You are here

ਸੰਪਾਦਕੀ

     ਹਾਥੀ ਦੇ ਦੰਦ! ✍️ ਸਲੇਮਪੁਰੀ ਦੀ ਚੂੰਢੀ -

ਹਾਥੀ ਦੇ ਦੰਦ!

ਸਮਾਜ ਵਿਚ ਹਰ ਕਿਸਮ ਦੇ ਲੋਕ ਹਨ। ਕਈ ਲੋਕ ਅਜਿਹੇ ਹੁੰਦੇ ਹਨ, ਜਿਹੜੇ ਬਾਹਰੋਂ ਤਾਂ ਨਾਰੀਅਲ ਵਾਂਗ ਸਖਤ ਹੁੰਦੇ ਹਨ, ਜਦ ਕਿ ਅੰਦਰੋਂ ਬਹੁਤ ਨਰਮ ਅਤੇ ਮੁਲਾਇਮ ਹੁੰਦੇ ਹਨ। ਕਈ ਲੋਕ ਅਜਿਹੇ ਹਨ ਜੋ ਕਹਿੰਦੇ ਹਨ, ਉਹ ਕਰਦੇ ਨਹੀਂ, ਕਈ ਲੋਕ ਅਜਿਹੇ ਹਨ ਜੋ ਕਰਦੇ ਹਨ, ਉਹ ਕਹਿੰਦੇ ਨਹੀਂ। ਕਈ ਲੋਕ ਕਾਨੂੰਨ ਦਾ ਮਖੌਟਾ ਪਹਿਨਕੇ ਗੈਰ-ਕਾਨੂੰਨੀ ਕੰਮ ਕਰਦੇ ਹਨ। ਕਈ ਲੋਕ ਪਹਿਰਾਵਾ ਤਾਂ ਸਾਧੂਆਂ ਸੰਤਾਂ ਵਾਲਾ ਪਹਿਨਦੇ ਹਨ, ਪਰ ਅੰਦਰੋਂ ਨਫਰਤ ਅਤੇ ਜੁਲਮ ਦੀ ਅੱਗ ਉਗਲਦੇ ਹਨ। ਕਈ ਲੋਕ ਬਾਹਰੋਂ ਤਾਂ ਅੱਖੜ ਜਿਹੇ  ਲੱਗਦੇ ਹਨ, ਪਰ ਅੰਦਰੋਂ ਪਾਕ - ਪਵਿੱਤਰ ਹੁੰਦੇ ਹਨ। ਕਈ ਲੋਕ ਵੇਖਣ ਨੂੰ ਬਹੁਤ ਚੰਗੇ ਲੱਗਦੇ ਹਨ, ਉਹ ਸਵੇਰ-ਸ਼ਾਮ ਆਪਣੇ ਧਾਰਮਿਕ ਸਥਾਨ 'ਤੇ ਜਾ ਕੇ ਪਾਠ-ਪੂਜਾ ਵੀ ਕਰਦੇ ਹਨ, ਸਮੇਂ ਸਮੇਂ 'ਤੇ ਧਾਰਮਿਕ  ਸਥਾਨਾਂ ਦੀ ਯਾਤਰਾਵਾਂ ਵੀ ਕਰਦੇ ਹਨ, ਤੀਰਥਾਂ 'ਤੇ ਜਾ ਕੇ ਇਸ਼ਨਾਨ ਵੀ ਕਰਦੇ ਹਨ, ਪਰ ਸਰਕਾਰੀ ਗ੍ਰਾਂਟਾਂ, ਰਿਸ਼ਵਤਾਂ, ਕਮਿਸ਼ਨ ਖਾਣ, ਸਰਕਾਰੀ ਜਾਇਦਾਦਾਂ ਅਤੇ ਭੋਲੇ ਭਾਲੇ ਲੋਕਾਂ ਦੀਆਂ ਜਮੀਨਾਂ, ਘਰਾਂ ਅਤੇ ਪਲਾਟਾਂ ਉਪਰ ਕਬਜੇ ਕਰਨ ਸਮੇਂ ਨਾ ਤਾਂ ਕਾਨੂੰਨ ਦੀ ਅਤੇ ਨਾ ਹੀ ਰੱਬ ਦੀ ਜਿਸ ਦੇ ਨਾਂ ਦੀ ਮਾਲਾ ਫੇਰਦੇ ਹਨ, ਦੀ ਕੋਈ ਪ੍ਰਵਾਹ ਕਰਦੇ ਹਨ। ਅਸਲ ਵਿਚ ਸਿਆਸੀ ਲੋਕ ਅਤੇ ਸਾਧੂ ਸੰਤ ਇਸ ਗੱਲ ਤੋਂ ਭਲੀ ਭਾਂਤ ਜਾਣੂ ਹਨ ਕਿ 'ਰੱਬ' ਇੱਕ ਭਰਮ ਹੈ, ਜਿਸ ਦੇ ਨਾਂ 'ਤੇ ਵਧੀਆ ਸਿਆਸਤ ਚਲਾਈ ਜਾ ਸਕਦੀ ਹੈ ਅਤੇ ਵਧੀਆ ਕਮਾਈ ਕੀਤੀ ਜਾ ਸਕਦੀ ਹੈ। ਰੱਬ / ਧਰਮ ਦੇ ਨਾਂ 'ਤੇ ਲੋਕਾਂ ਨੂੰ ਲੜਾ ਕੇ, ਭੜਕਾ ਕੇ  ਸਿਆਸਤ ਕੀਤੀ ਜਾ ਸਕਦੀ ਹੈ। ਅਜਿਹੇ ਲੋਕ ਹਾਥੀ ਦੀ ਨਸਲ ਵਿਚੋਂ  ਹੁੰਦੇ ਹਨ। ਅਜਿਹੇ ਲੋਕਾਂ ਦੀ ਕਹਿਣੀ ਤੇ ਕਰਨੀ ਵਿਚ ਫਰਕ ਹੁੰਦਾ ਹੈ, ਜਿਵੇਂ ਹਾਥੀ ਦੇ ਦੰਦ ਖਾਣ ਲਈ ਹੋਰ ਅਤੇ ਵਿਖਾਉਣ ਲਈ ਹੋਰ ਹੁੰਦੇ ਹਨ। ਕਈ  ਲੋਕ ਨਾਸਤਿਕ ਹੁੰਦੇ ਹਨ, ਪਰ ਧੁਰ-ਅੰਦਰੋਂ ਉਹ  ਆਸਤਿਕ ਹੁੰਦੇ ਹਨ, ਉਹ ਝੂਠ ਬੋਲਣ, ਠੱਗੀ ਮਾਰਨ, ਬੇਈਮਾਨੀ ਅਤੇ ਧੋਖਾਧੜੀ ਕਰਨ ਤੋਂ ਪਹਿਲਾਂ ਸੌ ਵਾਰ ਸੋਚਦੇ ਹਨ, ਕਿਉਂਕਿ ਉਨ੍ਹਾਂ ਨੂੰ 'ਰੱਬ' ਤੋਂ ਨਹੀਂ ਆਪਣੀ ਅੰਦਰੂਨੀ ਆਤਮਾ ਤੋਂ ਡਰ ਲੱਗਦਾ ਹੈ , ਜਿਹੜੀ ਅਕਸਰ ਮਾੜੇ ਕੰਮਾਂ ਤੋਂ ਝੰਜੋੜ ਦੀ  ਰਹਿੰਦੀ ਹੈ। ਨਾਸਤਿਕ ਲੋਕ ਪਾਖੰਡਵਾਦ ਤੋਂ ਮੁਕਤ ਹੁੰਦੇ, ਉਹ ਜਿਵੇਂ ਅੰਦਰੋਂ ਹੁੰਦੇ ਹਨ, ਤਿਵੇਂ ਬਾਹਰੋਂ ਹੁੰਦੇ ਹਨ।ਕਈ ਲੋਕ ਮਾਸ ਨਹੀਂ ਖਾਂਦੇ, ਪਰ ਸਮਾਜ ਨੂੰ ਖਾਂਦੇ ਹੀ ਨਹੀਂ, ਨਿਗਲ ਜਾਂਦੇ ਹਨ , ਕਈ ਲੋਕ ਸ਼ਰਾਬ ਨਹੀਂ ਪੀਂਦੇ, ਪਰ ਉਹ ਮਜਦੂਰਾਂ, ਗਰੀਬਾਂ, ਮਜਲੂਮਾਂ ਅਤੇ ਆਮ ਲੋਕਾਂ ਦਾ ਖੂਨ ਪੀ ਕੇ ਜਿਉਂਦੇ ਹਨ । ਕਈ ਲੋਕ ਜੀਵ ਹੱਤਿਆ ਨਹੀਂ ਕਰਦੇ, ਪਰ ਮਨੁੱਖਤਾ ਦੀ ਹੱਤਿਆ ਕਰਨਾ, ਬੇਦੋਸ਼ਿਆਂ ਨੂੰ ਮਾਰਨਾ ਉਨ੍ਹਾਂ ਦਾ ਸ਼ੌਕ ਹੈ । ਕਈ ਲੋਕ ਜੀਵ-ਜੰਤੂ ਮਾਰਕੇ ਖਾਣ ਨੂੰ ਬਹੁਤ ਬੁਰਾ ਮੰਨਦੇ ਹਨ, ਪਰ ਦੂਜੇ ਲੋਕਾਂ ਦਾ ਹੱਕ ਮਾਰ ਕੇ ਖਾਣਾ ਉਨ੍ਹਾਂ ਨੂੰ ਬਹੁਤ ਚੰਗਾ ਲੱਗਦਾ ਹੈ। ਦੂਜਿਆਂ ਦੇ ਹੱਕ ਖਾਣਾ, ਉਨ੍ਹਾਂ ਦਾ ਸ਼ੌਕ, ਕਿੱਤਾ ਅਤੇ ਧਰਮ ਹੁੰਦਾ ਹੈ ।  ਕਈ ਲੋਕ ਮੂੰਹ ਦੇ ਬਹੁਤ ਮਿੱਠੇ ਹੁੰਦੇ ਹਨ ਪਰ ਅੰਦਰੋਂ ਜਹਿਰੀ ਨਾਗ ਵਰਗੇ ਹੁੰਦੇ ਹਨ ਜਦ ਕਿ ਕਈ ਲੋਕ ਮੂੰਹ ਤੋਂ ਅੱਤ ਦੇ ਕੌੜੇ ਪਰ ਅੰਦਰੋਂ ਸ਼ਹਿਦ ਵਰਗੇ ਮਿੱਠੇ ਹੁੰਦੇ ਹਨ।

ਕਈ ਚਲਾਕ ਲੋਕ ਖੁਦ ਚੰਗਾ ਬਣਨ ਲਈ ਦੂਜਿਆਂ ਨੂੰ ਬੁਰਾ ਬਣਾਉਣ ਲਈ ਬਦਨਾਮ ਕਰਦੇ ਹਨ, ਪਰ ਉਹ ਇਸ ਗੱਲ ਤੋਂ ਬੇਖਬਰ ਹਨ, ਕਿ ਸਮਾਂ ਆਉਣ 'ਤੇ ਕੁਦਰਤ ਚਲਾਕ ਲੋਕਾਂ ਦਾ ਚਿਹਰਾ ਬੇਨਕਾਬ ਕਰਕੇ ਰੱਖ ਦਿੰਦੀ ਹੈ। 

ਸਮਾਜ ਵਿਚ ਬਹੁਤ ਘੱਟ ਲੋਕ ਅਜਿਹੇ ਹਨ, ਜਿੰਨ੍ਹਾਂ ਦਾ ਅੰਦਰੂਨੀ ਅਤੇ ਬਾਹਰੀ  ਸਰੂਪ ਇਕ ਸਮਾਨ ਹੁੰਦਾ ਹੈ। 

-ਸੁਖਦੇਵ ਸਲੇਮਪੁਰੀ

09780620233

14 ਅਕਤੂਬਰ, 2020

ਨਾਮ ਦਾ ਅਭਿਆਸ ਦੁੱਖਾਂ ਦਾ ਨਾਸ  ✍️ ਸ ਹਰਨਾਰਾਇਣ ਸਿੰਘ ਮੱਲੇਆਣ

1.ਨਾਮ ਜਪਣਾ ਗੁਰੁ ਹੁਕਮ ਦੀ ਪਾਲਣਾ ਹੈ। 
2.ਨਾਮ ਜਾਪ ਵਿਅਕਤੀਤਵ ਜੀਵਨ ਨੂੰ ਸੁਹੇਲਾ ਤੇ ਸਮਾਜ ਅਤੇ ਸੰਸਾਰ ਲਈ ਜ਼ਿਆਦਾ ਲਾਭਕਾਰੀ ਬਣਾਉਣ ਹੈ।
3.ਨਾਮ ਜਪਣ ਨਾਲ ਮਨ ਟਿਕਾਉ ਵਿੱਚ ਆਉਦਾ ਹੈ, ਨਿਰਮਾਣ ਹੁੰਦਾ ਹੈ ਤੇ ਸਦੀਵੀ ਸੁਖ ਦੀ ਅਵਸਥਾ ਖੋੜੇ ਤੇ ਉਮਾਹ ਵਿੱਚ ਰਹਿੰਦਾ ਹੈ।
4.ਨਾਮ ਸਦਕਾ ਸੋਝੀ ਤਿੱਖੀ ਹੁੰਦੀ ਹੈ। ਮਨੁੱਖ ਮਨੋ-ਬ੍ਰਿਿਤਆ ਦੀ ਭਾਵਨਾਤਮਕ ਖੇਡ ਨੂੰ ਸਮਝਣ ਲੱਗ ਪੈਦੀ ਹੈ ਤੇ ਹਓੁਮੈ, ਦੁਬਿਧਾ, ਤ੍ਰਿਸ਼ਨਾ, ਕਾਮ, ਕ੍ਰੋਧ, ਲੋਭ, ਮੋਹ ਆਦਿ ਦੀ ਪਕੜ ਕਮਜ਼ੋਰ ਪੈ ਜਾਦੀ ਹੈ।
5.ਨਾਮ ਜਪਣ ਵਾਲੇ ਮਨੁੱਖ ਦੇ ਸੁਭਾਉ ਵਿੱਚ ਸਰਬ ਸਾਝੀ ਵਾਲਤਾ, ਦਇਆ, ਨਿਮਰਤਾ, ਸਤਿ, ਸੰਤੋਖ, ਸੰਜਮ ਜੈਸੇ ਦੈਵੀ ਗੁਣ ਪ੍ਰਵੇਸ਼ ਕਰਦੇ ਹਨ ਜੋ ਉਸਦੀ ਰਹਿਤ ਨੂੰ ਨਿਰਮਲ ਅਤੇ ਹਰੱਸਮਈ ਬਣਾਉਦੇ ਹਨ।
6.ਨਾਮ ਜਪਣ ਨਾਲ ਸੰਸਾਰਕ ਪੀੜਾ ਦੇ ਸੋਮੇ ਈਰਖਾ, ਡਰ, ਨਫਰਤ ਬੇਚੈਨੀ, ਗਮ ਆਦਿ ਸਮਾਪਤ ਹੋ ਜਾਂਦੇ ਹਨ।
7.ਇਕ ਮਨ ਹੋ ਕੇ ਨਾਮ ਜਪਣ ਨਾਲ ਅਕਾਲ ਪੁਰਖ ਦੀ ਮਿਹਰ ਪ੍ਰਾਪਤ ਹੁੰਦੀ ਹੈ।ਇਸ ਮਿਹਰ ਸਦਕਾ ਸਾਰੇ ਕਾਰਜ ਸੁੱਤੇ ਸਿੱਧ ਰਾਸ ਹੋ ਜਾਂਦੇ ਹਨ।
8.ਜਮ ਦਾ ਤ੍ਰਾਸ ਮਿਟ ਜਾਦਾ ਹੈ ਤੇ ਮਨੁੱਖ ਆਵਾਗਵਨ ਤੋਂ ਮੁਕਤ ਹੋ ਜਾਂਦਾ ਹੈ।
6. ਸੰਗਤ, ਪੰਗਤ 
1.ਸੰਗਤ, ਪੰਗਤ ਸਿੱਖ ਧਾਰਮਿਕ ਜੀਵਨ ਦੇ ਆਵੱਸ਼ਕ ਅੰਗ ਹਨ।ਸੰਗਤ-ਪਗਤ ਦੀ ਪਰੰਪਰਾ ਗੁਰੁ ਨਾਨਕ ਦੇਵ ਜੀ ਨੇ ਆਪ ਸ਼ੁਰੂ ਕੀਤਾ।ਜਿੱਥੇ-ਜਿੱਥੇ ਗਏ ਸੰਗਤਾ ਕਾਇਮ ਕੀਤੀਆ। ਸੰਗਤ, ਪੰਗਤ ਦੇ ਸਥਾਨ ਦਾ ਨਾਉ ਪਹਿਲਾ ਧਰਮਸਾਲ ਤੇ ਫਿਰ ਗੁਰਦੁਆਰਾ ਹੋਇਆ।
2.ਸੰਗਤ.ਪੰਗਤ ਰਾਹੀ ਇਸਤ੍ਰੀ ਨੂੰ ਘਰ ਦੀ ਚਾਰ-ਦੀਵਾਰੀ ਵਿਚੌੋਂ ਕੱਢ ਕੇ ਧਾਰਮਿਕ ਤੇ ਸਮਾਜਿਕ ਜੀਵਨ ਵਿੱਚ ਸ਼ਾਮਿਲ ਕੀਤਾ ਗਿਆ। ਇਸਤ੍ਰੀ ਨੂੰ ਪੁਰਸ਼ ਦੇ ਬਰਾਬਰ ਦਰਜਾ ਦਿੱਤਾ ਗਿਆ ਤੇ ਪਤੀ ਦੇ ਮਰ ਜਾਣ ਤੇ ਪਤਨੀ ਨੂੰ ਸਤੀ ਕਰਨ ਦੀ ਮਨਾਹੀ ਕੀਤੀ ਗਈ। ਵਿਧਵਾ ਲਈ ਵਿਆਹ ਜਾਇਜ਼ ਮੰਨਿਆ ਗਿਆ ਤੇ ਘੁੰਡ ਦਾ ਰਿਵਾਜ ਬੰਦ ਕੀਤਾ ਗਿਆ। ਕੁੜੀਆ ਮਾਰਨ ਦੀ ਸਖਤ ਮਨਾਹੀ ਕੀਤੀ ਗਈ। ਇਸਤ੍ਰੀ ਲਈ ਘਰ ਤੋਂ ਬਾਹਰ ਧਾਰਮਿਕ, ਸਮਾਜਕ, ਆਰਥਿਕ ਤੇ ਹੋਰ ਕਾਰਜ਼ਾ ਲਈ ਬੂਹੇ ਹਰ ਪਾਸੇ ਖੁੱਲ੍ਹੇ ਗਏ।

ਲੀਡਰਸ਼ਿਪ ਤੋਂ ਵਿਹੂਣੇ ਹਾਸ਼ੀਏ 'ਤੇ ਗਏ! ✍️ ਸਲੇਮਪੁਰੀ ਦੀ ਚੂੰਢੀ 

ਲੀਡਰਸ਼ਿਪ ਤੋਂ ਵਿਹੂਣੇ ਹਾਸ਼ੀਏ 'ਤੇ ਗਏ! 

ਅੱਜ ਦੇਸ਼ ਵਿੱਚ ਜੋ ਹਾਲਾਤ ਬਣੇ ਹੋਏ ਹਨ, ਸੱਭ ਦੇ ਸਾਹਮਣੇ ਹਨ। ਦੇਸ਼ ਅੰਦਰ ਪਹਿਲਾਂ ਤਾਂ ਕੇਵਲ ਦਲਿਤਾਂ ਦੀ ਹਾਲਤ ਹੀ ਤਰਸਯੋਗ ਬਣੀ ਹੋਈ ਸੀ ਪਰ ਅੱਜ ਘੱਟ ਗਿਣਤੀਆਂ ਦੇ ਨਾਲ ਨਾਲ ਪੱਛੜੀਆਂ ਸ਼੍ਰੇਣੀਆਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਦਲਿਤ ਤਾਂ ਪਿਛਲੇ 5000 ਸਾਲਾਂ ਤੋਂ ਹੀ ਪਸ਼ੂਆਂ ਵਰਗੀ ਜਿੰਦਗੀ ਕੱਟਣ ਲਈ ਮਜਬੂਰ ਹਨ ਪਰ ਹੁਣ ਘੱਟ ਗਿਣਤੀ ਵਰਗ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਲੋਕ ਵੀ ਮਰ ਮਰ ਕੇ ਜੀਵਨ ਬਤੀਤ ਕਰ ਰਹੇ ਹਨ। ਦੇਸ਼ ਵਿਚ ਮੁਸਲਿਮ ਵਰਗ ਕੋਲ ਕੋਈ ਵੀ ਕੌਮੀ ਪੱਧਰ ਦਾ ਨੇਤਾ ਨਾ ਹੋਣ ਕਾਰਨ ਉਹ ਅੱਜ ਬੁਰੀ ਤਰ੍ਹਾਂ ਨਪੀੜਿਆ ਜਾ ਰਿਹਾ ਹੈ ਅਤੇ ਕੁੱਟ ਖਾ ਰਿਹਾ ਹੈ । ਦੇਸ਼ ਵਿਚ ਜਦੋਂ ਵੀ ਕੋਈ ਚੰਗੀ-ਮਾੜੀ ਘਟਨਾ ਵਾਪਰਦੀ ਹੈ ਤਾਂ ਸੱਭ ਤੋਂ ਪਹਿਲਾਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੰਸਾਰ ਵਿੱਚ ਕੋਰੋਨਾ ਮਹਾਂਮਾਰੀ ਫੈਲੀ ਤਾਂ ਭਾਰਤ ਵਿੱਚ ਕੋਰੋਨਾ ਫੈਲਾਉਣ ਲਈ ਸੱਭ ਤੋਂ ਪਹਿਲਾਂ ਮੁਸਲਮਾਨਾਂ ਨੂੰ ਦੋਸ਼ੀ ਠਹਿਰਾਇਆ ਗਿਆ। ਮਾਰਚ ਮਹੀਨੇ ਦਿੱਲੀ ਵਿਚ ਜਮਾਤੀ ਕਾਨਫਰੰਸ ਦੇ ਨਾਂ 'ਤੇ ਕੋਰੋਨਾ ਦਾ ਨਜਲਾ ਮੁਸਲਿਮ ਭਾਈਚਾਰੇ ਉਪਰ ਸੁੱਟ ਕੇ ਉਨ੍ਹਾਂ ਨੂੰ ਰੱਜ ਕੇ ਟੀ ਵੀ ਚੈਨਲਾਂ ਰਾਹੀਂ ਬਦਨਾਮ ਕੀਤਾ ਗਿਆ। ਜਮਾਤੀਆਂ 'ਤੇ ਪੁਲਿਸ ਪਰਚੇ ਦਰਜ ਕੀਤੇ ਗਏ। ਦੇਸ਼ ਵਿਚ ਮੁਸਲਿਮ ਭਾਈਚਾਰੇ ਦਾ ਜੀਣਾ ਦੁੱਭਰ ਕਰਕੇ ਰੱਖ ਦਿੱਤਾ ਗਿਆ ਹੈ । ਇਸੇ ਤਰ੍ਹਾਂ ਹੀ ਦੇਸ਼ ਵਿਚ ਸਿੱਖਾਂ ਦੀ ਦੁਰਦਸ਼ਾ ਕੀਤੀ ਜਾ ਰਹੀ ਹੈ। ਦੇਸ਼ ਵਿਚ ਜਦੋਂ ਵੀ ਕੋਈ ਚੰਗੀ-ਮਾੜੀ ਘਟਨਾ ਵਾਪਰਦੀ ਹੈ ਜਾਂ ਖੁਫੀਆ ਏਜੰਸੀਆਂ ਇਹ ਕਹਿੰਦੀਆਂ ਹਨ ਕਿ ਦੇਸ਼ ਦੇ ਫਲਾਨੇ ਕੋਨੇ ਵਿਚ ਕੋਈ ਅੱਤਵਾਦੀ ਘਟਨਾ ਵਾਪਰਨ ਵਾਲੀ ਹੈ ਤਾਂ ਸੱਭ ਤੋਂ ਪਹਿਲਾਂ ਕਿਸੇ ਨਾ ਕਿਸੇ ਸਿੱਖ ਵਿਅਕਤੀ / ਨੌਜਵਾਨ ਨੂੰ ਪੁਲਿਸ ਚੁੱਕ ਲੈਂਦੀ ਹੈ ਅਤੇ ਫਿਰ ਅਖਬਾਰਾਂ / ਚੈਨਲਾਂ ਰਾਹੀਂ ਸਮੂਹ ਸਿੱਖ ਸਮਾਜ ਨੂੰ ਰੱਜ ਕੇ ਭੰਡਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਦੇਸ਼ ਦੇ ਇਸਾਈਆਂ ਅਤੇ ਬੋਧੀਆਂ ਵਿਚ ਤਾਂ ਆਪਣਾ ਸਿਰ ਉਪਰ ਚੁੱਕਣ ਦੀ ਵੀ ਜੁਅਰਤ ਨਹੀਂ ਰਹੀ । ਅੱਜ ਜੇ ਦੇਸ਼ ਵਿਚ ਦਲਿਤਾਂ, ਘੱਟ ਗਿਣਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਉਪਰ ਤਸ਼ੱਦਦ ਹੋ ਰਿਹਾ ਹੈ ਤਾਂ ਇਸ ਦਾ ਮੁੱਖ ਕਾਰਨ ਇਹ ਹੈ ਕਿ ਉਨ੍ਹਾਂ ਕੋਲ ਆਪਣੇ ਕੌਮੀ ਪੱਧਰ ਦੇ ਨੇਤਾ ਹੀ ਨਹੀਂ ਹਨ, ਜਿਹੜੇ ਉਨ੍ਹਾਂ ਦੀ ਅਗਵਾਈ ਕਰ ਸਕਣ ਅਤੇ ਅਵਾਜ ਬਣ ਸਕਣ। ਸਿੱਖ ਦੇਸ਼ ਵਿਚ ਲੀਡਰਸ਼ਿਪ ਵਿਹੂਣੇ ਹੋ ਕੇ ਰਹਿ ਗਏ ਹਨ। ਕੌਮੀ ਪੱਧਰ 'ਤੇ ਉਨ੍ਹਾਂ ਦੀ ਗੱਲ ਕਰਨ ਵਾਲਾ ਕੋਈ ਵੀ ਨਹੀਂ ਹੈ। ਪੰਜਾਬ ਵਿਚ ਸਿੱਖ ਇਸ ਗੱਲ ਨੂੰ ਲੈ ਕੇ ਸ਼ਸ਼ੋਪੰਜ ਵਿਚ ਹਨ ਕਿ ਅੱਜ ਉਹ ਕਿਸ ਨੂੰ ਆਪਣਾ ਨੇਤਾ ਮੰਨਣ ਕਿਉਂਕਿ ਇਸ ਵੇਲੇ ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਆਪਣੇ ਆਪ ਨੂੰ ਸਿੱਖ ਨੇਤਾ ਵਜੋਂ ਪੇਸ਼ ਕਰ ਰਹੇ ਹਨ। ਸਿੱਖ ਅੱਜ ਵੰਡੇ ਗਏ ਹਨ, ਜਿਸ ਕਰਕੇ ਦਿੱਲੀ ਵਾਲੇ ਉਨ੍ਹਾਂ ਦੀ ਕਦਰ ਕਰਨ ਤੋਂ ਕਿਨਾਰਾ ਕਰ ਰਹੇ ਹਨ। ਜਿਸ ਵਰਗ ਦੇ ਲੋਕਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਫਾਂਸੀ ਦੇ ਰੱਸੇ ਚੁੰਮੇ, ਜੇਲ੍ਹਾਂ ਕੱਟੀਆਂ, ਤਸੀਹੇ ਝੱਲੇ ਅੱਜ ਉਹ ਆਪਣੇ ਹੀ ਦੇਸ਼ / ਘਰ ਵਿਚ ਬਿਗਾਨਿਆਂ ਵਾਂਗ ਰਹਿਣ ਲਈ ਮਜਬੂਰ ਹੋਏ ਫਿਰਦੇ ਹਨ । ਅੱਜ ਜਦੋਂ ਹਿੰਦੂਤਵ ਦੀ ਗੱਲ ਕਰਦੇ ਹਾਂ ਤਾਂ ਹਿੰਦੂਆਂ ਕੋਲ ਪਿੰਡ/ ਵਾਰਡ ਪੱਧਰ ਤੋਂ ਲੈ ਕੇ  ਕੌਮੀ ਪੱਧਰ ਤੱਕ ਮਜਬੂਤ ਲੀਡਰਸ਼ਿਪ ਹੈ ਅਤੇ ਉਪਰੋਂ ਆਰ ਐਸ ਐਸ ਸਮੇਤ ਹੋਰ  ਕਈ ਸੰਗਠਨ ਹਿੰਦੂਤਵ ਨੂੰ ਮਜਬੂਤ ਕਰਨ ਲਈ ਅਗਵਾਈ ਲੀਹਾਂ ਪ੍ਰਦਾਨ ਕਰ ਰਹੇ ਹਨ, ਜਿਸ ਕਰਕੇ ਭਾਰਤ ਦੇ ਸ਼ਾਸਨ ਅਤੇ ਪ੍ਰਸ਼ਾਸਨ ਉਪਰ 15 ਫੀਸਦੀ ਅਬਾਦੀ ਵਾਲੇ ਲੋਕਾਂ ਦਾ ਕਬਜ਼ਾ ਹੈ। ਦੇਸ਼ ਵਿਚ ਖੇਤਰੀ ਪੱਧਰ ਤੋਂ ਲੈ ਕੇ ਕੌਮੀ ਪੱਧਰ ਤੱਕ ਜਿੰਨੀਆਂ ਵੀ ਸਿਆਸੀ ਪਾਰਟੀਆਂ ਹਨ, ਉਨ੍ਹਾਂ ਦਾ ਸਟੇਅਰਿੰਗ ਅਖੌਤੀ ਉੱਚ ਜਾਤੀ ਹਿੰਦੂ ਕੋਲ ਹੈ ਅਤੇ ਉਹ ਭਾਵੇਂ ਉੱਚੀ ਉੱਚੀ ਦੇਸ਼ ਦੇ ਦਲਿਤਾਂ, ਘੱਟ ਗਿਣਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਹਮਦਰਦੀ ਜਾਹਿਰ ਰੱਖਣ ਦੀ  ਗੱਲ ਕਰਦੇ ਹੋਣ , ਪਰ ਉਨ੍ਹਾਂ ਦੇ ਦਿਮਾਗ ਵਿਚ ਹਿੰਦੂਤਵ ਨੂੰ ਮਜਬੂਤ ਰੱਖਣ ਅਤੇ ਮਜਬੂਤ ਕਰਨ ਦਾ ਏਜੰਡਾ ਇੱਕ ਨੰਬਰ 'ਤੇ ਹੁੰਦਾ ਹੈ। ਦੇਸ਼ ਵਿਚ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਲੋਕਾਂ ਦੀ ਬਹੁ-ਗਿਣਤੀ ਹੈ, ਪਰ ਉਨ੍ਹਾਂ ਕੋਲ  ਕੌਮੀ ਪੱਧਰ ਦੀ ਗੱਲ ਛੱਡੋ ਖੇਤਰੀ ਅਤੇ ਇਲਾਕਾਈ ਪੱਧਰ 'ਤੇ ਵੀ ਕੋਈ  ਨੇਤਾ ਨਹੀਂ ਹੈ, ਜਿਹੜਾ ਉਨ੍ਹਾਂ ਦੀ ਅਗਵਾਈ ਕਰ ਸਕੇ। ਲੀਡਰਸ਼ਿਪ ਦੀ ਕਮੀ ਹੋਣ ਕਾਰਨ  ਉਹ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ। ਪੱਛੜੀਆਂ ਸ਼੍ਰੇਣੀਆਂ ਦੇ ਲੋਕ ਆਪਣੇ ਆਪ ਨੂੰ ਅਖੌਤੀ ਉੱਚ ਜਾਤੀਆਂ ਦੇ ਲੋਕਾਂ ਨਾਲ ਜੋੜਨ ਲਈ ਤਰਲੋ-ਮੱਛੀ ਹੋਏ ਰਹਿੰਦੇ ਹਨ, ਪਰ ਉੱਚ ਜਾਤੀ ਦੇ ਲੋਕ ਉਨ੍ਹਾਂ ਨੂੰ ਨੇੜੇ ਖੜ੍ਹਨ ਵੀ ਨਹੀਂ ਦਿੰਦੇ, ਸਗੋਂ ਉਨ੍ਹਾਂ ਦੇ ਕਿੱਤਿਆਂ ਦੇ ਨਾਂ 'ਤੇ ਉਨ੍ਹਾਂ ਦੇ ਨਾਂ ਰੱਖਕੇ ਜਲੀਲ ਕਰਦੇ ਹਨ ਜਦ ਕਿ ਪੱਛੜੀਆਂ ਸ਼੍ਰੇਣੀਆਂ ਦੇ ਲੋਕ ਦਲਿਤਾਂ ਨਾਲ ਰਲਕੇ ਚੱਲਣ ਨੂੰ ਤਿਆਰ ਨਹੀਂ ਹਨ, ਜਿਸ ਕਰਕੇ ਉਨ੍ਹਾਂ ਦੀ ਹਾਲਤ ਪਤਲੀ ਬਣੀ ਹੋਈ ਹੈ। 

