You are here

ਸੰਪਾਦਕੀ

ਭਾਰਤ/ਚੀਨ ਸੀਮਾ ਵਿਵਾਦ ✍️ ਰਣਜੀਤ ਸਿੰਘ ਹਿਟਲਰ

ਕਿਸੇ ਵਿਅਕਤੀ-ਵਿਸ਼ੇਸ਼ ਉੱਪਰ ਵਿਦੇਸ਼ ਨੀਤੀ ਕੇਂਦਰਿਤ ਕਰਨਾ ਦੇਸ਼ ਲਈ ਘਾਤਕ।

ਪਿਛਲੇ ਕੁਝ ਦਿਨਾਂ ਤੋਂ ਭਾਰਤ/ਚੀਨ ਦਰਮਿਆਨ LAC (Line of Actual Control)ਵਿਵਾਦ ਬਹੁਤ ਭੱਖਿਆ ਹੋਇਆ ਸੀ। ਪਰੰਤੂ ਦੇਸ਼ ਦੇ ਦਿਲ ਦੇ ਡੂੰਘੀ ਸੱਟ ਉਦੋਂ ਵੱਜੀ,ਜਦੋਂ ਚੀਨੀ ਘੁਸਪੈਠੀਏ ਸੈਨਿਕਾਂ ਵੱਲੋਂ ਸਾਡੇ ਤਕਰੀਬਨ 20 ਜਵਾਨ ਸ਼ਹੀਦ ਅਤੇ ਕਈ ਜ਼ਖਮੀ ਕਰ ਦੇਣ ਦੀ ਖ਼ਬਰ ਨਿਕਲ ਕੇ ਸਾਹਮਣੇ ਆਈ।ਗੱਲ ਹੈਰਾਨ ਕਰਨ ਵਾਲੀ ਸੀ ਕਿ ਭਾਵੇਂ ਸਮੇਂ-ਸਮੇਂ ਤੇ ਭਾਰਤੀ ਅਤੇ ਚੀਨੀ ਫੋਜੀਆਂ ਵਿਚਾਲੇ ਮਾਮੂਲੀ ਹੱਥੋਪਾਈ ਹੁੰਦੀ ਹੀ ਰਹਿੰਦੀ ਹੈ।ਪਰੰਤੂ (1967 ਦੇ ਸਿੱਕਮ ਵਿਵਾਦ) ਤੋਂ ਬਾਅਦ ਪਿਛਲੇ ਕਈ ਦਹਾਕਿਆਂ ਤੋਂ ਜਿਸ ਸੀਮਾ ਉਪਰ ਇੱਕ ਗੋਲੀ ਤੱਕ ਨਹੀਂ ਚੱਲੀ ਸੀ।ਉਸੇ ਹੀ ਸੀਮਾ ਤੇ ਭਾਰਤੀ ਜਵਾਨਾਂ ਉਤੇ ਛੂਰੀਆਂ ਅਤੇ ਬਲੇਡ ਲੱਗੇ ਡੰਡੇਆਂ ਨਾਲ ਹਮਲਾ ਕਰਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ।ਇਸਦਾ ਮੁੱਖ ਕਾਰਨ ਕੀ ਸੀ, ਕਿ ਚੀਨ ਨੇ ਇੰਨਾ ਵੱਡਾ ਕਦਮ ਬਿੰਨਾ ਕਿਸੇ ਹਿਚਕਚਾਹਟ ਦੇ ਹੀ ਚੁੱਕ ਲਿਆ। ਇਸ ਵਿੱਚ ਕੋਈ ਦੁਹਰਾਵਾ ਨਹੀ ਕਿ ਇਹ ਐਕਸ਼ਨ ਚੀਨ ਦੀ ਆਰਮੀ ਨੂੰ ਉਥੋਂ ਦੀ ਸਰਕਾਰ ਨੇ ਪੂਰੀ ਛੂਟ ਦੇਕੇ ਕਰਵਾਇਆ ਹੈ। ਮੇਰੇ ਆਪਣੇ ਮੁਤਾਬਿਕ ਕਰੋਨਾ ਵਾਇਰਸ ਕਾਰਨ ਜੋ ਚੀਨ ਉੱਪਰ ਵਿਸ਼ਵ ਦੇ ਦੂਜੇ ਮੁਲਕਾਂ ਦਾ ਦਬਾਅ ਵੱਧ ਰਿਹਾ ਸੀ,ਹੋ ਸਕਦਾ ਹੈ ਪਾਸੋਂ ਧਿਆਨ ਭਟਕਾਉਣ ਲਈ ਇਹ ਕੋਈ ਚੀਨੀ ਚਾਲ ਹੋਵੇ।ਪਰੰਤੂ ਵਿਸ਼ਵ ਦੀ ਇੱਕ ਵੱਡੀ ਸ਼ਕਤੀ ਵੱਜੋਂ ਉਭਰ ਰਹੇ ਭਾਰਤ ਅਤੇ ਉਸਦੇ ਸੈਨਿਕਾਂ ਨਾਲ ਅਜਿਹੀ ਬਰਬਰਤਾ। ਇਸਦਾ ਕੀ ਮਤਲਬ ਕੱਢਿਆ ਜਾਵੇ ਕਿ ਚੀਨ ਨੇ ਭਾਰਤੀ ਸਰਕਾਰ ਦੇ ਸੀਮਾ ਸੁਰੱਖਿਆ ਅਤੇ ਦੇਸ਼ ਰੱਖਿਆ ਦੇ ਦਾਅਵਿਆਂ ਅਤੇ ਬਿਆਨਾਂ ਨੂੰ ਬਸ ਟਿੱਚ ਹੀ ਸਮਝਿਆ।ਇਸਦਾ ਸਭ ਤੋਂ ਵੱਡਾ ਕਾਰਨ ਜੋ ਮੈਨੂੰ ਸਮਝ ਆਉਂਦਾ ਹੈ,ਉਹ ਹੈ ਭਾਰਤ ਦੀ ਵਿਦੇਸ਼ ਨੀਤੀ ਜੋ ਦੋ ਮੁਲਕਾਂ ਦੀ ਵਿਦੇਸ਼ ਨੀਤੀ ਤੋਂ ਹੱਟਕੇ ਕਿਸੇ ਵਿਅਕਤੀ ਵਿਸ਼ੇਸ਼ ਦੀ ਵਿਦੇਸ਼ ਨੀਤੀ ਬਣਕੇ ਰਹਿ ਗਈ ਹੈ।ਚੀਨੀ ਰਾਸ਼ਟਰਪਤੀ ਦੀ ਭਾਰਤ ਫੇਰੀ ਦੌਰਾਨ  ਚੀਨ/ਭਾਰਤ ਨੂੰ ਚੰਗਾ ਦੋਸਤ ਕਹਿਣ ਦੀ ਬਜਾਏ ਚੀਨੀ ਰਾਸ਼ਟਰਪਤੀ ਸ਼ੀ ਜੀਨਪੀਂਗ ਅਤੇ ਪੀ.ਐਮ ਮੋਦੀ ਨੂੰ ਚੰਗੇ ਮਿੱਤਰ ਕਿਹਾ ਜਾ ਰਿਹਾ ਸੀ। ਇਸੇ ਤਰ੍ਹਾ ਅਮਰੀਕਾ ਨੂੰ ਭਾਰਤ ਦਾ ਚੰਗਾ ਅਤੇ ਸੱਚਾ ਮਿੱਤਰ ਕਹਿਣ ਦੀ ਥਾਂ ਟਰੰਪ ਅਤੇ ਮੋਦੀ ਨੂੰ ਚੰਗਾ ਮਿੱਤਰ ਕਿਹਾ ਜਾ ਰਿਹਾ ਸੀ।ਜਿਸਦਾ ਨਤੀਜਾ ਵੀ ਜਲਦੀ ਹੀ ਸਾਹਮਣੇ ਆ ਗਿਆ ਜਦੋਂ ਆ ਗਿਆ।ਜਦੋਂ ਰਾਸ਼ਟਰਪਤੀ ਟਰੰਪ ਨੇ ਮੋਦੀ ਸਾਬ੍ਹ ਨੂੰ ਤਾਂ ਹੋ ਸਕਦਾ ਧਮਕੀ ਨਾ ਹੀ ਦਿੱਤੀ ਹੋਵੇ,ਪਰੰਤੂ ਭਾਰਤ ਨੂੰ ਧਮਕੀ ਜਰੂਰ ਦਿੱਤੀ ਕਿ ਸਾਨੂੰ ਦਵਾਈਆਂ ਜਲਦੀ ਭੇਜੋ ਨਹੀਂ ਤਾਂ ਨਤੀਜਾ ਭੁਗਤਣ ਲਈ ਤਿਆਰ ਰਹਿਣਾ।ਦੱਸੋ ਇਹ ਕਿਹੋ ਜਿਹੀ ਵਿਦੇਸ਼ ਨੀਤੀ ਹੈ ਜੋ ਟੇਬਲ ਟਾਲਕ ਕਰਨ ਤੋਂ ਮਹਿਜ਼ ਦੋ ਦਿਨ ਬਾਅਦ ਹੀ ਆਪਣੇ 20 ਕੋਹਿਨੂਰ ਵਰਗੇ ਜਵਾਨ ਮਰਵਾ ਦੇਵੇ।ਸਾਡੇ ਤਾਂ ਪੰਜਾਬੀ ਦੀ ਬੜੀ ਮਸ਼ਹੂਰ ਕਹਾਵਤ ਹੈ ਕਿ "ਜਿਹਨੂੰ ਜ਼ਿਆਦਾ ਸਿਰ ਚੜਾਵਾੰਗੇ, ਉਹ ਤੁਹਾਡੀਆਂ ਹੀ ਜੜ੍ਹਾਂ ਕਮਜੋਰ ਕਰੇਗਾ"।ਦੇਖੋ ਮਿੱਤਰਤਾ ਨਿਭਾਉਣੀ ਇਕ ਅਲੱਗ ਵਿਸ਼ਾ ਹੈ ਪਰੰਤੂ ਦੇਸ਼ਾ ਨੂੰ ਇਕਸਾਰਤਾ ਦੇਣਾ ਅਤੇ ਨੀਤੀਆਂ ਬਣਾਉਣਾ ਇਕ ਵੱਖਰਾ ਵਿਸ਼ਾ ਹੈ।ਸੱਤਾ ਕਰਨ ਵਾਲੇ ਬਦਲਦੇ ਹੀ ਰਹਿਣਗੇ ਪਰੰਤੂ ਦੇਸ਼ ਉਹੀ ਰਹਿਣਗੇ,ਇਸ ਲਈ  ਸਾਨੂੰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਹੀ ਬਲਕਿ ਦੇਸ਼ ਦੇ ਦੂਰਅੰਦੇਸ਼ੀ ਵਿਸ਼ਿਆ ਨੂੰ ਅੱਗੇ ਰੱਖਕੇ ਨੀਤੀ ਬਣਾਉਣੀ ਚਾਹੀਦੀ ਹੈ।

*ਇਸ ਪੂਰੇ ਮਸਲੇ ਤੋਂ ਬਾਅਦ ਸਾਡੇ ਕਦਮ*---->ਇਸ ਵੱਡੇ ਮਸਲੇ ਤੋਂ ਬਾਅਦ ਸਾਡਾ ਸਭ ਤੋਂ ਪਹਿਲਾ ਅਤੇ ਪ੍ਰਾਥਮਿਕਤਾ ਵਾਲਾ ਕਦਮ ਹੋਣਾ ਚਾਹੀਦਾ ਹੈ, ਆਪਣੀ ਵਿਦੇਸ਼ ਨੀਤੀ ਵਿੱਚ ਵੱਡਾ ਬਦਲਾਅ ਕਿਉਂਕਿ ਸਾਡੇ ਦੇਸ਼ ਵਾਂਗ ਹੀ ਹਰੇਕ ਮੁਲਕ ਅੰਦਰ ਅਜਿਹੀਆਂ ਸ਼ਕਤੀਆਂ ਹੁੰਦੀਆਂ ਹਨ।ਜੋ ਸੱਤਾ ਦੇ ਬਾਹਰ ਰਹਿਕੇ ਵੀ ਦੇਸ਼ ਨੂੰ ਆਪਣੇ ਹਿਸਾਬ ਨਾਲ ਚਲਾਉਦੀਆਂ ਅਤੇ ਕੰਟਰੋਲ ਕਰਦੀਆਂ ਹਨ।ਫਿਰ ਚਾਹੇ ਉਹ ਚੀਨ ਅਮਰੀਕਾ ਜਾਂ ਕੋਈ ਹੋਰ ਵੱਡਾ ਮੁਲਕ ਹੀ ਕਿਉਂ ਨਾ ਹੋਵੇ।ਇਸ ਲਈ ਸਾਨੂੰ ਆਪਣੀ ਵਿਦੇਸ਼ ਨੀਤੀ ਦਾ ਧੂਰਾ ਕਿਸੇ ਵੀ ਵਿਅਕਤੀ ਵਿਸ਼ੇਸ਼ ਉਤੇ ਕੇਂਦਰਿਤ ਨਹੀ ਕਰਨਾ ਚਾਹੀਦਾ।ਦੂਜਾ ਕਦਮ ਇਹ ਹੋਣਾ ਚਾਹੀਦਾ ਹੈ ਕਿ ਸਾਡੇ ਦੇਸ਼ ਦੀਆਂ ਸਾਰੀਆਂ ਹੀ ਛੋਟੀਆਂ ਵੱਡੀਆਂ ਸਿਆਸੀ ਧਿਰਾਂ ਨੂੰ ਇਸ ਮਸਲੇ ਉੱਪਰ ਇਕ ਮੰਚ ਤੇ ਆਉਣਾ ਪਵੇਗਾ।ਆਪਣੇ ਰਾਜਨੀਤਿਕ ਸੁਆਰਥਾ ਨੂੰ ਪਿਛੇ ਛੱਡਦੇ ਹੋਏ ਸਾਰਿਆਂ ਦੀ ਸਲਾਹ ਨਾਲ ਇਕ ਅਜਿਹੀ ਠੋਸ ਨੀਤੀ ਤਿਆਰ ਕਰਨੀ ਪਵੇਗੀ।ਤਾਂ ਜੋ ਸਾਨੂੰ ਵਾਰ- ਵਾਰ ਅਜਿਹੀਆਂ ਵਾਰਦਾਤਾਂ ਕਾਰਨ ਵਿਸ਼ਵ ਸਮੁਦਾਏ ਅੱਗੇ ਸ਼ਰਮਿੰਦਾ ਨਾ ਹੋਣਾ ਪਵੇ।ਤੀਸਰਾ ਕਦਮ, ਸਾਡਾ ਮੁੱਖ ਧੂਰਾ ਜੋ ਸਿਰਫ ਪਾਕਿਸਤਾਨ ਉੱਪਰ ਹੀ ਕੇਂਦਰਿਤ ਰਹਿੰਦਾ ਸੀ।ਉਸ ਵਿੱਚ ਵੀ ਬਦਲਾਅ ਕਰਨਾ ਪਵੇਗਾ ਕਿਉਂਕਿ ਪਾਕਿਸਤਾਨ ਜਿੰਨਾ ਹਾਲਤਾਂ ਵਿੱਚੋ ਗੁਜ਼ਰ ਰਿਹਾ ਹੈ, ਉਹ ਭਾਰਤ ਵਰਗੀ ਉਭਰ ਰਹੀ ਵਿਸ਼ਵ ਸ਼ਕਤੀ ਨਾਲ ਉਲਝਣ ਬਾਰੇ ਸੋਚੇਗਾ ਵੀ ਨਹੀ।ਹੁਣ ਆਉਣ ਵਾਲੇ ਸਮੇਂ ਵਿਚ ਸਾਡਾ ਮੁਕਾਬਲਾ ਚੀਨ ਨਾਲ ਹੀ ਹੈ।ਇਸ ਤੋਂ ਇਲਾਵਾ ਚੀਨ ਨੂੰ ਸ਼ੂਰੂ ਤੋਂ ਹੀ ਡਰ ਸਤਾਉਂਦਾ ਰਿਹਾ ਹੈ ਕਿ ਏਸ਼ੀਆ ਅੰਦਰ ਭਾਰਤ ਕਿੱਤੇ ਉਸਤੋਂ ਮੋਹਰੀ ਨਾ ਹੋ ਜਾਵੇ।ਇਸ ਲਈ ਹੁਣ ਬਦਲਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਸਾਨੂੰ ਪਾਕਿਸਤਾਨ ਤੋਂ ਥੋੜ੍ਹਾ ਧਿਆਨ ਹਟਾ ਕੇ ਚੀਨ ਵਿਰੁੱਧ ਆਪਣੀ ਸੈਨਿਕ ਅਤੇ ਰਣਨੀਤਕ ਸ਼ਕਤੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ।

ਦੁਨੀਆ 'ਚ ਹਰ ਪੰਜ ਵਿੱਚੋਂ ਇਕ ਵਿਅਕਤੀ ਨੂੰ ਕੋਰੋਨਾ ਦਾ ਖ਼ਤਰਾ ✍️ ਅਮਨਜੀਤ ਸਿੰਘ ਖਹਿਰਾ 

ਦੁਨੀਆ 'ਚ ਹਰ ਪੰਜ ਵਿੱਚੋਂ ਇਕ ਵਿਅਕਤੀ ਨੂੰ ਕੋਰੋਨਾ ਦਾ ਖ਼ਤਰਾ

ਪੂਰੇ ਵਿਸ਼ਵ ਵਿਚ ਹੋਰ ਬਿਮਾਰੀਆਂ ਤੋਂ ਪੀੜਤ ਹਰ ਪੰਜ ਵਿੱਚੋਂ ਇਕ ਮਰੀਜ਼ ਨੂੰ ਵਿਸ਼ਵ ਮਹਾਮਾਰੀ ਕੋਵਿਡ-19 ਦੇ ਇਨਫੈਕਸ਼ਨ ਦਾ ਗੰਭੀਰ ਖ਼ਤਰਾ ਹੈ। ਇਸ ਲਿਹਾਜ਼ ਨਾਲ ਵਿਸ਼ਵ ਦੇ 1.7 ਅਰਬ ਲੋਕ ਪ੍ਰਭਾਵਿਤ ਹੋ ਸਕਦੇ ਹਨ। ਇਕ ਨਵੀਂ ਖੋਜ ਵਿਚ ਇਹ ਗੱਲ ਸਾਹਮਣੇ ਆਉਣ ਪਿੱਛੋਂ ਜਾਨਲੇਵਾ ਇਨਫੈਕਸ਼ਨ ਦੇ ਸੰਭਾਵਿਤ ਮਰੀਜ਼ਾਂ ਦੇ ਬਚਾਅ ਲਈ ਕੋਈ ਰਣਨੀਤੀ ਬਣਾਈ ਜਾ ਸਕੇਗੀ।

ਲੈਂਸੇਟ ਗਲੋਬਲ ਹੈਲਥ ਵਿਚ ਪ੍ਰਕਾਸ਼ਿਤ ਖੋਜ ਅਨੁਸਾਰ ਵਿਸ਼ਵ ਦੀ 22 ਫ਼ੀਸਦੀ ਆਬਾਦੀ ਕੋਰੋਨਾ ਵਾਇਰਸ ਦੇ ਚੁੰਗਲ ਵਿਚ ਆ ਸਕਦੀ ਹੈ। ਇਹ ਮਹਾਮਾਰੀ ਉਨ੍ਹਾਂ ਲੋਕਾਂ ਲਈ ਜ਼ਿਆਦਾ ਘਾਤਕ ਹੋਵੇਗੀ ਜੋ ਪਹਿਲੇ ਤੋਂ ਕਿਡਨੀ ਦੀ ਗੰਭੀਰ ਬਿਮਾਰੀ, ਸ਼ੂਗਰ, ਦਿਲ ਦੇ ਰੋਗ ਜਾਂ ਸਾਹ ਲੈਣ ਵਿਚ ਤਕਲੀਫ਼ ਦੇ ਸ਼ਿਕਾਰ ਹੋਣ। ਅਜਿਹੇ ਮਰੀਜ਼ਾਂ ਲਈ ਕੋਰੋਨਾ ਦਾ ਖ਼ਤਰਾ ਬੇਹੱਦ ਗੰਭੀਰ ਹੈ।

ਖੋਜੀਆਂ ਅਨੁਸਾਰ ਇਹ ਖ਼ਤਰਾ ਉਨ੍ਹਾਂ ਦੇਸ਼ਾਂ ਦੀ ਆਬਾਦੀ ਲਈ ਜ਼ਿਆਦਾ ਵੱਡਾ ਹੈ ਜਿੱਥੇ ਬਜ਼ੁਰਗ ਲੋਕ ਜ਼ਿਆਦਾ ਗਿਣਤੀ ਵਿਚ ਹਨ। ਇਸ ਦੀ ਮਾੜਾ ਪ੍ਰਭਾਵ ਅਫਰੀਕੀ ਦੇਸ਼ਾਂ ਜਿੱਥੇ ਐੱਚਆਈਵੀ/ਏਡਜ਼ ਤੋਂ ਪੀੜਤ ਲੋਕ ਜ਼ਿਆਦਾ ਹਨ ਅਤੇ ਉਨ੍ਹਾਂ ਛੋਟੇ ਦੀਪ ਵਾਲੇ ਦੇਸ਼ਾਂ ਵਿਚ ਜ਼ਿਆਦਾ ਖ਼ਤਰਾ ਹੋਵੇਗਾ ਜਿੱਥੇ ਸ਼ੂਗਰ ਦੇ ਮਰੀਜ਼ ਵੱਡੀ ਗਿਣਤੀ ਵਿਚ ਹਨ। ਬਿ੍ਰਟੇਨ ਵਿਚ ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰਾਪੀਕਲ ਮੈਡੀਸਨ ਦੇ ਖੋਜੀਆਂ ਅਨੁਸਾਰ ਵਿਸ਼ਵ ਦੀ ਚਾਰ ਫ਼ੀਸਦੀ ਆਬਾਦੀ ਨੂੰ ਕੋਵਿਡ-19 ਦੇ ਗੰਭੀਰ ਇਨਫੈਕਸ਼ਨ ਦਾ ਖ਼ਤਰਾ ਹੈ ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਉਣ ਦੀ ਲੋੜ ਪਵੇਗੀ। ਇਸੇ ਤਰ੍ਹਾਂ ਛੇ ਫ਼ੀਸਦੀ ਮਰਦਾਂ ਅਤੇ ਤਿੰਨ ਫ਼ੀਸਦੀ ਅੌਰਤਾਂ ਨੂੰ ਕੋਰੋਨਾ ਇਨਫੈਕਸ਼ਨ ਦਾ ਗੰਭੀਰ ਖ਼ਤਰਾ ਹੋ ਸਕਦਾ ਹੈ। ਹਾਲਾਂਕਿ ਇਹ ਖ਼ਤਰਾ ਉਮਰ ਦੇ ਆਧਾਰ 'ਤੇ ਵੀ ਅਸਰ ਕਰੇਗਾ।

 

ਅਮਨਜੀਤ ਸਿੰਘ ਖਹਿਰਾ 

"ਕੀ ਸਮਾਜ ਸੇਵੀ ਦਾ ਦਰਜਾ ਨਹੀਂ ਪਾ੍ਪਤ ਕਰ ਸਕਦੇ ਪੇਂਡੂ ਡਾਕਟਰ"  ✍️ ਡਾ: ਰਮੇਸ਼ ਕੁਮਾਰ

"ਕੀ ਸਮਾਜ ਸੇਵੀ ਦਾ ਦਰਜਾ ਨਹੀਂ ਪਾ੍ਪਤ ਕਰ ਸਕਦੇ ਪੇਂਡੂ ਡਾਕਟਰ" 

ਦੁਨੀਆਂ ਵਿੱਚ ਮਨੁੱਖਤਾ ਦੀ ਸੇਵਾ, ਜਦੋਂ ਦੀ ਮਨੁੱਖ ਨੇ ਸੁਰਤ ਸੰਭਾਲੀ, ਉਸ ਸਮੇਂ ਤੋਂ ਹੀ ਚਲੀ ਆ ਰਹੀ ਹੈ ।ਪਰ ਮਨੁੱਖੀ ਸਮਾਜ ਵਿੱਚ ਸੇਵਾ ਦੇ ਅਰਥ ਬਹੁਤ ਸਾਰੇ ਹਨ। ਸਾਰੇ ਅਰਥਾਂ ਨੂੰ ਸੇਵਾ ਨਹੀਂ ਕਿਹਾ ਜਾ ਸਕਦਾ ।

ਭਾਰਤ ਵਿੱਚ ਬਹੁ ਧਰਮਾਂ ,ਬਹੁ ਮਝਹਬਾਂ ਦਾ ਹਜਾਰਾਂ ਹੀ ਜਾਤਾਂ ਦਾ ਬੋਲ ਵਾਲਾ ਹੈ ।ਹਰ ਧਰਮਾਂ ਦੇ ਚੋਧਰੀ ਆਪਣੇ ਆਪਣੇ ਤਰੀਕਿਆਂ ਰਾਹੀਂ ਆਪਣੇ ਹੀ ਧਰਮ ਨੂੰ ਸੇ੍ਸ਼ਟ ਦੱਸਦੇ ਆ ਰਹੇ ਹਨ। ਸਮਾਜ ਸੇਵਾ ਅਰਥ ਉਸ ਸਮੇਂ ਤੋਂ ਵੀ ਨਿਖਰਦੇ ਰਹੇ ।

ਜਦੋਂ ਭਾਈ  ਘਨੱਈਆ ਨੇ ਵੈਰੀਆਂ ਨੂੰ ਵੀ ਪਾਣੀ ਪਿਲਾਇਆ, ਜਦੋਂ ਸਿਕਾਇਤ ਕੀਤੀ ਗਈ ਤਾਂ ਗੁਰੂ ਜੀ ਨੂੰ ਕਿਹਾ ,ਮੈਨੂੰ ਤਾਂ ਸਭ ਥਾਂ ਤੁਸੀਂ  ਹੀ ਦਿਖਦੇ ਹੋ। ਮੈਂ ਕਿਸੇ ਹਿੰਦੂ ਜਾਂ ਮੁਸਲਮਾਨ ਨੂੰ ਪਾਣੀ ਨਹੀਂ ਪਿਲਾਉਂਦਾ। ਫਿਰ ਗੁਰੂ ਜੀ ਨੇ ਖੁਸ਼ ਹੋ ਕੇ ਮਲਹਮ ਦੀ ਡੱਬੀ ਕੇ ਪੱਟੀ ਵੀ ਨਾਲ ਦੇ ਦਿੱਤੀ ਤੇ ਹੁਕਮ ਦਿੱਤਾ ਕਿ ਭਾਈ ਘਨੱਈਆ ਜੀ ! ਅੱਜ ਤੋਂ ਤੁਸੀਂ ਸੇਵਾ  ਸੰਭਾਲ ਲਓ ਤੇ ਪਾਣੀ ਪਿਲਾਉਣ ਦੇ ਨਾਲ ਜਖਮੀਆਂ ਦੇ ਮਲਹਮ ਪੱਟੀ ਵੀ ਕਰ ਦਿਆ ਕਰੋ।

 ਹੁਣ ਉਸ ਨਿਸਕਾਮ ਸੇਵਾ ਦੇ ਅਰਥ ਹੀ ਬਦਲ ਗਏ ਨੇ ।ਕਿਸੇ ਵੀ ਧਰਮ ਨੇ ਇਸ ਨੂੰ ਰਾਜਨੀਤਕ ਬਨਾਉਣ 'ਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ।ਅਨੇਕਾਂ ਹੀ ਸੰਸਥਾਵਾਂ ਸੇਵਾ ਦੇ ਨਾਂ ਹੇਠ ਖਾਸ ਕਰਕੇ ਉਹਨਾਂ ਦੇ ਮੋਢੀ ਕਿਸੇ ਨਾ ਕਿਸੇ ਧਰਮ ਨਾਲ ਜੁੜੇ ਹੋਏ ਹੁੰਦੇ ਹਨ।ਬਹੁਤ ਛੇਤੀ ਹੀ ਸਮਾਜ ਸੇਵੀ ਦਾ ਦਰਜਾ ਪਾ੍ਪਤ ਕਰ ਲੈਂਦੇ ਹਨ। ਵਿਦੇਸਾਂ ਵਿੱਚ ਵਸਦੇ ਪੰਜਾਬੀਆਂ ਨੂੰ ਤਾਂ ਪਹਿਲੇ ਹੱਲੇ ਹੀ ਅੱਠ, ਦਸ ਹਜ਼ਾਰ ਰੁਪਏ ਖਰਚ ਕਰਵਾ ,ਸਮਾਜ ਸੇਵੀ ਦਾ ਦਰਜਾ ਦਿੱਤਾ ਜਾਂਦਾ ਹੈ। 

ਕਰੋਨਾ ਦੇ ਦੌਰ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਪੈੜਾਂ ਦਿਖਾਈਆਂ ਹਨ। ਸਧਾਰਣ ਘਰ ਦੀ ਇੱਕ ਔਰਤ ਨੇ ਤਾਂ ਘਰ ਚ ਮਾਸਕ ਤਿਆਰ ਕਰਕੇ  ਸੇਵਾ ਕੀਤੀ ਹੈ। ਕਿਸੇ ਨੇ ਮਾਸਕ ਵੰਡੇ, ਕਿਸੇ ਨੇ ਰਾਸ਼ਨ ਵੰਡਿਆ। ਦੇਖਣ ਵਿੱਚ ਆਇਆ ਹੈ  ਕਿ ਕਈ ਜਗ਼੍ਹਾ ਤਾਂ ਰਾਸਨ ਵੀ ਅਾਪਣੇ ਹੀ ਵੋਟਰਾਂ ਨੂੰ  ਦਿੱਤਾ ਗਿਆ।

 ਸਰਕਾਰਾਂ ਦੇ ਕੰਮ, ਜੋ  ਸਰਕਾਰ ਨੂੰ ਕਰਨੇ ਚਾਹੀਦੇ ਸੀ, ਉਹ ਲੋਕਾਂ ਨੇ ਕੀਤੇ ਹਨ। ਇਸ ਸਮੇਂ ਸੇਵਾ ਦਾ ਅਹਿਮ ਰੋਲ ਇੱਕ ਉਸ ਜਮਾਤ ਦਾ ਵੀ ਹੈ, ਜੋ ਕਿਸੇ ਮਹਾਂਮਾਰੀ ਦੇ ਨਾ ਫੈਲਣ ਤੋਂ ਬਿਨਾਂ ਵੀ ਕਈ ਦਹਾਕਿਆਂ ਤੋਂ ਸੇਵਾ ਦਾ ਹਿੱਸਾ ਬਣਦੀ ਆ ਰਹੀ ਹੈ।

 ਕਿਸੇ ਵੀ ਸਰਕਾਰ ਵਲੋਂ ਇਸ ਨੂੰ ਸਿੱਧੀਆਂ ਨਜਰਾਂ ਨਾਲ ਨਹੀਂ ਦੇਖਿਆ ਗਿਆ। ਸਗੋਂ ਸਾਰੀਆਂ ਸਰਕਾਰਾਂ ਨੇ ਨਫ਼ਰਤ ਦੀ ਨਿਗਾਹ ਨਾਲ ਦੇਖਿਆ ਹੀ ਨਹੀਂ ਸਗੋਂ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾ ਕੇ ਸਮਾਜ ਵਿੱਚ ਅਕਸ ਨੂੰ ਬੁਰੀ ਤਰ੍ਹਾਂ ਵਿਗਾੜਿਆ ਗਿਆ।

 ਜਿਹਨਾਂ ਨੂੰ ਲੋਕ ਪੇਂਡੂ ਡਾਕਟਰਾਂ ਵਜੋਂ ਜਾਣਦੇ ਹਨ। ਕਰੋਨਾ ਵਿੱਚ ਇਹਨਾਂ ਨੇ ਜਿਥੇ ਲੋਕਾਂ ਨੂੰ ਮਾਸਕ ਵੰਡੇ ਤੇ ਸਰਕਾਰੀ ਵਲੋਂ ਨਹੀਂ ,ਕੋਲੋਂ ਪੈਸੇ ਖਰਚ ਕਰਕੇ ਬਿਨਾਂ ਸਿਆਸਤ ਤੋਂ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡੇ ਗਏ ਤੇ  ਘਰਾਂ 'ਚ ਜਾ ਕੇ ਔਖੇ ਸਮੇਂ ਦਿਨ ਰਾਤ ਲੋਕਾਂ ਨੂੰ ਮੁਢਲੀਆਂ ਸਿਹਤ ਸਹੂਲਤਾਂ ਵੀ ਦਿੱਤੀਆਂ ।

 ਇਹਨਾਂ ਨੇ ਆਪਣੀਆਂ ਜਾਨਾਂ  ਦੀ ਪ੍ਰਵਾਹ ਨਾ ਕਰਦੇ ਹੋਏ ਗਰੀਬਾਂ ਨੂੰ ਘਰ ਜਾ ਕੇ ਮੁਫ਼ਤ ਦਵਾਈਆਂ ਦੇ ਕੇ ਸੇਵਾ ਵੀ ਕੀਤੀ ।

 ਫ਼ਿਰ ਸਰਕਾਰ ਇਹਨਾਂ ਦਾ ਵੀ ਸਨਮਾਨ ਕਰਨ ਦਾ ਕਿਉਂ ਨਹੀਂ ਐਲਾਨ ਕਰਦੀ। ਜਿਹਨਾਂ ਦੀ ਗਵਾਹੀ ਪੰਜਾਬ ਸਰਕਾਰ ਦੇ ਕਈ ਵਿਧਾਇਕ ਤੇ ਵਿਰੋਧੀ ਧਿਰ ਦੇ ਆਗੂ ਵਿਧਾਇਕ, ਅਕਾਲੀ ਸਰਕਾਰ ਵੇਲੇ ਦੇ ਕੈਬਨਿਟ ਮੰਤਰੀ ਤੇ ਵਿਧਾਇਕ, ਪਿੰਡਾਂ ਦੇ ਪੰਚ ਸਰਪੰਚ ਤੇ ਆਮ ਲੋਕ ਭਰਦੇ ਹੋਣ। 

ਇਹਨਾਂ ਦਾ ਇੱਕ ਸੰਗਠਨ ਜੋ ਪੰਜਾਬ ਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (295) ਵਜੋਂ ਜਾਣਿਆ ਜਾਂਦਾ ਹੈ 'ਜਿਸ ਨੂੰ ਬੁੱਧੀਮਾਨ ਲੋਕ ਲੇਖਾਂ ਚ ਸੰਘਰਸ਼ੀਲ ਮੰਨ ਚੁੱਕੇ ਹਨ ਤੇ ਸੇਵਾ ਵਾਲੇ ਵੀ। 

ਆਉਣ ਵਾਲੇ ਸਮੇਂ ਵਿੱਚ ਇਹ ਦੇਖਿਆ ਜਾਵੇਗਾ ਕਿ ਸਰਕਾਰ ਇਹਨਾਂ ਨੂੰ ਕਿਨਾਂ ਕੁ ਅੱਖਾਂ ਚ ਬਿਠਾਉੂਂਦੀ ਹੈ ਜਾ ਪਹਿਲੇ ਵਾਲੇ ਅਕਸ ਨੂੰ ਹੀ ਬਰਕਰਾਰ ਰੱਖਦੀ ਆ। .

ਚੋਣਾਂ ਵੀ ਆ ਰਹੀਆਂ ਨੇ ਮੋਜੂਦਾ ਸਰਕਾਰ ਦੇ ਹਾਲਾਤ ਸਾਹਮਣੇ ਹਨ ।ਇਹਨਾਂ ਕੋਲ ਵੀ ਖਾਸਾ ਵੋਟ ਬੈਂਕ ਹੈ । ਦੇਖਦੇ ਹਾਂ ਨੀਤੀ ਕਿਸ ਕਦਰ ਕੰਮ ਕਰਦੀ ਹੈ। 

 

ਲੇਖਕ:- ਡਾ: ਰਮੇਸ਼ ਕੁਮਾਰ

ਪਿੰਸੀਪਲ ਲਿਟਲ ਫਲਾਵਰ ਇੰਸਟੀਚਿਊਟ ਆਫ਼ ਪੈਰਾ ਮੈਡੀਕਲ ਸਾਇੰਸ ਐਡ ਹੌਸਪੀਟਲ

..... 6280957136....

ਕਿਸਾਨ ਕਿੱਥੇ ਜਾਵੇ..? ✍️ ਅਮਨਜੀਤ ਸਿੰਘ ਖਹਿਰਾ

ਕਿਸਾਨ ਜਿਸ ਨੂੰ ਅੰਨਦਾਤਾ ਦਾ ਦਰਜਾ ਦੇ ਕੇ ਵਡਿਆਇਆ ਤਾਂ ਬਹੁਤ ਜਾਂਦਾ ਹੈ ਪਰ ਜਦੋਂ ਵਾਰੀ ਆਉਂਦੀ ਹੈ ਇਸ ਦੇ ਬਣਦੇ ਹੱਕਾਂ ਦੀ ਪ੍ਰਾਪਤੀ ਦੀ, ਫਿਰ ਇਹ ਅੰਨਦਾਤਾ ਬਿਮਾਰੀ-ਦਾਤਾ ਬਣ ਜਾਂਦਾ ਹੈ। ਕਿਸਾਨਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਕਿ ਇਹ ਜ਼ਹਿਰਾਂ ਅਤੇ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਕਰ ਕੇ ਅੰਨ ਨੂੰ ਜ਼ਹਿਰੀਲਾ ਬਣਾ ਰਹੇ ਹਨ। ਇਹ ਕੋਈ ਨਹੀਂ ਸੋਚਦਾ ਕਿ ਇਹ ਜ਼ਹਿਰ ਤਿਆਰ ਹੋ ਕੇ ਕਿਸਾਨ ਤਕ ਕਿੱਦਾਂ ਪਹੁੰਚ ਰਹੇ ਹਨ। ਸਰਕਾਰਾਂ ਆਗਿਆ ਦੇ ਕੇ ਫੈਕਟਰੀਆਂ ਰਾਹੀਂ ਇਨ੍ਹਾਂ ਨੂੰ ਬਾਜ਼ਾਰ 'ਚ ਲੈ ਕੇ ਆਉਂਦੀਆਂ ਹਨ। ਇੰਜ ਉਨ੍ਹਾਂ ਨੂੰ ਟੈਕਸ ਰਾਹੀਂ ਆਮਦਨ ਹੁੰਦੀ ਹੈ। ਸਰਕਾਰਾਂ ਚਾਹੁਣ ਤਾਂ ਇਨ੍ਹਾਂ ਨੂੰ ਬੰਦ ਕਰ ਦੇਣ। ਇਸ ਤੋਂ ਬਾਅਦ ਕਿਸਾਨਾਂ 'ਤੇ ਨਿਸ਼ਾਨਾ ਵਿੰਨ੍ਹਿਆ ਜਾਂਦਾ ਹੈ ਕਿ ਫ਼ਸਲਾਂ ਲਈ ਕਿਸਾਨ ਧਰਤੀ ਹੇਠਲੇ ਪਾਣੀ ਦੀ ਅੰਨ੍ਹੇਵਾਹ ਵਰਤੋਂ ਕਰ ਰਹੇ ਹਨ ਜਿਸ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਘੱਟਦਾ ਜਾ ਰਿਹਾ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਪਾਣੀ ਕੱਢਣ ਦੀ ਮਾਡਰਨ ਤਕਨੀਕ ਕਿਸਾਨਾਂ ਤਕ ਕਿੱਦਾਂ ਆ ਰਹੀ ਹੈ? ਮੋਟਰਾਂ ਦੇ ਕੁਨੈਕਸ਼ਨ ਕਿਸ ਵੱਲੋਂ ਦਿੱਤੇ ਜਾਂਦੇ ਹਨ? ਜੇਕਰ ਸਰਕਾਰਾਂ ਫ਼ਸਲਾਂ ਲਈ ਨਹਿਰੀ ਪਾਣੀ ਅਤੇ ਮੀਂਹ ਦੇ ਪਾਣੀ ਨੂੰ ਵਰਤਣ ਲਈ ਯੋਗ ਉਪਰਾਲੇ ਕਰਨ ਤਾਂ ਕਿਸਾਨ ਕਿਉਂ ਜ਼ਮੀਨਦੋਜ਼ ਪਾਣੀ ਦੀ ਵਰਤੋਂ ਕਰਨ। ਪਰ ਸਰਕਾਰਾਂ ਆਪਣੀਆਂ ਨਾਕਾਮੀਆਂ ਦਾ ਠੀਕਰਾ ਕਿਸਾਨਾਂ ਸਿਰ ਭੰਨ ਦਿੰਦੀਆਂ ਹਨ। ਫੈਕਟਰੀਆਂ ਦੁਆਰਾ ਅਤੇ ਆਮ ਵਰਤੇ ਜਾਣ ਵਾਲੇ ਪਾਣੀ ਨੂੰ ਅੱਖੋਂ-ਪਰੋਖੇ ਕਰ ਦਿੱਤਾ ਜਾਂਦਾ ਹੈ। ਕਿਸਾਨਾਂ ਵੱਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ 'ਚ ਹੀ ਸਾੜ ਦੇਣ 'ਤੇ ਉਨ੍ਹਾਂ ਨੂੰ ਕੁਦਰਤ ਤੇ ਮਨੁੱਖਤਾ ਦਾ ਸਭ ਤੋਂ ਵੱਡਾ ਦੁਸ਼ਮਣ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਸਾਡੇ ਵਾਤਾਵਰਨ ਹਿਤੈਸ਼ੀ ਕਹਿੰਦੇ ਹਨ ਕਿ ਇਸ ਦੇ ਧੂੰਏਂ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਹਨ। ਹੁਣ ਸੋਚਣ ਵਾਲੀ ਗੱਲ ਹੈ ਕਿ ਫੈਕਟਰੀਆਂ ਤੇ ਭੱਠਿਆਂ ਦਾ ਧੂੰਆਂ ਕੀ ਫਿਲਟਰ ਕਰਵਾ ਕੇ ਛੱਡਿਆ ਜਾਂਦਾ ਹੈ? ਇਨ੍ਹਾਂ ਦਾ ਧੂੰਆਂ ਸਾਰਾ ਸਾਲ ਨਿਕਲਦਾ ਰਹਿੰਦਾ ਹੈ ਅਤੇ ਕਿਸਾਨਾਂ ਦੁਆਰਾ ਸਾਲ 'ਚ ਦੋ ਵਾਰੀ ਪੈਦਾ ਕੀਤਾ ਧੂੰਆਂ ਖ਼ਤਰਨਾਕ ਹੋ ਜਾਂਦਾ ਹੈ। ਵਹੀਕਲਾਂ ਦੇ ਪ੍ਰਦੂਸ਼ਣ ਨੂੰ ਤਾਂ ਸਰਕਾਰਾਂ ਮੰਨਦੀਆਂ ਹੀ ਨਹੀਂ ਕਿਉਂਕਿ ਇਨ੍ਹਾਂ ਦੇ ਪ੍ਰਦੂਸ਼ਣ ਕੰਟਰੋਲ ਏਜੰਟ 40-50 ਰੁਪਏ ਦਾ ਪਾਸ ਦੇ ਕੇ ਇਨ੍ਹਾਂ ਦੇ ਧੂੰਏਂ 'ਚੋਂ ਹਾਨੀਕਾਰਕ ਤੱਤ ਕੱਢ ਲੈਂਦੇ ਹਨ। ਜੇਕਰ ਕਿਸਾਨ ਰਹਿੰਦ-ਖੂੰਹਦ ਨੂੰ ਅੱਗ ਲਗਾਉਂਦਾ ਹੈ ਤਾਂ ਖ਼ਤਰਨਾਕ, ਜੇ ਸਰਕਾਰੀ ਏਜੰਸੀਆਂ ਦੀ ਨਾਕਾਮੀ ਨਾਲ ਖੜ੍ਹੀ ਫ਼ਸਲ ਮਚ ਜਾਵੇ, ਫਿਰ ਧੂੰਆਂ ਸ਼ੁੱਧ ਹੋ ਜਾਂਦਾ ਹੈ। ਜੇ ਕਿਸਾਨ ਫ਼ਸਲਾਂ ਦਾ ਖ਼ਰਚ ਦੇ ਹਿਸਾਬ ਨਾਲ ਮੁੱਲ ਮੰਗਦਾ ਹੈ ਤਾਂ ਕੁਝ ਵੱਡੇ ਅਰਥ-ਸ਼ਾਸਤਰੀ ਕਹਿੰਦੇ ਹਨ ਕਿ ਇਸ ਨਾਲ ਮਹਿੰਗਾਈ ਵਧੇਗੀ ਪਰ ਸਰਕਾਰਾਂ ਤਾਂ ਆਪਣੇ ਮੁਲਾਜ਼ਮਾਂ ਨੂੰ ਲਗਪਗ ਹਰ ਸਾਲ ਮਹਿੰਗਾਈ ਭੱਤਾ ਦਿੰਦੀਆਂ ਹਨ ਤੇ ਵਪਾਰੀ ਮਰਜ਼ੀ ਮੁਤਾਬਕ ਵਸਤਾਂ ਦੇ ਮੁੱਲ ਵਧਾ ਲੈਂਦੇ ਹਨ। ਮੰਤਰੀ ਚੁੱਪਚਾਪ ਮਤੇ ਪਾਸ ਕਰਕੇ ਆਪਣੀਆਂ ਤਨਖਾਹਾਂ ਵਧਾ ਲੈਦੇ ਹਨ। ਕਿਸਾਨ ਕਿੱਥੇ ਜਾਵੇ..? 

ਕਿਸਾਨ ਕਿੱਥੇ ਜਾਵੇ..? ਅਮਨਜੀਤ ਸਿੰਘ ਖਹਿਰਾ

ਅੰਧਵਿਸ਼ਵਾਸ ਦੇ ਨਾਲ-ਨਾਲ 'ਈਰਖਾ' ਵੀ ਡੇਰਾਵਾਦ ਦੀ ਜੜ੍ਹ✍️ ਰਣਜੀਤ ਸਿੰਘ ਹਿਟਲਰ

ਗੱਡੀ ਉੱਪਰ ਬੱਤੀ ਲਾਕੇ, 

ਉਡਿਆ ਫਿਰਦਾ ਦੇਖ ਠੱਗਾਂ ਦਾ ਟੋਲਾ... ਕਿਸੇ ਨੇ ਪਾਈ ਸੁਥਰੀ ਜੈਕਟ, ਕਿਸੇ ਨੇ ਰੰਗਲਾ ਚੌਲਾ ..

ਈਰਖਾ ਇਕ ਅਜਿਹਾ ਰਾਕਸ਼ਸ਼ੀ ਚਿੰਨ੍ਹ ਹੈ,ਇਹ ਜਿਸ ਕਿਸੇ ਨੂੰ ਵੀ ਆਪਣੀ ਲਪੇਟ ਵਿਚ ਲੈ ਲੈਂਦਾ ਹੈ।ਉਹ ਆਦਮੀ ਅੰਦਰੋਂ-ਅੰਦਰ ਹੀ ਇਸ ਦੁਨੀਆ ਅਤੇ ਇਸ ਸਮਾਜ ਤੋਂ ਟੁੱਟਦਾ ਚਲਾ ਜਾਂਦਾ ਹੈ। ਜਿਸ ਕਿਸੇ ਵਿਅਕਤੀ ਨਾਲ ਵੀ ਸਮਾਜ ਵਿਚ ਈਰਖਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਤਾਂ ਉਹ ਪੂਰੀ ਤਰ੍ਹਾ ਆਪਣੀ ਜਿੰਦਗੀ ਤੋਂ ਨਿਰਾਸ਼ ਹੋ ਜਾਂਦਾ ਹੈ,ਜਾਂ ਫਿਰ ਲੋਕਾਂ ਦੇ ਤਾਅਨੇ ਸੁਣਦਾ-ਸੁਣਦਾ ਇੰਨਾ ਕਠੋਰ ਹੋ ਜਾਂਦਾ ਹੈ ਕਿ ਉਸ ਉਪਰ ਵੱਡੀ ਤੋਂ ਵੱਡੀ ਗੱਲ ਵੀ ਕੋਈ ਅਸਰ ਨਹੀ ਕਰਦੀ।ਫਿਰ ਚਾਹੇ ਸਮਾਜਿਕ ਈਰਖਾ ਦਾ ਸ਼ਿਕਾਰ ਹੋਇਆ ਵਿਅਕਤੀ ਕੋਈ ਗਲਤੀ ਹੀ ਕਿਉਂ ਨਾ ਕਰ ਰਿਹਾ ਹੋਵੇ, ਪਰ ਜਦੋਂ ਕੋਈ ਦੂਜਾ ਵਿਅਕਤੀ ਉਸਨੂੰ ਉਸਦੀ ਗਲਤੀ ਤੋਂ ਵਰਜ਼ਦਾ ਹੈ ਤਾਂ ਉਹ ਕਿਸੇ ਦੀ ਵੀ ਪਰਵਾਹ ਕੀਤੇ ਬਿਨਾਂ ਆਪਣੇ ਕੰਮ ਵੀ ਹੀ ਮਸ਼ਰੂਫ ਰਹਿੰਦਾ ਹੈ।ਇਸੇ ਈਰਖਾ ਨੇ ਹੀ ਸਾਡੇ ਨਾਲੋਂ ਸਾਡੇ ਲੱਖਾਂ ਭੈਣ-ਭਰਾਵਾਂ ਨੂੰ ਤੋੜਿਆ ਜੋ ਇਹਨਾਂ ਚਰਿੱਤਰਹੀਣ ਅਤੇ ਠੱਗ ਬਾਬਿਆਂ ਦੀ ਗੋਦ ਵਿਚ ਜਾ ਬੈਠੇ।ਡੇਰਾਵਾਦ ਦੀ ਸ਼ੁਰੂਆਤ ਈਰਖਾ ਤੋਂ ਹੀ ਹੋਈ,ਇਸੇ ਇਰਖਾ ਦੇ ਕਾਰਣ ਹੀ ਸਾਡੇ ਸਮਾਜ ਵਿੱਚ ਹਰ ਜਾਤ-ਗੋਤ ਦੇ ਵਿਅਕਤੀ ਨੂੰ ਆਪਣਾ ਅਲੱਗ ਧਾਰਮਿਕ ਸਥਾਨ ਬਣਾਉਣਾ ਪਿਆ।ਈਰਖਾ ਦੇ ਸ਼ਿਕਾਰ ਹੋਣ ਕਰਕੇ ਹੀ ਸਾਡੇ ਸਮਾਜ ਦੇ ਇਹ ਲੋਕ ਇਹਨਾਂ  ਢੋਂਗੀ ਬਾਬਿਆਂ ਦੇ ਡੇਰਿਆਂ ਵਿੱਚ ਚੌਂਕੀਆਂ ਭਰਣ ਲੱਗੇ।ਉਪਰੋਂ ਸਾਡੇ ਸਮਾਜ ਵਿੱਚ ਫੈਲੇ ਅੰਧਵਿਸ਼ਵਾਸ ਨੇ ਇਸ ਡੇਰਾਵਾਦ ਦੀ ਪਣਪੀ ਅੱਗ ਵਿਚ ਤੇਲ ਪਾਉਣ ਦਾ ਕੰਮ ਕੀਤਾ।ਇਹ ਉਹੀ ਅੰਧਵਿਸ਼ਵਾਸ ਹੈ ਜੋ ਕਿਸੇ ਵੀ ਸਾਧਾਰਨ ਜਿਹੇ ਬੰਦੇ ਨੂੰ ਵੀ ਰੱਬ ਦਾ ਦਰਜਾ ਵੀ ਦਵਾ ਸਕਦਾ ਹੈ।ਇਸੇ ਕਾਰਣ ਸਾਡੇ ਲੋਕਾਂ ਦੀ ਮੂਰਖਤਾ ਅਤੇ ਅੰਧਵਿਸ਼ਵਾਸ ਨੂੰ ਦੇਖਦੇ ਹੋਏ, ਜ਼ਹਾਨ ਦਾ ਜੋ  ਠੱਗ,ਅਪਰਾਧੀ ਅਤੇ ਚੋਰ ਸੀ ਸਭ ਬਾਬਾ ਬਣ ਬੈਠਾ।ਦੂਜੇ ਪਾਸੇ ਸਾਡੇ ਮੁਲਕ ਦੇ ਹੀ ਨੇਤਾਵਾਂ ਨੇ ਆਪਣੀਆਂ ਵੋਟਾਂ ਵਾਸਤੇ,ਪਹਿਲਾਂ ਆਪਣੇ ਪਾਸੋਂ ਹੀ ਬੰਦੇ ਭੇਜਕੇ ਇਹਨਾਂ ਠੱਗ ਬਾਬਿਆਂ ਦਾ ਕਾਰੋਬਾਰ ਵਧਾਇਆ-ਫੁਲਾਇਆ, ਜਦੋਂ ਹੌਲੀ-ਹੌਲੀ ਭੇਡ ਚਾਲ ਬਣਦੀ ਗਈ।ਇਹਨਾਂ ਬਾਬਿਆਂ ਦੇ ਭਗਤਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਗਈ।ਅੱਜ-ਕੱਲ੍ਹ ਤਾਂ ਹਰ ਇਕ ਸਿਆਸੀ ਧਿਰ ਨੇ ਆਪੋ ਆਪਣੇ ਬਾਬੇ ਵੰਡੇ ਹੋਏ ਨੇ।ਇਹਨਾਂ ਬਾਬਿਆਂ ਦੇ ਮੂੰਹ ਤੋਂ ਰੱਬ ਦਾ ਸੱਚਾ ਨਾਮ ਨਹੀ ਬਲਕਿ ਇਹ ਬੋਲ ਨਿਕਲਦੇ ਹਨ ਕਿ ਕਿਹੜੀ ਸਿਆਸੀ ਪਾਰਟੀ ਨੂੰ ਵੋਟ ਪਾਉਣੀ ਹੈ ਜਾਂ ਨਹੀ ਪਾਉਣੀ। ਅਸੀ ਅਕਸਰ ਦੇਖਦੇ ਹੀ ਹਾਂ ਕਿ ਸਾਡੇ ਮਾਣਯੋਗ ਲੀਡਰ ਵੋਟਾਂ ਸਮੇਂ ਇਹਨਾਂ ਬਾਬਿਆਂ ਦੀਆਂ ਚੌਂਕੀਆਂ ਭਰਨ ਜਾਂਦੇ ਹੀ ਰਹਿੰਦੇ ਹਨ।ਤੁਸੀ ਖੁਦ ਹੀ ਸੋਚੋ ਕਿ ਇਹਨਾਂ ਬਾਬਿਆਂ ਦੇ ਦੇਸ਼-ਵਿਦੇਸ਼ ਵਿਚ "ਕਰੋੜਾਂ ਅਰਬਾਂ" ਰੁਪਏ ਦੇ ਕਾਰੋਬਾਰ ਹਨ।ਇਹ ਸਭ ਪੈਸਾ ਕਿੱਥੋਂ ਆਇਆ,ਇਹ ਸਭ ਵਿਚਾਰੇ ਗਰੀਬ ਮਜਦੂਰਾਂ ਦੀ ਹੀ ਕਮਾਈ ਤੋਂ ਉਪਜੀ 'ਸਲਤਨਤ' ਹੈ।ਜੋ ਇਹਨਾਂ 'ਆਪੇ ਬਣੇ' ਬਾਬਿਆਂ ਦੀਆਂ ਗੱਲਾਂ ਵਿਚ ਆ ਕੇ 

ਅੰਧਭਗਤੀ ਅਤੇ ਅੰਧਵਿਸ਼ਵਾਸ ਦਾ ਸ਼ਿਕਾਰ ਹੋ ਜਾਂਦੇ ਹਨ। ਖਾਸਕਰ ਇਹਨਾਂ ਡੇਰਿਆਂ ਨਾਲ ਸਾਡਾ ਸਾਰੇ ਹੀ ਧਰਮਾਂ ਦਾ ਗਰੀਬ ਵਰਗ ਬਹੁਤ ਹੀ ਵੱਡੀ ਗਿਣਤੀ ਵਿਚ ਜੁੜਿਆ ਹੈ ਜਾਂ ਜੁੜਦਾ ਜਾ ਰਿਹਾ ਹੈ। ਕਿਉਂਕਿ ਇਹ ਵਰਗ ਅੰਧਵਿਸ਼ਵਾਸ ਤੋਂ ਬਾਹਰ ਕੱਢਣ ਵਾਲੀ ਸਿੱਖਿਆ ਤੋਂ ਅਜੇ ਵੀ ਅਣਜਾਣ ਹੈ।ਦੂਸਰਾ ਵੱਡਾ ਕਾਰਣ ਸਾਡੇ ਸਮਾਜ ਅਤੇ ਧਰਮ ਦੇ ਠੇਕੇਦਾਰਾਂ ਵੱਲੋਂ ਈਰਖਾ ਵਾਲੀ ਅੱਖ ਨਾਲ ਦੇਖਣਾ ਹੈ। ਕਿਸੇ ਧਰਮ ਨੂੰ ਸਿਰਫ ਚਾਰ ਹੱਥਾਂ ਤੱਕ ਸੀਮਤ ਰੱਖਣਾ ਵੀ ਡੇਰਾਵਾਦ ਦੇ ਫੈਲਾਅ ਦਾ ਕਾਰਣ ਹੋ ਸਕਦਾ ਹੈ। ਜਿੰਨੀ ਵੱਡੀ ਗਿਣਤੀ ਵਿਚ ਇਹਨਾਂ ਡੇਰਿਆਂ ਅਤੇ "ਜਾਅਲੀ ਕਰਾਮਤ" ਕਰਨ ਵਾਲੇ ਬਾਬਿਆਂ ਨਾਲ ਲੋਕ ਜੁੜੇ ਹਨ, ਇਹ ਕਿਸੇ ਵੀ ਧਰਮ ਦੀ ਹੋਂਦ ਮਿਟਾਉਣ ਲਈ ਕਾਫੀ ਹਨ।ਇਸ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਸਾਡੇ ਗੁਰੂਆਂ ਅਤੇ ਬਜੁਰਗਾਂ ਦੇ ਵੱਡਮੁੱਲੇ ਇਤਿਹਾਸ ਦਾ "ਡੱਕਾ ਵੀ ਯਾਦ" ਨਹੀ ਰਹੇਗਾ।ਲੋਕ ਸਿਰਫ ਇਹਨਾਂ "ਜਾਅਲੀ ਬਾਬਿਆਂ" ਨੂੰ ਹੀ ਰੱਬ ਮੰਨਣਗੇ ਅਤੇ ਅੰਧਭਗਤੀ ਦਾ ਸ਼ਿਕਾਰ ਹੋ ਕੇ ਰਹਿ ਜਾਣਗੇ।ਇਸ ਤਰ੍ਹਾ ਸਾਨੂੰ ਇਹ ਸਭ ਕੁਝ ਭੁਲਾ ਦਿੱਤਾ ਜਾਵੇਗਾ ਕਿ ਅਸੀ ਕਿਸ ਕੌਮ ਦੇ ਵਾਰਿਸ ਹਾਂ ਅਤੇ ਸਾਡਾ ਪਿਛਲਾ ਇਤਿਹਾਸ ਕੀ ਸੀ।ਸਾਡੀ ਤਰਾਸਦੀ ਇਹੀ ਹੈ ਕਿ ਬਾਬੇ ਨਾਨਕ ਨੇ ਸਾਨੂੰ ਜਿਸ ਈਰਖਾ,ਜਾਤ-ਪਾਤ,ਕਰਮਕਾਂਡਾਂ ਅਤੇ ਅੰਧਵਿਸ਼ਵਾਸ ਤੋਂ ਬਾਹਰ ਕੱਢਿਆ ਸੀ, ਅੱਜ ਅਸੀ ਭੱਜ ਕੇ ਫਿਰ ਉਸੇ ਵੱਲ ਹੀ ਜਾ ਰਹੇ ਹਾਂ।ਜਿਹੜੇ ਬਾਬੇ ਕਿਸੇ ਵੇਲੇ ਸਾਈਕਲ ਉਪਰ ਹੁੰਦੇ ਸਨ,ਅੱਜ ਉਹਨਾਂ ਕੋਲ ਲਗਜ਼ਰੀ ਕਾਰਾਂ ਹਨ। ਅਤੇ ਭਗਤ ਅੱਜ ਵੀ ਬੱਸਾ ਵਿਚ ਹੀ ਧੱਕੇ ਖਾਂਦੇ ਫਿਰਦੇ ਹਨ। ਬਲਕਿ ਹੋਣਾ ਇਸ ਤੋਂ ਉਲਟ ਚਾਹੀਦਾ ਸੀ,ਇਹਨਾਂ ਡੇਰਾਵਾਦੀ ਬਾਬਿਆਂ ਨੂੰ ਆਪਣੀਆਂ ਕਰਾਮਤੀ ਸ਼ਕਤੀਆਂ ਨਾਲ ਆਪਣੇ ਭਗਤ ਦੀ ਜਿੰਦਗੀ ਸੁਧਾਰਨੀ ਚਾਹੀਦੀ ਸੀ।ਪਰੰਤੂ ਇਹ ਬਾਬੇ ਤਾਂ ਹੈ ਹੀ ਅੰਧਵਿਸ਼ਵਾਸ ਦੀ ਪੈਦਾਇਸ਼ ਹਨ, ਇਹ ਸਾਡੇ ਸਮਾਜ ਦੇ ਭੋਲੇ ਭਾਲੇ ਅਤੇ ਈਰਖਾ ਦੇ ਸ਼ਿਕਾਰ ਹੋਏ ਲੋਕਾਂ ਨੂੰ ਆਪਣੇ ਵੱਲ ਸਮੇਟਦੇ ਹਨ। ਫਿਰ ਉਹਨਾਂ ਲੋਕਾਂ ਦਾ ਆਪਣੇ ਫਾਇਦੇ ਲਈ ਇਸਤੇਮਾਲ ਕਰਦੇ ਹਨ।ਇਸ ਕੰਮ ਵਿੱਚ ਇਹਨਾਂ ਡੇਰਾਵਾਦੀ ਬਾਬਿਆਂ ਦਾ ਸਾਥ ਸਾਡੇ ਨੇਤਾ ਲੋਕ ਵੀ ਰੱਜ ਕੇ ਦਿੰਦੇ ਜੋ ਆਪਣੇ ਵੱਲੋ ਭੇਜੇ ਕੁਝ ਬੰਦਿਆ ਤੋਂ ਬਾਅਦ ਜਦੋਂ ਅਨੇਕਾਂ ਭਗਤਾਂ ਦੀ ਭੀੜ ਬਣ ਜਾਂਦੀ ਹੈ,ਫਿਰ ਉਹਨਾਂ ਪਾਸੋਂ ਵੋਟਾਂ ਹਾਸਲ ਕੀਤੀਆਂ ਜਾਂਦੀਆ ਹਨ।ਇਹ ਡੇਰਾਵਾਦ ਦੇ ਖਾਤਮੇ ਦਾ ਰਸਤਾ ਬਹੁਤਾ ਵੀ ਕਠਿਨ  ਨਹੀ ਹੈ।ਆਪਣੇ ਬੱਚਿਆ ਨੂੰ ਚੰਗੀ ਅਤੇ ਸੱਚੀ ਸਿੱਖਿਆ ਦੇਉ, ਜੋ ਉਹਨਾਂ ਅੰਦਰ ਸਹੀ ਗਲਤ ਨੂੰ ਪਹਿਚਾਣ ਦੀ ਤਾਕਤ ਲਿਆ ਸਕੇ ਅਤੇ ਉਹ ਕਦੇ ਵੀ ਅੰਧਵਿਸ਼ਵਾਸ ਦੇ ਚੱਕਰਾਂ ਵਿਚ ਨਾ ਫਸਣ।ਖੁਦ ਵੀ ਆਪਣੇ ਇਤਿਹਾਸ ਤੋਂ ਜਾਣੂ ਹੋਵੋ ਅਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਕਰਵਾਉ।ਧਰਮ ਅਤੇ ਜਾਤ ਪਾਤ ਦੇ ਨਾਮ ਉੱਤੇ ਕਿਸੇ ਵੀ ਭੈਣ-ਭਾਈ ਨਾਲ ਈਰਖਾ ਕਰਨੀ ਛੱਡੋ।ਤਾਂ ਹੀ ਇਹਨਾਂ "ਅੰਧਵਿਸ਼ਵਾਸ ਦੀ ਪੈਦਾਇਸ਼" ਬਾਬਿਆਂ ਤੋਂ ਆਪਣੇ ਇਤਿਹਾਸ ਅਤੇ ਨਸਲਾਂ ਨੂੰ ਬਚਾਇਆ ਜਾ ਸਕਦਾ ਹੈ।

 

ਲੇਖਕ:- ਰਣਜੀਤ ਸਿੰਘ ਹਿਟਲਰ 

ਫਿਰੋਜ਼ਪੁਰ, ਪੰਜਾਬ

Email:- ranjeetsinghhitlar21@gmail.com

ਸਮੇਂ ਦੀ ਲੋੜ- ਸ਼ੁਧ ਵਾਤਾਵਰਣ ✍️ ਹਰਨਰਾਇਣ ਸਿੰਘ

5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਦੇ ਵਿਸ਼ੇਸ਼

ਵਿਸ਼ਵ ਚੋਗਿਰਦਾ ਦਿਵਸ ਜਾਂ ਵਿਸਵ ਵਾਤਾਵਰਨ ਦਿਵਸ ਮਨਾਉਣ ਦੀ ਸ਼ੁਰੂਆਤ ਕਰਨ ਦਾ ਫੈਸਲਾ ਸ਼ੰਯੁਕਤ ਰਾਸ਼ਟਰ ਵਲੋਂ ਸਟਾਕਹੋਮ ਵਿਚ ਵਾਤਾਵਰਨ ਸਬੰਧੀ ਰੱਖੀ ਗਈ ਕਾਨਫਰੰਸ ਵਿਚ ਲਿਆ ਗਿਆ ਸੀ। ਦੋ ਸਾਲ ਬਾਅਦ ਸੰਨ 1974 ਵਿਚ ਵਾਤਾਵਰਨ ਦਿਵਸ ਇਸ ਉਦੇਸ਼ ਜਾਂ ਥੀਮ   ਨਾਲ ਮਨਾਇਆ ਗਿਆ, (ਕੇਵਲ ਇਕ ਧਰਤੀ ੋਨਲੇ ੋਨੲ ੲੳਰਟਹ)। ਇਸ ਧਰਤੀ ਤੇ ਬਹੁਤ ਸਾਰੇ ਜੀਵ ਜੰਤੂਆਂ  ਦਾ ਵਾਸਾ ਹੁੰਦਾ ਹੈ ਉਨਾਂ ਦੀ ਸੁਰਖਿਆ ਤੇ ਸਾਫ ਵਾਤਾਵਰਨ ਦੇਣਾ ਵੀ ਇਨਸਾਨ ਦਾ ਮੁਢਲਾ ਫਰਜ਼ ਹੋਣਾ ਚਾਹੀਦਾ ਹੈ। ਭਾਰਤ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ਼੍ਰੀ ਮਤੀ ਇੰਦਰਾ ਗਾਂਧੀ ਨੇ ਉਥੇ ਆਰਥਿਕ ਦਿਵਸ ਮਾਡਲ ਤੇ  ਸੱਟ ਮਾਰਦਿਆਂ ਕਿਹਾ ਸੀ “ਆਰਥਿਕ ਵਿਕਾਸ ਜੀਵਾਂ ਅਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਏ ਬਿਨਾ ਹੋਣਾ ਚਾਹੀਦਾ ਹੈ ਅਤੇ ਇਸ ਵਿਕਾਸ ਦੀ ਸਮਾਜਿਕ ਜਵਾਬ-ਦੇਹੀ ਵੀ ਨਿਸਚਿਤ ਕੀਤੀ ਜਾਣੀ ਚਾਹੀਦੀ ਹੈ “।ਉਸ ਸਮੇਂ ਸਰਮਾਏਦਾਰ ਦੇਸਾਂ ਨੇ ਇਸ ਦਾ ਵਿੋਰਧ ਕੀਤਾ ਸੀ। ਪਰ ਅੱਜ ਉਹੀ ਦੇਸ਼ ਪਹਿਲਾ ਦਸੇੇ ਵਿਕਾਸ ਮਾਡਲ ਨਾਲ ਜੁੜ ਰਹੇ  ਹਨ। ਦੇਰ ਆਏ ਦਰੁਸਤ ਆਏ ਦੇ ਕਥਨ ਅਨੁਸਾਰ ਹੁਣ ਕੁਦਰਤੀ ਪੱਖੀ ਅਰਥਚਾਰੇ ਨਾਲ  ਜੁੜ ਰਹੇ ਹਨ। ਚੋਗਿਰਦਾ ਦਿਵਸ ਮਨਾਉਣ ਦਾ ਉਦੇਸ ਜਾਂ ਥੀਮ ਹਰ ਸਾਲ ਨਵਾਂ ਦਿਤਾ ਜਾਂਦਾਂ ਹੈ। ਇਸ ਦਾ ਉਦੇਸ ਸਾਡੇ ਰਾਜਨੀਤਕ ਨੇਤਾਵਾਂ  ਤੇ ਆਮ ਲੋਕਾਂ  ਨੂੰ ਵਾਤਾਵਰਨ ਵਿਚ ਆ ਰਹੇ ਬਦਲਾਅ ਪ੍ਰਤੀ ਜਾਗਰੂਕ  ਕਰਨਾ ਹੁੰਦਾ ਹੈ। ਇਸ ਕੜੀ  ਤਹਿਤ ਭਾਰਤ ਸਰਕਾਰ ਵਲੋਂ ਕੇਂਦਰ ਵਿਚ ਚੋਗਿਰਦਾ ਵਿਭਾਗ ਦੀ ਸਥਾਪਨਾ ਸਾਲ 1980 ਵਿਚ ਕੀਤੀ ਗਈ ਸੀ। ਸੰਯੁਕਤ ਰਾਸ਼ਟਰ ਚੋਗਿਰਦਾ ਪੋ੍ਰਗਰਾਮ ਦਾ ਮੁੱਖ ਦਫਤਰ ਨੈਰੋਬੀ (ਕੀਨੀਆਂ) ਵਿਚ ਹੈ ਅਤੇ ਇਸ ਦਾ ਮੁੱਖ ਟੀਚਾ ਮੈੰਬਰ ਦੇਸ਼ਾਂ ਨੂੰ ਉਨਾਂ ਦੇ ਕੁਦਰਤੀ , ਵਾਤਾਵਰਨ ਦੀ ਸੁਰਖਿਆ  ਕਰਨ , ਲਘੂ ਪ੍ਰਦੂਸ਼ਣ , ਭੂਮੀ ਦੀ ਕੁਆਲਟੀ ‘ਚ ਮਿਲਾਵਟ ਅਤੇ ਮਾਰੂਥਲੀ ਖੇਤਰ ਦੇ ਪ੍ਰਸਾਰ ਨੂੰ ਰੋਕਣ ਵਿਚ      ਸੂਚਨਾ ਪ੍ਰਦਾਨ ਕਰਨਾ ਹੁੰਦਾ ਹੈ॥ ਸਾਲ 2020 ਵਿਸ਼ਵ ਚੋਗਿਰਦਾ ਦਿਵਸ ਮਨਾਉਣ ਦਾ ਥੀਮ ਜਾਂ ਉਦੇਸ਼ ਹੈ ਛੲਲੲਬਰੳਟੲ ਭੋਿਦਵਿੲਰਸਟਿੇ ਇਸ ਦੁਨੀਆ ਵਿਚ ਇਨਸਾਨ ਤੋਂ ਇਲਾਵਾ ਕਈ ਪ੍ਰਕਾਰ ਦੇ ਜੀਵ ਧਰਤੀ ਤੇ ਅਤੇ ਪਾਣੀ ਵਿਚ ਰਹਿੰਦੇ ਹਨ ਉਨਾਂ੍ਹ ਨੂੰ ਬਚਾਉਣ ਲਈ ਯੋਗ ਉਪਰਾਲੇ ਕਰਨੇ ਚਾਹੀਦੇ ਹਨ । ਉਨਾਂ੍ਹ ਲਈ ਯੋਗ ਭੋਜਨ ਤੇ ਸੁਰਖਿਅਤ ਵਾਤਾਵਰਨ ਦੇਣਾ ਇਨਸਾਨ ਦੀ ਮੁਢਲੀ ਤਰਜੀਹ ਹੋਣੀ ਚਾਹੀਦੀ ਹੈ । ਜੈਵ ਵਿਿਭੰਨਤਾ ਦਾ ਹਾਲ ਇਸ ਤਰਾਂ ਹੈ 737 ਜੀਵ ਜੰਤੂ ਅਤੇ 121 ਬਨਸਪਤੀ ਦੀਆ ਪਰਜਾਤੀਅ ਖਤਮ ਹੋ ਚੁਕੀਆ ਹਨ। ਸਮੁੰਦਰਾਂ ਦਾ ਤੇਜਾਬੀ ਕਰਨ ਵਧ ਰਿਹਾ ਹੈ ਬਹੁਤ ਸਾਰੇ ਜਲੀ ਜੀਵ ਆਪਣੀ ਹੋੰਦ ਗਵਾ ਚੱਕੇ ਹਨ । 
ਭਾਰਤ ਸੰਸਾਰ ਵਿਚ ਵਾਯੂਮੰਡਲ ਵਿਚ ਜਹਿਰੀਲੀਆਂ ਗੈਸਾਂ ਛੱਡਣ ਦੇ ਮਾਮਲੇ ਵਿਚ ਤੀਜੇ ਨੰਬਰ ਤੇ ਹੈ ਅਤੇ ਦੁਨੀਆਂ ਦਾ 5ਵਾਂ ਸੱਭ ਤੋਂ ਵਧ ਪ੍ਰਦੂਸਿਤ ਦੇਸ਼ ਮੰਨਿਆਂ ਜਾਂਦਾ ਹੈ । ਪ੍ਰਦੂਸ਼ਣ ਦੇ ਕਾਰਣ 12 ਲੱਖ ਤੋਂ ਵੱਧ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਸਾਹ ਦਿਲ ਫੇਫੜੇ ਤੇ ਚਮੜੀ ਦੀਆਂ ਬੀਮਾਰੀਆਂ ਤੋਂ  ਪੀੜਿਤ ਹੁੰਦੇ ਹਨ। ਪ੍ਰਦੂਸ਼ਣ ਦਾ ਕਾਰਨ ਫੈਕਟਰੀਆਂ ਤੇ ਵਾਹਣਾ ਵਿਚੋਂ ਨਿਕਲਿਆਂ ਧੂੰਆਂ, ਦੱਰਖਤਾਂ ਦੀ ਅੰਨੇਵਾਹ ਕਟਾਈ ਅਤੇ ਕੋਲ ਗੈੈਸਾਂ ਤੇ ਤੇਲ ਨਾਲ ਚਲਦੇ ਬਿਜਲੀ ਉਤਪਾਦਨ ਕਰਨ ਵਾਲੇ ਥਰਮਲ ਅਤੇ ਪਾਵਰ ਪਲਾਂਟ ਹਨ। ਭਾਰਤ ਵਿਚ ਕਈ ਰਾਜਾਂ ਨੇ ਨਵਿਆੳਂੁਣ ਯੋਗ ਉਰਜਾ ਦੇ ਸਾਧਨ ਵਰਤ ਕੇ ਜਨਤਾਂ ਨੂੰ ਸਾਫ ਵਾਤਾਵਰਨ ਦੇਣ ਦੇ ਉਪਰਾਲੇ ਕੀਤੇ ਹਨ । ਕੇਰਲਾ ਦੀ ਰਾਜਧਾਨੀ  ਕੋਚੀਨ ਦਾ ਹਵਾਈ ਅੱਡਾਂ ਦੁਨੀਆਂ ਦਾ ਪਹਿਲਾ ਹਵਾਈ ਅੱਡਾ ਹੈ ਜੋ ਸੂਰਜੀ ਉਰਜਾ  ਨਾਲ ਚਲਦਾ ਹੈ। ਆਸਾਮ ਦੀ ਰਾਜਧਾਨੀ ਗਹਾਟੀ ਦਾ ਰੇਲਵੇ ਸਟੇਸ਼ਨ ਵੀ 100% ਸੂਰਜ ਦੀ ਉਰਜਾ ਨਾਲ ਚਲਦਾ ਹੈ।  ਤੰਦਰੁਸਤ ਜੀਵਨ  ਜਿਊਣ ਲਈ ਨਵਿਆਉਣ ਯੋਗ ਉਰਜਾ ਦੇ ਸਾਧਨਾਂ ਦੀ ਵਰਤੋਂ ਕਰਨੀ ਹੋਵੇਗੀ। ਡੀਜਲ ਪੈਟਰੋਲ ਤੇ ਕੋਲੇ ਦੀ ਖਪਤ  ਨੂੰ ਘੱਟ ਕਰਨਾ ਹੋਵੇਗਾ। ਦੇਸ਼ ਦੇ ਸਾਰੇ ਨਾਗਰਿਕਾਂ ਦਾ ਫਰਜ਼ ਬਣਦਾ ਹੈ ਕਿ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਅਤੇ ਕੋਈ ਅਜਿਹੀ ਕਾਰਵਾਈ ਨਾ ਕਰਨ  ਜਿਸ ਨਾਲ ਵਾਤਾਵਰਣ ਨੂੰੰ ਨੁਕਸਾਨ ਪਹੁੰਚੇ। ਕੁਦਰਤ ਨਾਲ ਪਿਆਰ ਵਧਾਓ ਤੇ ਤੰਦਰੁਸਤੀ ਪਾਓ।

ਵਿਸ਼ਵ ਵਾਤਾਵਰਨ ਦਿਵਸ  ✍️ ਗਗਨਦੀਪ ਕੌਰ 

ਵਿਸ਼ਵ ਵਾਤਾਵਰਨ ਦਿਵਸ 

ਕੁਦਰਤ ਅਤੇ ਧਰਤੀ ਦੀ ਰੱਖਿਆ ਕਰਨ ਅਤੇ ਵਾਤਾਵਰਨ

 ਬਚਾਉਣ ਦੇ ਮਕਸਦ ਨਾਲ ਸੰਸਾਰ ਭਰ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ ਪੰਜ ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ 

 ਪੂਰੀ ਦੁਨੀਆ ਚ ਫੈਲ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ ਸੰਘ ਵੱਲੋਂ ਵਿਸ਼ਵ ਵਾਤਾਵਰਨ ਮਨਾਉਣ ਦੀ ਨੀਂਹ 1972 ਵਿੱਚ ਰੱਖੀ ਗਈ 

 

ਵਿਸ਼ਵ ਵਾਤਾਵਰਨ ਦਿਵਸ ਮਨਾਉਣ ਦੀ ਲੋੜ ਉਦੋਂ ਪਈ ਜਦੋਂ ਚਾਰੇ ਪਾਸਿਓਂ ਹਵਾ ਪਾਣੀ ਤੇ ਧਰਤੀ ਦਾ ਪ੍ਰਦੂਸ਼ਣ ਲਗਾਤਾਰ ਵਧਣ ਲੱਗਾ ਇਸ ਪ੍ਰਦੂਸ਼ਣ ਦੇ ਬਹੁਤ ਹੀ ਮਾੜੇ ਪ੍ਰਭਾਵ ਪਾਏ ਗਏ ਸਨ

5 ਜੂਨ ਵਿਸ਼ਵ ਵਾਤਾਵਰਨ ਦਿਵਸ ਹੈ| ਵਾਤਾਵਰਨ ਬਚਾਉਣ ਲਈ ਅਸੀਂ ਕਿੰਨਾ ਕਾ ਸੰਯੋਗ ਕਰ ਰਹੇ ਹਾਂ ਇਸ ਦਾ ਜਵਾਬ ਇਹ ਹੋਵੇਗਾ ਸ਼ਾਇਦ ਨਾਂਹ ਦੇ ਬਰਾਬਰ ਜੇਕਰ ਮਨੁੱਖੀ ਹੋਂਦ ਨੂੰ ਬਚਾਉਣਾ ਹੈ ਤਾਂ ਘੱਟੋ ਘੱਟ ਹਰ ਮਨੁੱਖ ਨੂੰ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਸਾਨੂੰ ਪਾਣੀ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ ਸਾਨੂੰ ਪਲਾਸਟਿਕ ਦੀ ਵਰਤੋਂ ਘੱਟੋ ਘੱਟ ਕਰਨੀ ਚਾਹੀਦੀ ਹੈ ਸਾਨੂੰ ਕੂੜਾ ਕਰਕਟ ਪਾਣੀ ਵਿੱਚ ਨਹੀਂ ਸਿਟਣਾ ਚਾਹੀਦਾ ਪ੍ਰਦੂਸ਼ਣ  ਕਈ ਪ੍ਰਕਾਰ ਦਾ ਹੁੰਦਾ ਹੈ ਜਿਵੇਂ  ਗੰਦੇ ਪਾਣੀ ਦਾ ਪ੍ਰਦੂਸ਼ਣ, ਗੰਦੀ ਹਵਾ ਦਾ ਪ੍ਰਦੂਸ਼ਣ ,ਆਵਾਜ਼ ਦਾ ਪ੍ਰਦੂਸ਼ਣ ਅਤੇ  ਮਿੱਟੀ ਦਾ ਪ੍ਰਦੂਸ਼ਣ ਤੋਂ ਇਲਾਵਾ ਅੱਜ ਮੋਬਾਈਲਾਂ ਦਾ ਪ੍ਰਦੂਸ਼ਣ ਬਹੁਤ  ਜ਼ਿਆਦਾ ਫੈਲ ਰਿਹਾ ਹੈ ਬੱਸਾਂ ਕਾਰਾਂ ਤੇ ਹੋਰ ਵਾਹਨਾਂ ਦੀਆਂ ਉੱਚੀਆਂ ਆਵਾਜ਼ਾਂ ਵਾਲੇ ਹਾਰਨਾਂ ਤੇ ਪਾਬੰਦੀ ਹੋਣੀ ਚਾਹੀਦੀ ਹੈ  ਬੱਸਾਂ ਵਿੱਚ ਉੱਚੀ ਆਵਾਜ਼ ਵਾਲੇ ਹਾਰਨ ਤੇ ਪਾਬੰਦੀ ਹੋਣੀ ਚਾਹੀਦੀ ਹੈ ਬੱਸਾਂ ਵਿੱਚ ਉੱਚੀ ਆਵਾਜ਼ ਕਰਕੇ ਗੀਤ ਚਲਾਏ ਜਾਂਦੇ ਹਨ  ਇਨ੍ਹਾਂ ਸਾਰੇ ਕਾਰਨਾ ਦੇ ਕਾਰਨ ਆਵਾਜ਼ ਦਾ ਪ੍ਰਦੂਸ਼ਣ ਬਹੁਤ ਫੈਲਦਾ ਹੈ ਵਾਤਾਵਰਨ ਪ੍ਰਦੂਸ਼ਣ ਕਾਰਨ ਹਰੇਕ ਸਾਲ ਸੱਤਰ ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਇਸ ਨਾਲ  ਬੱਚਿਆਂ ਦੇ ਵਿਕਾਸ ਨੂੰ ਵੀ ਨੁਕਸਾਨ ਪਹੁੰਚਦਾ ਹੈ ਧਰਤੀ ਦਾ ਵਧਦਾ ਤਾਪਮਾਨ ਅਤੇ ਹਵਾ ਪ੍ਰਦੂਸ਼ਣ ਗਲੋਬਲ ਵਾਰਮਿੰਗ ਦਾ ਕਾਰਨ ਬਣਦੇ ਹਨ ਜੋ ਕਿ ਇੱਕ ਵੱਡਾ ਖਤਰਾ ਹੈ ਸਾਡੀ ਧਰਤੀ ਤੇ ਪਿਛਲੇ ਸਾਲਾਂ ਵਿੱਚ ਹੜ੍ਹ ਭੂਚਾਲ  ਸੁਨਾਮੀ ਵਰਗੀਆਂ ਘਟਨਾਵਾਂ ਤੇਜ਼ੀ ਨਾਲ ਵਧ ਰਹੀਆਂ ਹਨ ਦੁਨੀਆਂ  ਭਰ ਦੇ ਸਭ ਤੋਂ ਵੱਧ ਪ੍ਰਦੂਸ਼ਤ ਚੌਦਾਂ ਸ਼ਹਿਰ ਭਾਰਤ ਦੇ ਹਨ ਹਰਿਆ ਭਰਿਆ ਬਣਾਉਣ ਲਈ ਹਰਿਆਲੀ ਦਾ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਹਰਿਆ ਭਰਿਆ ਬਣਾਉਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ ਕੀ ਉਪਰਾਲੇ ਸਾਰੇ ਸਾਰਥਕ ਹਨ ਇਹ ਬਾਅਦ ਵਿੱਚ ਹੀ ਪਤਾ ਲੱਗੇਗਾ ਜਦੋਂ ਇਸ ਦਾ ਰਿਜ਼ਲਟ ਆਵੇਗਾ ਸਾਡੇ ਕੋਲ ਅਜੇ ਵੀ ਮੌਕਾ ਹੈ ਕਿ ਅਸੀਂ ਸੰਭਲ ਜਾਈਏ ਅਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਵੱਧ ਤੋਂ ਵੱਧ ਰੁੱਖ ਲਗਾਈਏ ਕੱਲਾ ਰੁੱਖ ਲਗਾਉਣਾ ਹੀ ਨਹੀਂ ਬਲਕਿ ਉਸ ਨੂੰ ਪਾਲਣਾ ਅਤੇ ਸੰਭਾਲਣਾ ਵੀ ਜ਼ਰੂਰੀ ਹੈ।

ਹਰ ਮਨੁੱਖ ਲਾਵੇ ਇੱਕ ਰੁੱਖ।।

ਹਰ ਮਨੁੱਖ ਪਾਲੇ ਇਕ ਰੁੱਖ।। 

ਦਾ  ਗਰੀਨ ਮਿਸ਼ਨ ਪੰਜਾਬ ਟੀਮ।।

ਗਗਨਦੀਪ ਕੌਰ 

ਸਟੇਸ਼ਨ 'ਤੇ ਮਾਂ ਦੀ ਗਈ ਜਾਨ...! ✍️ ਅਮਨਜੀਤ ਸਿੰਘ ਖਹਿਰਾ

ਅਣਜਾਨ ਮਾਸੂਮ ਮਾਂ ਦੇ ਕਫ਼ਨ ਨੂੰ ਹਟਾਉਣ ਦੀ ਕਰਦੀ ਰਹੀ ਕੋਸ਼ਿਸ਼..!

ਕੋਰੋਨਾ ਤਰਾਸਦੀ ਦੌਰਾਨ ਦੇਸ਼ ਦੇ ਕਈ ਹਿੱਸਿਆਂ ਤੋਂ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੇ ਅਤੇ ਇਨਸਾਨੀਅਤ ਨੂੰ ਝੰਜੋੜਨ ਵਾਲੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਦਰਦ ਦਾ ਮੰਜ਼ਰ ਵੀ ਕੁਝ ਅਜਿਹਾ ਹੈ ਕਿ ਹਰ ਕਿਸੇ ਦਾ ਦਿਲ ਪਸੀਜ ਜਾਵੇ। ਦੇਸ਼ ਵਿਚ ਇਸ ਸਮੇਂ ਸਭ ਤੋਂ ਜ਼ਿਆਦਾ ਖਰਾਬ ਹਾਲਤ ਪਰਵਾਸੀ ਮਜ਼ਦੂਰਾਂ ਦੀ ਹੈ ਜੋ ਹਾਲਾਤ ਦੇ ਹੱਥ ਦਾ ਖਿਡੌਣਾ ਬਣ ਕੇ ਰਹਿ ਗਿਆ ਹੈ। ਹੱਥਾਂ ਦਾ ਕੰਮ ਖੋਹਿਆ ਜਾ ਚੁੱਕਾ ਹੈ ਅਤੇ ਪੇਟ ਭਰਨ ਲਈ ਉਨ੍ਹਾਂ ਨੂੰ ਕਾਫੀ ਮੁਸ਼ੱਕਤ ਕਰਨਾ ਪੈ ਰਿਹਾ ਹੈ। ਅਜਿਹੇ ਵਿਚ ਇਕ ਦਿਲ ਦਹਿਲਾਉਣ ਵਾਲਾ ਵਾਕਿਆ ਮੁਜ਼ੱਫਰਪੁਰ ਤੋਂ ਆਇਆ ਹੈ, ਜਿਥੇ ਮਾਂ ਦੀ ਸਟੇਸ਼ਨ 'ਤੇ ਮੁਸ਼ਕਲ ਹਾਲਾਤ ਵਿਚ ਮੌਤ ਹੋ ਗਈ, ਉਥੇ ਕੋਲ ਬੈਠੀ ਮਾਸੂਮ ਆਪਣੀ ਮਾਂ ਦੀ ਮੌਤ ਤੋਂ ਅਨਜਾਣ ਉਸ ਦੇ ਕਫ਼ਨ ਨਾਲ ਖੇਡ ਰਹੀ ਹੈ। ਦੇਖ ਕੇ ਦੁਖ ਹੋਇਆ 72 ਹਜਾਰ ਕਰੋੜ ਦੇ ਰਾਹਤ ਪੈਕੇਜ ਦੇਣ ਵਾਲੀ ਸਰਕਾਰ ਸ਼ਾਇਦ ਇਸ ਘਟਨਾ ਤੋਂ ਨਾ ਵਾਕਿਫ ਹੈ।ਕਿਸ ਤਰਾਂ ਦਾ ਮੁਜਾਕ ਹੋ ਰਿਹਾ ਹੈ ਵਾਹਿਗੁਰੂ ਸਮਰੱਥਾ ਵੱਖਸਣ ਇਹਨਾਂ ਲੋਕਾਂ ਨੂੰ ਫੋਕੀਆਂ ਡਰਾਮੇ ਵਾਜਿਆ ਚੋਂ ਬਾਹਰ ਕਢਣ ਅਤੇ ਅਸਲੀਅਤ ਵੱਲ ਦੇਖਣ ਕਿ ਹੋ ਰਿਹਾ ਹੈ।

ਮੌਤ ਦੇ ਕਾਰਨ ਦਾ ਪਤਾ ਕੀਤਾ ਤਾਂ ਲੰਬੇ ਸਫ਼ਰ ਦੀ ਤਕਲੀਫ਼ਾਂ ਨਾਲ ਤੋੜਿਆ ਦਮ ਦੱਸਿਆ ਗਿਆ

ਮ੍ਰਿਤਕ ਮਹਿਲਾ ਪਰਵਾਸੀ ਕਾਮੇ ਪਰਿਵਾਰ ਨਾਲ ਸੀ ਅਤੇ ਉਹ ਸੋਮਵਾਰ ਨੂੰ ਪਰਵਾਸੀਆਂ ਨੇ ਚਲਾਈ ਗਈ ਸਪੈਸ਼ਲ ਟ੍ਰੇਨ ਤੋਂ ਮੁਜੱਫਰਪੁਰ ਆਈ ਸੀ ਪਰ ਭਿਆਨਕ ਗਰਮੀ ਨੂੰ ਉਹ ਸਹਿਣ ਨਹੀਂ ਕਰ ਸਕੀ ਤਾਂ ਉਸ ਨੇ ਪ੍ਰਾਣ ਤਿਆਗ ਦਿੱਤੇ। ਮਹਿਲਾ ਦੇ ਰਿਸ਼ਤੇਦਾਰ ਟ੍ਰੇਨ ਵਿਚ ਖਾਣ ਪੀਣ ਦੀ ਕਮੀ ਅਤੇ ਗਰਮੀ ਹੋਣ ਕਾਰਨ ਉਹ ਬਿਮਾਰ ਹੋ ਗਈ ਸੀ। ਮ੍ਰਿਤਕ ਮਹਿਲਾ ਗੁਜਰਾਤ ਤੋਂ ਆਈ ਸੀ।

ਜਦੋਂ ਮ੍ਰਿਤਕਾ ਦੇ ਸਰੀਰ ਨੂੰ ਸਟੇਸ਼ਨ 'ਤੇ ਰੱਖਿਆ ਗਿਆ ਤਾਂ ਮਾਂ ਦੀ ਮੌਤ ਤੋਂ ਅਨਜਾਣ ਮਾਸੂਮ ਮਾਂ ਦੀ ਲਾਸ਼ 'ਤੇ ਪਾਏ ਗਏ ਖੱਫ਼ਣ ਨਾਲ ਖੇਡਣ ਲੱਗੀ ਅਤੇ ਉਸ ਨੂੰ ਹਟਾਉਣ ਦੀ ਕੋਸ਼ਿਸ ਕਰਨ ਲੱਗੀ।

ਸਟੇਸ਼ਨ 'ਤੇ ਜਿਸ ਨੇ ਵੀ ਇਸ ਦਰਦਨਾਕ ਮੰਜ਼ਰ ਨੂੰ ਦੇਖਿਆ ਉਸ ਦਾ ਦਿਲ ਪਸੀਜ ਗਿਆ। ਇਸ ਟ੍ਰੇਨ ਵਿਚ ਇਕ ਹੋਰ ਮਾਸੂਮ ਨੇ ਗਰਮੀ ਅਤੇ ਭੁੱਖ ਪਿਆਸ ਕਾਰਨ ਦਮ ਤੋੜ ਗਈ। ਗੌਰਤਲਬ ਹੈ ਕਿ ਲੰਬੇ ਸਮੇਂ ਤੋਂ ਚੱਲ ਰਹੇ ਲਾਕਡਾਊਨ ਕਾਰਨ ਦੇਸ਼ ਭਰ ਵਿਚ ਫੈਲੇ ਹੋਏ ਪਰਵਾਸੀ ਮਜ਼ਦੂਰਾਂ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਹੈ। ਇਨਸਾਨੀਅਤ ਸਰਮਸਾਰ ਹੋ ਰਹੀ ਹੈ। ਇਸ ਮੌਤ ਨੂੰ ਦੇਖਕੇ ਤਾਂ ਇਹ ਲਗਦਾ ਹੈ ਕੇ ਗਰੀਬਾਂ ਤੋਂ ਤਾਂ ਰੱਬ ਨੇ ਵੀ ਮੂੰਹ ਮੋੜ ਲਿਆ ਹੈ।

 

ਕਰੋਨਾ ਮਹਾਂਮਾਰੀ - ਮਨੁੱਖੀ ਨਸਲ ਵਾਸਤੇ ਇਕ ਵੱਡੀ ਨਸੀਹਤ! ✍️ ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ 

ਕਰੋਨਾ ਮਹਾਂਮਾਰੀ - ਮਨੁੱਖੀ ਨਸਲ ਵਾਸਤੇ ਇਕ ਵੱਡੀ ਨਸੀਹਤ!

ਚੀਨ ਦੇ ਇਕ ਕਸਬੇ ਵੂਹਾਨ ਤੋਂ ਨਵੰਬਰ 2019 ਚ ਚਲੀ ਕਰੋਨਾ ਕੋਵਿਡ19 ਨਾਮ ਦੀ ਬੀਮਾਰੀ ਦੇਖਦੇ ਹੀ ਦੇਖਦੇ ਕੁਝ ਕੁ ਦਿਨਾਂ ਵਿੱਚ ਪੂਰੇ ਸੰਸਾਰ ਵਿੱਚ ਫੈਲ ਗਈ  ਤੇ ਮਹਾਂਮਾਰੀ ਬਣ ਗਈ । ਅੱਜ ਕਈ  ਪੜਾਵਾਂ ਤੋਂ ਗੁਜ਼ਰਨ ਦਾ ਬਾਵਜੂਦ ਵੀ ਦੁਨੀਆ ਭਰ ਚ ਇਸ ਬੀਮਾਰੀ ਦੀ ਮਹਾਂਮਾਰੀ ਦਾ ਚਾਰੇ ਪਾਸੇ ਆਤੰਕ ਬਣਿਆ ਹੋਇਆ ਹੈ ਤੇ ਅਜੇ ਇਸ ਮਹਾਂਮਾਰੀ ਦੇ ਖਾਤਮੇ ਦਾ ਅਗਲਾ ਸਿਰਾ  ਕਿਧਰੇ ਵੀ ਨਜਰ ਆਉਦਾ ਨਹੀਂ ਆ ਰਿਹਾ, ਜਿਸ ਕਾਰਨ ਇਹ ਬੀਮਾਰੀ ਮਨੁੱਖੀ ਜੀਵਨ ਉਤੇ ਕਈ ਤਰਾਂ ਦੇ ਪੱਕੇ ਪ੍ਰਭਾਵ ਛਡਦੀ ਹੋਈ ਨਜਰ ਆ ਰਹੀ ਹੈ । 

ਕਰੋਨਾ ਕੀ ਹੈ ? ਕੀ ਇਹ ਕੁਦਰਤ ਦਾ ਕਰੋਪ ਹੈ ਜਾਂ ਮਨੁੱਖ ਦੀ ਸ਼ੈਤਾਨੀ ? ਇਹਨਾ ਉਕਤ ਸਵਾਲਾਂ ਬਾਰੇ ਬੇਸ਼ਕ ਵਾਦ ਵਿਵਾਦ ਦੀ ਬਹਿਸ ਜਾਰੀ ਹੈ ਪਰ ਪੱਕੇ ਤੌਰ 'ਤੇ ਅਜੇ ਕੁਝ ਵੀ ਕਹਿਣਾ ਸਮੇ ਤੋਂ ਪਹਿਲਾਂ ਦੀ ਗੱਲ ਹੈ । ਹਾਂ ! ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ  ਸਮੇ ਵਿਚ ਇਹਨਾਂ ਉਕਤ  ਸਵਾਲਾਂ ਦਾ ਜਵਾਬ ਇਕ  ਨ  ਇਕ ਦਿਨ ਸਭ ਦੇ ਸਾਹਮਣੇ ਜਰੂਰ ਆ ਜਾਵੇਗਾ ।

ਜਿਥੋ ਤੱਕ ਇਸ ਮਹਾਂਮਾਰੀ ਦੇ ਮਾਰੂ ਜਾਂ ਉਸਾਰੂ ਅਸਰ ਦੀ ਗੱਲ ਹੈ, ਉਸ ਸੰਬੰਧੀ ਜੇਕਰ ਲੇਖਾ ਜੋਖਾ ਕਰੀਏ ਤਾਂ ਸ਼ਪੱਸ਼ਟ ਰੂਪ ਵਿਚ ਦੋਵੇ ਤਰਾ ਦੇ ਪ੍ਰਭਾਵ ਇਸ ਮਹਾਂਮਾਰੀ ਦੇ ਮਨੁੱਖੀ ਜੀਵਨ ਉਪਰ ਪੈਂਦੇ ਨਜਰ ਆਉਂਦੇ ਹਨ । ਚੰਗੇ ਪ੍ਰਭਾਵਾਂ ਵਜੋਂ, ਵਾਤਾਵਰਨ ਦਾ ਸ਼ੁੱਧੀਕਰਨ, ਪਾਣੀ ਤੇ ਹਵਾ ਪਰਦੂਸ਼ਣ ਨੂੰ ਠੱਲ੍ਹ, ਮਨੁੱਖ ਦਾ ਕੁਦਰਤੀ ਵਰਤਾਰੇ ਪ੍ਰਤੀ ਲਗਾਵ, ਲੋਕਾਂ ਨੂੰ ਉਪਜੀਵਕਾ ਦੇ ਸੀਮਿਤ ਸਾਧਨਾਂ ਨਾਲ ਜੀਊਣ ਦੀ ਜੁਗਤੀ ਤੇ ਰਹਿਣ ਸਹਿਣ ਦਾ ਸਲੀਕਾ ਆਦਿ ਮੰਨੇ ਜਾ ਸਕਦੇ ਹਨ ਜਦ ਕਿ ਦੂਜੇ ਪਾਸੇ ਇਸ ਮਹਾਂਮਾਰੀ ਦੇ ਮਾਰੂ ਅਸਰ ਵਜੋਂ ਪੂਰੇ  ਵਿਸ਼ਵ ਵਿਚ ਡਰ ਤੇ ਸਹਿਮ ਦਾ ਮਾਹੌਲ, ਲੱਖਾਂ ਕੀਮਤੀ ਜਾਨਾਂ ਦੀ ਬਲੀ, ਵਪਾਰਕ ਅਦਾਰਿਆਂ ਦੇ ਬੰਦ ਹੋਣ ਨਾਲ ਬੇਰੁਜਗਾਰੀ, ਗਰੀਬਾਂ ਵਾਸਤੇ ਭੁਖਮਰੀ, ਕਿਸਾਨਾ ਅਤੇ ਕਿਰਤੀਆਂ ਵਾਸਤੇ ਮੁਸੀਬਤਾਂ, ਸਰਕਾਰਾਂ ਦੀ ਲਾਇਕੀ ਤੇ ਨਾਲਾਇਕੀ, ਔਖੇ ਵੇਲੇ ਚ ਰਿਸ਼ਤਿਆਂ ਦਾ ਸੱਚ, ਸਰਕਾਰੀ ਤੇ ਗੈਰ ਸਰਕਾਰੀ ਡਾਕਟਰਾਂ/ ਨਰਸਾਂ ਤੇ ਹੋਰ ਸਿਹਤ ਕਾਮਿਆ ਵਾਸਤੇ ਪਰਖ ਦੀ ਘੜੀ, ਔਖੀ ਘੜੀ ਚ ਲੋਕਾਂ ਪ੍ਰਤੀ ਪੁਲਿਸਤੰਤਰ ਦਾ ਵਤੀਰਾ ਤੇ ਦੁਨੀਆ ਦੇ ਵੱਖ ਵੱਖ ਮੁਲਕਾਂ ਦਾ ਇਕ ਦੂਜੇ ਪ੍ਰਤੀ ਵਿਵਹਾਰ ਤੇ ਕੌੜੇ ਮਿੱਠੇ ਤਾਲਮੇਲੀ ਸੰਬੰਧਾਂ ਦੇ ਨਾਲ ਹੀ ਐਨ ਆਰ ਆਈ ਪਰਵਾਸੀਆ ਤੇ ਦੂਸਰੇ ਰਾਜਾਂ ਦੇ ਪਰਵਾਸੀਆ ਪ੍ਰਤੀ ਲੋਕਾਂ ਤੇ ਸਰਕਾਰਾਂ ਦਾ ਰੁੱਖਾ ਤੇ ਭੱਦਾ ਵਤੀਰਾ ਆਦਿ ਬਹੁਤ ਸਾਰੇ ਕੌੜੇ ਸੱਚ ਵੀ ਸਾਹਮਣੇ ਆਏ ਹਨ ।

ਕਰੋਨਾ ਮਹਾਂਮਾਰੀ ਕਈ ਫੇਜਾਂ ਤੋ ਲੰਘਦੇ ਹੋਏ ਹੁਣ ਦਿਨੋ ਦਿਨ ਕਾਬੂ ਹੇਠ ਆ ਰਹੀ ਹੈ । ਇਸ ਮਹਾਂਮਾਪੀ ਦਾ ਪਰਕੋਪ ਹੁਣ ਬੇਸ਼ੱਕ ਘਟਦਾ ਜਾ ਰਿਹਾ ਹੈ ਤੇ ਇਹ ਵੀ ਆਸਾਰ ਨਜਰ ਆ ਰਹੇ ਹਨ ਕਿ ਮਨੁੱਖੀ ਜੀਵਨ ਮੁੜ ਆਮ ਪੱਟੜੀ ਵਾਲੀਆਂ ਲੀਹਾਂ 'ਤੇ ਚੜ੍ਹ ਜਾਵੇਗਾ, ਪਰ ਫੇਰ ਵੀ ਇਸ ਮਹਾਂਮਾਰੀ ਦਾ ਲੋਕਾਂ ਦੇ ਜੀਵਨ ਉਤੇ ਜੋ ਵੀ ਮਾੜਾ ਜਾਂ ਚੰਗਾ ਅਸਰ ਪਿਆ ਹੈ ਜਾਂ ਅਜੇ ਪੈ ਰਿਹਾ ਹੈ, ਉਹ ਆਰਜੀ ਦੀ ਬਜਾਏ ਪੱਕੇ ਤੌਰ  'ਤੇ ਪੈਂਦਾ ਨਜਰ ਆ ਰਿਹਾ ਹੈ । ਏਹੀ ਕਾਰਨ ਹੈ ਕਿ ਜੋ ਦੁਕਾਨਾਂ ਤੇ ਵਪਾਰਕ ਅਦਾਰੇ  ਹੌਲੀ ਹੌਲੀ ਖੁਲ੍ਹ ਰਹੇ ਹਨ, ਉਹਨਾਂ ਅੰਦਰ ਬਹੁਤ ਲਾਰੀਆ ਤਬਦੀਲੀਆ ਨਜਰ ਆ ਰਹੀਆ ਹਨ, ਜਿਵੇ ਗਰਾਹਕ ਸੇਵਾ ਦੇ ਨਵੇ ਢੰਗ ਤਰੀਕੇ ਸਾਹਮਣੇ ਆ ਰਹੇ ਹਨ, ਗਰਾਹਕਾਂ ਵਾਸਤੇ ਨਵੇ ਨਿਯਮ ਤੇ ਨਵੀਆ ਗਾਈਡ ਲਾਈਨਜ ਬਣ ਚੁੱਕੀਆਂ ਹਨ ।

ਸਮਾਜਿਕ ਖੇਤਰ ਵੀ ਪੂਰੀ ਤਰਾਂ ਬਦਲ ਚੁਕਾ ਹੈ । ਮੇਲ ਮਿਲਾਪ ਤੇ ਪਰਾਹੁਣਚਾਰੀ ਦੇ ਢੰਗ ਬਦਲ ਗਏ ਹਨ । ਪਰਿਵਾਰਕ ਮਾਹੌਲ ਵਿਚ ਵੱਡੇ ਬਦਲਾਵ ਨਜਰ ਆ ਰਹੇ ਹਨ । ਲੋਕਾਂ ਅੰਦਰ ਫਾਲਤੂ ਇਧਰ ਉਧਰ ਘੁਮਣ ਦਾ ਰੂਝਾਨ ਪਹਿਲਾਂ ਨਾਲੋਂ ਬਹੁਤ ਘਟਿਆ ਹੈ । ਨਵੇਂ ਵਪਾਰ ਦੀਆ ਸੰਭਾਵਨਾਵਾ ਵਜੋ ਕਰੋਨਾ ਦੀ ਦਵਾਈ, ਮਾਸਕ, ਨਕਾਬ ਦਸਤਾਨੇ, ਸੈਨੇਟਾਈਜਰ ਤੇ ਬਲੀਚ ਆਦਿ ਸਾਹਮਣੇ ਆਏ ਹਨ । 

ਸਮੁੱਚੇ ਤੌਰ 'ਤੇ ਕਹਿ ਸਕਦੇ ਹਾਂ ਕਿ ਕਰੋਨਾ ਮਹਾਂਮਾਰੀ ਦੇ ਬੇਸ਼ਕ ਮਨੁੱਖੀ ਜੀਵਨ ਉਤੇ ਚੰਗੇ ਤੇ ਮਾੜੇ ਦੋਵੇਂ ਤਰਾਂ ਦੇ ਅਸਰ ਸਾਹਮਣੇ ਆਏ ਹਨ, ਪਰ ਇਕ ਗੱਲ ਪੱਕੀ ਹੈ ਕਿ ਇਸ ਮਹਾਂਮਾਰੀ  ਨੇ ਮਨੁੱਖ ਨੂੰ ਜੀਊਣ ਵਾਸਤੇ ਇਕ ਨਵੀ ਦਿਸ਼ਾ ਜਰੂਰ ਪਰਦਾਨ ਕੀਤੀ ਹੈ, ਮਨੁੱਖ ਨੂੰ ਵੱਡੀ ਨਸੀਹਤ ਦਿੱਤੀ ਹੈ ਕਿ ਪਦਾਰਥ ਭੁੱਖ ਦੀ ਪੂਰਤੀ ਲਈ ਕੁਦਰਤ ਨਾਲ ਥੇੜਛਾੜ ਦੀ ਅੱਤ ਚੁਕਣੀ ਬਹੁਤ ਗਲਤ ਨਤੀਜੇ ਪੇਸ਼ ਕਰ ਸਕਦੀ ਹੈ, ਜਿਹਨਾ ਨੂੰ ਭੁਗਤਣਾ ਮਨੁੱਖ ਦੇ ਵਸੋਂ ਬਾਹਰਾ ਵਰਤਾਰਾ ਹੋ ਸਕਦਾ ਹੈ ਤੇ ਜੇਕਰ ਭਵਿੱਖ ਚ ਅਜਿਹਾ ਫੇਰ ਵਾਪਰਦਾ ਹੈ ਤਾਂ ਇਸ ਦਾ ਨਤੀਜਾ ਮਨੁੱਖੀ ਨਸਲ ਦੇ ਖਾਤਮੇ ਵਜੋ ਵੀ ਸਾਹਮਣੇ ਆ ਸਕਦਾ ਹੈ । 

ਮਨੁੱਖ ਨੂੰ ਇਸ ਮਹਾਂਮਾਰੀ ਦੇ ਚੰਗੇ ਤੇ ਮਾੜੇ ਦੋਹਾਂ ਤਰਾਂ ਦੇ ਪਰਭਾਵਾ ਤੋ ਸਬਕ ਸਿੱਖਣਾ ਚਾਹੀਦਾ ਹੈ ਤੇ ਆਪਣਾ ਜੀਵਨ ਕੁਦਰਤੀ ਵਰਤਾਰੇ ਦੇ ਅਨਕੂਲ ਜੀਊਣ ਦੀ ਆਦਤ ਪਾ ਲੈਣੀ ਚਾਹੀਦੀ ਹੈ । ਉੰਜ ਹੁਣ ਮਨੁੱਖ ਕੋਲ ਅਜਿਹਾ  ਕਰਨ ਤੋ ਸਿਵਾਏ ਦੂਜਾ ਕੋਈ ਹੋਰ ਕੋਈ ਚਾਰਾ ਵੀ ਨਹੀਂ ਹੈ । ਜੇਕਰ ਗਹੁ ਨਾਲ ਸੋਚੀਏ ਤਾਂ ਕਰੋਨਾ ਮਹਾਂਮਾਰੀ ਮਨੁੱਖ ਵਾਸਤੇ ਅਸਲ ਚ ਇਕ ਉਹ ਨਸੀਹਤ ਹੈ, ਜਿਸ ਉਤੇ ਅਮਲ ਕਰਨਾ ਹੁਣ ਮਨੁੱਖੀ ਨਸਲ ਵਾਸਤੇ ਬਹੁਤ ਜਰੂਰੀ ਹੈ ਤਾਂ ਕਿ ਕਿਤੇ ਬਹੁਤ ਦੇਰ ਨਾ ਹੋ ਜਾਵੇ । 

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ 

25/05/2020

ਦਮੇ ਦੇ ਰੋਗੀਆਂ ਨੂੰ ਮਾਸਕ ਪਾਉਣਾ ਖਤਰਨਾਕ ✍️ ਅਮਨਜੀਤ ਸਿੰਘ ਖਹਿਰਾ

 

ਕੋਵਿਡ 19 ਦੀ ਮਹਾਂਮਾਰੀ ਦੌਰਾਨ ਯੂ. ਕੇ. ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ 'ਚ ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ ਕੀਤੀ ਗਈ ਹੈ, ਓਥੇ ਹੀ ਇਕ ਧਿਆਨ ਦੇਣ ਵਾਲੀ ਗੱਲ ਸਰਕਾਰ ਨੇ ਕਿਹਾ ਹੈ ਕਿ ਜਿੱਥੇ 2 ਮੀਟਰ ਸਮਾਜਿਕ ਦੂਰੀ ਰੱਖਣਾ ਸੰਭਵ ਨਹੀਂ ਹੈ, ਲੋਕ ਅਜਿਹੀਆਂ ਥਾਵਾਂ 'ਤੇ ਮਾਸਕ ਦੀ ਵਰਤੋਂ ਕਰਨ ਜੋ ਕੇ ਬਹੁਤ ਜਰੂਰੀ। ਪਰ ਇਸ ਦੇ ਉਲਟ ਸਿਹਤ ਮਾਹਿਰਾਂ ਨੇ ਹੁਣ ਕਿਹਾ ਹੈ ਕਿ ਦਮੇਂ ਦੇ ਅਤੇ ਫੇਫੜਿਆਂ ਦੀ ਬਿਮਾਰੀ ਨਾਲ ਜੂਝ ਰਹੇ ਰੋਗੀਆਂ ਲਈ ਮਾਸਕ ਪਾਉਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ । ਇਸ ਲਈ ਸਰਕਾਰ ਨੇ ਅਜਿਹੇ ਲੋਕਾਂ ਨੂੰ ਮਾਸਕ ਨਿਯਮ ਤੋਂ ਛੋਟ ਦਿੱਤੀ ਹੈ । ਇਥੇ ਜਨ ਸਕਤੀ ਨਿਉਜ ਆਪਣੇ ਤੌਰ ਤੇ ਸਭ ਨੂੰ ਬੇਨਤੀ ਕਰਦਾ ਹੈ ਕੇ ਸਾਨੂੰ ਅੱਜ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਸਮਾਜ ਨੂੰ ਬਚਾਉਣ ਵਿੱਚ ਆਪਣਾ ਹਿਸਾ ਪਉਂਦੇ ਹੋਏ ਉਪਰ ਦਿਤੇ ਸਰਕਾਰ ਅਤੇ ਮਾਹਿਰ ਦੇ ਹੁਕਮਾਂ ਦਾ ਪਾਲਣ ਕਰਨਾ ਚਾਹੀਦਾ ਹੈ।

ਅਮਨਜੀਤ ਸਿੰਘ ਖਹਿਰਾ

ਦੋਸਤੋ ! ਤਾਰੀਖ਼ ਬੋਲਦੀ ਹੈ  ✍️ ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ)

ਦੋਸਤੋ ! ਤਾਰੀਖ਼ ਬੋਲਦੀ ਹੈ 

ਦੋਸਤੋ ! ਤਾਰੀਖ਼ ਬੋਲਦੀ ਹੈ - ਗਾਥਾ ਕਰਤਾਰ ਪੁਰ ਲਾਂਘੇ ਦੀ, ਮੇਰੀ ਖੋਜ ਪੁਸਤਕ ਅਜੇ ਤੁਹਾਡੇ ਹੱਥਾਂ ਤੱਕ ਪਹੁੰਚਣੀ ਹੈ, ਪਰ ਇਸ ਪੁਸਤਕ ਸੰਬੰਧੀ ਆਪ ਨੂੰ ਪਿਛਲੇ ਹਫ਼ਤੇ ਜਾਣੂ ਕਰਾਉਣ ਤੋਂ ਬਾਅਦ, ਜੋ ਪਿਆਰ, ਮੁਹੱਬਤ ਤੇ ਖ਼ਾਲੂਸ ਆਪ ਨੇ ਦਿੱਤਾ ਹੈ ਤੇ ਜਿੰਨੀ ਉਤਸੁਕਤਾ ਪੁਸਤਕ ਨੂੰ ਪ੍ਰਾਪਤ ਕਰਕੇ ਪੜ੍ਹ ਵਾਸਤੇ ਦਿਖਾਈ ਹੈ, ਉਸ ਸਭ ਬਾਰੇ “ਧੰਨਵਾਦ” ਲਫ਼ਜ਼ ਬਹੁਤ ਛੋਟਾ ਤੇ ਰਸਮੀ ਜਿਹਾ ਜਾਪਣ ਲੱਗ ਪਿਆ ਹੈ । 

ਆਪ ਦੇ ਹਜਾਰਾਂ ਸੁਨੇਹਿਆ/ ਸ਼ੁਭਕਾਮਨਾਵਾਂ ਤੇ ਸੈਂਕੜੇ ਫੋਨਾਂ ਨੇ ਪੁਸਤਕ ਪ੍ਰਤੀ ਗਹਿਰੀ ਦਿਲਚਸਪੀ ਦਾ ਪ੍ਰਗਟਾਵਾ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਪੜ੍ਹਨ ਦੇ ਸ਼ੌਕੀਨ ਹਨ, ਉਹਨਾ ਵਿੱਚ ਵੀ ਆਪਣੇ ਇਤਿਹਾਸ ਨਾਲ ਜੁੜਨ, ਇਤਿਹਾਸ ਨੂੰ ਸਮਝਣ ਤੇ ਹਰ ਪਲ ਕੁੱਜ ਨਵਾਂ ਜਾਨਣ ਦੀ ਤੀਬਰ ਚਾਹਤ ਹੈ ।

ਮੈਂ ਤੁਹਾਡਾ ਸਭਨਾ ਦਾ ਦਿਲ ਦੀਆ ਧੁਰ ਗਹਿਰੀਈਆਂ ਤੋ ਸ਼ੁਕਰ ਗੁਜਾਰ ਹਾਂ, ਕਿ ਤੁਸੀਂ ਇਸ ਨਾਚੀਜ ਨੂੰ ਏਨਾ ਮਾਣ ਸਨਮਾਨ ਦਿੱਤਾ ਤੇ ਇਸ ਦੇ ਨਾਲ ਹੀ ਇਹ ਵਾਅਦਾ ਕਰਦਾ ਹਾਂ ਜਿਥੇ ਕਰਤਾਰ ਪੁਰ ਸਾਹਿਬ ਨਾਲ ਸਬੰਧਿਤ ਆ ਰਹੀ ਪੁਸਤਕ ਆਪ ਦੇ ਬਹੁਤ ਸਾਰੇ ਸ਼ੰਕੇ ਨਵਿਰਤ ਕਰੇਗੀ ਉਥੇ ਆਉਂਣ ਵਾਲੇ ਸਮੇ ਵਿਚ ਵੀ ਆਪ ਦੀਆ ਆਸਾਂ 'ਤੇ ਇਸੇ ਤਰਾਂ ਖਰਾ ਉਤਰਨ ਦੀ ਕੋਸ਼ਿਸ਼ ਕਰਦਾ ਰਹਾਂਗਾ । ਇਕ ਵਾਰ ਫਿਰ ਕੋਟਿ ਨ ਕੋਟਿ ਸਤਿਕਾਰ ਤੇ ਹਾਰਦਿਕ ਸ਼ੁਕਰਾਨਾ ।

ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ)

ਨਿੱਕੀ ਸੋਚ, ਨਿੱਕੇ ਕੰਮਾਂ ਵਿਚੋਂ ਨਾਮਣਾ ਭਾਲਦੀ ਐ।  ✍️ ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ 

ਯੁੱਗ ਨਹੀਂ ਬਦਲਤਾ, ਕੁੱਜ ਲੋਗ ਹੋਤੇ ਹੈਂ, 

ਜੋ ਯੁੱਗ ਦੀ ਪਰਿਭਾਸ਼ਾ ਬਦਲ ਦੇਤੇਂ ਹੈਂ । 

 

ਨਿੱਕੀ ਸੋਚ, ਨਿੱਕੇ ਕੰਮਾਂ ਵਿਚੋਂ ਨਾਮਣਾ ਭਾਲਦੀ ਐ। ਅਸੀਂ ਨਿੱਤ ਮਰਹਾ ਦੇ ਜੀਵਨ ਵਿੱਚ ਵਿਚਰਦਿਆਂ ਅਕਸਰ ਹੀ ਦੇਖਦੇ ਹਾਂ ਕਿ ਕੁੱਝ ਲੋਕ ਆਪਣੀ ਵਧੀਆ ਸੋਚ, ਸੁੱਚੀ ਲਗਨ ਅਤੇ ਕਠਿਨ ਮਿਹਨਤ ਨਾਲ ਨਾਮਣਾ ਖੱਟ ਚੁੱਕੀਆਂ ਸਖਸ਼ੀਅਤਾਂ ਨਾਲ ਆਪਣੀ ਫੋਟੋ ਕਰਾਉਣ ਨੂੰ ਹੀ ਆਹਲਾ ਦਰਜੇ ਦੀ ਪਰਾਪਤੀ ਮੰਨ ਲੈਂਦੇ ਹਨ ਤੇ ਘਰਾਂ ਵਿਚ ਉਹ  ਫੋਟੋਆਂ ਫਰੇਮ ਕਰਾਕੇ ਰੱਖਦੇ ਹਨ ਤਾਂ ਕਿ ਰਿਸ਼ਤੇਦਾਰਾਂ, ਦੋਸਤਾਂ ਅਤੇ ਹੋਰ ਸਮਾਜਿਕ ਸੰਬੰਧੀਆਂ ਵਿੱਚ ਚੰਗੀ ਭੱਲ ਜਾਂ ਟੌਹਰ ਬਣਾਈ ਜਾ ਸਕੇ ਜਦ ਕਿ ਦੂਜੇ ਪਾਸੇ ਇਹ  ਵੀ  ਸੱਚ  ਹੈ  ਕਿ ਬਹੁਤੀਆਂ ਹਾਲਤਾਂ ਵਿਚ ਉਹਨਾਂ ਵਿਸ਼ੇਸ਼ ਸਖਸ਼ੀਅਤਾਂ ਨੂੰ ਇਹ ਯਾਦ ਵੀ ਨਹੀਂ ਰਹਿੰਦਾ ਕਿ ਉਹਨਾਂ ਨਾਲ ਕਿਸ ਕਿਸ ਨੇ ਫੋਟੋ ਖਿਚਵਾਈ, ਫ਼ਰੇਮ ਕਰਵਾਈ ਹੈ ਤੇ ਘਰ ਚ ਲਗਵਾਈ ਹੈ । 

ਆਪਾਂ ਸਾਰੇ ਜਾਣਦੇ ਹਾਂ ਕਿ ਤਸਵੀਰਾਂ ਅਤੀਤ ਦੀਆ ਅਭੁੱਲ ਯਾਦਾਂ ਦਾ ਇਕ ਅਨਮੋਲ ਖ਼ਜ਼ਾਨਾ ਹੁੰਦੀਆਂ ਹਨ ਤੇ ਕਿਸੇ ਸ਼ਖਸ਼ੀਅਤ ਨਾਲ ਫੋਟੋ ਖਿਚਵਾਉਣ ਵਾਲੇ ਵਾਸਤੇ ਉਸ ਦੀ ਜਿੰਦਗੀ ਦੇ ਯਾਦਗਾਰੀ ਪਲਾਂ ਦੀ ਸੰਭਾਲ ਦਾ ਉਤਮ ਜਰੀਆ ਹੁੰਦੀਆ ਹਨ, ਪਰ ਇਸ ਦੇ ਨਾਲ ਹੀ ਇਹ ਵੀ ਖਰਾ ਸੱਚ ਹੈ ਰਿ ਬਹੁਤੀ ਵਾਰ ਕਿਸੇ ਸੈਲੀਬਰੈਟੀਆਂ ਨੂੰ ਸਿਵਾਏ ਉਹਨਾਂ ਦੀ ਜਾਣ ਪਹਿਚਾਣ ਵਾਲੇ ਕੁਝ ਕੁ ਖਾਸ ਲੋਕਾਂ ਦੇ ਤਸਵੀਰਾਂ ਕਰਾਉਣ ਵਾਲੇ ਆਮ ਲੋਕ/ ਫੈਨ ਬਹੁਤੇ ਯਾਦ ਨਹੀ ਰਹਿੰਦੇ । 

ਉਂਜ ਕਿਸ ਨੇ ਕਿਸ ਨਾਲ ਤਸਵੀਰ ਕਰਾਉਣੀ ਹੈ ਜਾਂ ਨਹੀ ਕਰਾਉਣੀ, ਹਰ ਇਕ ਦੀ ਨਿੱਜੀ ਚੋਣ ਜਾਂ ਪਸੰਦ ਹੈ, ਜਿਸ ‘ਤੇ ਕਿੰਤੂ ਪਰੰਤੂ ਕਰਨ ਦੀ ਲੋੜ ਨਹੀਂ, ਪਰ ਇਕ ਗੱਲ ਧਿਆਨ ਵਿਚ ਜਰੂਰ ਰੱਖਣੀ ਚਾਹੀਦੀ ਹੈ ਕਿ ਜਿਸ ਨਾਲ ਅਸੀਂ ਫੋਟੋ ਖਿਚਵਾਉਣ ਨੂੰ ਤਰਜੀਹ ਦੇ ਰਹੇ ਹਾਂ, ਉਸ ਸਖਸ਼ੀਅਤ ਦਾ ਆਚਰਣ ਤੇ ਕਿਰਦਾਰ, ਉਚਾ ਤੇ ਸੁੱਚਾ ਹੋਣ ਦੇ ਨਾਲ ਹੀ ਸਾਡੇ  ਵਾਸਤੇ ਪਰੇਰਣਾ ਤੇ ਉਤਸ਼ਾਹ ਪੈਦਾ ਕਰਨ ਵਾਲਾ ਜਰੂਰ ਹੋਵੇ ਤਾਂ ਕਿ ਘਰ ਚ ਲੱਗੀ ਹੋਈ ਉਹ ਤਸਵੀਰ ਪਲ ਪਲ ਸਾਡੇ ਅੰਦਰ ਉਸ ਦੇ ਨਕਸ਼ੇ ਕਦਮ ਚੱਲਣ ਵਾਸਤੇ ਉਤਸ਼ਾਹ ਪੈਦਾ ਕਰਦੀ ਰਹੇ ।

ਇਸ ਦੇ ਨਾਲ ਹੀ ਸਾਨੂੰ ਇਹ ਵੀ ਸੋਚਣਾ ਪਵੇਗਾ ਕਿ ਜਿਸ ਲਗਨ, ਮਿਹਨਤ ਤੇ ਦਿਰੜ ਇਰਾਦੇ ਨਾਲ ਉਸ ਸ਼ਖਸ਼ੀਅਤ ਨੇ ਸਮਾਜ ਚ ਆਪਣੀ ਪਹਿਚਾਣ ਬਣਾਈ, ਨਾਮ ਕਮਾਇਆ ਤੇ ਨਾਮਣਾ ਖੱਟਿਆ, ਉਸੇ ਤਰਾਂ ਦੀ ਮਿਹਨਤ ਸਾਨੂੰ ਵੀ ਕਰਨੀ ਪਵੇਗੀ ਤਾਂ ਕਿ ਆਉਣ ਵਾਲੇ ਕੱਲ੍ਹ ਨੂੰ ਸਾਡੇ ਨਾਲ ਵੀ ਸਾਡੇ ਪਰਸੰਸਕ ਤਸਵੀਰਾ ਕਰਵਾ ਕੇ ਮਾਣ ਮਹਿਸੂਸ ਕਰ ਸਕਣ ਤੇ ਅਸੀ ਉਹਨਾ ਦੇ ਪਰੇਰਣਾ ਸਰੋਤ ਬਣ ਸਕੀਏ । ਕਹਿਣ ਦਾ ਭਾਵ ਇਹ ਕਿ ਕਿਸੇ ਸੈਲੀਬਰੇਟੀ ਦਾ ਫੈਨ ਹੋ ਕੇ, ਮੌਕਾ ਮਿਲ ਜਾਣ ਉਪਰੰਤ ਉਸ ਨਾਲ ਸਿਰਫ ਤਸਵੀਰ ਸੈਲਫੀ ਵਗੈਰਾ ਕਰਵਾ ਲੈਣੀ ਹੀ ਕਾਫੀ ਨਹੀ ਹੁੰਦੀ ਸਗੋ ਉਸ ਦੀਆ ਪਰਾਪਤੀਆਂ ਦੀ ਪਰੋਫਾਈਲ ਨੂੰ ਜਾਨਣਾ  ਤੇ ਉਹਨਾ ਪਰਾਪਤੀਆ ਦੇ ਪਿਛੇ ਘਾਲੀ ਗਈ ਘਾਲਣਾ ਨੂੰ ਧਿਆਨ ਚ ਰੱਖਕੇ ਉਸ ਦੇ ਪਦ ਚਿੰਨਾ 'ਤੇ ਚਲਦੇ ਹੋਏ ਆਪ ਵੀ ਮੁਆਰਕੇ ਮਾਰਨੇ ਚਾਹੀਦੇ ਹਨ, ਜਿਸ ਨਾਲ ਆਪਣੇ ਨਾਮ ਨੂੰ ਵੀ ਚਾਰ ਚੰਨ ਲੱਗਣ ਤੇ ਸਮਾਜ ਵਿਚ ਵੱਡਾ ਨਾਮਣਾ ਮਿਲੇ । 

ਬੌਲੀਵੁਡ ਦੇ ਮਸ਼ਹੂਰ ਐਕਟਰ ਅਮਿਤਾਬ ਬੱਚਨ ਦੇ ਪਿਤਾ ਮਰਹੂਮ ਹਰਬੰਸ ਰਾਏ ਬਚਨ ਦੀ ਇਕ ਕਵਿਤਾ ਦੇ ਬੋਲ ਹਨ ਕਿ "ਯੁੱਗ ਨਹੀ ਬਦਲਤਾ, ਮਗਰ ਕੁੱਝ ਲੋਕ ਹੋਤੇ ਹੈਂ ਜੋ, ਯੁੱਗ ਕੀ ਪਰਿਭਾਸ਼ਾ ਬਦਲ ਦੇਤੇ ਹੈਂ ।" ਠੀਕ ਇਸੇ ਤਰਾਂ ਇਹ ਸਾਡੇ ਆਪਣੇ ਵਸ ਚ ਹੈ ਕਿ ਆਉਣ ਵਾਲੇ ਕਲ੍ਹ ਨੂੰ ਸੁਨਹਿਰੀ ਬਣਾਉਣਾ ਹੈ ਜਾਂ ਨਹੀ, ਆਉਣ ਵਾਲੇ ਸਮੇ ਚ ਸਿਰਫ ਸੈਲੀਬਰੇਟੀਆਂ ਨਾਲ ਤਸਵੀਰਾ ਕਰਾਉਣ ਤੱਕ ਹੀ ਸੀਮਿਤ ਰਹਿਣਾ ਹੈ ਜਾਂ ਫਿਰ ਆਪਣੇ ਆਪ ਵਿਚ ਉਹ ਖੂਬੀਆ ਪੈਦਾ ਕਰਕੇ ਸੈਲੀਬਰੇਟੀ ਬਣਨ ਦੀ ਯੋਗਤਾ ਪੈਦਾ ਕਰਨੀ ਹੈ ਤੇ ਹਾਲਾਤਾਂ ਨੂੰ ਉਲਟ ਗੇੜਾ ਦੇਣਾ ਹੈ, ਗੱਲ ਸਿਰਫ ਸੋਚ ਦੀ ਹੈ, ਪਰੇਰਣਾ ਦੀ ਹੈ, ਕਿਸੇ ਮਿਥੇ ਨਿਸ਼ਾਨੇ ਦੀ ਪੁਰਤੀ ਹਿਤ ਕੀਤੇ ਜਾਣ ਵਾਲੇ ਯਤਨਾ ਦੀ ਹੈ । 

ਇਸ ਤੋ ਵੀ ਹੋਰ ਅਗੇ, ਗੱਲ ਸਾਡੀ ਸੋਚ ਦੇ ਤੰਗ ਜਾਂ ਖੁਲੇ ਦਾਇਰੇ ਦੀ ਹੈ । ਤੰਗ ਦਾਇਰੇ ਵਾਲੇ ਸੈਲੀਬਰੇਟੀਆਂ ਨਾਲ ਤਸਵੀਰਾ ਕਰਵਾਉਣ ਨੂੰ ਹੀ ਮੱਲ ਮਾਰ ਲਈ ਸਮਝਣਗੇ ਜਦ ਕਿ ਵਿਸ਼ਾਲ ਸੋਚ ਵਾਲੇ ਉਸ ਵਰਗਾ ਬਣਨ ਦਾ ਸੁਪਨਾ ਲੇ ਕੇ, ਉਸ ਸੁਪਨੇ ਨੂੰ ਹਕੀਕਤ ਚ ਬਦਲਣ ਵਾਸਤੇ ਉਪਰਾਲੇ ਕਰਨੇ ਸ਼ੁਰੂ ਕਰ ਦੇਣਗੇ । ਤੰਗ ਦਾਇਰੇ ਵਾਲੇ ਆਲਸ ਤੇ ਸੁਸਤੀ ਦੇ ਸ਼ਿਕਾਰ ਹੋ ਕੇ ਨਿਕੱਮੇਪਨ ਤੇ ਫੁਕਰਪੰਥੀ ਵੱਲ ਵਧਣਗੇ, ਜਦ ਕਿ ਕੁਝ ਕਰ ਗੁਜਰਨ ਦੀ ਰਚਨਾਤਮਕ ਸੋਚ ਰੱਖਣ ਵਾਲੇ ਧੁਨ ਦੇ ਪੱਕੇ ਹੋ ਕੇ ਕਿਸੇ ਨ ਕਿਸੇ ਉਚੇ ਮੁਕਾਮ 'ਦੀ ਬੁਲੰਦੀ ‘ਤੇ ਪਹੁੰਚ ਕੇ ਧਰੂੰ ਤਾਰੇ ਵਾਂਗ ਚਮਕਣਗੇ ਤੇ ਸਫਲਤਾ ਦੇ ਪਰਚਮ ਲਹਿਰਾਉਣਗੇ ਜਾਂ ਇੰਜ ਵੀ ਕਹਿ ਸਕਦੇ ਹਾਂ ਕਿ ਕੁਝ ਬਣਨ ਕਰਨ ਦਾ ਉਦੇਸ਼ ਰੱਖਣ ਵਾਲੇ ਪੀ ਐਚ ਡੀ ਕਰ ਜਾਣਗੇ ਜਦ ਕਿ ਜਦ ਕਿ ਹੱਥੀ ਕੁਜ ਕਰਨ ਦੀ ਬਜਾਏ ਦੂਸਰਿਆਂ ਨਾਲ ਤਸਵੀਰਾਂ ਖਿਚਵਾਉਣ ਨੂੰ ਪ੍ਰਾਪਤੀਆਂ ਸਮਝਣ ਵਾਲੇ ਇੱਕੋ ਜਗਾ ਤੇ ਇੱਕੋ ਜਮਾਤ ਦੇ ਬੁੱਢੇ ਕੁੱਕੜ ਬਣਕੇ ਰਹਿ ਜਾਣਗੇ । 

ਮੁੱਕਦੀ ਗੱਲ ਇਹ ਕਿ ਆਪਣੇ ਆਪ ਨੂੰ  ਸਮੇਂ ਦੇ ਹਾਣਦਾ ਰੱਖੋ, ਸਮੇਂ ਦੀ ਕਦਰ ਕਰੋ, ਵਿਸਾਲ ਸੋਚ ਦੇ ਮਾਲਿਕ ਬਣੋ, ਨਿਸ਼ਾਨਾ ਮਿਥੋ, ਪ੍ਰੇਰਨਾ ਦਾ ਕੋਈ ਵੀ ਸੋਮਾ ਹੈ, ਉਸ ‘ਤੇ ਧਿਆਨ ਕੇਂਦਰਤ ਕਰਦੇ ਹੋਏ ਦਿਰੜ ਨਿਸ਼ਚੇ ਤੇ ਲਗਨ ਨਾਲ ਮਿਹਨਤ ਕਰਦੇ ਹੋਏ ਆਪਣੇ ਮਿੱਥੇ ਨਿਸ਼ਾਨੇ ਵੱਲ ਵਧੋ । ਸੰਸਾਰ ਚ ਆਪਣੀ ਪਹਿਚਾਣ ਬਣਾਓ ਤੇ ਦੂਸਰਿਆਂ ਵਾਸਤੇ ਪ੍ਰੇਰਣਾ ਸਰੋਤ ਬਣੋ । ਫੁਕਰੀਆਂ ਤੇ ਟੁਚੀਆਂ ਗੱਲਾਂ ਨੂੰ ਜੀਵਨ ਵਿੱਚੋਂ ਮਨਫੀ ਕਰਕੇ ਰਚਨਾਤਮਿਕ ਤੇ ਸਕਾਰਾਤਮਕ ਸੋਚ ਰੱਖੋ । ਜ਼ਿੰਦਗੀ ਚ ਪ੍ਰਾਪਤੀਆਂ ਕਰਦੇ ਹੋ, ਉਹਨਾਂ ਨੂੰ ਦਿਮਾਗ ਚ ਨਾ ਚੜ੍ਹਨ ਦਿਓ, ਦਿਲ ਚ ਰੱਖੋ, ਹਮੇਸ਼ਾ ਨਿਮਰ ਰਹੋ । ਜੇਕਰ ਇਸ ਤਰਾਂ ਦਾ ਆਪਣੇ ਆਪ ਨੂੰ ਬਣਾ ਲੈਂਦੇ ਹੋ ਤਾਂ ਫੇਰ ਕੋਈ ਵਜ੍ਹਾ ਨਹੀਂ ਕਿ ਤਹਾਜਾ ਅਗਲਾ ਸਮਾਂ ਸੁਨਹਿਰੀ ਨਾ ਹੋਵੇ ਤੇ ਲੋਕ ਤੁਹਾਡੇ ਕਦਰਦਾਨ ਨਾ ਹੋਣ। ਆਪਣੇ ਆਪ ਨੂੰ ਆਮ ਤੋਂ ਖ਼ਾਸ ਬਣਾਓਗੇ ਵਾਸਤੇ ਨੇਮ ਨਾਲ ਉੱਦਮ ਕਰੋ ਤੇ ਨਿਰੰਤਰ ਕਰਦੇ ਰਹੋ, ਹੱਥ ‘ਤੇ ਹੱਥ ਧਰਕੇ ਬੈਠਿਆਂ ਕੋਈ ਵੀ ਪ੍ਰਾਪਤੀ ਦੀ ਆਸ ਰੱਖਣਾ ਸਿਰਫ ਤੇ ਸਿਰਫ ਮੂਰਖਪੰਥੀ ਸੋਚ ਹੀ ਹੋ ਸਕਦੀ ਹੈ । 

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ 

22/05/2020

ਪੈਰਾਂ ਤੇ ਪਏ ਛਾਲਿਆ ਦਾ ਦਰਦ ਗੁਲਾਮੀ ਦਾ ਅਹਿਸਾਸ ਦਵਾਗਿਆ ✍️ ਪੰਡਿਤ ਰਮੇਸ਼ ਕੁਮਾਰ

ਪੈਰਾਂ ਤੇ ਪਏ ਛਾਲਿਆ ਦਾ ਦਰਦ ਗੁਲਾਮੀ ਦਾ ਅਹਿਸਾਸ ਦਵਾਗਿਆ

ਭਾਰਤ ਦੇਸ਼ ਦੇ 10 ਕਰੋੜ ਭਾਰਤੀ ਮਜਬੂਰ ਮਜਦੂਰਾ ਦੇ ਨੰਗੇ ਪੈਰੀ ਪੈਦਲ ਤੁਰਨ ਕਾਰਨ ਪੈਰਾਂ ਦੀਆਂ ਤਲੀਆਂ ਤੇ ਪਏ ਹੋਏ ਛਾਲੀਆਂ ਦੇ ਦਰਦ ਸਦੀਆਂ ਤੱਕ ਭਾਰਤ ਦੇ ਨੀਜਾਮ ਦੀ ਹਿੱਕ ਤੇ ਰੜਕਦੇ ਰਹਿਣਗੇ, ਨੰਗੇ ਪੈਰੀਂ ਇਹਣਾ ਬੇਬਸ ਮਜਦੂਰਾ ਦੀਆਂ ਦਰਦ ਨਾਲ ਭਰਿਆ ਕੁਰਲਾਊੰਦੀਆਂ ਚੀਖਾਂ ਦੀਆਂ ਪੂਕਾਰਾ ਭਾਰਤ ਦੀ ਆਮ ਜਨਤਾ ਨੂੰ ਬਹੁਤ ਦੁੱਖੀ ਕਰ ਰਹਿਆ ਹਨ, ਬਡੇ ਬਡੇ ਇਲਾਨ ਕਰਨ ਵਾਲਿਆਂ ਸਰਕਾਰਾਂ ਇਹਨਾਂ ਮਜਦੂਰਾ ਦੇ ਮਲਹਮ ਪੱਟੀਆਂ ਕਰਨ  ਦੀ ਬਜਾਏ ਸੀਆਸਤ ਕਰ ਰਹੀਆਂ ਹਨ, ਵਿਰੋਧੀ ਪਾਰਟੀਆਂ ਦੀਆ ਮਲਹਮ ਪੱਟੀਆਂ ਜੋ ਉਹ ਇਹਨਾ ਬੇਬਸ ਮਜਦੂਰਾ ਦੇ ਕਰਨਾ ਚਾਹੁੰਦੀਆਂ ਹਨ, ਉਹਨਾਂ ਨੂੰ ਰਾਸ ਨਹੀਂ ਆ ਰਹੀਆਂ, ਮੇਰੀ ਗੱਲ ਯਾਦ ਰਖਣਾ ਮੇਰੇ ਦੇਸ਼ ਦੇ ਭਾਰਤ ਵਾਸੀੳ, ਇਹਨਾਂ ਬੇਬਸ ਮਜਦੂਰਾ ਨੇ ਹੀ ਆਉਣ ਵਾਲੇ ਵਕਤ ਵਿੱਚ ਭਾਰਤ ਦੇਸ਼ ਦੀ ਕਿਸਮਤ ਲਿਖਣੀ ਹੈ, ਮੈਂ ਹਾਂ ਮੇਰੇ ਭਾਰਤ  ਦੇਸ਼ ਦੇ ਇਹਨਾਂ ਮਜਬੂਰ ਬੇਬਸ ਮਜਦੂਰਾ ਦਾ ਸ਼ੁਭਚਿੰਤਕ, 

ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ  *ਭਾਰਤ* *9815318924*

ਚੈਨਲ ਬਹਿਸ ਬਨਾਮ ਖੁਸ਼ਹਾਲਤਾ!  ✍️ ਸਲੇਮਪੁਰੀ ਦੀ ਚੂੰਢੀ 

ਚੈਨਲ ਬਹਿਸ ਬਨਾਮ ਖੁਸ਼ਹਾਲਤਾ! 

ਜਿਸ ਵੇਲੇ ਜਿਹੜਾ ਮਰਜੀ ਕੋਈ ਟੀ ਵੀ ਚੈਨਲ ਆਨ ਕਰੋ ਉਸ ਉਪਰ ਸਿਆਸੀ ਆਗੂਆਂ ਅਤੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਪ੍ਰਬੰਧਕਾਂ ਦੀ ਬਹਿਸ ਵੇਖਕੇ ਇੰਝ ਪ੍ਰਤੀਤ ਹੁੰਦਾ ਹੈ ਕਿ ਭਾਰਤ  ਸੰਸਾਰ ਦਾ ਇਕ ਬਹੁਤ ਵੱਡਾ ਖੁਸ਼ਹਾਲ ਦੇਸ਼ ਹੈ, ਕਿਉਂਕਿ ਹੁਣ ਇਥੇ ਪੀ ਪੀ ਈ ਕਿੱਟਾਂ ਅਤੇ ਮਾਸਕ ਬਣਨੇ ਵੀ ਸ਼ੁਰੂ ਹੋ ਗਏ ਹਨ ਅਤੇ ਦੇਸ਼ ਬੜੀ ਤੇਜੀ ਨਾਲ ਆਤਮ ਨਿਰਭਰਤਾ ਵਲ ਵੱਡੀਆਂ-ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ। ਦੇਸ਼ ਦੀ ਖੁਸ਼ਹਾਲੀ ਸਬੰਧੀ ਹੁੰਦੀ ਬਹਿਸ, ਵਿਚਾਰ - ਚਰਚਾ ਵੇਖਕੇ /ਸੁਣਕੇ ਅਸੀਂ ਵੀ ਬਾਗੋ-ਬਾਗ ਹੋ ਜਾਂਦੇ ਹਾਂ। ਪਰ ਵੱਡੇ ਸਰਮਾਏਦਾਰਾਂ, ਸਿਆਸੀ ਆਗੂਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਚੈਨਲਾਂ ਵਿਚ ਕੰਮ ਕਰ ਰਹੇ  ਐਂਕਰਾਂ ਦੀ ਤਰ੍ਹਾਂ ਅਸੀਂ ਵੀ ਜਮੀਨੀ ਹਕੀਕਤ ਪ੍ਰਤੀ ਹਮੇਸ਼ਾ ਅੱਖਾਂ ਮੀਟੀ ਰੱਖਦੇ ਹਾਂ। ਅੱਜ ਕੋਰੋਨਾ ਦੇ ਚੱਲਦਿਆਂ ਦੇਸ਼ ਦੇ ਮਜਦੂਰ ਅਤੇ ਗਰੀਬ ਦੀ ਹਾਲਤ ਜੋ ਬਦ ਤੋਂ ਬਦਤਰ ਹੋ ਚੁੱਕੀ ਹੈ ਕਿਸੇ ਨੂੰ ਦਿਖਾਈ ਨਹੀਂ ਦਿੰਦੀ। ਜੇ ਸਾਡਾ ਦੇਸ਼ ਸੱਚਮੁੱਚ ਹੀ ਖੁਸ਼ਹਾਲ ਹੁੰਦਾ ਤਾਂ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਲੋਕ ਰੋਜੀ ਰੋਟੀ ਲਈ ਆਪਣੇ ਘਰ - ਪਰਿਵਾਰਾਂ ਨੂੰ ਛੱਡ ਕੇ ਦੂਜੇ ਸੂਬਿਆਂ ਵਿਚ ਧੱਕੇ ਖਾਣ ਲਈ ਮਜਬੂਰ ਨਾ ਹੁੰਦੇ। ਵੇਖਣ ਵਾਲੀ ਗੱਲ ਹੈ ਕਿ ਸਨੱਅਤੀ ਸ਼ਹਿਰ ਇਕੱਲੇ  ਲੁਧਿਆਣਾ ਵਿਚ ਹੀ 8 ਲੱਖ ਮਜਦੂਰਾਂ ਨੇ ਵਾਪਸ ਆਪਣੇ ਪਿਤਰੀ ਸੂਬਿਆਂ ਵਿਚ ਜਾਣ ਲਈ ਅਰਜੀਆਂ ਦਿੱਤੀਆਂ ਹਨ। ਪਹਿਲਾਂ ਉਹ ਇਥੇ ਭੁੱਖਮਰੀ ਤੋਂ ਖਹਿੜਾ ਛੁਡਾਉਣ ਲਈ ਪੰਜਾਬ ਆਏ ਅਤੇ ਹੁਣ ਇਥੋਂ ਦੀ ਭੁੱਖਮਰੀ ਤੋਂ ਖਹਿੜਾ ਛੁਡਾਉਣ ਲਈ ਵਾਪਸ ਜਾਣ ਲਈ ਮਜਬੂਰ ਹਨ ਪਰ ਭੁੱਖਮਰੀ ਪਰਛਾਵਾਂ ਬਣ ਕੇ ਨਾਲ ਚਿੰਬੜੀ ਰਹੀ। 8  ਕਰੋੜ ਮਜਦੂਰ ਅਤੇ ਗਰੀਬ ਸੜਕਾਂ ਅਤੇ ਰੇਲ ਪਟੜੀਆਂ ਦੇ ਰਾਹੀਂ ਨੰਗੇ ਪੈਰੀਂ, ਭੁੱਖ ਨਾਲ ਲੜਦਿਆਂ ਸੈਂਕੜੇ ਮੀਲਾਂ ਦਾ ਪੈਂਡਾ ਤੈਅ ਕਰਕੇ ਘਰ ਪਹੁੰਚਣ ਲਈ ਮਜਬੂਰ ਹੋਏ। ਕਈਆਂ ਨੇ ਰਾਹ ਵਿਚ ਹੀ ਪ੍ਰਾਣ ਤਿਆਗ ਦਿੱਤੇ, ਬਸ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ 1947 ਵਿਚ ਦੇਸ਼ ਦੀ ਵੰਡ ਵੇਲੇ ਹੋਇਆ ਸੀ। ਉਸ ਵੇਲੇ ਮਜਦੂਰਾਂ, ਗਰੀਬਾਂ ਅਤੇ ਆਮ ਲੋਕਾਂ ਨੂੰ ਮਾਰ ਪਈ ਸੀ ਜਦਕਿ ਸਰਮਾਏਦਾਰਾਂ ਅਤੇ ਸਿਆਸੀ ਆਗੂਆਂ ਦਾ ਕੁੱਝ ਵੀ ਨਹੀਂ ਵਿਗੜਿਆ ਅਤੇ ਹੁਣ ਵੀ ਉਹ ਪ੍ਰਸਥਿਤੀਆਂ ਹਨ। ਜਹਾਜ਼ਾਂ ਰਾਹੀਂ ਖਾਂਦੇ ਪੀਂਦੇ ਲੋਕਾਂ ਨੇ ਕੋਰੋਨਾ ਲਿਆਂਦਾ, ਜਿਸ ਦੀ ਮਾਰ ਸਾਇਕਲਾਂ ਅਤੇ ਪੈਦਲ ਚੱਲਣ ਵਾਲਿਆਂ ਉਪਰ ਪੈ ਗਈ। 1947 ਵਿਚ ਵੀ  ਲੜਾਈ ਕੁਰਸੀ ਲਈ ਸਿਆਸੀ ਆਗੂਆਂ ਦੀ ਸੀ ਪਰ ਕੁਰਬਾਨੀਆਂ ਆਮ ਲੋਕਾਂ ਨੇ ਦਿੱਤੀਆਂ, ਤਸੀਹੇ ਝੱਲੇ ਅਤੇ ਪਿੰਡਿਆਂ 'ਤੇ ਦਰਦ ਹੰਢਾਇਆ।ਅੱਜ ਦੇਸ਼ ਵਿੱਚ ਗੈਰ - ਜਥੇਬੰਦਕ 45 ਕਰੋੜ ਮਜਦੂਰ ਰੋਜੀ ਰੋਟੀ ਨੂੰ ਤਰਸ ਰਹੇ ਹਨ। ਦੇਸ਼ ਦੀ ਅਜਾਦੀ ਵੇਲੇ ਲੋਕ ਮਜਬੂਰ ਸਨ ਪਰ ਸਰੀਰਕ ਅਤੇ ਮਾਨਸਿਕ ਤੌਰ ਤੇ ਮਜਬੂਤ ਸਨ ਜਿਸ ਕਰਕੇ ਉਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਖੌਫ ਨਹੀਂ ਖਾਧਾ ਪਰ ਇਸ ਵੇਲੇ ਦੇਸ਼ ਦੇ ਲੋਕ ਆਪਣੇ ਹੱਕਾਂ ਅਤੇ ਹਿੱਤਾਂ ਤੇ ਆਪ ਨੂੰ ਸੁਰੱਖਿਅਤ ਰੱਖਣ ਲਈ ਨਾ ਤਾਂ ਮਜਬੂਤ ਹਨ ਸਗੋਂ ਮਜਬੂਰ ਵੀ ਹਨ, ਕਿਉਂਕਿ ਉਹ ਜਾਣਦੇ ਹਨ ਕਿ ਜੇ ਉਨ੍ਹਾਂ ਨੇ ਆਪਣੇ ਹੱਕਾਂ ਅਤੇ ਹਿੱਤਾਂ ਲਈ ਅਵਾਜ ਬਲੰਦ ਕੀਤੀ ਤਾਂ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕਰ ਕੇ ਜੇਲ ਵਿਚ ਬੰਦ ਕਰ ਦੇਣਾ ਹੈ। ਦੂਸਰੇ ਪਾਸੇ ਦੇਸ਼ ਨੂੰ ਲੁੱਟਣ ਵਾਲੇ, ਲੋਕਾਂ ਨੂੰ ਕੁੱਟਣ ਵਾਲੇ, ਰਿਸ਼ਵਤਾਂ ਖਾਣ ਵਾਲੇ, ਸਰਕਾਰੀ ਅਤੇ ਗੈਰ-ਸਰਕਾਰੀ ਜਮੀਨਾਂ ਉਪਰ ਨਜਾਇਜ ਕਬਜੇ ਕਰਨ ਵਾਲੇ, ਸਰਕਾਰੀ ਗ੍ਰਾਂਟਾਂ ਖਾਣ ਵਾਲੇ, ਧਰਮ, ਜਾਤ ਪਾਤ, ਬੋਲੀਆਂ, ਪਹਿਰਾਵੇ ਦੇ ਨਾਂ  'ਤੇ ਦੰਗੇ ਫਸਾਦ ਕਰਵਾਉਣ ਵਾਲੇ ਦੇਸ਼ ਭਗਤਾਂ ਦੀ ਸੂਚੀ ਵਿਚ ਸ਼ਾਮਲ ਹੋ ਜਾਂਦੇ ਹਨ।

ਖੈਰ ਇਹ ਮੰਨਣਾ ਪਵੇਗਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਦੇ ਹੁਕਮਰਾਨਾਂ ਨੇ ਦੇਸ਼ ਨੂੰ ਆਪਣੇ ਮੁਤਾਬਿਕ ਚਲਾਇਆ ਹੈ ਨਾ ਕਿ ਲੋਕਾਂ ਦੇ ਹੱਕਾਂ ਅਤੇ ਹਿੱਤਾਂ ਨੂੰ ਮੁੱਖ ਰੱਖ ਕੇ ਚਲਾਇਆ ਹੈ। ਹੁਣ ਕੇਂਦਰ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ ਦੇ ਲੋਕਾਂ ਦੀ ਭਲਾਈ ਲਈ 20 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ ਜਿਸ ਨਾਲ ਦੇਸ਼ ਦੇ ਹਰੇਕ ਨਾਗਰਿਕ ਦੇ ਧੋਣੇ ਧੋਤੇ ਜਾਣੇ ਹਨ, ਕਿਉਂਕਿ ਇਹ ਰਕਮ ਛੋਟੀ ਨਹੀਂ ਬਹੁਤ ਵੱਡੀ ਹੈ। ਦੇਸ਼ ਦੇ ਕਰੋੜਾਂ ਮਜਦੂਰ ਅਤੇ ਕਰੀਬ ਇਸ ਦੀ ਪ੍ਰਾਪਤੀ ਲਈ ਆਸ ਲਾਈ ਬੈਠੇ ਹਨ ਅਤੇ ਬਹੁਤ ਹੀ ਬੇਸਬਰੀ ਨਾਲ ਨਾਲ ਉਡੀਕ ਰਹੇ ਹਨ।ਉਂਝ ਮਜ਼ਦੂਰਾਂ /ਕਾਮਿਆਂ ਦੇ ਥੋੜ੍ਹੇ - ਬਹੁਤੇ ਹੱਕਾਂ ਅਤੇ ਹਿੱਤਾਂ ਲਈ ਹਾਮੀ ਭਰ ਭਰਨ ਵਾਲੇ ਕਾਨੂੰਨਾਂ ਨੂੰ ਵੀ ਸਿਉਂਕ ਲੱਗ ਗਈ ਹੈ, ਜਿਨ੍ਹਾਂ ਦੀ ਹੋਂਦ ਹੌਲੀ-ਹੌਲੀ ਬਿਲਕੁਲ ਖਤਮ ਹੋ ਜਾਵੇਗੀ ਅਤੇ ਫਿਰ ਮਜਦੂਰਾਂ /ਕਾਮਿਆਂ ਦੀ ਹਾਲਤ ਬੰਧੂਆਂ ਵਰਗੀ ਹੋ ਕੇ ਰਹਿ ਜਾਵੇਗੀ। 

ਸੁਖਦੇਵ ਸਲੇਮਪੁਰੀ

09780620233

22 ਮਈ, 2020

ਘੜੇ ਦਾ ਪਾਣੀ ✍️ਹਰਨਰਾਇਣ ਸਿੰਘ ਮੱਲੇਆਣਾ

 ਘੜੇ ਦਾ ਪਾਣੀ-ਸਭਿਆਚਾਰ ਅਤੇ ਸਿਹਤ ਦੀ ਨਿਸ਼ਾਨੀ

 

ਗਰਮੀਆਂ ਸ਼ੁਰੂ ਹੁੰਦਿਆਂ ਹੀ ਮਿੱਟੀ ਦੇ ਘੜਿਆਂ ਦੀ ਮੰਗ ਵੀ ਸ਼ੁਰੂ ਹੋ ਜਾਂਦੀ ਹੈ । ਗਰਮੀ ਵਿੱਚ ਘੜੇ ਦਾ ਪਾਣੀ ਜਿੰਨਾ ਠੰਡਾ ਅਤੇ ਸਕੂਨਦਾਇਕ ਲੱਗਦਾ ਹੈ ।ਸਿਹਤ ਲਈ ਵੀ ਓਨਾ ਹੀ ਲਾਭਦਾਇਕ ਹੁੰਦਾ ਹੈ ।ਜੇਕਰ ਤੁਸੀਂ ਇਸ ਦੇ ਲਾਭ ਬਾਰੇ ਨਹੀਂ ਜਾਣਦੇ ਤਾਂ ਆਓ ਤੁਹਾਨੂੰ ਦੱਸੀਏ ।

ਘੜੇ ਦੇ ਪਾਣੀ ਦੇ ਬਹੁਮੁੱਲੇ ਲਾਭ ;

°ਮਿੱਟੀ ਦੇ ਘੜੇ ਦਾ ਪਾਣੀ ਪੀਣਾ ਸਿਹਤ ਲਈ ਲਾਭਦਾਇਕ ਹੈ ।ਇਸ ਦਾ ਤਾਪਮਾਨ ਸਾਧਾਰਨ ਤੋਂ ਥੋੜ੍ਹਾ ਹੀ ਘੱਟ ਹੁੰਦਾ ਹੈ ।ਜੋ ਠੰਡਕ ਤਾਂ ਦਿੰਦਾ ਹੈ ਸਗੋਂ ਹਾਜ਼ਮ ਪ੍ਰਕਿਰਿਆ ਨੂੰ ਵੀ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ । ਇਹ ਪਾਣੀ ਪੀਣ ਨਾਲ ਸਰੀਰ ਵਿੱਚ ਟੈਸਟੋਸਟੇਰਾਨ  ਦਾ ਪੱਧਰ ਵੀ ਵਧਦਾ ਹੈ ।

• ਮਿੱਟੀ ਦਾ ਘੜਾ ਪਾਣੀ ਵਿਚਲੀਆਂ ਅਸ਼ੁੱਧੀਆਂ ਨੂੰ ਦੂਰ ਕਰਦਾ ਹੈ ਅਤੇ ਲਾਭਕਾਰੀ ਮਿਨਰਲ ਦਿੰਦਾ ਹੈ ।ਸਰੀਰ ਨੂੰ ਜ਼ਹਿਰੀਲੇ ਤੱਤਾਂ ਤੋਂ ਮੁਕਤ ਕਰਕੇ ਤੁਹਾਡੇ ਸਰੀਰ ਦੀ ਇਮਿਊਨਿਟੀ ਸਿਸਟਮ ਨੂੰ ਬਿਹਤਰ ਬਣਾਉਣ ਵਿਚ ਇਹ ਪਾਣੀ ਲਾਭਕਾਰੀ ਹੁੰਦਾ ਹੈ ।

•ਫਰਿੱਜ ਦੇ ਪਾਣੀ ਦੇ ਮੁਕਾਬਲੇ ਇਹ ਜ਼ਿਆਦਾ ਲਾਭਦਾਇਕ ਹੁੰਦਾ ਹੈ ਕਿਉਂਕਿ ਇਹ ਪੀਣ ਨਾਲ ਕਬਜ਼ ,ਗਲਾ ਖਰਾਬ ਹੋਣ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ । ਇਸ ਤੋਂ ਇਲਾਵਾ ਇਹ ਸਹੀ ਅਰਥਾਂ ਵਿੱਚ ਸਰੀਰ ਨੂੰ ਠੰਡਕ ਪ੍ਰਦਾਨ ਕਰਦਾ ਹੈ ।

