿਚ ਭਾਰਤ ਵਾਲੇ ਪਾਸੇ ਹੋਏ ਜਾਨੀ ਨੁਕਸਾਨ ਦੀ ਜਾਣਕਾਰੀ ਦਿੱਤੀ ਗਈ , ਪਰ ਦੁਸ਼ਮਣ ਨੂੰ ਹੋਏ ਨੁਕਸਾਨ ਜਾਂ ਉਸ ਦੇ ਕਿਸੇ ਜਵਾਨ ਨੂੰ ਬੰਦੀ ਬਣਾਏ ਜਾਣ ਬਾਰੇ ਕੁਝ ਨਹੀਂ ਦੱਸਿਆ ਗਿਆ । ਇਕ ਅੰਗਰੇਜ਼ੀ ਅਖ਼ਬਾਰ 19 ਜੂਨ ਨੂੰ  ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਭਾਰਤੀ ਫ਼ੌਜ ਦੇ ਇਕ ਲੈਫ਼ਟੀਨੈਂਟ ਕਰਨਲ ਤੇ ਤਿੰਨ ਮੇਜਰਾਂ ਸਣੇ ਦਸ ਜਵਾਨਾਂ ਨੂੰ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਗਿਆ ਹੈ । ਪਰ ਅੱਜ 19 ਜੂਨ ਤੱਕ ਸਾਡੇ ਕੋਲ ਇਸ ਬਾਰੇ ਕੋਈ ਅਧਿਕਾਰਤ ਸਪਸ਼ਟੀਕਰਨ ਨਹੀਂ ਹੈ । ਇਸ ਦੌਰਾਨ ਭਾਰਤ ਨੂੰ ਹੋਰ ਜਾਨੀ

ਨੁਕਸਾਨ ਜਾਂ ਜਵਾਨਾਂ ਦੇ ਲਾਪਤਾ ਹੋਣ ਬਾਰੇ ਲਗਾਤਾਰ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ । ਹੁਣ ਇਸ ਘਟਨਾ ਦੀ ਗੱਲ ਕਰੀਏ , ਤਾਂ ਸਵਾਲ ਉੱਠਦਾ ਹੈ ਕਿ ਸਾਨੂੰ ਇਹ ਸਾਰਾ ਕੁਝ ਅਚਾਨਕ ਹੀ ਕਿਉਂ ਪਤਾ ਲੱਗਾ , ਜਦੋਂਕਿ ਉੱਥੋਂ ਦੇ ਹਾਲਾਤ ਕਈ ਹਫ਼ਤਿਆਂ ਤੋਂ ਵਿਗੜ ਰਹੇ ਸਨ । ਲੱਦਾਖ਼ ਦੇ ਲੋਕ ਗਲਵਾਨ ਤੇ ਪੈਗਿੰਗ ਸੋ ਖੇਤਰਾਂ , ਜਿਨ੍ਹਾਂ ਨੂੰ ਝੜਪਾਂ ਨੂੰ ਉਕਸਾਉਣ ਵਾਲੇ ਸਥਾਨ ਦੱਸਿਆ ਜਾਂਦਾ ਹੈ , ਵਿਚ ਵਾਪਰ ਰਹੀਆਂ ਘਟਨਾਵਾਂ ਬਾਰੇ ਜਾਣੂ ਹੋਣ ਦਾ ਦਾਅਵਾ ਕਰਦੇ ਹਨ । ਸਾਨੂੰ ਇਹ ਭਰੋਸਾ ਦਿਵਾਇਆ ਗਿਆ ਕਿ ਫ਼ੌਜ ਦੇ ਪੱਧਰ ਤੇ ਗੱਲਬਾਤ ਚੱਲ ਰਹੀ ਹੈ ਅਤੇ ਜਾਪਿਆ ਕਿ ਫ਼ੌਜੀ ਤਣਾਅ ਘਟਾਉਣ ਤੇ ਫ਼ੌਜਾਂ ਦੀ ਵਾਪਸੀ ਦਾ ਕੋਈ ਫ਼ੈਸਲਾ ਹੋ ਗਿਆ ਹੈ । ਫੇਰ ਕੁਝ ਗਲਤ ਹੋ ਗਿਆ ਅਤੇ ਸਾਰਾ ਮਾਮਲਾ ਹੀ ਵਿਗੜ ਗਿਆ । ਇੰਝ ਗੱਲਬਾਤ ਅਤੇ ਨਿਗਰਾਨੀ ਹੇਠ ਕੀਤੀ ਜਾ ਰਹੀ ਤਣਾਅ ਘਟਾਉਣ ਦੀ ਕਾਰਵਾਈ ਦੌਰਾਨ ਸਾਨੂੰ ਨੁਕਸਾਨ ਉਠਾਉਣਾ ਪਿਆ । ਇਹ ਸਾਰਾ ਕੁਝ ਕਿਵੇਂ ਵਾਪਰਿਆ ਤੇ ਸਾਨੂੰ ਇੰਝ ਅਚੰਭੇ ਵਿਚ ਕਿਉਂ ਪਾਇਆ ਗਿਆ ? ਮੈਨੂੰ ਪੂਰਾ ਭਰੋਸਾ ਹੈ ਕਿ ਸਿਖਰਲੀ ਸਿਆਸੀ ਲੀਡਰਸ਼ਿਪ ਤੇ ਰੱਖਿਆ ਢਾਂਚੇ ਨੂੰ ਇਸ ਜਾਰੀ ਗੱਲਬਾਤ ਅਤੇ ਇਸ ਦੌਰਾਨ ਨਾਲ ਦੀ ਨਾਲ ਚੀਨ ਵੱਲੋਂ ਕੀਤੀ ਜਾ ਰਹੀ ਫ਼ੌਜੀ ਮਜ਼ਬੂਤੀ ਦੀ ਜਾਣਕਾਰੀ ਹੋਵੇਗੀ ਅਤੇ ਇਸ ਸਭ ਕੁਝ ਉੱਤੇ ਨੇੜਿਉਂ ਨਜ਼ਰ ਵੀ ਰੱਖੀ ਜਾ ਰਹੀ ਹੋਵੇਗੀ । ਅੱਜ ਸਾਡੇ ਕੋਲ ਨਿਗਰਾਨੀ ਦਾ ਆਧੁਨਿਕ ਸਿਸਟਮ ਮੌਜੂਦ ਹੈ , ਜਿਸ ਵਿਚ ਉਹਿ ਵੀ ਸ਼ਾਮਲ ਹਨ ਜਿਨ੍ਹਾਂ ਦੀ ਵਰਤੋਂ ਫ਼ੌਜੀ ਮਕਸਦਾਂ ਲਈ ਕੀਤੀ ਜਾਂਦੀ ਹੈ । ਇਹ ਤੇ ਦੂਜੇ ਵਸੀਲੇ ਜਿਵੇਂ ਦੇਸ਼ ਤੋਂ ਬਾਹਰ ਕੰਮ ਕਰਨ ਵਾਲੀਆਂ ਖ਼ੁਫ਼ੀਆ ਏਜੰਸੀਆਂ ਅਤੇ ਫ਼ੌਜ ਦਾ ਆਪਣਾ ਖ਼ੁਫ਼ੀਆ ਢਾਂਚਾ ਯਕੀਨਨ ਚੀਨ ਦੀ ਵਧੀ ਹੋਈ ਸਰਗਰਮੀ ਦੇ ਮੱਦੇਨਜ਼ਰ ਚੌਕਸ ਹੋ ਗਿਆ ਹੋਵੇਗਾ , ਖ਼ਾਸਕਰ ਇਸ ਤੋਂ ਪਹਿਲਾਂ ਵਾਰੇ ਡੋਕਲਾਮ ਘਟਨਾਚੱਕਰ ਦੇ ਮੱਦੇਨਜ਼ਰ ਅਜਿਹਾ ਹੋਰ ਵੀ ਵੱਧ ਜ਼ਰੂਰੀ ਸੀ । ਅਸੀਂ ਇਸ ਸਾਰੇ ਖ਼ੁਫ਼ੀਆ ਢਾਂਚੇ ਤੋਂ ਕੀ ਖੱਟਿਆ ? ਹੁਣ ਸਾਨੂੰ ਟੀਵੀ ਉੱਤੇ ਉਹ ਚੀਨੀ ਢਾਂਚੇ ਦਿਖਾਏ ਜਾ ਰਹੇ ਹਨ ਜਿਹੜੇ ਉਸ ਇਲਾਕੇ ਵਿਚ ਨਵੇਂ ਉਸਾਰੇ ਗਏ ਹਨ ਅਤੇ ਨਾਲ ਹੀ ਉੱਥੇ ਚੀਨੀ ਫ਼ੌਜ ਦੀ ਬਹੁਤ ਜ਼ਿਆਦਾ ਵਧੀ ਹੋਈ ਨਫ਼ਰੀ ਤੇ ਭਾਰੀ ਵਾਹਨ ਅਤੇ ਹੋਰ ਭਾਰੀ ਫ਼ੌਜੀ ਸਾਜ਼ੋ - ਸਾਮਾਨ ਦਿਖਾਇਆ ਜਾ ਰਿਹਾ ਹੈ । ਜੋ ਵੀ ਹੋਵੇ , ਇਹ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਸਭ ਕੁਝ ਦੀ ਘੋਖ ਤੇ ਮੁਲਾਂਕਣ ਕਰਨ ਅਤੇ ਯਕੀਨੀ ਬਣਾਉਣ ਕਿ ਅਜਿਹਾ ਦੁਬਾਰਾ ਨਾ ਵਾਪਰੇ । ਪਾਠਕੋ

ਮੇਰੇ ਲਈ ਸਭ ਤੋਂ ਵੱਡੀ ਨਿਰਾਸ਼ਾ ਵਾਲੀ ਅਤੇ ਦੁਖਦਾਈ ਗੱਲ ਇਹ ਹੈ ਕਿ ਜਦੋਂ ਮੈਂ ਅੱਜ 19 ਜੂਨ ਦੀ ਸਵੇਰ ਇਸ ਬਾਰੇ ਲਿਖਣ ਲਈ ਸੋਚ ਰਿਹਾ ਸੀ , ਤਾਂ ਮੈਂ ਦੁਖਦਾਈ ਢੰਗ ਨਾਲ ਇਸ ਗੱਲ ਤੋਂ ਵਾਕਫ਼ ਸੀ ਕਿ ਹਾਲੇ ਤੱਕ ਦਿੱਲੀ ਤੋਂ ਕੋਈ ਵੀਵੀਆਈਪੀ ਜਾਂ ਸੀਨੀਅਰ ਫ਼ੌਜੀ ਅਧਿਕਾਰੀ ਲੱਦਾਖ਼ ਤੱਕ ਨਹੀਂ ਪੁੱਜਾ , ਉਨ੍ਹਾਂ ਦੇ ਅਗਾਂਹ ਲੜਾਈ ਦੇ ਮੋਰਚੇ ਤੱਕ ਜਾਣ ਦੀ ਤਾਂ ਗੱਲ ਹੀ ਛੱਡ ਦਿਉ । ਇਹ ਉਨ੍ਹਾਂ ਫ਼ੌਜੀ ਅਫ਼ਸਰਾਂ ਤੇ ਜਵਾਨਾਂ ਲਈ ਕਿੰਨੀ ਦੁੱਖ ਵਾਲੀ ਗੱਲ ਹੋਵੇਗੀ ਕਿ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਦੇ ਹੱਥਾਂ ਵਿਚ ਪ੍ਰਾਣ ਤਿਆਗ ਦਿੱਤੇ ਪਰ ਉਨ੍ਹਾਂ ਦੇ ਆਗੂ ਉਨ੍ਹਾਂ ਦੇ ਸੋਗ ਤੇ ਰੋਹ ਵਿਚ ਸ਼ਰੀਕ ਹੋਣ ਤੱਕ ਲਈ ਨਹੀਂ ਪੁੱਜੇ । ਕੋਈ ਉਨ੍ਹਾਂ ਨੂੰ ਇਹ ਕਹਿਣ ਵਾਲਾ ਨਹੀਂ ਹੈ ਕਿ ਅਜਿਹਾ ਦੁਬਾਰਾ ਕਦੇ ਨਹੀਂ ਹੋਵੇਗਾ । ਮੁੜ ਉਹੋ ਸਵਾਲ ਹੈ - ਹੁਣ ਤੱਕ ਕਿਉਂ ਕੋਈ ਆਗੂ ਮੋਰਚੇ ਤੱਕ ਨਹੀਂ ਗਿਆ ਅਤੇ ਕਿਉਂ ਅਫ਼ਸਰਾਂ , ਜਵਾਨਾਂ ਤੇ ਜ਼ਖ਼ਮੀਆਂ ਨੂੰ ਨਹੀਂ ਮਿਲਿਆ ? ਕੀ ਉਨ੍ਹਾਂ ਕੋਲ ਕੋਈ ਜਵਾਬ ਹੈ , ਕੋਈ ਬਹਾਨਾ ਹੈ ? ਨਹੀਂ ਕੋਈ ਨਹੀਂ , ਇਹ ਕਿਉਂਕਿ ਕੌਮੀ ਨੁਕਸਾਨ ਹੈ ਅਤੇ ਜ਼ਰੂਰੀ ਸੀ ਕਿ ਦੇਸ਼ ਦੀ ਸਿਖਰਲੀ ਲੀਡਰਸ਼ਿਪ ਉੱਥੇ ਪੁੱਜਦੀ ਅਤੇ ਨਾ ਸਿਰਫ਼ ਜਵਾਨਾਂ ਨੂੰ ਮਿਲਦੀ ਸਗੋਂ ਇਹ ਵੀ ਅਹਿਸਾਸ ਕਰਵਾਉਂਦੀ ਕਿ ਮੁਲਕ ਨੂੰ ਇਸ ਦਾ ਕਿੰਨਾ ਦੁੱਖ ਹੈ । ਮੈਨੂੰ ਹਾਲੇ ਵੀ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਮਿਲਣ ਦੀ ਉਮੀਦ ਹੈ , ਪਰ ਮੈਂ ਜਾਣਦਾ ਹਾਂ ਕਿ ਜਵਾਬ ਮਿਲੇਗਾ ਨਹੀਂ ।ਮੈਨੂੰ ਹਾਲੇ ਵੀ ਪੁਲਵਾਮਾ ਚੇਤੇ ਹੈ , ਉਦੋਂ ( ਪੁਲਵਾਮਾ ਘਟਨਾ ਵੇਲੇ ) ਸ਼ਹੀਦ ਜਵਾਨਾਂ ਦੀਆਂ ਦੋਹਾਂ ਪਾਲਮ ਹਵਾਈ ਅੱਡੇ ਤੇ ਲਿਆਂਦੀਆਂ ਗਈਆਂ ਅਤੇ ਪੂਰੇ ਸਰਕਾਰੀ ਸਨਮਾਨ ਦਿੱਤੇ ਗਏ ਤਾਂ ਪੂਰਾ ਮੁਲਕ ਸਹੀਦਾਂ ਨੂੰ ਸਲਾਮ ਕਰ ਰਿਹਾ ਸੀ , ਸ਼ਰਧਾਂਜਲੀ ਦੇ ਰਿਹਾ ਸੀ । ਉੱਥੇ ਸਾਰੇ ਦੇਸ਼ ਦੀ ਨੁਮਾਇੰਦਗੀ ਦੇਸ਼ ਦੀ ਸਿਖਰਲੀ ਸਿਆਸੀ ਲੀਡਰਸ਼ਿਪ ਤੇ ਫੌਜੀ ਅਫ਼ਸਰਾਂ ਨੇ ਕੀਤੀ । ਪਾਲਮ ਵਿਚ ਸ਼ਰਧਾਂਜਲੀ ਤੋਂ ਬਾਅਦ ਜਵਾਨਾਂ ਦੀਆਂ ਦੇਹਾਂ ਉਨ੍ਹਾਂ ਦੇ ਘਰੀਂ ਭੇਜੀਆਂ ਗਈਆਂ ਤੇ ਅੰਤਿਮ ਸੰਸਕਾਰ ਕੀਤਾ ਗਿਆ । ਪਰ ਇਸ ਵਾਰ ਮ੍ਰਿਤਕ ਦੇਹਾਂ ਦਾ ਅਖ਼ਬਾਰਾਂ ਵਿਚ ਮਹਿਜ਼ ਇਕ ਕੋਲਾਜ ਛਪਿਆ ਅਤੇ ਦੋਹਾਂ ਸਿੱਧਿਆਂ ਹੀ ਜਵਾਨਾਂ ਦੇ ਜੱਦੀ ਕਸਬਿਆਂ / ਪਿੰਡਾਂ ਨੂੰ ਭੇਜ ਦਿੱਤੀਆਂ ਗਈਆਂ , ਜਿੱਥੇ ਉਨ੍ਹਾਂ ਦਾ ਮੁਕਾਮੀ ਅਵਸਰਾਂ ਤੇ ਪਰਿਵਾਰਕ ਜੀਆਂ ਦੀ ਹਾਜ਼ਰੀ ਵਿਚ ਅੰਤਿਮ ਸੰਸਕਾਰ ਕੀਤਾ ਗਿਆ । ਆਖ਼ਰ ਇਨ੍ਹਾਂ ਲੱਦਾਖ਼ ਦੇ ਸ਼ਹੀਦਾਂ ਨਾਲ ਅਜਿਹਾ ਵਿਤਕਰਾ ਕਿਉਂ , ਕੀ ਉਨ੍ਹਾਂ ਦੀ ਕੁਰਬਾਨੀ ਪੁਲਵਾਮਾ ਦੇ ਸ਼ਹੀਦਾਂ ਦੀ ਕੁਰਬਾਨੀ ਨਾਲੋਂ ਘੱਟ ਸੀ ?  ਕੀ ਉਹ ਪਾਲਮ ਲਿਆਂਦੇ ਜਾਣ ਤੇ ਆਪਣਾ ਬਣਦਾ ਸਨਮਾਨ = ਪਾਉਣ ਦੇ ਹੱਕਦਾਰ ਨਹੀਂ ਸਨ ? ਨਾਕਾਮੀਆਂ ਦੇ ਆਪਣੇ ਕਾਰਨ ਹੋਣਗੇ , ਪਰ ਮੈਨੂੰ ਯਕੀਨ ਹੈ ਕਿ ਇਨ੍ਹਾਂ ਸ਼ਹੀਦਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦਾ ਕਾਰਨ ਸ਼ਾਇਦ ਇਹ ਹੈ ਕਿ ਸਮਾਂ ਅਜਿਹੇ ਸਨਮਾਨ ਕਰਨ ਲਈ ਅਨੁਕੂਲ ਨਹੀਂ ।

ਅਸੀਂ ਇੰਨੀ ਹੀ ਮੰਗ ਕਰਦੇ ਹਾਂ ਕਿ ਹੁਣ ਸਾਨੂੰ ਇੰਝ ਦੁਬਾਰਾ ਅਚੰਭੇ ਦਾ ਸ਼ਿਕਾਰ ਨਾ ਹੋਣਾ ਪਵੇ , ਜ਼ਰੂਰੀ ਹੈ ਕਿ ਕੌਮੀ ਪੱਧਰ ਉੱਤੇ ਇਕ ਅਜਿਹਾ ਤਰਜਮਾਨ ਹੋਵੇ ਜੋ ਸਾਨੂੰ ਜਿੰਨਾ ਛੇਤੀ ਸੰਭਵ ਹੋ ਸਕੇ , ਲੋੜੀਂਦੀ ਜਾਣਕਾਰੀ ਦਿੰਦਾ ਰਹੇ , ਵੀਵੀਆਈਪੀ ਵੀ ਮੋਰਚਿਆਂ ਦੇ ਦੌਰੇ ਕਰਨ , ਸਾਡੇ ਸ਼ਹੀਦਾਂ ਨੂੰ ਕੌਮੀ ਪੱਧਰ ' ਤੇ ਬਣਦਾ ਸਨਮਾਨ ਮਿਲੇ । ਆਓ , ਅਸੀਂ ਸਰਕਾਰ ਦੇ ਸਿਖਰਲੇ ਪੱਧਰਾਂ ' ਤੇ ਇਕ ਬੁਨਿਆਦੀ ਤਬਦੀਲੀ ਕਰੀਏ - ਭਾਵੇਂ ਇਹ ਅੰਦਰੂਨੀ ਸਲਾਮਤੀ ਜਾਂ ਆਰਥਿਕ ਜਾਂ ਕੋਵਿਡ -19 ਅਤੇ ਹਿਜਰਤ ਵਰਗੀ ਕੋਈ ਹੋਰ ਕੌਮੀ ਪੱਧਰ ਦੀ ਸਮੱਸਿਆ ਹੋਵੇ , ਸਾਨੂੰ ਇਕ ਕੌਮ ਵਜੋਂ ਇਕਮੁੱਠ ਹੋ ਜਾਣਾ ਚਾਹੀਦਾ ਹੈ । ਸਾਨੂੰ ਅਜਿਹੇ ਮੌਕਿਆਂ ' ਤੇ ਕੌਮੀ ਆਮ ਰਾਇ ਬਣਾਉਣੀ ਚਾਹੀਦੀ ਹੈ , ਸਰਕਾਰ ਤੇ ਵਿਰੋਧੀ ਧਿਰ ਨੂੰ ਅਜਿਹੇ ਮਾਮਲਿਆਂ ' ਤੇ ਨਿਰਪੱਖ ਪਹੁੰਚ ਅਪਣਾਉਣੀ ਚਾਹੀਦੀ ਹੈ । ਲੋੜ ਹੈ ਕਿ ਸਾਡਾ ਪ੍ਰਸ਼ਾਸਨ ਆਪਸੀ ਸਹਿਮਤੀ ਨਾਲ ਚੱਲੇ ਨਾ ਕਿ ਹੁਕਮਾਂ - ਹਦਾਇਤਾਂ ਨਾਲ । ਸਾਨੂੰ ਆਪਣੇ ਅਦਾਰਿਆਂ ਨੂੰ ਮਜ਼ਬੂਤ ਕਰਨਾ ਤੇ ਉਨ੍ਹਾਂ ਨੂੰ ਜਵਾਬਦੇਹ ਬਣਾਉਣਾ ਹੋਵੇਗਾ । ਵਿਅਕਤੀਗਤ ਕੋਸ਼ਿਸ਼ਾਂ ਕਦੇ ਵੀ ਮਜ਼ਬੂਤ ਅਦਾਰਿਆਂ ਦੀ ਥਾਂ ਨਹੀਂ ਲੈ ਸਕਦੀਆਂ । ਕੌਮਾਂਤਰੀ ਪੱਧਰ ' ਤੇ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਗੁੱਟ ਨਿਰਲੇਪ ਹਿਰ ਅਤੇ ਪੰਚਸ਼ੀਲ ਦੇ ਬਾਨੀਆਂ ਵਿਚੋਂ ਸਾਂ ਜਿਨ੍ਹਾਂ ਨੇ ਕਈ ਦਹਾਕਿਆਂ ਤੱਕ ਸਾਡਾ ਸਾਥ ਦਿੱਤਾ ਅਤੇ ਪਾਕਿਸਤਾਨ ਨੂੰ ਛੱਡ ਕੇ ਬਾਕੀ ਗੁਆਂਢੀਆਂ ਨਾਲ ਸਾਡੇ ਦੋਸਤਾਨਾ ਰਿਸ਼ਤੇ ਸਨ । ਪਰ ਅੱਜ ਤਾਂ ਨੇਪਾਲ ਵਰਗੇ - ਵੀ ਤਣਾਅ ਪੈਦਾ ਕਰ ਰਹੇ ਤੇ ਸਰਹੱਦ ਸਬੰਧੀ ਨਵੇਂ ਵਿਵਾਦ ਖੜੇ ਕਰ ਰਹੇ ਹਨ । ਮੈਂ ਅੱਜ ਆਪਣੀ ਸੋਚ ਦੀ ਗੱਲ ਥੋਡੇ ਨਾਲ ਸਾਜੀ ਕਰਦਾ ਇਕ ਸਵਾਲ ਸੋਚਣ ਲਈ ਮਜਬੂਰ ਹਾ ਕੇ ਸਾਰੀ ਦੁਨੀਆ ਨੂੰ ਰਸਤਾ ਦਿਖਾਉਣ ਵਾਲੇ ਸਾਡੇ ਲੀਡਰ ਜਦੋ ਸਾਨੂ ਲੋੜ ਹੈ ਕਿਥੇ ਚਲੇ ਜਾਂਦੇ ਹਨ।