 ਦਲਿਤ ਵਰਗ ਕੋਲ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਤੋਂ ਬਾਅਦ ਬਾਬੂ ਕਾਂਸ਼ੀ ਰਾਮ ਕੌਮੀ ਪੱਧਰ 'ਤੇ ਨੇਤਾ ਪੈਦਾ ਹੋਏ ਸਨ ਪਰ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਦਲਿਤ ਵਰਗ ਕੌਮੀ ਪੱਧਰ ਦੇ ਨੇਤਾ ਤੋਂ ਬੁਰੀ ਤਰ੍ਹਾਂ ਵਿਹੂਣਾ ਹੋ ਕੇ ਰਹਿ ਗਿਆ ਹੈ।ਇਹ ਗੱਲ ਬਿਲਕੁਲ ਸੱਚ ਹੈ ਕਿ ਬਾਬੂ ਕਾਂਸ਼ੀ ਰਾਮ ਨੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਤੋਂ ਬਾਅਦ ਦਲਿਤ ਸਮਾਜ ਵਿਚ ਮੁੜ ਜਾਗਰੂਕਤਾ ਦੀ ਚਿਣਗ ਜਰੂਰ ਪੈਦਾ ਕੀਤੀ ਹੈ। ਬਾਬੂ ਕਾਂਸ਼ੀ ਰਾਮ ਦੀ ਮੌਤ ਤੋਂ ਬਾਅਦ ਉਸ ਦੀ ਸੋਚ ਨੂੰ ਉਸ ਵੇਲੇ ਗ੍ਰਹਿਣ ਲੱਗ ਗਿਆ ਜਦੋਂ ਇਕ ਵਿਸ਼ੇਸ਼ ਜਾਤੀ ਦੇ ਲੋਕਾਂ ਨੇ ਸਾਜਿਸ਼ ਤਹਿਤ ਦੂਜੀਆਂ ਅਖੌਤੀ ਅੱਤ ਨੀਚ ਅਤੇ ਹੋਰਨਾਂ ਜਾਤੀਆਂ ਨੂੰ ਹਾਸ਼ੀਏ 'ਤੇ ਧੱਕ ਦਿੱਤਾ। ਅਖੌਤੀ ਵਿਸ਼ੇਸ਼ ਜਾਤੀ ਦੇ ਲੋਕਾਂ ਨੇ ਸ਼ਾਸ਼ਨ ਵੱਲ ਜਾਣ ਦੀ ਬਜਾਏ ਆਪਣੇ ਆਪ ਨੂੰ' ਨੌਕਰੀਆਂ ਵਿੱਚ ਰਾਖਵਾਂਕਰਨ ' ਤੱਕ ਸੀਮਤ ਕਰਕੇ 'ਮਨੂਵਾਦੀ ਪ੍ਰਬੰਧ ' ਵਿਰੁੱਧ ਮੋਰਚਾ ਲਗਾਉਣ ਦੀ ਬਜਾਏ ਦੂਜੀਆਂ ਅਖੌਤੀ ਅੱਤ ਨੀਚ ਜਾਤੀਆਂ ਨੂੰ ਹੀ ਆਪਣਾ ਨਿਸ਼ਾਨਾ ਬਣਾਉਣ ਲਈ ਸਿਆਸਤ ਸ਼ੁਰੂ ਕਰ ਦਿੱਤੀ ਹੈ। ਬਾਬੂ ਕਾਂਸ਼ੀ ਰਾਮ ਵਲੋਂ  ਦੇਸ਼ ਵਿਚ ਇਨਕਲਾਬ ਲਿਆਉਣ ਲਈ ਜੋ ਯੁੱਧ ਸ਼ੁਰੂ ਕੀਤਾ ਗਿਆ ਸੀ, ਦੇ ਰਸਤੇ ਤੋਂ ਭਟਕ ਗਏ ਹਨ। 

 ਦੇਸ਼ ਵਿਚ ਵੋਟਾਂ ਦੀ ਰਾਜਨੀਤੀ ਹੋਣ ਕਰਕੇ ਦਲਿਤਾਂ, ਘੱਟ ਗਿਣਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਵਿਚੋਂ ਰਾਸ਼ਟਰਪਤੀ ਵੀ ਬਣਾਏ ਜਾ ਰਹੇ ਹਨ, ਪ੍ਰਧਾਨ ਮੰਤਰੀ ਵੀ ਬਣਾਏ ਜਾ ਰਹੇ ਹਨ, ਮੰਤਰੀ ਵੀ ਬਣਾਏ ਜਾ ਰਹੇ ਪਰ ਉਨ੍ਹਾਂ ਨੂੰ ਅਧਿਕਾਰਾਂ ਤੋਂ ਵਾਂਝੇ ਰੱਖਿਆ ਜਾਂਦਾ ਹੈ, ਜਿਸ ਕਰਕੇ ਉਹ ਆਪਣੇ ਸਮਾਜ /ਵਰਗ ਦੀ  ਭਲਾਈ  ਦੀ ਗੱਲ ਕਰਨ ਤੋਂ ਅਸਮਰੱਥ ਹੁੰਦੇ ਹਨ। ਦਲਿਤਾਂ , ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀਆਂ ਦੇ ਲੋਕਾਂ ਨੂੰ ਅੱਜ ਦੇਸ਼ ਦੇ ਸ਼ਾਸ਼ਨ ਅਤੇ ਪ੍ਰਸ਼ਾਸ਼ਨ ਵਿੱਚ ਸ਼ਾਮਲ ਤਾਂ ਕਰ ਲਿਆ ਜਾਂਦਾ ਹੈ ਪਰ ਉਨ੍ਹਾਂ ਨੂੰ ਅਧਿਕਾਰਾਂ ਤੋਂ ਸੱਖਣੇ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਮੂੰਹ ਉਪਰ ਛਿਕਲੀ ਬੰਨ੍ਹ ਦਿੱਤੀ ਜਾਂਦੀ ਹੈ, ਜਿਸ ਕਰਕੇ ਉਹ ਆਪਣਾ ਮੂੰਹ ਬੰਦ ਰੱਖਦੇ ਹਨ। ਇਸ ਤਰ੍ਹਾਂ ਉਨ੍ਹਾਂ ਦੀ ਗੁਲਾਮੀ ਭਰੀ ਜਿੰਦਗੀ ਹੋਣ ਦਾ ਮੁੱਖ ਕਾਰਨ ਉਨ੍ਹਾਂ ਕੋਲ ਲੀਡਰਸ਼ਿਪ ਦੀ ਘਾਟ ਹੈ।

ਸਿੱਖਾਂ, ਮੁਸਲਮਾਨਾਂ, ਇਸਾਈਆਂ, ਬੋਧੀਆਂ ਅਤੇ ਹੋਰ ਘੱਟ ਗਿਣਤੀਆਂ ਸਮੇਤ ਪੱਛੜੀਆਂ ਸ਼੍ਰੇਣੀਆਂ ਤੋਂ ਇਲਾਵਾ ਦਲਿਤ ਵਰਗ ਕੋਲ  ਆਰ ਐਸ ਐਸ ਵਰਗਾ ਕੋਈ ਵੀ ਅਜਿਹਾ ਬੁੱਧੀਜੀਵੀ ਵਰਗ ਨਹੀਂ ਹੈ, ਜਿਹੜਾ ਅਗਵਾਈ ਲੀਹਾਂ ਪ੍ਰਦਾਨ ਕਰਕੇ ਕੌਮੀ ਪੱਧਰ  ਦੇ ਨੇਤਾ ਪੈਦਾ ਕਰ ਸਕੇ। ਪਤੇ ਦੀ ਗੱਲ ਤਾਂ ਇਹ ਹੈ ਕਿ ਜਦੋਂ ਤੱਕ ਦਲਿਤ ਵਰਗ ਆਪਣੇ ਆਪ ਨੂੰ ਹਿੰਦੂਤਵ ਤੋਂ ਬਾਹਰ ਨਹੀਂ ਕੱਢਦਾ , ਉਦੋਂ ਤਕ ਉਸ ਨਾਲ ਦੇਸ਼ ਵਿੱਚ ਪਸ਼ੂਆਂ ਵਰਗਾ ਵਤੀਰਾ ਚੱਲਦਾ ਰਹੇਗਾ। 

ਸੱਚ ਇਹ ਹੈ ਕਿ ਜਦੋਂ ਤੱਕ ਦਲਿਤ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀਆਂ ਦੇ ਲੋਕ ਇੱਕ ਮੰਚ 'ਤੇ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਉਹ ਕੌਮੀ ਪੱਧਰ 'ਤੇ ਲੀਡਰਸ਼ਿਪ ਪੈਦਾ ਨਹੀਂ ਕਰ ਸਕਦੇ ਅਤੇ ਜਦੋਂ ਤਕ ਕੌਮੀ ਪੱਧਰ 'ਤੇ ਲੀਡਰਸ਼ਿਪ ਪੈਦਾ ਨਹੀਂ ਹੁੰਦੀ ਉਦੋਂ ਤੱਕ ਉਨ੍ਹਾਂ ਉਪਰ ਅੱਤਿਆਚਾਰਾਂ ਦਾ ਸਿਲਸਿਲਾ ਜਾਰੀ ਰਹੇਗਾ। 

ਭਾਰਤ ਕਿਸੇ ਇਕ ਵਿਸ਼ੇਸ਼ ਧਰਮ ਦੇ ਲੋਕਾਂ ਦਾ ਨਹੀਂ, ਸੱਭ ਧਰਮਾਂ, ਫਿਰਕਿਆਂ ਅਤੇ ਵਰਗਾਂ ਦਾ ਸਾਂਝਾ ਹੈ। ਇਸ ਨੂੰ ਅਜਾਦ ਕਰਵਾਉਣ ਲਈ ਸਾਰੇ ਧਰਮਾਂ, ਵਰਗਾਂ, ਫਿਰਕਿਆਂ ਦੇ ਲੋਕਾਂ ਨੇ ਖੂਨ ਵਹਾਇਆ ਹੈ ਅਤੇ ਤਸੀਹੇ ਝੱਲੇ ਹਨ। 

- ਸੁਖਦੇਵ ਸਲੇਮਪੁਰੀ

09780620233

10 ਅਕਤੂਬਰ, 2020

ਭਾਰਤ ਦੇਸ ਦਾ ਕਿਸਾਨ

ਅਪਣੇ ਭਾਰਤ ਦੇਸ ਦਾ ਕਿਸਾਨ, 'ਅੰਨਦਾਤਾ" ਅੱਜ ਸ਼ੜਕਾ ਅਤੇ ਰੇਲਵੇ ਲਾਈਨਾਂ ਉਪਰ ਪਰਿਵਾਰ ਸਮੇਤ ਬੈਠਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਮੋਦੀ ਸਰਕਾਰ ਅਤੇ ਭਾਜਪਾ ਪਾਰਟੀ ਦੇ ਬਰਖਲਾਫ ਰੋਸ ਜਾਹਰ ਕਰਦਾ ਹੋਇਆ ਦਿਨ ਰਾਤ ਗੁਜਾਰ ਰਿਹਾ ਹੈ, ਜਦੋ ਮੈਂ ਨਿਕਾ ਛੋਟਾ ਹੁੰਦਾ ੳਦੋ ਸੁਣਦਾ ਹੁੰਦਾ ਸੀ, ਕਿ ਚੌਣ ਨਿਸ਼ਾਨ ਦੀਵਾ ਵਾਲੀ ਜਨਸੰਘ ਪਾਰਟੀ ਸਿਰਫ ਵਿਉਪਾਰੀਆ ਦੀ ਹੈ,ਇਸ ਜਨਗੰਘ ਪਾਰਟੀ ਨੇ 1980 ਦੇ ਦਹਾਕੇ ਵਿੱਚ ਅਪਣਾ ਨਾਮ ਅਤੇ ਨਿਸ਼ਾਨ ਬਦਲਕੇ ਭਾਰਤੀ ਜਨਤਾ ਪਾਰਟੀ ਅਤੇ ਚੌਣ ਨਿਸ਼ਾਨ ਕਮਲ ਦਾ ਫੁੱਲ ਰੱਖ ਲਿਆ, ਲੇਕਿਨ ਹੁਣ ਇਹ ਨਿਕੇ ਛੋਟੇ ਵਿਉਪਾਰੀਆ ਦੀ ਪਾਰਟੀ ਨਾ ਰਹਿਕੇ ਦੇਸ਼ ਵਿੱਚ ਸਾਰਿਆਂ ਨਾਲੋਂ ਬਡੇ ਵਿਉਪਾਰੀਆ ਪੂੰਜੀਪਤੀਆਂ ਅੰਬਾਨੀ ਅਤੇ ਅੰਦਾਨੀ ਦੀ ਬਨ ਗਈ ਹੈ ਭਾਜਪਾ ਪਾਰਟੀ ਨੂੰ ਦੇਸ਼ ਦੀ ਬਾਗਡੋਰ ਲਗਾਤਾਰ ਦੁਸਰੀ ਵਾਰ ਮਿਲੀ ਪ੍ਰਧਾਨ ਮੰਤਰੀ ਸ਼੍ਰੀ ਨਾਰਿੰਦਰ ਮੋਦੀ ਜੀ ਕਰਕੇ, ਕਿਉਂਕਿ ਨਾਰਿੰਦਰ ਮੋਦੀ ਭਾਰਤੀ ਬਾਜਾਰ ਵਿੱਚ ਖਾਲੀ ਡੱਬੇ ਰੱਖਕੇ ਚੰਗੀ ਮਾਰਕਿੰਟਿਗ  ਕਰਕੇ ਭਾਰਤ ਦੀ ਜਨਤਾ ਨੂੰ ਫੁਸਲਾਕੇ, ਵਰਗ ਲਾਕੇ, ਲਾਲਚ ਦੇਕੇ, ਕਿ, ਅਪਣੇ ਭਾਰਤ ਦੇਸ਼ ਦੇ ਜੋ ਬਲੈਕ ਦੇ ਰੁਪਏ ਵਿਦੇਸ਼ਾ ਦੇ ਬੈੰਕਾਂ ਵਿੱਚ ਪਏ ਮੈਂ ਉਹ ਰੁਪਏ ਅਪਣੇ ਦੇਸ਼ ਵਿੱਚ ਲੈਕੇ ਆਵਾਗਾਂ ਅਤੇ 15, 15 ਲੱਖ ਰੁਪਏ ਦੇਸ਼ ਹਰ ਇੱਕ ਨਾਗਰਿਕ ਨੂੰ ਦੇਵਾਗਾਂ 135 ਕਰੋੜ ਜਨਤਾ ਦੇ ਖਾਤੇਈਆ ਵਿੱਚ ਇਹ ਰੁਪਏ ਪਾਵਾਗਾ ਤੋ ਇਲਾਵਾ ਹੋਰ ਬਹੁਤ ਸਾਰੇ ਲੁਭਾਉਣ ਵਾਲੇ ਸਬਜਬਾਗ ਦਿਖਾਕੇ ਦੇਸ਼ ਦੇ ਪ੍ਰਧਾਨ ਮੰਤਰੀ ਬਨ ਗਿਏ ਨਰਿੰਦਰ ਮੋਦੀ ਜੀ, ਬਾਅਦ ਵਿੱਚ ਪ੍ਰਧਾਨ ਮੰਤਰੀ ਜੀ ਨੇ ਸਾਰਿਆ ਦੇ ਕਰੋੜਾਂ ਖਾਤੇ ਬੈਂਕਾ ਵਿੱਚ ਖੁਲਵਾ ਦਿੱਤੇ, ਉਹ ਕਰੋੜਾਂ ਖਾਤੇ ਬੈਂਕਾਂ ਵਿੱਚ ਅੱਜ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ 15,15 ਲੱਖ ਰੁਪਏ ਆਉਣ ਦੀ ਉਡੀਕ ਵਿੱਚ ਖਾਲੀ ਉਦਾਸ ਪਏ ਹਨ ਅਤੇ ਭੁੱਬਾ ਮਾਰਦੇ ਹਨ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਅੰਨਦਾਤਾਵਾ ਕਿਸਾਨਾ ਨੂੰ ਵੀ ਦੇਸ਼ ਦੀਆਂ ਸੜਕਾਂ ਤੇ ਰੇਲਵੇ ਲਾਈਨਾਂ ਤੇ ਪਰਿਵਾਰਾ ਸਮੇਤ ਭੁੱਖੇ ਭਾਣੇ ਬੈਠਣ ਲਈ ਮਜਬੂਰ ਕਰਤਾ ਅਤੇ ਭੁੱਬਾਂ ਮਾਰਨ ਲਾਤਾ,* ਇਸਦੇ ਨਾਲ ਨਾਲ  *ਦੇਸ਼ ਦਾ ਨਿੱਕਾ ਛੋਟਾ ਮਧਿਮ ਵਰਗ ਦੇ ਸਾਰਿਆ ਵਿਉਪਾਰੀਆ ਦੁਕਾਨਦਾਰਾਂ ਗਾਰਹਕਾ, ਮਜਦੂਰਾ, ਸਾਰੇ ਵਰਗ ਦੇ ਮੁਲਾਜਮਾ, ਦੇਸ਼ ਦੀ ਆਮ ਮਜਲੂਮ ਗਰੀਬ ਜਨਤਾ ਦੇ ਨਾਲ ਮਧਿਮ ਵਰਗ ਦੀ ਜਨਤਾ ਵੀ ਤਾਹਾ ਮਾਰ ਮਾਰਕੇ ਭੁੱਬਾਂ ਮਾਰ ਮਾਰ ਕੇ ਰੋ ਰਹੀ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੁਹਾਡੇ ਤੋਂ ਦੇਸ਼ ਦੀ ਜਨਤਾ ਦੁੱਖੀ ਹੈ ਬਹੁਤ ਦੁੱਖੀ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਸੀਂ ਆਪ ਅਪਣੇ ਖੁਦ ਦੇ ਵਾਸਤੇ 8000/ ਅੱਠ ਹਜਾਰ ਕਰੋੜਾਂ ਰੁਪਏ ਦੇ 2 ਹਵਾਈ ਜਹਾਜ਼ ਜਿਨ੍ਹਾਂ ਵਿੱਚ ਤੁਹਾਡੇ ਵਾਸਤੇ ਸਾਰੀਆਂ ਲੋੜੀਦੀਆਂ ਅਤੇ ਵਾਧੂ ਸਹੂਲਤਾਂ ਹਨ ਲੈ ਆਂਦੇ,*  ਅਤੇ ਪ੍ਰਧਾਨ ਮੰਤਰੀ ਜੀ *ਤੁਹਾਡੀ ਬਦੋਲਤ ਹੀ ਦੇਸ਼ ਦੇ ਸਾਰੀਆਂ ਨਾਲੋਂ ਬਡੇ ਵਿਉਪਾਰੀ ਅੰਬਾਮਨੀ ਅਤੇ ਅੰਧਾਨੀ ਹੁਣ ਸੰਸਾਰ ਦੇ ਅਮੀਰ ਵਿਉਪਾਰੀ ਬਨ ਗਏ ਹਨ,* ਅਤੇ *ਤੁਹਾਡੇ ਕਰਕੇ ਗਵਾਂਢੀ ਮੁਲਕ ਦੁਸ਼ਮਣ ਬਣ ਗਏ ਹਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਹੁਣ ਤਾਂ ਤੁਸੀਂ ਦੇਸ਼ ਦੇ ਕਿਸਾਨਾਂ ਸਮੇਤ ਸਾਰੇ ਵਰਗ ਦੇ ਲੋਕਾਂ ਦੇ, ਦੇਸ਼ ਦੀ 135 ਕਰੋੜ ਜਨਤਾ ਵੱਲ ਧਿਆਨ ਕਰੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ,ਜੈ ਹਿਂਦ ਜੈ ਭਾਰਤ ਜੈ ਜਵਾਨ ਜੈ ਕਿਸਾਨ, ਮੈਂ ਹਾਂ ਭਾਰਤ ਵਾਸੀ-- ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ ਭਾਰਤ 9815318924*

ਪੰਜਾਬ ਦਾ ਕਿਸਾਨਾਂ ਅਤੇ ਅੰਦੋਲਨ  ✍️ ਅਮਨਜੀਤ ਸਿੰਘ ਖਹਿਰਾ

ਕੇਂਦਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨਾਂ ਵਲੋਂ ਸ਼ੁਰੂਆਤੀ ਦਿਨਾਂ ਵਿਚ 'ਪੰਜਾਬ ਬੰਦ' ਦੇ ਸੱਦੇ ਨੂੰ ਬੇਮਿਸਾਲ ਹੁੰਗਾਰਾ ਮਿਲਿਆ ਹੈ। ਕਿਸਾਨਾਂ ਵੱਲੋਂ ਸੂਬੇ ਵਿੱਚ ਲਗਭਗ 125 ਤੋਂ ਵੱਧ ਥਾਵਾਂ ਉੱਪਰ ਵੱਡੇ ਰੋਸ ਪ੍ਰਦਰਸ਼ਨ ਕਰਕੇ ਇਹ ਦਰਸਾ ਦਿੱਤਾ ਹੈ ਕਿ ਸਮੁੱਚਾ ਪੰਜਾਬ ਕੇਂਦਰ ਦੇ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ। ਬੰਦ ਦੌਰਾਨ ਪੂਰੇ ਪੰਜਾਬ ਵਿੱਚ ਆਮ ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ। ਦਫ਼ਤਰ, ਫੈਕਟਰੀਆਂ, ਬਾਜ਼ਾਰ ਅਤੇ ਸੜਕੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੀ। ਇਹ ਸ਼ਾਇਦ ਪਹਿਲਾ ਮੌਕਾ ਹੈ ਜਦੋਂ ਕਿਸਾਨਾਂ ਦੇ ਅੰਦੋਲਨ ਨੂੰ ਪੰਜਾਬ ਦੇ ਸਾਰੇ ਵਰਗਾਂ ਖਾਸ ਤੌਰ 'ਤੇ ਵਪਾਰੀਆਂ, ਮੁਲਾਜ਼ਮਾਂ ਅਤੇ ਵਿਦਵਾਨਾਂ ਅਤੇ ਨੌਜੁਆਨਾਂ ਵੱਲੋਂ ਵੀ ਵੱਡੇ ਪੱਧਰ ਤੇ ਸਮੱਰਥਨ ਦਿੱਤਾ ਗਿਆ ਹੈ। ਪੰਜਾਬ ਦੇ ਲੇਖਕ, ਮੁਲਾਜ਼ਮ ਵਰਗ ਅਤੇ ਗਾਇਕ ਵੀ ਕਿਸਾਨਾਂ ਦੀ ਹਮਾਇਤ ਵਿੱਚ ਸੜਕਾਂ ਉੱਤੇ ਉੱਤਰ ਆਏ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸਾਨਾਂ ਦਾ ਇਹ ਅੰਦੋਲਨ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਹਿੰਸਾ ਤੋਂ ਰਹਿਤ ਰਿਹਾ। ਸੂਬੇ ਵਿੱਚ ਕਿਧਰੇ ਵੀ ਕੋਈ ਟਕਰਾਅ ਜਾਂ ਹਿੰਸਕ ਘਟਨਾ ਨਹੀਂ ਹੋਈ। ਅੰਦੋਲਨ ਦੇ ਇਸ ਪਹਿਲੇ ਪੜਾਅ ਵਿੱਚ ਕਿਸਾਨਾਂ ਨੂੰ ਮਿਲੀ ਇਹ ਸਫਲਤਾ ਬਹੁਤ ਵੱਡੇ ਅਰਥ ਰੱਖਦੀ ਹੈ। ਇਸ ਨਾਲ ਕਿਸਾਨ ਵਿਰੋਧੀਆਂ ਅਤੇ ਕੇਂਦਰ ਸਰਕਾਰ ਨੂੰ ਇਕ ਵੱਡਾ ਸੁਨੇਹਾ ਪਹੁੰਚ ਗਿਆ ਹੈ। ਕਿਸਾਨ ਜਥੇਬੰਦੀਆਂ ਵੱਲੋਂ ਅੰਦੋਲਨ ਦੇ ਅਗਲੇ ਪੜਾਅ ਦੌਰਾਨ ਹੋਰ ਵੱਡੇ ਪ੍ਰੋਗਰਾਮ ਉਲੀਕ ਗਏ ਹਨ। ਜਿਨ੍ਹਾਂ ਵਿੱਚ ਵੀ ਪੂਰਨ ਸਫਲਤਾ ਮਿਲ ਰਹੀ ਹੈ।ਸਾਰੇ ਪੰਜਾਬ ਵਿੱਚ ਸਟੇਸ਼ਨਾਂ ਉਪਰ ਰੇਲਾਂ ਨੂੰ ਰੋਕਣ ਲਈ ਪੱਕੇ ਮੋਰਚੇ ਲੱਗ ਗਏ ਹਨ। ਕੁਝ ਕਿਸਾਨ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਰੇਲਾਂ ਰੋਕਣ ਲਈ ਐਲਾਨ ਕੀਤਾ ਹੋਇਆ ਹੈ। ਕਾਰਪੋਰੇਟ ਘਰਾਨੀਆ ਦੇ ਕੰਮਕਾਜ , ਟੂਲ ਪਲਜੇ, ਰਿਲਾਇੰਸ ਦੇ ਪੰਪ ਅਤੇ ਹੋਰ ਕੰਮ ਕਾਜ ਬੰਦ ਕੇਦਰ ਸਰਕਾਰ ਲਈ ਸਿਰਦਰਦੀ ਬਣਨ ਗੇ। ਪੰਜਾਬ ਦੇ ਸ਼ਹਿਰੀ ਖੇਤਰ ਵਿੱਚ ਕਿਸਾਨਾਂ ਦੇ ਅੰਦੋਲਨ ਦਾ ਅਸਰ ਇਹ ਦਰਸਾਉਂਦਾ ਹੈ ਕਿ ਕਿਸਾਨਾਂ ਦਾ ਇਹ ਅੰਦੋਲਨ ਹਰ ਤਰ੍ਹਾਂ ਦੀ ਵਰਗ ਵੰਡ ਤੋਂ ਅੱਗੇ ਨਿਕਲ ਗਿਆ ਹੈ। ਇਸ ਨੂੰ ਕਿਸਾਨ ਜਥੇਬੰਦੀਆਂ ਦੀ ਸਿਆਣਪ ਸਮਝਿਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕਿਸਾਨਾਂ ਦੀ ਲੜਾਈ ਨੂੰ ਇਕ ਸਾਂਝੀ ਲੜਾਈ ਬਣਾ ਦਿੱਤਾ ਹੈ। ਕਿਸਾਨ ਜਥੇਬੰਦੀਆਂ ਜੇਕਰ ਇਸੇ ਰਸਤੇ 'ਤੇ ਹੋਰ ਅੱਗੇ ਵਧਦੀਆਂ ਹਨ ਤਾਂ ਉਨ੍ਹਾਂ ਨੂੰ ਸਫਲਤਾ ਮਿਲਣੀ ਯਕੀਨੀ ਹੈ। ਕਿਸਾਨਾਂ ਨੇ ਉਨ੍ਹਾਂ ਲੋਕਾਂ ਨੂੰ ਵੀ ਤਕੜਾ ਜਵਾਬ ਦਿੱਤਾ ਹੈ ਜਿਹੜੇ ਕਿਸਾਨ ਅੰਦੋਲਨ ਦੌਰਾਨ ਹਿੰਸਾ ਦੇ ਖਦਸ਼ੇ ਪ੍ਰਗਟਾਅ ਰਹੇ ਸਨ। ਦਿੱਲੀ ਵਿੱਚ ਅੰਦੋਲਨ ਕਰਨ ਦੀਆਂ ਸਲਾਹਾ ਦੇਣ ਵਾਲਿਆਂ ਲਈ ਵੀ ਕਿਸਾਨਾਂ ਦਾ 'ਪੰਜਾਬ ਬੰਦ' ਅਤੇ ਪੰਜਾਬ ਵਿੱਚ ਲਗਾ ਇਹ ਮੋਰਚਾ ਇਕ ਵੱਡਾ ਜਵਾਬ ਹੈ। ਜੇਕਰ ਕਿਸਾਨ ਇਸੇ ਤਰ੍ਹਾਂ 'ਪੰਜਾਬ' 'ਚ ਅੰਦੋਲਨ ਜਾਰੀ ਰੱਖਦੇ ਹਨ ਤਾਂ ਉਹ ਲਾਜ਼ਮੀ ਤੌਰ 'ਤੇ ਦਿੱਲੀ ਨੂੰ ਇਕ ਵੱਡਾ ਜਵਾਬ ਦੇਣਗੇ। ਸਮਝਣ ਵਾਲੀ ਗੱਲ ਇਹ ਹੈ ਕਿ 25 ਲੱਖ ਤੋਂ ਵੱਧ ਦੂਸਰੇ ਰਾਜਾਂ ਦੇ ਲੋਕ ਪੰਜਾਬ ਵਿੱਚ ਰੁਜ਼ਗਾਰ 'ਤੇ ਲੱਗੇ ਹੋਏ ਹਨ। ਪੰਜਾਬ ਰੁਜ਼ਗਾਰ ਤੋਂ ਇਲਾਵਾ ਦੇਸ਼ ਦੀਆਂ ਹੋਰ ਵੀ ਵੱਡੀਆਂ ਲੋੜਾਂ ਪੂਰੀਆਂ ਕਰ ਰਿਹਾ ਹੈ। ਦੇਸ਼ ਦੀ ਜੰਮੂ-ਕਸ਼ਮੀਰ ਅਤੇ ਹਿਮਾਚਲ ਦੇ ਬਹੁਤੇ ਹਿੱਸਿਆਂ ਤੱਕ ਪਹੁੰਚ ਵੀ ਪੰਜਾਬ ਰਾਹੀਂ ਹੀ ਹੈ। ਪੰਜਾਬ ਦੇਸ਼ ਦੀ ਜੀਡੀਪੀ ਵਿੱਚ ਵੀ ਵੱਡਾ ਯੋਗਦਾਨ ਪਾਉਂਦਾ ਹੈ। ਕਹਿਣ ਦਾ ਭਾਵ ਹੈ ਕਿ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਵਿੱਚ ਹੀ ਅੰਦੋਲਨ ਕੇਂਦਰ ਨੂੰ ਇਕ ਵੱਡੀ ਚੁਣੌਤੀ ਪੇਸ਼ ਕਰ ਰਿਹਾ ਹੈ ਅਤੇ ਕਰੇਗਾ। ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਕਿਸਾਨਾਂ ਨੂੰ ਦਿੱਲੀ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਉਹ ਪੰਜਾਬ ਵਿੱਚ ਹੀ ਵੱਡੇ ਅੰਦੋਲਨ ਨਾਲ ਕੇਂਦਰ ਨੂੰ ਝੁਕਾਅ ਸਕਦੇ ਹਨ। 'ਪੰਜਾਬ ਬੰਦ' ਤੋਂ ਲੈਕੇ ਅੱਜ ਤੱਕ ਕਿਸਾਨ ਅੰਦੋਲਨ ਨੂੰ ਸਫਲ ਬਣਾਉਣ ਵਿੱਚ ਸ਼ਾਮਿਲ ਸਭ ਧਿਰਾਂ ਨੂੰ ਜਨ ਸਕਤੀ ਨਿਉਜ ਅਦਾਰਾ ਸਿਰ ਝਕੋਦਾ ਹੈ। ਕਿਸਾਨਾਂ ਜਥੇਬੰਦੀਆਂ ਦੀ ਏਕਤਾ, ਜਜ਼ਬੇ, ਹੌਂਸਲੇ ਅਤੇ ਸਬਰ ਦਾ ਕੋਈ ਜਵਾਬ ਨਹੀਂ। ਓਹਨਾ ਦੀ ਮੇਹਨਤ ਸਦਕਾ  ਅੱਜ ਸਾਰਾ ਪੰਜਾਬ ਓਹਨਾ ਦੇ ਨਾਲ ਨਜਰ ਆ ਰਿਹਾ ਹੈ।