•ਇਸ ਪਾਣੀ ਦਾ ਪੀਐੱਚ ਸੰਤੁਲਨ ਸਹੀ ਹੁੰਦਾ ਹੈ। ਮਿੱਟੀ ਦੇ ਤੱਤ ਅਤੇ ਪਾਣੀ ਦੇ ਤੱਤ ਮਿਲ ਕੇ ਦੋਵੇਂ ਢੁੱਕਵਾਂ ਪੀ ਐੱਚ ਬੈਲੈਂਸ ਬਣਾਉਂਦੇ ਹਨ ।ਜੋ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਂਦੇ ਹਨ, ਤੇ ਸੰਤੁਲਨ ਵਿਗੜ ਨਹੀਂ ਦਿੰਦੇ ।

•ਘੜੇ ਦਾ ਪਾਣੀ ਕੁਦਰਤੀ ਤੌਰ ਤੇ ਠੰਢਾ ਹੁੰਦਾ ਹੈ । ਜਦਕਿ ਫਰਿਜ ਦਾ ਪਾਣੀ ਬਿਜਲੀ ਨਾਲ ।ਇਸ ਦਾ ਵੱਡਾ ਲਾਭ ਇਹ ਵੀ ਹੈ ਕਿ ਬਿਜਲੀ ਦੀ ਬੱਚਤ ਹੁੰਦੀ ਹੈ ਤੇ ਘੜਾ ਬਣਾਉਣ ਵਾਲੇ ਕਾਰੀਗਰਾਂ ਨੂੰ  ਸਿੱਧਾ ਲਾਭ ਪੁੱਜਦਾ ਹੈ ।

ਸਚਮੁੱਚ ਕਲਮ ਦੇ ਧਨੀ ਤੇ ਬੁਲੰਦ ਅਵਾਜ਼ ਦੇ ਮਾਲਕ ਹਨ, ਲੱਖਾ ਸਲੇਮਪੁਰੀ ਜੀ ✍️ ਵਿਕਾਸ ਸਿੰਘ ਮਠਾੜੂ

ਸਮੁੱਚੇ ਵਿਸ਼ਵ ਦੇ ਪੰਥ ਪ੍ਰਸਿੱਧ ਸ਼੍ਰੋਮਣੀ, ਪੰਜਾਬੀ ਸਿੱਖ ਲੇਖਕ ਹਨ - ਖਾਲਸਾ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਲੱਖਾ ਸਲੇਮਪੁਰ ਵਾਲੇ, ਜੋ ਕਿ "ਅੰਮ੍ਰਿਤਸਰ ਵੱਲ ਜਾਂਦੇ ਰਾਹੀਓ" ਅਵਾਜ਼ ਭਾਈ ਦਵਿੰਦਰ ਸਿੰਘ ਸੋਢੀ, "ਰੱਬ ਕੋਲੋਂ ਡਰ ਬੰਦਿਆ" ਅਵਾਜ਼ ਭਾਈ ਗੁਰਚਰਨ ਸਿੰਘ ਰਸੀਆ, "ਚਲੋ ਜੀ ਅਨੰਦਪੁਰ ਚਲੀਏ" ਅਵਾਜ਼ ਰਣਜੀਤ ਮਣੀ, "ਚੰਨ ਚੜਿਆ ਨਨਕਾਣੇ" ਅਵਾਜ਼ ਨਿਰਮਲ ਸਿੱਧੂ, "ਨਗਰ ਕੀਰਤਨ ਆਇਆ" ਅਵਾਜ਼ ਬੀਬੀ ਜਸਕਿਰਨ ਕੌਰ, "ਮੈਂ ਨਿਰਗੁਣ ਕੀ ਜਾਣਾ" ਅਵਾਜ਼ ਸਤਨਾਮ ਸਿੰਘ ਰਾਹੀ, "ਗੁਰੂ ਵਰਗਾ ਕਿਤੇ ਪਿਆਰ ਨਹੀਂ" ਅਵਾਜ਼ ਸੋਢੀ ਸ਼ੌਂਕੀ, "ਮੰਜ਼ਿਲਾਂ ਸਿੱਖੀ ਦੀਆ ਦੂਰ" ਅਵਾਜ਼ ਜਰਨੈਲ ਬਾਘਾ ਫਰੀਦਕੋਟ, "ਮਹਾਨ ਖਾਲਸਾ" ਅਵਾਜ਼ ਭਾਈ ਜਸਵੀਰ ਸਿੰਘ ਦਿੱਲ਼ੀ ਵਾਲੇ, "ਬੰਧਨਾ ਮੈਂ ਕਰਾਂ ਮਾਲਕਾ" ਭਾਈ ਸਤਨਾਮ ਸਿੰਘ ਸ਼ਾਂਤ, "ਤਾਰਿਆ ਏ ਸਾਰਾ ਸੰਸਾਰ" ਅਵਾਜ਼ ਗਿਆਨੀ ਬਲਦੇਵ ਸਿੰਘ ਨਿਮਾਣਾ, "ਤੇਰਿਆਂ ਬੋਲਾਂ ਦਾ ਕਰਾਂ ਸਤਿਕਾਰ ਬਾਬਾ" ਅਵਾਜ਼ ਭਾਈ ਕੁਲਵਿੰਦਰ ਸਿੰਘ, "ਕਰਨੀ ਹੈ ਰੱਜ-੨ ਸੇਵਾ" ਖਾਲਸਾ ਭਾਈ ਲਖਵਿੰਦਰ ਸਿੰਘ ਲੱਖਾ ਸਲੇਮਪੁਰ ਵਾਲੇ, "ਨਾਨਕ ਨੇ ਜੱਗ ਤਾਰਿਆ" ਸਿੰਗਰ ਬਾਜਵਾ ਸਿੰਘ ਟਰੋਰੋ, "ਬਾਣੀ ਨਾਲ ਕਰਲੈ ਪਿਆਰ" ਭਾਈ ਕੁਲਦੀਪ ਸਿੰਘ ਟਰੋਰੋ ਵਾਲੇ ਅਤੇ ਹੋਰ ਸੈਂਕੜੇ ਪ੍ਰਸਿੱਧ (ਸੁਪਰਹਿੱਟ) ਕੈਸਿਟਾਂ ਦੇ ਰਚੇਤਾ ਹਨ। ਸਾਨੂੰ ਮਾਣ ਹੈ ਕਿ ਲੱਖਾ ਜੀ ਸਿੱਖ ਪੰਥ ਦੇ ਇੱਕ ਅੰਮ੍ਰਿਤਧਾਰੀ (ਪੂਰਨ ਸਿੱਖ) ਮਹਾਨ ਕੀਰਤਨੀਏ ਵੀ ਹਨ।  ਅੱਜ-ਕਲ ਦੇ ਚਲ ਰਹੇ ਮਹੌਲ ਮੁਤਾਬਿਕ, ਬਾਬਾ ਨਾਨਕ ਜੀ ਵਲੋਂ ਪੁਰਾਤਨ ਸਮੇਂ ਚ' 20 ਰੁਪੱਈਆਂ ਨਾਲ ਚਲਾਈ ਲੰਗਰ ਦੀ ਮਰਿਯਾਦਾ ਦੀ ਯਾਦ ਨੂੰ ਤਾਜ਼ਾ ਕਰਦਿਆਂ, ਸਤਿਕਾਰਯੋਗ ਭਾਈ ਲੱਖਾ ਸਲੇਮਪੁਰੀ ਜੀ ਨੇ ਦਾਤਾਰ ਪਾਤਸ਼ਾਹ ਜੀ ਦਾ ਓਟ-ਆਸਰਾ ਲੈਕੇ ਆਪਣੀ ਅਣਮੁੱਲੀ ਕਲਮ ਨਾਲ "ਲੰਗਰ ਵਰਤੇ ਸਾਰੇ" ਗੀਤ ਦੀ ਰਚਨਾ ਕੀਤੀ ਹੈ ਤੇ ਫਿਰ ਇਸਨੂੰ ਗਾਇਨ ਵੀ ਖ਼ੁਦ ਆਪ ਕੀਤਾ ਹੈ। ਅੱਜ ਹੀ ਇਹ ਬੁਲੰਦ ਗੀਤ ਲ਼ਸ਼ਲ਼ ਫ੍ਰੌਧੂਛਠੀੌਂਸ਼ ਹੇਠ ਤੇ ਕਰਨ/ਪ੍ਰਿੰਸ ਦੇ ਮਿਊਜ਼ਕ ਨਾਲ ਰਿਲੀਜ਼ ਹੋ ਰਿਹਾ ਹੈ, ਸੋ ਲੱਖਾ ਜੀ ਵਲੋਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਉਨਾਂ ਦੇ ਯੂ-ਟਿਊਬ ਚੈਨਲ ਸ਼ੀਂਘ੍ਹ ੀਸ਼ ਖੀਂਘ ਤੇ ਜਾਕੇ ਸੁਣਿਆਂ ਜਾਵੇ ਤੇ ਲਾਇਕ/ਸ਼ੇਅਰ ਕਰਕੇ ਚੈਨਲ ਨੂੰ   ਵੀ ਸਬਸਕ੍ਰਾਈਬ ਕਰਕੇ ਉਨਾਂ ਦੀ ਸਪੋਰਟ ਕੀਤੀ ਜਾਵੇ। ਵਾਹਿਗੁਰੂ ਜੀ ਭਾਈ ਲਖਵਿੰਦਰ ਸਿੰਘ ਜੀ ਲੱਖਾ ਸਲੇਮਪੁਰ ਵਾਲਿਆਂ ਨੂੰ ਇਸੇ ਤਰਾਂ ਹੋਰ ਬੁਲੰਦੀਆਂ ਤੇ ਤੰਦਰੁਸਤੀ ਬਖ਼ਸ਼ਣ ਤਾਂ ਕਿ ਲੱਖਾ ਜੀ ਦੇਸ਼, ਕੌਮ ਤੇ ਨਿਆਰੇ ਪੰਥ ਖਾਲਸੇ ਦੀ ਹੋਰ ਵੱਧਕੇ ਸੇਵਾ ਕਰ ਸਕਣ।

ਦੋ-ਮੂੰਹੀ ਰਾਜਨੀਤੀ ਅਤੇ ਤ੍ਰਿਕੋਣੀ ਵਿਚਾਰਧਾਰਾ ਦੇ ਧਨੀ✍️ ਰਣਜੀਤ ਸਿੰਘ ਹਿਟਲਰ

ਦੋ-ਮੂੰਹੀ ਰਾਜਨੀਤੀ ਅਤੇ ਤ੍ਰਿਕੋਣੀ ਵਿਚਾਰਧਾਰਾ ਦੇ ਧਨੀ

ਰਾਜਨੀਤੀ ਤੋਂ ਭਾਵ ਆਪਣੇ 'ਰਾਜ' ਦੇ ਲੋਕਾਂ ਦੇ ਵਿਕਾਸ ਅਤੇ ਉਹਨਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਿਆਉਣ ਲਈ ਸੁਚੱਜੇ ਢੰਗ ਦੀ ਠੋਸ 'ਨੀਤੀ' ਬਣਾਉਣਾ। ਜੇਕਰ ਸਾਡੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਸਾਡੇ ਇਤਿਹਾਸ ਵਿੱਚ ਵੱਖ-ਵੱਖ ਸਮੇਂ ਉਪਰ  ਕਈ ਰਣਨੀਤੀਆਂ ਰਾਜਨੀਤਕ ਸਵਰੂਪ ਨਾਲ ਬਣਦੀਆਂ ਰਹੀਆ ਅਤੇ ਕਾਮਯਾਬ ਵੀ ਹੋਈਆਂ।ਕਿਉਂਕਿ ਸਾਡੇ ਪੁਰਖਾਂ ਕੋਲ ਆਪਣਾ ਮਿਥਿਆ ਹੋਇਆ ਟਿੱਚਾ ਹਾਸਿਲ ਕਰਨ ਲਈ ਇੱਕ ਦ੍ਰਿੜ ਇਰਾਦੇ ਵਾਲੀ ਇੱਕ ਠੋਸ ਵਿਚਾਰਧਾਰਾ ਸੀ। ਜੇਕਰ ਪੰਜਾਬ ਦੇ ਇਤਿਹਾਸ ਦਾ ਪੰਨਾ ਫਰੋਲ ਕੇ ਦੇਖੀਏ ਤਾਂ ਪੰਜਾਬ ਨੇ ਹਰ ਇੱਕ ਮੁਸੀਬਤ ਦਾ ਡੱਟ ਕੇ ਮੁਕਾਬਲਾ ਕੀਤਾ। ਚਾਹੇ ਸਾਹਮਣੇ ਮੁਗਲ ਸਾਮਰਾਜ ਹੋਵੇ ਜਾਂ ਅੰਗਰੇਜ਼ੀ ਹਕੂਮਤ ਕਿਉਂਕਿ ਉਸ ਸਮੇਂ ਸਾਡੇ ਆਗੂਆਂ ਦੀ ਵਿਚਾਰਧਾਰਾ ਇੱਕ ਅਤੇ ਪੱਕੀ ਸੀ।ਰਾਜਨੀਤੀ ਆਪਣੀ ਜਨਤਾ ਦੇ ਪ੍ਰਤੀ ਵਫਾਦਾਰ ਸੀ, ਅਤੇ ਸਾਡੇ ਆਗੂਆਂ ਦੀ ਰਣਨੀਤੀ ਵੀ ਲੋਕਾਂ ਵਿੱਚ ਉਤਸਾਹ ਪੈਦਾ ਕਰਨ ਵਾਲੀ ਸੀ। ਕੁਲ  ਦੁਨੀਆ ਦੀ ਸਿਰਫ 2 ਪ੍ਰਤੀਸ਼ਤ ਆਬਾਦੀ ਵਾਲੇ ਸਿੱਖਾਂ ਦਾ ਜੋ ਵੱਡਮੁੱਲਾ ਇਤਿਹਾਸ ਬਣਿਆ ਹੈ।ਉਹ ਠੋਸ ਰਣਨੀਤੀ ਨਾਲ ਹੀ ਸਿਰਜਿਆ ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਦਾ 40 ਵਰਿਆਂ ਦਾ ਰਾਜ ਹੋਵੇ ਜਾਂ ਬੰਦਾ ਸਿੰਘ ਬਹਾਦਰ ਅਤੇ ਹਰੀ ਸਿੰਘ ਨਲੂਏ ਵਰਗੇ ਯੋਧਿਆਂ ਦੀ ਗੱਲ ਹੋਵੇ। ਹਰੀ ਸਿੰਘ ਨਲੂਆ ਇੱਕ ਮਹਾਨ, ਬਲਵਾਨ ਅਤੇ ਉੱਚੀ ਵਿਚਾਰਧਾਰਾ ਵਾਲਾ ਯੋਧਾ ਸੀ। ਕਿਉਂਕਿ ਦਰਿਆ-ਏ-ਖੈਬਰ ਵਿੱਚ ਆ ਕੇ ਦੁਨੀਆ ਦਾ ਹਰੇਕ ਵੱਡੇ ਤੋਂ ਵੱਡਾ ਸ਼ਾਸਕ ਹਾਰਿਆ ਪਰੰਤੂ ਹਰੀ ਸਿੰਘ ਨਲੂਏ ਨੇ ਆਪਣੀ ਵੱਡਮੁੱਲੀ ਰਾਜਨੀਤੀ ਅਤੇ ਰਣਨੀਤੀ ਨਾਲ ਦਰਿਆ-ਏ-ਖੈਬਰ ਵੀ ਫਤਿਹ ਕੀਤਾ।ਉਸ ਸਮੇ ਦੇ ਕਈ ਇਤਿਹਾਸਕਾਰ ਲਿਖਦੇ ਹਨ ਕਿ ਜੇਕਰ ਹਰੀ ਸਿੰਘ ਨਲੂਆ ਕੋਲ ਅੰਗਰੇਜ਼ਾਂ ਜਿੰਨੀ ਸੈਨਿਕ ਸ਼ਕਤੀ ਹੁੰਦੀ ਤਾਂ ਉਹ ਕੁਲ ਦੁਨੀਆ ਉਪਰ ਹੀ ਕੇਸਰੀ ਝੰਡਾ ਲਹਿਰਾ ਸਕਦਾ ਸੀ। ਇਹ ਵਿਚਾਰਧਾਰਾ ਅਤੇ ਰਾਜਨੀਤਕ ਦਿੱਖ ਸਾਨੂੰ ਸਾਡੇ ਪੁਰਖਾਂ ਨੇ ਦਿਖਾਈ ਸੀ। ਪਰੰਤੂ ਸਾਡੀ ਤਰਾਸਦੀ ਦਾ ਕਾਰਨ ਹੁਣ ਇਹ ਬਣਦਾ ਜਾ ਰਿਹਾ ਹੈ ਕਿ ਅਸੀਂ ਇਸ ਵੱਡਮੁੱਲੀ ਵਿਚਾਰਧਾਰਾ ਅਤੇ ਰਾਜਨੀਤਕ ਸਿੱਖਿਆ ਦੀ ਸ਼ਕਤੀ ਨੂੰ ਅਪਣਾਉਣਾ ਤਾਂ ਕੀ ਸੀ ਅਸੀ ਤਾਂ ਇਸ ਨੂੰ ਸਮਝ ਹੀ ਨਹੀਂ ਪਾਏ। ਅੱਜ ਰਾਜਨੀਤੀ ਤੋਂ ਭਾਵ ਬਸ 'ਰਾਜ ਦੀ ਪ੍ਰਾਪਤੀ ' ਹੀ ਰਹਿ ਗਿਆ ਹੈ। ਜਿਵੇਂ ਇੱਕ ਮੱਝ ਫੀਡ ਖਾਂਦੀ ਹੈ ਪਰ ਉਸਨੂੰ ਫੀਡ ਦੀ ਕੰਪਨੀ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ।ਬਸ ਇਹੀ ਹਾਲ ਸਾਡੇ ਅੱਜ ਦੇ ਲੀਡਰਾਂ ਦਾ ਹੈ ਇਹਨਾਂ ਨੂੰ ਵੀ ਬਸ ਮਲਾਈ ਵਾਲੀ ਕੌਲੀ ਮਿਲਣੀ ਚਾਹੀਦੀ ਹੈ ਇਹਨਾਂ ਦਾ ਵੀ ਕਿਸੇ ਪਾਰਟੀ ਜਾਂ ਵਿਚਾਰਧਾਰਾ ਨਾਲ ਕੋਈ ਲੈਣਾ ਦੇਣਾ ਨਹੀਂ। ਆਪਣੇ ਨਿੱਜੀ ਸੁਆਰਥਾਂ ਲਈ ਥਾਂ-ਥਾਂ ਦੁਖੀ ਆਤਮਾ ਬਣਕੇ ਭਟਕ ਰਹੇ ਇਹ ਲੀਡਰ ਸਾਡੇ ਸਮਾਜ ਦਾ ਕੁਝ ਨਹੀਂ ਸੁਆਰ ਸਕਦੇ। ਸਾਡੇ ਇਤਿਹਾਸ ਤੋਂ ਪਤਾ ਚੱਲਦਾ ਹੈ ਕਿ ਸਾਨੂੰ ਸਾਡੇ ਗੁਰੂਆਂ ਅਤੇ ਪੁਰਖਾਂ ਨੇ ਆਪਣੀ ਗੱਲ ਉਪਰ ਅਟੱਲ ਰਹਿਣਾ ਸਿਖਾਇਆ ਹੈ ਚਾਹੇ ਸਾਹਮਣੇ ਵੱਡੀ ਤੋਂ ਵੱਡੀ ਮੁਸੀਬਤ ਵੀ ਕਿਉਂ ਨਾ ਹੋਵੇ। ਔਖੇ ਸਮੇਂ ਵਿਚ ਇਹਨਾਂ ਆਪਣਾ ਆਪ ਅਗਾਂਹ ਵਧਾਉਣ ਵਾਲੇ ਲੀਡਰਾਂ ਨੂੰ ਚਾਹੀਦਾ ਹੈ ਕਿ ਆਪਣੀ ਵਿਚਾਰਧਾਰਾ ਦੇ ਨਾਲ ਡੱਟ ਕੇ ਖੜ੍ਹਨ ਪਰੰਤੂ ਇਹ ਦੋ-ਮੂੰਹੀ ਰਾਜਨੀਤੀ ਕਰਨ ਵਾਲੇ ਸਿਰਫ ਆਪਣਾ ਹੀ ਸੋਚਦੇ ਹਨ। ਇਹਨਾਂ ਦਾ ਸਮਾਜ ਉਪਰ ਪੈ ਰਹੇ ਪ੍ਰਭਾਵ ਨਾਲ ਕੋਈ ਲੈਣਾ ਦੇਣਾ ਨਹੀਂ। ਪਰੰਤੂ ਇਥੇ ਕਹਿਣ ਯੋਗ ਗੱਲ ਹੈ ਕਿ ਅਕਸਰ ਹੀ ਦੋ-ਬੇੜੀਆਂ ਵਿੱਚ ਪੈਰ ਰੱਖਣ ਵਾਲੇ ਡੁੱਬ ਜਾਇਆ ਕਰਦੇ ਹਨ। ਇਹਨਾਂ ਨੇਤਾਵਾਂ ਨੂੰ ਚਾਹੀਦਾ ਹੈ ਕਿ ਇਹ ਦੋ-ਮੂੰਹੀ ਰਾਜਨੀਤੀ ਨੂੰ ਤਿਆਗਣ ਅਤੇ ਆਪਣੀ ਇਕ ਵਿਚਾਰਧਾਰਾ ਉਪਰ ਕਾਇਮ ਰਹਿਣ, ਆਪਣੇ ਆਪ ਨੂੰ ਖੋਜਣ ਅਤੇ ਇਤਿਹਾਸ ਤੋ ਜਾਣੂ ਹੋਣ। ਅੱਜ ਦੇ ਸਾਡੇ ਕੁਝ ਨੇਤਾ ਜੋ ਲੱਗਭਗ ਹਰ ਪਾਰਟੀ ਵਿੱਚ ਜਾਣ ਦਾ ਮਾਣ ਹਾਸਿਲ ਕਰ ਚੁੱਕੇ ਹਨ।ਅਤੇ ਫ਼ਸਲੀ ਚੱਕਰ ਵਾਂਗ ਲਗਾਤਾਰ ਆਪਣੇ ਦਿੱਤੇ ਬਿਆਨਾਂ ਤੋਂ ਪਲਟਦੇ ਹੀ ਰਹਿੰਦੇ ਹਨ, ਉਹਨਾਂ ਦੀ ਕਿਹੜੀ ਵਿਚਾਰਧਾਰਾ ਹੋ ਸਕਦੀ ਹੈ। ਜਿਸ ਵਿਚਾਰਧਾਰਾ ਲੈਕੇ ਇਹ ਆਮ ਲੋਕਾਂ ਵਿੱਚ ਜਾਣ ਅਤੇ ਉਸ ਪਾਸੋਂ ਲੋਕਾਂ ਨੂੰ ਜਾਣੂ ਕਰਵਾਉਣ। ਇਹੋ-ਜਿਹੇ ਦਲ-ਬਦਲੂ ਨੇਤਾਵਾਂ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ ਕਿ ਇਹ ਸਮਾਜ ਨੂੰ ਕੋਈ ਸੇਧ ਦੇਣਗੇ। ਸਾਡੇ ਇਸੇ ਸਮਾਜ ਅੰਦਰ ਕਈ ਨੇਤਾ ਅਜਿਹੇ ਵੀ ਹਨ ਜਿੰਨਾ ਨੂੰ ਚਾਹੇ ਨਫ਼ਾ ਹੋਇਆ ਜਾ ਨੁਕਸਾਨ ਪ੍ਰੰਤੂ ਉਹ ਆਪਣੀ ਇਕ ਵਿਚਾਰਧਾਰਾ ਤੇ ਹੀ ਕਾਇਮ ਰਹੇ। ਅੱਜ ਹਰ ਪਾਸੇ ਬਸ ਅਹੁਦੇਦਾਰੀਆਂ, ਕੁਰਸੀਆਂ ਅਤੇ ਮੰਤਰਾਲੇ ਸਾਂਭਣ ਦੀ ਹੀ ਕਸ਼ਮਕਸ਼ ਹੈ ਜਦਕਿ ਕਿ ਕੋਸ਼ਿਸ਼ ਇਹ ਹੋਣੀ ਚਾਹੀਦੀ ਸੀ ਆਮ ਜਨਤਾ ਨੂੰ ਕਿਵੇਂ ਲਾਭ ਦੇਣਾ ਹੈ,ਉਹਨਾਂ ਦੀ ਜਿੰਦਗੀ ਕਿਵੇਂ ਸੁਖਾਲੀ ਕਰਨੀ ਹੈ।ਇਹ ਸੁਆਰਥੀ ਲੀਡਰ ਵੋਟਾਂ ਵੇਲੇ ਲੋਕਾਂ ਵਿੱਚ ਕਿਹੜੀ ਵਿਚਾਰਧਾਰਾ ਲੈਕੇ ਜਾਂਦੇ ਹਨ ਜਦਕਿ ਛੇ ਮਹੀਨੇ ਪਹਿਲਾਂ ਹੀ ਇਹਨਾਂ ਨੇ ਆਪਣੀ ਪਾਰਟੀ ਬਦਲੀ ਹੁੰਦੀ ਹੈ। ਸਮਾਜ ਵਿੱਚ ਸਿਰਫ ਉਹੀ ਲੋਕ ਤਬਦੀਲੀ ਲਿਆ ਸਕਦੇ ਹਨ ਜੋ ਆਪਣੀ ਇੱਕ ਵਿਚਾਰਧਾਰਾ ਉਪਰ ਹਮੇਸ਼ਾ ਡੱਟੇ ਰਹਿਣ।ਸਿਰਫ ਸੱਤਾ ਦੇ ਮੋਹ ਲਈ ਹੀ ਪਾਸੇ ਨਾ ਬਦਲਣ। ਵੱਖ-ਵੱਖ ਵਿਚਾਰਧਾਰਾਵਾਂ ਇਕੱਠੀਆਂ ਹੋਕੇ ਸਮਾਜ ਵਿਚ ਕੋਈ ਬਦਲਾਅ ਨਹੀਂ ਲਿਆਂ ਸਕਦੀਆਂ,ਆਮ ਲੋਕਾਂ ਦਾ ਕੋਈ ਭਲਾ ਨਹੀਂ ਕਰ ਸਕਦੀਆਂ। ਅੰਤ ਵਿੱਚ ਮੈਂ ਆਮ ਲੋਕਾਂ ਨੂੰ ਬਸ ਇਹੀ ਕਹਿਣਾ ਚਾਹੁੰਦਾ ਹਾਂ ਕਿ ਤੁਸੀ ਇਹਨਾਂ ਨੇਤਾਵਾਂ ਦੀ ਕਿਸਮਤ ਲਿਖੋ ਨਾਂ ਕਿ ਆਪਣੀ ਕਿਸਮਤ ਇਹਨਾਂ ਦੇ ਆਸਰੇ ਛੱਡੋ। ਇਸ ਨਾਲ ਹੀ ਸਾਡੇ ਸਮਾਜ ਅਤੇ ਦੇਸ਼ ਦਾ ਭਲਾ ਹੋ ਸਕਦਾ ਹੈ।

 

 ✍️ ਰਣਜੀਤ ਸਿੰਘ ਹਿਟਲਰ

ਫਿਰੋਜ਼ਪੁਰ ਪੰਜਾਬ।

ਮੋ:ਨੰ:- 7901729507

ਈਮੇਲ:ranjeetsinghhitlar21@gmail.com

ਲੌਕਡਾਊਨ ਤਾਂ ਲਾਗੂ ਕਰ ਦਿੱਤਾ, ਪਰ ਜ਼ਮੀਨੀ ਪੱਧਰ 'ਤੇ ਪ੍ਰਬੰਧ ਹਨ ਜ਼ੀਰੋ? ✍️ ਅਜੀਤ ਸਿੰਘ ਅਖਾੜਾ

ਲੌਕਡਾਊਨ ਤਾਂ ਲਾਗੂ ਕਰ ਦਿੱਤਾ, ਪਰ ਜ਼ਮੀਨੀ ਪੱਧਰ 'ਤੇ ਪ੍ਰਬੰਧ ਹਨ ਜ਼ੀਰੋ?