ਅਮਨਜੀਤ ਸਿੰਘ ਖਹਿਰਾ

 

ਲੜਕੀਆਂ ਲਈ ਆਤਮ ਵਿਸਵਾਸ ਦੀ ਲੋੜ ✍️  ਹਰਵਿੰਦਰ ਕੌਰ

ਪੁਰਾਣੇ ਸਮਿਆਂ 'ਚ ਜਦੋੰ ਲੋਕ ਘੋੜਿਆਂ ਵਗੈਰਾ ਤੇ ਜੰਗਲਾਂ ਰਾਹੀਂ ਸਫ਼ਰ ਕਰਦੇ ਹੁੰਦੇ ਸੀ ਤਾਂ ਸਿਆਣੇ ਮਾਪੇ ਆਪਣੇ ਪੁੱਤਾਂ ਦੇ ਨਾਲ਼-ਨਾਲ਼ ਆਪਣੀਆਂ ਧੀਆਂ ਨੂੰ ਵੀ ਘੋੜ-ਸਵਾਰੀ ਅਤੇ ਸਫ਼ਰ ਦੇ ਸੰਭਾਵਿਤ ਖਤਰਿਆਂ ਤੋਂ ਬਚਾਉਣ ਲਈ ਤਲਵਾਰ ਬਾਜ਼ੀ ਅਤੇ ਆਤਮ-ਸੁਰੱਖਿਆ ਦੇ ਹੋਰ ਵੀ ਦਾਅ-ਪੇਚ ਸਿਖਾਉੰਦੇ ਸੀ.ਇਸ ਨਾਲ਼ ਕੁੜੀਆਂ ਚ ਆਤਮ-ਵਿਸ਼ਵਾਸ ਪੈਦਾ ਹੁੰਦਾ ਸੀ ਤੇ ਓਹ ਕਿਸੇ ਵੀ ਹਾਲਾਤ ਦਾ ਸਾਹਮਣਾ ਕਰਨ ਦੇ ਯੋਗ ਹੋ ਜਾਂਦੀਆਂ ਸਨ ..ਮਾਈ ਭਾਗੋ ਅਤੇ ਉਸ ਵਰਗੀਆਂ ਅਨੇਕਾਂ ਵੀਰਾਂਗਣਾਂ ਇਸ ਦੀ ਉਦਾਹਰਣ ਹਨ...ਪਰ ਅੱਜ ਦੀਆਂ ਮਾਵਾਂ ਆਪਣੀਆਂ ਧੀਆਂ ਨੂੰ ਫਿਲਮੀ ਗਾਣਿਆਂ ਤੇ ਲੱਕ ਹਿਲਾਉਣ ਤੇ ਸ਼ੀਸ਼ੇ ਮੂਹਰੇ ਖੜੇ ਹੋ ਕੇ ਆਪਣੇ-ਆਪ ਨੂੰ ਸਜਾਉਣ ਤੋਂ ਬਿਨਾਂ ਕੁੱਝ ਨਹੀਂ ਸਿਖਾ ਰਹੀਆਂ...ਬੱਚੀਆਂ ਨੂੰ ਜ਼ਿੰਦਗੀ ਦੀ ਅਸਲੀਅਤ ਤੋਂ ਜਾਣੂੰ ਕਰਵਾਉਣ ਦੀ ਥਾਂ ਓਹਨਾਂ ਨੂੰ ਸੁੰਦਰਤਾ ਮੁਕਾਬਲਿਆਂ,ਗਾਉਣ ਤੇ ਨੱਚਣ ਦੇ ਮੁਕਾਬਲਿਆਂ ਵਿੱਚ ਉਲਝਾ ਕੇ,ਟਿਕ ਟੌਕ ਤੇ ਵੀਡੀਓ ਗੇਮਾਂ ਦੇ ਸੁਪਨਮਈ ਸੰਸਾਰ ਦਾ ਆਦੀ ਬਣਾ ਰਹੀਆਂ ਹਨ...ਬੱਚਿਆਂ ਨੂੰ ਪ੍ਰਤਿਭਾਸ਼ਾਲੀ ਬਨਾਉਣਾ ਤੇ ਓਹਨਾਂ ਦੇ ਬਹੁਪੱਖੀ ਗੁਣਾਂ ਨੂੰ ਵਿਕਸਿਤ ਕਰਨਾ ਕੋਈ ਗ਼ੁਨਾਹ ਬਿਲਕੁਲ ਨਹੀਂ ,ਪਰ ਓਹਨਾਂ ਨੂੰ ਯਥਾਰਤ ਤੋੰ ਦੂਰ ਕਰ ਕੇ ਨਕਲੀ ਦੁਨੀਆਂ ਦੀ ਚਮਕ -ਦਮਕ ਦਾ ਗ਼ੁਲਾਮ ਬਣਾ ਦੇਣਾ,ਗ਼ੁਨਾਹ ਹੀ ਹੈ.....ਆਪਣੀਆਂ ਬੱਚੀਆਂ ਨੂੰ ਜੋ ਸਿਖਾਉਣਾ ਹੈ,ਸਿਖਾਓ,ਪਰ ਓਹਨਾਂ ਨੂੰ ਇਸ ਸਮਾਜ ਚ ਪਲ਼ੇ ਗੰਦੇ ਕੀੜਿਆਂ ਦੀ ਫਿਤਰਤ ਤੋਂ ਜ਼ਰੂਰ ਜਾਣੂੰ ਕਰਵਾਓ....ਤੇ ਸਾਡਾ ਵਿਰਾਸਤੀ ਮਾਰਸ਼ਲ ਆਰਟ "ਗੱਤਕਾ"ਜੋ ਕਿ ਹੁਣ ਸਿਰਫ ਨਗਰ ਕੀਰਤਨਾਂ ਤੇ ਕੁੱਝ ਕੁ ਧਾਰਮਿਕ ਪ੍ਰੋਗਰਾਮਾਂ ਦੀ ਇੱਕ ਮਾਮੂਲੀ ਵੰਨਗੀ ਬਣ ਕੇ ਰਹਿ ਗਿਆ ਹੈ,ਆਪਣੀ ਧੀਆਂ ਨੂੰ ਸਿਖਾਓ.....ਪਿੰਡਾਂ ਚ ਰਹਿਣ ਵਾਲੇ ਸਾਰੇ ਪਰਿਵਾਰ ਹਰ ਮਹੀਨੇ ਥੋੜੇ ਪੈਸੇ ਇਕੱਠੇ ਕਰ ਕੇ ਤੇ ਕੋਈ ਇੱਕ ਗ਼ੱਤਕਾ ਸਿਖਾਉਣ ਵਾਲਾ ਮਾਸਟਰ ਰੱਖ ਸਕਦੇ ਹਨ ਤੇ ਪਿੰਡ ਵਿੱਚ ਇੱਕ ਥਾਂ ਨਿਸ਼ਚਿਤ ਕਰ ਕੇ ਆਪਣੀ ਨਿਗਰਾਨੀ ਹੇਠ ਪੰਜਾਬ ਦੀ ਹਰ ਬੱਚੀ ਨੂੰ ਗ਼ੱਤਕਾ ਚ ਟਰੇੰਡ ਹੋਣਾ ਬਹੁਤ ਜ਼ਰੂਰੀ ਹੈ...ਬੱਚੀਆਂ ਨੂੰ ਨੱਚਣ-ਗਾਉਣ ਵਾਲਿਆਂ ਦੀਆਂ ਫੈਨ ਬਨਾਉਣ ਦੀ ਥਾਂ ਮਾਈ ਭਾਗੋ,ਮਹਾਰਾਣੀ ਸਦਾ ਕੌਰ ਤੇ ਹੋਰ ਬਹਾਦੁਰ ਅੌਰਤਾਂ ਦੀਆਂ ਕਹਾਣੀਆਂ ਸੁਣਾਓ ਤੇ ਓਹਨਾਂ ਦੀਆਂ ਪ੍ਰਸ਼ੰਸਕ ਬਣਾਓ ਓਹਨਾਂ ਨੂੰ....ਮਨੀਸ਼ਾ ਜਿਹੀ ਕੁੜੀ ਦੇ ਹੱਥ,ਜੋ ਦਾਤੀ ਨਾਲ਼ ਫ਼ਸਲਾਂ ਵੱਢਣੀਆਂ ਤਾਂ ਜਾਣਦੇ ਸੀ ਪਰ ਓਸੇ ਦਾਤੀ ਨਾਲ਼ ਓਹਨਾਂ ਦਰਿੰਦਿਆਂ ਦੀਆਂ ਧੌਣਾਂ ਨਾ ਵੱਢ ਸਕੇ,ਕਿਉੰ?
ਕਿਉੰਕਿ ਓਹ ਕੰਮ ਜੋ ਮਰਜ਼ੀ ਤੇ ਜਿੰਨਾ ਮਰਜ਼ੀ ਕਰੀ ਜਾਣ,ਓਹ ਮਰਦਾਂ ਤੋੰ ਤਾਂ ਕਮਜ਼ੋਰ ਹੀ ਰਹਿਣਗੀਆਂ...ਬਚਪਨ ਤੋੰ ਏਹੀ ਦੱਸਿਆ ਜਾਂਦਾ ਕੁੜੀਆਂ ਨੂੰ ਤੇ ਏਹੀ ਗੱਲ ਓਹਨਾਂ ਦੇ ਜ਼ਿਹਨ ਵਿੱਚ ਘਰ ਕਰ ਚੁੱਕੀ ਹੈ ਕਿ ਓਹ ਕੰਮਜ਼ੋਰ ਹਨ....ਕ੍ਰਿਪਾ ਕਰ ਕੇ ਆਪਣੀਆਂ ਧੀਆਂ ਚ  ਆਤਮ-ਵਿਸ਼ਵਾਸ ਪੈਦਾ ਕਰੋ ,ਪਿਆਰਿਓ....ਅੈਨਾ ਕੁ ਮਜਬੂਤ ਤੇ ਆਤਮ-ਨਿਰਭਰ ਬਣਾਓ ਧੀਆਂ ਨੂੰ ਕਿ ਜੇ ਕਦੇ ਇਹੋ ਜਿਹੇ ਦਰਿੰਦਿਆਂ ਨਾਲ਼ ਵਾਸਤਾ ਪੈ ਵੀ ਜਾਵੇ ਤਾਂ ਆਪਣਾ ਦਮ ਤੋੜਨ ਤੋਂ ਪਹਿਲਾਂ ਓਹਨਾਂ ਦੀ ਮੌਤ ਬਣ ਜਾਣ.....ਕ੍ਰਿਪਾ ਕਰਕੇ ਆਪਣੀਆਂ ਧੀਅਾਂ ਦੀ   ਸੁੰਦਰਤਾ ਨੂੰ ਕੋਮਲਤਾ ਦੀ ਤੱਕੜੀ ਚ ਤੋਲਣਾ ਬੰਦ ਕਰ ਕੇ ਓਹਨਾਂ ਨੂੰ ਪਹਾੜ ਵਰਗੀਆਂ ਖ਼ੁਰਦਰੀਆਂ ਤੇ ਮਜਬੂਤ ਬਣਾਓ...ਮਾਨਸਿਕ ਤੌਰ ਤੇ ਵੀ ਤੇ ਸਰੀਰਕ ਤੌਰ ਤੇ ਵੀ ਤਾਂ ਕਿ ਸਾਨੂੰ ਬਾਰ -ਬਾਰ ਕਿਸੇ ਨਿਰਭਇਆ,ਕਿਸੇ ਮਨੀਸ਼ਾ ਲਈ ਇਨਸਾਫ਼ ਮੰਗਣ ਲਈ ਸੜਕਾਂ ਤੇ ਨਾ ਰੁਲ਼ਣਾ ਪਵੇ ਤੇ ਹਰ ਚੌਥੇ ਦਿਨ ਕਿਸੇ ਮਸੂਮ ਧੀ ਦੀ ਲੁੱਟੀ ਇੱਜ਼ਤ ਦਾ ਮਾਤਮ ਮਨਾਉਣ ਲਈ ਕੈਂਡਲ ਮਾਰਚ ਨਾ ਕਰਨੇ ਪੈਣ....ਧੰਨਵਾਦ
                      ਹਰਵਿੰਦਰ ਕੌਰ

ਕੌੜੀ ਨਿੰਮ ਦਾ ਮਿੱਠਾ ਅਸਰ ✍️ ਅਮਨਜੀਤ ਸਿੰਘ ਖਹਿਰਾ

ਆਦਿ ਕਾਲ ਤੋਂ ਹੀ ਨਿੰਮ ਦਾ ਰੁੱਖ ਭਾਰਤੀ ਸੱਭਿਅਤਾ ਤੇ ਜਲਵਾਯੂ ਦਾ ਹਿੱਸਾ ਰਿਹਾ ਹੈ। ਨਿੰਮ ਦਾ ਰੁੱਖ ਸਾਡੇ ਜੀਵਨ ਨਾਲ ਸਿੱਧੇ-ਅਸਿੱਧੇ ਰੂਪ 'ਚ ਜੁੜਿਆ ਹੋਇਆ ਹੈ। ਕਿਹਾ ਜਾਂਦਾ ਹੈ, 'ਜਿਥੇ ਹੋਵੇ ਨੀਮ, ਉਥੇ ਕੀ ਕਰੇ ਹਕੀਮ।' ਬਨਸਪਤੀ ਮਾਹਿਰਾਂ ਅਨੁਸਾਰ ਨਿੰਮ ਦਾ ਰੁੱਖ ਦੋ ਤੋਂ ਤਿੰਨ ਸੌ ਸਾਲ ਤਕ ਜ਼ਿੰਦਾ ਰਹਿ ਸਕਦਾ ਹੈ।

ਇਹ ਸਭ ਮਨੁੱਖ ਲਈ ਕੁਦਰਤ ਦਾ ਵਰਦਾਨ

ਨਿੰਮ ਦਾ ਵਿਗਿਆਨਿਕ ਨਾਂ 'ਐਜੀਡੀਰੇਕਟਾ ਇੰਡੀਕਾ' ਹੈ। ਨਿੰਮ ਦੇ ਰੁੱਖ ਦੀ ਉਚਾਈ 25-50 ਮੀਟਰ ਤੇ ਵਿਆਸ 200-300 ਸੈਂਟੀਮੀਟਰ ਤਕ ਹੋ ਸਕਦਾ ਹੈ। ਇਹ ਰੁੱਖ ਭਾਰਤ ਦਾ ਜੰਮ-ਪਲ ਹੈ ਤੇ ਇਸ ਪੌਦੇ ਵਿਚ ਵੱਖ-ਵੱਖ 17 ਅੰਸ਼ ਹੁੰਦੇ ਹਨ, ਜਿਨ੍ਹਾਂ ਨੂੰ 'ਆਇਸੋਮਰਜ਼' ਜਾਂ 'ਲਿਮੋਨਾਈਡ' ਕਹਿੰਦੇ ਹਨ। ਨਿੰਮ ਦੇ ਪੱਤੇ, ਨਮੋਲੀਆਂ, ਟਾਹਣੀਆਂ ਭਾਵੇਂ ਕੌੜੇ ਹੁੰਦੇ ਹਨ ਪਰ ਇਨਸਾਨੀ ਜੀਵਨ ਤੇ ਵਾਤਾਵਰਨ ਉੱਪਰ ਚੰਗਾ ਅਸਰ ਪਾਉਂਦੇ ਹਨ। ਇਸੇ ਲਈ ਨਿੰਮ ਨੂੰ ਮਨੁੱਖ ਲਈ ਕੁਦਰਤ ਦਾ ਵਰਦਾਨ ਮੰਨਿਆ ਜਾਂਦਾ ਹੈ। ਨਿੰਮ ਤੋਂ ਦਵਾਈਆਂ, ਮੱਛਰ ਮਾਰਨ ਵਾਲੇ ਉਤਪਾਦ, ਪਸ਼ੂ ਚਾਰਾ, ਸਾਬੁਣ, ਕਾਗ਼ਜ਼, ਟੁੱਥ-ਪੇਸਟ, ਖ਼ੁਸ਼ਬੂਦਾਰ ਪਾਉਡਰ, ਫ਼ਸਲੀ ਉਤਪਾਦ ਤਿਆਰ ਕੀਤੇ ਜਾਂਦੇ ਹਨ।

ਵਾਤਾਵਰਨ ਦੀ ਸ਼ੁੱਧਤਾ ਵੱਡਾ ਯੋਗਦਾਨ

ਵਾਤਾਵਰਨ ਪੱਖੋ ਨਿੰਮ ਬੇਹੱਦ ਮਹਤੱਵਪੂਰਨ ਹੈ। ਸਦਾ ਹਰਾ ਰਹਿਣ ਵਾਲੀ ਨਿੰਮ ਜਿੱਥੇ ਆਕਸੀਜਨ ਰਾਹੀਂ ਵਾਤਾਵਰਨ ਨੂੰ ਸ਼ੁੱਧ ਕਰਦੀ ਹੈ ਉੱਥੇ ਜ਼ਮੀਨ ਦੇ ਰੋਹੜ ਨੂੰ ਵੀ ਰੋਕਦੀ ਹੈ। ਕਿਹਾ ਜਾਂਦਾ ਹੈ ਕਿ ਨਿੰਮ ਦੀ ਛਾਵੇਂ ਬੈਠਣ ਨਾਲ ਕਈ ਬਿਮਾਰੀਆਂ ਤੋਂ ਨਿਜਾਤ ਮਿਲਦੀ ਹੈ। ਭਾਰਤੀ ਸੱਭਿਅਤਾ 'ਚ ਨਿੰਮ ਦੇ ਰੁੱਖ ਨੂੰ 'ਕਲਪ-ਵ੍ਰਿਕਸ਼' ਤੇ 'ਸ਼ਾਂਹਜਰ-ਈ-ਮੁਬਾਰਕ', ਭਾਵ ਸਾਰੀਆਂ ਆਸਾ ਪੂਰੀਆਂ ਕਰਨ ਵਾਲਾ ਤੇ ਪਰਮਾਤਮਾ ਦੀ ਕ੍ਰਿਪਾ ਨਾਲ ਪ੍ਰਾਪਤ ਰੁੱਖ ਕਿਹਾ ਜਾਂਦਾ ਹੈ। ਗਰਮੀਆਂ ਵਿਚ ਨਿੰਮ ਦੇ ਰੁੱਖ ਹੇਠਾਂ ਤਾਪਮਾਨ ਆਲੇ ਦੁਆਲੇ ਨਾਲੋਂ 10 ਡਿਗਰੀ ਘੱਟ ਹੁੰਦਾ ਹੈ। ਮਾਹਿਰਾਂ ਅਨੁਸਾਰ ਨਿੰਮ ਦਾ ਵੱਡਾ ਰੁੱਖ ਜੋ ਠੰਡਕ ਤੇ ਆਰਾਮ ਪ੍ਰਦਾਨ ਕਰਦਾ ਹੈ, ਉਹ 10 ਏਅਰ ਕੰਡੀਸ਼ਨਰ ਵੀ ਨਹੀਂ ਦੇ ਸਕਦੇ। ਇਹ ਮਿੱਤਰ ਜੀਵਾਂ ਨੂੰ ਰੈਣ ਬਸੇਰਾ ਦਿੰਦਾ ਹੈ। ਨਿੰਮ ਦੇ ਰੁੱਖ 'ਤੇ ਲੱਗਾ ਸ਼ਹਿਦ ਦਾ ਛੱਤਾ ਕਈਂ ਤਰ੍ਹਾਂ ਦੇ ਕੀੜਿਆਂ ਤੇ ਉੱਲੀਆਂ ਤੋਂ ਰਹਿਤ ਹੁੰਦਾ ਹੈ।

  ਕੁਦਰਤੀ ਕੀਟਨਾਸ਼ਕ  ਸੋਮਾ

ਫ਼ਸਲਾਂ 'ਤੇ ਨਿੰਮ ਦਾ ਛਿੜਕਾਅ ਕੀੜਿਅੇ ਦੇ ਵਾਧੇ ਨੂੰ ਰੋਕਦਾ ਹੈ ਤੇ 'ਐਜੀਡੀਰੈਕਟਿਨ' ਕਰਕੇ ਕੀੜੇ ਫ਼ਸਲ ਨੂੰ ਘੱਟ ਖਾਂਦੇ ਹਨ। ਇਸ ਨਾਲ ਕੀੜਿਆਂ ਮਕੌੜਿਆਂ ਦੀ ਆਂਡੇ ਦੇਣ ਦੀ ਸਮਰਥਾ ਘਟਦੀ ਹੈ। ਨਿੰਮ ਦੀ ਸਪਰੇਅ ਦਾ ਫ਼ਸਲਾਂ ਉੱਪਰ ਇਸਤੇਮਾਲ ਕਰਨ ਨਾਲ ਕਈ ਤਰ੍ਹਾਂ ਦੇ ਉੱਲੀ ਰੋਗਾਂ, ਜਿਵੇ ਧੱਬਿਆਂ ਦਾ ਰੋਗ, ਐਂਥਰਕੋਨੋਜ਼, ਕਾਲੇ ਧੱਬੇ ਆਦਿ ਰੋਗਾਂ ਦੀ ਰੋਕਥਾਮ ਹੁੰਦੀ ਹੈ।

ਜੈਵਿਕ ਖਾਦ ਬਣਾਉਣ ਲਈ ਉਪਯੋਗੀ

ਨਿੰਮ ਦੇ ਪੱਤੇ, ਬੀਜ, ਖਲੀ ਅਤੇ ਟਾਹਣੀਆਂ ਆਦਿ ਨੂੰ ਜੈਵਿਕ ਖਾਦ ਦੇ ਰੂਪ 'ਚ ਵਰਤਿਆ ਜਾ ਸਕਦਾ ਹੈ। ਨਿੰਮ ਦੀ ਖਲੀ ਵਿਚ 6 ਫ਼ੀਸਦੀ ਤੇਲ, 4 ਫ਼ੀਸਦੀ ਨਾਈਟ੍ਰੋਜਨ, 5 ਫ਼ੀਸਦੀ ਫਾਸਫੋਰਸ, 5 ਫ਼ੀਸਦੀ ਪੋਟਾਸ਼ ਤੋਂ ਇਲਾਵਾ ਹੋਰ ਕਈ ਛੋਟੇ ਤੱਤ ਵੀ ਹੁੰਦੇ ਹਨ। ਇਸ 'ਚ ਮੌਜੂਦ 'ਲਿਮੋਨਾਈਡ' ਨਾਂ ਦਾ ਤੱਤ ਜ਼ਮੀਨ ਵਿਚ ਫ਼ਸਲਾਂ ਦੀਆਂ ਜੜ੍ਹਾਂ ਲਈ ਜਿੱਥੇ ਫ਼ਾਇਦੇਮੰਦ ਹੈ ਉੱਥੇ ਰਸਾਇਣਕ ਖਾਦਾਂ ਦੀ ਕਾਰਜਕੁਸ਼ਲਤਾ 'ਚ ਵਾਧਾ ਕਰਦਾ ਹੈ। ਅੱਜ ਕੱਲ੍ਹ ਨੀਮ ਕੋਟਿਡ ਯੂਰੀਆ ਮਾਰਕੀਟ 'ਚ ਮਿਲਦਾ ਹੈ, ਜੋ ਖੇਤਾਂ ਵਿਚ ਨਾਈਟ੍ਰਜਨ ਦਾ 50-70 ਫ਼ੀਸਦੀ ਨੁਕਸਾਨ ਹੋਣ ਤੋਂ ਬਚਾਉਂਦਾ ਹੈ ਤੇ ਲੰਬੇ ਸਮੇਂ ਤਕ ਪੌਦਿਆਂ ਲਈ ਨਾਈਟ੍ਰੋਜਨ ਉਪੱਲਭਧ ਕਰਵਾਉਂਦਾ ਹੈ।

ਨਿੰਮ ਤੋਂ ਤਿਆਰ ਕੀੜੇਮਾਰ ਦਵਾਈਆਂ

ਇਹ ਢੰਗ ਕਿਸਾਨਾਂ ਦੇ ਤਜਰਬਿਆਂ 'ਤੇ ਆਧਾਰਿਤ ਹਨ। ਇਨ੍ਹਾਂ ਨੂੰ ਬਣਾਉਣ ਉਪਰੰਤ ਪਹਿਲਾਂ ਖੇਤ ਵਿਚ ਥੋੜ੍ਹੀ ਥਾਂ 'ਤੇ ਵਰਤੋਂ ਕਰਨ ਤੇ ਕਾਮਯਾਬੀ ਮਿਲਣ 'ਤੇ ਹੀ ਪੂਰੇ ਖੇਤ 'ਚ ਇਨ੍ਹਾਂ ਦੀ ਵਰਤੋਂ ਕਰੋ।

- ਨਿੰਮ ਦੇ ਸੁੱਕੇ ਬੀਜਾਂ ਦੀਆਂ 5 ਕਿੱਲੋ ਗਿਰੀਆਂ ਦਾ ਪਾਊਡਰ ਤਿਆਰ ਕਰੋ। ਇਸ ਨੂੰ ਰਾਤ ਲਈ 10 ਲੀਟਰ ਪਾਣੀ 'ਚ ਭਿਉਂ ਦੇਵੋ। ਸਵੇਰੇ ਇਸ ਘੋਲ ਨੂੰ ਡੰਡੇ ਨਾਲ ਹਿਲਾ ਕੇ ਕਪੜ-ਛਾਣ ਕਰ ਲਵੋ ਤੇ ਇਸ 'ਚ 100 ਗ੍ਰਾਮ ਕੱਪੜੇ ਧੋਣ ਵਾਲਾ ਸੋਡਾ ਮਿਲਾਓ। ਉਪਰੰਤ 150 ਤੋਂ 200 ਲੀਟਰ ਪਾਣੀ 'ਚ ਮਿਲਾ ਕੇ ਪ੍ਰਤੀ ਏਕੜ ਫ਼ਸਲ 'ਤੇ ਛਿੜਕਾਅ ਕਰੋ।

- ਨਿੰਮ ਦੇ 5 ਕਿੱਲੋ ਤਾਜ਼ਾ ਪੱਤਿਆਂ ਨੂੰ ਰਾਤ ਵੇਲੇ ਪਾਣੀ 'ਚ ਭਿਉਂ ਦੇਵੋ। ਸਵੇਰੇ ਪੱਤਿਆਂ ਨੂੰ ਪੀਹ ਤੇ ਛਾਣ ਕੇ ਪੱਤਿਆ ਦਾ ਸਤ ਤਿਆਰ ਕਰੋ। ਇਹ ਸਤ 150 ਲੀਟਰ ਪਾਣੀ ਤੇ 100 ਗ੍ਰਾਮ ਕੱਪੜੇ ਧੋਣ ਵਾਲੇ ਸੌਡੇ 'ਚ ਰਲਾ ਕੇ ਇਕ ਏਕੜ ਵਿਚ ਛਿੜਕਾਅ ਕੀਤਾ ਜਾ ਸਕਦਾ ਹੈ।

ਨਿੰਮ ਦੇ ਘੋਲ ਦੀ ਸਪਰੇਅ

ਆਨਾਜ ਭੰਡਾਰਨ ਲਈ ਜੂਟ ਦੀਆਂ ਖ਼ਾਲੀ ਬੋਰੀਆਂ ਨੂੰ ਨਿੰਮ ਦੇ 10 ਫ਼ੀਸਦੀ ਘੋਲ 'ਚ 15 ਮਿੰਟ ਲਈ ਡੋਬਣ ਤੋਂ ਬਾਅਦ ਛਾਵੇਂ ਸੁਕਾ ਕੇ ਅਨਾਜ ਭੰਡਾਰਨ ਲਈ ਵਰਤੋ। ਜਿਸ ਥਾਂ ਅਨਾਜ ਨੂੰ ਸਟੋਰ ਕਰਨਾ ਹੋਵੇ ਉੱਥੇ ਵੀ ਇਸ ਘੋਲ ਦਾ ਛਿੜਕਾਅ ਫ਼ਾਇਦੇਮੰਦ ਹੈ। ਨਿੰਮ ਦੇ ਉਤਪਾਦਾਂ ਦਾ ਫ਼ਸਲਾਂ ਉੱਪਰ ਛਿੜਕਾਅ ਜਿੱਥੇ ਸਸਤਾ ਪੈਂਦਾ ਹੈ ਉੱਥੇ ਇਸ ਦਾ ਵਾਤਾਵਰਨ 'ਤੇ ਵੀ ਮਾੜਾ ਪ੍ਰਭਾਵ ਨਹੀਂ ਪੈਂਦਾ। ਜ਼ਮੀਨ ਵਿਚ ਨਿੰਮ ਦੀ ਵਰਤੋਂ ਮਿੱਟੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੀ ਹੈ। ਚੰਗੇ ਨਤੀਜੇ ਪ੍ਰਾਪਤ ਕਰਨ ਲਈ ਨਿੰਮ ਤੋਂ ਬਣੇ ਉਤਪਾਦਾਂ ਦਾ ਸਪਰੇਅ ਸਵੇਰੇ ਜਾਂ ਦੇਰ ਸ਼ਾਮ ਵੇਲੇ ਹੀ ਕਰੋ। ਸਰਦੀਆਂ ਵਿਚ 10 ਦਿਨ ਤੇ ਗਰਮੀਆਂ 'ਚ 6-7 ਦਿਨਾਂ ਦੇ ਵਕਫ਼ੇ 'ਤੇ ਸਪਰੇਅ ਕਰਨ ਨਾਲ ਚੰਗੇ ਨਤੀਜੇ ਮਿਲਦੇ ਹਨ।

ਨਿੰਮ ਵਿਚਲੇ ਤੱਤ ਕਿ ਕਰਦੇ ਹਨ

ਨਿੰਮ ਵਿਚ ਮੌਜੂਦ ਤੱਤ ਫ਼ਸਲਾਂ ਲਈ ਬੇਹੱਦ ਲਾਭਦਾਇਕ ਹਨ।

ਇਸ ਵਿਚ 30-40 ਫ਼ੀਸਦੀ ਤੇਲ, 0.2-0.6 ਫ਼ੀਸਦੀ ਐਜੀਡੀਰੇਕਟਿਨ, 20 ਫ਼ੀਸਦੀ ਸਲਫਰ ਅਤੇ 25-30 ਫ਼ੀਸਦੀ ਟਰਪੀਨਾਇਡਜ਼ ਤੱਤ ਹੁੰਦੇ ਹਨ ਜਦਕਿ ਰਸਾਇਣਕ ਜਹਿਰਾਂ ਵਿਚ ਕਲੋਰੀਨ ਤੇ ਫਾਸਫੋਰਸ ਵਰਗੇ ਹਾਨੀਕਾਰਕ ਤੱਤ ਹੁੰਦੇ ਹਨ।

ਪੰਜਾਬ ਬੰਦ ✍️ ਪੰਡਿਤ ਰਮੇਸ਼ ਕੁਮਾਰ ਭਟਾਰਾ

ਅੱਜ ਮੇਰਾ ਸ਼ਹਿਰ ਬਰਨਾਲਾ ਵੀ ਸਾਰੇ ਪੰਜਾਬ ਦੇ ਨਾਲ ਨਾਲ ਸਾਰੇ ਹਿੰਦੁਸਤਾਨ ਦੀ ਤਰ੍ਹਾਂ ਭਾਰਤ ਵਿੱਚ ਭਾਜਪਾ ਦੀ ਮੋਦੀ ਸਰਕਾਰ ਵਲੋਂ ਭਾਰਤ ਦੇ ਕਿਸਾਨਾਂ ਨੂੰ ਨਾ ਮਨਜੂਰ ਬਿਲਾ ਨੂੰ ਪਾਰਲੀਆਮੈੰਟ ਦੇ ਦੋਣਾ ਸਧਨਾ ਵਿੱਚੋ ਪਾਸ ਕਰਵਾਕੇ ਰਾਸ਼ਟਰਪਤੀ ਦੀ ਮੰਜੂਰੀ ਲਈ ਭੇਜ ਦਿੱਤੇ ਹਨ, ਇਹਨਾ ਬਿਲਾ ਦੇ ਵਿਰੁੱਧ  ਵਿੱਚ ਸਾਰਾ ਸ਼਼ਹਿਰ ਬਰਨਾਲਾ ਵੀ ਪੂਰਨ ਤੋਰ ਤੇ ਬੰਦ ਰਿਹਾ, ਮੈਂ ਵੀ ਕਿਸਾਨਾਂ ਦੇ ਹੱਕ ਵਿੱਚ, ਇਸ ਬੰਦ ਵਿੱਚ ਸ਼ਾਮਲ ਹੋਇਆ, *ਅੱਜ ਮੈਂ ਇਸ ਬੰਦ ਦੇ ਦੋਰਾਨ ਇਸ ਭਾਰੀ ਇਕੱਠ ਵਿੱਚ ਸਾਰੇਆਂ ਮਰਦਾ ਔਰਤਾ ਅਤੇ ਨੋਜਵਾਨਾਂ ਮੁੰਡਿਆਂ ਕੁੜੀਆਂ ਨੂੰ ਤਲਖੀ ਭਰੇ ਅੰਦਾਜ ਵਿੱਚ ਦੇਖਿਆ ਹੈ, ਇਹ ਸਾਰੇ ਦੇ ਸਾਰੇ ਅਪਣੇ ਹੱਕਾ ਤੇ ਡਾਕਾ ਪਿਆ ਮਹਿਸੂਸ ਕਰਦੇ ਸਨ,* ਹੁਣ ਮੈਂ ਅਪਣੇ ਦੇਸ਼  ਹਿੰਦੋਸਤਾਨ  ਦੀ 135 ਕਰੋੜ ਜਨਤਾ ਨੂੰ ਖੋਫ ਵਿੱਚ ਜਾਂਦੀ ਹੋਈ ਨੂੰ ਦੇਖ ਰਿਹਾ ਹਾਂ, ਹੁਣ ਦੇਸ਼ ਦੀ ਮੋਦੀ ਸਰਕਾਰ ਨੂੰ ਚਾਹੀਦਾ ਹੈ, ਕਿ, ਹੁਣ ਪ੍ਰਧਾਨ ਮੰਤਰੀ ਮੋਦੀ ਜੀ ਨੂੰ  ਅਪਣੀ ਜਿੱਦ ਨੂੰ ਛੱਡਕੇ ਇਹਨਾ ਕਿਸਾਨ ਮਾਰੂ ਆਰਡੀਨੈਂਸਾ ਬਿੱਲਾ ਉਪਰ ਪੁਨਰ ਵਿਚਾਰ ਕਰਨਾ ਚਾਹੀਦਾ ਹੈ, ਅਤੇ ਰਾਸ਼ਟਰਪਤੀ ਜੀ ਵਲੋ ਵੀ ਇਹਨਾਂ ਆਰਡੀਨੈਂਸ ਬਿਲਾ ਉਪਰ ਅਪਣੇ ਹਸਤਾਖਰ ਦਸਤੱਕ ਨਾ ਕਰਦੇ ਹੋ ਇਹਨਾਂ ਆਰਡੀਨੈਂਸ ਬਿਲਾ ਨੂੰ ਮੋਦੀ ਸਰਕਾਰ ਕੋਲ ਪੁਨਰ ਵਿਚਾਰ ਕਰਨ ਲਈ ਵਾਪਸ ਭੇਜ ਦੇਣੇ ਚਾਹੀਦੇ ਹਨ, ਤਾਂਕਿ, ਹਿੰਦੋਸਤਾਨ ਦੇ ਕਿਸਾਨਾਂ ਨੂੰ ਇਨਸਾਫ ਮਿਲਸਕੇ,ਅਤੇ ਦੇਸ਼ ਵਿੱਚ ਅਮਨ ਅਮਾਨ ਕਾਈਮ ਰਹੇ, ਹਿੰਦੁਸਤਾਨ ਦੀ ਕਿਸਾਨੀ ਨਾਲ ਸਾਰਾ ਦੇਸ਼ ਖੜਾ ਹੋਇਆ ਹੈ, ਅਪਣਾ ਭਾਰਤ ਦੇਸ਼ ਤਾਂ ਪਹਿਲਾਂ ਹੀ ਇਸ ਨਾਮੁਰਾਦ ਕੋਰੋਨਾ ਵਾਰਿਸ ਦੀ ਮਾਹਾਮਾਰੀ ਨੂੰ ਜੜੋ ਖਤਮ ਕਰਨ ਲਈ ਅਪਣੇਆ ਦੀ ਜਾਣਾ ਗਵਾਕੇ ਲੜਾਈ ਲੜ ਰਿਹਾ ਹੈ, ਅਤੇ ਦੁਸਰਾ ਭਾਰਤ ਦੀਆ ਸਰਹੱਦਾਂ ਤੇ ਦੁਸ਼ਮਣ ਦੇਸ਼ ਲੱਲਕਾਰੇ ਮਾਰ ਰਹੇ ਹਨ,  ਜੈ ਜਵਾਨ ਜੈ ਕਿਸਾਨ, ਜੈ ਹਿੰਦ ਜੈ ਭਾਰਤ, ਮੈਂ ਵੀ ਹਾਂ, ਜਵਾਨ ਅਤੇ ਕਿਸਾਨ ਹਿਤੈਸ਼ੀ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ 9815318924

ਜਿੰਦਗੀ ਦੀ ਜੰਗ ਜਿੱਤਣ ਲਈ ਪਲੈਨ ਨੰਬਰ 2 ਹੋਣਾ ਜਰੂਰੀ ✍️ ਸੁਰਿੰਦਰਜੀਤ ਸਿੰਘ ਸੰਧੂ

ਕੁਝ ਸਾਲ ਪਹਿਲਾਂ ਭਾਰਤੀ ਮੂਲ ਦਾ ਇੱਕ ਇੰਜੀਨੀਅਰ ਅਮਰੀਕਾ ਵਿਚ ਪਰਿਵਾਰ ਸਣੇ ਖ਼ੁਦਕੁਸ਼ੀ ਕਰ ਗਿਆ..!

ਵਿਸ਼ਲੇਸ਼ਣ ਕਰਨ ਤੇ ਪਤਾ ਲੱਗਾ..ਸ਼ੁਰੂ ਤੋਂ ਹੀ ਪਹਿਲੇ ਦਰਜੇ ਵਿਚ ਪੜਾਈ..ਵਧੀਆ ਨੌਕਰੀ..ਹਰ ਕੰਮ ਵਿਚ ਅਵਵਲ..ਪਰ ਘਰਦੇ ਇੱਕ ਗਲਤੀ ਕਰ ਗਏ..ਜਿੰਦਗੀ ਵਿਚ ਅਸਫਲ ਹੋਣ ਦੀ ਸੂਰਤ ਵਿਚ ਪਲਾਨ ਨੰਬਰ ਦੋ ਨਹੀਂ ਸਮਝਾ ਸਕੇ..ਦੋ ਹਜਾਰ ਅੱਠ..ਮੰਦੀ ਦੇ ਦੌਰ ਵਿਚ ਵੱਡੇ ਵੱਡੇ ਥੰਮ ਢਹਿ ਢੇਰੀ ਹੋ ਗਏ..

ਇਸਦੀ ਵੀ ਨੌਕਰੀ ਗਈ..ਮਕਾਨ ਗਿਆ..ਬੈੰਕ ਬੈਲੇਂਸ..ਸਭ ਕੁਝ ਤਾਸ਼ ਦੇ ਪੱਤਿਆਂ ਵਾਂਙ ਖਿੱਲਰ ਗਿਆ..

ਸਮਝ ਨਾ ਆਵੇ ਕੇ ਹੁਣ ਕੀਤਾ ਕੀ ਜਾਵੇ..ਅਖੀਰ ਸਣੇ ਪਰਿਵਾਰ ਏਡਾ ਵੱਡਾ ਕਦਮ ਚੁੱਕ ਲਿਆ! 

ਆਓ ਵਰਤਮਾਨ ਵੱਲ ਮੁੜਦੇ ਹਾਂ..

ਹਿੰਦੁਸਤਾਨ ਵਿਚ ਖੇਤੀ ਸੁਧਾਰ ਬਿੱਲ ਆਪਣੀ ਤੋਰੇ ਤੋਰ ਦਿੱਤਾ ਏ..

ਅਗਲਿਆਂ ਪਾਸ ਵੀ ਕਰਵਾ ਲੈਣਾ..ਜਿੰਨਾ ਮਰਜੀ ਰੌਲਾ ਰੱਪਾ ਪੈਂਦਾ ਰਹੇ..

ਪਰ ਜਿਹੜੀਆਂ ਕੌਮਾਂ ਕੋਲ ਪਲਾਨ ਨੰਬਰ ਦੋ ਨਹੀਂ ਹੁੰਦਾ ਉਹ ਭਾਰੀ ਕੀਮਤ ਚੁਕਾਉਂਦੀਆਂ ਨੇ..!

ਲੀਡਰਸ਼ਿਪ,ਧਾਰਮਿਕ ਸੰਸਥਾਵਾਂ ਅਤੇ ਹੋਰ ਜਥੇਬੰਦੀਆਂ ਹੋਰ ਪਾਸੇ ਰੁਝੀਆਂ ਨੇ..ਮਰਨਾ ਤਾਂ ਨਿੱਕੀ ਕਿਰਸਾਨੀ ਨੇ ਹੀ..!

ਬਾਹਰ ਆਉਣ ਦਾ ਰੁਝਾਨ ਹੋਰ ਵਧੇਗਾ..ਵੱਡੇ ਵੱਡੇ ਮਗਰਮੱਛ ਤਿਆਰ ਬੈਠੇ ਨੇ..

ਪਹਿਲਾਂ ਭੁਖਿਆ ਮਾਰਨਗੇ..ਫੇਰ ਕੌਡੀਆਂ ਦੇ ਭਾਅ ਜਮੀਨ ਲੈਣਗੇ..ਫੇਰ ਚੰਮ ਦੀਆਂ ਚਲਾਉਣਗੇ..!

ਸੋ ਮੂਸੇਵਾਲੇ ਅਤੇ ਮਾਨ ਵਾਲੇ ਮਸਲਿਆਂ ਵੱਲੋਂ ਧਿਆਨ ਹਟਾ ਕੇ ਕਿਸੇ ਬੈਕ-ਅੱਪ ਪਲਾਨ ਬਾਰੇ ਸੋਚਿਆ ਜਾਵੇ..

ਚਿੜੀ ਦੇ ਪਹੁੰਚੇ ਜਿੱਡਾ ਮੁਲਖ..ਇਸਰਾਈਲ..

ਸਬਜੀਆਂ ਅਤੇ ਕਣਕ ਕਦੀ ਬਾਹਰੋਂ ਨਹੀਂ ਮੰਗਵਾਉਂਦਾ..ਥੋੜੀ ਜਮੀਨ..ਨਾ ਮਾਤਰ ਜਿਹਾ ਪਾਣੀ..ਉੱਤੋਂ ਅਰਬ ਮੁਲਖਾਂ ਵਿਚ ਪੂਰੀ ਤਰਾਂ ਘਿਰਿਆ ਹੋਇਆ..ਫੇਰ ਵੀ ਉੱਚ ਦਰਜੇ ਦੀਆਂ ਸੂਖਮ ਤਕਨੀਕਾਂ ਨਾਲ ਲੈਸ..ਅੱਤ ਦਰਜੇ ਦੀ ਆਧੁਨਿਕ ਮਿਲਿਟਰੀ..ਹਵਾਈ ਫੌਜ..ਜਸੂਸੀ ਸੰਸਥਾ ਵੀ ਅੱਤ ਦਰਜੇ ਦੀ..ਅਵੇਸਲੇ ਬਿਲਕੁਲ ਵੀ ਨਹੀਂ..ਹਰ ਵੇਲੇ ਚੌਕਸ..!

ਹਾਲੈਂਡ..

ਪੰਜਾਬ ਨਾਲੋਂ ਅੱਧਾ ਰਕਬਾ..ਹੈ ਵੀ ਸਮੁੰਦਰ ਦੇ ਤਲ ਤੋਂ ਨੀਵਾਂ..ਫੁੱਲਾਂ ਦੀ ਖੇਤੀ ਵਿਚ ਦੁਨੀਆਂ ਵਿਚ ਨਾਮ..ਪੈਰ ਪੈਰ ਤੇ ਹਾਕੀ ਦੇ ਬਨਾਉਟੀ ਘਾਹ ਵਾਲੇ ਮੈਦਾਨ..ਤਾਕਤਵਰ ਟੀਮ..ਟੂਰਿਜ਼ਮ..ਸੈਰ ਸਪਾਟਾ..ਮੈਡੀਕਲ..ਰਹਿਣ ਸਹਿਣ..ਸਭ ਕੁਝ ਟਾਪ ਕਲਾਸ..ਇਹ ਸਾਰਾ ਕੁਝ ਰਾਤੋ ਰਾਤ ਨਹੀਂ ਬਣ ਗਿਆ..ਘਾਲਣਾ ਘਾਲੀਆਂ..ਹੋਰ ਵੀ ਅਨੇਕਾਂ ਉਧਾਹਰਣਾ..ਗੱਲ ਲੰਮੀ ਹੋ ਜਾਣੀ..! 

ਦੱਸਦੇ ਇੱਕ ਵਾਰ ਇੱਕ ਗੋਰੀ ਦੀ ਛੱਤ ਤੇ ਇੱਕ ਰਿੱਛ ਚੜ ਗਿਆ..

ਉਸਨੇ ਇੱਕ ਮਾਹਿਰ ਮੰਗਵਾ ਲਿਆ..ਉਸਨੇ ਆਉਂਦਿਆਂ ਸਭ ਤੋਂ ਪਹਿਲਾਂ ਥੱਲੇ ਇੱਕ ਪਿੱਟ-ਬੁੱਲ ਕੁੱਤਾ ਖੁੱਲ੍ਹਾ ਛੱਡ ਦਿੱਤਾ ਤੇ ਫੇਰ ਇੱਕ ਡਾਂਗ ਅਤੇ ਬੰਦੂਕ ਲੈ ਕੇ ਛੱਤ ਤੇ ਚੜ ਗਿਆ..

ਫੇਰ ਹੌਲੀ ਜਿਹੀ ਜਾ ਬੈਠੇ ਹੋਏ ਰਿੱਛ ਦੇ ਪਿੱਛਿਓਂ ਹੁੱਝ ਮਾਰੀ..ਰਿੱਛ ਥੱਲੇ ਜਾ ਪਿਆ..ਨਾਲ ਹੀ ਥੱਲੇ ਘੁੰਮਦੇ ਪਿੱਟ ਬੁੱਲ ਨੇ ਉਸਦੀ ਧੌਣ ਮੂੰਹ ਵਿਚ ਦੇ ਲਈ! 

ਪੈਸੇ ਦੇਣ ਲੱਗੀ ਤਾਂ ਪੁੱਛ ਲਿਆ ਕੇ ਡਾਂਗ ਵਾਲੀ ਗੱਲ ਤਾਂ ਸਮਝ ਆਉਂਦੀ ਏ ਪਰ ਛੱਤ ਤੇ ਬੰਦੂਕ ਦਾ ਕੀ ਕੰਮ ਸੀ..?

ਆਖਣ ਲੱਗਾ ਕੇ ਜੇ ਉੱਪਰ ਮੇਰੇ ਕੁਝ ਕਰਨ ਤੋਂ ਪਹਿਲਾਂ ਹੀ ਰਿੱਛ ਮੈਨੂੰ ਹੇਠਾਂ ਸੁੱਟ ਦਿੰਦਾ ਤਾਂ ਹੇਠਾਂ ਡਿੱਗੇ ਨੂੰ ਥੱਲੇ ਘੁੰਮਦੇ ਪਿੱਟ-ਬੁੱਲ ਨੇ ਨਹੀਂ ਸੀ ਛੱਡਣਾ..ਸੋ ਇਹ ਬੰਦੂਕ ਹੇਠਾਂ ਡਿੱਗ ਪੈਣ ਦੀ ਸੂਰਤ ਵਿਚ ਪਿੱਟ-ਬੁੱਲ ਨੂੰ ਮਾਰ ਦੇਣ ਵਾਲੇ ਮੇਰੇ ਪਲੈਨ ਨੰਬਰ ਦੋ ਦਾ ਹੀ ਹਿੱਸਾ ਸੀ..! 

ਸੋ ਦੋਸਤੋ ਜਿੰਦਗੀ ਵਿਚ ਵਿਚਰਦਿਆਂ ਹਰ ਕੰਮ ਵਿਚ ਪਲੈਨ ਨੰਬਰ ਦੋ ਲੈ ਕੇ ਚੱਲਣਾ ਓਨਾ ਹੀ ਜਰੂਰੀ ਏ ਜਿੰਨਾ ਇੰਗਲੈਂਡ ਵਰਗੇ ਮੁਲਖ ਵਿਚ ਖਿੜੀ ਹੋਈ ਧੁੱਪ ਵਾਲੇ ਦਿਨ ਵੀ ਘਰੋਂ ਫੋਲਡ ਕੀਤੀ ਛਤਰੀ ਨਾਲ ਲੈ ਕੇ ਤੁਰਨਾ!

ਪਰ ਸਾਡੀ ਮਾਨਸਿਕਤਾ ਇੰਝ ਦੀ ਬਣਾ ਦਿੱਤੀ ਗਈ ਏ ਕੇ ਮੀਂਹ ਹਟਣ ਮਗਰੋਂ ਸਾਨੂੰ ਫੋਲਡ ਕੀਤੀ ਛਤਰੀ ਵੀ ਮਣਾਂ ਮੂਹੀਂ ਭਾਰੀ ਲੱਗਣ ਲੱਗਦੀ ਏ..

ਡਾਕਟਰ ਕੋਲ ਤੰਗ ਨਜਰ ਦਾ ਤੇ ਇਲਾਜ ਹੈ ਪਰ ਤੰਗ ਨਜਰੀਏ ਦਾ ਨਹੀਂ..ਇਹ ਬੰਦੇ ਨੂੰ ਖ਼ੁਦ ਆਪਣੇ ਆਪ ਹੀ ਬਦਲਣਾ ਪੈਂਦਾ ਹੈ..!

ਸੁਰਿੰਦਰਜੀਤ ਸਿੰਘ ਸੰਧੂ

ਰੁੱਖ ਦਾ ਹੋਣਾ ਮਨੁੱਖ ਲਈ ਜਰੂਰੀ.? ✍️ ਅਮਨਜੀਤ ਸਿੰਘ ਖਹਿਰਾ

ਹਰੇ-ਭਰੇ ਰੁੱਖਾਂ ਬਾਰੇ ਸ਼ਿਵ ਕੁਮਾਰ ਬਟਾਲਵੀ ਦੀਆਂ ਕਾਵਿ ਸਤਰਾਂ ''ਜੇ ਤੁਸਾਂ ਮੇਰਾ ਗੀਤ ਹੈ ਸੁਣਨਾ ਮੈਂ ਰੁੱਖਾਂ ਵਿਚ ਗਾਵਾਂ, ਰੁੱਖ ਤਾਂ ਮੇਰੀ ਮਾਂ ਵਰਗੇ ਨੇ, ਜਿਊਣ ਰੁੱਖਾਂ ਦੀਆਂ ਛਾਵਾਂ'' ਹਰ ਇਨਸਾਨ ਨੂੰ ਹੱਲਾਸ਼ੇਰੀ ਦਿੰਦੀਆਂ ਹਨ। ਰੁੱਖਾਂ ਦੀ ਸੰਭਾਲ ਬਾਰੇ ਸਮਾਜ 'ਚ ਜਾਗਰੂਕਤਾ ਵਧੀ ਹੈ ਅਤੇ ਸਰਕਾਰੀ, ਗ਼ੈਰ ਸਰਕਾਰੀ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਰੁੱਖ ਲਗਾਉਣ ਲਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।

ਬੂਟਿਆਂ ਦੀ ਸੰਭਾਲ ਲਈ ਮੁਹਿੰਮ

 

ਰੁੱਖ ਲਗਾਉਣ ਦੀਆਂ ਕਈ ਮੁਹਿੰਮਾਂ ਰੁੱਖ ਲਗਾ ਕੇ ਫੋਟੋ ਖਿਚਵਾਉਣ ਤਕ ਸੀਮਿਤ ਹੋ ਜਾਂਦੀਆਂ ਹਨ। ਅੱਜ ਇਕ ਹੋਰ ਮੁਹਿੰਮ ਜ਼ੋਰ ਫੜ ਰਹੀ ਹੈ, ਉਹ ਹੈ ਰੁੱਖ ਲਗਾਉਣ ਉਪਰੰਤ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ। ਰੁੱਖ ਲਗਾਉਣਾ ਜਿੰਨਾ ਸੌਖਾ ਹੈ, ਓਨਾਂ ਹੀ ਔਖਾ ਹੈ ਰੁੱਖ ਨੂੰ ਕਾਮਯਾਬੀ ਨਾਲ ਪ੍ਰਵਾਨ ਚੜ੍ਹਾਉਣਾ। ਲੋਕ ਆਪਣੇ ਜਨਮ ਦਿਨ ਜਾਂ ਖ਼ੁਸ਼ੀ ਦੇ ਹੋਰ ਮੌਕਿਆਂ 'ਤੇ ਰੁੱਖ ਲਗਾ ਰਹੇ ਹਨ, ਉਨ੍ਹਾਂ ਨੂੰ ਪਾਲਣ ਦਾ ਰੁਝਾਨ ਵੀ ਵੱਧ ਰਿਹਾ ਹੈ। ਜੰਗਲਾਤ ਵਿਭਾਗ ਵੱਲੋਂ ਹਰ ਸਾਲ ਲੱਖਾਂ ਬੂਟੇ ਤਿਆਰ ਕੀਤੇ ਜਾਂਦੇ ਹਨ। ਵਿਭਾਗ ਵੱਲੋਂ ਛੋਟੇ ਬੂਟਿਆਂ ਨੂੰ ਕਾਮਯਾਬੀ ਨਾਲ ਪ੍ਰਵਾਨ ਚੜ੍ਹਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜੰਗਲਾਤ ਵਿਭਾਗ ਵੱਲੋਂ ਰੁੱਖਾਂ ਦੀ ਪਰਵਰਿਸ਼ ਲਈ ਆਮ ਲੋਕਾਂ ਤਕ ਸੁਨੇਹਾ ਪਹੁੰਚਾਉਣ ਦਾ ਖ਼ਾਸ ਦੌਰ ਚਲਾਇਆ ਜਾਂਦਾ ਹੈ। ਵਿਭਾਗ ਦੀ ਰੁੱਖਾਂ ਨੂੰ ਬਚਾਉਣ ਦੀ ਖ਼ਾਸ ਸਕੀਮ ਅਧੀਨ 'ਵਣ ਮਿੱਤਰਾ' ਰਾਹੀਂ ਜਾਗਰੂਕਤਾ ਫ਼ੈਲਾਉਣ ਲਈ ਕਾਫ਼ੀ ਉਪਰਾਲੇ ਕੀਤੇ ਗਏ ਹਨ। ਕਈ ਵਾਰ ਤਕਨੀਕੀ ਢੰਗ ਨਾਲ ਬੂਟੇ ਨਾ ਲਗਾਏ ਜਾਣ ਕਾਰਨ ਵੀ ਇਹ ਰੁੱਖ ਬਣਨ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਇਸ ਦੇ ਲਈ ਕੁਝ ਅਹਿਮ ਨੁਕਤੇ ਧਿਆਨ 'ਚ ਰੱਖਣੇ ਦੀ ਲੋੜ ਹੈ।

ਪਾਣੀ ਦਾ ਪ੍ਰਬੰਧ

 

ਸਦਾਬਹਾਰ ਬੂਟਿਆਂ ਨੂੰ ਮੌਸਮ ਅਨੁਸਾਰ ਸ਼ੁਰੂਆਤੀ ਦਿਨਾਂ 'ਚ ਸ਼ਾਮ ਵੇਲੇ ਰੋਜ਼ਾਨਾ ਪਾਣੀ ਦੇਣਾ ਜ਼ਰੂਰੀ ਹੈ। ਜ਼ਿਆਦਾ ਗਰਮੀ ਹੋਵੇ ਤਾਂ ਦੋ ਵਾਰ ਪਾਣੀ ਦੇਵੋ। ਪਹਿਲੇ ਦੋ ਸਾਲ ਬੂਟੇ ਦੀ ਸਿੰਜਾਈ ਵੱਲ ਖ਼ਾਸ ਧਿਆਨ ਦੇਵੋ। ਬਾਅਦ ਵਿਚ ਜਦੋਂ ਬੂਟੇ ਦੀਆਂ ਜੜ੍ਹਾਂ ਵੱਧ ਜਾਂਦੀਆਂ ਹਨ ਤਾਂ ਬੂਟਿਆਂ ਦੀ ਪਾਣੀ ਦੀ ਜ਼ਰੂਰਤ ਕਾਫ਼ੀ ਘਟ ਜਾਂਦੀ ਹੈ। ਪੱਤਝੜੀ ਬੂਟੇ ਲਗਾਉਣ ਉਪਰੰਤ ਜਦੋਂ ਪੱਤੇ ਨਿਕਲਣੇ ਸ਼ੁਰੂ ਹੋਣ ਤਾਂ ਪਾਣੀ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ। ਜ਼ਿਆਦਾਤਰ ਲੋਕ ਸਮਝਦੇ ਹਨ ਕਿ ਬੂਟਾ ਲਗਾਉਣ ਤੋਂ ਬਾਅਦ ਉਸ ਦੀਆਂ ਜੜ੍ਹਾਂ ਹਮੇਸ਼ਾ ਪਾਣੀ ਨਾਲ ਗੱਚ ਰਹਿਣੀਆਂ ਚਾਹੀਦੀਆਂ ਹਨ ਪਰ ਇਸ ਨਾਲ ਜੜ੍ਹਾਂ ਨੂੰ ਲੋੜੀਂਦੀ ਆਕਸੀਜਨ ਨਹੀ ਮਿਲਦੀ ਤੇ ਬੂਟਾ ਮਰ ਜਾਂਦਾ ਹੈ। ਇਸ ਲਈ ਪਾਣੀ ਦੇਣ ਤੋਂ ਪਹਿਲਾਂ ਬੂਟੇ ਦਾ ਦੌਰ ਸੁੱਕਣ ਦੇਣਾ ਚਹੀਦਾ ਹੈ ਤੇ ਅਗਲਾ ਪਾਣੀ ਦੇਣਾ ਚਾਹੀਦਾ ਹੈ।

ਮਿੱਟੀ ਦਾ ਪ੍ਰਬੰਧ

ਬੂਟੇ ਦੇ ਦੁਆਲੇ ਦੌਰ ਬਣਾਉਂਦੇ ਹੋਏ ਧਿਆਨ ਰੱਖੋ ਕਿ ਕੋਈ ਨਦੀਨ ਜਾਂ ਘਾਹ ਫੂਸ ਉਸ ਦੌਰ ਵਿਚ ਨਾ ਉੱਗੇ। ਇਸ ਨੂੰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ। ਬੂਟੇ ਦੇ ਦੁਆਲੇ ਜੇ ਪਰਾਲੀ ਜਾਂ ਘਾਹ-ਫੂਸ ਦੀ ਮਲਚਿੰਗ ਕਰ ਦਿੱਤੀ ਜਾਵੇ ਤਾਂ ਇਸ ਨਾਲ ਪਾਣੀ ਦੀ ਕਾਫ਼ੀ ਬੱਚਤ ਹੁੰਦੀ ਹੈ ਅਤੇ ਨਦੀਨਾਂ ਦਾ ਹਮਲਾ ਵੀ ਘੱਟ ਹੁੰਦਾ ਹੈ। ਕਈ ਵਾਰੀ ਮਲਚਿੰਗ ਕਾਰਨ ਚੂਹੇ ਵੱਧ ਜਾਂਦੇ ਹਨ ਇਸ ਲਈ ਬੂਟਾ ਲਗਾਉਣ ਤੋਂ ਇਕ ਮਹੀਨੇ ਬਾਅਦ ਹੀ ਮਲਚਿੰਗ ਕਰਨੀ ਲਾਹੇਵੰਦ ਸਿੱਧ ਹੁੰਦੀ ਹੈ। ਮਲਚਿੰਗ ਲਈ ਵਰਤੀ ਜਾਣ ਵਾਲੀ ਪਰਾਲੀ ਆਦਿ ਨੂੰ ਬੂਟੇ ਦੇ ਤਣੇ ਤੋਂ 1-2 ਇੰਚ ਦੂਰ ਰੱਖੋ।

ਮੌਸਮ ਦੀ ਵਾਧ-ਘਾਟ ਤੋਂ ਬਚਾਅ

ਬਹੁਤ ਜ਼ਿਆਦਾ ਗਰਮੀ ਅਤੇ ਕੜਾਕੇ ਦੀ ਠੰਢ ਛੋਟੇ ਬੂਟਿਆਂ ਲਈ ਘਾਤਕ ਸਿੱਧ ਹੁੰਦੀ ਹੈ। ਗਰਮੀ ਤੋਂ ਬਚਾਅ ਲਈ ਬੂਟੇ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਅਤੇ ਸਰਦੀ ਦੇ ਮੌਸਮ ਵਿਚ ਕੋਰ੍ਹੇ ਤੋਂ ਬਚਾਅ ਲਈ ਛੋਟੇ ਬੂਟਿਆਂ ਨੂੰ ਪਰਾਲੀ ਦਾ ਛੌਰਾ ਜ਼ਰੂਰ ਕਰੋ। ਭਰ ਸਰਦੀ ਵਿਚ ਬੂਟਿਆਂ ਨੂੰ ਹਲਕਾ ਪਾਣੀ ਲਗਾਉਣਾ ਵੀ ਫ਼ਾਇਦੇਮੰਦ ਹੁੰਦਾ ਹੈ।