ਅੱਜ ਤੋਂ ਹਾਲਾਤਾਂ ਤੋਂ ਜੇਕਰ ਪਹਿਲਾਂ ਦੀ ਗੱਲ ਕਰੀਏ ਤਾਂ ਹਰ ਇਕ ਚੰਗਾ ਮਾੜਾ ਮਨੁੱਖ  ਆਪਣੇ ਆਲੇ ਦੁਆਲੇ ਚਾਰ ਪੰਜ ਆਪਣੇ ਸਾਥੀਆਂ ਨੂੰ ਨਾਲ ਰੱਖਣਾ ਇਕ ਮਾਣ ਸਨਮਾਨ ਸਮਝਦਾ ਸੀ, ਪਰ ਕੁਦਰਤ ਨੇ ਮਨੁੱਖ ਨਾਲ ਐਸੀ ਖੇਡ ਖੇਡੀ ਹੈ ਕਿ ਹੁਣ ਮਨੁੱਖ ਦੂਜੇ ਮਨੁੱਖ ਨੂੰ ਦੇਖ ਕੇ ਦੂਰ ਭੱਜ ਰਿਹਾ ਹੈ ਤੇ ਇਕ ਦੂਜੇ ਨਾਲ ਸੰਪਰਕ ਕਰਨ ਤੋਂ ਗੁਰੇਜ਼ ਕਰ ਰਿਹਾ ਹੈ। ਇਕ ਹੋਰ ਅਹਿਮ ਤੇ ਖਾਸ ਗੱਲ ਕਿ ਉਕਤ ਵਰਤਾਰਾ ਕਿਸੇ ਵਿਸ਼ੇਸ਼ ਜਗ੍ਹਾ ਜਾਂ ਵਿਸ਼ੇਸ਼ ਦੇਸ਼ 'ਚ ਨਹੀਂ ਸਗੋਂ ਪੂਰੀ ਦੁਨੀਆਂ 'ਚ ਹੀ ਵਾਪਰ ਰਿਹਾ ਹੈ। ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਸ਼ਾਇਦ ਅੱਜ ਅਸੀਂ ਜਿਸ ਭਿਆਨਕ ਦੌਰ ਵਿਚੋਂ ਦੀ ਗੁਜ਼ਰ ਰਹੇ ਹਾਂ, ਉਹ ਸੰਤਾਲੀ ਸਮੇਂ ਦੇਸ਼ ਵੰਡ ਵਾਂਗ ਤਾਂ ਨਹੀਂ, ਪਰ ਹਾਲਾਤ ਉਸ ਦੌਰ ਦੀ ਤਰ੍ਹਾਂ ਕਾਫ਼ੀ ਨਾਜੁਕ ਹੀ ਜਾਪਦੇ ਹਨ। ਅੱਜ ਦੇ ਇਨ੍ਹਾਂ ਹਾਲਾਤਾਂ ਨਾਲ ਨਿਜੱਠਣ ਤੋਂ ਬਾਅਦ ਅਸੀਂ ਵੀ ਸ਼ਾਇਦ ਆਪਣੀ ਆਉਂਣ ਵਾਲੀ ਪੀੜੀ ਨੂੰ ਇਸ ਖਤਰਨਾਕ ਦੌਰ ਬਾਰੇ ਦੱਸਿਆ ਕਰਾਂਗੇ, ਪਰ ਮੈਨੂੰ ਲੱਗਦਾ ਕਿ ਕੋਈ ਵੀ ਅੱਜ ਦੇ ਇਨ੍ਹਾਂ ਹਾਲਾਤਾਂ ਬਾਰੇ ਮੰਨਣ ਨੂੰ ਤਿਆਰ ਨਹੀਂ ਹੋਇਆ ਕਰੇਗਾ, ਕਿਉਂਕਿ ਅੱਜ ਤੱਕ ਸ਼ਾਇਦ ਕਿਸੇ ਨੇ ਕਦੇ ਵੀ ਸੋਚਿਆ ਹੀ ਨਹੀਂ ਹੋਵੇਗਾ ਕਿ ਇੰਝ ਵੀ ਕਦੇ ਦੁਨੀਆਂ ਰੁਕ ਸਕਦੀ ਹੈ,
ਮਨੁੱਖ ਵੱਲੋਂ ਜਾਨਵਰਾਂ ਅਤੇ ਜੀਵ ਜੰਤੂਆਂ 'ਤੇ ਕੀਤੇ ਗਏ ਅੰਨੇਵਾਹ ਤਸ਼ੱਦਦ ਅਤੇ ਕੁਦਰਤ ਨਾਲ ਕੀਤੇ ਜਾ ਰਹੇ ਵੱਡੇ ਪੱਧਰ 'ਤੇ ਖਿਲਵਾੜ ਦਾ ਸਮੁੱਚੀ ਮਨੁੱਖ ਜਾਤੀ ਨੂੰ ਐਨਾ ਮਹਿੰਗਾ ਅਤੇ ਵੱਡਾ ਮੁੱਲ ਤਾਰਨਾ ਪਵੇਗਾ। ਅਸੀਂ ਸਾਰੇ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਫ ਹਾਂ ਕਿ ਚੀਨ ਤੋਂ ਪੂਰੀ ਦੁਨੀਆਂ 'ਚ ਫੈਲਿਆਂ ਇਹ ਕੋਰੋਨਾ ਨਾਮਕ ਵਾਇਰਸ ਮਨੁੱਖ ਵੱਲੋਂ ਬੇਜ਼ੁਬਾਨਾਂ ਨੂੰ ਜ਼ਾਲਮ ਤਰੀਕੇ ਨਾਲ ਪਕਾ ਕੇ ਖਾਣ ਦੇ ਨਤੀਜੇ 'ਚੋਂ ਉਪਜਿਆਂ ਹੈ ਤੇ ਪਿਛਲੇ ਦੋ ਕੁ ਮਹੀਨਿਆਂ ਦੌਰਾਨ ਚੀਨ 'ਚੋਂ ਉਨ੍ਹਾਂ ਬੇਜ਼ੁਬਾਨਾਂ ਨੂੰ ਮਾਰ ਕੇ ਖਾਣਯੋਗ ਬਣਾਉਂਣ ਦੀਆਂ ਤਰਸਯੋਗ ਤਸਵੀਰਾਂ ਅਤੇ ਵੀਡਿਓ ਕਲਿੱਪਾਂ ਅਤੇ ਫਿਰ ਚੀਨੀ ਮਾਵਾਂ ਵੱਲੋਂ ਛੋਟੇ ਛੋਟੇ ,ਬੱਚਿਆਂ ਨੂੰ ਮਹਿਜ਼ ਦੇਖ ਹੀ ਸਕਣ ਅਤੇ ਨਾ ਮਿਲਣ ਦੀਆਂ ਵੀਡਿਓ ਕਲਿੱਪਾਂ ਨੇ ਹਰ ਇਕ ਦਿਲ ਨੂੰ ਪਸੀਜ ਕੇ ਰੱਖ ਦਿੱਤਾ। ਇਨਸਾਨੀ ਕਿਆਸਰਾਈਆਂ ਦੇ ਉਲਟ ਕਿਸੇ ਦੇ ਵੀ ਜਿਹਨ 'ਚ ਏਅਰਪੋਰਟਾਂ 'ਤੇ ਖੜੇ ਜ਼ਹਾਜ਼ਾਂ, ਖੜੀਆਂ ਰੇਲ ਗੱਡੀਆਂ, ਬੰਦ ਪਈਆਂ ਵੱਡੀਆਂ ਫੈਕਟਰੀਆਂ, ਬੱਚਿਆਂ ਦੇ ਪੇਪਰ, ਧਾਰਮਿਕ ਸਮਾਗਮ, ਖੇਡ ਟੂਰਨਾਮੈਂਟ ਆਦਿ ਮੁਲਤਵੀ ਹੋਣ ਬਾਰੇ ਕਦੇ ਸੋਚਿਆ ਤੱਕ ਨਹੀਂ ਸੀ ਤੇ ਨਾ ਹੀ ਕਦੇ ਇਹ ਸੋਚਿਆ ਸੀ ਕਿ ਦੁਨੀਆਂ ਵੀ ਇੰਝ ਰੁਕ ਸਕਦੀ ਹੈ। ਪਰ ਹਾਂ ਇਹ ਸਭ ਕੁਝ ਵਾਪਰ ਰਿਹਾ ਹੈ ਤੇ ਇਹ ਸਾਨੂੰ ਮੰਨਣਾ ਵੀ ਪੈਣਾ, ਕਿਉਂਕਿ ਕੋਰੋਨਾ ਵਾਇਰਸ ਕਰਕੇ ਮੌਜੂਦਾ ਜੋ ਵੀ ਇਹ ਭਿਆਨਕ ਹਾਲਾਤ ਬਣੇ ਹਨ, ਹੁਣ ਕੋਰੋਨਾ ਖਿਲਾਫ਼ ਇਸ ਲੜਾਈ ਨੂੰ ਜਿੱਤਣ ਲਈ ਸਾਡੇ ਕੋਲ ਅਜੇ ਤੱਕ ਕੋਈ ਵੀ ਠੋਸ ਹਥਿਆਰ ਭਾਵ ਕਿ ਇਲਾਜ ਸੰਭਵ ਨਹੀਂ ਹੋ ਸਕਿਆ ਅਤੇ ਇਹ ਵਾਇਰਸ ਦੀ ਵਧਣ ਦੀ ਗਤੀ ਐਨੀ ਜ਼ਿਆਦਾ ,ਤੇਜ਼ ਹੈ ਕਿ ਪੂਰੀ ਦੁਨੀਆਂ ਅੰਦਰ ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਮਰੀਜ਼ ਇਸ ਦੀ ਲਪੇਟ 'ਚ ਆ ਰਹੇ ਹਨ, ਜਿੰਨ੍ਹਾਂ 'ਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਵੀ ਲੱਖਾਂ 'ਚ ਹੋ ਚੁੱਕੀ ਹੈ, ਪਰ ਦੂਜਾ ਪੱਖ ਹਜ਼ਾਰਾਂ ਦੀ ਗਿਣਤੀ ਵਿਚ ਕੋਰੋਨਾ ਦੀ ਦੇ ਮਰੀਜ਼ ਠੀਕ ਵੀ ਹੋ ਰਹੇ ਹਨ। ਇਹ ਵਾਇਰਸ ਇਕ ਦੂਜੇ ਨਾਲ ਸੰਪਰਕ 'ਚ ਆਉਂਣ 'ਤੇ ਜਾਂ ਫਿਰ ਕੋਰੋਨਾ ਨਾਲ ਪੀੜਤ ਵੱਲੋਂ ਕਿਸੇ ਵਸਤੂ ਨੂੰ ਹੱਥ ਲਗਾਉਂਣ 'ਤੇ ਹੀ ਇਹ ਵਾਇਰਸ ਬੜੀ ਤੇਜ਼ੀ ਨਾਲ ਵੱਧਦਾ ਹੈ ਤੇ ਜਿਸ ਕਰਕੇ ਇਸ 'ਤੇ ਕਾਬੂ ਪਾਉਂਣਾ ਬੇਹੱਦ ਮੁਸ਼ਕਿਲ ਕੰਮ ਹੈ। ਜੰਗਲ 'ਚ ਲੱਗੀ ਅੱਗ ਵਾਂਗ ਵੱਧ ਰਹੇ ਇਸ ਵਾਇਰਸ ਨੂੰ ਰੋਕਣ ਲਈ ਤਾਕਤਵਰ ਦੇਸ਼ਾਂ ਦੇ ਰਾਜਨੀਤਿਕ ਆਗੂਆਂ ਦੀਆਂ ਮੱਥੇ ਦੀਆਂ ਸ਼ਿਕਨਾਂ ਦਿਨ ਬ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਆਰਥਿਕ ਪੱਖੋਂ ਬੇਹੱਦ ਮਜ਼ਬੂਤ ਸਥਿਤੀ 'ਚ ਮੰਨੇ ਜਾਂਦੇ ਵੱਡੇ ਵੱਡੇ ਦੇਸ਼ ਵੀ ਇਸ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੀਤੇ ਗਏ ,ਲੌਕਡਾਊਨ ਦੇ ਚੱਲਦਿਆਂ ਆਪਣੀ ਚੰਗੀ ਅਰਥਵਿਵਸਥਾ ਤੋਂ ਹੱਥ ਧੋ ਬੈਠੇ ਹਨ। ਕਿਉਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਸ ਵਾਇਰਸ ਨੂੰ 24 ਘੰਟੇ ਕੋਈ ਸੰਪਰਕ ਨਾ ਮਿਲੇ ਤਾਂ ਇਹ ਖਤਮ ਹੋ ਜਾਂਦਾ ਹੈ। ਜਿਕਰਯੋਗ ਹੈ ਕਿ ਕਈ ਮੁਲਕਾਂ ਦੀ ਹਾਲਤ ਸੱਪ ਦੇ ਮੂੰਹ 'ਚ ਆਏ ਕੋਹੜਕਿਰਲੇ ਵਰਗੀ ਹੋ ਗਈ ਹੈ, ਕਿਉਂਕਿ ਜੇਕਰ ਉਹ ਲੋਕਡਾਊਨ ਕਰਦੇ ਤਾਂ ਉਹਨਾਂ ਦੀ ਜਨਤਾ ਭੁੱਖ ਕਾਰਨ ਮਰ ਸਕਦੀ ਹੈ ਤੇ ਜੇਕਰ ਲੌਕਡਾਊਨ ਨਹੀਂ ਕਰਦੇ ਤਾਂ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਂਣ ਕਰਕੇ ਮੌਤ ਦਾ ਰਸਤਾ। ਇਸ ਮੁਸ਼ਕਿਲ ਘੜੀ ਵਿਚੋਂ ਦੀ ਗੁਜ਼ਰ ਕੇ ਅਜਿਹੇ ਮਾੜੀ ਅਰਥਵਿਵਸਥਾ ਵਾਲੇ ਮੁਲਕ ਕਈ ਸਾਲ ਆਪਣੀ ਡਾਵਾਂਡੋਲ ਹੋ ਚੁੱਕੀ ਅਰਥਵਿਵਸਥਾ ਨੂੰ ਠੀਕ ਕਰਨ 'ਚ ਜੂਝਣਗੇ। ਹਾਲ ਦੀ ਘੜੀ ਵਿਚ ਦੁਨੀਆਂ ਦੀਆਂ ਲਗਭਗ ਸਾਰੀਆਂ ਸਰਕਾਰਾਂ ਨੇ ਇਨ੍ਹਾਂਹਾਲਾਤਾਂ ਨਾਲ ਨਿਜੱਠਣ ਦਾ ਇਕੋ ਇਕ ਰਾਹ ਲੱਭਿਆ ਹੈ ਲੋਕਾਂ ਦਾ ਆਪਸੀ ਮੇਲਜੋਲ ਬੰਦ ਭਾਵ ਕਿ ਲੌਕਡਾਊਨ ਅਤੇ ਸਿੱਧੇ ਸ਼ਬਦਾਂ 'ਚ ਆਖੀਏ ਤਾਂ ਕਰਫਿਊ ਲਗਾਉਂਣਾ ਹੀ ਯੋਗ ਹੈ। ਮਹਾਨ ਬੁੱਧੀਜੀਵੀਆਂ ਦੀ ਬੋਲਾਂ ਅਨੁਸਾਰ ਜਦੋਂ ਮਨੁੱਖ ਕਿਸੇ ਮੁਸੀਬਤ 'ਚ ਫਸਦਾ ਹੈ ਤਾਂ ਸਹਿਣਸ਼ੀਲਤਾ ਅਤੇ ਸਬਰ ਹੀ ਸਭ ਤੋਂ ਵੱਡਾ ਹਥਿਆਰ ਮੰਨਿਆ ਜਾਂਦਾ ਹੈ ਤੇ ਅੱਜ ਉਸ ,ਸਹਿਣਸ਼ੀਲਤਾ ਤੋਂ ਕੰਮ ਲੈਣ ਦੀ ਘੜੀ ਆ ਚੁੱਕੀ ਹੈ ਤੇ ਪਿਛਲੇ ਕਰੀਬ ਇਕ ਮਹੀਨੇ ਤੋਂ ਇਹ ਹਥਿਆਰ ਕਾਫ਼ੀ ਹੱਦ ਤੱਕ ਕਈ ਥਾਵਾਂ 'ਤੇ ਸਫਲ ਵੀ ਸਾਬਤ ਚੱਲਿਆ ਆ ਰਿਹਾ ਹੈ। ਅੱਜ ਪੂਰੀ ਦੁਨੀਆਂ 'ਚ ਲੌਕਡਾਊਨ ਕਾਰਨ ਵੱਡੇ-ਛੋਟੇ ਮੁਲਕਾਂ ਨੂੰ ਲੱਖਾਂ ਕਰੋੜਾਂ ਰੁਪਏ ਡਾਲਰਾਂ ਦੇ ਨੁਕਸਾਨ ਝੱਲਣੇ ਪੈ ਰਹੇ ਹਨ ਤੇ ਹਾਲਾਤ ਵੀ ਇਸ ਤਰ੍ਹਾਂ ਦੇ ਹੀ ਹਨ ਕਿ ਜਾਂ ਤਾਂ ਲੋਕ ਚੰਗੀ ਪਰਜਾ ਦੀ ਤਰ੍ਹਾਂ ਆਪਣੇ ਸ਼ਾਸਕ ਦਾ ਕਹਿਣਾ ਮੰਨਦੇ ਹੋਏ ਲੋਕਡਾਊਨ ਦਾ ਪਾਲਣ ਕਰਨ ਜਾਂ ਫਿਰ ਬਗਾਵਤ ਦਾ ਰਸਤਾ ਅਪਣਾਉਂਦੇ ਹੋਏ ਕੋਰੋਨਾ ਦੀ ਲਪੇਟ 'ਚ ਆ ਕੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਖਤਰੇ 'ਚ ਪਾਉਣ। ਜਿੱਥੇ ਪੂਰੀ ਦੁਨੀਆਂ 'ਤੇ ਕੋਰੋਨਾ ਵਾਇਰਸ ਕਰਕੇ ਖਤਰੇ ਦੇ ਬੱਦਲ ਛਾਏ ਹੋਏ ਹਨ, ਉਥੇ ਭਾਰਤ 'ਚ ਵੀ ਇਸ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਇਥੇ ਵੀ ਲੌਕਡਾਊਨ ਜ਼ਰੀਏ ਹਾਲਾਤਾਂ 'ਤੇ ਕਾਬੂ ਪਾਉਂਣ ਦੀਆਂ ਕੋਸ਼ਿਸਾਂ ਲਗਾਤਾਰ ਜਾਰੀ ਹਨ, ਪਰ ਜ਼ਮੀਨੀ ਪੱਧਰ 'ਤੇ ਕੋਰੋਨਾ ਖਿਲਾਫ਼ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਪ੍ਰਬੰਧਾਂ ਦੀ ਗੱਲ ਕਰਦੇ ਹਾਂ, ਤਾਂ ਨਤੀਜਾ ਸਿਫਰ ਹੀ ਆਉਂਦਾ ਹੈ। ਦੇਖਿਆ ਗਿਆ ਹੈ ਕਿ ਦੇਸ਼ ਦੇ ਪ੍ਰਧਾਨ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਸਮੇਂ ਸਮੇਂ 'ਤੇ ਦੇਸ਼ਵਾਸੀਆਂ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਸਿੱਧੇ ਜਾਂ ਅਸਿੱਧੇ ਰੂਪ 'ਚ 'ਤਾੜੀ ਵਜਾਓ, ਥਾਲੀ ਖੜਕਾਉ' ਅਤੇ ਰਾਤ ਨੂੰ 'ਨੌ ਮਿੰਟ ਮੋਮਬੱਤੀ ਜਗਾਉਣ' ਦਾ ਸੰਦੇਸ਼ ਦਿੱਤਾ, ਜਿਸ 'ਤੇ ਕਾਫ਼ੀ ਹੱਦ ਤੱਕ ਦੇਸ਼ ਵਾਸੀਆਂ ਨੇ ਭਰਵਾਂ ਹੁੰਗਾਰਾ ਵੀ ਦਿੱਤਾ। ਕਿਉਂਕਿ ਆਖਦੇ ਹਨ ਕਿ ਜਦੋਂ ਕੋਈ ਮਰੀਜ਼ ਇਲਾਜ ਖੁਣੋ ਤਰਸ ਰਿਹਾ ਹੋਵੇ ਤਾਂ ਉਸ ਨੂੰ ਹਰ ਇਕ ਬੂਟੀ ਹੀ ਸੰਜੀਵਨੀ ਬੂਟੀ ਲੱਗਦੀ ਹੈ ਤੇ ਉਹ ਆਪਣੀ ਤੰਦਰੁਸਤੀ ਲਈ ਬਿਨ੍ਹਾਂ ਕਿਸੇ ਝਿਜਕ ਦੇ ਸਭ ਕੁਝ ਕਰਨ ਲਈ ਤਿਆਰ ਹੋ ਜਾਂਦਾ ਹੈ ਤੇ ਸ਼ਾਇਦ ਅਜਿਹਾ ਹੀ ਸਾਡੇ ਦੇਸ਼ਵਾਸੀਆਂ ਨਾਲ ਹੋ ਰਿਹਾ ਹੈ ਤੇ ਸਾਡੇ ਇਹ ਭੋਲੇ ਭਾਲੇ ਲੋਕਾਂ ਨੂੰ ਪ੍ਰਧਾਨ ਮੰਤਰੀ ਜੀ ਦੇ ਅਦੇਸ਼ ਕੋਰੋਨਾ ਵਾਇਰਸ ਤੋਂ ਮੁਕਤੀ ਦਵਾਉਂਣ ਤੋਂ ਘੱਟ ਨਹੀਂ ਲੱਗ ਰਹੇ। ਪਰ ਅੱਜ ਦੇ ਹਾਲਾਤ ਆਪਣੇ ਆਪ 'ਚ ਇਕ ਬਹੁਤ ਵੱਡੀ ਪਰਖ ਅਤੇ ਸਬਰ ਦਾ ਸਮਾਂ ਹੈ। ਪਰ ਕੀ ਅਜਿਹੇ ਗੰਭੀਰ ਮਹੌਲ 'ਚ ਅਜਿਹੇ ਢੰਗ ਤਰੀਕੇ ਅਪਨਾਉਂਣੇ ਜਾਇਜ਼ ਹਨ? ਅਨੇਕਾਂ ਸਵਾਲ ਮਨ ਦੇ ਸਮੁੰਦਰ ਅੰਦਰ ਲਹਿਰਾਂ ਵਾਂਗ ਆਉਂਦੇ ਪਰ ਬਿਨ੍ਹਾਂ ਕੋਈ ਉਤਰ ਦਿੱਤੇ ਵਾਪਸ ਚਲੇ ਜਾਂਦੇ। ਇਕ ਹੋਰ ਤਾਜ਼ਾ ਉਦਾਹਰਨ ਮਿਲੀ ਜਿਸ ਵਿਚ ਜ਼ਿਲ੍ਹਾ ਲੁਧਿਆਣਾ ਦੀ ਜਗਰਾਉਂ ਤਹਿਸੀਲ ਦੇ ਪਿੰਡ ਰਸੂਲਪੁਰ (ਮੱਲ੍ਹਾ) ਵਿਖੇ ਸਿਹਤ ਵਿਭਾਗ ਦੀ ਅਣਗਹਿਲੀ ਦੇਖਣ ਨੂੰ ਮਿਲੀ, ਜਿਥੇ ਪਤਾ ਲੱਗਾ ਕਿ ਪਿੰਡ ਦੇ ਸਰਪੰਚ ਗੁਰਸਿਮਰਨ ਸਿੰਘ ਵੱਲੋਂ ਸਿਹਤ ਵਿਭਾਗ ਨੂੰ ਕੋਰੋਨਾ ਦੇ ਸ਼ੱਕੀ ਮਰੀਜ਼ ਬਾਰੇ ਸੂਚਿਤ ਕੀਤਾ
ਗਿਆ, ਪਰ ਹੈਰਾਨੀਜਨਕ ਘਟਨਾ ਤਾਂ ਉਸ ਸਮੇਂ ਵਾਪਰੀ ਜਦੋਂ ਸਿਹਤ ਵਿਭਾਗ ਨੇ ਸੂਚਿਤ ਕਰਨ ਵਾਲੇ ਸਰਪੰਚ ਨੂੰ ਹੀ ਕੋਰੋਨਾ ਵਾਇਰਸ ਦਾ ਮਰੀਜ਼ ਐਲਾਨ ਕੇ ਉਸਦੇ ਨਾਮ ਦੀ ਸਲਿੱਪ ਜਾਰੀ ਕਰ ਦਿੱਤੀ। ਇਸ ਤੋਂ ਵੱਧ ਹੈਰਾਨੀ ਤੇ ਤਰਸਯੋਗ ਗੱਲ ਤਾਂ ਉਸ ਸਮੇਂ ਹੋਈ ਜਦੋਂ ਸਰਪੰਚ ਵੱਲੋਂ ਸ਼ਾਮ ਦੇ ਕਰੀਬ 4 ਵਜੇ ਤੋਂ ਫੋਨ ਰਾਹੀਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕੋਰੋਨਾ ਦੇ ਸ਼ੱਕੀ ਮਰੀਜ਼ ਦੀ ਪੜਤਾਲ ਕਰਨ ਲਈ ਪਿੰਡ 'ਚ ਆਉਂਣ ਲਈ ਬੁਲਾਇਆ ਜਾ ਰਿਹਾ ਸੀ, ਪਰ ਇਹ ਟੀਮ ਕਰੀਬ 4-5 ਘੰਟਿਆਂ ਬਾਅਦ ਰਾਤ ਦੇ ਕਰੀਬ 10 ਵਜੇ ਪਿੰਡ 'ਚ ਪੁਹੰਚਦੀ ਹੈ, ਜਿਸ ਤੋਂ ਕੋਰੋਨਾ ਵਾਇਰਸ ਖਿਲਾਫ਼ ਸਾਡੀ ਇਸ ਜੰਗ ਪ੍ਰਤੀ ਸਰਕਾਰ ਕਿੰਨੀ ਕੁ ਸੁਹਰਿਦ ਹਾਂ, ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਕ ਹੋਰ ਘਟਨਾ ਜਿਸ ਨੂੰ ਦੇਖ ਕੇ ਸ਼ਾਇਦ ਹੀ ਕੋਈ ਅੱਖ ਨਮ ਹੋਣੋ ਰਹੀ ਹੋਵੇਗੀ, ਇਕ ਵੀਡਿਓ ਕਲਿਪ ਜਿਸ ਵਿਚ ਇਕ ਔਰਤ ਇਕ ਬੈਗ ਨੂੰ ਖਿੱਚੀ ਲਈ ਜਾ ਰਹੀ ਹੈ ਅਤੇ ਉਸਦਾ ਇਕ ਥੱਕਿਆ ਹੋਇਆ ਬੱਚਾ ਲੱਤਾ ਲਮਕਾ ਕੇ ਮੂਦੇਮੂੰਹ ਉਸ ਬੈਗ 'ਤੇ ਲੰਮਾ ਪੈ ਕੇ ਸਫਰ ਤੈਅ ਕਰ ਰਿਹਾ ਹੈ। ਅਜਿਹੀਆਂ ਘਟਨਾਵਾਂ ਤੋਂ ਇਹ ਲੱਗ ਰਿਹਾ ਹੈ ਕੀ ਸਰਕਾਰਾਂ ਪਹਿਲਾਂ ਦੀ ਤਰ੍ਹਾਂ ਮਹਿਜ਼ ਕਾਗਜ਼ੀ ਕਾਰਵਾਈ ਜਾਂ ਸ਼ੋਸ਼ਲ ਮੀਡੀਆ 'ਤੇ ਆਪਣੇ ਪ੍ਰਬੰਧਾਂ ਨੂੰ ਮੁਕੰਮਲ ਦੱਸ ਕੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਪਰ ਅਸਲ 'ਚ ਜ਼ਮੀਨੀ ਪੱਧਰ 'ਤੇ ਕੋਰੋਨਾ ਸਬੰਧੀ ਪ੍ਰਬੰਧ ਨਾ ਦੇ ਬਰਾਬਰ ਜਾਪ ਰਹੇ ਹਨ। ਇਸੇ ਤਰ੍ਹਾਂ ਇਕ ਹੋਰ ਗੱਲ ਜਿਹੜੀ ਕਿ ਲੌਕਡਾਊਨ ਦੇ ਦਿਨਾਂ 'ਚ ਸਰਕਾਰ ਦੇ ਪ੍ਰਬੰਧਾਂ 'ਤੇ ਸਵਾਲੀਆਂ ਨਿਸ਼ਾਨ ਲਗਾਉਂਦੀ ਨਜ਼ਰ ਆਉਂਦੀ ਹੈ, ਸਰਕਾਰ ਨੇ ਕੋਰੋਨਾਵਾਇਰਸ ਦੇ ਚੱਲਦਿਆਂ ਦੇਸ਼ ਅੰਦਰ ਲੌਕਡਾਊਨ ਦਾ ਐਲਾਨ ਦਾ ਕਰ ਦਿੱਤਾ, ਪਰ ਲੋੜਵੰਦ ਅਜਿਹੇ ਪਰਿਵਾਰ ਜਿਨ੍ਹਾਂ ਦਾ ਜੀਵਨ ਨਿਰਵਾਹ ਮਹਿਜ਼ ਮਜ਼ਦੂਰੀ ਤੇ ਜਾਂ ਫਿਰ ਮਹੀਨੇ ਬਾਅਦ ਆਉਂਦੀ ਤਨਖਾਹ 'ਤੇ ਸੀ। ਉਸ ਸਬੰਧੀ ਕੋਈ ਵਿਸ਼ੇਸ਼ ਸਹੂਲਤਾਂ ਨਹੀਂ ਲਾਗੂ ਕੀਤੀਆਂ ਗਈਆਂ, ਜਿਹੜੀ ਕਿ ਆਪਣੇ ਆਪ 'ਚ ਸਰਕਾਰ ਦੀ ਵੱਡੀ ਨਾਕਾਮੀ ਪੇਸ਼ ਕਰਦੀ ਹੈ। ਕਈ ਪਰਿਵਾਰ ਅਜਿਹੇ ਵੀ ਹਨ ਜਿੰਨ੍ਹਾਂ ਲਈ ਦੋ ਵਕਤ ਦੀ ਰੋਟੀ ਦੀ ਵੀ ਚਿੰਤਾ ਹੈ ਅਤੇ ਅਜਿਹੇ ਸਮੇਂ 'ਚ ਐਨ.ਜੀ.ਓ ਰੱਬੀ ਰੂਪ ਬਣ ਕੇ ਸਾਹਮਣੇ ਆਈਆਂ ਹਨ। ਇਕ ਗੱਲ ਸੋਚ ਕੇ ਸਰੀਰ ਅੰਦਰ ਇਕ ਕੰਬਣੀ ਜਿਹੀ ਛਿੜ ਜਾਂਦੀ ਹੈ ਕਿ ਜੇਕਰ ਕਿਤੇ ਇਹ ਸਮਾਜ ਸੇਵੀ ਸੰਸਥਾਵਾਂ ਨਾ ਹੋਣ ਤਾਂ ਹਾਲਾਤ ਕੀ ਹੋਣਗੇ? ਕਿਉਂਕਿ ਹੁਣ ਦੇਖਿਆ ਜਾ ਰਿਹਾ ਹੈ ਕਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮਾਜ ਸੇਵੀ ਸੰਸਥਾਵਾਂ ਜਾਂ ਹੋਰ ਸਮਾਜ ਸੇਵੀ ਆਗੂ ਰੋਜਾਨਾ ਲੰਗਰ ਤਿਆਰ ਕਰਕੇ ਲੋੜਵੰਦਾਂ ਨੂੰ ਵਰਤਾ ਰਹੇ ਹਨ ਤੇ ਉਨ੍ਹਾਂ ਦੀ ਇਸ ਸੇਵਾ ਨੂੰ ਦੇਖ ਕੇ ਲੱਗ ਰਿਹਾ ਹੈ ਦੇਸ਼ ਸ਼ਾਇਦ ਰੱਬ ਆਸਰੇ ਹੀ ਚੱਲ ਰਿਹਾ ਹੈ। ਇਕ ਹੋਰ ਸਭ ਤੋਂ ਅਹਿਮ ਗੱਲ ਸ਼ਾਇਦ ਲੌਕਡਾਊਨ ਦੇ ਦਿਨਾਂ 'ਚ ਕਾਫੀ ਲੋਕਾਂ ਦੇ ਮਨਾਂ ਅੰਦਰ ਦੇਸ਼ ਦੇ ਮੌਜੂਦਾ ਹਾਲਾਤਾਂ 'ਚ ਅਪਰਾਧ ਦਰ ਦੇ ਨਾ ਮਾਤਰ ਹੋਣ ਬਾਰੇ ਵੀ ਕਈ ਸਵਾਲ ਪੈਦਾ ਹੋਏ ਹਨ। ਕਿਉਂਕਿ ਇਸ ਲੌਕਡਾਊਨ ਦੇ ਦਿਨਾਂ ਤੋਂ ਲੈ ਕੇ ਅੱਜ ਤੱਕ ਤੇ ਸ਼ਾਇਦ ਜਦੋਂ ਤੱਕ ਲੌਕਡਾਊਨ ਰਹੇਗਾ ਉਦੋਂ ਤੱਕ ਦੇਸ਼ ਅੰਦਰ ਨਾ ਤਾਂ ਰਾਹ ਜਾਂਦੇ ਕਿਸੇ ਗਰੀਬ ਮਜ਼ਦੂਰ ਦੀ ਕੁੱਟਮਾਰ ਕਰਕੇ ਪੈਸੇ ਖੋਹੇ ਗਏ, ਨਾ ਕਿਸੇ ਨਸ਼ੇੜੀ ਪੁੱਤ ਵੱਲੋਂ ਪੈਸਿਆਂ ਕਰਕੇ ਆਪਣੇ ਮਾਪਿਆਂ ਦਾ ਕਤਲ ਕੀਤਾ, ਨਾ ਹੀ ਨੰਨੀਆਂ ਬਾਲੜੀਆਂ ਅਤੇ ਲੜਕੀਆਂ ਨੂੰ ਬਹਿਸ਼ੀ ਦਰੰਦਿਆਂ ਵੱਲੋਂ ਹਵਸ਼ ਦਾ ਸ਼ਿਕਾਰ ਕਰਕੇ ਕਤਲ ਕੀਤਾ ਗਿਆ, ਨਾ ਕਿਸੇ ਭਰਾ ਵੱਲੋਂ ਜ਼ਮੀਨ ਕਰਕੇ ਆਪਣੇ ਹੀ ਭਰਾ ਦਾ ਕਤਲ ਕੀਤਾ, ਨਾ ਹੀ ਕੋਈ ਧੀ ਦਾਜ ਦੀ ਬਲੀ ਚੜੀ ਅਤੇ ਇਸ ਤੋਂ ਇਲਾਵਾ ਹੋਰ ਪਤਾ ਨੀ ਕਿੰਨੀਆਂ ਹੀ ਅਣਜੰਮੀਆਂ ਧੀਆਂ ਕੁੱਖਾਂ 'ਚ ਕਤਲ ਹੋਣੋ ਬਚ ਗਈਆਂ। ਇਸ ਲਈ ਸਰਕਾਰਾਂ ਦੀ ਆਪÎਣੇ ਲੋਕਾਂ ਪ੍ਰਤੀ ਯੋਗ ਅਤੇ ਸਚੁੱਜੇ ਪ੍ਰਬੰਧਾਂ ਦੀ ਘਾਟ ਤੋਂ ਇਹ ਮਹਿਸੂਸ ਹੋ ਰਿਹਾ ਹੈ ਕਿ ਅਜ਼ਾਦ ਸਮਾਜ ਦੀ ਇਸ ਅਜ਼ਾਦ ਫਿਜਾ 'ਚ ਘੁੰਮਣ ਨਾਲੋਂ ਘਰਾਂ 'ਚ ਕੈਦ ਕਰਨ ਵਾਲਾ ਇਹ ਲੌਕਡਾਊਨ ਹੀ ਚੰਗਾ ਹੈ, ਭਾਵੇਂ ਕਿ ਜਿਹੜੇ ਮਜ਼ਦੂਰ ਅਤੇ ਮੱਧਵਰਗੀ ਪਰਿਵਾਰਾਂ ਲਈ ਇਹ ਇਕ ਬੇਹੱਦ ਔਖੀ ਘੜੀ ਹੈ, ਪਰ ਸ਼ਾਇਦ ਭੁੱਖ ਤੋਂ ਪਹਿਲਾਂ ਧੀਆਂ ਦੀ ਇੱਜ਼ਤ, ਮਾਪਿਆਂ ਦਾ ਸਤਿਕਾਰ, ਭਰਾਵਾਂ 'ਚ ਪਿਆਰ, ਭਾਈਚਾਰਕ ਸਾਂਝ ਅਤੇ ਕੁੱਖਾਂ 'ਚ ਕਤਲ ਹੁੰਦੀਆਂ ਧੀਆਂ ਦੀ ਜਿੰਦਗੀ ਜ਼ਿਆਦਾ ਜ਼ਰੂਰੀ ਹੈ।
ਅਜੀਤ ਸਿੰਘ ਅਖਾੜਾ
ਪੱਤਰਕਾਰ ਜਗਰਾਉਂ
95925 51348
ਫੋਟੋ- ਅਜੀਤ ਸਿੰਘ ਅਖਾੜਾ

ਸਦੀਆਂ ਪੁਰਾਣਾ ਕੋਰੋਨਾ!  ✍️ ਸਲੇਮਪੁਰੀ ਦੀ ਚੂੰਢੀ

ਸਦੀਆਂ ਪੁਰਾਣਾ ਕੋਰੋਨਾ! 

ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਲੈ ਕੇ ਬਹੁਤ ਚਿੰਤਾ ਜਤਾਈ ਜਾ ਰਹੀ ਹੈ ਅਤੇ ਰੌਲਾ ਪਾਇਆ ਜਾ ਰਿਹਾ ਹੈ ਕਿ ਇਹ ਬਿਮਾਰੀ ਇੱਕ ਛੂਆ-ਛਾਤ ਦੀ ਬਿਮਾਰੀ ਹੈ, ਇਸ ਲਈ ਇਸ ਤੋਂ ਬਚਾਅ ਲਈ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਤਾਂ ਜੋ ਇਸ ਦੀ ਲਾਗ ਨਾ ਲੱਗ ਸਕੇ। ਉਂਝ ਦੇਸ਼ ਵਿਚ ਹੁਣ ਤੱਕ ਜਿੰਨੇ ਵੀ ਵਿਅਕਤੀ ਇਸ ਵਾਇਰਸ ਦੀ ਲਪੇਟ ਵਿਚ ਆਏ ਹਨ, ਦੇ ਵਿੱਚੋ ਬਹੁਤ ਸਾਰੇ ਠੀਕ ਹੋਣੇ ਵੀ ਸ਼ੁਰੂ ਹੋ ਗਏ ਹਨ। ਡਾਕਟਰਾਂ ਮੁਤਾਬਿਕ ਇਹ ਬਿਮਾਰੀ ਦੇਸ਼ ਵਿਚ ਲੰਬਾ ਸਮਾਂ ਨਹੀਂ ਰਹੇਗੀ ਪਰ ਜੇ ਰਹੇਗੀ ਵੀ ਤਾਂ ਇਸ ਦਾ ਬੁਰਾ ਪ੍ਰਭਾਵ ਨਹੀਂ ਪਵੇਗਾ ਅਤੇ ਜੇ ਪਵੇਗਾ ਵੀ ਤਾਂ ਨਾਲੋ ਨਾਲ ਖਤਮ ਹੋਣਾ ਸ਼ੁਰੂ ਹੋ ਜਾਵੇਗਾ, ਇਸ ਲਈ ਇਸ ਤੋਂ ਡਰਨ ਦੀ ਲੋੜ ਨਹੀਂ ਹੈ,ਪਰ ਬਚਾ ਲਈ  ਸਾਵਧਾਨੀ ਵਰਤਣੀ ਜਰੂਰੀ ਹੈ। ਡਾਕਟਰਾਂ ਵਲੋ ਇਹ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਸ ਬਿਮਾਰੀ ਤੋਂ ਬਚਾਅ ਕਰਨਾ ਹੈ ਪਰ ਇਸ ਦੀ ਲਪੇਟ ਵਿਚ ਆਏ ਬਿਮਾਰਾਂ ਤੋਂ ਨਫਰਤ ਨਹੀਂ ਕਰਨੀ ਚਾਹੀਦੀ, ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਬਿਮਾਰੀ ਛੂਆ-ਛਾਤ ਦੀ ਬਿਮਾਰੀ ਜਰੂਰ ਹੈ, ਪਰ ਬਹੁਤ ਜਿਆਦਾ ਖਤਰਨਾਕ ਨਹੀਂ ਹੈ।ਹੁਣ ਅਸੀਂ ਜਦੋਂ ਦੇਸ਼ ਦੀ ਸਮੁੱਚੀ ਪ੍ਰਸਥਿਤੀ ਉਪਰ ਝਾਤ ਮਾਰ ਕੇ ਵੇਖਦੇ ਹਾਂ ਤਾਂ ਪਤਾ ਲੱਗਦਾ ਕਿ ਭਾਰਤ ਲਈ ਕੋਰੋਨਾ ਕੋਈ ਨਵੀਂ ਛੂਆ-ਛਾਤ ਦੀ ਬਿਮਾਰੀ ਨਹੀਂ ਹੈ ਕਿਉਂਕਿ ਇਥੇ ਤਾਂ ਸਦੀਆਂ ਤੋਂ ਨਾਮੁਰਾਦ ਜਾਤ-ਪਾਤ ਅਤੇ ਛੂਆ-ਛਾਤ ਦੀ ਬਿਮਾਰੀ ਚਲਦੀ ਆ ਰਹੀ ਹੈ, ਜਿਹੜੀ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ ਸਗੋਂ ਦਿਨ-ਬ-ਦਿਨ ਵੱਧ ਦੀ ਜਾ ਰਹੀ ਹੈ।  ਉਂਝ ਜਿਥੇ ਕੋਰੋਨਾ ਨੂੰ ਮਾਤ ਦੇਣ ਲਈ ਸਰਕਾਰ ਅਤੇ ਡਾਕਟਰਾਂ ਵਲੋਂ ਹਰ ਸੰਭਵ ਯਤਨ ਜੁਟਾਏ ਜਾ ਰਹੇ ਹਨ ਪਰ ਉਥੇ ਐਨ ਇਸ ਦੇ ਉਲਟ ਸਮੇਂ ਸਮੇਂ ਦੀਆਂ ਸਰਕਾਰਾਂ, ਧਰਮ ਦੇ ਠੇਕੇਦਾਰਾਂ, ਆਪਣੇ ਆਪ ਨੂੰ ਸਮਾਜਿਕ ਇੰਜੀਨੀਅਰ ਅਤੇ ਬੁੱਧੀਜੀਵੀ ਕਹਾਉਣ ਵਾਲੇ ਅਖੌਤੀ ਕਲਮਕਾਰਾਂ ਵਲੋਂ ਜਾਤ-ਪਾਤ ਦੇ ਵਾਇਰਸ ਨੂੰ ਖਤਮ ਕਰਨ ਦੀ ਥਾਂ ਹਮੇਸ਼ਾ ਲਈ ਅਗਿਓੰ ਫੈਲਾਉਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਅਤੇ ਜੋ ਹੁਣ ਵੀ ਨਿਰਵਿਘਨ ਜਾਰੀ ਹਨ,ਲੋਕਾਂ ਨੂੰ ਜਾਤ ਪਾਤ ਦੇ ਅਧਾਰ ਤੇ ਵੰਡ ਕੇ ਸਿਆਸੀ ਅਤੇ ਧਾਰਮਿਕ ਲਾਭ ਉਠਾਇਆ ਜਾ ਰਿਹਾ ਹੈ, ਜਿਸ ਕਰਕੇ ਭਾਰਤ ਵਿਚ ਸਦੀਆਂ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਜਾਤ-ਪਾਤ ਦੇ ਵਾਇਰਸ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੀਨ ਦੇ ਸ਼ਹਿਰ ਵੁਹਾਨ ਵਿਚ ਵਿਗਿਆਨਕ ਖੋਜਾਂ ਲਈ ਸਥਾਪਿਤ ਕੀਤੀ ਪ੍ਰਯੋਗਸ਼ਾਲਾ ਵਿਚ ਜਾਣੇ-ਅਣਜਾਣੇ ਵਿਚ ਕੀਤੀ ਗਲਤੀ ਨਾਲ ਕੋਰੋਨਾ ਵਾਇਰਸ ਬਾਹਰ ਫੈਲਿਆ  ਅਤੇ ਹੁਣ ਉਸ ਨੂੰ ਖਤਮ ਕਰਨ ਲਈ ਵੀ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਜਿਸ ਕਰਕੇ ਇਹ ਵਾਇਰਸ ਇਕ ਦਿਨ ਖਤਮ ਹੋ ਜਾਵੇਗਾ, ਜੇ ਰਹੇਗਾ ਵੀ ਤਾਂ ਪ੍ਰਭਾਵਹੀਣ ਹੋ ਕੇ ਰਹਿ ਜਾਵੇਗਾ, ਪਰ ਭਾਰਤ ਵਿਚ ਕਈ ਸਦੀਆਂ ਪਹਿਲਾਂ ਸਥਾਪਿਤ ਕੀਤੀ ਗਈ ਮਨੂੰ-ਸਿਮਰਤੀ ਪ੍ਰਯੋਗਸ਼ਾਲਾ ਵਿਚ  ਸਦੀਆਂ  ਪੁਰਾਣਾ  ਜਾਤ-ਪਾਤ ਦਾ ਵਾਇਰਸ ਜਿਉ ਦੀ ਤਿਉਂ ਹੈ, ਹੋਰ ਤਾਂ ਹੋਰ ਦੇਸ਼ ਨੂੰ ਆਜ਼ਾਦ ਹੋਇਆਂ ਵੀ 73 ਸਾਲ ਬੀਤ ਗਏ ਹਨ, ਫਿਰ ਵੀ ਇਹ ਵਾਇਰਸ  ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਜਦ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਨੇ ਭਾਰਤੀ ਸੰਵਿਧਾਨ ਦੀ ਪ੍ਰਯੋਗਸ਼ਾਲਾ ਵਿਚ ਜਾਤ - ਪਾਤ ਦੇ ਵਾਇਰਸ ਨੂੰ ਖਤਮ ਕਰਨ ਲਈ ਬਹੁਤ ਫਾਰਮੂਲੇ  ਹੋਂਦ ਵਿਚ ਲਿਆਕੇ ਕੋਸ਼ਿਸ਼ ਕੀਤੀ ਤਾਂ ਜੋ  ਇੱਕ ਨਵ-ਭਾਰਤ ਦੀ ਉਸਾਰੀ ਸੰਭਵ ਹੋ ਸਕੇ, ਪਰ ਮਨੂ-ਸਿਮਰਤੀ ਨਾਂ ਦੀ ਪ੍ਰਯੋਗਸ਼ਾਲਾ ਵਿਚ ਤਿਆਰ ਕੀਤੇ ਗਏ ਜਾਤ - ਪਾਤ ਦੇ ਵਾਇਰਸ ਨੂੰ ਖਤਮ ਕਰਨ ਲਈ ਉਹ ਉਨੇ ਸਫਲ ਨਹੀਂ ਹੋ ਸਕੇ ਜਿੰਨੀ ਸੰਭਾਵਨਾ ਜਤਾਈ ਜਾ ਰਹੀ ਸੀ। ਜਾਤ -ਪਾਤ ਦਾ ਵਾਇਰਸ ਕੇਵਲ ਸਮਾਜ ਵਿਚ ਹੀ ਨਹੀਂ ਬਲਕਿ ਇਹ ਰੱਬ ਦੇ ਘਰਾਂ ਜਾਣੀ ਧਾਰਮਿਕ ਸਥਾਨਾਂ, ਬਾਬਿਆਂ ਦੇ ਡੇਰਿਆਂ ਸਮੇਤ ਧਾਰਮਿਕ ਬਾਬਿਆਂ /ਧਰਮ ਦੇ  ਠੇਕੇਦਾਰਾਂ ਦੇ ਦਿਮਾਗ ਵਿਚ ਬੁਰੀ ਤਰ੍ਹਾਂ ਬੈਠ ਗਿਆ ਹੈ, ਜਿਹੜਾ ਸੌ ਸੌ ਮਣ ਸਾਬਣ ਅਤੇ ਲੱਖਾਂ ਲੀਟਰ ਸੈਨੀਟਾਈਜ਼ਰ ਦੇ ਨਾਲ ਧੋਣ ਦੇ ਬਾਵਜੂਦ ਵੀ ਖਤਮ ਨਹੀਂ ਹੋ ਰਿਹਾ।

ਜਿਸ ਤਰ੍ਹਾਂ ਹੁਣ ਕੋਰੋਨਾ ਵਾਇਰਸ ਤੋਂ ਪੀੜ੍ਹਤ ਮਰੀਜ ਦੇ ਸਰੀਰ ਉਪਰ ਕੋਈ ਨਿਸ਼ਾਨ ਲਗਾਇਆ ਜਾਂਦਾ ਹੈ ਤਾਂ ਜੋ ਪਛਾਣ ਹੋ ਸਕੇ ਕਿ ਉਹ ਕੋਰੋਨਾ ਪਾਜ਼ੀਟਿਵ ਹੈ, ਇਸ ਲਈ ਬਚਾਅ ਲਈ ਉਸ ਤੋਂ ਦੂਰੀ ਬਣਾ ਕੇ ਰੱਖੀ ਜਾਵੇ, ਇਸੇ ਤਰ੍ਹਾਂ ਹੀ ਦੇਸ਼ ਵਿਚ ਸ਼ੂਦਰ ਲੋਕਾਂ ਦੇ ਬੱਚਿਆਂ ਦੇ ਮਨੂੰ-ਸਿਮਰਤੀ ਦੇ ਅਧਾਰ  'ਤੇ ਲੱਕ ਦੇ ਦੁਆਲੇ ਘੁੰਗਰੂਆਂ ਵਾਲੀ ਤੜਾਗੀ ਬੰਨੀ ਜਾਂਦੀ ਸੀ ਤਾਂ ਜੋ ਅਖੌਤੀ ਉੱਚ ਜਾਤੀ ਦੇ ਵਿਅਕਤੀਆਂ ਨੂੰ ਦੂਰੋਂ ਹੀ ਪਤਾ ਲੱਗ ਸਕੇ ਕਿ ਤੜਾਗੀ ਵਾਲੇ  ਬੱਚੇ ਸ਼ੂਦਰ ਹਨ ਇਸ ਲਈ ਉਨ੍ਹਾਂ ਕੋਲੋਂ ਦੂਰੋਂ ਲੰਘਿਆ ਜਾਵੇ ਤਾਂ ਜੋ ਭਿੱਟ ਨਾ ਚੜ੍ਹ ਸਕੇ ਅਤੇ ਇਸ ਤਰ੍ਹਾਂ ਹੀ ਸ਼ੂਦਰਾਂ ਦੀ ਪਛਾਣ ਲਈ ਉਨ੍ਹਾਂ ਦੇ ਪਿਛੇ ਝਾੜੂ ਬੰਨ੍ਹੇ ਜਾਂਦੇ ਸਨ। ਸ਼ੂਦਰਾਂ ਦੇ ਪ੍ਰਛਾਵੇਂ ਦਾ ਵਾਇਰਸ ਵੀ ਬਹੁਤ ਖਤਰਨਾਕ ਮੰਨਿਆ ਜਾ ਰਿਹਾ ਸੀ, ਇਸ ਕਰਕੇ ਸ਼ੂਦਰਾਂ ਉਪਰ ਇਹ ਕਨੂੰਨ ਲਾਗੂ ਕੀਤਾ ਗਿਆ ਸੀ ਕਿ ਉਹ ਜਦੋਂ ਵੀ ਆਪਣੇ ਘਰਾਂ ਤੋਂ ਬਾਹਰ ਨਿਕਲਣਗੇ ਤਾਂ ਦੁਪਹਿਰ ਵੇਲੇ ਨਿਕਲਣਗੇ ਕਿਉਂਕਿ ਉਸ ਵੇਲੇ ਸੂਰਜ ਸਿਰ 'ਤੇ ਹੋਣ ਕਾਰਨ ਪ੍ਰਛਾਵਾਂ ਬਹੁਤ ਛੋਟਾ ਹੁੰਦਾ ਹੈ ਜੋ ਦੂਜੇ ਉਪਰ ਨਹੀਂ ਪੈਂਦਾ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਚੀਨ ਤੋਂ ਆਏ ਕੋਰੋਨਾ ਵਾਇਰਸ ਨਾਲੋਂ ਦੇਸ਼ ਵਿਚ ਸਦੀਆਂ ਤੋਂ ਫੈਲਿਆ ਜਾਤ-ਪਾਤ ਦਾ ਕੋਰੋਨਾ ਵਾਇਰਸ ਬਹੁਤ ਖਤਰਨਾਕ ਵਾਇਰਸ ਹੈ। ਚੀਨੀ ਕੋਰੋਨਾ ਵਾਇਰਸ ਜੋ ਕੋਵਿਡ - 19 ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇੱਕ ਦਿਨ ਖਤਮ ਹੋ ਜਾਵੇਗਾ, ਪਰ ਦੇਸ਼ ਫੈਲਿਆ ਜਾਤ-ਪਾਤ ਦੇ ਵਾਇਰਸ ਦਾ ਅੰਤ ਅਸੰਭਵ ਹੈ। ਕੋਰੋਨਾ ਪੀੜਤਾਂ ਦੀ ਲਾਗ ਤੋਂ ਬਚਾਅ ਲਈ ਜਿਸ ਤਰ੍ਹਾਂ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡਾਂ ਵਿਚ ਵੱਖਰਾ ਰੱਖਿਆ ਜਾਂਦਾ ਹੈ, ਉਸੇ ਤਰ੍ਹਾਂ ਸ਼ੂਦਰਾਂ ਜਿਨ੍ਹਾਂ ਨੂੰ ਹੁਣ  ਸੋਧੇ ਹੋਏ ਸ਼ਬਦ ਦਲਿਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੂੰ ਪਿੰਡਾਂ /ਕਸਬਿਆਂ /ਸ਼ਹਿਰਾਂ ਵਿਚ ਸਦੀਆਂ ਤੋਂ ਆਈਸੋਲੇਟਿਡ ਕਰਕੇ ਰੱਖਿਆ ਹੈ। ਸ਼ੂਦਰਾਂ ਦੀਆਂ ਪਿੰਡਾਂ /ਸ਼ਹਿਰਾਂ ਵਿਚ ਕਲੌਨੀਆਂ ਆਮ ਸਮਾਜ ਦੇ ਲੋਕਾਂ ਨਾਲੋਂ ਵੱਖਰੀਆਂ ਹਨ। ਸੱਚ ਤਾਂ ਇਹ ਹੈ ਕਿ ਜਿਸ ਤਰ੍ਹਾਂ ਹੁਣ ਕੋਰੋਨਾ ਵਾਇਰਸ ਕਾਰਨ ਦੇਸ਼ ਦੀ ਅਰਥ ਵਿਵਸਥਾ ਨੂੰ ਆਰਜੀ ਮਾਰ ਪਈ ਹੈ, ਦੇ ਮੁਕਾਬਲੇ ਜਾਤ - ਪਾਤ ਦੇ ਵਾਇਰਸ ਦੀ ਮਾਰ ਸਦੀਆਂ ਤੋਂ ਪੈ ਰਹੀ ਹੈ ਅਤੇ ਦੇਸ਼ ਦੀ ਅਜਾਦੀ ਤੋਂ ਬਾਅਦ ਵੀ ਨਿਰਵਿਘਨ ਜਾਰੀ ਹੈ, ਜਿਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਦੇਸ਼ ਵਿਚ ਖਣਿਜ ਪਦਾਰਥਾਂ ਅਤੇ ਮਨੁੱਖੀ ਸ਼ਕਤੀ ਦੀ ਬਹੁਤਾਤ ਪਾਏ ਜਾਣ ਦੇ ਬਾਵਜੂਦ ਵੀ ਦੇਸ਼ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਣ ਵਿਚ ਅਜੇ ਤਕ ਉਨ੍ਹਾਂ ਸਫਲ ਨਹੀਂ ਹੋ ਸਕਿਆ ਜੋ ਸੁਪਨਾ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਦੇਸ਼ ਭਗਤਾਂ ਨੇ ਸਿਰਜਿਆ  ਸੀ, ਕਿਉਂਕਿ ਜਾਤ - ਪਾਤ ਵਾਇਰਸ ਜੋ ਛੂਤ ਦਾ ਵਾਇਰਸ ਹੈ, ਉਹ ਕੇਵਲ ਸਰੀਰਕ ਤੌਰ 'ਤੇ ਹੀ ਨਹੀਂ ਬਲਕਿ ਮਾਨਸਿਕ ਤੌਰ ' ਤੇ ਵੀ ਸਾਡੇ ਅੰਦਰ ਦਾਖਲ ਹੈ, ਜਿਸ ਦਾ ਇਲਾਜ ਕਰਨਾ ਅਸੰਭਵ ਬਣ ਚੁੱਕਿਆ ਹੈ। 

-ਸੁਖਦੇਵ ਸਲੇਮਪੁਰੀ

09780620233

18ਮਈ, 2020

ਪੰਜਾਬੀ ਨਾਟ ਕਲਾ ਦਾ ਮਹਾਂਰਥੀ- ਮੋਹੀ ਅਮਰਜੀਤ ਸਿੰਘ ✍️ ਸਰਬਜੀਤ ਸਿੰਘ ਹੇਰਾਂ

ਪੰਜਾਬੀ ਨਾਟ ਕਲਾ ਦਾ ਮਹਾਂਰਥੀ-ਮੋਹੀ ਅਮਰਜੀਤ ਸਿੰਘ

ਅਜਮੇਰ ਔਲਖ ਦੇ ਨਾਟਕ ‘ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ’,ਬਿਗਾਨੇ ਬੋਹੜ ਦੀ ਛਾਂ,ਝਨਾਂ ਦੇ ਪਾਣੀ,ਅਤੇ ਟੋਨੀ ਬਾਤਿਸ ਦੇ ਨਾਟਕ ਖੇਡਦਾ ਖੇਡਦਾ ਮੋਹੀ ਅਮਰਜੀਤ ਖੁਦ ਹੀ ਇੱਕ ਉੱਚ ਪੱਧਰ ਦਾ ਨਾਟਕ ਡਾਇਰੈਕਟਰ ਬਣ ਗਿਆ।ਵੈਸੇ ਤਾਂ ਅਮਰਜੀਤ ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਦੌਧਰ ਦਾ ਜੰਮਪਲ ਹੈ।ਕਿਰਤੀ ਪ੍ਰੀਵਾਰ ਨਾਲ ਜੁੜਿਆ ਹੋਣ ਕਰਕੇ ਉਸ ਨੇ ਖੇਤਾਂ ਚ ਜਿਮੀਂਦਾਰਾਂ ਨਾਲ ਸੀਰਪੁਣਾ ਕਰਦੇ ਗਰੀਬ ਲੋਕਾਂ ਨੂੰ ਮਿੱਟੀ ਨਾਲ ਮਿੱਟੀ ਹੁੰਦੇ ਅਤੇ ਫਿਰ ਵੀ ਦਰਕਾਰੇ ਜਾਂਦੇ ਅਤੇ ਕਰਜ਼ੇ ਦੇ ਮੱਕੜ ਜ਼ਾਲ ਚ ਫਸਦੇ ਜਾਂਦਿਆਂ ਨੂੰ ਆਪਣੇ ਅੱਖੀਂ ਦੇਖਿਆ ਹੈ ਇਸੇ ਕਿਰਦਾਰ ਦੇ ਅਧਾਰਿਤ ਹੈ ਉਸ ਦਾ ਨਾਟਕ ‘ਮੋਹੀ’ ਜਿਸ ਨੂੰ ਉਸਨੇ ਅਜਿਹਾ ਨਿੱਠ ਕੇ ਲਿਿਖਆ ਕਿ ਇਹ ਪਾਤਰ ਉਸਦਾ ਸਿਰਨਾਵਾਂ ਬਣ ਗਿਆ।ਉਸਤੋਂ ਬਾਅਦ ਉਸਨੇ ਕਿਸਾਨੀ ਜ਼ਿੰਦਗੀ ਨੂੰ ਰੂਪਮਾਨ ਕਰਦਾ ਨਾਟਕ ‘ਘਰ ਘਰ ਇਹੋ ਅੱਗ’ਲਿਿਖਆ ਅਤੇ ਨਿਰਦੇਸ਼ਿਤ ਕੀਤਾ ਅਤੇ ਪੰਜਾਬੀ ਭਵਨ ਲੁਧਿਆਣਾ ਦੀ ਸਟੇਜ਼ ਤੇ ਖੇਡਿਆ।ਫਿਰ ਭਰੂਣ ਹੱਤਿਆ ਉਤੇ ਨਾਟਕ ‘ਮਾਂ ਮੈਂ ਜਿਉਣਾ ਚਾਹੁੰਦੀ ਹਾਂ’ ਅਤੇ ਅੰਤਰ ਜ਼ਾਤੀ ਵਿਆਹ ਦੇ ਅਧਾਰਿਤ ‘ਨਜ਼ੀਰਾ ਬੇਗਮ’ਯੂਨੀਵਰਸਿਟੀਆਂ ਦੀਆਂ ਸਟੇਜ਼ਾਂ ਤੇ ਖੇਡਿਆ ਗਿਆ।

ਪ੍ਰਸਿੱਧ ਲੇਖਕ ਐਸ.ਐਲ ਵਿਰਦੀ ਦੀ ਕਿਤਾਬ ‘ਮਨੁੱਖਤਾ ਦੇ ਮਸ਼ੀਹਾ ਡਾ.ਅੰਬੇਡਕਰ ਦੇ ਅਧਾਰਿਤ ਬਾਬਾ ਸਾਹਿਬ ਦੀ ਜੀਵਨੀ ਨੂੰ ਪ੍ਰਦਰਸ਼ਿਤ ਕਰਦਾ ਨਾਟਕ ‘ਦ ਗਰੇਟ ਅੰਬੇਡਕਰ’ ਲਿਿਖਆ ਅਤੇ ਨਿਰਦੇਸ਼ਿਤ ਕੀਤਾ,ਇਸ ਨੂੰ ਪੰਜਾਬੀ ਭਵਨ ਲੁਧਿਆਣਾ, ਹਰਿਆਣਾ,ਬੜੌਦਾ ਅਤੇ ਗੁਜ਼ਰਾਤ ਦੀਆਂ ਸਟੇਜ਼ਾਂ ਤੇ ਖੇਡਿਆ ਗਿਆ।ਉਸਦਾ ਨਵੀਨਤਮ ਨਾਟਕ ਕੇ.ਸਾਧੂ ਸਿੰਘ ਦੀ ਕਿਤਾਬ ‘ਦੀਵੇ ਚੋਂ ਉਗਦੇ ਸੂਰਜ’ ਦੇ ਅਧਾਰਿਤ ਲਿਿਖਆ ਅਤੇ ਡਾਇਰੈਕਟ ਕੀਤਾ ‘ਮਿੱਟੀ ਦਾ ਪੁਤਲਾ’ ਪ੍ਰਵਾਜ਼ ਰੰਗ ਮੰਚ ਫਗਵਾੜਾ ਦੇ ਡਾਇਰੈਕਟਰ ਬਲਵਿੰਦਰ ਪ੍ਰੀਤ ਦੀ ਟੀਮ ਵਲੋਂ ਹਾਲ ਹੀ ਵਿੱਚ ਜਗਰਾਉਂ ਦੇ ਅੰਬੇਡਕਰ ਭਵਨ ਵਿੱਚ ਨਾਟ ਕਲਾ ਕੇਂਦਰ ਜਗਰਾਉਂ ਦੀ ਸਰਪ੍ਰਸਤੀ ਹੇਠ ਲਗਾਤਾਰ ਦੋ ਦਿਨ ਖੇਡਿਆ ਗਿਆ ਜਿਸ ਨੂੰ ਆਲੇ ਦੇ ਸੂਝਵਾਨ ਲੋਕਾਂ ਅਤੇ ਸਕੂਲੀ ਬੱਚਿਆਂ ਨੇ ਬੜੀ ਨੀਝ ਲਾ ਕਿ ਤੱਕਿਆ।ਅੱਜ ਕੱਲ੍ਹ ਇਸ ਨਾਟਕ ਦੇ ਸ਼ੋਅ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚ ਚੱਲ ਰਹੇ ਹਨ।

ਉਸਦੇ ਨਾਟਕ ਬੰਗਾਲੀ,ਤਾਮਿਲ,ਤੇਲਗੂ ਅਤੇ ਮਰਾਠੀ ਭਾਸ਼ਾ ਦੇ ਨਾਟਕਾਂ ਦੇ ਮੁਕਾਬਲੇ ਦੇ ਹਨ।ਇਸ ਦੇ ਨਾਟਕਾਂ ਤੋਂ ਪ੍ਰਭਾਵਿਤ ਹੋ ਕੇ ਪ੍ਰਸਿੱਧ ਲੇਖਕ ਅਤੇ ਆਲੋਚਕ ਡਾ:ਜੁਗਿੰਦਰ ਸਿੰਘ ਨਿਰਾਲਾ ਨੇ ਮੋਹੀ ਨੂੰ ਪੰਜਾਬੀ ਰੰਗ ਮੰਚ ਦੀ ਨਵੀਂ ਸਵੇਰ ਕਿਹਾ ਹੈ।ਉਸ ਦੇ ਨਾਟਕਾਂ ਦਾ ਮਿਊਜ਼ਿਕ ਉਚ ਪਾਏ ਦਾ ਹੁੰਦਾ ਹੈ ਅਤੇ ਉਹ ਸਟੇਜ਼ ਸੈਟਿੰਗ ਨਾਲ ਸਮਝੌਤਾ ਨਹੀਂ ਕਰਦਾ। ਉਹ ਬਲਵੰਤ ਗਾਰਗੀ ਦਾ ਨਾਟਕ ਲੋਹਾ ਕੁੱਟ,ਚਰਨਦਾਸ ਸਿੱਧੂ ਦਾ ਭਗਤ ਸਿੰਘ ਅਤੇ ਸੁਰਜੀਤ ਸਿੰਘ ਸੇਠੀ ਤੇ ਸਵਰਾਜ਼ਬੀਰ ਸਿੰਘ ਦੇ ਨਾਟਕਾਂ ਤੋਂ ਪ੍ਰਭਾਵਿਤ ਹੈ।ਮਸਹੂਰ ਕਵੀ ਸਾਧੂ ਸਿੰਘ ਦਿਲਸ਼ਾਦ ਨੇ ਉਸਨੂੰ ਪੰਜਾਬੀ ਨਾਟ ਕਲਾ ਦਾ ਮਹਾਂਰਥੀ ਕਿਹਾ ਹੈ।ਮੋਹੀ ਦਾ ਕਹਿਣਾ ਹੈ ਜੋ ਕਦਮ ਉਸਨੇ ਨਾਟਕ ਦੀ ਦਿਸ਼ਾ ਚ ਚੱੁਕਿਆ ਹੈ ਉਹ ਪਿੱਛੇ ਨਹੀਂ ਹਟੇਗਾ ਅਤੇ ਮਾਂ ਬੋਲੀ ਦੀ ਸੇਵਾ ਉਸਦਾ ਪਹਿਲਾ ਅਤੇ ਆਖਰੀ ਧਰਮ ਹੈ।ਲੋੜ ਹੈ ਸਰਕਾਰਾਂ ਅਤੇ ਸਮਾਜ ਸੇਵੀ ਜੱਥੇਬੰਦੀਆਂ ਨੂੰ ਅਜਿਹੇ ਕਲਾਕਾਰਾਂ ਦੀ ਹੌਂਸਲਾ ਅਫਜਾਈ ਲਈ ਅੱਗੇ ਆਉਣ ਦੀ।