ਕੀਟਾਂ ਤੇ ਬਿਮਾਰੀਆਂ ਤੋਂ ਬਚਾਅ

ਸ਼ੂਰੁਆਤੀ ਦੌਰ 'ਚ ਬੂਟਿਆਂ ਉੱਪਰ ਕੀੜਿਆਂ ਤੇ ਬਿਮਾਰੀਆਂ ਦਾ ਹਮਲਾ ਹੋ ਸਕਦਾ ਹੈ। ਇਸ ਲਈ ਲਗਾਤਾਰ ਬੂਟਿਆਂ ਦਾ ਨਰੀਖਣ ਕਰਦੇ ਰਹੋ। ਹਲਕੀਆਂ ਜ਼ਮੀਨਾਂ 'ਚ ਸਿਉਂਕ ਦੀ ਸਮੱਸਿਆ ਆ ਸਕਦੀ ਹੈ। ਇਸ ਤੋਂ ਬਾਚਾਅ ਲਈ ਬੂਟੇ ਦੇ 'ਦੌਰ' ਵਿਚ 5 ਮਿਲੀਲਿਟਰ ਕਲੋਰੋਪਾਈਰੀਫਾਸ ਦਵਾਈ ਨੂੰ ਦੋ ਕਿੱਲੋ ਰੇਤਾ ਜਾਂ ਮਿੱਟੀ 'ਚ ਮਿਲਾ ਕੇ ਪਾਓ ਅਤੇ ਉਪਰੰਤ ਪਾਣੀ ਲਗਾ ਦੇਵੋ।

ਨਵੇਂ ਲਗਾਏ ਬੂਟੇ ਦੀ ਸ਼ੁਰੂਆਤੀ ਸੰਭਾਲ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਅਸੀਂ ਇਸ ਵੱਲ ਕਿੰਨਾ ਧਿਆਨ ਦਿੰਦੇ ਹਾਂ। ਬੂਟਾ ਸਹੀ ਥਾਂ ਅਤੇ ਸਹੀ ਸਮੇਂ 'ਤੇ ਲਗਾਇਆ ਜਾਣਾ ਵੀ ਬੜਾ ਜ਼ਰੂਰੀ ਹੈ। ਅਵਾਰਾ ਪਸ਼ੂਆਂ ਤੋਂ ਬੂਟਿਆਂ ਦੇ ਬਚਾਅ ਲਈ ਉਪਰਾਲਾ ਕੀਤਾ ਜਾਣਾ ਵੀ ਬੇਹੱਦ ਜ਼ਰੂਰੀ ਹੈ। ਇਸ ਮਕਸਦ ਲਈ ਟ੍ਰੀ ਗਾਰਡ ਦੀ ਵਰਤੋਂ ਕੀਤੀ ਜਾ ਸਕਦੀ ਹੈ। ਲਗਾਏ ਹੋਏ ਰੁੱਖਾਂ ਦੀ ਸਾਂਭ-ਸੰਭਾਲ ਕਰਦਿਆਂ ਅਕਸਰ ਸ਼ਿਵ ਕੁਮਾਰ ਬਟਾਲਵੀ ਦੀਆਂ ਸਤਰਾਂ ਚੇਤੇ ਆ ਜਾਂਦੀਆਂ ਹਨ, 'ਸਾਵੀਂ ਬੋਲੀ ਸਭ ਰੁੱਖਾਂ ਦੀ,।ਦਿਲ ਕਰਦਾ ਲਿਖ ਜਾਵਾਂ। ਮੇਰਾ ਵੀ ਇਹ ਦਿਲ ਕਰਦਾ ਏ ਰੁੱਖ ਦੀ ਜੂਨੇ ਆਵਾਂ।''

ਬੂਟੇ ਨੂੰ ਜ਼ਮੀਨ 'ਚ ਲਗਾਉਣਾ

ਜ਼ਮੀਨ 'ਚ ਬੂਟਾ ਲਗਾਉਣ ਲਈ ਬੂਟੇ ਦੀ ਗਾਚੀ ਅਨੁਸਾਰ ਹੀ ਟੋਆ ਪੁੱਟਣਾ ਚਾਹੀਦਾ ਹੈ। ਬੂਟੇ ਦੀ ਗਾਚੀ ਤੋਂ 2-3 ਗੁਣਾ ਵੱਡਾ ਟੋਆ ਪੁੱਟ ਕੇ ਉਸ ਵਿਚ ਚੰਗੀ ਗਲੀ ਸੜੀ ਰੂੜੀ ਦੀ ਖਾਦ ਪਾਉ। ਉਪਰੰਤ ਗਾਚੀ ਦੁਆਲਿਓਂ ਪੋਲੀਥੀਨ ਦਾ ਲਿਫਾਫਾ ਜਾਂ ਕੰਟੇਨਰ ਵੱਖ ਕਰ ਕੇ ਬੂਟੇ ਨੂੰ ਜ਼ਮੀਨ ਵਿਚ ਸਿੱਧਾ ਗੱਡਣਾ ਚਾਹੀਦਾ ਹੈ। ਇਸ ਉਪਰੰਤ ਮਿੱਟੀ ਤੇ ਰੂੜੀ ਦਾ ਮਿਸ਼ਰਣ ਗਾਚੀ ਦੇ ਦੁਆਲੇ ਖ਼ਾਲੀ ਥਾਂ ਵਿਚ ਪਾਉ।।ਨਵੇਂ ਲਗਾਏ ਬੂਟਿਆਂ ਨੂੰ ਪਾਣੀ ਨਾਲ ਗੱਚ ਕਰਦੇ ਹੋਏ ਇਹ ਨਿਸ਼ਚਿਤ ਕਰੋ ਕਿ ਬੂਟਾ ਤੇਜ ਹਵਾ ਨਾਲ ਡਿੱਗੇ ਨਾ। ਇਸ ਮਕਸਦ ਲਈ ਬੂਟੇ ਨੂੰ ਕਿਸੇ ਡੰਡੇ ਦਾ ਆਸਰਾ ਦਿੱਤਾ ਜਾ ਸਕਦਾ ਹੈ। ਧਿਆਨ ਰੱਖੋ ਕਿ ਕੋਈ ਵੀ ਬੂਟਾ ਜਦੋਂ ਨਵੀਂ ਥਾਂ 'ਤੇ ਲਗਾਇਆ ਜਾਵੇ ਤਾਂ ਬੂਟੇ ਦਾ 'ਦੌਰ' ਬਣਾਉਣ ਬੇਹੱਦ ਲਾਜ਼ਮੀ ਹੈ, ਜੋ ਘੱਟ ਤੋਂ ਘੱਟ ਇਕ ਫੁੱਟ ਵਿਆਸ ਦਾ ਜ਼ਰੂਰ ਹੋਵੇ। ਇਹ ਦੌਰ ਬੂਟੇ ਨੂੰ ਪਾਣੀ ਤੋਂ ਇਲਾਵਾ ਨਦੀਨਾਂ, ਕੀੜਿਆਂ ਤੇ ਬਿਮਾਰੀ ਆਦਿ ਲਈ ਲੋੜੀਂਦੀ ਦਵਾਈ ਆਦਿ ਪਾਉਣ ਲਈ ਬਣਾਇਆ ਜਾਂਦਾ ਹੈ।

ਅਮਨਜੀਤ ਸਿੰਘ ਖਹਿਰਾ

ਕਾਮਰੇਡ ਅਮਰ ਸਿੰਘ ਦੀ 28ਵੀਂ ਬਰਸੀ ਤੇ ਉਨਾਂ੍ਹ ਨੂੰ ਯਾਦ ਕਰਦਿਆ

ਸਿਰੜੀ ਤੇ ਸਿੱਦਕੀ ਲੋਕ ਹਿੱਤਾਂ ਦਾ ਰਾਖਾ ਸੀ-ਕਾਮਰੇਡ ਅਮਰ ਸਿੰਘ ਅੱਚਰਵਾਲ

ਕਾਮਰੇਡ ਅਮਰ ਸਿੰਘ ਅੱਚਰਵਾਲ ਨਿੱਡਰ ਤੇ ਮਿਹਨਤਕਸ਼ ਜਮਾਤ ਦੇ ਹੱਕਾਂ ਲਈ ਲੜਨ ਵਾਲਾ ਅਡੋਲ ਸੰਗਰਾਮੀਆਂ ਸੀ।ਉਹ ਜਾਤ-ਪਾਤ ਦੇ ਭੇਦਭਾਵ ਨੂੰ ਨਾ ਮੰਨਣ ਵਾਲਾ ਤੇ ਫ਼ਿਰਕੂਸੋਚ ਵਾਲਾ ਸਖ਼ਤ ਵਿਰੋਧੀ ਸੀ ਅਤੇ ਸਾਂਝੀ ਸੋਚ ਦਾ ਕਾਇਲ ਸੀ।ਲੋਕ ਹਿੱਤਾਂ ਨੂੰ ਸਮਰਪਿਤ ਅੱਜ ਸਰੀਰਕ ਤੌਰ ਤੇ ਬੇਸੱਕ ਸਾਡੇ ਵਿਚਕਾਰ ਉਹ ਮੌਜੂਦ ਨਹੀ,ਪਰ ਉਨਾਂ੍ਹ ਦੀ ਯਾਦ ਸਾਡੇ ਦਿਲ,ਦਿਮਾਗ ਵਿੱਚ ਸਦੀਵੀ ਬਣੀ ਰਹੇਗੀ।ਕਾਮਰੇਡ ਅਮਰ ਸਿੰਘ ਦਾ ਜਨਮ ਸ੍ਰ:ਕੁੰਡਾ ਸਿੰਘ ਦੇ ਘਰ 21-10-1928ਨੂੰ ਹੋਇਆ।ਸ੍ਰ:ਕੁੰਡਾ ਸਿੰਘ ਵੀ ਕਾਮਰੇਡ ਅਮਰ ਸਿੰਘ ਵਾਂਗ ਦਲੇਰ ਤੇ ਲੱਠਮਾਰ ਮਨੁੱਖ ਸੀ।1952ਵਿੱਚ ਜਦ ਪੰਚਾਇਤ ਦੀ ਪਹਿਲੀ ਚੋਣ ਹੋਈ ਤਾਂ ਸਰਪੰਚ ਬਣਨ ਦਾ ਮਾਣ ਕੁੰਡਾ ਸਿੰਘ ਨੂੰ ਹੀ ਮਿਿਲਆ ਸੀ,ਇਸ ਦੇ ਪੁੱਤਰ ਕਾਮਰੇਡ ਅਮਰ ਸਿੰਘ ਦੀ ਭਾਵੇਂ ਕੋਈ ਬਹੁਤੀ ਸਕੂਲੀ ਪੜ੍ਹਾਈ ਨਹੀ ਸੀ,ਪਰ ਉਹ ਕਈ ਜਮਾਤਾਂ ਪੰਜਾਬੀ ਅਤੇ ਉੱਰਦੂ ਵਿੱਚ ਪੜ੍ਹਿਆ ਸੀ,ਪਰ ਸਮੇਂ ਦੀ ਨਿਜਾਖਤ ਨੂੰ ਵੇਖਦਿਆ ਉਸ ਨੇ ਹਿੰਦੀ ਅਤੇ ਅੰਗਰੇਜੀ ਵੀ ਸਿੱਖ ਲਈ ਸੀ।ਕਾਮਰੇਡ ਅਮਰ ਸਿੰਘ ਨੇ ਹੀ ਕਾਮਰੇਡ ਹਾਕਮ ਸਿੰਘ ਸਮਾਊ ਤੇ ਕੁਝ ਹੋਰ ਸਾਥੀਆਂ ਨਾਲ ਮਿਲ ਕੇ ਪੰਜਾਬ ਦੀ ਧਰਤੀ ਤੇ ਆਈ.ਪੀ.ਐੱਫ਼.ਦਾ ਬੂਟਾ ਲਾਇਆ।ਸੀ.ਪੀ.ਆਈ(ਐੱਮ.ਐੱਲ)ਦੀ ਅਗਵਾਈ ਵਿੱਚ ਛੇਵੇ ਦਹਾਕੇ ਦੇ ਅੰਤ ਦੇ ਸੱਤਵੇ ਦਹਾਕੇ ਦੇ ਸੁਰੂ ਵਿੱਚ ਦੇਸ਼ ਵਿਆਪੀ ਸ਼ਾਨਦਾਰ ਇਨਕਲਾਬੀ ਉਭਾਰ ਪੈਦਾ ਹੋਇਆ,ਕਾਮਰੇਡ ਅਮਰ ਸਿੰਘ ਪੰਜਾਬ ਵਿੱਚ ਉਸ ਦਾ ਝੰਡਾ ਬੁਲੰਦ ਕਰਨ ਵਾਲੇ ਮੋਹਰੀ ਆਗੂਆਂ ਵਿੱਚੋਂ ਇੱਕ ਸਨ।ਨਕਸਲੀ ਲਹਿਰ ਉੱਤੇ ਵੈਹਿਸੀ ਜਬਰ ਅਤੇ ਅਨੇਕਾਂ ਇਨਕਲਾਬੀਆਂ ਦੇ ਬੇਕਿਰਕ ਕਤਲੇਆਮ ਨੇ ਕਾਮਰੇਡ ਦੇ ਅੰਦਰ ਲੋਟੂ ਤਾਨਾਸ਼ਾਹੀ ਰਾਜ ਦੇ ਖਿਲਾਫ਼ ਅਜਿਹੀ ਜਮਾਤੀ ਨਫ਼ਰਤ ਦੇ ਸੂਝ ਭਰ ਦਿੱਤੀ,ਜਿਸ

ਸਦਕਾ ਉਨ੍ਹਾਂ ਨੇ ਜਿੰਦਗੀ ਵਿੱਚ ਕਦੇ ਵੀ ਕਿਸੇ ਜਾਬਰ ਹਕੂਮਤ ਅੱਗੇ ਸਿਰ ਨਹੀ ਝੁਕਾਇਆ।ਨਵੰਬਰ 1984ਵਿੱਚ ਜਦ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਪੂਰੇ ਉੱਤਰੀ ਭਾਰਤ ਵਿੱਚ ਗੁੰਡਿਆਂ ਵੱਲੋ ਸਿੱਖਾਂ ਦੇ ਸਮੂਹਿਕ ਕਤਲੇਆਮ ਦੀ ਖੇਡ-ਖ਼ੇਡੀ ਜਾ ਰਹੀ ਸੀ,ਉਸ ਦਾ ਵਿਰੋਧ ਕਰਦੇ ਹੋਏ ਕਾਤਲ ਟੋਲੇ ਨੂੰ ਪਿੱਛੇ ਹੱਟਨ ਲਈ ਮਜਬੂਰ ਹੋਣਾ ਪਿਆ।23ਮਾਰਚ 1931ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਸਾਥੀਆਂ ਨੂੰ ਲਾਹੌਰ ਵਿਖੇ ਫ਼ਾਂਸੀ ਤੇ ਲਟਕਾਇਆ ਗਿਆ ਤਾਂ ਕਾਮਰੇਡ ਅੱਚਰਵਾਲ ਨੇ ਰੋਸ ਕਾਨਫ਼ਰੰਸਾਂ ਕੀਤੀਆਂ,ਉਹ ਉਸ ਸਮੇਂ 10ਵਰ੍ਹਿਆ ਦੇ ਸਨ ਅਤੇ ਉਨਾਂ੍ਹ ਦੇ ਬਾਲ ਮਨ ਉੱਤੇ ਇਨਾਂ੍ਹ ਕਾਨਫ਼ਰੰਸਾਂ ਦਾ ਵੱਡਾ ਅਸਰ ਹੋਇਆ।ਕਾਮਰੇਡ ਆਪਣੇ ਇਲਾਕੇ ਵਿੱਚ ਆਪਣੀ ਸਾਦਗੀ ਤੇ ਇਮਾਨਦਾਰੀ ਲਈ ਜਨਤਾ ਦੇ ਹਿੱਤਾਂ ਲਈ ਪੂਰੀ ਤਰਾਂ੍ਹ ਸਮਰਪਿਤ ਆਗੂ ਵਜੋਂ ਹਰਮਨ ਪਿਆਰੇ ਸਨ,ਦਿਨ ਹੋਵੇ ਜਾਂ ਰਾਤ ਹੋਵੇ ਹਰ ਸਮੇਂ ਉਹ ਲੋਕਾਂ ਦੇ ਕੰਮ ਆਉਣ ਲਈ ਸਦਾ ਤਿਆਰ ਰਹਿੰਦੇ ਸਨ,ਇਸੇ ਲਈ ਉਹ ਦੋ ਦਹਾਕਿਆਂ ਤੋਂ ਵੀ ਵਧੇਰੇ ਸਮਾਂ ਬਿਨਾਂ੍ਹ ਕਿਸੇ ਗੰਭੀਰ ਚੁਣੋਤੀ ਦੇ ਪਿੰਡ ਦੇ ਸਰਪੰਚ ਚੁਣੇ ਜਾਂਦੇ ਰਹੇ।ਜਨਤਾ ਦੀ ਸਰਗਰਮ ਹਮਾਇਤ ਦੇ ਬੱਲ ਤੇ ਹੀ ਉਨਾਂ੍ਹ ਨੇ ਖਾਲਿਸਤਾਨੀਆਂ ਦੇ ਸਾਰੇ ਲੋਕ ਵਿਰੋਧੀ ਫ਼ਰਮਾਨਾਂ ਨੂੰ ਐਲਾਨੀਆ ਠੁਕਰਾ ਦਿੱਤਾ,ਪਰ ਖਾਲਿਸਤਾਨੀਆਂ ਦੇ ਵਿੱਚ ਛੁਪੇ ਕੁਝ ਕਾਇਰਾ ਅਤੇ ਦਲਾਲ ਨੂੰ ਇਹ ਗੱਲ ਹਜਮ ਨਾ ਆਈ ਅਤੇ 12ਸਤੰਬਰ 1992 ਨੂੰ ਉਨਾ੍ਹ ਨੂੰ ਸ਼ਹੀਦ ਕਰ ਦਿੱਤਾ ਗਿਆ।ਅੱਚਰਵਾਲ ਦੇ ਕੂਕਾਂ ਲਹਿਰ ਵਿੱਚ ਦੋ ਸ਼ਹੀਦ ਹੋਏ ਅਤੇ ਇਸੇ ਪਿੰਡ ਦੇ ਛੇ ਗਦਰੀ ਬਾਬੇ ਵੀ ਹੋਏ,ਜਿੰਨ੍ਹਾਂ ਨੇ ਵੱਖਰੇ-ਵੱਖਰੇ ਸਮੇਂ ਸ਼ਹੀਦੀਆਂ ਪ੍ਰਾਪਤ ਕੀਤੀਆਂ।ਉਨਾ੍ਹ ਦੇ ਤੁਰ ਜਾਣ ਤੋਂ ਬਾਅਦ ਉਨਾਂ੍ਹ ਦੇ ਸਾਥੀ ਸਾਬਕਾ ਸਰਪੰਚ ਗੁਰਚਰਨ ਸਿੰਘ ਅੱਚਰਵਾਲ,ਉਨਾ੍ਹ ਦੇ ਸਵ:ਪੁੱਤਰ ਸਰਬਜੀਤ ਸਿੰਘ,ਬੇਟੀ ਹਰਬੰਸ ਕੌਰ ਅਤੇ ਰਾਣੀ ਅੱਚਰਵਾਲ ਨੇ ਉਨਾਂ੍ਹ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਦੀ ਜੁੰਮੇਵਾਰੀ ਨੂੰ ਆਪਣੇ ਮੋਢਿਆ ਤੇ ਚੁੱਕਦਿਆ ਹਰ ਸਾਲ 12ਸਤੰਬਰ ਨੂੰ ਉਨਾ੍ਹ ਦੀ ਬਰਸੀ ਮਨਾਉਣ ਦੇ

ਜਰੀਏ ਇਹ ਜਨਤਕ ਸੁਨੇਹਾ ਦਿੱਤਾ ਕਿ ਆਓ “ਸ਼ਹੀਦੋ ਥੋਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ”ਸਹੀਦੋ ਥੋਡਾ ਕਾਜ ਅਧੂਰਾ ਲਾ ਕੇ ਜਿੰਦਗੀਆਂ ਕਰਾਂਗੇ ਪੂਰਾ”।

ਲੇਖਕ:ਨਛੱਤਰ ਸੰਧੂ ਹਠੂਰ(ਜਗਰਾਉ)

ਮੋ:98151-18229

ਕੈਪਟਨ ਅਮਰਿੰਦਰ ਸਿੰਘ ਜੀ ਫੈਸਲਾ ਬਹੁਤ ਹੀ ਸ਼ਲਾਘਾ ਯੋਗ ✍️ ਪੰਡਿਤ ਰਮੇਸ਼ ਕੁਮਾਰ ਭਟਾਰਾ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ  ਇਹ ਫੈਸਲਾ ਬਹੁਤ ਹੀ ਸ਼ਲਾਘਾ ਵਾਲਾ ਹੈ ਜਿਸ ਵਿੱਚ ਹੁਣ ਪੰਜਾਬ ਦੇ ਡੇਰਿਆਂ ਰਾਮ ਰਹੀਮ ਸਿਰਸਾ ਵਾਲਿਆਂ ਦੇ ਡੇਰਿਆਂ ਵਿੱਚ ਗਉਸ਼ਾਲਾ ਖੁਲਨ ਗਿਆ, ਮੇਰੀ ਬੇਨਤੀ ਹੈ ਕਿ, ਹੋਰ ਡੇਰਿਆਂ ਵਿੱਚ ਵੀ ਗੳਸ਼ਾਲਾ ਖੋਲੀਆਂ ਜਾਣ, ਕਿਉਂਕਿ ਡੇਰਿਆਂ ਵਿੱਚ ਪਾਠਸ਼ਾਲਾਵਾਂ, ਵੈਦਕ ਦਵਾਖਾਨਾ ਅਤੇ ਗੳਸ਼ਾਲਾ ਹੋਣੀਆਂ ਲਾਜਮੀ ਹਨ,ਇਹ ਹੈ ਗੳਆਂ ਪ੍ਰਤੀ ਮਾਹਾਰਾਜਾ ਕੈਪਟਨ ਅਮਰਿੰਦਰ ਸਿੰਘ  ਮੁੱਖ ਮੰਤਰੀ ਪੰਜਾਬ ਦੀ ਸ਼ਰਧਾ ਅਤੇ ਭਗਤੀ* , ਇਸ ਫੈਸਲੇ ਨਾਲ ਪੰਜਾਬ ਵਿੱਚ ਗੳਆਂ ਦੀ ਸੇਵਾ ਸੰਭਾਲ ਚੰਗੀ ਤਰਹਾਂ ਨਾਲ ਹੋ ਸਕੇਗੀ, ਮੈਂ ਵੀ ਖੁਦ 11 ਗੳਆਂ ਮਾਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਅਤੇ ਮਾਹਾਰਾਣੀ ਪ੍ਰਨੀਤ ਕੋਰ ਜੀ ਐਮ ਪੀ ਨੂੰ ਕਿਹਕੇ, ਇਹਨਾਂ ਵਲੋ ਅਤੇ ਇਹਨਾਂ ਦੋਹਾਂ ਦੀ ਅਤੇ ਇਹਨਾਂ ਦੇ ਸ਼ਾਹੀ ਪਰਿਵਾਰ ਦੀ ਤੰਦਰੁਸਤੀ ਲਈ ਅਤੇ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰਹਿਣ ਲਈ ਇਹਨਾਂ ਵਲੋਂ ਹੀ 11 ਗੳਆਂ  ਕਸਾਈਆਂ ਤੋਂ ਛੁਡਵਾਕੇ ਗੳਸ਼ਾਲਾ ਪਟਿਆਲਾ ਵਿੱਚ ਦਿੱਤੀਆਂ ਸਨ*,ਅਤੇ *ਮੈਂ ਖੁਦ ਸੇਵਾ ਭਾਵ ਨਾਲ ਭਗਤੀ ਨਾਲ  ਬਗੈਰ ਕਿਸੇ ਲਾਲਚ ਦੇ ਮੋਤੀ ਮਹਿਲ ਪਟਿਆਲਾ ਵਿੱਚ ਅਪਣੇ ਪੁਤੱਰਾ ਨਾਲ ਮਿਲਕੇ ਹਵੱਣ ਯੱਗ ਕਿੱਤਾ ਅਤੇ ਮਾਹਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਅਤੇ ਮਾਹਾਰਾਣੀ ਪ੍ਰਨੀਤ ਕੋਰ ਜੀ ਮੈਂਬਰ ਪਾਰਲੀਮੈਂਟ ਅਤੇ ਇਸ ਸ਼ਾਹੀ ਪਰਿਵਾਰ ਵਲੋ ਇੱਕ ਘੋੜਾ ਜਿਸ ਦੇ ਮੈਂ ਨਾਮ ਰਖਿੱਆ ਵਿਜੇਇੰਦਰਾ, ਇਹ *ਘੋੜਾ ਵਿਜੇਇੰਦਰਾ ਦਾ  ਪੂਰੀ ਲਗਨ ਨਾਲ ਸ਼ਰਧਾ ਨਾਲ ਸੇਵਾ ਭਾਵਨਾ ਦੇ ਨਾਲ ਹਾਰਸੰਗਾਰ ਕਰਕੇ ਸੱਚ ਖੰਡ ਸ਼੍ਰੀ ਹਜੂਰ ਸਾਹਿਬ ਨਾਦੇੜ ਸਾਹਿਬ ਸ਼੍ਰੀ ਸਤਿਗੁਰੂ ਜੀ ਦੇ ਤਾਬੇ ਸ਼੍ਰੀ ਸਤਿਗੁਰੂ ਜੀ ਦੀ ਸੇਵਾ ਲਈ ਅਰਪਣ ਕਰਵਾਇਆ, ਇਸ ਸ਼ੁੱਭ ਕਾਰਜ ਸਮੇਂ ਸ਼ਾਹੀ ਪਰਿਵਾਰ ਦੇ ਨਾਲ ਮੇਰੇ ਵਾੰਗੂ ਇਹਨਾਂ ਦੇ ਸ਼ੁਭਚਿੰਤਕ ਮੇਰੇ ਯੂੱਥ ਕਾਂਗਰਸ ਦੇ ਸਾਥੀ ਮੇਰੇ ਬਹੁਤ ਹੀ ਆਜੀਜ ਮਿਤੱਰ ਅਨਿਲ ਮਹਿਤਾ,ਕੇ ਕੇ ਸ਼ਰਮਾ, ਸੰਜੀਵ ਗਰਗ, ਹੁੱਣ ਇਹਨਾ ਸਾਰਿਆਂ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਸਰਕਾਰ ਦਿਆਂ ਵੱਖ ਵੱਖ ਕਾਰਪੋਰੇਸ਼ਨਾ ਦਿਆਂ ਚੈਅਰਮੈਨੀਆਂ ਬਖਸ਼ਿਆ ਹਨ, ਜਿਨਹਾ ਦਾ ਇਹ ਆਨੰਦ ਮਾਨ ਰਹੇ ਹਨ, ਪੀਏ ਸ਼੍ਰੀ ਗੁਰਮੇਲ ਸਿੰਘ ਆਦਿ ਮਿਤੱਰ ਹਾਜਰ ਸਨ, ਇਹ ਹੁਣ ਸਾਰੇ ਜਾਣੇ ਮਿਲਕੇ ਪੰਜਾਬ ਦੀ ਜਨਤਾ ਦੀ ਸੇਵਾ ਕਰ ਰਹੇ ਹਨ,ਮੇਰੇ ਵਲੋਂ ਆਪ ਸਾਰੀਆਂ ਨੂੰ ਸ਼ੁਭਕਾਮਨਾਵਾਂ, ਆਪ ਸੱਭ ਇਸ ਔਖੀ ਘੜੀ ਦੇ ਦੋਰ ਵਿੱਚ ਨਾਮੁਰਾਦ ਕੋਰੋਨਾ ਵਾਰਿਸ ਦੀ ਮਾਹਾਮਾਰੀ ਤੌਂ ਬਚੇ ਰਹੋਂ, ਤੰਦਰੁਸਤ ਰਹੋ, ਖੁਸ਼ ਰਹੋ, ਚੜ੍ਹਦੀ ਕਲਾ ਵਿੱਚ ਰਹੋ ਜਿਉਂਦੇ ਵੱਸਦੇ ਰਹੋ। ਮੈਂ ਹਾਂ ਆਪ ਸਾਰਿਆਂ ਦਾ ਸ਼ੁਭਚਿੰਤਕ,,,

ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ 9815318924

ਘਾਟ  ✍️ ਗੋਪੀ ਦੇਹੜਕਾ

ਘਾਟ 

ਕਾਲਜ ਦੀ ਪੜਾਈ ਪੂਰੀ ਕਰਨ ਤੋ ਬਆਦ ਦੀਪੇ ਨੂੰ ਵਿਹਲੀਆ ਖਾਣ ਤੇ ਘੁੰਮਣ ਫਿਰਨ ਦਾ ਵਕਤ ਮਿਲ ਗਿਆ ਦੀਪੇ ਦਾ ਬਾਪੂ ਫੋਜਦਾਰੀ ਪੈਨਸਨ ਆਇਆ ਸੀ ਜੇ ਕੋਈ ਦੀਪੇ ਨੂੰ ਘਰ ਦੇ ਕੰਮ ਬਾਰੇ ਆਖਦਾ ਤਾ ਉਹ ਮੰਹੂ ਫੇਰ ਲੈਦਾ ਉਹ ਸੋਚਦਾ ਬਾਪੂ ਹੁੰਦੇ ਉਸਨੂੰ ਕਿਸੇ ਚੀਜ ਦੀ ਕਮੀ ਨਹੀ ਅਤੇ ਨਾ ਕੰਮ ਕਰਨ ਦੀ ਲੋੜ ਹੈ ਮਾਂ ਨੱਛਤਰ ਕੋਰ ਵੀ ਦੀਪੇ ਦੇ ਪੈਰ ਨੂੰ ਮਿੱਟੀ ਨਾ ਲੱਗਣ ਦਿੰਦੀ ਸੀ ਦੀਪਾ ਦਾ ਬਾਪੂ ਆਪਣੇ ਫੋਜਪੁਣੇ ਦਾ ਰਹੋਬ ਉਸਦੀ ਮਾਂ ਤੇ ਝਾੜਦਾ ਦਾਰੂ ਪੀਦਾ ਅਤੇ ਚੋਪੜੇ ਹੋਏ ਪਰੋਠਾ ਖਾਦਾ ਦੀਪੇ ਨੇ ਆਪਣੇ ਭਵਿੱਖ ਬਾਰੇ ਸੋਚਿਆ ਨਹੀ ਉਹ ਰੋਟੀ ਖਾ ਕੇ ਤਾਸ ਖੇਡਕੇ ਸਾਮ ਨੂੰ ਘਰੇ ਵੜਦਾ ਸੀ ਅਚਾਨਕ ਦੀਪੇ ਦੀ ਮਾਂ ਨੂੰ ਅਟੈਕ ਆਉਣ ਕਰਕੇ ਉਸਦੀ ਮੋਤ ਹੋਗੀ ਘਰ ਵਿੱਚ ਸੋਗ ਪੈਗਿਆ ਦੀਪਾ ਆਪਣੀ ਮਾਂ ਨੂੰ ਚੇਤੇ ਕਰਦਾ ਤੇ ਰੋਦਾ ਉਹ ਮੋਜ  ਹੁਣ ਉਸ ਨਹੀ ਮਿਲਣੀ ਹੁਣ ਘਰ ਦਾ ਚੁੱਲਾ ਤਪਾਉਣ ਵਾਲਾ ਹੁਣ ਹੋਰ ਕੋਈ ਨਹੀ ਸੀ ਘਰ ਖਾਲੀ ਹੋ ਚੋਕਾ ਸੀ ਹੁਣ ਘਰ ਵਿੱਚ ਦੀਪਾ ਅਤੇ ਉਸਦਾ ਬਾਪੂ ਰਹਿ ਗਏ ਸਨ ਦੀਪੇ ਦਾ ਬਾਪੂ ਰਾਤ ਨੂੰ ਦਾਰੂ ਪੀ ਆਉਦਾ ਤੇ ਕਿਸੇ ਦੇ ਘਰੋ ਦੋ ਫੁਲਕੇ ਖਾ ਆਉਦਾ ਦੀਪਾ ਵੀ ਆਪਣੀ ਰੁੱਖੀ ਮਿਸੀ ਖਾ ਕੇ ਗੁਜਾਰਾ ਕਰ ਲੈਦਾ ਹੁਣ ਦੀਪੇ ਦੇ ਬਾਪੂ ਨੂੰ ਅਪਣੀ ਘਰਵਾਲੀ ਅਤੇ ਦੀਪੇ ਨੂੰ ਆਪਣੀ ਮਾਂ ਦੀ ਘਾਟ ਰੜਕਦੀ ਅਤੇ ਅੱਖਾ ਭਰ ਆਉਦਾ ਦੀਪੇ ਦੇ ਬਾਪੂ ਦਾ ਰੋਹਬ ਸਹਿਬ ਵਾਲਾ ਘਰ ਵਿੱਚ ਕੋਈ ਨਹੀ ਸੀ ਦੀਪੇ ਦੇ ਬਾਪੂ ਨੇ ਘਰ ਵਿੱਚ ਅੋਖਾ ਦੇਖ ਕੇ ਦੂਜਾ ਵਿਆਹ ਕਰਾਉਣ ਲਈ ਦੀਪੇ ਨਾਲ ਗੱਲ ਕੀਤੀ ਦੀਪਾ ਸੋਚਣ ਲੱਗ ਜਾਦਾ ਕਿ ਉਸ ਦੀ ਮਾਂ ਦੀ ਜਗਾ ਕੋਈ ਹੋਰ ਕਿਵੇ ਲੈ ਸਕਦਾ ਪਰ ਹਲਾਤ ਬੜੇ ਖਰਾਬ ਸੀ ਕੁਝ ਤਾ ਕਰਨਾ ਪੈਣਾ ਸੀ ਤਾਈ ਮਹਿੰਦਰ ਕੋਰ ਤੇ ਕਹਿਣ ਤੇ ਦੀਪੇ ਦੇ ਬਾਪੂ ਨੇ ਵਿਆਹ ਲਈ ਹਾ ਕਰ ਦਿੱਤੀ ਅਤੇ ਦੀਪਾ ਵੀ ਰਾਜੀ ਹੋਗਿਆ ਸੀ ਮਹਿੰਦਰ ਕੋਰ ਤਾਈ ਨੇ ਇਹ ਰਿਸਤਾ ਨਾਲ ਦੇ ਪਿੰਡ ਵਾਲੀ ਜੀਤੀ ਨਾਲ ਕਰ ਦਿੱਤਾ ਦੁਬਾਰਾ ਘਰ ਵਿੱਚ ਰੋਟੀ ਪੱਕਦੀ ਹੋਗੀ ਤੇ ਦੀਪੇ ਨੇ ਸੋਚਿਆ ਕੇ ਸਭ ਕੁਝ ਠੀਕ ਹੋਗਿਆ ਪਰ ਇਹ ਤਾ ਹਜੇ ਸੁਰੂਆਤ ਸੀ ਜੀਤੀ ਖੂਬਸੂਰਤ ਵੀ ਸੀ ਅਤੇ ਆਕੜ ਨਾ ਸਹਿਣ ਵਾਲੀ ਸੀ ਉਸ ਦੀ ਅੱਖ ਤਾ ਬੱਸ ਦੀਪੇ ਦੇ ਬਾਪੂ ਦੇ ਪੈਸਿਆ ਤੇ ਸੀ ਦੀਪੇ ਦਾ ਬਾਪੂ ਪਹਿਲਾ ਵਾਗੂ ਰੋਹਬ ਮਾਰਦਾ ਤੇ ਜੀਤੀ ਦੋ ਦੀਆ ਚਾਰ ਸੁਣਾਉਦੀ ਦੀਪਾ ਇਹ ਸਭ ਕੁਝ ਦੇਖਦਾ ਤੇ ਆਪਣੀ ਮਾਂ ਨੂੰ ਚੇਤੇ ਕਰਦਾ ਕਿ ਘਰ ਕਿੱਦਾ ਚੱਲੂ ਜੀਤੀ ਨੇ ਇੱਕ ਦਿਨ ਤਿੱਖੀ ਅਵਾਜ ਵਿੱਚ ਕਿਹਾ ਕਿ ਆਪਣੀ ਰੋਟੀ ਖਾਣੀ ਤਾ ਅੱਠ ਵਜੇ ਤੋ ਪਹਿਲਾ ਖਾ ਲਿਆ ਕਰੋ ਮੇਰੇ ਕੋਲੋ ਤੋਸਾ ਲੈਕੇ ਨੀ ਬੈਠ ਹੁੰਦਾ ਇਹਨਾ ਹਲਾਤਾ ਵਿੱਚ ਗੁਜਰਦਾ ਜਿਆਦਾ ਦਾਰੂ ਪੀਣ ਕਰਕੇ ਦੀਪੇ ਦੇ ਬਾਪੂ ਦੀ ਵੀ ਮੋਤ ਹੋਗੀ ਦੀਪਾ ਹੁਣ ਪਹਿਲਾ ਨਾਲੋ ਜਿਆਦੇ ਅੰਦਰੋ ਟੁੱਟ ਚੁੱਕਾ ਸੀ ਉਹ ਇੱਕਲਾ ਬੈਠਕੇ ਰੋਦਾ ਕਿ ਜੋ ਕਮੀ ਉਸਦੇ ਮਾਂ ਪਿਉ ਨੇ ਅਤੇ ਉਸ ਨੂੰ ਆਉਣ ਨਹੀ ਦਿੱਤੀ ਅੱਜ ਉਹ ਉਹਨਾ ਕਮੀਆ ਨਾਲ ਇੱਕਲਾ ਲੜ ਰਿਹਾ ਹੈ ਦੀਪਾ ਇੱਕਲਾ ਹੋਣ ਕਰਕੇ ਹੁਣ ਉਸਨੂੰ ਜੀਤੀ ਦੀਆ ਗਾਲਾ ਵੀ ਸੁਣਨੀਆ ਪੈਦੀਆ ਅਤੇ ਸਾਰੇ ਕੰਮ ਵੀ ਕਰਨੇ ਪੈਦੇ ਇੱਕ ਦਿਨ ਦੀਪੇ ਨੇ ਗੁੱਸੇ ਵਿੱਚ ਆਕੇ ਜੀਤੀ ਨੂੰ ਕਿਹਾ ਕਿ ਇਹ ਸਭ ਕੁਜ ਉਸ ਦੇ ਮਾਂ ਪਿਉ ਦਾ ਹੈ ਉਹ ਕੋਈ ਕੰਮ ਨਹੀ ਕਰੇਗਾ ਤੂੰ ਵੀ ਹੁਣ ਇੱਥੋ ਚਲੀ ਜਾ ਤਾ ਜੀਤੀ ਦਾ ਜਵਾਬ ਆਇਆ ਕਿ ਤੂੰ ਇੱਥੋ ਦਾ ਕੀ ਲੱਗਦਾ ਏ ਤੇਰੇ ਮਾਂ ਪਿਉ ਤਾ ਮਰ ਗਏ ਇਹ ਸਭ ਕੁਝ ਮੇਰਾ ਹੈ ਜੇ ਭਲਾ ਮਾਣਸ ਬਣਕੇ ਰਹਿਣਾ ਤੇ ਰਹਿ ਨਹੀ ਇੱਥੋ ਤੁਰਦਾ ਲੱਗ ਇਹ ਸੁਣਕੇ ਦੀਪਾ ਚੁੱਪ ਹੋਗਿਆ ਅਤੇ ਬਹਾਰ ਚਲਾ ਗਿਆ ਸਮਾ ਵਗਦੇ ਪਾਣੀ ਵਾਗ ਅੱਗੇ ਨਿਕਲਦਾ ਗਿਆ ਹੁਣ ਜੀਤੀ ਨੇ ਦੀਪੇ ਦੇ ਘਰ ਨਸਾ ਵੇਚਣਾ ਸੁਰੂ ਕਰ ਦਿੱਤਾ ਦੀਪਾ ਕਈ ਵਾਰ ਰੋਕਦਾ ਪਰ ਉਸਦੀ ਕੋਈ ਵਾਹ ਨਾ ਚੱਲਦੀ ਜੀਤੀ ਹੁਣ ਪੈਸਿਆ ਵਿੱਚ ਖੇਡ ਰਹੀ ਸੀ ਅਤੇ ਦੀਪਾ ਅਪਣੇ ਮਾਂ ਪਿਉ ਦੀ ਘਾਟ ਮਹਿਸੂਸ ਕਰ ਰਿਹਾ ਸੀ ਪਿੰਡ ਦੇ ਸਰਪੰਚ ਨੇ ਇਹ ਸਭ ਕੁਝ ਦੇਖ ਦੀਪੇ ਦੇ ਘਰ ਰੇਡ ਮਰਵਾ ਦਿੱਤੀ ਪੁਲਿਸ ਦੀ ਰੇਡ ਪੈਣ ਤੇ ਜੀਤੀ ਫੜੀ ਗਈ ਘਰ ਚੋ ਪੰਦਰਾ ਕਿਲੋ ਭੁੱਕੀ ਨਿਕਲੀ ਮਾਮਲਾ ਦਰਜ ਹੋਇਆ ਜੀਤੀ ਨੂੰ ਜੇਲ ਭੇਜ ਦਿੱਤਾ ਦੀਪਾ ਰੱਬ ਦਾ ਸੁਕਰ ਕਰਦਾ ਕਿ ਉਸ ਨੂੰ  ਜੀਤੀ ਵੱਲੋ ਰਹਿਤ ਮਿਲੀ ਇਹ ਵੀ ਗਿਲਾ ਕਰਦਾ ਕਿ ਰੱਬ ਨੇ ਉਸ ਤੋ ਉਸਦੇ ਮਾਂ ਪਿਉ ਖੋਹ ਕਿ ਚੰਗਾ ਨੀ ਕੀਤਾ ਪਰ ਅੰਤ ਜੋ ਭਲੇ ਲਈ ਹੁੰਦਾ ਹੁਣ ਦੀਪੇ ਨੇ ਗਰੈਜੂਏਸਨ ਹੋਣ ਕਰਕੇ ਨੋਕਰੀ ਦੀ ਭਾਲ ਕੀਤੀ ਉਹ ਤੁਰ ਫਿਰਕੇ ਕਿਸੇ ਅੱਗੇ ਨੋਕਰੀ ਲਈ ਤਰਲੇ ਕਰਦਾ ਅੰਤ ਉਸਨੂੰ ਭੱਠੇ ਤੁ ਮਲੀਮ ਦੀ ਨੋਕਰੀ ਮਿਲੀ ਉਹ ਖੁਸ ਹੋਇਆ ਤੇ ਰੋਣ ਲੱਗਾ ਕਿ ਜੇ ਅੱਜ ਉਸਦੇ ਮਾਂ ਪਿਉ ਹੁੰਦੇ ਤਾ ਕਿੰਨੇ ਖੁਸ ਹੋਣੇ  ਸੀ ਦੀਪਾ ਹਰ ਰੋਜ ਕੰਮ ਤੇ ਜਾਦਾ ਤੇ ਆਪਣੇ ਦਰਦ ਨਾਲ ਅੰਦਰੋ ਅੰਦਰੀ ਲੜਦਾ ਕਿੳਕਿ ਦਰਦ ਘੱਟ ਨਹੀ ਹੋਇਆ ਸੀ ਬੱਸ ਉਸਨੂੰ ਸਹਿਣ ਦੀ ਆਦਤ ਪੈਗੀ ਸੀ ਜਿਸ ਮਾਂ ਨੇ ਕਦੇ ਦੀਪੇ ਨੂੰ ਚੁੱਲੇ ਦੇ ਸੇਕ ਅੱਗੇ ਨਹੀ ਬੈਠਣ ਦਿੱਤਾ ਸੀ ਅੱਜ ਉਹ ਚੁੱਲੇ ਵਿੱਚ ਫੂਕਾ ਮਾਰਦਾ ਸੀ ਸਿਰਫ ਆਪਣੇ ਢਿੱਲ ਦੀ ਖਾਤਰ ਕਿਉਕਿ ਜਿੰਦਗੀ ਦਾ ਇਹ ਅਸੂਲ ਹੈ ਕਿ ਤੁਹਾਨੂੰ ਸਾਰਾ ਕੁਝ ਦੁਬਾਰਾ ਮਿਲ ਸਕਦਾ ਪਰ ਤੁਹਾਡੇ ਮਾਂ ਪਿਉ ਨੀ ਦੁਬਾਰਾ ਮਿਲ ਸਕਦੇ ਕੰਮ ਕਾਰ ਵਿੱਚ ਪੈਕੇ ਦੀਪੇ ਨੂੰ ਸਮਝ ਆਈ ਕਿ ਉਸਦੇ  ਮਾਂ ਪਿਉ ਦੀ ਘਾਟ ਦੁਨੀਆ ਵਿੱਚ ਕੋਈ ਨੀ ਪੂਰੀ ਕਰ ਸਕਦਾ ਉਹ ਜਾਣ ਗਿਆ ਸੀ ਕਿ ਪੜਾਈ ਤੋ ਬਆਦ ਵੇਲੇ ਸਿਰ ਹੀ ਕੰਮ ਕਰ ਸਿੱਖ ਲੈਣਾ ਚਾਹੀਦਾ ਹੈ।

ਗੋਪੀ ਦੇਹੜਕਾ

ਸਿਵਲ ਹਸਪਤਾਲ ਬਰਨਾਲਾ ਨੂੰ ਬੰਦ ਕਰਨਾ ਮੰਦਭਾਗਾ ✍️ਪੰਡਿਤ ਰਮੇਸ਼ ਕੁਮਾਰ ਭਟਾਰਾ

ਸਿਵਲ ਹਸਪਤਾਲ ਬਰਨਾਲਾ ਨੂੰ ਨਾਮੁਰਾਦ ਕੋਰੋਨਾ ਵਾਰਿਸ ਦੀ ਮਾਹਾਮਾਰੀ ਦੀ ਔਖੀ ਘੜੀ ਵਿੱਚ ਕੋਵਿਡ 19 ਦੀ ਆੜ ਵਿੱਚ ਬੰਦ ਕਰਨ ਦੀ  ਸਾਜਿਸ਼ ਮੰਦਭਾਗੀ ਅਤੇ ਅਪਣੇ ਬਰਨਾਲਾ ਜਿਲੇ ਦੇ 7 ਲੱਖ ਲੋਕਾ ਅਤੇ ਹਰਰੋਜ ਇੱਕ 1000/ ਦੇ ਲੱਗਭੱਗ ਜੋ ਲੋਕ ਅਪਣੀ ਅਪਣੀ ਸੇਹਤ ਨੂੰ ਬਿਮਾਰੀਆਂ ਤੋ ਬਚਾਉਣ ਲਈ ਸਿਵਲ ਹਸਪਤਾਲ ਬਰਨਾਲਾ ਵਿੱਚ ਇਲਾਜ ਕਰਵਾਉਣ ਲਈ ਆਉਂਦੇ ਹਨ ਇਹਨਾ ਲੋਕਾਂ ਦੀਆਂ ਸੇਹਤਾ ਸਹੂਲਤਾਂ ਨਾਲ ਖਿਲਵਾੜ ਕਰਨਾ ਹੈ, ਇੱਥੇ ਇਹ ਵੀ ਦਸਨਾ ਜਰੂਰੀ ਹੈ ਕਿ, ਸਿਵਲ ਹਸਪਤਾਲ ਬਰਨਾਲਾ ਵਿੱਚ ਮੁਫੱਤ ਇਲਾਜ ਕਿਤਾ ਜਾਂਦਾ ਹੈ, ਸਿਵਲ ਹਸਪਤਾਲ ਵਿੱਚ ਬਹੁਤ ਹੀ ਕਾਬਲ ਡਾਕਟਰ ਹਨ ਜਿਨਹਾ ਵਿੱਚ ਕੁੱਝ ਨਾਮ ਸਿਵਲ ਸਰਜਨ ਡਾਕਟਰ

ਸ਼੍ਰੀ  ਗੁਰਬਿੰਦਰ ਸਿੰਘ ਜੀ, ਐਸ ਐਮ ੳ ਡਾਕਟਰ ਸ਼੍ਰੀ ਜੋਤਿ ਕੋਸ਼ਲ ਜੀ, ਡਾਕਟਰ ਪਰਨੀਤ ਸ਼ਰਮਾ ਜੋ ਬਰਨਾਲਾ ਜਿਲਾ ਵਿੱਚ ਹਡਿਆ ਦੇ ਮਸ਼ਹੂਰ ਤੇ ਮਾਹਰ ਡਾਕਟਰ ਸ਼੍ਰੀ ਪਰਦੀਪ ਸ਼ਰਮਾ ਜੀ ਦੀ ਪੁਤੱਰ ਬਦੂ ਨੁਹਰਾਣੀ ਹੈ, ਅਤੇ ਸਾਰੇ ਸਟਾਫ ਮੈਂਬਰ ਵੀ ਸੇਵਾ ਭਾਵ ਨਾਲ ਕੰਮ ਕਰਦੇ ਹਨ, ਸਿਵਲ ਹਸਪਤਾਲ ਬਰਨਾਲਾ ਨੇ ਡਾਕਟਰ ਸ਼੍ਰੀ ਨਰੋਤਮ ਸਿੰਘ ਸਿੱਧੂ ਜੀ, ਡਾਕਟਰ ਸ਼੍ਰੀ ਵਿਜੇ ਜੀ ਵਰਗੇ ਬਹੁਤ ਕਾਬਲ ਡਾਕਟਰ ਬਰਨਾਲਾ ਜਿਲਾ ਨੂੰ ਦਿੱਤੇ ਹਨ, ਜੋ ਅੱਜ ਵੀ ਲੋਕਾਂ ਦੀਆਂ ਸੇਵਾ ਕਰ ਰਹੇ ਹਨ, ਇਸ ਹਸਪਤਾਲ ਵਿੱਚ ਹੀ ਮੇਰੇ ਨਾਨਾ ਜੀ ਬੈਕੰਠਧਾਮੀ ਪੰਡਿਤ ਆਸ਼ਾਰਾਮ ਠੇਕੇਦਾਰ, ਮਾਮਾ ਜੀ ਬੈਕੰਠਧਾਮੀ ਪੰਡਿਤ ਸੋਮਦੱਤ ਸ਼ਰਮਾ ਬਰਨਾਲਾ ਸਾਬਕਾ ਮੰਤਰੀ ਪੰਜਾਬ ਸਰਕਾਰ ਨੇ ਅਪਣੇ ਘਨੀਸ਼ਟ ਮਿਤੱਰ ਉਘੇ ਵਾਕੀਲ ਰਹੇ ਬੈਕੰਠਧਾਮੀ ਬਾਬੂ ਦਰਬਾਰੀ ਲਾਲ ਟੰਡਨ ਜੀ ਦੇ ਨਾਮ *ਬਲੱਡ ਬੈੰਕ*  ਦਰਬਾਰੀ ਲਾਲ ਟੰਡਨ ਚੈਰੀਟੇਬਲ ਟਰਸਟ ਬਰਨਾਲਾ ਬਨਾਈਆ   ਹੈ, ਇਹ *ਬਲੱਡ ਬੈੰਕ* ਅੱਜ ਵੀ ਲੋਕਾਂ ਦੀਆਂ ਸੇਵਾਵਾਂ ਨਿਭਾਅ ਰਿਹਾ ਹੈ, ਜਿਲਾ ਬਰਨਾਲਾ ਦੇ 7 ਲੱਖ ਲੋਕਾਂ ਦੀ ਪ੍ਰੈਰਣਾ ਸਤੋਤਰ ਅਤੇ ਆਸ਼ਾ ਦੀ ਕਿਰਨ ਬਨੀਆਂ ਹੋਇਆ ਇਹ ਸਿਵਲ ਹਸਪਤਾਲ ਨੂੰ ਬੰਦ ਨਾ ਕਿਤਾ ਜਾਵੇ ਇਹ ਮੇਰੀਆਂ ਵੀ ਬੇਨਤੀਆਂ ਹਨ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਨੂੰ, ਅਤੇ ਮੈਂ ਹਲਕਾ ਬਰਨਾਲਾ ਹੀ ਨਹੀਂ ਸਗੋ ਜਿਲ੍ਹਾ ਬਰਨਾਲਾ ਦੇ ਇੰਨਚਾਰਜ ਮੇਰੇ ਵੀਰ ਜੀ ਸ਼੍ਰੀ ਕੇਵਲ ਸਿੰਘ ਢਿੱਲੋਂ ਜੀ ਨੂੰ ਵੀ ਬੇਨਤੀ ਕਰਦਾ ਹਾਂ ਕਿ, ਉਹ ਖੁਦ ਅੱਗੇ ਆਕੇ ਸਿਵਲ ਹਸਪਤਾਲ ਬਰਨਾਲਾ ਨੂੰ ਬੰਦ ਨਾ ਹੋਣ ਦੇਣ ਦੇ ਨਾਲ ਨਾਲ ਜਿਲ੍ਹਾ ਬਰਨਾਲਾ ਦੇ 7 ਲੱਖ ਲੋਕਾਂ ਨੂੰ ਇਹ ਬਚਨ ਦੇਣ ਕਿ, ਮੈਂ ਕੇਵਲ ਸਿੰਘ ਢਿੱਲੋਂ ਸਿਵਲ ਹਸਪਤਾਲ ਬਰਨਾਲਾ ਨੂੰ ਬੰਦ ਨਹੀਂ ਹੋਣ ਦੇਵੇਗਾ, ਮੈਂ ਹਾਂ ਬੇਨਤੀਆਂ ਕਰਦਾ ਆਪ ਸੱਭ ਦਾ ਹਿਤੈਸ਼ੀ 

ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ 9815318924

ਜਸਵੰਤ ਸਿੰਘ ਖਾਲੜਾ ਜੀ ਦੇ ਸ਼ਹੀਦੀ ਦਿਨ ਓਹਨਾ ਨੂੰ ਯਾਦ ਕਰਦਿਆਂ ✍️ ਅਮਨਜੀਤ ਸਿੰਘ ਖਹਿਰਾ

ਜਸਵੰਤ ਸਿੰਘ ਖਾਲੜਾ ਨੂੰ ਜੇ ਅਸੀਂ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹੀਦ ਹੋਣਾ ਕਹਿ ਲਈਏ ਤਾਂ ਅਤਿਕਥਨੀ ਨਹੀਂ ਹੋਵੇਗੀ। ਭਾਈ ਜਸਵੰਤ ਸਿੰਘ ਖਾਲੜਾ ਨੂੰ ਬਚਪਨ ਵਿੱਚ ਹੀ ਅਜਿਹਾ ਲੋਕ ਸੇਵਾ ਦਾ ਮਾਰਗ ਚੁਣਨ ਲਈ ਸੁਭਾਗ ਪ੍ਰਾਪਤ ਹੋਇਆ। ਆਪਣੀ ਚੜ੍ਹਦੀ ਜਵਾਨੀ ਦੀ ਉਮਰੇ ਉਸ ਨੂੰ ‘ਮਾਰਕਸਵਾਦ’ ਨਕਸਲਬਾੜੀ ਲਹਿਰ ਦਾ ਸਮਰਥਕ ਬਣਿਆ। ਪੰਜਾਬ ’ਚ ਖਾੜਕੂਵਾਦ ਵੇਲੇ ਲਵਾਰਿਸ ਦੱਸ ਕੇ ਲਾਸ਼ਾਂ ਸਾੜਨ ਦੇ ਮਾਮਲੇ ਦਾ ਭੇਤ ਜਗ ਜ਼ਾਹਰ ਕਰਨ ਵਾਲੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਹੀ ਹੈ।

ਉਸ ਵੇਲੇ ਦਿੱਲੀ ਦੀ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਬਰਬਾਦੀ ਦੇ ਨਾਲ ਅਨੇਕਾਂ ਹੋਰ ਗੁਰਧਾਮਾਂ ਨੂੰ ਪਲੀਤ ਕਰ ਮਾਰਿਆ। ਵੱਡੀ ਪੱਧਰ 'ਤੇ ਸਿੱਖਾਂ ਦੀ ਨਸਲਕੁਸ਼ੀ ਆਰੰਭ ਹੋ ਗਈ। ਤਸੀਹਾ ਕੇਂਦਰ ਥਾਂ-ਥਾਂ ਹੋਂਦ ਵਿਚ ਆ ਗਏ। ਸਿੱਖਾਂ ਦੀ ਅਣਖ ਰੋਲੀ ਗਈ। ਸ. ਖਾਲੜਾ ਇਨ੍ਹਾਂ ਦੇ ਤਾਂਡਵ ਨਾਚ ਨੂੰ ਦੇਖਦਾ ਵੀ ਸੀ, ਪਛਾਣਦਾ ਵੀ ਸੀ ਅਤੇ ਅੰਤ ਵਿਚ ਆਪ ਵੀ ਉਸ ਨੇ ਇਹ ਹੰਢਾਇਆ।

ਕੁਝ ਇਸ ਕਿਸਮ ਦੀ ਪਿੱਠ ਭੂਮੀ ਵਿਚ ਜਦ ਖਾਲੜਾ ਜੀ ਦੇ ਇਕ ਮਿੱਤਰ, ਸੈਂਟਰਲ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ, ਗੁੰਮ ਹੋ ਗਏ ਤਾਂ ਸਾਧਾਰਨ ਢੰਗ ਨਾਲ ਉਸ ਦੀ ਭਾਲ ਕਰਨ ਤੋਂ ਬਾਅਦ ਉਸ ਦੇ ਪੁਲਿਸ ਮੁਕਾਬਲੇ ਦੀ ਗੱਲ ਕੰਨੀਂ ਪਈ। ਅੰਮ੍ਰਿਤਸਰ ਸ਼ਮਸ਼ਾਨਘਾਟ ਤੋਂ ਪਤਾ ਕਰਨ 'ਤੇ ਇਹ ਦੁੱਖਦਾਈ ਕਹਾਣੀ ਸੱਚੀ ਸਾਬਤ ਹੋਈ। ਅੱਗੇ ਜਾ ਕੇ ਉਸ ਮ੍ਰਿਤਕ ਮਨੁੱਖ ਦੇ ਇਕ ਹੋਰ ਸਾਥੀ ਦੀ ਮੌਤ ਦੀ ਜਾਣਕਾਰੀ ਵੀ ਮਿਲੀ। ਇਸੇ ਲੜੀ ਵਿਚ ਅਨੇਕਾਂ ਹੋਰ ‘ਅਣਪਛਾਤੀਆਂ ਲਾਸ਼ਾਂ ਦੇ ਸਸਕਾਰ ਦੀ ਗੱਲ ਧਿਆਨ ਵਿਚ ਆਈ। ਮਿਉਂਸਪਲ ਕਮੇਟੀ 'ਚੋਂ ਕਿੰਨੀਆਂ ਲੱਕੜਾਂ ਆਈਆਂ, ਕਲਰਕਾਂ ਨੇ ਉਨ੍ਹਾਂ ਵਿੱਚੋਂ ਕਿੰਨੀ ਰਿਸ਼ਵਤ ਖਾਧੀ ਤੇ ਫਿਰ ਤਰਨਤਾਰਨ ਤੇ ਪੱਟੀ ਦੇ ਸ਼ਮਸ਼ਾਨਘਾਟਾਂ ਵਿਚ ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਤੇ ਕਿੰਨੀਆਂ ਅਣਪਛਾਤੀਆਂ ਲਾਸ਼ਾਂ ਦੇ ਸਸਕਾਰ ਹੋਏ, ਕਿੰਨੇ ਅੱਧਸੜੇ ਮਨੁੱਖੀ ਅੰਗ ਕੁੱਤੇ ਵੀ ਖਾਂਦੇ ਰਹੇ, ਇਨ੍ਹਾਂ ਨਾਲ ਜੁੜੀਆਂ ਹੋਰ ਅਨੇਕ ਘਟਨਾਵਾਂ ਖਾਲੜਾ ਜੀ ਆਪਣੀ ਡਾਇਰੀ ਵਿਚ ਕਲਮਬੰਦ ਕਰਦੇ ਗਏ। ਸ਼ਮਸ਼ਾਨਘਾਟ ਦੇ ਰਜਿਸਟਰਾਂ ਦੀਆਂ ਨਕਲਾਂ ਅਤੇ ਟਾਵੇਂ-ਟਾਵੇਂ ਮ੍ਰਿਤਕਾਂ ਦੇ ਨਾਂ ਪਤੇ ਵੀ ਉਨ੍ਹਾਂ ਦੇ ਹੱਥ ਆ ਗਏ। ਖਾਲ਼ੜਾ ਜੀ ਨੇ ‘ਅਣਪਛਾਤੀਆਂ ਲਾਸ਼ਾਂ” ਦੀ ਕਹਾਣੀ ਜੱਗ ਜ਼ਾਹਰ ਕਰਦਿਆਂ ਅਮਰੀਕਾ, ਕਨੇਡਾ ਤੇ ਬਰਤਾਨੀਆ ਦੀਆਂ ਪਾਰਲੀਮੈਂਟਾਂ ਅਤੇ ਕੌਮਾਂਤਰੀ ਪੱਧਰ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਵਿਚ ਸੈਂਕੜੇ ਦੀ ਗਿਣਤੀ ਵਿਚ ਸਿੱਖਾਂ ਮ੍ਰਿਤਕਾਂ ਦੀ ਲਿਸਟਾਂ ਉਨ੍ਹਾਂ ਨੂੰ ਦੇ ਦਿੱਤੀਆਂ ਸਨ। ਥੋੜ੍ਹੀ ਜਹੀ ਰਾਜਨੀਤੀ ਵਰਤਦਿਆਂ ਉਨ੍ਹਾਂ ਨੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮਨੁੱਖੀ ਅਧਿਕਾਰ ਸੰਸਥਾ ਦਾ ਜਨਰਲ ਸਕੱਤਰ ਬਣਾਈ ਰੱਖਿਆ।

ਪੰਜਾਬ ਪੁਲਿਸ ਸ. ਖਾਲੜੇ ਪਾਸੋਂ ਅਜਿਹੀ ਗੱਲ ਅਖਵਾਉਣਾ ਚਾਹੁੰਦੇ ਸਨ, ਜਿਸ ਨਾਲ ‘ਅਣਪਛਾਤੀਆਂ ਲਾਸ਼ਾਂ’ ਦੀ ਕਹਾਣੀ ਤੇ ਪਰਦਾ ਪਾਇਆ ਜਾ ਸਕੇ। ਸ. ਖਾਲੜੇ ਦੀ ਇਸ ਮੋੜ੍ਹ ਤੇ ਆ ਕੇ ਪਰਖ ਦੀ ਘੜੀ ਆ ਗਈ। ਕਾਮਰੇਡੀ ਜੀਵਨ ਆਰੰਭ ਕਰਕੇ ਸਿੱਖੀ ਦਾ ਰਸਤਾ ਫੜ੍ਹਦਿਆਂ ਹੀ ਉਹ ਖਾਲੜਾ ਤੋਂ ਸ਼ਹੀਦ ਹੋ ਨਿੱਬੜੇ। 6 ਸਤੰਬਰ ਨੂੰ ਪੁਲਿਸ ਦੀਆਂ ਜਿਪਸੀਆਂ ਦੀ ਇਕ ਧਾੜ ਆਈਆਂ ਤੇ ਗੈਰਕਨੂੰਨੀ ਦਿਨ ਵੇਲੇ ਸ.ਖਾਲੜਾ ਦੇ ਅੰਮ੍ਰਿਤਸਰ ਸ਼ਹਿਰ ਸਥਿੱਤ ਕਬੀਰ ਪਾਰਕ ਵਾਲੇ ਘਰ ਵਿਚੋਂ ਉਨ੍ਹਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਈ। ਪਰਖ ਦੀ ਘੜੀ ਉਦੋਂ ਆਈ ਜਦੋਂ ਥਾਣਾ ਝਬਾਲ ਦੇ ਇਕ ਸੈੱਲ ਵਿਚ ਉਸ ਨੂੰ ਤਸੀਹੇ ਦਿੱਤੇ ਗਏ। ਗੱਲ ਸਿਰਫ ਏਨੀ ਸੀ ਕਿ ਸ. ਖਾਲੜਾ ਨੇ ‘ਅਣਪਛਾਤੀਆਂ ਲਾਸ਼ਾਂ' ਅਤੇ 'ਝੂਠੇ ਪੁਲਿਸ ਮੁਕਾਬਲਿਆਂ' ਸੰਬੰਧੀ ਜੋ ਕਿਹਾ ਹੈ, ਉਹ ਉਸ ਨੂੰ ਵਾਪਸ ਲੈ ਲਵੇ। ਭੰਨੀ ਹੋਈ ਦੇਹ ਰੂਪੀ ਖਾਲੜੇ ਨੂੰ ਪੁਲਿਸ ਨੇ ਆਪਣੇ ਘਰ ਮਾਨਾਂਵਾਲੇ (ਅੰਮ੍ਰਿਤਸਰ) ਵਿਖੇ ਪੇਸ਼ ਕੀਤਾ। ਸ. ਖਾਲੜਾ ਸਿੱਖੀ ਦੇ ਰਾਹ ਉੱਤੇ ਚੱਲਦਾ ਹੋਇਆ ਖਾਲਸਾ ਸੋਝੀ ਤਾਈਂ ਪਹੁੰਚ ਚੁੱਕਾ ਸੀ। ਸ. ਖਾਲੜਾ ਨੂੰ ਵਾਪਸ ਥਾਣਾ ਝਬਾਲ ਦੇ ਸੈੱਲ ਵਿੱਚ ਲਿਆਂਦਾ ਗਿਆ। ਗੋਲੀ ਨਾਲ ਮਾਰ ਕੇ ਉਹਨਾਂ ਦੀ ਲਹੂ ਨਾਲ ਭਿੱਜੀ ਦੇਹ ਨੂੰ ਹਰੀ ਕੇ ਪੱਤਣ ਰਾਜਸਥਾਨ ਨਹਿਰ ਵਿਚ ਰੋੜ੍ਹ ਦਿੱਤੀ। ਸੀਬੀਆਈ ਨੇ ਖਾਲੜਾ ਕੇਸ ਦੀ ਛਾਣਬੀਨ ਕੀਤੀ ਤੇ ਅਦਾਲਤ ਨੇ ਬਹੁਤ ਸਾਰੇ ਪੁਲਿਸ ਅਫਸਰਾਂ ਨੂੰ ਦੋਸ਼ੀ ਪਾਇਆ ਅਤੇ ਸਜ਼ਾ ਦਿਤੀ।ਇਹ ਹੈ ਉਹ ਇਤਿਹਾਸ ਜੋ ਆਪਣੀ ਲਾਸ ਦੇ ਨਾਲ 25000 ਹੋਰ ਨੌਜੁਆਨਾ ਦੀਆਂ ਲਾਸ਼ਾਂ ਨੂੰ ਵੀ ਆਪਣੇ ਸੀਨੇ ਵਿੱਚ ਪਰੋਕੇ ਲੈ ਗਿਆ। ਅੱਜ 6 ਸਤੰਬਰ 2020 ਨੂੰ ਉਸ ਮਹਾਨ ਸ਼ਹੀਦ ਨੂੰ ਯਾਦ ਕਰਦੇ ਸਰਦਾ ਦੇ ਫੁੱਲ ਭੇਟ ਕਰਦਾ ਹਾਂ।

ਅਮਨਜੀਤ ਸਿੰਘ ਖਹਿਰਾ

10 ਸਤੰਬਰ : ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ

ਕੁਦਰਤ ਨੇ ਮਨੁੱਖੀ ਜੀਵਨ ਰੂਪੀ ਅਨਮੋਲ ਦਾਤ ਬਖਸ਼ੀ ਹੈ ਅਤੇ ਇਸ ਨੂੰ ਆਪਣੇ ਹੱਥੀਂ ਆਤਮ ਹੱਤਿਆ ਕਰਕੇ ਨਾਸ਼ ਕਰਨਾ ਜ਼ਿੰਦਗੀ ਨਾਲ ਬੇਇਨਸਾਫ਼ੀ ਹੈ। ਸੰਸਾਰ ਭਰ ਵਿੱਚ ਹੁੰਦੀਆਂ ਮੌਤਾਂ ਵਿੱਚ ਆਤਮ ਹੱਤਿਆ ਪਹਿਲੇ ਮੁੱਖ ਵੀਹ ਕਾਰਨਾਂ ਵਿੱਚ ਇੱਕ ਹੈ।

ਆਤਮ ਹੱਤਿਆ ਇੱਕ ਵਿਆਪਕ ਅਤੇ ਗੰਭੀਰ ਮੁੱਦਾ ਹੈ ਅਤੇ ਦੁਨੀਆਂ ਵਿੱਚ ਤਕਰੀਬਨ ਅੱਠ ਲੱਖ ਦੇ ਕਰੀਬ ਵਿਅਕਤੀ ਹਰ ਸਾਲ ਆਤਮ ਹੱਤਿਆ ਨਾਲ ਮੌਤ ਦੀ ਗੋਦ ਵਿੱਚ ਜਾ ਸੌਂਦੇ ਹਨ ਭਾਵ 40 ਸੈਕਿੰਡਾਂ ਵਿੱਚ ਇੱਕ ਵਿਅਕਤੀ ਆਤਮ ਹੱਤਿਆ ਕਰਦਾ ਹੈ ਅਤੇ ਇਸਤੋਂ ਪੰਝੀ ਗੁਣਾਂ ਜ਼ਿਆਦਾ ਲੋਕ ਆਤਮ ਹੱਤਿਆ ਦੀ ਕੋਸ਼ਿਸ਼ ਕਰਦੇ ਹਨ। 15 ਤੋਂ 29 ਸਾਲ ਦੇ ਵਿੱਚ ਮੌਤ ਦਾ ਦੂਜਾ ਮੁੱਖ ਕਾਰਨ ਆਤਮ ਹੱਤਿਆ ਹੀ ਹੈ। ਅੰਕੜਿਆਂ ਅਨੁਸਾਰ ਡਿਪਰੈਸ਼ਨ ਦੇ ਸ਼ਿਕਾਰ 60 ਫੀਸਦੀ ਲੋਕਾਂ ਵਿੱਚ ਆਤਮ ਹੱਤਿਆ ਕਰਨ ਦੀ ਤੀਬਰ ਇੱਛਾ ਹੁੰਦੀ ਹੈ ਅਤੇ ਇਹਨਾਂ ਵਿੱਚ 20 ਫੀਸਦੀ ਆਤਮ ਹੱਤਿਆ ਦੀ ਕੋਸ਼ਿਸ਼ ਕਰਦੇ ਹਨ ਜਿਨ੍ਹਾਂ ਵਿੱਚੋਂ ਕੁਝ ਮੌਤ ਦੇ ਕਲਾਵੇਂ ਵਿੱਚ ਸਮਾ ਜਾਂਦੇ ਹਨ।

ਆਤਮ ਹੱਤਿਆ ਦੀ ਪ੍ਰਵਿਰਤੀ ਨੂੰ ਰੋਕਿਆ ਜਾ ਸਕਦਾ ਹੈ ਅਤੇ ਲੋਕਾਂ ਵਿੱਚ ਆਤਮ ਹੱਤਿਆ ਦੇ ਵਿਰੁੱਧ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ 2003 ਤੋਂ ਹਰ ਵਰ੍ਹੇ 10 ਸਤੰਬਰ ਨੂੰ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਮਨਾਇਆ ਜਾਂਦਾ ਹੈ। ਇਸ ਦਿਵਸ ਦੀ ਸ਼ੁਰੂਆਤ ਇੰਟਰਨੈਸ਼ਨਲ ਐਸੋਸੀਏਸ਼ਨ ਫੌਰ ਸੂਸਾਈਡ ਪ੍ਰੀਵੈੱਨਸ਼ਨ (ਆਈ.ਏ.ਐੱਸ.ਪੀ.) ਨੇ ਕੀਤੀ ਅਤੇ ਇਸ ਦਿਵਸ ਨੂੰ ਵਿਸ਼ਵ ਸਿਹਤ ਸੰਗਠਨ ਅਤੇ ਮਾਨਸਿਕ ਸਿਹਤ ਫੈੱਡਰੇਸ਼ਨ ਸਹਿ ਪ੍ਰਯੋਜਕ ਹੁੰਦੇ ਹਨ।

ਆਤਮ ਹੱਤਿਆ ਪਿੱਛੇ ਮਨੋਵਿਗਿਆਨਿਕ, ਸਮਾਜਿਕ, ਆਰਥਿਕ, ਪਰਿਵਾਰਿਕ ਅਤੇ ਵਿਅਕਤੀਗਤ ਕਾਰਨ ਹੋ ਸਕਦੇ ਹਨ। ਜੇਕਰ ਕਿਸੇ ਨੂੰ ਆਤਮ ਹੱਤਿਆ ਦੇ ਵਿਚਾਰ ਆ ਰਹੇ ਹਨ ਤਾਂ ਆਪਣੇ ਕਿਸੇ ਕਰੀਬੀ ਨਾਲ ਗੱਲ ਸਾਂਝੀ ਕਰਨੀ ਚਾਹੀਦੀ ਹੈ ਅਤੇ ਮਾਨਸਿਕ ਪ੍ਰੇਸ਼ਾਨੀ ਲਈ ਕਿਸੇ ਯੋਗ ਮਨੋਵਿਗਿਆਨਿਕ ਤੋਂ ਕਾਊਂਸਲਿੰਗ ਕਰਵਾਈ ਜਾ ਸਕਦੀ ਹੈ।

ਆਤਮ ਹੱਤਿਆ ਕਿਸੇ ਮਸਲੇ ਦਾ ਹੱਲ ਨਹੀਂ ਕਿਉਂਕਿ ਜ਼ਿੰਦਗੀ ਵਿੱਚ ਉਤਾਰ ਚੜਾਅ ਆਉਂਦੇ ਰਹਿੰਦੇ ਹਨ ਸੋ ਜੀਵਨ ਚ ਦਰਪੇਸ਼ ਚੁਣੌਤੀਆਂ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ ਅਤੇ ਸਕਰਾਤਮਕਤਾ ਨਾਲ ਜੂਝਨਾ ਚਾਹੀਦਾ ਹੈ। ਮਨ ਦੀ ਨਕਰਾਤਮਕਤਾ ਨੂੰ ਸਕਰਾਤਮਕਤਾ ਵਿੱਚ ਬਦਲ ਕੇ ਆਤਮ ਹੱਤਿਆ ਤੋਂ ਬਚਿਆ ਜਾ ਸਕਦਾ ਹੈ।

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ

ਤਹਿਸੀਲ ਧੂਰੀ (ਸੰਗਰੂਰ)

ਈਮੇਲ- bardwal.gobinder@gmail.com

ਅਧਿਆਪਕ ਦਿਵਸ 'ਤੇ ਵਿਸ਼ੇਸ਼ ✍️ ਸੁਖਦੇਵ ਸਲੇਮਪੁਰੀ 

ਸਲੇਮਪੁਰੀ ਦੀ ਚੂੰਢੀ 

ਭਾਰਤ ਦੀ ਪਹਿਲੀ ਔਰਤ ਅਧਿਆਪਕਾ ਨੂੰ ਸਮਰਪਿਤ!

- ਅੱਜ ਦੇਸ਼ ਵਿੱਚ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ।  ਮਨੂੰਵਾਦੀ / ਬ੍ਰਾਹਮਣਵਾਦੀ ਸੋਚ ਦਾ ਧਾਰਨੀ ਬੁੱਧੀਜੀਵੀ ਵਰਗ ਹਮੇਸ਼ਾ ਕ੍ਰਾਂਤੀਕਾਰੀ ਜਿਓਤੀ ਸਵਿੱਤਰੀ ਬਾਈ ਫੂਲੇ ਨੂੰ ਭਾਰਤ ਦੀ ਪਹਿਲੀ ਔਰਤ ਅਧਿਆਪਕਾ ਦੇ ਤੌਰ ਤੇ ਪੇਸ਼ ਕਰਨ ਦੀ ਬਜਾਏ ਇਸ ਕਰਕੇ ਜਾਣਬੁੱਝ ਕੇ  ਅੱਖੋਂ-ਪਰੋਖੇ  ਕਰ ਰਿਹਾ ਹੈ ਕਿਉਂਕਿ ਉਸ ਮਹਾਨ ਔਰਤ ਨੇ ਅੱਜ ਤੋਂ ਕੋਈ 172 ਸਾਲ ਪਹਿਲਾਂ ਮਨੂੰਵਾਦੀ / ਬ੍ਰਾਹਮਣਵਾਦੀ ਸੋਚ ਦੇ ਬਿਲਕੁਲ ਉਲਟ ਔਰਤਾਂ ਨੂੰ ਸਿੱਖਿਆ ਦੇਣ ਲਈ 1848 ਈਸਵੀ ਵਿਚ ਪੂਨੇ ਵਿਚ ਭਾਰਤ ਦਾ ਸਭ ਤੋਂ ਪਹਿਲਾ ਸਕੂਲ ਸਥਾਪਿਤ ਕੀਤਾ ਸੀ, ਜਦੋਂ ਕਿ ਕਈ ਸਦੀਆਂ ਤੋਂ ਮਨੂੰਵਾਦੀ ਕਾਨੂੰਨ ਦੀ ਵਿਵਸਥਾ ਭਾਰੂ ਹੋਣ ਕਰਕੇ ਸਮਾਜ ਵਲੋਂ ਔਰਤਾਂ ਦੀ ਸਿੱਖਿਆ ਉਪਰ ਬਿਲਕੁਲ ਪਾਬੰਦੀ ਸੀ। ਸਵਿਤਰੀ ਬਾਈ ਫੂਲੇ ਨੇ ਪਹਿਲਾਂ ਆਪਣੇ ਪਤੀ ਮਹਾਨ ਕ੍ਰਾਂਤੀਕਾਰੀ ਅਤੇ ਮਹਾਤਮਾ ਜੋਤੀਬਾ   ਫੂਲੇ ਤੋਂ ਸਿਖਿਆ ਪ੍ਰਾਪਤ ਕੀਤੀ ਅਤੇ ਸਿਖਿਆ ਪ੍ਰਾਪਤ ਕਰਨ ਪਿੱਛੋਂ ਫਿਰ ਲੜਕੀਆਂ ਲਈ ਮੁਫ਼ਤ ਸਿੱਖਿਆ ਪ੍ਰਦਾਨ ਕਰਨ ਲਈ ਸਕੂਲ ਖੋਲ੍ਹਣ ਲਈ ਉਸ ਸਮੇਂ ਦੇ ਹਾਲਾਤਾਂ ਨਾਲ ਨਜਿੱਠਦਿਆਂ ਪਹਿਲੇ ਸਾਲ ਸਫਲਤਾਪੂਰਵਕ 5 ਸਕੂਲ ਖੋਲ੍ਹ ਕੇ ਦੇਸ਼ ਵਿੱਚ ਵਿਲੱਖਣ ਕਿਸਮ ਦੀ ਮਿਸਾਲ ਪੈਦਾ ਕੀਤੀ।  ਉਨ੍ਹਾਂ ਨੇ ਆਪਣਾ ਸਕੂਲ ਵਿਚ ਪਹਿਲੇ ਸਾਲ 9 ਲੜਕੀਆਂ ਨੂੰ ਸਿੱਖਿਆ ਦਾ ਦਾਨ ਪ੍ਰਦਾਨ ਕੀਤਾ। ਸੱਚ ਤਾਂ ਇਹ ਹੈ ਕਿ ਉਹ ਭਾਰਤ ਦੀ ਪਹਿਲੀ ਮਹਾਨ ਔਰਤ ਅਧਿਆਪਕਾ ਸੀ, ਜਿਸ ਨੇ ਸਮਾਜ ਵਿਚ ਮਨੂੰਵਾਦੀ ਵਿਚਾਰਧਾਰਾ ਦੇ ਉਲਟ ਚੱਲਦਿਆਂ ਸਮਾਜ ਸੁਧਾਰ ਲਈ ਜਿਥੇ ਲੜਕੀਆਂ ਨੂੰ ਪੜਾਉਣ ਲਈ ਪਹਿਲ ਕਦਮੀ ਕੀਤੀ, ਉਥੇ ਸਮਾਜ ਵਿੱਚ ਫੈਲੇ ਜਾਤ ਪਾਤ ਦੇ ਕੋਹੜ ਸਮੇਤ ਅਨੇਕਾਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਆਪਣੇ ਪਤੀ ਨਾਲ ਮਿਲ ਕੇ ਸੰਘਰਸ਼ ਸ਼ੁਰੂ ਕੀਤਾ। ਇਥੇ ਹੀ ਬਸ ਨਹੀਂ ਉਨ੍ਹਾਂ ਨੇ ਆਪਣੇ ਪਤੀ ਨਾਲ ਮਿਲ ਕੇ ਭਾਰਤੀ ਲੋਕਾਂ ਨੂੰ ਸਿੱਖਿਅਤ ਕਰਨ ਲਈ ਅੰਗਰੇਜ਼ਾਂ ਉਪਰ ਦਬਾਅ ਵੀ ਬਣਾਇਆ। ਉਨ੍ਹਾਂ ਨੇ 1853 ਵਿਚ ਵੱਡੀ ਉਮਰ ਦੇ ਭਾਰਤੀ ਲੋਕਾਂ ਲਈ ਰਾਤ ਦੇ ਸਮੇਂ ਚੱਲਣ ਵਾਲੇ ਸਕੂਲਾਂ ਦੀ ਸਥਾਪਨਾ ਵੀ ਕੀਤੀ।ਸ਼ਾਇਦ ਭਾਰਤ ਵਿਚ ਬਹੁ-ਗਿਣਤੀ ਵਿਚ ਲੋਕ ਸਵਿਤਰੀ ਬਾਈ ਫੂਲੇ ਦਾ ਨਾਂ ਵੀ ਨਾ ਜਾਣਦੇ ਹੋਣ, ਕਿ ਉਹ ਕੌਣ ਸੀ? ਸਵਿਤਰੀ ਬਾਈ ਫੂਲੇ ਨੂੰ ਅੱਖੋਂ ਪਰੋਖੇ ਕਰਨ ਦਾ ਵੱਡਾ ਕਾਰਨ ਇਹ ਹੈ ਕਿ ਜਿਹੜੇ ਮਰਦ/ ਔਰਤਾਂ ਨੇ ਬ੍ਰਾਹਮਣਵਾਦੀ ਸੋਚ ਦੇ ਬਿਲਕੁਲ ਉਲਟ ਕੰਮ ਕਰਦਿਆਂ ਸਮਾਜਿਕ,ਧਾਰਮਿਕ, ਆਰਥਿਕ ਅਤੇ ਰਾਜਨੀਤਕ ਖੇਤਰ ਵਿੱਚ ਬਰਾਬਰਤਾ ਪੈਦਾ ਕਰਨ ਲਈ ਅਵਾਜ ਬੁਲੰਦ ਕੀਤੀ, ਉਸ ਨੂੰ ਦਬਾਉਣ ਲਈ ਹਰ ਹੱਥ ਕੰਡੇ ਵਰਤੇ, ਇਤਿਹਾਸ ਦੇ ਪੰਨਿਆਂ ਤੋਂ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾਂ ਫਿਰ ਕਲਮ ਦੇ ਜੋਰ ਨਾਲ ਇਤਿਹਾਸ ਨੂੰ ਤਰੋੜ-ਮਰੋੜ ਕੇ ਜਾਂ ਫਿਰ ਇਤਿਹਾਸ ਨੂੰ ਮਿਥਿਹਾਸਿਕ  ਰੂਪ ਦੇਣ ਲਈ ਵਿਉਂਤਬੰਦੀਆਂ ਪੈਦਾ ਕੀਤੀਆਂ। ਇਤਿਹਾਸ ਨੂੰ ਬਦਲਣਾ ਬਹੁਤ ਔਖਾ ਹੁੰਦਾ ਹੈ, ਕਿਉਂਕਿ ਸੱਚ ਤਾਂ ਸੱਚ ਰਹਿੰਦਾ ਹੈ। ਸੋ ਅੱਜ ਦੇ ਦਿਨ ਅਧਿਆਪਕ ਦਿਵਸ ਮੌਕੇ ਸਵਿਤਰੀ ਬਾਈ ਫੂਲੇ ਨੂੰ ਕੋਟਿਨ-ਕੋਟ ਪ੍ਰਣਾਮ! ਦੇਸ਼ ਦੀਆਂ ਔਰਤਾਂ ਅਤੇ ਦਲਿਤਾਂ ਜਿੰਨਾ ਲਈ ਸਿੱਖਿਅਤ ਬਣਨ ਲਈ ਪਾਬੰਦੀਆਂ ਲਗਾਈਆਂ ਗਈਆਂ ਸਨ, ਦੇ ਲਈ ਸਵਿੱਤਰੀ ਬਾਈ ਫੂਲੇ ਨੇ ਇੱਕ ਅਧਿਆਪਕਾ / ਸਕੂਲ ਮੁਖੀ ਬਣਕੇ ਸਿੱਖਿਆ ਦੇ ਦਰਵਾਜ਼ੇ ਖੋਲ੍ਹੇ ਦਾ, ਔਰਤ ਅਤੇ ਦਲਿਤ ਵਰਗ ਨੂੰ ਹਮੇਸ਼ਾ ਰਿਣੀ ਹੋਣਾ ਚਾਹੀਦਾ ਹੈ। 

-ਸੁਖਦੇਵ ਸਲੇਮਪੁਰੀ 

09780620233 

5 ਸਤੰਬਰ, 2020.

ਪੰਜਾਬ ਦੀ ਕੈਪਟਨ ਸਰਕਾਰ   ✍️ਪੰਡਿਤ ਰਮੇਸ਼ ਕੁਮਾਰ ਭਟਾਰਾ 

ਪੰਜਾਬ ਦੀ ਕੈਪਟਨ ਸਰਕਾਰ ਨੇ ਬਹੁਤ ਚੰਗਾ ਕੰਮ ਕਿਤਾ ਹੈ, ਪੰਜਾਬ ਵਿੱਚ ਪਹਿਲੀ ਕਲਾਸ ਤੋਂ ਲੈਕੇ +2 ਤੱਕ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਬੱਚਿਆਂ ਨੂੰ ਮੁਫਤ ਪੜਾਈ ਦੇਣ ਦਾ ਫੈਸਲਾ ਕਰਕੇ, ਇਸ ਦੇ ਨਾਲ ਨਾਲ +2 ਦੇ ਬਚਿੱਆ ਨੂੰ ਮੁਫੱਤ ਸਮਾਰਟਫੋਨ ਵੰਡੇ ਜਾ ਰਹੇ ਹਨ, ਇਸ ਵਕਤ ਸੰਸਾਰ ਦੇ ਨਾਲ ਨਾਲ ਪੰਜਾਬ ਵਿੱਚ ਵੀ ਨਾਮੁਰਾਦ ਕੋਰੋਨਾ ਵਾਰਿਸ ਦੀ ਮਾਹਾਮਾਰੀ ਕਰਕੇ +2 ਦੇ ਬਚਿੱਆ ਨੂੰ ਪੜ੍ਹਨ ਲਿਖਣ ਦੀ ਬਹੁਤ ਬੜੀ ਸਹੂਲਤ ਰਹੇਗੀ, ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਦੇ ਕਰਜਦਾਰ ਕਿਸਾਨਾਂ ਦਾ 2 ਦੋ ਲੱਖ ਰੁਪਏ ਦਾ ਕਰਜਾ ਮੁਆਫ ਕਿਤਾ ਹੈ, ਜਿਸ ਤਰ੍ਹਾਂ ਪੰਜਾਬ ਦੇ ਕਿਸਾਨਾ ਦੀਆਂ ਦਿਕਤਾ ਮੁੱਖ ਮੰਤਰੀ ਪੰਜਾਬ  ਕੈਪਟਨ ਅਮਰਿੰਦਰ ਸਿੰਘ ਜੀ ਨੇ ਖਤਮ ਕਿਤੀਆਂ ਹਨ, ਉਸੇ ਤਰ੍ਹਾਂ ਪੰਜਾਬ ਦੇ ਵਿਧਾਰਥਿਆਂ ਦਿਆਂ ਵੀ ਦਿੱਕਤਾਂ ਖਤਮ ਕਿਤੀਆਂ ਹਨ, ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਲਾ ਵਿੱਚ ਕੋਰੋਨਾ ਟੈਸਟ ਵੀ ਮੁਫਤ ਕਿਤੇ ਜਾਂਦੇ ਹਨ, ਏਥੇ ਮੇਰੀ ਇੱਕ ਸਲਾਹ ਪੰਜਾਬ ਸਰਕਾਰ ਨੂੰ ਹੈ, ਕਿ, ਪੰਜਾਬ ਦੇ ਨੋਜਵਾਨਾਂ ਨੂੰ ਇਸ ਵਕਤ ਕੋਰੋਨਾ ਵਾਰਿਸ ਦੀ ਮਾਹਾਮਾਰੀ ਤੋ ਅਤੇ ਨਸ਼ਿਆਂ ਤੋ ਬਚਾਉਣ ਲਈ, ਅਤੇ ਪੰਜਾਬ ਦੇ  ਨੋਜਵਾਨਾਂ ਨੂੰ ਤੰਦਰੁਸਤ ਰੱਖਣ ਦੇ ਲਈ, ਇਸ ਨਾਮੁਰਾਦ ਕੋਰੋਨਾ ਵਾਰਿਸ ਦੀ ਮਾਹਾਮਾਰੀ ਵਿੱਚ ਡਾਕਟਰਾਂ, ਸੇਹਤ ਮਾਹਰਾਂ, ਦਿਧਵਾਨਾ ਦੀ ਸਲਾਹ ਨਾਲ ਨੋਜਵਾਨਾਂ ਦੇ ਖੇਡਨ ਲਈ ਸੋਸ਼ਲ ਡਿਸਟੈੰਸੀ ਰੱਖਦੇ ਹੋਏ ਖੇਡਾਂ ਦੇ ਮੈਦਾਨ ਖੋਲ ਦਿੱਤੇ ਜਾਣ, ਮੈਂ ਕੁੱਝ ਸਮਾਂ ਪਹਿਲਾਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਡੀ ਜੀ ਮਿਲਿਆ ਸੀ, ਮੈਂ ਉਹਨਾਂ ਨੂੰ ਪੰਜਾਬ ਦੇ ਖੇਡ ਮੈਦਾਨਾਂ ਅੰਦਰ ਖਿਡਾਰੀਆਂ ਨੂੰ ਇੱਕ ਇੱਕ ਕਿਲੋ ਦੋ ਦੋ ਕਿਲੋ ਖਾਲਸ ਦੇਸੀ ਘਿਉ ਦੇ ਭਰੇ ਹੋਏ ਡੱਬੇ ਦੇਣ ਲਈ ਕਿਹਾ ਸੀ, ਉਹਨਾਂ ਨੂੰ ਮੇਰੀ ਇਹ ਰਾਏ ਬਹੁਤ ਚੰਗੀ ਲੱਗੀ ਸੀ, ਅਤੇ ਉਹਨਾਂ ਮੈਨੂੰ ਕਿਹਾ ਸੀ, ਹਾਂ, ਮੈਂ ਪੰਜਾਬ ਸਰਕਾਰ ਵੱਲੋਂ ਇਹ ਕੰਮ ਕਰਾਂਗਾ, ਮੈਂ ਇਹ ਵੀ ਕਿਹਾ ਸੀ, ਕਿ, ਪ੍ਰਤੇਕ ਦੇਸੀ ਘਿਉ ਦੇ ਡੱਬੇਆਂ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਤਸਵੀਰ ਹੋਣੀ ਚਾਹੀਦੀ ਹੈ, ਤਾਂ ਕਿ ਪੰਜਾਬ ਦੇ ਨੋਜਵਾਨਾਂ ਵਿੱਚ ਖੇਡਨ ਕੁੱਦਨ ਦਾ ਜਜਬਾ ਬਣਨਾ ਰਹੇ ਬਦੱਦਾ ਰਹੇ,  ਮੈਂ ਹਾਂ 60 ਮੇ ਦਹਾਕੇ ਦਾ ਪੰਜਾਬੀ ਨੋਜਵਾਨ,  ✍️ਪੰਡਿਤ ਰਮੇਸ਼ ਕੁਮਾਰ ਭਟਾਰਾ  ਬਰਨਾਲਾ 9815318924*

 

ਯੂਥ ਕਾਂਗਰਸ ਬਰਨਾਲਾ ਦੇ ਨੋਜਵਾਨੋ✍️ਪੰਡਿਤ ਰਮੇਸ਼ ਕੁਮਾਰ ਭਟਾਰਾ

ਯੂਥ ਕਾਂਗਰਸ ਬਰਨਾਲਾ ਦੇ ਨੋਜਵਾਨੋ ਤੁਹਾਨੂੰ ਮੇਰਾ ਸਹਿਯੋਗ ਹਾਜਰ ਹੈ, ਮੇਰਾ ਆਸ਼ੀਰਵਾਦ ਹੈ ਤੁਹਾਨੂੰ, ਮੈਂ ਅਪਣੀ ਜਿੰਦਗੀ ਵਿੱਚ ਯੂਥ ਕਾਂਗਰਸ ਦਾ ਸਰਗਰਮ ਕਰਾਂਤੀਕਾਰੀ ਵਰਕਰ ਨੇਤਾ ਹੁੰਦੀਆਂ ਹਿੰਦੋਸਤਾਨ ਲੇਵਲ ਤੇ ਸੰਜੇ ਗਾਂਧੀ ਜੀ ਤੋਂ ਲੈਕੇ ਗੁਲਾਬ ਨਵੀ ਆਜਾਦ, ਅੰਨਦ ਸ਼ਰਮਾ, ਡੀਪੀ ਰਾਏ, ਸੁਰੇਸ਼ ਪਚੋਰੀ, ਗੁਰਦਾਸ ਕਾਮਥ, ਭੋਲਾ ਸੰਕਰ ਪਾੰਡੇ, ਆਦਿ ਯੂਥ ਕਾਂਗਰਸ ਪਾਰਟੀ ਦੇ ਮਿਤੱਰਾ ਨਾਲ ਅਤੇ ਪੰਜਾਬ ਦੇ ਮੇਰੇ ਇਹ ਸਾਥੀ ਜਿਨਹਾਂ ਨੇ ਵੀ ਭਾਰਤ ਵਿੱਚ ਮੇਰੇ ਵਾੰਗੂ ਕੰਮ ਕਰਕੇ ਅਪਣਾ ਨਾਮ ਕਮਾਈਆਂ ਹੈ, ਇਹ ਹਨ ਕੰਵਰਜੀਤ ਸਿੰਘ ਬਰਾੜ ਸਰਾਏਨਾਗਾ, ਰਾਜਪਾਲ ਸਿੰਘ, ਵਿਨੋਦ ਸ਼ਰਮਾ, ਜਗਮੋਹਨ ਕੰਗ, ਸ਼ਿਵਕਮਰ ਸਿੰਘ ਸੰਧੂ, ਜਗਮੀਤ ਬਰਾੜ ਸ਼੍ਰੀ ਮੁਕਰਸਰ ਸਾਹਿਬ,ਪਵਨ ਬਾੰਸਲ,ਪ੍ਰਾਪਤ ਸਿੰਘ ਬਾਜਵਾ, ਵਾਰਿੰਦਰ ਸਿੰਘ ਰਾਣਾ, ਮਨਜਿੰਦਰ ਸਿੰਘ ਬਿੱਟਾ, ਪਟਿਆਲਾ ਤੋਂ ਸੰਜੀਵ ਗਰਗ,ਅਨਿਲ ਮਹਿਤਾ, ਕੇਕੇ ਸ਼ਰਮਾ, ਬਿੱਟੂ,ਬਾਵਲਪੁਰਿਆ, ਰਾਜ ਭੂਪਿੰਦਰ ਸਿੰਘ ਵਾਕੀਲ, ਬਠਿੰਡਾ, ਰਮੇਸ਼ ਸਿੰਗਲਾ, ਸੁਰਿੰਦਰ ਪਾਲ ਸਿਬੀਆ, ਆਦੀ ਕਰਮਠ ਯੂਥ ਕਾਂਗਰਸ ਦੇ ਯੋਧਿਆਂ ਨਾਲ ਪੂਰੀ ਲਗਨ ਨਾਲ ਸਖਤ ਮਹਿਨਤ ਨਾਲ੍ਰਦਵੰਗ ਹੁੰਦੀਆਂ ਮੈਂ ਯੂਥ ਕਾਂਗਰਸ ਪਾਰਟੀ ਵਿੱਚ ਕੰਮ ਕਿਤਾ ਹੈ, ਮੈਨੂੰ ਬਹੁਤ ਹੀ ਬਹੁਤ ਖੁਸ਼ੀ ਖੁੰਦੀ ਹੈ ਮੇਰੇ ਨੋਜਵਾਨ ਯੂਥ ਕਾਂਗਰਸ ਦੇ ਸਾਥੀੳ ਤੁਹਾਡੀ ਸਰਗਰਮੀਆਂ ਨੂੰ ਦੇਖਕੇ, ਮੈਂ ਅੱਜ ਵੀ 60 ਮੇਂ ਦਹਾਕੇ ਦਾ ਨੋਜਵਾਨ ਯੂਥ ਕਾਂਗਰਸੀ ਵਰਕਰ ਹਾਂ ਅਤੇ ਭਾਰਤ ਦੀ ਰਾਜਨੀਤੀ ਵਿੱਚ ਭਰਪੂਰ ਸਰਗਰਮੀਆਂ ਨਾਲ ਕੰਮ ਕਰ ਰਿਹਾ ਹਾਂ, ਮੇਰੀ ਇਹ ਇਕ ਗਲ ਯਾਦ ਰਖਣਾ ਕਿ, ਸਿਆਸੀ ਪਾਰਟੀ ਕੋਈ ਮਾੜੀ ਨਹੀਂ ਹੁੰਦੀ, ਲੇਕਿਨ ਕਾਂਗਰਸ ਪਾਰਟੀ ਦੀ ਆਨ ਬਾਨ ਸ਼ਾਨ ਅੱਜਬ ਦੀ ਨਿਰਾਲੀ ਹੈ, ਤੁਸੀਂ ਸਾਰੇ ਖੁਸ਼ਕਿਸਮਤ ਵਾਲੇ ਹੋ, ਕਿ,  ਤੁਸੀਂ ਸਾਰੇ ਨੋਜਵਾਨ ਹਿੰਦੁਸਤਾਨ ਦੀ ਭਾਰਤ ਮਾਤਾ ਦੀ ਆਨ ਬਾਨ ਸ਼ਾਨ ਨੂੰ ਹਮੇਸ਼ਾ ਕਾਈਮ ਰਖਣ ਲਈ ਸ਼ਹੀਦਾਂ ਦੇਸ਼ ਭਗਤਾ ਕੁਰਬਾਨੀਆਂ ਦੇਣ ਵਾਲੀ ਕਾਂਗਰਸ ਪਾਰਟੀ ਨਾਲ  ਜੁੜੇ ਹੋ, ਤੁਹਾਨੂੰ ਮੁਬਾਰਕਬਾਦ ਦਿੰਦਾ ਹਾਂ, ਜੈ ਹਿੰਦ ਕਹਿੰਦਾ ਹਾਂ, ਮੈਂ ਬਰਨਾਲਾ ਦੀ ਯੂਥ ਕਾਂਗਰਸ ਪਾਰਟੀ ਵਿੱਚ, ਦੇਵਿੰਦਰ ਸ਼ੋਰੀ ਪ੍ਰਮੋਦ ਸ਼ੋਰੀ, ਜੋ ਬਾਅਦ ਵਿੱਚ ਦੇਵਿੰਦਰ ਸ਼ੋਰੀ ਕੇਨੇਡਾ ਵਿੱਚ 2 ਵਾਰ ਕੇਲਗੀਰੀ ਤੋ ਐਮ ਪੀ ਰਿਹਾ, ਭਾਰਤ ਭੂਸ਼ਨ ਮੇਨਨ ਵਾਕੀਲ ਇਹ ਅੱਜ ਮਾਨ ਯੋਗ ਪੰਜਾਬ ਹਰਿਆਣਾ  ਹਾਈਕੋਰਟ ਦੇ ADJ ਹਨ, ਮਖੱਣ ਸ਼ਰਮਾ ਜੋ  ਅੱਜ Improvement ਬਰਨਾਲਾ ਦਾ ਚੇਅਰਮੈਨ ਹੈ, ਦਰਸ਼ਨ ਸਿੰਘ ਨੈਨੇਵਾਲ ਅੱਜ ਕਲ ਭਾਜਪਾ ਪਾਰਟੀ ਵਿੱਚ ਸਰਗਰਮੀਆਂ ਨਾਲ ਕੰਮ ਕਰ ਰਿਹਾ ਹੈ, ਆਦਿੳ ਬਹੁਤ ਸਾਰੇ ਮਿਤੱਰਾ ਨੂੰ ਮੈਂ ਖੁਦ ਯੂਥ ਕਾਂਗਰਸ ਪਾਰਟੀ ਵਿੱਚ ਲੈਕੇ ਆਈਆਂ ਹਾਂ ਅਤੇ ਇਹਨਾਂ ਸਾਰੀਆਂ ਨੂੰ ਸਮੇਤ ਮੇਰੇ ਸਕੇ ਮਾਮਾ ਪੰਡਿਤ ਸੋਮ ਦੱਤ ਸ਼ਰਮਾ ਬਰਨਾਲਾ ਜੋ ਬਾਅਦ ਵਿੱਚ ਪੰਜਾਬ ਸਰਕਾਰ ਵਿੱਚ  ਮੰਤਰੀ ਰਿਹੇ ਹਨ, ਅਹਿਮਦਗੜ ਤੋਂ ਸੁਰਿੰਦਰ ਤਾਈਲ, ਸੁਭਾਸ਼ ਬੈਕਟਰ, ਅਰੂਨ ਬੰਟੀ, ਰਵਿੰਦਰ ਚੋਪੜਾ, ਆਸ਼ੂ, ਮਾਲੇਰਕੋਟਲਾ ਤੋ ਦਿਲਸ਼ਾਦ ,ਬਿੰਦੂ ਆਦਿ ਬਹੁਤੇ ਮਿਤੱਰ ਨੂੰ, ਮੈਂ ਇਹਨਾਂ ਸਾਰੀਆਂ ਨੂੰ ਵਕਤ ਵਕਤ ਤੇ ਖੁਦ ਕਾਂਗਰਸ ਪਾਰਟੀ ਦੇ ਦਿੱਲੀ ਦਰਬਾਰ ਹਾਈਕਮਾਂਡ ਦੇ ਨਾਲ ਇਹਨਾ ਨੂੰ ਆਪਣੇ ਨਾਲ ਲੈਜਾਕੇ ਮਿਲਾਉਂਦਾ ਰਿਹਾ ਹਾਂ, ਵਗੈਰ ਕਿਸੇ ਵੀ ਲਾਲਚ ਦੇ, ਸਿਰਫ ਤੇ ਸਿਰਫ ਸੇਵਾ ਭਾਵ ਦੇ ਨਾਲ ਇਹਨਾਂ ਦਾ ਹਮੇਸ਼ਾ ਹੀ ਮਦਦਗਾਰ ਬਨਿਆ ਹਾਂ, ਲੇਕਿਨ ਬਹੁਤ ਜਰੂਰੀ ਹੈ, ਮੇਰੇ ਯੂਥ ਕਾਂਗਰਸ ਪਾਰਟੀ ਦੇ ਅਤੇ ਦੂਸਰਿਆਂ ਰਾਜਨੀਤਕ ਪਾਰਟੀਆਂ ਦੇ ਨੋਜਵਾਨੋ, ਮੇਰੀ ਗੱਲ ਸੁਣੋ, ਤੁਸੀਂ ਮੇਰੇ ਵਾੰਗੂ ਅੰਧਵਿਸ਼ਵਾਸ ਵਿੱਚ ਨਾ ਰਹਿਣਾ, ਮੈਂ ਬਹੁਤ ਉਤਾਰ ਚਾੜ ਦੇਖੇ ਹਨ ਦੇਖ ਰਿਹਾ ਹਾਂ ਲਕਿਰ ਦੇ ਫਾਕੀਰ ਨਾ ਬਨੇਉ, ਜਿੰਦਗੀ ਵਿੱਚ ਅੱਖਾ ਖੋਲ ਕੇ ਆਸਾ ਪਾਸਾ ਦੇਖਕੇ, ਚੰਗੇ ਮਾੜੇ ਦੀ ਨਿਰਖ ਕਰਕੇ ਰਾਜ,ਨੀਤੀ ਵਿੱਚ ਵਿਚਰੇੳ ਕਿਉਂਕਿ, ਕੁੱਝ ਨੇਤਾ ਪਹਿਲਾਂ ਵਰਗੇ ਨੇਤਾਵਾਂ ਵਰਗੇ ਨਹੀਂ ਹਨ, ਇਹ ਮੈਂ ਦਾਵੇ ਨਾਲ ਕਹਿੰਦਾ ਹਾਂ, ਵਰਤਮਾਨ ਨਾਮੁਰਾਦ ਕੋਰੋਨਾ ਵਾਰਿਸ ਦੀ ਮਾਹਾਮਾਰੀ ਦੇ ਭੈੜੇ ਹਲਾਤਾਂ ਵਿੱਚ ਮੈਂ ਮਈ ਜੂਨ ਮਹੀਨੇ ਦੀ ਕੜਦੀ ਧੁੱਪ ਵਿੱਚ ਆਪਣੇ ਸਕੂਟਰ ਏਕਟੀਵਾ ਤੇ ਜਾਕੇ ਜਰੂਰਤਮੰਦ ਗਰੀਬ ਲੋਕਾ ਲਈ ਰਾਸ਼ਨ ਕਿੱਟਾ ਮੰਨਜੂਰ ਕਰਵਾਈਆਂ, ਜੋ ਅੱਜ ਤੱਕ ਨਹੀਂ ਵੰਡਿਆ ਗਈਆ, ਇਸ ਦਾ ਮੈਨੂੰ ਬਹੁਤ ਰੰਝ ਹੈ ਗੁੱਸਾ ਹੈ, ਇਹ ਜਿਸ ਕਿਸੇ ਨੇ ਵੀ ਕਿਤਾ ਹੈ, ਇਹ ਗੰਦੀ ਅਤੇ ਭੈੜੀ ਹਰਕਤ ਹੈ, ਮੈਂ ਇਹ ਜਾਣਦਾ ਹਾਂ, ਕਿ, ਸੰਤ ਕਹਿੰਦੇ ਹਨ, ਕੀ, *ਮਤ ਸਤਾ ਗਰੀਬ ਕੋ ਗਰੀਬ ਰੋਦੇਗਾ, ਪਤਾ ਚਲ ਗਿਆ ਉਸਦੇ ਮਾਲਕ ਨੂੰ ਤਾਂ ਉਹ  ਦੀਨ ਦੁਨੀਆਂ ਸੇ ਖੋ ਦੇਗਾ ਮਿਟਾ ਦੇਗਾ,,, ਚੰਗਾ ਭਾਈ ਬਾਕੀ ਸਾਰਿਆਂ ਨੂੰ ਮੇਰੇ ਵਲੋ ਅਸ਼ੀਰਵਾਦ ਤੰਦਰੁਸਤ ਰਹੋ ਜਿਉਂਦੇ ਵੱਸਦੇ ਰਹੋ,

 ਮਿਤੱਰ,,, ✍️ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ, 9815318924

ਲਗਾਤਾਰ ਵੱਧ ਰਿਹਾ 'ਰੋਜ਼ਗਾਰ ਸੰਕਟ' ਵੱਡੀ ਚਿੰਤਾ ਦਾ ਵਿਸ਼ਾ ✍️ ਰਣਜੀਤ ਸਿੰਘ ਹਿਟਲਰ

ਅੰਤਰਰਾਸ਼ਟਰੀ ਲੇਬਰ ਸੰਗਠਨ (ILO) ਅਤੇ ਏਸ਼ੀਆਈ ਵਿਕਾਸ ਬੈਂਕ (ADB) ਦੀ ਕਰੋਨਾ ਕਾਲ ਦੌਰਾਨ ਆਈ ਰਿਪੋਰਟ ਨੇ ਭਾਰਤ ਦੀ ਰੁਜ਼ਗਾਰ ਪ੍ਰਤੀ ਚਿੰਤਾ ਹੋਰ ਵੀ ਵਧਾ ਦਿੱਤੀ ਹੈ।ਦੋਨੋਂ ਸੰਸਥਾਵਾਂ ਦੀ ਇਸ ਸਾਂਝੀ ਰਿਪੋਰਟ ਵਿੱਚ ਭਾਰਤ ਦੀ ਰੋਜ਼ਗਾਰ ਸਥਿਤੀ ਨੂੰ ਲੈਕੇ ਡੂੰਘੀ ਚਿੰਤਾ ਜਤਾਈ ਗਈ ਹੈ।ਇਹ ਰਿਪੋਰਟ ਕਈ ਅਧਿਐਨਾਂ ਤੋਂ ਬਾਅਦ ਹੋਂਦ ਵਿੱਚ ਆਈ ਹੈ, ਜਿਸ ਨੂੰ ਨਜ਼ਰਅੰਦਾਜ਼ ਤਾਂ ਕਦੀ ਵੀ ਨਹੀਂ ਕੀਤਾ ਜਾ ਸਕਦਾ।ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਜੋ ਲਾਕਡਾਊਨ ਦੇਸ਼ ਭਰ ਅੰਦਰ ਜਾਰੀ ਕੀਤਾ ਗਿਆ।ਉਸ ਅੰਤਰਗਤ 41 ਲੱਖ ਤੋਂ ਜ਼ਿਆਦਾ ਲੋਕ ਬੇਰੁਜ਼ਗਾਰ ਹੋਏ ਹਨ।ਇਥੇ ਦੱਸਣਯੋਗ ਹੈ ਕਿ ਇਹ ਅੰਕੜਾ ਜਿਆਦਾਤਰ ਸ਼ਹਿਰੀ ਪ੍ਰਾਇਵੇਟ ਸੈਕਟਰ ਤੋਂ ਲਿਆ ਗਿਆ ਹੈ।ਜੇਕਰ ਗ੍ਰਾਮੀਣ ਖੇਤਰ ਨੂੰ ਵੀ ਇਸ ਵਿੱਚ ਲਿਆਂਦਾ ਜਾਵੇ ਤਾਂ ਹਾਲਾਤ ਇਸ ਤੋਂ ਵੀ ਬਦਤਰ ਨਜ਼ਰ ਆਉਣਗੇ।ਰਿਪੋਰਟ ਅਨੁਸਾਰ ਬੇਰੁਜ਼ਗਾਰਾਂ ਵਿੱਚ ਸਭ ਤੋਂ ਵਧੇਰੇ ਲੋਕ 'ਨਿਰਮਾਣ ਕਾਰਜ' ਭਾਵ ਕੰਸਟਰਕਸ਼ਨ ਦੇ ਕੰਮਾਂ ਨਾਲ ਜੁੜੇ ਹੋਏ ਸਨ।ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਤਾਲਾਬੰਦੀ ਨਾਲ ਜੋ ਨੁਕਸਾਨ ਹੋਇਆ ਹੈ,ਇਸ ਦੀ ਭਰਪਾਈ ਕਰਨ ਅਤੇ ਗੱਡੀ ਦੁਬਾਰਾ ਲੀਹ 'ਤੇ ਲਿਆਉਣ ਵਿੱਚ ਖ਼ਾਸਾ ਵਕਤ ਲੱਗੇਗਾ।ਇਸ ਵਿਚਕਾਰ ਹੁਣ ਸਰਕਾਰ ਸਾਹਮਣੇ ਵੱਡੀ ਚੁਣੌਤੀ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਹੋਵੇਗੀ।ਇਹਨਾਂ ਵਿਚ ਇਕ ਤਾਂ ਉਹ ਵਰਗ ਹੈ ਜਿਸ ਦਾ ਰੁਜ਼ਗਾਰ ਤਾਲਾਬੰਦੀ ਦੌਰਾਨ ਚਲਾ ਗਿਆ।ਦੂਸਰਾ ਵਰਗ ਉਸ ਬੇਰੁਜ਼ਗਾਰ ਨੌਜਵਾਨ ਪੀੜ੍ਹੀ ਦਾ ਹੈ ਪਹਿਲਾਂ ਤੋਂ ਹੀ ਆਪਣੇ ਸਰਟੀਫਿਕੇਟਾਂ ਦਾ ਭਾਰ ਚੁੱਕ ਨੌਕਰੀ ਲਈ ਥਾਂ-ਥਾਂ ਧੱਕੇ ਖਾ ਰਹੇ ਸਨ।ਰਿਪੋਰਟ ਇਸ ਗੱਲ ਵੱਲ ਵੀ ਇਸ਼ਾਰਾ ਕਰ ਰਹੀ ਹੈ ਕਿ ਤਾਲਾਬੰਦੀ ਦਾ ਸਭ ਤੋ ਵੱਧ ਅਸਰ ਵੀਹ ਤੋਂ ਪੱਚੀ ਸਾਲ ਦੀ ਨੌਜਵਾਨ ਪੀੜ੍ਹੀ ਉੱਤੇ ਪਿਆ ਹੈ।ਜਿੰਨਾ ਨੂੰ ਹਾਲ ਵਿੱਚ ਹੀ ਕੋਈ ਕੰਮ-ਧੰਦਾ ਮਿਲਿਆ ਸੀ ਪ੍ਰੰਤੂ ਤਾਲਾਬੰਦੀ ਵਿੱਚ ਉਹ ਵੀ ਹੱਥੋਂ ਨਿਕਲ ਗਿਆ।ਸਰਕਾਰਾਂ ਨੂੰ ਆਪਣੀਆਂ ਪਾਲਸੀਆਂ ਵਿੱਚ ਨੌਜਵਾਨ ਵਰਗ ਨੂੰ ਵਿਸ਼ੇਸ਼ ਦਰਜਾ ਦੇਣਾ ਚਾਹੀਦਾ ਹੈ।ਕਿਉਂਕਿ ਕਿਸੇ ਵੀ ਦੇਸ਼ ਦੀ ਅਰਥਵਿਵਸਥਾ ਅਤੇ ਤਰੱਕੀ ਨੌਜਵਾਨੀ ਨਾਲ ਵੱਡੇ ਪੱਧਰ 'ਤੇ ਜੁੜੀ ਹੁੰਦੀ ਹੈ। ਪ੍ਰੰਤੂ ਇਥੇ ਵੱਡੀ ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਦੇਸ਼ ਦੀ ਅਰਥਵਿਵਸਥਾ ਪੂਰੀ ਤਰਾਂ ਸੁਸਤ ਹੋ ਚੁੱਕੀ ਹੈ,ਅਤੇ ਅਜਿਹਾ ਜਾਪ ਰਿਹਾ ਹੈ ਕਿ ਇਹ ਸੁਸਤੀ ਦਾ ਮੰਜ਼ਰ  ਅਜੇ ਹੋਰ ਲੰਮਾ ਚੱਲੇਗਾ।ਇਸ ਆਰਥਿਕ ਸੰਕਟ ਵਿਚਕਾਰ ਲੋਕ ਆਪਣਾ ਕੰਮ-ਧੰਦਾ ਦੁਬਾਰਾ ਕਿਵੇਂ ਸ਼ੁਰੂ ਕਰਨ, ਫਿਲਹਾਲ ਇਸ ਦਾ ਵੀ ਕੋਈ ਹੱਲ ਨਜ਼ਰੀਂ ਨਹੀਂ ਪੈ ਰਿਹਾ।ਕਰੋਨਾ ਕਾਲ ਦੌਰਾਨ ਸਭ ਤੋਂ ਵਧੇਰੇ ਰੁਜ਼ਗਾਰ ਪ੍ਰਾਇਵੇਟ ਸੈਕਟਰ ਵਿੱਚ ਕੰਮ ਕਰਨ ਵਾਲੇ ਲੋਕਾਂ ਦਾ ਗਿਆ ਹੈ ਕਿਉਂਕਿ ਉਨ੍ਹਾਂ ਦੀਆਂ ਨੌਕਰੀਆਂ ਸਥਾਈ ਨਹੀਂ ਹਨ।ਜਿਸ ਵਿਚ ਜਿਆਦਾਤਰ ਲੋਕ ਠੇਕੇ ਅਤੇ ਦਿਹਾੜੀ ਮਜਦੂਰੀ ਦਾ ਕੰਮ ਹੀ ਕਰਦੇ ਹਨ।ਲੇਬਰ ਕਾਨੂੰਨ ਦਾ ਪਾਲਣ ਵੀ ਹਰ ਜਗ੍ਹਾ ਨਹੀਂ ਹੋਇਆ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਤਾਲਾਬੰਦੀ ਦੇ ਸ਼ੁਰੂ ਹੁੰਦਿਆ ਸਾਰ ਹੀ ਦਰਮਿਆਨੇ ਅਤੇ ਛੋਟੇ ਕਾਰਖਾਨੇ ਬੰਦ ਹੋ ਗਏ ਅਤੇ ਮਾਲਕਾਂ ਵੱਲੋ ਮਜਦੂਰਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ।ਉਸ ਸਮੇਂ ਖੁਦ ਸਰਕਾਰਾਂ ਨੂੰ ਅੱਗੇ ਆਕੇ ਭੁੱਖੇ ਮਰ ਰਹੇ ਮਜਦੂਰਾਂ,ਦਿਹਾੜੀਦਾਰਾਂ ਦੀ ਬਾਂਹ ਫੜਕੇ ਆਰਥਿਕ ਮਦਦ ਕਰਨੀ ਚਾਹੀਦੀ ਸੀ।ਪ੍ਰੰਤੂ ਪ੍ਰਧਾਨ ਮੰਤਰੀ ਮੋਦੀ ਵਾਰ-ਵਾਰ ਪਹਿਲੀ ਤਾਲਾਬੰਦੀ ਦੌਰਾਨ ਇਹੀ ਕਹਿ ਰਹੇ ਸਨ ਕਿ ਕਾਰਖਾਨਾ ਮਾਲਕ ਆਪਣੇ ਨਾਲ ਜੁੜੇ ਲੋਕਾਂ ਨੂੰ ਕੰਮ ਤੋਂ ਨਾ ਹਟਾਉਣ ਅਤੇ ਉਨ੍ਹਾਂ ਨੂੰ ਤਨਖਾਹ ਦੇਣ।ਚਲੋ! ਵੱਡੇ ਉਦਯੋਗਪਤੀ ਤਾਂ ਤਨਖਾਹ ਦੇ ਸਕਦੇ ਸਨ।ਪਰੰਤੂ ਛੋਟੇ ਕਾਰਖਾਨਾ ਮਾਲਕਾਂ ਦਾ ਆਪਣਾ ਇਕ ਤਰਕ ਸੀ ਕਿ ਜਦੋਂ ਉਹਨਾਂ ਦਾ ਕੁਝ ਵਿੱਕ ਹੀ ਨਹੀਂ ਰਿਹਾ,ਸਭ ਕੁਝ ਠੱਪ ਹੋ ਗਿਆ ਹੈ ਆਮਦਨ ਦਾ ਕੋਈ ਜ਼ਰੀਆ ਨਹੀਂ ਰਿਹਾ ਤਾਂ ਉਹ ਕਰਮਚਾਰੀਆਂ ਨੂੰ ਤਨਖਾਹਾਂ ਕਿਥੋਂ ਦੇ ਸਕਦੇ ਹਨ।ਹਾਲਾਂਕਿ ਸਰਕਾਰ ਨੇ ਬਾਅਦ ਵਿੱਚ ਵੱਖ-ਵੱਖ ਖੇਤਰਾਂ ਜਿਵੇਂ ਛੋਟੇ ਉਦਯੋਗ,ਕਾਰੋਬਾਰੀ,ਕਿਸਾਨ ਅਤੇ ਲੇਬਰ ਮਜਦੂਰ ਨੂੰ ਇਸ ਕਰੋਨਾ ਰੂਪੀ ਗੁਰਵਤ ਵਿੱਚੋ ਕੱਢਣ ਲਈ 20 ਲੱਖ ਕਰੋੜ ਰੁਪਏ ਦਾ ਵੱਡਾ ਰਾਹਤ ਪੈਕੇਜ ਜਾਰੀ ਕੀਤਾ ਸੀ।ਪਰੰਤੂ ਅਜੇ ਤੱਕ ਇਸ ਪੈਕੇਜ ਦੀ ਵੀ ਪੂਰੀ ਤਰ੍ਹਾ ਹਵਾ ਨਿਕਲੀ ਹੋਈ ਹੈ।ਜ਼ਮੀਨੀ ਸਤੱਰ 'ਤੇ ਕਿਸੇ ਵੀ ਲੋੜਵੰਦ ਵਰਗ ਨੂੰ ਇਹ ਪੈਕੇਜ ਕੋਈ ਰਾਹਤ ਦਿੰਦਾ ਨਜ਼ਰ ਨਹੀਂ ਆ ਰਿਹਾ। ਇਸ ਦੇ ਚੰਗੇ ਨਤੀਜੇ ਨਾ ਵਿਖਾਈ ਦੇਣ ਦਾ ਕਾਰਨ ਇਹ ਵੀ ਹੈ ਕਿ ਸਰਕਾਰ ਨੇ ਬਸ ਕਰਜਾ ਲੈਣ ਵਿੱਚ ਹੀ ਆਸਾਨੀ ਕੀਤੀ ਹੈ।ਪ੍ਰੰਤੂ ਅੱਜ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਕੋਈ ਵੀ ਆਮ ਵਰਗ ਕਰਜ਼ਾ ਲੈਣ ਲਈ ਤਿਆਰ ਨਹੀਂ ਹੈ।ਕਿਉਂਕਿ ਕਰੋਨਾ ਵਾਇਰਸ ਦਾ ਹਾਲੇ ਤੱਕ ਕੋਈ ਸੁਰ ਪਤਾ ਨਹੀਂ ਚੱਲ ਰਿਹਾ ਕਿ ਇਹ ਮੌਤ ਸਾਡੇ ਸਿਰ 'ਤੇ ਕਿੰਨਾ ਸਮਾਂ ਮੰਡਰਾਉਂਦੀ ਰਹੇਗੀ।ਇਸੇ ਕਾਰਨ ਹਾਲ ਦੀ ਘੜੀ ਕੋਈ ਵੀ ਆਪਣੇ ਆਪ ਨੂੰ ਕਰਜ਼ੇ ਦੇ ਚੰਗੁਲ ਵਿੱਚ ਫਸਾਉਣਾ ਨਹੀਂ ਚਾਹੁੰਦਾ।ਦੂਜਾ,ਕਿਸਾਨ ਤਾਂ ਪਹਿਲਾਂ ਤੋਂ ਹੀ ਕਰਜੇ ਵਿੱਚ ਇੰਨਾ ਦੱਬਿਆ ਹੋਇਆ ਹੈ ਕਿ ਕੋਈ ਵੀ ਸੂਝਵਾਨ ਵਿਅਕਤੀ ਹੋਰ ਵਾਧੂ ਕਰਜ਼ਾ ਲੈਕੇ ਆਪਣੀ ਜਾਨ ਨਵੀਂ ਮੁਸੀਬਤ ਵਿੱਚ ਨਹੀਂ ਪਾਉਣੀ ਚਾਹੁੰਦਾ।ਚਾਹੇ ਸਰਕਾਰ ਦਾਅਵਾ ਕਰਦੀ ਹੈ ਕਿ ਹਰ ਵਰਗ ਨੂੰ ਪੂਨਰਨਿਰਮਾਣ ਲਈ ਵਿਆਜ਼ ਦਰਾਂ ਵਿੱਚ ਵੱਡੀ ਛੁਟ ਦਿੱਤੀ ਜਾਵੇਗੀ।ਪਰ ਸਰਕਾਰ ਦੀ ਵੱਡੇ ਪੂੰਜੀਪਤੀਆਂ ਪ੍ਰਤੀ ਢੁਕਵੀਂ ਅਤੇ ਦਰਮਿਆਨੇ ਵਰਗ ਪ੍ਰਤੀ ਮਾਰੂ ਨੀਤੀ ਅਤੇ ਸਰਕਾਰਾਂ ਦੇ ਪਹਿਲੇ ਵਰਤਾਰੇ ਨੂੰ ਦੇਖਦੇ ਹੋਏ ਕੋਈ ਵੀ ਇੰਨਾ ਗੱਲਾਂ ਉੱਤੇ ਯਕੀਨ ਨਹੀਂ ਕਰ ਰਿਹਾ।(ਆਈ.ਐਲ.ੳ) ਅਤੇ (ਏ.ਡੀ.ਬੀ) ਨੇ ਇਹ ਰਿਪੋਰਟ ਏਸ਼ੀਆ ਦੇ ਕਈ ਮੁਲਕਾਂ ਲਈ ਤਿਆਰ ਕੀਤੀ ਹੈ ਅਤੇ ਸਰਕਾਰਾਂ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਮਾਂ ਰਹਿੰਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਨਾ ਕਰਵਾਇਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੀ ਸਥਿਤੀ ਹੋਰ ਵੀ ਭਿਆਨਕ ਹੋ ਜਾਵੇਗੀ।ਹੁਣ ਸਰਕਾਰ ਦੀ ਇਹ ਪਹਿਲ ਹੋਣੀ ਚਾਹੀਦੀ ਹੈ ਕਿ ਬੁਰੀ ਤਰ੍ਹਾ ਢਹਿ ਚੁੱਕੇ ਪ੍ਰਾਇਵੇਟ ਸੈਕਟਰ ਨੂੰ ਆਰਥਿਕ ਸੰਕਟ ਵਿੱਚੋ ਕੱਢ ਕੇ ਦੁਬਾਰਾ ਖੜ੍ਹਾ ਕੀਤਾ ਜਾਵੇ।ਕਿਉਂਕਿ ਪੜ੍ਹੇ-ਲਿਖੇ ਰੁਜ਼ਗਾਰ ਦੀ ਭਾਲ 'ਚ ਭਟਕ ਰਹੇ ਸਰਕਾਰੀ ਨੌਕਰੀਆਂ ਤੋਂ ਵਾਂਝੇ ਨੌਜਵਾਨਾਂ ਲਈ ਪ੍ਰਾਇਵੇਟ ਸੈਕਟਰ ਕਿਸੇ ਸੰਜੀਵਨੀ ਤੋਂ ਘੱਟ ਨਹੀਂ ਹੈ।ਬੇਰੁਜ਼ਗਾਰ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹੁਣ ਸਰਕਾਰ ਨੂੰ ਅਜਿਹੇ ਕਦਮ ਚੁੱਕਣ ਦੀ ਸਖ਼ਤ ਲੋੜ ਹੈ ਜਿਸ ਦੇ ਪਰਿਣਾਮ ਵੀ ਤਤਕਾਲ ਹੀ ਦਿਖਾਈ ਦੇਣੇ ਸ਼ੁਰੂ ਹੋਣ।

Image preview

ਲੇਖਕ:- ਰਣਜੀਤ ਸਿੰਘ ਹਿਟਲਰ 

ਫਿਰੋਜ਼ਪੁਰ,ਪੰਜਾਬ।

ਮੋ:ਨੰ:- 7901729507

ਈਮੇਲ:- ranjeetsinghhitlar21@gmail.com